ਤਾਜਾ ਖ਼ਬਰਾਂ


ਆਈਸਲੈਂਡ ਦੇ ਵਿਦੇਸ਼ ਮੰਤਰੀ ਨੇ ਕੀਤਾ ਤਾਜ ਮਹਿਲ ਦਾ ਦੌਰਾ
. . .  0 minutes ago
ਲਖਨਊ, 10 ਦਸੰਬਰ- ਆਈਸਲੈਂਡ ਦੇ ਵਿਦੇਸ਼ ਮੰਤਰੀ ਗੁਡਲੁਗੁਰ ਥੋਰ ਨੇ ਅੱਜ ਸਵੇਰੇ ਆਗਰਾ ਵਿਖੇ ਤਾਜ ਮਹਿਲ ਦਾ ਦੌਰਾ ਕੀਤਾ। ਥੋਰ ਭਾਰਤ ਦੇ ਅੱਠ ਦਿਨਾਂ ਦੌਰੇ 'ਤੇ ਆਏ...
ਵਿਜੇ ਮਾਲਿਆ ਦੀ ਹਵਾਲਗੀ 'ਤੇ ਅੱਜ ਫੈਸਲਾ ਕਰੇਗੀ ਲੰਡਨ ਦੀ ਅਦਾਲਤ
. . .  14 minutes ago
ਨਵੀਂ ਦਿੱਲੀ, 10 ਦਸੰਬਰ- 9000 ਕਰੋੜ ਦੀ ਧੋਖਾਧੜੀ ਅਤੇ ਹਵਾਲਾ ਰਾਸ਼ੀ ਮਾਮਲੇ 'ਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਹੋ ਸਕਦੀ ਹੈ। ਸੀ. ਬੀ. ਆਈ. ਦੇ ਜੁਆਇੰਟ ਨਿਰਦੇਸ਼ਕ ਐੱਸ. ਸਾਈ ਮਨੋਹਰ ਦੀ ਅਗਵਾਈ 'ਚ ਅਧਿਕਾਰੀਆਂ ਦੀ ਇੱਕ ਟੀਮ ਵਿਜੇ...
ਅੱਜ ਦਾ ਵਿਚਾਰ
. . .  52 minutes ago
ਵਿਸ਼ਵ ਕੱਪ ਹਾਕੀ 2018 : ਜਰਮਨੀ ਨੇ ਮਲੇਸ਼ੀਆ ਅਤੇ ਹਾਲੈਂਡ ਨੇ ਪਾਕਿਸਤਾਨ ਨੂੰ ਹਰਾਇਆ
. . .  1 day ago
ਭੁਵਨੇਸ਼ਵਰ 9 ਦਸੰਬਰ (ਡਾ. ਚਹਿਲ) - ਪੁਰਸ਼ ਵਿਸ਼ਵ ਕੱਪ ਹਾਕੀ ਦੇ ਅੱਜ ਪੂਲ ਮੈਚ ਸਮਾਪਤ ਹੋ ਗਏ। ਪੂਲ ਡੀ ਦੇ ਆਖ਼ਰੀ ਦੌਰ ਦੇ ਮੁਕਾਬਲੇ 'ਚ ਜਰਮਨੀ ਨੇ ਏਸ਼ੀਅਨ ਹਾਕੀ ਦੀ...
ਨਾਭਾ ਜੇਲ੍ਹ 'ਚ ਹਵਾਲਾਤੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਨਾਭਾ, 9 ਦਸੰਬਰ (ਕਰਮਜੀਤ ਸਿੰਘ) - ਪੰਜਾਬ ਦੀ ਅਤਿ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਉਰਿਟੀ ਜੇਲ੍ਹ ਵਿਚ ਹਵਾਲਾਤੀ ਸੁਖਪ੍ਰੀਤ ਸਿੰਘ (23 ਸਾਲ) ਥਾਣਾ ਕਲਾਨੌਰ...
ਦੁਬਈ ਤੋਂ ਆਏ ਯਾਤਰੀ ਤੋਂ 84 ਲੱਖ ਦਾ ਸੋਨਾ ਬਰਾਮਦ
. . .  1 day ago
ਮੁੰਬਈ, 9 ਦਸੰਬਰ - ਮੁੰਬਈ ਹਵਾਈ ਅੱਡੇ 'ਤੇ ਦੁਬਈ ਤੋਂ ਆਏ ਇੱਕ ਯਾਤਰੀ ਤੋਂ 84,59,862 ਲੱਖ ਦਾ ਸੋਨਾ ਬਰਾਮਦ ਹੋਇਆ...
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੇ ਜਸ਼ਨ ਹੋਏ ਸ਼ੁਰੂ
. . .  1 day ago
ਅਜਨਾਲਾ, 9 ਦਸੰਬਰ (ਗੁਰਪ੍ਰੀਤ ਸਿੰਘ ਢਿਲੋਂ) - 12 ਦਸੰਬਰ ਨੂੰ ਆਪਣੀ ਮਹਿਲਾ ਦੋਸਤ ਗਿੰਨੀ ਚੈਤਰਥ ਨਾਲ ਵਿਆਹ ਕਰਵਾਉਣ ਜਾ ਰਹੇ ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਮਹਿੰਦੀ ਰਸਮ...
ਕਰਤਾਰਪੁਰ ਕਾਰੀਡੋਰ 'ਚ ਹੈ ਪਾਕਿਸਤਾਨ ਫੌਜ ਦੀ ਸਾਜ਼ਸ਼ - ਕੈਪਟਨ
. . .  1 day ago
ਚੰਡੀਗੜ੍ਹ, 9 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਪਾਕਿਸਤਾਨੀ ਫ਼ੌਜ ਮੁਖੀ ਵੱਲੋਂ ਕਰਤਾਰਪੁਰ...
ਠੇਕੇਦਾਰ ਦੀ ਵੱਡੀ ਅਣਗਹਿਲੀ ਕਾਰਨ ਦੋ ਨੌਜਵਾਨ ਮੋਟਰਸਾਈਕਲ ਸਮੇਤ ਡਰੇਨ 'ਚ ਡਿੱਗੇ
. . .  1 day ago
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਮੰਡੀ ਬੋਰਡ ਅਧੀਨ ਆਉਂਦੀ ਗੁਜਰਪੁਰਾ ਤੋਂ ਅੰਬ ਕੋਟਲੀ ਤੱਕ ਬਣਾਈ ਜਾ ਰਹੀ ਲਿੰਕ ਸੜਕ ਨੂੰ ਬਣਾਂ ਰਹੇ ਠੇਕੇਦਾਰ ਵੱਲੋਂ ਅਣਗਹਿਲੀ ਵਰਤਦਿਆਂ ਡਰੇਨ 'ਤੇ ਬਣੇ ਖਸਤਾ ਹਾਲਤ ਪੁਲ ਨੂੰ ਰਾਤ ਸਮੇਂ ਤੋੜ ਦੇਣ ਉਪਰੰਤ...
ਸੂਬੇ 'ਚ ਭਾਜਪਾ ਦੀ ਹੀ ਬਣੇਗੀ ਸਰਕਾਰ - ਵਸੁੰਧਰਾ ਰਾਜੇ
. . .  1 day ago
ਜੈਪੁਰ, 9 ਦਸੰਬਰ- ਜੈਪੁਰ 'ਚ ਮੁੱਖ ਮੰਤਰੀ ਵਸੁੰਧਰਾ ਰਾਜੇ ਅਤੇ ਹੋਰ ਸੀਨੀਅਰ ਭਾਜਪਾ ਆਗੂ ਪਾਰਟੀ ਦੀ ਕੋਰ ਕਮੇਟੀ 'ਚ ਸ਼ਾਮਲ ਹੋਏ। ਇਸ ਮੌਕੇ ਵਸੁੰਧਰਾ ਰਾਜੇ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਬਹੁਮਤ ਨਾਲ ਸਰਕਾਰ ਬਣਾਉਣਗੇ। ਇਸ ਦੇ ਨਾਲ ਹੀ ਉਨ੍ਹਾਂ .....
ਬਰਗਾੜੀ ਮੋਰਚਾ ਹੋਇਆ ਖ਼ਤਮ, ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਐਲਾਨ
. . .  1 day ago
ਫ਼ਰੀਦਕੋਟ, 9 ਦਸੰਬਰ (ਗਗਨਦੀਪ ਸਿੰਘ)- ਫ਼ਰੀਦਕੋਟ 'ਚ ਪਿਛਲੇ 192 ਦਿਨਾਂ ਤੋਂ ਚੱਲ ਰਿਹਾ ਬਰਗਾੜੀ ਮੋਰਚਾ ਅੱਜ ਖ਼ਤਮ ਹੋ ਗਿਆ ਹੈ। ਇਸ ਦਾ ਐਲਾਨ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਕੀਤਾ ਗਿਆ ਹੈ। ਇਸ ਮੋਰਚੇ 'ਚ ਸ਼ਾਮਲ ਹੋਈਆਂ ਸਿੱਖ ਸੰਗਤਾਂ ਵੱਲੋਂ ਇਹ .....
ਮੁੰਬਈ ਦੇ ਮਲਾੜ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਮੁੰਬਈ, 9 ਦਸੰਬਰ- ਮੁੰਬਈ ਦੇ ਮਲਾੜ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਝੁਗੀ-ਝੌਪੜੀਆਂ ਵਾਲੇ ਇਲਾਕੇ 'ਚ ਲੱਗੀ ਅੱਗ ਦੀ ਖ਼ਬਰ ਮਿਲਦਿਆਂ ਹੀ ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ .....
ਜੰਮੂ-ਕਸ਼ਮੀਰ : ਪੁਲਿਸ ਵੱਲੋਂ ਲੋੜੀਂਦਾ ਅੱਤਵਾਦੀ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 9 ਦਸੰਬਰ- ਜੰਮੂ-ਕਸ਼ਮੀਰ 'ਚ ਕਿਸ਼ਤਵਾੜ ਪੁਲਿਸ ਵੱਲੋਂ ਲੋੜੀਂਦੇ ਅੱਤਵਾਦੀ ਰਿਯਾਜ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਇਹ ਅੱਤਵਾਦੀ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਉਕਸਾਉਂਦਾ.....
ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ ਰੱਖਣ ਦਾ ਮਤਾ ਪਾਸ ਹੋਵੇ-ਰਾਹੁਲ
. . .  1 day ago
ਨਵੀਂ ਦਿੱਲੀ, 9 ਦਸੰਬਰ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਖ-ਵੱਖ ਸੂਬਿਆਂ 'ਚ ਕਾਂਗਰਸ ਅਤੇ ਕਾਂਗਰਸ-ਗਠਜੋੜ ਸਰਕਾਰਾਂ ਨੂੰ ਚਿੱਠੀ ਲਿਖ ਕੇ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ ਇੱਕ ਤਿਹਾਈ ਸੀਟਾਂ ਰਾਖਵੀਂਆਂ...
ਅਫ਼ਗ਼ਾਨਿਸਤਾਨ 'ਚ 14 ਅੱਤਵਾਦੀ ਢੇਰ
. . .  1 day ago
ਕਾਬੂਲ, 9 ਦਸੰਬਰ- ਅਫ਼ਗ਼ਾਨਿਸਤਾਨ 'ਚ ਪੂਰਬੀ ਸੂਬੇ ਗਜਨੀ ਦੇ ਦਹਿਯਾਕ ਜ਼ਿਲ੍ਹੇ 'ਚ ਤਾਲਿਬਾਨ ਅੱਤਵਾਦੀਆਂ ਦੇ ਖ਼ਿਲਾਫ਼ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ 'ਚ ਘੱਟੋ ਘੱਟ 14 ਅੱਤਵਾਦੀ ਮਾਰੇ ਗਏ ਜਦਕਿ 15 ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੂਬਾ.....
ਤੇਲੰਗਾਨਾ ਚੋਣਾਂ : ਸਾਨੂੰ ਕਿਸੇ ਗੱਠਜੋੜ ਦੀ ਲੋੜ ਨਹੀਂ- ਟੀ.ਆਰ.ਐਸ
. . .  1 day ago
ਬੋਲੀਵੀਆ 'ਚ ਵਾਪਰਿਆ ਦਰਦਨਾਕ ਬੱਸ ਹਾਦਸਾ, 17 ਲੋਕਾਂ ਦੀ ਮੌਤ
. . .  1 day ago
ਵਿਜੈ ਮਾਲਿਆ ਦੀ ਸਪੁਰਦਗੀ ਲਈ ਸੀ.ਬੀ.ਆਈ ਟੀਮ ਬ੍ਰਿਟੇਨ ਲਈ ਹੋਈ ਰਵਾਨਾ, ਕੱਲ੍ਹ ਹੋਵੇਗੀ ਸੁਣਵਾਈ
. . .  1 day ago
ਨਸ਼ੇ ਦੀ ਓਵਰ ਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
. . .  1 day ago
ਸਬਰੀਮਾਲਾ ਮੰਦਰ ਮੁੱਦਾ : ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਕੀਤਾ ਘਿਰਾਓ
. . .  1 day ago
ਸੁਰੱਖਿਆ ਕਾਰਨਾਂ ਕਰ ਕੇ ਅੱਜ ਵੀ ਨਹੀਂ ਹੋਏ ਨਿਰੰਕਾਰੀ ਭਵਨਾਂ ਵਿਖੇ ਸਤਿਸੰਗ
. . .  1 day ago
ਐਮ.ਕੇ. ਸਟਾਲਿਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ
. . .  1 day ago
ਕਾਰ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ, 3 ਜ਼ਖਮੀ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਚੌਥੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਆਸਟ੍ਰੇਲੀਆ 104/4
. . .  1 day ago
ਸੰਗਰੂਰ 'ਚ ਰਾਮ ਭਗਤਾਂ ਦੀ ਵਿਸ਼ਾਲ ਧਰਮ ਸਭਾ ਸ਼ੁਰੂ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : 45 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/4
. . .  1 day ago
ਜੰਮੂ-ਕਸ਼ਮੀਰ 'ਚ ਮੁੱਠਭੇੜ ਦੌਰਾਨ ਤਿੰਨ ਅੱਤਵਾਦੀ ਢੇਰ
. . .  1 day ago
ਈਸ਼ਾ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਕਈ ਸਿਤਾਰੇ
. . .  1 day ago
ਬਾਦਲ ਤੇ ਹੋਰ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋਂ ਅੱਜ ਵੀ ਜੋੜੇ ਝਾੜਨ ਤੇ ਬਰਤਨ ਸਾਫ਼ ਕਰਨ ਦੀ ਸੇਵਾ ਜਾਰੀ
. . .  1 day ago
ਸ੍ਰੀਨਗਰ 'ਚ ਮੁੱਠਭੇੜ ਜਾਰੀ, ਇੰਟਰਨੈੱਟ ਸੇਵਾਵਾਂ ਮੁਅੱਤਲ
. . .  1 day ago
ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਲੁੱਟ
. . .  1 day ago
ਦੋ ਕਾਰਾਂ ਦੇ ਆਪਸ 'ਚ ਟਕਰਾਉਣ ਨਾਲ ਇਕ ਨੌਜਵਾਨ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ ਮੈਚ : ਦੂਜੀ ਪਾਰੀ 'ਚ ਭਾਰਤ 307 ਦੌੜਾਂ 'ਤੇ ਆਲ ਆਊਟ, ਆਸਟ੍ਰੇਲੀਆ ਨੂੰ ਦਿੱਤਾ 322 ਦੌੜਾਂ ਦਾ ਟੀਚਾ
. . .  about 1 hour ago
ਆਸਾਮ ਪੰਚਾਇਤ ਚੋਣਾਂ : ਦੂਜੇ ਪੜਾਅ ਲਈ ਵੋਟਿੰਗ ਜਾਰੀ
. . .  1 minute ago
ਦਰਦਨਾਕ ਹਾਦਸਾ, ਟਰੱਕ ਅਤੇ ਵੈਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 11 ਲੋਕਾਂ ਦੀ ਮੌਤ
. . .  36 minutes ago
ਅੱਜ ਦਾ ਵਿਚਾਰ
. . .  57 minutes ago
ਮੈਕਸੀਕੋ ਦੀ ਵਨੇਸਾ ਪਾਂਸ ਡੀ ਲਿਓਨ ਨੇ ਮਿਸ ਵਰਲਡ 2018 ਦਾ ਜਿੱਤਿਆ ਖ਼ਿਤਾਬ
. . .  2 days ago
ਇਸਲਾਮ ਵਾਲਾ ਦਾ ਲਾਂਸ ਨਾਇਕ ਸੁਖਚੈਨ ਸਿੰਘ ਅਰੁਣਾਚਲ ਪ੍ਰਦੇਸ਼ ਵਿਚ ਸ਼ਹੀਦ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਨੇ ਕੈਨੇਡਾ ਨੂੰ 5-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਬਣਾਈ ਜਗ੍ਹਾ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਨੇ ਭਾਰਤ ਖਿਲਾਫ ਕੀਤਾ ਗੋਲ, ਦੋਵੇਂ ਟੀਮਾਂ 1-1 ਦੀ ਬਰਾਬਰੀ 'ਤੇ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖਤ ਮੁਕਾਬਲਾ ਜਾਰੀ
. . .  2 days ago
ਹਾਕੀ ਵਿਸ਼ਵ ਕੱਪ 2018 : ਅੱਧੇ ਸਮੇਂ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ, ਗੋਲ ਕਰਨ ਦੇ ਗੁਆਏ ਕਈ ਮੌਕੇ
. . .  2 days ago
ਹਾਕੀ ਵਿਸ਼ਵ ਕੱਪ 2018 : ਕੈਨੇਡਾ ਵਲੋਂ ਦਿੱਤਾ ਜਾ ਰਿਹੈ ਸਖਤ ਮੁਕਾਬਲਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵੱਲੋਂ ਹਮਲਾਵਰ ਖੇਡ ਜਾਰੀ, ਪਰੰਤੂ ਦੂਸਰਾ ਗੋਲ ਕਰਨ ਲਈ ਕਰਨਾ ਪੈ ਰਿਹੈ ਸੰਘਰਸ਼
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਖੇਡੀ ਜਾ ਰਹੀ ਹੈ ਹਮਲਾਵਰ ਖੇਡ
. . .  2 days ago
ਹਾਕੀ ਵਿਸ਼ਵ ਕੱਪ 2018 : ਪਹਿਲੇ ਕੁਆਟਰ ਦੇ ਖਤਮ ਹੋਣ ਤੱਕ ਭਾਰਤ ਕੈਨੇਡਾ ਤੋਂ 1-0 ਨਾਲ ਅੱਗੇ
. . .  2 days ago
ਭਾਰਤ ਨੇ ਤੀਸਰੇ ਪੈਨਲਟੀ ਕਾਰਨਰ ਦਾ ਗੁਆਇਆ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਵਲੋਂ ਕੈਨੇਡਾ ਖਿਲਾਫ ਪਹਿਲਾ ਗੋਲ, ਦੂਸਰੇ ਪੈਨਲਟੀ ਕਾਰਨਰ ਦਾ ਉਠਾਇਆ ਲਾਭ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਸਖ਼ਤ ਮੁਕਾਬਲਾ, ਭਾਰਤ ਨੇ ਗੁਆਇਆ ਪੈਨਲਟੀ ਕਾਰਨਰ ਦਾ ਮੌਕਾ
. . .  2 days ago
ਹਾਕੀ ਵਿਸ਼ਵ ਕੱਪ 2018 : ਭਾਰਤ ਤੇ ਕੈਨੇਡਾ ਵਿਚਾਲੇ ਮੈਚ ਸ਼ੁਰੂ
. . .  2 days ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਜਲੰਧਰ

ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਚ ਬੰਦੂਕ ਦੀ ਨੋਕ 'ਤੇ ਡਾਕਾ

ਮਕਸੂਦਾਂ, 20 ਜੂਨ (ਲਖਵਿੰਦਰ ਪਾਠਕ)- ਥਾਣਾ-8 ਦੇ ਅਧੀਨ ਆਉਂਦੇ ਸੋਢਲ-ਸ਼ਿਵ ਨਗਰ ਰੋਡ ਜਿੱਥੇ ਪੂਰਾ ਦਿਨ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੇ ਹੈ, 'ਤੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਚ ਪਏ ਡਾਕੇ ਦੀ ਵਾਰਦਾਤ ਨੇ ਨਾਂ ਸਿਰਫ਼ ਪੂਰਾ ਪੁਲਿਸ ਮਹਿਕਮਾ ਹਿਲਾ ਕੇ ਰੱਖ ਦਿੱਤਾ ਬਲਕਿ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ | ਵਾਰਦਾਤ ਮੇਨ ਰੋਡ 'ਤੇ ਸਥਿਤ ਕੁਮਾਰ ਜਿਊਲਰ 'ਚ ਵਾਪਰੀ ਜਿੱਥੇ ਵਾਰਦਾਤ ਦੇ ਸਮੇਂ ਦੁਕਾਨ ਅੰਦਰ ਦੁਕਾਨ ਮਾਲਕ ਆਪਣੇ ਪੁੱਤਰ, ਪਤਨੀ ਅਤੇ ਨੂੰ ਹ ਦੇ ਨਾਲ ਮੌਜੂਦ ਸੀ ਕਿ ਤਿੰਨ ਲੁਟੇਰੇ ਆਏ, ਜਿਨ੍ਹਾਂ ਨੇ ਉਨ੍ਹਾਂ ਨੂੰ ਗੰਨ ਪੁਆਇੰਟ 'ਤੇ ਲੈਂਦੇ ਹੋਏ ਗੱਲੇ 'ਚ ਪਏ 30, 000 ਦੇ ਕਰੀਬ ਰੁਪਏ ਲੁੱਟ ਲਏ | ਇਸ ਤੋਂ ਪਹਿਲਾਂ ਕਿ ਉਹ ਕੁੱਝ ਹੋਰ ਲੁੱਟ ਪਾਉਂਦੇ ਦੁਕਾਨ 'ਚ ਮੌਜੂਦ ਨੂੰ ਹ ਸ਼ੀਤਲ ਨੇ ਦੁਕਾਨ 'ਚੋਂ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਡਰ ਨਾਲ ਲੁਟੇਰੇ ਮੌਕੇ ਤੋਂ ਕੇਵਲ ਨਕਦੀ ਲੁੱਟ ਹਥਿਆਰ ਲਹਿਰਾਉਂਦੇ ਹੋਏ ਲੋਕਾਂ ਨੂੰ ਡਰਾਉਂਦੇ ਫ਼ਰਾਰ ਹੋ ਗਏ | ਘਟਨਾ ਦੀ ਸੂਚਨਾ ਮਿਲਦੇ ਪੁਲਿਸ ਦੇ ਉੱਚ ਅਧਿਕਾਰੀ ਡੀ. ਸੀ.ਪੀ. ਮਨਦੀਪ ਸਿੰਘ, ਸੀ. ਆਈ. ਏ. ਇੰਸਪੈਕਟਰ ਅਜੈ ਕੁਮਾਰ, ਥਾਣਾ 8 ਦੇ ਐੱਸ. ਐੱਚ. ਓ. ਨਰੇਸ਼ ਠਾਕੁਰ, ਨਵਦੀਪ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ 'ਤੇ ਪੁੱਜੇ ਅਤੇ ਜਾਂਚ 'ਚ ਜੁੱਟ ਗਏ |
ਮੰੂਹ ਤੇ ਸਿਰ ਕੱਪੜਿਆਂ ਨਾਲ ਲਪੇਟ ਕੇ ਆਏ ਸਨ ਲੁਟੇਰੇ
ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰੇ ਆਪਣੀ ਪਛਾਣ ਛੁਪਾਉਣ ਲਈ ਪੂਰੀ ਤਿਆਰੀ ਕਰਕੇ ਆਏ ਸਨ | ਦੁਕਾਨ 'ਚ ਦਾਖਲ ਹੋਏ ਲੁਟੇਰਿਆਂ ਨੇ ਨਾਂ ਸਿਰਫ਼ ਆਪਣਾ ਮੰੂਹ ਤੇ ਸਿਰ ਕੱਪੜਿਆਂ ਨਾਲ ਲਪੇਟੇ ਹੋਏ ਸਨ ਬਲਕਿ ਮੰੂਹ 'ਤੇ ਪਾਊਡਰ ਵੀ ਲਗਾਇਆ ਹੋਇਆ ਸੀ | ਇਸ ਤੋਂ ਇਲਾਵਾ ਉਨ੍ਹਾਂ ਨੇ ਹੱਥਾਂ 'ਤੇ ਵੀ ਦਸਤਾਨੇ ਪਾਏ ਹੋਏ ਸਨ | ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਸੁਰਿੰਦਰ ਕੁਮਾਰ, ਮਾਂ ਆਸ਼ਾ ਰਾਣੀ ਤੇ ਪਤਨੀ ਸ਼ੀਤਲ ਦੇ ਨਾਲ ਦੁਕਾਨ 'ਚ ਮੌਜੂਦ ਸਨ | 2.25 ਮਿੰਟ 'ਤੇ 3 ਨਕਾਬਪੋਸ਼ ਦੁਕਾਨ ਦੇ ਅੰਦਰ ਦਾਖਲ ਹੋਏ | ਮਨੋਜ ਨੇ ਦੱਸਿਆ ਕਿ ਪਹਿਲਾਂ ਤੇ ਉਸ ਨੇ ਉਨ੍ਹਾਂ ਨੂੰ ਗਾਹਕ ਹੀ ਸਮਝਿਆ ਅਤੇ ਪੁੱਛਿਆ ਕਿ ਕੀ ਚਾਹੀਦਾ | ਏਨੇ ਨੂੰ ਹੀ ਉਨ੍ਹਾਂ 'ਚੋਂ ਇਕ ਨੇ ਰਿਵਾਲਵਰ ਕੱਢ ਲਿਆ ਤੇ ਇਕ ਨੇ ਦਾਤਰ | ਇਕ ਨੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਡਰ ਦੇ ਮਾਰੇ ਉਨ੍ਹਾਂ ਨੂੰ ਕਿਹਾ ਕਿ ਜੋ ਚਾਹੀਦਾ ਹੈ ਲੈ ਲਓ | ਇਕ ਲੁਟੇਰੇ ਨੇ ਪੁੱਛਿਆ ਕੈਸ਼ ਤਾਂ ਉਸ ਨੇ ਗੱਲਾ ਖ਼ੋਲ੍ਹ ਕੇ ਉਨ੍ਹਾਂ ਸਾਹਮਣੇ ਰੱਖ ਦਿੱਤਾ, ਜਿਸ 'ਚ ਪਏ ਉਨ੍ਹਾਂ 30,000 ਰੁਪਏ ਦੇ ਕਰੀਬ ਨਕਦ ਕੱਢ ਲਏ |
ਨੂੰਹ ਰੌਲਾ ਨਾ ਪਾਉਂਦੀ ਤਾਂ ਲੁੱਟ ਜਾਣਾ ਸੀ ਦੁਕਾਨ 'ਚ ਪਿਆ ਇਕ ਕਿੱਲੋ ਸੋਨਾ
ਦੁਕਾਨ 'ਚ ਮੌਜੂਦ ਮਨੋਜ ਦੀ ਪਤਨੀ ਸ਼ੀਤਲ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਨੂੰ ਗਾਹਕ ਹੀ ਸਮਝਿਆ, ਜਿਸ ਕਾਰਨ ਉਹ ਉਨ੍ਹਾਂ ਦੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਹੀ ਥੋੜਾ ਸਾਈਡ ਨੂੰ ਹੋ ਗਈ ਤੇ ਜਦ ਉਨ੍ਹਾਂ ਹਥਿਆਰ ਕੱਢੇ ਤਾਂ ਉਹ ਤੁਰੰਤ ਦੁਕਾਨ 'ਚ ਬਾਹਰ ਨਿਕਲੀ ਅਤੇ ਮਦਦ ਲਈ ਲੋਕਾਂ ਨੂੰ ਬੁਲਾਉਣ ਲੱਗੀ | ਏਨੇ ਨੂੰ ਇਕ ਲੁਟੇਰਾ ਉਸ ਦੇ ਪਿੱਛੇ ਹਥਿਆਰ ਲੈ ਕੇ ਵੀ ਭੱਜਾ ਪਰ ਫਿਰ ਉਹ ਵਾਪਿਸ ਦੁਕਾਨ ਅੰਦਰ ਗਿਆ ਤੇ ਬਾਕੀ ਲੁਟੇਰਿਆਂ ਨੂੰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ | ਦੁਕਾਨ ਮਾਲਕ ਮਨੋਜ ਨੇ ਦੱਸਿਆ ਕਿ ਦੁਕਾਨ ਅੰਦਰ ਇਕ ਕਿੱਲੋ ਦੇ ਕਰੀਬ ਸੋਨਾ ਪਿਆ ਸੀ ਜੋ ਕਿ ਡਿਸਪਲੇ ਕਾਉਂਟਰ 'ਚ ਹੀ ਮੌਜੂਦ ਸੀ | ਸੋਨੇ ਦੇ ਗਹਿਣੇ ਬਿਨਾਂ ਕਿਸੇ ਸਕਿਊਰਿਟੀ ਦੇ ਪਏ ਦੇਖ ਪੁਲਿਸ ਅਫ਼ਸਰ ਵੀ ਹੈਰਾਨ ਰਹਿ ਗਏ | ਉਨ੍ਹਾਂ ਦੁਕਾਨ ਮਾਲਕ ਨੂੰ ਸਲਾਹ ਦਿੱਤੀ ਕਿ ਡਿਸਪਲੇ 'ਚ ਨਕਲੀ ਗਹਿਣੇ ਰੱਖੋ ਤੇ ਦੁਕਾਨ 'ਚ ਸਕਿਊਰਿਟੀ ਗਾਰਡ ਵੀ ਤਾਇਨਾਤ ਕਰੋ |
ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ 6 ਲੁਟੇਰੇ
ਦੁਕਾਨ ਮਾਲਕ ਮਨੋਜ ਨੇ ਦੱਸਿਆ ਕਿ ਲੁਟੇਰਿਆਂ ਦੇ ਬਾਹਰ ਨਿਕਲਦਿਆਂ ਉਹ ਸਾਰੇ ਲੁਟੇਰਿਆਂ ਦੇ ਪਿੱਛੇ ਦੁਕਾਨ ਦੇ ਬਾਹਰ ਨਿਕਲੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ | ਮਨੋਜ ਨੇ ਦੱਸਿਆ ਕਿ ਲੁਟੇਰੇ ਦੋ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ ਅਤੇ ਗਿਣਤੀ 'ਚ ਉਹ 6 ਸਨ | ਤਿੰਨ ਦੁਕਾਨ ਦੇ ਅੰਦਰ ਆਏ ਜਦਕਿ ਤਿੰਨ ਬਾਹਰ ਦੁਕਾਨ ਦੇ ਸਾਹਮਣੇ ਵਾਲੀ ਗਲੀ ਦੇ ਮੋੜ 'ਤੇ ਖੜੇ੍ਹ ਹੋ ਗਏ | ਮਨੋਜ ਨੇ ਦੱਸਿਆ ਕਿ ਉਹ ਲੁਟੇਰਿਆਂ ਦੇ ਮਗਰ ਭੱਜੇ ਪਰ ਉਹ ਫ਼ਰਾਰ ਹੋ ਗਏ | ਮਨੋਜ ਨੇ ਦੱਸਿਆ ਕਿ ਲੁਟੇਰੇ ਦੋ ਮੋਟਰਸਾਈਕਲਾਂ 'ਤੇ ਸਵਾਰ ਸਨ ਅਤੇ ਗਿਣਤੀ 'ਚ 6 ਸਨ |
ਸੀ. ਸੀ. ਟੀ. ਵੀ. 'ਚ ਕੈਦ ਹੋਏ ਲੁਟੇਰੇ
ਦੁਕਾਨ ਦੇ ਅੰਦਰ 'ਤੇ ਬਾਹਰ ਕਈ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ, ਜਿਨ੍ਹਾਂ 'ਚ ਸਾਰੀ ਵਾਰਦਾਤ ਕੈਦ ਹੋ ਗਈ | ਸੀ. ਸੀ. ਟੀ. ਵੀ. 'ਚ ਦਿੱਖ ਰਿਹਾ ਹੈ ਕਿ ਕਿਵੇਂ ਤਿੰਨ ਨਕਾਬਪੋਸ਼ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਲੁਟੇਰਿਆਂ ਦੇ ਅੰਦਰ ਦਾਖਲ ਹੁੰਦੇ ਔਰਤ ਸ਼ੀਤਲ ਬਾਹਰ ਭੱਜਦੀ ਹੈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ | ਸੀ. ਸੀ. ਟੀ. ਵੀ. 'ਚ ਦਿੱਖ ਰਿਹਾ ਹੈ ਕਿ ਇਕ ਰਾਹਗੀਰ ਔਰਤ ਦਾ ਰੌਲਾ ਸੁਣ ਕੇ ਖੜ੍ਹਾ ਵੀ ਹੁੰਦਾ ਹੈ ਪਰ ਜਿਵੇਂ ਹੀ ਹਥਿਆਰ ਲਹਿਰਾਉਂਦੇ ਲੁਟੇਰੇ ਦੁਕਾਨ 'ਚੋਂ ਬਾਹਰ ਨਿਕਲੇ ਹਨ ਤਾਂ ਹਰ ਕੋਈ ਉਨ੍ਹਾਂ ਨੂੰ ਵੇਖ ਮੌਕੇ ਤੋਂ ਭੱਜਣਾ ਸ਼ੁਰੂ ਹੋ ਜਾਂਦਾ ਹੈ | ਲੁਟੇਰੇ ਹਥਿਆਰ ਲਹਿਰਾਉਂਦੇ ਮੌਕੇ ਤੋਂ ਤੁਰੰਤ ਫ਼ਰਾਰ ਹੋ ਗਏ |
ਪੁਲਿਸ ਨੇ ਪੂਰਾ ਇਲਾਕਾ ਛਾਣਿਆ
ਘਟਨਾ ਦੀ ਸੂਚਨਾ ਮਿਲਦੇ ਤੁਰੰਤ ਮੌਕੇ 'ਤੇ ਉੱਚ ਅਧਿਕਾਰੀਆਂ ਦੇ ਨਾਲ ਮੌਕੇ 'ਤੇ ਪੁੱਜੀ ਥਾਣਾ-8 ਦੀ ਪੁਲਿਸ ਨੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ | ਪੁਲਿਸ ਨੇ ਜਿਸ ਗਲੀ 'ਚੋਂ ਲੁਟੇਰੇ ਫ਼ਰਾਰ ਹੋਏ, ਉਸ ਇਲਾਕੇ 'ਚ ਮੌਜੂਦ ਫ਼ੈਕਟਰੀਆਂ ਅਤੇ ਘਰਾਂ ਦੇ ਬਾਹਰ ਲੱਗੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ਼ ਖੰਘਾਲਣੇ ਸ਼ੁਰੂ ਕਰ ਦਿੱਤੇ |
ਥਾਣਾ ਸੰਭਾਲਦੇ ਹੀ ਐੱਸ. ਐੱਚ. ਓ. ਨੂੰ ਲੁਟੇਰਿਆਂ ਦੀ ਚੁਣੌਤੀ ਪੇਸ਼
ਥਾਣਾ 8 ਨੂੰ ਅੱਜ ਹੀ ਨਵੇਂ ਐੱਸ. ਐੱਚ. ਓ. ਦੀ ਸੌਗਾਤ ਮਿਲੀ ਸੀ | ਹਾਲੇ ਐੱਸ. ਐੱਚ. ਓ. ਨਰੇਸ਼ ਠਾਕੁਰ ਨੇ ਸ਼ਾਇਦ ਕੁਰਸੀ ਸੰਭਾਲਦੇ ਹੋਏ ਪੂਰੀ ਇਲਾਕੇ ਦੀ ਜਾਣਕਾਰੀ ਵੀ ਹਾਸਿਲ ਨਹੀਂ ਕੀਤੀ ਹੋਣੀ ਕਿ ਉਨ੍ਹਾਂ ਨੂੰ ਚੁਣੌਤੀ ਪੇਸ਼ ਕਰਦੇ ਹੋਏ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਇਲਾਕੇ 'ਚ ਐੱਸ. ਐੱਚ. ਓ. ਨਰੇਸ਼ ਠਾਕੁਰ ਦੀ ਪਕੜ ਰਹਿੰਦੀ ਹੈ ਜਾਂ ਲੁਟੇਰਿਆਂ ਦੀ |

ਕਮਿਸ਼ਨਰੇਟ ਪੁਲਿਸ ਦੇ ਸਿਟੀ-2 ਜ਼ੋਨ ਦੇ ਥਾਣਿਆਂ ਨੇ ਭਾਜਪਾ ਨੇਤਾ ਦੇ ਰਿਸ਼ਤੇਦਾਰ ਘਰ ਮਾਰਿਆ ਛਾਪਾ

ਐੱਮ.ਐੱਸ. ਲੋਹੀਆ ਜਲੰਧਰ, 20 ਜੂਨ- ਏ. ਡੀ. ਸੀ. ਪੀ. ਸਿਟੀ-2 ਸ੍ਰੀਮਤੀ ਸੁਡਰ ਵਿਲੀ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਦੇ ਸਿਟੀ-2 ਜ਼ੋਨ ਦੇ ਸਾਰੇ ਹੀ ਥਾਣਿਆਂ ਦੀ ਪੁਲਿਸ ਨੇ ਇਕੱਠੀ ਕਾਰਵਾਈ ਕਰਦੇ ਹੋਏ ਆਦਰਸ਼ ਨਗਰ 'ਚ ਭਾਜਪਾ ਨੇਤਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਸ਼ਸ਼ੀ ...

ਪੂਰੀ ਖ਼ਬਰ »

ਟਰੈਵਲ ਏਜੰਟ ਦੀ ਠੱਗੀ ਦੇ ਸ਼ਿਕਾਰ ਵਿਅਕਤੀ ਨੇ ਪ੍ਰੇਸ਼ਾਨੀ 'ਚ ਕੀਤੀ ਖੁਦਕੁਸ਼ੀ

ਜਲੰਧਰ, 20 ਜੂਨ (ਐੱਮ.ਐੱਸ. ਲੋਹੀਆ)- ਟਰੈਵਲ ਏਜੰਟ ਦੀ ਠੱਗੀ ਦੇ ਸ਼ਿਕਾਰ ਵਿਅਕਤੀ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ | ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਟਰੈਵਲ ਏਜੰਟ ਿਖ਼ਲਾਫ਼ ਮੁਕੱਦਮਾ ਦਰਜ ਕਰ ...

ਪੂਰੀ ਖ਼ਬਰ »

ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਨੂੰ 27,500 ਜੁਰਮਾਨਾ

ਜਲੰਧਰ, 20 ਜੂਨ (ਸ਼ਿਵ)- ਨਿਗਮ ਦੀ ਇਕ ਟੀਮ ਨੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੀ ਹਦਾਇਤ 'ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਕਰਦੇ ਹੋਏ 5 ਚਲਾਨ ਕਰਕੇ 27,500 ਰੁਪਏ ਜੁਰਮਾਨਾ ਕੀਤਾ ਹੈ | ਇਸ ਟੀਮ ਵਿਚ ਜੋਤੀ ਚੌਕ ਲਾਗੇ ...

ਪੂਰੀ ਖ਼ਬਰ »

ਫੌਜ ਦੇ ਸਾਬਕਾ ਹੌਲਦਾਰ ਤੋਂ 6500 ਰੁਪਏ ਰਿਸ਼ਵਤ ਲੈਂਦੇ ਕਾਨੂੰਨਗੋ ਤੇ ਪਟਵਾਰੀ ਗਿ੍ਫ਼ਤਾਰ

ਜਲੰਧਰ/ਮਹਿਤਪੁਰ, 20 ਜੂਨ (ਐੱਮ. ਐੱਸ. ਲੋਹੀਆ, ਰੰਧਾਵਾ)- ਮਾਲ ਹਲਕਾ ਮਹਿਤਪੁਰ ਦੇ ਕਾਨੂੰਨਗੋ ਨਛੱਤਰ ਸਿੰਘ ਅਤੇ ਪਟਵਾਰੀ ਸੁਰਿੰਦਰਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਨੇ 6500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਵਿਜੀਲੈਂਸ ...

ਪੂਰੀ ਖ਼ਬਰ »

ਦੇਸ਼ ਭਰ ਦੇ ਸਰਵੋਤਮ ਕਾਲਜਾਂ 'ਚੋਂ ਡੇਵੀਏਟ ਨੇ 11ਵਾਂ ਸਥਾਨ ਕੀਤਾ ਹਾਸਿਲ

ਜਲੰਧਰ, 20 ਜੂਨ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੌਜੀ (ਡੇਵੀਏਟ) ਕਬੀਰ ਨਗਰ ਨੇ ਸੀ. ਐੱਸ. ਆਰ. (ਕੰਪੀਟੀਸ਼ਨ ਸਕਸੈਸ ਰਿਵਿਊ) ਵਲੋਂ ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ਦੇ ਕਰਵਾਏ ਗਏ ਮੁਕਾਬਲੇ 'ਚੋਂ 11ਵਾਂ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਮਾਮਲਾ ਕੜਾਹੀਆਂ 'ਚ ਨਸ਼ੀਲੇ ਪਦਾਰਥ ਕਨੇਡਾ ਭੇਜਣ ਦਾ- 75 ਹਜ਼ਾਰ ਰੁਪਏ 'ਚ ਕਨੇਡਾ ਭੇਜਣੀਆਂ ਸਨ ਕੜਾਹੀਆਂ

ਜਲੰਧਰ, 20 ਜੂਨ (ਐੱਮ.ਐੱਸ. ਲੋਹੀਆ)— ਕਾਉਂਟਰ ਇੰਟੈਲੀਜੈਂਸ ਅਤੇ ਸੀ. ਆਈ. ਏ. ਜਲੰਧਰ ਦਿਹਾਤੀ ਦੀ ਟੀਮ ਵਲੋਂ 4 ਕਿੱਲੋ 750 ਗ੍ਰਾਮ ਕੇਟਾਮਾਈਨ (ਮਹਿੰਗਾ ਰਸਾਇਣ) ਅਤੇ 6 ਕਿੱਲੋ ਅਫ਼ੀਮ ਬਰਾਮਦ ਕਰਕੇ ਕਨੇਡਾ ਅਤੇ ਭਾਰਤ ਦੇ ਹੋਰ ਸੂਬਿਆਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ...

ਪੂਰੀ ਖ਼ਬਰ »

ਕਮਿਸ਼ਨਰੇਟ ਪੁਲਿਸ ਦੇ ਥਾਣਾ ਮੁਖੀਆਂ ਦੇ ਹੋਏ ਤਬਾਦਲੇ

ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ)- ਪੁਲਿਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ | ਇਸ ਕਾਰਵਾਈ ਦੌਰਾਨ ਥਾਣਾ ਡਵੀਜ਼ਨ ਨੰਬਰ-1 ਦੀ ਜ਼ਿੰਮੇਵਾਰੀ ਇੰਸਪੈਕਟਰ ਕੁਲਵੰਤ ...

ਪੂਰੀ ਖ਼ਬਰ »

ਪੈਦਲ ਜਾ ਰਹੀ ਨਰਸ ਨਾਲ ਕੁੱਟਮਾਰ ਕਰਨ ਵਾਲਾ ਲੁਟੇਰਾ ਗਿ੍ਫ਼ਤਾਰ, ਸਾਥੀ ਫਰਾਰ

ਜਲੰਧਰ, 20 ਜੂਨ (ਐੱਮ.ਐੱਸ. ਲੋਹੀਆ)- ਮੰਗਲਵਾਰ ਦੀ ਰਾਤ ਨੂੰ ਕਰੀਬ 9 ਵਜੇ ਕਪੂਰਥਲਾ ਚੌਕ ਨੇੜੇ ਪੈਦਲ ਜਾ ਰਹੀ ਇਕ ਨਰਸ ਨਾਲ ਲੁਟੇਰੇ ਨੇ ਕੁੱਟਮਾਰ ਕੀਤੀ, ਜਿਸ ਨੂੰ ਰਾਹਗੀਰਾਂ ਨੇ ਕਾਬੂ ਕਰਕੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ | ਪੀੜਤ ਨਰਸ ਨੇ ...

ਪੂਰੀ ਖ਼ਬਰ »

ਹੈਰੋਈਨ ਪੀਂਦਾ ਕਾਬੂ

ਮਕਸੂਦਾਂ, 20 ਜੂਨ (ਲਖਵਿੰਦਰ ਪਾਠਕ)- ਥਾਣਾ-1 ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ ਹੈਰੋਇਨ ਪੀਂਦੇ ਹੋਏ ਕਾਬੂ ਕੀਤਾ ਗਿਆ ਹੈ | ਦੋਸ਼ੀ ਦੀ ਪਹਿਚਾਣ ਸਰੂਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਕਪੂਰਥਲਾ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੇਵ ਸਿੰਘ ਨੇ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਏ ਟਰੱਕ ਚਾਲਕ ਦੀ ਮੌਤ

ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਥਾ ਣਾ ਰਾਮਾਮੰਡੀ ਅਧੀਨ ਆਉਂਦੇ ਇੰਡੀਅਨ ਆਇਲ ਡੀਪੂ ਸੁੱਚੀਪਿੰਡ ਦੇ ਨੇੜੇ ਬੁੱਧਵਾਰ ਦੀ ਰਾਤ ਨੂੰ 10 ਵਜੇ ਦੇ ਕਰੀਬ 1 ਵਿਅਕਤੀ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆ ਕੇ ਮੌਤ ਦਾ ਸ਼ਿਕਾਰ ਹੋ ਗਿਆ | ਮਿ੍ਤਕ ਦੀ ਪਛਾਣ ...

ਪੂਰੀ ਖ਼ਬਰ »

ਰੈਕਸੀਅਨ ਐਾਡ ਫਰਨੀਸ਼ਿੰਗ ਦੀਆਂ 3 ਦਿਨ ਦੁਕਾਨਾਂ ਰਹਿਣਗੀਆਂ ਬੰਦ

ਜਲੰਧਰ, 20 ਜੂਨ (ਸ਼ਿਵ)-ਗਰਮੀਆਂ ਦੀਆਂ ਛੁੱਟੀਆਂ ਕਾਰਨ 22 ਤੋਂ 24 ਜੂਨ ਤੱਕ ਰੈਕਸੀਅਨ ਐਾਡ ਫਰਨੀਸ਼ਿੰਗ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਇਹ ਜਾਣਕਾਰੀ ਰੈਕਸੀਅਨ ਐਾਡ ਫਰਨੀਸ਼ਿੰਗ ਟਰੇਡਰਜ਼ ਐਸੋਸੀਏਸ਼ਨ ਦੇ ਉੱਚ ਅਹੁਦੇਦਾਰਾਂ ਨੇ ਦਿੱਤੀ | ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਕਾਰਨ ਬਜ਼ੁਰਗ ਵਿਅਕਤੀ ਦੀ ਮੌਤ

ਜਲੰਧਰ ਛਾਉਣੀ, 20 ਜੂਨ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਰਾਮਾ ਮੰਡੀ ਚੌਾਕ ਵਿਖੇ ਅੱਜ ਸਵੇਰ ਸਮੇਂ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਬਜ਼ੁਰਗ ਵਿਅਕਤੀ ਕਾਰ ਹੇਠਾਂ ਆ ਗਿਆ, ਜਿਸ ਨੂੰ ਆਸ-ਪਾਸ ਖੜ੍ਹੇ ਲੋਕਾਂ ਦੀ ਮਦਦ ਨਾਲ ਬਹੁਤ ਹੀ ...

ਪੂਰੀ ਖ਼ਬਰ »

ਫੋਲੜੀਵਾਲ ਨੇੜੇ ਦੁੱਧ ਕੰਪਨੀ ਦੇ ਮੈਨੇਜਰ ਤੋਂ ਹਜ਼ਾਰਾਂ ਦੀ ਨਕਦੀ ਤੇ ਮੋਬਾਈਲ ਲੁੱਟਿਆ

ਜਲੰਧਰ ਛਾਉਣੀ/ਕਪੂਰ, 20 ਜੂਨ (ਪਵਨ ਖਰਬੰਦਾ, ਕਪੂਰ)- ਥਾਣਾ ਸਦਰ ਦੇ ਅਧੀਨ ਆਉਂਦੇ ਫੋਲੜੀਵਾਲ-ਜਮਸ਼ੇਰ ਰੋਡ 'ਤੇ ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇਕ ਦੁੱਧ ਕੰਪਨੀ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ 'ਤੇ ਤੇਜ਼ਧਾਰ ...

ਪੂਰੀ ਖ਼ਬਰ »

ਮਾਮਲਾ ਬਾਡੀ ਬਿਲਡਰ 'ਤੇ ਹੋਏ ਹਮਲੇ ਦਾ ਨਹੀਂ ਕਲਮਬੱਧ ਹੋ ਸਕੇ ਜ਼ਖ਼ਮੀ ਨੌਜਵਾਨ ਦੇ ਬਿਆਨ

ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਬੀਤੇ ਸੋਮਵਾਰ ਦੀ ਦੇਰ ਰਾਤ ਨੂੰ ਸਥਾਨਕ ਲਾਲੇਵਾਲੀ ਖੇਤਰ ਨੇੜੇ ਮੋਟਰਸਈਕਲ ਤੇ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕੀਤੇ ਗਏ ਬਾਡੀ ਬਿਲਡਿੰਗ 'ਚ ਮਿਸਟਰ ਜਲੰਧਰ ਦਾ ...

ਪੂਰੀ ਖ਼ਬਰ »

ਗੁ: ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਸ਼ਹੀਦੀ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ-ਖ਼ਾਲਸਾ

ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)-ਅੱਜ ਗੁ: ਬਾਬਾ ਜੀਵਨ ਸਿੰਘ ਗੜ੍ਹਾ, ਜਲੰਧਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ | ਸਵੇਰੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਉਪਰੰਤ ਭਾਈ ਗੁਰਮੇਲ ਸਿੰਘ ਅਤੇ ਭਾਈ ...

ਪੂਰੀ ਖ਼ਬਰ »

ਅਕਸ਼ਰਧਾਮ ਮੰਦਰ ਨਾਲ ਜੁੜੇ ਬੱਚਿਆਂ ਵਲੋਂ ਨਸ਼ਾ ਮੁਕਤੀ ਲਈ ਮੁਹਿੰਮ

ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਸਵਾਮੀ ਨਰਾਇਣ ਅਕਸ਼ਰਧਾਮ ਮੰਦਰ ਨਾਲ ਜੁੜੇ ਬਾਲ ਸਭਾ ਦੇ ਪ੍ਰਤਿਭਾਸ਼ਾਲੀ ਬੱਚਿਆਂ ਵਲੋਂ ਗਰਮੀਆਂ ਦੀਆਂ ਇਨ੍ਹਾਂ ਛੁੱਟੀਆਂ 'ਚ ਟੀਮਾਂ ਬਣਾ ਕੇ ਮੰਦਰ 'ਚ ਆਉਣ ਵਾਲੀ ਸੰਗਤ ਤੇ ਨਾਲ ਲੱਗਦੇ ਖੇਤਰ 'ਚ ਘਰ-ਘਰ ਜਾ ਕੇ ਲੋਕਾਂ ...

ਪੂਰੀ ਖ਼ਬਰ »

ਬਾਬਾ ਬੋਲੇ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ ਕਰਵਾਉਣ ਸਬੰਧੀ ਮੀਟਿੰਗ

ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆਉਦੇ ਸੁੱਚੀ ਪਿੰਡ 'ਚ ਸਥਿਤ ਬਾਬਾ ਬੋਲੇ ਸ਼ਾਹ ਦੇ ਦਰਬਾਰ ਵਿਖੇ 23 ਤੇ 24 ਜੂਨ ਨੂੰ ਕਰਵਾਏ ਜਾਣ ਵਾਲੇ ਸਾਲਾਨਾ 2 ਦਿਨਾ ਮੇਲੇ ਦੀ ਤਿਆਰੀ ਦੇ ਮੱਦੇਨਜ਼ਰ ਪ੍ਰਬੰਧਕਾਂ ਵਲੋਂ ਦਰਬਾਰ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਨਿਗਮ ਪ੍ਰਸ਼ਾਸਨ ਕੋਲ ਪੁੱਜਣ ਲੱਗੀਆਂ ਨਾਜਾਇਜ਼ ਉਸਾਰੀਆਂ ਦੀਆਂ ਸ਼ਿਕਾਇਤਾਂ

ਸ਼ਿਵ ਸ਼ਰਮਾ ਜਲੰਧਰ, 20 ਜੂਨ- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਦਾਇਤ ਤੋਂ ਬਾਅਦ ਨਾਜਾਇਜ਼ ਉਸਾਰੀਆਂ ਦੇ ਿਖ਼ਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਵੀ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹੋਰ ਉਸਾਰੀਆਂ ਦੇ ਤੇਜ਼ੀ ਨਾਲ ਚੱਲਣ ਦੀਆਂ ...

ਪੂਰੀ ਖ਼ਬਰ »

ਵਿਧਾਇਕ ਰਿੰਕੂ 'ਤੇ ਲਗਾਏ ਅਣ-ਅਧਿਕਾਰਤ ਕਾਲੋਨੀਆਂ ਦੀ ਸਰਪ੍ਰਸਤੀ ਦੇ ਦੋਸ਼

ਜਲੰਧਰ, 20 ਜੂਨ (ਸ਼ਿਵ)- ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਵੈਸਟ ਹਲਕੇ ਦੀ ਸਿਆਸਤ ਇਕ ਵਾਰ ਫਿਰ ਭਖ ਗਈ ਹੈ ਕਿਉਂਕਿ ਭਾਜਪਾ ਆਗੂਆਂ ਸ਼ੀਤਲ ਅੰਗੂਰਾਲ, ਅਮਿੱਤ ਤਨੇਜਾ ਨੇ ਵਿਧਾਇਕ ਸੁਸ਼ੀਲ ਰਿੰਕੂ 'ਤੇ ਨਾਜਾਇਜ਼ ਕਾਲੋਨੀਆਂ ਵਿਚ ਹਿੱਸੇਦਾਰੀ ਹੋਣ ਦੇ ਦੋਸ਼ ਲਗਾਏ | ...

ਪੂਰੀ ਖ਼ਬਰ »

ਵਿਆਹੁਤਾ ਔਰਤ ਨੇ ਪੁਲਿਸ 'ਤੇ ਲਗਾਏ ਦੋਸ਼ੀ ਸਹੁਰਿਆਂ ਿਖ਼ਲਾਫ਼ ਕਾਰਵਾਈ ਨਾ ਕਰਨ ਦੇ ਦੋਸ਼

ਮਕਸੂਦਾਂ, 20 ਜੂਨ (ਲਖਵਿੰਦਰ ਪਾਠਕ)- ਪਲਵਿੰਦਰ ਕੌਰ ਪਤਨੀ ਕਮਲਜੋਤ ਸਿੰਘ ਵਾਸੀ ਨੁੱਸੀ ਨੇ ਅੱਜ 'ਅਜੀਤ ਭਵਨ' ਪੁੱਜ ਥਾਣਾ ਮਕਸੂਦਾਂ ਪੁਲਿਸ ਿਖ਼ਲਾਫ਼ ਦੋਸ਼ ਲਗਾਏ ਕਿ ਪੁਲਿਸ ਉਸ ਦੇ ਸਹੁਰਾ ਪਰਿਵਾਰ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਜਦਕਿ ਉਸ ਵਲੋਂ ਐੱਸ. ਐੱਸ. ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਕੱਲ੍ਹ ਤੋਂ

ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)- ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਗੁਰਮੀਤ ਸਿੰਘ ਸ਼ਾਂਤ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਵਲੋਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ...

ਪੂਰੀ ਖ਼ਬਰ »

ਸਫ਼ਾਈ ਕਰਮੀਆਂ ਨੂੰ ਲੈ ਕੇ ਮੇਅਰ ਨਾਲ ਮੀਟਿੰਗ ਅੱਜ

ਜਲੰਧਰ, 20 ਜੂਨ (ਸ਼ਿਵ)- ਵਾਰਡ ਨੰਬਰ-61 ਵਿਚ ਸਫ਼ਾਈ ਕਰਮੀਆਂ ਨੂੰ ਲੈ ਕੇ ਕੌਾਸਲਰ ਅਤੇ ਮੇਅਰ ਜਗਦੀਸ਼ ਰਾਜਾ ਦੀ ਮੀਟਿੰਗ 21 ਜੂਨ ਵੀਰਵਾਰ ਨੂੰ ਹੋਣ ਜਾ ਰਹੀ ਹੈ | ਕੌਾਸਲਰ ਪਤੀ ਮਾਈਕ ਖੋਸਲਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਸਫ਼ਾਈ ਕਰਮੀਂ ਨਹੀਂ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੇ ਜਨਮ ਦਿਨ ਦੇ ਸਬੰਧ 'ਚ ਯੂਥ ਕਾਂਗਰਸ ਵਲੋਂ ਮੈਰਾਥਨ ਕੱਲ੍ਹ-ਅਸ਼ਵਨ ਭੱਲਾ

ਜਲੰਧਰ, 20 ਜੂਨ (ਜਸਪਾਲ ਸਿੰਘ)- ਯੂਥ ਕਾਂਗਰਸ ਜਲੰਧਰ ਵਲੋਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ਦੇ ਸਬੰਧ 'ਚ ਇਕ ਮੈਰਾਥਨ ਦੌੜ (ਰਨ ਫਾਰ ਰਾਹੁਲ) 22 ਜੂਨ ਨੂੰ ਸ਼ਾਮੀਂ 4 ਵਜੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਜਲੰਧਰ ਪਬਲਿਕ ਸਕੂਲ 'ਚ ਯੋਗ ਹਫ਼ਤਾ ਸਮਾਪਤ

ਜਲੰਧਰ, 20 ਜੂਨ (ਰਣਜੀਤ ਸਿੰਘ ਸੋਢੀ)-ਜਲੰਧਰ ਪਬਲਿਕ ਸਕੂਲ 'ਚ ਇੰਟਰਨੈਸ਼ਨਲ ਨੈਚੁਰੋਪੈਥੀ ਆਰਗੇਨਾਈਜ਼ੇਸਨ, ਯੋਗ ਵਿਗਿਆਨ ਸੰਸਥਾ ਤੇ ਆਯੂਸ਼ ਮੰਤਰਾਲੇ ਭਾਰਤ ਸਰਕਾਰ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਸਾਧਨਾ ਹਫ਼ਤਾ ਮਨਾਇਆ ਗਿਆ | ਯੋਗ ਸਾਧਨਾ ...

ਪੂਰੀ ਖ਼ਬਰ »

ਸਤਿਅਮ ਹਸਪਤਾਲ 'ਚ ਰੀੜ੍ਹ ਦੀ ਹੱਡੀ ਦਾ ਜਾਂਚ ਕੈਂਪ ਜਾਰੀ

ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ)-ਕਪੂਰਥਲਾ ਚੌਕ ਨੇੜੇ ਚੱਲ ਰਹੇ ਸਤਿਅਮ ਹਸਪਤਾਲ 'ਚ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ 20 ਜੂਨ ਤੋਂ ਲਗਾਇਆ ਗਿਆ ਹੈ | 21 ਜੂਨ ਤੱਕ ਚੱਲਣ ਵਾਲੇ ਕੈਂਪ ਬਾਰੇ ਹਸਪਤਾਲ ਦੇ ਪ੍ਰਬੰਧਕ ਡਾ: ਰਾਜੇਸ਼ ਪਸਰੀਚਾ ਨੇ ਜਾਣਕਾਰੀ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸਾਹਿਤ ਸੰਸਥਾ ਪੰਜਾਬ ਦੀ ਚੋਣ

ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)- ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਸੱਚਖੰਚ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਸਾਹਿਤ ਸੰਸਥਾ ਪੰਜਾਬ ਦੀ ਚੋਣ ਕੀਤੀ ਗਈ, ਜਿਸ ਵਿਚ 108 ਸੰਤ ਬਾਬਾ ਨਿਰੰਜਣ ਦਾਸ ਮਹਾਰਾਜ ਨੂੰ ਚੇਅਰਮੈਨ, ਸਤਪਾਲ ਸਾਹਲੋਂ ਨੂੰ ਪ੍ਰਧਾਨ, ਡੀ.ਆਰ. ...

ਪੂਰੀ ਖ਼ਬਰ »

ਸਬ-ਰਜਿਸਟਰਾਰ ਦਫਤਰ ਲੋਕਾਂ ਲਈ ਬਣਿਆ ਪ੍ਰੇਸ਼ਾਨੀ

ਜਲੰਧਰ, 20 ਜੂਨ (ਚੰਦੀਪ ਭੱਲਾ)- ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਆਨ-ਲਾਈਨ ਰਜਿਸਟ੍ਰੇਸ਼ਨ ਦੇ ਕੰਮ ਪਹਿਲੇ ਹੀ ਦਿਨ ਇਹ ਸੇਵਾ ਠੁੱਸ ਸਾਬਿਤ ਹੋ ਕੇ ਰਹਿ ਗਈ ਸੀ ਤੇ ਅੱਜ ਦੂਜੇ ਦਿਨ ਵੀ ਉਸ ਦਾ ਕੋਈ ਖਾਸ ਫਾਇਦਾ ਵੇਖਣ ਨੂੰ ਨਹੀਂ ਮਿਲਿਆ ਅਤੇ ਲੋਕ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰੀਤ ਨਗਰ ਸੋਢਲ ਦੀ ਸੰਗਤ ਨੇ ਕਮੇਟੀ 'ਤੇ ਲਾਏ ਗੋਲਕ ਦੀ ਦੁਰਵਰਤੋਂ ਦੇ ਦੋਸ਼

ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਦੀਆਂ ਸੰਗਤਾਂ ਨੇ ਭਾਈ ਦਿਲਬਾਗ ਸਿੰਘ, ਇਕਬਾਲ ਸਿੰਘ, ਜੋਗਿੰਦਰ ਸਿੰਘ ਜੋਗੀ, ਨਿਰਮਲ ਸਿੰਘ ਗੁਲਾਟੀ, ਨਵਦੀਪ ਸਿੰਘ ਗੁਲਾਟੀ, ਹਰਦੀਪ ਸਿੰਘ, ਅਮਰੀਕ ਸਿੰਘ ਮੀਕਾ ਦੀ ...

ਪੂਰੀ ਖ਼ਬਰ »

ਅਗੇਤੇ ਝੋਨੇ ਦੀ ਲੁਆਈ ਦੀਆਂ ਨਾ-ਮਾਤਰ ਸ਼ਿਕਾਇਤਾਂ ਆਈਆਂ- ਡਾ. ਸੁਰਿੰਦਰ ਸਿੰਘ

ਜਲੰਧਰ, 20 ਜੂਨ (ਜਸਪਾਲ ਸਿੰਘ)- ਪੰਜਾਬ ਸਰਕਾਰ ਦੇ ਸਬ-ਸੁਆਇਲ ਵਾਟਰ ਪ੍ਰੀਜਰਵੇਸ਼ਨ ਐਕਟ 2009 ਅਧੀਨ ਜਾਰੀ ਹਦਾਇਤਾਂ ਅਨੁਸਾਰ ਝੋਨੇ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਕੀਤੀ ਅਪੀਲ ਨੂੰ ਬਲਾਕ ਜਲੰਧਰ ਪੂਰਬੀ ਦੇ ਕਿਸਾਨਾਂ ਨੇ ਭਰਵਾਂ ...

ਪੂਰੀ ਖ਼ਬਰ »

ਵਿਧਾਇਕ ਪਵਨ ਟੀਨੂੰ ਨੇ ਲੜਕੀਆਂ ਨੂੰ 243 ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ

ਆਦਮਪੁਰ, 20 ਜੂਨ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਆਦਮਪੁਰ ਹਲਕੇ 'ਚ ਚੱਲ ਰਹੇ ਸਿਲਾਈ-ਕਢਾਈ ਸੈਂਟਰਾਂ ਦੀਆਂ ਲੜਕੀਆਂ ਜੋ ਕੋਰਸ ਪੂਰਾ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਸਰਟੀਫਿਕੇਟ ਦੇਣ ਸੰਬੰਧੀ ਆਦਮਪੁਰ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵਿਧਾਇਕ ਪਵਨ ਟੀਨੂੰ ...

ਪੂਰੀ ਖ਼ਬਰ »

ਬਾਜਵਾ ਕਲਾਂ 'ਚ ਜਥੇ. ਕਲਿਆਣ ਨੇ ਮੇਲੇ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ਼ਾਹਕੋਟ, 20 ਜੂਨ (ਸਚਦੇਵਾ)- ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਭਾਈ ਜਰਨੈਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸੰਗਤਾਂ ਦੇ ...

ਪੂਰੀ ਖ਼ਬਰ »

ਰੱਬ ਦਾ ਵਾਸਤਾ ਜੇ ਬਣਾਉਣਾ ਨਹੀਂ ਤਾਂ ਘੱਟੋ-ਘੱਟ ਸੜਕ ਨੂੰ ਪੱਧਰਾ ਤਾਂ ਕਰ ਦਿਓ...

ਨੂਰਮਹਿਲ, 20 ਜੂਨ (ਗੁਰਦੀਪ ਸਿੰਘ ਲਾਲੀ)- ਨੂਰਮਹਿਲ ਦੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਜਾਪਦਾ ਪਰ ਇਨ੍ਹਾਂ ਤੋਂ ਲੋਕ ਡਾਹਢੇ ਦੁਖੀ ਹਨ | ਲੋਕਾਂ ਨੇ ਕਿਹਾ ਪ੍ਰਸਾਸ਼ਨ ਕਿਸੇ ਵੀ ਕਾਰਨ ਕਰਕੇ ਸੜਕਾਂ ਨੂੰ ਤੋੜਨ ਉਪਰੰਤ ਉਸ ਨੂੰ ਬਣਾਉਣ ਤਾਂ ...

ਪੂਰੀ ਖ਼ਬਰ »

ਖੋਜਪੁਰ ਵਿਖੇ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ

ਭੋਗਪੁਰ, 20 ਜੂਨ (ਕਮਲਜੀਤ ਸਿੰਘ ਡੱਲੀ)- ਬਲਾਕ ਭੋਗਪੁਰ ਅਧੀਨ ਆਉਂਦੇ ਪਿੰਡ ਖੋਜਪੁਰ ਵਿਖੇ ਬਾਬਾ ਮੀਰਾ ਬਖਸ਼ ਤੇ ਰਹਿਮੇ ਸ਼ਾਹ ਜੀ ਦੀ ਦਰਗਾਹ 'ਤੇ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੇਲੇ ਦੌਰਾਨ ਪ੍ਰਸਿਧ ਗਾਇਕਾ ...

ਪੂਰੀ ਖ਼ਬਰ »

ਵਿਰਕ ਵਿਖੇ ਖ਼ੂਨਦਾਨ ਕੈਂਪ ਲਗਾਇਆ

ਗੁਰਾਇਆ, 20 ਜੂਨ (ਬਲਵਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ ਵਿਰਕ ਵਲੋਂ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਹਜ਼ਰਤ ਬਾਬਾ ਮਾਣੇ ਸ਼ਾਹ ਦੇ ਸਾਲਾਨਾ ਮੇਲੇ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ...

ਪੂਰੀ ਖ਼ਬਰ »

ਮਲਸੀਆਂ ਵਿਖੇ 'ਦਸਤਾਰ ਸਿਖਲਾਈ ਕੈਂਪ' ਦੀ ਪ੍ਰਭਾਵਸ਼ਾਲੀ ਸਮਾਪਤੀ

ਮਲਸੀਆਂ, 20 ਜੂਨ (ਸੁਖਦੀਪ ਸਿੰਘ)- ਨੌਜਵਾਨਾਂ ਨੂੰ ਸਿੱਖੀ ਸਰੂਪ ਅਤੇ ਆਪਣੇ ਵਿਰਸੇ ਨਾਲ ਨਾਲ ਜੋੜਨ ਦੇ ਮਕਸਦ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਲਸੀਆਂ ਵਿਖੇ ਲਗਾਏ 'ਦਸਤਾਰ ਸਿਖਲਾਈ ਕੈਂਪ' ਦੀ ਅੱਜ ਪ੍ਰਭਾਵਸ਼ਾਲੀ ਸਮਾਪਤੀ ਹੋਈ | ਇਸ 15 ਦਿਨ ਚੱਲੇ ਕੈਂਪ ਦੌਰਾਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਫਿਲੌਰ, 20 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਪਿੰਡ ਨਗਰ ਵਿਖੇ ਟਾਟਾ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਟਾਟਾ 909 ਪੀ. ਬੀ. 08-ਬੀ. ਐਫ. 4947 ਅਤੇ ਮੋਟਰਸਾਈਕਲ ਨੰ: ਪੀ. ਬੀ. 32-ਐਕਸ 5983 ਦੀ ਪਿੰਡ ਨਗਰ ਵਿਖੇ ...

ਪੂਰੀ ਖ਼ਬਰ »

ਲਸੂੜੀ 'ਚ ਮਲੇਰੀਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਸ਼ਾਹਕੋਟ, 20 ਜੂਨ (ਸਚਦੇਵਾ)- ਬਲਾਕ ਸ਼ਾਹਕੋਟ 'ਚ ਐੱਸ. ਐੱਮ. ਓ. ਸ਼ਾਹਕੋਟ ਡਾ. ਦਵਿੰਦਰ ਕੁਮਾਰ ਸਮਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜੂਨ ਮਹੀਨਾ ਮਲੇਰੀਆ ਮੰਥਨ ਵਜੋਂ ਮਨਾਇਆ ਜਾ ਰਿਹਾ ਹੈ | ਇਸੇ ਹੀ ਤਹਿਤ ਮਿੰਨੀ ਪੀ. ਐੱਚ. ਸੀ. ਸੈਕਟਰ ਲਸੂੜੀ ਵਿਖੇ ਨੈਸ਼ਨਲ ਵੈਕਟਰ ...

ਪੂਰੀ ਖ਼ਬਰ »

ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਨੰਬਰਦਾਰ ਮਾਲ ਮੰਤਰੀ ਨੂੰ ਮਿਲੇ

ਜੰਡਿਆਲਾ ਮੰਜਕੀ, 20 ਜੂਨ (ਸੁਰਜੀਤ ਸਿੰਘ ਜੰਡਿਆਲਾ)- ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਮੂਹ ਨੰਬਰਦਾਰ ਆਗੂਆਂ ਨੇ ਮਾਲ ਤੇ ਮੁੜ ਵਸੇਬਾ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਬੈਠਕ ਕੀਤੀ | ਨੰਬਰਦਾਰਾਂ ਵਲੋਂ ...

ਪੂਰੀ ਖ਼ਬਰ »

ਕਰਤਾਰਪੁਰ ਨਗਰ ਕੌਾਸਲ ਪ੍ਰਧਾਨ ਦੀ ਕੁਰਸੀ ਖਾਲੀ, ਸ਼ਹਿਰ ਲਾਵਾਰਿਸ
ਸਾਰੇ ਵਿਕਾਸ ਕਾਰਜ ਠੱਪ

ਕਰਤਾਰਪੁਰ, 20 ਜੂਨ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਨਗਰ ਕੌਾਸਲ ਦੇ ਪ੍ਰਧਾਨ ਦੀ ਕੁਰਸੀ ਬੀਤੇ ਕਾਫ਼ੀ ਸਮੇਂ ਤੋਂ ਖਾਲੀ ਪਈ ਹੈ | ਜਿਸ ਕਰਕੇ ਸ਼ਹਿਰ ਲਾਵਾਰਿਸ ਬਣ ਕੇ ਰਹਿ ਗਿਆ ਹੈ | ਸ਼ਹਿਰ ਦੇ ਸਾਰੇ ਵਿਕਾਸ ਕੰਮ ਠੱਪ ਪਏ ਹਨ | ਸ਼ਹਿਰ 'ਚ ਸਫ਼ਾਈ ਅਤੇ ਸਟਰੀਟ ਲਾਈਟਾਂ ...

ਪੂਰੀ ਖ਼ਬਰ »

8 27 ਨੂੰ ਵਿਭਾਗ ਦੇ ਐੱਚ. ਓ. ਡੀ. ਦਫ਼ਤਰ ਮੋਹਾਲੀ ਵਿਖੇ ਦਿੱਤਾ ਜਾਵੇਗਾ ਰੋਸ ਧਰਨਾ- ਸੌਰਵ ਕਿੰਗਰ
ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ

ਸ਼ਾਹਕੋਟ, 20 ਜੂਨ (ਸਚਦੇਵਾ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦਫ਼ਤਰੀ ਸਟਾਫ਼ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੋਰਵ ਕਿੰਗਰ, ਜਨਰਲ ਸਕੱਤਰ ਸੁਨੀਤਾ ਅਤੇ ਮੁੱਖ ਸਲਾਹਾਕਾਰ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਹੋਈ | ...

ਪੂਰੀ ਖ਼ਬਰ »

ਰੇਲ ਗੱਡੀ ਹੇਠਾਂ ਆਉਣ ਨਾਲ ਔਰਤ ਦੀ ਮੌਤ

ਫਿਲੌਰ, 20 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)- ਗੁਰਾਇਆ ਫਾਟਕ ਪਾਰ ਕਰਦੇ ਸਮੇਂ ਇਕ ਬਜੁਰਗ ਔਰਤ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਚੌਕੀ ਇੰਚਾਰਜ ਫਿਲੌਰ ਦਵਿੰਦਰ ਸ਼ਰਮਾ ਅਤੇ ਮੁਲਾਜਮ ਕਮਲਜੀਤ ਸਿੰਘ ...

ਪੂਰੀ ਖ਼ਬਰ »

ਬਿਆਸ ਪਿੰਡ ਵਿਖੇ ਕਰਿਆਨੇ ਦੀ ਦੁਕਾਨ 'ਚ ਚੋਰੀ

ਕਿਸ਼ਨਗੜ੍ਹ, 20 ਜੂਨ (ਲਖਵਿੰਦਰ ਸਿੰਘ ਲੱਕੀ)-ਸਰਕਾਰੀ ਸਕੂਲ ਦੇ ਨਜ਼ਦੀਕ ਕਰਿਆਨਾ ਸਟੋਰ ਬਿਆਸ ਪਿੰਡ ਵਿਖੇ ਬੀਤੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਹੈ | ਬਿਆਸ ਵਿਖੇ ਸੁਖਦੇਵ ਕਰਿਆਨਾ ਸਟੋਰ ਦੇ ਮਾਲਕ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੀ ਰਾਤ ...

ਪੂਰੀ ਖ਼ਬਰ »

ਯੋਗ ਅਪਣਾ ਕੇ ਅਸੀਂ ਸਿਹਤਮੰਦ ਸਰੀਰ ਪ੍ਰਾਪਤ ਕਰ ਸਕਦੇ ਹਾਂ- ਡਾ. ਮਨੂ ਹੱਲਨ

ਗੁਰਾਇਆ, 20 ਜੂਨ (ਬਲਵਿੰਦਰ ਸਿੰਘ)- ਯੋਗ ਹਜ਼ਾਰਾਂ ਸਾਲ ਤੋਂ ਸਾਡੇ ਇਤਿਹਾਸ ਦਾ ਹਿੱਸਾ ਰਿਹਾ ਹੈ, ਸਾਡੇ ਗੁਰੂ ਰਿਸ਼ੀ ਮੁਨੀ ਯੋਗ ਦਾ ਨਿੱਤ ਅਭਿਆਸ ਕਰਦੇ ਸਨ | ਯੋਗ ਦਾ ਸੰਸਕ੍ਰਿਤ ਵਿਚ ਮਤਲਬ ਜੁੜਨਾ ਹੈ, ਭਾਵ ਸਰੀਰ ਦਾ ਮਨ ਦੇ ਨਾਲ ਜੁੜਨਾ | ਇਹ ਪ੍ਰਗਟਾਵਾ ਡਾ. ਮਨੂ ਹੱਲਨ ...

ਪੂਰੀ ਖ਼ਬਰ »

ਰਾਹੁਲ ਗਾਂਧੀ ਦੇ ਜਨਮ ਦਿਨ ਦੇ ਸਬੰਧ 'ਚ ਯੂਥ ਕਾਂਗਰਸ ਵਲੋਂ ਮੈਰਾਥਨ ਕੱਲ੍ਹ-ਅਸ਼ਵਨ ਭੱਲਾ

ਜਲੰਧਰ, 20 ਜੂਨ (ਜਸਪਾਲ ਸਿੰਘ)- ਯੂਥ ਕਾਂਗਰਸ ਜਲੰਧਰ ਵਲੋਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ਦੇ ਸਬੰਧ 'ਚ ਇਕ ਮੈਰਾਥਨ ਦੌੜ (ਰਨ ਫਾਰ ਰਾਹੁਲ) 22 ਜੂਨ ਨੂੰ ਸ਼ਾਮੀਂ 4 ਵਜੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਯੋਗਾ ਨੂੰ ਸਮਰਪਿਤ ਮਾਹਿਰਾਂ ਦੇ ਵਿਚਾਰ

ਜਮਸ਼ੇਰ ਖ਼ਾਸ, 20 ਜੂਨ (ਜਸਬੀਰ ਸਿੰਘ ਸੰਧੂ)-ਕਈ ਹਜ਼ਾਰ ਵਰਿ੍ਹਆਂ ਤੋਂ ਯੋਗ ਭਾਰਤੀ ਸੰਸਕ੍ਰਿਤੀ ਦਾ ਮਹੱਤਵਪੂਰਨ ਹਿੱਸਾ ਹੈ | ਸੰਯੁਕਤ ਰਾਸ਼ਟਰ ਵਲੋਂ 21 ਜੂਨ, 2015 ਨੂੰ ਹਰੇਕ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ | ਯੋਗ ਵਰਜਿਸ਼ ਦੀ ਘੱਟ ...

ਪੂਰੀ ਖ਼ਬਰ »

ਪਿੰਡ ਮੰਨਣ 'ਚ ਸਾਲਾਨਾ ਮੇਲਾ ਅੱਜ

ਕਿਸ਼ਨਗੜ੍ਹ, 20 ਜੂਨ (ਲਖਵਿੰਦਰ ਸਿੰਘ ਲੱਕੀ)-ਇੱਥੋਂ ਨੇੜਲੇ ਪਿੰਡ ਮੰਨਣ ਵਿਖੇ ਜੈ ਬਾਬਾ ਜੰਡਾਂ ਵਾਲਾ ਪੀਰ ਅਸਥਾਨ 'ਤੇ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ | ਸਵੇਰੇ 9 ਵਜੇ ਚਿਰਾਗ ਰੌਸ਼ਨ ਹੋਣਗੇ ਉਪਰੰਤ ਪ੍ਰਸਿੱਧ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX