ਤਾਜਾ ਖ਼ਬਰਾਂ


ਪੰਜਾਬ ਵਿਚ 1 ਵਜੇ ਤੱਕ 25.46 ਫ਼ੀਸਦੀ ਵੋਟਿੰਗ
. . .  1 minute ago
ਚੰਡੀਗੜ੍ਹ, 19 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਚ 1 ਵਜੇ ਤੱਕ 25.46 ਫ਼ੀਸਦੀ ਵੋਟਿੰਗ ਹੋਈ...
ਬਾਘਾ ਪੁਰਾਣਾ ਵਿਚ 36 ਫੀਸਦੀ ਪੋਲਿੰਗ
. . .  2 minutes ago
ਰਾਜ ਗੋਮਾਲ ਬੂਥ ਨੰ. 12 'ਤੇ ਵੋਟਿੰਗ ਅੱਧੇ ਘੰਟੇ ਤੋਂ ਬੰਦ, ਜਾਅਲੀ ਵੋਟਿੰਗ ਦੇ ਦੋਸ਼
. . .  3 minutes ago
ਰਾਜ ਗੋਮਾਲ ਬੂਥ ਨੰ. 12 'ਤੇ ਵੋਟਿੰਗ ਅੱਧੇ ਘੰਟੇ ਤੋਂ ਬੰਦ, ਜਾਅਲੀ ਵੋਟਿੰਗ ਦੇ ਦੋਸ਼..............
ਠੱਠੀ ਭਾਈ : ਪਿੰਡ ਵਾਂਦਰ ਦੇ ਬੂਥ ਨੰ. 90 'ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਨ ਪਿਛਲੇ 15 ਮਿੰਟ ਤੋਂ ਵੋਟਾਂ ਪੈਣ ਦਾ ਕੰਮ ਠੱਪ
. . .  5 minutes ago
ਠੱਠੀ ਭਾਈ : ਪਿੰਡ ਵਾਂਦਰ ਦੇ ਬੂਥ ਨੰ. 90 'ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋਣ ਕਾਰਨ ਪਿਛਲੇ 15 ਮਿੰਟ ਤੋਂ ਵੋਟਾਂ ਪੈਣ ਦਾ ਕੰਮ ਠੱਪ..........
ਅਬੋਹਰ ਅਤੇ ਬੱਲੂਆਣਾ ਹਲਕਿਆਂ 'ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਨਹੀਂ ਦਿਖੇ 'ਆਪ' ਦੇ ਬੂਥ
. . .  7 minutes ago
ਅਬੋਹਰ ਅਤੇ ਬੱਲੂਆਣਾ ਹਲਕਿਆਂ 'ਚ ਇੱਕਾ-ਦੁੱਕਾ ਥਾਵਾਂ ਨੂੰ ਛੱਡ ਕੇ ਨਹੀਂ ਦਿਖੇ 'ਆਪ' ਦੇ ਬੂਥ...........
ਸਾਬਕਾ ਵਜ਼ੀਰ ਰਣਧੀਰ ਸਿੰਘ ਚੀਮਾ ਨੇ ਪਾਈ ਵੋਟ
. . .  7 minutes ago
ਸੰਘੋਲ, 19 ਮਈ (ਹਰਜੀਤ ਸਿੰਘ ਮਾਵੀ)- ਅਕਾਲੀ ਵਜ਼ਾਰਤ ਵਿਚ ਵਜ਼ੀਰ ਰਹੇ ਰਣਧੀਰ ਸਿੰਘ ਚੀਮਾ ਨੇ ਆਪਣੇ ਜੱਦੀ ਪਿੰਡ ਕਰੀਮਪੁਰਾ 'ਚ ਵੋਟ ਪਾਈ । ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪੋਤਰੇ ਸੋਨੂੰ ਚੀਮਾ....
ਮਕਸਦੂੜਾ ਚ ਸਾਰੀਆਂ ਪਾਰਟੀਆਂ ਵਲੋਂ ਸਾਂਝੇ ਤੌਰ 'ਤੇ ਲਾਇਆ ਗਿਆ ਪੋਲਿੰਗ ਬੂਥ
. . .  9 minutes ago
ਰਾੜਾ ਸਾਹਿਬ, 19 ਮਈ (ਸਰਬਜੀਤ ਸਿੰਘ ਬੋਪਾਰਾਏ)- ਪਿੰਡ ਮਕਸੂਦੜਾ 'ਚ ਉਸ ਸਮੇਂ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਜਦੋਂ ਸਾਰੀਆ ਪਾਰਟੀਆਂ ਅਕਾਲੀ ਦਲ, ਕਾਂਗਰਸ, ਪੀ. ਡੀ. ਏ. ਅਤੇ 'ਆਪ' ਵਰਕਰਾਂ ਵੱਲੋਂ ਸਾਂਝੇ ਤੌਰ 'ਤੇ ਪੋਲਿੰਗ ਬੂਥ ਲਾਇਆ ਗਿਆ। ਇਨ੍ਹਾਂ...
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  10 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  13 minutes ago
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਸਵੇਰੇ ਪੋਲਿੰਗ ਬੂਥ ਨੰਬਰ 27 'ਤੇ ਆਪਣੇ ਪੁੱਤਰ ਤੇ ਨੂੰਹ ਸਮੇਤ ਵੋਟ ਦਾ ਇਸਤੇਮਾਲ ....
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  14 minutes ago
ਕੋਟਕਪੂਰਾ, 19 ਮਈ (ਮੋਹਰ ਗਿੱਲ)- ਸਿਆਸੀ ਰੰਜਸ਼ ਤਹਿਤ ਅੱਜ ਵੋਟਾਂ ਦੇ ਦਿਨ ਪਿੰਡ ਢਾਬ ਗੁਰੂ ਦੇ ਸਾਬਕਾ ਸਰਪੰਚ ਤੇਜ ਸਿੰਘ 'ਤੇ ਹਮਲਾ ਕਰਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਇਸ ਸਮੇਂ ਸਿਵਲ ਹਸਪਤਾਲ 'ਚ...
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  16 minutes ago
ਜਲੰਧਰ, 19 ਮਈ- ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ ਹੋ ਗਈ ਹੈ। ਇੱਥੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੋਟ ਪਾਉਣ ਆਏ ਹਨ ਪਰ ਈ. ਵੀ. ਐੱਮ. ਮਸ਼ੀਨ 'ਚ ਖ਼ਰਾਬੀ ਕਾਰਨ ਉਹ ਆਪਣੀ ਵੋਟ ਨਹੀਂ...
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  17 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ.............
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  18 minutes ago
ਗੁਰਦਾਸਪੁਰ, 19 ਮਈ (ਗੁਰਪ੍ਰਤਾਪ ਸਿੰਘ/ਆਲਮਬੀਰ ਸਿੰਘ)-ਸਥਾਨਿਕ ਸ਼ਹਿਰ ਦੇ ਮੇਨ ਬਾਜ਼ਾਰ ਅੰਦਰ ਸਥਿਤ ਇਕ ਨਿੱਜੀ ਹੋਟਲ ਤੋਂ ਕਾਂਗਰਸ ਪਾਰਟੀ ਵਲੋਂ ਰਾਸ਼ਨ ਵੰਡ ਕੇ ਵੋਟਾਂ ਹਥਿਆਉਣ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਦੋਸ਼ ਲਗਾਏ ਗਏ ਹਨ। ਮੌਕੇ 'ਤੇ ਪਹੁੰਚੇ ਅਕਾਲੀ...
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  23 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  23 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  23 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  26 minutes ago
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  26 minutes ago
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  33 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  34 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  36 minutes ago
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  39 minutes ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  41 minutes ago
ਸਿੱਧੂ ਜੋੜੇ ਨੇ ਪਾਈ ਵੋਟ
. . .  42 minutes ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  44 minutes ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  47 minutes ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 12ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ
. . .  48 minutes ago
ਦੀਨਾਨਗਰ ਬਲਾਕ ਵਿੱਚ 5 ਘੰਟੇ ਦੌਰਾਨ 30 ਫ਼ੀਸਦੀ ਵੋਟਿੰਗ ਹੋਈ।ਕੁਝ ਪਿੰਡਾਂ ਵਿੱਚ ਬੂਥਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ
. . .  51 minutes ago
'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ
. . .  46 minutes ago
ਮਸ਼ੀਨਾਂ ਗਲਤ ਦਿਸ਼ਾ ਵਿੱਚ ਰੱਖਣ ਕਾਰਨ ਵੋਟਰ ਹੋ ਰਹੇ ਹਨ ਪ੍ਰਭਾਵਿਤ
. . .  58 minutes ago
ਕੈਂਸਰ ਪੀੜਤ ਨੇ ਹਸਪਤਾਲ ਤੋਂ ਛੁੱਟੀ ਲੈ ਕੇ ਵੋਟ ਪਾਈ
. . .  58 minutes ago
ਬਠਿੰਡਾ 'ਚ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੇ ਇੱਟਾਂ ਰੋੜੇ
. . .  57 minutes ago
ਜਿਲਾ ਅੰਮ੍ਰਿਤਸਰ ਚ 12 ਵਜੇ ਤੱਕ 19.53 ਫ਼ੀਸਦੀ ਵੋਟਾਂ ਹੋਇਆ ਪੋਲ, ਮਜੀਠਾ, ਅਟਾਰੀ, ਅਜਨਾਲਾ ਅਤੇ ਹਲਕਾ ਕੇਂਦਰੀ ਵਿਚ ਸਭ ਤੋਂ ਵੱਧ ਵੋਟਾਂ ਪਇਆ
. . .  1 minute ago
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਲੱਖੂਵਾਲ 'ਚ ਪਾਈ ਵੋਟ
. . .  1 minute ago
ਫ਼ਰੀਦਕੋਟ 'ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਜਾਰੀ
. . .  about 1 hour ago
ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ 'ਚ 11.30 ਤਕ 44 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਪਾਈ ਵੋਟ
. . .  about 1 hour ago
ਖੰਨਾ ਵਿਖੇ ਆਪਸ 'ਚ ਭਿੜੇ ਕਾਂਗਰਸੀ ਅਤੇ ਪੀ. ਡੀ. ਏ. ਸਮਰਥਕ
. . .  about 1 hour ago
ਬ੍ਰਹਮ ਮਹਿੰਦਰਾ ਨੇ ਪਰਿਵਾਰ ਸਮੇਤ ਪਾਈ ਵੋਟ
. . .  about 1 hour ago
ਮਲੋਟ 'ਚ ਹੁਣ ਤੱਕ 27.42 ਫੀਸਦੀ ਮਤਦਾਨ
. . .  about 1 hour ago
ਚਰਨਜੀਤ ਸਿੰਘ ਚੰਨੀ ਨੇ ਪਾਈ ਵੋਟ
. . .  about 1 hour ago
ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ
. . .  about 1 hour ago
ਹਲਕਾ ਡੇਰਾ ਬਾਬਾ ਨਾਨਕ ਵਿਚ 11ਵਜੇ ਤੱਕ 30 ਫੀਸਦੀ ਵੋਟਾਂ ਪੋਲ ਹੋਈਆਂ
. . .  about 1 hour ago
ਨਵਾਂਸ਼ਹਿਰ : ਮਸ਼ੀਨ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਿਆ ਇੰਤਜ਼ਾਰ
. . .  about 1 hour ago
ਤ੍ਰਿਪਤ ਬਾਜਵਾ ਨੇ ਕਾਦੀਆਂ ਸ਼ਹਿਰ 'ਚ ਪਾਈ ਵੋਟ
. . .  about 1 hour ago
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਪਾਈ ਵੋਟ
. . .  about 1 hour ago
ਵਿਧਾਨ ਸਭਾ ਹਲਕਾ ਨਾਭਾ ਵਿਖੇ 30 ਪ੍ਰਤੀਸ਼ਤ ਦੇ ਕਰੀਬ ਹੋਈ ਵੋਟਿੰਗ
. . .  about 1 hour ago
ਜ਼ਿਲ੍ਹੇ ਚੋਂ 11 ਵਜੇ ਤੱਕ 23.66% ਵੋਟ ਪੋਲ
. . .  about 1 hour ago
ਡੇਰਾਬਸੀ 'ਚ ਇੱਕ ਵਿਅਕਤੀ ਦੀ ਵੋਟ ਦਾ ਭੁਗਤਾਨ ਕਿਸੇ ਹੋਰ ਵੱਲੋਂ ਕੀਤੇ ਜਾਣ ਦਾ ਮਾਮਲਾ
. . .  about 1 hour ago
ਘੁੰਮਣ ਕਲਾਂ ਵਿਚ ਵੀ ਨਹੀਂ ਲੱਗਿਆ ਸੁਖਪਾਲ ਸਿੰਘ ਖਹਿਰਾ ਦਾ ਪੋਲਿੰਗ ਬੂਥ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪ੍ਰੇਮ ਸੰਬੰਧਾਂ ਦੇ ਚੱਲਦਿਆਂ ਸਹੁਰੇ ਦੇ ਕਾਤਲ ਨੂੰਹ ਤੇ ਉਸ ਦਾ ਪ੍ਰੇਮੀ ਗਿ੍ਫ਼ਤਾਰ

ਗੁਰਦਾਸਪੁਰ, 20 ਜੂਨ (ਆਰਿਫ਼/ਸੁਖਵੀਰ ਸਿੰਘ ਸੈਣੀ)-ਬੀਤੇੇ ਦਿਨੀਂ ਪਿੰਡ ਕੋਠੇ ਵਿਖੇ ਇਕ ਬਜ਼ੁਰਗ ਦੇ ਹੋਏ ਕਤਲ ਦੇ ਸਬੰਧ 'ਚ ਅੱਜ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 17 ਜੂਨ ਨੰੂ ਕਿਰਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕਿਲ੍ਹਾ ਨੱਥੂ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਉਸ ਦੇ ਫੁੱਫੜ ਦਲਜੀਤ ਸਿੰਘ ਦਾ ਕਤਲ ਉਨ੍ਹਾਂ ਦੀ ਨੰੂਹ ਮਨਿੰਦਰ ਕੌਰ ਉਰਫ਼ ਅਮਨ ਤੇ ਉਸ ਦੇ ਪ੍ਰੇਮੀ ਰਾਹੁਲ ਸ਼ਰਮਾ ਉਰਫ਼ ਨੰਨੂ ਪੁੱਤਰ ਰਮਨ ਵਾਸੀ ਬਹਿਰਾਮਪੁਰ ਨੇ ਰਲ ਕੇ ਕੀਤਾ ਹੈ | ਉਸ ਨੇ ਕਿਹਾ ਕਿ ਮੇਰੀ ਭੂਆ ਦਾ ਲੜਕਾ ਉਂਕਾਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਜੱਗੋਚੱਕ ਟਾਂਡਾ ਹਾਲ ਕਾਲੋਨੀ ਪਿੰਡ ਕੋਠੇ ਘੁਰਾਲਾ ਜੋ ਫ਼ੌਜ ਵਿਚ ਨੌਕਰੀ ਕਰਦਾ ਹੈ, ਜਿਸ ਨੇ ਫ਼ੋਨ ਕਰਕੇ ਮੈਨੰੂ ਦੱਸਿਆ ਕਿ ਉਸ ਦੇ ਪਿਤਾ ਨਾਲ ਫ਼ੋਨ 'ਤੇ ਗੱਲ ਨਹੀਂ ਹੋ ਰਹੀ ਅਤੇ ਤੁਸੀਂ ਘਰ ਜਾ ਕੇ ਮੇਰੀ ਪਿਤਾ ਨਾਲ ਗੱਲ ਕਰਾਓ | ਜਦੋਂ ਕਿਰਪਾਲ ਸਿੰਘ ਆਪਣੇ ਫੁੱਫੜ ਘਰ ਪਹੁੰਚਿਆ ਤਾਂ ਉਸ ਦੇ ਫੁੱਫੜ ਦੀ ਲਾਸ਼ ਬੈੱਡ 'ਤੇ ਪਈ ਹੋਈ ਸੀ | ਇਸ ਸਬੰਧੀ ਪੁਲਿਸ ਕਪਤਾਨ ਅਪ੍ਰੇਸ਼ਨ ਵਿਪਨ ਚੌਧਰੀ, ਉਪ ਪੁਲਿਸ ਕਪਤਾਨ ਗੁਰਬੰਸ ਸਿੰਘ ਬੈਂਸ ਤੇ ਤਿੱਬੜ ਥਾਣਾ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ ਟੀਮ ਵਲੋਂ ਜਾਂਚ ਕਰਨ 'ਤੇ ਇਹ ਸਾਹਮਣੇ ਆਇਆ ਕਿ ਮਨਿੰਦਰ ਕੌਰ ਉਰਫ਼ ਅਮਨ ਤੇ ਰਾਹੁਲ ਸ਼ਰਮਾ ਉਰਫ਼ ਨੰਨੂ ਦੇ ਪ੍ਰੇਮ ਸੰਬੰਧ ਸਨ | ਜਿਸ 'ਤੇ ਉਸ ਦਾ ਸਹੁਰਾ ਦਲਜੀਤ ਸਿੰਘ ਇਤਰਾਜ਼ ਕਰਦਾ ਸੀ | ਜਿਸ ਦੇ ਚੱਲਦਿਆਂ ਇਨ੍ਹਾਂ ਦੋਹਾਂ ਨੇ ਰਲ ਕੇ ਦਲਜੀਤ ਸਿੰਘ ਦੇ ਸਿਰ ਤੇ ਬਾਕੀ ਸਰੀਰ 'ਤੇ ਗੁੱਝੀਆਂ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ | ਇਸ ਤੋਂ ਬਾਅਦ ਪੁਲਿਸ ਵਲੋਂ ਦਲਜੀਤ ਸਿੰਘ ਦੀ ਨੰੂਹ ਮਨਿੰਦਰ ਕੌਰ ਉਰਫ਼ ਅਮਨ ਨੰੂ ਹਿਰਾਸਤ ਵਿਚ ਲੈ ਕੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਰਾਹੁਲ ਸ਼ਰਮਾ ਤੇ ਮੇਰੇ ਪ੍ਰੇਮ ਸੰਬੰਧ ਸਨ ਤੇ ਅਸੀਂ ਦੋਹਾਂ ਨੇ ਰਲ ਕੇ ਦਲਜੀਤ ਸਿੰਘ ਦਾ ਕਤਲ ਕੀਤਾ ਹੈ | ਪੁਲਿਸ ਵਲੋਂ ਰਾਹੁਲ ਸ਼ਰਮਾ ਨੰੂ ਵੀ ਹਿਰਾਸਤ ਵਿਚ ਲੈ ਕੇ ਇਨ੍ਹਾਂ ਦੋਹਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਸੜਕ ਦੀ ਬਦਤਰ ਹਾਲਤ ਸਬੰਧੀ ਵਫ਼ਦ ਕੱਲ੍ਹ ਮੰਤਰੀ ਨੰੂ ਮਿਲੇਗਾ

ਦੋਰਾਂਗਲਾ, 20 ਜੂਨ (ਲਖਵਿੰਦਰ ਸਿੰਘ ਚੱਕਰਾਜਾ)-ਗਾਹਲੜੀ ਤੋਂ ਦੀਨਾਨਗਰ ਨੰੂ ਜਾਂਦੀ ਸੜਕ ਦੀ ਪਿਛਲੇ ਕਈ ਸਾਲਾਂ ਤੋਂ ਬਦਤਰ ਬਣੀ ਹਾਲਤ ਨੰੂ ਸੁਧਾਰਨ, ਖੰਡ ਮਿੱਲ ਪਨਿਆੜ ਦੀ ਸਮਰੱਥਾ ਵਧਾਉਣ ਤੇ ਇੱਥੇ ਲੱਗੀ ਪੁਰਾਣੀ ਮਸ਼ੀਨਰੀ ਨੰੂ ਬਦਲਣ ਦੀ ਮੰਗ ਨੰੂ ਲੈ ਕੇ ਇਲਾਕੇ ਦੇ ...

ਪੂਰੀ ਖ਼ਬਰ »

ਬਟਾਲਾ ਦੇ ਪਾਸਟਰਾਂ ਤੇ ਕ੍ਰਿਸ਼ਚੀਅਨ ਯੂਥ ਜਥੇਬੰਦੀਆਂ ਦੀ ਮੀਟਿੰਗ

ਬਟਾਲਾ, 20 ਜੂਨ (ਕਾਹਲੋਂ)-ਬਟਾਲਾ ਦੇ ਸਮੂਹ ਪਾਸਟਰ ਸਾਹਿਬਾਨਾਂ ਤੇ ਕ੍ਰਿਸ਼ਚੀਅਨ ਯੂਥ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਹੋਈ, ਜਿਸ 'ਚ ਪਾਸਟਰ ਸੁਨੀਲ ਮਲਿਕ ਨੇ ਦੱਸਿਆ ਕਿ ਉਹ ਬੀਤੇ ਦਿਨ ਕੁਝ ਮੁਹਤਬਰ ਵਿਅਕਤੀਆਂ ਨਾਲ ਥਾਣਾ ਘਣੀਕੇ ਕੇ ਬਾਂਗਰ 'ਚ ਕਿਸੇ ਮਾਮਲੇ ਸਬੰਧੀ ...

ਪੂਰੀ ਖ਼ਬਰ »

ਕਲਾਨੌਰ 'ਚ ਕਲਾਥ ਹਾਊਸ 22 ਤੋਂ 24 ਤੱਕ ਬੰਦ ਰਹਿਣਗੇ

ਕਲਾਨੌਰ, 20 ਜੂਨ (ਪੁਰੇਵਾਲ, ਕਾਹਲੋਂ)-ਸਥਾਨਕ ਕਸਬੇ ਦੇ ਵੱਖ-ਵੱਖ ਬਾਜ਼ਾਰਾਂ 'ਚ ਕੱਪੜੇ ਦਾ ਕਾਰੋਬਾਰ ਕਰਦੇ ਦੁਕਾਨਦਾਰਾਂ ਵਲੋਂ ਗਰਮੀ ਦੇ ਮੱਦੇਨਜ਼ਰ 22, 23 ਤੇ 24 ਜੂਨ ਨੂੰ ਕਲਾਥ ਹਾਊਸ ਬੰਦ ਰੱਖਣ ਦਾ ਐਲਾਨ ਕੀਤਾ | ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬੂਟ ਹਾਊਸ, ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ 26 ਨੰੂ ਦੇਵੇਗਾ ਜ਼ਿਲ੍ਹਾ ਪੱਧਰੀ ਧਰਨਾ-ਬੱਬੇਹਾਲੀ

ਗੁਰਦਾਸਪੁਰ, 20 ਜੂਨ (ਗੁਰਪ੍ਰਤਾਪ ਸਿੰਘ)-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਲਾਨੇ ਗਏ ਪ੍ਰੋਗਰਾਮ ਤਹਿਤ ਅਕਾਲੀ/ਭਾਜਪਾ ਗੱਠਜੋੜ ਵਲੋਂ 26 ਜੂਨ ਨੰੂ ਜ਼ਿਲ੍ਹਾ ਹੈੱਡ ਕੁਆਟਰ 'ਤੇ ਧਰਨਾ ਦੇਣ ...

ਪੂਰੀ ਖ਼ਬਰ »

ਦੂਸਰੇ ਜ਼ਿਲ੍ਹੇ ਤੋਂ ਆ ਕੇ ਨਾਜਾਇਜ਼ ਮਾਈਨਿੰਗ ਕਰਦੇ ਟਰੈਕਟਰ-ਟਰਾਲੀਆਂ ਕਾਦੀਆਂ ਪੁਲਿਸ ਵਲੋਂ ਕਾਬੂ

ਘੁਮਾਣ, 20 ਜੂਨ (ਬੰਮਰਾਹ)-ਘੁਮਾਣ ਦੇ ਨਜ਼ਦੀਕੀ ਪਿੰਡ ਭੋਲ ਵਿਖੇ ਦੂਸਰੇ ਜ਼ਿਲ੍ਹੇ ਅੰਮਿ੍ਤਸਰ ਤੋਂ ਆ ਕੇ ਲੰਮੇ ਸਮੇਂ ਤੋਂ ਰਾਤ ਵੇਲੇ ਨਾਜਾਇਜ਼ ਰੇਤ ਦਰਿਆ 'ਚੋਂ ਕੱਢਦੇ ਰਹੇ ਅਤੇ ਥਾਣਾ ਘੁਮਾਣ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਸੀ | ਬੀਤੀ ਰਾਤ ਕਰੀਬ 2 ਵਜੇ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬਟਾਲਾ ਸਮਾਈਲ ਵਲੋਂ ਸਮਾਗਮ

ਬਟਾਲਾ, 20 ਜੂਨ (ਕਾਹਲੋਂ)-ਲਾਇਨਜ਼ ਕਲੱਬ ਬਟਾਲਾ ਸਮਾਈਲ ਡਿ੍ਸਟਿ੍ਕ 321-ਡੀ ਵਲੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ 'ਚ ਕਲੱਬ ਪ੍ਰਧਾਨ ਸ੍ਰੀ ਵੀ.ਐਮ. ਗੋਇਲ ਤੇ ਸਮੂਹ ਅਹੁਦੇਦਾਰਾਂ ਤੇ ਨਗਰ ਕੌਾਸਲ ਪ੍ਰਧਾਨ ਨਰੇਸ਼ ਮਹਾਜਨ ਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ...

ਪੂਰੀ ਖ਼ਬਰ »

ਗ੍ਰਾਂਟ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਸਰਪੰਚ ਿਖ਼ਲਾਫ਼ ਮਾਮਲਾ ਦਰਜ

ਬਟਾਲਾ, 20 ਜੂਨ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸਰਕਾਰੀ ਗਰਾਂਟਾਂ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਇੱਕ ਸਰਪੰਚ ਤੇ ਇਕ ਹੋਰ ਿਖ਼ਲਾਫ਼ ਮਾਮਲਾ ਦਰਜ ਕਰਨ ਦੀ ਖ਼ਬਰ ਹੈ | ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ...

ਪੂਰੀ ਖ਼ਬਰ »

ਡਾ: ਐਡਵਰਡ ਮਸੀਹ ਹੋਏ ਐਨ.ਸੀ.ਸੀ. ਕੈਡਿਟਾਂ ਦੇ ਰੂਬਰੂ

ਬਟਾਲਾ, 20 ਜੂਨ (ਕਾਹਲੋਂ)-ਬੇਰਿੰਗ ਯੂਨੀਅਨ ਕਾਲਜ ਬਟਾਲਾ ਵਿਖੇ 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਵਲੋਂ ਲਗਾਏ ਗਏ ਸਾਲਾਨਾ ਕੈਂਪ, ਜੋ ਕਿ 24 ਜੂਨ ਤੱਕ ਚੱਲੇਗਾ, 'ਚ ਡਾ: ਪ੍ਰੋ: ਐਡਵਰਡ ਮਸੀਹ (ਪਿ੍ੰ: ਬੇਰਿੰਗ ਕਾਲਜ) ਨੇ ਐਨ.ਸੀ.ਸੀ. ਦੇ ਕੈਡਿਟਾਂ ਨਾਲ ਵਾਤਾਵਰਨ ਸਬੰਧੀ ...

ਪੂਰੀ ਖ਼ਬਰ »

ਬੈਂਕ 'ਚੋਂ ਪੈਸੇ ਕਢਵਾ ਕੇ ਜਾ ਰਹੇ ਵਿਅਕਤੀ ਪਾਸੋਂ ਇਕ ਲੱਖ ਰੁਪਏ ਝਪਟੇ

ਕਾਦੀਆਂ, 20 ਜੂਨ (ਕੁਲਵਿੰਦਰ ਸਿੰਘ)-ਸਥਾਨਕ ਕਸਬਾ ਕਾਦੀਆਂ ਦੀ ਪੰਜਾਬ ਨੈਸ਼ਨਲ ਪੁਰਾਣੀ ਸ਼ਬਜੀ ਮੰਡੀ ਤੋਂ ਦੁਪਹਿਰ ਸਮੇਂ ਇਕ ਵਿਅਕਤੀ ਵਲੋਂ ਲੱਖ ਰੁਪਏ ਕਢਵਾ ਕੇ ਸਾਈਕਲ 'ਤੇ ਘਰ ਵਾਪਸ ਜਾਂਦੇ ਸਮੇਂ ਰਸਤੇ 'ਚ ਬੈਂਕ 'ਚੋਂ ਕਢਵਾਏ ਲੱਖ ਰੁਪਏ ਦੋ ਮੋਟਰਸਾਈਕਲ ਸਵਾਰ ...

ਪੂਰੀ ਖ਼ਬਰ »

ਕਸਬਾ ਕਾਹਨੂੰਵਾਨ 'ਚ ਕਾਂਗਰਸੀ ਵਰਕਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ

ਕਾਹਨੂੰਵਾਨ, 20 ਜੂਨ (ਹਰਜਿੰਦਰ ਸਿੰਘ ਜੱਜ)-ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ 'ਚ ਕਸਬਾ ਕਾਹਨੂੰਵਾਨ ਦੇ ਮੇਨ ਬਾਜ਼ਾਰ ਵਿਖੇ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਦੇਵ ...

ਪੂਰੀ ਖ਼ਬਰ »

ਘਟੀਆ ਮਟੀਰੀਅਲ ਵਰਤਣ 'ਤੇ ਠੇਕੇਦਾਰਾਂ ਦੇ ਟੈਂਡਰ ਹੋਣਗੇ ਰੱਦ : ਰਵੀਨੰਦਨ ਸਿੰਘ ਬਾਜਵਾ

ਕਿਲਾ ਲਾਲ ਸਿੰਘ, 20 ਜੂਨ (ਬਲਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੀ ਨੁਹਾਰ ਬਦਲਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਜੇਕਰ ਕੰਮ ਕਰਨ ਵਾਲੇ ਠੇਕੇਦਾਰ ਵਲੋਂ ਕੰਮ 'ਚ ਕੋਈ ਕੋਤਾਹੀ ਜਾਂ ਮਾੜਾ ਮਟੀਰੀਅਲ ਵਰਤਿਆ ਗਿਆ ਤਾਂ ਸ਼ਿਕਾਇਤ ਮਿਲਣ 'ਤੇ ਠੇਕੇਦਾਰਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਮੀਟਿੰਗ ਮੁਲਤਵੀ ਕਰਨ 'ਤੇ ਅਧਿਆਪਕ ਸੰਘਰਸ਼ ਦੀ ਤਿਆਰੀ 'ਚ

ਗੁਰਦਾਸਪੁਰ, 20 ਜੂਨ (ਆਲਮਬੀਰ ਸਿੰਘ)-ਮੁੱਖ ਮੰਤਰੀ ਪੰਜਾਬ ਵਲੋਂ ਦੋ ਵਾਰ ਪੈਨਲ ਮੀਟਿੰਗ ਮੁਲਤਵੀ ਕਰਨ 'ਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਸੰਘਰਸ਼ ਦੀ ਤਿਆਰੀ ਵਿਚ ਹਨ | ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਅਨੁਭਵ ਗੁਪਤਾ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ 4 ਜੂਨ ...

ਪੂਰੀ ਖ਼ਬਰ »

ਇੰਜੀ: ਬਾਜਵਾ ਨੇ ਐਸ. ਡੀ. ਓ. ਵਜੋਂ ਅਹੁਦਾ ਸੰਭਾਲਿਆ

ਗੁਰਦਾਸਪੁਰ, 20 ਜੂਨ (ਆਰਿਫ਼)-ਸਹਾਇਕ ਇੰਜੀਨੀਅਰ ਤੋਂ ਪਦ ਉੱਨਤ ਹੋਏ ਐਸ.ਡੀ.ਓ.ਹਿਰਦੇਪਾਲ ਸਿੰਘ ਬਾਜਵਾ ਨੇ ਅੱਜ ਸਥਾਨਕ ਪਾਵਰਕਾਮ ਸ਼ਹਿਰੀ ਸਬ ਡਵੀਜ਼ਨ ਦਾ ਚਾਰਜ ਸੰਭਾਲ ਲਿਆ ਹੈ, ਜਿਨ੍ਹਾਂ ਦਾ ਸਮੂਹ ਸਟਾਫ਼ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਚਾਰਜ ਸੰਭਾਲਣ ਮੌਕੇ ...

ਪੂਰੀ ਖ਼ਬਰ »

ਮੋਦੀ ਸਰਕਾਰ ਨੇ ਕੇਵਲ ਅਮੀਰ ਘਰਾਣੇ ਦੇ ਹੱਕਾਂ ਲਈ ਬਣਾਈਆਂ ਨੀਤੀਆਂ-ਪਾਹੜਾ

ਗੁਰਦਾਸਪੁਰ, 20 ਜੂਨ (ਆਰਿਫ਼)-ਕਾਂਗਰਸ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਨਾਕਾਮੀਆਂ ਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਿਕਾਸ ਕਾਰਜ ਕਰਵਾਉਣ ਲਈ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਪਿੰਡ ਬੋਪਾਰਾਏ ਵਿਖੇ ਮੀਟਿੰਗ ਕੀਤੀ ਗਈ | ਜਿਸ 'ਚ ਹਲਕਾ ਵਿਧਾਇਕ ਬਰਿੰਦਰਮੀਤ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਨਾਇਬ ਤਹਿਸੀਲਦਾਰ ਨੂੰ ਮੰਗ-ਪੱਤਰ

ਡੇਰਾ ਬਾਬਾ ਨਾਨਕ, 20 ਜੂਨ (ਵਿਜੇ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਪੰਜਾਬ) ਵਲੋਂ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਬੰਧ 'ਚ ਨਾਇਬ ਤਹਿਸੀਲਦਾਰ ਜਨਕ ਰਾਜ ਨੂੰ ਮੰਗ ਪੱਤਰ ਸੌਾਪਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਬੁਲਾਰਿਆਂ ਨੇ ...

ਪੂਰੀ ਖ਼ਬਰ »

ਸ਼ਰਨਜੀਤ ਸਿੰਘ ਵਿਰਦੀ ਨੇ ਪਾਵਰਕਾਮ (ਦਿਹਾਤੀ) ਦੇ ਐਸ.ਡੀ.ਓ. ਵਜੋਂ ਸੰਭਾਲਿਆ ਅਹੁਦਾ

ਫਤਹਿਗੜ੍ਹ ਚੂੜੀਆਂ, 20 ਜੂਨ (ਐਮ.ਐਸ. ਫੁੱਲ)-ਪੰਜਾਬ ਰਾਜ ਪਾਵਰਕਾਮ ਦਫ਼ਤਰ ਫਤਹਿਗੜ੍ਹ ਚੂੜੀਆਂ ਵਿਖੇ ਸ਼ਰਨਜੀਤ ਸਿੰਘ ਵਿਰਦੀ ਨੇ ਐਸ.ਡੀ.ਓ. ਦਿਹਾਤੀ ਵਜੋਂ ਚਾਰਜ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ ਗਿਆ | ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ...

ਪੂਰੀ ਖ਼ਬਰ »

ਕਾਹਨੂੰਵਾਨ 'ਚ ਵੱਧਦੀਆਂ ਜਾ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਲੋਕ ਚਿੰਤਤ

ਕਾਹਨੂੰਵਾਨ, 20 ਜੂਨ (ਹਰਜਿੰਦਰ ਸਿੰਘ ਜੱਜ)-ਸਥਾਨਕ ਕਸਬਾ ਮੁਹੱਲਿਆਂ 'ਚ ਲਗਾਤਾਰ ਵਧਦੀਆਂ ਜਾ ਰਹੀਆਂ ਚੋਰੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਨਾਲ ਕਸਬਾ ਵਾਸੀ ਜਿੱਥੇ ਚੋਰੀ ਦੀਆਂ ਵਾਰਦਾਤਾਂ ਨਾਲ ਪ੍ਰੇਸ਼ਾਨੀ ਦੇ ਦੌਰ 'ਚੋਂ ਤਾਂ ਗੁਜਰ ਹੀ ਰਹੇ ...

ਪੂਰੀ ਖ਼ਬਰ »

ਪਾਵਰਕਾਮ ਉਪ ਮੰਡਲ ਧਾਰੀਵਾਲ ਦੇ ਨਵੇਂ ਐਸ.ਡੀ.ਓ. ਨੇ ਅਹੁਦਾ ਸੰਭਾਲਿਆ

ਧਾਰੀਵਾਲ, 20 ਜੂਨ (ਸਵਰਨ ਸਿੰਘ)-ਪੰਜਾਬ ਰਾਜ ਪਾਵਰਕਾਮ ਉਪ ਮੰਡਲ ਧਾਰੀਵਾਲ ਵਿਖੇ ਨਵੇਂ ਐਸ.ਡੀ.ਓ. ਜਸਵੰਤ ਸਿੰਘ ਨੇ ਚਾਰਜ ਸੰਭਾਲ ਲਿਆ ਹੈ | ਦੱਸਣਯੋਗ ਹੈ ਕਿ ਐਸ.ਡੀ.ਓ. ਜਸਵੰਤ ਸਿੰਘ ਇਸ ਤੋਂ ਪਹਿਲਾਂ ਸਬ ਡਵੀਜ਼ਨ ਨੌਸ਼ਹਿਰਾ ਮੱਝਾ ਸਿੰਘ ਵਿਖੇ ਤਾਇਨਾਤ ਸਨ ਤੇ ਬਦਲੀ ਹੋਣ ...

ਪੂਰੀ ਖ਼ਬਰ »

ਭਗਤ ਕਬੀਰ ਜੀ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾਵੇਗਾ- ਮਾਹਲ

ਕਾਦੀਆਂ, 20 ਜੂਨ (ਕੁਲਵਿੰਦਰ ਸਿੰਘ)-ਸ਼ੋ੍ਰਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ 28 ਜੂਨ ਨੂੰ ਪੂਰੀ ਸ਼ਰਧਾ ਸਹਿਤ ਮਨਾਇਆ ਜਾਵੇਗਾ | ਇਸ ਮੌਕੇ ਪਿੰਡ ਭਗਤਪੁਰਾ ਰੱਬਵਾਲਾ ਵਿਖੇ ਜਨਮ ਦਿਹਾੜਾ ਪੂਰੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਨਗਰ ਕੌਾਸਲ ਕਾਦੀਆਂ ਦੇ ਪ੍ਰਧਾਨ ...

ਪੂਰੀ ਖ਼ਬਰ »

ਬਾਜਵਾ ਤੇ ਲਾਡੀ ਨੇ ਸਾਂਝੇ ਤੌਰ 'ਤੇ ਕੀਤਾ ਸੜਕ ਦਾ ਉਦਘਾਟਨ

ਹਰਚੋਵਾਲ, 20 ਜੂਨ (ਢਿੱਲੋਂ)-ਪਿੰਡ ਕੰਡੀਲਾ ਵਿਖੇ ਹਲਕਾ ਵਿਧਾਇਕ ਕਾਦੀਆਂ ਫਤਹਿਜੰਗ ਸਿੰਘ ਬਾਜਵਾ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕੰਡੀਲਾ ਗੇਟ ਤੋਂ ਪਿੰਡ ਕੰਡੀਲਾ ਤੇ ਨੱਤ ਮੋਕਲ ਨੂੰ ਜਾਂਦੀ ਸੜਕ ਨੂੰ ਨਵੀਂ ਬਣਾ ਕੇ ਅੱਜ ...

ਪੂਰੀ ਖ਼ਬਰ »

ਨਗਰ ਕੌ ਾਸਲ ਪ੍ਰਧਾਨ ਮਾਹਲ ਨੇ ਲੋੜਵੰਦ ਤੇ ਬੇਸਹਾਰਾ ਨੂੰ ਪੈਨਸ਼ਨਾਂ ਵੰਡੀਆਂ

ਕਾਦੀਆਂ, 20 ਜੂਨ (ਕੁਲਵਿੰਦਰ ਸਿੰਘ)-ਨਗਰ ਕੌਾਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਤੇ ਸਮੂਹ ਮਾਹਲ ਪਰਿਵਾਰ ਵਲੋਂ ਇਲਾਕੇ ਦੇ ਲੋੜਵੰਦ, ਅਪਾਹਜ ਤੇ ਬੇਸਹਾਰਾ ਵਿਧਵਾਵਾਂ ਦੀ ਮਦਦ ਕਰਦਿਆਂ ਹਰ ਮਹੀਨੇ ਹਰ ਲੋੜਵੰਦ ਨੂੰ 500-500 ਰੁਪਏ ਦੀ ਆਰਥਿਕ ਮਦਦ ਕਰਦਿਆਂ ...

ਪੂਰੀ ਖ਼ਬਰ »

ਸਰਕਾਰ ਦੀ ਸਵੱਲੀ ਨਜ਼ਰ ਵੱਲ ਤੱਕ ਰਿਹਾ ਏ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਫਤਹਿਗੜ੍ਹ ਚੂੜੀਆਂ

ਫਤਹਿਗੜ੍ਹ ਚੂੜੀਆਂ, 20 ਜੂਨ (ਜਗਜੀਤ ਸਿੰਘ ਮਾਨ)-ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਕਿਸੇ ਨੇ ਫਤਹਿਗੜ੍ਹ ਚੂੜੀਆਂ ਸ਼ਹਿਰ ਵਲ ਸਵੱਲੀ ਨਜ਼ਰ ਨਾਲ ਝਾਤ ਨਹੀਂ ਮਾਰੀ | ਇਹ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਸੀ ਤੇ ਸੱਖਣਾ ਹੀ ਰਹਿ ਗਿਆ | ਪਿੰਡ ਦਾਦੂਜੋਧ ਵਿਚ ਨਹਿਰ ਕੰਢੇ 'ਤੇ ...

ਪੂਰੀ ਖ਼ਬਰ »

ਸ਼ਿਵਾਲਿਕ ਕਾਲਜ ਵਿਖੇ ਬੀ.ਐੱਡ. ਦਾਖ਼ਲਾ ਪ੍ਰੀਖਿਆ ਲਈ ਮੁਫ਼ਤ ਕੋਚਿੰਗ ਸ਼ੁਰੂ

ਗੁਰਦਾਸਪੁਰ, 20 ਜੂਨ (ਆਰਿਫ਼)-ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫਾਬਾਦ ਜੱਟਾ, ਬੱਬੇਹਾਲੀ ਵਿਖੇ ਬੀ.ਐੱਡ ਤੇ ਈ.ਟੀ.ਟੀ ਸੈਸ਼ਨ 2018-20 ਵਿਚ ਦਾਖ਼ਲਾ ਚੱਲ ਰਿਹਾ ਹੈ | ਜਿਸ ਦੇ ਦਾਖ਼ਲਾ ਟੈੱਸਟ ਲਈ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 24 ਜੂਨ ਹੈ | ਇਸ ਸਬੰਧੀ ਪਿ੍ੰਸੀਪਲ ਡਾ: ...

ਪੂਰੀ ਖ਼ਬਰ »

ਪਿੰਡ ਠੱਠਾ ਦੇ ਗੁਰਦੁਆਰਾ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਹਾਲ 'ਚ ਮੀਟਿੰਗ

ਫਤਹਿਗੜ੍ਹ ਚੂੜੀਆਂ, 20 ਜੂਨ (ਜੇ.ਐਸ. ਮਾਨ)-ਪਿੰਡ ਠੱਠਾ ਦੇ ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਹਾਲ ਵਿਖੇ ਇਕ ਮੀਟਿੰਗ ਸਰਪੰਚ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਗੁਰੂ ਨਾਨਕ ਲੇਵਾ ਸੰਗਤਾਂ ...

ਪੂਰੀ ਖ਼ਬਰ »

ਪਿੰਡ ਸੰਗਤੂਵਾਲ 'ਚ ਬਿਨਾਂ ਬੋਲੀ ਤੋਂ ਕਿਸਾਨਾਂ ਨੇ ਪੰਚਾਇਤੀ ਜ਼ਮੀਨ 'ਚ ਲਗਾਇਆ ਝੋਨਾ

ਕੋਟਲੀ ਸੂਰਤ ਮੱਲ੍ਹੀ, 20 ਜੂਨ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਸੰਗਤੂਵਾਲ 'ਚ ਕੁਝ ਵਿਅਕਤੀਆਂ ਵਲੋਂ ਧੱਕੇ ਨਾਲ ਬਿਨ੍ਹਾਂ ਬੋਲੀ ਤੋਂ ਹੀ ਪਿੰਡ ਦੀ ਪੰਚਾਇਤੀ ਜ਼ਮੀਨ 'ਚ ਝੋਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਪਿੰਡ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਦੋਰਾਂਗਲਾ, 20 ਜੂਨ (ਲਖਵਿੰਦਰ ਸਿੰਘ ਚੱਕਰਾਜਾ)-ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ ਿਖ਼ਲਾਫ਼ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਕਸਬਾ ਦੋਰਾਂਗਲਾ ਵਿਖੇ ਵਰਿੰਦਰ ਕੁਮਾਰ ਭਿੰਦਾ ਦੀ ਅਗਵਾਈ 'ਚ ...

ਪੂਰੀ ਖ਼ਬਰ »

ਸੂਬੇ ਅੰਦਰ ਝੋਨੇ ਦੀ ਲਵਾਈ ਜ਼ੋਰਾਂ-ਸ਼ੋਰਾਂ ਨਾਲ ਹੋਈ ਸ਼ੁਰੂ

ਗੁਰਦਾਸਪੁਰ, 20 ਜੂਨ (ਗੁਰਪ੍ਰਤਾਪ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸੂਬੇ ਅੰਦਰ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋਇਆ ਹੈ | ਅੱਜ ਪਹਿਲੇ ਦਿਨ ਸਰਕਾਰ ਦੇ ਵਾਅਦੇ ਮੁਤਾਬਕ ਕਿਸਾਨਾਂ ਨੰੂ ਪੂਰੇ 8 ਘੰਟੇ ਬਿਜਲੀ ਸਪਲਾਈ ...

ਪੂਰੀ ਖ਼ਬਰ »

ਰਣਜੀਤ ਸਾਗਰ ਡੈਮ ਔਸਤੀ ਯੂਨੀਅਨ ਦਾ ਮਰਨ ਵਰਤ ਤੀਸਰੇ ਦਿਨ 'ਚ ਸ਼ਾਮਿਲ

ਸ਼ਾਹਪੁਰ ਕੰਢੀ, 20 ਜੂਨ (ਰਣਜੀਤ ਸਿੰਘ)-ਆਪਣੀਆਂ ਮੰਗਾਂ ਨੰੂ ਲੈ ਕੇ ਮਰਨ ਵਰਤ 'ਤੇ ਬੈਠੇ ਰਣਜੀਤ ਸਾਗਰ ਡੈਮ ਔਸਤੀ ਯੂਨੀਅਨ ਆਗੂਆਂ ਦਾ ਅੱਜ ਤੀਸਰਾ ਦਿਨ ਸੀ, ਆਗੂਆਂ ਦਾ ਤਿੰਨ ਕਿੱਲੋ ਭਾਰ ਘੱਟ ਗਿਆ ਤੇ ਬਲੱਡ ਪਰੈਸ਼ਰ ਵੀ ਡਾਊਨ ਚੱਲ ਰਿਹਾ ਸੀ | ਪਰ ਕੋਈ ਵੀ ਪੰਜਾਬ ਸਰਕਾਰ ...

ਪੂਰੀ ਖ਼ਬਰ »

ਸਰਹੱਦੀ ਇਲਾਕੇ ਦੇ ਵਿਕਾਸ ਲਈ ਕੀਤੇ ਜਾਣ ਯੋਗ ਉਪਰਾਲੇ

ਨਰੋਟ ਜੈਮਲ ਸਿੰਘ, 20 ਜੂਨ (ਗੁਰਮੀਤ ਸਿੰਘ)-ਦਰਿਆ ਰਾਵੀ ਦੇ ਕੰਢੇ 'ਤੇ ਇਕ ਪਾਸੇ ਜੰਮੂ-ਕਸ਼ਮੀਰ ਤੇ ਦੂਜੇ ਪਾਸੇ ਅੰਤਰਰਾਸ਼ਟਰੀ ਸੀਮਾ 'ਤੇ ਪਾਕਿਸਤਾਨ ਦੇ ਨੇੜੇ ਲੱਗਦਾ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਤੇ ਸੈਕਟਰ ਬਮਿਆਲ ਦੇ ਅਧੀਨ ਪੈਂਦੇ 130 ਦੇ ਕਰੀਬ ਪਿੰਡ ਆਜ਼ਾਦੀ ...

ਪੂਰੀ ਖ਼ਬਰ »

ਆਯੁਰਵੈਦਿਕ ਵਿਭਾਗ ਵਲੋਂ ਯੋਗਾ ਨੰੂ ਸਮਰਪਿਤ ਜਾਗਰੂਕਤਾ ਰੈਲੀ

ਪਠਾਨਕੋਟ, 20 ਜੂਨ (ਚੌਹਾਨ)-ਆਯੂਰਵੈਦਿਕ ਵਿਭਾਗ ਪਠਾਨਕੋਟ ਵਲੋਂ ਚੌਥੇ ਅੰਤਰ ਰਾਸ਼ਟਰੀ ਯੋਗ ਦਿਵਸ ਨੰੂ ਸਮਰਪਿਤ ਜਾਗਰੂਕਤਾ ਰੈਲੀ ਪ੍ਰਬੰਧਕੀ ਕੰਪਲੈਕਸ ਮਲਕਪੁਰ ਤੋਂ ਸ਼ੁਰੂ ਹੋਈ | ਜਿਸ ਨੰੂ ਕੁਵਲੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਰਵਾਨਾ ਕੀਤਾ | ਰੈਲੀ ਮੁੱਖ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੈਮੀਨਾਰ

ਸਰਨਾ, 20 ਜੂਨ (ਬਲਵੀਰ ਰਾਜ)-ਹਲਕਾ ਭੋਆ ਦੇ ਪਿੰਡ ਬਲਸੂਆ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਅਗਵਾਈ ਥਾਣਾ ਸਦਰ ਪਠਾਨਕੋਟ ਦੇ ਥਾਣਾ ਮੁਖੀ ਪਰਮਜੀਤ ਕੁਮਾਰ ਨੇ ਕੀਤੀ | ਮੀਟਿੰਗ ਦੌਰਾਨ ਕਈ ਪਿੰਡਾਂ ਦੇ ਸਰਪੰਚਾਂ ਨੇ ਵੀ ਆਪਣੇ ...

ਪੂਰੀ ਖ਼ਬਰ »

ਸੈਨਾ ਵਲੋਂ ਇਕ ਅਣਪਛਾਤਾ ਵਿਅਕਤੀ ਕਾਬੂ

ਪਠਾਨਕੋਟ, 20 ਜੂਨ (ਚੌਹਾਨ/ਆਸ਼ੀਸ਼ ਸ਼ਰਮਾ)-ਅੱਜ ਸਵੇਰੇ ਕਰੀਬ 5:45 ਵਜੇ ਪਿੰਡ ਕੁਠੇਹੜ ਲਾਗੇ ਅੰਬਾਂ ਦੇ ਬਾਗ਼ 'ਚੋਂ ਇਕ ਸਾਬਕਾ ਸੈਨਿਕ ਨੇ ਨਾਲ ਲੱਗਦੇ ਆਰਮੀ ਏਰੀਏ ਦੇ ਅਫ਼ਸਰ ਨੰੂ ਫ਼ੋਨ 'ਤੇ ਇਤਲਾਹ ਕੀਤੀ ਕਿ ਇਕ ਸ਼ੱਕੀ ਆਦਮੀ ਘੁੰਮਦਾ ਹੋਇਆ ਉਸ ਨੇ ਫੜਿਆ ਹੈ | ਜਿਸ ਕੋਲ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ 3 ਵਿਅਕਤੀ ਜ਼ਖ਼ਮੀ

ਪਠਾਨਕੋਟ, 20 ਜੂਨ (ਸੰਧੂ)-ਪਠਾਨਕੋਟ ਦੇ ਨੇੜੇ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਤਿੰਨ ਲੋਕ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਜ਼ਖ਼ਮੀਆਂ ਦੀ ਪਹਿਚਾਣ ਧਰਮ ਸਿੰਘ (70) ਨਿਵਾਸੀ ਪਿੰਡ ਅਖਵਾਨਾ, ਮਾਨਵ (30) ...

ਪੂਰੀ ਖ਼ਬਰ »

ਬਮਿਆਲ ਵਿਖੇ ਪੁਲਿਸ ਪਬਲਿਕ ਮੀਟਿੰਗ

ਨਰੋਟ ਜੈਮਲ ਸਿੰਘ, 20 ਜੂਨ (ਗੁਰਮੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸਰਹੱਦੀ ਖੇਤਰ ਬਮਿਆਲ ਵਿਖੇ ਸਥਿਤ ਪੁਲਿਸ ਚੌਕੀ 'ਚ ਪੁਲਿਸ ਪਬਲਿਕ ਮੀਟਿੰਗ ਚੌਕੀ ਇੰਚਾਰਜ ਏ.ਐੱਸ.ਆਈ. ਤਰਸੇਮ ਸਿੰਘ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ...

ਪੂਰੀ ਖ਼ਬਰ »

ਭੂਮੀ ਰੱਖਿਆ ਵਿਭਾਗ ਵਲੋਂ ਪਿੰਡ ਹਾੜਾ 'ਚ ਜ਼ਿਲ੍ਹਾ ਪੱਧਰੀ ਸਮਾਗਮ

ਪਠਾਨਕੋਟ, 20 ਜੂਨ (ਸੰਧੂ)-ਭੂਮੀ ਰੱਖਿਆ ਵਿਭਾਗ ਪਠਾਨਕੋਟ ਵਲੋਂ ਪਿੰਡ ਹਾੜਾ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਗੁਰਪ੍ਰੀਤ ਸਿੰਘ ਉਪ-ਮੰਡਲ ਭੂਮੀ ਰੱਖਿਆ ਅਫ਼ਸਰ ਪਠਾਨਕੋਟ ਨੇ ਕੀਤੀ | ਸਮਾਗਮ 'ਚ ਵੱਖ-ਵੱਖ ਪਿੰਡਾਂ ਦੇ ਸੈੱਲਫ਼ ਹੈਲਪ ...

ਪੂਰੀ ਖ਼ਬਰ »

ਐਮ. ਈ. ਐੱਸ. ਬਿਲਡਰ ਐਸੋਸੀਏਸ਼ਨ ਵਲੋਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ

ਪਠਾਨਕੋਟ, 20 ਜੂਨ ( ਸੰਧੂ)-ਐਮ.ਈ.ਐੱਸ ਬਿਲਡਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਚੇਅਰਮੈਨ ਤਰੁਣਪਾਲ ਸਿੰਘ ਸ਼ੰਟੀ ਦੀ ਦੇਖ ਰੇਖ ਹੇਠ ਮੀਟਿੰਗ ਹੋਈ ਜਿਸ 'ਚ ਸਾਬਕਾ ਪ੍ਰਧਾਨ ਲਖਬੀਰ ਸਿੰਘ ਤੇ ਸਾਬਕਾ ਜ਼ੋਨ ਚੇਅਰਮੈਨ ਰਾਜੀਵ ਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ...

ਪੂਰੀ ਖ਼ਬਰ »

ਰੋਟਰੀ ਕਲੱਬ ਵਲੋਂ ਚਾਰਟਰ ਦਿਵਸ ਮਨਾਇਆ

ਪਠਾਨਕੋਟ, 20 ਜੂਨ (ਸੰਧੂ)-ਰੋਟਰੀ ਕਲੱਬ ਵਲੋਂ ਕਲੱਬ ਦਾ ਚਾਰਟਰ ਦਿਵਸ ਕਲੱਬ ਦੇ ਪ੍ਰਧਾਨ ਮੋਹਿਤ ਸ਼ਰਮਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ, ਉਪਰੰਤ ਕਲੱਬ ਨੂੰ ਪੂਰਾ ਸਾਲ ਸਹਿਯੋਗ ਦੇਣ ਵਾਲੇ ਸਾਰੇ ਮੈਂਬਰਾਂ ਨੂੰ ...

ਪੂਰੀ ਖ਼ਬਰ »

ਪਿੰਡ ਲਾਹੜੀ ਗੁੱਜਰਾਂ 'ਚ ਲਗਾਏ ਫਾਰਮ ਸਕੂਲ

ਪਠਾਨਕੋਟ, 20 ਜੂਨ (ਸੰਧੂ/ਆਰ. ਸਿੰਘ)-ਝੋਨੇ ਤੇ ਬਾਸਮਤੀ ਦੀ ਫ਼ਸਲ ਦੇ ਵਾਧੇ ਤੇ ਪ੍ਰਤੀ ਏਕੜ ਵਧੇਰੇ ਪੈਦਾਵਾਰ ਲੈਣ ਲਈ ਵੱਡੇ ਖੁਰਾਕੀ ਤੱਤਾਂ ਨਾਲ-ਨਾਲ ਛੋਟੇ ਖੁਰਾਕੀ ਤੱਤ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ, ਇਸ ਲਈ ਰਸਾਇਣਿਕ ਖਾਦਾਂ ਦੇ ਨਾਲ ਦੇਸੀ ਖਾਦਾਂ ਦੀ ਸੰਤੁਲਿਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX