ਤਾਜਾ ਖ਼ਬਰਾਂ


ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਹੋ ਰਹੀ ਹੈ ਬੈਠਕ
. . .  5 minutes ago
ਨਵੀਂ ਦਿੱਲੀ, 20 ਨਵੰਬਰ- ਕਾਂਗਰਸ ਦੇ ਲੋਕ ਸਭਾ ਮੈਂਬਰਾਂ ਦੀ ਇੱਕ ਬੈਠਕ ਸੰਸਦ ਦੇ ਕਾਂਗਰਸ ਦਫ਼ਤਰ 'ਚ ਹੋ ਰਹੀ ਹੈ। ਇਹ ਬੈਠਕ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ...
ਜਲੰਧਰ ਦੇ ਜੋਤੀ ਚੌਕ 'ਚ ਦੁਕਾਨਦਾਰਾਂ ਨੇ ਲਾਇਆ ਧਰਨਾ
. . .  25 minutes ago
ਜਲੰਧਰ, 20 ਨਵੰਬਰ- ਬੀਤੇ ਦਿਨੀਂ ਜਲੰਧਰ ਦੇ ਟਿੱਕੀਆਂ ਵਾਲੇ ਚੌਕ 'ਚ ਜਿਨ੍ਹਾਂ ਦੁਕਾਨਾਂ ਨੂੰ ਤੋੜ ਦਿੱਤਾ ਗਿਆ ਸੀ, ਅੱਜ ਉਨ੍ਹਾਂ ਦੁਕਾਨਦਾਰਾਂ ਵਲੋਂ ਜੋਤੀ ਚੌਕ 'ਚ ਧਰਨਾ...
ਮਹਾਰਾਸ਼ਟਰ 'ਚ ਮਚੇ ਸਿਆਸੀ ਤੂਫ਼ਾਨ ਵਿਚਾਲੇ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਸ਼ਰਦ ਪਵਾਰ
. . .  42 minutes ago
ਨਵੀਂ ਦਿੱਲੀ, 20 ਨਵੰਬਰ- ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਹੋ ਰਹੀ ਦੇਰੀ ਵਿਚਾਲੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਮੁਖੀ ਸ਼ਰਦ ਪਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਦਿੱਲੀ 'ਚ ਪ੍ਰਦੂਸ਼ਣ ਕਾਰਨ ਹਾਲਾਤ ਖ਼ਰਾਬ
. . .  about 1 hour ago
ਨਵੀਂ ਦਿੱਲੀ, 20 ਨਵੰਬਰ - ਰਾਜਧਾਨੀ ਦਿੱਲੀ ਵਿਚ ਅੱਜ ਬੁੱਧਵਾਰ ਹਵਾ ਪ੍ਰਦੂਸ਼ਣ ਦਾ ਪੱਧਰ 269 ਰਿਹਾ ਜੋ ਕਿ ਬਹੁਤ ਖ਼ਰਾਬ ਦਰਜੇ ਵਿਚ ਆਉਂਦਾ ਹੈ। ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਬੀਤੇ ਕੱਲ੍ਹ ਮੰਗਲਵਾਰ ਨੂੰ ਇਕ ਪਾਸੇ ਸੰਸਦ ਵਿਚ ਚਰਚਾ ਹੋਈ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਇਸ 'ਤੇ ਚਿੰਤਾ...
ਮਹਾਰਾਸ਼ਟਰ ਵਿਚ ਰਾਸ਼ਟਰਪਤੀ ਰਾਜ 'ਤੇ ਅੱਜ ਸੰਸਦ ਵਿਚ ਰਿਪੋਰਟ ਪੇਸ਼ ਕਰਨਗੇ ਗ੍ਰਹਿ ਮੰਤਰੀ
. . .  about 2 hours ago
ਨਵੀਂ ਦਿੱਲੀ, 20 ਨਵੰਬਰ - ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਵਿਚ ਮਹਾਰਾਸ਼ਟਰ ਵਿਚ ਲਗਾਏ ਗਏ ਰਾਸ਼ਟਰਪਤੀ ਰਾਜ ਦੀ ਰਿਪੋਰਟ ਪੇਸ਼ ਕਰਨਗੇ। ਵਿਰੋਧੀ ਧਿਰ ਵਲੋਂ ਲਗਾਤਾਰ ਇਸ ਮਸਲੇ ਨੂੰ ਚੁੱਕਿਆ ਜਾ ਰਿਹਾ ਹੈ। ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਤੀਸਰਾ ਦਿਨ ਹੈ। ਇਸ ਤੋਂ ਇਲਾਵਾ ਅੱਜ ਸੰਸਦੀ ਕਮੇਟੀ ਪ੍ਰਦੂਸ਼ਣ 'ਤੇ ਚਰਚਾ ਕਰੇਗੀ ਤੇ...
ਅੱਜ ਦਾ ਵਿਚਾਰ
. . .  about 2 hours ago
ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ
. . .  1 day ago
ਗੁਰੂ ਹਰਸਹਾਏ, 19 ਨਵੰਬਰ (ਕਪਿਲ ਕੰਧਾਰੀ) - ਆਏ ਦਿਨ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫ਼ਿਰੋਜ਼ਪੁਰ...
ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 19 ਨਵੰਬਰ (ਢਿੱਲੋਂ/ਕਿੰਨੜਾ) - ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
. . .  1 day ago
ਮੱਤੇਵਾਲ, 19 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ) - ਅੱਜ ਅੰਮ੍ਰਿਤਸਰ ਮਹਿਤਾ ਰੋਡ ਤੇ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵੱਲੋਂਂ ਆ ਰਹੇ ਟਰੈਕਟਰ ਟਰਾਲੀ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  1 day ago
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਅੱਜ ਸ਼ਾਮੇ ਮੋਟਰਸਾਈਕਲ ਸਵਾਰ ਅਣਪਛਾਤ ਨੌਜਵਾਨਾਂ...
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  1 day ago
ਖਾਲੜਾ, 19 ਨਵੰਬਰ (ਜੱਜਪਾਲ ਸਿੰਘ)¸ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ਵਿਚੋਂ ਤਿੰਨ ਪਾਕਿਸਤਾਨੀ ਵਿਅਕਤੀ ਜੋ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ...
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  1 day ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਰੋਸ ਵਜੋਂ ਯੂਥ ਕਾਂਗਰਸ...
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  1 day ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  1 day ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  1 day ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  1 day ago
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  1 day ago
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  1 day ago
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  1 day ago
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  1 day ago
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  1 day ago
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  1 day ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  1 day ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  1 day ago
ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ
. . .  1 day ago
ਮੁੱਲਾਂਪੁਰ ਪੁਲਿਸ ਨੇ ਮਸਤਗੜ੍ਹ ਗੋਲੀਕਾਂਡ ਦੇ ਚਾਰੇ ਮੁਲਜ਼ਮ 24 ਘੰਟਿਆਂ 'ਚ ਕੀਤੇ ਗ੍ਰਿਫ਼ਤਾਰ
. . .  1 day ago
ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ ਦੇ ਜ਼ਿੰਮੇਵਾਰ ਨੂੰ ਗ੍ਰਿਫ਼ਤਾਰ ਕਰਾਉਣ ਲਈ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
. . .  1 day ago
ਗ਼ਰੀਬਾਂ ਦੇ ਮਕਾਨਾਂ ਸੰਬੰਧੀ ਅਰਜ਼ੀਆਂ ਰੱਦ ਹੋਣ ਦੀ ਹੋਵੇਗੀ ਜਾਂਚ- ਮਨਪ੍ਰੀਤ ਬਾਦਲ
. . .  1 day ago
ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਮਹਾਰਾਸ਼ਟਰ ਮੁੱਦੇ 'ਤੇ ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  1 day ago
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  1 day ago
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  1 day ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  1 day ago
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  1 day ago
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  1 day ago
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  1 day ago
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 1 hour ago
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 1 hour ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 1 hour ago
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 1 hour ago
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 1 hour ago
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  18 minutes ago
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  45 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550

ਜਲੰਧਰ

ਡੀ. ਸੀ., ਪੁਲਿਸ ਕਮਿਸ਼ਨਰ, ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕੌਮਾਂਤਰੀ ਯੋਗਾ ਦਿਵਸ ਮਨਾਇਆ

ਜਲੰਧਰ, 21 ਜੂਨ (ਚੰਦੀਪ ਭੱਲਾ)-ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਕੌਮਾਂਤਰੀ ਯੋਗਾ ਦਿਵਸ ਨੂੰ 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਤੰਦਰੁਸਤ ਸਰੀਰ ਤੇ ਮਨ ਨੂੰ ਮਜ਼ਬੂਤ ਬਣਾਉਣ ਦਾ ਸ਼ਹਿਰ ਵਾਸੀਆਂ ਨੂੰ ਸੁਨੇਹਾ ਦੇਣ ਲਈ ਮਨਾਇਆ ਗਿਆ | ਇਸ ਸਬੰਧ 'ਚ ਪੁਲਿਸ ਲਾਈਨ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਦੋਵਾਂ ਅਧਿਕਾਰੀਆਂਨੇ ਇਸ ਮੌਕੇ ਸੈਂਕੜੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ 'ਚ ਕੌਮਾਂਤਰੀ ਯੋਗਾ ਦਿਵਸ ਵਿਚ ਯੋਗ ਅਭਿਆਸ ਕੀਤਾ ਗਿਆ | ਇਸ ਮੌਕੇ ਭਾਰਤੀ ਯੋਗ ਸੰਸਥਾਨ ਦੀ ਅਗਵਾਈ ਕਰਨ ਵਾਲੇ ਸ੍ਰੀ ਕਮਲ ਅਗਰਵਾਲ ਨੇ ਦੱਸਿਆ ਕਿ ਪੁਲਿਸ ਵਿਭਾਗ ਦੇ 650 ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਯੋਗ ਕੀਤਾ | ਇਸ ਮੌਕੇ ਯੋਗਾ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਮਿਸ਼ਨਰ ਪੁਲਿਸ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗਾ ਸਰੀਰਕ ਤੇ ਮਾਨਸਿਕ ਮਜ਼ਬੂਤੀ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਯੋਗਾ ਕੇਵਲ ਸਰੀਰ ਦੀ ਮਜ਼ਬੂਤੀ ਲਈ ਹੀ ਜ਼ਰੂਰੀ ਨਹੀਂ ਹੈ ਇਹ ਮਨ ਦੀ ਮਜ਼ਬੂਤੀ ਲਈ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਯੋਗ ਅਭਿਆਸ ਕਰਨਾ ਚਾਹੀਦਾ ਹੈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ. ਸੁਧਰਵਿਜ਼ੀ ਤੇ ਮਨਦੀਪ ਸਿੰਘ, ਸਹਾਇਕ ਕਮਿਸ਼ਨਰ ਪੁਲਿਸ ਐਚ. ਐਸ. ਭੱਲਾ, ਸਤਿੰਦਰ ਚੱਢਾ, ਦੀਪਿਕਾ ਸਿੰਘ, ਸਮੀਰ ਵਰਮਾ, ਪਰਮਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਖੇਡ ਵਿਭਾਗ ਵਲੋਂ ਹੰਸ ਰਾਜ ਸਟੇਡੀਅਮ ਵਿਖੇ ਵੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਜ਼ਿਲ੍ਹਾ ਖੇਡ ਅਫ਼ਸਰ ਵਿਜੈ ਕੁਮਾਰ ਵਲੋਂ ਸੈਂਕੜੇ ਉਭਰਦੇ ਖਿਡਾਰੀਆਂ ਤੇ ਵਿਦਿਆਰਥੀਆਂ ਨਾਲ ਯੋਗ ਅਭਿਆਸ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਛੋਟੀ ਉਮਰ 'ਚ ਯੋਗ ਅਭਿਆਸ ਵਿਦਿਆਰਥੀ ਨੂੰ ਪੜ੍ਹਾਈ ਅਤੇ ਖੇਡਾਂ 'ਚ ਚੰਗੀ ਤਰ੍ਹਾਂ ਇਕਾਗਰ ਚਿੱਤ ਹੋਣ ਵਿਚ ਮਦਦਗਾਰ ਸਾਬਿਤ ਹੋਵੇਗਾ | ਉਨ੍ਹਾਂ ਕਿਹਾ ਕਿ ਯੋਗਾ ਮਾਨਸਿਕ ਤੇ ਸਰੀਰਕ ਸਮਰੱਥਾ ਵਧਾਉਣ ਦੇ ਨਾਲ-ਨਾਲ ਚੰਗੀ ਜੀਵਨ ਸ਼ੈਲੀ ਨੂੰ ਯਕੀਨੀ ਬਣਾਉਣ 'ਚ ਵੀ ਸਹਾਈ ਹੁੰਦਾ ਹੈ | ਇਸ ਮੌਕੇ ਕੋਚ ਹਰਜਿੰਦਰ ਸਿੰਘ, ਵਰੂਣ ਕੁਮਾਰ ਤੇ ਹੋਰ ਵੀ ਹਾਜ਼ਰ ਸਨ |
ਸਪੋਰਟਸ ਕਾਲਜ ਦੇ ਤੈਰਾਕੀ ਖਿਡਾਰੀਆਂ ਨੇ ਕੌਮਾਂਤਰੀ ਯੋਗਾ ਦਿਵਸ ਮਨਾਇਆ
ਜਲੰਧਰ, (ਜਤਿੰਦਰ ਸਾਬੀ)-ਕੌਮਾਂਤਰੀ ਯੋਗਾ ਦਿਵਸ ਦੇ ਮੌਕੇ ਪੰਜਾਬ ਖੇਡ ਵਿਭਾਗ ਦੇ ਸੈਂਟਰ ਸਪੋਰਟਸ ਕਾਲਜ ਜਲੰਧਰ ਦੇ ਤੈਰਾਕੀ ਪੂਲ ਤੇ ਖਿਡਾਰੀਆਂ ਨੇ ਯੋਗਾ ਦੇ ਆਸਣ ਕੀਤੇ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ ਵੈਸ਼, ਤੈਰਾਕੀ ਕੋਚ ਉਮੇਸ਼ ਕੁਮਾਰ, ਡਿਪਟੀ ਡਾਇਰੈਕਟਰ ਯੂਥ ਸਰਵਸਿਜ ਆਈ. ਐਸ. ਧਾਮੀ, ਸੁਰਿੰਦਰ ਮੋਹਨ, ਸੁਸ਼ੀਲ ਕੋਹਲੀ ਧਿਆਨ ਚੰਦ ਐਵਾਰਡੀ ਤੇ ਹੋਰ ਹਾਜ਼ਰ ਸਨ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ ਨੇ ਖਿਡਾਰੀਆਂ ਨੂੰ ਯੋਗਾ ਦੇ ਮਹੱਤਵ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਦਾ ਖੇਡ ਦੇ ਖੇਤਰ 'ਚ ਵੀ ਖਿਡਾਰੀਆਂ ਨੂੰ ਵੀ ਕਾਫ਼ੀ ਲਾਭ ਮਿਲਦਾ ਹੈ | ਥਾਨਕ ਹੰਸ ਰਾਜ ਸਟੇਡੀਅਮ ਵਿਖੇ ਵੀ ਪੰਜਾਬ ਖੇਡ ਵਿਭਾਗ ਦੇ ਕਰਮਚਾਰੀਆਂ ਤੇ ਖਿਡਾਰੀਆਂ ਨੇ ਵੀ ਕੌਮਾਂਤਰੀ ਯੋਗਾ ਦਿਵਸ ਮਨਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਖਿਡਾਰੀਆਂ ਨੂੰ ਯੋਗਾ ਸਬੰਧੀ ਜਾਣਕਾਰੀ ਦਿੱਤੀ ਤੇ ਆਸਣ ਵੀ ਕੀਤੇ ਤੇ ਅੱਜ ਦੇ ਯੁੱਗ 'ਚ ਯੋਗ ਦੀ ਮਹੱਤਤਾ ਸਬੰਧੀ ਖਿਡਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਜਲੰਧਰ ਵਿਜੇ ਕੁਮਾਰ ਵੈਸ਼ ਤੇ ਪੰਜਾਬ ਖੇਡ ਵਿਭਾਗ ਦੇ ਕੋਚਾਂ ਨੇ ਵੀ ਹਿੱਸਾ ਲਿਆ |
ਜੂਡੋ ਸੈਂਟਰ ਵਿਖੇ ਕੌਮਾਂਤਰੀ ਯੋਗਾ ਦਿਵਸ ਮਨਾਇਆ
ਜ਼ਿਲ੍ਹਾ ਜਲੰਧਰ ਜੂਡੋ ਐਸੋਸੀਏਸ਼ਨ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਜੂਡੋ ਦਾ ਸਮਰ ਕੋਚਿੰਗ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਖੇਡ ਸੈਂਟਰ ਵਿਖੇ ਜੂਡੋ ਖਿਡਾਰੀਆਂ ਨੇ ਕੌਮਾਂਤਰੀ ਯੋਗਾ ਦਿਵਸ ਮਨਾਇਆ ਤੇ ਯੋਗਾ ਦੇ ਆਸਣ ਵੀ ਕੀਤੇ | ਇਸ ਮੌਕੇ ਜੂਡੋ ਕੋਚ ਸੁਰਿੰਦਰ ਕੁਮਾਰ ਤੇ ਲੈਕਚਰਾਰ ਸੁਰਿੰਦਰ ਮੋਹਨ ਨੇ ਖਿਡਾਰੀਆਂ ਨੂੰ ਯੋਗਾ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ |
ਐਲ. ਪੀ. ਯੂ. 'ਚ ਮਨਾਇਆ 'ਅੰਤਰਰਾਸ਼ਟਰੀ ਯੋਗਾ ਦਿਵਸ'
ਜਲੰਧਰ, (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਲਗਪਗ 1000 ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਤੇ ਵੱਖ-ਵੱਖ ਆਸਣਾਂ ਦਾ ਪ੍ਰਦਰਸ਼ਨ ਕੀਤਾ | ਅੰਤਰਰਾਸ਼ਟਰੀ ਯੋਗ ਦਿਵਸ ਦੀ ਗਤੀ ਨੂੰ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਇਸ ਨੂੰ ਦੇਸ਼-ਵਿਦੇਸ਼ ਦੇ ਹਰ ਖੇਤਰ 'ਚ ਵੀ ਮਨਾਇਆ ਗਿਆ ਜਿਸ ਦੇ ਤਹਿਤ ਹਰ ਵਰਗ ਦੇ ਲੋਕ ਮਿਲਜੁਲ ਕੇ ਇਕੱਠੇ ਅੱਗੇ ਆਏ ਅਤੇ ਯੋਗ ਦੇ ਅਸਲ ਅਰਥ ਨੂੰ ਮਾਣਿਆ ਕੀਤਾ | ਜ਼ਿਕਰਯੋਗ ਹੈ ਕਿ ਯੂਨਾਈਟਡ ਨੇਸ਼ਨਜ਼ ਜਨਰਲ ਅਸੈਂਬਲੀ ਦੁਆਰਾ 11 ਦਸੰਬਰ 2014 ਨੂੰ ਹਰ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਤੌਰ 'ਤੇ ਮਨਾਉਣ ਦਾ ਐਲਾਨ ਕੀਤਾ ਗਿਆ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ 'ਯੋਗ ਭਾਰਤ ਦੀ 5000 ਵਰ੍ਹੇ ਪੁਰਾਣੀ ਪਰੰਪਰਾ ਹੈ ਅਤੇ ਇਹ ਸਾਰਿਆਂ ਲਈ ਇਕ ਬੇਸ਼ਕੀਮਤੀ ਸੌਗਾਤ ਹੈ |
ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਸਥਾਨਕ ਵਿੱਦਿਅਕ ਸੰਸਥਾ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਕੈਂਪ 'ਚ ਸੰਸਥਾ ਪਿ੍ੰਸੀਪਲ ਦਲਜਿੰਦਰ ਸਿੰਘ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੇ ਹਿੱਸਾ ਲਿਆ | ਕੈਂਪ ਦੀ ਸ਼ੁਰੂਆਤ ਮੌਕੇ ਪਿ੍ੰਸੀਪਲ ਦਲਜਿੰਦਰ ਸਿੰਘ ਨੇ ਯੋਗ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਯੋਗ ਸਾਡੀ ਜ਼ਿੰਦਗੀ ਦੇ ਸਰੀਰਕ, ਮਾਨਸਿਕ ਤੇ ਅਧਿਆਤਮਿਕ ਵਿਕਾਸ ਲਈ ਅਤਿ ਜ਼ਰੂਰੀ ਹੈ | ਹਰਸ਼ ਕੁਮਾਰ ਮੁਖੀ ਕੈਮੀਕਲ ਵਿਭਾਗ ਜੋ ਕਿ ਯੋਗ ਅਭਿਆਸੀ ਹਨ ਉਨ੍ਹਾਂ ਨੇ ਵੱਖ-ਵੱਖ ਆਸਣਾਂ ਦਾ ਅਭਿਆਸ ਕਰਵਾਇਆ | ਯੋਗ ਕੈਂਪ ਦੀ ਸਮਾਪਤੀ 'ਤੇ ਸਮੂਹ ਸਟਾਫ਼ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ | ਇਸ ਮੌਕੇ ਰਾਜੇਸ਼ ਕੁਮਾਰ, ਰਾਜ ਕੁਮਾਰੀ, ਸੁਰੀਤਾ ਰਾਣੀ, ਵਿਸ਼ਵਜੌਤ ਕੌਰ, ਪ੍ਰੇਣੁਕਾ ਜਿੰਦਲ, ਦਿਨੇਸ਼ ਚੰਦਰ ਭਗਤ ਤੇ ਸੀਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਬੀਮਾ ਕਰਮਚਾਰੀਆਂ ਨੇ ਯੋਗ ਦਿਵਸ ਮਨਾਇਆ
ਜਲੰਧਰ, (ਚੰਦੀਪ ਭੱਲਾ)-ਭਾਰਤੀ ਜੀਵਨ ਬੀਮਾ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਯੋਗ ਦਿਵਸ ਮਨਾਇਆ ਤੇ ਜਲੰਧਰ ਮੰਡਲ ਦਫ਼ਤਰ ਦੇ ਵਿਹੜੇ 'ਚ ਯੋਗ ਕੀਤਾ | ਇਸ ਮੌਕੇ ਸੀਨੀਅਰ ਮੰਡਲ ਪ੍ਰਬੰਧਕ ਸ੍ਰੀ ਗਨੇਸ਼ ਲਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਜਲੰਧਰ ਮੰਡਲ ਦੀਆਂ 19 ਸ਼ਾਖਾਵਾਂ ਵਲੋਂ ਯੋਗ ਦਿਵਸ ਮਨਾਇਆ ਗਿਆ ਤੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਯੋਗ ਕੀਤਾ | ਇਸ ਦੌਰਾਨ ਸ੍ਰੀ ਗਨੇਸ਼ ਲਾਲ ਨੇ ਸਾਰੇ ਕਰਮਚਾਰੀਆਂ ਨੂੰ ਯੋਗ ਦੇ ਲਾਭ ਦੱਸਦੇ ਹੋਏ ਕਿਹਾ ਕਿ ਯੋਗ ਲਈ ਥੋੜ੍ਹਾ ਜਿਹਾ ਸਮਾਂ ਕੱਢ ਕੇ ਵਿਅਕਤੀ ਕਈ ਬਿਮਾਰੀਆਂ ਤੋਂ ਬਚ ਸਕਦਾ ਹੈ ਤੇ ਜੇਕਰ ਹਰ ਰੋਜ਼ ਯੋਗ ਕੀਤਾ ਜਾਵੇ ਤਾਂ ਕਈਾ ਬਿਮਾਰੀਆਂ ਦਾ ਇਲਾਜ ਬਿਨਾਂ ਦਵਾਈ ਹੋ ਸਕਦਾ ਹੈ | ਇਸ ਮੌਕੇ ਵੱਡੀ ਗਿਣਤੀ 'ਚ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ |

ਜੂਆ ਖੇਡਦੇ 2 ਗਿ੍ਫ਼ਤਾਰ, 1400 ਰੁਪਏ ਬਰਾਮਦ

ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਜੂਆ ਖੇਡਦੇ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 1400 ਰੁਪਏ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਅਸ਼ੋਕ ਕੁਮਾਰ ਪੁੱਤਰ ਮੇਲਾ ਰਾਮ ਅਤੇ ਸੋਨੂੰ ਪੁੱਤਰ ਖੈਰਾ ...

ਪੂਰੀ ਖ਼ਬਰ »

ਪ੍ਰੇਮਿਕਾ ਦੇ ਨਾਲ ਰਹਿ ਰਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਸਥਾਨਕ ਢੰਨ ਮੁਹੱਲੇ 'ਚ ਆਪਣੀ ਪ੍ਰੇਮਿਕਾ ਦੇ ਨਾਲ ਰਹਿ ਰਹੇ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਹਿਚਾਣ ਮਿੰਟੂ (25) ਪੁੱਤਰ ਨਿਰਮਲ ਸਿੰਘ ਵਾਸੀ ਮਹਿਤਪੁਰ, ਜਲੰਧਰ ਹਾਲ ਵਾਸੀ ਢੰਨ ਮੁਹੱਲਾ ਜਲੰਧਰ ...

ਪੂਰੀ ਖ਼ਬਰ »

-ਮਾਮਲਾ ਫਾਰਮਾਸਿਸਟ ਵਲੋਂ ਸਰਕਾਰੀ ਜ਼ਮੀਨ 'ਤੇ ਕਬਜ਼ੇ ਦਾ- ਆਖਰ ਤਹਿਸੀਲਦਾਰ ਨੂੰ ਕਰਨੀ ਪਈ ਫਾਰਮਾਸਿਸਟ ਿਖ਼ਲਾਫ਼ ਕਾਰਵਾਈ-ਨੌਕਰੀ ਤੋਂ ਕੱਢਿਆ

ਜਲੰਧਰ, 21 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਤੱਲ੍ਹਣ ਦੇ ਫਾਰਮਾਸਿਸਟ ਰਤਨ ਮਨਜੀਤ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਕੁਆਰਟਰ 'ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਤੂਲ ਫੜਦਾ ਦੇਖ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ...

ਪੂਰੀ ਖ਼ਬਰ »

3 ਵਿਅਕਤੀਆਂ ਿਖ਼ਲਾਫ਼ ਠੱਗੀ ਦਾ ਮਾਮਲਾ ਦਰਜ

ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਵਿਜੇ ਸਾਈਕਲ ਐਾਡ ਸਟੀਲ ਇੰਡਸਟਰੀ ਦੇ ਭਾਈਵਾਲ ਦੀ ਸ਼ਿਕਾਇਤ 'ਤੇ ਜਾਂਚ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਮੁੰਬਈ ਦੇ ਰਹਿਣ ਵਾਲੇ 3 ਵਿਅਕਤੀਆਂ ਿਖ਼ਲਾਫ਼ ਠੱਗੀ ਦਾ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ...

ਪੂਰੀ ਖ਼ਬਰ »

ਰਾਜਾ ਖੋਲ੍ਹਣਗੇ ਨਾਜਾਇਜ਼ ਇਮਾਰਤਾਂ ਿਖ਼ਲਾਫ਼ ਮੋਰਚਾ

ਸ਼ਿਵ ਸ਼ਰਮਾ ਜਲੰਧਰ, 21 ਜੂਨ-ਨਾਜਾਇਜ਼ ਉਸਾਰੀਆਂ ਤੇ ਕਾਲੋਨੀਆਂ ਦੇ ਿਖ਼ਲਾਫ਼ ਲਈ ਮੰਤਰੀ ਵਲੋਂ ਮਿਲੇ ਦੋ ਹਫ਼ਤਿਆਂ ਦੇ ਅਲਟੀਮੇਟਮ ਨੂੰ ਦੇਖਦੇ ਹੋਏ ਮੇਅਰ ਜਗਦੀਸ਼ ਰਾਜਾ ਵੀ ਇਨ੍ਹਾਂ ਦੇ ਿਖ਼ਲਾਫ਼ ਮੋਰਚਾ ਖ਼ੋਲ੍ਹ ਸਕਦੇ ਹਨ ਕਿਉਂਕਿ ਬੀਤੇ ਦਿਨੀਂ ਚੰਡੀਗੜ੍ਹ 'ਚ ...

ਪੂਰੀ ਖ਼ਬਰ »

ਗੁ: ਪ੍ਰੀਤ ਨਗਰ ਸੋਢਲ ਰੋਡ ਦੀ ਪ੍ਰਬੰਧਕ ਕਮੇਟੀ ਨੇ ਲਗਾਏ ਦੋਸ਼ਾਂ ਨੂੰ ਨਕਾਰਿਆ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਬੀਤੇ ਦਿਨੀਂ ਗੁਰਦੁਆਰਾ ਪ੍ਰੀਤ ਨਗਰ ਸੋਢਲ ਰੋਡ ਦੀ ਪ੍ਰਬੰਧਕ ਕਮੇਟੀ 'ਤੇ ਸੰਗਤ ਵਲੋਂ ਲਗਾਏ ਗਏ ਗੰਭੀਰ ਦੋਸ਼ਾਂ ਸਬੰਧੀ ਆਪਣਾ ਪੱਖ ਪੇਸ਼ ਕਰਦਿਆਂ ਗੁਰਦੁਆਰਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕ ...

ਪੂਰੀ ਖ਼ਬਰ »

ਸਿੱਖ ਜਥੇਬੰਦੀਆਂ ਨੇ ਯੋਗ ਦਿਵਸ ਦੀ ਥਾਂ ਮਨਾਇਆ ਗਤਕਾ ਦਿਵਸ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਨੇ ਅੱਜ ਦਾ ਦਿਨ ਯੋਗ ਦਿਵਸ ਦੀ ਥਾਂ ਗਤਕਾ ਦਿਵਸ ਵਜੋਂ ਮਨਾਇਆ | ਇਸ ਮੌਕੇ ਸ਼ਹਿਰ ਦੇ ਗੁਰੂ ਨਾਨਕ ਮਿਸ਼ਨ ਚੌਕ ਵਿਖੇ ਗਤਕਾ ਪਾਰਟੀਆਂ ਨੇ ਹੈਰਾਨ ਕਰਨ ਵਾਲੇ ਆਪਣੀ ਕਲਾ ਦੇ ਜੌਹਰ ਦਿਖਾਏ | ਭਾਈ ...

ਪੂਰੀ ਖ਼ਬਰ »

ਟਾਟਾ ਮੋਟਰਜ਼ ਵਲੋਂ ਯਾਤਰੀ ਵਾਹਨਾਂ ਦੀ ਦੂਜੀ ਡੀਲਰਸ਼ਿਪ ਦਾ ਉਦਘਾਟਨ

ਜਲੰਧਰ, 21 ਜੂਨ (ਅ.ਬ.)-ਟਾਟਾ ਮੋਟਰਜ਼ ਨੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਯਾਤਰੀ ਵਾਹਨਾਂ ਦੀ ਡੀਲਰਸ਼ਿਪ ਮੈਸ. ਆਕ੍ਰਿਤੀ ਆਟੋਵਰਲਡ ਦੇ ਨਾਂਅ ਹੇਠ ਖੋਲ੍ਹ ਦਿੱਤੀ ਗਈ ਹੈ | ਟਾਟਾ ਮੋਟਰਜ਼ ਦੇ ਪਰੈਜ਼ੀਡੈਂਟ ਮਿਆਂਕ ਪਰੀਕ ਨੇ ਸ਼ੋਅਰੂਮ ਦਾ ਉਦਘਾਟਨ ਕਰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 2 ਕਾਬੂ

ਮਕਸੂਦਾਂ, 21 ਜੂਨ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ 100 ਨਸ਼ੀਲੀ ਗੋਲੀਆਂ ਸਮੇਤ ਵੱਖ-ਵੱਖ ਥਾਂ ਤੋਂ ਕਾਬੂ ਕੀਤਾ ਗਿਆ ਹੈ | ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕਰਤਾਰਪੁਰ ਤੇ ਅਜੈ ਢਲ ਪੁੱਤਰ ਲੇਟ ਬਲਦੇਵ ...

ਪੂਰੀ ਖ਼ਬਰ »

ਨਹੀਂ ਸਿਰੇ ਚੜੀ 12 ਪਾਰਕਿੰਗਾਂ ਦੀ ਬੋਲੀ

ਜਲੰਧਰ, 21 ਜੂਨ (ਸ਼ਿਵ)-ਸ਼ਹਿਰ ਦੀਆਂ 12 ਪਾਰਕਿੰਗ ਸਾਈਟਾਂ ਦੀ ਖੁੱਲ੍ਹੀ ਬੋਲੀ ਸਿਰੇ ਨਹੀਂ ਚੜ੍ਹ ਸਕੀ ਹੈ ਕਿਉਂਕਿ ਬੋਲੀ ਦੇਣ ਲਈ ਜ਼ਰੂਰੀ ਕੋਰਮ ਪੂਰਾ ਨਾ ਹੋਣ ਕਰਕੇ ਬੋਲੀ ਸਿਰੇ ਨਹੀਂ ਚੜ੍ਹ ਸਕੀ ਜਿਸ ਕਰਕੇ ਹੁਣ ਨਿਗਮ ਪ੍ਰਸ਼ਾਸਨ ਨੇ ਪਾਰਕਿੰਗਾਂ ਦੀਆਂ ਸਾਈਟਾਂ ਦੀ ...

ਪੂਰੀ ਖ਼ਬਰ »

ਕਾਂਗਰਸੀਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਚੁਗਿੱਟੀ/ਜੰਡੂਸਿੰਘਾ, 21 ਜੂਨ (ਨਰਿੰਦਰ ਲਾਗੂ)-ਚੌਧਰੀ ਸੁਰਿੰਦਰ ਸਿੰਘ ਵਿਧਾਇਕ ਹਲਕਾ ਕਰਤਾਰਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਹਰਭਜਨ ਸਿੰਘ ਸ਼ੇਖੇ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਹਲਕਾ ਕਰਤਾਰਪੁਰ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਇਕੱਠੇ ਹੋਏ ਕਾਂਗਰਸੀਆਂ ...

ਪੂਰੀ ਖ਼ਬਰ »

ਛੁੱਟੀਆਂ ਕਰਕੇ ਕਈ ਬਾਜ਼ਾਰ ਬੰਦ ਰਹੇ

ਜਲੰਧਰ, 21 ਜੂਨ (ਸ਼ਿਵ)-ਕਈ ਮੁੱਖ ਬਾਜ਼ਾਰਾਂ 'ਚ ਦੁਕਾਨਦਾਰ ਜਥੇਬੰਦੀਆਂ ਵਲੋਂ ਗਰਮੀਆਂ ਦੀਆਂ ਛੁੱਟੀਆਂ ਹੋਣ ਕਰਕੇ ਬਾਜ਼ਾਰ ਬੰਦ ਰਹੇ ਤੇ ਸੜਕਾਂ 'ਤੇ ਬੇਰੌਣਕੀ ਛਾਈ ਰਹੀ | ਕਈ ਜਥੇਬੰਦੀਆਂ ਨੇ 21 ਤੋਂ ਲੈ ਕੇ 24 ਜੂਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਹੈ | ਜਿਨ੍ਹਾਂ ...

ਪੂਰੀ ਖ਼ਬਰ »

ਵਿਸ਼ੇਸ਼ ਸਾਰੰਗਲ ਨੂੰ ਮਿਲਿਆ ਨਿਗਮ ਕਮਿਸ਼ਨਰ ਦਾ ਚਾਰਜ

ਜਲੰਧਰ, 21 ਜੂਨ (ਸ਼ਿਵ)-ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਨੂੰ ਨਗਰ ਨਿਗਮ ਦੇ ਕਮਿਸ਼ਨਰ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਕਮਿਸ਼ਨਰ ਬਸੰਤ ਗਰਗ ਵਿਸ਼ੇਸ਼ ਸਿਖਲਾਈ ਲਈ ਵਿਦੇਸ਼ ਜਾ ਰਹੇ ਹਨ ਤੇ ਉਨ੍ਹਾਂ ਦੇ ਆਉਣ 20 ਜੁਲਾਈ ਤੱਕ ਉਹ ਨਿਗਮ ...

ਪੂਰੀ ਖ਼ਬਰ »

ਜਲੰਧਰ ਦੀ ਸੀਨੀਅਰ ਵੋਮੈਨ ਕ੍ਰਿਕਟ ਟੀਮ ਦਾ ਪਹਿਲਾ ਮੈਚ ਅੱਜ

ਜਲੰਧਰ, 21 ਜੂਨ (ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ ਸੀਨੀਅਰ ਵੋਮੈਨ ਕ੍ਰਿਕਟ ਟੂਰਨਾਮੈਂਟ 'ਚ ਪਹਿਲਾ ਮੈਚ 22 ਜੂਨ ਨੂੰ ਹੁਸ਼ਿਆਰਪੁਰ ਤੇ ਅੰਮਿ੍ਤਸਰ ਨਾਲ ਹੋਵੇਗਾ | ਇਹ ਜਾਣਕਾਰੀ ਸੁਰਜੀਤ ਰਾਏ ਬਿੱਟਾ ਵਲੋਂ ਦਿੱਤੀ ਗਈ | ਉਨ੍ਹਾਂ ...

ਪੂਰੀ ਖ਼ਬਰ »

ਦੁਕਾਨ 'ਤੇ ਹਮਲਾ ਕਰਕੇ 90 ਹਜ਼ਾਰ ਲੁੱਟੇ

ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਅਰਬਨ ਅਸਟੇਟ-2 ਦੇ ਇਕ ਦੁਕਾਨਦਾਰ ਨੇ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ 2 ਵਿਅਕਤੀਆਂ ਨੇ ਉਸ 'ਤੇ ਹਮਲਾ ਕਰਕੇ ਗੱਲੇ 'ਚੋਂ 90 ਹਜ਼ਾਰ ਰੁਪਏ ਲੁੱਟ ਲਏ ਹਨ | ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਬਾਬਾ ਬਹਾਰ ਸ਼ਾਹ ਕਾਦਰੀ ਦੇ ਦਰਬਾਰ ਮੁਬਾਰਕਪੁਰ ਸ਼ੇਖੇ ਵਿਖੇ ਸਾਲਾਨਾ ਮੇਲਾ ਅੱਜ

ਚੁਗਿੱਟੀ/ਜੰਡੂਸਿੰਘ, 21 ਜੂਨ (ਨਰਿੰਦਰ ਲਾਗੂ)-ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਮੁਬਾਰਕਪੁਰ ਸ਼ੇਖੇ ਵਿਖੇ ਸੁਸ਼ੋਭਿਤ ਬਾਬਾ ਬਹਾਰ ਸ਼ਾਹ ਕਾਦਰੀ ਦੇ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ 22 ਜੂਨ ਨੂੰ ਦਰਬਾਰ ਦੇ ਮੁੱਖ ਸੇਵਾਦਾਰ ਸਾਈਾ ਸੁਰਿੰਦਰਪਾਲ ਦੀ ਅਗਵਾਈ 'ਚ ...

ਪੂਰੀ ਖ਼ਬਰ »

ਹੈਨਰੀ ਦੇ ਹਲਕੇ ਦੇ ਕਈ ਵਾਰਡਾਂ 'ਚ ਪੂਰੇ ਕੀਤੇ ਜਾਣਗੇ ਸਫ਼ਾਈ ਸੇਵਕ

ਜਲੰਧਰ, 21 ਜੂਨ (ਸ਼ਿਵ)-ਉੱਤਰੀ ਹਲਕੇ ਦੇ ਜਿਨ੍ਹਾਂ ਵਾਰਡਾਂ ਵਿਚ ਸਫ਼ਾਈ ਸੇਵਕਾਂ ਦੀ ਗਿਣਤੀ ਘੱਟ ਹੈ ਤੇ ਉਨ੍ਹਾਂ ਵਿਚ ਦੂਜੇ ਵਾਰਡਾਂ ਵਿਚ ਵਾਧੂ ਸਫ਼ਾਈ ਸੇਵਕਾਂ ਨੂੰ ਇਨ੍ਹਾਂ ਵਾਰਡਾਂ 'ਚ ਭੇਜਿਆ ਜਾਵੇਗਾ ਤਾਂ ਜੋ ਇਲਾਕੇ 'ਚ ਸਫ਼ਾਈ ਵਿਵਸਥਾ ਵਿਚ ਸੁਧਾਰ ਹੋ ਸਕੇ | ...

ਪੂਰੀ ਖ਼ਬਰ »

14 ਫੁੱਟ ਦੀ ਸੜਕ ਬਣਾਉਣ ਨੂੰ ਲੈ ਕੇ ਕੀਤੀ ਕਮਿਸ਼ਨਰ ਨੂੰ ਸ਼ਿਕਾਇਤ

ਜਲੰਧਰ, 21 ਜੂਨ (ਸ਼ਿਵ)-ਕੋਟ ਰਾਮਦਾਸ ਨਗਰ ਬਸਤੀ ਬਾਵਾ ਖੇਲ ਦੇ ਨਿਵਾਸੀਆਂ ਸੋਮੱਦਤ, ਸ਼ਾਮ ਲਾਲ, ਜੋਗਿੰਦਰ ਪਾਲ ਤੇ ਹੋਰ ਇਲਾਕਾ ਵਾਸੀਆਂ ਨੇ ਕਮਿਸ਼ਨਰ ਬਸੰਤ ਗਰਗ ਨੂੰ ਇਕ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ 'ਚ ਬਣਦੀ ਆ ਰਹੀ 20 ਫੁੱਟ ...

ਪੂਰੀ ਖ਼ਬਰ »

ਗਊ ਕਰ ਦੀ ਰਕਮ ਪੁੱਜ ਰਹੀ ਹੈ ਨਿਗਮ ਦੇ ਖਾਤੇ ਵਿਚ

ਸ਼ਿਵ ਜਲੰਧਰ, 21 ਜੂਨ-ਗੱਡੀਆਂ ਦੀ ਵਿਕਰੀ ਵੇਲੇ ਵਸੂਲ ਕੀਤੇ ਗਏ ਗਊ ਕਰ ਦੀ ਬਣਦੀ ਰਕਮ ਨਿਗਮ ਦੇ ਖਾਤੇ 'ਚ ਪੁੱਜ ਰਹੀ ਹੈ ਜਾਂ ਨਹੀਂ ਕਿਉਂਕਿ ਇਸ ਬਾਰੇ ਆਰ. ਟੀ. ਏ. ਦਫ਼ਤਰ ਨੂੰ ਖ਼ਦਸ਼ਾ ਹੈ ਕਿ ਨਿਗਮ ਦੇ ਖਾਤੇ 'ਚ ਸ਼ਾਇਦ ਇਹ ਰਕਮ ਨਹੀਂ ਪੁੱਜ ਰਹੀ ਹੈ ਜਿਸ ਕਰਕੇ ਇਸ ਦੀ ...

ਪੂਰੀ ਖ਼ਬਰ »

ਸਿੱਖ ਅੰਮਿ੍ਤਧਾਰੀ ਵਿਧਾਇਕ ਦੀ ਰੇਤ ਮਾਫ਼ੀਆ ਵਲੋਂ ਦਸਤਾਰ ਉਤਾਰੇ ਜਾਣ ਦੀ ਨਿੰਦਾ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਸ਼ਹਿਰ ਦੀਆਂ ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਵਲੋਂ ਇਕ ਸਿੱਖ ਅੰਮਿ੍ਤਧਾਰੀ ਵਿਧਾਇਕ ਦੀ ਰੇਤ ਮਾਫੀਆ ਵਲੋਂ ਦਸਤਾਰ ਉਤਾਰੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਤੁਰੰਤ ਗਿ੍ਫ਼ਤਾਰ ਕਰਕੇ ...

ਪੂਰੀ ਖ਼ਬਰ »

ਸੁਨਿਆਰੇ ਦੀ ਦੁਕਾਨ 'ਚ ਪਏ ਡਾਕੇ ਦੇ ਮਾਮਲੇ 'ਚ ਪੁਲਿਸ ਦੇ ਹੱਥ ਖ਼ਾਲੀ

ਮਕਸੂਦਾਂ, 21 ਜੂਨ (ਲਖਵਿੰਦਰ ਪਾਠਕ)-ਬੀਤੀ ਦਿਨੀਂ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਚ ਪਏ ਡਾਕੇ ਦੀ ਵਾਰਦਾਤ ਜਿਸ ਨੇ ਪੂਰਾ ਪੁਲਿਸ ਅਮਲਾ ਹਿਲਾ ਕੇ ਰੱਖ ਦਿੱਤਾ ਸੀ ਤੇ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਤੁਰੰਤ ਇਲਾਕੇ 'ਚ ਜਾਂਤ ਸ਼ੁਰੂ ਕਰ ਦਿੱਤੀ ਪਰ ਫ਼ਿਲਹਾਲ ...

ਪੂਰੀ ਖ਼ਬਰ »

ਗੁਰੂ ਅਮਰਦਾਸ ਪਬਲਿਕ ਸਕੂਲ 'ਚ ਸਮਰ ਕੈਂਪ ਲਗਾਇਆ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰੂ ਅਮਰਦਾਸ ਪਬਲਿਕ ਸਕੂਲ ਦੇ ਪ੍ਰਾਇਮਰੀ ਵਿੰਗ ਵਲੋਂ ਸਕੂਲ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਤੇ ਸਮੂਹ ਪ੍ਰਬੰਧਕ ਕਮੇਟੀ ਦੀ ਸੁਚੱਜੀ ਅਗਵਾਈ ਹੇਠ ਸਕੂਲ ਕੈਂਪਸ 'ਚ ਸਮਰ ਕੈਂਪ ਲਗਾਇਆ ਗਿਆ | ਇਸ 'ਚ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸਾਂਝ ਕੇਂਦਰ ਲਾਂਬੜਾ ਵਲੋਂ ਲਗਾਏ ਗਏ ਬੂਟੇ

ਲਾਂਬੜਾ 21 ਜੂਨ (ਕੁਲਜੀਤ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਚਲਾਈ ਗਈ ਸਕੀਮ ਤੰਦਰੁਸਤ ਪੰਜਾਬ ਤਹਿਤ ਅੱਜ ਸਾਂਝ ਕੇਂਦਰ ਲਾਂਬੜਾ ਵਲੋਂ ਲਾਂਬੜਾ 'ਚ ਪੌਦੇ ਲਗਾਏ ਗਏ | ਪੁਲਿਸ ਸਾਂਝ ਕੇਂਦਰ ਲਾਂਬੜਾ ਦੇ ਇੰਚਾਰਜ ਏ.ਐਸ.ਆਈ. ...

ਪੂਰੀ ਖ਼ਬਰ »

ਗੁਰਦੁਆਰਾ ਆਰਬਨ ਅਸਟੇਟ ਫੇਜ਼-2 ਵਿਖੇ ਕਰਵਾਏ ਦਸਤਾਰ ਮੁਕਾਬਲੇ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ-2 ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਦਾਰੀਆਂ ਟਰੱਸਟ ਦੇ ਸਹਿਯੋਗ ਨਾਲ ਦਸਤਾਰ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ 150 ਦੇ ਲਗਭਗ ਬੱਚਿਆਂ ਨੇ ਭਾਗ ਲਿਆ ...

ਪੂਰੀ ਖ਼ਬਰ »

-ਹਾਲ-ਏ-ਬਿਜਲੀ ਮਹਿਕਮਾ- ਤਾਰਾਂ ਨਾ ਬਦਲਣ ਕਾਰਨ ਸਾਲਾਂ ਤੋਂ ਬੰਦ ਪਈਆਂ ਕਿਸਾਨਾਂ ਦੀਆਂ ਮੋਟਰਾਂ

ਜਲੰਧਰ, 21 ਜੂਨ (ਜਸਪਾਲ ਸਿੰਘ)-ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਆਦਮਪੁਰ ਸਬ ਡਵੀਜ਼ਨ ਅਧੀਨ ਆਉਂਦੇ ਪਿੰਡ ਤਲਵੰਡੀ ਅਰਾਈਆਂ ਵਿਖੇ ਕਿਸਾਨਾਂ ਦੀਆਂ ਮੋਟਰਾਂ ਸਾਲਾਂ ਤੋਂ ਬੰਦ ਪਈਆਂ ਹਨ | ਪਿੰਡ 'ਚ ਲੱਗੇ ਖੰਭਿਆਂ ਦੀਆਂ ਤਾਰਾਂ ਬਹੁਤ ਹੀ ਖਸਤਾ ...

ਪੂਰੀ ਖ਼ਬਰ »

ਪਿੰਡ ਖਾਂਬਰਾ 'ਚ ਕਿ੍ਕਟ ਟੂਰਨਾਮੈਂਟ ਕਰਵਾਇਆ

ਲਾਂਬੜਾ, 21 ਜੂਨ (ਕੁਲਜੀਤ ਸਿੰਘ ਸੰਧੂ)-ਪਿੰਡ ਖਾਂਬਰਾ 'ਚ ਤਿੰਨ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਕਾਂਗਰਸੀ ਆਗੂ ਤੇ ਸਮਾਜ ਸੇਵਕ ਬਿੰਦਾ ਜੌਹਲ ਦੀ ਅਗਵਾਈ 'ਚ ਕਰਵਾਏ ਸਾਲਾਨਾ ਕਿ੍ਕਟ ਟੂਰਨਾਮੈਂਟ 'ਚ ਇਸ ਵਾਰ ਇਲਾਕੇ ਦੀਆਂ 20 ਟੀਮਾਂ ਨੇ ਹਿੱਸਾ ਲਿਆ | ਤਿੰਨ ...

ਪੂਰੀ ਖ਼ਬਰ »

ਪਿੰਡ ਚਮਿਆਰਾ ਵਿਖੇ ਕਰਵਾਇਆ ਇਕ ਰੋਜ਼ਾ ਕਬੱਡੀ ਟੂਰਨਾਮੈਂਟ

ਮੰਡ (ਜਲੰਧਰ), 21 ਜੂਨ (ਬਲਜੀਤ ਸਿੰਘ ਸੋਹਲ)-ਪਿੰਡ ਚਮਿਆਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਨੌਜਵਾਨਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਦੌਰਾਨ ਹੋਏ ਕਬੱਡੀ ਮੁਕਾਬਲਿਆਂ ਵਿਚ ...

ਪੂਰੀ ਖ਼ਬਰ »

ਭਾਰਤ ਨੂੰ ਆਰਥਿਕ ਤੌਰ 'ਤੇ ਖੁਸ਼ਹਾਲ ਬਣਾਉਣ ਲਈ ਸਵਦੇਸ਼ੀ ਦਾ ਪ੍ਰਚਾਰ ਜ਼ਰੂਰੀ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਭਾਰਤ ਸਭਾਵਿਮਾਨ ਟਰੱਸਟ ਪੰਜਾਬ ਦੇ ਪ੍ਰਧਾਨ ਰਜਿੰਦਰ ਸ਼ਿੰਗਾਰੀ ਨੇ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਵਾਸਤੇ ਸਵਦੇਸ਼ੀ ਦਾ ...

ਪੂਰੀ ਖ਼ਬਰ »

ਐਨ. ਆਰ. ਆਈਜ਼ ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ

ਜਲੰਧਰ, 21 ਜੂਨ (ਜਤਿੰਦਰ ਸਾਬੀ)-ਬਲਰਟਨ ਪਾਰਕ ਜਲੰਧਰ ਵਿਖੇ ਚਲ ਰਹੇ ਚੋਕਬਾਲ ਦੇ ਸਮਰ ਕੋਚਿੰਗ ਕੈਂਪ ਲਈ ਖਿਡਾਰੀਆਂ ਨੂੰ ਨਿਊਜੀਲੈਂਡ ਤੋਂ ਪੰਜਾਬ ਆਈ ਰਜਨੀ ਨੇ 10 ਖੇਡ ਕਿੱਟਾਂ ਲੈਕਚਰਾਰ ਰੇਸ਼ਮ ਕੌਰ ਦੇ ਕਹਿਣ 'ਤੇ ਖਿਡਾਰੀਆਂ ਨੂੰ ਦਿੱਤੀਆਂ | ਇਸ ਮੌਕੇ ਕੌਾਸਲਰ ...

ਪੂਰੀ ਖ਼ਬਰ »

ਭਗਤ ਕਬੀਰ ਦੇ ਜਨਮ ਦਿਹਾੜੇ ਸਬੰਧੀ ਸ਼ੋਭਾ ਯਾਤਰਾ 27 ਨੂੰ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਸਤਿਗੁਰ ਕਬੀਰ ਮਹਾਰਾਜ ਦੇ ਜਨਮ ਦਿਹਾੜੇ ਸਬੰਧੀ ਸ਼ਹਿਰ 'ਚ 27 ਜੂਨ ਨੂੰ ਸ਼ੋਭਾ ਯਾਤਰਾ ਕੱਢੀ ਜਾਵੇਗੀ | ਇਹ ਜਾਣਕਾਰੀ ਅਚਾਰੀਆ ਜਗਦੀਸ਼ ਦਾਸ, ਮਹੰਤ ਰਾਜੇਸ਼ ਭਗਤ, ਸਤਿਗੁਰੂ ਕਬੀਰ ਸਭਾ ਪੰਜਾਬ ਦੇ ਪ੍ਰਧਾਨ ਰਾਕੇਸ਼ ਭਗਤ ਨੇ ...

ਪੂਰੀ ਖ਼ਬਰ »

ਗੁਰਮਤਿ ਸਮਰ ਕੈਂਪ 'ਚ 400 ਤੋਂ ਵੱਧ ਬੱਚਿਆਂ ਨੇ ਉਠਾਇਆ ਲਾਭ

ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਨੌਵੀਂ ਪਾਤਸ਼ਾਹੀ (ਦੂਖ ਨਿਵਾਰਨ) ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਸਿੱਖ ਯੂਨਾਈਟੇਡ ਫਾਰ ਜਸਟਿਸ, ਗੁਰ ਸ਼ਬਦ ਪ੍ਰਚਾਰ ਸਭਾ ਸੋਹਾਨਾ ਬ੍ਰਾਂਚ ਤੇ ਇੰਟਰ ਨੈਸ਼ਨਲ ਸਿੱਖ ਕਾਊਸਿਲ ਵਲੋਂ ਸਾਝੇ ਤੌਰ 'ਤੇ ...

ਪੂਰੀ ਖ਼ਬਰ »

ਕੌਾਸਲਰ ਪਰਮਜੀਤ ਕੌਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਆਪਣੀ ਤਨਖਾਹ ਭੇਟ

ਜਲੰਧਰ, 21 ਜੂਨ (ਰਣਜੀਤ ਸਿੰਘ ਸੋਢੀ)- ਸਰਕਾਰੀ ਐਲੀਮੈਂਟਰੀ ਸਕੂਲ ਖੁਰਲਾ ਕਿੰਗਰਾ ਵਿਖੇ ਬਿਲਡਿੰਗ ਦੇ ਰੰਗ ਰੋਗਨ ਵਾਸਤੇ ਕੌਾਸਲਰ ਪਰਮਜੀਤ ਕੌਰ ਬਾਗੜੀ ਨੇ ਆਪਣੀ ਅੱਜ ਤੱਕ ਦੀ ਤਨਖ਼ਾਹ ਦਾਨ ਵਜੋਂ ਦਿੱਤੀ | ਸਕੂਲ ਦੇ ਉਦਘਾਟਨੀ ਸਮਾਗਮ 'ਚ ਕੌਾਸਲਰ ਪਰਮਜੀਤ ਕੌਰ ਬਾਗੜੀ ...

ਪੂਰੀ ਖ਼ਬਰ »

ਬਿਆਸ ਤੋਂ ਪਾਣੀ ਲਿਆਉਣ ਵਾਲੇ ਪ੍ਰਾਜੈਕਟ ਨੂੰ ਹੋ ਸਕਦੀ ਹੈ ਦੇਰੀ

ਜਲੰਧਰ, 21 ਜੂਨ (ਸ਼ਿਵ)- ਜਲੰਧਰ ਲਈ ਬਿਆਸ ਤੋਂ ਪਾਈਪ ਰਾਹੀਂ ਪਾਣੀ ਲਿਆਉਣ ਵਾਲੇ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਦੇਰੀ ਲੱਗ ਸਕਦੀ ਹੈ ਕਿਉਂਕਿ ਬਿਆਸ ਤੋਂ ਪਾਣੀ ਲਿਆਉਣ ਲਈ ਢਿਲਵਾਂ ਨੇੜੇ ਸੰਜੋਗਲੀ ਪਿੰਡ ਕੋਲ 50 ਏਕੜ ਅਤੇ ਜਲੰਧਰ ਵਿਚ ਲਿਆਏ ਜਾ ਰਹੇ ਪਾਣੀ ਨੂੰ ਸਾਫ਼ ...

ਪੂਰੀ ਖ਼ਬਰ »

ਨਿਗਮ ਹਾਊਸ ਦੀ ਮੀਟਿੰਗ ਸੋਮਵਾਰ ਨੂੰ

ਜਲੰਧਰ, 21 ਜੂਨ (ਸ਼ਿਵ)-ਨਗਰ ਨਿਗਮ ਹਾਊਸ ਦੀ ਮੀਟਿੰਗ ਸੋਮਵਾਰ ਨੂੰ ਹੋਣ ਜਾ ਰਹੀ ਹੈ ਤੇ ਇਸ ਲਈ ਮੇਅਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | 25 ਜੂਨ ਨੂੰ ਹੋਣ ਵਾਲੀ ਹਾਊਸ ਦੀ ਮੀਟਿੰਗ ਲਈ ਸ਼ੁੱਕਰਵਾਰ ਨੂੰ ਏਜੰਡੇ ਦੇ ਮਤੇ ਪਾਏ ਜਾਣਗੇ | ਦੱਸਿਆ ਜਾਂਦਾ ਹੈ ਕਿ ...

ਪੂਰੀ ਖ਼ਬਰ »

ਇਲੈਕਟ੍ਰੀਕਲ ਮਾਰਕੀਟ ਦੀ ਕਾਰਜਕਾਰਨੀ ਦਾ ਐਲਾਨ

ਜਲੰਧਰ, 21 ਜੂਨ (ਸ਼ਿਵ)-ਇਲੈਕਟ੍ਰੀਕਲ ਮਾਰਕੀਟ ਫਗਵਾੜਾ ਗੇਟ ਦੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਗਿਆ ਹੈ | ਇਸ ਜਥੇਬੰਦੀ ਨਾਲ ਜਿਹੜੀਆਂ ਮਾਰਕੀਟਾਂ ਜੁੜੀਆਂ ਹਨ, ਉਨ੍ਹਾਂ 'ਚ ਫਗਵਾੜਾ ਗੇਟ ਮਾਰਕੀਟ, ਮਿਲਾਪ ਚੌਕ, ਰੇਲਵੇ ਰੋਡ, ਗੁਰੂ ਨਾਨਕ ਮਾਰਕੀਟ, ਸਿੱਧੂ ਮਾਰਕੀਟ, ...

ਪੂਰੀ ਖ਼ਬਰ »

ਕੀ ਇਸ ਤਰ੍ਹਾਂ ਹੋਵੇਗਾ ਤੰਦਰੁਸਤ ਪੰਜਾਬ...

ਜਲੰਧਰ, 21 ਜੂਨ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਹਾਲ ਹੀ 'ਚ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਦੇ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹੋਰ ਟੀਮਾਂ ਵਲੋਂ ਖਾਣ-ਪੀਣ ਦੇ ...

ਪੂਰੀ ਖ਼ਬਰ »

ਐੱਮ. ਜੀ. ਐੱਨ. ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਜਲੰਧਰ, 21 ਜੂਨ (ਰਣਜੀਤ ਸਿੰਘ ਸੋਢੀ)- ਐੱਮ. ਜੀ. ਐੱਨ. ਕਾਲਜ ਆਫ਼ ਐਜੂਕੇਸ਼ਨ ਵਿਖੇ ਕਾਲਜ ਦੇ ਐੱਨ. ਐੱਸ. ਐੱਸ. ਵਲੰਟੀਅਰਾਂ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਭਾਰਤੀ ਯੋਗ ਸੰਸਥਾਨ ਤੋਂ ਵਿਸ਼ੇਸ਼ ਤੌਰ 'ਤੇ ਸ੍ਰੀਮਤੀ ਕਮਲ ਵਧਵਾ ਅਤੇ ਸ੍ਰੀਮਤੀ ...

ਪੂਰੀ ਖ਼ਬਰ »

ਐੱਲ. ਪੀ. ਯੂ. ਨੇ ਦਿਹਾਤੀ ਵਿਦਿਆਰਥੀਆਂ ਲਈ ਲਗਾਇਆ ਸਮਰ ਸਾਇੰਸ ਕੈਂਪ

ਜਲੰਧਰ, 21 ਜੂਨ (ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਕੈਂਪਸ 'ਚ ਦਿਹਾਤੀ ਸਕੂਲਾਂ ਦੇ ਵਿਦਿਆਰਥੀਆਂ ਲਈ ਇਕ ਮਹੀਨੇ ਦਾ ਗਰਮੀਆਂ ਦੀਆਂ ਛੁੱਟੀਆਂ ਸਾਇੰਸ ਕੈਂਪ ਲਗਵਾਇਆ ਗਿਆ | ਇਸ ਕੈਂਪ ...

ਪੂਰੀ ਖ਼ਬਰ »

ਮੰਦਬੁੱਧੀ ਬੱਚਿਆਂ ਨੂੰ ਵੀ ਆਪਣਾ ਹੁਨਰ ਦਿਖਾਉਣ ਦਾ ਮੌਕਾ ਦੇਣਾ ਚਾਹੀਦੈ-ਹੈਪੀ

ਜਲੰਧਰ, 21 ਜੂਨ (ਮੇਜਰ ਸਿੰਘ)- ਕੌਾਸਲਰ ਹਰਸ਼ਰਨ ਕੌਰ ਹੈਪੀ ਨੇ ਅੱਜ ਜਲੰਧਰ ਨੇ ਨਿਊ ਗੁਰ ਤੇਗ਼ ਬਹਾਦਰ ਨਗਰ ਵਿਖੇ 'ਚਾਨਣ ਸੰਸਥਾ' ਵਲੋਂ ਦਿਮਾਗ਼ੀ ਤੌਰ 'ਤੇ ਘੱਟ ਵਿਕਸਤ ਬੱਚਿਆਂ ਲਈ ਲਗਾਏ ਗਏ ਸਮਰ ਕੋਚਿੰਗ ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਸ਼ਿਰਕਤ ਕੀਤੀ | ਕੌਾਸਲਰ ...

ਪੂਰੀ ਖ਼ਬਰ »

ਮੇਹਰ ਚੰਦ ਬਹੁ-ਤਕਨੀਕੀ ਕਾਲਜ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਜਲੰਧਰ, 21 ਜੂਨ (ਰਣਜੀਤ ਸਿੰਘ ਸੋਢੀ)- ਮੇਹਰ ਚੰਦ ਬਹੁ-ਤਕਨੀਕੀ ਕਾਲਜ ਜਲੰਧਰ ਦੇ ਸਿਵਲ ਵਿਭਾਗ ਦੇ ਪੰਜ ਵਿਦਿਆਰਥੀ ਸ੍ਰੀ ਸੀਮੈਂਟ ਲਿਮਟਿਡ ਕੰਪਨੀ ਲਈ ਕੈਂਪਸ ਪਲੇਸਮੈਂਟ ਦੁਆਰਾ ਚੁਣੇ ਗਏ | ਪਿ੍ੰਸੀਪਲ ਡਾ. ਜਗਰੂਪ ਨੇ ਦੱਸਿਆ ਕਿ ਇਹ ਇੰਟਰਵਿਊ ਸ੍ਰੀ ਸੀਮੈਂਟ ਲਿਮਟਿਡ ...

ਪੂਰੀ ਖ਼ਬਰ »

ਯੋਗਾ ਮੁਕਾਬਲੇ 'ਚ ਜਲੰਧਰ ਦੀਆਂ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 21 ਜੂਨ (ਜਤਿੰਦਰ ਸਾਬੀ)- ਜਲੰਧਰ ਸ਼ਹਿਰ ਦੀਆਂ ਲੜਕੀਆਂ ਨੇ ਬੀਤੇ ਦਿਨੀ ਯੋਗਾ ਦੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਨਹਿਰੂ ਗਾਰਡਨ ਸਕੂਲ ਦੀਆਂ ਨੇ ਜ਼ਿਲ੍ਹਾ, ਸਟੇਟ ਤੇ ਹੋਰ ਯੋਗਾ ਮੁਕਾਬਲੇ ਵਿਚੋਂ ਚੰਗਾ ਪ੍ਰਦਰਸ਼ਨ ਕੀਤਾ | ਇਸ ਸਕੂਲ ...

ਪੂਰੀ ਖ਼ਬਰ »

ਨੈਸ਼ਨਲ ਚਾਈਲਡ ਲੇਬਰ ਸਕੂਲ 'ਚ ਸਮਰ ਕੈਂਪ

ਚੁਗਿੱਟੀ/ਜੰਡੂਸਿੰਘਾ, 21 ਜੂਨ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਵਲੋਂ ਚਲਾਏ ਜਾ ਰਹੇ ਨੈਸ਼ਨਲ ਚਾਇਲਡ ਲੇਬਰ ਸਕੂਲ ਕੋਟਰਾਮਦਾਸ ਵਿਖੇ 2 ਦਿਨਾ ਸਮਰ ਕੈਂਪ ਲਗਾਇਆ ਗਿਆ | ਇਸ ਮੌਕੇ ਕਲਾ ਅਧਿਆਪਕ ਮੁਲਖ ਰਾਜ ਵਲੋਂ ਬੱਚਿਆਂ ਨੂੰ ਤਸਵੀਰਾਂ ਬਣਾਉਣ ...

ਪੂਰੀ ਖ਼ਬਰ »

ਨੈਸ਼ਨਲ ਯੋਗਾ ਉਲੰਪੀਆਡ 'ਚ ਪੰਜਾਬ ਟੀਮ ਨੇ ਲਿਆ ਹਿੱਸਾ

ਜਲੰਧਰ, 21 ਜੂਨ (ਜਤਿੰਦਰ ਸਾਬੀ)- ਨਵੀਂ ਦਿੱਲੀ ਵਿਖੇ ਕਰਵਾਈ ਗਈ ਤਿੰਨ ਦਿਨਾ ਨੈਸ਼ਨਲ ਯੋਗਾ ਉਲੰਪੀਆਡ ਵਿਚ ਪੰਜਾਬ ਸਮੇਤ 26 ਰਾਜਾਂ ਦੇ 500 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ ਤੇ ਇਸ ਵਿਚ ਪੰਜਾਬ ਤੋਂ ਨਵਜੋਤ ਸਿੰਘ, ਗੌਤਮ, ਅਨੁਰਾਗ, ਸ਼ਿਵਮ, ਸ਼ੀਤਲ, ਤਰਨਦੀਪ, ਦਪਿੰਦਰ ...

ਪੂਰੀ ਖ਼ਬਰ »

ਰਜਿਸਟ੍ਰੇਸ਼ਨਾਂ ਦੇ ਪੈਂਡਿੰਗ ਹੋਣ ਦਾ ਮਾਮਲਾ ਐੱਸ. ਟੀ. ਸੀ. ਦੇ ਦਰਬਾਰ ਪੁੱਜਾ

ਜਲੰਧਰ, 21 ਜੂਨ (ਸ਼ਿਵ)- ਦੋ ਪਹੀਆ ਗੱਡੀਆਂ ਦੀ ਰਜਿਸਟ੍ਰੇਸ਼ਨਾਂ ਦਾ ਕੰਮ ਪੈਂਡਿੰਗ ਹੋਣ ਦਾ ਮਾਮਲਾ ਚੰਡੀਗੜ੍ਹ ਸਥਿਤ ਐੱਸ. ਟੀ. ਸੀ. ਦੇ ਦਫ਼ਤਰ ਪੁੱਜ ਗਿਆ ਹੈ ਕਿਉਂਕਿ ਪਹਿਲਾਂ ਦੋਪਹੀਆ ਗੱਡੀਆਂ ਡੀਲਰਾਂ ਕੋਲ ਹੀ ਦਸਤਾਵੇਜ਼ ਜਮ੍ਹਾਂ ਹੋ ਕੇ ਰਜਿਸਟ੍ਰੇਸ਼ਨਾਂ ਆਰ. ਟੀ. ...

ਪੂਰੀ ਖ਼ਬਰ »

ਗਤਕਾ ਦਿਵਸ ਮੌਕੇ ਅੱਵਲ ਆਏ ਬੱਚੇ ਸਨਮਾਨਿਤ

ਫਿਲੌਰ, 21 ਜੂਨ (ਸੁਰਜੀਤ ਸਿੰਘ ਬਰਨਾਲਾ)-ਸਥਾਨਕ ਫਿਲੌਰ ਵਿਖੇ ਯੋਗਾ ਦਿਵਸ ਦੀ ਥਾਂ 'ਤੇ ਗਤਕਾ ਦਿਵਸ ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਹਲਕਾ ਤਹਿਸੀਲ ਇੰਚਾਰਜ਼ ਸੁਰਜੀਤ ਸਿੰਘ ਖਾਲਿਸਤਾਨੀ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸੁਰਜੀਤ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਘਰ ਨੂੰ ਸੰਨ੍ਹ ਲਗਾ ਕੇ 44 ਹਜ਼ਾਰ ਨਕਦ ਤੇ ਕੀਮਤੀ ਸਾਮਾਨ ਚੋਰੀ

ਬਿਲਗਾ, 21 ਜੂਨ (ਰਾਜਿੰਦਰ ਸਿੰਘ ਬਿਲਗਾ)-ਇਥੋਂ ਨਜ਼ਦੀਕ ਪਿੰਡ ਹਰਦੋ ਸੰਘਾ 'ਚ ਚੋਰਾਂ ਨੇ ਇਕ ਘਰ ਨੂੰ ਸੰਨ ਲਗਾ ਕੇ 44 ਹਜ਼ਾਰ ਨਕਦ, ਪੰਜ ਤੋਲੇ ਚਾਂਦੀ ਦੇ ਗਹਿਣੇ ਤੇ ਇਕ ਮੋਬਾਈਲ ਫ਼ੋਨ ਚੋਰੀ ਕਰਨ ਦਾ ਸਮਾਚਾਰ ਮਿਲਿਆ | ਘਰ ਦੇ ਮਾਲਕ ਸੁਖਚੈਨ ਸਿੰਘ ਪੁੱਤਰ ਪੂਰਨ ਸਿੰਘ ...

ਪੂਰੀ ਖ਼ਬਰ »

ਪਿੰਡ ਭੋਇਪੁਰ 'ਚ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਸੈਮੀਨਾਰ

ਸ਼ਾਹਕੋਟ, 21 ਜੂਨ (ਸਚਦੇਵਾ)-ਸੀਨੀਅਰ ਸਿਹਤ ਨਿਗਰਾਨ ਰਮੇਸ਼ ਹੰਸ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਭੋਇਪੁਰ (ਸ਼ਾਹਕੋਟ) ਵਿਖੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਸੰਭਾਲ ਸਬੰਧੀ ਜਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਸਰਪੰਚ, ਪੰਚ, ਆਸ਼ਾਂ ਵਰਕਰ, ...

ਪੂਰੀ ਖ਼ਬਰ »

ਮੁੱਢਲੀਆਂ ਸਹੂਲਤਾਂ ਤੋਂ ਵੀ ਸੱਖਣਾ ਹੈ ਸਨਅਤੀ ਸ਼ਹਿਰ ਗੁਰਾਇਆ

ਗੁਰਾਇਆ, 21 ਜੂਨ (ਬਲਵਿੰਦਰ ਸਿੰਘ)-ਕਿਸੇ ਵੇਲੇ ਭਾਰਤ ਦੇ ਨਕਸ਼ੇ ਤੇ ਸਨਅਤੀ ਸ਼ਹਿਰ ਵਜੋਂ ਉੱਭਰ ਕੇ ਆਪਣਾ ਨਾਂਅ ਚਮਕਾਉਣ ਵਾਲਾ ਸ਼ਹਿਰ ਗੁਰਾਇਆ ਸਰਕਾਰਾਂ ਦੀ ਅਣਦੇਖੀ ਕਰਕੇ ਅਜੇ ਤੱਕ ਪਛੜਿਆ ਹੋਇਆ ਹੈ | ਅਜੇ ਤਕ ਮੁੱਢਲੀਆਂ ਸਹੂਲਤਾਂ ਵੀ ਨਾਗਰਿਕਾਂ ਨੂੰ ਮਿਲ ਨਹੀਂ ...

ਪੂਰੀ ਖ਼ਬਰ »

ਸਲਮਾਨੀ ਬਰਾਦਰੀ ਦੇ ਆਗੂ ਐਮ.ਪੀ. ਚੌਧਰੀ ਨੂੰ ਮਿਲੇ

ਕਰਤਾਰਪੁਰ, 21 ਜੂਨ (ਜਸਵੰਤ ਵਰਮਾ, ਧੀਰਪੁਰ)-ਆਲ ਇੰਡੀਆ ਜਮਾਤ-ਏ-ਸਲਮਾਨੀ ਬਰਾਦਰੀ ਦੇ ਜ਼ਿਲ੍ਹਾ ਪ੍ਰਧਾਨ ਮੁਹੰਮਦ ਅਖ਼ਤਰ ਸਲਮਾਨੀ ਦੀ ਅਗਵਾਈ 'ਚ ਬਰਾਦਰੀ ਦੇ ਕਈ ਆਗੂਆਂ ਨਾਲ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨਾਲ ਮੁਲਾਕਾਤ ਕਰਕੇ ਸਲਮਾਨੀ ਸਮਾਜ ਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਘਰ ਦੇ ਬਾਹਰ ਖੜ੍ਹੀ ਕਾਰ ਚੋਰੀ

ਆਦਮਪੁਰ, 21ਜੂਨ (ਹਰਪ੍ਰੀਤ ਸਿੰਘ)-ਚੌਕੀ ਜੰਡੂਸਿੰਘਾ ਅਧੀਨ ਆਉਂਦਾ ਪਿੰਡ ਚੂਹੜਵਾਲੀ ਵਿਖੇ ਬੀਤੀ ਰਾਤ ਘਰ ਦੇ ਬਾਹਰ ਖੜ੍ਹੀ ਇਕ ਕਾਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਮਾਲਕ ਇੰਦਰਜੀਤ ਸਿੰਘ ਪਰਹਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਚੂਹੜਵਾਲੀ ਨੇ ...

ਪੂਰੀ ਖ਼ਬਰ »

ਸਵੈ-ਇੱਛਤ ਸਮਰ ਕੈਂਪ ਸਮਾਪਤ

ਨੂਰਮਹਿਲ, 21 ਜੂਨ (ਗੁਰਦੀਪ ਸਿੰਘ ਲਾਲੀ)-ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਕਲਾਂ-ਚੀਮਾ ਖੁਰਦ (ਸੈਂਟਰ ਨੂਰਮਹਿਲ) ਵਿਖੇ ਸਕੂਲ ਮੁਖੀ ਸੁਮਨ ਵਲੋਂ ਲਗਾਇਆ ਸਵੈ-ਇੱਛਤ ਸਮਰ ਕੈਂਪ ਵਿਲੱਖਣ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਪੰਜ ਦਿਨ ਤੱਕ ਚੱਲੇ ਕੈਂਪ 'ਚ ਪੰਜ ਦਰਜਨ ...

ਪੂਰੀ ਖ਼ਬਰ »

14 ਸਾਲ ਤੋਂ ਭਗੌੜਾ ਕਾਬੂ

ਨੂਰਮਹਿਲ, 21 ਜੂਨ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ 2004 ਦੇ ਕੇਸ 'ਚ ਲੋੜੀਂਦਾ 1 ਭਗੌੜਾ ਕਾਬੂ ਕੀਤਾ ਹੈ | ਥਾਣਾ ਮੁੱਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਕੇਸ ਦਾ ਭਗੌੜਾ ਜਸਵੀਰ ਸਿੰਘ ਉਰਫ਼ ਸੀਰਾ ਪੁੱਤਰ ਲਛਮਣ ਸਿੰਘ ਵਾਸੀ ਭੱਠਾ ਧੂਆਂ ਥਾਣਾ ...

ਪੂਰੀ ਖ਼ਬਰ »

ਪੈਨਸ਼ਨ ਨਾ ਮਿਲਣ ਕਾਰਨ ਸੇਵਾ ਮੁਕਤ ਮਿਊਾਸਪਲ ਮੁਲਾਜ਼ਮ ਪ੍ਰੇਸ਼ਾਨ

ਸ਼ਾਹਕੋਟ, 21 ਜੂਨ (ਸਚਦੇਵਾ)-ਸ਼ਾਹਕੋਟ ਦੇ ਬੱਸ ਅੱਡੇ ਵਿਖੇ ਮਿਊਾਸਪਲ ਪੈਨਸ਼ਨਰ ਵੈੱਲਫੇਅਰ ਯੂਨੀਅਨ ਸ਼ਾਹਕੋਟ ਦੀ ਮੀਟਿੰਗ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਅਜੇ ਤੱਕ ਪੰਜਾਬ ...

ਪੂਰੀ ਖ਼ਬਰ »

ਬਾਬਾ ਕੁਰਬਾਨ ਸ਼ਾਹ ਬਲੀ ਪ੍ਰਬੰਧਕ ਕਮੇਟੀ ਦੀ ਮੀਟਿੰਗ

ਆਦਮਪੁਰ, 21 ਜੂਨ (ਹਰਪ੍ਰੀਤ ਸਿੰਘ)-ਮੁਹੱਲਾ ਸੱਗਰਾ ਵਿਖੇ ਬਾਬਾ ਕੁਰਬਾਨ ਸ਼ਾਹ ਬਲੀ ਪ੍ਰਬੰਧਕ ਕਮੇਟੀ (ਰਜ਼ਿ) ਆਦਮਪੁਰ ਦੀ ਇਕ ਅਹਿਮ ਮੀਟਿੰਗ ਕਮੇਟੀ ਪ੍ਰਧਾਨ ਸੁਰਿੰਦਰ ਪਾਲ ਸਿੱਧੂ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਮੇਟੀ ਪ੍ਰਧਾਨ ਸੁਰਿੰਦਪਾਲ ਸਿੱਧੂ ਤੇ ...

ਪੂਰੀ ਖ਼ਬਰ »

ਘਰ ਦੇ ਤਾਲੇ ਤੋੜ ਕੇ ਦਿਨ ਦਿਹਾੜੇ ਲੱਖਾਂ ਦੇ ਸਾਮਾਨ ਦੀ ਚੋਰੀ

ਕਿਸ਼ਨਗੜ੍ਹ, 21 ਜੂਨ (ਹਰਬੰਸ ਸਿੰਘ ਹੋਠੀ)-ਕਿਸ਼ਨਗੜ੍ਹ ਨੇੜਲੇ ਪਿੰਡ ਰਸੂਲਪੁਰਾ ਬ੍ਰਾਹਮਣਾਂ ਵਿਖੇ ਦਿਨ ਦਿਹਾੜੇ ਚੋਰਾਂ ਵਲੋਂ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਕਰ ਲਏ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਉਕਤ ਚੋਰੀ ਸਬੰਧੀ ਪੀੜਤ ...

ਪੂਰੀ ਖ਼ਬਰ »

ਕੌਮਾਂਤਰੀ ਯੋਗਾ ਦਿਵਸ ਮੌਕੇ ਵੱਖ-ਵੱਖ ਥਾਈਾ ਸਮਾਗਮ

ਸੰਗ ਢੇਸੀਆਂ ਕਾਲਜ ਵਿਖੇ ਯੋਗ ਦਿਵਸ ਮਨਾਇਆ ਗੁਰਾਇਆ, 21 ਜੂਨ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਸੰਗ ਢੇਸੀਆਂ ਵਿਖੇ ਐਨ. ਐਸ. ਐਸ. ਤੇ ਐਨ. ਸੀ. ਸੀ. ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਜਗਤਾਰ ਸਿੰਘ ਸਿੱਧੂ ਨੇ ਯੋਗ ਦੀ ਮਹੱਤਤਾ ...

ਪੂਰੀ ਖ਼ਬਰ »

ਬੰਦ ਪਏ ਘਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਸਾਮਾਨ ਚੋਰੀ

ਸ਼ਾਹਕੋਟ, 21 ਜੂਨ (ਸਚਦੇਵਾ)-ਸ਼ਾਹਕੋਟ ਦੇ ਮੁਹੱਲਾ ਗੋਬਿੰਦ ਨਗਰ ਵਿਖੇ ਬੀਤੀ ਰਾਤ ਚੋਰਾਂ ਨੇ ਇਕ ਬੰਦ ਪਏ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ 'ਚ ਪਿਆ ਸਾਮਾਨ ਚੋਰੀ ਕਰ ਲਿਆ | ਜਾਣਕਾਰੀ ਅਨੁਸਾਰ ਉਂਕਾਰ ਸਿੰਘ ਸੰਧੂ ਵਾਸੀ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਪਿਛਲੇ ਕਾਫ਼ੀ ...

ਪੂਰੀ ਖ਼ਬਰ »

ਗੁ: ਬਾਬਾ ਕੌਰ ਸਿੰਘ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਮੱਲੀਆ ਕਲਾਂ, 21 ਜੂਨ (ਮਨਜੀਤ ਮਾਨ)-ਨਜ਼ਦੀਕੀ ਪਿੰਡ ਰਹੀਮਪੁਰ ਵਿਖੇ ਗੁਰਦੁਆਰਾ ਬਾਬਾ ਕੌਰ ਸਿੰਘ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ, ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX