ਤਾਜਾ ਖ਼ਬਰਾਂ


ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  6 minutes ago
ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)- ਮੋਗਾ ਨਾਲ ਲੱਗਦੇ ਪਿੰਡ ਲੰਡੈਕੇ 'ਚ ਅੱਜ ਸਵੇਰੇ ਆਪਣੀ ਹੀ ਲਾਈਸੈਂਸੀ ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ (50), ਫੌਜ 'ਚੋਂ ਸੇਵਾ ਮੁਕਤ ਹੋਣ...
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  20 minutes ago
ਨਵੀਂ ਦਿੱਲੀ, 18 ਜੁਲਾਈ- ਦਿੱਲੀ ਹਾਈਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੋ ਦਿਨਾਂ ਤੱਕ ਕਨ੍ਹੱਈਆ ਕੁਮਾਰ ਵਿਰੁੱਧ ਕਾਰਵਾਈ ਨਾ ਕਰੇ। ਦੱਸ ਦਈਏ ਕਿ ਜੇ. ਐਨ. ਯੂ. ਨੇ ਕਥਿਤ ਦੇਸ਼ਧ੍ਰੋਹ ਦੇ ਮਾਮਲੇ 'ਚ ਕਨ੍ਹੱਈਆ...
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  43 minutes ago
ਨਵੀਂ ਦਿੱਲੀ, 18 ਜੁਲਾਈ- ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਮੰਗ ਨੂੰ ਲੈ ਕੇ ਟੀ. ਡੀ. ਪੀ. ਦੇ ਸੰਸਦ ਮੈਂਬਰਾਂ ਵਲੋਂ ਕੀਤੇ ਗਏ ਹੰਮਾਗੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ...
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  56 minutes ago
ਨਾਭਾ, 18 ਜੁਲਾਈ (ਕਰਮਜੀਤ ਸਿੰਘ ਨਾਭਾ)- ਨਾਭਾ ਦੇ ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ (ਬੁਰਜ਼ ਵਾਲੇ) ਦਾ ਬੀਤੀ ਰਾਤ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 60 ਸਾਲਾ ਬਲਰਾਜ ਸਿੰਘ ਸੇਖੋਂ ਕੈਨੇਡਾ 'ਚ ਅਪਣੇ ਇਕਲੌਤੇ ਪੁੱਤਰ...
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  about 1 hour ago
ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਭੀਖ ਮੰਗੀ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  about 1 hour ago
ਰਾਏਪੁਰ, 18 ਜੁਲਾਈ- ਛੱਤੀਸਗੜ੍ਹ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਸਵੇਰੇ 8.30 ਰਾਜਨਾਂਦਗਾਂਓ ਜ਼ਿਲ੍ਹੇ ਮੰਨਪੁਰ ਇਲਾਕੇ 'ਚ ਇਹ ਮੁਠਭੇੜ ਹੋਈ। ਉਕਤ ਨਕਸਲੀ ਦੇ ਸਿਰ 'ਤੇ 5 ਲੱਖ ਰੁਪਏ ਦਾ...
ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ- ਮੋਦੀ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਸੰਸਦ ਦੀ ਕਾਰਵਾਈ ਸੁਚੱਜੇ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਮੁੱਦੇ 'ਤੇ...
ਡਾਲਰ ਦੇ ਮੁਕਾਬਲੇ 3 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਡਾਲਰ ਦੇ ਮੁਕਾਬਲੇ ਰੁਪਿਆ ਅੱਜ ਤਿੰਨ ਪੈਸੇ ਦੇ ਹਲਕੇ ਵਾਧੇ ਨਾਲ 68.42 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਰੁਪਏ 'ਚ ਡਾਲਰ ਦੇ ਮੁਕਾਬਲੇ ਕੱਲ੍ਹ ਵੀ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 12 ਪੈਸੇ ਵੱਧ ਕੇ...
ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  about 2 hours ago
ਪਟਿਆਲਾ, 18 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਤਿੰਨ ਕਿਲੋ ਭਾਰ ਘੱਟ ਗਿਆ ਹੈ। ਡਾਕਟਰਾਂ ਦੀਆਂ ਟੀਮਾਂ ਰੋਜ਼ਾਨਾ ਉਨ੍ਹਾਂ ਦਾ ਚੈਕਅੱਪ...
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  about 2 hours ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 4 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ
  •     Confirm Target Language  

ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਵਿਸ਼ਵ ਯੋਗ ਦਿਵਸ ਪੰਜਾਬ ਸਰਕਾਰ ਵਲੋਂ ਕਰਵਾਏ ਸੂਬਾ ਪੱਧਰੀ ਸਮਾਗਮ 'ਚ ਕੋਈ ਮੰਤਰੀ ਨਾ ਬਹੁੜਿਆ

ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)- ਮੋਦੀ ਸਰਕਾਰ ਵਲੋਂ ਉਲੀਕੇ ਗਏ ਵਿਸ਼ਵ ਯੋਗਾ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿਚ ਜਿਥੇ ਪੰਜਾਬ ਸਰਕਾਰ ਦਾ ਕੋਈ ਮੰਤਰੀ ਸ਼ਾਮਿਲ ਨਹੀਂ ਹੋਇਆ, ਉਥੇ ਡਿਪਟੀ ਕਮਿਸ਼ਨਰ ਕਿਸੇ ਨਿੱਜੀ ਕਾਰਨਾਂ ਕਰਕੇ ਇਸ ਸਮਾਗਮ ਵਿਚ ਸ਼ਾਮਿਲ ਨਹੀਂ ਹੋ ਸਕੇ | ਇਸ ਸਮਾਗਮ ਵਿਚ ਕਿਸੇ ਵੀ ਮੰਤਰੀ-ਸੰਤਰੀ ਦੇ ਨਾ ਪਹੰੁਚਣ ਨੂੰ ਸਿਆਸੀ ਲੋਕਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਉਲੀਕੇ ਪ੍ਰੋਗਰਾਮ ਵਿਚ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਜ਼ਿਆਦਾ ਦਿਲਚਸਪੀ ਨਾ ਦਿਖਾਉਣਾ ਕਿਹਾ ਜਾ ਰਿਹਾ ਹੈ, ਲਿਹਾਜ਼ਾ ਇਹ ਸਮਾਗਮ ਲੋਕਲ ਪੱਧਰ ਦਾ ਬਣ ਕੇ ਰਹਿ ਗਿਆ ਹੈ | ਇਸ ਸਮਾਗਮ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ, ਰਾਕੇਸ਼ ਸ਼ਰਮਾ ਡਾਇਰੈਕਟਰ ਆਯੂਸ਼ ਵਿਭਾਗ ਪੰਜਾਬ, ਐੱਸ. ਡੀ. ਐੱਮ. ਡਾ: ਆਰ. ਪੀ. ਸਿੰਘ, ਸੰਯੁਕਤ ਕਮਿਸ਼ਨਰ ਨਗਰ ਨਿਗਮ ਅਵਨੀਤ ਕੌਰ, ਸਹਾਇਕ ਕਮਿਸ਼ਨਰ ਜਸਬੀਰ ਸਿੰਘ, ਸਿਹਤ ਅਤੇ ਆਯੂਸ਼ ਵਿਭਾਗ ਦੇ ਅਧਿਕਾਰੀਆਂ ਨੇ ਸ਼ਮਾ ਰੌਸ਼ਨ ਕਰਕੇ ਕੀਤੀ | ਇਸ ਮੌਕੇ ਬੋਲਦਿਆਂ ਡਾ: ਸ਼ਰਮਾ ਨੇ ਕਿਹਾ ਕਿ ਯੋਗਾ ਭਾਰਤੀ ਸੰਸਕ੍ਰਿਤੀ ਦੀ ਦੁਨੀਆ ਨੂੰ ਮਹਾਨ ਦੇਣ ਹੈ, ਵਿਸ਼ਵ ਪੱਧਰ 'ਤੇ ਮਾਨਤਾ ਮਿਲਣ ਨਾਲ ਯੋਗ ਨੂੰ ਦੁਨੀਆ 'ਚ ਵੱਖਰੀ ਪਛਾਣ ਮਿਲੀ ਹੈ | ਉਨ੍ਹਾਂ ਕਿਹਾ ਯੋਗਾ ਸਰੀਰ ਤੇ ਮਨ ਨੂੰ ਅਰੋਗ ਰੱਖਣ ਦੇ ਨਾਲ-ਨਾਲ ਆਤਮਾ ਦੇ ਵਿਕਾਸ ਵਿਚ ਵੀ ਵਾਧਾ ਕਰਦਾ ਹੈ ਅਤੇ ਅਜੋਕੇ ਯੁੱਗ ਵਿਚ ਵੱਧ ਰਹੇ ਦਿਨ ਪ੍ਰਤੀ ਦਿਨ ਪ੍ਰਦੂਸ਼ਣ ਕਾਰਨ ਇਨਸਾਨ ਨੂੰ ਘਾਤਕ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਇਨ੍ਹਾਂ ਬਿਮਾਰੀਆਂ ਦੇ ਟਾਕਰੇ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਯੋਗਾ ਅਭਿਆਸ ਬੇਹੱਦ ਜ਼ਰੂਰੀ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਚਰਨਦੇਵ ਸਿੰਘ ਮਾਨ ਨੇ ਖੇਡ ਭਵਨ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਦੀ ਸਵੱਛਤਾ ਲਈ ਚੰਦਨ ਦਾ ਬੂਟਾ ਵੀ ਲਗਾਇਆ ਅਤੇ ਜੰਗਲਾਤ ਵਿਭਾਗ ਵਲੋਂ ਇਸ ਮੌਕੇ ਦੋ ਹਜ਼ਾਰ ਦੇ ਕਰੀਬ ਆਮ ਲੋਕਾਂ ਨੂੰ ਵੱਖ-ਵੱਖ ਕਿਸਮ ਦੇ ਬੂਟੇ ਵੀ ਮੁਫਤ ਵੰਡੇ | ਇਸ ਮੌਕੇ ਯੋਗਾ ਮਾਹਿਰ ਡਾ: ਗੁਰਦੀਪ ਕੌਰ ਸਮੇਤ ਆਯੂਸ਼ ਵਿਭਾਗ ਦੇ ਡਾਕਟਰਾਂ ਅਤੇ ਯੋਗਾ ਮਾਹਿਰਾਂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਖਿਡਾਰੀਆਂ, ਸੀਨੀਅਰ ਸਿਟੀਜਨਾਂ, ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਯੋਗਾ ਕੀਤਾ |
ਸੂਬਾ ਪੱਧਰੀ ਸਮਾਗਮ ਵਿਚ ਪੰਜਾਬ ਸਿਹਤ ਵਿਭਾਗ ਦੀ ਡਾਇਰੈਕਟਰ ਡਾ: ਜਸਪਾਲ ਕੌਰ, ਡਾਇਰੈਕਟਰ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ: ਨਰੇਸ਼ ਕਾਂਸਰਾ, ਸਿਵਲ ਸਰਜਨ ਡਾ: ਰੀਟਾ ਭਾਰਦਵਾਜ, ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ, ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਰਨਜੀਤ ਸਿੰਘ ਤੇ ਗੁਰਪ੍ਰੀਤ ਕੌਰ ਧਾਲੀਵਾਲ, ਡਾ: ਲੱਕੀ ਵਰਮਾ, ਡਾ: ਚੰਦਰ ਕੌਸ਼ਲ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰੁਪਿੰਦਰ ਕੌਰ, ਸਹਾਇਕ ਡਾਇਰੈਕਟਰ ਖੇਡ ਵਿਭਾਗ ਪੰਜਾਬ ਕਰਤਾਰ ਸਿੰਘ, ਰਾਜ ਮੱਲ, ਜਸਵਿੰਦਰ ਕੌਰ ਸਮੇਤ, ਡੀ. ਕੇ. ਸਾਲਦੀ, ਜ਼ਿਲ੍ਹਾ ਮਾਲ ਅਫ਼ਸਰ ਬਲਵਿੰਦਰ ਪਾਲ ਸਿੰਘ, ਐਕਸੀਅਨ ਨਗਰ ਨਿਗਮ ਨਰਿੰਦਰ ਸਿੰਘ ਦਾਲਮ, ਡਾ: ਜਪਨੀਤ ਸ਼ਰਮਾ, ਡਾ: ਆਸ਼ਿਮਾ ਸ਼ਰਮਾ, ਡਾ: ਕਵਿਤਾ, ਡਾ: ਕ੍ਰਿਤਿਕਾ ਭਨੋਟ ਸਮੇਤ ਆਯੂਸ਼, ਸਿਹਤ ਅਤੇ ਹੋਰਨਾ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਵੀ ਹਿੱਸਾ ਲਿਆ |

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਫਾਹਾ ਲਿਆ

ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਮਟੌਰ ਅਧੀਨ ਪੈਂਦੇ ਪਿੰਡ ਮਟੌਰ ਵਿਖੇ ਇਕ ਵਿਅਕਤੀ ਵਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਅਜੇ (24) ਮੂਲ ਵਾਸੀ ਯੂ. ਪੀ. ਵਜੋਂ ਹੋਈ ਹੈ | ਮਿ੍ਤਕ ਘਰ ਦੇ ...

ਪੂਰੀ ਖ਼ਬਰ »

ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਪ੍ਰਸ਼ਾਸਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ

ਡੇਰਾਬੱਸੀ, 21 ਜੂਨ (ਡੇਰਾਬੱਸੀ)- ਪਿੰਡ ਖੇੜੀ ਗੁੱਜਰਾਂ ਵਿਖੇ ਸਥਿਤ ਬੀ. ਆਈ. ਕੇ. ਇੱਟਾਂ ਦੇ ਭੱਠੇ 'ਤੇ ਬਣੇ ਟੋਭੇ 'ਚ ਬੀਤੇ ਕੱਲ੍ਹ ਦੋ ਸਕੇ ਭਰਾਵਾਂ ਦੀ ਮੌਤ ਤੋਂ ਬਾਅਦ ਭੱਠਾਂ ਪ੍ਰਬੰਧਕਾਂ ਨੇ ਨੀਂਦ ਤੋਂ ਜਾਗਦੇ ਆਲੇ-ਦੁਆਲੇ ਸਥਿਤ ਸਾਰੇ ਟੋਭੇ ਮਿੱਟੀ ਭਰਕੇ ਬੰਦ ਕਰਵਾ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਖਰੜ ਵਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਖਿਜ਼ਰਾਬਾਦ ਇਲਾਕੇ 'ਚ ਛਾਪੇਮਾਰੀ

ਖਿਜ਼ਰਾਬਾਦ, 21 ਜੂਨ (ਰੋਹਿਤ ਗੁਪਤਾ)- ਸਬ ਡਵੀਜ਼ਨ ਖਰੜ ਅਧੀਨ ਪੈਂਦੇ ਪਿੰਡਾਂ ਵਿਚ ਜਾਰੀ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਨੂੰ ਲੈ ਕੇ ਐੱਸ. ਡੀ. ਐੱਮ. ਖਰੜ ਅਮਨਿੰਦਰ ਕੌਰ ਬਰਾੜ ਵਲੋਂ ਖਿਜ਼ਰਾਬਾਦ ਖੇਤਰ 'ਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਸ਼ਿਆਮੀਪੁਰੀ ਨਦੀ ...

ਪੂਰੀ ਖ਼ਬਰ »

ਆਵਾਰਾ ਕੁੱਤਿਆਂ ਨੇ 7 ਸਾਲ ਦੇ ਬੱਚੇ ਨੂੰ ਕੀਤਾ ਗੰਭੀਰ ਜ਼ਖ਼ਮੀ

ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)- ਪਿੰਡ ਦਾਊਾ ਵਿਖੇ ਆਵਾਰਾ ਕੁੱਤਿਆਂ ਵਲੋਂ ਖੇਤਾਂ 'ਚ ਆਪਣੇ ਦੋਸਤਾਂ ਨਾਲ ਖੇਡ ਰਹੇ ਇਕ 7 ਸਾਲਾ ਬੱਚੇ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ | ਇਸ ਹਮਲੇ ਦੌਰਾਨ ਬੱਚੇ ਦੇ ਸਿਰ, ਬਾਂਹਾਂ ਤੇ ਸਰੀਰ ਦੇ ...

ਪੂਰੀ ਖ਼ਬਰ »

ਰਾਹ ਜਾਂਦੀ ਲੜਕੀ ਦਾ ਪਰਸ ਝਪਟਿਆ

ਚੰਡੀਗੜ੍ਹ, 21 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡਸਟਰੀਅਲ ਏਰੀਆ ਵਿਚ ਸਰਵੇਖਣ ਕਰਨ ਆਈਆਂ ਦੋ ਲੜਕੀਆਂ ਵਿਚੋਂ ਇਕ ਦਾ ਪਰਸ ਅਣਪਛਾਤਾ ਲੜਕਾ ਝਪਟ ਕੇ ਫ਼ਰਾਰ ਹੋ ਗਿਆ | ਪਰਸ ਵਿਚ 3500 ਰੁਪਏ ਤੇ ਹੋਰ ਜ਼ਰੂਰੀ ਸਾਮਾਨ ਸੀ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ...

ਪੂਰੀ ਖ਼ਬਰ »

ਸੈਕਟਰ-68 ਤੋਂ ਵਰਨਾ ਕਾਰ ਚੋਰੀ

ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-8 ਅਧੀਨ ਪੈਂਦੇ ਸੈਕਟਰ-68 ਵਿਚਲੇ ਘਰ ਦੇ ਬਾਹਰੋਂ ਇਕ ਵਰਨਾ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰ ਮਾਲਕ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ | ਬੀਤੇ ...

ਪੂਰੀ ਖ਼ਬਰ »

ਦੁਕਾਨਦਾਰਾਂ ਨੂੰ ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਕੀਤਾ ਜਾਗਰੂਕ

ਐੱਸ. ਏ. ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਨਗਰ ਨਿਗਮ ਵਲੋਂ ਫੇਜ਼ 10 ਦੀ ਮਾਰਕੀਟ ਵਿਚ ਦੁਕਾਨਦਾਰਾਂ ਨੂੰ ਪੌਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ ਅਤੇ ਦੁਕਾਨਦਾਰਾਂ ਨੂੰ ਨਗਰ ਨਿਗਮ ਦੀ ਟੀਮ ਵਲੋਂ ਵਾਤਾਵਰਨ ਪੱਖੀ ਤੇ ...

ਪੂਰੀ ਖ਼ਬਰ »

ਰੇਲ ਗੱਡੀ ਦੀ ਲਪੇਟ 'ਚ ਆ ਕੇ ਨੌਜਵਾਨ ਦੀ ਮੌਤ ਰੇਲ ਗੱਡੀ ਦੀ ਲਪੇਟ 'ਚ ਆ ਕੇ ਨੌਜਵਾਨ ਦੀ ਮੌਤ

ਜ਼ੀਰਕਪੁਰ, 21 ਜੂਨ (ਹੈਪੀ ਪੰਡਵਾਲਾ)- ਢਕੋਲੀ ਫਾਟਕਾਂ ਨੇੜੇ ਰੇਲ ਗੱਡੀ ਦੀ ਲਪੇਟ ਵਿਚ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਪ੍ਰਦੀਪ ਕੁਮਾਰ (25) ਵਾਸੀ ਮੂਲ ਰੂਪ ਮੇਰਠ ਹਾਲ ਵਾਸੀ ਹੋਟਲ ਮਾਰਕ ਰਾਇਲ ਵਜੋਂ ਹੋਈ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਰੇਲਵੇ ...

ਪੂਰੀ ਖ਼ਬਰ »

ਕਾਰ 'ਤੇ ਗ਼ਲਤ ਨੰਬਰ ਲਿਖਾ ਕੇ ਘੁੰਮਣ ਵਾਲਾ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਫੇਜ਼-1 ਦੀ ਪੁਲਿਸ ਨੇ ਕਾਰ 'ਤੇ ਗ਼ਲਤ ਨੰਬਰ ਲਗਾ ਕੇ ਘੁੰਮਣ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਉਕਤ ਕਾਰ ਚਾਲਕ ਦੀ ਪਛਾਣ ਰੋਹਿਤ ਭੱਲਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ...

ਪੂਰੀ ਖ਼ਬਰ »

ਪਿੰਡ ਦਾਊਾ ਦਾ ਸਰਪੰਚ ਤੀਜੀ ਵਾਰ ਮੁਅੱਤਲ

ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)- ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਸਿਬਨ ਸੀ ਵਲੋਂ 20 ਜੂਨ 2018 ਦੇ ਆਦੇਸ਼ਾਂ ਅਨੁਸਾਰ ਗ੍ਰਾਮ ਪੰਚਾਇਤ ਦਾਊਾ ਦੇ ਸਰਪੰਚ ਅਵਤਾਰ ਸਿੰਘ ਗੋਸਲ ਨੂੰ ਮੁੜ ਤੋਂ ਤੀਜੀ ਵਾਰ ਮੁਅੱਤਲ ਕਰ ਦਿੱਤਾ ਗਿਆ ਹੈ | ਉਨ੍ਹਾਂ ਆਪਣੇ ...

ਪੂਰੀ ਖ਼ਬਰ »

ਜ਼ੀਰਕਪੁਰ ਵਾਸੀਆਂ ਨੂੰ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਾਈਆਂ ਜਾਣਗੀਆਂ ਬੁਨਿਆਦੀ ਸਹੂਲਤਾਂ-ਢਿੱਲੋਂ

ਜ਼ੀਰਕਪੁਰ, 21 ਜੂਨ (ਹੈਪੀ ਪੰਡਵਾਲਾ)- ਕਾਂਗਰਸ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਨੇ ਜ਼ੀਰਕਪੁਰ ਅਧੀਨ ਆਉਂਦੇ ਇਲਾਕੇ ਨਿਊ ਗਣੇਸ਼ ਵਿਹਾਰ ਢਕੋਲੀ ਸਮੇਤ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ | ...

ਪੂਰੀ ਖ਼ਬਰ »

ਸ਼ਰਾਬ ਦੇ ਨਸ਼ੇ 'ਚ ਨੌਜਵਾਨਾਂ ਨੇ ਹੋਟਲ 'ਚ ਚਲਾਈਆਂ ਗੋਲੀਆਂ

ਪੰਚਕੂਲਾ, 21 ਜੂਨ (ਕਪਿਲ)- ਪੰਚਕੂਲਾ ਦੇ ਪਹਾੜੀ ਖੇਤਰ ਮੋਰਨੀ ਵਿਚ ਹੋਟਲ ਬਾਗ ਰਿਜ਼ੋਰਟ ਵਿਚ ਤਿੰਨ ਨੌਜਵਾਨਾਂ ਵਲੋਂ ਦੇਰ ਰਾਤ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਕੱਲ੍ਹ ਦੇਰ ਰਾਤ ਸ਼ਰਾਬ ਪੀਣ ਤੋਂ ਬਾਅਦ ਰਿਜ਼ੋਰਟ ਵਿਚ ਆਏ 5 ਲੜਕਿਆਂ ਵਿਚੋਂ 3 ਨੇ ਸ਼ਰਾਬ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਵੱਲੋਂ ਸਬਜ਼ੀ ਮੰਡੀਆਂ ਦੀ ਅਚਨਚੇਤ ਜਾਂਚ

ਨਾ ਖਾਣਯੋਗ ਫਲ ਤੇ ਸਬਜ਼ੀਆਂ ਸੁਟਵਾਈਆਂ ਖਰੜ, 21 ਜੂਨ (ਜੰਡਪੁਰੀ)- ਲੋਕਾਂ ਨੂੰ ਤੰਦਰੁਸਤ ਤੇ ਉਨ੍ਹਾਂ ਨੂੰ ਖਾਣ-ਪੀਣ ਲਈ ਮਿਆਰੀ ਤੇ ਸਾਫ਼-ਸੁੱਥਰੀ ਸਮੱਗਰੀ ਮੁਹੱਈਆ ਕਰਵਾਉਣ ਸਮੇਤ ਲੋਕਾਂ ਨੂੰ ਖ਼ੁਰਾਕ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਲਈ ਮਿਸ਼ਨ ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ, ਦੂਜਾ ਜ਼ਖ਼ਮੀ

ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਸਨੇਟਾ ਦੇ ਰੇਲਵੇ ਪੁਲ ਦੇ ਕੋਲ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਦੀ ਪਛਾਣ ਰਾਮ ਸਰੂਪ (27) ਵਾਸੀ ਯੂ. ਪੀ. ਹਾਲ ...

ਪੂਰੀ ਖ਼ਬਰ »

ਡੇਰਾਬੱਸੀ ਕੌ ਾਸਲ ਪ੍ਰਧਾਨ ਦੀ ਚੋਣ ਲਈ ਕੌ ਾਸਲਰਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

ਡੇਰਾਬੱਸੀ, 21 ਜੂਨ (ਸ਼ਾਮ ਸਿੰਘ ਸੰਧੂ)- ਨਗਰ ਕੌਾਸਲ ਡੇਰਾਬੱਸੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਵਲੋਂ ਅਸਤੀਫ਼ਾ ਦੇਣ ਮਗਰੋਂ ਅਕਾਲੀ-ਭਾਜਪਾ ਦੇ ਸਮੂਹ ਕੌਾਸਲਰਾਂ ਨੇ ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਜਦਕਿ ਹਾਈ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ

ਖਰੜ, 21 ਜੂਨ (ਗੁਰਮੁੱਖ ਸਿੰਘ ਮਾਨ)- ਖਰੜ ਦੀ ਸਿਟੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸਬੰਧੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਏ. ਟੀ. ਐੱਸ. ਕੰਪਨੀ ਵਲੋਂ ਆਪਣੇ ਨਵੇਂ ਪ੍ਰਾਜੈਕਟ ਲਈ ਬਿਨਾਂ ਪ੍ਰਵਾਨਗੀ ਰਸਤਾ ਕੱਢਣ ਦੀ ਤਿਆਰੀ

ਡੇਰਾਬੱਸੀ, 21 ਜੂਨ (ਸ਼ਾਮ ਸਿੰਘ ਸੰਧੂ)- ਏ. ਟੀ. ਐੱਸ. ਹਾਊਸਿੰਗ ਪ੍ਰਾਜੈਕਟ ਵਲੋਂ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹ ਰਾਹ 'ਤੇ ਡੇਰਾਬੱਸੀ ਦੇ ਫਲਾਈਓਵਰ ਦੇ ਹੇਠਾਂ ਆਪਣਾ ਨਵਾਂ ਪ੍ਰਾਜੈਕਟ ਸ਼ੁਰੂ ਕਰਨ ਲਈ ਲੋੜੀਂਦਾ ਰਸਤਾ ਕੱਢਣ ਲਈ ਸੜਕ ਨੂੰ ਭੀੜੀ ਕਰਨ ਦੀ ਤਿਆਰੀ ...

ਪੂਰੀ ਖ਼ਬਰ »

ਇਲਾਕੇ ਦੇ ਕਿਸਾਨ ਪੂਰੀ ਬਿਜਲੀ ਤੇ ਮਜ਼ਦੂਰ ਨਾ ਮਿਲਣ ਕਾਰਨ ਨਿਰਾਸ਼

ਮੁੱਲਾਂਪੁਰ ਗਰੀਬਦਾਸ, 21 ਜੂਨ (ਦਿਲਬਰ ਸਿੰਘ ਖੈਰਪੁਰ)- ਪਿੰਡ ਰਾਣੀਮਾਜਰਾ ਦੇ ਕਿਸਾਨ ਦੀਦਾਰ ਸਿੰਘ ਸਰਪੰਚ, ਤਰਸੇਮ ਸਿੰਘ ਨੰਬਰਦਾਰ, ਕੁਲਦੀਪ ਸਿੰਘ ਗੁੱਡੂ ਨੇ ਆਖਿਆ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਝੋਨਾ ਲਾਉਣ ਲਈ ਮਜ਼ਦੂਰਾਂ ਦੀ ਵੱਡੀ ਘਾਟ ਰੜਕ ਰਹੀ ਹੈ | ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਨੇ ਕਾਰ ਦਾ ਸ਼ੀਸ਼ਾ ਭੰਨਿਆ

ਐੱਸ. ਏ. ਐੱਸ. ਨਗਰ, 21 ਜੂਨ (ਜਸਬੀਰ ਸਿੰਘ ਜੱਸੀ)- ਸਥਾਨਕ ਫੇਜ਼-7 ਵਿਖੇ ਕਿਸੇ ਅਣਪਛਾਤੇ ਵਿਅਕਤੀ ਵਲੋਂ ਫਾਰਚੂਨਰ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਸੁਖਚੈਨ ਸਿੰਘ ਨੇ ਦੱਸਿਆ ਕਿ ਉਹ ਫੇਜ਼-7 ਵਿਚਲੇ ਐੱਚ. ਐੱਮ. ਦੇ ...

ਪੂਰੀ ਖ਼ਬਰ »

3 ਦਿਨ ਦੁਕਾਨਾਂ ਬੰਦ ਰਹਿਣਗੀਆਂ

ਖਰੜ, 21 ਜੂਨ (ਮਾਨ)- ਟੂ-ਵੀਲਰ ਐਸੋਸੀਏਸ਼ਨ ਖਰੜ ਵਲੋਂ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ 22 ਤੋਂ 24 ਜੂਨ ਤੱਕ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗਿਆਨ ਸਿੰਘ ਹੈਪੀ ਆਟੋ ਨੇ ਦੱਸਿਆ ਕਿ ਦੋ-ਪਹੀਆ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 21 ਜੂਨ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ ਕਾਲਜ਼ਿਜ਼ ਲਾਂਡਰਾਂ ਵਿਖੇ ਵਿਸ਼ਵ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿਚ ਸੰਸਥਾ ਦੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ | ਕੈਂਪਸ ਵਿਚ ਭਾਰਤੀ ਯੋਗ ਸੰਸਥਾਨ ਵਲੋਂ ਬੁਲਾਏ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX