ਤਾਜਾ ਖ਼ਬਰਾਂ


ਜਲੰਧਰ ਦੇ ਜੋਤੀ ਚੌਕ 'ਚ ਦੁਕਾਨਦਾਰਾਂ ਨੇ ਲਾਇਆ ਧਰਨਾ
. . .  17 minutes ago
ਜਲੰਧਰ, 20 ਨਵੰਬਰ- ਬੀਤੇ ਦਿਨੀਂ ਜਲੰਧਰ ਦੇ ਟਿੱਕੀਆਂ ਵਾਲੇ ਚੌਕ 'ਚ ਜਿਨ੍ਹਾਂ ਦੁਕਾਨਾਂ ਨੂੰ ਤੋੜ ਦਿੱਤਾ ਗਿਆ ਸੀ, ਅੱਜ ਉਨ੍ਹਾਂ ਦੁਕਾਨਦਾਰਾਂ ਵਲੋਂ ਜੋਤੀ ਚੌਕ 'ਚ ਧਰਨਾ...
ਮਹਾਰਾਸ਼ਟਰ 'ਚ ਮਚੇ ਸਿਆਸੀ ਤੂਫ਼ਾਨ ਵਿਚਾਲੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸ਼ਰਦ ਪਵਾਰ
. . .  34 minutes ago
ਨਵੀਂ ਦਿੱਲੀ, 20 ਨਵੰਬਰ- ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਹੋ ਰਹੀ ਦੇਰੀ ਵਿਚਾਲੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ
. . .  about 1 hour ago
ਨਵੀਂ ਦਿੱਲੀ, 20 ਨਵੰਬਰ - ਰਾਜਧਾਨੀ ਦਿੱਲੀ ਵਿਚ ਅੱਜ ਬੁੱਧਵਾਰ ਹਵਾ ਪ੍ਰਦੂਸ਼ਣ ਦਾ ਪੱਧਰ 269 ਰਿਹਾ ਜੋ ਕਿ ਬਹੁਤ ਖ਼ਰਾਬ ਦਰਜੇ ਵਿਚ ਆਉਂਦਾ ਹੈ। ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਬੀਤੇ ਕੱਲ੍ਹ ਮੰਗਲਵਾਰ ਨੂੰ ਇਕ ਪਾਸੇ ਸੰਸਦ ਵਿਚ ਚਰਚਾ ਹੋਈ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ 'ਤੇ ਚਿੰਤਾ...
ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿਚ ਰਿਪੋਰਟ ਪੇਸ਼ ਕਰਨਗੇ ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿਚ ਮਹਾਰਾਸ਼ਟਰ ਵਿਚ ਲਗਾਏ ਗਏ ਰਾਸ਼ਟਰਪਤੀ ਰਾਜ ਦੀ ਰਿਪੋਰਟ ਪੇਸ਼ ਕਰਨਗੇ। ਵਿਰੋਧੀ ਧਿਰ ਵਲੋਂ ਲਗਾਤਾਰ ਇਸ ਮਸਲੇ ਨੂੰ ਚੁੱਕਿਆ ਜਾ ਰਿਹਾ ਹੈ। ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਤੀਸਰਾ ਦਿਨ ਹੈ। ਇਸ ਤੋਂ ਇਲਾਵਾ ਅੱਜ ਸੰਸਦੀ ਕਮੇਟੀ ਪ੍ਰਦੂਸ਼ਣ 'ਤੇ ਚਰਚਾ ਕਰੇਗੀ ਤੇ...
ਅੱਜ ਦਾ ਵਿਚਾਰ
. . .  about 2 hours ago
ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  1 day ago
ਗੁਰੂ ਹਰਸਹਾਏ, 19 ਨਵੰਬਰ (ਕਪਿਲ ਕੰਧਾਰੀ) - ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫ਼ਿਰੋਜ਼ਪੁਰ...
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 19 ਨਵੰਬਰ (ਢਿੱਲੋਂ/ਕਿੰਨੜਾ) - ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
. . .  1 day ago
ਮੱਤੇਵਾਲ, 19 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਅੱਜ ਅੰਮ੍ਰਿਤਸਰ ਮਹਿਤਾ ਰੋਡ ਤੇ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵੱਲੋਂਂ ਆ ਰਹੇ ਟਰੈਕਟਰ ਟਰਾਲੀ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਅੱਜ ਸ਼ਾਮੇ ਮੋਟਰਸਾਈਕਲ ਸਵਾਰ ਅਣਪਛਾਤ ਨੌਜਵਾਨਾਂ...
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  1 day ago
ਖਾਲੜਾ, 19 ਨਵੰਬਰ (ਜੱਜਪਾਲ ਸਿੰਘ)¸ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ਵਿਚੋਂ ਤਿੰਨ ਪਾਕਿਸਤਾਨੀ ਵਿਅਕਤੀ ਜੋ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ...
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  1 day ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਰੋਸ ਵਜੋਂ ਯੂਥ ਕਾਂਗਰਸ...
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  1 day ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  1 day ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  1 day ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  1 day ago
ਭੁਵਨੇਸ਼ਵਰ, 19 ਨਵੰਬਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ 'ਚ ਸਿਨੇਮਾ ਦੇ ਖੇਤਰ 'ਚ ਦਿੱਤੇ ਯੋਗਦਾਨ ਦੇ ਲਈ ਦੱਖਣੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਕਮਲ ਹਾਸਨ..
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  1 day ago
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  1 day ago
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  1 day ago
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  1 day ago
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  1 day ago
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  1 day ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  1 day ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  1 day ago
ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ
. . .  1 day ago
ਮੁੱਲਾਂਪੁਰ ਪੁਲਿਸ ਨੇ ਮਸਤਗੜ੍ਹ ਗੋਲੀਕਾਂਡ ਦੇ ਚਾਰੇ ਮੁਲਜ਼ਮ 24 ਘੰਟਿਆਂ 'ਚ ਕੀਤੇ ਗ੍ਰਿਫ਼ਤਾਰ
. . .  1 day ago
ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ ਦੇ ਜ਼ਿੰਮੇਵਾਰ ਨੂੰ ਗ੍ਰਿਫ਼ਤਾਰ ਕਰਾਉਣ ਲਈ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
. . .  1 day ago
ਗ਼ਰੀਬਾਂ ਦੇ ਮਕਾਨਾਂ ਸੰਬੰਧੀ ਅਰਜ਼ੀਆਂ ਰੱਦ ਹੋਣ ਦੀ ਹੋਵੇਗੀ ਜਾਂਚ- ਮਨਪ੍ਰੀਤ ਬਾਦਲ
. . .  1 day ago
ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਮਹਾਰਾਸ਼ਟਰ ਮੁੱਦੇ 'ਤੇ ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  1 day ago
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  1 day ago
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  1 day ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  1 day ago
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  1 day ago
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  1 day ago
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 1 hour ago
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 1 hour ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 1 hour ago
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 1 hour ago
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 1 hour ago
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  10 minutes ago
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  37 minutes ago
ਪੱਕਾ ਮੋਰਚਾ ਲਾਈ ਬੈਠੇ ਬੀ.ਐਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550

ਰੂਪਨਗਰ

ਰੂਪਨਗਰ ਜ਼ਿਲ੍ਹੇ 'ਚ ਝੋਨੇ ਦੀ ਲੁਆਈ ਆਰੰਭ

ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰੂਪਨਗਰ ਜ਼ਿਲ੍ਹੇ ਵਿਚ ਝੋਨੇ ਦੀ ਬਿਜਾਈ 20 ਜੂਨ ਤੋਂ ਆਰੰਭ ਹੋ ਚੁੱਕੀ ਹੈ | ਪਰ ਪ੍ਰਵਾਸੀ ਲੇਬਰ ਦੀ ਘਾਟ ਕਾਰਨ ਕਿਸਾਨਾਂ ਨੂੰ ਬਿਜਾਈ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਾਲਾਂਕਿ ਖੇਤੀਬਾੜੀ ਮਹਿਕਮੇ ਨੇ ਇਸ ਵਾਰ ਫ਼ੋਨ ਦੀ ਬਿਜਾਈ ਹੇਠ ਪਿਛਲੇ ਵਰ੍ਹੇ ਦੇ 40 ਹਜ਼ਾਰ ਹੈਕਟੇਅਰ ਟੀਚਾ ਘਟਾ ਕੇ ਇਸ ਵਾਰ 39 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨਾ ਬੀਜਣ ਦਾ ਟੀਚਾ ਮਿਥਿਆ ਹੈ | ਖੇਤੀਬਾੜੀ ਮਹਿਕਮੇ ਨੇ ਝੋਨੇ ਦੇ ਰਕਬੇ ਵਿਚ ਘਟਾਇਆ 1 ਹਜ਼ਾਰ ਹੈਕਟੇਅਰ ਦਾ ਰਕਬਾ ਮੱਕੀ ਬੀਜਣ ਦੇ ਰਕਬੇ ਹੇਠ ਲਿਆਂਦਾ ਹੈ | ਪਿਛਲੇ ਵਰ੍ਹੇ ਮੱਕੀ ਹੇਠ 22 ਹਜ਼ਾਰ ਹੈਕਟੇਅਰ ਰਕਬਾ ਜੋ ਇਸ ਵਾਰ 23 ਹਜ਼ਾਰ ਹੈਕਟੇਅਰ ਕੀਤਾ ਗਿਆ | ਖੇਤੀਬਾੜੀ ਮਹਿਕਮੇ ਨੇ ਰੂਪਨਗਰ ਜ਼ਿਲ੍ਹੇ ਦੇ ਤਿੰਨ ਪਿੰਡਾਂ ਔਲਖ, ਮਹਿੰਦਲੀ, ਸੀਹੋਂਮਾਜਰਾ ਦੇ ਕਿਸਾਨਾਂ ਵਲੋਂ 10 ਜੂਨ ਨੂੰ ਲਗਾਇਆ ਕਰੀਬ 4 ਏਕੜ ਝੋਨਾ ਵਾਹ ਦਿੱਤਾ ਸੀ | ਜਿਸ ਮਗਰੋਂ ਜ਼ਿਲ੍ਹੇ ਵਿਚ ਕਿਸੇ ਵੀ ਥਾਂ ਤੋਂ 20 ਜੂਨ ਤੋਂ ਪਹਿਲਾਂ ਝੋਨਾ ਲਗਾਉਣ ਦੀ ਖ਼ਬਰ ਨਹੀਂ ਸੀ ਮਿਲੀ | ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਦੇਰੀ ਨਾਲ ਬੀਜੇ ਜਾ ਰਹੇ ਝੋਨੇ ਦੀ ਬਿਜਾਈ ਲਈ ਲੇਬਰ ਦ ਘਾਟ ਪੈ ਗਈ ਹੈ ਅਤੇ ਜਿਹੜੀ ਲੇਬਰ ਮੌਜੂਦ ਹੈ ਉਸ ਵਲੋਂ ਵੱਧ ਰੇਟ ਦੀ ਮੰਗ ਕੀਤੀ ਜਾ ਰਹੀ ਹੈ | ਜਿਸ ਦਾ ਝੋਨੇ ਦੀ ਬਿਜਾਈ ਲਈ ਵਾਧੂ ਖ਼ਰਚੇ ਦਾ ਬੋਝ ਪਵੇਗਾ |
ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਝੋਨੇ ਦੀ ਲਵਾਈ ਸ਼ੁਰੂ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ-ਸ੍ਰੀ ਚਮਕੌਰ ਸਾਹਿਬ ਖੇਤਰ ਵਿਚ ਝੋਨਾ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ | ਕਿਸਾਨਾਂ ਅਨੁਸਾਰ ਅੱਜ ਤੇ ਬੀਤੇ ਕੱਲ੍ਹ ਬਿਜਲੀ ਦੀ ਸਪਲਾਈ ਠੀਕ ਰਹੀ, ਪ੍ਰੰਤੂ ਲੇਬਰ ਦੀ ਕਮੀ ਕਾਰਨ ਬਹੁਤੇ ਕਿਸਾਨਾਂ ਨੇ ਅਜੇ ਜੀਰੀ ਲਗਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ | ਪੂਰਬੀ ਮਜ਼ਦੂਰ 28 ਸੌ ਤੋਂ 32 ਸੌ ਰੁਪਏ ਪ੍ਰਤੀ ਏਕੜ ਮਜ਼ਦੂਰੀ ਦੇ ਨਾਲ ਰਾਸ਼ਨ ਵੀ ਲੈ ਰਹੇ ਹਨ | ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਆਪਣੇ ਟਰੈਕਟਰ ਟਰਾਲੀਆਂ/ਗੱਡੀਆਂ ਲੈ ਕੇ ਮੋਰਿੰਡਾ, ਕੁਰਾਲੀ, ਰੋਪੜ, ਸਰਹਿੰਦ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ 'ਤੇ ਗੇੜ੍ਹੇ ਮਾਰ ਰਹੇ ਹਨ ਤਾਂ ਕਿ ਗੱਡੀਆਂ 'ਚੋਂ ਉਤਰਦੇ ਹੀ ਮਜ਼ਦੂਰਾਂ ਨੂੰ ਸਾਂਭਿਆ ਜਾ ਸਕੇ | ਇਥੇ ਬੱਸ ਅੱਡੇ 'ਤੇ ਇਕ ਕਿਸਾਨ ਪੂਰਬੀ ਮਜ਼ਦੂਰਾਂ ਨੂੰ 32 ਸੌ ਰੁਪਏ ਪ੍ਰਤੀ ਏਕੜ ਝੋਨਾ ਲਵਾਈ, ਨਾਲ ਰੋਟੀ ਤੇ ਲੰਬੜਦਾਰ ਨੂੰ ਇਕ ਮੋਬਾਈਲ ਦੇਣ ਦੀ ਸ਼ਰਤ 'ਤੇ ਆਪਣੇ ਖੇਤਾਂ ਵਿਚ ਝੋਨਾ ਲਵਾਉਣ ਲਈ ਲੈ ਕੇ ਗਿਆ | ਇਕ ਮਜ਼ਦੂਰਾਂ ਦੀ ਪਾਰਟੀ ਜਿਸ ਵਿਚ 18 ਦੇ ਕਰੀਬ ਮਜ਼ਦੂਰ ਹਨ ਦੇ ਲੰਬੜਦਾਰ ਪ੍ਰਸ਼ਾਂਤ ਪਾਸਵਾਨ ਨੇ ਦੱਸਿਆ ਕਿ ਉਸ ਕੋਲ ਇਸ ਸਮੇਂ 100 ਏਕੜ ਦੇ ਕਰੀਬ ਝੋਨਾ ਲਗਾਉਣ ਦੀ ਬੁਕਿੰਗ ਹੋ ਚੁੱਕੀ ਹੈ |
ਇਕਦਮ ਜੀਰੀ ਲੱਗਣ ਕਾਰਨ ਕਿਸਾਨਾਂ ਨੂੰ ਪੈਦਾ ਹੋਈ ਲੇਬਰ ਦੀ ਸਮੱਸਿਆ
ਮੋਰਿੰਡਾ ਤੋਂ ਤਰਲੋਚਨ ਸਿੰਘ ਕੰਗ-ਪੰਜਾਬ ਸਰਕਾਰ ਵਲੋਂ ਜੀਰੀ ਲਗਾਉਣ ਦੀ ਮਿਤੀ 20 ਜੂਨ 2018 ਨਿਯਤ ਕੀਤੀ ਗਈ ਸੀ ਅਤੇ 20 ਜੂਨ ਨੂੰ ਇਕਦਮ ਜੀਰੀ ਲਗਾਉਣ ਲਈ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਪੈਦਾ ਹੋ ਗਈ ਹੈ | ਕਿਸਾਨਾਂ ਨੇ ਮਗਰਲੇ 10 ਦਿਨਾਂ ਤੋਂ ਜੀਰੀ ਦੀ ਲਵਾਈ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਹੋਈ ਸੀ ਅਤੇ ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਨੇ ਵੀ ਖੇਤਾਂ ਵਿਚ ਕਾਫ਼ੀ ਪਾਣੀ ਪੂਰਾ ਕਰ ਦਿੱਤਾ | ਅੱਠ ਘੰਟੇ ਬਿਜਲੀ ਮਿਲਣ ਸਾਰ ਹੀ ਕਈ ਕਿਸਾਨਾਂ ਨੇ ਕਈ-ਕਈ ਕਿੱਲੇ ਕੱਦੂ ਕਰਕੇ ਰੱਖ ਦਿੱਤੇ | ਪ੍ਰੰਤੂ ਲੇਬਰ ਦੀ ਕਮੀ ਕਾਰਨ ਖੇਤਾਂ ਵਿਚ ਜੀਰੀ ਲਗਾਉਣ ਵਿਚ ਦਿੱਕਤ ਹੋ ਰਹੀ ਹੈ | ਲੇਬਰ ਵਲੋਂ ਜੀਰੀ ਲਵਾਈ ਦਾ ਜੋ ਭਾਅ ਮਗਰਲੇ ਸਾਲ 2200 ਤੋਂ 2500 ਤੱਕ ਪ੍ਰਤੀ ਕਿੱਲਾ ਸੀ ਉਹ ਇਸ ਵਾਰੀ ਪ੍ਰਵਾਸੀ ਮਜ਼ਦੂਰਾਂ ਵਲੋਂ 2600 ਤੋਂ ਲੈ ਕੇ 3500 ਰੁਪਏ ਤੱਕ ਕਿਸਾਨਾਂ ਤੋਂ ਵਸੂਲ ਰਹੇ ਹਨ | ਲੇਬਰ ਨਾ ਮਿਲਣ ਕਾਰਨ ਕਈ ਕਿਸਾਨਾ ਦੇ ਖੇਤਾਂ ਵਿਚ ਪਾਣੀ ਤਾਂ ਖੜ੍ਹਾ ਹੋ ਗਿਆ ਪ੍ਰੰਤੂ ਜੀਰੀ ਲਗਾਉਣ ਲਈ ਲੇਬਰ ਨਹੀਂ ਮਿਲ ਰਹੀ | ਕਿਸਾਨ ਦੂਰ-ਦੁਰਾਡੇ ਦੀਆਂ ਰਿਸ਼ਤੇਦਾਰੀਆਂ ਵਿਚ ਲੇਬਰ ਦਾ ਪ੍ਰਬੰਧ ਕਰਨ ਵਿਚ ਜੁਟੇ ਹੋਏ ਹਨ ਜਦੋਂ ਕਿ ਲੇਬਰ ਵਾਲੇ ਨੱਖਰੇ ਨਾਲ ਜੀਰੀ ਦੀ ਲਵਾਈ ਦਾ ਰੇਟ ਦੱਸ ਰਹੇ ਹਨ |
ਕੀਰਤਪੁਰ ਸਾਹਿਬ ਇਲਾਕੇ 'ਚ ਕਿਸਾਨਾਂ ਨੇ ਖੇਤਾਂ ਦਾ ਕੀਤਾ ਰੁੱਖ, ਝੋਨੇ ਦੀ ਲਗਾਈ ਸ਼ੁਰੂ
ਕੀਰਤਪੁਰ ਸਾਹਿਬ ਤੋਂ ਬੀਰਅੰਮਿ੍ਤਪਾਲ ਸਿੰਘ ਸੰਨੀ-ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਜਾਰੀ ਕੀਤੀ ਸਮੇਂ ਸਾਰਣੀ ਅਨੁਸਾਰ ਅੱਜ ਕੀਰਤਪੁਰ ਸਾਹਿਬ ਦੇ ਇਲਾਕੇ ਅੰਦਰ ਕਿਸਾਨਾਂ ਨੇ ਝੋਨੇ ਦੀ ਲਗਾਈ ਸ਼ੁਰੂ ਕਰ ਦਿੱਤੀ | ਝੋਨੇ ਦੀ ਲਗਾਈ ਸ਼ੁਰੂ ਹੋਣ ਨਾਲ ਕਿਸਾਨ ਕਾਫ਼ੀ ਉਤਸ਼ਾਹਿਤ ਦਿਖਾਈ ਦਿੱਤੇ | ਅੱਜ ਜਦੋਂ ਇਲਾਕੇ ਦਾ ਦੌਰਾ ਕੀਤਾ ਗਿਆ ਤਾਂ ਜ਼ਿਆਦਾ ਕਰਕੇ ਕਿਸਾਨਾਂ ਖੇਤਾਂ ਵਿਚ ਹੀ ਦਿਖਾਈ ਦਿੱਤੇ | ਕਈਆਂ ਨੇ ਖੇਤਾਂ ਵਿਚ ਪਾਣੀ ਛੱਡਿਆ ਹੋਇਆ ਤਾਂ ਕੁਝ ਝੋਨੇ ਦੀ ਪਨੀਰੀ ਪੁੱਟਣ ਦੇ ਕੰਮ ਵਿਚ ਲੱਗੇ ਹੋਏ ਸਨ | ਪ੍ਰਵਾਸੀ ਮਜ਼ਦੂਰ ਵੀ ਜ਼ਿਮੀਂਦਾਰਾਂ ਦੀਆਂ ਮੋਟਰਾਂ ਉੱਪਰ ਡੇਰੇ ਲਗਾ ਕੇ ਪਰਿਵਾਰਾਂ ਸਮੇਤ ਕੰਮ ਵਿਚ ਰੁੱਝ ਗਏ ਹਨ |
ਬੇਲੀ ਅਤੇ ਹੋਰਨਾਂ ਪਿੰਡਾਂ 'ਚ ਕਿਸਾਨਾਂ ਨੇ ਕੀਤੀ ਝੋਨਾ ਲਗਾਉਣ ਦੀ ਸ਼ੁਰੂਆਤ
ਭਰਤਗੜ੍ਹ ਤੋਂ ਜਸਬੀਰ ਸਿੰਘ ਬਾਵਾ-ਭਰਤਗੜ੍ਹ ਖੇਤਰ ਦੇ ਕੁਝ ਪਿੰਡਾਂ ਦੇ ਕਿਸਾਨਾਂ ਨੇ ਆਪਣੀ ਉਪਜਾਊ ਜ਼ਮੀਨ ਵਿਚ ਪੰਜਾਬ ਸਰਕਾਰ ਅਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦੀ ਹਦਾਇਤਾਂ ਦੀ ਪਾਲਣਾ ਕਰਦਿਆਂ 20 ਜੂਨ ਤੋਂ ਬਾਅਦ ਝੋਨਾ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ | ਇਲਾਕੇ ਦੇ ਪਿੰਡ ਬੇਲੀ ਦੇ ਕਿਸਾਨ ਤੇ ਸਰਪੰਚ ਅਜਮੇਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀ ਕਰੀਬ 500 ਏਕੜ ਜ਼ਮੀਨ 'ਚ ਵੱਖ-ਵੱਖ ਕਿਸਾਨਾਂ ਵਲੋਂ ਝੋਨਾ ਲਗਾਇਆ ਜਾਵੇਗਾ ਅਤੇ ਇਸ ਪਿੰਡ ਦੇ ਦੋ ਤਿੰਨ ਕਿਸਾਨਾਂ ਨੇ ਅੱਜ ਝੋਨੇ ਲਗਾਉਣਾ ਸ਼ੁਰੂ ਕਰ ਲਿਆ ਹੈ | ਇਨ੍ਹਾਂ ਦੱਸਿਆ ਕਿ ਖ਼ੁਦ ਇਹ 20 ਏਕੜ ਜ਼ਮੀਨ 'ਚ ਝੋਨਾ ਲਗਾਉਣਗੇ | ਇਨ੍ਹਾਂ ਨੂੰ ਝੋਨਾ ਲਗਾਉਣ ਲਈ ਅਜੇ ਕੁਝ ਪ੍ਰਵਾਸੀ ਮਜ਼ਦੂਰ ਹੀ ਮਿਲੇ ਹਨ ਤੇ ਹੋਰ ਮਜਦੂਰਾਂ ਦੀ ਭਾਲ 'ਚ ਰੇਲਵੇ ਸਟੇਸ਼ਨ 'ਤੇ ਜਾ ਕੇ ਉਨ੍ਹਾਂ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ | ਇਨ੍ਹਾਂ ਮੁਤਾਬਿਕ ਪ੍ਰਵਾਸੀ ਮਜ਼ਦੂਰ ਹੁਣ ਪ੍ਰਤੀ ਏਕੜ ਅਦਾਇਗੀ ਵਧਾਉਣ ਲਈ ਬਜ਼ਿੱਦ ਹਨ | ਇਨ੍ਹਾਂ ਕਿਹਾ ਸਰਕਾਰ ਤੇ ਮਹਿਕਮੇ ਦੀਆਂ ਹਦਾਇਤਾਂ ਦੀ ਕਿਸਾਨਾਂ ਨੇ ਇੰਨ-ਬਿੰਨ ਪਾਲਣਾ ਤਾਂ ਕੀਤੀ ਹੈ, ਪ੍ਰੰਤੂ ਮਜ਼ਦੂਰਾਂ ਦੀ ਕਮੀ ਬਰਕਰਾਰ ਰਹਿਣ ਬਦੌਲਤ ਹਰੇਕ ਕਿਸਾਨ ਦੀ ਫ਼ਸਲ ਮੰਡੀ 'ਚ ਵਿਕਣ ਲਈ ਥੋੜ੍ਹੀ ਦੇਰੀ ਨਾਲ ਪਹੁੰਚੇਗੀ |
ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦੇ ਚੱਲਦਿਆਂ ਕਿਸਾਨ ਪ੍ਰੇਸ਼ਾਨੀ 'ਚ:
ਬੇਲਾ ਤੋਂ ਮਨਜੀਤ ਸਿੰਘ ਸੈਣੀ-ਝੋਨੇ ਦੀ ਲਵਾਈ ਦਾ ਕੰਮ ਭਾਵੇਂ ਸ਼ੁਰੂ ਹੋ ਚੁੱਕਾ ਪਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਵੱਡੀਆਂ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਵੀ ਨੇ ਉਹ ਵੀ ਵੱਡੇ ਜ਼ਿਮੀਂਦਾਰਾਂ ਨੇ ਐਡਵਾਂਸ ਪੈਸੇ ਦਿੱਤੇ ਹੋਏ ਹਨ | ਵੱਡੇ ਜ਼ਿਮੀਂਦਾਰਾਂ ਦਾ ਕੰਮ ਖ਼ਤਮ ਕਰਕੇ ਹੀ ਛੋਟੇ ਕਿਸਾਨਾਂ ਦਾ ਝੋਨਾ ਲਗਾਉਣਗੇ¢ ਕਿਸਾਨਾਂ ਨੇ ਕਿਹਾ ਕਿ ਸਾਰੀ ਸਮੱਸਿਆ ਸਰਕਾਰ ਵਲੋਂ ਝੋਨੇ ਦਾ ਸਮਾਂ ਲੇਟ ਕਰਨ ਨਾਲ ਪੈਦਾ ਹੋਈ ਹੈ ਕਿਉਂਕਿ ਪਹਿਲਾਂ ਵੱਡੇ ਜ਼ਿਮੀਂਦਾਰ ਦਸ ਜੂਨ ਤੋਂ ਝੋਨਾ ਲਗਾਉਣ ਦਾ ਕੰਮ ਸ਼ੁਰੂ ਕਰਦੇ ਸਨ ਤੇ ਪੱਚੀ ਜੂਨ ਤੱਕ ਖ਼ਤਮ ਕਰ ਲੈਂਦੇ ਸਨ ਫੇਰ ਛੋਟੇ ਜ਼ਿਮੀਂਦਾਰਾਂ ਦੀ ਝੋਨੇ ਦੀ ਲਵਾਈ ਦਾ ਕੰਮ ਸਮੇਂ ਸਿਰ ਖ਼ਤਮ ਹੋ ਜਾਂਦਾ ਸੀ ਹੁਣ ਵੀਹ ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਜੋ ਕਿ ਦਸ ਜੁਲਾਈ ਤੱਕ ਵੱਡੇ ਜ਼ਿਮੀਂਦਾਰਾਂ ਦੇ ਹੋਵੇਗੀ ਉਸ ਤੋਂ ਬਾਅਦ ਛੋਟੇ ਜ਼ਿਮੀਂਦਾਰਾਂ ਦਾ ਨੰਬਰ ਆਵੇਗਾ ਉਦੋਂ ਤੱਕ ਪੂਸਾ ਵਗੈਰਾ ਝੋਨੇ ਦੀ ਲਵਾਈ ਦਾ ਸਮਾਂ ਨਿਕਲ ਜਾਵੇਗਾ¢ ਝੋਨੇ ਦਾ ਝਾੜ ਘਟਣ ਨਾਲ ਨੁਕਸਾਨ ਵੀ ਛੋਟੇ ਜ਼ਿਮੀਂਦਾਰਾਂ ਹੋਵੇਗਾ¢ ਪ੍ਰਵਾਸੀ ਮਜ਼ਦੂਰ ਵਿਜੈ, ਹੀਰੋ, ਰਾਮੂ, ਤਿੱਖਾ ਆਦਿ ਨੇ ਕਿਹਾ ਕਿ ਬਿਹਾਰ, ਬੰਗਾਲ, ਯੂ. ਪੀ. ਦੇ ਮਜ਼ਦੂਰ ਵੱਡੇ ਸ਼ਹਿਰਾਂ 'ਚ ਜਾਣ ਨੂੰ ਤਰਜੀਹ ਦੇ ਰਹੇ ਹਨ | ਇਸ ਕਰਕੇ ਪੰਜਾਬ ਵਿਚ ਮਜ਼ਦੂਰਾਂ ਦੀ ਘਾਟ ਹੈ |
ਸ੍ਰੀ ਅਨੰਦਪੁਰ ਸਾਹਿਬ ਬਲਾਕ ਵਿਖੇ ਝੋਨਾ ਲਗਾਉਣਾ ਸ਼ੁਰੂ
ਸ੍ਰੀ ਅਨੰਦਪੁਰ ਸਾਹਿਬਤੋਂ ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ-ਪੰਜਾਬ ਸਰਕਾਰ ਦੀਆ ਦਿੱਤੀਆਂ ਹਦਾਇਤਾਂ ਤੋਂ ਬਾਅਦ ਬਲਾਕ ਦੇ ਪਿੰਡ ਝਿੰਜੜੀ ਲੋਅਰ ਵਿਖੇ ਝੋਨਾ ਲਗਾਉਣਾ ਕਿਸਾਨਾਂ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ | ਕਿਸਾਨ ਹਜਾਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਨੂੰ ਨਹਿਰੀ ਪਾਣੀ ਲੱਗਦਾ ਹੈ ਅਤੇ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਝੋਨਾ ਲਗਾਉਣਾ ਸ਼ੁਰੂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਹਰੇਕ ਸਾਲ ਕਈ ਏਕੜ ਜ਼ਮੀਨ ਠੇਕੇ 'ਤੇ ਲੈਂਦੇ ਹਨ ਅਤੇ ਇਸ ਤੋਂ ਬਾਅਦ ਝੋਨਾ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਝੋਨਾ ਲਗਾਉਣ ਦਾ ਇਹ ਲਾਭ ਹੁੰਦਾ ਹੈ ਕਿ ਮਜ਼ਦੂਰ ਮਿਲ ਜਾਂਦੇ ਹਨ ਅਤੇ ਆਸਾਨੀ ਨਾਲ ਕੰਮ ਸਮਾਪਤ ਹੋ ਜਾਂਦਾ ਹੈ |
ਘਨੌਲੀ ਇਲਾਕੇ ਵਿਚ ਝੋਨੇ ਦੀ ਲੁਆਈ ਸ਼ੁਰੂ
ਘਨੌਲੀ ਤੋਂ ਜਸਵੀਰ ਸਿੰਘ ਸੈਣੀ-ਸਰਕਾਰ ਦੁਆਰਾ ਕਿਸਾਨਾਂ ਨੂੰ ਦਿੱਤੇ 20 ਜੂਨ ਨੂੰ ਝੋਨਾ ਲੁਆਈ ਦੇ ਨਿਰਦੇਸ਼ਾਂ ਤਹਿਤ ਘਨੌਲੀ ਨਾਲ ਲੱਗਦੇ ਕੁਝ ਪਿੰਡਾਂ ਵਿਚ ਝੋਨੇ ਦੀ ਲੁਆਈ ਤਾਂ ਸ਼ੁਰੂ ਹੋ ਗਈ ਹੈ | ਜਿੱਥੇ ਜ਼ਿਮੀਂਦਾਰਾਂ ਝੋਨਾ ਲਾ ਕੇ ਜਲਦੀ ਵਿਹਲੇ ਹੋਣਾ ਚਾਹੁੰਦੇ ਹਨ ਉੱਥੇ ਹੀ ਕੁਝ ਪਿੰਡਾਂ ਵਿਚ ਹਾਲੇ ਝੋਨਾ ਲਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਇਸ ਸਬੰਧੀ ਜਦੋਂ ਪਿੰਡ ਅਲੀਪੁਰ ਦੇ ਜ਼ਿਮੀਂਦਾਰ ਅਮਰਜੀਤ ਸਿੰਘ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲੇ ਅਲੀਪੁਰ, ਡੰਗੋਲੀ ਤੇ ਕੁਝ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਝੋਨਾ ਲਾਉਣ ਲਈ ਪ੍ਰਵਾਸੀ ਮਜ਼ਦੂਰ ਨਾ ਮਿਲਣ ਕਾਰਨ ਝੋਨੇ ਦੀ ਲੁਆਈ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

400 ਗ੍ਰਾਮ ਨਸ਼ੀਲਾ ਪਾਊਡਰ, ਪਿਸਤੌਲ ਤੇ ਨਕਦੀ ਸਮੇਤ ਦੋ ਕਾਬੂ

ਰੂਪਨਗਰ, 21 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਪੁਲਿਸ ਵਲੋਂ ਗੈਂਗਸਟਰਾਂ, ਮਾੜੇ ਅਨਸਰਾਂ ਅਤੇ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਪਾਸੋਂ 400 ਗ੍ਰਾਮ ਨਸ਼ੀਲਾ ਪਾਊਡਰ ਅਤੇ .315 ਬੋਰ ਦੇਸੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਯੂਨੀਅਨ ਕਰੇਗੀ 25 ਨੂੰ ਮੁਕੰਮਲ ਹੜਤਾਲ

ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ, ਮਨਜਿੰਦਰ ਸਿੰਘ ਚੱਕਲ)-ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਡਿਪੂ ਰੂਪਨਗਰ ਵਲੋਂ ਗੇਟ ਰੈਲੀ ਕੀਤੀ ਗਈ | ਜਿਸ ਵਿਚ ਸਰਕਾਰ ਵਲੋਂ ਜਾਇਜ਼ ਮੰਗਾਂ ਮੰਨਣ ਤੋਂ ਇਨਕਾਰ ਕਰਨ 'ਤੇ 25 ਜੂਨ ਨੂੰ ਇਕ ਦਿਨ ਦੀ ਮੁਕੰਮਲ ਹੜਤਾਲ ...

ਪੂਰੀ ਖ਼ਬਰ »

ਰੇਲ ਗੱਡੀ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ

ਨੰਗਲ, 21 ਜੂਨ (ਪ੍ਰੀਤਮ ਸਿੰਘ ਬਰਾਰੀ)-ਬੀਤੀ ਦੇਰ ਰਾਤ ਪਿੰਡ ਪੱਟੀ ਲਾਗੇ ਰੇਲਵੇ ਟਰੈਕ 'ਤੇ ਕਿਸੇ ਨਾ ਮਾਲੂਮ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਇਕ 17 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ | ਇਸ ਘਟਨਾ ਦੀ ਪੁਸ਼ਟੀ ਕਰਦਿਆਂ ਪੰਜਾਬ ਰੇਲਵੇ ਪੁਲਿਸ ਚੌਕੀ ਨੰਗਲ ਦੇ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਦੀ ਮੌਤ, ਇਕ ਜ਼ਖ਼ਮੀ

ਰੂਪਨਗਰ, 21 ਜੂਨ (ਗੁਰਪ੍ਰੀਤ ਸਿੰਘ ਹੁੰਦਲ)-ਬੀਤੇ ਰਾਤ ਦੋ ਵੱਖ-ਵੱਖ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਜ਼ਖ਼ਮੀ ਹੋ ਗਿਆ | ਜਿਨ੍ਹਾਂ ਨੂੰ ਸੜਕ ਨਿਰਮਾਣ ਕਰਨ ਵਾਲੀ ਕੰਪਨੀ ਦੀ ਐਾਬੂਲੈਂਸ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਭਰਤੀ ਕਰਵਾਇਆ | ਇਸ ਸਬੰਧੀ ...

ਪੂਰੀ ਖ਼ਬਰ »

ਐਨ. ਐਸ. ਯੂ. ਆਈ. ਨੇ ਕੇਂਦਰ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਰੂਪਨਗਰ, 21 ਜੂਨ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐਨ. ਐਸ. ਯੂ. ਆਈ.) ਵਲੋਂ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਕੇਂਦਰ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿੱਥੋਂ ਐਨ. ਐਸ. ਯੂ. ਆਈ. ਦੇ ਵਿਦਿਆਰਥੀ ...

ਪੂਰੀ ਖ਼ਬਰ »

ਪੱਤਰਕਾਰ ਸੁਜ਼ਾਤ ਬੁਖਾਰੀ ਦੀ ਯਾਦ ਵਿਚ ਮੋਮਬੱਤੀ ਮਾਰਚ

ਰੂਪਨਗਰ, 21 ਜੂਨ (ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਰਾਇਜਿੰਗ ਆਫ਼ ਕਸ਼ਮੀਰ ਦੇ ਸੰਪਾਦਕ ਸੁਜ਼ਾਤ ਬੁਖਾਰੀ ਦੀ ਅਣਪਛਾਤੇ ਹਮਲਾਵਰਾਂ ਵਲੋਂ ਕੀਤੀ ਹੱਤਿਆ ਦੇ ਵਿਰੁੱਧ ਪੀ. ਐਸ. ਯੂ. ਵਲੋਂ ਸਥਾਨਕ ਬੇਲਾ ਚੌਕ ਵਿਚ ਕੈਂਡਲ ਮਾਰਚ ਕੀਤਾ ਗਿਆ¢ ਇਸ ਮੌਕੇ ...

ਪੂਰੀ ਖ਼ਬਰ »

ਇੰਡੀਅਨ ਬੈਂਕ ਮੋਰਿੰਡਾ ਦੇ ਏ. ਟੀ. ਐਮ. 'ਚੋਂ ਪੈਸੇ ਘੱਟ ਨਿਕਲਣ ਦੀ ਸ਼ਿਕਾਇਤ

ਮੋਰਿੰਡਾ, 21 ਜੂਨ (ਕੰਗ)-ਅੱਜ ਇਕ ਹਲਫ਼ੀਆ ਬਿਆਨ ਰਾਹੀਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਰਸ਼ਨ ਕੁਮਾਰ ਪੁੱਤਰ ਮੋਹਣ ਲਾਲ ਵਾਸੀ ਵਾਰਡ ਨੰ: 7 ਮੋਰਿੰਡਾ ਨੇ ਦੱਸਿਆ ਕਿ ਉਨ੍ਹਾਂ ਦਾ ਇੰਡੀਅਨ ਬੈਂਕ ਮੋਰਿੰਡਾ ਵਿਚ ਬੱਚਤ ਖਾਤਾ ਚੱਲਦਾ ਹੈ | ਉਨ੍ਹਾਂ ਨੇ ਮਿਤੀ 10 ਮਈ 2018 ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਵਲੋਂ ਗੇਟ ਰੈਲੀ

ਨੰਗਲ, 21 ਜੂਨ (ਪ੍ਰੀਤਮ ਸਿੰਘ ਬਰਾਰੀ)-ਸੈਂਟਰ ਬਾਡੀ ਦੇ ਹੁਕਮਾਂ ਅਨੁਸਾਰ ਪ੍ਰਧਾਨ ਸੁਨੀਲ ਰਾਣਾ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰਾਂ ਵਾਰ-ਵਾਰ ਮੰਗਾਂ ਮੰਗ ਕੇ ਲਾਗੂ ਕਰਨ ਤੋਂ ਮੁਕਰ ਰਹੀਆਂ ਹਨ | ਇਸ ਦੌਰਾਨ ...

ਪੂਰੀ ਖ਼ਬਰ »

ਜ਼ਿਲ੍ਹੇ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਨੂਰਪੁਰ ਬੇਦੀ, 21 ਜੂਨ (ਹਰਦੀਪ ਸਿੰਘ ਢੀਂਡਸਾ)-ਇਲਾਕੇ ਦੇ ਵੱਖ-ਵੱਖ ਸਕੂਲਾਂ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਡੀ. ਏ. ਵੀ. ਸ. ਸ. ਸ. ਤਖਤਗੜ੍ਹ, ਮਧੂਵਨਵਾਟਿਕਾ ਪਬਲਿਕ ਸਕੂਲ ਅਤੇ ਸਰਕਾਰੀ ਹਾਈ ਸਕੂਲ ਅਬਿਆਣਾ ਵਿਖੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਸੱਤ ਰੋਜ਼ਾ ਅੰਤਰ ਕਾਲਜ ਐਨ. ਐਸ. ਐਸ. ਕੈਂਪ ਸਫ਼ਲਤਾ ਪੂਰਵਕ ਸਮਾਪਤ

ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚੱਲ ਰਹੇ ਅੰਤਰ ਕਾਲਜ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਸਫਲਤਾ ਪੂਰਵਕ ਅੱਜ ਸਮਾਪਤ ਹੋ ਗਿਆ | ਇਸ ਕੈਂਪ ਦੇ ...

ਪੂਰੀ ਖ਼ਬਰ »

ਊਸ਼ਾ ਮਾਤਾ ਮੰਦਰ ਵਿਖੇ ਸਾਲਾਨਾ ਜਾਗਰਣ ਕਰਵਾਇਆ

ਨੰਗਲ, 21 ਜੂਨ (ਨਿ. ਪ. ਪ.)-ਮੁਹੱਲਾ ਰਾਜਨਗਰ ਦੇ ਊਸ਼ਾ ਮਾਤਾ ਮੰਦਰ ਵਿਖੇ ਬੀਤੀ ਰਾਤ ਸਵਾਮੀ ਸਾਧਵਾ ਨੰਦ ਜੀ ਦੀ ਅਗਵਾਈ ਵਿਚ ਮਾਤਾ ਭਾਗਵਤੀ ਦਾ ਸਾਲਾਨਾ ਵਿਸ਼ਾਲ ਜਾਗਰਣ ਕਰਵਾਇਆ ਗਿਆ | ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ | ਇਸ ਜਾਗਰਣ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਦਫ਼ਤਰ ਅਤੇ ਲਾਇਬ੍ਰੇਰੀ ਦੀ ਇਮਾਰਤ ਦਾ ਨਿਰਮਾਣ ਕਾਰਜ ਮੁੜ ਆਰੰਭ

ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਥਾਨਕ ਨਗਰ ਕੌਾਸਲ ਦੇ ਸ੍ਰੀ ਅਨੰਦਪੁਰ ਸਾਹਿਬ-ਨੈਣਾ ਦੇਵੀ ਮਾਰਗ 'ਤੇ ਪਿਛਲੇ ਕਈ ਸਾਲਾ ਤੋਂ ਅੱਧ ਵਿਚਕਾਰ ਲਟਕੇ ਦਫ਼ਤਰ ਅਤੇ ਲਾਇਬ੍ਰੇਰੀ ਦੀ ਇਮਾਰਤ ਦਾ ਨਿਰਮਾਣ ਕਾਰਜ ਸਪੀਕਰ ਰਾਣਾ ਕੇ. ਪੀ. ਸਿੰਘ ...

ਪੂਰੀ ਖ਼ਬਰ »

ਰਿਆਤ ਬਾਹਰਾ ਗਰੁੱਪ ਨੇ 200 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਨੰਗਲ, 21 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਰਿਆਤ ਬਾਹਰਾ ਗਰੁੱਪ ਆਫ਼ ਐਜੂਕੇਸ਼ਨ ਰੋਪੜ ਕੈਂਪਸ ਵਲੋਂ ਸੀ. ਬੀ. ਐਸ. ਈ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ 12ਵੀਂ ਕਲਾਸ ਦੇ ਨਤੀਜਿਆਂ ਵਿਚ ਚੰਗੇ ਸਥਾਨ ਪ੍ਰਾਪਤ ਕਰਨ ਵਾਲੇ 200 ਵਿਦਿਆਰਥੀਆਂ ਨੂੰ ਸਨਮਾਨਿਤ ...

ਪੂਰੀ ਖ਼ਬਰ »

3 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਮੋਰਿੰਡਾ, 21 ਜੂਨ (ਪਿ੍ਤਪਾਲ ਸਿੰਘ)-ਅਨਾਜ ਮੰਡੀ ਮੋਰਿੰਡਾ ਵਿਖੇ ਆਜ਼ਾਦ ਸਪੋਰਟਸ ਕਲੱਬ ਮੋਰਿੰਡਾ ਵਲੋਂ ਸਵ. ਮਨਬੀਰ ਸਿੰਘ ਵੜੈਚ ਦੀ ਯਾਦ 'ਚ 7ਵਾਂ 3 ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸਰਪ੍ਰੀਤ ਸਿੰਘ ...

ਪੂਰੀ ਖ਼ਬਰ »

ਨੂਰਪੁਰ ਬੇਦੀ ਇਲਾਕੇ ਦੇ ਸੈਂਕੜੇ ਪਿੰਡਾਂ 'ਚ ਡੂੰਘਾ ਹੋ ਰਿਹਾ ਧਰਤੀ ਹੇਠਲਾ ਪਾਣੀ

ਨੂਰਪੁਰ ਬੇਦੀ, 21 ਜੂਨ (ਹਰਦੀਪ ਸਿੰਘ ਢੀਂਡਸਾ)-ਵੱਧ ਰਹੀ ਨਿਰੰਤਰ ਗਰਮੀ ਨੇ ਨੂਰਪੁਰ ਬੇਦੀ ਇਲਾਕੇ ਦੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦਾ ਸੰਕਟ ਪੈਦਾ ਕਰ ਦਿੱਤਾ ਹੈ | ਬਰਸਾਤ ਦੇ ਮੌਸਮ ਵਿਚ ਕਦੀ ਹੱਥਾਂ ਨਾਲ ਖੂਹਾਂ ਵਿਚੋਂ ਬਾਲਟੀਆਂ ਰਾਹੀਂ ਪਾਣੀ ਕੱਢਣ ਵਾਲੇ ਲੋਕਾਂ ...

ਪੂਰੀ ਖ਼ਬਰ »

ਗਰਮੀਆਂ ਦੀਆਂ ਛੁੱਟੀਆਂ ਕਾਰਨ ਬੰਦ ਹੋਏ ਬਾਜ਼ਾਰਾਂ 'ਚ ਪਸਰੀ ਬੇਰੌਣਕੀ

ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਅਤੇ ਲਾਗਲੇ ਕਸਬਿਆਂ ਦੇ ਅਧਿਕਤਰ ਵਪਾਰੀ ਅਤੇ ਦੁਕਾਨਦਾਰਾਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਕਾਰਨ 21 ਜੂਨ ਤੋਂ 24 ਜੂਨ ਤੱਕ ਆਪੋ ਆਪਣੇ ਕਾਰੋਬਾਰ ਬੰਦ ਰੱਖਣ ਕਾਰਨ ਬਾਜ਼ਾਰਾਂ ...

ਪੂਰੀ ਖ਼ਬਰ »

1100 ਲੋਕਾਂ ਨੇ ਲਿਆ ਅੰਤਰਰਾਸ਼ਟਰੀ ਯੋਗ ਦਿਵਸ 'ਚ ਭਾਗ

ਰੂਪਨਗਰ, 21 ਜੂਨ (ਮਨਜਿੰਦਰ ਸਿੰਘ ਚੱਕਲ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਸਰਕਾਰੀ ਕਾਲਜ ਰੂਪਨਗਰ ਦੇ ਮੈਦਾਨ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਲਖਮੀਰ ਸਿੰਘ ਰਾਜਪੂਤ ਵਲੋਂ ਕੀਤੀ ਗਈ | ਇਸ ...

ਪੂਰੀ ਖ਼ਬਰ »

ਆਪ ਦੀ ਮੀਟਿੰਗ 'ਚ ਸੰਦੋਆ ਦੇ ਹਮਲਾਵਰਾਂ ਦੇ ਸਖ਼ਤ ਕਾਰਵਾਈ ਦੀ ਮੰਗ

ਸ੍ਰੀ ਚਮਕੌਰ ਸਾਹਿਬ, 21 ਜੂਨ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਯੂਥ ਵਿੰਗ ਦੀ ਮੀਟਿੰਗ ਬਲਾਕ ਪ੍ਰਧਾਨ ਮਨਜਿੰਦਰ ਸਿੰਘ ਫਤਿਹਪੁਰ ਬੇਟ ਦੀ ਪ੍ਰਧਾਨਗੀ ਹੇਠ ਸਥਾਨਕ ਗੁ: ਸ਼ੋ੍ਰਮਣੀ ਸ਼ਹੀਦ ਬਾਬਾ ਸੰਗਤ ਸਿੰਘ ਵਿਖੇ ਹੋਈ ਜਿਸ ਵਿਚ ...

ਪੂਰੀ ਖ਼ਬਰ »

ਰੇਲਵੇ ਫਾਟਕਾਂ ਨਜ਼ਦੀਕ ਸੜਕ ਵਿਚਾਲੇ ਪਈ ਵੱਡੀ ਸਲੈਬ ਕਾਰਨ ਵਾਪਰ ਰਹੇ ਨੇ ਹਾਦਸੇ

ਮੋਰਿੰਡਾ, 21 ਜੂਨ (ਕੰਗ)-ਬੱਸ ਸਟੈਂਡ ਮੋਰਿੰਡਾ ਨੇੜਲੇ ਰੇਲਵੇ ਫਾਟਕਾਂ ਨਜ਼ਦੀਕ ਪਈ ਵੱਡੀ ਸਲੈਬ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਿਰਮਲ ਧੀਮਾਨ, ਲਖਵੀਰ ਸਿੰਘ ਬੱਬੂ, ਹਰਪਿੰਦਰ ਸਿੰਘ ਰਾਣਾ ਆਦਿ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹੈਜ਼ੇ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਾਹੀ ਦੇ ਹੁਕਮ ਜਾਰੀ

ਰੂਪਨਗਰ, 21 ਜੂਨ (ਮਨਜਿੰਦਰ ਸਿੰਘ ਚੱਕਲ)-ਹੈਜ਼ੇ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖਾਣ-ਪੀਣ ਦੀਆਂ ਵਸਤਾਂ ਵੇਚਣ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਦੇ ਅਧਿਸੂਚਨਾ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਤਹਿਤ ਮਿਲੇ ਅਧਿਕਾਰਾਂ ਅਨੁਸਾਰ ਵੱਖ-ਵੱਖ ...

ਪੂਰੀ ਖ਼ਬਰ »

ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫਿਸਰਜ਼ ਯੂਨੀਅਨ ਵਲੋਂ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 21 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਨਾਨ ਗਜਟਿਡ ਫਾਰੈਸਟ ਆਫਿਸਰਜ਼ ਯੂਨੀਅਨ ਦੀ ਮੀਟਿੰਗ ਜਨਰਲ ਸਕੱਤਰ ਨਰਿੰਦਰਪ੍ਰੀਤ ਸਿੰਘ ਕਟੋਚ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਲਾਕ ਅਫ਼ਸਰ ਦਵਿੰਦਰ ਸਿੰਘ, ਵਣ ਗਾਰਡ ਰਵਿੰਦਰ ਸਿੰਘ, ...

ਪੂਰੀ ਖ਼ਬਰ »

ਜਟਾਣਾ ਵਿਖੇ ਵਿਰਸਾ ਸੰਭਾਲ ਗਤਕਾ ਕੈਂਪ ਭਲਕੇ

ਬੇਲਾ, 21 ਜੂਨ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਜਟਾਣਾ ਵਿਖੇ ਸਮੂਹ ਨਗਰ ਨਿਵਾਸੀਆਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਰਸਾ ਸੰਭਾਲ ਗਤਕਾ ਕੈਂਪ 23 ਜੂਨ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਤੋਂ 9 ਵਜੇ ਤੱਕ ਕਰਾਇਆ ਜਾ ਰਿਹਾ ਹੈ | ਗਤਕੇ ਦੀ ...

ਪੂਰੀ ਖ਼ਬਰ »

ਕਿ੍ਕਟ ਟੂਰਨਾਮੈਂਟ ਕਰਵਾਇਆ

ਪੁਰਖਾਲੀ, 21 ਜੂਨ (ਬੰਟੀ)-ਨੌਜਵਾਨ ਸਭਾ ਹਿਰਦਾਪੁਰ ਵਲੋਂ ਤੀਸਰਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਨੰਬਰਦਾਰ ਹਰਪ੍ਰੀਤ ਸਿੰਘ ਮੰਡ ਵਲੋਂ ਕੀਤਾ ਗਿਆ | ਟੂਰਨਾਮੈਂਟ ਦਾ ਫਾਈਨਲ ਮੈਚ ਹਿਰਦਾਪੁਰ ਅਤੇ ਬਿੰਦਰਖ ਦੀ ਟੀਮ ਵਿਚਕਾਰ ਹੋਇਆ | ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX