ਤਾਜਾ ਖ਼ਬਰਾਂ


ਆਮਦਨ ਤੋਂ ਵੱਧ ਜਾਇਦਾਦ ਮਾਮਲਾ : ਵੀਰਭੱਦਰ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ
. . .  1 minute ago
ਨਵੀਂ ਦਿੱਲੀ, 23 ਜਨਵਰੀ - ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਦੋਸ਼ ਤੈਅ ਕਰਨ ਦੇ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ...
ਜਲੰਧਰ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਨੌਜਵਾਨ ਨੂੰ ਕੀਤਾ ਕਾਬੂ
. . .  3 minutes ago
ਜਲੰਧਰ, 23 ਜਨਵਰੀ- ਜਲੰਧਰ ਦੇਹਾਤ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਣੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਨੌਜਵਾਨ ਕੋਲੋਂ 315 ਬੋਰ ਦੇ ਦੋ ਪਿਸਤੌਲ, 12 ਬੋਰ ਦੀ ਬੰਦੂਕ ਅਤੇ ਅੱਠ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਪੁਲਿਸ ਨੇ ਨੌਜਵਾਨ ਕੋਲੋਂ ਖ਼ੁਦ...
ਭਾਰਤ-ਨਿਊਜ਼ੀਲੈਂਡ ਮੈਚ : 31 ਓਵਰਾਂ ਤੋਂ ਬਾਅਦ ਭਾਰਤ 142/2
. . .  10 minutes ago
ਭਾਰਤ ਨੂੰ ਦੂਜਾ ਝਟਕਾ, ਕਪਤਾਨ ਵਿਰਾਟ ਕੋਹਲੀ 45 ਦੌੜਾਂ ਬਣਾ ਕੇ ਆਊਟ
. . .  20 minutes ago
ਪੱਛਮੀ ਬੰਗਾਲ : ਝਾਰਗ੍ਰਾਮ 'ਚ ਹੈਲੀਪੈਡ ਲਈ ਭਾਜਪਾ ਨੂੰ ਮਿਲੀ ਮਨਜ਼ੂਰੀ
. . .  24 minutes ago
ਕੋਲਕਾਤਾ, 23 ਜਨਵਰੀ - ਭਾਰਤੀ ਜਨਤਾ ਪਾਰਟੀ ਨੂੰ ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਹੈਲੀਪੈਡ ਲਈ ਪੁਲਿਸ ਵੱਲੋਂ ਮਨਜ਼ੂਰੀ ਮਿਲ ਗਈ...
ਭਾਰਤ-ਨਿਊਜ਼ੀਲੈਂਡ ਮੈਚ : 25 ਓਵਰਾਂ ਤੋਂ ਬਾਅਦ ਭਾਰਤ 117/1
. . .  35 minutes ago
ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ ਪੂਰਬੀ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ
. . .  36 minutes ago
ਨਵੀਂ ਦਿੱਲੀ, 23 ਜਨਵਰੀ - ਪ੍ਰਿਅੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼ ਪੂਰਬ ਲਈ ਕਾਂਗਰਸ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦਕਿ ਜੋਤੀਰਾਦਿਤਿਆ ਸਿੰਧਿਆ...
ਅੰਮ੍ਰਿਤਸਰ 'ਚ ਬਣ ਰਹੇ ਨਾਜਾਇਜ਼ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਦੂਜੇ ਦਿਨ ਵੀ ਜਾਰੀ
. . .  40 minutes ago
ਅੰਮ੍ਰਿਤਸਰ, 23 ਜਨਵਰੀ (ਹਰਮਿੰਦਰ ਸਿੰਘ)- ਮਾਣਯੋਗ ਹਾਈਕੋਰਟ ਦੀਆਂ ਹਿਦਾਇਤਾਂ 'ਤੇ ਨਗਰ ਨਿਗਮ ਅੰਮ੍ਰਿਤਸਰ ਦੇ ਬਿਲਡਿੰਗ ਵਿਭਾਗ ਵਲੋਂ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਨਾਜਾਇਜ਼ ਤੌਰ 'ਤੇ ਬਣ ਰਹੇ ਹੋਟਲਾਂ ਨੂੰ ਸੀਲ ਕਰਨ ਦੀ ਕਾਰਵਾਈ ਅੱਜ ਦੂਜੇ ਵੀ...
ਭਾਰਤ-ਨਿਊਜ਼ੀਲੈਂਡ ਮੈਚ : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ
. . .  44 minutes ago
ਭਾਰਤ-ਨਿਊਜ਼ੀਲੈਂਡ ਮੈਚ : 21ਵੇਂ ਓਵਰ 'ਚ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  51 minutes ago
ਭਾਰਤ-ਨਿਊਜ਼ੀਲੈਂਡ ਮੈਚ : 20 ਓਵਰਾਂ ਤੋਂ ਬਾਅਦ ਭਾਰਤ 97/1
. . .  53 minutes ago
ਗੜੇਮਾਰੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਨਾ 'ਤੇ ਕਿਸਾਨਾਂ ਨੇ ਰਾਏਕੋਟ-ਮਲੇਰਕੋਟਲਾ ਮੁੱਖ ਮਾਰਗ ਕੀਤਾ ਜਾਮ
. . .  39 minutes ago
ਸੰਦੌੜ, 23 ਜਨਵਰੀ (ਗੁਰਪ੍ਰੀਤ ਸਿੰਘ ਚੀਮਾ)- ਗੜੇਮਾਰੀ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਪਿੰਡਾਂ ਦਾ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਜਾਇਜ਼ਾ ਨਾ ਲੈਣ ਕਾਰਨ ਭੜਕੇ ਕਿਸਾਨਾਂ ਨੇ ਸੰਦੌੜ ਵਿਖੇ ਰਾਏਕੋਟ-ਮਾਲੇਰਕੋਟਲਾ ਮੁੱਖ ਸੜਕ 'ਤੇ ਧਰਨਾ ਲਗਾ ਕੇ...
ਲੁਧਿਆਣਾ : ਸਵਾਈਨ ਫਲੂ ਕਾਰਨ 22 ਦਿਨਾਂ 'ਚ 6 ਮੌਤਾਂ
. . .  48 minutes ago
ਲੁਧਿਆਣਾ, 23 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ 'ਚ ਸਵਾਈਨ ਫਲੂ ਦਾ ਕਹਿਰ ਜਾਰੀ ਹੈ ਤੇ ਜਨਵਰੀ ਮਹੀਨੇ 'ਚ ਹੁਣ ਤੱਕ 6 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ...
ਭਾਰਤ-ਨਿਊਜ਼ੀਲੈਂਡ ਮੈਚ : 15 ਓਵਰਾਂ ਤੋਂ ਬਾਅਦ ਭਾਰਤ 76/1
. . .  about 1 hour ago
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ 'ਚ ਤਿਆਰੀ ਸ਼ੁਰੂ- ਚੋਣ ਕਮਿਸ਼ਨ
. . .  about 1 hour ago
ਚੰਡੀਗੜ੍ਹ, 23 ਜਨਵਰੀ (ਵਿਕਰਮਜੀਤ ਸਿੰਘ ਮਾਨ)- ਮੁੱਖ ਚੋਣ ਕਮਿਸ਼ਨਰ ਪੰਜਾਬ ਐੱਸ. ਕਰੁਣਾ ਰਾਜੂ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ 31 ਜਨਵਰੀ...
ਭਾਰਤ-ਨਿਊਜ਼ੀਲੈਂਡ ਮੈਚ : 11.5 ਓਵਰਾਂ 'ਚ ਭਾਰਤ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਗੜੇਮਾਰੀ ਕਾਰਨ ਸੰਦੌੜ 'ਚ ਹੋਈ ਭਾਰੀ ਤਬਾਹੀ, ਹਰ ਪਾਸੇ ਲੱਗੇ ਬਰਫ਼ ਦੇ ਢੇਰ
. . .  about 1 hour ago
ਪੰਜਾਬ 'ਚ ਸਿੱਖਿਆ ਸੰਸਥਾਵਾਂ ਅੰਦਰ ਤੇਜ਼ੀ ਨਾਲ ਫੈਲ ਰਿਹੈ ਨਸ਼ਿਆਂ ਦਾ ਕਾਰੋਬਾਰ- ਹਾਈਕੋਰਟ
. . .  about 1 hour ago
ਭਾਰਤ-ਨਿਊਜ਼ੀਲੈਂਡ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 11 ਦੌੜਾਂ ਬਣਾ ਕੇ ਆਊਟ
. . .  about 2 hours ago
ਮੋਦੀ ਨੇ ਲਾਲ ਕਿਲ੍ਹੇ 'ਚ ਬਣੇ 'ਯਾਦ-ਏ-ਜਲਿਆਂ' ਮਿਊਜ਼ੀਅਮ ਦਾ ਕੀਤਾ ਦੌਰਾ
. . .  about 2 hours ago
ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਾਰਜਕਾਰਣੀ ਚੋਣਾਂ 'ਤੇ ਲੱਗੀ ਰੋਕ ਹਟਾਈ
. . .  about 2 hours ago
ਭਾਰਤ-ਨਿਊਜ਼ੀਲੈਂਡ ਮੈਚ : 9 ਓਵਰਾਂ ਤੋਂ ਬਾਅਦ ਭਾਰਤ 41/0
. . .  about 2 hours ago
ਲਾਲ ਕਿਲ੍ਹੇ 'ਚ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਮਿਊਜ਼ੀਅਮ ਦਾ ਕੀਤਾ ਉਦਘਾਟਨ
. . .  about 2 hours ago
ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਦਿੱਤੀ ਸ਼ਰਧਾਂਜਲੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : 5 ਓਵਰਾਂ ਤੋਂ ਬਾਅਦ ਭਾਰਤ 13/0
. . .  about 3 hours ago
ਤੁਰਕੀ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 3 hours ago
ਦਰਦਨਾਕ ਹਾਦਸੇ ਵਿਚ ਧਾਗਾ ਫ਼ੈਕਟਰੀ ਦੀ ਮਹਿਲਾ ਵਰਕਰ ਦੀ ਮੌਤ ਤੇ 20 ਹੋਰ ਜ਼ਖਮੀ
. . .  about 3 hours ago
ਭਾਰਤ ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦੀ ਟੀਮ 157 ਦੌੜਾਂ 'ਤੇ ਆਲ ਆਊਟ
. . .  about 3 hours ago
ਪੰਜਗਰਾਈਂ ਕਲਾਂ 'ਚ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ
. . .  about 4 hours ago
ਭਾਰਤ ਨਿਊਜ਼ੀਲੈਂਡ ਪਹਿਲਾ ਇਕ ਦਿਨਾਂ ਮੈਚ : ਨਿਊਜ਼ੀਲੈਂਡ ਦੇ 6 ਖਿਡਾਰੀ ਆਊਟ
. . .  about 4 hours ago
ਪੰਜਾਬ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਵਿਚ ਜ਼ਲੀਲ ਕਰ ਰਹੀ ਹੈ - ਚੀਮਾ
. . .  about 4 hours ago
ਭਾਰਤ ਨਿਊਜ਼ੀਲੈਂਡ ਪਹਿਲਾ ਵਨਡੇ : ਨਿਊਜ਼ੀਲੈਂਡ 27 ਓਵਰਾਂ ਮਗਰੋਂ 122/5 'ਤੇ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਬਿਜਲੀ ਠੀਕ ਕਰ ਰਹੇ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  1 day ago
ਕਾਂਗਰਸ ਲੋਕ ਸਭਾ ਚੋਣਾ ਵਿਚ ਪੰਜਾਬ ਅੰਦਰ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ - ਭੱਠਲ
. . .  1 day ago
ਕਸਬਾ ਸੰਦੌੜ ਵਿਚ ਭਾਰੀ ਗੜੇਮਾਰੀ, ਸੜਕਾਂ 'ਤੇ ਵਿਛੀ ਚਿੱਟੀ ਚਾਦਰ
. . .  1 day ago
ਰਾਜਨਾਥ ਸਿੰਘ ਨੂੰ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ
. . .  1 day ago
ਨਿੱਜੀ ਤੌਰ 'ਤੇ ਪ੍ਰੈੱਸ ਵਾਰਤਾ 'ਚ ਸੀ ਸ਼ਾਮਲ - ਕਪਿਲ ਸਿੱਬਲ ਨੇ ਭਾਜਪਾ ਦੇ ਦੋਸ਼ਾਂ ਦਾ ਦਿੱਤਾ ਜਵਾਬ
. . .  1 day ago
ਨਵਾਂ ਸ਼ਹਿਰ ਨੇੜੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ
. . .  1 day ago
ਸਿੱਧਗੰਗਾ ਮਠ ਦੇ ਮੁਖੀ ਸ਼ਿਵਕੁਮਾਰ ਸਵਾਮੀ ਦਾ ਹੋਇਆ ਅੰਤਿਮ ਸਸਕਾਰ
. . .  1 day ago
ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਕਰਤਾਰਪੁਰ ਲਾਂਘੇ 'ਤੇ ਰਾਜਨਾਥ ਨੇ ਦਿੱਤਾ ਅਹਿਮ ਬਿਆਨ
. . .  1 day ago
ਵਰੁਨ ਧਵਨ ਅਤੇ ਰੈਮੋ ਡਿਸੂਜਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ
. . .  1 day ago
ਮੀਂਹ ਪੈਣ ਕਾਰਣ ਮੌਜੂਦਾ ਪੰਚ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਰਾਜਨਾਥ ਸਿੰਘ ਨੇ ਅਟਾਰੀ ਸਰਹੱਦ ਵਿਖੇ ਬਣੀ ਦਰਸ਼ਕ ਗੈਲਰੀ ਦਾ ਕੀਤਾ ਉਦਘਾਟਨ
. . .  1 day ago
ਬਾਰਡਰ ਮੈਨੇਜਮੈਂਟ ਦੀ ਸਕੱਤਰ ਵੱਲੋਂ ਆਏ ਨੇਤਾਵਾਂ ਦਾ ਕੀਤਾ ਗਿਆ ਧੰਨਵਾਦ
. . .  1 day ago
ਭਾਰਤ ਅਤੇ ਹੋਰ ਦੇਸ਼ਾਂ ਦੇ ਕਰੂ ਮੈਂਬਰਾਂ ਨੂੰ ਲਿਜਾ ਰਹੇ ਜਹਾਜ਼ਾਂ ਨੂੰ ਲੱਗੀ ਅੱਗ, 14 ਦੀ ਮੌਤ
. . .  1 day ago
ਖ਼ਤਰਨਾਕ ਅਤੇ ਚੁਨੌਤੀ ਪੂਰਵਕ ਹੁੰਦਾ ਹੈ ਬੀ.ਐਸ.ਐਫ. ਦੇ ਜਵਾਨਾਂ ਦਾ ਕੰਮ - ਰਾਜਨਾਥ ਸਿੰਘ
. . .  1 day ago
ਰਾਜਨਾਥ ਸਿੰਘ ਨੇ ਬੀ.ਐਸ.ਐਫ. ਦੇ ਜਵਾਨਾਂ ਦੇ ਰਿਹਾਇਸ਼ੀ ਬਲਾਕ ਦਾ ਰੱਖਿਆ ਨੀਂਹ ਪੱਥਰ
. . .  1 day ago
ਅਟਾਰੀ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਸੰਪਾਦਕੀ

ਤਬਦੀਲੀ ਦੇ ਸੰਕੇਤ ਦੇ ਰਿਹਾ ਹੈ ਦੇਸ਼ ਦਾ ਸਿਆਸੀ ਮਾਹੌਲ

ਅਜਿਹਾ ਸਮਾਂ ਆਉਂਦਾ ਹੈ ਜਦੋਂ ਸੀਜ਼ਰਵਾਦ (ਤਾਨਾਸ਼ਾਹੀ) ਅਸੰਤੁਸ਼ਟੀ ਪੈਦਾ ਕਰਦਾ ਹੈ ਅਤੇ ਕਿਸੇ ਹੋਰ ਸੰਭਾਵਿਤ ਦੁਨੀਆ ਦਾ ਵਿਚਾਰ ਜ਼ੋਰ ਫੜਨਾ ਸ਼ੁਰੂ ਕਰ ਦਿੰਦਾ ਹੈ। ਦਰਅਸਲ, ਜਦੋਂ ਆਤਮ-ਵਿਸ਼ਵਾਸ ਦਾ ਮੁਹਾਂਦਰਾ ਅਜਿਹਾ ਹੋ ਜਾਂਦਾ ਹੈ ਤਾਂ ਇਹ ਰੋਜ਼ਾਨਾ ਪ੍ਰੇਸ਼ਾਨ ਕਰਦਾ ਹੈ। ਗੁਜਰਾਤ ਚੋਣਾਂ ਤੋਂ ਇਸ ਦੀ ਸ਼ੁਰੂਆਤ ਹੋ ਗਈ ਸੀ, ਜਿਥੇ ਧਰਤੀ ਦੇ ਪੁੱਤਰਾਂ ਦੀ ਜੋੜੀ ਬੜੀ ਮੁਸ਼ਕਿਲ ਨਾਲ ਅੱਧਾ ਰਸਤਾ ਪਾਰ ਕਰ ਸਕੀ, ਕਾਂਗਰਸ ਨੇ ਨਵੀਂ ਇੱਛਾ ਨਾਲ ਸਹਿਯੋਗੀਆਂ ਅਤੇ ਸਮੀਕਰਨਾਂ ਨੂੰ ਲੱਭਿਆ ਜੋ ਉਸ ਨੇ ਪਹਿਲਾਂ ਨਹੀਂ ਕੀਤਾ ਸੀ। ਦਰਅਸਲ, ਕਾਂਗਰਸ ਅਤੇ ਰਾਸ਼ਟਰੀਵਾਦੀ ਕਾਂਗਰਸ ਪਾਰਟੀ ਜੇਕਰ ਚੋਣਾਂ ਤੋਂ ਪਹਿਲਾਂ ਹੀ ਸਮਝੌਤਾ ਕਰ ਲੈਂਦੀਆਂ ਤਾਂ ਸ੍ਰੀ ਮੋਦੀ ਆਪਣੇ ਗ੍ਰਹਿ ਰਾਜ ਵਿਚ ਹੀ ਹਾਰ ਸਕਦੇ ਸਨ।
ਫਿਰ ਅਲਵਰ, ਅਜਮੇਰ, ਗੋਰਖਪੁਰ, ਫੂਲਪੁਰ, ਅਰਾਰੀਆ ਦੀਆਂ ਲੋਕ ਸਭਾ ਉਪ ਚੋਣਾਂ ਦੇ ਨਤੀਜਿਆਂ ਨੇ ਘੁਮੰਡੀ ਹਸਤੀਆਂ ਨੂੰ ਹਾਰ ਦਾ ਚਿਹਰਾ ਦਿਖਾਇਆ। ਅਮਿਤ ਸ਼ਾਹ ਅਤੇ ਮੋਦੀ ਕਰਨਾਟਕ ਵਿਚ ਕੁਝ ਵੀ ਕਰ ਸਕਦੇ ਸਨ, ਉਹ ਰਾਹੁਲ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੇ ਬਰਾਬਰ ਹੀ ਵੋਟ ਸ਼ੇਅਰ ਹਾਸਲ ਕਰਕੇ ਅਤੇ ਭਾਜਪਾ ਲਈ ਘੱਟ-ਗਿਣਤੀਆਂ ਦੇ 36 ਫ਼ੀਸਦੀ ਵੋਟ ਹਾਸਲ ਕਰਕੇ ਸਾਧਾਰਨ ਬਹੁਮਤ ਹਾਸਲ ਕਰ ਸਕਦੇ ਸਨ। ਪਰ ਮੋਦੀ ਨੇ ਜਿਹੜੀਆਂ 20 ਜਾਂ ਹੋਰ ਸੀਟਾਂ 'ਤੇ ਬੜੀ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਚੋਣ ਪ੍ਰਚਾਰ ਕੀਤਾ ਸੀ, ਉਨ੍ਹਾਂ ਵਿਚੋਂ ਸਿਰਫ 6 ਸੀਟਾਂ 'ਤੇ ਹੀ ਜਿੱਤ ਹਾਸਲ ਹੋਈ। ਅਤੇ ਹੁਣ ਹੋਈਆਂ 14 ਉਪ ਚੋਣਾਂ ਵਿਚ ਕਿਸੇ ਮਾਹਿਰ ਨੂੰ ਰਾਜਨੀਤਕ ਦ੍ਰਿਸ਼ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਮੋਦੀ-ਸ਼ਾਹ ਨੂੰ ਕਿਸ ਤਰ੍ਹਾਂ ਦੇ ਅਸਾਧਾਰਨ ਹਾਲਾਤ ਦਾ ਸਾਹਮਣਾ ਕਰਨਾ ਪੈਣਾ ਹੈ। ਕੁਝ ਹੋਰ ਭੁਚਾਲ ਦੀ ਤਰ੍ਹਾਂ ਅੰਦਰ ਹੀ ਅੰਦਰ ਚੱਲ ਰਿਹਾ ਹੈ, ਜਿਸ ਨੂੰ ਕਿ ਪਰਿਵਰਤਨਕਾਰੀ ਕਾਜ ਦੀ ਸਹਾਇਤਾ ਕਰਨੀ ਚਾਹੀਦੀ ਹੈ ਜਦੋਂ ਕਿ ਭਗਵਾਂ ਕੈਂਪ ਇਸ ਵਰਤਾਰੇ ਨੂੰ ਬਹੁਤ ਸਾਰੇ ਛੋਟੇ ਡੇਵਿਡਾਂ ਦੇ ਵਿਅਰਥ ਯਤਨਾਂ ਨਾਲ ਦੂਰ ਕਰਨਾ ਚਾਹੁੰਦਾ ਹੈ ਪਰ ਇਹ ਯਤਨ ਗੋਲੀਆਥ ਦੇ ਤੂਫ਼ਾਨ ਦੀ ਗਰਜ਼ ਨਾਲ ਉਡਾ ਦਿੱਤੇ ਜਾਣਗੇ। ਜੇਕਰ ਦੇਖਿਆ ਜਾਵੇ ਤਾਂ ਮੀਡੀਆ ਚੈਨਲਾਂ ਵਲੋਂ ਲਗਾਤਾਰ ਮਦਦਗਾਰੀ ਪ੍ਰਚਾਰ ਜਾਰੀ ਰੱਖਿਆ ਜਾ ਰਿਹਾ ਹੈ, ਜੋ ਸ਼ਾਸਨ ਦੇ ਸੰਭਾਵਿਤ ਪਤਨ ਵਿਚ ਕਾਰਪੋਰੇਟ ਜਗਤ ਨੂੰ ਲੱਗਣ ਵਾਲੇ ਭਾਰੀ ਝਟਕੇ ਦੀਆਂ ਸੰਭਾਵਨਾਵਾਂ ਨੂੰ ਦੇਖ ਰਹੇ ਹਨ। ਵਿਚਾਰ ਇਹ ਹੈ ਕਿ ਲੋਕਾਂ ਨੂੰ ਵਿਸ਼ਾਲ ਪੱਧਰ 'ਤੇ ਆਰਜਕਤਾ ਦੀਆਂ ਸੰਭਾਵਨਾਵਾਂ ਪ੍ਰਤੀ ਚਿਤਾਵਨੀ ਦਿੱਤੀ ਜਾਵੇ ਕਿ ਇਮਾਰਤ ਹੇਠਾਂ ਆ ਜਾਵੇਗੀ। ਸੋਚਿਆ ਇਹ ਜਾ ਰਿਹਾ ਹੈ ਕਿ ਨਵੀਂ ਜਾਗ੍ਰਿਤੀ ਕੌਮੀ ਸੰਪਤੀ ਨੂੰ ਨਿੱਜੀ ਕੰਟਰੋਲ ਵਿਚ ਦੇਣ ਦੇ ਅਮਲ ਨੂੰ ਰੋਕ ਸਕਦੀ ਅਤੇ ਕੇਂਦਰੀ ਏਕਾਧਿਕਾਰ ਜੀਵਨ ਦੇ ਮੁੱਦਿਆਂ ਨੂੰ ਸੁਲਝਾਉਣ ਲਈ ਜ਼ਰੂਰੀ ਹੈ ਅਤੇ ਜਾਗ੍ਰਿਤੀ ਇਸ ਦਾ ਵਿਰੋਧ ਪੈਦਾ ਕਰ ਸਕਦੀ ਹੈ। ਆਰਥਿਕ ਕੇਂਦਰੀਕਰਨ ਦੀ ਸੰਭਾਵਨਾ ਦੇ ਬਰਾਬਰ ਇਕ ਰਾਜਨੀਤਕ ਕੇਂਦਰੀਕਰਨ ਦੀ ਜ਼ਰੂਰਤ ਸਮਝੀ ਜਾ ਰਹੀ ਹੈ-ਇਕ ਵਿਚਾਰਾਤਮਿਕ ਸਕੀਮ ਜਿਸ ਵੱਲ ਸੀਜ਼ਰ ਵਲੋਂ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਗਿਆ, ਉਹ ਇਹ ਹੈ ਕਿ ਸੰਵਿਧਾਨਕ ਰਾਸ਼ਟਰ ਦੀ ਨਿਸ਼ਠਾ ਸਿਰਫ ਬੋਲਣ ਜਾਂ ਵਾਅਦੇ ਕਰਨ ਤੋਂ ਜ਼ਿਆਦਾ ਹੋ ਸਕਦੀ ਹੈ। ਇਸ ਵਿਚਾਰ ਨਾਲ ਹਵਾ ਵਿਚ ਇਕ ਦਹਿਸ਼ਤ ਹੈ। ਏਕਾ ਅਧਿਕਾਰਵਾਦੀਆਂ ਦੇ ਉਪਦੇਸ਼ ਨੂੰ ਨਵਾਂ ਜੀਵਨ ਮਿਲ ਸਕਦਾ ਹੈ ਅਤੇ 2019 'ਚ ਨਤੀਜੇ ਵੱਖਰੇ ਹੋ ਸਕਦੇ ਹਨ, ਜੇਕਰ ਲੋਕਾਂ ਦੇ ਵੱਡੇ ਸਮੂਹ ਨੂੰ ਨੀਤੀ ਬਣਾਉਣ ਦੇ ਮਾਮਲਿਆਂ 'ਚ ਵਾਪਸ ਨਾ ਲਿਆਂਦਾ ਗਿਆ। ਕਾਪਰੋਰੇਟ ਮਾਡਲ ਦੇ ਸਮਰਥਕਾਂ ਦਾ ਮਤ ਹੈ ਕਿ ਭਾਰਤ ਦੇ ਇਕ ਫ਼ੀਸਦੀ ਲੋਕਾਂ ਲਈ ਸਭ ਕੁਝ ਛੱਡ ਦਿੱਤਾ ਜਾਏ, ਜਿਨ੍ਹਾਂ ਕੋਲ ਇਸ ਸਮੇਂ ਭਾਰਤ ਦੀ 73 ਫ਼ੀਸਦੀ ਜਾਇਦਾਦ ਹੈ। ਆਧੁਨਿਕਤਾ ਨੂੰ ਸਮਾਨਤਾ ਦਾ ਫਿਕਰ ਕਰਨ ਦੀ ਲੋੜ ਨਹੀਂ, ਇਥੋਂ ਤੱਕ ਕਿ ਸਮਾਜਿਕ, ਧਾਰਮਿਕ, ਸੱਭਿਆਚਾਰਕ ਸ਼ਰਤਾਂ ਵਿਚ ਵੀ ਨਹੀਂ।
ਉਪ ਚੋਣਾਂ ਦੇ ਨਤੀਜੇ ਲੋਕਾਂ ਨੂੰ ਵਾਂਝੇ ਕੀਤੇ ਜਾਣ ਤੋਂ ਪੈਦਾ ਹੋਏ ਖ਼ਤਰੇ ਦੀ ਚਿਤਾਵਨੀ ਦਿੰਦੇ ਹਨ। ਜੇਕਰ ਕੈਰਾਨਾ ਵਿਚ ਦਲਿਤਾਂ, ਜਾਟਾਂ ਅਤੇ ਮੁਸਲਮਾਨਾਂ ਨੇ ਇਕੱਠਿਆਂ ਵੋਟ ਦਿੱਤਾ ਹੈ ਤਾਂ ਇਹ ਘਟਨਾ ਅੰਕੜਿਆਂ ਦੇ ਗਣਿਤ ਤੋਂ ਜ਼ਿਆਦਾ ਹੋਰ ਵੀ ਬਹੁਤ ਕੁਝ ਨੇਤਾਵਾਂ ਨੂੰ ਸਮਝਾ ਰਹੀ ਹੈ। ਅਜਿਹਾ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਲੋਕ ਮੁੜ ਗਣਤੰਤਰ ਪ੍ਰਾਪਤ ਕਰਨ ਲਈ ਤਿਆਰ ਹਨ ਪਰ ਜੇਕਰ ਉਨ੍ਹਾਂ ਦੀ ਸਹੀ ਰਾਜਨੀਤਕ ਸੰਰਚਨਾ ਅਗਵਾਈ ਕਰੇ ਅਤੇ ਉਹ ਸਮਝਦਾਰੀ ਵੀ ਅਖ਼ਤਿਆਰ ਕਰੇ।
ਇਹ ਜ਼ਿੰਮੇਵਾਰੀ ਕਾਂਗਰਸ ਪਾਰਟੀ 'ਤੇ ਪੈਂਦੀ ਹੈ ਅਤੇ ਉਸ ਨੂੰ ਇਤਿਹਾਸਕ ਪਲਾਂ ਦੀਆਂ ਜ਼ਰੂਰਤਾਂ ਲਈ ਇਕ ਨਵੀਂ ਨਿਸ਼ਠਾ ਅਤੇ ਮਾਨਤਾ ਹਾਸਲ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਨਾ ਸਿਰਫ ਜਥੇਬੰਦੀ ਨੂੰ ਸੰਗਠਿਤ ਕਰ ਰਹੇ ਹਨ, ਸਗੋਂ ਆਪਣੇ ਬੁਲਾਰਿਆਂ ਨੂੰ ਤਿੱਖੇ ਪ੍ਰਤੀਕਰਮ ਦੇਣ ਲਈ ਵੀ ਉਤਸ਼ਾਹਿਤ ਕਰਦੇ ਆ ਰਹੇ ਹਨ। ਵਿਚਾਰਾਂ ਦਾ ਇਹ ਨਵੀਨੀਕਰਨ ਰਾਜਨੀਤਕ ਪਾਰਟੀਆਂ ਨੂੰ ਪਹਿਲਾਂ ਤੋਂ ਹੀ ਤਾਕਤ ਦਿੰਦਾ ਰਿਹਾ ਹੈ, ਜਿਨ੍ਹਾਂ ਨੇ ਕਿ ਸੰਘਰਸ਼ ਨਾਲ ਆਪਣੇ-ਆਪ ਨੂੰ ਵਿਚਾਰਾਤਮਿਕ ਤੌਰ 'ਤੇ ਤਿਆਰ ਕੀਤਾ ਹੋਵੇ। ਵਿਰੋਧੀ ਧਿਰ ਰੋਜ਼ਾਨਾ ਮੀਡੀਆ ਚੈਨਲਾਂ ਦੇ ਜਾਲ ਵਿਚ ਫਸਣ ਤੋਂ ਇਨਕਾਰ ਕਰ ਰਹੀ ਹੈ, ਕਿਉਂਕਿ ਆਉਣ ਵਾਲੀ ਪ੍ਰਤੀਯੋਗਤਾ ਕੋਈ ਦੋ ਸ਼ਖ਼ਸੀਅਤਾਂ ਵਿਚਕਾਰ ਨਹੀਂ ਹੋਵੇਗੀ, ਸਗੋਂ ਇਸ ਦਾ ਮਹੱਤਵ ਗਣਤੰਤਰ ਨੂੰ ਚਲਾਉਣ ਲਈ ਜ਼ਰੂਰੀ ਲੋਕਤੰਤਰਕ ਕਦਰਾਂ ਨੂੰ ਬਚਾਉਣ 'ਤੇ ਆਧਾਰਿਤ ਹੋਵੇਗਾ। ਜ਼ਿਆਦਾਤਰ ਵਿਰੋਧੀ ਜੋ ਲਗਪਗ 65 ਫ਼ੀਸਦੀ ਵੋਟਰਾਂ ਦੀ ਅਗਵਾਈ ਕਰਦੇ ਹਨ, ਨੇ ਇਕੱਠਿਆਂ ਇਹ ਮਹਿਸੂਸ ਕੀਤਾ ਹੈ ਕਿ, ਕੀ ਉਹ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਨੂੰ ਫੇਲ੍ਹ ਹੋ ਜਾਣਾ ਚਾਹੀਦਾ ਹੈ। ਮੀਡੀਆ ਦਾ ਜ਼ਿਆਦਾ ਰੁਝਾਨ ਇਸੇ ਵੱਲ ਹੋਵੇਗਾ ਕਿ ਸਾਨੂੰ ਇਹ ਵਿਸ਼ਵਾਸ ਦੁਆਇਆ ਜਾਵੇ ਕਿ ਇਹ ਗੱਠਜੋੜ ਬੇਤੁਕੀ ਭੀੜ ਹੈ। ਅਸਲ ਤੱਥ ਇਹ ਹੈ ਕਿ ਲੋਕਤੰਤਰ ਦੇ ਵਿਰੋਧੀ ਸਿਰਫ ਆਪਣੇ-ਆਪ ਨੂੰ ਹੀ ਬਚਾਉਣ ਲਈ ਇਕਜੁਟ ਨਹੀਂ ਹੋਏ, ਸਗੋਂ ਆਪੋ-ਆਪਣੀ ਕੁਰਸੀ ਨੂੰ ਵੀ ਬਚਾਉਣਾ ਚਾਹੁੰਦੇ ਹਨ। ਚੋਣਾਂ 'ਚ ਕੁਝ ਮਹੀਨੇ ਹੀ ਰਹਿ ਗਏ ਹਨ, ਭਾਵੇਂ ਹੁਣ ਮੋਦੀ ਦਾ ਕਰਿਸ਼ਮਾ ਸ਼ੋਰ ਪੈਦਾ ਕਰਨ ਵਾਲੀ ਆਵਾਜ਼ ਦੀ ਤਰ੍ਹਾਂ ਹੀ ਹੋਵੇਗਾ ਪਰ ਵਿਰੋਧੀਆਂ ਲਈ ਸੱਤਾ ਤੱਕ ਪਹੁੰਚਣ ਦਾ ਰਸਤਾ ਵੀ ਆਸਾਨ ਨਹੀਂ ਹੋਵੇਗਾ। ਸੱਤਾਧਾਰੀ ਸ਼ਾਇਦ ਕਿਸੇ ਜੰਗ ਦੇ ਹੋਣ ਸਬੰਧੀ ਢੋਲ ਵਜਾਉਣ, ਸਰਜੀਕਲ ਸਟ੍ਰਾਈਕ ਤੋਂ ਕੁਝ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨ, ਸਾਨੂੰ ਰਾਸ਼ਟਰਵਾਦੀ ਸਮਰਪਣ ਲਈ ਉਤੇਜਤ ਕਰਨ ਜਾਂ ਫਿਰ ਇਸ ਤੋਂ ਅੱਗੇ ਦਾ ਵੀ ਕੋਈ ਰਸਤਾ ਅਖ਼ਤਿਆਰ ਕਰ ਸਕਦੇ ਹਨ। ਉਨ੍ਹਾਂ ਵਲੋਂ ਹਿੰਦੂਤਵ ਦੇ ਆਪਣੇ ਪੱਕੇ ਏਜੰਡੇ ਨੂੰ ਨਹੀਂ ਛੱਡਿਆ ਜਾਵੇਗਾ। ਕਿਸੇ ਨੇ ਇਹ ਕਹਿਣ ਦੀ ਹਿੰਮਤ ਕੀਤੀ ਹੈ ਕਿ ਅਜਿਹਾ ਦਾਅ ਹੁਣ ਕੰਮ ਨਹੀਂ ਕਰ ਸਕੇਗਾ, ਕਿਉਂਕਿ ਵਿਰੋਧੀ ਧਿਰ ਨੇ ਅੰਕੜਿਆਂ ਰਾਹੀਂ ਕੁਝ ਨਵਾਂ ਰਸਤਾ ਲੱਭ ਲਿਆ ਹੈ। ਪਰ ਕਦੇ ਵੀ ਸੱਤਾ ਪੱਖ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਖ਼ਾਸ ਕਰਕੇ ਜਦੋਂ ਕਿ ਰਾਜਨੀਤਕ ਤਾਕਤ ਉਨ੍ਹਾਂ ਦੇ ਹੱਥਾਂ ਵਿਚ ਹੋਵੇ ਜਿਹੜੇ ਕਿ ਦਬਾਅ ਪਾਉਣ ਅਤੇ ਚਲਾਕੀਆਂ ਕਰਨ ਦੀ ਆਪਣੀ ਸ਼ੈਲੀ ਤੋਂ ਸਾਹ ਹਾਸਲ ਕਰ ਰਹੇ ਹੋਣ।
ਜੇਕਰ ਲੋਕ ਆਪਣੇ ਖਾਸੇ ਮੁਤਾਬਿਕ ਹਨ ਅਤੇ ਵਿਰੋਧੀ ਲੀਡਰਸ਼ਿਪ ਸੁਚੇਤ ਹੈ ਤਾਂ ਗਣਤੰਤਰ ਨਾਲ ਅਜੇ ਵੀ ਸਭ ਸਹੀ ਹੀ ਹੋਵੇਗਾ। ਜੇਕਰ ਹਜ਼ਾਰਾਂ ਹੀ ਲੋਕ ਖ਼ਾਸ ਕਰ ਮੁਸਲਿਮ ਅਤੇ ਇਸਾਈ, ਜੋ ਭਾਰਤ ਮਾਤਾ ਦੀ ਧਰਤੀ 'ਚ ਦਫ਼ਨ ਹਨ, ਇਹ ਹੱਕ ਰੱਖਦੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲੇ।
(ਮੰਦਿਰਾ ਪਬਲੀਕੇਸ਼ਨਜ਼)

ਪੰਜਾਬੀਆਂ ਦੇ ਸਾਂਝੇ ਰਹਿਬਰ ਹਨ ਸ੍ਰੀ ਗੁਰੂ ਨਾਨਕ ਦੇਵ

(ਕੱਲ੍ਹ ਤੋਂ ਅੱਗੇ) ਸਿੱਖ ਕੌਮ ਦੇ ਪਹਿਲੇ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਜੇ ਮੁਸਲਮਾਨਾਂ ਦੇ ਪੀਰ ਬਾਬਾ ਹਨ ਤਾਂ ਫਿਰ ਕਿਵੇਂ ਪੰਜਾਬ ਤੇ ਪੰਜਾਬੀ ਇਕ ਨਾ ਹੋਏ? ਚੜ੍ਹਦੇ ਪੰਜਾਬ ਦੇ ਲੱਖਾਂ ਪੰਜਾਬੀਆਂ ਨੂੰ ਲਹਿੰਦਾ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੱਖਾਂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ 'ਤੇ ਵਿਸ਼ੇਸ਼

ਨਿਰੋਗ ਜੀਵਨ ਲਈ ਜ਼ਰੂਰੀ ਹੈ ਯੋਗ

ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ। ਇਹ ਸਦੀਆਂ ਪੁਰਾਣੀ ਵਿਧਾ ਹੈ ਜਿਸ ਦਾ ਜ਼ਿਕਰ ਸ੍ਰੀ ਭਾਗਵਤ ਗੀਤਾ ਵਿਚ ਵੀ ਮਿਲਦਾ ਹੈ। ਯੋਗ ਦਾ ਮਤਲਬ ਤਨ ਤੇ ਮਨ ਨੂੰ ਅਧਿਆਤਮਿਕਤਾ ਨਾਲ ਜੋੜਨਾ ਹੈ ਇਸ ਨਾਲ ਸਰੀਰਕ ਤੇ ਮਾਨਸਿਕ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦਾ ਘਟਨਾਕ੍ਰਮ

ਲੰਮਾ ਹੁੰਦਾ ਜਾ ਰਿਹਾ ਹੈ ਸੰਤਾਪ

ਜੰਮੂ-ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨਾਲੋਂ ਨਾਤਾ ਤੋੜਨ ਦੇ ਐਲਾਨ ਨਾਲ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਇਕ ਵਾਰ ਫਿਰ ਪ੍ਰਾਂਤ ਵਿਚ 6 ਮਹੀਨੇ ਲਈ ਗਵਰਨਰੀ ਰਾਜ ਲਗਾਉਣ ਦਾ ਐਲਾਨ ਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX