ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਪੰਜਾਬੀ ਅਕਾਦਮੀ ਦਿੱਲੀ ਵਲੋਂ ਗਰਮੀਆਂ ਦੀਆਂ ਛੁੱਟੀਆਂ 'ਚ ਕਈ ਵਰਕਸ਼ਾਪਾਂ ਚਲਾਈਆਂ ਗਈਆਂ | ਬੱਚਿਆਂ ਦੇ ਰੰਗਮੰਚ ਅਤੇ ਗਿੱਧਾ-ਭੰਗੜਾ ਉਤਸਵ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਨੇ ਕੀਤੀ | ਇਸ ਮੌਕੇ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ ਨੇ ਬੋਲਦਿਆਂ ਕਿਹਾ ਕਿ ਅੱਜ ਦੇ ਸਮੇਂ ਪੱਛਮੀ ਸੱਭਿਆਚਾਰ ਦੀ ਚਕਾਚੌਾਧ ਵਿਚ ਸਾਡੀ ਨਵੀਂ ਪੀੜ੍ਹੀ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਰਹੀ ਹੈ ਅਤੇ ਸਾਡੀਆਂ ਲੋਕ ਕਲਾਵਾਂ ਤੇ ਕਦਰਾਂ-ਕੀਮਤਾਂ ਖ਼ੁਰ ਰਹੀਆਂ ਹਨ | ਇਸ ਕਰਕੇ ਅਜਿਹੇ ਪ੍ਰੋਗਰਾਮ ਕੀਤੇ ਜਾ ਰਹੇ ਹਨ | ਪੰਜਾਬੀ ਅਕਾਦਮੀ ਦੀ ਸੀਨੀਅਰ ਅਧਿਕਾਰੀ ਮੈਡਮ ਹਰਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਉਦੇਸ਼ ਬੱਚਿਆਂ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ, ਕਲਾ ਅਤੇ ਸਾਹਿਤ ਨਾਲ ਜੋੜਨ ਦਾ ਹੈ, ਜੋ ਕਿ ਸਫ਼ਲ ਹੋ ਰਿਹਾ ਹੈ | ਉਨ੍ਹਾਂ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਨਾਲ ਘਰਾਂ ਦੇ ਅੰਦਰ ਪੰਜਾਬੀ ਬੋਲਣ ਤਾਂ ਕਿ ਬੱਚਿਆਂ ਨੂੰ ਇਸ ਪ੍ਰਤੀ ਮੋਹ ਹੋ ਸਕੇ | ਇਸ ਪ੍ਰੋਗਰਾਮ ਵਿਚ 12 ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ 'ਚ ਨਾਟਕ ਤੇ ਗਿੱਧਾ-ਭੰਗੜਾ ਸ਼ਾਮਿਲ ਸੀ | ਇਸ ਪ੍ਰੋਗਰਾਮ 'ਚ ਭਾਗ ਲੈਣ ਵਾਲੇ ਬੱਚਿਆਂ ਨੂੰ ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਅਕਾਦਮੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਬਲਜੀਤ ਸਿੰਘ, ਚਰਨਜੀਤ ਕੌਰ, ਗੁਰਲੀਨ ਕੌਰ, ਹਰਮੀਤ ਕੌਰ ਤੇ ਪਿ੍ੰਸੀਪਲ ਜੱਜ ਗੁਰਭੀ ਸ਼ਰਮਾ ਨੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਨਾਲ ਹੀ ਨਾਟਕਾਂ ਦੇ ਨਿਰਦੇਸ਼ਕਾਂ, ਭੰਗੜੇ, ਗਿੱਧੇ ਦੇ ਕੋਚਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ |
ਚੰਡੀਗੜ੍ਹ, 20 ਜੂਨ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਸਰਕਾਰ ਨੇ 1991 ਬੈਚ ਦੀ ਆਈ.ਏ.ਐੱਸ. ਅਧਿਕਾਰੀ ਜੀ. ਅਨੂਪਮਾ ਜੋ ਇਸ ਸਮੇਂ ਫ਼ਰੀਦਾਬਾਦ ਡਵੀਜ਼ਨ ਦੇ ਕਮਿਸ਼ਨਰ ਲੱਗੇ ਹੋਏ ਹਨ, ਨੂੰ ਆਪਣੀ ਮੌਜੂਦਾ ਡਿਊਟੀ ਦੇ ਨਾਲ-ਨਾਲ ਸਿਹਤ ਵਿਭਾਗ ਦੇ ਵਿਸ਼ੇਸ਼ ਕਮਿਸ਼ਨਰ ਤੇ ਮੇਵਾਤ ...
ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਆਊਟਰ ਜ਼ਿਲ੍ਹੇ ਦੀ ਪੁਲਿਸ ਨੇ ਦੋ ਚੋਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜੋ ਕਿ ਮੋਟਰਸਾਈਕਲਾਂ ਦੀ ਅਕਸਰ ਚੋਰੀ ਕਰਦੇ ਸਨ | ਇਨ੍ਹਾਂ ਚੋਰਾਂ ਦੇ ਨਾਂਅ ਸੁਧੀਰ (24) ਸੁਲਤਾਨਪੁਰੀ ਦਿੱਲੀ ਅਤੇ ਦਿਨੇਸ਼ ਉਰਫ ਸੀਨੇਤ (27) ...
ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- 'ਵਨ ਬੀਟ ਸੰਸਥਾ' ਦੇ ਚੇਅਰਮੈਨ ਬਹਾਦਰ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਦੇ ਸਿੱਖ ਵਸੋਂ ਵਾਲੇ ਤਰਾਈ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਖੇ 'ਵਨ ਬੀਟ ਦਸਮੇਸ਼ ਕਰਾਟੇ ਅਕਾਦਮੀ' ਦਾ ਉਦਘਾਟਨ ਕੀਤਾ ਗਿਆ ਜਿਸ ...
ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਕਮਿਊਨਿਸਟ ਪਾਰਟੀ ਆਫ਼ ਇੰਡੀਆ ਦਿੱਲੀ ਸਟੇਟ ਕੌਾਸਲ ਵਲੋਂ ਵਧ ਰਹੀਆਂ ਕੀਮਤਾਂ ਦੇ ਵਿਰੋਧ ਅਤੇ ਕੇਂਦਰ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕੀਤਾ ਜਿਸ ਦੇ 'ਚ ਸੀ.ਪੀ.ਆਈ., ਸੀ. ਪੀ. ...
ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਪਹਿਲੀ 'ਕੱਟ ਆਫ਼ ਲਿਸਟ' ਜਾਰੀ ਹੋਣ ਤੋਂ ਬਾਅਦ ਦਾਖ਼ਲੇ ਦੀ ਪ੍ਰਕਿਰਿਆ ਜਾਰੀ ਤਾਂ ਹੈ ਪ੍ਰੰਤੂ ਲੰਬੀਆਂ ਲੱਗੀਆਂ ਕਤਾਰਾਂ, ਅੰਤਾਂ ਦੀ ਗਰਮੀ ਤੇ ਧੁੱਪ ਅਤੇ ਸਰਵਰ ਹੌਲੀ ਹੋਣ ਕਰਕੇ ਦਾਖ਼ਲਾ ਲੈਣ ...
ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਰਾਜਨਿਵਾਸ ਵਿਖੇ 9 ਦਿਨ ਤੱਕ ਧਰਨਾ ਦੇਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਬੁੱਧਵਾਰ ਨੂੰ ਆਪਣੀਆਂ ਸਾਰੀਆਂ ਮੀਟਿੰਗਾ ਰੱਦ ਕਰ ਦਿੱਤੀਆਂ | ਜਾਣਕਾਰੀ ਮੁਤਾਬਿਕ ਕੇਜਰੀਵਾਲ ਦੀ ਸਿਹਤ ਠੀਕ ਨਾ ਹੋਣ ਕਾਰਨ ਹੀ ...
ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਨਾਂਗਲੋਈ ਮੈਟਰੋ ਸਟੇਸ਼ਨ ਦੇ ਹੇਠਾਂ ਤਕਰੀਬਨ 300 ਮੀਟਰ ਤੱਕ ਰੇਹੜੀ ਪਟੜੀ ਵਾਲਿਆਂ ਨੇ ਕਬਜ਼ਾ ਕਰ ਰੱਖਿਆ ਹੈ, ਜਿਸ ਕਰਕੇ ਯਾਤਰੀਆਂ ਤੋਂ ਇਲਾਵਾ ਇਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ...
ਚੰਡੀਗੜ੍ਹ, 20 ਜੂਨ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸਮਾਜ ਭਲਾਈ ਵਿਭਾਗ ਰਿਵਾੜੀ ਦੇ ਦਫ਼ਤਰ ਵਿਚ ਕੰਮ ਕਰ ਰਹੇ ਸਹਾਇਕ ਜਗਦੀਸ਼ ਨੂੰ ਦੁਰਘਟਨਾ ਬੀਮਾ ਦੀ ਫਾਈਲ ਪਾਸ ਕਰਾਉਣ ਦੇ ਬਦਲੇ ਪਿੰਡ ਕਸੋਲੀ ਥਾਣਾ ਕਸੋਲੀ ਚੌਕ ਦੇ ਹੰਸ ਰਾਮ ...
ਚੰਡੀਗੜ੍ਹ, 20 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ | ਸਬੰਧਤ ਮਾਮਲੇ ਦੀ ਸ਼ਿਕਾਇਤ ਪਿੰਡ ਦੜੂਆ ਦੇ ਰਹਿਣ ਵਾਲੇ ਅਮਿੱਤ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ...
ਚੰਡੀਗੜ੍ਹ, 20 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- 22 ਸਾਲਾ ਦੇ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਤਿੰਨ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਦੇ ਬਾਅਦ ਚੰਡੀਗੜ੍ਹ ਪੁਲਿਸ ਨੇ ਦੋ ਵਿਅਕਤੀਆਂ ਿਖ਼ਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ | ਮਿ੍ਤਕ ਦੀ ਪਛਾਣ ਮਿੱਠੂ ਮੰਡਲ ...
ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਰਾਸ਼ਟਰੀ ਸਿੱਖ ਸੰਗਤ ਦੀ ਇਕ ਬੈਠਕ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਰਾਸ਼ਟਰੀ ਉੱਪ ਪ੍ਰਧਾਨ ਦਵਿੰਦਰ ਸਿੰਘ ਗੁਜਰਾਲ, ਦਵਿੰਦਰ ਸਿੰਘ ਸਾਹਨੀ ਤੇ ਬੀਬੀ ਹਰਜੀਤ ਕੌਰ ਜੌਲੀ ਹਾਜ਼ਰ ...
ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਵਾਂਝੇ ਵਰਗ ਦੇ ਵਿਦਿਆਰਥੀਆਂ ਲਈ ਦਿੱਲੀ ਯੂਨੀਵਰਸਿਟੀ 'ਚ ਸੀਟਾਂ ਨਿਸਚਿਤ ਕਰਨ ਦੇ ਪ੍ਰਤੀ ਅੰਦੋਲਨ ਛੇੜਨ ਦਾ ਐਲਾਨ ਕੀਤਾ ਹੈ ਅਤੇ ਇਸ ਅੰਦੋਲਨ 'ਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ...
ਥਾਨੇਸਰ, 20 ਜੂਨ (ਅਜੀਤ ਬਿਊਰੋ)- ਸੂਬੇ 'ਚ ਕਾਮਨ ਦਾਖਲਾ ਪ੍ਰੀਖਿਆ ਦੇ ਆਧਾਰ 'ਤੇ ਹੋਣ ਜਾ ਰਹੇ ਦਾਖਲੇ ਲਈ ਕੁਰੂਕਸ਼ੇਤਰ ਯੂਨੀਵਰਸਿਟੀ 21 ਜੂਨ ਤੋਂ 15 ਪਾਠਕ੍ਰਮਾਂ ਲਈ 51 ਪ੍ਰੀਖਿਆ ਕੇਂਦਰਾਂ 'ਤੇ ਦਾਖਲਾ ਪ੍ਰੀਖਿਆ ਲਈ ਜਾਵੇਗੀ | 15 ਪਾਠਕ੍ਰਮਾਂ ਲਈ ਸੂਬੇ ਭਰ ਦੇ 12797 ...
ਥਾਨੇਸਰ, 20 ਜੂਨ (ਅਜੀਤ ਬਿਊਰੋ)- ਸੂਬੇ 'ਚ ਕਾਮਨ ਦਾਖਲਾ ਪ੍ਰੀਖਿਆ ਦੇ ਆਧਾਰ 'ਤੇ ਹੋਣ ਜਾ ਰਹੇ ਦਾਖਲੇ ਲਈ ਕੁਰੂਕਸ਼ੇਤਰ ਯੂਨੀਵਰਸਿਟੀ 21 ਜੂਨ ਤੋਂ 15 ਪਾਠਕ੍ਰਮਾਂ ਲਈ 51 ਪ੍ਰੀਖਿਆ ਕੇਂਦਰਾਂ 'ਤੇ ਦਾਖਲਾ ਪ੍ਰੀਖਿਆ ਲਈ ਜਾਵੇਗੀ | 15 ਪਾਠਕ੍ਰਮਾਂ ਲਈ ਸੂਬੇ ਭਰ ਦੇ 12797 ...
ਕੁਰੂਕਸ਼ੇਤਰ, 20 ਜੂਨ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੇ ਪ੍ਰੀਖਿਆ ਕੰਟਰੋਲ ਡਾ. ਹੁਕਮ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਸ਼ਾਖਾ ਨੇ ਮਈ 2018 'ਚ ਹੋਈ ਐਮ.ਐੱਸ.ਸੀ. ਕੈਮਿਸਟਰੀ ਸੀ. ਬੀ. ਐਸ. ਐੱਸ., ਐਮ.ਏ. ਮਿਊਜ਼ਿਕ ਦੂਜਾ ਸਮੈਸਟਰ ...
ਨਵੀਂ ਦਿੱਲੀ, 20 ਜੂਨ (ਪੀ.ਟੀ.ਆਈ.)-ਰੇਲਵੇ ਵਿਭਾਗ 'ਚ ਤੀਜੇ ਦਰਜੇ ਅਤੇ ਕਲੈਰੀਕਲ ਦੇ 62 ਹਜ਼ਾਰ ਕਰਮਚਾਰੀਆਂ ਨੂੰ ਦੂਜੇ ਦਰਜੇ ਦੇ ਕਰਮਚਾਰੀਆਂ ਦੇ ਬਰਾਬਰ ਤਨਖ਼ਾਹਾਂ ਤੇ ਹੱਕ ਮਿਲ ਸਕਦੇ ਹਨ, ਕਿਉਂਕਿ ਰੇਲਵੇ ਬੋਰਡ ਨੇ ਕਰਮਚਾਰੀਆਂ ਨੂੰ ਤਰੱਕੀ ਦੇਣ ਦਾ ਫ਼ੈਸਲਾ ਕੀਤਾ ਹੈ ...
ਚੰਡੀਗੜ੍ਹ, 20 ਜੂਨ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ 10 ਸਾਲ ਮਗਰੋਂ ਕਾਂਗਰਸ ਨੂੰ ਸੱਤਾ ਨਸੀਬ ਹੋਈ, ਪਰ ਸਵਾ ਸਾਲ ਬੀਤਣ ਦੇ ਬਾਅਦ ਵੀ ਬਹੁਤੇ ਕਾਂਗਰਸੀਆਂ ਦੇ ਚਾਅ ਅਜੇ ਅਧੂਰੇ ਹੀ ਨਜ਼ਰ ਆ ਰਹੇ ਹਨ | ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਨਾ ਲੈ ਸਕਣ ਵਾਲੇ ਆਗੂਆਂ ਸਮੇਤ ...
ਜਲੰਧਰ, 20 ਜੂਨ (ਅ. ਬ.)-ਸ: ਜੁਗਿੰਦਰ ਸਿੰਘ ਚੇਅਰਮੈਨ ਅਤੇ ਗਿਆਨੀ ਬਲਜੀਤ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਨੇ ਜਾਣਕਾਰੀ ਦਿੱਤੀ ਕਿ ਕਾਲਜ ਦੇ ਨਵੇਂ ਬੈਚ 2018 ਤੋਂ 2021 ਦੀ ਭਰਤੀ ਲਈ ਟੈਸਟ ਅਤੇ ਇੰਟਰਵਿਊ 24 ਜੂਨ ਐਤਵਾਰ ਨੂੰ ...
ਡੇਰਾਬੱਸੀ, 20 ਜੂਨ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਨੇੜਲੇ ਪਿੰਡ ਖੇੜੀ ਗੁੱਜਰਾਂ ਵਿਖੇ ਬੀ.ਆਈ.ਕੇ. ਇੱਟਾਂ ਦੇ ਭੱਠੇ 'ਤੇ ਇਕੱਠੇ ਹੋਏ ਮੀਂਹ ਦੇ ਪਾਣੀ ਕਾਰਨ ਬਣੇ ਟੋਭੇ 'ਚ ਡੁੱਬਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ | ਘਟਨਾ ਬਾਰੇ ਜਾਣਕਾਰੀ ਮਿਲਣ ਮਗਰੋਂ ਬੱਚਿਆਂ ...
ਚੰਡੀਗੜ੍ਹ, 20 ਜੂਨ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦੇ ਪਹਿਲੇ ਸੀਜ਼ਨ ਲਈ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਫ਼ਿਲਮ ਨਿਰਮਾਤਾਵਾਂ ਲਈ ਛੋਟੀਆਂ ਫ਼ਿਲਮਾਂ ਦੇ ਮੁਕਾਬਲੇ ਦਾ ਐਲਾਨ ਕੀਤਾ ਗਿਆ ਹੈ | ਇਸ ਸੈਕਸ਼ਨ ਦਾ ਟਾਈਟਲ ...
ਐੱਸ. ਏ. ਐੱਸ. ਨਗਰ, 20 ਜੂਨ (ਕੇ. ਐੱਸ. ਰਾਣਾ)-ਅਰਕਾਨਸਾਸ ਸਟੇਟ ਯੂਨੀਵਰਸਿਟੀ ਅਮਰੀਕਾ, ਜੋ ਕਿ ਦੁਨੀਆ ਦੀ ਟਾਪ 1200 ਯੂਨੀਵਰਸਿਟੀਆਂ 'ਚ ਸ਼ੁਮਾਰ ਹੈ, ਨੇ ਉੱਤਰੀ ਭਾਰਤ ਦਾ ਆਪਣਾ ਪਹਿਲਾ ਖੇਤਰੀ ਕੌਾਸਲੇਟ ਦਫ਼ਤਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਥਾਪਿਤ ਕੀਤਾ ਹੈ, ...
ਚੰਡੀਗੜ੍ਹ, 20 ਜੂਨ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਰੇਸ਼ਨ ਬਲੂ ਸਟਾਰ ਉਪਰੰਤ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਕੀਤੇ ਸਿੱਖਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਵਿਰੁੱਧ ਕੇਂਦਰ ਸਰਕਾਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਦਾਇਰ ਕੀਤੀ ਅਪੀਲ ...
ਮੂਣਕ, 20 ਜੂਨ (ਕੇਵਲ ਸਿੰਗਲਾ) -ਆਮ ਜਨਤਾ ਨੂੰ ਸਾਫ਼ ਸੁਥਰਾ ਪ੍ਰਸ਼ਾਸਨਿਕ ਪ੍ਰਬੰਧ ਦੇਣ ਲਈ ਸੂਬਾ ਸਰਕਾਰ ਵਲੋਂ ਪਲਾਟਾਂ ਵਗੈਰਾ ਦੀਆਂ ਰਜਿਸਟਰੀਆਂ ਆਨ-ਲਾਈਨ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਹਨ, ਪਰ ਜ਼ਮੀਨੀ ਪੱਧਰ 'ਤੇ ਰਜਿਸਟਰੀਆਂ ਕਰਵਾਉਣ ਵਾਲੇ ਖਪਤਕਾਰਾਂ ਦੀਆਂ ...
ਬੱਚੀਵਿੰਡ/ਰਾਮ ਤੀਰਥ, 20 ਜੂਨ (ਬਲਦੇਵ ਸਿੰਘ ਕੰਬੋ, ਧਰਵਿੰਦਰ ਸਿੰਘ ਔਲਖ)-ਸੀਮਾ ਸੁਰੱਖਿਆ ਬਲ ਨੇ ਅੰਮਿ੍ਤਸਰ ਸੈਕਟਰ ਤਹਿਤ ਪਿੰਡ ਕੱਕੜ ਵਿਖੇ ਕੌਮਾਂਤਰੀ ਸਰਹੱਦ ਨੇੜਿਓਾ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ | ਵੇਰਵਿਆਂ ਅਨੁਸਾਰ 17 ਬਟਾਲੀਅਨ ਬੀ.ਐਸ.ਐਫ. ਦੇ ...
ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)¸ਪਾਕਿ ਚੋਣ ਕਮਿਸ਼ਨ ਵਲੋਂ ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖ਼ਾਕਾਨ ਅੱਬਾਸੀ ਤੇ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਪ੍ਰਮੁੱਖ ਇਮਰਾਨ ਖ਼ਾਂ ਦੇ ਨਾਮਜ਼ਦਗੀ ਕਾਗ਼ਜ਼ ਰੱਦ ਕਰ ਦਿੱਤੇ ਗਏ ਹਨ | ਵੇਰਵਿਆਂ ਅਨੁਸਾਰ ਪਾਕਿਸਤਾਨ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਐਜ਼ੂਕੇਸ਼ਨਲ ਕੰਸਲਟੈਂਸੀ ਸ੍ਰੀ ਮੁਕਤਸਰ ਸਾਹਿਬ ਨੇ ਚਰਨਜੀਤ ਕੌਰ ਬਰਾੜ ਵਾਸੀ ਪਿੰਡ ਭਾਗਸਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਸੰਸਥਾ ਦੇ ਡਾਇਰੈਕਟਰ ...
ਐੱਸ. ਏ. ਐੱਸ. ਨਗਰ, 20 ਜੂਨ (ਕੇ. ਐੱਸ. ਰਾਣਾ)-ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਅੱਜ ਇਥੋਂ ਦੇ ਵੇਰਕਾ ਮਿਲਕ ਪਲਾਂਟ ਵਿਖੇ ਛਾਪੇਮਾਰੀ ਕਰਦਿਆਂ ਜਿਥੇ ਦੁੱਧ ਦੇ ਪੈਕਟ ਤੇ ਹੋਰ ਦੁੱਧ ਵਸਤਾਂ ਦੇ ਸੈਂਪਲ ਭਰੇ ਗਏ ਉਥੇ ਹੀ ਭਰੇ ਟੈਂਕਰ ਦੇ ਦੁੱਧ ਦਾ ਸੈਂਪਲ ਵੀ ਲਿਆ ਗਿਆ | ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX