ਤਾਜਾ ਖ਼ਬਰਾਂ


ਬੱਸ ਟਰੱਕ ਵਿਚਾਲੇ ਟੱਕਰ ਵਿਚ 7 ਮੌਤਾਂ, 34 ਜ਼ਖਮੀ
. . .  31 minutes ago
ਲਖਨਊ, 21 ਅਪ੍ਰੈਲ - ਉਤਰ ਪ੍ਰਦੇਸ਼ ਦੇ ਆਗਰਾ ਲਖਨਊ ਐਕਸਪ੍ਰੈਸ ਵੇ 'ਤੇ ਇਕ ਬੱਸ ਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 34 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੈਨਪੁਰੀ ਕੋਲ ਵਾਪਰਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ...
ਅੱਜ ਦਾ ਵਿਚਾਰ
. . .  40 minutes ago
ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਸਕੂਲ ਦੀ ਬੱਸ 'ਚੋਂ ਮਿਲਿਆ ਚੂਰਾ ਪੋਸਤ
. . .  1 day ago
ਪਠਾਨਕੋਟ, 20 ਅਪ੍ਰੈਲ (ਚੌਹਾਨ)- ਮਾਮੂਨ ਮਿਲਟਰੀ ਸਟੇਸ਼ਨ ਦੇ ਅੰਦਰ ਸਕੂਲ ਦੀ ਇੱਕ ਬੱਸ 'ਚੋਂ ਅੱਜ ਫੌਜ ਵਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੀ ਇਹ ਬੱਸ ਸਕੂਲੀ ਬੱਚਿਆਂ ਨੂੰ ਮਿਲਟਰੀ ਸਟੇਸ਼ਨ ਦੇ ਅੰਦਰ ਸਥਿਤ...
ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮੇਲ ਟੌਹੜਾ
. . .  1 day ago
ਪਟਿਆਲਾ, 20 ਅਪ੍ਰੈਲ (ਅਮਨਦੀਪ ਸਿੰਘ)- ਅੱਜ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਵਿੰਦਰ ਸਿੰਘ ਬਾਵਾ ਮੈਂਬਰ ਸ਼੍ਰੋਮਣੀ ਕਮੇਟੀ ਦੀ...
ਸ਼ਹੀਦ ਹੇਮੰਤ ਕਰਕਰੇ ਵਿਰੁੱਧ ਬਿਆਨ ਦੇਣ 'ਤੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਭੇਜਿਆ ਨੋਟਿਸ
. . .  1 day ago
ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਦਿਨ-ਦਿਹਾੜੇ ਲੁੱਟੀ ਲੱਖਾਂ ਦੀ ਨਕਦੀ
. . .  1 day ago
ਆਈ. ਪੀ. ਐੱਲ. 2019 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 81/1
. . .  1 day ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਮੁਹੰਮਦ ਸਦੀਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨੋਟਿਸ ਜਾਰੀ
. . .  1 day ago
ਜਯੋਤਿਰਾਦਿਤਿਆ ਸਿੰਧੀਆ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਅੰਮ੍ਰਿਤਸਰ : ਓਠੀਆ ਦੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ
. . .  1 day ago
ਆਈ. ਪੀ. ਐੱਲ. 12 : ਰਾਜਸਥਾਨ ਨੇ ਜਿੱਤੀ ਟਾਸ, ਮੁੰਬਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਹਰਿਆਣਾ 'ਚ ਵੀ ਕਾਂਗਰਸ ਵਲੋਂ ਕੀਤੀ 'ਨਾਂਹ' ਤੋਂ ਬਾਅਦ ਸਿਰਫ਼ ਦਿੱਲੀ 'ਚ ਗਠਜੋੜ ਲਈ ਤਿਆਰ ਨਹੀਂ 'ਆਪ'- ਸਿਸੋਦੀਆ
. . .  1 day ago
ਕਾਂਗਰਸ 'ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ
. . .  1 day ago
ਸਮਾਜਵਾਦੀ ਪਾਰਟੀ ਵਲੋਂ ਫੂਲਪੁਰ ਅਤੇ ਇਲਾਹਾਬਾਦ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਵਿਸ਼ੇਸ਼ ਬੈਠਕ
. . .  1 day ago
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਜਗਮੀਤ ਸਿੰਘ ਬਰਾੜ
. . .  1 day ago
ਜਲੰਧਰ 'ਚ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਕੋਲੋਂ ਫੜੀ ਲੱਖਾਂ ਦੀ ਨਕਦੀ
. . .  1 day ago
ਓਡੀਸ਼ਾ : ਬੀਜੂ ਜਨਤਾ ਦਲ ਦੇ ਵਿਧਾਇਕ ਵੇਦ ਪ੍ਰਕਾਸ਼ ਦਾ ਦੇਹਾਂਤ
. . .  1 day ago
ਅਫ਼ਗ਼ਾਨਿਸਤਾਨ 'ਚ 10 ਅੱਤਵਾਦੀ ਢੇਰ, 8 ਗ੍ਰਿਫ਼ਤਾਰ
. . .  1 day ago
ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਪੰਡਯਾ ਅਤੇ ਰਾਹੁਲ 'ਤੇ ਲੱਗਾ 20-20 ਲੱਖ ਰੁਪਏ ਦਾ ਜੁਰਮਾਨਾ
. . .  1 day ago
ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  1 day ago
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  1 day ago
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  1 day ago
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  1 day ago
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  1 day ago
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  1 day ago
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  1 day ago
ਸੋਪੋਰ 'ਚ ਇਕ ਅੱਤਵਾਦੀ ਢੇਰ
. . .  about 1 hour ago
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  17 minutes ago
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  36 minutes ago
ਅੱਜ ਦਾ ਵਿਚਾਰ
. . .  47 minutes ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  2 days ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  2 days ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  2 days ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  2 days ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ

ਬਰਨਾਲਾ

ਪਹਿਲਾਂ ਸਰਕਾਰ ਦੀਆਂ ਹਦਾਇਤਾਂ ਅਤੇ ਹੁਣ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਬਿਜਾਈ 'ਚ ਹੋ ਰਹੀ ਦੇਰੀ

ਬਰਨਾਲਾ, 21 ਜੂਨ (ਰਾਜ ਪਨੇਸਰ)-ਝੋਨੇ ਦੀ ਬਿਜਾਈ ਕਰਨ ਲਈ ਸਰਕਾਰ ਵਲੋਂ 20 ਜੂਨ ਤਾਰੀਖ਼ ਤੈਅ ਕੀਤੀ ਗਈ ਸੀ, ਪਰ ਅੱਜ ਇਸ ਦਾ ਦੂਜਾ ਦਿਨ ਬੀਤਣ 'ਤੇ ਵੀ ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਝੋਨੇ ਦੀ ਬਿਜਾਈ ਕਰਨ ਲਈ ਮਜ਼ਦੂਰ ਨਹੀਂ ਮਿਲ ਰਹੇ | ਕਿਸਾਨਾਂ ਵਲੋਂ ਰੇਲਵੇ ਸਟੇਸ਼ਨਾਂ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਰੇਲ ਗੱਡੀ ਆਵੇਗੀ ਅਤੇ ਉਨ੍ਹਾਂ ਵਿਚ ਕਿੰਨੇ ਪ੍ਰਵਾਸੀ ਮਜ਼ਦੂਰ ਆਉਣਗੇ | ਜਦੋਂ ਇਸ ਸਬੰਧੀ ਰੇਲਵੇ ਸਟੇਸ਼ਨ 'ਤੇ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਬਲਵੀਰ ਸਿੰਘ ਬੀਹਲਾ ਖ਼ੁਰਦ, ਗੁਰਸੇਵਕ ਸਿੰਘ ਰੱਲਾ, ਜਸਵੀਰ ਸਿੰਘ ਰੱਲਾ, ਜਗਤਾਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਹਰੀਗੜ੍ਹ, ਜਗਜੀਤ ਸਿੰਘ ਠੀਕਰੀਵਾਲ ਆਦਿ ਨੇ ਦੱਸਿਆ ਕਿ ਝੋਨੇ ਦੀ ਬਿਜਾਈ ਪਹਿਲਾਂ ਸਰਕਾਰ ਵਲੋਂ 10 ਦਿਨ ਲੇਟ ਪਾ ਦਿੱਤੀ ਗਈ ਹੈ ਅਤੇ ਹੁਣ ਉੱਪਰੋਂ ਪ੍ਰਵਾਸੀ ਮਜ਼ਦੂਰ ਨਾ ਮਿਲਣ ਕਾਰਨ ਸਾਡੀ ਪ੍ਰੇਸ਼ਾਨੀ ਵੱਧ ਗਈ ਹੈ | ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਮਜ਼ਦੂਰ ਪਿਛਲੇ ਸਾਲ 2200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਕਰਦੇ ਸਨ ਅੱਜ ਉਹ 2800 ਰੁਪਏ ਵਿਚ ਵੀ ਨਹੀਂ ਮਿਲ ਰਹੇ ¢ ਅਸੀਂ ਇਨ੍ਹਾਂ ਨੂੰ ਕੰਮ ਉੱਤੇ ਲੈ ਜਾਣ ਹਰ ਤਰ੍ਹਾਂ ਦਾ ਲਾਲਚ ਅਤੇ ਮਿੰਨਤਾਂ ਤਰਲੇ ਕਰ ਰਹੇ ਹਾਂ ਪਰ ਪ੍ਰਵਾਸੀ ਮਜ਼ਦੂਰ ਬਹੁਤ ਘੱਟ ਗਿਣਤੀ ਵਿਚ ਕੰਮ ਕਰਨ ਲਈ ਤਿਆਰ ਹੋ ਰਹੇ ਹਨ ¢ ਕਿਸਾਨ ਗੁਰਪ੍ਰੀਤ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਅਸੀਂ ਕਿਸੇ ਪ੍ਰਵਾਸੀ ਮਜ਼ਦੂਰ ਦੇ ਖਾਤੇ ਵਿਚ ਐਡਵਾਂਸ ਦੇ ਤੌਰ 'ਤੇ 6000 ਰੁਪਏ ਵੀ ਪਾਏ, ਪਰ ਫਿਰ ਵੀ ਉਹ ਨਹੀਂ ਆਏ ¢ ਅਸੀਂ ਉਨ੍ਹਾਂ ਨੂੰ ਹਰ ਸਹੂਲਤ ਦੇਣ ਲਈ ਤਿਆਰ ਹਾਂ ¢ ਅਸੀਂ ਅੰਬਾਲਾ, ਬਠਿੰਡਾ ਆਦਿ ਰੇਲਵੇ ਸਟੇਸ਼ਨਾਂ 'ਤੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਭਾਲ ਕਰ ਕੇ ਦੇਖ ਲਈ, ਪਰ ਇਹ ਕੋਸ਼ਿਸ਼ ਵੀ ਨਾਕਾਮ ਰਹੀ | ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ ਫਿਲਹਾਲ ਨਾ ਮਿਲਣ ਕਾਰਨ ਅਸੀਂ ਜਿੰਨੀ ਦੇਰ ਨਾਲ ਝੋਨੇ ਦੀ ਬਿਜਾਈ ਕਰਾਂਗੇ, ਕਟਾਈ ਉਨ੍ਹੀ ਹੀ ਦੇਰ ਨੂੰ ਹੋਵੇਗੀ ¢ ਸਰਦੀ ਦੇ ਮੌਸਮ ਮੌਕੇ ਕਟਾਈ ਦੇਰ ਨਾਲ ਹੋਣ ਕਾਰਨ ਇਸ ਵਿਚ ਨਮੀ ਦੀ ਮਾਤਰਾ ਵੱਧ ਜਾਵੇਗੀ, ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ¢ ਜਦੋਂ ਬਰਨਾਲਾ ਦੇ ਆਸ ਪਾਸ ਪਿੰਡਾਂ ਵਿਚ ਜਾ ਕੇ ਦੇਖਿਆ ਤਾਂ ਝੋਨੇ ਦੀ ਰੋਪਾਈ ਕਰੀਬ 50 ਫ਼ੀਸਦੀ ਖੇਤਾਂ ਵਿਚ ਬਾਕੀ ਰਹਿੰਦੀ ਹੈ ¢
ਤਪਾ ਮੰਡੀ, (ਪ੍ਰਵੀਨ ਗਰਗ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਪਾ ਖੇਤਰ ਵਿਚ ਝੋਨੇ ਦੀ ਲਵਾਈ ਦਾ ਕੰਮ ਜਿੱਥੇ ਜ਼ੋਰਾਂ 'ਤੇ ਹੈ ਉੱਥੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਪ੍ਰੇਸ਼ਾਨ ਹਨ | ਜਾਣਕਾਰੀ ਦਿੰਦੇ ਹੋਏ ਕਿਸਾਨ ਜੱਸੀ ਸਿੰਘ, ਹਰਦੀਪ ਸਿੰਘ, ਘੋਨਾ ਸਿੰਘ, ਗੁਰਦੀਪ ਚੱਠਾ, ਭਗਵੰਤ ਚੱਠਾ ਆਦਿ ਨੇ ਦੱਸਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਜਿੱਥੇ ਕਿਸਾਨ ਸ਼ਾਮ ਹੁੰਦੇ ਹੀ ਰੇਲਵੇ ਸਟੇਸ਼ਨਾਂ 'ਤੇ ਵੱਡੀ ਤਾਦਾਦ ਵਿਚ ਪ੍ਰਵਾਸੀ ਮਜ਼ਦੂਰਾਂ ਦਾ ਇੰਤਜ਼ਾਰ ਵਿਚ ਲਗਾਤਾਰ ਚੱਕਰ ਲਾ ਰਹੇ ਹਨ | ਉੱਥੇ ਗੱਡੀ ਆਉਣ ਸਮੇਂ ਕੋਈ-ਕੋਈ ਹੀ ਪ੍ਰਵਾਸੀ ਮਜ਼ਦੂਰ ਗੱਡੀ ਵਿਚੋਂ ਉੱਤਰਦਾ ਨਜ਼ਰ ਆਉਂਦਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਪ੍ਰਵਾਸੀ ਮਜ਼ਦੂਰ ਮਿਲ ਵੀ ਜਾਂਦਾ ਹੈ | ਉਹ ਝੋਨੇ ਦੀ ਲਵਾਈ 2700 ਤੋਂ 3000 ਰੁਪਏ ਤੱਕ ਪ੍ਰਤੀ ਏਕੜ ਲੈ ਰਹੇ ਹਨ | ਕਿਸਾਨਾਂ ਅਨੁਸਾਰ ਜੇਕਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਇਸੇ ਤਰਾਂ ਰਹੀ ਤਾਂ ਆਉਣ ਵਾਲੇ ਸਾਲਾਂ ਦੌਰਾਨ ਝੋਨਾ ਬਿਲਕੁਲ ਹੀ ਖ਼ਤਮ ਹੋ ਜਾਵੇਗਾ | ਜਦ ਬਿਜਲੀ ਸਬੰਧੀ ਪਾਵਰਕਾਮ ਦੇ ਐਸ.ਡੀ.ਓ. ਨਵਨੀਤ ਜਿੰਦਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦੇਣ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ | ਕਿਸਾਨਾਂ ਨੂੰ ਬਿਜਲੀ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ |
ਟੱਲੇਵਾਲ, (ਸੋਨੀ ਚੀਮਾ)-ਇਲਾਕੇ ਦੇ ਪਿੰਡ ਚੀਮਾ, ਪੱਖੋਕੇ, ਮੱਲ੍ਹੀਆਂ, ਭੋਤਨਾ ਤੋਂ ਇਲਾਵਾ ਸਮੁੱਚੇ ਪਿੰਡਾਂ ਵਿਚ ਝੋਨੇ ਦੀ ਲਵਾਈ ਲਈ
ਕਿਸਾਨਾਂ ਨੇ ਬਿਜਲੀ ਆਉਣ ਕਾਰਨ ਖੇਤ ਤਾਂ ਤਿਆਰ ਕਰ ਲਏ ਹਨ ਪਰ ਇਸ ਵਾਰ ਲੇਬਰ ਦੀ ਘਾਟ ਨੇ ਕਿਸਾਨ ਨੂੰ ਪਰੇਸ਼ਾਨ ਕਰ ਦਿੱਤਾ ਹੈ | ਇਸ ਸਬੰਧ ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਮੱਲ੍ਹੀ ਸਾਬਕਾ ਸਰਪੰਚ ਨੇ ਦੱਸਿਆ ਕਿ ਇਸ ਵਾਰ ਯੂ.ਪੀ ਬਿਹਾਰ ਤੋਂ ਆਉਂਦੀ ਲੇਬਰ ਨੇ ਕਈ ਕਿਸਾਨਾਂ ਨੂੰ ਆਉਣ ਤੋਂ ਇਨਕਾਰ ਕਰ ਦਿੱਤਾ ਹੈ | ਜਿਸ ਨਾਲ ਝੋਨੇ ਦੀ ਫ਼ਸਲ ਲਾਉਣ ਹੋਰ ਦੇਰੀ ਹੋ ਰਹੀ, ਕਿਉਂਕਿ ਇਲਾਕੇ ਵਿਚ ਕੁਝ ਹੀ ਕਿਸਾਨਾਂ ਦੀ ਪੱਕੀ ਲੇਬਰ ਇਸ ਵਾਰ ਪਹੰੁਚੀ ਹੈ ਤੇ ਕਿਸਾਨਾਂ ਵਲੋਂ ਲੇਬਰ ਦੇ ਆਉਣ ਦੀ ਝਾਕ ਵਿਚ ਆਪਣੇ ਖੇਤ ਕੱਦੂ ਕਰ ਕੇ ਤਿਆਰ ਕਰ ਲਏ ਹਨ | ਪਰ ਮਜ਼ਦੂਰਾਂ ਦੀ ਘਾਟ ਨੇ ਕਿਸਾਨਾਂ ਦੀਆਂ ਆਸਾ ਤੇ ਪਾਣੀ ਫੇਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਇਸ ਵਾਰ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਸੁਚੱਜੇ ਢੰਗਾਂ ਨਾਲ ਝੋਨੇ ਦਾ ਰਕਬਾ ਤਾਂ ਵਧਿਆ ਹੈ, ਪਰ ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲਵਾਈ ਸਿਰਫ਼ ਕੁਝ ਪ੍ਰਤਿਸ਼ਤ ਹੀ ਹੋ ਸਕੀ ਹੈ |
ਰੂੜੇਕੇ ਕਲਾਂ, (ਗੁਰਪ੍ਰੀਤ ਸਿੰਘ ਕਾਹਨੇਕੇ)-20 ਜੂਨ ਤੋਂ ਖੇਤਾਂ ਵਾਲੀ ਬਿਜਲੀ ਸਪਲਾਈ ਮਿਲਣ ਕਰ ਕੇ ਝੋਨੇ ਦੀ ਲਵਾਈ ਜ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ | ਇਕਦਮ ਝੋਨੇ ਦੀ ਲਵਾਈ ਸ਼ੁਰੂ ਹੋਣ ਕਰ ਕੇ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨ ਕਰਮਜੀਤ ਸਿੰਘ, ਹਰਬੰਸ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ ਪੰਚ ਨੇ ਦੱਸਿਆ ਕਿ ਬਿਜਲੀ ਸਪਲਾਈ ਵਿਚ ਕੱਟ ਲੱਗ ਰਹੇ ਹਨ | ਅੱਗੇ ਤੋਂ ਸਿੱਧੀ ਬਿਜਾਈ ਰਾਹੀਂ ਝੋਨਾ ਲਾਉਣਾ ਕਿਸਾਨਾਂ ਦੇ ਹੱਕ ਵਿਚ ਹੈ | ਜੇਕਰ ਕਿਸਾਨ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਕਰਨ ਤਾਂ ਕਿਸਾਨਾਂ ਦੇ ਝੋਨੇ ਦੀ ਲਵਾਈ 'ਤੇ ਹੋਣ ਵਾਲੇ ਖ਼ਰਚ ਦੀ ਬੱਚਤ ਹੋਵੇਗੀ |
ਹੰਡਿਆਇਆ, (ਗੁਰਜੀਤ ਸਿੰਘ ਖੱੁਡੀ)-ਕਸਬਾ ਹੰਡਿਆਇਆ ਇਲਾਕੇ ਦੇ ਪਿੰਡਾਂ ਵਿਚ ਮੀਂਹ ਪੈਣ ਨਾਲ ਹੀ ਭਾਵੇਂ ਝੋਨੇ ਦੀ ਲਵਾਈ ਦਾ ਕੰਮ ਕੁਝ ਕਿਸਾਨਾਂ ਵਲੋਂ ਸਰਕਾਰ ਵਲੋਂ ਮਿਥੀ 20 ਜੂਨ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ | ਪਰ ਹੁਣ 20 ਜੂਨ ਤੋਂ ਸਰਕਾਰ ਵਲੋਂ ਤੈਅ ਕੀਤੀ ਮਿਤੀ ਅਨੁਸਾਰ ਹੀ ਬਿਜਲੀ ਤੇ ਨਹਿਰੀ ਪਾਣੀ ਮਿਲਣ ਨਾਲ ਝੋਨੇ ਦੀ ਲਵਾਈ ਦਾ ਕੰਮ ਪੂਰੇ ਜ਼ੋਰਾਂ 'ਤੇ ਹੈ | ਪਿੰਡ ਖੁੱਡੀ ਖ਼ੁਰਦ ਤੇ ਖੁੱਡੀ ਕਲਾਂ ਦੇ ਕਿਸਾਨ ਦਲਜੀਤ ਸਿੰਘ ਰਟੌਲ, ਗੁਰਜੀਤ ਸਿੰਘ ਗਿੰਨੀ, ਰਜਿੰਦਰਪਾਲ ਪੱਪੂ, ਜਸਕਰਨ ਚੂੰਘ, ਰਣਜੋਧ ਸਿੰਘ ਬਾਜਵਾ, ਗੁਰਨੈਬ ਸਿੰਘ ਬਾਜਵਾ ਆਦਿ ਕਿਸਾਨਾਂ ਨੇ ਦੱਸਿਆ ਕਿ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਘੱਟ ਹੋਣ ਕਾਰਨ ਕਿਸਾਨਾਂ ਦਾ ਦੁੱਗਣਾ ਨੁਕਸਾਨ ਹੋ ਰਿਹਾ ਹੈ | ਇਕ ਤਾਂ ਝੋਨਾ ਲੇਟ ਹੋ ਰਿਹਾ ਹੈ ਦੂਸਰਾ ਝੋਨੇ ਦੀ ਲਵਾਈ ਦਾ ਭਾਅ ਵੀ ਪ੍ਰਵਾਸੀ ਮਜ਼ਦੂਰ ਆਪਣੀ ਮਰਜ਼ੀ ਦਾ ਲੈ ਰਹੇ ਹਨ | ਕਿਸਾਨ ਪ੍ਰਵਾਸੀ ਮਜ਼ਦੂਰਾਂ ਤੋਂ ਝੋਨਾ ਲਵਾਉਣ ਲਈ ਉਨ੍ਹਾਂ ਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਇਲਾਵਾ ਬਠਿੰਡਾ, ਲੁਧਿਆਣਾ, ਬਰਨਾਲਾ, ਧੂਰੀ ਆਦਿ ਸਟੇਸ਼ਨਾਂ ਵਿਖੇ ਦਿਨ ਰਾਤ ਮਿੰਨਤਾਂ ਕਰ ਰਹੇ ਹਨ ਪਰ ਪ੍ਰਵਾਸੀ ਮਜ਼ਦੂਰ ਬਹੁਤ ਘੱਟੇ ਮਿਲਦੇ ਹਨ ਜਿਸ ਕਾਰਨ ਝੋਨੇ ਦੀ ਲਵਾਈ ਪਛੜ ਰਹੀ ਹੈ |
ਸ਼ਹਿਣਾ, (ਸੁਰੇਸ਼ ਗੋਗੀ)-ਸਰਕਾਰ ਵਲੋਂ ਪੰਜਾਬ ਵਿਚ 20 ਜੂਨ ਤੋਂ ਬਾਅਦ ਝੋਨਾ ਲਾਏ ਜਾਣ ਲਈ ਮਿਥੇ ਗਏ ਸਮੇਂ ਤੋਂ ਇਕ ਦਿਨ ਪਹਿਲਾਂ ਅਚਾਨਕ ਪਏ ਮੀਂਹ ਕਾਰਨ ਝੋਨੇ ਦੀ ਲਵਾਈ ਦਾ ਕੰਮ ਜੋਰ ਫੜ ਗਿਆ ਹੈ | ਭਾਵੇਂ ਕਿ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਏ ਜਾਣ ਦੇ ਫ਼ਰਮਾਨ ਦਾ ਵਿਰੋਧ ਕਰਦਿਆਂ 10 ਜੂਨ ਤੋਂ ਝੋਨਾ ਲਾਉਣ ਦਾ ਕੰਮ ਪਿੰਡਾਂ ਵਿਚ ਆਪਣੇ ਪੱਧਰ 'ਤੇ ਸ਼ੁਰੂ ਕਰ ਦਿੱਤਾ ਸੀ, ਫਿਰ ਵੀ 70 ਤੋਂ 80 ਫ਼ੀਸਦੀ ਝੋਨੇ ਦੀ ਲਵਾਈ ਦਾ ਕੰਮ 20 ਜੂਨ ਤੋਂ ਬਾਅਦ ਹੀ ਸ਼ੁਰੂ ਹੋਣ ਕਾਰਨ ਬਾਕੀ ਪਿਆ ਹੈ | ਸਰਕਾਰ ਵਲੋਂ ਮਿਥੀ ਗਈ ਤਰੀਕ ਕਾਰਨ ਅਤੇ ਅਚਾਨਕ ਪਏ ਮੀਂਹ ਕਾਰਨ ਝੋਨੇ ਲਈ ਲੇਬਰ ਦੀ ûੜ ਵੱਡੀ ਪੱਧਰ 'ਤੇ ਕਿਸਾਨਾਂ ਨੂੰ ਮਹਿਸੂਸ ਹੋ ਰਹੀ ਹੈ | ਬਿਹਾਰੀ ਮਜ਼ਦੂਰ ਘੱਟ ਗਿਣਤੀ ਵਿਚ ਆਉਣ ਕਾਰਨ ਲੋਕਲ ਲੇਬਰ ਵਲੋਂ ਝੋਨੇ ਦੀ ਲਵਾਈ ਦਾ ਰੇਟ ਵਧਾਏ ਜਾਣ ਕਾਰਨ ਕਿਸਾਨ ਕਸੂਤੇ ਫਸੇ ਹੋਏ ਹਨ | ਭਰਵੀਂ ਹੋਈ ਬਰਸਾਤ ਕਾਰਨ ਭਾਵੇਂ ਵੱਡੀ ਪੱਧਰ 'ਤੇ ਕਿਸਾਨਾਂ ਨੇ ਝੋਨੇ ਦੀ ਲਵਾਈ ਨੂੰ ਲੈ ਕੇ ਜ਼ਮੀਨ ਤਿਆਰ ਕਰ ਲਈ, ਪਰ ਲੇਬਰ ਨਾ ਮਿਲਣ ਕਾਰਨ ਤਿਆਰ ਕੀਤੀ ਜ਼ਮੀਨ ਕਰੜੀ ਹੋ ਰਹੀ ਹੈ | ਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਵਿਚ ਹਫੜਾ-ਤਫ਼ੜੀ ਵਾਲਾ ਮਾਹੌਲ ਬਣਿਆ ਹੋਇਆ ਹੈ |
<br/>
(ਸਫਾ 7 ਦੀ ਬਾਕੀ)
<br/>

ਚੋਰ ਗਰੋਹ ਦਾ ਮੈਂਬਰ ਚਾਰ ਮੋਟਰਸਾਈਕਲਾਂ ਸਮੇਤ ਕਾਬੂ

ਬਰਨਾਲਾ, 21 ਜੂਨ (ਰਾਜ ਪਨੇਸਰ)-ਥਾਣਾ ਸਿਟੀ ਵਲੋਂ ਮੋਟਰਸਾਈਕਲ ਚੋਰ ਗਰੋਹ ਦੇ ਇਕ ਮੈਂਬਰ ਨੂੰ ਚਾਰ ਮੋਟਰਸਾਈਕਲਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਗੁਰਵੀਰ ਸਿੰਘ, ਐਾਟੀ ਸਨੈਚਿੰਗ ਐਾਡ ਥੈਫਟ ਸੈਲ ਦੇ ...

ਪੂਰੀ ਖ਼ਬਰ »

ਮਹਿਲ ਕਲਾਂ 'ਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਮਹਿਲ ਕਲਾਂ, 21 ਜੂਨ (ਅਵਤਾਰ ਸਿੰਘ ਅਣਖੀ)-ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵਲੋਂ ਤੇਲ ਕੀਮਤਾਂ 'ਚ ਵਾਧੇ ਨੂੰ ਵਾਪਸ ਨਾ ਲੈਣ ਦੇ ਦਿੱਤੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋਇਆ ਹੈ | ਇਹ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਕਮੇਟੀ ...

ਪੂਰੀ ਖ਼ਬਰ »

ਦੀਵਾਨਾ ਵਿਖੇ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ

ਟੱਲੇਵਾਲ, 21 ਜੂਨ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ ਦੀ ਅਗਵਾਈ ਵਿਚ ਕਾਂਗਰਸੀਆਂ ਨੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਨਾਅਰੇਬਾਜੀ ਕੀਤੀ ਗਈ | ਇਸ ਸਮੇਂ ਗੁਰਮੇਲ ਸਿੰਘ ਮੌੜ ਨੇ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਵਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ

ਬਰਨਾਲਾ, 21 ਜੂਨ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ (ਰਜਿ:) ਬਰਨਾਲਾ ਵਲੋਂ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਹਿਤਕ ਸਮਾਗਮ ਪੀ.ਟੀ.ਯੂ. ਵਿਖੇ ਕਰਵਾਇਆ ਗਿਆ | ਇਸ ਮੌਕੇ ਡਾ: ਜਗਦੀਪ ਕੌਰ ਅਹੂਜਾ ਦੇ ਗ਼ਜ਼ਲ ਸੰਗ੍ਰਹਿ ...

ਪੂਰੀ ਖ਼ਬਰ »

ਐਸ.ਐਚ.ਓ. ਨੇ ਟੱਲੇਵਾਲ ਵਿਖੇ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ

ਟੱਲੇਵਾਲ, 21 ਜੂਨ (ਸੋਨੀ ਚੀਮਾ)-ਥਾਣਾ ਟੱਲੇਵਾਲ ਦੇ ਮੁਖੀ ਜਗਜੀਤ ਸਿੰਘ ਘੁਮਾਣ ਵਲੋਂ ਪਿੰਡ ਦੀ ਸੱਥ ਵਿਚ ਪਿੰਡ ਵਾਸੀਆਂ ਅਤੇ ਕਲੱਬਾਂ ਆਦਿ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਇਸ ਸਮੇਂ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਇਲਾਕੇ ਵਿਚ ਪੂਰੀ ਚੌਕਸੀ ...

ਪੂਰੀ ਖ਼ਬਰ »

ਖੇਤੀਬਾੜੀ ਵਿਭਾਗ ਨੇ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਦੇ ਸੈਂਪਲ ਭਰੇ

ਬਰਨਾਲਾ, 21 ਜੂਨ (ਗੁਰਪ੍ਰੀਤ ਸਿੰਘ ਲਾਡੀ)-ਖੇਤੀਬਾੜੀ ਵਿਭਾਗ ਬਰਨਾਲਾ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਲਾਕ ਬਰਨਾਲਾ ਅਤੇ ਸ਼ਹਿਣਾ ਵਿਚ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਸੈਂਪਲ ਲਏ ਗਏ ਤਾਂ ਜੋ ਬਾਜ਼ਾਰ 'ਚੋਂ ਨਕਲੀ ਅਤੇ ਗੈਰ ਮਿਆਰੀ ਉਤਪਾਦਾਂ ਦੀ ਵਿੱਕਰੀ ...

ਪੂਰੀ ਖ਼ਬਰ »

ਯੋਗ ਦਿਵਸ ਮੌਕੇ ਲੋਕਾਂ ਨੇ ਯੋਗ 'ਚ ਵਿਖਾਈ ਦਿਲਚਸਪੀ

ਬਰਨਾਲਾ, 21 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਜ਼ਿਲ੍ਹਾ ਪੱਧਰ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਧਰਮ ਪਾਲ ਗੁਪਤਾ, ...

ਪੂਰੀ ਖ਼ਬਰ »

ਰਾਈਟ ਵੇ ਏਅਰਿਲੰਕਸ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਬਰਨਾਲਾ, 21 ਜੂਨ (ਗੁਰਪ੍ਰੀਤ ਸਿੰਘ ਲਾਡੀ)-ਇਲਾਕੇ ਦੇ ਪ੍ਰਸਿੱਧ ਸੰਸਥਾ ਰਾਈਟ ਵੇ ਏਅਰਿਲੰਕਸ ਦੀ ਬਰਨਾਲਾ ਬਰਾਂਚ ਵਲੋਂ ਵਿਦਿਆਰਥੀਆਂ ਦੇ ਲਗਵਾਏ ਜਾ ਰਹੇ ਸਟੱਡੀ ਵੀਜ਼ਿਆਂ ਦੀ ਲੜੀ ਤਹਿਤ ਇਕ ਹੋਰ ਵਿਦਿਆਰਥਣ ਦਾ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ | ਇਸ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਨੇ ਅਹੁਦਾ ਸੰਭਾਲਿਆ

ਧਨੌਲਾ, 21 ਜੂਨ (ਚੰਗਾਲ)-ਸਬ ਤਹਿਸੀਲ ਧਨੌਲਾ ਵਿਖੇ ਅੱਜ ਨਾਇਬ ਤਹਿਸੀਲਦਾਰ ਗੁਰਪਿਆਰ ਸਿੰਘ ਨੇ ਖਾਲੀ ਪਈ ਨਾਇਬ ਤਹਿਸੀਲਦਾਰ ਧਨੌਲਾ ਦੀ ਕੁਰਸੀ ਦਾ ਅਹੁਦਾ ਸੰਭਾਲ ਲਿਆ ਹੈ | ਉਹ ਫ਼ਤਹਿਗੜ੍ਹ ਸਾਹਿਬ ਤੋਂ ਬਦਲ ਕੇ ਧਨੌਲਾ ਵਿਖੇ ਆਏ ਹਨ | ਪੈੱ੍ਰਸ ਨਾਲ ਗੱਲਬਾਤ ਰੁਕਦਿਆਂ ...

ਪੂਰੀ ਖ਼ਬਰ »

ਅੱਖਾਂ ਦੇ ਕੈਂਪ ਦੌਰਾਨ 19 ਮਰੀਜ਼ਾਂ ਦੇ ਲੈਨਜ਼ ਪਾਏ

ਤਪਾ ਮੰਡੀ, 21 ਜੂਨ (ਵਿਜੇ ਸ਼ਰਮਾ)-ਸਥਾਨਕ ਗੁਰਦੁਆਰਾ ਸਿੰਘ ਸਭਾ ਵਲੋਂ ਕੁਝ ਦਿਨ ਪਹਿਲਾਂ ਲਾਏ ਅੱਖਾਂ ਦੇ ਜਾਂਚ ਕੈਂਪ 'ਚ 19 ਮਰੀਜ਼ਾਂ ਦੀ ਚੋਣ ਅਪ੍ਰੇਸ਼ਨ ਦੀ ਕੀਤੀ | ਇਸ ਸਬੰਧੀ ਗੁਰੂ ਘਰ ਦੇ ਪ੍ਰਧਾਨ ਨੰਬਰਦਾਰ ਬਲਵੰਤ ਸਿੰਘ ਅਤੇ ਡਾ: ਗੁਰਪ੍ਰੀਤ ਸਿੰਘ ਸਿੱਧੂ ...

ਪੂਰੀ ਖ਼ਬਰ »

ਨਗਰ ਪੰਚਾਇਤ ਖਨੌਰੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ

ਖਨੌਰੀ, 21 ਜੂਨ (ਬਲਵਿੰਦਰ ਸਿੰਘ ਥਿੰਦ) - ਨਗਰ ਪੰਚਾਇਤ ਖਨੌਰੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਦੇ ਲਈ ਅੱਜ ਨਗਰ ਪੰਚਾਇਤ ਦਫ਼ਤਰ ਖਨੌਰੀ ਵਿਖੇ ਐਸ.ਡੀ.ਐਮ. ਮੂਨਕ ਕਮ ਚੋਣ ਕਨਵੀਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ ਸ਼ਹਿਰ ...

ਪੂਰੀ ਖ਼ਬਰ »

ਉਸਾਰੂ ਪਹਿਲ: ਸੰਗਰੂਰ ਦੇ ਵਾਰਡ ਨੰ: 25 ਨੂੰ ਸਾਫ਼ ਸੁਥਰਾ ਰੱਖਣ ਲਈ ਗਿੱਲੇ ਕੂੜੇ ਤੋਂ ਕੰਪੋਜਿਟ ਖਾਦ ਬਣਾਉਣ ਦਾ ਪ੍ਰੋਜੈਕਟ ਸ਼ੁਰੂ

ਸੰਗਰੂਰ, 21 ਜੂਨ (ਧੀਰਜ ਪਸ਼ੌਰੀਆ)-ਸਵੱਛ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਕ ਸੈਂਸ ਮੋਟੀਵੇਟਰਜ਼ ਗਰੁੱਪ ਵਲੋਂ ਸੰਗਰੂਰ ਸ਼ਹਿਰ ਨੰੂ ਸਾਫ਼ ਸੁਥਰਾ ਰੱਖਣ ਲਈ ਮੁਹਿੰਮ ਅਧੀਨ ਗਿੱਲੇ ਕੂੜੇ ਤੋਂ ਕੰਪੋਜਿਟ ਖ਼ਾਦ ਬਣਾਉਣ ਦਾ ਪ੍ਰੋਜੈਕਟ ਸੰਗਰੂਰ ਦੇ 25 ...

ਪੂਰੀ ਖ਼ਬਰ »

ਭਗਵਾਨ ਹਾਂਸ ਦਾ ਨਵਾਂ ਗੀਤ 'ਪੰਜਾਬ' ਜਾਰੀ

ਸੰਗਰੂਰ, 21 ਜੂਨ (ਅਨਮਦੀਪ ਸਿੰਘ ਬਿੱਟਾ)- ਹਾਂਸ ਰਿਕਾਰਡਜ਼ ਵਲੋਂ ਗੀਤਕਾਰ ਪ੍ਰਗਟ ਘੁੰਮਾਣ ਰੇਤਗੜ੍ਹ ਅਤੇ ਦਵਿੰਦਰ ਕੈਂਥ ਦੇ ਸੰਗੀਤ ਨਾਲ ਤਿਆਰ ਪੰਜਾਬੀ ਗਾਇਕ ਭਗਵਾਨ ਹਾਂਸ ਦਾ ਨਵਾਂ ਗੀਤ 'ਪੰਜਾਬ' ਅੱਜ ਇੱਥੇ ਹਰਬੰਸ ਸਿੰਘ ਗਰਚਾ, ਪ੍ਰਗਟ ਘੁੰਮਾਣ ਰੇਤਗੜ੍ਹ, ...

ਪੂਰੀ ਖ਼ਬਰ »

ਮੂਲਾਬੱਧਾ ਕ੍ਰਿਕਟ ਟੂਰਨਾਮੈਂਟ 'ਤੇ ਬਾਜਵਾ ਕਲੱਬ ਦਾ ਕਬਜ਼ਾ

ਅਮਰਗੜ੍ਹ, 21 ਜੂਨ (ਸੁਖਜਿੰਦਰ ਸਿੰਘ ਝੱਲ)-ਬਾਜਵਾ ਸਪਰੋਟਸ ਅਤੇ ਵੈੱਲਫੇਅਰ ਕਲੱਬ ਮੂਲਾਬੱਧਾ ਵਲੋਂ ਕਰਵਾਏਗਏ ਕ੍ਰਿਕਟ ਟੂਰਨਾਮੈਂਟ ਵਿਚ ਪਹਿਲਾਂ ਸਥਾਨ ਬਾਜਵਾ ਕਲੱਬ, ਦੂਜਾ ਪਿੰਡ ਅਲੀਪੁਰ ਅਤੇ ਤੀਸਰਾ ਸਥਾਨ ਪਿੰਡ ਚੀਮਾਂ ਨੇ ਪ੍ਰਾਪਤ ਕੀਤਾ | ਟੀਮਾਂ ਨੂੰ ਇਨਾਮਾਂ ...

ਪੂਰੀ ਖ਼ਬਰ »

ਲੱਡਾ ਮਾਮਲੇ 'ਚ ਮੁਅੱਤਲ ਇੰਸਪੈਕਟਰ ਅਤੇ ਜ਼ਖ਼ਮੀ ਮਹਿਲਾ ਸਿਪਾਹੀ ਦੇ ਹੱਕ 'ਚ ਉੱਤਰੇ ਸਾਬਕਾ ਪੁਲਿਸ ਮੁਲਾਜ਼ਮ

ਸੰਗਰੂਰ, 21 ਜੂਨ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਬੀਤੇ ਦਿਨੀਂ ਪਿੰਡ ਲੱਡਾ ਵਿਖੇ ਇਕ ਘਰ ਦੇ ਬਾਹਰ ਬਣੇ ਰੈਂਪ ਨੂੰ ਢਾਹੁਣ ਦੇ ਚਲਦਿਆਂ ਹੋਏ ਝਗੜੇ ਉਪਰੰਤ ਥਾਣਾ ਸਦਰ ਧੂਰੀ ਦੀ ਪੁਲਿਸ ਅਤੇ ਯੂਥ ਕਾਂਗਰਸ ਦੇ ਆਗੂ ਮਿੱਠੂ ਲੱਡਾ ਵਿਚਾਲੇ ਛਿੜਿਆ ਵਿਵਾਦ ਥਮਣ ਦੀ ...

ਪੂਰੀ ਖ਼ਬਰ »

ਦੜਾ ਸੱਟਾ ਲਾਉਣ ਵਾਲਾ ਨਕਦੀ ਸਮੇਤ ਕਾਬੂ

ਤਪਾ ਮੰਡੀ, 21 ਜੂਨ (ਵਿਜੇ ਸ਼ਰਮਾ)-ਪੁਲਿਸ ਵਲੋਂ ਮਾੜੇ ਅਨਸਰਾਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਇਕ ਜਣੇ ਤੋਂ ਦੜੇ ਸੱਟੇ ਦੀ ਪਰਚੀ ਸਣੇ 1150 ਰੁਪਏ ਬਰਾਮਦ ਕਰਨ ਦਾ ਸਮਾਚਾਰ ਹੈ | ਇਸ ਸਬੰਧੀ ਸਿਟੀ ਪੁਲਿਸ ਚੌਕੀ ਦੇ ਇੰਚਾਰਜ ਰਾਮ ਲੁਭਾਇਆ ਨੇ ਜਾਣਕਾਰੀ ਦਿੱਤੀ ਦੱਸਿਆ ਕਿ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਦੇ ਰਾਜ ਸਮੇਂ ਹੋਏ ਵਿਕਾਸ ਦਾ ਮੁਕਾਬਲਾ ਨਹੀਂ ਕਰ ਸਕਦੀ ਕਾਂਗਰਸ-ਸੰਤ ਘੁੰਨਸ

ਮਹਿਲ ਕਲਾਂ, 21 ਜੂਨ (ਤਰਸੇਮ ਸਿੰਘ ਚੰਨਣਵਾਲ)-ਅਕਾਲੀ-ਭਾਜਪਾ ਦੇ ਰਾਜ ਸਮੇਂ ਪੰਜਾਬ ਅੰਦਰ ਹੋਏ ਵਿਕਾਸ ਕਾਰਜਾਂ ਦਾ ਮੁਕਾਬਲਾ ਕਾਂਗਰਸ ਦੀ ਸਰਕਾਰ ਕਦੇ ਵੀ ਨਹੀਂ ਕਰ ਸਕਦੀ | ਪੰਜਾਬ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ...

ਪੂਰੀ ਖ਼ਬਰ »

ਪਿੰਡ ਪੱਖੋਕੇ ਦਾ ਮਿੰਨੀ ਸਿਹਤ ਕੇਂਦਰ ਸਰਕਾਰ ਦੀ ਸਵੱਲੀ ਨਜ਼ਰ ਨਾ ਹੋਣ ਕਾਰਨ ਬਣ ਰਿਹੈ ਖੰਡਰ

ਟੱਲੇਵਾਲ, 21 ਜੂਨ (ਸੋਨੀ ਚੀਮਾ)-ਪਿੰਡ ਪੱਖੋਕੇ ਦੇ ਇਲਾਕੇ ਵਿਚ ਸਮਾਜ ਸੇਵੀ ਦੇ ਤੌਰ 'ਤੇ ਜਾਣੇ ਜਾਂਦੇ ਹੋਏ ਸਵ: ਜੋਗਿੰਦਰ ਸਿੰਘ ਫੂਲਕਾ ਵਲੋਂ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੱੁਖ ਰੱਖਦੇ ਹੋਏ ਅੱਧੀ ਸਦੀ ਪਹਿਲਾਂ ਬਣਿਆਂ ਮਿੰਨੀ ਸਿਹਤ ...

ਪੂਰੀ ਖ਼ਬਰ »

ਜਗਵਿੰਦਰ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਮਹਿਲ ਕਲਾਂ, 21 ਜੂਨ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ ਦੇ ਭਤੀਜੇ ਨੌਜਵਾਨ ਜਗਵਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਇੱਥੇ ਨਾਨਕਸਰ ਠਾਠ ਮਹਿਲ ਕਲਾਂ ਵਿਖੇ ਹੋਇਆ | ਸ੍ਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX