ਤਾਜਾ ਖ਼ਬਰਾਂ


ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਸਾਬਕਾ ਮੰਤਰੀ ਮੰਜੂ ਵਰਮਾ ਜੇ.ਡੀ.ਯੂ 'ਚੋਂ ਮੁਅੱਤਲ
. . .  12 minutes ago
ਪਟਨਾ, 15 ਨਵੰਬਰ - ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਨੂੰ ਜਨਤਾ ਦਲ ਯੁਨਾਇਟਡ 'ਚੋਂ ਮੁਅੱਤਲ ਕਰ ਦਿੱਤਾ ਗਿਆ...
ਨਾਭਾ ਬੈਂਕ ਡਕੈਤੀ : ਐੱਸ.ਐੱਚ.ਓ ਥਾਣਾ ਕੋਤਵਾਲੀ ਲਾਈਨ ਹਾਜ਼ਰ
. . .  21 minutes ago
ਨਾਭਾ, 15 ਨਵੰਬਰ (ਕਰਮਜੀਤ ਸਿੰਘ) - ਨਾਭਾ ਬੈਂਕ ਡਕੈਤੀ ਮਾਮਲੇ 'ਚ ਫੜੇ ਗਏ ਲੁਟੇਰਿਆ ਤੋਂ ਪੁਲਿਸ ਨੂੰ ਕਈ ਵੱਡੇ ਹਥਿਆਰ ਬਰਾਮਦ ਹੋਏ, ਜਿਨ੍ਹਾਂ ਦਾ ਕਈ ਵੱਡੀਆਂ ਵਾਰਦਾਤਾਂ ਨਾਲ ਸਬੰਧ ਹੋ ਸਕਦਾ...
ਭੀਮਾ ਕੋਰੇਗਾਂਵ ਹਿੰਸਾ ਮਾਮਲਾ : ਪੁਲਿਸ ਵੱਲੋਂ 5 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ
. . .  47 minutes ago
ਮੁੰਬਈ, 15 ਨਵੰਬਰ - ਭੀਮਾ ਕੋਰੇਗਾਂਵ ਹਿੰਸਾ ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਖ਼ਿਲਾਫ਼ ਪੁਣੇ ਸੈਸ਼ਨ ਕੋਰਟ ਵਿਚ ਦੋਸ਼ ਪੱਤਰ ਦਾਖਲ ਕਰਵਾ ਦਿੱਤੇ...
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 1457 'ਤੇ ਪਹੁੰਚਿਆ ਪੀੜਤਾਂ ਦਾ ਆਂਕੜਾ
. . .  about 1 hour ago
ਸੰਗਰੂਰ, 15 ਨਵੰਬਰ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਡਾ. ਉਪਾਸਨਾ ਬਿੰਦਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਡੇਂਗੂ ਪੀੜਤਾਂ ਦਾ ਆਂਕੜਾ 1457 ਤੱਕ ਪੁੱਜ ਚੁੱਕਾ ਹੈ ਜਦਕਿ ਪਿਛਲੇ ਸਾਲ ਪੂਰੇ ਸੀਜ਼ਨ ਦੌਰਾਨ 627 ਮਰੀਜ਼ ਸਾਹਮਣੇ ਆਏ ....
ਦੁਨੀਆਂ ਦੇ ਸਭ ਤੋਂ ਵਧੀਆ ਕੋਚਾਂ 'ਚੋਂ ਇਕ ਹਨ ਰਵੀ ਸ਼ਾਸਤਰੀ- ਵਿਰਾਟ ਕੋਹਲੀ
. . .  about 1 hour ago
ਨਵੀਂ ਦਿੱਲੀ, 15 ਨਵੰਬਰ - ਆਸਟ੍ਰੇਲੀਆ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਅਸੀਂ ਇੰਗਲੈਂਡ ਦੌਰੇ ਤੋਂ ਕਾਫੀ ਕੁੱਝ ਸਿੱਖਿਆ ਹੈ। ਇਸ ਕਾਨਫ਼ਰੰਸ 'ਚ ਕੋਹਲੀ ਨੇ ਰਵੀ ਸ਼ਾਸਤਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੈਨੇਜਮੈਂਟ....
ਕੋਰਟ 'ਚ ਸਿਰਸਾ ਵੱਲੋਂ ਦੋਸ਼ੀ ਯਸ਼ਪਾਲ 'ਤੇ ਹਮਲਾ
. . .  about 1 hour ago
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ) - 1984 ਸਿੱਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਯਸ਼ਪਾਲ ਸਿੰਘ 'ਤੇ ਕੋਰਟ ਰੂਮ ਦੇ ਬਾਹਰ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਹਮਲਾ ਕੀਤਾ ਗਿਆ। ਇਸ ਤੋਂ ਬਾਅਦ ਥੋੜੀ ਦੇਰ ....
1984 ਸਿੱਖ ਕਤਲੇਆਮ ਮਾਮਲਾ: ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦਾ ਹੁਕਮ 20 ਨਵੰਬਰ ਤੱਕ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ) - 1984 ਸਿੱਖ ਕਤਲੇਆਮ ਨਾਲ ਸਬੰਧਿਤ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਨਰੇਸ਼ ਸਹਿਰਾਵਤ ਤੇ ਯਸ਼ਪਾਲ ਸਿੰਘ ਨੂੰ ਪਟਿਆਲਾ ਹਾਊਸ ਕੋਰਟ ਨੇ ਸਜ਼ਾ ਸੁਣਾਉਣ ਦਾ ਹੁਕਮ 20 ਨਵੰਬਰ ਤੱਕ ਸੁਰੱਖਿਅਤ ਰੱਖ ਲਿਆ ਹੈ। ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਅੱਜ ....
ਨਕਸਲੀਆਂ ਨੇ ਠੇਕੇਦਾਰ ਦਾ ਕਤਲ ਕਰ ਕੇ ਉਸ ਦੇ ਵਾਹਨਾਂ ਨੂੰ ਲਗਾਈ ਅੱਗ
. . .  about 2 hours ago
ਰਾਏਪੁਰ, 15 ਨਵੰਬਰ - ਛੱਤੀਸਗੜ੍ਹ ਦੇ ਦੋਰਨਾਪਾਲ 'ਚ ਅੱਜ ਨਕਸਲੀਆਂ ਨੇ ਪ੍ਰਧਾਨ ਮੰਤਰੀ ਸੜਕ ਰੋਜ਼ਗਾਰ ਯੋਜਨਾ ਤਹਿਤ ਕੰਮ ਕਰ ਰਹੇ ਠੇਕੇਦਾਰ ਦਾ ਕਤਲ ਕਰ ਦਿੱਤਾ ਅਤੇ ਇਸ ਤੋਂ ਬਾਅਦ ਨਕਸਲੀਆਂ ਨੇ ਸੜਕ ਨਿਰਮਾਣ 'ਚ ਇਸਤੇਮਾਲ ਕੀਤੇ ਜਾਣ ਵਾਲੇ ਉਸ ਦੇ ਸੱਤ ਵਾਹਨਾਂ ਨੂੰ ਵੀ ਅੱਗ .....
1 ਦਸੰਬਰ ਨੂੰ ਮਰਾਠਾ ਰਾਖਵਾਂਕਰਨ ਦਾ ਐਲਾਨ ਕਰ ਸਕਦੀ ਹੈ ਸਰਕਾਰ
. . .  about 2 hours ago
ਮੁੰਬਈ, 15 ਨਵੰਬਰ- ਅਹਿਮਦਾਬਾਦ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਤੋਂ ਉਨ੍ਹਾਂ ਨੂੰ ਮਰਾਠਾ ਰਾਖਵਾਂਕਰਨ 'ਤੇ ਰਿਪੋਰਟ ਮਿਲ ਗਈ ਹੈ। ਇਸ ਰਿਪੋਰਟ ਤੋਂ ਬਾਅਦ ਮਰਾਠਿਆਂ ਨੂੰ ਰਾਖਵਾਂਕਰਨ ਮਿਲਣ ਦਾ ਰਸਤਾ ਸਾਫ਼ ਹੋ....
ਪੰਜਾਬ ਜਲ ਸਪਲਾਈ ਵਰਕਰਾਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਮਲੇਰਕੋਟਲਾ ਵਿਖੇ ਧਰਨਾ
. . .  about 3 hours ago
ਮਲੇਰਕੋਟਲਾ, 15 ਨਵੰਬਰ (ਹਨੀਫ ਥਿੰਦ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਮਲੇਰਕੋਟਲਾ-ਲੁਧਿਆਣਾ ਹਾਈਵੇ ਤੇ ਬੈਠ ਕੇ ਧਰਨਾ ਅਤੇ ਰੋਸ ਰੈਲੀ...
ਨਾਭਾ ਵਿਖੇ ਬੈਂਕ ਲੁੱਟਣ ਵਾਲੇ ਦੋਸ਼ੀਆਂ ਬਾਰੇ ਪੁਲਿਸ ਨੇ ਕੀਤੇ ਕਈ ਵੱਡੇ ਖ਼ੁਲਾਸੇ
. . .  about 3 hours ago
ਪਟਿਆਲਾ, 15 ਨਵੰਬਰ (ਅਮਨ)- ਬੀਤੇ ਦਿਨੀਂ ਨਾਭਾ ਵਿਖੇ ਬੈਂਕ ਗਾਰਡ ਨੂੰ ਗੋਲੀ ਮਾਰ ਕੇ 50 ਲੱਖ ਲੁੱਟਣ ਵਾਲੇ ਦੋਸ਼ੀਆਂ ਵੱਲੋਂ ਪੁਲਿਸ ਪੁੱਛਗਿੱਛ ਦੌਰਾਨ 4 ਹੋਰ ਵੱਡੀਆਂ ਇਹੋ ਜਿਹੀਆਂ ਵਾਰਦਾਤ ਕਰਨ ਪੁਸ਼ਟੀ ਕੀਤੀ ਗਈ ਹੈ। ਜ਼ਿਕਰਯੋਗ ਹੈ ਬੀਤੇ ਦਿਨੀਂ ਨਾਭਾ ਦੇ ...
ਵਿਆਪਮ ਘੋਟਾਲੇ ਦਾ ਦੋਸ਼ੀ ਰਾਕੇਸ਼ ਨਰਗਾਵੇ ਗ੍ਰਿਫ਼ਤਾਰ
. . .  about 4 hours ago
ਭੋਪਾਲ, 15 ਨਵੰਬਰ - ਸੀ.ਬੀ.ਆਈ. ਨੇ ਵਿਆਪਮ ਘੋਟਾਲੇ ਦੇ ਦੋਸ਼ੀ ਰਾਕੇਸ਼ ਨਰਗਾਵੇ ਨੂੰ ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ....
ਸਹਿਕਾਰੀ ਸਭਾਵਾਂ ਗੁਰਦਾਸਪੁਰ ਦਾ ਉਪ ਰਜਿਸਟਰਾਰ ਤੇ ਇੰਸਪੈਕਟਰ ਮੁਅੱਤਲ - ਰੰਧਾਵਾ
. . .  about 4 hours ago
ਗੁਰਦਾਸਪੁਰ, 15 ਨਵੰਬਰ(ਆਰਿਫ਼)- ਸਹਿਕਾਰਤਾ ਵਿਭਾਗ ਵੱਲੋਂ ਸਹਿਕਾਰੀ ਸਭਾਵਾਂ ਗੁਰਦਾਸਪੁਰ ਦੇ ਉਪ ਰਜਿਸਟਰਾਰ ਭੁਪਿੰਦਰ ਸਿੰਘ ਤੇ ਸਹਿਕਾਰੀ ਸਭਾਵਾਂ ਸ਼ਾਹਪੁਰ ਜਾਜਨ ਸਰਕਲ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਜਾਣਕਾਰੀ ...
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਨਹੀਂ ਜਾ ਸਕਦੀ ਸਰਕਾਰ - ਪਿਨਾਰਾਈ
. . .  about 3 hours ago
ਤਿਰੂਵਨੰਤਪੁਰਮ, 15 ਨਵੰਬਰ- ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਯਾਨ ਨੇ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਕਿਹਾ ਕਿ 28 ਸਤੰਬਰ ਨੂੰ ਸੁਣਾਏ ਗਏ ਸੁਪਰੀਮ ਕੋਰਟ ਦੇ ਫ਼ੈਸਲੇ 'ਚ ਸਾਫ਼ ਕਿਹਾ ਗਿਆ ਹੈ ਕਿ ਸਬਰੀਮਾਲਾ 'ਚ ਮਹਿਲਾਵਾਂ ਦੇ ਪ੍ਰਵੇਸ਼ ਦੀ ਇਜਾਜ਼ਤ ਹੋਣੀ ....
ਰਾਜਨਾਥ ਸਿੰਘ ਨੇ ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਕੀਤੀ ਅਪੀਲ
. . .  about 5 hours ago
ਰਾਏਪੁਰ, 15 ਨਵੰਬਰ- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਛੱਤੀਸਗੜ੍ਹ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਕਸਲੀਆਂ ਨੂੰ ਆਤਮ ਸਮਰਪਣ ਕਰ ਦੀ ਅਪੀਲ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਮੁੜ ਵਸੇਬੇ ਦੀ ...
ਤਾਜ਼ਾ ਹਮਲਿਆਂ 'ਚ 35 ਅਫ਼ਗ਼ਾਨ ਸੁਰੱਖਿਆ ਬਲਾਂ ਦੀ ਮੌਤ - ਅਫ਼ਗ਼ਾਨ ਮੀਡੀਆ
. . .  about 5 hours ago
ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਸਵਾਰ ਤੋਂ 98 ਹਜ਼ਾਰ ਰੁਪਏ ਦੀ ਲੁੱਟ
. . .  about 5 hours ago
ਨੈਸ਼ਨਲ ਹੈਰਾਲਡ ਕੇਸ ਦੀ ਸੁਣਵਾਈ 22 ਨਵੰਬਰ ਤੱਕ ਮੁਲਤਵੀ
. . .  about 5 hours ago
ਮਨਿਸਟਰੀਅਲ ਸਟਾਫ਼ ਦੇ ਕਾਮਿਆਂ ਵੱਲੋਂ ਬਠਿੰਡਾ 'ਚ ਰੋਸ ਪ੍ਰਦਰਸ਼ਨ
. . .  about 5 hours ago
'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ- ਪੀੜਤ
. . .  about 6 hours ago
ਸਾਨੂੰ ਜੱਜਾਂ ਦੀ ਹੈ ਜ਼ਰੂਰਤ - ਰੰਜਨ ਗੋਗੋਈ
. . .  about 6 hours ago
ਕੇਰਲ ਦੇ ਮੁੱਖ ਮੰਤਰੀ ਵੱਲੋਂ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਬੁਲਾਈ ਗਈ ਬੈਠਕ
. . .  about 6 hours ago
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ ਕਾਂਗਰਸ - ਖੜਗੇ
. . .  about 7 hours ago
ਸ਼ਾਹਿਦ ਅਫਰੀਦੀ ਦੇ ਬਿਆਨ 'ਤੇ ਬੋਲੇ ਰਾਜਨਾਥ ਸਿੰਘ- ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ
. . .  about 7 hours ago
ਕਾਰੋਬਾਰੀ 'ਤੇ ਹਮਲਾ ਕਰ ਕੇ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
. . .  about 7 hours ago
ਲੁੱਟ ਦੇ ਮਕਸਦ ਨਾਲ ਹੋਇਆ ਫ਼ੈਸ਼ਨ ਡਿਜ਼ਾਈਨਰ ਦਾ ਕਤਲ- ਜੁਆਇੰਟ ਕਮਿਸ਼ਨਰ
. . .  about 8 hours ago
ਸ਼ਹਿਰਾਂ ਦੇ ਨਾਂਅ ਬਦਲਣ ਅਤੇ ਮੂਰਤੀਆਂ ਬਣਾਉਣ 'ਚ ਲੱਗੀ ਹੈ ਭਾਜਪਾ- ਹਾਰਦਿਕ ਪਟੇਲ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਐਨ.ਸੀ.ਸੀ ਕੈਡਟਾਂ ਨਾਲ ਕੀਤੀ ਮੁਲਾਕਾਤ
. . .  about 8 hours ago
ਸੜਕ ਹਾਦਸੇ 'ਚ ਸਰਪੰਚ ਦੀ ਮੌਤ, ਇਕ ਗੰਭੀਰ ਜ਼ਖਮੀ
. . .  about 8 hours ago
ਤਾਜ਼ਾ ਬਰਫ਼ਬਾਰੀ ਨਾਲ ਹਿਮਾਚਲ ਦੀ ਵਧੀ ਖ਼ੂਬਸੂਰਤੀ
. . .  about 9 hours ago
ਤਾਮਿਲਨਾਡੂ 'ਚ ਅੱਜ ਦਸਤਕ ਦੇਵੇਗਾ ਤੁਫ਼ਾਨ ਗਾਜਾ
. . .  about 9 hours ago
ਦਿੱਲੀ ਵਿਚ ਕਾਰ ਸਵਾਰ ਨੇ 9 ਲੋਕਾਂ ਨੂੰ ਕੁਚਲਿਆ, ਇਕ ਮੌਤ
. . .  about 10 hours ago
ਦਿੱਲੀ 'ਚ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਰਾਜਸਥਾਨ : ਭਾਜਪਾ ਦੇ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਸੰਗਰੂਰ ਦੀ ਪਾਸ਼ ਮਾਰਕੀਟ 'ਚ ਚੱਲੀਆਂ ਸ਼ਰੇਆਮ ਗੋਲੀਆਂ
. . .  1 day ago
ਗੁਲਮਰਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 1 hour ago
ਰਾਜਸਥਾਨ : ਭਾਜਪਾ ਵਿਧਾਇਕ ਹਬੀਬੁਰ ਰਹਿਮਾਨ ਕਾਂਗਰਸ 'ਚ ਸ਼ਾਮਲ
. . .  about 1 hour ago
11 ਦਸੰਬਰ ਤੋਂ 8 ਜਨਵਰੀ ਤੱਕ ਚੱਲੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
. . .  about 1 hour ago
ਡੀ.ਜੀ.ਪੀ ਦੁਆਰਾ ਦਿੱਤਾ ਇਨਾਮ ਮ੍ਰਿਤਕ ਗੰਨਮੈਨ ਦੇ ਪਰਿਵਾਰ ਨੂੰ ਦੇਵੇਗੀ ਪੁਲਿਸ
. . .  about 1 hour ago
20 ਕਰੋੜ ਦੀ ਹੈਰੋਇਨ ਸਮੇਤ ਮਹਿਲਾ ਸਣੇ 2 ਗ੍ਰਿਫ਼ਤਾਰ
. . .  about 1 hour ago
ਨਾਭਾ ਬੈਂਕ ਡਕੈਤੀ : ਲੁੱਟੀ ਹੋਈ ਰਕਮ ਸਮੇਤ 2 ਗ੍ਰਿਫ਼ਤਾਰ
. . .  27 minutes ago
10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ ਰੰਗੇ ਹੱਥੀ ਕਾਬੂ
. . .  39 minutes ago
ਰਣਵੀਰ-ਦੀਪਿਕਾ ਦੇ ਵਿਆਹ ਸਮਾਰੋਹ ਦੀ ਸਜਾਵਟ ਦਾ ਦਿਲਕਸ਼ ਨਜ਼ਾਰਾ
. . .  57 minutes ago
ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  about 1 hour ago
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  about 1 hour ago
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  about 1 hour ago
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  1 day ago
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਪੰਜਾਬ / ਜਨਰਲ

ਅਕਾਲੀ-ਭਾਜਪਾ ਵਫ਼ਦ ਵਲੋਂ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰਾਜਪਾਲ ਨੂੰ ਮੰਗ ਪੱਤਰ

ਚੰਡੀਗੜ੍ਹ, 21 ਜੂਨ (ਵਿਕਰਮਜੀਤ ਸਿੰਘ ਮਾਨ)-ਅੱਜ ਅਕਾਲੀ-ਭਾਜਪਾ ਆਗੂਆਂ ਦੇ ਵਫ਼ਦ ਵਲੋਂ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਪੰਜਾਬ 'ਚ ਅਮਨ-ਕਾਨੂੰਨ ਦੇ ਵਿਗੜੇ ਹਾਲਾਤ ਸਬੰਧੀ ਇਕ ਮੰਗ ਪੱਤਰ ਸੌਾਪਿਆ ਗਿਆ | ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਰਾਜਪਾਲ ਨੂੰ ਮਿਲੇ ਵਫ਼ਦ ਨੇ ਕਿਹਾ ਕਿ ਰਾਜ 'ਚ ਕਾਂਗਰਸ ਦੀ ਸ਼ਹਿ 'ਤੇ ਰੇਤ ਮਾਫ਼ੀਆ ਸ਼ਰੇਆਮ ਗੁੰਡਾਗਰਦੀ ਕਰ ਰਿਹਾ ਹੈ, ਜਿਸ ਦੀ ਉਦਾਹਰਨ ਦੋ ਦਿਨ ਪਹਿਲਾਂ ਰੇਤ ਮਾਫ਼ੀਆ ਵਲੋਂ ਦੋ ਜੰਗਲਾਤ ਅਧਿਕਾਰੀਆਂ ਉੱਤੇ ਕੀਤਾ ਜਾਨਲੇਵਾ ਹਮਲਾ ਹੈ¢ ਵਫ਼ਦ ਨੇ ਆਪਣੇ ਮੰਗ ਪੱਤਰ 'ਚ ਕਿਹਾ ਕਿ ਪੰਜਾਬ 'ਚ ਮੁੱਖ ਮੰਤਰੀ, ਮੰਤਰੀਆਂ, ਸੰਸਦ ਮੈਂਬਰਾਂ ਅਤੇ ਡੀ.ਜੀ.ਪੀ. ਤੱਕ ਨੂੰ ਗੈਂਗਸਟਰਾਂ ਵਲੋਂ ਸ਼ਰੇਆਮ ਧਮਕੀਆਂ ਮਿਲ ਰਹੀਆਂ ਜੋ ਰਾਜ ਵਿਚ ਜੰਗਲ ਰਾਜ ਹੋਣ ਦਾ ਸਭ ਤੋਂ ਵੱਡਾ ਦਾ ਸਬੂਤ ਹੈ | ਵਫ਼ਦ ਨੇ ਰਾਜਪਾਲ ਨੂੰ ਪੰਜਾਬ 'ਚ ਦਿਨੋਂ ਦਿਨ ਵੱਧ ਰਹੀ ਰੇਤ ਮਾਫ਼ੀਆ ਦੀ ਗੁੰਡਾਗਰਦੀ ਨੂੰ ਲਗਾਮ ਲਾਉਣ ਲਈ ਇਸ ਦਾ ਸਖ਼ਤ ਨੋਟਿਸ ਲੈਣ ਤੇ ਮਾਫ਼ੀਆ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਪਰਦਾਫਾਸ਼ ਕਰਨ ਲਈ ਸਾਰੇ ਮਾਮਲੇ ਦੀ ਨਿਆਇਕ ਜਾਂਚ ਕਰਾਉਣ ਦੀ ਮੰਗ ਕੀਤੀ | ਅਕਾਲੀ ਭਾਜਪਾ ਵਫ਼ਦ ਨੇ ਰਾਜ 'ਚ ਰੇਤ ਮਾਫ਼ੀਆ ਵਲੋਂ ਵੱਖ-ਵੱਖ ਜਗ੍ਹਾ ਕੀਤੀ ਗੁੰਡਾਗਰਦੀ ਸਬੰਧੀ ਘਟਨਾਵਾਂ ਦਾ ਜ਼ਿਕਰ ਵੀ ਰਾਜਪਾਲ ਨਾਲ ਕੀਤਾ | ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਰਾਜਪਾਲ ਨਾਲ ਰੇਤ ਮਾਫ਼ੀਆ ਵਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ 'ਤੇ ਸ਼ਰੇਆਮ ਹਮਲੇ ਕਰਨ ਤੇ ਟਿੱਪਰ ਥੱਲੇ ਕੁਚਲਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਂਝੀ ਕਰਦਿਆਂ ਕਿਹਾ ਕਿ ਉਹ ਸਰਕਾਰ ਨੂੰ ਨਿਰਦੇਸ਼ ਦੇਣ ਕਿ ਗ਼ੈਰ-ਕਾਨੰੂਨੀ ਮਾਈਨਿੰਗ ਨੂੰ ਰੋਕਣ ਲਈ ਸੰਜੀਦਗੀ ਨਾਲ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਦੇ ਜਾਨ ਤੇ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ¢ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਰੇਤ ਮਾਫ਼ੀਆ ਨੂੰ ਕਾਂਗਰਸ ਸਰਕਾਰ ਦਾ ਖੁੱਲ੍ਹਾ ਸਮਰਥਨ ਸੂਬੇ ਅੰਦਰ ਰੇਤ ਮਾਫ਼ੀਆ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ¢ ਇਨ੍ਹਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਹਵਾ 'ਚੋਂ ਹੀ ਰੇਤ ਮਾਫ਼ੀਆ ਦੀਆਂ ਗਤੀਵਿਧੀਆਂ 'ਤੇ ਰੋਕ ਲਾਉਣ ਦੀਆਂ ਹਵਾਈ ਗੱਲਾਂ ਕਰਦੇ ਹਨ ਜਦਕਿ ਰਾਜ 'ਚ ਸਥਿਤੀ ਵੱਸ ਤੋਂ ਬਾਹਰ ਹੋ ਗਈ ਹੈ | ਆਮ ਲੋਕਾਂ ਨੂੰ ਰੇਤ ਬਜਰੀ ਮਿਲਣੀ ਤਾਂ ਦੂਰ ਦੀ ਗੱਲ ਹੈ ਸਗੋਂ ਇਸ ਮਾਫ਼ੀਆ ਵਲੋਂ ਸ਼ਰੇਆਮ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਰਾਜ 'ਚ ਦਹਿਸ਼ਤ ਦਾ ਮਾਹੌਲ ਬਣਾਉਂਦਾ ਜਾ ਰਿਹਾ ਹੈ ਤੇ ਸਰਕਾਰ ਸਿਰਫ਼ ਮੂਕ ਦਰਸ਼ਕ ਬਣੀ ਹੋਈ ਹੈ | ਵਫ਼ਦ ਨੇ ਕਿਹਾ ਕਿ ਇਹ ਸਭ ਸੱਤਾਧਾਰੀ ਪਾਰਟੀ ਤੇ ਸੂਬੇ ਦੇ ਅਪਰਾਧੀਆਂ ਵਿਚਕਾਰ ਹੋਏ ਨਾਪਾਕ ਗਠਜੋੜ ਕਰਕੇ ਵਾਪਰ ਰਿਹਾ ਹੈ ਤੇ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ, ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਮਾੜੀ ਹੁੰਦੀ ਜਾ ਰਹੀ ਹੈ | ਵਫ਼ਦ ਨੇ ਰਾਜਪਾਲ ਅੱਗੇ ਮੰਗ ਰੱਖੀ ਕਿ ਰੇਤ ਮਾਫ਼ੀਆ ਦੇ ਹਮਲੇ ਦਾ ਸ਼ਿਕਾਰ ਹੋਏ ਅਧਿਕਾਰੀਆਂ ਤੇ ਕਰਮੀਆਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਦੇ ਨਾਲ-ਨਾਲ ਉਨ੍ਹਾਂ ਦੇ ਇਲਾਜ ਦੀ ਜ਼ਿੰਮੇਵਾਰੀ ਵੀ ਸਰਕਾਰ ਨੂੰ ਉਠਾਉਣ ਲਈ ਕਿਹਾ ਜਾਵੇ ਤਾਂ ਜੋ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਨਿਭਾਉਣ ਤੋਂ ਪਿੱਛੇ ਨਾ ਹਟਣ | ਡਾ. ਦਲਜੀਤ ਸਿੰਘ ਚੀਮਾ ਨੇ ਇਸ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਰਾਜਪਾਲ ਵਲੋਂ ਸਾਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਸਰਕਾਰ ਨਾਲ ਇਸ ਸਬੰਧੀ ਗੱਲਬਾਤ ਕਰਨ ਦਾ ਭਰੋਸਾ ਦਿੱਤਾ ਗਿਆ ਹੈ | ਰਾਜਪਾਲ ਨੂੰ ਮਿਲੇ ਵਫ਼ਦ 'ਚ ਅਕਾਲੀ ਦਲ ਵਲੋਂ ਬਲਵਿੰਦਰ ਸਿੰਘ ਭੂੰਦੜ, ਡਾ. ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ ਤੇ ਭਾਜਪਾ ਵਲੋਂ ਮਦਨ ਮੋਹਨ ਮਿੱਤਲ, ਰਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਕਮਲ ਸ਼ਰਮਾ, ਅਸ਼ਵਨੀ ਸ਼ਰਮਾ ਤੇ ਰਾਕੇਸ਼ ਰਾਠੌਰ ਸ਼ਾਮਿਲ ਸਨ¢

ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ 'ਚ ਬਰਸੀ ਮਨਾਉਣ ਲਈ ਸਿੱਖ ਜਥਾ ਪਾਕਿਸਤਾਨ ਪੁੱਜਾ

ਅਟਾਰੀ, 21 ਜੂਨ (ਰੁਪਿੰਦਰਜੀਤ ਸਿੰਘ ਭਕਨਾ)-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਉਨ੍ਹਾਂ ਦੀ ਸਮਾਧ ਨੇੜੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਖੇ ਸ਼ਰਧਾ ਨਾਲ ਮਨਾਉਣ ਤੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤ ਤੋਂ 266 ਮੈਂਬਰੀ ਸਿੱਖ ...

ਪੂਰੀ ਖ਼ਬਰ »

ਪਾਕਿ ਪਹੁੰਚੇ ਜਥੇ ਦਾ ਨਿੱਘਾ ਸਵਾਗਤ

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)¸ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 179ਵੀਂ ਬਰਸੀ ਮਨਾਉਣ ਹਿੱਤ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਯਾਤਰੂ ਜਥੇ ਦੇ ਵਿਸ਼ੇਸ਼ ਰੇਲਗੱਡੀ ਰਾਹੀਂ ਵਾਹਗਾ ਰੇਲਵੇ ਸਟੇਸ਼ਨ ਪਹੁੰਚਣ 'ਤੇ ਪਾਕਿਸਤਾਨ ਇਵੈਕੁਈ ਟਰੱਸਟ ਪ੍ਰਾਪਰਟੀ ...

ਪੂਰੀ ਖ਼ਬਰ »

ਜਬਰ ਜਨਾਹ ਤੇ ਹੱਤਿਆ ਦੇ ਮਾਮਲੇ 'ਚ ਤਿੰਨ ਗਿ੍ਫ਼ਤਾਰ

ਘੱਗਾ/ਬਾਦਸ਼ਾਹਪੁਰ, 21 ਜੂਨ (ਵਿਕਰਮਜੀਤ ਸਿੰਘ ਬਾਜਵਾ/ਰਛਪਾਲ ਸਿੰਘ ਢੋਟ)-ਬੀਤੇ ਦਿਨੀਂ ਘੱਗਾ ਥਾਣਾ ਦੇ ਅਧੀਨ ਆਉਂਦੀ ਬਾਦਸ਼ਾਹਪੁਰ ਪੁਲਿਸ ਚੌਕੀ ਦੇ ਪਿੰਡ ਸਧਾਰਨਪੁਰ 'ਚ ਕਰੀਬ ਸਾਢੇ ਚੌਦਾਂ ਸਾਲ ਦੀ ਨਾਬਾਲਗ ਬੱਚੀ ਨਾਲ ਸਮੂਹਿਕ ਜਬਰ ਜਨਾਹ ਕਰਨ ਪਿੱਛੋਂ ਉਸ ਬੱਚੀ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਆਨ-ਲਾਈਨ ਕਰਨ ਦਾ ਫ਼ੈਸਲਾ

ਪੋਜੇਵਾਲ ਸਰਾਂ, 21 ਜੂਨ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟਾਂ ਨੂੰ ਈ ਪੰਜਾਬ ਸਕੂਲ ਪੋਰਟਲ 'ਤੇ ਆਨ-ਲਾਈਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਜਾਰੀ ਹਦਾਇਤਾਂ ...

ਪੂਰੀ ਖ਼ਬਰ »

ਭਰਾ ਨੂੰ ਡੁੱਬਦਿਆਂ ਦੇਖ ਛੋਟੇ ਭਰਾ ਨੇ ਵੀ ਮਾਰੀ ਛਾਲ, ਦੋਵੇਂ ਡੁੱਬੇ

ਕੋਟਲੀ ਸੂਰਤ ਮੱਲ੍ਹੀ, 21 ਜੂਨ (ਕੁਲਦੀਪ ਸਿੰਘ ਨਾਗਰਾ)-ਕਸਬਾ ਧਿਆਨਪੁਰ ਦੇ ਇਕ ਮਜ਼ਦੂਰ ਪਰਿਵਾਰ ਦੇ ਦੋ ਨੌਜਵਾਨ ਲੜਕਿਆਂ ਦੀ ਮੰਦਿਰ ਵਾਲੇ ਤਲਾਬ 'ਚ ਡੁੱਬਣ ਕਰਕੇ ਮੌਤ ਹੋ ਜਾਣ ਦੀ ਖ਼ਬਰ ਹੈ | ਭਾਵੇਂ ਕਿ ਲੋਕਾਂ ਵਲੋਂ ਦੋਵਾਂ ਭਰਾਵਾਂ ਨੂੰ ਬਚਾਉਣ ਦਾ ਯਤਨ ਕੀਤਾ ਗਿਆ ...

ਪੂਰੀ ਖ਼ਬਰ »

ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸਾਨ ਵਲੋਂ ਖੁਦਕੁਸ਼ੀ

ਭਾਈਰੂਪਾ, 21 ਜੂਨ (ਵਰਿੰਦਰ ਲੱਕੀ)-ਅੱਜ ਨੇੜਲੇ ਪਿੰਡ ਬੁਰਜ ਗਿੱਲ (ਬਠਿੰਡਾ) 'ਚ ਇਕ ਕਿਸਾਨ ਨੇ ਕਰਜ਼ੇ ਦੀ ਪ੍ਰੇਸ਼ਾਨੀ 'ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਥਾਣਾ ਫੂਲ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਤੋਂ ...

ਪੂਰੀ ਖ਼ਬਰ »

ਸੂਬੇ 'ਚ ਮਾਲ ਭੇਜਣ 'ਤੇ ਈ-ਵੇਅ ਬਿੱਲ 'ਚ ਰਾਹਤ ਦੇਣ ਹਿੱਤ ਵਿੱਤ ਮੰਤਰੀ ਦੀ ਸਹਿਮਤੀ

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਸੂਬੇ ਅੰਦਰ ਮਾਲ ਭੇਜਣ 'ਤੇ ਈ-ਵੇਅ ਬਿੱਲ 'ਚ ਰਾਹਤ ਦੇਣ ਸਬੰਧੀ ਸੂਬਾ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਹਿਮਤੀ ਪ੍ਰਗਟ ਕੀਤੀ ਗਈ ਹੈ | ਸਿੱਖਿਆ ਤੇ ਵਾਤਾਵਰਨ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਤੇ ...

ਪੂਰੀ ਖ਼ਬਰ »

ਪਹਿਲੀ ਸਤੰਬਰ ਤੋਂ ਸ਼ੁਰੂ ਹੋਵੇਗਾ ਅੰਮਿ੍ਤਸਰ ਦਾ ਬੀ.ਆਰ.ਟੀ.ਐਸ. ਪ੍ਰਾਜੈਕਟ-ਸਿੱਧੂ

ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)-'ਗੁਰੂ ਕੀ ਨਗਰੀ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਬੀ.ਆਰ.ਟੀ.ਐਸ. ਪ੍ਰਾਜੈਕਟ ਪਹਿਲੀ ਸਤੰਬਰ ਨੂੰ ਸ਼ੁਰੂ ਹੋਵੇਗਾ ਤੇ ਇਸ ਲਈ ਲੋੜੀਂਦੀ ਬੁਨਿਆਦੀ ਢਾਂਚੇ ਤੇ ਹੋਰ ਨਿਰਮਾਣ ਕੰਮ 31 ਅਗਸਤ ਤੱਕ ਸਾਰੇ ਮੁਕੰਮਲ ਹੋ ਜਾਣਗੇ |' ਇਹ ਖ਼ੁਲਾਸਾ ...

ਪੂਰੀ ਖ਼ਬਰ »

ਕੈਂਸਰ ਦਾ ਇਲਾਜ ਸੰਭਵ-ਡਾ: ਸੰਧੂ

ਸ਼ੇਰਪੁਰ, 21 ਜੂਨ (ਦਰਸ਼ਨ ਸਿੰਘ ਖੇੜੀ)-ਵਿਸ਼ਵ ਪ੍ਰਸਿੱਧ ਕੈਂਸਰ ਸੁਪਰ ਸਪੈਸ਼ਲਿਸਟ ਮਾਹਰ ਡਾ. ਦਵਿੰਦਰ ਸਿੰਘ ਸੰਧੂ ਨੇ ਅੱਜ ਲਾਗਲੇ ਪਿੰਡ ਘਨੌਰੀ ਵਿਖੇ ਮੈਡੀਕਲ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਮਰੀਜ਼ਾਂ ਨੰੂ ਚੈੱਕ ਕੀਤਾ ਤੇ ਉਨ੍ਹਾਂ ਨੰੂ ਕੈਂਸਰ ਰੋਗ ਤੇ ਇਸ ਤੋਂ ...

ਪੂਰੀ ਖ਼ਬਰ »

ਢੁੱਕਵੀਂ ਅਥਾਰਟੀ ਨਾ ਹੋਣ ਕਾਰਨ ਡਾਕਟਰਾਂ ਵਿਰੁੱਧ ਕਾਰਵਾਈ 'ਤੇ ਲਾਈ ਰੋਕ

ਚੰਡੀਗੜ੍ਹ, 21 ਜੂਨ (ਸੁਰਜੀਤ ਸਿੰਘ ਸੱਤੀ)-ਪੰਜਾਬ ਵਿਚ ਪ੍ਰੀ ਨੈਟਲ ਡੀਟਰਮੀਨੇਸ਼ਨ (ਪੀ.ਐਨ.ਡੀ.ਟੀ.) ਐਕਟ ਯਾਨੀ ਗਰਭ ਵਿਚ ਬੱਚੇ ਦੀ ਜਾਂਚ ਰੋਧੀ ਐਕਟ ਨੂੰ ਲਾਗੂ ਕਰਵਾਉਣ ਲਈ ਤੇ ਅਜਿਹੀ ਜਾਂਚ ਕਰਨ ਵਾਲੇ ਡਾਕਟਰਾਂ 'ਤੇ ਨਜ਼ਰ ਰੱਖਣ ਤੇ ਕਾਰਵਾਈ ਕਰਨ ਲਈ ਸਹੀ ਤਰੀਕੇ ਨਾਲ ...

ਪੂਰੀ ਖ਼ਬਰ »

ਅਹਿਸਾਨ ਤਾਹਿਰ ਈ.ਟੀ.ਪੀ.ਬੀ. ਦੇ ਅਸਥਾਈ ਚੇਅਰਮੈਨ ਨਿਯੁਕਤ

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਮੀਆਂ ਸਾਕਿਬ ਨਾਸਿਰ ਵਲੋਂ ਬਰਖ਼ਾਸਤ ਕੀਤੇ ਗਏ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਚੇਅਰਮੈਨ ਸਾਦਿਕ ਉਲ ਫ਼ਾਰੂਕ ਦੀ ਜਗ੍ਹਾ 'ਤੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ...

ਪੂਰੀ ਖ਼ਬਰ »

ਅਣ-ਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਦੀ ਨਵੀਂ ਨੀਤੀ ਸਬੰਧੀ ਬਾਜਵਾ ਦੀ ਪ੍ਰਧਾਨਗੀ 'ਚ ਮੀਟਿੰਗ

ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)–ਸੂਬੇ 'ਚ ਉਸਰੀਆਂ ਅਣ-ਅਧਿਕਾਰਤ ਤੇ ਗੈਰ-ਕਾਨੂੰਨੀ ਕਾਲੋਨੀਆਂ ਨੂੰ ਨਿਯਮਿਤ ਕਰਕੇ ਇਨ੍ਹਾਂ ਕਾਲੋਨੀਆਂ 'ਚ ਰਹਿੰਦੇ ਲੋਕਾਂ ਨੂੰ ਸੁੱਖ ਦਾ ਸਾਹ ਦੇਣ ਦੇ ਮੰਤਵ ਨਾਲ ਨਵੀਂ ਨੀਤੀ ਬਣਾਉਣ ਲਈ ਅੱਜ ਇੱਥੇ ਸੂਬੇ ਦੇ ਮਕਾਨ ਉਸਾਰੀ ਤੇ ...

ਪੂਰੀ ਖ਼ਬਰ »

ਕਾਂਗਰਸ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ-ਦਿਲਰਾਜ ਸਿੰਘ ਸਰਕਾਰੀਆ

ਚੋਗਾਵਾਂ, 21 ਜੂਨ (ਗੁਰਬਿੰਦਰ ਸਿੰਘ ਬਾਗੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨਾਲ ਚੋਣਾਂ 'ਚ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਤੇ ਇਸ ਸਬੰਧੀ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ, ਆਟਾ-ਦਾਲ ਸਕੀਮ ਸ਼ੁਰੂ ਕੀਤੇ ਜਾਣ ਨਾਲ ਸ਼ੁਰੂਆਤ ਹੋ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਪੰਜਾਬ ਦੀ ਜਨਤਾ ਨਾਲ ਚੋਣਾਂ 'ਚ ਕੀਤੇ ਵਾਅਦੇ ਪੂਰੇ ਕਰੇ-ਲੋਪੋਕੇ

ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ)-ਅਕਾਲੀ ਦਲ ਭਾਜਪਾ ਦੀ ਸਰਕਾਰ ਸਮੇਂ ਗ਼ਰੀਬ ਨੂੰ ਮਿਲਦੀਆਂ ਸਹੂਲਤਾਂ ਬੰਦ ਹੋਣ 'ਤੇ ਜਿੱਥੇ ਗ਼ਰੀਬ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ ਉੱਥੇ ਪੰਜਾਬ ਤੇ ਹਲਕਾ ਰਾਜਾਸਾਂਸੀ ਖ਼ਾਸ ਕਰਕੇ ਚੋਗਾਵਾਂ/ਲੋਪੋਕੇ ਦੇ ਪਿੰਡਾਂ ਵਿਚ ...

ਪੂਰੀ ਖ਼ਬਰ »

ਭਾਰਤ ਤੇ ਪੰਜਾਬ ਸਰਕਾਰ ਵਲੋਂ ਫਾਰਮੈਸੀ ਕੋਰਸ ਲਈ ਸਿਗਮਾ ਕਾਲਜ ਨੂੰ ਮਿਲੀ ਮਨਜ਼ੂਰੀ

ਲੁਧਿਆਣਾ, 21 ਜੂਨ (ਸਲੇਮਪੁਰੀ)-ਗਿੱਲ ਨਹਿਰ ਕਿਨਾਰੇ ਸਥਿਤ ਸਿਗਮਾ ਨਰਸਿੰਗ ਕਾਲਜ ਲੁਧਿਆਣਾ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਫਾਰਮੈਸੀ ਕੋਰਸ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ | ਕਾਲਜ ਦੇ ਚੇਅਰਮੈਨ ਸਤਪਾਲ ਭਨੋਟ ਨੇ ਦੱਸਿਆ ਕਿ ਆਲ ਇੰਡੀਆ ਕੌਾਸਲ ਆਫ਼ ...

ਪੂਰੀ ਖ਼ਬਰ »

ਅਮਰੀਕਾ ਦੀ ਜੇਲ੍ਹ 'ਚ ਨਜ਼ਰਬੰਦ ਸਿੱਖਾਂ 'ਤੇ ਤਸ਼ੱਦਦ ਢਾਏ ਜਾਣ ਸਬੰਧੀ ਸ਼੍ਰੋਮਣੀ ਕਮੇਟੀ ਵਲੋਂ ਭਾਰਤ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ

ਅੰਮਿ੍ਤਸਰ, 21 ਜੂਨ (ਸਟਾਫ਼ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅਮਰੀਕਾ 'ਚ ਗੈਰ-ਕਾਨੂੰਨੀ ਆਵਾਸ ਨੂੰ ਲੈ ਕੇ ਓਰੇਗੋਨ ਦੀ ਜੇਲ੍ਹ 'ਚ ਨਜ਼ਰਬੰਦ ਕੀਤੇ 52 ਭਾਰਤੀਆਂ, ਜਿਨ੍ਹਾਂ 'ਚੋਂ ਬਹੁਤੇ ਸਿੱਖ ਹਨ 'ਤੇ ਅਣ-ਮਨੁੱਖੀ ਤਸ਼ੱਦਦ ...

ਪੂਰੀ ਖ਼ਬਰ »

ਕੈਨੇਡਾ ਸਟੱਡੀ ਵੀਜ਼ਾ/ਸਕੂਲਿੰਗ ਵੀਜ਼ਾ ਅਤੇ ਮਲਟੀਪਲ ਸੁਪਰ ਵੀਜ਼ਾ ਲਈ ਸੈਮੀਨਾਰ 24 ਜੂਨ ਨੂੰ -ਐਕਸਪਰਟ ਕੈਰੀਅਰ ਕੰਸਲਟੈਂਟ

ਜਲੰਧਰ, 21 ਜੂਨ (ਅ.ਬ.)-ਪੰਜਾਬ ਦੀ ਭਰੋਸੇਮੰਦ ਅਤੇ ਪੰਜਾਬ ਸਰਕਾਰ ਤੋਂ ਲਾਇਸੈਂਸ ਪ੍ਰਾਪਤ ਐਕਸਪਰਟ ਕੈਰੀਅਰ ਕੰਸਲਟੈਂਟ (ਈ.ਸੀ.ਸੀ.) ਮੋਹਾਲੀ ਨੇ ਪਿਛਲੇ ਇੰਟੇਕ ਵਿਚ ਸਟੱਡੀ ਵੀਜ਼ਾ/ਸਕੂਲਿੰਗ ਵੀਜ਼ਾ ਅਤੇ ਮਲਟੀਪਲ ਸੁਪਰ ਵੀਜ਼ਾ ਦੇ 107 ਤੋਂ ਵੱਧ ਵੀਜ਼ਾ ਪ੍ਰਾਪਤ ਕਰਨ ਵਿਚ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਬੀਤੇ ਦਿਨ ਵਿਜੀਲੈਂਸ ਦੀ ਵੇਰਕਾ ਮਿਲਕ ਪਲਾਟਾਂ 'ਚ ਹੋਈ ਵਿਜੀਲੈਂਸ ਦੀ ਕਾਰਵਾਈ ਦੀ ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਨਿੰਦਾ ਕੀਤੀ ਗਈ ਹੈ | ਉਨ੍ਹਾਂ ਵਿਜੀਲੈਂਸ ਕਾਰਵਾਈ ਬੰਦ ਨਾ ਹੋਣ 'ਤੇ ਅਣਮਿੱਥੇ ਸਮੇਂ ...

ਪੂਰੀ ਖ਼ਬਰ »

50 ਮਾਈਕਰੋਨ ਤੋਂ ਘੱਟ ਦੇ ਲਿਫਾਫੇ ਬਣੇ ਤਾਂ ਹੋਵੇਗੀ ਕਾਰਵਾਈ

ਜਲੰਧਰ, 21 ਜੂਨ (ਸ਼ਿਵ)-ਆਲ ਪਲਾਸਟਿਕ ਮੈਨੂਫੈਕਚਰਿੰਗ ਐਾਡ ਟਰੇਡਰ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਕਿਹਾ ਹੈ ਕਿ ਉਹ 50 ਮਾਈਕਰੋਨ ਦੀ ਮੋਟਾਈ ਵਾਲੇ ਲਿਫ਼ਾਫ਼ੇ ਬਣਾ ...

ਪੂਰੀ ਖ਼ਬਰ »

ਬਲੂ ਸਟਾਰ ਨੇ ਅਨੋਖੇ 'ਇਮੀਊਨੋ ਬੂਸਟ ਟੈਕਨੋਲੋਜੀ' ਨਾਲ ਆਪਣੀ ਪਾਣੀ ਪਿਊਰੀਫਾਇਰ ਦੀ ਰੇਂਜ ਦਾ ਕੀਤਾ ਵਿਸਥਾਰ

ਜਲੰਧਰ , 21 ਜੂਨ (ਅ.ਬ)-ਬਲੂ ਸਟਾਰ ਲਿਮਿਟਡ ਨੇ ਆਰਓ, ਯੂਵੀ, ਆਰਓ+ਯੂਵੀ ਅਤੇ ਆਰਓ+ਯੂਵੀ+ਯੂਏਫ ਤਕਨੀਕ ਨਾਲ ਅਲੱਗ-ਅਲੱਗ ਮੁੱਲ ਵਾਲੇ ਘਰੇਲੂ ਪਾਣੀ ਪਿਊਰੀਫਾਇਰ ਦੀ ਆਕਰਸ਼ਕ ਤੇ ਵਿਸ਼ੇਸ਼ ਰੇਂਜ ਦੇ ਸ਼ੁਭ ਆਰੰਭ ਦਾ ਐਲਾਨ ਕੀਤਾ ਹੈ | ਇਸ 'ਚ ਅਤਿ-ਅਧੁਨਿਕ ਅਤੇ ਵਿਸ਼ੇਸ਼ ...

ਪੂਰੀ ਖ਼ਬਰ »

12ਵੀਂ ਦੇ ਸਾਇੰਸ ਤੇ ਕਾਮਰਸ ਗਰੁੱਪਾਂ ਦੇ ਡਿਜੀਟਲ ਸਰਟੀਫ਼ਿਕੇਟ ਦੀ ਸਹੂਲਤ ਸ਼ੁਰੂ

ਐੱਸ.ਏ.ਐੱਸ. ਨਗਰ, 21 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦੇ ਸਾਇੰਸ ਤੇ ਕਾਮਰਸ ਗਰੁੱਪਾਂ ਦੇ ਸਰਟੀਫਿਕੇਟ ਡਿਜੀਟਲ ਕਰ ਦਿੱਤੇ ਗਏ ਹਨ, ਜਦਕਿ ਮੈਟਿ੍ਕ ਤੇ ਸੀਨੀਅਰ ਸੈਕੰਡਰੀ ਦੇ ਡਿਜੀਟਲ ਸਰਟੀਫਿਕੇਟ ਮੁਹੱਈਆ ਕਰਨ ਲਈ ਬੋਰਡ ...

ਪੂਰੀ ਖ਼ਬਰ »

ਵਾਰਿਸ ਟੈਸਟ ਟਿਊਬ ਬੇਬੀ ਬੇਔਲਾਦ ਜੋੜਿਆਂ ਦੇ ਸੁਪਨੇ ਕਰ ਰਿਹੈ ਸਾਕਾਰ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਮੋਗਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਰਾਜੀਵ ਹਸਪਤਾਲ 'ਚ ਸਥਾਪਿਤ ਵਾਰਿਸ ਟੈੱਸਟ ਟਿਊਬ ਬੇਬੀ ਸੈਂਟਰ ਮੋਗਾ ਬੇਔਲਾਦ ਜੋੜਿਆਂ ਦੇ ਸੁਪਨੇ ਸਾਕਾਰ ਕਰ ਰਿਹਾ ਹੈ | ਟੈਸਟ ਟਿਊਬ ਦੀ ਵਿਧੀ ਨਾਲ ਇਸ ਸੈਂਟਰ ਤੋਂ ਸੈਂਕੜੇ ਹੀ ਬੇਔਲਾਦ ਜੋੜੇ ...

ਪੂਰੀ ਖ਼ਬਰ »

ਰੰਧਾਵਾ ਦੀ ਹਾਜ਼ਰੀ 'ਚ ਮਾਰਕਫੈੱਡ ਤੇ ਹਿੰਦੁਸਤਾਨ ਪੈਟਰੋਲੀਅਮ 'ਚ ਸਮਝੌਤਾ

ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)-ਦੇਸ਼ ਦੀ ਨਾਮੀ ਪੈਟਰੋਲੀਅਮ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਤੇ ਏਸ਼ੀਆ ਦੀ ਸਿਰਕੱਢ ਸਹਿਕਾਰੀ ਸੰਸਥਾ ਮਾਰਕਫੈੱਡ ਨੇ ਮਿਲ ਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਪੰਜਾਬ ਦੀ ...

ਪੂਰੀ ਖ਼ਬਰ »

ਰੇਲਵੇ ਵਲੋਂ ਲੰਬੀ ਦੂਰੀ ਦੀਆਂ ਗੱਡੀਆਂ 'ਚ 'ਟਰੇਨ ਕੈਪਟਨ' ਸਹੂਲਤ ਦੀ ਸ਼ੁਰੂਆਤ

ਫ਼ਿਰੋਜ਼ਪੁਰ, 21 ਜੂਨ (ਪਰਮਿੰਦਰ ਸਿੰਘ)-ਉੱਤਰ ਰੇਲਵੇ ਵਲੋਂ ਰੇਲ ਯਾਤਰੀਆਂ ਨੂੰ ਯਾਤਰਾ ਦੌਰਾਨ ਆਉਣ ਵਾਲੀਆਂ ਪੇ੍ਰਸ਼ਾਨੀਆਂ ਤੇ ਹੋਰ ਬਿਹਤਰ ਸੇਵਾਵਾਂ ਦੇਣ ਦੇ ਮਨੋਰਥ ਨਾਲ ਰੇਲ ਗੱਡੀ ਕੈਪਟਨ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਲੰਬੀ ਦੂਰੀ ਮੇਲ ਤੇ ...

ਪੂਰੀ ਖ਼ਬਰ »

ਕੌਮੀ ਮਾਰਗ-64 ਦੀ ਪਟਿਆਲਾ-ਬਰਨਾਲਾ ਸੜਕ 'ਤੇ ਪੌਦੇ ਨਾ ਲਾਉਣ ਦਾ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਪੁੱਜਾ

ਸੰਗਰੂਰ, 21 ਜੂਨ (ਧੀਰਜ ਪਸ਼ੌਰੀਆ)-ਕੌਮੀ ਮਾਰਗ-64 ਦੀ ਪਟਿਆਲਾ-ਬਰਨਾਲਾ ਸੜਕ ਨੰੂ ਚਹੁੰ-ਮਾਰਗੀ ਬਣਾਉਣ ਤੋਂ ਬਾਅਦ ਇਸ ਦੇ ਨਾਲ-ਨਾਲ ਪੌਦੇ ਨਾ ਲਗਾਉਣ ਦਾ ਮਾਮਲਾ ਪ੍ਰਧਾਨ ਮੰਤਰੀ ਦਫ਼ਤਰ ਪੁੱਜ ਗਿਆ ਹੈ | ਸੰਗਰੂਰ ਦੇ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 28 ਤੋਂ

ਧਰਮਗੜ੍ਹ, 21 ਜੂਨ (ਗੁਰਜੀਤ ਸਿੰਘ ਚਹਿਲ)-ਸਮਾਜ ਸੇਵੀ ਤੇ ਧਾਰਮਿਕ ਕਾਰਜਾਂ 'ਚ ਅਹਿਮ ਭੂਮਿਕਾ ਨਿਭਾਅ ਰਹੀ ਸੰਸਥਾ ਕਲਗ਼ੀਧਰ ਟਰੱਸਟ ਵਲੋਂ ਵੀਹਵੀਂ ਸਦੀ ਦੇ ਮਹਾਨ ਤਪੱਸਵੀ ਸੰਤ ਬਾਬਾ ਅਤਰ ਸਿੰਘ ਦੇ ਅਨਿੰਨ ਸੇਵਕ ਸੰਤ ਬਾਬਾ ਤੇਜਾ ਸਿੰਘ ਦੀ ਬਰਸੀ ਸ਼ਰਧਾ ਪੂਰਵਕ ...

ਪੂਰੀ ਖ਼ਬਰ »

ਸਿੱਖਿਆ ਵਿਭਾਗ 'ਚ ਵੱਡੀ ਰੱਦੋ-ਬਦਲ ਦੀ ਸੰਭਾਵਨਾ

ਫ਼ਿਰੋਜ਼ਪੁਰ, 21 ਜੂਨ (ਜਸਵਿੰਦਰ ਸਿੰਘ ਸੰਧੂ)-ਪੰਜਾਬ ਦੇ ਸਿੱਖਿਆ ਵਿਭਾਗ 'ਚ ਅਧਿਕਾਰੀਆਂ ਦੀ ਵੱਡੀ ਰੱਦੋ-ਬਦਲ ਦੀ ਸੰਭਾਵਨਾ ਬਣੀ ਹੋਈ ਹੈ | ਕਈ ਅਧਿਕਾਰੀ ਕੁਰਸੀ ਬਚਾਉਣ ਲਈ ਤੇ ਕਈ ਮਲਾਈਦਾਰ ਕੁਰਸੀਆਂ 'ਤੇ ਜਾਣ ਲਈ ਆਪਣੇ ਨਜ਼ਦੀਕੀ ਰਾਜਨੀਤਕ ਲੋਕਾਂ ਦੇ ਚੱਕਰ ਮਾਰ ...

ਪੂਰੀ ਖ਼ਬਰ »

ਡਾ: ਸ਼ਾਰਦਾ ਮੈਡੀਲਾਈਫ ਨੇ ਧੂਮਧਾਮ ਨਾਲ ਮਨਾਈ ਹਸਪਤਾਲ ਦੀ ਵਰੇ੍ਹਗੰਢ

ਜਲੰਧਰ, 21 ਜੂਨ (ਅ.ਬ.)-ਡਾ. ਸ਼ਾਰਦਾ ਮੈਡੀਲਾਈਫ ਹਸਪਤਾਲ ਨੇ ਹਰ ਵਾਰ ਤਰ੍ਹਾਂ ਇਸ ਵਾਰ ਵੀ ਹਸਪਤਾਲ ਦੀ ਵਰੇ੍ਹਗੰਢ ਬੜੀ ਧੂਮਧਾਮ ਨਾਲ ਮਨਾਈ ਗਈ | ਇਸ ਸਮਾਗਮ ਦਾ ਆਯੋਜਨ ਲੁਧਿਆਣਾ ਦੇ ਪੰਜ ਸਿਤਾਰਾ ਹੋਟਲ ਵਿਚ ਕੀਤਾ ਗਿਆ ਜਿੱਥੇ ਡਾ. ਹਰਪ੍ਰੀਤ ਭਾਟੀਆ ਤੇ ਸੀ.ਏ. ਰਜਨੀਸ਼ ...

ਪੂਰੀ ਖ਼ਬਰ »

ਇਕ ਹੋਰ ਪਰਿਵਾਰ ਨੂੰ ਮਿਲਿਆ ਸੰਤਾਨ ਦਾ ਸੁਖ਼-ਅੰਸ਼ ਆਈ.ਵੀ.ਐਫ.

ਜਲੰਧਰ, 21 ਜੂਨ (ਅ.ਬ.)-ਸ਼ਾਮ ਨਰਸਿੰਗ ਹੋਮ ਤੇ ਹਾਰਟ ਸੈਂਟਰ ਰੇਲਵੇ ਰੋਡ ਮੋਗਾ 'ਚ ਆਈ.ਵੀ.ਐਫ. ਸੈਂਟਰ ਤੇ ਟੈਸਟ ਟਿਊਬ ਬੇਬੀ ਨੇ ਇਕ ਹੋਰ ਪਰਿਵਾਰ ਨੂੰ ਸੰਤਾਨ ਦਾ ਸੁੱਖ ਪ੍ਰਦਾਨ ਕੀਤਾ | ਸਿੱਧੂ ਪਰਿਵਾਰ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ, ਜਿਨ੍ਹਾਂ ਦਾ ਵਿਆਹ ਹੋਏ ਲਗਪਗ ...

ਪੂਰੀ ਖ਼ਬਰ »

ਵੰਡ ਤੋਂ ਬਾਅਦ ਸ੍ਰੀ ਨਨਕਾਣਾ ਸਾਹਿਬ 'ਚ ਆਬਾਦ ਹੋਣ ਵਾਲਾ ਈਸ਼ਰ ਸਿੰਘ ਦਾ ਪਹਿਲਾ ਪਰਿਵਾਰ

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-1947 'ਚ ਹੋਈ ਦੇਸ਼ ਦੀ ਵੰਡ ਦੇ ਉਪਰੰਤ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ 'ਚ ਪਰਿਵਾਰ ਸਮੇਤ ਆਬਾਦ ਹੋਣ ਵਾਲਾ ਸ: ਈਸ਼ਰ ਸਿੰਘ ਦਾ ਪਹਿਲਾ ਪਰਿਵਾਰ ਹੈ | ਇਸ ਪਰਿਵਾਰ ਨੇ ਮੌਜੂਦਾ ਸਮੇਂ ਪਾਕਿਸਤਾਨ ਦੀ ਰਾਜਨੀਤਿਕ ਸੱਤਾ, ...

ਪੂਰੀ ਖ਼ਬਰ »

ਉੱਤਰ-ਪੂਰਬ ਖੇਤਰ 'ਚ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਦੀ ਸਹਾਇਤਾ ਲਈ ਖ਼ਾਲਸਾ ਏਡ ਡਟੀ

ਲੁਧਿਆਣਾ, 21 ਜੂਨ (ਪੁਨੀਤ ਬਾਵਾ)-ਪਿਛਲੇ ਦਿਨੀਂ ਭਾਰਤ ਦੇ ਉੱਤਰ ਪੂਰਬ ਖੇਤਰ 'ਚ ਹੜ੍ਹ ਆਉਣ ਕਰਕੇ ਆਸਾਮ, ਤਿ੍ਪੁਰਾ ਤੇ ਮਣੀਪੁਰ ਦੇ 7 ਲੱਖ ਤੋਂ ਜ਼ਿਆਦਾ ਲੋਕ ਘਰੋਂ ਬੇਘਰ ਹੋ ਗਏ ਸਨ ਜਿਨ੍ਹਾਂ ਨੂੰ ਖਾਣ ਪੀਣ ਦਾ ਸਮਾਨ ਦੇਣ ਤੇ ਹੋਰ ਸਹਾਇਤਾ ਕਰਨ ਲਈ ਖਾਲਸਾ ਏਡ ਦੀ ਟੀਮ ...

ਪੂਰੀ ਖ਼ਬਰ »

ਖੁਰਾਕ ਨਿਰੀਖਕ ਬਾਇਓਮੈਟਿ੍ਕ ਵਿਧੀ ਰਾਹੀਂ ਸਸਤਾ ਰਾਸ਼ਨ ਵੰਡਣ ਤੋਂ ਹੋਏ ਇਨਕਾਰੀ

ਮੁੱਲਾਂਪੁਰ-ਦਾਖਾ, 21 ਜੂਨ (ਨਿਰਮਲ ਸਿੰਘ ਧਾਲੀਵਾਲ)-ਕੌਮੀ ਅੰਨ ਸੁਰੱਖਿਆ ਬਿੱਲ ਅਧੀਨ ਪੰਜਾਬ 'ਚ ਕਰੀਬ 35 ਲੱਖ ਨੀਲੇ ਅਤੇ ਅੰਨਤੋਦਿਆ ਕਾਰਡਾਂ ਅਧੀਨ 1 ਲੱਖ 20 ਹਜਾਰ ਤੋਂ ਜਿਆਦਾ ਪਰਿਵਾਰਾਂ ਨੂੰ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਸਤੀ ਕਣਕ ਵੰਡਣ ਤੋਂ ਖੁਰਾਕ ...

ਪੂਰੀ ਖ਼ਬਰ »

10184 ਮੈਗਾਵਾਟ ਤੱਕ ਪੁੱਜੀ ਬਿਜਲੀ ਦੀ ਮੰਗ

ਜਲੰਧਰ, 21 ਜੂਨ (ਸ਼ਿਵ ਸ਼ਰਮਾ)-ਝੋਨੇ ਦੀ ਲਵਾਈ ਸ਼ੁਰੂ ਹੁੰਦੇ ਸਾਰ ਹੀ ਪੰਜਾਬ 'ਚ ਬਿਜਲੀ ਦੀ ਮੰਗ 10184 ਮੈਗਾਵਾਟ ਤੱਕ ਪੁੱਜ ਗਈ ਹੈ ਅਤੇ ਇਕ ਦਿਨ ਵਿਚ ਹੀ ਬਿਜਲੀ ਦੀ ਮੰਗ 8621 ਮੈਗਾਵਾਟ ਤੋਂ ਵੱਧ ਕੇ 10184 ਮੈਗਾਵਾਟ ਤੱਕ ਪੁੱਜੀ ਹੈ | ਇਕ ਦਿਨ 'ਚ 1384 ਮੈਗਾਵਾਟ ਬਿਜਲੀ ਦੀ ਮੰਗ 'ਚ ...

ਪੂਰੀ ਖ਼ਬਰ »

ਖ਼ਤਰਨਾਕ ਨਸਲ ਦੇ ਪਾਲਤੂ ਕੁੱਤੇ ਰੱਖਣ ਦੇ ਸ਼ੌਕ ਇਨਸਾਨਾਂ ਤੇ ਜਾਨਵਰਾਂ 'ਤੇ ਪੈ ਰਹੇ ਭਾਰੀ

ਗੁਰਦਾਸਪੁਰ, 21 ਜੂਨ (ਆਰਿਫ਼)-ਭਾਰਤ 'ਚ ਖ਼ਤਰਨਾਕ ਕੁੱਤੇ ਪਾਲਤੂ ਬਣਾ ਕੇ ਰੱਖਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਜਦੋਂ ਕਿ ਪੰਜਾਬ 'ਚ ਇਹ ਰੁਝਾਨ ਸਿਖ਼ਰਾਂ 'ਤੇ ਪਹੁੰਚਿਆ ਹੋਇਆ ਹੈ | ਆਏ ਦਿਨ ਇਨ੍ਹਾਂ ਖ਼ਤਰਨਾਕ ਕੁੱਤਿਆਂ ਵਲੋਂ ਕੱਟੇ ਜਾਣ ਕਾਰਨ ਇਨਸਾਨਾਂ ਤੇ ਜਾਨਵਰਾਂ ...

ਪੂਰੀ ਖ਼ਬਰ »

ਬ੍ਰਹਮ ਮਹਿੰਦਰਾ ਵਲੋਂ ਮਹਿਲਾਵਾਂ 'ਚ ਕੈਂਸਰ ਦੀ ਬਿਮਾਰੀ ਦਾ ਪਤਾ ਲਾਉਣ ਲਈ 'ਕੈਂਸਰ ਡਿਟੈਕਸ਼ਨ' ਵੈਨ ਦੀ ਸ਼ੁਰੂਆਤ

ਚੰਡੀਗੜ੍ਹ, 21 ਜੂਨ (ਅਜੀਤ ਬਿਊਰੋ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਮਾਲਵਾ ਖੇਤਰ ਦੀਆਂ ਮਹਿਲਾਵਾਂ ਵਿਚ ਜਾਨਲੇਵਾ ਬਿਮਾਰੀ ਕੈਂਸਰ ਦੇ ਲੱਛਣਾਂ ਦਾ ਪਤਾ ਲਾਉਣ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀ 'ਕੈਂਸਰ ...

ਪੂਰੀ ਖ਼ਬਰ »

ਤਰਨਾ ਦਲ ਦੀਆਂ ਨਿਹੰਗ ਸਿੰਘ ਫ਼ੌਜਾਂ ਵਲੋਂ ਬਾਬਾ ਬਿਸ਼ਨ ਸਿੰਘ ਦੀ ਬਰਸੀ ਨੂੰ ਸਮਰਪਿਤ ਮਹੱਲਾ ਸਜਾਇਆ

ਬਾਬਾ ਬਕਾਲਾ ਸਾਹਿਬ, 21 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)-ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਸੱਚਖੰਡ ਵਾਸੀ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਿਸ਼ਨ ਸਿੰਘ ਦੀ ਸਲਾਨਾ ਬਰਸੀ ਸਬੰਧੀ ਤਰਨਾ ਦਲ ਦੇ 15ਵੇਂ ਮੌਜੂਦਾ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪਾਕਿ ਸਿੱਖਾਂ ਵਲੋਂ ਪੀ.ਐਸ.ਜੀ.ਪੀ.ਸੀ. ਦੀ ਚੋਣ ਕਰਾਉਣ ਦੀ ਮੰਗ

ਅੰਮਿ੍ਤਸਰ, 21 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਆਦ ਨੂੰ ਖ਼ਤਮ ਹੋਇਆਂ ਲਗਪਗ 18 ਮਹੀਨੇ ਬੀਤ ਚੁੱਕੇ ਹਨ | ਪਾਕਿ ਸਿੱਖ ਭਾਈਚਾਰੇ ਨੇ ਕਮੇਟੀ ਦੇ ਪ੍ਰਧਾਨ ਸਮੇਤ ਹੋਰਨਾਂ ਮੈਂਬਰਾਂ ਦੀ ਨਿਯੁਕਤੀ ਚੋਣ ਦੇ ਆਧਾਰ 'ਤੇ ਕਰਾਏ ਜਾਣ ...

ਪੂਰੀ ਖ਼ਬਰ »

ਪਾਕਿਸਤਾਨ 'ਚ ਲਸ਼ਕਰ-ਏ-ਤਾਇਬਾ ਵਲੋਂ ਦਿੱਤੀ ਜਾ ਰਹੀ ਹੈ ਇੰਜੀਨੀਅਰਾਂ ਨੂੰ ਟ੍ਰੇਨਿੰਗ

ਨਵੀਂ ਦਿੱਲੀ, 21 ਜੂਨ (ਏਜੰਸੀ)-ਜੰਮੂ-ਕਸ਼ਮੀਰ 'ਚ ਜਾਰੀ ਅੱਤਵਾਦੀ ਸਰਗਰਮੀਆਂ 'ਚ ਪਾਕਿਸਤਾਨ ਦਾ ਦਖਲ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ, ਇਸ ਦੌਰਾਨ ਖ਼ੁਫੀਆ ਏਜੰਸੀਆਂ ਵਲੋਂ ਕੀਤੇ ਵੱਡੇ ਖੁਲਾਸੇ ਮੁਤਾਬਿਕ ਪਾਕਿਸਤਾਨ ਦੇ ਲਾਹੌਰ ਦੇ ਮਰਕਜ ਅਲ ਕਦੇਸੀਆ ਵਿਖੇ ...

ਪੂਰੀ ਖ਼ਬਰ »

ਵਾਜਪਾਈ ਦੀ ਸਿਹਤ 'ਚ ਸੁਧਾਰ ਹੋ ਰਿਹੈ-ਏਮਜ਼ ਸੂਤਰ

ਨਵੀਂ ਦਿੱਲੀ, 21 ਜੂਨ (ਏਜੰਸੀ)-ਏਮਜ਼ ਸੂਤਰਾਂ ਵਲੋਂ ਅੱਜ ਦੱਸਿਆ ਗਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ | ਦੇਸ਼ ਦੇ 3 ਵਾਰ ਪ੍ਰਧਾਨ ਮੰਤਰੀ ਬਣੇ ਵਾਜਪਾਈ (93) ...

ਪੂਰੀ ਖ਼ਬਰ »

ਪੰਜਾਬ 'ਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ-'ਆਪ'

ਚੰਡੀਗੜ੍ਹ, 21 ਜੂਨ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਉੱਪਰ ਰੇਤ ਮਾਫ਼ੀਆ ਦੁਆਰਾ ਨੂਰਪੁਰ ਬੇਦੀ ਨੇੜੇ ਬੇਈਹਾਰਾ ਖੱਡ ਉੱਪਰ ਕੀਤੇ ਜਾਨਲੇਵਾ ਹਮਲੇ ਦੀ ਆਮ ਆਦਮੀ ਪਾਰਟੀ ਨੇ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ...

ਪੂਰੀ ਖ਼ਬਰ »

ਕ੍ਰਿਕਟ ਮੈਚ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਿਆ

ਬੱਲੀਆ (ਉੱਤਰ ਪ੍ਰਦੇਸ਼), 21 ਜੂਨ (ਪੀ.ਟੀ.ਆਈ.)-ਉੱਤਰ ਪ੍ਰਦੇਸ਼ 'ਚ ਪੈਂਦੇ ਭੀਖਪੁਰ ਪਿੰਡ 'ਚ ਇਕ ਕ੍ਰਿਕਟ ਮੈਚ ਨੂੰ ਲੈ ਕੇ ਹੋਏ ਝਗੜੇ 'ਚ 15 ਸਾਲ ਦੇ ਇਕ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਅਤੇ 4 ਨੌਜਵਾਨ ਇਸ ਝਗੜੇ 'ਚ ਜ਼ਖਮੀ ਹੋ ਗਏ | ਪੁਲਿਸ ਮਤਾਬਿਕ ਭੀਖਪੁਰ ...

ਪੂਰੀ ਖ਼ਬਰ »

ਪਨਾਮਾ ਪੇਪਰ ਲੀਕ ਮਾਮਲੇ ਵਿਚ ਵੱਡਾ ਖੁਲਾਸਾ

ਨਵੀਂ ਦਿੱਲੀ, 21 ਜੂਨ (ਏਜੰਸੀ)-ਪਨਾਮਾ ਪੇੇਪਰ ਲੀਕ ਮਾਮਲੇ 'ਚ ਨਵਾਂ ਖੁਲਾਸਾ ਹੋਇਆ ਹੈ | ਅਪ੍ਰੈਲ 2016 'ਚ ਪਨਾਮਾ ਪੇਪਰਾਂ ਦੇ ਛਪਣ ਤੋਂ ਤਿੰਨ ਹਫ਼ਤੇ ਪਹਿਲਾਂ ਪਨਾਮਾ ਦੀ ਲਾਅਫਰਮ ਮੋਸੈਕ ਫੋਨਸੇਕਾ ਨੂੰ ਕੀਤੀ ਈ-ਮੇਲ 'ਚ ਕੁਝ ਭਾਰਤੀਆਂ ਦੇ ਨਾਂਅ ਸਾਹਮਣੇ ਆਏ ਹਨ | ਇਸ 'ਚ ...

ਪੂਰੀ ਖ਼ਬਰ »

ਮੁੰਬਈ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫਿਜ਼ ਦਾ ਬੇਟਾ ਤੇ ਜਵਾਈ ਪਾਕਿਸਤਾਨ 'ਚ ਲੜਨਗੇ ਚੋਣਾਂ

ਲਾਹੌਰ, 21 ਜੂਨ (ਏਜੰਸੀ)-ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਰਤਾ ਹਾਫ਼ਿਜ਼ ਸਈਦ ਦਾ ਪੁੱਤਰ ਤੇ ਜਵਾਈ 25 ਜੁਲਾਈ ਨੂੰ ਹੋ ਰਹੀਆਂ ਆਮ ਚੋਣਾਂ 'ਚ ਪੂਰੇ ਪਾਕਿਸਤਾਨ 'ਚ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਸੀਟਾਂ ਤੋਂ ਚੋਣਾਂ ਲੜਨ ਵਾਲੇ ਜਮਾਤ-ਉਦ-ਦਾਵਾ ਦੇ 265 ...

ਪੂਰੀ ਖ਼ਬਰ »

2016 'ਚ ਹਵਾ ਪ੍ਰਦੂਸ਼ਣ ਕਾਰਨ ਹੋਈ 42 ਲੱਖ ਲੋਕਾਂ ਦੀ ਮੌਤ-ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 21 ਜੂਨ (ਆਈ. ਏ. ਐਨ. ਐਸ.)-ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ 2016 'ਚ ਹਵਾ ਪ੍ਰਦੂਸ਼ਣ ਦੇ ਉੱਚ-ਪੱਧਰ ਦੀ ਵਜ੍ਹਾ ਕਰਕੇ 42 ਲੱਖ ਲੋਕਾਂ ਦੀ ਮੌਤ ਹੋਈ ਗਈ ਸੀ | ਨਿਊਯਾਰਕ 'ਚ ਸੰਯੁਕਤ ਰਾਸ਼ਟਰ ਹੈੱਡਕੁਆਰਟਰ 'ਚ 2018 ਦੀ ਵਿਕਾਸ ਉਦੇਸ਼ਾਂ ਦੀ ...

ਪੂਰੀ ਖ਼ਬਰ »

ਜੇਕਰ ਭਾਰਤ ਜੰਮੂ-ਕਸ਼ਮੀਰ ਲਈ ਹਾਮੀ ਭਰਦਾ ਤਾਂ ਅਸੀਂ ਮਕਬੂਜ਼ਾ ਕਸ਼ਮੀਰ 'ਚ ਯੂ.ਐਨ. ਜਾਂਚ ਲਈ ਤਿਆਰ- ਪਾਕਿ

ਇਸਲਾਮਾਬਾਦ, 21 ਜੂਨ (ਏਜੰਸੀ)- ਪਾਕਿਸਤਾਨ ਨੇ ਅੱਜ ਦਾਅਵੇ ਨਾਲ ਕਿਹਾ ਹੈ ਕਿ ਉਹ ਸੰਯੁਕਤ ਰਾਸ਼ਟਰ (ਯੂ.ਐਨ.) ਦੀ ਉਸ ਤਾਜ਼ਾ ਰਿਪੋਰਟ ਨੂੰ ਸਵੀਕਾਰ ਕਰਦਿਆਂ ਮਕਬੂਜ਼ਾ ਕਸ਼ਮੀਰ 'ਚ ਯੂ.ਐਨ. ਤੋਂ ਜਾਂਚ ਕਰਵਾਉਣ ਲਈ ਤਿਆਰ ਹੈ ਬਸ਼ਰਤੇ ਭਾਰਤ ਵੀ ਜੰਮੂ-ਕਸ਼ਮੀਰ 'ਚ ਸੰਯੁਕਤ ...

ਪੂਰੀ ਖ਼ਬਰ »

ਕੀ ਸਰਕਾਰ ਹੁਣ ਲੋਕਾਂ ਦੇ ਬਿਜਲੀ ਬਿੱਲਾਂ ਨੂੰ ਕਰੇਗੀ 'ਗਊ ਸੈਸ' ਤੋਂ ਮੁਕਤ?

ਚੰਡੀਗੜ੍ਹ, 21 ਜੂਨ (ਵਿਕਰਮਜੀਤ ਸਿੰਘ ਮਾਨ)-ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਰਾਜ ਭਰ ਦੀਆਂ ਰਜਿਸਟਰਡ ਗਊਸ਼ਾਲਾਵਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਗਈ ਸੀ ਜੋ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਬੰਦ ਕਰਨ ਦਾ ਐਲਾਨ ਕਰ ਦਿੱਤਾ | ਹੁਣ ਪੀ.ਐਸ.ਪੀ.ਸੀ.ਐਲ. ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX