ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਪਿੰਡ ਥਾਂਦੇਵਾਲਾ 'ਚ ਚੋਰੀ ਦਾ ਇਲਜਾਮ ਲਗਾ ਕੇ ਇਕ ਬੱਚੇ ਨੰੂ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਹੰਗਾਮਾ ਖੜ੍ਹਾ ਹੋ ਗਿਆ | ਇਕ ਪਾਸੇ ਜਿਥੇ ਨੌਜਵਾਨ ਨੰੂ ਕੁੱਟਣ ਦੇ ਬਾਅਦ ਲੋਕਾਂ ਨੇ ਉਸ ਨੰੂ ਪੁਲਿਸ ਨੰੂ ਸੌਾਪ ਦਿੱਤਾ ਉਥੇ ਪੁਲਿਸ ਨੇ ਵੀ ਬਿਨਾਂ ਕੋਈ ਮਾਮਲਾ ਦਰਜ਼ ਕੀਤੇ ਉਸਨੰੂ ਤਿੰਨ ਦਿਨ ਤੱਕ ਹਿਰਾਸਤ 'ਚ ਰੱਖਿਆ, ਜਦਕਿ ਮੀਡੀਆ 'ਚ ਆਉਣ ਦੇ ਬਾਅਦ ਨੌਜਵਾਨ ਨੰੂ ਪਿਛੇ ਦੇ ਕਮਰੇ ਦੀ ਖਿੜਕੀ ਤੋਂ ਬਾਹਰ ਕੱਢ ਦਿੱਤਾ ਅਤੇ ਇਕ ਨੌਜਵਾਨ ਉਸ ਨੰੂ ਆਪਣੀ ਗੱਡੀ 'ਚ ਬਿਠਾ ਕੇ ਲੈ ਗਿਆ | ਉਧਰ ਗੁੱਸੇ 'ਚ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ 'ਚ ਪਹੰੁਚ ਕੇ ਹੰਗਾਮਾ ਕਰ ਦਿੱਤਾ ਅਤੇ ਬਾਹਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ | ਕਰੀਬ 10 ਮਿੰਟ ਦੇ ਧਰਨੇ ਦੇ ਬਾਅਦ ਥਾਣਾ ਮੁਖੀ ਨੇ ਕਾਰਵਾਈ ਕਰਨ ਦਾ ਵਿਸ਼ਵਾਸ ਦਿਵਾਇਆ, ਜਿਸ ਦੇ ਬਾਅਦ ਧਰਨਾ ਸਮਾਪਤ ਹੋਇਆ ਪਰ ਉਸ ਦੇ ਬਾਅਦ ਵੀ ਨੌਜਵਾਨ ਪਰਿਵਾਰ ਨੰੂ ਨਹੀਂ ਮਿਲ ਸਕਿਆ ਸੀ | ਦੁਪਹਿਰ ਦੇ ਕਰੀਬ ਸਾਢੇ ਤਿੰਨ ਵਜੇ ਲਿਜਾਣ ਵਾਲੇ ਵਿਅਕਤੀ ਨੌਜਵਾਨ ਨੰੂ ਉਨ੍ਹਾਂ ਦੇ ਘਰ ਛੱਡ ਕੇ ਫ਼ਰਾਰ ਹੋ ਗਏ | ਪਿੰਡ ਥਾਂਦੇਵਾਲਾ ਦਾ ਇਕ 17 ਸਾਲਾ ਨੌਜਵਾਨ ਜਗਸੀਰ ਸਿੰਘ ਉਰਫ਼ ਟੀਂਡਾ ਪੁੱਤਰ ਬਲਦੇਵ ਸਿੰਘ ਚਰਵਾਹੇ ਦਾ ਕੰਮ ਕਰਦਾ ਹੈ, ਦੀ ਇਕ ਭੇਡ ਗੁੰਮ ਹੋ ਗਈ ਸੀ | ਜਿਸਨੰੂ ਲੱਭਣ ਦੇ ਲਈ ਉਹ ਬੀਤੀ 16 ਜੂਨ ਦੀ ਰਾਤ ਨੰੂ ਬਾਹਰ ਨਿਕਲਿਆ | ਇਸ ਦੌਰਾਨ ਹੀ ਪਿੰਡ ਦੇ ਹੀ ਕੁਝ ਲੋਕਾਂ ਨੇ ਉਸਨੰੂ ਚੋਰ ਦਸਦੇ ਹੋਏ ਫੜ੍ਹ ਲਿਆ | ਉਨ੍ਹਾਂ ਨੇ ਉਸਨੰੂ ਖੇਤ 'ਚ ਹੀ ਦਰੱਖਤ ਲਾਲ ਬੰਨ੍ਹ ਕੇ ਕੁੱਟਿਆ ਅਤੇ ਨਾਲ ਹੀ ਬਿਜਲੀ ਦਾ ਕਰੰਟ ਵੀ ਲਗਾਇਆ | ਜਿਸਦੀ ਵੀਡੀਓ ਵੀ ਬਾਅਦ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ | ਉਧਰ ਪਰਿਵਾਰ ਇਸ ਮਸਲੇ ਨੰੂ ਲੈ ਕੇ ਐਸ.ਐਸ.ਪੀ. ਨੂੰ ਮਿਲਣ ਜਾ ਪਹੰੁਚਿਆ | ਪਰ ਐਸ.ਐਸ.ਪੀ. ਦੇ ਨਾ ਮਿਲਣ ਕਾਰਨ ਪਰਿਵਾਰ ਥਾਣਾ ਸਦਰ ਵੱਲ ਚੱਲ ਪਿਆ | ਜਿਵੇਂ ਹੀ ਪੁਲਿਸ ਨੂੰ ਪਤਾ ਚੱਲਿਆ ਕਿ ਪਰਿਵਾਰ ਤੇ ਮੀਡੀਆ ਥਾਣੇ 'ਚ ਆ ਰਹੇ ਹਨ ਤਾਂ ਪੁਲਿਸ ਨੇ ਨੌਜਵਾਨ ਨੰੂ ਹਵਾਲਾਤ ਤੋਂ ਕੱਢ ਕੇ ਨਾਲ ਬਣੀ ਬੈਰਕ ਦੀ ਖਿੜਕੀ 'ਚੋਂ ਭਜਾ ਦਿੱਤਾ | ਮੀਡੀਆ ਵਲੋਂ ਅੱਗੇ ਜਾ ਕੇ ਘੇਰਨ 'ਤੇ ਨੌਜਵਾਨ ਨੇ ਪੂਰੀ ਗੱਲ ਦਾ ਖੁਲਾਸਾ ਕਰ ਦਿੱਤਾ ਪਰ ਸਾਢੇ ਤਿੰਨ ਵਜੇ ਤੱਕ ਉਨ੍ਹਾਂ ਨੰੂ ਆਪਣਾ ਪੁੱਤਰ ਵਾਪਸ ਨਹੀਂ ਮਿਲਿਆ ਸੀ | ਉਧਰ ਥਾਣਾ ਮੁਖੀ ਦਵਿੰਦਰ ਕੁਮਾਰ ਨੇ ਪਹਿਲਾ ਤਾਂ ਨੌਜਵਾਨ ਦੇ ਹਿਰਾਸਤ 'ਚ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਉਸ ਨੰੂ ਤਾਂ ਪਿੰਡ ਦੇ ਲੋਕ ਸ਼ਾਮ ਨੰੂ ਲਿਜਾਂਦੇ ਸਨ, ਸਵੇਰੇ ਛੱਡ ਜਾਂਦੇ ਸਨ | ਅੱਜ ਵੀ ਪੰਚਾਇਤ ਰਾਜੀਨਾਮਾ ਕਰਨ ਦੇ ਬਾਅਦ ਲੈ ਕੇ ਗਈ ਹੈ | ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੰਚਾਇਤ ਨਹੀਂ ਇਹ ਤਾਂ ਇਕ ਵਿਅਕਤੀ ਹੀ ਲੈ ਕੇ ਗਿਆ ਹੈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਥਾਣਾ ਹੈ, ਇਥੇ ਕੋਈ ਵੀ ਆ ਜਾ ਸਕਦਾ ਹੈ | ਪਿੰਡ 'ਚ ਨੌਜਵਾਨ ਨੰੂ ਬੰਨ੍ਹ ਕੇ ਕੁੱਟਣ ਦੀ ਵੀਡੀਓ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਹੈ |
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਗਾਰਡੀਐਾਸ ਆਫ ਗਵਰਨੈਂਸ (ਜੀ.ਓ.ਜੀ) ਮਹਿਕਮੇ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਡਿਪਟੀ ਕਮਿਸ਼ਨਰ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਹੈੱਡ ਮੇਜਰ ਗੁਰਜੰਟ ਸਿੰਘ ਔਲਖ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਢਿੱਲੋਂ)-ਪੰਜਾਬ ਸਰਕਾਰ ਵਲੋਂ ਮਾਰਕਿਟ ਕਮੇਟੀ ਦਾ ਪੁਨਰਗਠਨ ਕਰਕੇ ਨਵੀਆਂ ਨੀਤੀਆਂ ਬਣਾਉਣ ਜਾ ਰਹੀ ਹੈ, ਜਿਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਹ ਜਾਣਕਾਰੀ ਅਵਤਾਰ ਸਿੰਘ ਸੂਬਾ ਪ੍ਰਧਾਨ ਮਾਰਕਿਟ ਕਮੇਟੀ ਕਰਮਚਾਰੀ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਸ. ਰਿਪੋ.)-ਸਿਹਤ ਵਿਭਾਗ ਵਲੋਂ ਚਲਾਈ ਜਾ ਰਹੀ ਮਲੇਰੀਆ ਵਿਰੋਧੀ ਮੁਹਿੰਮ ਤਹਿਤ ਸਿਵਲ ਸਰਜਨ ਡਾ: ਸੁਖਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ: ਕਿਰਨਦੀਪ ਕੌਰ ਐੱਸ.ਐੱਮ.ਓ. ਦੀ ਅਗਵਾਈ ਹੇਠ ਬਲਾਕ ਸ਼ੇਰੇਵਾਲਾ ਅਧੀਨ ਆਉਂਦੇ ਸਬ ਸੈਂਟਰ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਸਾਫ਼ ਅਤੇ ਵਧੀਆ ਖਾਣ-ਪੀਣ ਵਾਲੀਆਂ ਵਸਤੂਆਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਾ ਨੂੰ ਫੂਡ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਸ਼ਹਿਰ ਵਿਚ ਸਥਿਤ ਮੇਘ ਰਾਜ ਭਵਨ ਦੀ ਪੁਰਾਣੀ ਇਮਾਰਤ ਵਾਲੀ ਥਾਂ 'ਤੇ ਸਫਾਈ ਕਰਵਾਈ ਗਈ | ਡਿਪਟੀ ਕਮਿਸ਼ਨਰ ਡਾ: ਸੁਮੀਤ ਕੁਮਾਰ ਜਾਰੰਗਲ ਵਲੋਂ ...
ਮਲੋਟ, 20 ਜੂਨ (ਗੁਰਮੀਤ ਸਿੰਘ ਮੱਕੜ)-ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਦੁੱਧ ਦੀ ਕਿੱਲਤ ਕਰਕੇ ਬੀਤੇ ਕੁੱਝ ਸਮੇਂ ਤੋਂ ਦੁੱਧ ਦੇ ਅਸਮਾਨੀ ਚੜ੍ਹੇ ਭਾਅ ਤੋਂ ਬਾਅਦ ਵੱਖ-ਵੱਖ ਪਿੰਡਾਂ 'ਚ ਸਥਿਤ ਡੇਅਰੀਆਂ ਤੋਂ ਇਲਾਵਾ ਸ਼ਹਿਰ 'ਚ ਲਗਪਗ ਹਰੇਕ ਥਾਵਾਂ 'ਤੇ ਨਕਲੀ ਦੁੱਧ ਤੇ ਉਸ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਅਤੇ ਕਾਰਜਕਾਰਨੀ ਮੈਂਬਰਾਂ ਵਲੋਂ ਬਹੁਜਨ ਸਮਾਜ ਪਾਰਟੀ ਦਾ ਸਮੀਖਿਆ ਸੰਮੇਲਨ ਗੁਰੂ ਰਵੀਦਾਸ ਮੰਦਰ ਡਾ: ਬੀ.ਆਰ.ਅੰਬੇਡਕਰ ਮਾਰਗ ਸ੍ਰੀ ਮੁਕਤਸਰ ਸਾਹਿਬ ਵਿਖੇ ...
ਮਲੋਟ, 20 ਜੂਨ (ਗੁਰਮੀਤ ਸਿੰਘ ਮੱਕੜ)-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਆਗੂ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ...
ਮਲੋਟ, 20 ਜੂਨ (ਮੱਕੜ)-ਬਾਬਾ ਅਮਰਨਾਥ ਸੇਵਾ ਦਲ ਦੇ ਵਲੋਂ ਸ੍ਰੀ ਅਮਰਨਾਥ ਦੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਦੇ ਲਈ ਲਗਾਏ ਜਾਣ ਵਾਲੇ 21ਵੇਂ ਲੰਗਰ ਦੇ ਲਈ ਲੰਗਰ ਹਾਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਬਾਬਾ ਅਮਰਨਾਥ ਸੇਵਾ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਬੀ.ਐੱਡ. ਕਾਲਜਾਂ ਵਿਚ ਦਾਖ਼ਲੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਜੋ ਸਾਂਝੀ ਪ੍ਰੀਖਿਆ 5 ਜੁਲਾਈ ਨੂੰ ਹੋਣੀ ਹੈ, ਉਸਦੇ ਲਈ ਅਪਲਾਈ ਕਰਨ ਦੀ ਪਹਿਲਾਂ ਮਿਤੀ 20 ਜੂਨ ...
ਮੰਡੀ ਬਰੀਵਾਲਾ, 20 ਜੂਨ (ਨਿਰਭੋਲ ਸਿੰਘ)-ਜਰਨੈਲ ਸਿੰਘ, ਸੁਖਮੰਦਰ ਸਿੰਘ, ਹਰਬੰਸ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਵਿਚ ਕੁਝ ਸਮਾਂ ਪਹਿਲਾਂ ਖੋਲੇ੍ਹ ਗਏ ਸੇਵਾ ਕੇਂਦਰਾਂ ਨੂੰ ਸਰਕਾਰ ਬੰਦ ਕਰਨ ਜਾ ਰਹੀ ਹੈ ਪਰ ਪਿੰਡ ਵਿਚ ਸੇਵਾ ਕੇਂਦਰ ਬਿਹਤਰ ...
ਫ਼ਰੀਦਕੋਟ, 20 ਜੂਨ (ਜਸਵੰਤ ਸਿੰਘ ਪੁਰਬਾ)-ਸੁਸਾਇਟੀ ਫ਼ਾਰ ਇਕਾਲੋਜੀਕਲ ਐਾਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ) ਵਲੋਂ ਅੱਜ ਸਵੇਰੇ ਪੰਜ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਟਕੋਮਾ, ਗੁਲਮੋਹਰ ਤੇ ਪੀਲੀ ਕਨੇਰ ਦੇ 70 ਪੌਦੇ ਨਹਿਰ ਕਿਨਾਰੇ ਲਗਾਏ ਗਏ | ਸੀਰ ਦੇ ਪ੍ਰਧਾਨ ਰਾਜ ...
ਬਰਗਾੜੀ, 20 ਜੂਨ (ਲਖਵਿੰਦਰ ਸ਼ਰਮਾ)-ਕ੍ਰਿਕਟ ਪ੍ਰੇਮੀਆਂ, ਸਮੂਹ ਪੰਚਾਇਤਾਂ, ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬਰਗਾੜੀ ਵਿਖੇ 5ਵਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ ...
ਬਰਗਾੜੀ, 20 ਜੂਨ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੀਆਂ ਪੰਚਾਇਤਾਂ ਨੇ ਸਰਕਾਰਾਂ ਦੀ ਮਦਦ ਨਾਲ ਭਾਵੇਂ ਅਨੇਕਾਂ ਵਿਕਾਸ ਕਾਰਜ ਕੀਤੇ ਹਨ ਅਤੇ ਕਰੋੜਾਂ ਰੁਪਏ ਖ਼ਰਚੇ ਹਨ ਪ੍ਰੰਤੂ ਕਸਬਾ ਬਰਗਾੜੀ ਅਜੇ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ | ਕਸਬੇ ਵਿਚਕਾਰ ਚਾਰ ...
ਸ੍ਰੀ ਮੁਕਤਸਰ ਸਾਹਿਬ, 20 ਜੂਨ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ 'ਤੇ ਡਾ: ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ.ਚੱਕ ਸ਼ੇਰੇਵਾਲਾ ਦੀ ਅਗਵਾਈ ਵਿਚ ਪਿੰਡ ਚੱਕ ਮਦਰੱਸਾ ਤੇ ਰਾਮਗੜ੍ਹ ਚੁੰਘਾਂ ਵਿਖੇ ...
ਮੰਡੀ ਕਿੱਲਿਆਂਵਾਲੀ, 20 ਜੂਨ (ਸ਼ਾਂਤ)-ਅੱਜ ਬਲਾਕ ਕਾਂਗਰਸ ਕਮੇਟੀ ਲੰਬੀ ਵਲੋਂ ਡੀਜ਼ਲ-ਪਟਰੋਲ ਕੀਮਤਾਂ 'ਚ ਵਾਧੇ ਬਾਰੇ ਨਰਿੰਦਰ ਮੋਦੀ ਸਰਕਾਰ ਿਖ਼ਲਾਫ਼ ਇੱਥੇ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਮੋਦੀ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਚੌਧਰੀ ...
ਫ਼ਰੀਦਕੋਟ, 20 ਜੂਨ (ਜਸਵੰਤ ਸਿੰਘ ਪੁਰਬਾ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣਾ 'ਮੇਰੀ ਨੈਤਿਕ ਜ਼ਿੰਮੇਵਾਰੀ ਤੇ ਮੇਰਾ ਫ਼ਰਜ਼ ਹੈ' ਲਈ ਜ਼ਿਲ੍ਹਾ ਨਿਵਾਸੀਆਂ ਨੂੰ ਵਾਤਾਵਰਨ ਪ੍ਰੇਮੀ ਬਣਾਉਣ, ਸ਼ਹਿਰ ਦੇ ਸਾਂਝੇ ਸਮਾਜਿਕ ...
ਬਰਗਾੜੀ, 20 ਜੂਨ (ਲਖਵਿੰਦਰ ਸ਼ਰਮਾ)-ਦੀ ਬਰਗਾੜੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨੇ 'ਮਿਸ਼ਨ ਤੰਦਰੁਸਤ ਪੰਜਾਬ ਸਕੀਮ ਤਹਿਤ' ਸੁਖਪਾਲ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮਿ੍ਤਪਾਲ ਸਿੰਘ ਸਿੱਧੂ ਸਹਾਇਕ ...
ਲੰਬੀ, 20 ਜੂਨ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਮਹਿਣਾਖੇੜਾ ਨਿਵਾਸੀ ਦਵਿੰਦਰ ਸਿੰਘ ਭੁੱਟੋ ਦੇ ਛੋਟੇ ਭਰਾ ਅਤੇ ਦਲਜੀਤ ਸਿੰਘ ਵਿਰਕ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਬਲਾਕ ਲੰਬੀ ਦੇ ਚਚੇਰੇ ਭਰਾ ਗੁਰਮੀਤ ਸਿੰਘ ਦੀ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰਕੇ ਹੋਈ ...
ਮੰਡੀ ਕਿੱਲਿਆਂਵਾਲੀ, 20 ਜੂਨ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਸਕੀਮਾਂ ਦੀ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ 'ਚ ਜਮ੍ਹਾ ਹੋਣ ਤੋਂ ਬਾਅਦ ਵੀ ਯੋਗ ਹੱਕਦਾਰਾਂ ਤੱਕ ਅੱਧੀ-ਅਧੂਰੀ ਹੀ ਪੁੱਜ ਰਹੀ ਹੈ | ਲੰਬੀ ਹਲਕੇ 'ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ...

ਸ੍ਰੀ ਮੁਕਤਸਰ ਸਾਹਿਬ, 20 ਜੂਨ (ਹਰਮਹਿੰਦਰ ਪਾਲ)-ਪੁਰਾਣੇ ਸਮੇਂ ਵਿਚ ਪਾਣੀ ਦਾ ਮੁੱਖ ਸਰੋਤ ਮੰਨੇ ਜਾਣ ਵਾਲੇ ਛੱਪੜ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਹਨ | ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵੀ ਵਧ ਚੁੱਕੀਆਂ ਹਨ | ਹੁਣ ਪਾਣੀ ਵੀ ਹੌਲੀ ਹੌਲੀ ਨੀਵੇਂ ਹੁੰਦੇ ਜਾ ਰਹੇ ...
ਲੰਬੀ, 20 ਜੂਨ (ਸ਼ਿਵਰਾਜ ਸਿੰਘ ਬਰਾੜ)-ਸੀਨੀਅਰ ਮੈਡੀਕਲ ਅਫ਼ਸਰ ਡਾ: ਜਗਦੀਪ ਚਾਵਲਾ ਅਤੇ ਡਾ: ਵਿਕਰਮ ਅਸੀਜਾ ਦੀ ਅਗਵਾਈ ਵਿਚ ਪਿੰਡ ਖੁੱਡੀਆਂ ਮਹਾਂ ਸਿੰਘ ਵਿਖੇ ਮਲੇਰੀਆ ਤੇ ਡੇਂਗੂ ਜਾਗਰੂਕਤਾ ਕੈਂਪ ਲਾਇਆ ਗਿਆ | ਇਸ ਦੌਰਾਨ ਸੈਨੇਟਰੀ ਇੰਸਪੈਕਟਰ ਰਮੇਸ਼ ਕੁਮਾਰ ਅਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX