ਬਠਿੰਡਾ, 19 ਜੂਨ (ਕੰਵਲਜੀਤ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸੂਬੇ ਕਮੇਟੀ ਦੇ ਸੱਦੇ 'ਤੇ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਵਿਚ ਬਿਜਲੀ ਮੋਟਰਾਂ ਲਈ 16 ਘੰਟੇ ਸਪਲਾਈ, ਅਗੇਤਾ ਝੋਨਾ ਲਾਉਣ ਵਾਲੇ ਅਤੇ ਪਿਛਲੇ ਸੀਜ਼ਨ ਦੌਰਾਨ ਪਰਾਲੀ ਜਾਂ ਨਾੜ ਸਾੜਨ ਵਾਲੇ ਕਿਸਾਨਾਂ ਵਿਰੁੱਧ ਕੀਤੇ ਪੁਲਿਸ ਕੇਸ ਰੱਦ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਅੱਜ ਬੀ.ਕੇ.ਯੂ. ਉਗਰਾਹਾਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਦਫ਼ਤਰ ਅੱਗੇ ਧਰਨਾ ਲਾਇਆ | ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸ਼ਿੰਗਾਰਾ ਸਿੰਘ ਮਾਨ (ਜ਼ਿਲ੍ਹਾ ਪ੍ਰਧਾਨ) ਨੇ ਕਿਹਾ ਕਿ ਜੋ ਝੋਨੇ ਦੀਆਂ ਅਗੇਤੀਆਂ ਕਿਸਮਾਂ ਹਨ, ਉਹ 20 ਜੂਨ ਤੋਂ ਪਹਿਲਾਂ ਹੀ ਲਗਦੀਆਂ ਹਨ ਪਰ ਸਰਕਾਰ ਕਿਸਾਨਾਂ ਨੂੰ 20 ਜੂਨ ਤੋਂ ਬਾਅਦ ਝੋਨਾ ਬੀਜਣ ਦੀ ਗ਼ਲਤ ਪਾਬੰਦੀ ਲਾ ਰਹੀ ਹੈ | ਅਗੇਤੀਆਂ ਕਿਸਮਾਂ 20 ਜੂਨ ਤੋਂ ਬਾਅਦ ਲਾਉਣ ਨਾਲ ਝਾੜ ਵੀ ਘਟਦਾ ਹੈ ਅਤੇ ਪੱਕਣ ਵੇਲੇ ਦੇਰੀ ਕਾਰਨ ਜ਼ਿਆਦਾ ਨਮੀ ਹੁੰਦੀ ਹੈ, ਜਿਸ ਕਾਰਨ 5 ਕਿੱਲੋ, 10 ਕਿੱਲੋ ਤੱਕ ਪ੍ਰਤੀ ਕੁਇੰਟਲ ਕਾਟ 'ਤੇ ਵੇਚਣਾ ਪੈਂਦਾ ਹੈ | ਧਰਨੇ ਦੌਰਾਨ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਤੇ ਇਸ ਨੂੰ ਵਾਹੁਣ ਆਏ ਅਧਿਕਾਰੀਆਂ ਦਾ ਸ਼ਾਂਤਮਈ ਜਨਤਕ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁੱਧ ਦਰਜ ਫ਼ੌਜਦਾਰੀ ਕੇਸ ਰੱਦ ਕੀਤੇ ਜਾਣ, ਅਜਾਈਾ ਸਮੁੰਦਰ ਵਲ ਜਾ ਰਿਹਾ ਦਰਿਆਈ ਪਾਣੀ ਨਹਿਰੀ ਸਿੰਚਾਈ ਲਈ ਵਰਤਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ, ਭਾਰੀ ਮੀਹਾਂ ਅਤੇ ਹੜ੍ਹਾਂ ਦਾ ਪਾਣੀ ਧਰਤੀ ਵਿਚ ਰੀਚਾਰਜ ਕਰਨ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਜਾਣ, ਫ਼ੈਕਟਰੀਆਂ ਦੁਆਰਾ ਵੱਡੀ ਮਾਤਰਾ ਵਿਚ ਪਾਣੀ ਬਰਬਾਦ ਤੇ ਪ੍ਰਦੂਸ਼ਿਤ ਕਰਨ ਵਿਰੁੱਧ ਰੋਕ ਲਾਉਂਦਾ ਫ਼ੈਕਟਰੀ ਐਕਟ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਸ਼ਹਿਰੀ ਸੀਵਰੇਜ ਟਰੀਟਮੈਂਟ ਪਲਾਟ ਲਾਏ ਜਾਣ, ਘੱਟ ਪਾਣੀ ਵਾਲੀਆਂ ਫ਼ਸਲਾਂ ਮੱਕੀ, ਬਾਸਮਤੀ, ਦਾਲਾਂ ਵਗ਼ੈਰਾ ਉਤਸ਼ਾਹਿਤ ਕਰਕੇ ਇਨ੍ਹਾਂ ਦੇ ਲਾਹੇਵੰਦ ਭਾਅ ਅਤੇ ਪੂਰੀ ਖ਼ਰੀਦ ਦੀ ਗਾਰੰਟੀ ਵਾਸਤੇ ਲੋੜੀਂਦੇ ਬੀਜਾਂ ਦੇ ਪ੍ਰਬੰਧ ਕੀਤਾ ਜਾਵੇ | ਅੱਜ ਦੇ ਧਰਨੇ ਨੂੰ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ, ਬਸੰਤ ਸਿੰਘ ਕੋਝਾਗੁਰੂ, ਜਗਸੀਰ ਸਿੰਘ ਝੁੰਬਾ, ਬਾਬੂ ਸਿੰਘ ਮੰਡੀ ਖ਼ੁਰਦ, ਸੁਖਦੇਵ ਸਿੰਘ ਜਵੰਧਾ, ਮਨਜੀਤ ਸਿੰਘ ਭੁੱਚੋ ਖ਼ੁਰਦ, ਅਮਰੀਕ ਸਿੰਘ ਸਿਵੀਆ, ਕੁਲਵੰਤ ਰਾਏ ਕੇ ਕਲਾਂ, ਬਹੱਤਰ ਸਿੰਘ ਨੰਗਲਾ, ਹਰਿੰਦਰ ਕੌਰ ਬਿੰਦੂ ਨੇ ਵੀ ਸੰਬੋਧਨ ਕੀਤਾ | ਜਗਦੇਵ ਸਿੰਘ ਜੋਗੇਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਸਵੀਰ ਸਿੰਘ ਪਿੰਡ ਧੂਰਕੋਟ ਲਹਿਰਾ ਦੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਗੁਰਸੇਵਕ ਸਿੰਘ ਦੇ ਰਹਿੰਦੇ ਦੋਸ਼ੀ ਨੂੰ ਤੁਰੰਤ ਗਿ੍ਫ਼ਤਾਰ ਨਾ ਕਰਨ ਦੀ ਸੂਰਤ ਵਿਚ ਅੱਜ 20 ਜੂਨ ਨੂੰ ਦੋਸ਼ੀ ਨੂੰ ਗਿ੍ਫ਼ਤਾਰ ਕਰਵਾਉਣ ਲਈ ਥਾਣਾ ਰਾਮਪੁਰਾ ਸਿਟੀ ਦਾ ਘਿਰਾਓ ਦਾ ਐਲਾਨ ਵੀ ਕੀਤਾ |
ਬਠਿੰਡਾ, 19 ਜੂਨ (ਕੰਵਲਜੀਤ ਸਿੰਘ ਸਿੱਧੂ)-ਉਰਦੂ ਆਮੋਜ਼ ਦੀ ਮੁਫ਼ਤ ਸਿਖਲਾਈ ਲਈ ਕਲਾਸਾਂ 2 ਜੁਲਾਈ ਤੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿਚ ਸ਼ੁਰੂ ਹੋਣਗੀਆਂ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਹਰਜੀਤ ਕੌਰ ਨੇ ਦੱਸਿਆ ਕਿ ਕਲਾਸਾਂ ਦਾ ਸਮਾਂ ...
ਭਗਤਾ ਭਾਈਕਾ, 19 ਜੂਨ (ਸੁਖਪਾਲ ਸਿੰਘ ਸੋਨੀ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦਾ ਦਾਅਵਾ ਸੀ ਕਿ ਪੰਜਾਬ ਅੰਦਰ ਬਦਲਾਖੋਰੀ ਦੀ ਸਿਆਸਤ ਨਹੀਂ ਕੀਤੀ ਜਾਵੇਗੀ, ਪ੍ਰੰਤੂ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਆਏ ਦਿਨ ਅਕਾਲੀ ਸਮਰਥਕਾਂ ...
ਬਠਿੰਡਾ, 19 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੀ.ਆਈ.ਏ.ਸਟਾਫ਼ ਦੀ ਟੀਮ ਵਲੋ ਪਿੰਡ ਕਟਾਰ ਸਿੰਘ ਵਾਲਾ ਤੋਂ ਇਕ ਮਾਰੂਤੀ ਕਾਰ ਸਵਾਰ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸਮੇਤ ਫੜ ਲੈਣ ਦੀ ਖ਼ਬਰ ਮਿਲੀ ਹੈ | ਪੁਲਿਸ ਨੇ ਥਾਣਾ ਸਦਰ ਵਿਚ ਕਾਰ ਸਵਾਰ ਜਸਪ੍ਰੀਤ ਸਿੰਘ ਵਾਸੀ ਕੋਟ ...
ਬਠਿੰਡਾ, 19 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਇਕਾਈ ਜਿਲ੍ਹਾ ਬਠਿੰਡਾ ਦੇ ਬੈਨਰ ਹੇਠ ਇਕੱਠੇ ਹੋਏ ਪਟਵਾਰੀਆਂ ਨੇ ਸਥਾਨਕ ਪੁਰਾਣੀ ਤਹਿਸੀਲ ਵਿਚ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ...
ਸੀਂਗੋ ਮੰਡੀ, 19 ਜੂਨ (ਲੱਕਵਿੰਦਰ ਸ਼ਰਮਾ)-ਪੰਜਾਬ ਸਰਕਾਰ ਦੀਆਂ ਨਸਾ ਤਸਕਰਾਂ ਤੇ ਸ਼ਿਕੰਜਾ ਕਸਣ ਵਾਲੀਆਂ ਸਖ਼ਤ ਹਦਾਇਤਾਂ ਤੇ ਕਾਰਵਾਈ ਤੇਜ਼ ਕਰਦਿਆਂ ਡੀ.ਐਸ.ਪੀ. ਬਰਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਥਾਨਕ ਮੰਡੀ ਦੇ ਚੌਕੀ ਇੰਚਾਰਜ ਮੇਜਰ ਸਿੰਘ ਦੀ ...
ਬਠਿੰਡਾ, 19 ਜੂਨ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਦੁਆਰਾ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀ ਚੈਕਿੰਗ ਕੀਤੀ | ਚੈਕਿੰਗ ਦੌਰਾਨ ਪਲਾਂਟ ਦੇ ਅਧਿਕਾਰੀਆਂ ...
ਤਲਵੰਡੀ ਸਾਬੋ, 19 ਜੂਨ (ਰਣਜੀਤ ਸਿੰਘ ਰਾਜੂ)-ਮੌੜ ਮੰਡੀ ਨਹਿਰ ਵਿਚੋਂ ਕੁਝ ਦਿਨ ਪਹਿਲਾਂ ਮਿਲੀ ਅਣਪਛਾਤੀ ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਰਕੇ ਸਹਾਰਾ ਕਲੱਬ ਤਲਵੰਡੀ ਸਾਬੋ ਦੇ ਕਾਰਕੁੰਨਾਂ ਨੇ ਅੱਜ ਲਾਸ਼ ਦਾ ਸੰਸਕਾਰ ਕਰ ਦਿੱਤਾ | ਪ੍ਰਧਾਨ ਸੁਖਦੇਵ ਸਿੰਘ ਨੇ ਦੱਸਿਆ ਕਿ ...
ਰਾਮਾਂ ਮੰਡੀ, 19 ਜੂਨ (ਤਰਸੇਮ ਸਿੰਗਲਾ)-ਨੇੜਲੇ ਪਿੰਡ ਮੱਲਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਿੰਡ ਦੇ ਬਾਬਾ ਹਰੀ ਸਿਓ ਸਮਾਜ ਭਲਾਈ ਕਲੱਬ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇੰਟਰਨੈੱਟ ਦੀ ਮਹੱਤਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਉਦਘਾਟਨ ਬਲਾਕ ...
ਮਹਿਮਾ ਸਰਜਾ, 19 ਜੂਨ (ਰਾਮਜੀਤ ਸ਼ਰਮਾ)-ਆਦਵਾਸੀ ਗੁਰੂ ਗਿਆਨ ਨਾਥ ਪੁਰਨ ਸੰਘਰਸ਼ ਦਲ ਅੰਮਿ੍ਤਸਰ ਦੀ ਮੀਟਿੰਗ ਪਿੰਡ ਮਹਿਮਾ ਸਰਜਾ ਬਾਲਮੀਕ ਮੰਦਰ ਵਿਖੇ ਕੀਤੀ ਗਈ¢ ਜਿਸ ਵਿਚ ਪੰਜਾਬ ਪ੍ਰਧਾਨ ਕੁਲਵਿੰਦਰ ਸਿੰਘ ਭੁੱਟੀਵਾਲਾ ਅਤੇ ਮੁਕਤਸਰ ਸਾਹਿਬ ਦੇ ਚੇਅਰਮੈਨ ਬਿੰਦਰ ...
ਭਾਗੀਵਾਂਦਰ, 19 ਜੂਨ (ਮਹਿੰਦਰ ਸਿੰਘ ਰੂਪ)-ਪਿਛਲੇ ਸਾਲਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੇ ਜੇਲ੍ਹਾਂ 'ਚ ਬੰਦ ਸਿੱਖਾਂ ਦੀ ਰਿਹਾਈ ਲਈ ਤਲਵੰਡੀ ਸਾਬੋ ਖੇਤਰ ਦੇ ਪਿੰਡ ਭਾਗੀਵਾਂਦਰ, ...
ਬਠਿੰਡਾ, 19 ਜੂਨ (ਕੰਵਲਜੀਤ ਸਿੰਘ ਸਿੱਧੂ)-21 ਜੂਨ ਨੂੰ ਅੰਤਰ ਰਾਸ਼ਟਰੀ ਯੋਗਾ ਦਿਵਸ ਹੁਣ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਸਵੇਰੇ 6:00 ਵਜੇ ਤੋਂ 8:00 ਤੱਕ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ...
ਤਲਵੰਡੀ ਸਾਬੋ, 19 ਜੂਨ (ਰਣਜੀਤ ਸਿੰਘ ਰਾਜੂ)-ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਾਲੀ ਲੋਕ ਇਨਸਾਫ਼ ਪਾਰਟੀ ਨੇ ਹੁਣ ਉਕਤ ਿਖ਼ੱਤੇ ਵਿਚ ਵੀ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ | ਇਸੇ ਲੜੀ ਤਹਿਤ ਅੱਜ ਪਾਰਟੀ ਦੀ ਇਕ ਮੀਟਿੰਗ ਸਥਾਨਕ ਭਾਈ ਡੱਲ ...
ਕਾਲਾਂਵਾਲੀ, 19 ਜੂਨ (ਭੁਪਿੰਦਰ ਪੰਨੀਵਾਲੀਆ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਲੋਂ ਮਾਲਵਾ ਖੇਤਰ ਵਿਚ ਗੁਰਮਤਿ ਸਿੱਖਿਆ ਕੈਂਪਾਂ ਦੀ ਇਕ ਵਿਸ਼ੇਸ਼ ਲੜੀ ਸ਼ੁਰੂ ਕੀਤੀ ਗਈ, ਜਿਸ ਦੇ ਤਹਿਤ 12 ਜੂਨ ਤੋਂ 18 ਜੂਨ ਤੱਕ ਇਸ ...
ਬਠਿੰਡਾ, 19 ਜੂਨ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਵਿਦਿਆਰਥੀਆਂ ਦੀ ਪਲੇਸਮੇਂਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸੇ ਲੜੀ ਤਹਿਤ ਬੀਤੇ ਦਿਨੀ ਸੰਸਥਾ ਦੇ ਟਰੇਨਿੰਗ ਐਾਡ ਪਲੇਸਮੈਂਟ ਵਿਭਾਗ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ...
ਲੁਧਿਆਣਾ, 19 ਜੂਨ (ਪੁਨੀਤ ਬਾਵਾ)-ਉਤਰ ਪ੍ਰਦੇਸ਼ ਦੀ ਜ਼ੇਲ 'ਚ 26 ਸਾਲ 7 ਮਹੀਨੇ ਰਹਿਣ ਵਾਲੇ ਵਰਿਆਮ ਸਿੰਘ ਦੀ ਦਸੰਬਰ 2015 'ਚ ਰਿਹਾਈ ਹੋ ਗਈ ਸੀ | ਉਸ ਨੇ ਅੱਜ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ 1990 'ਚ ਕਤਲ ਕੇਸ 'ਚ ਜ਼ੇਲ੍ਹ ਭੇਜ ...
ਡੱਬਵਾਲੀ, 19 ਜੂਨ (ਇਕਬਾਲ ਸਿੰਘ ਸ਼ਾਂਤ)-ਜ਼ਿਲ੍ਹਾ ਪ੍ਰਸ਼ਾਸਨ ਸਿਰਸਾ ਵਲੋਂ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਦੀ ਦੇਖਰੇਖ ਹੇਠ ਪਿੰਡ ਲੋਹਗੜ੍ਹ ਵਿਖੇ ਖੁੱਲ੍ਹਾ ਦਰਬਾਰ ਲਗਾਇਆ ਗਿਆ | ਇਸ ਮੌਕੇ ਪੇਂਡੂਆਂ ਨੇ 265 ਸਮੱਸਿਆਵਾਂ ਪ੍ਰਸ਼ਾਸਨ ਦੇ ਸਨਮੁੱਖ ਪੁੱਜੀਆਂ | ...
ਬਠਿੰਡਾ, 19 ਜੂਨ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੀ ਟੀਚਰਜ਼ ਕਾਲੋਨੀ ਦੇ ਵਸਨੀਕ ਬਾਹਰਲੇ ਵਿਅਕਤੀਆਂ ਅਤੇ ਕਾਲੋਨੀ ਦੀ ਪ੍ਰਬੰਧਕ ਸੁਸਾਇਟੀ ਦੇ ਕੁਝ ਆਗੂਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਤੋਂ ਡਾਹਢੇ ਪ੍ਰੇਸ਼ਾਨ ਹਨ | ਕਾਲੋਨੀ ਵਿਚੋਂ ਦੀ ਲੰਘਦੀ 100 ਫੁੱਟ ...
ਮੌੜ ਮੰਡੀ, 19 ਜੂਨ (ਲਖਵਿੰਦਰ ਸਿੰਘ ਮੌੜ)-ਅੱਜ ਪਿੰਡ ਬੁਰਜ ਵਿਚ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਰਾਹੁਲ ਗਾਂਧੀ ਬਿ੍ਗੇਡ ਦੇ ਸੂਬਾ ਪ੍ਰਧਾਨ ...
ਬਠਿੰਡਾ, 19 ਜੂਨ (ਕੰਵਲਜੀਤ ਸਿੰਘ ਸਿੱਧੂ)-ਬਹੁਮੁਖੀ ਕਿੱਤਾ ਵਿਕਾਸ ਕੇਂਦਰ (ਮਲਟੀ ਸਕਿਲ ਡਿਵੈਲਪਮੈਂਟ ਸੈਂਟਰ) ਨੇੜੇ ਸਰਕਾਰੀ ਆਈ.ਟੀ.ਆਈ. ਕਾਲਜ, ਮਾਨਸਾ ਰੋਡ ਬਠਿੰਡਾ ਵਿਖੇ ਅੱਜ 2 ਕੋਰਸਾਂ ਦੀ ਸ਼ੁਰੂਆਤ ਕੀਤੀ ਗਈ | ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਦੀਪਰਵਾ ਲਾਕਰਾ ...
ਬਠਿੰਡਾ, 19 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਬਠਿੰਡਾ ਵਿਖੇ ਹਰਮਨਜੀਤ ਸਿੰਘ ਨੇ ਬਤੌਰ ਜ਼ਿਲ੍ਹਾ ਮੈਨੇਜਰ ਦਾ ਆਪਣਾ ਕਾਰਜਭਾਰ ਸੰਭਾਲ ਲਿਆ ਹੈ | ਸਾਲ 2005 ਤੋਂ ਖੇਤਰੀ ਦਫ਼ਤਰ ਬਠਿੰਡਾ ਵਿਖੇ ਤਾਇਨਾਤ ਹਰਮਨਜੀਤ ਸਿੰਘ ...
ਭਗਤਾ ਭਾਈਕਾ, 19 ਜੂਨ (ਸੁਖਪਾਲ ਸਿੰਘ ਸੋਨੀ)-ਮੈਕਰੋ ਗਲੋਬਲ ਆਫ਼ ਇੰਸਟੀਚਿਊਟ ਆਈਲੈਟਸ ਅਤੇ ਸਟੱਡੀ ਵੀਜ਼ਾ ਮੋਗਾ ਵੱਲੋਂ ਭਗਤਾ ਭਾਈਕਾ ਵਿਖੇ ਸਥਾਪਤ ਕੀਤੀ ਗਈ ਬਰਾਾਚ ਦੇ ਵਿਦਿਆਰਥੀਆਾ ਵੱਲੋਂ ਆਈਲੈਟਸ ਵਿੱਚ ਲਗਾਤਾਰ ਸ਼ਾਨਦਾਰ ਬੈਂਡ ਪ੍ਰਾਪਤ ਕਰਕੇ ਆਪਣੇ ਮਾਪਿਆ ...
ਬਠਿੰਡਾ, 19 ਜੂਨ (ਭਰਪੂਰ ਸਿੰਘ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਠਿੰਡਾ ਵਿਖੇ ਆਉਣ ਦੀ ਖੁਸ਼ੀ ਵਿਚ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ 21 ਜੂਨ ਨੂੰ ਆਗਮਨ ਦਿਵਸ ਸਬੰਧੀ ਨਗਰ ਕੀਰਤਨ ਅਤੇ ਲੋੜੀਂਦੇ ਪ੍ਰਬੰਧਾਂ ਦੀਆਂ ਤਿਆਰੀਆਂ ਸਿੱਖ ਸੰਗਤਾਂ ਦੇ ...
ਭਾਗੀਵਾਂਦਰ, 19 ਜੂਨ (ਮਹਿੰਦਰ ਸਿੰਘ ਰੂਪ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਣਮੰਡਲ ਬਠਿੰਡਾ ਦੇ ਸਹਿਯੋਗ ਨਾਲ ਵਣ ਰੇਂਜ ਤਲਵੰਡੀ ਸਾਬੋ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰ-ਘਰ ਹਰਿਆਲੀ ਲਿਆਉਣ ਦੇ ਮਕਸਦ ਨਾਲ ਸਥਾਨਕ ਪਿੰਡ ਭਾਗੀਵਾਂਦਰ ਦੀ ...
ਭਾਗੀਵਾਂਦਰ, 19 ਜੂਨ (ਮਹਿੰਦਰ ਸਿੰਘ ਰੂਪ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਣ ਵਿਭਾਗ ਰੇਂਜ ਤਲਵੰਡੀ ਸਾਬੋ ਦੀ ਖੇਤਰੀ ਟੀਮ ਵੱਲੋਂ ਸਥਾਨਕ ਪਿੰਡ ਭਾਗੀਵਾਂਦਰ ਦੇ ਸਰਕਾਰੀ ਐਲੀ. ਸਕੂਲ ਵਿਖੇ ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਰੇਂਜ ਅਫ਼ਸਰ ਬਲਵੀਰ ਸਿੰਘ, ਬਲਾਕ ...
ਰਾਮਾਂ ਮੰਡੀ, 19 ਜੂਨ (ਤਰਸੇਮ ਸਿੰਗਲਾ)-ਜ਼ਿਲ੍ਹਾ ਸੀਨੀਅਰ ਪੁਲਿਸ ਕਪਤਾਨ ਨਵੀਨ ਸਿੰਗਲਾ ਵਲੋਂ ਨਸ਼ੀਲੇ ਪਦਾਰਥ ਤਸਕਰਾਂ ਨੂੰ ਨੱਥ ਪਾਉਣ ਲਈ ਚਲਾਏ ਅਭਿਆਨ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦ ਰਾਮਾਂ ਥਾਣਾ ਮੁਖੀ ਮਨੋਜ ਕੁਮਾਰ ਦੀ ਅਗਵਾਈ ਹੇਠ ਏ ਐਸ ਆਈ ਗੋਬਿੰਦ ...
ਬਠਿੰਡਾ, 19 ਜੂਨ (ਸੁਖਵਿੰਦਰ ਸਿੰਘ ਸੁੱਖਾ)-ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਬਠਿੰਡਾ ਦੀ ਪ੍ਰਧਾਨਗੀ ਨੂੰ ਲੈ ਕੇ ਅਕਾਲੀ ਅਤੇ ਕਾਂਗਰਸੀ ਆਹਮੋ ਸਾਹਮਣੇ ਆ ਗਏ ਹਨ | ਸਭਾ ਦੇ ਕਾਰਜਕਾਰੀ ਪ੍ਰਧਾਨ ਸੁਖਦੇਵ ਸਿੰਘ ਨਾਲ ਹਾਜ਼ਰ ਬਹੁਮਤ ਮੈਂਬਰਾਂ, ਸਾਬਕਾ ਅਕਾਲੀ ...
ਕੋਟਫੱਤਾ, 19 ਜੂਨ (ਰਣਜੀਤ ਸਿੰਘ ਬੁੱਟਰ)-ਨਗਰ ਕੋਟਸ਼ਮੀਰ ਦੇ ਦੋ ਉਦਮੀ ਕਲੱਬਾਂ ਅਤੇ ਨਗਰ ਪੰਚਾਇਤ ਨੇ ਕੁਝ ਸਮਾਜ ਸੇਵੀਆਂ ਨੂੰ ਲੈ ਕੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਸਬੰਧੀ ਇਕ ਮੀਟਿੰਗ ਨਗਰ ਪੰਚਾਇਤ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਦੀ ਪ੍ਰਧਾਨਗੀ ਹੇਠ ...
ਸੰਗਤ ਮੰਡੀ, 19 ਜੂਨ (ਸ਼ਾਮ ਸੁੰਦਰ ਜੋਸ਼ੀ)-ਨਜ਼ਦੀਕੀ ਪਿੰਡ ਪੱਕਾ ਕਲਾਂ ਵਿਖੇ ਭਾਰਤ ਗੈਸ ਏਜੰਸੀ ਰਾਮਾਂ ਵਲੋਂ ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਤਾਹਿਤ ਗ਼ਰੀਬੀ ਰੇਖਾ ਤੋਂ ਥੱਲੇ ਰਹਿੰਦੇ ਪਰਿਵਾਰਾਂ ਦੀਆਂ ਔਰਤਾਂ ਨੂੰ ਦਰਜਨਾਂ ਰਸੋਈ ਗੈਸ ਦੇ ਕੁਨੈਕਸ਼ਨ ਮੁਫ਼ਤ ...
ਲਹਿਰਾ ਮੁਹੱਬਤ, 19 ਜੂਨ (ਸੁਖਪਾਲ ਸਿੰਘ ਸੁੱਖੀ)-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਪਿੰਡ ਲਹਿਰਾ ਧੂਰਕੋਟ ਵਿਖੇ 10 ਲਾਭਪਾਤਰੀਆਂ ਨੂੰ ਮੁਫਤ ਰਸੋਈ ਗੈਸ ਕੂਨੈਕਸ਼ਨ ਵੰਡੇ ਗਏ | ਆਰ. ਬੀ. ਗੈਸ ਏਜੰਸੀ ਨਥਾਣਾ ਦੇ ਮੁਲਾਜ਼ਮਾਂ ਨੇ ਇਸ ਮੌਕੇ ਪੁੱਜ ਕੇ ਲਾਭਪਾਤਰੀ ...
ਸੰਗਤ ਮੰਡੀ, 19 ਜੂਨ (ਸ਼ਾਮ ਸੁੰਦਰ ਜੋਸ਼ੀ/ਰੁਪਿੰਦਰਜੀਤ ਸਿੰਘ)-ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਜੱਸੀ ਬਾਗ ਵਾਲੀ ਨੇੜੇ ਇਕ ਪਿੱਕ-ਅਪ ਡਾਲੇ 'ਚੋਂ 60 ਬੋਤਲਾਂ ਸ਼ਰਾਬ ਠੇਕਾ ਦੇਸੀ ਹਰਿਆਣਾ ਦੀਆਂ ਬਰਾਮਦ ਕੀਤੀਆਂ ਹਨ | ਥਾਣਾ ਸੰਗਤ ਵਿਖੇ ਤੈਨਾਤ ਸਹਾਇਕ ਥਾਣੇਦਾਰ ਲਛਮਣ ...
ਸੰਗਤ ਮੰਡੀ, 19 ਜੂਨ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ 76 ਬੋਤਲਾਂ ਹਰਿਆਣਵੀ ਸ਼ਰਾਬ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਲਛਮਣ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਦੇ ਪਿੰਡਾਂ ...
ਕਾਲਾਂਵਾਲੀ, 19 ਜੂਨ (ਭੁਪਿੰਦਰ ਪੰਨੀਵਾਲੀਆ)-ਸੀ ਆਈ ਏ ਸਟਾਫ਼ ਪੁਲਿਸ ਡੱਬਵਾਲੀ ਨੇ ਖੇਤਰ ਦੇ ਪਿੰਡ ਤਖ਼ਤਮੱਲ ਤੋਂ ਦੋ ਨੌਜਵਾਨਾਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੀ ਆਈ ਏ ਸਟਾਫ਼ ਪੁਲਿਸ ...
ਨਥਾਣਾ, 19 ਜੂਨ (ਗੁਰਦਰਸ਼ਨ ਲੁੱਧੜ)-ਪੰਜਾਬ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਥਾਣਾ ਇਕਾਈ ਦੀ ਮੀਟਿੰਗ ਪਿੰਡ ਗੋਬਿੰਦਪੁਰਾ ਵਿਖੇ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਮਨਪ੍ਰੀਤ ਸਿੰਘ ਬੁਰਜ ਡੱਲਾ ਨੇ ...
ਰਾਮਾਂ ਮੰਡੀ, 19 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਨਿਹਾਲ ਦੇ ਸਮਾਜ ਸੇਵਾ ਖੇਤਰ ਵਿਚ ਮੋਹਰੀ ਭੂਮਿਕਾ ਅਦਾ ਕਰਨ ਵਾਲੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਨੂੰ ਪਿੰਡ ਵਿਚ ਸਫ਼ਾਈ ਰੱਖਣ ਅਤੇ ਵਾਤਾਵਰਨ ਦੀ ਸੰਭਾਲ ਕਰਨ ਬਦਲੇ ਸੰਤ ਬਲਵੀਰ ਸਿੰਘ ...
ਮੌੜ ਮੰਡੀ, 19 ਜੂਨ (ਗੁਰਜੀਤ ਸਿੰਘ ਕਮਾਲੂ, ਲਖਵਿੰਦਰ ਸਿੰਘ ਮੌੜ)-ਸਿਵਲ ਹਸਪਤਾਲ ਮੌੜ ਅੰਦਰ ਡਾਕਟਰਾਂ ਦੀ ਘਾਟ ਨੂੰ ਲੈ ਕੇ ਇਲਾਕੇ ਅਤੇ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵਲੋਂ ਬਾਬਾ ਦਵਿੰਦਰ ਸਿੰਘ ਆਗੂ ਬੁੱਢਾ ਦਲ ਦੀ ਅਗਵਾਈ ਵਿਚ ਬੀਤੇ ਕੱਲ੍ਹ ਤੋਂ ...
ਰਾਮਾਂ ਮੰਡੀ, 19 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਕਾਂਗਰਸ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਦੇ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨੇ ਲਾਲੇਆਣਾ, ਕੋਟਬਖਤੂ, ਮਾਨਵਾਲਾ, ਮੱਲਵਾਲਾ ਅਤੇ ਦੂਨੇਵਾਲਾ ਆਦਿ ਪਿੰਡਾਂ ਵਿਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ | ਪਿੰਡ ...
ਲਹਿਰਾ ਮੁਹੱਬਤ, 19 ਜੂਨ (ਭੀਮ ਸੈਨ ਹਦਵਾਰੀਆ)-ਮਾਨਵਤਾ ਭਲਾਈ ਤਹਿਤ ਲੋੜਵੰਦ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਦੀ ਮੁਹਿੰਮ ਤਹਿਤ ਬਲਾਕ ਦੇ ਡੇਰਾ ਪ੍ਰੇਮੀਆਂ ਵਲੋਂ ਪਿੰਡ ਲਹਿਰਾ ਧੂਰਕੋਟ ਵਿਖੇ ਗ਼ਰੀਬੀ ਤੇ ਮਹਿੰਗਾਈ ਕਾਰਨ ਆਪਣਾ ਘਰ ਬਣਾਉਣ ਤੋਂ ਅਸਮਰਥ ਪਰਿਵਾਰ ਦੇ ...
ਰਾਮਾਂ ਮੰਡੀ, 19 ਜੂਨ (ਤਰਸੇਮ ਸਿੰਗਲਾ)-ਬੀਤੀ ਰਾਤ ਸਥਾਨਕ ਨਵੀਂ ਬਸਤੀ ਵਿਚ ਸਥਿਤ ਸ਼੍ਰੀ ਬਾਲਾਜੀ ਮੰਦਰ ਨੇੜੇ ਇਕ ਘਰ ਦੇ ਨਾਲ ਖੜੀ ਮਾਰੂਤੀ ਕਾਰ ਵਿਚੋਂ ਬੈਟਰੀ ਚੋਰੀ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵੀਰ ਚੰਦ ਸਿੰਗਲਾ ਪੁੱਤਰ ਮੋਹਨ ਲਾਲ ਵਾਸੀ ...
ਗੋਨਿਆਣਾ, 19 ਜੂਨ (ਲਛਮਣ ਦਾਸ ਗਰਗ)-ਗੋਨਿਆਣਾ ਨਗਰ ਕੌਾਸਲ ਦੀਆਂ ਵੋਟਾਂ ਪਈਆਂ ਨੂੰ ਸਵਾ ਤਿੰਨ ਸਾਲ ਹੋ ਗਏ ਹਨ, ਉਸ ਸਮੇਂ ਪੰਜਾਬ ਵਿਚ ਅਕਾਲੀ ਸਰਕਾਰ ਦਾ ਰਾਜ ਸੀ | ਉਸ ਸਮੇਂ ਤੋਂ ਲੈ ਕੇ ਕੌਸ਼ਲ 'ਤੇ ਅਕਾਲੀ ਦਲ ਨੇ ਕਬਜ਼ਾ ਕੀਤਾ ਹੋਇਆ ਹੈ | ਉਸ ਵਕਤ ਅਕਾਲੀ ਦਲ ਦੇ ਕੁਝ ...
ਤਲਵੰਡੀ ਸਾਬੋ, 19 ਜੂਨ (ਰਵਜੋਤ ਸਿੰਘ ਰਾਹੀ)-ਅੱਜ ਐੱਸ.ਡੀ.ਐੱਮ ਤਲਵੰਡੀ ਸਾਬੋ ਵਰਿੰਦਰ ਸਿੰਘ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖ਼ੁਸ਼ਹਾਲੀ ਦੇ ਰਾਖਿਆਂ ਨਾਲ ਇਕ ਮੀਟਿੰਗ ਕੀਤੀ | ਜਿਸ ਵਿਚ ਐੱਸ.ਡੀ.ਐੱਮ ਤਲਵੰਡੀ ਸਾਬੋ ਦੇ ਡੈਪੋ ਦੇ ਨਿਯਮਾਂ ਵਿਚ ਜੋ ਤਬਦੀਲੀਆਂ ...
ਕਾਲਾਂਵਾਲੀ, 19 ਜੂਨ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਗਲੀ ਡਾ. ਨੰਦਨਪੁਰੀ ਵਾਲੀ ਵਿਚ ਗਲੀ 'ਚ ਬਿਜਲੀ ਦੀਆਂ ਨੰਗੀਆਂ ਤਾਰਾਂ ਬਹੁਤ ਨੀਵੀਆਂ ਲਟਕ ਰਹੀਆਂ ਹਨ ਜੋ ਕਿਸੇ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਇਸ ਸੰਬੰਧ 'ਚ ਗਲੀ ਵਾਸੀਆਂ ਵਲੋਂ ਬਿਜਲੀ ਨਿਗਮ ...
ਮਹਿਮਾ ਸਰਜਾ, 16 ਜੂਨ (ਬਲਦੇਵ ਸੰਧੂ)-ਪੰਜਾਬ ਸਰਕਾਰ ਕੋਲ ਪੀ.ਐਸ.ਪੀ.ਸੀ.ਐਲ. ਅਸੈਸਟੈਟ ਲਾਈਨਮੈਨ ਪੰਜਾਬ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਮਹਿਮਾ ਵੱਲੋ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਨਵੇਂ ਭਰਤੀ ਹੋਏ ਸਹਾਇਕ ਲਾਈਨਮੈਨਾਂ ਦਾ ਪ੍ਰੋਵੀਜ਼ਨ ਪੀਰਡ 3 ਸਾਲ ਤੋਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX