ਤਾਜਾ ਖ਼ਬਰਾਂ


ਕਾਂਗਰਸ ਹੈੱਡਕੁਆਰਟਰ 'ਚ ਲਿਆਂਦੀ ਗਈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ, ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  7 minutes ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ 'ਚ ਲਿਆਂਦਾ ਗਿਆ ਹੈ। ਸਸਕਾਰ ਤੋਂ ਪਹਿਲਾਂ ਇੱਥੇ ਉਨ੍ਹਾਂ ਦੀ ਮ੍ਰਿਤਕ...
ਝਾਰਖੰਡ 'ਚ ਭੀੜ ਨੇ ਔਰਤ ਸਣੇ ਚਾਰ ਲੋਕਾਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
. . .  16 minutes ago
ਰਾਂਚੀ, 21 ਜੁਲਾਈ- ਦੇਸ਼ 'ਚ ਭੀੜਤੰਤਰ ਦੀ ਹਿੰਸਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਤਾਜ਼ਾ ਮਾਮਲਾ ਝਾਰਖੰਡ ਦੇ ਗੁਮਲਾ ਇਲਾਕੇ ਦਾ ਹੈ, ਜਿੱਥੇ ਜਾਦੂਗਰਨੀ ਦੱਸ ਕੇ ਲੋਕਾਂ ਨੇ ਔਰਤ ਸਣੇ 4 ਲੋਕਾਂ ਨੂੰ ਲਾਠੀਆਂ-ਡੰਡਿਆਂ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ...
'ਸ਼ਹੀਦ ਦਿਵਸ' ਮੌਕੇ ਮਮਤਾ ਵਲੋਂ ਧਰਮਤਲਾ 'ਚ ਕੀਤੀ ਜਾਵੇਗੀ ਰੈਲੀ
. . .  35 minutes ago
ਕੋਲਕਾਤਾ, 21 ਜੁਲਾਈ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਸ਼ਹੀਦ ਦਿਵਸ' ਮੌਕੇ ਅੱਜ ਧਰਮਤਲਾ 'ਚ ਇੱਕ ਰੈਲੀ ਨੂੰ ਸੰਬੋਧਨ ਕਰੇਗੀ। ਇੱਥੇ ਸਾਲ 1993 'ਚ ਮੇਯੋ ਰੋਡ 'ਤੇ ਵਿਰੋਧ ਪ੍ਰਦਰਸ਼ਨ ਦੌਰਾਨ 13 ਲੋਕਾਂ ਦੀ ਮੌਤ ਹੋ ਗਈ ਸੀ। ਇਹ ਮੌਤਾਂ ਪੁਲਿਸ...
ਪ੍ਰਧਾਨ ਮੰਤਰੀ ਮੋਦੀ ਨੇ ਗਰਗ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  49 minutes ago
ਨਵੀਂ ਦਿੱਲੀ, 21 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਦਿੱਲੀ ਇਕਾਈ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਕਿਹਾ, ''ਸ਼੍ਰੀ ਮਾਂਗੇ ਰਾਮ ਗਰਗ ਜੀ ਦਾ ਦਿੱਲੀ ਨਾਲ...
ਅੰਤਿਮ ਦਰਸ਼ਨਾਂ ਲਈ ਕਾਂਗਰਸ ਹੈੱਡਕੁਆਰਟਰ ਲਿਜਾਈ ਜਾ ਰਹੀ ਹੈ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਨੇਤਾ ਸ਼ੀਲਾ ਦੀਕਸ਼ਿਤ ਦੀ ਮ੍ਰਿਤਕ ਦੇਹ ਨੂੰ ਨਿਜ਼ਾਮਉੱਦੀਨ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਪਾਰਟੀ ਹੈੱਡਕੁਆਰਟਰ ਵਿਖੇ ਅੰਤਿਮ ਦਰਸ਼ਨਾਂ ਲਈ ਲਿਜਾਇਆ ਜਾ ਰਿਹਾ ਹੈ। ਦੁਪਹਿਰ...
ਮੋਗਾ ਪੁਲਿਸ ਨੇ ਹੈਰੋਇਨ ਅਤੇ ਲੱਖਾਂ ਦੀ ਨਕਦੀ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
. . .  about 1 hour ago
ਮੋਗਾ, 21 ਜੁਲਾਈ- ਮੋਗਾ ਪੁਲਿਸ ਦੇ ਹੱਥ ਅੱਜ ਵੱਡੀ ਸਫ਼ਲਤਾ ਲੱਗੀ ਹੈ। ਪੁਲਿਸ ਕੋਟਕਪੂਰਾ ਚੌਕ ਦੋ ਵਿਅਕਤੀਆਂ ਨੂੰ 250 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਪੁਲਿਸ ਨੇ ਦੋਹਾਂ ਕੋਲੋਂ ਢਾਈ ਲੱਖ ਦੀ ਨਕਦੀ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਨੇ ਦੋਹਾਂ...
ਅਮਰੀਕਾ 'ਚ ਪੈ ਰਹੀ ਹੈ ਭਿਆਨਕ ਗਰਮੀ, 15 ਕਰੋੜ ਲੋਕ ਲੂ ਦੀ ਲਪੇਟ 'ਚ
. . .  about 1 hour ago
ਵਾਸ਼ਿੰਗਟਨ, 21 ਜੁਲਾਈ- ਅਮਰੀਕਾ ਦੇ ਕਈ ਸ਼ਹਿਰਾਂ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਹਫ਼ਤੇ ਦੇ ਅਖ਼ੀਰ 'ਚ ਨਿਊਯਾਰਕ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ 'ਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ...
ਲਾਲ ਕ੍ਰਿਸ਼ਨ ਅਡਵਾਨੀ ਨੇ ਦਿੱਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 21 ਜੁਲਾਈ- ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ...
ਪਾਕਿਸਤਾਨ : ਹਸਪਤਾਲ 'ਚ ਹੋਇਆ ਆਤਮਘਾਤੀ ਬੰਬ ਧਮਾਕਾ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  about 2 hours ago
ਇਸਲਾਮਾਬਾਦ, 21 ਜੁਲਾਈ- ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਪੈਂਦੇ ਡੇਰਾ ਇਸਮਾਈਲ ਖ਼ਾਨ ਦੇ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ 'ਚ ਅੱਜ ਸਵੇਰੇ ਹੋਏ ਆਤਮਘਾਤੀ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ...
ਬਿਹਾਰ ਦੀਆਂ ਜੇਲ੍ਹਾਂ 'ਚ ਪੁਲਿਸ ਵਲੋਂ ਛਾਪੇਮਾਰੀ
. . .  about 2 hours ago
ਪਟਨਾ, 21 ਜੁਲਾਈ- ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ 'ਚ ਅੱਜ ਬਿਹਾਰ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ...
ਨਿਊਜ਼ੀਲੈਂਡ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 2 hours ago
ਵੈਲਿੰਗਟਨ, 21 ਜੁਲਾਈ- ਨਿਊਜ਼ੀਲੈਂਡ ਦੇ ਐੱਲ. ਏਸਪੇਰੈਂਸ ਰਾਕ ਤੋਂ 79 ਕਿਲੋਮੀਟਰ ਦੂਰ ਇਲਾਕੇ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.2 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ...
ਸੁਸ਼ਮਾ ਸਵਰਾਜ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਜੁਲਾਈ- ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਲਗਾਤਾਰ ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਦਾ ਲੰਘੇ ਦਿਨ ਦਿਲ...
ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਸਪਾ ਨੇਤਾ ਆਜ਼ਮ ਖ਼ਾਨ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ ਦਰਜ
. . .  about 3 hours ago
ਲਖਨਊ, 21 ਜੁਲਾਈ- ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਆਜ਼ਮ ਖ਼ਾਨ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਹਨ। ਕਿਸਾਨਾਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਮਾਮਲੇ 'ਚ ਉਨ੍ਹਾਂ ਵਿਰੁੱਧ ਤਿੰਨ ਹੋਰ ਐੱਫ. ਆਈ. ਆਰ...
ਉਮਰ ਅਬਦੁੱਲਾ ਨੇ ਭੇਂਟ ਕੀਤੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 21 ਜੁਲਾਈ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਦੱਸਣਯੋਗ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਲੰਘੇ ਦਿਨ ਸ਼ੀਲਾ ਦੀਕਸ਼ਿਤ...
ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਮਾਂਗੇ ਰਾਮ ਗਰਗ ਦਾ ਦੇਹਾਂਤ
. . .  about 4 hours ago
ਨਵੀਂ ਦਿੱਲੀ, 21 ਜੁਲਾਈ- ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ, ਵਿਧਾਇਕ ਅਤੇ ਸੀਨੀਅਰ ਸੰਘ ਸਹਿਯੋਗੀ ਮਾਂਗੇ ਰਾਮ ਗਰਗ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 7.30 ਵਜੇ ਆਖ਼ਰੀ ਸਾਹ ਲਏ। ਜਾਣਕਾਰੀ ਮਿਲੀ ਹੈ ਕਿ ਗਰਗ ਪਿਛਲੇ ਕਈ ਦਿਨਾਂ ਤੋਂ ਬਿਮਾਰ...
ਵੈਸਟ ਇੰਡੀਜ਼ ਦੌਰੇ ਲਈ ਅੱਜ ਹੋਵੇਗੀ ਭਾਰਤੀ ਕ੍ਰਿਕਟ ਟੀਮ ਦੀ ਚੋਣ
. . .  about 4 hours ago
ਪਾਪੂਆ ਨਿਊ ਗਿਨੀ 'ਚ ਲੱਗੇ ਭੂਚਾਲ ਦੇ ਝਟਕੇ
. . .  about 4 hours ago
ਅੱਜ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  about 4 hours ago
ਅੱਜ ਦਾ ਵਿਚਾਰ
. . .  about 5 hours ago
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਵੱਲੋਂ ਮੀਂਹ ਤੋਂ ਪ੍ਰਭਾਵਿਤ ਖੇਤਰ ਦਾ ਦੌਰਾ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸੂਬੇ ਭਰ 'ਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੱਲ੍ਹ
. . .  1 day ago
ਭੇਦਭਰੀ ਹਾਲਤ ਵਿੱਚ ਵਿਆਹੁਤਾ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਥਾਣੇ ਬਾਹਰ ਰੱਖ ਕੇ ਦਿੱਤਾ ਧਰਨਾ
. . .  1 day ago
ਸ਼ੀਲਾ ਦੀਕਸ਼ਿਤ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਸੋਨੀਆ ਗਾਂਧੀ
. . .  1 day ago
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਦਿੱਲੀ ਵਿੱਚ ਦੋ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ
. . .  1 day ago
ਟੋਲ ਟੈਕਸ ਵਾਲੀ ਜੀ.ਟੀ. ਰੋਡ ਤੇ ਤਹਿਸੀਲ ਰੋਡ ਮੀਂਹ ਦੇ ਪਾਣੀ ਨਾਲ ਹੋਇਆ ਜਲਥਲ
. . .  1 day ago
ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਪ੍ਰਧਾਨ ਮੰਤਰੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ
. . .  1 day ago
ਕੱਲ੍ਹ ਹੋਵੇਗਾ ਸ਼ੀਲਾ ਦੀਕਸ਼ਿਤ ਦਾ ਅੰਤਿਮ ਸਸਕਾਰ
. . .  1 day ago
ਡਾ. ਸਵਰਨ ਸਿੰਘ ਨੂੰ ਭਾਜਪਾ 'ਚ ਸ਼ਾਮਲ ਕਰਵਾਉਣ ਦਾ ਫ਼ੈਸਲਾ ਸ਼ਵੇਤ ਮਲਿਕ ਵੱਲੋਂ ਲਿਆ ਗਿਆ ਵਾਪਸ
. . .  1 day ago
ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਥਾਨਕ ਵਿਭਾਗਾਂ ਵਿੱਚ ਕੀਤੇ ਗਏ ਵੱਡੇ ਪੱਧਰ 'ਤੇ ਤਬਾਦਲੇ
. . .  1 day ago
ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਹਰੀਕੇ ਹੈੱਡ ਵਰਕਸ ਦਾ ਕੀਤਾ ਦੌਰਾ
. . .  1 day ago
ਸਿਮਰਜੀਤ ਸਿੰਘ ਬੈਂਸ ਨੇ 'ਸਾਡਾ ਪਾਣੀ, ਸਾਡਾ ਹੱਕ' ਜਨ ਅੰਦੋਲਨ ਤਹਿਤ ਪਟਿਆਲਾ ਵਿਖੇ ਕੀਤੀ ਸ਼ਿਰਕਤ
. . .  1 day ago
ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਦਾ ਦੇਹਾਂਤ
. . .  1 day ago
ਅਸਮ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 47
. . .  1 day ago
ਅਮਰੀਕੀ ਦੌਰੇ 'ਤੇ ਰਵਾਨਾ ਹੋਏ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ
. . .  1 day ago
ਪ੍ਰਿਅੰਕਾ ਗਾਂਧੀ ਦੀ ਹਿਰਾਸਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਵਿਰੋਧ
. . .  1 day ago
ਅਸਮਾਨੀ ਬਿਜਲੀ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ, ਕਈ ਝੁਲਸੇ
. . .  1 day ago
ਸਮਾਜ ਭਲਾਈ ਯੋਜਨਾਵਾਂ 'ਤੇ ਖ਼ਰਚੇ ਜਾਣਗੇ ਦੋ ਸੌ ਕਰੋੜ ਰੁਪਏ -ਮੋਹਨ ਲਾਲ ਸੂਦ
. . .  1 day ago
ਲਾਲ ਜੀ ਟੰਡਨ ਹੋਣਗੇ ਮੱਧ ਪ੍ਰਦੇਸ਼ ਦੇ ਰਾਜਪਾਲ, ਅਨੰਦੀਬੇਨ ਸੰਭਾਲਣਗੇ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ
. . .  1 day ago
ਮੱਧ ਪ੍ਰਦੇਸ਼ ਵਿੱਚ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ
. . .  1 day ago
ਪ੍ਰਿਅੰਕਾ ਗਾਂਧੀ ਵੱਲੋਂ ਸੋਨਭੱਦਰ ਹੱਤਿਆ ਕਾਂਡ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਵੱਲੋਂ ਵੀ ਸਿੱਧੂ ਦੇ ਅਸਤੀਫ਼ੇ ਨੂੰ ਮਨਜ਼ੂਰੀ
. . .  1 day ago
ਕੈਪਟਨ ਤੋਂ ਬਾਅਦ ਰਾਜਪਾਲ ਨੇ ਵੀ ਸਿੱਧੂ ਦਾ ਅਸਤੀਫ਼ਾ ਕੀਤਾ ਮਨਜ਼ੂਰ
. . .  1 day ago
ਬਿਹਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਕਰ ਮੁਕਤ ਹੋਈ 'ਸੁਪਰ 30'
. . .  about 1 hour ago
ਟਰੱਕ ਅਤੇ ਕਾਰ ਵਿਚਾਲੇ ਹੋਈ ਭਿਆਨਕ ਟਕੱਰ ’ਚ 9 ਲੋਕਾਂ ਦੀ ਹੋਈ ਮੌਤ
. . .  about 1 hour ago
ਸੋਨਭੱਦਰ ਹੱਤਿਆ ਕਾਂਡ ਮਾਮਲਾ : ਪੀੜਤ ਔਰਤਾਂ ਨਾਲ ਮਿਲ ਕੇ ਭਾਵੁਕ ਹੋਈ ਪ੍ਰਿਅੰਕਾ ਗਾਂਧੀ
. . .  7 minutes ago
ਹਲਕਾ ਸ਼ੁਤਰਾਣਾ ਦੇ ਪਿੰਡ ਰਸੌਲੀ ਵਿਖੇ ਘੱਗਰ ਦਰਿਆ 'ਚ ਪਿਆ 200 ਫੁੱਟ ਪਾੜ
. . .  20 minutes ago
ਸੁਖ ਸਰਕਾਰੀਆ ਨੇ ਦਾਰਾਪੁਰ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਦਾ ਲਿਆ ਜਾਇਜ਼ਾ
. . .  27 minutes ago
ਜਿਸ ਭਾਜਪਾ ਨੇ ਉਂਗਲੀ ਫੜ੍ਹ ਕੇ ਚੱਲਣਾ ਸਿਖਾਇਆ ਸਿੱਧੂ ਨੇ ਉਸ ਨਾਲ ਹੀ ਕੀਤਾ ਵਿਸ਼ਵਾਸਘਾਤ- ਮਲਿਕ
. . .  43 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550

ਸੰਪਾਦਕੀ

ਲੋਕਾਂ ਲਈ ਅਜੇ ਬਹੁਤ ਕੁਝ ਕਰਨਾ ਬਾਕੀ

ਜਦੋਂ ਰਾਜਾਵਾਦੀ ਪ੍ਰਬੰਧ ਦੀ ਥਾਂ ਪੂੰਜੀਵਾਦੀ ਪ੍ਰਬੰਧ ਸਥਾਪਤ ਹੋਇਆ ਤਾਂ ਇਸ ਦੀ ਅਗਵਾਈ ਵਪਾਰੀ ਜਮਾਤ ਕਰ ਰਹੀ ਸੀ। ਉਸ ਦਾ ਮੂਲ ਮਨੋਰਥ ਸੀ-ਰਾਜਾ ਸਾਡੇ ਉੱਤੇ ਮਨਮਰਜ਼ੀ ਨਾਲ ਹੀ ਟੈਕਸ ਨਾ ਲਾਈ ਜਾਏ, ਸਾਡੀ ਸਲਾਹ ਵੀ ਪੁੱਛੇ। ਇਸ ਤਰ੍ਹਾਂ 'ਪਾਰਲੀਮੈਂਟ' ਦੀ ਸੰਸਥਾ ਹੋਂਦ ਵਿਚ ਆਈ। ਪਾਰਲੀਮੈਂਟ ਮਾੜੀ-ਮੋਟੀ ਪਹਿਲਾਂ ਵੀ ਸੀ। ਹੁਣ ਇਹ ਸੰਸਥਾ ਫ਼ੈਸਲਾਕੁਨ ਬਣ ਗਈ। ਵਪਾਰੀਆਂ ਨੇ ਇਸ ਸੰਸਥਾ ਤੋਂ ਆਪਣੇ ਲਈ ਸਹੂਲਤਾਂ ਲਈਆਂ। ਪਰ ਇਸੇ ਜ਼ਮਾਨੇ ਵਿਚ ਫੈਲ ਰਹੇ ਗਿਆਨ ਦੇ ਕਾਰਨ ਤੇ ਨਾਲ-ਨਾਲ ਵਿਗਿਆਨਕ ਕਾਢਾਂ ਤੇ ਲਾਭਾਂ ਦੇ ਕਾਰਨ ਸਮਾਜ ਦੇ ਬਹੁਤ ਸਾਰੇ ਲੋਕ, ਜੋ ਵਪਾਰੀ ਨਹੀਂ ਸਨ, ਨਵੇਂ ਕਿੱਤੇ ਅਪਣਾ ਕੇ ਖੁਸ਼ਹਾਲ ਹੋ ਗਏ ਤੇ ਇੰਜ ਮੱਧ ਵਰਗ ਫੈਲਿਆ।
ਮੱਧ ਵਰਗ ਨੇ ਆਪਣੇ ਲਈ ਵੋਟ ਦਾ ਅਧਿਕਾਰ ਲਿਆ। ਉਦਯੋਗੀਕਰਨ ਹੋਣ ਨਾਲ ਮਜ਼ਦੂਰ ਜਮਾਤ ਪੈਦਾ ਹੋ ਗਈ। ਉਸ ਨੇ ਵੀ ਸੰਘਰਸ਼ ਕਰਕੇ ਵੋਟ ਦਾ ਹੱਕ ਲੈ ਲਿਆ। ਇੰਜ ਪਾਰਲੀਮੈਂਟ ਸਭ ਨਾਗਰਿਕਾਂ ਦੀ ਪ੍ਰਤੀਨਿੱਧ ਸੰਸਥਾ ਬਣ ਗਈ। ਦੋ-ਤਿੰਨ ਸਦੀਆਂ ਵਿਚ ਹੀ ਰਾਜ ਕਰਨ ਦਾ ਹੱਕ 'ਰਾਜੇ' ਹੱਥੋਂ ਨਿਕਲ ਕੇ ਸਭ ਨਾਗਰਿਕਾਂ ਦੇ ਹੱਥਾਂ ਵਿਚ ਆ ਗਿਆ। ਇੰਜ ਰਾਜਨੀਤੀ ਦਾ ਨਵਾਂ ਸੰਕਲਪ ਪੈਦਾ ਹੋਇਆ। ਇਸ ਰਾਜਨੀਤੀ ਨੂੰ ਸਿਧਾਂਤ ਤੋਂ ਤੋਰ ਕੇ ਵਿਵਹਾਰ ਤੱਕ ਲਿਆਉਣ ਲਈ ਪਾਰਟੀ ਦੀ ਸੰਸਥਾ ਪੈਦਾ ਹੋਈ। ਹੁਣ ਦੁਨੀਆ ਭਰ ਦੇ ਦੇਸ਼ਾਂ ਵਿਚ ਪਾਰਟੀਆਂ ਅਤੇ ਪਾਰਟੀ ਨੇਤਾ ਕੰਮ ਕਰ ਰਹੇ ਹਨ। ਇਹ ਚੋਣਾਂ ਤਾਂ ਲੜਦੇ ਹੀ ਹਨ, ਨਾਲ-ਨਾਲ 'ਵਿਕਾਸ' ਕਰਨ ਦੇ ਵੱਡੇ-ਵੱਡੇ ਦਾਅਵੇ ਵੀ ਕਰਦੇ ਹਨ। ਵਿਕਾਸ ਹੋਇਆ ਵੀ ਹੈ, ਪਰ ਬਹੁਤ ਕੁਝ ਕਰਨ ਵਾਲਾ ਵੀ ਹੈ। ਭਾਰਤ ਵਿਚ ਵਿਕਾਸ ਦਾ ਬਾਕੀ ਬਚਦਾ ਕੰਮ ਬਹੁਤ ਜ਼ਿਆਦਾ ਹੈ। ਸੰਨ 2019 ਵਿਚ ਭਾਰਤ ਦੀ ਪਾਰਲੀਮੈਂਟ ਦੀ ਚੋਣ ਹੋਣੀ ਹੈ। ਭਾਜਪਾ ਚਾਰ ਸਾਲ ਤੋਂ ਰਾਜ ਕਰ ਰਹੀ ਹੈ। ਮੋਦੀ ਸਾਹਿਬ ਨੇ ਵਿਕਾਸ ਦੇ ਕੰਮ ਕਰਨ ਦੇ ਬਹੁਤ ਵੱਡੇ ਸੰਕਲਪ ਤੇ ਸੁਪਨੇ ਪੇਸ਼ ਕੀਤੇ। ਹੁਣ ਪੰਜਵੇਂ ਸਾਲ ਵਿਚ ਲੇਖੇ ਹੋ ਰਹੇ ਹਨ। ਸੁਭਾਵਿਕ ਹੀ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ, ਵਿਕਾਸ ਨਹੀਂ ਹੋਇਆ, ਸਚਾਈ ਕੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ।
ਸਚਾਈ ਇਹ ਹੈ, ਕਥਨੀ ਅਤੇ ਕਰਨੀ ਵਿਚ ਬਹੁਤ ਫ਼ਰਕ ਹੈ। ਬਹੁਤ ਚੰਗੇ ਕੰਮ ਸ਼ੁਰੂ ਕੀਤੇ ਗਏ ਪਰ ਪੂਰੇ ਅੱਧੇ-ਅਧੂਰੇ ਹੋਏ। ਇਸ ਦੀਆਂ ਬੇਅੰਤ ਮਿਸਾਲਾਂ ਆਲੇ-ਦੁਆਲੇ ਨਜ਼ਰ ਆ ਰਹੀਆਂ ਹਨ। ਜਿਹੜਾ ਵੀ ਸੱਤਾ ਵਿਚ ਆਇਆ, ਕੁਝ ਕੰਮ ਕੀਤੇ। ਕਈਆਂ ਦੇ ਸਿਰਫ ਐਲਾਨ ਹੋਏ। ਕੁਝ ਕੰਮਾਂ ਵਿਚ ਵੱਡਾ ਭ੍ਰਿਸ਼ਟਾਚਾਰ ਹੋ ਗਿਆ। ਹੁਣ 2019 ਵਿਚ 'ਰਾਜਨੀਤੀ' ਬਹੁਤ ਸ਼ੋਰ-ਸ਼ਰਾਬੇ ਵਾਲੀ ਬਣ ਜਾਣੀ ਹੈ। ਤਾਂ ਵੀ ਵੋਟਰ ਦਾ ਫ਼ਰਜ਼ ਹੈ, ਹੋਏ ਤੇ ਨਾ ਹੋਏ ਕੰਮਾਂ ਦਾ, ਦੋਸ਼ੀ ਅਤੇ ਬੇਕਸੂਰ ਦਾ ਫ਼ਰਕ ਪਛਾਣੇ।
ਹਰ ਵੋਟਰ ਆਪਣੇ-ਆਪ ਨੂੰ 'ਕਿੰਗ ਮੇਕਰ' ਸਮਝ ਸਕਦਾ ਹੈ। ਕਿੰਗ ਮੇਕਰ ਹੈ ਵੀ। ਪੰਜਾਬ ਵਿਧਾਨ ਸਭਾ ਦੀ ਪਿਛਲੀ ਚੋਣ ਵਿਚ ਅਕਾਲੀ, ਕਾਂਗਰਸ ਤੇ 'ਆਪ' ਪਾਰਟੀ ਤਿੰਨੇ ਜਿੱਤ ਕੇ ਸਰਕਾਰ ਬਣਾਉਣ ਵਿਚ ਕਾਮਯਬ ਹੋਣ ਦੀ ਉਮੀਦ ਲਾਈ ਬੈਠੀਆਂ ਸਨ ਪਰ ਜਿੱਤੀ ਕਾਂਗਰਸ। ਵੋਟਰਾਂ ਨੇ ਸਭ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਕਾਂਗਰਸੀ ਖੁਸ਼ ਸਨ। ਇਸ ਸਰਕਾਰ ਨੇ ਬਹੁਤ ਸਾਰੇ ਕੰਮ ਕਰਨ ਦੇ ਐਲਾਨ ਕੀਤੇ। ਕੁਝ ਕੀਤੇ, ਬਹੁਤੇ ਐਲਾਨ ਹੀ ਰਹਿ ਗਏ। ਵੋਟਰ ਨਿਰਾਸ਼ ਹਨ। ਤਾਂ ਵੀ ਭਾਰਤੀ ਰਾਜ ਪ੍ਰਬੰਧ ਦੀ ਸਿਫ਼ਤ ਹੈ, ਲੋਕ ਨਿਰਾਸ਼ ਹੋ ਕੇ ਵੀ ਵੋਟ ਰਾਜਨੀਤੀ ਤੋਂ ਬੇਮੁੱਖ ਨਹੀਂ ਹੁੰਦੇ। ਹਰ ਚੋਣ ਵਿਚ ਵੱਡੀ ਗਿਣਤੀ ਵਿਚ ਵੋਟ ਪਾਉਣ ਲਈ ਨਿਕਲਦੇ ਹਨ।
ਵੋਟਰਾਂ ਦਾ ਹਾਂ-ਪੱਖੀ ਵਤੀਰਾ ਦੇਖ ਕੇ ਸਭ ਪਾਰਟੀਆਂ ਦਾ ਵੀ ਪਵਿੱਤਰ ਫ਼ਰਜ਼ ਹੈ, ਉਹ ਵੀ ਸੱਤਾ ਵਿਚ ਆ ਕੇ ਕਥਨੀ ਨੂੰ ਕਰਨੀ ਵਿਚ ਬਦਲਣ।
ਅਜੇ ਇਹ ਨਹੀਂ ਹੋ ਰਿਹਾ। ਅੱਜਕਲ੍ਹ ਪੰਜਾਬ ਵਿਚ ਝੋਨਾ ਲਾਇਆ ਜਾ ਰਿਹਾ ਹੈ। ਸਰਕਾਰ ਦਾ ਫ਼ੈਸਲਾ ਹੈ ਤੇ ਸਹੀ ਫ਼ੈਸਲਾ ਹੈ ਕਿ ਪਨੀਰੀ 10 ਜੂਨ ਤੋਂ ਪਹਿਲਾਂ ਨਾ ਲਾਈ ਜਾਏ ਤੇ ਝੋਨਾ ਬੀਜਣ ਦਾ ਕੰਮ 20 ਜੂਨ ਤੋਂ ਪਹਿਲਾਂ ਨਾ ਕੀਤਾ ਜਾਏ। ਪੰਜਾਬ ਦੀਆਂ ਸਭ ਪਾਰਟੀਆਂ ਇਸ ਫ਼ੈਸਲੇ ਨਾਲ ਸਹਿਮਤ ਹਨ। ਕਾਰਨ ਪਾਣੀ ਦੀ ਲੋੜ ਵੱਲ ਧਿਆਨ ਹੈ। 20 ਜੂਨ ਤੱਕ ਪੂਰਵ-ਮੌਨਸੂਨ ਆ ਜਾਂਦੀ ਹੈ ਤੇ ਥੋੜ੍ਹੀ ਜਾਂ ਬਹੁਤੀ ਬਾਰਿਸ਼ ਹੋ ਜਾਂਦੀ ਹੈ। ਇੰਜ ਝੋਨੇ ਨੂੰ ਲੁਆਈ ਸਮੇਂ ਜ਼ਿਆਦਾ ਨਹਿਰੀ ਪਾਣੀ ਜਾਂ ਟਿਊਬਵੈੱਲਾਂ ਦੇ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ। ਪਰ ਕਿਸਾਨ ਆਪਣੀਆਂ ਮੁਸ਼ਕਿਲਾਂ ਵੱਲ ਧਿਆਨ ਦੇ ਕੇ ਅੱਗੇ ਪਿੱਛੇ ਝੋਨਾ ਲਾਉਣ ਦਾ ਯਤਨ ਕਰਦੇ ਹਨ। ਰਾਜਨੀਤਕ ਲੋਕ ਚੁੱਪ ਰਹਿੰਦੇ ਹਨ। ਚੁੱਪ ਨਹੀਂ ਰਹਿਣਾ ਚਾਹੀਦਾ। ਕਿਸਾਨ ਭਰਾਵਾਂ ਨੂੰ ਸਮਝਾਉਣਾ ਚਾਹੀਦਾ ਹੈ।
ਅਸਲ ਵਿਚ ਝੋਨੇ ਦੀ ਫ਼ਸਲ ਨੇ ਪੰਜਾਬ ਲਈ ਬਹੁਤ ਵੱਡਾ ਸੰਕਟ ਖੜ੍ਹਾ ਕੀਤਾ ਹੋਇਆ ਹੈ। ਝੋਨਾ ਬਹੁਤ ਪਾਣੀ ਪੀਂਦਾ ਹੈ। ਮਾਹਿਰ ਕਹਿੰਦੇ ਹਨ, ਇਕ ਕਿੱਲੋ ਚੌਲ ਪੈਦਾ ਕਰਨ ਲਈ 5337 ਲਿਟਰ ਪਾਣੀ ਵਰਤਿਆ ਜਾਂਦਾ ਹੈ। ਪੰਜਾਬ ਦਾ ਖੇਤੀਬਾੜੀ ਹੇਠਲਾ 98 ਫ਼ੀਸਦੀ ਰਕਬਾ ਸਿੰਜਾਊ ਹੈ। ਸੰਨ 2014-15 ਵਿਚ ਇਸ ਰਕਬੇ ਦਾ ਸਾਢੇ 28 ਫ਼ੀਸਦੀ ਹਿੱਸਾ ਨਹਿਰੀ ਪਾਣੀ ਵਰਤਦਾ ਸੀ ਤੇ ਸਾਢੇ 71 ਫ਼ੀਸਦੀ ਹਿੱਸਾ ਟਿਊਬਵੈੱਲ ਦਾ ਪਾਣੀ। ਪੰਜਾਬ ਨੂੰ ਨਹਿਰੀ ਪਾਣੀ ਵਧੇਰੇ ਪ੍ਰਾਪਤ ਸੀ। ਲੋੜ ਸੀ, ਨਹਿਰੀ ਪਾਣੀ ਰਾਹੀਂ ਜ਼ਮੀਨ ਦੀ ਸਿੰਚਾਈ ਵਧਦੀ ਰਹਿੰਦੀ। 1980-81 ਵਿਚ 1430 ਹਜ਼ਾਰ ਹੈਕਟੇਅਰ ਰਕਬਾ ਨਹਿਰੀ ਪਾਣੀ ਹੇਠ ਸੀ। ਸੰਨ 1990-91 ਇਹ ਵਧ ਕੇ 1660 ਹਜ਼ਾਰ ਹੈਕਟੇਅਰ ਰਕਬਾ ਹੋ ਗਿਆ। ਪਰ ਪਿੱਛੋਂ ਇਹ ਰਕਬਾ ਘਟਣ ਲੱਗ ਪਿਆ। ਸੰਨ 2014-15 ਵਿਚ ਇਹ ਰਕਬਾ ਘਟ ਕੇ 1175 ਹਜ਼ਾਰ ਹੈਕਟੇਅਰ ਰਹਿ ਗਿਆ। ਪੰਜਾਬ ਦੇ ਕਿਸਾਨ ਸਰਕਾਰ ਅਤੇ ਰਾਜਨੀਤਕ ਪਾਰਟੀਆਂ ਉੱਤੇ ਜ਼ੋਰ ਪਾਉਂਦੇ ਹਨ, ਸਾਨੂੰ ਟਿਊਬਵੈੱਲ ਚਲਾਉਣ ਲਈ ਬਿਜਲੀ ਦਾ ਕੁਨੈਕਸ਼ਨ ਲੈ ਕੇ ਦਿਓ। ਸਰਕਾਰਾਂ ਪਾਣੀ ਤੇ ਬਿਜਲੀ ਦਾ ਘਾਟਾ ਸੋਚ ਕੇ ਟਿਊਬਵੈੱਲ ਦਾ ਕੁਨੈਕਸ਼ਨ ਦੇਣ ਦਾ ਮਾਮਲਾ ਲਟਕਾਈ ਰੱਖਦੀਆਂ ਹਨ ਪਰ ਜਦੋਂ ਕੋਈ ਪਾਰਟੀ ਜਿੱਤਦੀ ਹੈ ਤੇ ਸਰਕਾਰ ਬਣਾਉਂਦੀ ਹੈ ਤਾਂ ਰੁਕੇ ਹੋਏ ਕੁਨੈਕਸ਼ਨ ਜਾਰੀ ਹੋ ਜਾਂਦੇ ਹਨ। ਨਹਿਰੀ ਪਾਣੀ ਦੀ ਸਪਲਾਈ ਘਟਦੀ ਜਾ ਰਹੀ ਹੈ, ਟਿਊਬਵੈੱਲਾਂ ਦੀ ਗਿਣਤੀ ਅਤੇ ਉਨ੍ਹਾਂ ਰਾਹੀਂ ਬਿਜਲੀ ਦੀ ਖਪਤ ਵਧੀ ਜਾ ਰਹੀ ਹੈ। ਸਰਕਾਰ ਝੋਨੇ ਦੇ ਮੌਸਮ ਵਿਚ ਅੱਠ ਘੰਟੇ ਬਿਜਲੀ ਦੇਣ ਦਾ ਇਕਰਾਰ ਤਾਂ ਕਰਦੀ ਹੈ ਪਰ ਏਨੀ ਬਿਜਲੀ ਹੈ ਨਹੀਂ। ਇਸ ਕਰਕੇ ਕਿਸਾਨ ਘੱਟ ਬਿਜਲੀ ਮਿਲਣ ਕਰਕੇ ਸਰਕਾਰ ਨੂੰ ਦੋਸ਼ ਦਿੰਦੇ ਹਨ।
ਪਿਛਲੇ 70 ਸਾਲਾਂ ਤੋਂ ਪੰਜਾਬ ਸਮੇਤ ਸਮੁੱਚਾ ਭਾਰਤ ਅਨੇਕ ਸੰਕਟਾਂ ਵਿਚ ਫਸਿਆ ਹੋਇਆ ਹੈ। ਇਨ੍ਹਾਂ ਸੰਕਟਾਂ ਵਿਚ ਇਕ ਸੰਕਟ ਵਿਕਾਸ ਦਾ ਸੰਕਟ ਵੀ ਹੈ। ਪੰਜਾਬ ਨੇ ਅੰਨ ਦੀ ਉਪਜ ਵਧਾਈ ਪਰ ਆਪ ਗੰਭੀਰ ਸੰਕਟ ਵਿਚ ਫਸ ਗਿਆ। ਕੀ ਲੋੜ ਸੀ ਝੋਨਾ ਬਹੁਤਾ ਬੀਜਣ ਦੀ? ਪਰ ਭਾਰਤ ਦਾ ਵੱਡਾ ਹਿੱਸਾ ਕਣਕ ਨਹੀਂ ਖਾਂਦਾ, ਚੌਲ ਖਾਂਦਾ ਹੈ। ਭਾਰਤ ਸਰਕਾਰ ਵਲੋਂ ਹਰ ਸਾਲ ਝੋਨੇ ਦੀ ਖਰੀਦ ਦੀ ਰਕਮ ਥੋੜ੍ਹੀ-ਥੋੜ੍ਹੀ ਵਧਦੀ ਗਈ। ਕਿਸਾਨ ਲਾਲਚ ਵਿਚ ਆਈ ਗਏ। ਝੋਨਾ ਬੀਜੀ ਗਏ। ਟਿਊਬਵੈੱਲ ਲਾਈ ਗਏ। ਬਿਜਲੀ ਤੇ ਪਾਣੀ ਖਪਾਈ ਗਏ। ਹੁਣ ਬਹੁਤੇ ਚੌਲ-ਖਾਣੇ ਸੂਬੇ ਆਪ ਵੀ ਕਾਫੀ ਚੌਲ ਪੈਦਾ ਕਰਨ ਲੱਗ ਪਏ ਹਨ। ਪੰਜਾਬ ਨੂੰ ਡਰਾਵਾ ਦਿੱਤਾ ਜਾ ਰਿਹਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ ਅਨਾਜ ਖਰੀਦਣਾ ਬੰਦ ਕਰ ਦੇਵੇਗੀ।
ਜ਼ਾਹਰ ਹੈ, ਅੱਜਕਲ੍ਹ ਦੀ ਵੋਟਾਂ ਨਾਲ ਚੁਣੀ ਜਾਂਦੀ ਸਰਕਾਰ ਜਿਸ ਰਾਜਨੀਤੀ ਨੂੰ ਵਧਾ ਰਹੀ ਹੈ, ਇਹ ਸਰਲ ਨਹੀਂ, ਬਹੁਤ ਗੁੰਝਲਦਾਰ ਹੈ। ਲੋਕਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਰਾਜਨੀਤੀ ਨਾਲ ਜੁੜੀਆਂ ਹੋਈਆਂ ਹਨ, ਇਹ ਭਾਵਨਾਵਾਂ ਤੇ ਲੋੜਾਂ ਇਕ-ਦੂਜੇ ਦੀਆਂ ਵਿਰੋਧੀ ਵੀ ਹਨ। ਪਿੰਡ ਦੇ ਕਿਸਾਨ ਤੋਂ ਆਸਾ ਕੀਤੀ ਜਾਂਦੀ ਹੈ, ਉਹ ਅਨਾਜ ਪੈਦਾ ਕਰੇ। ਉਹ ਅਨਾਜ ਪੈਦਾ ਕਰਦਾ ਹੈ ਪਰ 24 ਘੰਟੇ ਤਾਂ ਨਹੀਂ, ਸਿਰਫ ਅੱਠ ਘੰਟੇ ਬਿਜਲੀ ਮੰਗਦਾ ਹੈ। ਪਰ ਬਿਜਲੀ ਸਿਰਫ ਚਾਰ ਘੰਟੇ ਮਿਲਦੀ ਹੈ। ਜਦ ਬਿਜਲੀ ਨਹੀਂ ਮਿਲਦੀ ਤਾਂ ਮਹਿੰਗਾ ਡੀਜ਼ਲ ਖਰੀਦ ਕੇ ਟਿਊਬਵੈੱਲ ਚਲਾਉਂਦਾ ਹੈ ਪਰ ਦੂਜੇ ਪਾਸੇ ਸ਼ਹਿਰ ਦਾ ਵਿਅਕਤੀ 24 ਘੰਟੇ ਬਿਜਲੀ ਮੰਗਦਾ ਹੈ। ਕਿਉਂਕਿ ਸਭ ਪਾਰਟੀਆਂ ਦੇ ਸੱਤਾਧਾਰੀ ਲੋਕ ਰਹਿੰਦੇ ਸ਼ਹਿਰਾਂ ਵਿਚ ਹਨ, ਉਹ ਵੀ ਚਾਹੁੰਦੇ ਹਨ, ਸ਼ਹਿਰਾਂ ਨੂੰ 24 ਘੰਟੇ ਬਿਜਲੀ ਮਿਲੇ। ਜੇ ਨਹੀਂ ਮਿਲਦੀ ਤਾਂ ਹਾਹਾਕਾਰ ਮਚ ਜਾਂਦੀ ਹੈ।
ਸੰਨ 2019 ਦੀਆਂ ਚੋਣਾਂ ਵਿਚ ਸਭ ਪਾਰਟੀਆਂ ਅਤੇ ਨੇਤਾਵਾਂ ਨੇ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨੇ ਹਨ। ਪਿਛਲੇ ਸੱਤਾਧਾਰੀ ਹੁਣੇ ਹੀ ਕਹਿ ਰਹੇ ਹਨ, ਅਸੀਂ ਬਹੁਤ ਵਿਕਾਸ ਕੀਤਾ ਹੈ। ਵਿਰੋਧੀ ਪਾਰਟੀ ਕਹਿ ਰਹੀਆਂ ਹਨ, ਵਿਕਾਸ ਨਹੀਂ ਹੋਇਆ, ਸਗੋਂ ਕਈ ਪਾਸੇ ਵਿਨਾਸ਼ ਹੋਇਆ ਹੈ। ਸੱਚੀ ਗੱਲ ਹੈ, ਭਾਰਤ ਤਰੱਕੀ ਕਰ ਰਿਹਾ ਹੈ, ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ।

ਪਾਣੀ ਦੀ ਬੱਚਤ ਕਿਸਾਨਾਂ ਨੂੰ ਬਣਾ ਸਕਦੀ ਹੈ ਖੁਸ਼ਹਾਲ

ਹਿੰਦੁਸਤਾਨ ਕੋਲ ਕੁੱਲ ਦੁਨੀਆ ਵਿਚੋਂ ਸਭ ਤੋਂ ਵੱਡਾ ਸਮੁੰਦਰੀ ਤਲ ਹੈ, ਜਿਸ ਦਾ ਖੇਤਰਫਲ ਤਕਰੀਬਨ 32 ਲੱਖ ਵਰਗ ਕਿਲੋਮੀਟਰ ਹੈ ਅਤੇ ਇਸ ਦੀ ਏਨੀ ਸਮਰੱਥਾ ਹੈ ਕਿ ਬਹੁਤ ਸਾਰਾ ਬਾਰਿਸ਼ ਦਾ ਪਾਣੀ ਇਕੱਠਾ ਕਰਨ ਵਿਚ ਸਹਾਈ ਹੋ ਸਕਦਾ ਹੈ। ਪਰ 2011 ਤੋਂ ਲੈ ਕੇ ਅੱਜ ਤੱਕ ਇਹੀ ਸੁਣਨ ...

ਪੂਰੀ ਖ਼ਬਰ »

ਹਰ ਖੇਤਰ ਵਿਚ ਕਿਉਂ ਪਛੜਦਾ ਜਾ ਰਿਹਾ ਹੈ ਸਿੱਖ ਭਾਈਚਾਰਾ?

ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਤੋਂ ਹੋ ਰਹੀ ਕਥਾ ਕਰ ਰਹੇ ਸਿੰਘ ਸਾਹਿਬ ਨੇ ਸਿੱਖੀ ਦੇ ਘਟਦੇ ਜਾ ਰਹੇ ਆਧਾਰ, ਆਕਾਰ ਤੇ ਸਿੱਖੀ ਦੀ ਅੱਜ ਦੀ ਸਥਿਤੀ 'ਤੇ ਚਿੰਤਾ ਕਰਦਿਆਂ ਕਿਹਾ ਕਿ ਅਸੀਂ ਤਾਂ ਸ਼ਾਇਦ ਇਹ ਫ਼ੈਸਲਾ ਹੀ ਕਰ ਲਿਆ ਹੈ ਕਿ ਨਾ ਤਾਂ ਖ਼ੁਦ ਸ੍ਰੀ ਗੁਰੂ ...

ਪੂਰੀ ਖ਼ਬਰ »

ਕਿਸਾਨਾਂ ਦੀ ਆਮਦਨ ਵਧਾਉਣ ਲਈ

ਠੋਸ ਯੋਜਨਾਬੰਦੀ ਦੀ ਲੋੜ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 600 ਜ਼ਿਲ੍ਹਿਆਂ ਦੇ ਕਿਸਾਨਾਂ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸਬੰਧੀ ਜੋ ਗੱਲਬਾਤ ਕੀਤੀ ਹੈ, ਇਹ ਉਨ੍ਹਾਂ ਦੀ ਭਾਵਨਾ ਅਤੇ ਇੱਛਾ ਨੂੰ ਤਾਂ ਪ੍ਰਗਟਾਉਂਦੀ ਹੈ ਪਰ ਇਸ ਲਈ ਸਰਕਾਰ ਨੂੰ ਹੋਰ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX