ਤਾਜਾ ਖ਼ਬਰਾਂ


ਕਾਂਗਰਸ ਹੈੱਡਕੁਆਰਟਰ 'ਚ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ, ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  2 minutes ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ 'ਚ ਲਿਆਂਦਾ ਗਿਆ ਹੈ। ਸਸਕਾਰ ਤੋਂ ਪਹਿਲਾਂ ਇੱਥੇ ਉਨ੍ਹਾਂ ਦੀ ਮ੍ਰਿਤਕ...
ਝਾਰਖੰਡ 'ਚ ਭੀੜ ਨੇ ਔਰਤ ਸਣੇ ਚਾਰ ਲੋਕਾਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
. . .  11 minutes ago
ਰਾਂਚੀ, 21 ਜੁਲਾਈ- ਦੇਸ਼ 'ਚ ਭੀੜਤੰਤਰ ਦੀ ਹਿੰਸਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਝਾਰਖੰਡ ਦੇ ਗੁਮਲਾ ਇਲਾਕੇ ਦਾ ਹੈ, ਜਿੱਥੇ ਜਾਦੂਗਰਨੀ ਦੱਸ ਕੇ ਲੋਕਾਂ ਨੇ ਔਰਤ ਸਣੇ 4 ਲੋਕਾਂ ਨੂੰ ਲਾਠੀਆਂ-ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ...
'ਸ਼ਹੀਦ ਦਿਵਸ' ਮੌਕੇ ਮਮਤਾ ਵਲੋਂ ਧਰਮਤਲਾ 'ਚ ਕੀਤੀ ਜਾਵੇਗੀ ਰੈਲੀ
. . .  30 minutes ago
ਕੋਲਕਾਤਾ, 21 ਜੁਲਾਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਸ਼ਹੀਦ ਦਿਵਸ' ਮੌਕੇ ਅੱਜ ਧਰਮਤਲਾ 'ਚ ਇੱਕ ਰੈਲੀ ਨੂੰ ਸੰਬੋਧਨ ਕਰੇਗੀ। ਇੱਥੇ ਸਾਲ 1993 'ਚ ਮੇਯੋ ਰੋਡ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਸੀ। ਇਹ ਮੌਤਾਂ ਪੁਲਿਸ...
ਪ੍ਰਧਾਨ ਮੰਤਰੀ ਮੋਦੀ ਨੇ ਗਰਗ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  44 minutes ago
ਨਵੀਂ ਦਿੱਲੀ, 21 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ''ਸ਼੍ਰੀ ਮਾਂਗੇ ਰਾਮ ਗਰਗ ਜੀ ਦਾ ਦਿੱਲੀ ਨਾਲ...
ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਲਿਜਾਈ ਜਾ ਰਹੀ ਹੈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ ਵਿਖੇ ਅੰਤਿਮ ਦਰਸ਼ਨਾਂ ਲਈ ਲਿਜਾਇਆ ਜਾ ਰਿਹਾ ਹੈ। ਦੁਪਹਿਰ...
ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਮੋਗਾ, 21 ਜੁਲਾਈ- ਮੋਗਾ ਪੁਲਿਸ ਦੇ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਕੋਟਕਪੂਰਾ ਚੌਕ ਦੋ ਵਿਅਕਤੀਆਂ ਨੂੰ 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਕੋਲੋਂ ਢਾਈ ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਦੋਹਾਂ...
ਅਮਰੀਕਾ 'ਚ ਪੈ ਰਹੀ ਹੈ ਭਿਆਨਕ ਗਰਮੀ, 15 ਕਰੋੜ ਲੋਕ ਲੂ ਦੀ ਲਪੇਟ 'ਚ
. . .  about 1 hour ago
ਵਾਸ਼ਿੰਗਟਨ, 21 ਜੁਲਾਈ- ਅਮਰੀਕਾ ਦੇ ਕਈ ਸ਼ਹਿਰਾਂ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਹਫ਼ਤੇ ਦੇ ਅਖ਼ੀਰ 'ਚ ਨਿਊਯਾਰਕ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ...
ਲਾਲ ਕ੍ਰਿਸ਼ਨ ਅਡਵਾਨੀ ਨੇ ਦਿੱਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ...
ਪਾਕਿਸਤਾਨ : ਹਸਪਤਾਲ 'ਚ ਹੋਇਆ ਆਤਮਘਾਤੀ ਬੰਬ ਧਮਾਕਾ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਪੈਂਦੇ ਡੇਰਾ ਇਸਮਾਈਲ ਖ਼ਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ 'ਚ ਅੱਜ ਸਵੇਰੇ ਹੋਏ ਆਤਮਘਾਤੀ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ...
ਬਿਹਾਰ ਦੀਆਂ ਜੇਲ੍ਹਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  about 2 hours ago
ਪਟਨਾ, 21 ਜੁਲਾਈ- ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਅੱਜ ਬਿਹਾਰ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ...
ਨਿਊਜ਼ੀਲੈਂਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਵੈਲਿੰਗਟਨ, 21 ਜੁਲਾਈ- ਨਿਊਜ਼ੀਲੈਂਡ ਦੇ ਐੱਲ. ਏਸਪੇਰੈਂਸ ਰਾਕ ਤੋਂ 79 ਕਿਲੋਮੀਟਰ ਦੂਰ ਇਲਾਕੇ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ...
ਸੁਸ਼ਮਾ ਸਵਰਾਜ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਜੁਲਾਈ- ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲਗਾਤਾਰ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ...
ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਸਪਾ ਨੇਤਾ ਆਜ਼ਮ ਖ਼ਾਨ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ ਦਰਜ
. . .  about 3 hours ago
ਲਖਨਊ, 21 ਜੁਲਾਈ- ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਉਨ੍ਹਾਂ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ...
ਉਮਰ ਅਬਦੁੱਲਾ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਲੰਘੇ ਦਿਨ ਸ਼ੀਲਾ ਦੀਕਸ਼ਿਤ...
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ, ਵਿਧਾਇਕ ਅਤੇ ਸੀਨੀਅਰ ਸੰਘ ਸਹਿਯੋਗੀ ਮਾਂਗੇ ਰਾਮ ਗਰਗ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 7.30 ਵਜੇ ਆਖ਼ਰੀ ਸਾਹ ਲਏ। ਜਾਣਕਾਰੀ ਮਿਲੀ ਹੈ ਕਿ ਗਰਗ ਪਿਛਲੇ ਕਈ ਦਿਨਾਂ ਤੋਂ ਬਿਮਾਰ...
ਵੈਸਟ ਇੰਡੀਜ਼ ਦੌਰੇ ਲਈ ਅੱਜ ਹੋਵੇਗੀ ਭਾਰਤੀ ਕ੍ਰਿਕਟ ਟੀਮ ਦੀ ਚੋਣ
. . .  about 4 hours ago
ਪਾਪੂਆ ਨਿਊ ਗਿਨੀ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਅੱਜ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੱਲ੍ਹ
. . .  1 day ago
ਭੇਦਭਰੀ ਹਾਲਤ ਵਿੱਚ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਬਾਹਰ ਰੱਖ ਕੇ ਦਿੱਤਾ ਧਰਨਾ
. . .  1 day ago
ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਸੋਨੀਆ ਗਾਂਧੀ
. . .  1 day ago
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  1 day ago
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  1 day ago
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  1 day ago
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  1 day ago
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  1 day ago
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  1 day ago
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  1 day ago
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  1 day ago
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  1 day ago
ਲਾਲ ਜੀ ਟੰਡਨ ਹੋਣਗੇ ਮੱਧ ਪ੍ਰਦੇਸ਼ ਦੇ ਰਾਜਪਾਲ, ਅਨੰਦੀਬੇਨ ਸੰਭਾਲਣਗੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
. . .  1 day ago
ਮੱਧ ਪ੍ਰਦੇਸ਼ ਵਿੱਚ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
. . .  1 day ago
ਪ੍ਰਿਅੰਕਾ ਗਾਂਧੀ ਵੱਲੋਂ ਸੋਨਭੱਦਰ ਹੱਤਿਆ ਕਾਂਡ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਵੱਲੋਂ ਵੀ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰੀ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਨੇ ਵੀ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
. . .  1 day ago
ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਕਰ ਮੁਕਤ ਹੋਈ 'ਸੁਪਰ 30'
. . .  about 1 hour ago
ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟਕੱਰ ’ਚ 9 ਲੋਕਾਂ ਦੀ ਹੋਈ ਮੌਤ
. . .  about 1 hour ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  2 minutes ago
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  15 minutes ago
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  22 minutes ago
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  38 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550

ਤਰਨਤਾਰਨ

ਜ਼ਿਲ੍ਹਾ ਤਰਨ ਤਾਰਨ 'ਚ ਕਿਸਾਨਾਂ ਨੂੰ ਝੋਨਾ ਲਾਉਣ ਲਈ ਮਜ਼ਦੂਰਾਂ ਦੀ ਆ ਰਹੀ ਭਾਰੀ ਘਾਟ

ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਬਿਜਾਈ 20 ਜੂਨ ਤੋਂ ਸ਼ੁਰੂ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਤਰਨ ਤਾਰਨ ਵਿਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ | ਝੋਨੇ ਦੀ ਬਿਜਾਈ ਕਰਨ ਵਿਚ ਕਿਸਾਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਲੇਬਰ ਦੀ ਆ ਰਹੀ ਹੈ | ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨਾ ਲਾਉਣ ਵਿਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ, ਇਸ ਸਬੰਧੀ ਪਾਵਰਕਾਮ ਵਿਭਾਗ ਵਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਕੀਤੇ ਜਾਣ ਦੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਈ ਥਾਵਾਂ 'ਤੇ 8 ਘੰਟੇ ਬਿਜਲੀ ਸਪਲਾਈ ਨਿਰਵਿਘਨ ਨਾ ਮਿਲਣ ਦੀਆਂ ਸੂਚਨਾਵਾਂ ਵੀ ਪ੍ਰਾਪਤ ਹੋਈਆਂ ਹਨ | ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਝੋਨੇ ਲਾਉਣ ਸਮੇਂ ਉਨਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਵਿਭਾਗ ਵਲੋਂ ਯੂਰੀਆ ਖਾਦ ਦੇ ਵੀ ਉਚ ਪ੍ਰਬੰਧ ਕੀਤੇ ਹੋਣ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ | ਬੇਸ਼ਕ 20 ਜੂਨ ਤੋਂ ਝੋਨੇ ਦੀ ਲਵਾਈ ਦੀ ਇਕ ਤਰ੍ਹਾਂ ਨਾਲ ਰਸਮੀ ਸ਼ੁਰੂਆਤ ਹੋ ਚੁੱਕੀ ਹੈ ਪਰ ਭਾਰੀ ਗਰਮੀ ਤੇ ਔੜ ਦੇ ਕਾਰਨ ਲਗ ਰਹੇ ਝੋਨੇ ਨੂੰ ਪਾਲਣ ਲਈ ਸਰਕਾਰ ਵਲੋਂ 8 ਘੰਟੇ ਐਲਾਨੀ ਗਈ ਬਿਜਲੀ ਸਪਲਾਈ ਕਿਸਾਨਾਂ ਮੁਤਾਬਕ ਆਟੇ 'ਚ ਲੂਣ ਦੇ ਬਰਾਬਰ ਹੈ | ਤਰਨ ਤਾਰਨ ਦੇ ਲਾਗਲੇ ਵੱਖ ਵੱਖ ਪਿੰਡਾਂ ਮਲੀਆ, ਕੱਦਗਿੱਲ, ਬਹਿਲਾ, ਰਟੌਲ, ਕੰਡਿਆਲਾ, ਮੁਗਲ ਚੱਕ, ਪੰਡੋਰੀ ਗੋਲਾ, ਬਾਠ ਆਦਿ ਦਾ ਦੌਰਾ ਕਰਨ ਤੇ ਟਾਵੇਂ ਟਾਵੇਂ ਖੇਤਾਂ ਵਿਚ ਖਾਸਕਰ ਪਿੰਡਾਂ ਵਿਚਲੇ ਮਜ਼ਦੂਰ ਪਰਿਵਾਰਾਂ ਦੀਆਂ ਹੀ ਟੋਲੀਆਂ ਝੋਨਾ ਲਗਾ ਰਹੀਆਂ ਸਨ | ਜਦ ਕਿ ਝੋਨੇ ਦੀ ਲਵਾਈ ਦੇ ਮਾਸਟਰ ਜਾਣੇ ਜਾਂਦੇ ਭਈਏ (ਪ੍ਰਵਾਸੀ ਮਜ਼ਦੂਰ) ਘੱਟ ਹੀ ਨਜ਼ਰ ਆਏ | ਇਸ ਦੌਰਾਨ ਮਜ਼ਦੂਰਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਝੋਨੇ ਦੀ ਪ੍ਰਤੀ ਕਿੱਲਾ ਲਵਾਈ ਦੀ ਮਜ਼ਦੂਰ 2500 ਰੁਪਏ ਦੇ ਕਰੀਬ ਮਿਲ ਰਹੀ ਹੈ ਜੋ ਕਿ ਮਿਹਨਤ ਮੁਤਾਬਿਕ ਬਹੁਤ ਘੱਟ ਹੈ ਤੇ ਇਹ ਮਜ਼ਦੂਰੀ 3000 ਰੁਪਏ ਘੱਟੋ ਘੱਟ ਹੋਣੀ ਚਾਹੀਦੀ ਹੈ | ਪਿੰਡ ਧੁੰਨ ਢਾਏ ਵਾਲਾ ਦੇ ਕਿਸਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਦੀ ਜਿਥੇ ਲੇਬਰ ਦੀ ਤੰਗੀ ਆ ਰਹੀ ਹੈ, ਉਥੇ ਨਹਿਰੀ ਪਾਣੀ ਨਹੀਂ ਮਿਲ ਰਿਹਾ |
ਪਾਵਰਕਾਮ ਵਲੋਂ ਦਿੱਤੀ ਜਾ ਰਹੀ 8 ਘੰਟੇ ਬਿਜਲੀ ਸਪਲਾਈ - ਐਸ.ਈ. ਪਾਵਰਕਾਮ : ਪਾਵਰਕਾਮ ਦੇ ਐੱਸ.ਈ. ਸਕੱਤਰ ਸਿੰਘ ਢਿੱਲੋਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 20 ਜੂਨ ਤੋਂ ਕਿਸਾਨਾਂ ਨੂੰ ਝੋਨਾ ਲਗਾਉਣ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ |
ਖਡੂਰ ਸਾਹਿਬ ਤੋਂ ਗੁਰਪਰਤਾਪ ਸਿੰਘ ਸੰਧੂ, ਪ੍ਰਤਾਪ ਸਿੰਘ ਵੈਰੋਵਾਲ ਅਨੁਸਾਰ-ਖਡੂਰ ਸਾਹਿਬ ਏਰੀਏ ਵਿਚ ਝੋਨੇ ਦੀ ਲਵਾਈ ਦਾ ਕੰਮ ਕਿਸਾਨ ਹਰ ਸੰਭਵ ਤਰੀਕੇ ਅਤੇ ਜ਼ੋਰ ਸ਼ੋਰ ਨਾਲ ਕਰ ਰਹੇ ਹਨ | ਕਿਸਾਨਾਂ ਦੱਸਿਆ ਕਿ ਪੰਜਾਬ ਅੰਦਰ ਲੇਬਰ ਦੀ ਵੱਡੀ ਘਾਟ ਚੱਲ ਰਹੀ ਹੈ |
ਝਬਾਲ ਤੋਂ ਸਰਬਜੀਤ ਸਿੰਘ ਅਨੁਸਾਰ-ਝਬਾਲ ਇਲਾਕੇ 'ਚ ਝੋਨਾ ਲਾਉਣ ਲਈ ਬੀਤੇ ਕੱਲ੍ਹ ਤੋਂ ਸ਼ੁਰੂ ਹੋਏ ਕੰਮ ਕਾਰਨ ਲੇਬਰ ਵਲੋਂ ਵੀ ਮਨਮਰਜ਼ੀ ਕੀਤੇ ਜਾਣ ਕਾਰਨ ਕਿਸਾਨ ਪ੍ਰੇਸ਼ਾਨ ਹਨ | ਕਿਸਾਨ ਕੁਲਵਿੰਦਰ ਸਿੰਘ ਮਿੰਟੂ ਝਬਾਲ ਤੇ ਹੋਰ ਕਿਸਾਨਾਂ ਨੇ ਆਖਿਆ ਕਿ ਬਿਜਲੀ ਦੀ ਸਪਲਾਈ ਤਾਂ 8 ਘੰਟੇ ਸਾਨੂੰ ਮਿਲ ਰਹੀ ਹੈ ਜਿਸ ਕਾਰਨ ਝੋਨਾ ਲਾਉਣ ਲਈ ਪੈਲੀਆਂ ਤਿਆਰ ਹਨ ਪ੍ਰੰਤੂ ਝੋਨਾ ਲਾਉਣ ਲਈ ਲੇਬਰ ਦੀ ਘਾਟ ਕਾਰਨ ਦੋ ਹਜ਼ਾਰ ਤੋਂ 2200 ਰੁਪੈ ਤੱਕ ਝੋਨਾ ਪ੍ਰਤੀ ਏਕੜ ਲਾਉਣ ਲਈ ਜਿਥੇ ਲੇਬਰ ਮਿਲ ਰਹੀ ਹੈ, ਉਥੇ 200 ਰੁਪੇ ਅੱਧੀ ਦਿਹਾੜੀ 'ਤੇ ਮਜ਼ਦੂਰ ਮਿਲ ਰਹੇ ਹਨ |
ਪੱਟੀ ਤੋਂ ਅਵਤਾਰ ਸਿੰਘ ਖਹਿਰਾ ਅਨੁਸਾਰ-ਕਿਸਾਨਾਂ ਨੂੰ ਸਰਕਾਰ ਵਲੋਂ 8 ਘੰਟੇ ਦਿੱਤੀ ਜਾਣ ਵਾਲੀ ਨਾ ਤਾਂ ਪੂਰੀ ਬਿਜਲੀ ਸਪਲਾਈ ਹੀ ਮਿਲੀ ਤੇ ਨਾ ਹੀ ਝੋਨੇ ਦੀ ਲਵਾਈ ਲਈ ਲੇਬਰ ਮਿਲ ਰਹੀ ਹੈ ਤੇ ਇਸ ਵਾਰ ਦੂਸਰੇ ਸੂਬਿਆਂ ਤੋਂ ਲੇਬਰ ਪੂਰੀ ਨਾ ਆਉਣ ਕਾਰਨ ਜਿਥੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪੰਜਾਬੀ ਲੇਬਰ ਨੇ ਵੀ ਝੋਨੇ ਦੀ ਲਵਾਈ ਪ੍ਰਤੀ ਏਕੜ ਦੀ ਮਜ਼ਦੂਰੀ ਵੀ ਅਸਮਾਨੀ ਚੜਾ ਦਿੱਤੀ ਹੈ |
ਖੇਮਕਰਨ ਤੋਂ ਰਾਕੇਸ਼ ਕੁਮਾਰ ਬਿੱਲਾ ਮੁਤਾਬਕ– ਖੇਤਰ ਦੇ ਪਿੰਡਾਂ ਮਹਿਦੀਪੁਰ, ਮੀਆਂਵਾਲਾ, ਰਤੋਕੇ ਗੁਰਦੁਆਰਾ, ਗਜ਼ਲ, ਮਸਤਗੜ੍ਹ, ਕਲਸ, ਭੂਰਾ ਕੋਹਨਾ ਮਨਾਵਾਂ, ਕਾਲੀਆਂ ਸਕੱਤਰਾਂ ਆਦਿ ਦਾ ਦੌਰਾ ਕਰਨ 'ਤੇ ਵੇਖਿਆ ਕਿ ਧੁੱਪ ਵਿਚ ਮਜ਼ਦੂਰ ਝੋਨਾ ਲਗਾ ਰਹੇ ਸਨ | ਖੇਮਕਰਨ ਸ਼ਹਿਰ ਦੇ ਬਾਹਰਵਾਰ ਝੋਨੇ ਵਾਸਤੇ ਪਨੀਰੀ ਪੁਟ ਰਹੇ ਕਿਸਾਨ ਸੁਖਵਿੰਦਰ ਸਿੰਘ ਕੰਬੋਜ਼ ਨੇ ਕਿਹਾ ਕਿ ਝੋਨਾ 20 ਜੂਨ ਨੂੰ ਬੀਜਣ ਨਾਲ ਕੋਈ ਫਰਕ ਨਹੀਂ ਪਵੇਗਾ | ਸਗੋਂ ਅੱਗੇ ਬਰਸਾਤੀ ਮੌਸਮ ਕਾਰਨ ਝੋਨੇ ਦੀ ਚੰਗੀ ਫਸਲ ਹੋਵੇਗੀ | ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਨੂੰ ਖੇਤੀ ਕਰਨ ਸਬੰਧੀ ਬੀ.ਐੱਸ.ਐੱਫ. ਜਵਾਨਾਂ ਵਲੋਂ ਨਿਗਰਾਨੀ ਵਧਾਈ ਗਈ ਹੈ | ਬੀ.ਐੱਸ.ਐੱਫ. ਦੇ ਕਮਾਂਡੈਂਟ ਵੀ.ਕੇ. ਸੋਲੰਕੀ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਖੇਤੀ ਕਰਨ ਵਾਸਤੇ ਪੂਰਾ ਸਮਾਂ ਦਿੱਤਾ ਜਾਵੇਗਾ ਤੇ ਕਿਸਾਨਾਂ ਦੀ ਮੰਗ ਅਨੁਸਾਰ ਗੇਟ ਖੋਲੇ ਜਾਣਗੇ |

ਨਸ਼ੀਲੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਥਾਣਾ ਪੱਟੀ ਅਤੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਪ੍ਰਾਪਤ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਤਰਨ ਤਾਰਨ ਵਿਚ ਲਗਾਇਆ ਵਿਸ਼ਾਲ ਯੋਗਾ ਕੈਂਪ

ਤਰਨ ਤਾਰਨ 21 ਜੂਨ (ਹਰਿੰਦਰ ਸਿੰਘ)-ਯੋਗ ਨਾਲ ਜਿਥੇ ਤਨ ਤੇ ਮਨ ਤੰਦਰੁਸਤ ਰਹਿੰਦਾ ਹੈ, ਉਥੇ ਹੀ ਵਿਅਕਤੀ ਨੂੰ ਜੀਵਨ ਵਿਚ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ | ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸਨਰ (ਜਨਰਲ) ਸੰਦੀਪ ਰਿਸ਼ੀ ਨੇ ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਗਾਲੀ ਗਲੋਚ ਤੇ ਫਾਇਰ ਕਰਨ 'ਤੇ ਇਕ ਿਖ਼ਲਾਫ਼ ਕੇਸ ਦਰਜ

ਤਰਨ ਤਾਰਨ, 21 ਜੂਨ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਗਾਲੀ ਗਲੋਚ ਕਰਨ ਤੋਂ ਇਲਾਵਾ ਉਸਤੇ ਫਾਇਰ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਿਖ਼ਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ. (ਡੀ.) ਤਿਲਕ ਰਾਜ ਨੇ ਜਾਣਕਾਰੀ ...

ਪੂਰੀ ਖ਼ਬਰ »

ਪਿੰਡ ਝਾਮਕਾ ਖੁਰਦ ਵਿਖੇ ਚੱਲੀ ਗੋਲੀ ਦੌਰਾਨ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ

ਝਬਾਲ, 21 ਜੂਨ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਪਿੰਡ ਝਾਮਕਾ ਖੁਰਦ ਵਿਖੇ ਰਾਤ ਸਮੇਂ ਘਰ ਅੰਦਰ ਦਾਖਲ ਹੋ ਕੇ ਚਲਾਈ ਗੋਲੀ ਨਾਲ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ | ਇਸ ਸਬੰਧੀ ਦਲੇਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਝਾਮਕਾ ਖੁਰਦ ਨੇ ਦੱਸਿਆ ਕਿ ਪਿੰਡ ਵਿਚ ਸਥਿਤ ...

ਪੂਰੀ ਖ਼ਬਰ »

ਬਲੈਰੋ ਤੇ ਟਰੈਕਟਰ ਟਰਾਲੀ ਦੀ ਟੱਕਰ 'ਚ ਦੋ ਜ਼ਖ਼ਮੀ

ਹਰੀਕੇ ਪੱਤਣ, 21 ਜੂਨ (ਸੰਜੀਵ ਕੁੰਦਰਾ)-ਰਾਸ਼ਟਰੀ ਮਾਰਗ 54 'ਤੇ ਪਿੰਡ ਨੱਥੂਪੁਰ ਅੱਡੇ 'ਤੇ ਬਲੈਰੋ ਅਤੇ ਟਰੈਕਟਰ ਟਰਾਲੀ ਦੀ ਟੱਕਰ ਵਿਚ ਦੋਵੇਂ ਵਾਹਨਾਂ ਦੇ ਚਾਲਕ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਜਸਬੀਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮਰਹਾਣਾ, ਬਰਫ਼ ...

ਪੂਰੀ ਖ਼ਬਰ »

ਬਾਬਾ ਸੁਰਜਨ ਜੀ ਵਿਖੇ ਅੰਮਿ੍ਤ ਸੰਚਾਰ ਕਰਵਾਇਆ, 52 ਪ੍ਰਾਣੀ ਗੁਰੂ ਵਾਲੇ ਬਣੇ

ਸ਼ਾਹਬਾਜ਼ਪੁਰ, 21 ਜੂਨ (ਪਰਦੀਪ ਬੇਗੇਪੁਰ)-ਧੰਨ ਧੰਨ ਬਾਬਾ ਸੁਰਜਨ ਜੀ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਅੰਮਿ੍ਤ ਸੰਚਾਰ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਗੁਰਮੇਜ ਸਿੰਘ ਢੋਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਅੰਮਿ੍ਤ ਸੰਚਾਰ ਮੌਕੇ ...

ਪੂਰੀ ਖ਼ਬਰ »

ਹਲਕੇ ਅੰਦਰ ਵਿਕਾਸ ਕੰਮਾਂ 'ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਸਿੱਕੀ

ਸ਼ਾਹਬਾਜ਼ਪੁਰ, 21 ਜੂਨ (ਪਰਦੀਪ ਬੇਗੇਪੁਰ))-ਸੂਬੇ ਅੰਦਰ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਹੀ ਸ਼ਹਿਰਾਂ ਤੇ ਪਿੰਡਾਂ ਦਾ ਵਿਕਾਸ ਹੋਇਆ ਹੈ ਤੇ ਹੁਣ ਵੀ ਹਲਕਾ ਖਡੂਰ ਸਾਹਿਬ ਅੰਦਰ ਵਿਕਾਸ ਕਾਰਜ਼ਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ...

ਪੂਰੀ ਖ਼ਬਰ »

ਡਿਫੈਂਸ ਡਰੇਨ ਤੋਂ ਨੌਜਵਾਨ ਦੀ ਲਾਵਾਰਸ ਲਾਸ਼ ਮਿਲੀ

ਖਾਲੜਾ, 21 ਜੂਨ (ਜੱਜਪਾਲ ਸਿੰਘ ਜੱਜ)-ਥਾਣਾ ਖਾਲੜਾ ਅਧੀਨ ਆਉਂਦੀ ਡਿਫੈਂਸ ਡਰੇਨ ਤੋਂ ਇਕ ਨੌਜਵਾਨ ਦੀ ਲਾਵਾਰਿਸ ਲਾਸ਼ ਮਿਲਣ ਦੀ ਖਬਰ ਹੈ | ਪੁਲਿਸ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਕਸਬਾ ਖਾਲੜਾ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਤੋਂ ਲੰਘਦੀ ਡਿਫੈਂਸ ਡਰੇਨ ਦੀ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਮੀਆਂ ਵਿੰਡ, 21 ਜੂਨ (ਗੁਰਪਰਤਾਪ ਸਿੰਘ ਸੰਧੂ)-ਪਿੰਡ ਹਰਦੋ ਸਰਲੀ ਵਿਖੇ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ ਕਿਸਾਨ ਵਰਿਆਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਅੱਜ ਸਵੇਰੇ 5 ਕੁ ਵਜੇ ਜਦੋਂ ਵਰਿਆਮ ਸਿੰਘ ਸਵਿੱਚ ਕੱਟ ਕੇ ਟਰਾਂਸਫਾਰਮਰ ਦਾ ਫੇਸ ਪਾਉਣ ਲਈ ਉਪਰ ਚੜ੍ਹ ਗਿਆ ...

ਪੂਰੀ ਖ਼ਬਰ »

ਪੀਰ ਬਾਬਾ ਕਾਲੇ ਸ਼ਾਹ ਵਲੀ ਦਾ ਸਾਲਾਨਾ ਮੇਲਾ 3, 4 ਨੂੰ

ਹਰੀਕੇ ਪੱਤਣ, 21 ਜੂਨ (ਸੰਜੀਵ ਕੁੰਦਰਾ)-ਪਿੰਡ ਸਭਰਾ ਵਿਖੇ ਪੀਰ ਬਾਬਾ ਕਾਲੇ ਸ਼ਾਹ ਵਲੀ ਦੀ ਯਾਦ ਵਿਚ ਸਾਲਾਨਾ ਮੇਲਾ 3, 4 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ | ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 3 ਜੁਲਾਈ ਰਾਤ 8 ਵਜੇ ਤੋਂ 12 ਵਜੇ ਤੱਕ ਲੱਕੀ ਕਵਾਲ ...

ਪੂਰੀ ਖ਼ਬਰ »

ਡਿਪਟੀ ਰਜਿਸਟਰਾਰ ਬੱਲ ਦੇ ਅਹੁਦਾ ਸੰਭਾਲਣ 'ਤੇ ਸਭਾਵਾਂ ਕਰਮਚਾਰੀਆਂ ਵਲੋਂ ਨਿੱਘਾ ਸਵਾਗਤ

ਤਰਨ ਤਾਰਨ, 21 ਜੂਨ (ਲਾਲੀ ਕੈਰੋਂ)-ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਪਲਵਿੰਦਰ ਸਿੰਘ ਬਿੱਲ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜ਼ਿਲ੍ਹਾ ਤਰਨ ਤਾਰਨ ਦੇ ਅਹੁਦਾ ਸੰਭਾਲਣ 'ਤੇ ਜੀ ਆਇਆਂ ਕਿਹਾ, ਉਨ੍ਹਾਂ ਨੂੰ ਫੁੱਲਾਂ ਦੇ ...

ਪੂਰੀ ਖ਼ਬਰ »

ਛਾਪੜੀ ਸਾਹਿਬ ਵਿਖੇ ਲੱਖਾਂ ਦੇ ਦਾਤੇ ਦਾ ਸਾਲਾਨਾ ਮੇਲਾ ਮਨਾਇਆ

ਫਤਿਆਬਾਦ, 21 ਜੂਨ (ਧੂੰਦਾ)-ਪਿੰਡ ਛਾਪੜੀ ਸਾਹਿਬ ਵਿਖੇ ਬਾਬਾ ਲੱਖਾ ਦਾਤਾ ਦਾ ਸਾਲਾਨਾ ਮੇਲਾ ਮਨਾਇਆ ਗਿਆ | ਹਰ ਸਾਲ ਦੀ ਤਰ੍ਹਾਂ ਸ਼ਰਧਾਲੂਆਂ ਵਲੋਂ ਆਪੋ ਆਪਣੀਆਂ ਸੁੱਖੀਆਂ ਹੋਈਆਂ ਸੁਖਣਾ ਉਤਾਰੀਆਂ ਗਈਆਂ ਅਤੇ ਸ਼ਰਧਾ ਨਾਲ ਪਰਿਵਾਰਾਂ ਸਮੇਤ ਦਰਗਾਹ 'ਤੇ ਨਤਮਸਤਕ ਹੋਏ ...

ਪੂਰੀ ਖ਼ਬਰ »

ਸਾਂਝੀ ਐਕਸ਼ਨ ਕਮੇਟੀ ਵਲੋਂ ਡੀਪੂ ਪੱਟੀ ਵਿਖੇ ਗੇਟ ਰੈਲੀ

ਪੱਟੀ, 21 ਜੂਨ (ਅਵਤਾਰ ਸਿੰਘ ਖਹਿਰਾ)-ਪੱਟੀ ਡੀਪੂ ਵਿਖੇ ਸਾਂਝੀ ਐਕਸ਼ਨ ਕਮੇਟੀ ਵਲੋਂ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਗੇੇਟ ਰੈਲੀ ਕੀਤੀ ਗਈ, ਜਿਸ ਵਿਚ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਵਲੋਂ ਮੰਗਾਂ ਨਾ ਮੰਨੇ ਜਾਣ 'ਤੇ ਨਾਅਰੇਬਾਜ਼ੀ ਕੀਤੀ ਗਈ | ਇਸ ...

ਪੂਰੀ ਖ਼ਬਰ »

ਗੁਰਦੁਆਰਾ ਲਕੀਰ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ

ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਪੱਡਾ ਅਤੇ ਹੋਰਨਾਂ ਮੈਂਬਰਾਂ ਅਤੇ ਸੰਗਤ ਦੇ ਸਹਿਯੋਗ ਨਾਲ 10 ਦਿਨਾਂ ਗੁਰਮਤਿ ਸਿਖਲਾਈ ਕੈਂਪ ...

ਪੂਰੀ ਖ਼ਬਰ »

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਤਰਨ ਤਾਰਨ ਨੇ ਡਿਫ਼ਾਲਟਰ ਕਰਜ਼ਦਾਰ ਨੂੰ ਗਿ੍ਫ਼ਤਾਰ ਕਰ ਕੇ ਜੇਲ੍ਹ ਭੇਜਿਆ

ਤਰਨ ਤਾਰਨ, 21 ਜੂਨ (ਪਰਮਜੀਤ ਜੋਸ਼ੀ)¸ਪੰਜਾਬ ਰਾਜ ਸਹਿਕਾਰੀ ਖ਼ੇਤੀਬਾੜੀ ਵਿਕਾਸ ਬੈਂਕ ਤਰਨ ਤਾਰਨ ਵਲੋਂ ਵੱਡੇ ਡਿਫਾਲਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਬੈਂਕ ਦੇ ਡਿਫਾਲਟਰਾਂ ਵੱਲ ਇਕ ਹੋਰ ਕਾਰਵਾਈ ਕਰਦਿਆਂ ਸਹਿਕਾਰੀ ਖੇਤੀ ਵਿਕਾਸ ਬੈਂਕ ...

ਪੂਰੀ ਖ਼ਬਰ »

ਗੋਡਿਆਂ ਦੇ ਇਲਾਜ ਲਈ ਵਰਦਾਨ ਸਾਬਿਤ ਹੋ ਰਹੀ ਹੈ ਆਯੁਰਵੈਦਿਕ ਦਵਾਈ-ਸਿੱਧੂ

ਜਲੰਧਰ, 21 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...

ਪੂਰੀ ਖ਼ਬਰ »

ਚੋਰੀ ਦੇ ਬੁਲਟ ਮੋਟਰਸਾਈਕਲ ਸਮੇਤ ਇਕ ਕਾਬੂ, 2 ਫਰਾਰ

ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਪੀ.ਓ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਚੋਰੀ ਦੇ ਬੁਲਟ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ, ਜਦਕਿ ਉਸ ਦੇ ਦੂਸਰੇ 2 ਹੋਰ ਸਾਥੀ ਭੱਜਣ 'ਚ ਕਾਮਯਾਬ ਹੋ ਗਏ | ਐੱਸ.ਪੀ. (ਡੀ.) ਤਿਲਕ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਤਰਨ ਤਾਰਨ 'ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਮੁਹਿੰਮ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਰਹੇਗੀ ਜਾਰੀ-ਸਹਾਇਕ ਕਮਿਸ਼ਨਰ

ਤਰਨ ਤਾਰਨ, 21 ਜੂਨ (ਹਰਿੰਦਰ ਸਿੰਘ)-ਪਿਛਲੇ ਦੋ ਦਿਨਾਂ ਤੋਂ ਸਹਾਇਕ ਕਮਿਸ਼ਨਰ ਰਜਨੀਸ਼ ਅਰੋੜਾ ਵਲੋਂ ਨਗਰ ਕੌਾਸਲ ਅਤੇ ਪੁਲਿਸ ਦੀ ਸਹਾਇਤਾ ਨਾਲ ਸ਼ਹਿਰ ਵਿਚ ਦੁਕਾਨਦਾਰਾਂ ਅਤੇ ਹੋਰਨਾਂ ਵਲੋਂ ਸਰਕਾਰੀ ਥਾਵਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ...

ਪੂਰੀ ਖ਼ਬਰ »

ਧੱਤਲ ਵਿਖੇ ਬਾਬਾ ਭੋਆ ਜੀ ਸ਼ਹੀਦ ਦਾ ਸਾਲਾਨਾ ਮੇਲਾ 29 ਨੂੰ

ਹਰੀਕੇ ਪੱਤਣ, 21 ਜੂਨ (ਸੰਜੀਵ ਕੁੰਦਰਾ)-ਨਜ਼ਦੀਕੀ ਪਿੰਡ ਧੱਤਲ ਵਿਖੇ ਧੰਨ ਧੰਨ ਬਾਬਾ ਭੋਆ ਜੀ ਸ਼ਹੀਦ ਦੀ ਯਾਦ ਵਿਚ ਸਾਲਾਨਾ ਮੇਲਾ 29 ਜੂਨ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਾਲਾਨਾ ਮੇਲੇ ਮੌਕੇ 27 ਜੂਨ ਨੂੰ ਸ੍ਰੀ ...

ਪੂਰੀ ਖ਼ਬਰ »

ਮਨਿਹਾਲਾ ਵਿਖੇ ਸਾਲਾਨਾ ਮੇਲਾ ਹੋਇਆ ਆਰੰਭ

ਪੱਟੀ, 21 ਜੂਨ (ਅਵਤਾਰ ਸਿੰਘ ਖਹਿਰਾ)¸ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਲਾਨਾ ਮੇਲਾ ਅਤੇ ਧਾਰਮਿਕ ਦੀਵਾਨ ਜੋ ਪਿੰਡ ਮਨਿਹਾਲਾ ਜੈ ਸਿੰਘ ਵਿਖੇ ਸ਼ੁਸ਼ੋਭਿਤ ਗੁਰਦਆਰਾ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਤੋ ਵਰਸੋਏ ਸੰਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX