ਤਾਜਾ ਖ਼ਬਰਾਂ


ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  3 minutes ago
ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)- ਮੋਗਾ ਨਾਲ ਲੱਗਦੇ ਪਿੰਡ ਲੰਡੈਕੇ 'ਚ ਅੱਜ ਸਵੇਰੇ ਆਪਣੀ ਹੀ ਲਾਈਸੈਂਸੀ ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਨਜੀਤ ਸਿੰਘ (50), ਫੌਜ 'ਚੋਂ ਸੇਵਾ ਮੁਕਤ ਹੋਣ...
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  17 minutes ago
ਨਵੀਂ ਦਿੱਲੀ, 18 ਜੁਲਾਈ- ਦਿੱਲੀ ਹਾਈਕੋਰਟ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦੋ ਦਿਨਾਂ ਤੱਕ ਕਨ੍ਹੱਈਆ ਕੁਮਾਰ ਵਿਰੁੱਧ ਕਾਰਵਾਈ ਨਾ ਕਰੇ। ਦੱਸ ਦਈਏ ਕਿ ਜੇ. ਐਨ. ਯੂ. ਨੇ ਕਥਿਤ ਦੇਸ਼ਧ੍ਰੋਹ ਦੇ ਮਾਮਲੇ 'ਚ ਕਨ੍ਹੱਈਆ...
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  40 minutes ago
ਨਵੀਂ ਦਿੱਲੀ, 18 ਜੁਲਾਈ- ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਮੰਗ ਨੂੰ ਲੈ ਕੇ ਟੀ. ਡੀ. ਪੀ. ਦੇ ਸੰਸਦ ਮੈਂਬਰਾਂ ਵਲੋਂ ਕੀਤੇ ਗਏ ਹੰਮਾਗੇ ਕਾਰਨ ਰਾਜ ਸਭਾ ਦੀ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ...
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  53 minutes ago
ਨਾਭਾ, 18 ਜੁਲਾਈ (ਕਰਮਜੀਤ ਸਿੰਘ ਨਾਭਾ)- ਨਾਭਾ ਦੇ ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ (ਬੁਰਜ਼ ਵਾਲੇ) ਦਾ ਬੀਤੀ ਰਾਤ ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। 60 ਸਾਲਾ ਬਲਰਾਜ ਸਿੰਘ ਸੇਖੋਂ ਕੈਨੇਡਾ 'ਚ ਅਪਣੇ ਇਕਲੌਤੇ ਪੁੱਤਰ...
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  about 1 hour ago
ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਅੱਗੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਭੀਖ ਮੰਗੀ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  about 1 hour ago
ਰਾਏਪੁਰ, 18 ਜੁਲਾਈ- ਛੱਤੀਸਗੜ੍ਹ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਇੱਕ ਮਹਿਲਾ ਨਕਸਲੀ ਨੂੰ ਢੇਰ ਕਰ ਦਿੱਤਾ। ਜਾਣਕਾਰੀ ਮੁਤਾਬਕ ਸਵੇਰੇ 8.30 ਰਾਜਨਾਂਦਗਾਂਓ ਜ਼ਿਲ੍ਹੇ ਮੰਨਪੁਰ ਇਲਾਕੇ 'ਚ ਇਹ ਮੁਠਭੇੜ ਹੋਈ। ਉਕਤ ਨਕਸਲੀ ਦੇ ਸਿਰ 'ਤੇ 5 ਲੱਖ ਰੁਪਏ ਦਾ...
ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ- ਮੋਦੀ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਸੰਸਦ ਦੀ ਕਾਰਵਾਈ ਸੁਚੱਜੇ ਢੰਗ ਨਾਲ ਹੋਵੇਗੀ। ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਕੋਈ ਵੀ ਸੰਸਦ ਮੈਂਬਰ ਕਿਸੇ ਵੀ ਮੁੱਦੇ 'ਤੇ...
ਡਾਲਰ ਦੇ ਮੁਕਾਬਲੇ 3 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਡਾਲਰ ਦੇ ਮੁਕਾਬਲੇ ਰੁਪਿਆ ਅੱਜ ਤਿੰਨ ਪੈਸੇ ਦੇ ਹਲਕੇ ਵਾਧੇ ਨਾਲ 68.42 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਰੁਪਏ 'ਚ ਡਾਲਰ ਦੇ ਮੁਕਾਬਲੇ ਕੱਲ੍ਹ ਵੀ ਵਾਧਾ ਦੇਖਣ ਨੂੰ ਮਿਲਿਆ ਸੀ। ਡਾਲਰ ਦੇ ਮੁਕਾਬਲੇ ਰੁਪਿਆ ਕੱਲ੍ਹ 12 ਪੈਸੇ ਵੱਧ ਕੇ...
ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  about 2 hours ago
ਪਟਿਆਲਾ, 18 ਜੁਲਾਈ- ਪਟਿਆਲਾ ਜੇਲ੍ਹ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਭੁਖ ਹੜਤਾਲ 'ਤੇ ਬੈਠੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਤਿੰਨ ਕਿਲੋ ਭਾਰ ਘੱਟ ਗਿਆ ਹੈ। ਡਾਕਟਰਾਂ ਦੀਆਂ ਟੀਮਾਂ ਰੋਜ਼ਾਨਾ ਉਨ੍ਹਾਂ ਦਾ ਚੈਕਅੱਪ...
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  about 2 hours ago
ਨਵੀਂ ਦਿੱਲੀ, 18 ਜੁਲਾਈ - ਲਖਨਊ ਆਗਰਾ ਐਕਸਪ੍ਰੈਸ ਵੇ 'ਤੇ ਇਕ ਹਾਦਸੇ ਨੂੰ ਦੇਖ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣਾ ਕਾਫਲਾ ਰੋਕ ਕੇ ਉਤਰ ਗਏ। ਹਾਦਸੇ ਵਿਚ ਇਸਕਾਨ ਦੇ ਤਿੰਨ ਭਗਤ ਬੁਰੀ ਤਰ੍ਹਾਂ ਨਾਲ ਜ਼ਖਮੀ...
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਝਾਰਖੰਡ 'ਚ ਹੋਈ ਕੁੱਟਮਾਰ ਨੂੰ ਲੈ ਕੇ ਇਸ਼ਾਰਿਆਂ ਇਸ਼ਾਰਿਆਂ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਸਵਾਮੀ ਅਗਨੀਵੇਸ਼ ਦੇ ਨਾਲ ਹੋਈ ਕੁੱਟਮਾਰ ਦੇ ਵੀਡੀਓ ਸਣੇ...
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 3 hours ago
ਨਵੀਂ ਦਿੱਲੀ, 18 ਜੁਲਾਈ - ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 10 ਅਗਸਤ ਤੱਕ ਚਲਣ ਵਾਲੇ ਇਸ ਇਜਲਾਸ 'ਚ ਕਾਂਗਰਸ ਸਮੇਤ ਦੂਸਰੇ ਵਿਰੋਧੀ ਦਲ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਨੋਟਿਸ ਦੇਣਗੇ। ਜਦਕਿ ਪ੍ਰਧਾਨ ਮੰਤਰੀ ਨਰਿੰਦਰ...
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 4 hours ago
ਨਵੀਂ ਦਿੱਲੀ, 18 ਜੁਲਾਈ - ਗ੍ਰੇਟਰ ਨੋਇਡਾ ਸਥਿਤ ਸ਼ਾਹਬੇਰੀ ਪਿੰਡ 'ਚ ਮੰਗਲਵਾਰ ਨੂੰ ਨਿਰਮਾਣਧੀਨ 6 ਮੰਜਲਾਂ ਇਮਾਰਤ ਚਾਰ ਮੰਜ਼ਲਾਂ ਇਮਾਰਤ 'ਤੇ ਜਾ ਡਿੱਗੀ, ਇਸ ਘਟਨਾ ਵਿਚ ਤਿੰਨ ਲੋਕਾਂ ਦੇ ਅਜੇ ਤੱਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 50 ਲੋਕ ਅਜੇ ਵੀ ਮਲਬੇ ਹੇਠਾਂ...
ਅੱਜ ਦਾ ਵਿਚਾਰ
. . .  about 4 hours ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ
  •     Confirm Target Language  

ਪਟਿਆਲਾ

ਡਿਪਟੀ ਕਮਿਸ਼ਨਰ ਨੇ ਖ਼ੁਦ ਯੋਗਾ ਕਰਕੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

ਪਟਿਆਲਾ, 21 ਜੂਨ (ਜ.ਸ. ਢਿੱਲੋਂ/ਪਰਗਟ ਸਿੰਘ)-ਅੱਜ ਇਥੇ ਥਾਪਰ ਯੂਨੀਵਰਸਿਟੀ ਵਿਖੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਖ਼ੁਦ ਡਿਪਟੀ ਕਮਿਸ਼ਨਰ ਨੇ ਹੋਰਨਾਂ ਨਾਲ ਮਿਲਕੇ ਯੋਗ ਆਸਣ ਕੀਤੇ | ਪੰਜਾਬ 'ਚ ਅੱਜ ਦੇ ਦਿਵਸ ਨੂੰ ਤੰਦਰੁਸਤ ਪੰਜਾਬ ਪ੍ਰੋਗਰਾਮ ਨਾਲ ਜੋੜਿਆ ਗਿਆ | ਜ਼ਿਲ੍ਹਾ ਪੱਧਰੀ ਸਮਾਰੋਹ 'ਚ ਵੱਡੀ ਗਿਣਤੀ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਵਿਦਿਆਰਥੀਆਂ, ਖਿਡਾਰੀਆਂ, ਸਥਾਨਕ ਵਾਸੀਆਂ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਜਿੱਥੇ ਆਯੂਸ਼ ਵਿਭਾਗ, ਪੰਜਾਬ ਦੇ ਯੋਗ ਮਾਹਿਰ ਡਾਕਟਰਾਂ ਨੇ ਯੋਗ ਦੇ ਲਾਭ ਗਿਣਾਉਂਦਿਆਂ ਆਸਣ , ਮੰਤਰ ਉਚਾਰਨ ਸਮੇਤ ਪੁਰਾਤਨ ਯੋਗ ਦੇ ਵੱਖ-ਵੱਖ ਯੋਗ ਆਸਣ ਕਰਵਾਏ ਉਥੇ ਹੀ ਥਾਪਰ ਯੂਨੀਵਰਸਿਟੀ ਦੇ ਖੋਜਾਰਥੀ ਵਿਵੇਕ ਮਹਿਤਾ ਨੇ ਵੀ ਸੰਗੀਤਕ ਯੋਗਾ ਕਰਵਾਇਆ | ਸਮਾਰੋਹ 'ਚ ਸਹਾਇਕ ਕਮਿਸ਼ਨਰ ਜਨਰਲ ਸੂਬਾ ਸਿੰਘ, ਪੁਲਿਸ ਕਪਤਾਨ ਆਵਾਜਾਈ ਅਮਰਜੀਤ ਸਿੰਘ ਘੁੰਮਣ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਮਿਸ ਇਨਾਯਤ ਹਾਜਰ ਸਨ | ਜਦੋਂਕਿ ਆਯੂਸ਼, ਸਿਹਤ, ਖੇਡਾਂ, ਸਿੱਖਿਆ, ਯੁਵਕ ਸੇਵਾਵਾਂ,ਵਾਤਾਵਰਣ ਪਾਰਕ, ਦੀ ਰਾਇਲ ਪਟਿਆਲਾ ਰਾਈਡਰਜ਼, ਰੈਡ ਕਰਾਸ ਸਮੇਤ ਹੋਰ ਸਰਕਾਰੀ ਵਿਭਾਗਾਂ ਤੇ ਵਿੱਦਿਅਕ ਸੰਸਥਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਸਟੇਟ ਬੈਂਕ ਆਫ਼ ਇੰਡੀਆ (ਮਾਲ ਰੋਡ ਬਰਾਂਚ), ਬ੍ਰਹਮ ਕੁਮਾਰੀਜ ਪਟਿਆਲਾ, ਜਨ ਹਿਤ ਸੰਮਤੀ, ਡਾਬਰ ਇੰਡੀਆ ਲਿਮਟਿਡ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਸਮਾਰੋਹ ਨੂੰ ਸਫ਼ਲ ਬਣਾਉਣ 'ਚ ਆਪਣਾ ਸਹਿਯੋਗ ਦਿੱਤਾ | ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਤੇ ਨੋਡਲ ਅਫ਼ਸਰ ਡਾ. ਅਨਿਲ ਗਰਗ ਨੇ ਧੰਨਵਾਦ ਕੀਤਾ। ਆਯੂਸ਼ ਵਿਭਾਗ ਦੇ ਡਾਕਟਰ ਹਿਮਾਸ਼ੂ, ਡਾ. ਜਸਪ੍ਰੀਤ ਕੌਰ, ਡਾ. ਮਨਦੀਪ ਕੌਰ ਵਿਰਦੀ, ਡਾ. ਅੰਕਿਤਾ ਤੇ ਸ੍ਰੀ ਬਾਲਾ ਰਾਮ ਨੇ ਯੋਗਾ ਕਰਵਾਇਆ। ਇਸ ਮੌਕੇ ਵੀ.ਕੇ. ਸੰਗਲ, ਡਾ. ਮਾਨਿਕ ਕੁਮਾਰ, ਡਾ. ਲਖਬੀਰ ਸਿੰਘ, ਹੇਮ ਰਾਜ ਗਰਗ, ਚਰਨਜੋਤ ਸਿੰਘ ਵਾਲੀਆ, ਜ਼ਿਲ੍ਹਾ ਖੇਡ ਅਫ਼ਸਰ ਉਪਕਾਰ ਸਿੰਘ ਵਿਰਕ, ਡਾ. ਮਲਕੀਤ ਸਿੰਘ ਮਾਨ, ਮੁਨੀਸ਼ ਮਿੱਤਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਅਰਵਿੰਦਰ ਸਿੰਘ, ਪ੍ਰਿਤਪਾਲ ਸਿੰਘ ਸਿੱਧੂ, ਭਵਜੀਤ ਸਿੰਘ ਸਿੱਧੂ, ਆਵਾਜਾਈ ਪੁਲਿਸ ਦੇ ਇੰਸਪੈਕਟਰ ਕਰਨੈਲ ਸਿੰਘ, ਡਾ. ਸ਼ਲਿੰਦਰ ਵਰਮਾ ਤੇ ਕੋਆਰਡੀਨੇਟਰ ਮੋਹਿਤ ਰਿਸ਼ੀ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਸਤਿੰਦਰ ਬਾਜਵਾ ਦੀ ਅਗਵਾਈ 'ਚ ਮਨਾਇਆ ਗਿਆ ਯੋਗ ਦਿਵਸ
ਸਥਾਨਕ ਮਲੇਨੀਅਮ ਸਕੂਲ ਵਿਖੇ ਸਤਿੰਦਰ ਬਾਜਵਾ ਦੀ ਅਗਵਾਈ 'ਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀਮਤੀ ਬਲਜਿੰਦਰ ਕੌਰ ਚੱਠਾ, ਮਨਿੰਦਰ ਕੌਰ, ਰਮਨਜੀਤ ਕੌਰ, ਰੇਨੂੰ ਗੁਪਤਾ, ਰਾਜਦੀਪ, ਮਿਨਾ, ਮੱਗੂ, ਕੰਵਲ ਗਾਂਧੀ, ਅਨੀਤਾ ਵੇਦੀ, ਯੋਗਿਤ ਕੋਹਲੀ, ਆਸ਼ਾ ਮਿੱਤਲ ਤੇ ਭੁਪਿੰਦਰ ਕੌਰ ਵੀ ਸ਼ਾਮਲ ਸਨ।
ਸਸ਼ੀ ਨੰਦਾ ਦੀ ਅਗਵਾਈ 'ਚ ਕਰਵਾਇਆ ਗਿਆ ਯੋਗ - ਇਸੇ ਤਰ੍ਹਾਂ ਮੈਡਮ ਸਸ਼ੀ ਨੰਦਾ ਦੀ ਅਗਵਾਈ 'ਚ ਇਥੇ ਆਨੰਦਨਗਰ ਵਿਖੇ ਵੀ ਯੋਗ ਦਿਵਸ ਮਨਾਇਆ ਗਿਆ। ਉਨ੍ਹਾਂ ਰੋਗਲਾ ਅਤੇ ਹੋਰ ਕਈ ਖੇਤਰਾਂ 'ਚ ਮਨਾਏ ਗਏ ਯੋਗ ਸਮਾਗਮਾਂ 'ਚ ਵੀ ਸ਼ਮੂਲੀਅਤ ਕੀਤੀ।
ਪਟਿਆਲਾ- ਅੱਜ ਮਨਾਏ ਗਏ ਅੰਤਰ ਰਾਸ਼ਟਰੀ ਯੋਗ ਦਿਵਸ ਮੌਕੇ ਪਟਿਆਲਾ ਵਿਖੇ ਵੀ ਵੱਖ-ਵੱਖ ਥਾਵਾਂ 'ਤੇ ਯੋਗ ਦਿਵਸ 'ਚ ਲੋਕਾਂ ਨੇ ਕਾਫ਼ੀ ਦਿਲਚਸਪੀ ਦਿਖਾਈ। ਸਕੂਲਾਂ, ਕਾਲਜਾਂ, ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਪਹਿਲਾਂ ਤੋਂ ਹੀ ਉਲੀਕੇ ਗਏ ਯੋਗ ਅਭਿਆਸ ਪ੍ਰੋਗਰਾਮ ਤਹਿਤ ਵੱਖ-ਵੱਖ ਥਾਵਾਂ 'ਤੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਯੋਗ ਦੇ ਗੁਰ ਸਿੱਖੇ-
ਕੇਂਦਰੀ ਜੇਲ੍ਹ ਪਟਿਆਲਾ 'ਚ ਸੂਬਾ ਪੱਧਰੀ ਯੋਗਾ ਕੈਂਪ
ਪੰਜਾਬ ਦੇ ਏ.ਡੀ.ਜੀ.ਪੀ. ਜੇਲ੍ਹਾਂ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਜੇਲ੍ਹ ਪ੍ਰਸ਼ਾਸਨ ਤੇ ਸੁਧਾਰਕ ਸੇਵਾਵਾਂ ਪੰਜਾਬ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਤੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸੂਬਾ ਪੱਧਰੀ ਯੋਗਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅੰਤਰਰਾਸ਼ਟਰੀ ਯੋਗਾ ਟੀਮ ਵਲੋਂ ਜੇਲ੍ਹ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ 1500 ਕੈਦੀਆਂ ਨੂੰ ਯੋਗਾ ਕਰਵਾਇਆ ਗਿਆ। ਪਟਿਆਲਾ ਜ਼ੋਨ ਦੇ ਆਈ.ਜੀ. ਏ.ਐੱਸ ਰਾਏ ਨੇ ਇਸ ਸੂਬਾ ਪੱਧਰੀ ਕੈਂਪ 'ਚ ਹਿੱਸਾ ਲੈ ਕੇ ਕੈਦੀਆਂ ਦਾ ਮਨੋਬਲ ਵਧਾਇਆ। ਕੈਂਪ ਦੌਰਾਨ ਜੇਲ੍ਹ ਸੁਪਰਡੈਂਟ ਰਾਜਨ ਕਪੂਰ, ਐੱਸ.ਪੀ ਹੈੱਡ ਕੁਆਟਰ ਕਨਵਰਦੀਪ ਕੌਰ, ਐੱਸ.ਪੀ. (ਡੀ) ਹਰਵਿੰਦਰ ਸਿੰਘ ਵਿਰਕ, ਡੀ.ਐੱਸ.ਪੀ ਸਤਪਾਲ ਸਿੰਘ ਸ਼ਰਮਾ ਅਤੇ ਪੰਜਾਬ ਜੇਲ੍ਹ ਸਿਖਲਾਈ ਸਕੂਲ 'ਚ ਸਿੱਖਿਆ ਲੈ ਰਹੇ 40 ਅਫ਼ਸਰਾਂ ਨੇ ਯੋਗਾ ਕੈਂਪ 'ਚ ਹਿੱਸਾ ਲਿਆ।
5ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਨੇ ਮਨਾਇਆ ਯੋਗ ਦਿਵਸ
5ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਪਟਿਆਲਾ ਦੇ ਕਮਾਂਡਿੰਗ ਅਫ਼ਸਰ ਕਰਨਲ ਨਵਜੋਤ ਸਿੰਘ ਕੰਗ ਦੀ ਅਗਵਾਈ ਹੇਠ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਇਆ ਗਿਆ। ਕੈਪਟਨ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਯੋਗਾ ਦਿਵਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਜਿਨ੍ਹਾਂ ਵਿਚ ਸਰਕਾਰੀ ਮਹਿੰਦਰਾ ਕਾਲਜ, ਮੋਦੀ ਕਾਲਜ, ਖ਼ਾਲਸਾ ਕਾਲਜ, ਸਰਕਾਰੀ ਬਿਕਰਮ ਕਾਲਜ, ਸਰਕਾਰੀ ਆਈ.ਟੀ.ਆਈ., ਪਟਿਆਲਾ, ਸਰਕਾਰੀ ਫਿਜ਼ੀਕਲ ਕਾਲਜ, ਬ੍ਰਿਟਿਸ਼ ਕੋ-ਐਡ ਸਕੂਲ, ਪਲੇ ਵੇ ਸਕੂਲ, ਬਲੋਸਮ ਸਕੂਲ, ਰਿਆਨ ਇੰਟਰਨੈਸ਼ਨਲ ਸਕੂਲ, ਆਰਮੀ ਪਬਲਿਕ ਸਕੂਲ, ਨੈਸ਼ਨਲ ਹਾਈ ਸਕੂਲ, ਮਾਡਰਨ ਸੀ.ਸੈਕੰ. ਸਕੂਲ, ਵਾਈ.ਪੀ.ਐਸ. ਸਕੂਲ ਅਤੇ ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ, ਪਟਿਆਲਾ ਸਕੂਲਾਂ ਦੇ ਲਗ-ਪਗ 238 ਵਲੰਟੀਅਰਾਂ ਨੇ ਭਾਗ ਲਿਆ। ਆਪਣੇ ਭਾਸ਼ਣ ਦੌਰਾਨ ਕਮਾਂਡਿੰਗ ਅਫ਼ਸਰ ਕਰਨਲ ਨਵਜੋਤ ਸਿੰਘ ਕੰਗ ਨੇ ਐਨ.ਸੀ.ਸੀ. ਵਲੰਟੀਅਰਾਂ ਨੂੰ ਯੋਗਾ ਅਤੇ ਯੋਗਾ ਕਰਨ ਨਾਲ ਮਨੁੱਖੀ ਸਰੀਰ ਕਿਸ ਤਰ੍ਹਾਂ ਨਿਰੋਗ ਰਹਿ ਸਕਦਾ ਹੈ। ਕੈਂਪ ਵਿਚ ਯੋਗਾ ਅਧਿਆਪਕ ਭੁਪਿੰਦਰ ਸਿੰਘ ਨੇ ਯੋਗਾ ਦੇ ਆਸਣ ਕਰਵਾਏ। ਇਸ ਮੌਕੇ ਦੌਰਾਨ ਕੈਪਟਨ ਵੇਦ ਪ੍ਰਕਾਸ਼ ਸ਼ਰਮਾ, ਕੈਪਟਨ ਧਰਮਪਾਲ ਸ਼ਰਮਾ, ਮੇਜਰ ਮਹਾਜਨ, ਮਨਮੋਹਨ, ਜਸਵਿੰਦਰ ਸਿੰਘ, ਮਨਦੀਪ ਸਿੰਘ, ਸੂਬੇਦਾਰ ਮੇਜਰ ਸਤਪਾਲ ਸਿੰਘ, ਪੀ.ਏ. ਸਟਾਫ਼ ਅਤੇ ਸੁਪਰਡੈਂਟ ਵਿਜੇ ਸ਼ਰਮਾ ਦੀ ਅਗਵਾਈ ਵਿਚ ਸਿਵਲ ਸਟਾਫ਼ ਨੇ ਆਪਣਾ ਪੂਰਨ ਯੋਗਦਾਨ ਪਾਇਆ।
ਪਟਿਆਲਾ ਕਲੱਬ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਲੋਕ ਭਲਾਈ ਤੇ ਚੇਤਨਾ ਸੋਸਾਇਟੀ ਪਟਿਆਲਾ ਵਲੋਂ ਪੋਲੋ ਗਰਾਊਂਡ ਫਰੈਂਡਜ਼ ਕਲੱਬ ਦੇ ਸਹਿਯੋਗ ਨਾਲ ਪਟਿਆਲਾ ਕਲੱਬ ਵਿਖੇ 'ਤੰਦਰੁਸਤ ਪੰਜਾਬ' ਦੇ ਬੈਨਰ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਡੀ.ਐਸ. ਭੁੱਲਰ ਨੇ ਕਿਹਾ ਕਿ ਮਾਹਿਰਾਂ ਅਨੁਸਾਰ ਯੋਗਾ ਆਮ ਲੋਕਾਂ ਦੀ ਧਾਰਨਾ ਦੇ ਉਲਟ ਨਾ ਤਾਂ ਕੁਝ ਸਰੀਰਕ ਆਸਣਾਂ ਦੇ ਰੂਪ ਵਿਚ ਕਸਰਤ ਦੀ ਵਿਧੀ ਹੈ ਅਤੇ ਨਾ ਹੀ ਦਮਾਂ ਜਾਂ ਕੈਂਸਰ ਵਰਗੀਆਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਕੋਈ ਮੈਡੀਕਲ ਸਾਧਨ ਹੈ।
ਬ੍ਰਿਟਿਸ਼ ਕੋ-ਐਡ ਹਾਈ ਸਕੂਲ ਵਿਖੇ ਮਨਾਇਆ ਯੋਗ ਦਿਵਸ
ਬ੍ਰਿਟਿਸ਼ ਕੋ-ਐਡ ਹਾਈ ਸਕੂਲ ਪਟਿਆਲਾ ਦੇ ਆਰਮੀ ਵਿੰਗ ਤੇ ਏਅਰ ਫੋਰਸ ਵਿੰਗ ਦੇ 50 ਵਲੰਟੀਅਰਾਂ ਨੇ ਪੰਜਵੀਂ ਪੰਜਾਬ ਬਟਾਲੀਅਨ ਦੇ ਐ.ਸੀ.ਸੀ. ਵਿੰਗ ਵਲੋਂ ਖ਼ਾਲਸਾ ਕਾਲਜ ਪਟਿਆਲਾ ਵਿਖੇ ਮਨਾਏ ਗਏ ਅੰਤਰ ਰਾਸ਼ਟਰੀ ਯੋਗਾ ਦਿਵਸ 'ਚ ਭਾਗ ਲਿਆ।
ਏਸ਼ੀਅਨ ਕਾਲਜ 'ਚ ਮਨਾਇਆ ਯੋਗ ਦਿਵਸ
ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਏਸ਼ੀਅਨ ਗਰੁੱਪ ਆਫ਼ ਕਾਲਜਿਜ਼ ਦੇ ਕੰਮਕਾਰ ਦੀ ਸ਼ੁਰੂਆਤ ਯੋਗਾ ਅਭਿਆਸ ਨਾਲ ਹੋਈ। ਭਾਰਤ ਸਰਕਾਰ ਤੇ ਯੂ.ਜੀ.ਸੀ. ਵਲੋਂ ਯੋਗਾ ਦਿਵਸ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਦਾ ਸਮਰਥਨ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਤਰਸੇਮ ਸੈਣੀ ਨੇ ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਨਾਲ ਮਿਲ ਕੇ ਏਸ਼ੀਅਨ ਐਜੂਕੇਸ਼ਨਲ ਇੰਸਟੀਚਿਊਟ ਅਤੇ ਏਸ਼ੀਅਨ ਕਾਲਜ ਆਫ਼ ਐਜੂਕੇਸ਼ਨ ਦੇ ਸਮੁੱਚੇ ਸਟਾਫ਼ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਯੋਗ ਅਭਿਆਸ ਲਈ ਪ੍ਰੇਰਿਤ ਕੀਤਾ।
ਬੁੱਢਾ ਦਲ ਪਬਲਿਕ ਸਕੂਲ 'ਚ ਮਨਾਇਆ ਯੋਗ ਦਿਵਸ
ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ 'ਚ ਬੁੱਢਾ ਦਲ ਪਬਲਿਕ ਸਕੂਲ ਪਟਿਆਲਾ ਵਿਖੇ ਯੋਗਾ ਸੈਸ਼ਨ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਯੋਗ ਦੇ ਵੱਖ-ਵੱਖ ਆਸਣ ਕੀਤੇ। ਅਧਿਆਪਕ ਬਲਜਿੰਦਰ ਕੌਰ ਨੇ ਦੱਸਿਆ ਕਿ ਯੋਗਾ ਮਾਨਸਿਕ ਅਤੇ ਸਰੀਰਕ ਤਣਾਅ ਨੂੰ ਘਟਾਉਣ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ।
ਭਾਰਤ ਵਿਕਾਸ ਪਰਿਸ਼ਦ ਵਲੋਂ ਮਨਾਇਆ ਯੋਗ ਦਿਵਸ
ਅੰਤਰਰਾਸ਼ਟਰੀ ਦਿਵਸ ਤੇ ਭਾਰਤ ਵਿਕਾਸ ਪਰਿਸ਼ਦ ਪਟਿਆਲਾ ਅਤੇ ਹੋਰ ਧਾਰਮਿਕ, ਸਮਾਜਿਕ ਸੰਸਥਾਵਾਂ ਵਲੋਂ ਪੰਜ ਦਿਨਾ ਯੋਗਾ ਕੈਂਪ ਪ੍ਰੇਮ ਧਾਮ ਸਰਵਹਿੱਤਕਾਰੀ ਵਿੱਦਿਆ ਮੰਦਰ ਸਨੋਰੀ ਅੱਡਾ ਵਿਚ ਸਵੇਰੇ 5.30 ਤੋਂ 6.45 ਵਜੇ ਲਗਾਇਆ ਗਿਆ। ਪ੍ਰੋਗਰਾਮ ਵਿਚ ਪ੍ਰਸਿੱਧ ਸੰਸਥਾਵਾਂ, ਰਾਸ਼ਟਰੀ ਸਵੰਮ ਸੇਵਕ ਸੰਘ, ਭਾਰਤੀ ਜਨਤਾ ਪਾਰਟੀ, ਵਿੱਦਿਆ ਭਾਰਤੀ, ਭਾਰਤੀ ਮਜ਼ਦੂਰ ਸੰਘ, ਪ੍ਰੇਮ ਧਾਮ ਸਰਵਹਿੱਤਕਾਰੀ ਵਿੱਦਿਆ ਮੰਦਰ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਸੇਵਾ ਭਾਰਤੀ ਅਤੇ ਸਵਦੇਸ਼ੀ ਜਾਗਰਣ ਮੰਚ ਵਲੋਂ 400 ਲੋਕ ਸ਼ਾਮਿਲ ਹੋਏ। ਇਸ ਯੋਗ ਦਿਵਸ ਪ੍ਰੋਗਰਾਮ ਦੌਰਾਨ ਆਈ.ਜੀ. ਪਟਿਆਲਾ ਜੋਨ ਅਮਰਦੀਪ ਸਿੰਘ ਰਾਏ ਬਤੌਰ ਮੁੱਖ ਮਹਿਮਾਨ ਪਹੁੰਚੇ। ਇਸ ਮੌਕੇ ਅਰੁਣ ਉਪਾਧਿਆਏ, ਲਵਿਤ ਗੁਪਤਾ, ਸ੍ਰੀਮਤੀ ਸੀਮਾ, ਅਰੁਣ ਸੂਦ, ਰਜਿੰਦਰ ਸਿੰਘ, ਆਦੇਸ਼ ਗੁਪਤਾ ਅਤੇ ਰੋਹਿਤ ਸਿੰਗਲਾ ਵੀ ਹਾਜ਼ਰ ਸਨ।
ਲੱਕੀ ਪਬਲਿਕ ਸਕੂਲ 'ਚ ਮਨਾਇਆ ਯੋਗ ਦਿਵਸ
ਲੱਕੀ ਪਬਲਿਕ ਸਕੂਲ ਪਟਿਆਲਾ ਵਿਚ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਆਸਣ ਕੀਤੇ।
ਰਿਆਤ-ਬਾਹਰਾ ਕੈਂਪਸ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਰਿਆਤ-ਬਾਹਰਾ ਪਟਿਆਲਾ ਕੈਂਪਸ ਵਿਖੇ ਵੀ ਯੋਗ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੋਗ ਮਾਸਟਰ ਵਲੋਂ ਵਿਦਿਆਰਥੀਆਂ ਨੂੰ ਯੋਗ ਦੇ ਵੱਖ ਵੱਖ ਆਸਣਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਰਿਆਤ ਬਾਹਰਾ ਪਟਿਆਲਾ ਕੈਂਪਸ ਦੇ ਕੈਂਪਸ ਡਾਇਰੈਕਟਰ ਡਾ. ਪਿਯੂਸ਼ ਵਰਮਾ ਨੇ ਵੀ ਵਿਦਿਆਰਥੀਆਂ ਨਾਲ ਯੋਗ ਦੇ ਵੱਖ ਵੱਖ ਅਭਿਆਸਾਂ ਨੂੰ ਕੀਤਾ। ਇਸ ਮੌਕੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕੈਂਪਸ ਵਲੋਂ ਯੋਗ ਦਿਵਸ 'ਤੇ ਕਰਵਾਈ ਗਈ ਇਸ ਗਤੀਵਿਧੀ ਦੀ ਭਰਪੂਰ ਸ਼ਲਾਘਾ ਕੀਤੀ।
ਸੰਜੀਵ ਬਿੱਟੂ ਨੇ ਸਰਕਾਰੀ ਮਲਟੀਪਰਪਜ਼ ਸਕੂਲ 'ਚ ਕੀਤਾ ਯੋਗ
ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਕੁਮਾਰ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਵਾਸੀ ਨਿਰੋਗ ਤੇ ਤੰਦਰੁਸਤ ਹੋਣਗੇ। ਸ੍ਰੀ ਬਿੱਟੂ ਅੱਜ ਇੱਥੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਅੰਤਰ ਰਾਸ਼ਟਰੀ ਨੈਚੁਰੋਪੈਥੀ ਆਰਗੇਨਾਈਜ਼ੇਸ਼ਨ ਤੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਸਹਿਯੋਗ ਕਰਵਾਏ ਗਏ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਜਦੋਂ ਕਿ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਸਮੇਤ ਐ.ਸੀ.ਸੀ (ਏਅਰ ਵਿੰਗ, ਨੇਵੀ ਅਤੇ ਆਰਮੀ ਵਿੰਗ) ਕੈਡਿਟਸ, ਐਨ.ਐਸ.ਐਸ ਵਲੰਟੀਅਰਜ, ਸਕੂਲ ਦੇ ਬਾਕਸਿੰਗ, ਬਾਸਕਟਬਾਲ, ਹਾਕੀ ਤੇ ਕ੍ਰਿਕਟ ਦੇ ਖਿਡਾਰੀਆਂ, ਮਹਿੰਦਰਾ ਕਾਲਜ ਦੇ ਐਨ.ਸੀ.ਸੀ ਕੈਡਿਟਸ ਅਤੇ ਡੀ.ਏ.ਵੀ ਸਕੂਲ ਤੇ ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਸ. ਤੋਤਾ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਮੌਕੇ ਜਰਮਨੀ ਤੇ ਆਏ ਵਿਸ਼ੇਸ਼ ਯੋਗਾ ਅਧਿਆਪਕਾ ਮੈਡਮ ਚਿੱਤਰਾ ਅਤੇ ਉਨ੍ਹਾਂ ਦੇ ਸਾਥੀ ਗੁਰਸ਼ਰਨਪਾਲ ਸਿੰਘ ਅਤੇ ਸਨੇਹਦੀਪ ਮੈਡਮ ਨੇ ਵਿਦਿਆਰਥੀਆਂ ਨੂੰ ਯੋਗ ਦੇ ਆਸਣ ਕਰਵਾਏ।
ਪਬਲਿਕ ਕਾਲਜ ਸਮਾਣਾ ਵਿਖੇ ਮਨਾਇਆ ਕੌਮੀ ਯੋਗਾ ਦਿਵਸ
ਸਮਾਣਾ, (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਵਿਖੇ ਕੌਮੀ ਯੋਗਾ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਾਸ਼ਟਰੀ ਸੇਵਾ ਯੋਜਨਾ ਵਿਭਾਗ ਦੇ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਨੇ ਕੀਤੀ। ਕਾਲਜ ਦੇ ਅੰਦਰੂਨੀ ਸਟੇਡੀਅਮ ਵਿਖੇ ਕਰੀਬ 200 ਵਿਦਿਆਰਥੀਆਂ ਅਤੇ ਸਟਾਫ਼ ਨੇ ਯੋਗਾ ਕੀਤਾ। ਕਾਲਜ ਦੇ ਪ੍ਰੋ. ਅਸ਼ਵਨੀ ਕੁਮਾਰ ਨੇ ਯੋਗਾ ਕਰਵਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦ ਮੋਹਨ, ਖੇਡ ਨਿਰਦੇਸ਼ਕ ਪ੍ਰੋ. ਜਤਿੰਦਰ ਦੇਵ ਅਤੇ ਪ੍ਰੋ. ਜਸਵਿੰਦਰਬੀਰ ਸਿੰਘ ਸਮੇਤ ਕਈ ਹਸਤੀਆਂ ਨੇ ਯੋਗਾ ਵਿਚ ਭਾਗ ਲਿਆ।
ਡੀ.ਏ.ਵੀ ਸਕੂਲ ਸਮਾਣਾ ਵਿਖੇ ਮਨਾਇਆ ਗਿਆ ਯੋਗ ਦਿਵਸ
ਸਮਾਣਾ, (ਸਾਹਿਬ ਸਿੰਘ)-ਡੀ.ਏ.ਵੀ ਪਬਲਿਕ ਸਕੂਲ ਸਮਾਣਾ ਵਿਖੇ '3 ਪੰਜਾਬ ਏਅਰ ਸਕਵਾਰਡਨ ਐਨ.ਸੀ.ਸੀ ਪਟਿਆਲਾ (ਏਅਰਵਿੰਗ)' ਦੀਆਂ ਹਦਾਇਤਾਂ 'ਤੇ ਆਰੀਆ ਯੁਵਾ ਸਮਾਜ ਦੇ ਬੈਨਰ ਹੇਠ ਸਕੂਲ ਦੇ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਦੀ ਅਗਵਾਈ ਵਿਚ ਚੌਥਾ ਕੌਮੀ ਯੋਗਾ ਦਿਵਸ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਨੇ ਕਿਹਾ ਕਿ ਯੋਗਾ ਸਰੀਰ ਨੂੰ ਤੰਦਰੁਸਤ ਰੱਖਣ ਲਈ ਉੱਚ ਕੋਟੀ ਦੀ ਵਿਧੀ ਹੈ।

ਦੇਸੀ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਣੇ ਇਕ ਕਾਬੂ

ਰਾਜਪੁਰਾ, 21 ਜੂਨ (ਜੀ.ਪੀ. ਸਿੰਘ)-ਸ਼ਹਿਰੀ ਥਾਣੇ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਦੇਸੀ ਪਿਸਤੌਲ 315 ਬੋਰ ਅਤੇ 2 ਜਿੰਦਾ ਕਾਰਤੂਸਾਂ ਸਣੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਹਾਇਕ ...

ਪੂਰੀ ਖ਼ਬਰ »

ਕੁੱਟਮਾਰ ਕਰਨ ਸਬੰਧੀ ਮਾਮਲਾ ਦਰਜ

ਪਟਿਆਲਾ, 21 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੌੜ)-ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਨਜੀਤ ਸਿੰਘ ਪੁੱਤਰ ਦਿਆਲ ਸਿੰਘ, ਕਿ੍ਸ਼ਨ ਰਾਮ ਪੁੱਤਰ ਖਿੱਲਾ ਰਾਮ, ਮੱਖਣਾ ਸਿੰਘ ਪੁੱਤਰ ਰਕਮਾ ਰਾਮ, ਰਿੰਕੂ ਪੁੱਤਰ ਫਕੀਰ ਚੰਦ, ਮਨਵੀਰ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਲਈ ਰੈਲੀ ਆਨ ਲਾਇਨ ਰਜਿਸਟ੍ਰੇਸ਼ਨ ਸ਼ੁਰੂ- ਆਰਮੀ ਭਰਤੀ ਡਾਇਰੈਕਟਰ

ਪਟਿਆਲਾ, 21 ਜੂਨ (ਮਨਦੀਪ ਸਿੰਘ ਖਰੋੜ)-ਫੌਜ ਦੇ ਪਟਿਆਲਾ ਸਥਿਤ ਭਰਤੀ ਡਾਇਰੈਕਟਰ ਕਰਨਲ ਅਨਿਲ ਐਮ. ਵਰਗੀਸ ਨੇ ਦੱਸਿਆ ਕਿ ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ ਦੀ ਭਰਤੀ ਲਈ ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵਲੋਂ ਭਰਤੀ ਰੈਲੀ 1 ਅਗਸਤ ਤੋਂ 13 ਅਗਸਤ 2018 ਤੱਕ ਕਰਵਾਈ ਜਾ ...

ਪੂਰੀ ਖ਼ਬਰ »

ਨਿਗਮ ਅਧਿਕਾਰੀਆਂ ਨੇ ਸਖ਼ਤੀ ਨਾਲ ਫੁਟਪਾਥਾਂ ਤੋਂ ਕਬਜ਼ੇ ਹਟਵਾਏ

ਪਟਿਆਲਾ, 21 ਜੂਨ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਪਟਿਆਲਾ ਵੱਨੋਂ ਸੜਕਾਂ 'ਤੇ ਨਜਾਇਜ ਕਬਜਿਆਂ ਨੂੰ ਹਟਾਉਣ ਦੀ ਚਲਾਈ ਮੁਹਿੰਮ ਹੁਣ ਅਧਿਕਾਰੀ ਸਖ਼ਤੀ ਨਾਲ ਅੱਗੇ ਤੋਰ ਰਹੇ ਹਨ | ਇਸੇ ਮੁਹਿੰਮ ਤਹਿਤ ਅੱਜ ਸੁਪਰਡੈਂਟ ਰਵਦੀਪ ਸਿੰਘ, ਨਰੇਸ਼ ਕੁਮਾਰ, ਭਗਵਾਨ ਸਿੰਘ ਦੀ ...

ਪੂਰੀ ਖ਼ਬਰ »

ਰੰਜਸ਼ ਕਾਰਨ ਘਰ 'ਚ ਵੜ ਕੇ ਕੀਤੀ ਕੁੱਟਮਾਰ-ਕੀਤੇ ਹਵਾਈ ਫਾਇਰ

ਰਾਜਪੁਰਾ, 21 ਜੂਨ (ਜੀ.ਪੀ. ਸਿੰਘ)-ਥਾਣਾ ਖੇਡੀ ਗੰਡਿਆਂ ਦੀ ਪੁਲਿਸ ਨੇ ਪੁਰਾਣੀ ਰੰਜਸ਼ ਦੇ ਚੱਲਦਿਆਂ ਘਰ ਵਿਚ ਵੜ ਕੇ ਡੰਡਿਆਂ-ਸੋਟਿਆਂ ਨਾਲ ਕੁੱਟਮਾਰ ਅਤੇ ਫਾਇਰਿੰਗ ਕਰਨ ਦੇ ਦੋਸ਼ ਹੇਠ ਕਰੀਬ ਡੇਢ ਦਰਜਨ ਵਿਅਕਤੀਆਂ ਿਖ਼ਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਅਗਲੀ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ, 21 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੌੜ)-ਰਾਜਪੁਰਾ ਰੋਡ ਪਟਿਆਲਾ 'ਤੇ ਸਥਿਤ ਪਿੰਡ ਕੌਲੀ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ | ਮਿ੍ਤਕ ਦੀ ਸ਼ਨਾਖ਼ਤ ਸਰਬਜੀਤ ਸਿੰਘ ਵਜੋਂ ਹੋਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬਹਾਦਰਗੜ੍ਹ ਹਸਪਤਾਲ 'ਚ ਲਿੰਗ ਨਿਰਧਾਰਨ ਟੈਸਟ ਕਰਨ ਸਬੰਧੀ ਮਾਮਲਾ ਦਰਜ-2 ਗਿ੍ਫ਼ਤਾਰ

ਬਹਾਦਰਗੜ੍ਹ, 21 ਜੂਨ (ਕੁਲਵੀਰ ਸਿੰਘ ਧਾਲੀਵਾਲ)-ਕਸਬਾ ਬਹਾਦਰਗੜ੍ਹ ਦੇ ਇਕ ਨਿੱਜੀ ਹਸਪਤਾਲ ਵਲੋਂ ਅਲਟਰਾਸਾਊਡ ਰਾਹੀ ਗਰਭ ਵਿਚ ਪਲ ਰਹੇ ਭਰੂਣ ਦਾ ਲਿੰਗ ਪਤਾ ਕਰਨ, ਇਸ ਕੰਮ ਲਈ ਲੋਕਾਂ ਤੋਂ ਮੋਟੀ ਰਕਮ ਲੈਣ ਅਤੇ ਅਣਚਾਹੇ ਭਰੂਣ ਦਾ ਗਰਭਪਾਤ ਕਰਨ ਦਾ ਪਰਦਾਫਾਸ਼ ਹੋਇਆ ਹੈ | ...

ਪੂਰੀ ਖ਼ਬਰ »

ਵਿਧਾਇਕ ਸੰਦੋਆ 'ਤੇ ਹਮਲੇ ਨਾਲ ਸੂਬੇ 'ਚ ਕਾਨੂੰਨ ਵਿਵਸਥਾ ਦੀ ਅਸਲੀਅਤ ਆਈ ਸਾਹਮਣੇ-ਵਿਧਾਇਕ ਚੰਦੂਮਾਜਰਾ

ਪਟਿਆਲਾ, 21 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਪੰਜਾਬ ਵਿਚ ਇਸ ਸਮੇਂ ਸਰਕਾਰ ਦੀ ਸ਼ਹਿ 'ਤੇ ਰੇਤ ਅਤੇ ਭੂ ਮਾਫ਼ੀਆ ਗੁੰਡਾਗਰਦੀ ਦੀਆਂ ਸਮੁੱਚੀਆਂ ਹੱਦਾਂ ਟੱਪ ਚੁੱਕਾ ਹੈ | ਇਕ ਪਾਸੇ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸ਼ਰੇਆਮ ਰੇਤ ਅਤੇ ਭੂ ਮਾਫ਼ੀਆ ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਨੇ ਯੋਗ ਦਿਵਸ 'ਤੇ ਹਜ਼ਾਰਾਂ ਲੋਕਾਂ ਨਾਲ ਕੀਤਾ ਯੋਗ

ਰਾਜਪੁਰਾ, 21 ਜੂਨ (ਜੀ.ਪੀ. ਸਿੰਘ)-ਅੱਜ ਸਥਾਨਕ ਝੰਡਾ ਗਰਾਊਾਡ ਵਿਖੇ ਉੱਘੀ ਸਮਾਜਸੇਵੀ ਸੰਸਥਾ ਨੰਨ੍ਹਾ ਪ੍ਰਯਾਸ ਦੀ ਪ੍ਰਧਾਨ ਵਿਜਿਆ ਅਤੇ ਉਸ ਦੇ ਸਾਥੀਆਂ ਦੇ ਉਪਰਾਲੇ ਨਾਲ ਯੋਗ ਦਿਵਸ ਮਨਾਇਆ ਗਿਆ | ਜਿਸ ਵਿਚ ਸ਼ਹਿਰ ਦੇ ਹਜ਼ਾਰਾਂ ਲੋਕਾਂ ਜਿਨ੍ਹਾਂ ਵਿਚ ਪਤਵੰਤੇ ਸੱਜਣ, ...

ਪੂਰੀ ਖ਼ਬਰ »

ਪੀ. ਜੀ. 'ਚ ਰਹਿੰਦੇ ਇੰਜੀਨੀਅਰਿੰਗ ਦੇ ਵਿਦਿਆਰਥੀ ਤੋਂ ਚੋਰੀ ਦੀ ਕਾਰ ਬਰਾਮਦ

ਪਟਿਆਲਾ, 21 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਨੇ ਭੈੜੇ ਅਨਸਰਾਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਪੀ.ਜੀ. 'ਚ ਰਹਿੰਦੇ ਵਿਦਿਆਰਥੀ ਨੂੰ ਕਾਬੂ ਕਰਕੇ ਉਸ ਤੋਂ ਚੋਰੀ ਦੀ ਕਾਰ ਬਰਾਮਦ ਕੀਤੀ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਦੀ ...

ਪੂਰੀ ਖ਼ਬਰ »

ਫੁਹਾਰਾ ਚੌਕ ਦੀ ਆਵਾਜਾਈ ਦਰੁਸਤ ਕਰਨ ਲਈ ਟੀਮ ਨੇ ਕੀਤਾ ਸਰਵੇ

ਪਟਿਆਲਾ, 21 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼ਾਹੀ ਸ਼ਹਿਰ ਪਟਿਆਲਾ ਦੀ ਸ਼ਾਨ ਫੁਹਾਰਾ ਚੌਕ ਤੇ ਆਵਾਜਾਈ ਦੀ ਲੱਗਦੀ ਭੀੜ ਨਾਲ ਹੁੰਦੀਆਂ ਦੁਰਘਟਨਾਵਾਂ ਤੇ ਰਾਹਗੀਰਾਂ ਦੀ ਖੱਜਲ ਖ਼ੁਆਰੀ ਰੋਕਣ ਲਈ ਅੱਜ ਟੀਮ ਨੇ ਵਿਸ਼ੇਸ਼ ਸਰਵੇ ਕੀਤਾ | ਇਸ ਟੀਮ ਵਿਚ ਕੁੱਲ 9 ਇੰਜੀਨੀਅਰ ...

ਪੂਰੀ ਖ਼ਬਰ »

ਬਲਾਕ ਘਨੌਰ ਦੇ ਬਹੁਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਇਮਾਰਤਾਂ ਵਿਭਾਗ ਵਲੋਂ ਅਣਸੁਰੱਖਿਅਤ

ਘਨੌਰ, 21 ਜੂਨ (ਜਾਦਵਿੰਦਰ ਸਿੰਘ ਜੋਗੀਪੁਰ)-ਬੇਸ਼ੱਕ ਹਾਈਕੋਰਟ ਦੀਆਂ ਹਦਾਇਤਾਂ 'ਤੇ ਸਰਕਾਰੀ ਸਕੂਲਾਂ ਦੀਆਂ ਖਸਤਾ ਇਮਾਰਤਾਂ ਨੂੰ ਢਾਹੁਣ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ ਸਿੱਖਿਆ ਵਿਭਾਗ ਵਲੋਂ ਇਸ 'ਤੇ ਕਾਰਵਾਈ ਕੀਤੀ ਗਈ ਹੈ ਪਰ ਘਨੌਰ ਹਲਕੇ ਦੇ ਕੁਝ ਸਰਕਾਰੀ ...

ਪੂਰੀ ਖ਼ਬਰ »

ਹਲਕਾ ਸ਼ੁਤਰਾਣਾ ਵਿਖੇ ਸੜਕਾਂ 'ਚ ਪਏ ਵੱਡੇ-ਵੱਡੇ ਡੂੰਘੇ ਟੋਇਆਂ ਕਾਰਨ ਰਾਹਗੀਰ ਪ੍ਰੇਸ਼ਾਨ

ਸ਼ੁਤਰਾਣਾ, 21 ਜੂਨ (ਬਲਦੇਵ ਸਿੰਘ ਮਹਿਰੋਕ)-ਉਂਝ ਤਾਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਪੰਜਾਬ ਦੇ ਬਾਕੀ ਹਲਕਿਆਂ ਨਾਲੋਂ ਹਰੇਕ ਪੱਖੋਂ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ ਪਰ ਟੁੱਟੀਆਂ ਸੜਕਾਂ ਹਲਕੇ ਦੀ ਵੱਖਰੀ ਹੀ ਪਛਾਣ ਹਨ, ਜਿਨ੍ਹਾਂ ਦੀ ਪਿਛਲੇ 11 ਸਾਲਾਂ ਤੋਂ ਕਦੇ ਵੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX