ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਸ਼ਿਮਲਾ ,24 ਸਤੰਬਰ -ਹਿਮਾਚਲ ਸਰਕਾਰ ਹਿਮਾਚਲ ਰੋਡ ਟਰਾਂਸਪੋਰਟ ਅਤੇ ਨਿੱਜੀ ਬੱਸਾਂ ਦੇ ਕਿਰਾਏ 'ਚ 24% ਦਾ ਵਾਧਾ ਕਰੇਗੀ।
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਮਾਧੋਪੁਰ ,24 ਸਤੰਬਰ (ਨਰੇਸ਼ ਮਹਿਰਾ) - ਮਾਧੋਪੁਰ ਖੇਤਰ ਵਿਚ ਹੋਈ ਭਾਰੀ ਬਾਰਸ਼ ਦੇ ਚਲਦੇ ਮਾਧੋਪੁਰ ਹੈੱਡ ਵਰਕਸ ਤੋਂ ਅੱਜ 25650 ਹਜ਼ਾਰ ਕਿਉਸਕ ਪਾਣੀ ਡਾਊਨ ਸਟ੍ਰੀਮ ਮਤਲਬ ਪਾਕਿਸਤਾਨ ਨੂੰ ਪਾਣੀ ਛਡਿਆ ਜਾ ਰਿਹਾ ਹੈ ...
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 525.65 ਮੀਟਰ ਤੱਕ ਪਹੁੰਚ ਗਿਆ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 525.25 ਰਿਕਾਰਡ ਕੀਤਾ...
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਤਪਾ ਮੰਡੀ,24 ਸਤੰਬਰ (ਪ੍ਰਵੀਨ ਗਰਗ)- ਬੀਤੇ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਪਾ ਮੰਡੀ ਅਤੇ ਨਾਲ ਲੱਗਦੇ ਆਸ ਪਾਸ ਦੇ ਇਲਾਕਿਆਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ...
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਫ਼ਾਜ਼ਿਲਕਾ, 24 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਦੇ ਪਿੰਡ ਘਟਿਆਵਾਲੀ ਬੋਦਲਾ ਅਤੇ ਪਿੰਡ ਅਲਿਆਣਾ ਦੇ ਵਿਚਕਾਰੋਂ ਅਚਾਨਕ ਗੰਗਕਨਾਲ ਨਹਿਰ 'ਚ ਕਰੀਬ 30-40 ਫੁੱਟ ਦਾ ਪਾੜ ਪੈ ਗਿਆ ਹੈ ਅਤੇ ਬੜੀ ਤੇਜ਼ੀ ਨਾਲ ਨਹਿਰ ਦਾ....
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਚੰਡੀਗੜ੍ਹ, 24 ਸਤੰਬਰ- ਸੂਬੇ 'ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੈਦਾ ਹੋਏ ਸੰਕਟਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ। ਇਸ ਬੈਠਕ 'ਚ ਮੁੱਖ ਮੰਤਰੀ ਨੇ ਸੂਬੇ 'ਚ ....
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਗੰਗਟੋਕ, 24 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਪਾਕਯੋਂਗ 'ਚ ਬਣੇ ਸੂਬੇ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀ ਮੌਜੂਦ ਸਨ। ਸਾਲ 2009...
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ, 24 ਸਤੰਬਰ- ਚੰਡੀਗੜ੍ਹ ਦੇ ਦਾਦੂਮਾਜਰਾ ਅਤੇ ਟੋਂਗਾ ਪਿੰਡ ਨੂੰ ਜੋੜਦੇ ਪੁਲ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਇਸ ਪੁਲ 'ਤੇ ਪਾਣੀ ਆਉਣ ਕਾਰਨ ਇੱਕ ਫਸ ਗਈ। ਹਾਲਾਂਕਿ ਇਸ ਦੌਰਾਨ ਕਾਰ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ...
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਨਾਭਾ, 24 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸਰਕੂਲਰ ਰੋਡ 'ਤੇ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਚਾਲਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਕਿਰਨਪ੍ਰੀਤ...
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 24 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਹੜ੍ਹ ਦੇ ਖ਼ਤਰੇ ਕਾਰਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ (ਸਕੂਲਾਂ, ਕਾਲਜਾਂ) 'ਚ ਕੱਲ੍ਹ ਭਾਵ 25 ਸਤੰਬਰ ਨੂੰ ਛੁੱਟੀ ਦਾ ਐਲਾਨ...
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  1 day ago
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)- ਸੰਗਰੂਰ 'ਚ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਹਵਾਵਾਂ ਨੇ ਕਈ ਥਾਵਾਂ 'ਤੇ ਅਗੇਤੀ ਕਿਸਮ ਦੀਆਂ ਪੱਕਣ ਕਿਨਾਰੇ ਆਈਆਂ ਝੋਨੇ ਦੀਆਂ ਫ਼ਸਲਾਂ ਨੂੰ ਵਿਛਾ ਕੇ ਰੱਖ ਦਿੱਤਾ ਹੈ, ਜਿਸ ਨਾਲ ਝਾੜ 'ਤੇ ਬੁਰਾ ਅਸਰ ਪਵੇਗਾ...
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਸ਼ਿਮਲਾ, 24 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਅੱਜ ਦੁਪਹਿਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਉੱਥੇ ਹੀ ਇਸ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ...
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  1 day ago
ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ) - ਬੀਤੀ ਰਾਤ ਪਿੰਡ ਖਿਆਲਾ ਕਲਾਂ ਨੇੜੇ ਡਰੇਨ 'ਚ ਕਾਰ ਡਿੱਗਣ ਕਰਕੇ ਪਿਓ ਪੁੱਤਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਧੀਰਜ ਸੈਣੀ (43) ਆਪਣੇ ਪੁੱਤਰ ਅੰਸ਼ ਸੈਣੀ ਨਾਲ ਆਪਣੀ...
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  1 day ago
ਮਾਹਿਲਪੁਰ 24 ਸਤੰਬਰ ( ਦੀਪਕ ਅਗਨੀਹੋਤਰੀ)- ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਲਾਲਵਣ ਵਿਖੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਜਨ ਦੇ ਕਰੀਬ ਘਰ ਡਿੱਗ ਪਏ। ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਅਜੇ ਤੱਕ...
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  1 day ago
ਪਿੰਡ ਉੱਗਰ ਔਲਖ 'ਚ ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਪਤੀ ਪਤਨੀ ਜ਼ਖਮੀ
. . .  1 day ago
ਸੰਗਰੂਰ 'ਚ ਡੇਂਗੂ ਕਹਿਰ ਲਗਾਤਾਰ ਜਾਰੀ, 243 ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਭਾਰੀ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਪੱਕੀ ਫ਼ਸਲ ਹੋਈ ਖਰਾਬ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
. . .  1 day ago
ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ ਕੁਝ ਘੰਟਿਆ ਦੌਰਾਨ ਮੀਂਹ ਪੈਣ ਦੀ ਸੰਭਾਵਨਾ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਮਹਿੰਗਰੋਵਾਲ ਚੋਅ 'ਚ ਆਇਆ ਪਾਣੀ
. . .  1 day ago
ਪਟਿਆਲਾ 'ਚ ਬਰਸਾਤ ਨੇ ਕੀਤਾ ਜਲ ਥਲ, ਕਈ ਮਕਾਨ ਦੀਆਂ ਡਿੱਗੀਆਂ ਛੱਤਾਂ ਅਤੇ ਕੰਧਾਂ
. . .  1 day ago
ਨਸ਼ੇੜੀ ਪਿਤਾ ਨੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਦਰਖ਼ਤ ਟੁੱਟਣ ਨਾਲ ਨਵਾਂਸ਼ਹਿਰ ਦਾ ਟੁੱਟਿਆ ਰਾਹੋਂ ਨਾਲੋਂ ਲਿੰਕ
. . .  1 day ago
ਸੁਖਨਾ ਝੀਲ ਦੇ ਗੇਟ ਖੁੱਲਣ ਕਾਰਨ ਘੱਗਰ ਕਿਨਾਰੇ ਵਸੇ ਪਿੰਡਾਂ ਨੂੰ ਜਾਰੀ ਕੀਤਾ ਗਿਆ ਅਲਰਟ
. . .  1 day ago
ਦਹਾਕਿਆਂ ਬਾਅਦ ਖੋਲ੍ਹੇ ਗਏ ਸੁਖਨਾ ਝੀਲ ਦੇ ਗੇਟ
. . .  1 day ago
ਬਮਿਆਲ 'ਚ ਉਝ ਦਰਿਆ ਦਾ ਪਾਣੀ ਹੋਇਆ ਬੇਕਾਬੂ, ਸੀਮਾ ਸੁਰੱਖਿਆ ਬਲ ਦੀਆਂ ਡੁੱਬੀਆਂ ਪੰਜ ਚੌਕੀਆਂ
. . .  1 day ago
ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਹਨ ਗੇਟ
. . .  1 day ago
ਭਾਰੀ ਬਰਸਾਤ ਦੇ ਚੱਲਦਿਆਂ ਰਾਵੀ ਦਰਿਆ 'ਚ ਹੜ੍ਹ
. . .  1 day ago
7 ਅਕਤੂਬਰ ਦੀ ਪਟਿਆਲਾ ਰੈਲੀ 'ਚ ਲੋਕਤੰਤਰ ਦੇ ਘਾਣ ਦੀਆਂ ਸਾਜ਼ਿਸ਼ਾਂ ਹੋਵੇਗਾ ਪਰਦਾਫਾਸ਼- ਚੀਮਾ
. . .  1 day ago
ਮੋਹਾਲੀ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
. . .  1 day ago
ਘਰਿੰਡਾ 'ਚ ਆਕਾਸ਼ਵਾਣੀ ਦੇ 20 ਕਿਲੋਵਾਟ ਟਰਾਂਸਮੀਟਰ ਦਾ ਉਦਘਾਟਨ
. . .  1 day ago
ਮਿੰਨੀ ਬੱਸ ਦੇ ਪਲਟਣ ਕਾਰਨ 18 ਜ਼ਖ਼ਮੀ
. . .  1 day ago
ਕਪੂਰਥਲਾ 'ਚ ਡਿੱਗੀਆਂ 'ਚ ਦੋ ਮਕਾਨਾਂ ਦੀਆਂ ਛੱਤਾਂ, ਦੋ ਦੀ ਮੌਤ ਅਤੇ ਸੱਤ ਜ਼ਖ਼ਮੀ
. . .  1 day ago
ਪਿੰਡ ਲਾਂਡਰਾ 'ਚ ਮੀਂਹ ਕਾਰਨ ਵਿਗੜੇ ਹਾਲਾਤ, ਲੋਕ ਪਰੇਸ਼ਾਨ
. . .  1 day ago
ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਬੱਚੀ ਦੀ ਮੌਤ
. . .  1 day ago
ਮੀਂਹ ਦੇ ਚੱਲਦਿਆਂ ਪਟਿਆਲਾ 'ਚ ਅੱਜ ਬੰਦ ਰਹਿਣਗੇ ਸਾਰੇ ਸਕੂਲ
. . .  1 day ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ, ਦੋ ਜ਼ਖ਼ਮੀ
. . .  1 day ago
ਭਾਰੀ ਮੀਂਹ ਕਾਰਨ ਪਟਿਆਲਾ 'ਚ ਪੁਲ ਦੀ ਡਿੱਗੀ ਕੰਧ
. . .  1 day ago
ਬੱਸ ਪਲਟਣ ਕਾਰਨ ਇੱਕ ਦੀ ਮੌਤ, 6 ਜ਼ਖ਼ਮੀ
. . .  1 day ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਚਾਰ ਜ਼ਖ਼ਮੀ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਦਿੱਤੀ ਸਲਾਹ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਅਲਰਟ ਜਾਰੀ ਕਰਨ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ
. . .  1 day ago
ਡਾ. ਕਫੀਲ ਖਾਨ ਫਿਰ ਗ੍ਰਿਫ਼ਤਾਰ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ 'ਚ ਜਾਰੀ ਕੀਤਾ ਗਿਆ 'ਰੈੱਡ ਅਲਰਟ'
. . .  1 day ago
ਭੀਮਾ ਕੋਰੇਗਾਂਵ ਹਿੰਸਾ 'ਚ ਗ੍ਰਿਫ਼ਤਾਰ ਵਿਅਕਤੀਆਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਰਾਹੁਲ ਗਾਂਧੀ ਅੱਜ ਤੋਂ ਦੋ ਦਿਨਾਂ ਅਮੇਠੀ ਦੌਰੇ 'ਤੇ
. . .  1 day ago
ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਹੁੰਚਿਆ 525 ਮੀਟਰ 'ਤੇ
. . .  1 day ago
ਬਰਸਾਤੀ ਪਾਣੀ 'ਚ ਗੁੱਜਰਾਂ ਦੇ ਕੁੱਲ ਤੇ ਫ਼ਸਲਾਂ ਡੁੱਬੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਝੋਨੇ ਦੀ ਲਵਾਈ ਸ਼ੁਰੂ, ਮਜ਼ਦੂਰਾਂ ਦੀ ਘਾਟ ਹੋਈ ਮਹਿਸੂਸ

ਮੁਕੰਦਪੁਰ, 21 ਜੂਨ (ਅਮਰੀਕ ਸਿੰਘ ਢੀਂਡਸਾ)-ਪੰਜਾਬ ਸਰਕਾਰ ਵਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਦਾ ਦਿਨ ਜਿਉਂ ਹੀ ਲੰਘਿਆ ਕਿਸਾਨਾਂ ਵਲੋਂ ਖੇਤਾਂ ਵਿਚ ਕੱਦੂ ਕਰਨਾ ਸ਼ੁਰੂ ਕਰ ਦਿੱਤਾ | ਭਾਵੇਂ ਕੁਝ ਕਿਸਾਨਾਂ ਵਲੋਂ ਪਿਛਲੇ ਦਿਨੀ ਹੋਈ ਬਾਰਿਸ਼ ਦਾ ਲਾਹਾ ਲੈ ਕੇ ਪਹਿਲਾਂ ਹੀ ਕੱਦੂ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਪਾਵਰਕਾਮ ਵਲੋਂ ਨਿਰੰਤਰ 8 ਘੰਟੇ ਬਿਜਲੀ ਦੀ ਸਪਲਾਈ 20 ਜੂਨ ਤੋਂ ਜਾਰੀ ਕੀਤੀ ਹੈ ਜੋ ਤਿੰਨ ਸ਼ਿਫਟਾਂ ਵਿਚ ਵੱਖ-ਵੱਖ ਫੀਡਰਾਂ ਨੂੰ ਸਪਲਾਈ ਦੇਵੇਗੀ | ਬਹੁਤੇ ਕਿਸਾਨ ਅਜੇ ਮਜ਼ਦੂਰਾਂ ਦੇ ਨਾਂ ਪਹੁੰਚਣ ਕਾਰਨ ਕੱਦੂ ਨਹੀਂ ਕਰ ਰਹੇ ਪਰ ਫਿਰ ਵੀ ਮਜ਼ਦੂਰਾਂ ਦੇ ਕੁੱਝ ਦਿਨਾਂ ਵਿਚ ਆਉਣ ਦੀ ਉਠੀਕ ਵਿਚ ਪੂਰੇ ਤਿਆਰ ਬੈਠੇ ਹਨ |
ਇਲਾਕੇ 'ਚ ਝੋਨੇ ਦੀ ਲਵਾਈ ਨੇ ਜ਼ੋਰ ਫੜਿਆ
ਮਜ਼ਦੂਰਾਂ ਦੀ ਘਾਟ ਰੜਕੀ
ਬੰਗਾ, (ਜਸਬੀਰ ਸਿੰਘ ਨੂਰਪੁਰ)-ਬੰਗਾ ਇਲਾਕੇ ਵਿਚ ਝੋਨੇ ਦੀ ਲਵਾਈ ਨੇ ਇਕ ਦਮ ਜੋਰ ਫੜ ਲਿਆ ਹੈ | ਪਾਵਰਕਾਮ ਵਲੋਂ 20 ਜੂਨ ਤੋਂ 8 ਘੰਟੇ ਨਿਰੰਤਰ ਬਿਜਲੀ ਸਪਲਾਈ ਆਉਣ ਕਾਰਨ ਕਿਸਾਨ ਖੇਤਾਂ ਵਿਚ ਪਾਣੀ ਛੱਡ ਕੇ ਟਰੈਕਟਰਾਂ ਨਾਲ ਕੱਦੂ ਕਰਦੇ ਨਜ਼ਰ ਆ ਰਹੇ ਹਨ | ਪ੍ਰਵਾਸੀ ਮਜ਼ਦੂਰਾਂ ਵਲੋਂ ਝੋਨੇ ਦੀਆਂ ਪਨੀਰੀਆਂ ਪੁੱਟੀਆਂ ਜਾ ਰਹੀਆਂ ਹਨ ਅਤੇ ਖੇਤਾਂ ਵਿਚ ਝੋਨਾ ਲਗਵਾਇਆ ਜਾ ਰਿਹਾ ਹੈ | ਕਿਸਾਨ ਕੁਲਵਿੰਦਰ ਸਿੰਘ ਕਲੇਰ ਨੇ ਦੱਸਿਆ ਕਿ 20 ਜੂਨ ਤੋਂ ਇਕ ਦਮ ਝੋਨੇ ਦੀ ਲਗਵਾਈ 'ਚ ਤੇਜ਼ੀ ਆ ਗਈ ਹੈ | ਪ੍ਰਵਾਸੀ ਮਜ਼ਦੂਰਾਂ ਨੂੰ ਇਕ ਦਮ ਇਨਾ ਝੋਨਾ ਲਗਾਉਣਾ ਮੁਸ਼ਕਿਲ ਹੈ | ਕਿਸਾਨ ਮਜ਼ਦੂਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਲਿਜਾ ਰਹੇ ਹਨ | ਕੁੱਝ ਦਿਨ ਪਹਿਲਾਂ ਪਈ ਬਾਰਿਸ਼ ਕਾਰਨ ਵੀ ਕਿਸਾਨਾਂ ਲਈ ਖੇਤਾਂ 'ਚ ਪਾਣੀ ਦੀ ਖਪਤ ਘਟ ਹੋ ਰਹੀ ਹੈ | ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਝੋਨੇ ਦੀ ਲਗਵਾਈ ਕਾਰਨ ਹੁਣ ਸਾਡੇ ਪਾਸ ਰਤਾ ਵੀ ਵਿਹਲ ਨਹੀਂ ਹੈ |
ਝੋਨੇ ਦੀ ਲਵਈ ਦਾ ਕੰਮ ਜ਼ੋਰਾਂ ਸ਼ੋਰਾਂ 'ਤੇ
ਕਟਾਰੀਆਂ, (ਨਵਜੋਤ ਸਿੰਘ ਜੱਖੂ)-ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਦੇ ਮੁਤਾਬਕ ਝੋਨਾ ਲਾਉਣ ਦੀ ਮਿੱਥੀ ਗਈ ਤਾਰੀਕ 20 ਜੂਨ ਦਾ ਕਿਸਾਨ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਤੇ 20 ਜੂਨ ਦਾ ਇੰਤਜ਼ਾਰ ਖਤਮ ਹੋਣ 'ਤੇ ਪਿੰਡ ਕਟਾਰੀਆਂ ਅਤੇ ਆਸ ਪਾਸ ਦੇ ਪਿੰਡਾਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਗਿਆ | ਉੱਥੇ ਕਿਸਾਨ ਬਲਕਾਰ ਸਿੰਘ, ਸਵਰਨ ਸਿੰਘ, ਜੋਗਾ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਮਨਜੀਤ ਸਿੰਘ, ਪਲਵਿੰਦਰ ਸਿੰਘ ਆਦਿ ਨੇ ਦੱਸਿਆਂ ਕਿ ਧਰਤੀ ਹੇਠਾਂ ਤੋਂ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਨੀਵਾਂ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਵਲੋਂ ਝੋਨੇ ਦੀ ਬਜਾਈ ਦੀ ਤਾਰੀਕ 20 ਜੂਨ ਮਿੱਥੀ ਗਈ ਸੀ ਅਤੇ ਸਰਕਾਰ ਦੇ ਆਦੇਸ਼ਾਂ ਦੀ ਪਾਲ੍ਹਣਾ ਕਰਦੇ ਹੋਏ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ 20 ਜੂਨ ਨੂੰ ਹੀ ਕੀਤੀ ਗਈ ਹੈ | ਉੱਥੇ ਝੋਨਾ ਲਗਵਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਵਿਚ ਖੁਸ਼ੀ ਦੇਖੀ ਗਈ, ਮਜ਼ਦੂਰਾਂ ਨੇ ਦੱਸਿਆਂ ਕਿ ਉਹ ਵਿਹਲੇ ਬੈਠ ਕੇ ਖਾਣ ਲਈ ਮਜ਼ਬੂਰ ਸਨ | ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਧਰਤੀ ਹੇਠੋਂ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮਿੱਥੀ ਤਾਰੀਕ ਨੂੰ ਹੀ ਝੋਨੇ ਬਜਾਈ ਕੀਤੀ ਜਾਵੇ | ਕਿਸਾਨਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਉਨ੍ਹਾਂ ਨੂੰ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਲਗਾਏ ਝੋਨੇ ਦਾ ਪਾਲਣ ਪੋਸ਼ਣ ਚੰਗੇ ਤਰੀਕੇ ਨਾਲ ਕਰ ਸਕਣ |
ਕਈ ਪਿੰਡਾਂ ਵਿਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ
ਬਲਾਚੌਰ, (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ 20 ਜੂਨ ਤੋਂ ਝੋਨੇ ਦੀ ਲੁਆਈ ਦੀਆਂ ਹਿਦਾਇਤਾਂ ਤਹਿਤ ਬਹੁਤ ਸਾਰੇ ਪਿੰਡਾਂ ਵਿਚ ਝੋਨੇ ਦੀ ਲੁਆਈ ਦਾ ਕੰਮ ਜ਼ੋਰਾਂ 'ਤੇ ਸ਼ੁਰੂ ਹੋ ਚੁੱਕਾ ਹੈ | ਪਿੰਡ ਸੁੱਧਾ ਮਾਜਰਾ ਤੋਂ ਬੂਲੇਵਾਲ ਨੂੰ ਜਾਂਦੀ ਸੜਕ ਤੇ ਪ੍ਰਵਾਸੀ ਕਾਮੇ ਜਿੱਥੇ 2100 ਰੁਪਏ ਤੋਂ 2800 ਰੁਪਏ ਪ੍ਰਤੀ ਕਿੱਲਾ ਲੁਆਈ ਤੇ ਕੰਮ ਕਰ ਰਹੇ ਹਨ | ਉੱਥੇ ਨਾਲ ਹੀ ਇਸ ਇਲਾਕੇ ਵਿਚ 24 ਘੰਟੇ ਬਿਜਲੀ ਸਪਲਾਈ ਦੀ ਸਹੂਲਤ ਹੋਣ ਕਾਰਨ ਕਿਸਾਨ ਜ਼ੋਰਾਂ ਸ਼ੋਰਾਂ ਨਾਲ ਖੇਤਾਂ ਵਿਚ ਕੱਦੂ ਕਰਕੇ ਖੇਤਾਂ ਨੂੰ ਝੋਨੇ ਦੀ ਲੁਆਈ ਲਈ ਤਿਆਰ ਕਰ ਰਹੇ ਹਨ | ਇਸੇ ਤਰਾਂ ਪਿੰਡ ਮਹਿੰਦੀਪੁਰ ਨਾਲ ਸਬੰਧਤ ਦਵਿੰਦਰ ਸਿੰਘ, ਜਗਤਾਰ ਸਿੰਘ, ਪਲਵਿੰਦਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ ਲੁਆਈ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਕਾਮਿਆਂ ਦੀ ਘਾਟ ਕਾਰਨ ਕੰਮ ਸੁਸਤ ਹੈ |
ਝੋਨੇ ਦੀ ਲਵਾਈ 'ਤੇ ਲੇਬਰ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ
*ਅਗਲੀਆਂ ਫ਼ਸਲਾਂ ਪਿਛੇਤੀਆਂ ਹੋਣ ਦੀ ਚਿੰਤਾ
ਮਜਾਰੀ/ਸਾਹਿਬਾ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਸਰਕਾਰ ਵਲੋਂ ਧਰਤੀ ਹੇਠ ਪਾਣੀ ਦੇ ਦਿਨੋਂ ਦਿਨ ਗਿਰਦੇ ਜਾ ਰਹੇ ਮਿਆਰ ਨੂੰ ਬਚਾਉਣ ਵਾਸਤੇ ਪਹਿਲਾਂ ਹੀ ਕਿਸਾਨਾਂ ਨੂੰ ਝੋਨੇ ਦੀ ਬਿਜਾਈ 20 ਜੂਨ ਤੋਂ ਸ਼ੁਰੂ ਕਰਨ ਦੀਆਂ ਕੀਤੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਵਲੋਂ ਝੋਨੇ ਦੀ ਲਗਵਾਈ ਲਈ ਖੇਤਾਂ ਵਿਚ ਕੱਦੂ ਕਰਕੇ ਖੇਤ ਤਾਂ ਤਿਆਰ ਕਰ ਲਏ ਗਏ ਹਨ | ਪਰ ਹੁਣ ਮਜ਼ਦੂਰਾਂ ਦੀ ਆ ਰਹੀ ਘਾਟ ਕਾਰਨ ਕਿਸਾਨ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜਰ ਰਹੇ ਹਨ | ਕਿਸਾਨ ਹਰੀਪਾਲ ਸਿੰਘ ਜਾਡਲੀ ਨੇ ਕਿਹਾ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵਲੋਂ 10 ਜੂਨ ਤੋਂ ਝੋਨਾ ਲਗਾਉਣ ਦੀਆਂ ਹਦਾਇਤਾਂ ਸਨ | ਹੁਣ ਕਾਂਗਰਸ ਸਰਕਾਰ ਵਲੋਂ 10 ਦਿਨ ਹੋਰ ਵਧਾ ਦਿੱਤੇ | ਪਹਿਲਾਂ ਹੀ ਲੇਟ ਹੋਏ ਕਿਸਾਨਾਂ ਨੂੰ ਹੁਣ ਲੇਬਰ ਦੀ ਘਾਟ ਕਾਰਨ ਝੋਨੇ ਦੀ ਫ਼ਸਲ ਹੋਰ ਲੇਟ ਹੋ ਰਹੀ ਹੈ | ਲੇਬਰ ਵਲੋਂ ਮਨ ਮਰਜ਼ੀ ਦੇ ਰੇਟ ਲਗਾਏ ਜਾ ਰਹੇ ਹਨ | ਜਿਸ ਨਾਲ ਝੋਨਾ ਪੱਕਣ ਲਈ ਲੇਟ ਹੋਵੇਗਾ ਅਤੇ ਝਾੜ ਵੀ ਘਟੇਗਾ | ਅਗਲੀਆਂ ਫ਼ਸਲਾਂ ਮਟਰ ਤੇ ਕਣਕ ਦੀ ਬਿਜਾਈ ਵੀ ਪਛੜ ਜਾਵੇਗੀ | ਕੁਝ ਦਿਨ ਪਹਿਲਾਂ ਚੰਗੀ ਹੋਈ ਬਾਰਸ਼ ਨੇ ਖੇਤ ਪਾਣੀ ਨਾਲ ਭਰ ਦਿੱਤੇ ਸਨ | ਜਿਸ ਦਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਲਾਹਾ ਨਹੀਂ ਲੈਣ ਦਿੱਤਾ ਗਿਆ | ਇਸ ਮੌਕੇ ਕਿਸਾਨ ਰਸ਼ਪਾਲ ਸਿੰਘ ਮੰਡੇਰ ਨੇ ਕਿਹਾ ਕਿ ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨਾ ਲੇਟ ਲਗਾਉਣ ਦੀ ਸਲਾਹ ਦੇਣਾ ਇਕ ਚੰਗਾ ਕਦਮ ਹੈ | ਜੇ ਪਾਣੀ ਨਾ ਬਚਿਆ ਤਾਂ ਪੰਜਾਬ ਜੋ ਪਹਿਲਾਂ ਹੀ ਬੰਜਰ ਹੋ ਰਿਹਾ ਹੈ | ਆਉਣ ਵਾਲੇ ਸਮੇਂ ਵਿਚ ਪਾਣੀ ਪੀਣ ਲਈ ਵੀ ਨਹੀਂ ਮਿਲਣਾ | ਧਰਤੀ ਹੇਠਲਾ ਪਾਣੀ ਬਚਾਉਣ ਵਾਸਤੇ ਸਾਨੂੰ ਸਭ ਨੂੰ ਮਿਲ ਕੇ ਹੱਭਲਾ ਮਾਰਨ ਦੀ ਜ਼ਰੂਰਤ ਹੈ |
ਲੇਬਰ ਦੀ ਘਾਟ ਕਾਰਨ ਮੱਠੀ ਰਫ਼ਤਾਰ ਨਾਲ ਚੱਲ ਰਿਹੈ ਝੋਨਾ ਲਗਾਉਣ ਦਾ ਕੰਮ
ਕਾਠਗੜ੍ਹ, (ਬਲਦੇਵ ਸਿੰਘ ਪਨੇਸਰ)-ਇਸ ਇਲਾਕੇ ਦੇ ਬੇਟ ਖੇਤਰ ਵਿਚ ਕਿਸਾਨਾਂ ਵੱਲੋਂ ਝੋਨਾ ਲਾਉਣ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ | ਬੇਟ ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਦੂਜੇ ਸੂਬਿਆਂ ਤੋਂ ਲੇਬਰ ਘੱਟ ਆਉਣ ਕਾਰਨ ਝੋਨਾ ਲਾਉਣ ਦਾ ਕੰਮ ਤੇਜ਼ ਨਹੀਂ ਹੋ ਸਕਿਆ | ਜਿਹੜੀ ਲੇਬਰ ਮੌਕੇ 'ਤੇ ਪੱੁਜੀ ਹੋਈ ਹੈ ਉਨ੍ਹਾਂ ਨਾਲ ਵੀ ਕਿਸਾਨਾਂ ਦਾ ਕੰਮ ਪੂਰੀ ਤਰ੍ਹਾਂ ਨਹੀਂ ਹੋ ਰਿਹਾ ਹੈ | ਕਿਸਾਨਾਂ ਨੇ ਦੱਸਿਆ ਕਿ ਘੱਟ ਲੇਬਰ ਹੋਣ ਕਾਰਨ ਇਸ ਵਾਰ ਝੋਨਾ ਲਗਾਉਣ ਲਈ ਲੇਬਰ ਨੇ ਰੇਟ ਹੋਰ ਵੀ ਮਹਿੰਗੇ ਕਰ ਦਿੱਤੇ ਹਨ | ਜਿਸ ਕਾਰਨ ਕਿਸਾਨ ਹੋਰ ਵੀ ਪ੍ਰੇਸ਼ਾਨ ਹਨ | ਇਸ ਖੇਤਰ ਦੇ ਕਿਸਾਨ ਭਾਈ ਦਲਜੀਤ ਸਿੰਘ, ਜਥੇਦਾਰ ਮੁਖ਼ਤਿਆਰ ਸਿੰਘ, ਨੰਬਰਦਾਰ ਅਸ਼ੋਕ ਕੁਮਾਰ, ਕੈਪਟਨ ਨਿਰੰਜਨ ਸਿੰਘ ਅਤੇ ਤਾਰਾ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਅਣ-ਐਲਾਨੇ ਕੱਟ ਵੀ ਝੋਨਾ ਲਾਉਣ ਦੇ ਕੰਮ ਵਿਚ ਰੁਕਾਵਟ ਬਣ ਰਹੇ ਹਨ | ਇੱਥੋਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਜਾਰੀ ਰੱਖੀ ਜਾਵੇ |
ਲੇਬਰ ਨਾ ਮਿਲਣ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਵਧੀ
ਰਾਹੋਂ, (ਬਲਬੀਰ ਸਿੰਘ ਰੂਬੀ)-ਲੇਬਰ ਨਾ ਮਿਲਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਵਿਚ ਦੇਰੀ ਹੋ ਰਹੀ ਹੈ ਤੇ ਕਿਸਾਨਾਂ ਦੀ ਪ੍ਰੇਸ਼ਾਨੀ ਵਿਚ ਭਾਰੀ ਵਾਧਾ ਹੋਇਆ ਹੈ | ਬੇਟ ਏਰੀਏ ਦੇ ਪਿੰਡ ਗੜ੍ਹੀ ਉਧੋਵਾਲ ਦੇ ਕਿਸਾਨ ਰਾਹੁਲ ਦੱਤਾ ਨੇ ਦਸਿਆ ਕਿ ਉਹ ਇਸ ਵਾਰ 35 ਖੇਤ ਝੋਨਾ ਲਗਾ ਰਹੇ ਹਨ ਤੇ ਕਿਸਾਨ ਰਜਨੀਸ਼ ਗੁਪਤਾ ਨੇ ਦੱਸਿਆ ਕਿ ਸਰਕਾਰ ਨੇ ਝੋਨੇ ਦੀ ਲਵਾਈ ਦੀ ਮਿਤੀ 20 ਜੂਨ ਰੱਖ ਕੇ ਕਿਸਾਨਾਂ ਦੀ ਪ੍ਰੇਸ਼ਾਨੀ ਵਿਚ ਵਾਧਾ ਕੀਤਾ ਹੈ | ਉਨ੍ਹਾਂ ਕਿਹਾ ਕਿ ਯੂ.ਪੀ., ਬਿਹਾਰ ਅਤੇ ਪੱਛਮੀ ਬੰਗਾਲ ਤੋਂ ਆਉਣ ਵਾਲੀ ਲੇਬਰ ਪਿਛਲੇ ਸਾਲਾਂ ਵਾਂਗ ਪੰਜਾਬ ਨਹੀਂ ਆ ਰਹੀ, ਕਿਉਂਕਿ ਪੰਜਾਬ ਤੋਂ ਪਹਿਲਾਂ ਦੂਜੇ ਰਾਜਾਂ ਵਿਚ ਵੀ ਇਸੇ ਸਮੇਂ ਝੋਨਾ ਲੱਗ ਰਿਹਾ ਹੈ | ਇਸ ਤੋਂ ਪਹਿਲਾਂ ਪੰਜਾਬ ਵਿਚ ਆਉਣ ਵਾਲੀ ਲੇਬਰ ਇਨ੍ਹਾਂ ਰਾਜਾਂ ਵਿਚ ਝੋਨਾ ਲਗਾ ਕੇ ਫਿਰ ਪੰਜਾਬ ਆਉਂਦੀ ਸੀ | ਕਿਸਾਨ ਹਰਮੇਸ਼ ਲਾਲ ਵਾਸੀ ਪਿੰਡ ਗੜ੍ਹੀ ਫ਼ਤਿਹ ਖਾਂ ਨੇ ਜੋ ਕਿ 60 ਖੇਤ ਝੋਨਾ ਲਗਾ ਰਿਹਾ ਹੈ | ਉੱਧਰ ਪੜ੍ਹੇ ਲਿਖੇ ਕਿਸਾਨ ਕਰਨੈਲ ਸਿੰਘ ਵਾਸੀ ਰਾਹੋਂ ਜੋ ਕਿ 42 ਖੇਤਾਂ ਵਿਚੋਂ 35 ਖੇਤਾਂ ਵਿਚ ਝੋਨਾ ਲਗਾ ਰਹੇ ਹਨ ਨੇ ਸਰਕਾਰ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ | ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੀ ਪੀੜੀ੍ਹ ਲਈ ਪੀਣ ਵਾਲਾ ਪਾਣੀ ਬਚਾਉਣਾ ਹੈ, ਤਾਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਚੱਲਣਾ ਬੇਹੱਦ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਇਸ ਸਮੇਂ ਪੂਸਾ ਝੋਨਾ ਨਾ ਲਗਾਉਣ ਉਸ ਦੀ ਥਾਂ ਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਿਸਮ 121 ਅਤੇ 123 ਲਗਾ ਸਕਦੇ ਹਨ | ਜੋ ਸਮੇਂ ਸਿਰ ਪੱਕ ਜਾਵੇਗੀ ਅਤੇ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ |
ਕੰਢੀ ਅਤੇ ਬੇਟ ਖੇਤਰ ਵਿਚ ਕਿਸਾਨਾਂ ਵਲੋਂ ਝੋਨਾ ਲਗਾਉਣ ਦਾ ਕੰਮ ਸ਼ੁਰੂ
ਰੈਲਮਾਜਰਾ, (ਸੁਭਾਸ਼ ਟੌਾਸਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਝੋਨਾ ਲਗਾਉਣ ਲਈ ਤਹਿ ਕੀਤੀ ਗਈ ਮਿਤੀ ਲੰਘਣ ਉਪਰੰਤ ਕਿਸਾਨਾਂ ਨੇ ਇਸ ਇਲਾਕੇ ਵਿਚ ਝੋਨਾ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਪਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਝੋਨਾ ਲਗਾਉਣ ਲਈ ਰੁਕਾਵਟ ਆ ਰਹੀ ਹੈ | ਪਿੰਡ ਬਨ੍ਹਾਂ ਦੇ ਉੱਘੇ ਕਿਸਾਨ ਜ਼ੈਲਦਾਰ ਪਰਮਿੰਦਰ ਬਾਂਠ ਅਤੇ ਮਦਨ ਲਾਲ ਮੀਲੂ ਨੇ ਦੱਸਿਆ ਕਿ ਬਾਹਰਲੇ ਸੂਬਿਆਂ ਤੋਂ ਆ ਰਹੀ ਲੇਬਰ ਦੀ ਘਾਟ ਹੋਣ ਕਾਰਨ ਝੋਨਾ ਲਗਾਉਣ ਦੇ ਕੰਮ ਵਿਚ ਦੇਰੀ ਹੋ ਰਹੀ ਹੈ, ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਭਾਵੇਂ ਕਿ ਇਸ ਖੇਤਰ ਵਿਚ ਬੇਟ ਦੀਆਂ ਜ਼ਮੀਨਾਂ ਨੂੰ ਬਿਸਤ ਦੁਆਬ ਨਹਿਰ ਦਾ ਪਾਣੀ ਵੀ ਲੱਗ ਰਿਹਾ ਹੈ, ਪਰ ਫਿਰ ਵੀ ਬੇਟ ਅਤੇ ਕੰਢੀ ਖੇਤਰ ਵਿਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟ ਕਿਸਾਨਾਂ ਦੇ ਝੋਨਾ ਲਾਉਣ ਦੇ ਕੰਮ ਵਿਚ ਮੁਸ਼ਕਿਲ ਪੈਦਾ ਕਰ ਰਿਹਾ ਹੈ | ਇਸ ਇਲਾਕੇ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਵਿਚ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਲਗਾਤਾਰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇ |
ਵੱਖ-ਵੱਖ ਪਿੰਡਾਂ ਵਿਚ ਕਿਸਾਨਾਂ ਨੇ ਝੋਨੇ ਦੀ ਲੁਆਈ ਕੀਤੀ ਆਰੰਭ
ਪਹਿਲੇ ਦਿਨ ਹੀ ਝੋਨੇ ਦੀ ਲਵਾਈ ਤੇਜ਼ੀ ਨਾਲ ਸ਼ੁਰ
ਲੇਬਰ ਦੀ ਘਾਟ ਅਤੇ ਵੱਧ ਮਜ਼ਦੂਰੀ ਕਾਰਨ ਕਿਸਾਨ ਪ੍ਰੇਸ਼ਾਨ
ਜਾਡਲਾ, (ਬੱਲੀ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਅੱਜ ਤੋਂ ਆਰੰਭ ਕੀਤੇ ਜਾਣ ਦੇ ਫ਼ੈਸਲੇ ਮੁਤਾਬਕ ਪਹਿਲੇ ਹੀ ਦਿਨ ਝੋਨੇ ਦੀ ਲਵਾਈ ਬੜੀ ਤੇਜ਼ੀ ਨਾਲ ਸ਼ੁਰੂ ਹੋਈ | ਸਵੇਰੇ ਸੂਰਜ ਚੜ੍ਹਨ ਸਾਰ ਹੀ ਕਿਸਾਨ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਖੇਤਾਂ ਵਿਚ ਪੁੱਜ ਗਏ ਅਤੇ ਇੱਕ ਦੋ ਦਿਨ ਪਹਿਲਾਂ ਹੀ ਤਿਆਰ ਕੀਤੇ ਖੇਤਾਂ ਵਿਚ ਝੋਨਾ ਲਵਾਉਣਾ ਸ਼ੁਰੂ ਕਰ ਦਿੱਤਾ |ਸਾਰੇ ਇਲਾਕੇ ਵਿਚ ਪਾਣੀ ਨਾਲ ਭਰੇ ਜਾ ਰਹੇ ਖੇਤਾਂ ਵਿਚ ਝੋਨਾ ਲਾਉਣ ਲਈ ਕਿਸਾਨਾਂ ਨੂੰ ਅਜੇ ਮਜ਼ਦੂਰਾਂ ਦੀ ਘਾਟ ਰੜਕ ਰਹੀ ਹੈ ਅਤੇ ਦੂਜੇ ਰਾਜਾਂ ਤੋਂ ਹੋਰ ਮਜ਼ਦੂਰਾਂ ਦੇ ਪੁੱਜਣ ਤੇ ਝੋਨੇ ਲਵਾਈ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ |ਇਸ ਵਾਰ ਝੋਨਾ ਲਾਉਣ ਆਏ ਮਜ਼ਦੂਰਾਂ ਵੱਲੋਂ ਮਜ਼ਦੂਰੀ ਵਿਚ ਵੀ ਵਾਧਾ ਕਰ ਦਿੱਤਾ ਗਿਆ ਹੈ |ਜਿਸ ਕਾਰਨ ਕਿਸਾਨਾਂ ਦੀ ਪ੍ਰੇਸ਼ਾਨੀ ਵਿਚ ਵਾਧਾ ਹੋਇਆ ਹੈ |ਮਜ਼ਦੂਰਾਂ ਵੱਲੋਂ ਪਿਛਲੇ ਸਾਲ ਇੱਕ ਖੇਤ ਦੀ ਝੋਨਾ ਲਾਉਣ ਦੀ ਮਜ਼ਦੂਰੀ 2500-2600 ਰੁਪਏ ਲਈ ਦੱਸੀ ਜਾ ਰਹੀ ਹੈ ਜਦੋਂ ਕਿ ਇਸ ਵਾਰ ਮਜ਼ਦੂਰ 2800-3000 ਰੁਪਏ ਦੀ ਮੰਗ ਕਰ ਰਹੇ ਹਨ |ਮਜ਼ਦੂਰਾਂ ਦੇ ਇੱਕ ਠੇਕੇਦਾਰ ਦਾ ਕਹਿਣਾ ਹੈ ਪਿਛਲੇ ਸਾਲ ਨਾਲੋਂ ਵਧੀ ਮਹਿੰਗਾਈ ਅਤੇ ਭਾੜੇ ਕਾਰਨ ਉਨ੍ਹਾਂ ਕੋਲ ਮਜ਼ਦੂਰੀ ਵਿਚ ਮਜਬੂਰੀ ਵੱਸ ਵਾਧਾ ਕੀਤਾ ਗਿਆ ਹੈ |

ਜਦੋਂ ਕਬਰ 'ਚੋਂ ਬੱਚੇ ਦੀ ਥਾਂ ਨਿਕਲਿਆ ਕੁੱਤਾ

ਰੈਲਮਾਜਰਾ, 21 ਜੂਨ (ਰਾਕੇਸ਼ ਰੋਮੀ)-ਪਿੰਡ ਟੌਾਸਾ ਵਿਖੇ ਸਥਿਤੀ ਉਸ ਵੇਲੇ ਤਣਾਅ ਪੂਰਨ ਬਣ ਗਈ ਜਦੋਂ ਕਿਸੇ ਨੇ ਪੁਲਿਸ ਨੂੰ ਗੁਪਤ ਸੂਚਨਾ ਦਿੱਤੀ ਕਿ ਕਿਸੇ ਨੇ ਆਪਣਾ ਪਾਪ ਛੁਪਾਉਣ ਲਈ ਇਕ ਨਵਜਾਤ ਬੱਚੇ ਨੂੰ ਦਫ਼ਨਾਇਆ ਹੈ | ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ...

ਪੂਰੀ ਖ਼ਬਰ »

ਪਛੜਾ ਵਰਗ ਸਮਾਜ ਨੇ ਪੰਚਾਇਤੀ ਰਾਜ ਕਾਨੂੰਨ 1994 ਦੇ ਬਦਲਾਅ ਸਬੰਧੀ ਦਿੱਤਾ ਮੰਗ-ਪੱਤਰ

ਨਵਾਂਸ਼ਹਿਰ, 21 ਜੂਨ (ਹਰਵਿੰਦਰ ਸਿੰਘ)- ਅੱਜ ਸੈਣੀ ਮਹਾ ਸਭਾ ਪੰਜਾਬ ਨੇ ਏ.ਡੀ.ਸੀ. ਰਣਜੀਤ ਕੌਰ ਰਾਹੀਂ ਪੰਜਾਬ ਸਰਕਾਰ ਤੋਂ ਪੰਚਾਇਤੀ ਰਾਜ ਕਾਨੂੰਨ 1994 ਵਿਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਬਦਲਾਅ ਕਰਨ ਦੀ ਮੰਗ ਕੀਤੀ ਹੈ | ਆਗੂਆਂ ਨੇ ਕਿਹਾ ਕਿ ਇਸ ਵਿਚ ਐੱਸ.ਸੀ. ਕੋਟੇ ...

ਪੂਰੀ ਖ਼ਬਰ »

ਲੰਗੜੋਆ ਨੇ ਕੰਗਰੌੜ ਨੂੰ ਹਰਾ ਕੇ ਕੀਤਾ ਕਿ੍ਕਟ ਟੂਰਨਾਮੈਂਟ 'ਤੇ ਕਬਜ਼ਾ

ਕਟਾਰੀਆਂ, 21 ਜੂਨ (ਨਵਜੋਤ ਸਿੰਘ ਜੱਖੂ)-ਬਲਾਕ ਬੰਗਾ ਦੇ ਅਧੀਨ ਪੈਂਦੇ ਪਿੰਡ ਕੰਗਰੌੜ 'ਚ ਡਾ: ਅੰਬੇਡਕਰ ਸਪੋਰਟਸ ਕਲੱਬ ਵਲੋਂ ਪਹਿਲਾ ਅੰਡਰ 19 ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ 'ਚ ਫਾਈਨਲ ਮੈਚ ਕੰਗਰੌੜ ਅਤੇ ਲੰਗੜੋਆ ਵਿਚਕਾਰ ਖੇਡਿਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਆਈ. ਟੀ. ਆਈ. ਸੂੰਢ 'ਚ ਦਾਖ਼ਲੇ ਸਬੰਧੀ ਨੌਜਵਾਨਾਂ 'ਚ ਭਾਰੀ ਉਤਸ਼ਾਹ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)-ਪੰਜਾਬ ਸਰਕਾਰ ਅਤੇ ਤਕਨੀਕੀ ਸਿੱਖਿਆ ਵਿਭਾਗ ਵਲੋਂ ਨੌਜਵਾਨਾਂ ਨੂੰ ਕਿੱਤਾ ਮੁਖੀ ਕੋਰਸਾਂ ਨਾਲ ਜੋੜ ਕੇ ਤਕਨੀਕੀ ਖੇਤਰ 'ਚ ਆਤਮ ਨਿਰਭਰ ਬਣਾਉਣ ਦੇ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸੂੰਢ ਵਿਖੇ ਦਾਖ਼ਲੇ ਲਈ ...

ਪੂਰੀ ਖ਼ਬਰ »

ਤੰਦਰੁਸਤ ਪੰਜਾਬ ਮੁਹਿੰਮ 'ਚ ਆਮ ਜਨਤਾ ਦਾ ਸਹਿਯੋਗ ਵੀ ਜ਼ਰੂਰੀ-ਏ. ਡੀ. ਸੀ. ਦਵਿੰਦਰ ਸਿੰਘ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਅੱਜ ਇੱਥੇ ਕੌਮਾਂਤਰੀ ਯੋਗ ਦਿਵਸ ਮੌਕੇ ਬਾਰਾਂਦਰੀ ਗਾਰਡਨ ਤੋਂ ਡੀ.ਸੀ. ਦਫ਼ਤਰ ਤਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਕਾਰਜਕਾਰੀ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਦੀ ਅਗਵਾਈ ਵਿਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੇਤਨਾ ...

ਪੂਰੀ ਖ਼ਬਰ »

ਖੇਡ ਸਟੇਡੀਅਮ ਦਾ ਅਧੂਰਾ ਪਿਆ ਕੰਮ ਪੂਰਾ ਕੀਤਾ ਜਾਵੇ

ਰਾਹੋਂ, 21 ਜੂਨ (ਭਾਗੜਾ)-ਰਾਹੋਂ ਦੇ ਰਾਮ ਲੀਲ੍ਹਾ ਮੈਦਾਨ ਵਿਚ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਡਾ: ਭੀਮ ਰਾਓ ਅੰਬੇਡਕਰ ਖੇਡ ਸਟੇਡੀਅਮ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ | ਪਰ ਉਸ ਦਾ ਨਿਰਮਾਣ ਕੰਮ ਮਾਲੀ ਮਦਦ ਦੇ ...

ਪੂਰੀ ਖ਼ਬਰ »

ਚੂਹੜਪੁਰ ਦੇ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਸ਼ੁਰੂ

ਨਵਾਂਸ਼ਹਿਰ, 21 ਜੂਨ(ਹਰਵਿੰਦਰ ਸਿੰਘ)-ਅੱਜ ਨਵਾਂਸ਼ਹਿਰ ਦੇ ਨੇੜਲੇ ਪਿੰਡ ਚੁਹੜਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸਪੋਰਟਸ ਕਲੱਬ ਰਜਿ. ਚੁਹੜਪੁਰ ਅਤੇ ਡਾ. ਬੀ.ਆਰ. ਅੰਬੇਡਕਰ ਕੋਚਿੰਗ ਸੈਂਟਰ ਵਲੋਂ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਦੇ ਬੱਚਿਆਂ ਲਈ ਫਰੀ ...

ਪੂਰੀ ਖ਼ਬਰ »

ਏ. ਡੀ. ਸੀ. ਵਲੋਂ ਅਧਿਕਾਰੀਆਂ ਨੂੰ ਸਿਹਤ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਹਦਾਇਤ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਵਿੰਦਰ ਸਿੰਘ ਨੇ ਅੱਜ ਇੱਥੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ...

ਪੂਰੀ ਖ਼ਬਰ »

ਬਹਿਰਾਮ ਪੁਲਿਸ ਵਲੋਂ ਇਕ ਭਗੌੜਾ ਵਿਅਕਤੀ ਕਾਬੂ

ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ)-ਬਹਿਰਾਮ ਪੁਲਿਸ ਨੂੰ ਉਸ ਵੇਲੇ ਹੋਰ ਕਾਮਯਾਬੀ ਮਿਲੀ ਜਦੋਂ ਇਕ ਭਗੌੜਾ ਵਿਅਕਤੀ ਕਾਬੂ ਕੀਤਾ | ਇਸ ਸਬੰਧੀ ਪੁਲਿਸ ਥਾਣਾ ਬਹਿਰਾਮ ਦੇ ਇੰਚਾਰਜ ਇੰਸਪੈਕਟਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ...

ਪੂਰੀ ਖ਼ਬਰ »

ਅੱਗ ਲੱਗਣ ਨਾਲ ਘਰ ਦਾ ਕੀਮਤੀ ਸਾਮਾਨ ਸੜਿਆ

ਸਮੁੰਦੜਾ, 21 ਜੂਨ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਵਿਖੇ ਇਕ ਪਰਿਵਾਰ ਦੇ ਘਰ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਬਹੁਤ ਸਾਰਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਹੈ | ਰਾਕੇਸ਼ ਕੁਮਾਰ ਪੁੱਤਰ ਦਾਸ ਰਾਮ ਵਾਸੀ ਸਮੁੰਦੜਾ ਨੇ ਦਸਿਆ ਕਿ ਉਨ੍ਹਾਂ ਵਲੋਂ ਅੱਜ ਸ਼ਾਮ ਨੰੂ ...

ਪੂਰੀ ਖ਼ਬਰ »

ਵਧੀਕ ਡਿਪਟੀ ਕਮਿਸ਼ਨਰ ਵਲੋਂ ਕੇ. ਵੀ. ਕੇ. ਲੰਗੜੋਆ ਦਾ ਦੌਰਾ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਵਿੰਦਰ ਸਿੰਘ ਵਲੋਂ ਅੱਜ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦਾ ਦੌਰਾ ਕਰਕੇ ਇੰਚਾਰਜ ਡਿਪਟੀ ਡਾਇਰੈਕਟਰ ਡਾ. ਮਨੋਜ ਸ਼ਰਮਾ ਨੂੰ ਸਵੈ-ਸੇਵੀ ਗਰੁੱਪਾਂ ਅਤੇ ਖੇਤੀ ਵਿਭਿੰਨਤਾ ਨੂੰ ...

ਪੂਰੀ ਖ਼ਬਰ »

ਖੇਡ ਵਿਭਾਗ 'ਤੰਦਰੁਸਤ ਪੰਜਾਬ' ਦੀ ਕਾਇਮੀ ਵਿਚ ਪਾ ਰਿਹਾ ਹੈ ਖੇਡ ਵਿੰਗਾਂ ਰਾਹੀਂ ਯੋਗਦਾਨ-ਜ਼ਿਲ੍ਹਾ ਖੇਡ ਅਫ਼ਸਰ

ਨਵਾਂਸ਼ਹਿਰ, 21 ਜੂਨ-(ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਦਾ ਖੇਡ ਵਿਭਾਗ ਪੰਜਾਬ ਸਰਕਾਰ ਵਲੋਂ ਆਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨੌਜੁਆਨਾਂ ਨੂੰ ਸਿਹਤਯਾਬ ਰੱਖਣ ਅਤੇ ਰਾਜ ਪੱਧਰੀ ਤੇ ਕੌਮੀ ਪੱਧਰੀ ਮੁਕਾਬਲਿਆਂ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾ ...

ਪੂਰੀ ਖ਼ਬਰ »

ਚਾਰ ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਮਨਰੇਗਾ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ

ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ)-ਮਨਰੇਗਾ ਕਰਮਚਾਰੀ ਯੂਨੀਅਨ ਵਲੋਂ ਬੰਗਾ ਵਿਖੇ ਤਨਖਾਹਾਂ ਨਾ ਮਿਲਣ ਕਾਰਨ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਨਰੇਗਾ ਨੂੰ ਦਿੱਤੇ ਮੰਗ ਪੱਤਰ ਰਾਹੀਂ ਮੰਗ ...

ਪੂਰੀ ਖ਼ਬਰ »

24 ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ

ਉਸਮਾਨਪੁਰ, 21 ਜੂਨ (ਸੰਦੀਪ ਮਝੂਰ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਅਤੇ ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਵਲੋਂ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਉਸਮਾਨਪੁਰ ਵਿਖੇ 24 ਜੂਨ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ...

ਪੂਰੀ ਖ਼ਬਰ »

ਚੌਥੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਬਾਰਾਦਰੀ ਵਿਖੇ ਕਰਵਾਇਆ ਜ਼ਿਲ੍ਹਾ ਪੱਧਰੀ ਸਮਾਗਮ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਅੱਜ ਚੌਥਾ ਅੰਤਰਰਾਸ਼ਟਰੀ ਯੋਗ ਦਿਵਸ ਬਾਰਾਂਦਰੀ ਗਾਰਡਨ ਨਵਾਂਸ਼ਹਿਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਵਿਚ ਜ਼ਿਲ੍ਹਾ ਪ੍ਰਸ਼ਾਸਨ, ਆਯੂਸ਼ ਵਿਭਾਗ, ਆਰਟ ਆਫ਼ ਲਿਵਿੰਗ, ਓਸ਼ੋ ਧਾਰਾ, ਭਾਰਤੀ ਯੋਗ ਸੰਸਥਾਨ, ਆਰੀਆ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਮੱਠੀ

ਬੰਗਾ, 21 ਜੂਨ (ਕਰਮ ਲਧਾਣਾ)-ਇਸ ਇਲਾਕੇ ਦੇ ਪਿੰਡਾਂ 'ਚ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਦੀ ਘਾਟ ਕਾਰਨ ਝੋਨਾ ਲੁਆਈ ਦੀ ਚਾਲ ਮੱਠੀ ਹੈ | ਬਹੁਤੇ ਕਿਸਾਨ ਆਪਣੇ ਖੇਤ ਤਿਆਰ ਕਰੀ ਬੈਠੇ ਹਨ ਪਰ ਮਜ਼ਦੂਰ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ ਵਿਚ ਹਨ | ਬਹੁਤੇ ਕਿਸਾਨਾਂ ਨੇ ਅਜੇ ...

ਪੂਰੀ ਖ਼ਬਰ »

ਅਜੇ ਸੂੰਢ ਦੇ 'ਸਰਪੰਚ' ਗੀਤ ਨੂੰ ਭਰਵਾਂ ਹੁੰਗਾਰਾ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)-ਸਾਬਕਾ ਕਬੱਡੀ ਖਿਡਾਰੀ ਹਰਿੰਦਰ ਸਿੰਘ ਬੋਇਲ ਕੈਨੇਡਾ ਦੇ ਸਹਿਯੋਗ ਨਾਲ ਜੱਸ ਰਿਕਾਰਡਿੰਗ ਕੰਪਨੀ ਵਲੋਂ ਪਿ੍ੰਸ ਮਾਨ ਦੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੇ, ਗੀਤਕਾਰ ਗੱਗੀ ਭਰੋਲੀ ਵਲੋਂ ਲਿਖੇ ਅਤੇ ਗਾਇਕ ਅਜੇ ਸੂੰਢ ਦੀ ...

ਪੂਰੀ ਖ਼ਬਰ »

ਸਮਾਜ ਸੇਵੀ ਸੋਹਣ ਸਿੰਘ ਦਾ ਬਰਨਾਲਾ ਕਲਾਂ ਵਾਸੀਆਂ ਨੇ ਕੀਤਾ ਸਨਮਾਨ

ਨਵਾਂਸ਼ਹਿਰ, 21 ਜੂਨ (ਹਰਮਿੰਦਰ ਸਿੰਘ ਪਿੰਟੂ)-ਅੱਜ ਪਿੰਡ ਬਰਨਾਲਾ ਕਲਾਂ ਵਾਸੀਆਂ ਵਲੋਂ ਸਮਾਜ ਸੇਵੀ ਸੋਹਣ ਸਿੰਘ ਨੂੰ ਸ਼ਮਸ਼ਾਨ ਘਾਟ ਲਈ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਵੰਤ ਸਿੰਘ ਪਾਬਲਾ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ ਨੰੂ ਸੰੁਦਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਵਲੋਂ ਪੈਟਰੋਲ-ਡੀਜ਼ਲ ਦੀਆਾਂ ਵਾਧੇ ਿਖ਼ਲਾਫ਼ ਧਰਨਾ 26 ਨੂੰ -ਠੰਡਲ

ਨਵਾਂਸ਼ਹਿਰ, 21 ਜੂਨ (ਹਰਮਿੰਦਰ ਸਿੰਘ ਪਿੰਟੂ)- ਅੱਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਦੇ ਵਾਧੇ ਦੇ ਵਿਰੋਧ ਵਿਚ ਪੰਜਾਬ ਦੇ ਸਾਰੇ ਹੈੱਡ ਕੁਆਟਰਾਂ 'ਤੇ 26 ਜੂਨ ਦਿਨ ...

ਪੂਰੀ ਖ਼ਬਰ »

ਬੀ. ਐਸ. ਐਨ. ਐਲ ਦੇ ਬੰਦ ਪਏ ਲੈਂਡਲਾਈਨ ਫ਼ੋਨਾਂ ਤੋਂ ਝਿੱਕਾ ਨਿਵਾਸੀ ਦੁਖੀ

ਬੰਗਾ, 21 ਜੂਨ (ਕਰਮ ਲਧਾਣਾ)-ਪਿਛਲੇ ਲੰਬੇ ਸਮੇਂ ਤੋਂ ਬੀ. ਐਸ. ਐਨ. ਐਲ ਦੇ ਬੰਦ ਪਏ ਲੈਂਡ ਲਾਈਨ ਫੋਨਾਂ ਤੋਂ ਇਸ ਬਲਾਕ ਦੇ ਪਿੰਡ ਲਧਾਣਾ ਝਿੱਕਾ ਦੇ ਅਨੇਕਾਂ ਨਿਵਾਸੀ ਦੁਖੀ ਹਨ | ਨਗਰ ਨਿਵਾਸੀ ਮਾ: ਦਲਵਿੰਦਰ ਝਿੱਕਾ ਨੇ ਦੱਸਿਆ ਕਿ ਉਹ ਆਪਣੇ ਬੰਦ ਪਏ ਫੋਨ ਬਾਰੇ ਕਈ ਵਾਰੀ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਨੇ ਬਲਾਕ ਪੱਧਰੀ ਪਾਰਲੀਮੈਂਟ ਕਰਵਾਈ

ਮਜਾਰੀ/ਸਾਹਿਬਾ, 21 ਜੂਨ (ਨਿਰਮਲਜੀਤ ਸਿੰਘ ਚਾਹਲ)- ਨਹਿਰੂ ਯੁਵਾ ਕੇਂਦਰ ਵੱਲੋਂ ਪਿੰਡ ਰੁੜਕੀ ਕਲਾਂ ਵਿਖੇ 'ਜਾਗੋ' ਨਾਟਕ ਤਹਿਤ ਬਲਾਕ ਪੱਧਰੀ ਯੂਥ ਪਾਰਲੀਮੈਂਟ ਕਰਵਾਈ ਗਈ | ਜਿਸ ਦਾ ਉਦਘਾਟਨ ਸਰਪੰਚ ਦੀਪ ਰਾਣਾ ਵੱਲੋਂ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰੋਜੈਕਟ ...

ਪੂਰੀ ਖ਼ਬਰ »

ਗਾਇਕ ਜਸਇੰਦਰ ਦਾ ਸਿੰਗਲ ਟ੍ਰੈਕ 'ਰੀਅਲ ਬ੍ਰਦਰਜ਼' ਜਾਰੀ

ਬੰਗਾ, 21 ਜੂਨ (ਲਾਲੀ ਬੰਗਾ)-ਪੰਜਾਬੀ ਗਾਇਕੀ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾ ਕੇ ਆਪਣੀ ਅਵਾਜ਼ ਦਾ ਲੋਹਾ ਮਨਵਾ ਚੁੱਕੇ ਪੰਜਾਬੀ ਗਾਇਕ ਜਸਇੰਦਰ ਦਾ ਨਵਾਂ ਸਿੰਗਲ ਟ੍ਰੈਕ 'ਰੀਅਲ ਬ੍ਰਦਰਜ਼' ਪੇਸ਼ਕਾਰ ਪਿੰਦੀ ਧਾਰੀਵਾਲ ਤੇ ਕੰਪਨੀ 'ਅਮਰ ਆਡੀਓ' ਵਲੋਂ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਮੱਠੀ

ਬੰਗਾ, 21 ਜੂਨ (ਕਰਮ ਲਧਾਣਾ)-ਇਸ ਇਲਾਕੇ ਦੇ ਪਿੰਡਾਂ 'ਚ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਦੀ ਘਾਟ ਕਾਰਨ ਝੋਨਾ ਲੁਆਈ ਦੀ ਚਾਲ ਮੱਠੀ ਹੈ | ਬਹੁਤੇ ਕਿਸਾਨ ਆਪਣੇ ਖੇਤ ਤਿਆਰ ਕਰੀ ਬੈਠੇ ਹਨ ਪਰ ਮਜ਼ਦੂਰ ਨਾ ਮਿਲਣ ਕਰਕੇ ਨਿਰਾਸ਼ਾ ਦੇ ਆਲਮ ਵਿਚ ਹਨ | ਬਹੁਤੇ ਕਿਸਾਨਾਂ ਨੇ ਅਜੇ ...

ਪੂਰੀ ਖ਼ਬਰ »

ਅਜੇ ਸੂੰਢ ਦੇ 'ਸਰਪੰਚ' ਗੀਤ ਨੂੰ ਭਰਵਾਂ ਹੁੰਗਾਰਾ

ਸੰਧਵਾਂ, 21 ਜੂਨ (ਪ੍ਰੇਮੀ ਸੰਧਵਾਂ)-ਸਾਬਕਾ ਕਬੱਡੀ ਖਿਡਾਰੀ ਹਰਿੰਦਰ ਸਿੰਘ ਬੋਇਲ ਕੈਨੇਡਾ ਦੇ ਸਹਿਯੋਗ ਨਾਲ ਜੱਸ ਰਿਕਾਰਡਿੰਗ ਕੰਪਨੀ ਵਲੋਂ ਪਿ੍ੰਸ ਮਾਨ ਦੀਆਂ ਸੰਗੀਤਕ ਧੁੰਨਾਂ ਨਾਲ ਸ਼ਿੰਗਾਰੇ, ਗੀਤਕਾਰ ਗੱਗੀ ਭਰੋਲੀ ਵਲੋਂ ਲਿਖੇ ਅਤੇ ਗਾਇਕ ਅਜੇ ਸੂੰਢ ਦੀ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ

ਨਵਾਂਸ਼ਹਿਰ, 21 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ 'ਚ ਕਥਿਤ ਦੋਸ਼ੀਆਂ ਿਖ਼ਲਾਫ਼ ਅਪਰਾਧਿਕ ਮਾਮਲੇ ਦਰਜ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਵਿੰਦਰ ਸਿੰਘ ਐੱਸ.ਪੀ. ਜਾਂਚ ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX