ਤਾਜਾ ਖ਼ਬਰਾਂ


ਡੀਪੂ ਹੋਲਡਰ ਕੋਲ ਰਾਤ ਸਮੇਂ ਲੱਥ ਰਹੀ 858 ਤੋੜੇ ਸਰਕਾਰੀ ਕਣਕ ਪੁਲਿਸ ਨੇ ਫੜੀ
. . .  27 minutes ago
ਛੇਹਰਟਾ,25ਸਤੰਬਰ(ਵਡਾਲੀ)-ਛੇਹਰਟਾ ਖੇਤਰ ਵਿਚ ਇੱਕ ਡੀਪੂ ਹੋਲਡਰ ਕੋਲ ਦੇਰ ਰਾਤ ਕਰੀਬ 9 ਵਜੇ ਦੋ ਰੁਪਏ ਕਿੱਲੋ ਵਾਲੀ 858 ਤੋੜੇ ਨੀਲੇ ਕਾਰਡਾਂ ਤੇ ਵੰਡੀ ਜਾਣ ਵਾਲੀ ਕਣਕ ਵੱਡੀ ਮਾਤਰਾ ਵਿਚ ਰਾਤ ਸਮੇਂ ਲੱਥ ਰਹੀ ਸੀ ਜੋ ਸ਼ੱਕ ਦੇ ਘੇਰੇ ਵਿਚ ਆ ...
ਏਸ਼ੀਆ ਕੱਪ : 15 ਓਵਰਾਂ ਦੇ ਬਾਅਦ ਭਾਰਤ 99/0
. . .  49 minutes ago
ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਕੱਲ੍ਹ ਆਉਣਗੇ ਕੈਪਟਨ
. . .  22 minutes ago
ਅਮਰਕੋਟ,25 ਸਤੰਬਰ [ਭੱਟੀ ]-ਖੇਮਕਰਨ ਹਲਕੇ ਦੇ ਸਰਹੱਦੀ ਪਿੰਡਾ ਚ ਕਸੂਰੀ ਨਾਲੇ ਚ ਆਏ ਬਰਸਾਤੀ ਪਾਣੀ ਨਾਲ ਹੋਏ ਭਾਰੀ ਨੁਕਸਾਨ ਦਾ ਜਇਜ਼ਾ ਲੈਣ ਲਈ ਕਲੵ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਵੇਰੇ10 ਵਜ਼ੇ ...
ਰਾਵੀ ਦਰਿਆ ਦੇ ਤੇਜ਼ ਵਹਾਅ 'ਚ ਰੁੜਿਆ ਕਿਸਾਨ
. . .  31 minutes ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਤਹਿਸੀਲ ਅਜਨਾਲਾ ਦੇ ਥਾਣਾਂ ਰਮਦਾਸ ਅਧੀਂਨ ਆਉਂਦੇ ਪਿੰਡ ਘੋਹਨੇਵਾਲਾ ਦਾ ਇਕ ਕਿਸਾਨ ਬਲਵਿੰਦਰ ਸਿੰਘ ਅੱਜ ਖੇਤਾਂ ਵਿੱਚ ਗੇੜਾ...
ਏਸ਼ੀਆ ਕੱਪ : ਅਫ਼ਗ਼ਾਨਿਸਤਾਨ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 253 ਦੌੜਾਂ ਦਾ ਟੀਚਾ
. . .  about 2 hours ago
ਘਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ
. . .  about 3 hours ago
ਟਾਂਡਾ , 25 ਸਤੰਬਰ ( ਦੀਪਕ ਬਹਿਲ)- ਬਰਸਾਤ ਦੇ ਕਾਰਨ ਪਿੰਡ ਖੁਨ ਖੁਨ ਕਲਾ ਚ ਇਕ ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ । ਮਰਨ ਵਾਲੇ ਦਾ ਨਾਂ ਬਲਦੇਵ ਸਿੰਘ ਦਸਿਆ ਜਾ ਰਿਹਾ ...
ਘੱਗਰ 'ਚ ਪਾਣੀ ਦਾ ਪੱਧਰ ਵਧਣ ਕਰਕੇ ਹਾਈ ਅਲਰਟ ਜਾਰੀ
. . .  about 3 hours ago
ਡੇਰਾਬੱਸੀ, 24 ਸਤੰਬਰ (ਗੁਰਮੀਤ ਸਿੰਘ)- ਡੇਰਾਬੱਸੀ ਦੇ ਪਿੰਡ ਮੁਬਾਰਕਪੁਰ ਨੇੜੇ ਤੋਂ ਲੰਘਦੇ ਘੱਗਰ ਦਰਿਆ ਵਿਚ ਅੱਜ ਅਚਾਨਕ ਪਾਣੀ ਦਾ ਪੱਧਰ ਵਧਣ ਕਰਕੇ ਲੋਕਾਂ 'ਚ ਦਹਿਸ਼ਤ ਫੈਲ ਗਈ । ਘੱਗਰ 'ਚ ਪਾਣੀ ਵਧਣ ...
ਏਸ਼ੀਆ ਕੱਪ :ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 100 ਦੌੜਾਂ ਪੂਰੀਆਂ
. . .  about 4 hours ago
ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਦੇਹਾਂਤ
. . .  about 4 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਸਿੱਧ ਕੁਮੈਂਟੇਟਰ ਜਸਦੇਵ ਸਿੰਘ ਦਾ ਅੱਜ ਦਿੱਲੀ ਵਿਖੇ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ 87 ਸਾਲ ਦੇ ਸਨ। 9 ਉਲੰਪਿਕ ਖੇਡਾਂ, 8 ਹਾਕੀ ਵਿਸ਼ਵ ਕੱਪ...
ਸੰਪਰਕ ਟੁੱਟਣ ਕਾਰਨ 30 ਘੰਟਿਆਂ ਤੋਂ ਪਿੰਡ ਹੱਲੂਵਾਲ ਵਾਸੀ ਪਿੰਡ 'ਚ ਕੈਦ ਹੋਏ
. . .  about 4 hours ago
ਮਾਹਿਲਪੁਰ , 25 ਸਤੰਬਰ (ਦੀਪਕ ਅਗਨੀਹੋਤਰੀ) - ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਚੋਆਂ ਵਿਚ ਆਏ ਹੜ੍ਹ ਕਾਰਨ ਬਲਾਕ ਮਾਹਿਲਪੁਰ ਦਾ ਪਿੰਡ ਹੱਲੂਵਾਲ ਬਾਕੀ ਪਿੰਡਾਂ ਤੋਂ ਕੱਟਿਆ ਗਿਆ। ਪਿਛਲੇ 30 ਘੰਟਿਆਂ ...
ਘੱਗਰ ਦਾ ਪਾਣੀ ਪੱਧਰ ਲੱਗਿਆ ਵਧਣ
. . .  about 4 hours ago
ਪਟਿਆਲਾ, 25 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਕੋਲੋਂ ਨਿਕਲਦੇ ਘੱਗਰ ਵਿਚ ਇਕਦਮ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ। ਰਾਜਪੁਰਾ, ਘਨੌਰ ਕੋਲ 15 ਫੁੱਟ ਤੇ ਸਮਾਣਾ ਕੋਲ ਇਸ ਦਾ ...
ਪ੍ਰਧਾਨ ਮੰਤਰੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਦੇਸ਼ ਤੋਂ ਬਾਹਰ ਲੱਭਿਆ ਜਾ ਰਿਹੈ ਗਠਜੋੜ
. . .  about 5 hours ago
ਭੋਪਾਲ, 25 ਸਤੰਬਰ- ਮੱਧ ਪ੍ਰਦੇਸ਼ 'ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਭੋਪਾਲ 'ਚ ਭਾਜਪਾ ਨੇ ਵਰਕਰ ਮਹਾਕੁੰਭ ਦਾ ਆਯੋਜਨ ਕੀਤਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ...
ਏਸ਼ੀਆ ਕੱਪ : ਭਾਰਤ ਬਨਾਮ ਅਫ਼ਗਾਨਿਸਤਾਨ- ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਜਾਦ ਦੀਆਂ 50 ਦੌੜਾਂ ਪੂਰੀਆਂ
. . .  about 5 hours ago
ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.29 ਮੀਟਰ ਪਹੁੰਚਿਆ
. . .  about 5 hours ago
ਸ਼ਾਹਪੁਰ ਕੰਢੀ, 25 ਸਤੰਬਰ (ਰਣਜੀਤ ਸਿੰਘ)- ਬਹੁਮੰਤਵੀ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਪਿਛਲੇ ਰਿਕਾਰਡ ਤੋੜਦਾ ਹੋਇਆ ਅੱਜ ਤੱਕ ਦੇ ਉੱਚ ਪੱਧਰ 526.29 ਤੱਕ ਪਹੁੰਚ ਗਿਆ ਹੈ ਜੋ ਕਿ ਰਣਜੀਤ ਸਾਗਰ ਡੈਮ ਦੀ ਝੀਲ 'ਚ ਪਾਣੀ ਰੋਕਣ ਦਾ ਨਵਾਂ ਰਿਕਾਰਡ...
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਕਈ ਮਕਾਨ
. . .  about 5 hours ago
ਮਾਹਿਲਪੁਰ 25 ਸਤੰਬਰ (ਦੀਪਕ ਅਗਨੀਹੋਤਰੀ)- ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬੀਤੀ ਰਾਤ ਹੁਸ਼ਿਆਰਪੁਰ ਦੇ ਪਹਾੜੀ ਖ਼ਿੱਤੇ ਦੇ ਪਿੰਡ ਫ਼ਤਿਹਪੁਰ ਕੋਠੀ 'ਚ ਕਈ ਮਕਾਨ ਡਿੱਗ ਪਏ, ਜਿਸ ਕਾਰਨ ਲੋਕਾਂ 'ਚ ਭਗਦੜ ਮਚ ਗਈ। ਪਿੰਡ ਵਾਸੀਆਂ ਨੇ...
ਵਿਰਾਟ ਕੋਹਲੀ ਨੂੰ ਮਿਲਿਆ 'ਖੇਲ ਰਤਨ' ਪੁਰਸਕਾਰ
. . .  about 5 hours ago
ਯੂ. ਐੱਨ. ਦੀ ਬੈਠਕ 'ਚ ਤਿੰਨ ਮਹੀਨਿਆਂ ਦੀ ਬੱਚੀ ਨਾਲ ਪਹੁੰਚੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਰਚਿਆ ਇਤਿਹਾਸ
. . .  about 6 hours ago
ਸੁਲਤਾਨਪੁਰ ਲੋਧੀ : ਕਈ ਪਿੰਡਾਂ 'ਚ ਵੜਿਆ ਬਿਆਸ ਦਰਿਆ ਦਾ ਪਾਣੀ
. . .  about 6 hours ago
ਤਿੰਨ ਤਲਾਕ ਅਧਿਆਦੇਸ਼ ਵਿਰੁੱਧ ਕੇਰਲ ਦੇ ਇਸਲਾਮਿਕ ਸੰਗਠਨ ਨੇ ਸੁਪਰੀਮ ਕੋਰਟ 'ਚ ਦਾਇਰ ਕੀਤੀ ਪਟੀਸ਼ਨ
. . .  about 7 hours ago
ਬਰਤਾਨੀਆ ਫੌਜ ਵਿਚੋਂ ਕੱਢਿਆ ਦਾ ਸਕਦੈ ਇਤਿਹਾਸ ਬਣਾਉਣ ਵਾਲਾ ਸਿੱਖ ਜਵਾਨ
. . .  about 7 hours ago
ਭਾਰੀ ਮੀਂਹ ਮਗਰੋਂ ਪੰਜਾਬ ਅਤੇ ਹਰਿਆਣਾ 'ਚ ਅੱਜ ਮੌਸਮ ਸਾਫ਼
. . .  about 7 hours ago
ਨਸ਼ੇ ਕਾਰਨ ਨਵ ਵਿਆਹੇ ਨੌਜਵਾਨ ਦੀ ਮੌਤ
. . .  about 7 hours ago
ਨਹਿਰ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 7 hours ago
ਗੜ੍ਹਸ਼ੰਕਰ ਨੇੜਲੀ ਕੰਢੀ ਨਹਿਰ 'ਚ ਪਿਆ 50 ਫੁੱਟ ਦਾ ਪਾੜ, ਵੱਡਾ ਨੁਕਸਾਨ ਹੋਣੋਂ ਟਲਿਆ
. . .  about 8 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ
. . .  about 8 hours ago
ਸੀਲਿੰਗ ਮਾਮਲੇ 'ਚ ਸੁਪਰੀਮ ਕੋਰਟ ਨੇ ਮਨੋਜ ਤਿਵਾੜੀ ਨੂੰ ਪਾਈ ਝਾੜ
. . .  about 8 hours ago
ਫਗਵਾੜਾ ਦਾ ਦਿਹਾਤੀ ਖੇਤਰ ਪਾਣੀ 'ਚ ਡੁੱਬਣ ਕਾਰਨ ਲੋਕਾਂ ਦਾ ਨੁਕਸਾਨ
. . .  about 8 hours ago
ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ 'ਤੇ ਜੇਲ੍ਹ 'ਚ ਹਮਲਾ
. . .  about 9 hours ago
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਰਾਵੀ ਦਰਿਆ ਦਾ ਕੀਤਾ ਗਿਆ ਦੌਰਾ
. . .  about 9 hours ago
ਉੜੀਸਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
. . .  about 9 hours ago
ਭੋਪਾਲ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  about 9 hours ago
ਮਾਂ ਨੇ ਭਾਖੜਾ ਨਹਿਰ 'ਚ ਸੁੱਟਿਆ ਬੱਚਾ, ਗੋਤਾਖੋਰਾਂ ਨੇ ਬਚਾਈ ਜਾਨ
. . .  about 10 hours ago
ਅਰੁਣ ਜੇਤਲੀ ਵਲੋਂ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਬੈਠਕ
. . .  about 10 hours ago
ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ
. . .  about 10 hours ago
ਅੰਮ੍ਰਿਤਸਰ ਨਗਰ ਨਿਗਮ ਵਲੋਂ ਸ਼ਹਿਰ 'ਚ ਤੋੜੀਆਂ ਗਈਆਂ ਖਸਤਾ ਇਮਾਰਤਾਂ
. . .  about 10 hours ago
ਬੱਸ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 7 ਜ਼ਖ਼ਮੀ
. . .  about 10 hours ago
ਸੁਰੱਖਿਅਤ ਹਨ ਹਿਮਾਚਲ ਪ੍ਰਦੇਸ਼ 'ਚ ਫਸੇ ਟ੍ਰੈਕਰ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
. . .  about 11 hours ago
ਜੰਮੂ-ਕਸ਼ਮੀਰ : ਸੋਪੋਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਮਗਰੋਂ ਸਾਰੇ ਵਿੱਦਿਅਕ ਅਦਾਰੇ ਬੰਦ
. . .  about 11 hours ago
ਵੱਡੀ ਗਿਰਾਵਟ ਨਾਲ 73 ਦੇ ਕਰੀਬ ਪਹੁੰਚਿਆ ਰੁਪਿਆ
. . .  about 11 hours ago
ਦਾਗੀ ਨੇਤਾਵਾਂ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ, ਚਾਰਜਸ਼ੀਟ ਦੇ ਆਧਾਰ 'ਤੇ ਨਹੀਂ ਕੀਤੀ ਜਾ ਸਕਦੀ ਕਾਰਵਾਈ
. . .  about 11 hours ago
ਏਅਰਸੈੱਲ ਮੈਕਸਿਸ ਕੇਸ : ਪਟਿਆਲਾ ਹਾਊਸ ਕੋਰਟ 'ਚ 8 ਅਕਤੂਬਰ ਨੂੰ ਹੋਵੇਗੀ ਅਗਲੀ ਸੁਣਵਾਈ
. . .  about 12 hours ago
ਅਸਾਮ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 12 hours ago
ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵਧਿਆ
. . .  about 13 hours ago
ਪ੍ਰਧਾਨ ਮੰਤਰੀ ਮੋਦੀ ਦਾ ਨਾਂ ਨੋਬਲ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ
. . .  about 13 hours ago
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹਾਂ ਵਰਗੀ ਸਥਿਤੀ ਬਣੀ
. . .  about 13 hours ago
ਦਾਗੀ ਨੇਤਾਵਾਂ ਦੇ ਸਿਆਸੀ ਭਵਿੱਖ 'ਤੇ ਸੁਪਰੀਮ ਕੋਰਟ ਅੱਜ ਸੁਣਾ ਸਕਦਾ ਹੈ ਫ਼ੈਸਲਾ
. . .  about 14 hours ago
ਅੱਤਵਾਦੀਆਂ ਤੇ ਜਵਾਨਾਂ ਵਿਚਾਲੇ ਹੋਈ ਗੋਲੀਬਾਰੀ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  50 minutes ago
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਹਾੜ ਸੰਮਤ 550
ਿਵਚਾਰ ਪ੍ਰਵਾਹ: ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ ਦੇ ਉਲਟ ਹੁੰਦਾ ਹੈ। -ਅਗਿਆਤ

ਸੰਪਾਦਕੀ

ਸਰਹੱਦ ਦੇ ਆਰ-ਪਾਰ ਅੱਜ ਵੀ ਅਟੁੱਟ ਸਾਂਝ ਹੈ ਪੰਜਾਬੀਆਂ ਦੀ

ਤਕਸੀਮ-ਏ-ਹਿੰਦ ਧਰਮ ਦੀ ਬੁਨਿਆਦ 'ਤੇ ਕੀਤੀ ਗਈ। ਵਿਸ਼ਵ ਭਰ 'ਚ ਹਿੰਦੁਸਤਾਨ ਹੀ ਅਜਿਹਾ ਖਿੱਤਾ ਹੈ, ਜਿਸ ਦੀ ਧਰਤੀ 'ਤੇ ਦੋ ਕੌਮੀ ਨਜ਼ਰੀਏ ਦੀ ਧਾਰਮਿਕ ਕਲਮ ਨਾਲ ਇਕ ਹਜ਼ਾਰਾਂ ਮੀਲ ਲੰਮੀ ਲਕੀਰ ਖਿੱਚੀ ਗਈ।
ਇਸ ਲਕੀਰ ਨੂੰ ਆਰ-ਪਾਰ ਦਿਆਂ ਲਈ ਨਫ਼ਰਤ ਤੇ ਜੰਗੀ ਜਨੂੰਨ ਦੀ ਲਕੀਰ ਬਣਾਉਣ 'ਚ ਧਰਮ ਨੂੰ ਹੀ ਇਕ ਹਥਿਆਰ ਵਜੋਂ ਵਰਤਿਆ ਗਿਆ। ਧਰਮ ਆਧਾਰਿਤ ਦੋ ਕੌਮਾਂ ਦੇ ਨਜ਼ਰੀਏ ਤਹਿਤ ਆਮ ਸਾਦਾ ਤੇ ਮੁਹੱਬਤ ਕਰਨ ਵਾਲੇ ਆਰ-ਪਾਰ ਦੇ ਭਾਈਚਾਰੇ ਦੇ ਦਿਲਾਂ 'ਚ ਵਸਦੀਆਂ ਮੁਹੱਬਤਾਂ ਨੂੰ ਜ਼ਹਿਰ ਭਰੀ ਨਫ਼ਰਤ 'ਚ ਬਦਲਣ ਲਈ ਹਰ ਯਤਨ ਕੀਤਾ ਗਿਆ।
ਧਾਰਮਿਕ ਨਫ਼ਰਤ ਤੇ ਦੁਸ਼ਮਣੀ ਦੀ ਅੱਗ ਨੂੰ ਨਾ ਕੇਵਲ ਦਿਲਾਂ 'ਚ ਲਾਈ ਗਈ, ਬਲਕਿ ਇਸ ਖਿੱਤੇ ਦੇ ਜੰਗਲਾਂ, ਪਹਾੜਾਂ, ਮੈਦਾਨਾਂ, ਆਬਾਦੀਆਂ, ਸ਼ਹਿਰਾਂ, ਕਸਬਿਆਂ, ਚਾਹੇ ਉਹ ਸਰਹੱਦ ਦੇ ਆਰ ਹੋਣ ਜਾਂ ਪਾਰ ਤੱਕ ਫੈਲਾਅ ਦਿੱਤਾ ਗਿਆ। ਇਸ ਧਾਰਮਿਕ ਨਫ਼ਰਤ ਦੀ ਫੈਲੀ ਹੋਈ ਅੱਗ ਨੂੰ ਹੋਰ ਭੜਕਾਉਣ ਲਈ ਮੀਡੀਆ ਤੇ ਮਦਰੱਸਿਆਂ ਨੂੰ ਇਕ ਪੈਟਰੋਲ ਵਾਂਗੂ ਵਰਤਿਆ ਗਿਆ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਤੇ ਪੰਜਾਬੀਆਂ ਨੂੰ ਪਹੁੰਚਿਆ। ਸਿੱਖ ਕੌਮ ਦੇ 70 ਫ਼ੀਸਦੀ ਪਵਿੱਤਰ ਅਸਥਾਨ ਲਹਿੰਦੇ ਪੰਜਾਬ ਅੰਦਰ ਹਨ। ਪਰ ਤਕਸੀਮ-ਏ-ਹਿੰਦ ਦੇ ਨਾਂਅ 'ਤੇ ਸਿੱਖ ਭਾਈਚਾਰੇ ਨੂੰ ਚੜ੍ਹਦੇ ਪੰਜਾਬ ਵੱਲ ਧੱਕ ਦਿੱਤਾ ਗਿਆ।
ਲਹਿੰਦੇ ਪੰਜਾਬ 'ਚ ਖੁੱਲ੍ਹੇ-ਡੁੱਲ੍ਹੇ ਬਾਜ਼ਾਰਾਂ ਵਾਲੇ ਪਿੰਡ ਦੁਨੀਆ ਦਾ ਸਭ ਤੋਂ ਵੱਡਾ ਨਹਿਰੀ ਨਿਜ਼ਾਮ, ਕੱਚੀਆਂ-ਪੱਕੀਆਂ ਸੜਕਾਂ ਦਾ ਜਾਲ, ਬਾਰਾਂ ਦੀ ਆਬਾਦਕਾਰੀ ਤੇ ਬੰਜਰ ਜ਼ਮੀਨਾਂ ਨੂੰ ਸੋਨਾ ਉਗਲਣ ਵਾਲੀਆਂ ਜ਼ਰਈ ਜ਼ਮੀਨਾਂ 'ਚ ਬਦਲਣ ਵਾਲੀ ਸਿੱਖ ਕੌਮ ਨੂੰ ਨਾ ਕੇਵਲ ਬਰਬਾਦ ਕਰ ਦਿੱਤਾ ਗਿਆ ਸਗੋਂ ਇਨ੍ਹਾਂ ਕੋਲੋਂ ਇਹ ਸਭ ਕੁਝ ਖੋਹ ਲਿਆ ਗਿਆ। ਲਾਇਲਪੁਰ ਸ਼ਹਿਰ ਅੱਜ ਵੀ ਸਿੱਖ ਕੌਮ ਤੇ ਇਨ੍ਹਾਂ ਦੀ ਮਿਹਨਤ ਨਾਲ ਕੀਤੀ ਗਈ ਉਸਾਰੀ ਨੂੰ ਯਾਦ ਕਰਦਾ ਹੈ।
ਆਪਣੀਆਂ ਜਾਇਦਾਦਾਂ, ਵਤਨ, ਇਸ ਦੇ ਪਿੰਡ, ਸ਼ਹਿਰ, ਦਿਲਾਂ 'ਚ ਵਸਣ ਵਾਲੇ ਯਾਰ ਬੇਲੀ, ਜੁਦਾਈਆਂ ਦੇ ਦੁੱਖ, ਲੁੱਟੇ-ਪੁੱਟੇ ਜਾਣ ਦਾ ਹਿਰਕ, ਨਫ਼ਰਤ ਦਾ ਇਕ ਤੂਫ਼ਾਨ ਉਠਿਆ ਤੇ ਸਭ ਕੁਝ ਇਸ ਤੂਫ਼ਾਨ ਵਿਚ ਉੱਡ-ਪੁੱਡ ਗਿਆ। ਲਹੂ-ਲੁਹਾਨ ਹੋਈ ਪੰਜਾਬੀ ਕੌਮ ਮੌਤ ਕੋਲੋਂ ਹਾਰ ਗਈ।
ਲਹਿੰਦੇ ਪੰਜਾਬ ਵਿਚੋਂ ਉਜੜੇ ਸਿੱਖ-ਹਿੰਦੂ ਤੇ ਚੜ੍ਹਦੇ ਪੰਜਾਬੋਂ ਉਜੜੇ ਮੁਸਲਿਮ ਪੰਜਾਬੀਆਂ ਦੀ ਇਕੋ ਤੇ ਇਹੋ ਹੀ ਦਾਸਤਾਨ ਹੈ। 70 ਸਾਲ ਤੋਂ ਵੱਧ ਹੋ ਗਏ ਹਨ ਪੰਜਾਬ ਦੀ ਹੋਈ ਤਕਸੀਮ ਨੂੰ। ਇਹ ਇਕ ਜ਼ਾਲਮਾਨਾ ਵੰਡ ਸੀ, ਜਿਸ ਦੇ ਜ਼ੁਲਮ ਦਾ ਸ਼ਿਕਾਰ ਅੱਜ ਤੱਕ ਪੰਜਾਬੀ ਬਣ ਰਹੇ ਹਨ। ਮਾਂ ਜਾਏ ਭਰਾ ਵੀ ਵੱਖਰੇ ਹੋ ਜਾਂਦੇ ਹਨ। ਆਪਣੇ ਲਈ ਆਪ ਹੀ ਘੜੀ ਹੋਈ ਤਕਦੀਰ ਕਾਰਨ। ਪਰ ਕੀ ਸਦਾ ਲਈ ਮਿਲਣਾ-ਜੁਲਣਾ ਵੀ ਛੱਡ ਦਿੱਤਾ ਜਾਂਦਾ ਹੈ।
ਉਜੜ ਕੇ ਚੜ੍ਹਦੇ ਪੰਜਾਬ ਜਾਣ ਵਾਲੇ ਪੰਜਾਬੀ ਲਹਿੰਦੇ ਪੰਜਾਬ ਦੇ ਦਰਸ਼ਨਾਂ ਨੂੰ ਤਰਸਦੇ ਹਨ। ਲਹਿੰਦੇ ਪੰਜਾਬ 'ਚ ਆਉਣ ਵਾਲੇ ਪੰਜਾਬੀ ਚੜ੍ਹਦੇ ਪੰਜਾਬ ਦੇ ਦੀਦਾਰ ਨੂੰ ਤਰਸ-ਤਰਸ ਕੇ ਮਰ ਗਏ ਹਨ। ਤਰਸਦੇ ਰਹਿਣਗੇ ਪੰਜਾਬੀ ਦਰਸ਼ਨ-ਦੀਦਾਰੇ ਨੂੰ। ਮਰਦੇ ਰਹਿਣਗੇ ਪੰਜਾਬੀ ਪਰ ਲਗਦਾ ਹੈ ਕਿ ਆਪਸੀ ਮੇਲ-ਜੋਲ ਦਾ ਨਸੀਬ ਨਾ ਇਨ੍ਹਾਂ ਦਿਆਂ ਹੱਥਾਂ ਦੀਆਂ ਲਕੀਰਾਂ ਬਣ ਸਕੇਗਾ, ਨਾ ਮੱਥੇ ਦੀ ਤਕਦੀਰ 'ਚ ਬਦਲ ਸਕੇਗਾ।
ਪੰਜਾਬ ਦੀ ਹਿੱਕ 'ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੇ ਦੋਵਾਂ ਪੰਜਾਬਾਂ ਦੀ ਹਜ਼ਾਰਾਂ ਨਹੀਂ ਲੱਖਾਂ ਏਕੜ ਜ਼ਰਖੇਜ਼ ਜ਼ਮੀਨ ਬਰਬਾਦ ਕਰ ਦਿੱਤੀ ਹੈ। ਸਰਹੱਦਾਂ ਦੀ ਸਿਕਿਉਰਿਟੀ ਇਸ ਜਰਖੇਜ਼ ਜ਼ਮੀਨ ਨੂੰ ਬੰਜਰ ਬਣਾਉਣ ਦੀ ਨਾ ਹਟਣ ਵਾਲੀ ਭਿਆਨਕ ਬਿਮਾਰੀ ਹੈ। ਦੋਵਾਂ ਮੁਲਕਾਂ ਵਿਚਕਾਰ ਜਦ ਵੀ ਜੰੰਗ ਦੇ ਸ਼ੋਅਲੇ ਭੜਕਦੇ ਹਨ ਤਾਂ ਦੋਵੇਂ ਪਾਸੇ ਮਰਦੇ ਪੰਜਾਬੀ ਮਰਦ-ਔਰਤਾਂ ਤੇ ਬੱਚੇ ਹੀ ਹਨ। ਘਰ-ਬਾਰ ਵੀ ਪੰਜਾਬੀਆਂ ਦੇ ਹੀ ਬਰਬਾਦ ਹੁੰਦੇ ਹਨ। ਜ਼ਰਈ ਫ਼ਸਲਾਂ ਵੀ ਇਨ੍ਹਾਂ ਦੀਆਂ ਹੀ ਮਿੱਟੀ 'ਚ ਰੁਲਦੀਆਂ ਹਨ।
ਟੈਂਕ ਤੇ ਭਾਰੀ ਜੰਗੀ ਮਸ਼ੀਨਾਂ ਵੀ ਪੰਜਾਬੀ ਕਿਸਾਨਾਂ ਦੀਆਂ ਫ਼ਸਲਾਂ, ਖਾਲਿਆਂ, ਡੇਰਿਆਂ ਤੇ ਰਾਹਾਂ ਨੂੰ ਮਾੜੇ ਮੁਕੱਦਰਾਂ ਦੀ ਉਡਦੀ ਹੋਈ ਧੂੜ 'ਚ ਬਦਲ ਦਿੰਦੀਆਂ ਹਨ। ਪੰਜਾਬ ਦੀ ਧਰਤੀ 'ਤੇ ਲੱਗੀਆਂ ਹੋਈਆਂ ਕੰਡਿਆਲੀਆਂ ਤਾਰਾਂ ਦੇ ਆਰ-ਪਾਰ ਹੋਣ ਵਾਲੀ ਗੋਲਾਬਾਰੀ ਕਾਰਨ ਖੂਨ ਪੰਜਾਬੀਆਂ ਦਾ ਹੀ ਡੁੱਲ੍ਹਦਾ ਹੈ। ਲੜਾਈ ਸਮੇਂ ਪੰਜਾਬੀ ਹੀ ਪੰਜਾਬੀ ਦੇ ਸਾਹਮਣੇ ਖੜ੍ਹੇ ਹੁੰਦੇ ਹਨ। ਲੜਨ ਨੂੰ ਪੰਜਾਬੀ, ਜੁੱਤੀਆਂ ਖਾਣ ਨੂੰ ਪੰਜਾਬੀ, ਮਰਨ ਨੂੰ ਪੰਜਾਬੀ। ਕੇਵਲ ਪੰਜਾਬ ਤੇ ਪੰਜਾਬੀ ਨੂੰ ਹੀ ਕੁਰਬਾਨੀ ਦਾ ਬੱਕਰਾ ਕਿਉਂ ਬਣਾਇਆ ਜਾਂਦਾ ਹੈ? ਕੀ ਇਹ ਇਨਸਾਨ ਨਹੀਂ ਜਾਂ ਇਨ੍ਹਾਂ ਨੂੰ ਜੀਣ ਦਾ ਹੱਕ ਨਹੀਂ।
ਪੰਜਾਬ ਦੀ ਵੰਡ ਹੀ ਗ਼ੈਰ-ਫ਼ਿਤਰੀ ਹੈ। ਪੰਜਾਬ ਦਰਅਸਲ ਪੰਜ-ਆਬ ਹੈ। ਪੰਜਾਂ ਦਰਿਆਵਾਂ ਦੀ ਧਰਤੀ। ਕੇਵਲ ਪੰਜਾਬ ਦੀ ਹੀ ਕੱਟ-ਵੱਢ ਨਹੀਂ ਹੋਈ, ਸਗੋਂ ਪੰਜਾਂ ਦਰਿਆਵਾਂ ਦੀ ਵੀ ਵੱਢ-ਟੁੱਕ ਕਰ ਦਿੱਤੀ ਗਈ। ਪੰਜਾਬ ਤੇ ਪੰਜਾਂ ਦਰਿਆਵਾਂ ਦਾ ਕਤਲ ਦੁਨੀਆ ਦੀ ਸਭ ਤੋਂ ਵੱਡੀ ਦੁੱਖਾਂ-ਦਰਦਾਂ ਭਰੀ ਘਟਨਾ ਹੈ।
ਜੋ ਕਰਨਾ ਸੀ, ਉਹ ਤਾਂ ਪੰਜਾਬ ਤੇ ਪੰਜਾਬੀਆਂ ਦੇ ਦੁਸ਼ਮਣਾਂ ਕਰ ਦਿੱਤਾ। ਪਰ ਪੰਜਾਬੀਆਂ ਨੇ ਸਦਾ ਨੁਕਸਾਨ ਉਠਾਉਣ ਦਾ ਕੋਈ ਠੇਕਾ ਤਾਂ ਨਹੀਂ ਚੁੱਕ ਲਿਆ। ਪੰਜਾਬ ਤੇ ਪੰਜਾਬੀ ਨਾ ਕੇਵਲ ਗੂੜ੍ਹੀ ਨੀਂਦਰੋਂ ਜਾਗ ਪਏ ਹਨ ਸਗੋਂ ਇਹ ਅਹਿਸਾਸ ਇਨ੍ਹਾਂ ਦੇ ਮਨਾਂ 'ਚ ਰਚ-ਵਸ ਗਿਆ ਹੈ ਕਿ ਪੰਜਾਬ-ਪੰਜਾਬੀਆਂ ਦਾ ਹੈ ਤੇ ਪੰਜਾਬੀ ਇਕ-ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ।
ਆਓ, ਪੰਜਾਬੀਓ ਆਪਾਂ ਇਕ-ਦੂਜੇ ਨੂੰ ਗਲ ਨਾਲ ਲਾਈ ਤੇ ਰਲ-ਮਿਲ ਵਸੀਏ।
ਤੁਹਾਡੇ ਮਿਲਨੇ ਨੂੰ ਆਏ ਕਿੰਨੀ ਚਾਅ ਕਰਕੇ।
ਆਓ ਸੀਨੇ ਨਾਲ ਲਗ ਜਾਓ ਠਾਹ ਕਰਕੇ।
ਮੈਂ 'ਡਾ: ਤਾਹਿਰ' ਕਰਤਾਰਪੁਰ ਦਰਬਾਰ ਸਾਹਿਬ ਅੰਦਰ ਬਾਬਾ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ 'ਚ ਹੱਥ ਬੰਨ੍ਹੀ ਖੜ੍ਹਾ ਹਾਂ। ਇਕ ਪਾਸੇ ਬਾਬਾ ਜੀ ਦੀ ਕਬਰ ਬਣੀ ਹੋਈ ਹੈ ਤੇ ਦੂਜੇ ਪਾਸੇ ਬਾਬਾ ਜੀ ਦੀ ਸਮਾਧ ਉਸਾਰੀ ਹੋਈ ਹੈ। ਬਾਬਾ ਜੀ ਦੀ ਬਣਾਈ ਗਈ ਕਬਰ 'ਤੇ ਦਿਨ-ਰਾਤ ਕੁਰਾਨ ਪੜ੍ਹਿਆ ਜਾਂਦਾ ਹੈ ਤੇ ਬਾਬਾ ਜੀ ਦੀ ਉਸਾਰੀ ਬਣੀ ਸਮਾਧ 'ਤੇ ਗੁਰੂ ਗ੍ਰੰਥ ਸਾਹਿਬ ਦਾ ਦਿਨ-ਰਾਤ ਪਾਠ ਚਲਦਾ ਹੈ। ਦਰਬਾਰ ਸਾਹਿਬ ਨਾਰੋਵਾਲ ਮੁਸਲਿਮ ਪੰਜਾਬੀ ਤੇ ਸਿੱਖ ਪੰਜਾਬੀ ਦੇ ਮਿਲਾਪ ਦੀ ਮੂੰਹ ਬੋਲਦੀ ਤਸਵੀਰ ਹੈ। ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦਰਅਸਲ ਇਕ ਹੀ ਪੰਜਾਬ ਹੈ। ਸਭ ਪੰਜਾਬੀ ਵੀ ਇਕ ਹੀ ਕੌਮ ਹਨ। ਮੈਂ ਤੂੰ ਹਾਂ ਤੇ ਤੂੰ ਮੈਂ ਹਾਂ। ਤੂੰ ਤੇ ਮੈਂ ਇਕ ਹਾਂ ਦਾ ਜੇ ਕੋਈ ਅੱਖੀਂ ਡਿੱਠਾ ਨਜ਼ਾਰਾ ਕਰਨਾ ਚਾਹੁੰਦਾ ਹੈ ਤਾਂ ਉਹ ਦਰਬਾਰ ਸਾਹਿਬ ਨਾਰੋਵਾਲ ਆ ਕੇ ਕਰ ਸਕਦਾ ਹੈ।
ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਇਹ ਪਵਿੱਤਰ ਅਸਥਾਨ ਸਾਰਾ ਦਿਨ ਮੁਸਲਮਾਨ ਮਰਦਾਂ-ਔਰਤਾਂ ਤੇ ਬੱਚਿਆਂ ਨਾਲ ਭਰਿਆ ਰਹਿੰਦਾ ਹੈ। ਇਹ ਮੁਸਲਮਾਨ ਬਾਬਾ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪੀਰ ਮੰਨਦੇ ਹਨ ਤੇ ਬਾਬਾ ਜੀ ਦੇ ਘਰ ਇਸ ਮਹਾਨ ਰੂਹਾਨੀ ਹਸਤੀ ਨੂੰ ਸਲਾਮ ਕਰਨ ਆਉਂਦੇ ਹਨ। (ਬਾਕੀ ਕੱਲ੍ਹ)

-ਖਾਲਸਾ ਹਾਊਸ, ਚੱਕ ਨੰ: 97/ਆਰ.ਬੀ. ਜੌਹਲ, ਤਹਿ: ਜੜਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ।
ਮੋ: 300-7607983

ਕਾਨੂੰਨ ਨਾਲੋਂ ਤਾਕਤਵਰਾਂ ਵੱਲ ਵਧਦਾ ਲੋਕ ਰੁਝਾਨ

ਦੇਸ਼ ਦੇ ਪ੍ਰਸ਼ਾਸਨ ਦਾ ਢਾਂਚਾ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਉਸ ਵਿਚ ਕਿਸੇ ਵਿਅਕਤੀ ਨਾਲੋਂ ਕਾਨੂੰਨ ਦੀ ਸਰਬਉੱਚਤਾ ਹਮੇਸ਼ਾ ਉੱਚੀ ਮੰਨੀ ਜਾਂਦੀ ਹੈ। ਕਾਨੂੰਨ ਅੱਗੇ ਸਭ ਬਰਾਬਰ ਹੁੰਦੇ ਹਨ। ਹਰ ਸਮਾਜ ਵਿਚ ਗ਼ਰੀਬ, ਅਮੀਰ, ਕਮਜ਼ੋਰ ਅਤੇ ਤਾਕਤਵਰ ਸਭ ਦਾ ਸਹਾਰਾ ...

ਪੂਰੀ ਖ਼ਬਰ »

ਧਰਮ-ਨਿਰਪੱਖ ਵਿਚਾਰਾਂ ਦੇ ਧਾਰਨੀ ਨਾ ਬਣਨ ਕੱਟੜਪੰਥੀ

ਧਰਮ-ਨਿਰਪੱਖ ਵਿਚਾਰਧਾਰਾ 'ਤੇ ਅਮਲ ਕਰਨ ਵਾਲੇ ਵੀ ਮੈਨੂੰ ਦੂਸਰਿਆਂ ਦੀ ਤਰ੍ਹਾਂ ਕੱਟੜਪੰਥੀ ਦਿਖਾਈ ਦਿੰਦੇ ਹਨ। ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਮੇਰੇ ਘਰ ਆਉਣ ਕਾਰਨ ਲੋਕਾਂ ਦਾ ਕਾਫੀ ਗੁੱਸਾ ਸਾਹਮਣੇ ਆਇਆ। ਫੋਨ ਅਤੇ ਈ-ਮੇਲ ...

ਪੂਰੀ ਖ਼ਬਰ »

ਨੀਤੀ ਆਯੋਗ ਦੀ ਮੀਟਿੰਗ ਸਿੱਟਿਆਂ 'ਤੇ ਹੋਵੇ ਅਮਲ

ਬਿਨਾਂ ਸ਼ੱਕ ਦੇਸ਼ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਚਾਹੇ ਇਸ ਸਮੇਂ ਚੁਣੌਤੀਆਂ ਵੱਡੀਆਂ ਹਨ ਪਰ ਆਰਥਿਕ ਖੇਤਰ ਵਿਚ ਅੱਗੇ ਵਧਣਾ ਥੋੜ੍ਹੀ ਤਸੱਲੀ ਦਿੰਦਾ ਹੈ। ਅਜਿਹਾ ਪ੍ਰਗਟਾਵਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX