ਬੁਢਲਾਡਾ, 19 ਜੂਨ (ਸਵਰਨ ਸਿੰਘ ਰਾਹੀ)-ਪੈਟਰੋਲ, ਡੀਜ਼ਲ ਅਤੇ ਹੋਰ ਵਸਤਾਂ 'ਚ ਦਿਨੋਂ-ਦਿਨ ਹੋ ਰਹੀ ਮਹਿੰਗਾਈ ਦੇ ਵਿਰੋਧ 'ਚ ਕਾਂਗਰਸ ਦੇ ਕੇਂਦਰ ਸਰਕਾਰ ਿਖ਼ਲਾਫ਼ ਜਾਰੀ ਪਿੰਡ ਪੱਧਰੀ ਅਰਥੀ ਫ਼ੂਕ ਮੁਜ਼ਾਹਰਿਆਂ ਦੌਰਾਨ ਵਰਕਰਾਂ ਤੇ ਆਗੂਆਂ ਵਲੋਂ ਹਲਕਾ ਇੰਚਾਰਜ ਰਣਜੀਤ ਕੌਰ ਭੱਟੀ ਦੀ ਅਗਵਾਈ 'ਚ ਪਿੰਡ ਬੋੜਾਵਾਲ, ਗੁਰਨੇ ਕਲਾਂ, ਗੁਰਨੇ ਖੁਰਦ, ਹਸਨਪੁਰ, ਬੀਰੋਕੇ ਕਲਾਂ, ਦੋਦੜਾ, ਅਹਿਮਦਪੁਰ, ਬਰ੍ਹੇ ਆਦਿ ਵਿਖੇ ਮੋਦੀ ਸਰਕਾਰ ਦੇ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ | ਸੰਬੋਧਨ ਕਰਦਿਆਂ ਭੱਟੀ ਨੇ ਕਿਹਾ ਕਿ ਕਿਸਾਨੀ ਮੁੱਦਿਆਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੰਭੀਰ ਸੋਚ ਰੱਖਦੇ ਹਨ ਅਤੇ ਖੁਦਕੁਸ਼ੀਆਂ ਦੇ ਰਾਹ ਪਈ ਕਿਸਾਨੀ ਨੂੰ ਬਚਾਉਣ ਲਈ ਉਨ੍ਹਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਕਿਸਾਨੀ ਕਰਜ਼ਾ ਮੁਆਫ਼ੀ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਕੰਮ ਇਕ ਧਿਰ ਦਾ ਨਹੀਂ ਸਗੋਂ ਸਰਵ-ਸਾਂਝਾ ਹੈ, ਜਿਸ ਲਈ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੂੰ ਵੀ ਬੇਲੋੜੀ ਬਿਆਨਬਾਜ਼ੀ ਛੱਡ ਕੇ ਕਾਂਗਰਸ ਦਾ ਸਹਿਯੋਗ ਕਰਦਿਆਂ ਕੇਂਦਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਸਿਰ ਚੜਿ੍ਹਆ ਸਾਰਾ ਕਰਜ਼ਾ ਮੁਆਫ਼ ਕਰਵਾਇਆ ਜਾ ਸਕੇ | ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਗੁਰਤੇਜ ਸਿੰਘ ਬੀਰੋਕੇ, ਗੁਰਮੀਤ ਸਿੰਘ ਗੀਤੂ, ਜੱਗਾ ਸਿੰਘ ਬੀਰੋਕੇ, ਗੁਰਚਰਨ ਸਿੰਘ ਦੋਦੜਾ, ਇਕਬਾਲ ਸਿੰਘ ਬਖਸੀਵਾਲਾ, ਪਿਆਂਜੀ ਬੋੜਾਵਾਲ, ਮਿੱਠੂ ਬੋੜਾਵਾਲ, ਕਮਲੇਸ਼ ਰਾਣੀ, ਲੀਲ੍ਹਾ ਸ਼ਰਮਾ ਗੁਰਨੇ ਕਲਾਂ, ਚੂਹੜ ਸਿੰਘ ਬਰ੍ਹੇ ਤੋਂ ਇਲਾਵਾ ਅਨੇਕਾਂ ਕਾਂਗਰਸੀ ਆਗੂ ਤੇ ਵਰਕਰ ਆਦਿ ਮੌਜੂਦ |
ਮਾਨਸਾ, 19 ਜੂਨ (ਸ. ਰਿ.)-ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਅੰਦਰ ਹੈਜ਼ੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਿਨਾਂ ਢਕੀਆਂ ਖਾਣ-ਪੀਣ ਦੀਆਂ ਵਸਤਾਂ ਨੂੰ ਵੇਚਣ ਦੀ ਮਨਾਹੀ ਕੀਤੀ ਹੈ | ਹੁਕਮ ਜਾਰੀ ਕਰਦਿਆਂ ਕਿਹਾ ਕਿ ਤਾਰਾਂ ਦੀ ਜਾਲੀ ਜਾਂ ਸ਼ੀਸ਼ੇ ਨਾਲ ਢਕੇ ਤੋਂ ...
ਮਾਨਸਾ, 19 ਜੂਨ (ਸਟਾਫ਼ ਰਿਪੋਰਟਰ)-ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾ: ਕਿ੍ਸ਼ਨ ਚੌਹਾਨ ਦੀ ਅਗਵਾਈ 'ਚ ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਸਵੱਛ ਭਾਰਤ ਅਧੀਨ ਨਿਰਪੱਖ ਤਰੀਕੇ ਨਾਲ ਪਖਾਨੇ ਬਣਾਉਣ ਸਬੰਧੀ ਸਹਾਇਕ ਕਮਿਸ਼ਨਰ (ਜ) ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਮੰਗ ...
ਮਾਨਸਾ, 19 ਜੂਨ (ਵਿ. ਪ੍ਰਤੀ.)-ਵਧੀਕ ਸੈਸ਼ਨ ਜੱਜ ਮਾਨਸਾ ਜਸਪਾਲ ਵਰਮਾ ਦੀ ਅਦਾਲਤ ਵਲੋਂ ਇਕ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ 'ਚ 4 ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਮਈ 2015 ਵਿਚ ਪਿੰਡ ਕੋਟੜਾ ਦੇ ਵਸਨੀਕ ਚਮਕੌਰ ਸਿੰਘ ਦੀ ਕੁਝ ਵਿਅਕਤੀਆਂ ਵਲੋਂ ...
ਝੁਨੀਰ, 19 ਜੂਨ (ਪ. ਪ.)-ਭਾਰਤੀ ਸਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ, ਜ਼ਿਲ੍ਹਾ ਵਿੱਤ ਸਕੱਤਰ ਗੁਰਤੇਜ ਸਿੰਘ ਨੰਦਗੜ੍ਹ ਅਤੇ ਬਲਾਕ ਜਨਰਲ ਸਕੱਤਰ ਪਰਮਪ੍ਰੀਤ ਸਿੰਘ ਮਾਖਾ ਨੇ ਕਿਹਾ ਕਿ ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ...
ਸਰਦੂਲਗੜ੍ਹ, 19 ਜੂਨ (ਜੀ.ਐਮ.ਅਰੋੜਾ)-ਦੇਸ਼ ਦੇ ਲੋਕਾਂ ਨਾਲ ਝੂਠੇ ਲਾਰੇ ਤੇ ਅਨੇਕਾਂ ਸਕੀਮਾਂ ਦੇਣ ਦੇ ਸਾਜ ਬਾਜ ਦਿਖਾ ਕੇ ਕੇਂਦਰ ਵਿਚ ਬਣੀ ਭਾਜਪਾ ਦੀ ਮੋਦੀ ਸਰਕਾਰ ਅਤੇ ਪੰਜਾਬ ਅੰਦਰ ਬਣੀ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ ਤੇ ਲੋਕ ਬੇਸਬਰੀ ...
ਮਾਨਸਾ, 19 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਬਰੇਟਾ ਦੀ ਪੁਲਿਸ ਨੇ 3 ਵਿਅਕਤੀਆਂ ਦੇ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਜੁਗਲਾਣ ਦੇ ਵਸਨੀਕ ਦਲੀਪ ਸਿੰਘ ਨੂੰ ਕੁਝ ਵਿਅਕਤੀਆਂ ਨੇ ਭਰੋਸਾ ਦਿਵਾਇਆ ਕਿ ਜੇਕਰ ਉਹ 5 ਲੱਖ ...
ਭੀਖੀ, 19 ਜੂਨ (ਗੁਰਿੰਦਰ ਸਿੰਘ ਔਲਖ)-ਅੱਜ ਜਦੋਂ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਮੋਦੀ ਸਰਕਾਰ ਵਿਰੁੱਧ ਪਿੰਡ ਸਮਾਉਂ ਵਿਖੇ ਕਾਂਗਰਸ ਵਲੋਂ ਰੋਸ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਦੂਜੇ ਪਾਸੇ ਪਿੰਡ ਸਮਾਉਂ ਦੀਆਂ ਹੈਵਤੀਆਂ ਪੱਤੀ, ਮੁਪਾਲ ਪੱਤੀ ਤੇ ਭਾਲ ...
ਝੁਨੀਰ, 19 ਜੂਨ (ਪ. ਪ.)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਜਨਰਲ ਸਕੱਤਰ ਹਰਦੇਵ ਸਿੰਘ ਕੋਟਧਰਮੂ, ਬਲਾਕ ਪ੍ਰਧਾਨ ਬਾਬੂ ਸਿੰਘ ਧਿੰਗੜ ਅਤੇ ਜ਼ਿਲ੍ਹਾ ਵਿੱਤ ਸਕੱਤਰ ਗੁਰਤੇਜ ਸਿੰਘ ਨੰਦਗੜ੍ਹ ਨੇ ਪ੍ਰੈੱਸ ਬਿਆਨ ਵਿਚ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ...
ਬੋਹਾ, 19 ਜੂਨ (ਸਲੋਚਨਾ ਤਾਂਗੜੀ)-ਤੇਲ ਕੀਮਤਾਂ 'ਚ ਅਥਾਹ ਵਾਧੇ ਿਖ਼ਲਾਫ਼ ਕਾਂਗਰਸ ਪਾਰਟੀ ਵਲੋਂ ਸੀਨੀਅਰ ਕਾਂਗਰਸ ਆਗੂ ਸੁਖਦੇਵ ਸਿੰਘ ਭੱਟੀ ਦੀ ਅਗਵਾਈ 'ਚ ਕਾਂਗਰਸ ਵਲੋਂ ਪਿੰਡ ਮੰਘਾਣੀਆਂ, ਆਂਡਿਆਂਵਾਲੀ, ਸੈਦੇਵਾਲਾ, ਸ਼ੇਰਖਾਂਵਾਲਾ, ਹਾਕਮਵਾਲਾ, ਮਲਕੋਂ, ਸੰਦਲੀ, ...
ਜੋਗਾ, 19 ਜੂਨ (ਬਲਜੀਤ ਸਿੰਘ ਅਕਲੀਆ)-ਕਾਂਗਰਸੀ ਵਰਕਰਾਂ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਿਖ਼ਲਾਫ਼ ਜੋਗਾ ਤੇ ਰੱਲਾ ਵਿਖੇ ਧਰਨਾ ਲਗਾ ਕੇ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ...
ਮਾਨਸਾ, 19 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਲੋੜਵੰਦਾਂ ਨੂੰ ਬਨਾਵਟੀ ਅੰਗਾਂ ਦੀ ਵੰਡ ਕਰਨ ਲਈ ਸਥਾਨਕ ਗਊਸ਼ਾਲਾ ਭਵਨ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿਚ ਅਲੀਮਕੋ ਕੰਪਨੀ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਅਤੇ ਰੈੱਡ ਕਰਾਸ ਮਾਨਸਾ ਦੇ ਸਹਿਯੋਗ ਨਾਲ 126 ...
ਬੋਹਾ, 19 ਜੂਨ (ਸਲੋਚਨਾ ਤਾਂਗੜੀ)-ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਵਲੋਂ ਕੇਂਦਰ ਦੀ ਮੋਦੀ ਸਰਕਾਰ ਿਖ਼ਲਾਫ਼ ਸਰਕਾਰ ਦੀਆਂ ਅਰਥੀਆਂ ਸਾੜ ਕੇ ਸੰਘਰਸ਼ ਦਾ ਮੋਰਚਾ ਖੋਲਿ੍ਹਆ ਹੈ | ਕਾਮਰੇਡਾਂ ਵਲੋਂ ਇਸ ਖੇਤਰ ਦੇ ਪਿੰਡ ਗਾਮੀਵਾਲਾ ਤੇ ਗੰਢੂ ਕਲਾਂ ਵਿਖੇ ਵਧਦੀ ...
ਮਾਨਸਾ, 19 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਝੋਨੇ ਦੀ ਲਵਾਈ ਲਈ ਬਿਜਲੀ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ 9 ਦਿਨਾਂ ਤੋਂ ਸ਼ੁਰੂ ਕੀਤਾ ਅੰਦੋਲਨ ਅੱਜ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਧਰਨੇ ਦੇ ਨਾਲ ਸਮਾਪਤ ਕਰ ...
ਮਾਨਸਾ, 19 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਅਭੀਜੀਤ ਕਪਲਿਸ਼ ਐਸ.ਡੀ.ਐਮ. ਮਾਨਸਾ ਨੇ ਪਲਾਸਟਿਕ ਮੁਕਤ ਲਿਫ਼ਾਫ਼ਿਆਂ ਦੇ ਥੋਕ ਵਿਕੇ੍ਰਤਾਵਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਪਲਾਸਟਿਕ ਮੁਕਤ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ | ਇਸ ਮੌਕੇ ਅਜਿਹੇ ...
ਬਰੇਟਾ, 19 ਜੂਨ (ਜੀਵਨ ਸ਼ਰਮਾ)-ਸਥਾਨਕ ਸ਼ਹਿਰ ਅਤੇ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਨੌਜਵਾਨਾਂ ਵਲੋਂ ਬੱਸ ਅੱਡੇ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਰੋਸ ਮਾਰਚ ਕੱਢਿਆ ਗਿਆ | ਰਾਮਜੀਤ ਸਿੰਘ, ਜਗਮੇਲ ਸਿੰਘ ਨੇ ਦੱਸਿਆ ਕਿ ਸ਼ਹਿਰ 'ਚ ਥਾਂ-ਥਾਂ ਸੜਕਾਂ ਟੁੱਟੀਆਂ ਪਈਆਂ ...
ਬਰੇਟਾ, 19 ਜੂਨ (ਵਿ. ਪ੍ਰਤੀ.)-ਕੁੱਲਰੀਆਂ ਪੁਲਿਸ ਵਲੋਂ 30 ਬੋਤਲਾਂ ਹਰਿਆਣਾ ਸ਼ਰਾਬ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਹੌਲਦਾਰ ਵੀਰਾ ਸਿੰਘ ਦੀ ਅਗਵਾਈ ਵਿਚ ...
ਮਾਨਸਾ, 19 ਜੂਨ (ਸਟਾਫ਼ ਰਿਪੋਰਟਰ)-ਬਲਵਿੰਦਰ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਸਥਾਨਕ ਵੀਰ ਨਗਰ ਮੁਹੱਲੇ ਨੇੜੇ ਕੂੜਾ ਸੁੱਟਣ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਕਿਹਾ ਕਿ ਕੂੜੇ ਦੇ ਬਦਲਵੇਂ ਪ੍ਰਬੰਧ ਕਰਕੇ ਇਸ ਥਾਂ 'ਤੇ ਤੰਦਰੁਸਤ ਪੰਜਾਬ ...
ਬੁਢਲਾਡਾ, 19 ਜੂਨ (ਸਵਰਨ ਸਿੰਘ ਰਾਹੀ)-ਸਰਕਾਰ ਵਲੋਂ ਵਿਦਿਆਰਥੀਆਂ ਦੀ ਪੋਸਟ ਸਕਾਲਰਸ਼ਿਪ 'ਚ ਕੀਤੀਆਂ ਤਬਦੀਲੀਆਂ ਦੇ ਰੋਸ ਵਜੋਂ ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ ਦੇ ਕਾਰਕੁਨਾਂ ਨੇ ਸਥਾਨਕ ਆਈ. ਟੀ. ਆਈ. ਵਿਖੇ ਪੰਜਾਬ ਸਰਕਾਰ ਿਖ਼ਲਾਫ਼ ਰੋਹ ਭਰਭੂਰ ਪ੍ਰਦਰਸ਼ਨ ਕਰਨ ...
ਬੋਹਾ, 19 ਜੂਨ (ਸਲੋਚਨਾ ਤਾਂਗੜੀ)-ਸ਼ੁੱਧ ਗੁਰਬਾਣੀ ਪੜ੍ਹਨ, ਗੁਰ ਮਰਿਆਦਾ ਵਿਚ ਰਹਿਣ ਅਤੇ ਸਿੱਖ ਇਤਿਹਾਸ ਪੜ੍ਹ ਕੇ ਪ੍ਰਾਪਤ ਹੋਇਆ ਗਿਆਨ ਮਨੁੱਖੀ ਦਿਮਾਗ਼ ਦੇ ਕਪਾਟ ਖੋਲ੍ਹ ਦਿੰਦਾ ਹੈ ਅਤੇ ਗਿਆਨ ਪ੍ਰਾਪਤੀ ਦੀ ਆਖਰੀ ਸੀਮਾ ਤੱਕ ਮਨੁੱਖ ਚਰਨ ਸੀਮਾ 'ਤੇ ਪਹੁੰਚ ਜਾਦਾ ਹੈ ...
ਝੁਨੀਰ, 19 ਜੂਨ (ਪ. ਪ.)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਮਲ ਸਿੰਘ ਝੰਡੂਕਾ, ਪੈੱ੍ਰਸ ਸਕੱਤਰ ਦਰਸ਼ਨ ਸਿੰਘ ਸਰਪੰਚ ਜਟਾਣਾ ਕੋਠੇ ਅਤੇ ਬਲਾਕ ਪ੍ਰਧਾਨ ਮਾਸਟਰ ਗੁਰਜੰਟ ਸਿੰਘ ਝੁਨੀਰ ਨੇ ਸਹਿਕਾਰਤਾ ਵਿਭਾਗ, ਕੇਂਦਰ ਅਤੇ ਰਾਜ ਸਰਕਾਰ ...
ਤਲਵੰਡੀ ਸਾਬੋ, 19 ਜੂਨ (ਰਵਜੋਤ ਸਿੰਘ ਰਾਹੀ)-ਅੱਜ ਐੱਸ.ਡੀ.ਐੱਮ ਤਲਵੰਡੀ ਸਾਬੋ ਵਰਿੰਦਰ ਸਿੰਘ ਵਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖ਼ੁਸ਼ਹਾਲੀ ਦੇ ਰਾਖਿਆਂ ਨਾਲ ਇਕ ਮੀਟਿੰਗ ਕੀਤੀ | ਜਿਸ ਵਿਚ ਐੱਸ.ਡੀ.ਐੱਮ ਤਲਵੰਡੀ ਸਾਬੋ ਦੇ ਡੈਪੋ ਦੇ ਨਿਯਮਾਂ ਵਿਚ ਜੋ ਤਬਦੀਲੀਆਂ ...
ਕਾਲਾਂਵਾਲੀ, 19 ਜੂਨ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਗਲੀ ਡਾ. ਨੰਦਨਪੁਰੀ ਵਾਲੀ ਵਿਚ ਗਲੀ 'ਚ ਬਿਜਲੀ ਦੀਆਂ ਨੰਗੀਆਂ ਤਾਰਾਂ ਬਹੁਤ ਨੀਵੀਆਂ ਲਟਕ ਰਹੀਆਂ ਹਨ ਜੋ ਕਿਸੇ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਇਸ ਸੰਬੰਧ 'ਚ ਗਲੀ ਵਾਸੀਆਂ ਵਲੋਂ ਬਿਜਲੀ ਨਿਗਮ ...
ਮਾਨਸਾ, 19 ਜੂਨ (ਸ.ਰਿ.)- ਕੁੱਝ ਦਿਨ ਪਹਿਲਾਂ ਟ੍ਰੈਫ਼ਿਕ ਪੁਲਿਸ ਮਾਨਸਾ ਵਲੋਂ ਮੋਟਰਸਾਈਕਲ ਵਾਲੀਆਂ ਰੇਹੜੀਆਂ ਨੂੰ ਗੈਰ ਕਾਨੰੂਨੀ ਕਹਿ ਕੇ ਕੰਮ ਕਰਨ ਤੋਂ ਰੋਕਣ ਅਤੇ ਕੱਟੇ ਜਾ ਰਹੇ ਚਲਾਨਾਂ ਿਖ਼ਲਾਫ਼ ਡਾ: ਅੰਬੇਡਕਰ ਰਿਕਸ਼ਾ ਰੇਹੜੀ ਯੂਨੀਅਨ ਵਲੋਂ ਲੜੇ ਗਏ ਸੰਘਰਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX