ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਗਰਨੇਡ ਨਾਲ ਕੀਤਾ ਹਮਲਾ
. . .  1 day ago
ਥਾਈਲੈਂਡ ਗੁਫ਼ਾ ਤੋਂ ਬਚਾਏ ਬੱਚਿਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 18ਜੁਲਾਈ - ਹਾਲ ਹੀ ਵਿਚ ਫਿਨਲੈਂਡ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਵਿਚਕਾਰ ਹੋਈ ਗੱਲਬਾਤ ਦੇ ਨਤੀਜਿਆਂ ਨੂੰ ਕਮਜ਼ੋਰ ਕਰਨ ਲਈ ਅਮਰੀਕਾ...
ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ
. . .  1 day ago
ਮਮਦੋਟ, 18 ਜੁਲਾਈ ( ਸੁਖਦੇਵ ਸਿੰਘ ਸੰਗਮ -) ਮਮਦੋਟ ਨੇੜਲੇ ਪਿੰਡ ਝੋਕ ਨੌਧ ਸਿੰਘ ਵਾਲਾ ਵਿਖੇ ਖੇਤਾਂ 'ਚ ਮੋਟਰ ਚਲਾਉਣ ਸਮੇਂ ਕਰੰਟ ਲੱਗਣ ਨਾਲ ਕਿਸਾਨ ਜਸਵੰਤ ਸਿੰਘ (65) ਪੁੱਤਰ ਇੰਦਰ ਸਿੰਘ ਦੀ ਮੌਤ ਹੋ ਜਾਣ ...
ਪ੍ਰਿਅੰਕਾ ਨੇ ਆਪਣੇ ਦੋਸਤ ਨਿਕ ਜਾਨਸ ਨਾਲ ਮਨਾਇਆ ਆਪਣਾ ਜਨਮ ਦਿਨ
. . .  1 day ago
ਲੰਡਨ, 18 ਜੁਲਾਈ - ਹਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਅੱਜ 36ਵਾਂ ਜਨਮ ਦਿਨ ਹੈ। ਇਨ੍ਹੀਂ ਦਿਨੀਂ ਪ੍ਰਿਅੰਕਾ ਚੋਪੜਾ ਆਪਣੇ ਦੋਸਤ ਨਿਕ ਜਾਨਸ ਨਾਲ ਲੰਡਨ 'ਚ ਹੈ, ਜਿੱਥੇ ਕਿ ਦੋਵਾਂ ਨੇ...
ਗੈਂਗਵਾਰ ਦੇ ਚੱਲਦਿਆਂ ਕਾਰ ਸਵਾਰਾਂ ਵਲੋਂ ਨੌਜਵਾਨ ਦੇ ਮਾਰੀਆਂ ਗੋਲੀਆਂ - ਹਾਲਤ ਗੰਭੀਰ
. . .  1 day ago
ਹੁਸ਼ਿਆਰਪੁਰ, 18 ਜੁਲਾਈ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਚੰਡੀਗੜ੍ਹ ਮਾਰਗ 'ਤੇ ਪਿੰਡ ਬਾਹੋਵਾਲ ਨਜ਼ਦੀਕ ਗੈਂਗਵਾਰ ਦੇ ਚੱਲਦਿਆਂ ਕਾਰ ਸਵਾਰ ਹਥਿਆਰਬੰਦ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰ ...
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਵਾਸ਼ਿੰਗਟਨ, 18ਜੁਲਾਈ - ਹਾਲ ਹੀ ਵਿਚ ਫਿਨਲੈਂਡ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਵਿਚਕਾਰ ਹੋਈ ਗੱਲਬਾਤ ਦੇ ਨਤੀਜਿਆਂ...
ਪੰਚਾਇਤੀ ਸੰਸਥਾਵਾਂ ਦੇ ਚੁਣੇ ਹੋਏ ਢਾਂਚੇ ਨੂੰ ਭੰਗ ਕਰਕੇ ਸਰਕਾਰ ਨੇ ਚੋਣਾਂ ਤੱਕ ਲਾਏ ਪ੍ਰਸ਼ਾਸ਼ਕ
. . .  1 day ago
ਅਜਨਾਲਾ, 18 ਜੁਲਾਈ (ਐਸ. ਪ੍ਰਸ਼ੋਤਮ)- ਪੰਜਾਬ ਸਰਕਾਰ ਨੇ ਸੂਬੇ ਭਰ ਦੀਆਂ 150 ਪੰਚਾਇਤ ਸੰਮਤੀਆਂ ਅਤੇ 22 ਜ਼ਿਲ੍ਹਾ ਪ੍ਰੀਸ਼ਦਾਂ ਤੋਂ ਇਲਾਵਾ 13 ਹਜ਼ਾਰ ਤੋਂ ਵਧੇਰੇ ਗ੍ਰਾਮ ਪੰਚਾਇਤਾਂ ਦੀਆਂ 30 ਸਤੰਬਰ ਤੱਕ ਆਮ ਚੋਣਾਂ ਕਰਾਏ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਲੋਕਤੰਤਰ ਦੀ...
ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
. . .  1 day ago
ਮੱਲਾਂਵਾਲਾ, 18 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਕਾਲੇ ਕੇ ਹਿਥਾੜ 'ਚ ਇੱਕ ਨੌਜਵਾਨ ਨਸ਼ਿਆਂ ਕਾਰਨ ਮੌਤ ਦੀ ਹੋ ਗਈ। ਪਰਿਵਾਰ ਮੈਂਬਰਾਂ ਮੁਤਾਬਕ ਮ੍ਰਿਤਕ ਤੋਤਾ ਸਿੰਘ (20) ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ...
ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭਾਪ ਦੀ ਪੰਜਾਬ ਦੀ ਜੇਲ੍ਹ 'ਚ ਤਬਾਦਲੇ 'ਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਦਰਾ ਰਾਜੇ ਨੂੰ ਚਿੱਠੀ ਲਿਖੀ ਹੈ। ਹਰਨੇਕ ਸਿੰਘ ਮੌਜੂਦਾ ਸਮੇਂ...
ਅੱਤਵਾਦੀ ਗੁਰਦੀਪ ਖਹਿਰਾ ਦੀ ਰਿਹਾਈ ਲਈ ਕੈਪਟਨ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  1 day ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਗੁਰਦੀਪ ਸਿੰਘ ਖਹਿਰਾ ਦੀ ਚੰਗੇ ਵਤੀਰੇ ਦੇ ਆਧਾਰ 'ਤੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੂੰ ਚਿੱਠੀ ਲਿਖੀ ਹੈ। ਦਿੱਲੀ ਅਤੇ ਬਿਹਾਰ...
ਅੰਮ੍ਰਿਤਸਰ ਦੇ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਲਈ 150 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟ ਦਾ ਜਲਦ ਹੋਵੇਗਾ ਟੈਂਡਰ- ਸਿੱਧੂ
. . .  1 day ago
ਚੰਡੀਗੜ੍ਹ, 18 ਜੁਲਾਈ- ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉੱਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ 150 ਕਰੋੜ ਰੁਪਏ ਦੀ ਲਾਗਤ ਨਾਲ...
ਬਾਬਾ ਬਜਿੰਦਰ ਸਿੰਘ ਮਾਸਟਰ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 18 ਜੁਲਾਈ- ਮੁਰਦਿਆਂ ਨੂੰ ਜਿਊਂਦਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਬਜਿੰਦਰ ਸਿੰਘ ਮਾਸਟਰ ਨੂੰ ਮੋਹਾਲੀ ਪੁਲਿਸ ਨੇ ਇੱਕ ਲੜਕੀ ਨਾਲ ਜਬਰ-ਜਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਅੱਜ ਦਿੱਲੀ ਹਵਾਈ ਅੱਡੇ ਤੋਂ...
15 ਸਾਲਾ ਮੰਦਬੁੱਧੀ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਜਬਰ-ਜਨਾਹ
. . .  1 day ago
ਪਟਿਆਲਾ, 18 ਜੁਲਾਈ- 15 ਸਾਲਾ ਮੰਦਬੁੱਧੀ ਲੜਕੀ ਨਾਲ 3 ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਗੁਜ਼ਰਹੇੜੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ...
ਸਰਕਾਰ ਨੇ ਗੰਨਾ ਕੀਮਤ 'ਚ ਕੀਤਾ ਵਾਧਾ
. . .  1 day ago
ਨਵੀਂ ਦਿੱਲੀ, 18 ਜੁਲਾਈ - ਸੂਤਰਾਂ ਮੁਤਾਬਿਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਮਾਰਕਿਟਿੰਗ ਸਾਲ 'ਚ ਸ਼ੂਗਰ ਮਿਲਾਂ ਵਲੋਂ ਘੱਟੋ ਘੱਟ ਕੀਮਤ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਘਟੋ ਘੱਟ ਕੀਮਤ ਵਧਾਉਣ...
ਅਸਾਮ ਸਰਕਾਰ ਨੇ ਹਿਮਾ ਦਾਸ ਨੂੰ ਸੂਬੇ ਦੀ ਸਪੋਰਟਸ ਅੰਬੈਸਡਰ ਬਣਾਉਣ ਦਾ ਕੀਤਾ ਐਲਾਨ
. . .  1 day ago
ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਸਪੱਸ਼ਟ ਬਹੁਮਤ ਸਾਬਤ ਕਰਾਂਗੇ- ਅਠਵਲੇ
. . .  1 day ago
ਕਾਂਗੜਾ ਜਹਾਜ਼ ਹਾਦਸਾ : ਹਵਾਈ ਫੌਜ ਨੇ ਜਾਂਚ ਦੇ ਦਿੱਤੇ ਹੁਕਮ
. . .  1 day ago
ਬੇਭਰੋਸਗੀ ਮਤੇ 'ਤੇ ਬੋਲੀ ਸੋਨੀਆ- ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ
. . .  1 day ago
ਸਰਕਾਰੀ ਸਕੂਲਾਂ 'ਚ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ ਵਰਤਣ 'ਤੇ ਰੋਕ
. . .  1 day ago
ਲੜਾਕੂ ਜਹਾਜ਼ ਹਾਦਸਾਗ੍ਰਸਤ : ਪਾਈਲਟ ਦੀ ਹੋਈ ਮੌਤ
. . .  1 day ago
ਅਫ਼ਸਰਾਂ ਦਾ ਅਪਰਾਧੀਆਂ ਨਾਲ ਗਠਜੋੜ ਤੋੜਨ ਲਈ ਪੰਜਾਬ ਪੁਲਿਸ ਨੇ ਬਣਾਈ ਨਵੀਂ ਨੀਤੀ
. . .  1 day ago
ਹਿਮਾਚਲ ਪ੍ਰਦੇਸ਼ 'ਚ ਹਾਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਪਠਾਨਕੋਟ ਤੋਂ ਭਰੀ ਸੀ ਉਡਾਣ
. . .  1 day ago
ਮਾਨਸੂਨ ਇਜਲਾਸ : ਬੇਭਰੋਸਗੀ ਮਤੇ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਹੋਵੇਗੀ ਬਹਿਸ
. . .  1 day ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅੰਮ੍ਰਿਤਸਰ 'ਚ ਅਣ-ਅਧਿਕਾਰਕ ਉਸਾਰੀਆਂ 'ਤੇ ਨਗਰ ਨਿਗਮ ਨੇ ਕੀਤੀ ਕਾਰਵਾਈ
. . .  1 day ago
ਨਸ਼ਾ ਤਸਕਰੀ 'ਤੇ ਠੱਲ੍ਹ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਨੇ ਜਾਰੀ ਕੀਤਾ ਟੋਲ ਫਰੀ ਨੰਬਰ
. . .  1 day ago
ਸ਼ਤੰਰਜ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਲਿੱਕਾ ਹਾਂਡਾ ਦਾ ਘਰ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
. . .  1 day ago
ਮਾਨਸੂਨ ਇਜਲਾਸ : ਲੋਕ ਸਭਾ 'ਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਮਨਜ਼ੂਰ
. . .  1 day ago
ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  1 day ago
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  1 day ago
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  1 day ago
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  1 day ago
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  1 day ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550
ਿਵਚਾਰ ਪ੍ਰਵਾਹ: ਜੀਵਨ ਦੇ ਸੰਘਰਸ਼ ਵਿਚ ਉਹ ਜਿੱਤਦੇ ਹਨ, ਜਿਨ੍ਹਾਂ ਵਿਚ ਹਾਲਾਤ 'ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ। -ਚਾਰਲਿਸ ਡਾਰਵਿਨ
  •     Confirm Target Language  

ਨਾਰੀ ਸੰਸਾਰ

ਪਾਕਿ-ਪਵਿੱਤਰ ਰਿਸ਼ਤਾ : ਪਤੀ-ਪਤਨੀ

ਪਤੀ-ਪਤਨੀ ਦੋਵੇਂ ਇਕ-ਦੂਸਰੇ ਦੇ ਪੂਰਕ ਹੁੰਦੇ ਹਨ। ਕਿਸੇ ਇਕ ਤੋਂ ਬਿਨਾਂ ਦੂਸਰੇ ਦੀ ਹੋਂਦ ਮਨਫ਼ੀ ਹੋ ਕੇ ਰਹਿ ਜਾਂਦੀ ਹੈ। ਦੋਵਾਂ ਦਾ ਸਾਥ ਜ਼ਿੰਦਗੀ ਭਰ ਦਾ ਸਾਥ ਹੁੰਦਾ ਹੈ। ਵਿਆਹ ਸਮੇਂ ਲੜਕਾ-ਲੜਕੀ ਦੋਵੇਂ ਇਕ-ਦੂਸਰੇ ਨੂੰ ਤਾ-ਉਮਰ ਦੇ ਸਾਥੀ ਵਜੋਂ ਚੁਣਦੇ ਹਨ ਅਤੇ ਸਵੀਕਾਰ ਕਰਦੇ ਹਨ। ਤਿੰਨ-ਚਾਰ ਦਹਾਕੇ ਪਹਿਲਾਂ ਤੱਕ ਤਾਂ ਪਤੀ-ਪਤਨੀ ਤਾ-ਉਮਰ ਇਕ-ਦੂਜੇ ਦਾ ਸਾਥ ਸਵੀਕਾਰ ਕਰਦੇ ਸਨ ਤੇ ਨਿਭਾਉਂਦੇ ਵੀ ਸਨ, ਪਰ ਉਸ ਤੋਂ ਬਾਅਦ ਘਰੇਲੂ ਤੇ ਪਰਿਵਾਰਕ ਤਾਣੇ-ਬਾਣੇ ਵਿਚ ਬਦਲਾਅ ਆਇਆ ਤੇ ਕਈ ਕਾਰਨਾਂ ਕਰਕੇ ਗਿਰਾਵਟ ਵੀ ਆਈ। ਫਿਰ 'ਤਲਾਕ' ਨਾਂਅ ਦੇ ਦਾਨਵ (ਸਮਾਜਿਕ ਕੁਰੀਤੀ ਤੇ ਸਮੱਸਿਆ) ਨੇ ਆਪਣਾ ਦਾਇਰਾ ਵਧਾਉਣਾ ਸ਼ੁਰੂ ਕਰ ਦਿੱਤਾ ਅਤੇ ਇਸੇ ਤਲਾਕ ਨਾਂਅ ਦੇ ਦੈਂਤ ਨੇ ਘਰਾਂ ਦੇ ਘਰ ਤਬਾਹ ਕਰਨੇ ਸ਼ੁਰੂ ਕਰ ਦਿੱਤੇ। ਪਤੀ-ਪਤਨੀ ਦਾ ਰਿਸ਼ਤਾ ਇਕ ਅਨਮੋਲ, ਪਵਿੱਤਰ ਤੇ ਵਿਸ਼ਵਾਸ ਭਰਿਆ ਰਿਸ਼ਤਾ ਹੁੰਦਾ ਹੈ। ਕੁਝ ਗਿਲੇ-ਸ਼ਿਕਵੇ, ਮਨ-ਮੁਟਾਵ, ਛੋਟੀਆਂ-ਛੋਟੀਆਂ ਗੱਲਾਂ, ਬਾਹਰੀ ਦਖ਼ਲਅੰਦਾਜ਼ੀ, ਧਨ-ਦੌਲਤ ਦੀ ਖਿੱਚ ਜਾਂ ਹੋਰ ਕਿਸੇ ਕਾਰਨ ਸਦਕਾ ਜੀਵਨ ਭਰ ਦੇ ਸਾਥੀ ਨਾਲੋਂ ਸਾਥ ਤੋੜਨ ਦਾ ਜਲਦਬਾਜ਼ੀ ਨਾਲ ਫ਼ੈਸਲਾ ਕਰ ਲੈਣਾ ਦੋਵਾਂ ਵਿਚੋਂ ਕਿਸੇ ਦੇ ਵੀ ਹਿੱਤ ਵਿਚ ਨਹੀਂ ਹੋ ਸਕਦਾ।
ਸਾਡੇ ਜ਼ਰਾ ਜਿੰਨੇ ਅੜੀਅਲ ਵਤੀਰੇ ਸਦਕਾ ਸਾਡੇ ਪਰਿਵਾਰਾਂ, ਬੱਚਿਆਂ, ਰਿਸ਼ਤੇਦਾਰਾਂ, ਭਾਈਚਾਰਕ ਸਾਂਝ ਤੇ ਸਮਾਜਿਕ ਵਰਤਾਰੇ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਵੀ ਇਸ ਦੇ ਪ੍ਰਭਾਵ ਤੋਂ ਬਚੀਆਂ ਨਹੀਂ ਰਹਿ ਸਕਦੀਆਂ। ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵਿਚ ਵਿਸ਼ਵਾਸ ਦੀ ਡੋਰ ਵੀ ਮਜ਼ਬੂਤ ਰੱਖਣੀ ਚਾਹੀਦੀ ਹੈ ਅਤੇ ਇਸ ਪਵਿੱਤਰ ਰਿਸ਼ਤੇ ਉੱਪਰ ਦਾਜ-ਦਹੇਜ, ਗਹਿਣੇ-ਗੱਟੇ, ਪੈਸੇ-ਧੇਲੇ, ਕੋਠੀਆਂ-ਕਾਰਾਂ ਅਤੇ ਹੋਰ ਭੌਤਿਕ ਸੁੱਖ-ਸਾਧਨਾਂ ਦੀ ਧੂੜ ਨਹੀਂ ਜੰਮਣ ਦੇਣੀ ਚਾਹੀਦੀ। ਪਤੀ-ਪਤਨੀ ਦੇ ਬੰਧਨ ਨੂੰ ਇਕ ਪਵਿੱਤਰ ਤੇ ਸਮਰਪਿਤ ਰਿਸ਼ਤੇ ਵਜੋਂ ਦੇਖਣਾ ਚਾਹੀਦਾ ਹੈ, ਨਾ ਕਿ ਸੌਦੇਬਾਜ਼ੀ ਵਜੋਂ। ਦੋਵਾਂ (ਪਤੀ-ਪਤਨੀ) ਨੂੰ ਆਪਣੀ ਪੜ੍ਹਾਈ, ਹੈਸੀਅਤ, ਅਹੁਦੇ, ਰੁਤਬੇ, ਪ੍ਰਸਿੱਧੀ ਆਦਿ ਨੂੰ ਵੀ ਇਸ ਪਵਿੱਤਰ ਰਿਸ਼ਤੇ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਘਰੇਲੂ ਔਰਤ ਤੇ ਕੰਮਕਾਜੀ ਮਹਿਲਾ ਦੋਵਾਂ ਨੂੰ ਘਰ-ਸਮਾਜ ਵਿਚ ਸਤਿਕਾਰ, ਬਰਾਬਰਤਾ ਤੇ ਇੱਜ਼ਤ-ਮਾਣ ਮਿਲਣਾ ਚਾਹੀਦਾ ਹੈ। ਸਾਰੇ ਰਿਸ਼ਤਿਆਂ ਦਾ ਯਥਾ ਸੰਭਵ ਸਤਿਕਾਰ ਕਰਦੇ ਹੋਏ ਪਤੀ-ਪਤਨੀ ਦੇ ਰਿਸ਼ਤੇ ਨੂੰ ਵੀ ਸਮਾਂ ਤੇ ਧਿਆਨ ਦੇਣਾ ਚਾਹੀਦਾ ਹੈ। ਪਤਨੀ ਨੂੰ ਕਦੇ ਵੀ ਆਪਣੀ 'ਦਾਸੀ' ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਔਰਤ ਨੂੰ 'ਪੈਰ ਦੀ ਜੁੱਤੀ' ਸਮਝਣ ਵਾਲੇ ਘਰ-ਸਮਾਜ ਵਿਚ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਕਦੇ ਵੀ ਸਥਾਈ ਤੇ ਟਿਕਾਊ ਨਹੀਂ ਰਹਿ ਸਕਦਾ ਤੇ ਨਾ ਹੀ ਉਹ ਘਰ, ਪਰਿਵਾਰ ਤੇ ਸਮਾਜ ਤਰੱਕੀ ਕਰ ਸਕਦਾ ਹੈ।
ਇਸ ਲਈ ਦੋਵਾਂ (ਪਤੀ-ਪਤਨੀ) ਨੂੰ ਇਕ-ਦੂਸਰੇ ਦੀਆਂ ਭਾਵਨਾਵਾਂ, ਜ਼ਰੂਰਤਾਂ, ਕਮੀਆਂ, ਹੋਂਦ, ਅਹੁਦੇ, ਰਿਸ਼ਤੇ ਅਤੇ ਵਜੂਦ ਨੂੰ ਸਮਝਦੇ ਹੋਏ ਤੇ ਕਦਰ ਕਰਦੇ ਹੋਏ ਇਕ-ਦੂਜੇ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ ਅਤੇ ਉਸਾਰੂ ਸੋਚ ਅਪਣਾਉਣ ਵਿਚ ਹੀ ਚੰਗੀ ਗੱਲ ਹੋ ਸਕਦੀ ਹੈ। ਛੋਟੇ-ਮੋਟੇ ਮਨ-ਮੁਟਾਵ ਅਕਸਰ ਵਿਆਹ ਤੋਂ ਬਾਅਦ ਇਕ-ਦੋ ਸਾਲ ਤੱਕ ਆਉਂਦੇ ਰਹਿੰਦੇ ਹਨ ਅਤੇ ਦੋਵਾਂ ਨੂੰ ਸਿਦਕ ਤੇ ਸਿਰੜ ਤੋਂ ਕੰਮ ਲੈ ਕੇ ਇਹ ਸ਼ੁਰੂਆਤੀ ਵਿਆਹੁਤਾ-ਸਮਾਂ ਠਰੰਮੇ ਅਤੇ ਸਬਰ-ਸੰਤੋਖ ਨਾਲ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਦੋਵਾਂ (ਪਤੀ-ਪਤਨੀ) ਦੇ ਬੋਲ-ਵਿਹਾਰ, ਰਹਿਣ-ਸਹਿਣ, ਸੋਚ, ਖਾਣ-ਪੀਣ, ਮਿਲਵਰਤਨ ਅਤੇ ਖਾਸ ਤੌਰ 'ਤੇ ਵਿਚਾਰਾਂ ਵਿਚ ਅੰਤਰ ਹੋ ਸਕਦਾ ਹੈ ਅਤੇ ਇਹ ਖੱਪਾ ਭਰਨ ਲਈ ਤੇ ਦੋਵਾਂ ਨੂੰ ਥੋੜ੍ਹਾ-ਥੋੜ੍ਹਾ ਆਪਸੀ ਬਦਲਾਓ ਲਿਆਉਣ ਲਈ ਅਤੇ ਇਕ-ਦੂਸਰੇ ਨੂੰ ਸਮਝਣ ਲਈ ਕੁਝ ਵਕਤ ਤਾਂ ਲੱਗਦਾ ਹੀ ਹੈ ਤੇ ਵਕਤ ਚਾਹੀਦਾ ਵੀ ਹੈ। ਬਸ ਇਹੋ ਸ਼ੁਰੂਆਤੀ ਦੌਰ ਹੀ ਸ਼ਾਇਦ ਕਈ ਵਾਰ ਵਿਆਹੁਤਾ ਜੀਵਨ 'ਤੇ ਜ਼ਿਆਦਾ ਔਖਾ ਅਤੇ ਪਤੀ-ਪਤਨੀ ਦੇ ਰਿਸ਼ਤੇ 'ਤੇ ਭਾਰੂ ਹੋ ਸਕਦਾ ਹੈ। ਦੋਵਾਂ (ਪਤੀ-ਪਤਨੀ) ਦੇ ਪਰਿਵਾਰਾਂ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਰਿਸ਼ਤੇ ਦੀ ਮਰਿਆਦਾ ਨੂੰ ਸਮਝਦੇ ਹੋਏ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮਿਲਵਰਤਨ ਰਾਹੀਂ ਗਿਲੇ-ਸ਼ਿਕਵੇ ਦੂਰ ਕਰ ਲੈਣ ਨੂੰ ਹੀ ਤਰਜੀਹ ਦੇਣੀ ਸਹੀ ਹੋ ਸਕਦੀ ਹੈ।
ਪਤੀ-ਪਤਨੀ ਨੂੰ ਆਪਣੀ ਸੂਝ-ਬੂਝ ਤੋਂ ਵੀ ਕੰਮ ਲੈਣਾ ਚਾਹੀਦਾ ਹੈ ਅਤੇ ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ ਸਮਝਣ ਦਾ ਹੌਸਲਾ ਤੇ ਸਮਝ ਵੀ ਰੱਖਣੀ ਜ਼ਰੂਰ ਚਾਹੀਦੀ ਹੈ। ਜ਼ਰੂਰਤ ਅਨੁਸਾਰ ਪਤੀ-ਪਤਨੀ ਦੋਵਾਂ ਨੂੰ ਇਕ-ਦੂਸਰੇ ਦੇ ਕੰਮਾਂ-ਕਾਰਾਂ ਵਿਚ ਤੇ ਘਰੇਲੂ ਕੰਮਾਂ ਵਿਚ ਵੀ ਬੇਝਿਜਕ ਹੱਥ ਵਟਾ ਦੇਣਾ ਚਾਹੀਦਾ ਹੈ ਤੇ ਇਕ-ਦੂਜੇ ਦੀਆਂ ਮਜਬੂਰੀਆਂ ਤੇ ਦੁੱਖਾਂ-ਸੁੱਖਾਂ ਨੂੰ ਸਮਝ ਕੇ ਵੰਡਾਉਣਾ ਵੀ ਇਸ ਰਿਸ਼ਤੇ ਦੀ ਮਜ਼ਬੂਤੀ ਲਈ ਮੀਲ ਪੱਥਰ ਸਾਬਤ ਹੋ ਸਕਦਾ ਹੈ। 'ਮਰਦ ਪ੍ਰਧਾਨ ਸਮਾਜ' ਵਾਲੀ ਸੋਚ ਬਦਲ ਕੇ ਵੀ ਇਸ ਰਿਸ਼ਤੇ ਦੀ ਸਦੀਵੀ ਹੋਂਦ ਬਰਕਰਾਰ ਰੱਖੀ ਜਾ ਸਕਦੀ ਹੈ। ਪਤੀ-ਪਤਨੀ ਨੂੰ ਵੀ ਘਰ, ਸਮਾਜ ਤੇ ਹੋਰ ਰਿਸ਼ਤੇ ਦੀ ਇੱਜ਼ਤ ਅਤੇ ਮਰਿਆਦਾ ਰੱਖਣੀ ਚਾਹੀਦੀ ਹੈ। ਸ਼ੱਕ ਦੀ ਬਿਮਾਰੀ ਤੋਂ ਵੀ ਬਚ ਕੇ ਰਹਿਣਾ ਸਹੀ ਹੈ। ਪਤਨੀ ਨੂੰ ਇਕ 'ਵਸਤੂ' ਨਾ ਸਮਝਦੇ ਹੋਏ ਬਰਾਬਰ ਦਾ ਹੱਕ ਤੇ ਰੁਤਬਾ ਹਰ ਪਲ, ਹਰ ਥਾਂ ਦੇਣਾ ਵੀ ਜ਼ਿੰਦਗੀ ਭਰ ਦਾ ਸਾਥ ਬਣਾਈ ਰੱਖਣ ਲਈ ਸਹੀ ਕਦਮ ਹੋ ਸਕਦਾ ਹੈ। ਦੋਵਾਂ ਨੂੰ ਆਪਣੇ ਰਿਸ਼ਤੇ 'ਤੇ ਕਿਸੇ ਵੀ ਤੀਜੀ ਧਿਰ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਤਾ-ਉਮਰ ਦਾ ਸਾਥ ਹੈ। ਇਸ ਨੂੰ ਸਿਦਕ, ਸਿਰੜ, ਵਿਸ਼ਵਾਸ, ਸਮਰਪਣ-ਭਾਵਨਾ ਤੇ ਉਸਾਰੂ ਸੋਚ ਅਪਣਾ ਕੇ ਤਾ-ਉਮਰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਰਿਸ਼ਤੇ ਨੂੰ ਟੁੱਟਣ ਤੋਂ ਬਚਾਉਣਾ ਹੀ ਸਹੀ ਮਾਨਵਤਾ ਹੋ ਸਕਦੀ ਹੈ।


-ਪਿੰਡ ਸੱਧੇਵਾਲ, ਡਾਕ: ਗੰਗੂਵਾਲ, ਸ੍ਰੀ ਅਨੰਦਪੁਰ ਸਾਹਿਬ।

ਤਾਂ ਕਿ ਤੈਰਾਕੀ ਦੌਰਾਨ

ਪੂਲ ਵਿਚ ਬੱਚੇ ਰਹਿਣ ਸੁਰੱਖਿਅਤ

ਗਰਮੀ ਦੀਆਂ ਛੁੱਟੀਆਂ ਵਿਚ ਕਈ ਬੱਚੇ ਤੈਰਾਕੀ ਕਲਾਸਾਂ ਲਾਉਂਦੇ ਹਨ। ਇਨ੍ਹਾਂ ਦਿਨਾਂ ਵਿਚ ਅਕਸਰ ਪੂਲ ਵਿਚ ਬੱਚਿਆਂ ਦੇ ਨਾਲ ਦੁਰਘਟਨਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਜੇ ਤਰਨ ਤਾਲ ਵਿਚ ਬੱਚਿਆਂ ਦੀ ਸੁਰੱਖਿਆ 'ਤੇ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਡੁੱਬਣ ਦੀਆਂ ...

ਪੂਰੀ ਖ਼ਬਰ »

ਆਓ ਕਰੀਏ ਆਪਣੀ ਚਮੜੀ ਦੀ ਸੰਭਾਲ

ਚਮੜੀ ਸਾਡੇ ਸਰੀਰ ਦਾ ਬੜਾ ਹੀ ਮਹੱਤਵਪੂਰਨ ਜੈਵਿਕ ਮੰਨਿਆ ਜਾਂਦਾ ਹੈ, ਜੋ ਕਿ ਸਾਡੀ ਸਿਹਤ ਨੂੰ ਦਰਸਾਉਂਦਾ ਹੈ। ਹਰ ਕੋਈ ਸੋਹਣਾ ਦਿਸਣਾ ਚਾਹੁੰਦਾ ਹੈ ਤੇ ਸੋਹਣੇ ਦਿਸਣ ਲਈ ਸਾਨੂੰ ਆਪਣੀ ਚਮੜੀ ਦੀ ਖਾਸ ਦੇਖਭਾਲ ਕਰਨੀ ਚਾਹੀਦੀ ਹੈ, ਜੋ ਕਿ ਅੱਜਕਲ੍ਹ ਦੇ ਰੁਝੇਵੇਂ ਤੇ ...

ਪੂਰੀ ਖ਼ਬਰ »

ਹੱਸਣਾ ਵੀ ਇਕ ਕਲਾ ਹੈ

ਹੱਸਣਾ ਜ਼ਿੰਦਗੀ ਜਿਊਣ ਲਈ ਬਹੁਤ ਹੀ ਸੋਹਣੀ ਕਲਾ ਹੈ। ਜਿਹੜਾ ਵਿਅਕਤੀ ਹੱਸਣਾ ਸਿੱਖ ਲੈਂਦਾ ਹੈ, ਉਹ ਜ਼ਿੰਦਗੀ ਦੇ ਹਰ ਦੁੱਖ ਤੋਂ ਅਸਾਨੀ ਨਾਲ ਬਾਹਰ ਆ ਜਾਂਦਾ ਹੈ। ਹੱਸਣਾ ਸਾਡੀ ਜ਼ਿੰਦਗੀ ਵਿਚ ਬਹੁਤ ਹੀ ਜ਼ਰੂਰੀ ਹੈ। ਹੱਸਣ ਤੋਂ ਬਿਨਾਂ ਜ਼ਿੰਦਗੀ ਨਿਰਸ ਅਤੇ ਬੇਰੰਗ ...

ਪੂਰੀ ਖ਼ਬਰ »

ਕੀਮਤੀ ਜੁੱਤੀ-ਚੱਪਲ ਖ਼ਰੀਦਦੇ ਹੋ

...ਤਾਂ ਸਾਫ਼-ਸੁਥਰਾ 'ਸ਼ੂ ਰੈਕ' ਵੀ ਖ਼ਰੀਦੋ

ਜੁੱਤੀਆਂ-ਚੱਪਲਾਂ ਨੂੰ ਸੰਭਾਲ ਕੇ ਰੱਖਣ ਦਾ ਸਹੀ ਤਰੀਕਾ ਕੀ ਹੋਵੇ, ਆਓ ਇਹ ਮਹੱਤਵਪੂਰਨ ਗੱਲਾਂ ਕੁਝ ਟਿਪਸ ਰਾਹੀਂ ਜਾਣਦੇ ਹਾਂ- * ਜੁੱਤੀਆਂ-ਚੱਪਲਾਂ ਨੂੰ ਘੱਟ ਜਗ੍ਹਾ ਵਿਚ ਰੱਖਣ ਲਈ ਇਨ੍ਹਾਂ ਨੂੰ ਪੁਰਾਣੇ 'ਸ਼ੂ ਬਾਕਸਾਂ' ਵਿਚ ਰੱਖੋ ਅਤੇ ਚਾਹੋ ਤਾਂ ਇਨ੍ਹਾਂ ਨੂੰ ...

ਪੂਰੀ ਖ਼ਬਰ »

ਘਰੇਲੂ ਬਗੀਚੀ

ਮਹੱਤਵਪੂਰਨ ਟਿਪਸ

ਘਰ ਵਿਚ ਕੋਈ ਹੋਰ ਜਗ੍ਹਾ ਨਾ ਹੋਵੇ ਗਮਲੇ ਰੱਖਣ ਜਾਂ ਪੌਦੇ ਲਗਾਉਣ ਲਈ ਅਤੇ ਬਾਲਕੋਨੀ ਜੇ ਧੁੱਪ ਵਾਲੀ ਹੋਵੇ ਤਾਂ ਉਸ ਦਾ ਪੂਰਾ ਲਾਭ ਲਓ। * ਜੇ ਤੁਸੀਂ ਹੇਠਾਂ ਜ਼ਮੀਨ 'ਤੇ ਹੋ ਅਤੇ ਕੱਚੀ ਜਗ੍ਹਾ ਹੈ ਤਾਂ ਉਸ 'ਤੇ ਕਿਆਰੀ ਬਣਾ ਕੇ ਘਰੇਲੂ ਬਗੀਚੀ ਬਣਾਓ। * ਜੇ ਛੱਤ 'ਤੇ ਘਰੇਲੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX