ਤਾਜਾ ਖ਼ਬਰਾਂ


ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਨੇਤਾ ਦੇ ਘਰ ਦੇ ਬਾਹਰ ਹੋਇਆ ਅੱਤਵਾਦੀ ਹਮਲਾ
. . .  1 day ago
ਸ੍ਰੀਨਗਰ, 16 ਜੁਲਾਈ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਆਗੂ ਗ਼ੁਲਾਮ ਮੁਹਾਦੀਨ ਮੀਰ ਦੇ ਘਰ ਦੇ ਬਾਹਰ ਹੋਏ ਅੱਤਵਾਦੀ ਹਮਲੇ 'ਚੋਂ ਬਾਲ-ਬਾਲ ...
ਬਾਈਓਪਿਕ 'ਚ ਸਨੀ ਲਿਓਨ ਲਈ ਵਰਤੇ ਗਏ ਕੌਰ ਸ਼ਬਦ ਤੋਂ ਇਤਰਾਜ਼ - ਮਨਜਿੰਦਰ ਸਿਰਸਾ
. . .  1 day ago
ਨਵੀਂ ਦਿੱਲੀ, 16 ਜੁਲਾਈ- ਅਕਾਲੀ ਦਲ ਦੇ ਦਿੱਲੀ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਨੂੰ ਸਨੀ ਲਿਓਨ ਦੀ ਬਾਈਓਪਿਕ ਤੋਂ ਕੋਈ ਇਤਰਾਜ਼ ਨਹੀਂ ਹੈ, ਪਰ ਜਦ ਉਸ ਨੇ ਪਹਿਲਾਂ ਆਪਣੇ ਨਾਮ ਪਿੱਛੋਂ ਕੌਰ ਨੂੰ ਹਟਾ ਦਿੱਤਾ ਸੀ ਤਾਂ ਹੁਣ ਇਸ ਦੀ...
ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਕੀਤੀ ਬੈਠਕ
. . .  1 day ago
ਨਵੀਂ ਦਿੱਲੀ, 16 ਜੁਲਾਈ- ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪਾਰਲੀਮੈਂਟ ਲਾਇਬਰੇਰੀ 'ਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਮੀਟਿੰਗ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 18 ਜੁਲਾਈ ਤੋਂ ਸ਼ੁਰੂ...
ਸੜਕ ਹਾਦਸੇ 'ਚ ਦੋ ਮੌਤਾਂ
. . .  1 day ago
ਕੋਟਕਪੂਰਾ, 16 ਜੁਲਾਈ (ਮੋਹਰ ਗਿੱਲ)- ਕੋਟਕਪੂਰਾ-ਬਠਿੰਡਾ ਮੁੱਖ ਸੜਕ 'ਤੇ ਇਕ ਕਾਰ ਅਤੇ ਬੱਸ ਦਰਮਿਆਨ ਹੋਈ ਜ਼ਬਰਦਸਤ ਟੱਕਰ 'ਚ ਕਾਰ 'ਚ ਸਵਾਰ ਇਕ ਔਰਤ ਅਤੇ ਇਕ ਪੁਰਸ਼ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪੁੱਤਰ ਇਕਬਾਲ....
ਕਾਂਗਰਸ ਸੋਸ਼ਲ ਮੀਡੀਆ ਵਿੰਗ ਦੇ ਆਗੂ ਦੇ ਮੈਡੀਕਲ ਸਟੋਰ 'ਚੋਂ ਨਸ਼ੀਲੇ ਕੈਪਸੂਲ ਬਰਾਮਦ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੇ ਕੱਲ੍ਹ ਥਾਣਾ ਰਾਜਾਸਾਂਸੀ ਦੀ ਪੁਲਿਸ ਵੱਲੋਂ ਅਜਨਾਲਾ ਸ਼ਹਿਰ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਾਬਕਾ ਕੌਂਸਲਰ ਦੇ ਪੁੱਤਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਇਸ ਦੌਰਾਨ ਉਸ ਵੱਲੋਂ ਦੱਸੇ ਗਏ ...
ਫ਼ੌਜੀ ਸਨਮਾਨ ਦੇ ਨਾਲ ਸ਼ਹੀਦ ਮੁਖ਼ਤਿਆਰ ਸਿੰਘ ਨੂੰ ਦਿੱਤੀ ਗਈ ਅੰਤਿਮ ਵਿਧਾਈ
. . .  1 day ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ) :- ਛੱਤੀਸਗੜ੍ਹ ਵਿਚ ਨਕਸਲੀ ਹਮਲੇ ਦਾ ਸ਼ਿਕਾਰ ਹੋਏ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫੱਤੂ ਵਾਲਾ ਦੇ ਸੀਮਾ ਸੁਰੱਖਿਆ ਬਲ ਦੇ ਜਵਾਨ ਸ਼ਹੀਦ ਮੁਖ਼ਤਿਆਰ ਸਿੰਘ ਦਾ ਅੱਜ ਪਰਥਿਕ ਸਰੀਰ ਉਸ ਦੇ ਜੱਦੀ ਪਿੰਡ ਫੱਤੂ ਵਾਲਾ ਵਿਖੇ...
ਕਠੂਆ ਜਬਰ ਜਨਾਹ ਮਾਮਲਾ : ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ 'ਚ ਦਾਖ਼ਲ ਕੀਤੀ ਅਰਜ਼ੀ
. . .  1 day ago
ਪਠਾਨਕੋਟ, 16 ਜੁਲਾਈ (ਅਸ਼ੀਸ਼ ਸ਼ਰਮਾ)- ਕਠੂਆ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਅੱਜ ਸਰਕਾਰੀ ਪੱਖ ਵੱਲੋਂ ਸਬੂਤ ਵਜੋਂ ਮਾਸੂਮ ਬੱਚੀ ਦੇ ਵਾਲ ਪੇਸ਼ ਕਰਨ ਦੀ ਗੱਲ ਆਖੀ ਗਈ। ਜਦੋਂ ਫੋਰੈਂਸਿਕ ਰਿਪੋਰਟ ਲੈਬ 'ਚੋਂ ਆਏ ਲਿਫ਼ਾਫ਼ੇ ਜਿਸ 'ਤੇ ਸੱਤ ਸੀਲ ਮੋਹਰਾਂ...
ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਫ਼ਿਰੋਜ਼ਪੁਰ, 16 ਜੁਲਾਈ (ਤਪਿੰਦਰ ਸਿੰਘ)- ਫ਼ਿਰੋਜ਼ਪੁਰ ਦੀ ਹਦੂਦ ਅੰਦਰ ਪੈਂਦੇ ਪਿੰਡ ਆਰਿਫ਼ ਕੇ ਦੇ ਕਿਸਾਨ ਵੱਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। 56 ਸਾਲਾ ਕਿਸਾਨ ਸੁਖਦੇਵ ਸਿੰਘ ਉਰਫ਼ ਦੇਵਾ ਕੋਲ ਬਹੁਤ ਘੱਟ ਜ਼ਮੀਨ ਸੀ, ਜਿਸ ਕਾਰਨ...
ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ
. . .  1 day ago
ਹੇਲਸਿੰਕੀ, 16 ਜੁਲਾਈ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਨਲੈਂਡ ਦੇ ਹੇਲਸਿੰਕੀ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਫੀਫਾ ਵਿਸ਼ਵ ਕੱਪ ਦੇ ਸਫਲ ਆਯੋਜਨ ਦੀ ਵਧਾਈ...
ਆਂਧਰਾ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਨੇ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਅਮਰਾਵਤੀ, 16 ਜੁਲਾਈ- ਆਂਧਰਾ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਕਾਨਾ ਲਕਸ਼ਮੀ ਨਰਾਇਣ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ 'ਚ ਇਹ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਟੈਲੀਫ਼ੋਨ ਨੰਬਰ ਸੂਬੇ ਦੇ ਖ਼ੁਫ਼ੀਆ ਵਿਭਾਗ ਵੱਲੋਂ ਰਿਕਾਰਡ...
ਨਿਤੀਸ਼ ਕੁਮਾਰ ਨੇ ਬਿਹਾਰ ਲਈ ਫਿਰ ਕੀਤੀ ਵਿਸ਼ੇਸ਼ ਦਰਜੇ ਦੀ ਮੰਗ
. . .  1 day ago
ਪਟਨਾ, 16 ਜੁਲਾਈ- 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇੱਕ ਵਾਰ ਫਿਰ ਤੋਂ ਸੂਬੇ ਲਈ ਵਿਸ਼ੇਸ਼ ਦਰਜੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਨੇ ਬਿਹਾਰ ਲਈ ਵਿਸ਼ੇਸ਼ ਦਰਜੇ ਦੀ ਮੰਗ ਦਾ...
ਨਸ਼ੇ ਦੀ ਓਵਰ ਡੋਜ਼ ਨੇ ਲਈ ਨੌਜਵਾਨ ਦੀ ਜਾਨ
. . .  1 day ago
ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਪੰਜਾਬ 'ਚ ਜਿੱਥੇ ਚਿੱਟੇ ਦੇ ਖ਼ਿਲਾਫ਼ ਸਮੂਹ ਪੰਜਾਬੀਆਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ, ਉੱਥੇ ਚਿੱਟੇ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਹਿਤ ਅੱਜ ਕਸਬਾ ਮੁੱਦਕੀ ਦੇ ਵਾਰਡ ...
ਸੀ. ਬੀ. ਆਈ. ਨੇ ਫਾਰੂਕ ਅਬਦੁੱਲਾ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਜੁਲਾਈ- ਸੀ. ਬੀ. ਆਈ. ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਿਰੁੱਧ ਸ੍ਰੀਨਗਰ ਦੀ ਚੀਫ਼ ਜੂਡੀਸ਼ੀਅਲ ਮੈਜਿਸਟਰੇਟ 'ਚ ਕਰੋੜਾਂ ਦੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਘਪਲੇ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕੀਤੀ ਹੈ...
30 ਜੁਲਾਈ ਨੂੰ ਹੋਵੇਗੀ ਸ਼ੋਪੀਆਂ ਗੋਲੀਬਾਰੀ ਮਾਮਲੇ ਦੀ ਅਗਲੀ ਸੁਣਵਾਈ
. . .  1 day ago
ਨਵੀਂ ਦਿੱਲੀ, 16 ਜੁਲਾਈ- ਸ਼ੋਪੀਆਂ ਗੋਲੀਬਾਰੀ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਇਸ ਦਿਨ ਸੁਪਰੀਮ ਕੋਰਟ ਇਹ ਤੈਅ ਕਰੇਗਾ ਕਿ ਲੈਫ਼ਟੀਨੈਂਟ ਕਰਨਲ ਕਰਮਜੀਤ ਸਿੰਘ (ਮੇਜਰ ਅਦਿੱਤਿਆ ਦੇ ਪਿਤਾ) ਦੀ ਐਫ.ਆਈ.ਆਰ...
ਕੇਰਲ 'ਚ ਸ਼ਸ਼ੀ ਥਰੂਰ ਦੇ ਦਫ਼ਤਰ 'ਤੇ ਭਾਜਪਾ ਵਰਕਰਾਂ ਨੇ ਕੀਤਾ ਹਮਲਾ
. . .  1 day ago
ਤਿਰੂਵਨੰਤਪੁਰਮ, 16 ਜੁਲਾਈ- ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ 'ਚ ਅੱਜ ਭਾਜਪਾ ਦੇ ਵਰਕਰਾਂ ਵਲੋਂ ਕਾਂਗਰਸ ਨੇਤਾ ਸ਼ਸ਼ੀ ਥਰੂਰ 'ਤੇ ਦਫ਼ਤਰ 'ਤੇ ਹਮਲਾ ਕੀਤਾ ਗਿਆ। ਵਰਕਰ ਸ਼ਸ਼ੀ ਥਰੂਰ ਦੇ 'ਹਿੰਦੂ-ਪਾਕਿਸਤਾਨ' ਵਾਲੇ ਬਿਆਨ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਥਰੂਰ...
ਭਾਰੀ ਮੀਂਹ ਕਾਰਨ ਪੁਲ ਦੇ ਹੇਠਾਂ ਫਸੀ ਯਾਤਰੀਆਂ ਨਾਲ ਭਰੀ ਬੱਸ
. . .  1 day ago
ਦਿੱਲੀ ਦੇ ਕਈ ਹਿੱਸਿਆਂ 'ਚ ਪਿਆ ਭਾਰੀ ਮੀਂਹ
. . .  1 day ago
ਸੜਕ ਹਾਦਸਿਆਂ 'ਚ ਪੰਜ ਲੋਕਾਂ ਦੀ ਮੌਤ, 8 ਜ਼ਖਮੀ
. . .  1 day ago
ਬੰਗਾਲ ਨੂੰ 'ਸਿੰਡੀਕੇਟ' ਚਲਾ ਰਿਹਾ ਹੈ, ਇੱਥੇ ਪੂਜਾ ਕਰਨਾ ਵੀ ਮੁਸ਼ਕਲ- ਮੋਦੀ
. . .  1 day ago
ਬਲਵੰਤ ਸਿੰਘ ਰਾਜੋਆਣਾ ਨੇ ਜੇਲ੍ਹ 'ਚ ਸ਼ੁਰੂ ਕੀਤੀ ਭੁੱਖ ਹੜਤਾਲ
. . .  1 day ago
ਮਿਦਨਾਪੁਰ 'ਚ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਡਿੱਗਿਆ ਪੰਡਾਲ, ਕਈ ਲੋਕ ਜ਼ਖ਼ਮੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੀ ਸਬ-ਕਮੇਟੀ ਨਾਲ ਕੀਤੀ ਬੈਠਕ
. . .  1 day ago
ਸਾਂਭਲ ਜਬਰ-ਜਨਾਹ ਮਾਮਲੇ 'ਚ ਦੋ ਗ੍ਰਿਫ਼ਤਾਰ
. . .  1 day ago
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ, ਔਰਤਾਂ ਲਈ ਰਾਖਵਾਂਕਰਨ ਦੀ ਕੀਤੀ ਮੰਗ
. . .  1 day ago
ਸ਼੍ਰੋਮਣੀ ਕਮੇਟੀ ਨੇ ਮਨਾਇਆ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ
. . .  1 day ago
ਪ੍ਰਸਿੱਧ ਕਬੱਡੀ ਖਿਡਾਰੀ ਦੀ ਕੈਨੇਡਾ 'ਚ ਮੌਤ
. . .  1 day ago
ਜਵਾਬਦੇਹੀ ਅਦਾਲਤ ਦੇ ਫੈਸਲੇ ਵਿਰੁੱਧ ਹਾਈਕੋਰਟ ਪਹੁੰਚੇ ਨਵਾਜ਼ ਅਤੇ ਮਰੀਅਮ
. . .  1 day ago
'ਚੰਦ-ਤਾਰੇ' ਵਾਲੇ ਹਰੇ ਝੰਡਿਆਂ 'ਤੇ ਪਾਬੰਦੀ ਲਾਉਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਕੋਲੋਂ ਮੰਗਿਆ ਜਵਾਬ
. . .  1 day ago
ਪੰਜਵੀਂ ਜਮਾਤ 'ਚ ਪੜ੍ਹਦੀ ਲੜਕੀ ਨਾਲ ਜਬਰ-ਜਨਾਹ
. . .  1 day ago
ਜੰਮੂ-ਕਸ਼ਮੀਰ : ਮਾਤਾ ਵੈਸ਼ਣੋ ਦੇਵੀ ਮੰਦਰ ਦੇ ਰਸਤੇ 'ਚ ਡਿੱਗੀਆਂ ਢਿੱਗਾਂ
. . .  1 day ago
ਨਹਿਰ 'ਚੋਂ ਮਿਲੀ ਲੜਕੀ ਦੀ ਲਾਸ਼
. . .  1 day ago
ਹਿਮਾਚਲ ਪ੍ਰਦੇਸ਼ 'ਚ ਢਿੱਗਾਂ ਡਿੱਗਣ ਕਾਰਨ ਨੁਕਸਾਨੇ ਗਏ ਕਈ ਵਾਹਨ
. . .  1 day ago
ਡਾਲਰ ਦੇ ਮੁਕਾਬਲੇ 3 ਪੈਸੇ ਦੀ ਕਮਜ਼ੋਰੀ ਨਾਲ ਖੁੱਲ੍ਹਿਆ ਰੁਪਿਆ
. . .  1 day ago
ਪਾਕਿਸਤਾਨ 'ਚ ਬੱਸ ਅਤੇ ਟਰਾਲੇ ਦੀ ਟੱਕਰ 'ਚ 18 ਲੋਕਾਂ ਦੀ ਮੌਤ
. . .  1 day ago
ਪਾਣੀ 'ਚ ਫਸੇ 55 ਲੋਕਾਂ ਨੂੰ ਬਚਾਇਆ ਗਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ
  •     Confirm Target Language  

ਸੰਗਰੂਰ

ਡੀ.ਸੀ. ਵੱਲੋਂ ਕਾਂਗਰਸੀ ਆਗੂ ਮਿੱਠੂ ਲੱਡਾ ਦੀ ਕੁੱਟਮਾਰ ਦੀ ਘਟਨਾ ਦੇ ਮੈਜਿਟਰੇਟੀ ਜਾਂਚ ਦੇ ਆਦੇਸ਼

ਧੂਰੀ, 19 ਜੂਨ (ਸੰਜੇ ਲਹਿਰੀ)- ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੇ ਬੀਤੀ 16 ਜੂਨ ਨੂੰ ਰਾਤ ਨੂੰ ਥਾਣਾ ਸਦਰ ਦੀ ਪੁਲਿਸ ਵੱਲੋਂ ਯੂਥ ਕਾਂਗਰਸੀ ਆਗੂ ਮਿੱਠੂ ਲੱਡਾ ਦੀ ਕੁੱਟ-ਮਾਰ ਦੇ ਮਾਮਲੇ ਦੀ ਮੈਜਿਸਟੇ੍ਰਟੀ ਜਾਂਚ ਦੇ ਹੁਕਮ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਉਪਕਾਰ ਸਿੰਘ ਨੂੰ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਹਨ | ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਮਿਲੇ ਪੱਤਰ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਨੇ ਦੱਸਿਆ ਕਿ ਮਾਮਲੇ ਦੀ ਅਸਲੀਅਤ ਸਾਹਮਣੇ ਲਿਆਉਣ ਲਈ ਇਸ ਕੇਸ ਦੀ ਮੈਜਿਸਟੇ੍ਰਟੀ ਜਾਂਚ ਕਰਵਾਈ ਜਾ ਰਹੀ ਹੈ | ਵਰਨਣਯੋਗ ਹੈ ਕਿ ਪਿੰਡ ਲੱਡਾ ਵਿਖੇ ਇੱਕ ਨਾਜਾਇਜ਼ ਕਬਜ਼ਾ ਛੁਡਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਪਹੁੰਚੀ ਸੀ ਅਤੇ ਟੀਮ ਨਾਲ ਪਹੁੰਚੀ ਮਹਿਲਾ ਪੁਲਿਸ ਕਾਂਸਟੇਬਲ ਲੜਕੀ ਪ੍ਰਭਜੋਤ ਕੌਰ ਨੂੰ ਮਕਾਨ ਮਾਲਕਾਨ ਔਰਤਾਂ ਵੱਲੋਂ ਕਬਜ਼ਾ ਛੁਡਾਉਣ ਦੇ ਵਿਰੋਧ ਵਿਚ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ | ਜਿਸ ਦੇ ਚੱਲਦਿਆਂ ਸਬੰਧਤ ਔਰਤਾਂ 'ਤੇ ਥਾਣਾ ਸਦਰ ਧੂਰੀ ਵਿਖੇ ਮੁਕੱਦਮਾ ਦਰਜ ਹੋਣ ਉਪਰੰਤ ਇਸ ਕੇਸ ਵਿਚ ਪਿੰਡ ਲੱਡਾ ਦੇ ਨੌਜਵਾਨ ਕਾਂਗਰਸੀ ਆਗੂ ਮਿੱਠੂ ਲੱਡਾ ਨੇ ਦਖ਼ਲਅੰਦਾਜ਼ੀ ਕਰਦਿਆਂ ਦਰਜ ਹੋਏ ਇਸ ਮੁਕੱਦਮੇ ਦਾ ਵਿਰੋਧ ਕੀਤਾ ਸੀ ਅਤੇ ਪੁਲਿਸ ਨਾਲ ਹੋਈ ਤਲਖੀ-ਤਕਰਾਰਬਾਜ਼ੀ ਤੋਂ ਬਾਅਦ ਪੁਲਿਸ ਵੱਲੋਂ ਮਿੱਠੂ ਲੱਡਾ ਦਾ ਕੁਟਾਪਾ ਕੀਤਾ ਗਿਆ ਸੀ | ਜਿਸ ਨੂੰ ਲੈ ਕੇ ਕਾਂਗਰਸੀ ਆਗੂਆਂ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵੀ ਮਿੱਠੂ ਲੱਡਾ ਦਾ ਪਤਾ ਲੈਣ ਲਈ ਹਸਪਤਾਲ ਪਹੁੰਚ ਰਹੇ ਹਨ | ਦੂਜੇ ਪਾਸੇ ਸੋਸ਼ਲ ਮੀਡੀਆ ਉੱਤੇ ਇਸ ਗੱਲ ਦੀ ਚਰਚਾ ਵੀ ਛਿੜੀ ਹੋਈ ਹੈ ਕਿ ਇਸ ਘਟਨਾ ਦੌਰਾਨ ਜ਼ਖਮੀ ਹੋਈ ਪੁਲਿਸ ਕਾਂਸਟੇਬਲ ਜੋ ਕਿ ਧੂਰੀ ਦੀ ਹੀ ਰਹਿਣ ਵਾਲੀ ਹੈ, ਦਾ ਕਿਸੇ ਵੀ ਸਿਆਸੀ ਆਗੂ ਵੱਲੋਂ ਹਾਲ-ਚਾਲ ਨਹੀਂ ਪੁੱਛਿਆ ਗਿਆ | ਸੀਨੀਅਰ ਅਕਾਲੀ ਆਗੂ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਸ਼੍ਰੀ ਜਤਿੰਦਰ ਸਿੰਘ ਸੋਨੀ ਮੰਡੇਰ ਸਾਬਕਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਧੂਰੀ ਅਤੇ ਸੀਨੀਅਰ ਯੂਥ ਅਕਾਲੀ ਆਗੂ ਗੁਰਵਿੰਦਰ ਗਿੱਲ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਕਾਂਗਰਸੀ ਆਗੂ ਮਿੱਠੂ ਲੱਡਾ ਨਾਲ ਜੋ ਦੁਰਵਿਵਹਾਰ ਹੋਇਆ ਹੈ, ਅਸੀਂ ਉਸ ਦੀ ਨਿਖੇਧੀ ਕਰਦੇ ਹਾਂ ਪ੍ਰੰਤੂ ਮਿੱਠੂ ਲੱਡਾ ਵੱਲੋਂ ਥਾਣਾ ਮੁਖੀ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ, ਇਸ ਗੱਲ ਨਾਲ ਗੈਂਗਸਟਰ ਸੋਚ ਰੱਖਣ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹੁੰਦੇ ਹਨ ਅਤੇ ਅਮਨ-ਕਾਨੂੰਨ ਬਣਾਏ ਰੱਖਣ ਵਿਚ ਸਿਆਸੀ ਆਗੂਆਂ ਦਾ ਪੁਲਿਸ ਦੇ ਿਖ਼ਲਾਫ਼ ਖੜੇ੍ਹ ਹੋਣਾ ਮੰਦਭਾਗਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਕਾਂਗਰਸੀ ਆਗੂਆਂ ਵੱਲੋਂ ਮਿੱਠੂ ਲੱਡਾ ਦੇ ਨਾਲ-ਨਾਲ ਆਪਣੀ ਡਿਊਟੀ ਦੌਰਾਨ ਹਮਲੇ ਦਾ ਸ਼ਿਕਾਰ ਹੋਈ ਮਹਿਲਾ ਪੁਲਿਸ ਕਾਂਸਟੇਬਲ ਦਾ ਹਾਲ-ਚਾਲ ਵੀ ਪੁੱਛਿਆ ਜਾਂਦਾ | ਇਸ ਮੌਕੇ ਜਦੋਂ ਮਹਿਲਾ ਕਾਂਸਟੇਬਲ ਪ੍ਰਭਜੋਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਸਰਕਾਰੀ ਡਿਊਟੀ ਦੌਰਾਨ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਪਿੰਡ ਲੱਡਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਗਈ ਸੀ ਅਤੇ ਮੇਰੇ ਉੱਪਰ ਮਕਾਨ ਮਾਲਕਾਨ ਔਰਤਾਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਕਾਰਨ ਮੇਰੇ ਮੱਥੇ 'ਚ ਗੰਭੀਰ ਸੱਟ ਲੱਗੀ ਸੀ ਅਤੇ ਮੈਂ ਉਸੇ ਦਿਨ ਤੋਂ ਡਾਕਟਰੀ ਸਲਾਹ ਅਨੁਸਾਰ ਘਰ ਆਰਾਮ ਕਰ ਰਹੀ ਹਾਂ, ਪ੍ਰੰਤੂ ਮੈਨੰੂ ਇਸ ਗੱਲ ਦਾ ਦੁੱਖ ਹਮੇਸ਼ਾ ਰਹੇਗਾ ਕਿ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਿਸੇ ਵੀ ਸਿਆਸੀ ਆਗੂ ਨੇ ਉਸ ਦੀ ਪੀੜਾ ਨਹੀਂ ਸੁਣੀ ਅਤੇ ਨਾ ਹੀ ਉਸ ਦਾ ਹਾਲ-ਚਾਲ ਪੁੱਛਿਆ ਹੈ |

ਅਲਫਾ ਸੈਂਟਰ ਵਿਚ ਮਾਸਟਰ ਕਾਡਰ ਦੀ ਤਿਆਰੀ ਲਈ ਕਲਾਸਾਂ 21 ਤੋਂ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਭੁੱਲਰ, ਧਾਲੀਵਾਲ)- ਅਲਫਾ ਸਟੱਡੀ ਸੈਂਟਰ ਸੁਨਾਮ ਵਿਚ ਇਸ ਵਾਰ ਟੀ.ਈ.ਟੀ. ਪੰਜਾਬ ਵਿਚ 98 ਪ੍ਰਤੀਸ਼ਤ ਨਤੀਜਾ ਰਿਹਾ ਅਤੇ ਮਾਸਟਰ ਕਾਡਰ ਵਿਚ 2016 ਅਤੇ 2017 ਵਿਚ 100 ਪ੍ਰਤੀਸ਼ਤ ਨਤੀਜਾ ਰਿਹਾ, ਜਿਸ ਦੇ ਚੱਲਦਿਆਂ ਪੰਜਾਬ ਤੋਂ ਵਿਦਿਆਰਥੀਆਂ ਦੀ ਮੰਗ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਸ਼ੇਰਪੁਰ, 19 ਜੂਨ (ਦਰਸ਼ਨ ਸਿੰਘ ਖੇੜੀ)- ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਿਖ਼ਲਾਫ਼ ਅਤੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਦੇ ਿਖ਼ਲਾਫ਼ ਅੱਜ ਕਾਂਗਰਸ ਪਾਰਟੀ ਵੱਲੋਂ ਕਾਤਰੋਂ ਚੋਕ ਵਿਖੇ ਸਾਬਕਾ ਵਿਧਾਇਕਾਂ ਬੀਬੀ ਹਰਚੰਦ ਕੌਰ ਘਨੌਰੀ ਦੀ ਅਗਵਾਈ ਹੇਠ ਮੋਦੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖਮੀ ਹੋਏ ਕਾਰ ਚਾਲਕ ਦੀ ਇਲਾਜ ਦੌਰਾਨ ਮੌਤ

ਸੁਨਾਮ ਊਧਮ ਸਿੰਘ ਸਿੰਘ ਵਾਲਾ, 19 ਜੂਨ (ਭੁੱਲਰ, ਧਾਲੀਵਾਲ)- ਸੜਕ ਹਾਦਸੇ ਵਿਚ ਜ਼ਖਮੀ ਹੋਏ ਕਾਰ ਚਾਲਕ ਦੀ ਬੀਤੀ ਕੱਲ੍ਹ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਭੀਖੀ ਦੇ ...

ਪੂਰੀ ਖ਼ਬਰ »

ਮੁਸਲਿਮ ਸਮਾਜ ਤੋਂ ਪਰਿਵਾਰ ਸਮੇਤ ਮੰਗੀ ਮੁਆਫ਼ੀ

ਮਲੇਰਕੋਟਲਾ, 19 ਜੂਨ (ਹਨੀਫ਼ ਥਿੰਦ)- ਹਜ਼ਰਤ ਮੁਹੰਮਦ ਸਾਹਿਬ ਅਤੇ ਉਨ੍ਹਾਂ ਦੀ ਬੇਟੀ ਬੀਬੀ ਫਾਤਮਾ ਪ੍ਰਤੀ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਵਾਲੇ ਸੁਨੇਹੇ ਨੂੰ ਵਾਟਸਐਪ 'ਤੇ ਵਾਇਰਲ ਕਰਨ ਵਾਲੇ ਇਕ ਬਰਤਨ ਭੰਡਾਰ ਦੇ ਮਾਲਕ ਵਿਪਨ ਕੁਮਾਰ ਦੇ ਪੁੱਤਰ ਿਖ਼ਲਾਫ਼ ਮੁਸਲਿਮ ...

ਪੂਰੀ ਖ਼ਬਰ »

ਸਹਿਕਾਰੀ ਬੈਂਕ ਦੇ ਡਾਇਰੈਕਟਰ ਦੇ ਰਸੂਖਦਾਰ ਡਿਫਾਲਟਰ ਭਤੀਜੇ ਨੂੰ ਭੇਜਿਆ ਜੇਲ੍ਹ

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਧਾਲੀਵਾਲ, ਭੁੱਲਰ) - ਸਹਿਕਾਰੀ ਖੇਤੀ ਵਿਕਾਸ ਬੈਂਕ ਵੱਲੋਂ ਵੱਡੇ ਡਿਫਾਲਟਰਾਂ ਅਤੇ ਰਸੂਖਦਾਰਾਂ ਤੋਂ ਵਸੂਲੀ ਲਈ ਵਿੱਢੀ ਗਈ ਮੁਹਿੰਮ ਤਹਿਤ ਖੇਤੀ ਵਿਕਾਸ ਬੈਂਕ ਲਹਿਰਾਗਾਗਾ ਦੇ ਇੱਕ ਸਾਬਕਾ ਡਾਇਰੈਕਟਰ ਦੇ ਰਸੂਖਦਾਰ ਭਤੀਜੇ ...

ਪੂਰੀ ਖ਼ਬਰ »

ਗਰਗ ਦਾ ਨਾਵਲ 'ਤੱਤੀ ਰੇਤ' ਲੋਕ ਅਰਪਣ

ਸੰਗਰੂਰ, 19 ਜੂਨ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਪੁਸਤਕ ਲੋਕ ਅਰਪਣ ਸੰਵਾਦ ਅਤੇ ਕਾਵਿ-ਮਹਿਫ਼ਲ ਦੇ ਅੰਤਰਗਤ ਸ਼ਾਨਦਾਰ ਸਮਾਗਮ ਰਚਾਇਆ ਗਿਆ | ਇਸ ਵਿਚ ਪ੍ਰਸਿੱਧ ਗਲਪਕਾਰ ਡਾ. ਰਾਜ ਕੁਮਾਰ ਗਰਗ ਦਾ ਅੱਠਵਾਂ ਨਾਵਲ 'ਤੱਤੀ ਰੇਤ' ਲੋਕ ਅਰਪਣ ...

ਪੂਰੀ ਖ਼ਬਰ »

ਅਲੀਜ਼ਾ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀਤਾ ਸਨਮਾਨ

ਲਹਿਰਾਗਾਗਾ, 19 ਜੂਨ (ਅਸ਼ੋਕ ਗਰਗ, ਸੂਰਜ ਭਾਨ ਗੋਇਲ)- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੀ ਦਾਖਲਾ ਪ੍ਰੀਖਿਆ ਵਿਚੋਂ ਪੰਜਾਬ ਦੇ ਪਛੜੇ ਇਲਾਕੇ ਲਹਿਰਾਗਾਗਾ ਦੀ ਅਲੀਜ਼ਾ ਪੁੱਤਰੀ ਮਾਸਟਰ ਵਿਜੇ ਕੁਮਾਰ ਨੇ ਦੇਸ਼ ਭਰ ਵਿਚੋਂ ਪਹਿਲਾ ਰੈਂਕ ...

ਪੂਰੀ ਖ਼ਬਰ »

ਟੈਲੀਫ਼ੋਨ ਮੁਲਾਜ਼ਮਾਂ ਨੇ ਕੀਤੀ ਮੀਟਿੰਗ

ਮਲੇਰਕੋਟਲਾ, 19 ਜੂਨ (ਹਨੀਫ਼ ਥਿੰਦ)- ਐਸ.ਸੀ./ਐਸ.ਟੀ. ਇੰਪਲਾਈਜ਼ ਵੈੱਲਫੇਅਰ ਸੇਵਾ ਬੀ.ਐਸ.ਐਨ.ਐਲ. ਪੰਜਾਬ ਸਰਕਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਦਰਸ਼ਨ ਦਰਦੀ ਅਤੇ ਭਗਵਾਨ ਦਾਸ ਦੀ ਪ੍ਰਧਾਨਗੀ ਹੇਠ ਸਥਾਨਕ ਵਿਕਰਾਂਤ ਹੋਟਲ ਵਿਖੇ ਹੋਈ | ਮੀਟਿੰਗ ਦੇ ਮੁੱਖ ਮਹਿਮਾਨ ਐਨ.ਡੀ. ...

ਪੂਰੀ ਖ਼ਬਰ »

ਨਗਰ ਪੰਚਾਇਤ ਬਣਾਉਣ ਦੇ ਿਖ਼ਲਾਫ਼ ਮਹਿਲਾਂ ਵਾਸੀਆਂ ਨੇ ਇਤਰਾਜ਼ ਦਰਜ ਕਰਵਾਇਆ

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਭੁੱਲਰ, ਧਾਲੀਵਾਲ)- ਮਨਰੇਗਾ ਮਜ਼ਦੂਰਾਂ ਅਤੇ ਨਗਰ ਨਿਵਾਸੀਆਂ ਵਲੋਂ ਪਿੰਡ ਮਹਿਲਾਂ ਚੌਾਕ ਨੂੰ ਨਗਰ ਪੰਚਾਇਤ ਬਣਾਉਣ ਦੇ ਿਖ਼ਲਾਫ਼ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਇੱਕ ਰੋਸ ਰੈਲੀ ਕਰ ਕੇ ਸਥਾਨਕ ਨਗਰ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਹਾਂਡਾ ਵਲੋਂ ਸ਼ਹਿਰੀ ਪ੍ਰਧਾਨਾਂ ਦੀ ਸੂਚੀ ਜਾਰੀ

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਧਾਲੀਵਾਲ, ਭੁੱਲਰ) - ਸ਼੍ਰੋਮਣੀ ਅਕਾਲੀ ਦਲ ਸੰਗਰੂਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸ. ਪਿ੍ਤਪਾਲ ਸਿੰਘ ਹਾਂਡਾ ਵਲੋਂ ਉਤਸੁਕਤਾ ਨਾਲ ਉਡੀਕੀ ਜਾ ਰਹੀ ਜ਼ਿਲੇ੍ਹ ਦੇ ਬਾਕੀ ਰਹਿੰਦੇ ਸ਼ਹਿਰੀ ਪ੍ਰਧਾਨਾਂ ਦੀ ਸੂਚੀ ਨੂੰ ਅੱਜ ਸਥਾਨਕ ...

ਪੂਰੀ ਖ਼ਬਰ »

ਸਿਲਾਈ ਦੀ ਸਿਖਲਾਈ ਲੈ ਚੁੱਕੀਆਂ ਲੜਕੀਆਂ ਨੰੂ ਬਲਾਕ ਕਾਂਗਰਸ ਪ੍ਰਧਾਨ ਨੇ ਵੰਡੇ ਸਰਟੀਫਿਕੇਟ

ਸੰਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਸੰਤ ਲੌਾਗੋਵਾਲ ਸੋਸ਼ਲ ਵੈੱਲਫੇਅਰ ਸੁਸਾਇਟੀ ਸੰਗਰੂਰ ਵੱਲੋਂ ਸੋਸਵਾ ਦੀ ਵਿੱਤੀ ਮਦਦ ਨਾਲ ਪਿੰਡ ਘਾਬਦਾਂ (ਸੰਗਰੂਰ) ਵਿਖੇ ਗ਼ਰੀਬ ਲੜਕੀਆਂ, ਔਰਤਾਂ ਲਈ ਚਲਾਏ ਜਾ ਰਹੇ ਮੁਫ਼ਤ ਸਿਲਾਈ ਕਟਾਈ ਕੇਂਦਰ ਵਿਚ ...

ਪੂਰੀ ਖ਼ਬਰ »

ਯੂ.ਪੀ. ਦੀ ਜੇਲ੍ਹ 'ਚੋਂ ਰਿਹਾਅ ਹੋਇਆ ਵਰਿਆਮ ਸਿੰਘ ਗੁਰਬਤ ਭਰੀ ਜ਼ਿੰਦਗੀ ਕੱਟਣ ਲਈ ਮਜਬੂਰ

ਲੁਧਿਆਣਾ, 19 ਜੂਨ (ਪੁਨੀਤ ਬਾਵਾ)-ਉਤਰ ਪ੍ਰਦੇਸ਼ ਦੀ ਜ਼ੇਲ 'ਚ 26 ਸਾਲ 7 ਮਹੀਨੇ ਰਹਿਣ ਵਾਲੇ ਵਰਿਆਮ ਸਿੰਘ ਦੀ ਦਸੰਬਰ 2015 'ਚ ਰਿਹਾਈ ਹੋ ਗਈ ਸੀ | ਉਸ ਨੇ ਅੱਜ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ 1990 'ਚ ਕਤਲ ਕੇਸ 'ਚ ਜ਼ੇਲ੍ਹ ਭੇਜ ...

ਪੂਰੀ ਖ਼ਬਰ »

ਅਮਰਨਾਥ ਲੰਗਰਾਂ ਲਈ 11 ਟਰੱਕ ਰਵਾਨਾ ਕੀਤੇ

ਅਹਿਮਦਗੜ੍ਹ, 19 ਜੂਨ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ) - ਸ੍ਰੀ ਲੰਗਰ ਕਮੇਟੀ ਹਨੂਮਾਨ ਮੰਦਰ ਮਾਲੇਰਕੋਟਲਾ ਵਲੋਂ ਬਰਾਂਚ ਅਹਿਮਦਗੜ੍ਹ ਦੇ ਸਹਿਯੋਗ ਨਾਲ ਸ਼੍ਰੀ ਅਮਰਨਾਥ ਵਿਖੇ ਯਾਤਰੂਆਂ ਦੇ ਲਈ ਲਗਾਏ ਜਾ ਰਹੇ ਲੰਗਰ ਲਈ 11 ਟਰੱਕ ਰਵਾਨਾ ਕੀਤੇ ਗਏ | ਟਰੱਕਾਂ ਨੂੰ ...

ਪੂਰੀ ਖ਼ਬਰ »

ਝੋਨੇ ਲਈ ਨਿਰੰਤਰ ਬਿਜਲੀ ਦੇਣ ਦੀ ਮੰਗ

ਮੂਲੋਵਾਲ, 19 ਜੂਨ (ਰਤਨ ਭੰਡਾਰੀ) - ਕਿਸਾਨ ਮੁਕਤੀ ਮੋਰਚਾ ਦੀ ਅਹਿਮ ਮੀਟਿੰਗ ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ ਦੀ ਪ੍ਰਧਾਨਗੀ ਹੇਠ ਪਿੰਡ ਮੂਲੋਵਾਲ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਪੈੱ੍ਰਸ ਨੂੰ ਜਾਰੀ ਕਰਦਿਆਂ ਸੂਬਾ ਪ੍ਰਧਾਨ ਕਿਰਪਾਲ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਬੁਢਲਾਡਾ ਦਾ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿਚ ਪਹਿਲੇ ਸੱਤ ਸਥਾਨਾਂ 'ਤੇ ਕਬਜ਼ਾ

ਚੀਮਾ ਮੰਡੀ, 19 ਜੂਨ (ਦਲਜੀਤ ਸਿੰਘ ਮੱਕੜ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਐਮ.ਲਿਬ ਸਾਇੰਸ ਦੇ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਲਾਇਬਰੇਰੀ ਅਤੇ ਸੂਚਨਾ ਵਿਭਾਗ ਦੇ ਮੁਖੀ ਹਰਵਿੰਦਰਜੀਤ ਸਿੰਘ ਨੇ ...

ਪੂਰੀ ਖ਼ਬਰ »

ਲੋਕ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ-ਢੀਂਡਸਾ

ਜਖੇਪਲ, 19 ਜੂਨ (ਮੇਜਰ ਸਿੰਘ ਜਖੇਪਲ) - ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਗੰਢੂਆਂ ਵਿਖੇ ਨਵ ਨਿਯੁਕਤ ਪਾਰਟੀ ਅਹੁਦੇਦਾਰਾਂ ਦੇ ਸਨਮਾਨ ਸਮਾਰੋਹ ਦੌਰਾਨ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ...

ਪੂਰੀ ਖ਼ਬਰ »

ਸਰਕਾਰੀ ਰਣਬੀਰ ਕਾਲਜ ਦੇ ਚੌਗਿਰਦੇ 'ਚ ਬਣ ਰਿਹਾ ਕੂੜੇ ਦਾ ਡੰਪ ਚੜਿ੍ਹਆ ਵਿਵਾਦ ਦੀ ਭੇਟ

ਸੰਗਰੂਰ, 19 ਜੂਨ (ਦਮਨਜੀਤ ਸਿੰਘ)- ਸਰਕਾਰੀ ਰਣਬੀਰ ਕਾਲਜ ਦੇ ਖੇਡ ਮੈਦਾਨ ਅੰਦਰ ਉਸਾਰੇ ਜਾ ਰਹੇ ਅਣਅਧਿਕਾਰਤ ਕੂੜੇ ਦੇ ਡੰਪ ਦਾ ਪਿਛਲੇ ਲਗਪਗ 1 ਹਫ਼ਤੇ ਤੋਂ ਛਿੜਿਆ ਵਿਵਾਦ ਅੱਜ ਉਸ ਸਮੇਂ ਸ਼ਾਂਤ ਹੋ ਗਿਆ ਜਦੋਂ ਐਸ.ਡੀ.ਐਮ ਸੰਗਰੂਰ ਸ੍ਰੀ ਅਵਿਕੇਸ ਗੁਪਤਾ ਵਲੋਂ ਸ਼ਹਿਰ ਦੇ ...

ਪੂਰੀ ਖ਼ਬਰ »

ਸੰਗਰੂਰ ਦੀ ਟੀਮ ਸ਼ਤਰੰਜ 'ਚ ਬਣੀ ਸੂਬਾ ਚੈਪੀਅਨ

ਸੰਗਰੂਰ, 19 ਜੂਨ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਸੰਗਰੂਰ ਸ਼ਤਰੰਜ ਐਸੋਸੀਏਸ਼ਨ ਵਲੋਂ ਪੰਜਾਬ ਸਟੇਟ ਸ਼ਤਰੰਜ ਚੈਂਪੀਅਨਸ਼ਿਪ ਸਥਾਨਕ ਡੀ.ਐਫ.ਸੀ. ਹੋਟਲ ਸੰਗਰੂਰ ਵਿਖੇ ਕਰਵਾਈ ਗਈ | ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿਚੋਂ 33 ਟੀਮਾਂ ਨੇ ...

ਪੂਰੀ ਖ਼ਬਰ »

ਹੜ੍ਹਾਂ ਦੇ ਅਗਾਊਂ ਪ੍ਰਬੰਧਾਂ 'ਚ ਢਿੱਲ 'ਤੇ ਲੋਕ ਚਿੰਤਤ

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਭੁੱਲਰ, ਧਾਲੀਵਾਲ)-ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਹਰ ਸਾਲ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਹੜ੍ਹਾਂ ਦੇ ਸੰਭਾਵੀ ਖ਼ਤਰਿਆਂ ਨੂੰ ਭਾਂਪਦਿਆਂ ਡਰੇਨਾਂ ਅਤੇ ਨਾਲਿਆਂ ਦੀ ਸਫ਼ਾਈ ਦੇ ਨਾਂਅ ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX