ਤਾਜਾ ਖ਼ਬਰਾਂ


ਟਾਂਗਰਾ ਨੇੜੇ 2 ਗੱਡੀਆਂ ਦੀ ਟੱਕਰ 'ਚ 2 ਦੀ ਮੌਤ
. . .  1 day ago
ਟਾਂਗਰਾ ,17 ਜਨਵਰੀ ( ਹਰਜਿੰਦਰ ਸਿੰਘ ਕਲੇਰ ) - ਜੀ ਟੀ ਰੋਡ ਟਾਂਗਰਾ ਵਿਖੇ ਦੋ ਕਾਰਾ ਦੀ ਆਪਸੀ ਜ਼ਬਰਦਸਤ ਟੱਕਰ ਹੋਣ ਕਰਕੇ ਗੱਡੀਆਂ ਵਿਚ ਸਵਾਰ ਬੁਰੀ ਤਰ੍ਹਾਂ ਫੱਟੜ ਹੋਣ ਕਰਕੇ 2 ਸਵਾਰਾਂ ਦੀ ਮੌਤ ਹੋ ਗਈ ਤੇ ...
ਸਾਬਕਾ ਕੈਬਨਿਟ ਮੰਤਰੀ ਰਣੀਕੇ ਦੀ ਅਗਵਾਈ 'ਚ ਅਕਾਲੀ ਵਰਕਰਾਂ ਵੱਲੋਂ ਥਾਣਾ ਕੰਬੋਅ ਮੂਹਰੇ ਧਰਨਾ
. . .  1 day ago
ਰਾਜਾਸਾਂਸੀ, 17 ਜਨਵਰੀ (ਹਰਦੀਪ ਸਿੰਘ ਖੀਵਾ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਆਉਂਦੇ ਪਿੰਡ ਧੌਲ਼ ਕਲਾਂ ਦੇ ਅਕਾਲੀ ਵਰਕਰ ਚੈਂਚਲ ਸਿੰਘ ਤੇ ਕਾਂਗਰਸ ਪਾਰਟੀ ਦੇ ਇਸ਼ਾਰੇ 'ਤੇ ਪੁਲਿਸ ਥਾਣਾ ਕੰਬੋਅ ਵੱਲੋਂ ਝੂਠਾ ਮੁਕੱਦਮਾ ਦਰਜ ਕਰਨ ...
ਰਾਜਕੋਟ ਦੂਸਰਾ ਵਨਡੇ : ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾਇਆ
. . .  1 day ago
ਮੋਟਰਸਾਈਕਲ ਤੇ ਇਨੋਵਾ ਕਾਰ ਦੀ ਆਹਮੋ-ਸਾਹਮਣੀ ਟੱਕਰ 'ਚ 1 ਦੀ ਮੌਤ
. . .  1 day ago
ਭਿੰਡੀ ਸੈਦਾਂ,17 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੇ ਪਿੰਡ ਜਸਰਾਓਰ ਦੇ ਅੱਡੇ ‘ਤੇ ਸਥਿਤ ਬੱਤਰਾ ਪੈਟਰੋਲ ਪੰਪ ਦੇ ਨਜ਼ਦੀਕ ਦੇਰ ਸ਼ਾਮੀੰ ਇਨੋਵਾ ਗੱਡੀ ਤੇ ਬੁਲੇਟ ਮੋਟਰਸਾਈਕਲ ...
ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਪੁਲਿਸ ਚੌਕੀ ਇੰਚਾਰਜ ਸਮੇਤ ਤਿੰਨ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
. . .  1 day ago
ਡੇਰਾਬਸੀ,17 ਜਨਵਰੀ ( ਸ਼ਾਮ ਸਿੰਘ ਸੰਧੂ )-ਹਰਿਆਣਾ 'ਚ ਮਾਈਨਿੰਗ ਕਰਨ ਵਾਲਿਆਂ ਦਾ ਪਿੱਛਾ ਕਰਦਿਆਂ ਪੰਜਾਬ ਦੀ ਹੱਦ 'ਚ ਵੜੇ ਹਰਿਆਣਾ ਪੁਲਿਸ ਦੇ ਇੱਕ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਨੂੰ ਮਾਈਨਿੰਗ ਮਾਫ਼ੀਆ ਦੇ ਕਰਿੰਦਿਆਂ ਨੇ ਘੇਰ...
ਰਾਜਕੋਟ ਦੂਸਰਾ ਵਨਡੇ : 16 ਓਵਰਾਂ ਮਗਰੋਂ ਆਸਟਰੇਲੀਆ 86/2 'ਤੇ , ਟੀਚਾ 341 ਦੌੜਾਂ ਦਾ
. . .  1 day ago
ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਦੇ ਰੋਸ ਵਜੋਂ ਸ਼ੁਤਰਾਣਾ ਸਕੂਲ ਅੱਗੇ ਵਿਦਿਆਰਥੀਆਂ ਨੇ ਲਾਇਆ ਧਰਨਾ
. . .  1 day ago
ਸ਼ੁਤਰਾਣਾ, 17 ਜਨਵਰੀ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋ ਰਹੇ ਭਾਰੀ ਨੁਕਸਾਨ ਕਾਰਨ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ...
ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਨੂੰ
. . .  1 day ago
ਅਜਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸਿੱਖਿਆ ਵਿਭਾਗ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 19 ਜਨਵਰੀ ਦਿਨ ਐਤਵਾਰ ਨੂੰ ਲਿਆ ਜਾ ਰਿਹਾ ਹੈ । ਇਸ ਦੇ ਸਬੰਧ ਵਿਚ ਸਕੂਲ ਸਿੱਖਿਆ ਸਕੱਤਰ-ਕਮ-ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ...
ਰਾਜਕੋਟ ਦੂਸਰਾ ਵਨਡੇ : 10 ਓਵਰਾਂ ਮਗਰੋਂ ਆਸਟਰੇਲੀਆ 55/1 'ਤੇ , ਟੀਚਾ 341 ਦੌੜਾਂ ਦਾ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਜਰਨਲ ਸਕੱਤਰ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ
. . .  1 day ago
ਭਵਾਨੀਗੜ੍ਹ, 17 ਜਨਵਰੀ (ਰਣਧੀਰ ਸਿੰਘ ਫੱਗੂਵਾਲਾ)- ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਰਾਮ ਸਿੰਘ ਮੱਟਰਾਂ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਇਸ ਸਬੰਧੀ ਅਸਤੀਫੇ ਦੀਆਂ ਕਾਪੀਆਂ ਦਿੰਦਿਆਂ ਰਾਮ ਸਿੰਘ ਮੱਟਰਾਂ...
ਮੇਰੇ ਕੋਲ ਚਾਪਲੂਸ ਵਰਕਰ ਰਹਿਣ ਦੂਰ, ਸਿਰਫ਼ ਕੰਮ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ ਤਰਜੀਹ - ਅਸ਼ਵਨੀ ਸ਼ਰਮਾ
. . .  1 day ago
ਦਿਨ ਦਿਹਾੜੇ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ ਛੇ ਲੱਖ
. . .  1 day ago
ਸਰਹਾਲੀ ਕਲਾਂ, 17 ਜਨਵਰੀ (ਅਜੈ ਸਿੰਘ ਹੁੰਦਲ) - ਪਿੰਡ ਠੱਠੀਆਂ ਮਹੰਤਾਂ ਸਥਿਤ ਐਕਸਿਸ ਬੈਂਕ ਬ੍ਰਾਂਚ 'ਚੋਂ ਚਿੱਟੇ ਲੁਟੇਰੇ ਛੇ ਲੱਖ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰੇ ਏਨੇ ਬੇਖੌਫ਼ ਸਨ ਕਿ ਦੁਪਹਿਰ ਦੇ ਤਕਰੀਬਨ 1.45 'ਤੇ ਘਟਨਾ ਨੂੰ ਅੰਜਾਮ ਦੇ ਚੱਲਦੇ ਬਣੇ। ਇਸ ਘਟਨਾ...
ਇਸ ਦੇਸ਼ ਦਾ ਬਟਵਾਰਾ ਧਰਮ ਦੇ ਆਧਾਰ 'ਤੇ ਹੋਇਆ, ਸੀ.ਏ.ਏ. ਬਿਲਕੁਲ ਠੀਕ ਕਦਮ - ਅਸ਼ਵਨੀ ਸ਼ਰਮਾ
. . .  1 day ago
ਪੰਜਾਬ 'ਚ ਕਾਂਗਰਸ ਸਰਕਾਰ ਮੁਕੰਮਲ ਫੇਲ, ਮੈਨੂੰ ਤਾਂ ਸਰਕਾਰ ਕਹਿਣ 'ਚ ਵੀ ਹਿਚਕਚਾਹਟ ਹੁੰਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਪਾਰਟੀ ਦੇ ਹਿੱਤ 'ਚ ਕੰਮ ਕਰਨ ਵਾਲਿਆਂ ਨੂੰ ਮੈਂ ਪੂਰਾ ਸਹਿਯੋਗ ਦੇਵਾਂਗਾ,ਭਾਜਪਾ ਇਕ ਪਰਿਵਾਰ - ਅਸ਼ਵਨੀ ਸ਼ਰਮਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਭਾਜਪਾ ਨੇ ਜਾਰੀ ਕੀਤੀ 57 ਉਮੀਦਵਾਰਾਂ ਦੀ ਸੂਚੀ
. . .  1 day ago
ਪਾਰਟੀ ਪ੍ਰਧਾਨ ਇਕੱਲਾ ਨਹੀਂ, ਸਾਰਿਆਂ ਦੇ ਯੋਗਦਾਨ ਨਾਲ ਚੱਲਦੀ ਹੈ - ਅਸ਼ਵਨੀ ਸ਼ਰਮਾ
. . .  1 day ago
ਭਾਰਤ ਆਸਟ੍ਰੇਲੀਆ ਦੂਸਰਾ ਇਕ ਦਿਨਾਂ ਮੈਚ : ਭਾਰਤ ਨੇ ਆਸਟ੍ਰੇਲੀਆ ਨੂੰ 341 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੈਨੂੰ ਪੰਜਾਬ ਦੇ ਸਾਰੇ ਸੀਨੀਅਰ ਭਾਜਪਾ ਲੀਡਰਾਂ ਨਾਲ ਕੰਮ ਕਰਨ ਦਾ ਮਾਣ ਹੋਇਆ ਪ੍ਰਾਪਤ - ਅਸ਼ਵਨੀ ਸ਼ਰਮਾ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵਰਕਰਾਂ ਨੂੰ ਕਰ ਰਹੇ ਹਨ ਸੰਬੋਧਨ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਦੀਆਂ ਕੁੱਝ ਤਸਵੀਰਾਂ
. . .  1 day ago
ਪੰਜਾਬ 'ਚ ਹੁਣ ਭਾਜਪਾ ਨਿਭਾਏਗੀ ਵੱਡੇ ਭਰਾ ਦੀ ਭੂਮਿਕਾ - ਮਦਨ ਮੋਹਨ ਮਿੱਤਲ
. . .  1 day ago
ਨਵੇਂ ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ 59 ਸੀਟਾਂ 'ਤੇ ਚੋਣ ਲੜਨ ਦਾ ਕੀਤਾ ਗਿਆ ਅਹਿਦ
. . .  1 day ago
ਇਕ ਫਰਵਰੀ ਨੂੰ ਹੋਵੇਗੀ ਨਿਰਭੈਆ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ ਫਾਂਸੀ
. . .  1 day ago
ਪੰਜਾਬ ਭਾਜਪਾ ਪ੍ਰਧਾਨ ਦੀ ਤਾਜਪੋਸ਼ੀ ਮੌਕੇ ਮਨੋਰੰਜਨ ਕਾਲੀਆ ਵੱਲੋਂ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  1 day ago
10 ਲੱਖ ਦੀ ਰਿਸ਼ਵਤ ਸਮੇਤ ਕਾਬੂ ਰਾਜਪੁਰਾ ਦਾ ਨਾਇਬ ਤਹਿਸੀਲਦਾਰ 3 ਦਿਨ ਦੇ ਰਿਮਾਂਡ 'ਤੇ
. . .  1 day ago
ਅਸ਼ਵਨੀ ਸ਼ਰਮਾ ਦੀ ਤਾਜਪੋਸ਼ੀ ਮੌਕੇ ਜਲੰਧਰ 'ਚ ਇਕੱਠੀ ਹੋਈ ਪੰਜਾਬ ਭਾਜਪਾ ਦੀ ਲੀਡਰਸ਼ਿਪ
. . .  1 day ago
ਐਡਵੋਕੇਟ ਜਨਰਲ ਅਤੁਲ ਨੰਦਾ ਵਲੋਂ ਅਸਤੀਫਾ ਦਿੱਤੇ ਜਾਣ ਦੇ ਚਰਚੇ
. . .  1 day ago
ਅਟਾਰੀ ਨੇੜਿਉਂ ਬੀ.ਐਸ.ਐਫ ਵੱਲੋਂ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
. . .  1 day ago
ਚਾਰ ਹਫ਼ਤਿਆਂ 'ਚ ਤਿੰਨ ਸੀਨੀਅਰ ਅਫ਼ਸਰਾਂ ਦਾ ਪੈਨਲ ਬਣਾਉਣ ਦੀ ਹਦਾਇਤ
. . .  1 day ago
ਪ੍ਰਤਾਪ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ
. . .  1 day ago
ਗਵਾਹੀ ਤੋਂ ਰੋਕੇ ਜਾਣ 'ਤੇ ਬੇਅਦਬੀ ਦੇ ਸ਼ਿਕਾਇਤਕਰਤਾ ਨੇ ਹਾਈਕੋਰਟ ਤੋਂ ਮੰਗੀ ਸੁਰੱਖਿਆ
. . .  1 day ago
ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਫ਼ੌਜੀ ਹਰਪ੍ਰੀਤ ਸਿੰਘ ਦਿੱਲੀ ਤੋਂ ਗ੍ਰਿਫ਼ਤਾਰ
. . .  1 day ago
ਪਾਣੀਆਂ ਦੇ ਮੁੱਦੇ 'ਤੇ ਕੈਪਟਨ ਵੱਲੋਂ 23 ਜਨਵਰੀ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ
. . .  1 day ago
ਅਹੁਦੇ 'ਤੇ ਬਣੇ ਰਹਿਣਗੇ ਡੀ.ਜੀ.ਪੀ ਦਿਨਕਰ ਗੁਪਤਾ : ਕੈਪਟਨ
. . .  1 day ago
ਬਰਫ਼ ਦੇ ਤੋਦੇ ਡਿੱਗਣ ਕਾਰਨ ਸ਼ਹੀਦ ਹੋਏ ਜਵਾਨ ਦੇ ਪਰਿਵਾਰ ਲਈ ਕੈਪਟਨ ਵੱਲੋਂ ਮੁਆਵਜ਼ੇ ਦਾ ਐਲਾਨ
. . .  1 day ago
ਪ੍ਰੋ ਸੁਰਜੀਤ ਹਾਂਸ ਦੇ ਅਕਾਲ ਚਲਾਣੇ 'ਤੇ ਸੁਰਿੰਦਰ ਰੱਕੜਾਂ ਵੱਲੋਂ ਕੀਤਾ ਗਿਆ ਦੁੱਖ ਪ੍ਰਗਟ
. . .  1 day ago
ਨਾਗਰਿਕਤਾ ਕਾਨੂੰਨ ਵਿਰੁੱਧ ਦਿੱਲੀ ਦੀ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ, ਚੰਦਰਸ਼ੇਖਰ ਆਜ਼ਾਦ ਵੀ ਮੌਜੂਦ
. . .  1 day ago
ਖਟਕੜ ਕਲਾਂ ਵਿਖੇ ਭੇਦਭਰੀ ਹਾਲਤ 'ਚ ਪ੍ਰਵਾਸੀ ਭਾਰਤੀ ਦਾ ਕਤਲ
. . .  1 day ago
ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਪ੍ਰਧਾਨ
. . .  1 day ago
ਰਾਜਕੋਟ ਵਨਡੇਅ : ਆਸਟ੍ਰੇਲੀਆ ਨੇ ਜਿੱਤੀ ਟਾਸ, ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕੇਰਲ ਤੋਂ ਬਾਅਦ ਪੰਜਾਬ ਵਿਧਾਨ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਕਾਨੂੰਨ ਵਿਰੁੱਧ ਮਤਾ
. . .  1 day ago
ਪੰਜਾਬ ਵਿਧਾਨ ਸਭਾ 'ਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ
. . .  1 day ago
ਰਾਸ਼ਟਰਪਤੀ ਨੇ ਖ਼ਾਰਜ ਕੀਤੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ
. . .  1 day ago
ਰਾਸ਼ਟਰਪਤੀ ਵਲੋਂ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਖ਼ਾਰਜ
. . .  1 day ago
ਐੱਨ. ਪੀ. ਆਰ. ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਸੱਦੀ ਸੂਬਿਆਂ ਦੀ ਅਹਿਮ ਬੈਠਕ, ਪੱਛਮੀ ਬੰਗਾਲ ਨੇ ਬਣਾਈ ਦੂਰੀ
. . .  1 day ago
ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਕੋਲ ਭੇਜੀ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਦਇਆ ਪਟੀਸ਼ਨ
. . .  1 day ago
ਪੰਜਾਬ ਸਰਕਾਰ ਨੂੰ ਝਟਕਾ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਕੈਟ ਵਲੋਂ ਰੱਦ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਪੰਜਾਬ ਕਾਰੋਬਾਰ ਦਾ ਅਧਿਕਾਰ ਬਿੱਲ 2020 ਸਦਨ 'ਚ ਪਾਸ
. . .  1 day ago
ਪੰਜਾਬ ਵਿਧਾਨ ਸਭਾ ਇਜਲਾਸ : ਮਜੀਠੀਆ ਸਣੇ ਅਕਾਲੀ ਵਿਧਾਇਕਾਂ ਵਲੋਂ ਸਦਨ 'ਚ ਪ੍ਰੈੱਸ ਦੀ ਆਜ਼ਾਦੀ ਬਹਾਲ ਕਰਨ ਦੇ ਨਾਅਰੇ ਲਾਉਂਦਿਆਂ ਵਾਕ ਆਊਟ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550

ਪਹਿਲਾ ਸਫ਼ਾ

ਆਈ. ਐਸ. ਸਰਗਨੇ ਸਮੇਤ 4 ਅੱਤਵਾਦੀ ਹਲਾਕ

• ਜੰਮੂ-ਕਸ਼ਮੀਰ 'ਚ ਆਈ. ਐੱਸ. ਦੀ ਮੌਜੂਦਗੀ ਦੀ ਪੁਸ਼ਟੀ • 1 ਜਵਾਨ ਸ਼ਹੀਦ, ਇਕ ਨਾਗਰਿਕ ਵੀ ਮਾਰਿਆ ਗਿਆ • ਇੰਟਰਨੈੱਟ ਸੇਵਾਵਾਂ ਮੁਅੱਤਲ • ਝੜਪਾਂ 'ਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ
ਮਨਜੀਤ ਸਿੰਘ

ਸ੍ਰੀਨਗਰ, 22 ਜੂਨ-ਪੁਲਿਸ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਦੂਰ-ਦੁਰਾਡੇ ਪਹਾੜੀ ਪਿੰਡ 'ਚ ਹੋਏ ਮੁਕਾਬਲੇ ਦੌਰਾਨ ਪਾਬੰਦੀਸ਼ੁਦਾ ਇਸਲਾਮਿਕ ਸਟੇਟ ਜੰਮੂ ਐਾਡ ਕਸ਼ਮੀਰ ਦੇ ਮੁਖੀ ਦਾਊਦ ਅਹਿਮਦ ਸੋਫ਼ੀ ਸਮੇਤ 4 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ | ਇਸ ਦੇ ਨਾਲ ਹੀ ਜੰਮੂ-ਕਸ਼ਮੀਰ 'ਚ ਆਈ. ਐੱਸ. ਦੀ ਮੌਜੂਦਗੀ ਦੀ ਪੁਸ਼ਟੀ ਹੋ ਗਈ ਹੈ | ਇਸ ਤੋਂ ਪਹਿਲਾਂ ਆਈ. ਐਸ. ਦੇ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਕਦੇ ਮੁਕਾਬਲਾ ਨਹੀਂ ਹੋਇਆ | ਪੁਲਿਸ ਨੇ ਦੱਸਿਆ ਕਿ ਸ੍ਰੀਗੂਫ਼ਵਾੜਾ ਤਹਿਸੀਲ ਦੇ ਪਿੰਡ ਖੀਰਮ 'ਚ ਹੋਏ ਇਸ ਮੁਕਾਬਲੇ ਦੌਰਾਨ ਇਕ ਪੁਲਿਸ ਕਰਮੀ ਸ਼ਹੀਦ ਹੋ ਗਿਆ ਜਦਕਿ ਇਕ ਨਾਗਰਿਕ ਵੀ ਮਾਰਿਆ ਗਿਆ | ਪੁਲਿਸ ਨੇ ਦੱਸਿਆ ਕਿ ਖੇਤਰ 'ਚ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਖ਼ੁਫ਼ੀਆ ਰਿਪੋਰਟ ਮਿਲਣ 'ਤੇ ਖੀਰਮ ਵਿਖੇ ਇਹ ਮੁਕਾਬਲਾ ਤੜਕੇ ਸ਼ੁਰੂ ਹੋਇਆ | ਉਨ੍ਹਾਂ ਅੱਗੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਦਾਊਦ ਅਹਿਮਦ ਸੋਫ਼ੀ ਦੇ ਤੌਰ 'ਤੇ ਹੋਈ ਹੈ, ਜੋ ਆਈ. ਐਸ. ਆਈ. ਐਸ. ਨਾਲ ਸਬੰਧਿਤ ਆਈ. ਐਸ. ਜੇ. ਕੇ. ਦਾ ਮੁਖੀ ਸੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਕਈ ਹੱਤਿਆਵਾਂ ਦੇ ਕੇਸਾਂ ਅਤੇ ਪੱਥਰਬਾਜ਼ੀ ਦੇ ਮਾਮਲਿਆਂ 'ਚ ਸ਼ਾਮਿਲ ਸੀ | ਪੁਲਿਸ ਦੇ ਆਈ. ਜੀ. ਸਵੱਯਮ ਪ੍ਰਕਾਸ਼ ਪਾਨੀ ਨੇ ਕਿਹਾ ਕਿ ਮਾਰੇ ਗਏ ਹੋਰ ਤਿੰਨ ਅੱਤਵਾਦੀ ਵੀ ਆਈ. ਐਸ. ਜੇ. ਕੇ. ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦੀ ਪਛਾਣ ਆਦਿਲ ਰਹਿਮਾਨ ਭੱਟ, ਮੁਹੰਮਦ ਅਸ਼ਰਫ਼ ਇਤੂ ਅਤੇ ਮਜ਼ੀਦ ਮਨਜ਼ੂਰ ਡਾਰ ਦੇ ਤੌਰ 'ਤੇ ਹੋਈ | ਪਾਨੀ ਨੇ ਕਿਹਾ ਕਿ ਆਪਰੇਸ਼ਨ ਸਫਲ ਰਿਹਾ ਅਤੇ ਸੂਬਾ ਪੁਲਿਸ, ਫ਼ੌਜ ਅਤੇ ਸੀ. ਆਰ. ਪੀ. ਐਫ. ਦੀਆਂ ਟੀਮਾਂ ਨੇ ਜ਼ਿਆਦਾ ਨੁਕਸਾਨ ਹੋਣ ਤੋਂ ਰੋਕਣ ਦੀ ਹਰ ਕੋਸ਼ਿਸ਼ ਕੀਤੀ | ਮੁਕਾਬਲੇ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਦੀ ਸਾਂਝੀ ਗਸ਼ਤ ਟੀਮ 'ਤੇ ਅੱਤਵਾਦੀਆਂ ਨੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਉਸ ਘਰ ਵੱਲ ਵਧ ਰਹੇ ਸਨ ਜਿਥੇ ਅੱਤਵਾਦੀ ਲੁਕੇ ਹੋਏ ਸਨ | ਇਸ ਨਾਲ ਪੁਲਿਸ ਮੁਲਾਜ਼ਮ ਆਸ਼ਿਕ ਹੁਸੈਨ ਸ਼ਹੀਦ ਹੋ ਗਿਆ ਅਤੇ ਇਕ  ਨਾਗਰਿਕ ਮੁਹੰਮਦ ਯੂਸਫ਼ ਰਾਥਰ (53) ਮਾਰਿਆ ਗਿਆ | ਇਸ ਦੇ ਬਾਅਦ ਸ਼ੁਰੂ ਹੋਏ ਮੁਕਾਬਲੇ ਦੌਰਾਨ ਚਾਰ ਅੱਤਵਾਦੀ ਮਾਰੇ ਗਏ ਤੇ ਕੁਝ ਨਾਗਰਿਕ ਜ਼ਖ਼ਮੀ ਵੀ ਹੋਏ | ਸੋਫ਼ੀ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਕਿਹਾ ਕਿ ਉਸ ਦੀ ਉਮਰ 33 ਸਾਲ ਦੀ ਸੀ ਅਤੇ ਉਹ ਸ੍ਰੀਨਗਰ ਦੇ ਜ਼ੈਨਾਕੂਟ ਖੇਤਰ ਦਾ ਰਹਿਣ ਵਾਲਾ ਸੀ ਅਤੇ ਅੱਤਵਾਦੀ ਸੰਗਠਨ ਆਈ. ਐਸ. ਜੇ. ਕੇ. 'ਚ ਸ਼ਾਮਿਲ ਹੋਣ ਤੋਂ ਪਹਿਲਾਂ ਪੱਥਰਬਾਜ਼ੀ ਦੇ ਕਈ ਕੇਸਾਂ 'ਚ ਸ਼ਾਮਿਲ ਸੀ | ਮੰਨਿਆ ਜਾਂਦਾ ਹੈ ਕਿ ਹੋਰਨਾਂ ਅੱਤਵਾਦੀ ਹਮਲਿਆਂ ਦੇ ਨਾਲ-ਨਾਲ ਸੋਫ਼ੀ ਜ਼ਦੀਬਲ ਦੇ ਬਾਗ਼ ਅਲੀ ਮਰਦਾਨ ਖ਼ਾਨ ਵਿਖੇ ਏ. ਐਸ. ਆਈ. ਗ਼ੁਲਾਮ ਮੁਹੰਮਦ ਅਤੇ ਹੈੱਡ ਕਾਂਸਟੇਬਲ ਨਸੀਬ ਅਹਿਮਦ ਦੀਆਂ ਹੱਤਿਆਵਾਂ ਅਤੇ ਮਈ 2016 'ਚ ਤੰਗਪੋਰਾ ਬਟਮੱਲੂ ਵਿਖੇ ਇਕ ਪੁਲਿਸ ਕਰਮੀ ਦੀ ਹੱਤਿਆ ਕਰਨ ਅਤੇ ਉਸ ਦੀ ਰਾਈਫ਼ਲ ਖੋਹਣ ਦੇ ਕੇਸਾਂ 'ਚ ਵੀ ਸ਼ਾਮਿਲ ਸੀ | ਸੋਫ਼ੀ ਨੂੰ ਸ਼ੁਰੂਆਤ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ ਉਲ ਮੁਜਾਹਦੀਨ ਨਾਲ ਸਬੰਧਿਤ ਹੋਣ ਲਈ ਜਾਣਿਆ ਜਾਂਦਾ ਸੀ | ਬਾਅਦ 'ਚ ਇਸ ਗਰੁੱਪ ਨੇ ਆਪਣੇ ਆਪ ਨੂੰ ਆਈ. ਐਸ. ਆਈ. ਐਸ. ਦੀ ਵਿਚਾਰਧਾਰਾ ਨਾਲ ਜੋੜ ਲਿਆ ਅਤੇ ਗਰੁੱਪ ਦਾ ਨਾਂਅ ਬਦਲ ਕੇ ਆਈ. ਐਸ. ਜੇ. ਕੇ. ਰੱਖ ਲਿਆ | ਪੁਲਵਾਮਾ ਦੇ ਤਲੰਗਮ ਪਿੰਡ ਦਾ ਡਾਰ ਵੀ ਗਰੁੱਪ 'ਚ ਸ਼ਾਮਿਲ ਹੋ ਗਿਆ ਅਤੇ ਬਿਜਬਿਹਾੜਾ 'ਚ ਪਿੰਡ ਸ਼ੇਟੀਪੋਰਾ ਦੇ ਭੱਟ ਅਤੇ ਸ੍ਰੀਗੂਫਵਾੜਾ ਦੇ ਹਟੀਗਾਮ ਪਿੰਡ ਦੇ ਇਤੂ ਨਾਲ ਸਰਗਰਮ ਰਿਹਾ | ਚਾਰ ਅੱਤਵਾਦੀਆਂ ਦੇ ਮਾਰੇ ਜਾਣ ਨੂੰ 28 ਜੂਨ ਤੋਂ ਦੋ ਮਹੀਨਿਆਂ ਲਈ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਤੋਂ ਪਹਿਲਾਂ ਅੱਤਵਾਦੀ ਗਰੁੱਪਾਂ ਵਿਰੁੱਧ ਸੁਰੱਖਿਆ ਬਲਾਂ ਵਲੋਂ ਤੇਜ਼ ਕੀਤੇ ਆਪਰੇਸ਼ਨਾਂ ਲਈ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਦੇ ਨੇੜੇ ਉਸ ਸਮੇਂ ਝੜਪਾਂ ਸ਼ੁਰੂ ਹੋ ਗਈਆਂ ਜਦੋਂ ਨੌਜਵਾਨਾਂ ਦੇ ਸਮੂਹ ਨੇ ਸੁਰੱਖਿਆ ਬਲਾਂ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਬਲ ਦੀ ਵਰਤੋਂ ਕੀਤੀ ਜਿਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ | ਪ੍ਰਸ਼ਾਸਨ ਵਲੋਂ 3 ਜ਼ਿਲਿ੍ਹਆਂ ਸ੍ਰੀਨਗਰ, ਅਨੰਤਨਾਗ ਅਤੇ ਪੁਲਵਾਮਾ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ |
ਪੁਲਿਸ ਨੇ ਦੱਸਿਆ ਕਿ ਮਾਰਿਆ ਗਿਆ ਨਾਗਰਿਕ ਉਸ ਘਰ ਦਾ ਮਾਲਕ ਸੀ ਜਿਥੇ ਅੱਤਵਾਦੀ ਲੁਕੇ ਹੋਏ ਸਨ | ਮੁਕਾਬਲੇ ਦੌਰਾਨ ਉਸ ਦੇ ਨਾਲ ਉਸ ਦੀ ਪਤਨੀ ਹਫੀਜ਼ਾ ਵੀ ਜ਼ਖ਼ਮੀ ਹੋ ਗਈ ਸੀ | ਦੋਵਾਂ ਨੂੰ ਇਲਾਜ ਲਈ ਅਨੰਤਨਾਗ ਦੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਜਿਥੇ ਮੁਹੰਮਦ ਯੂਸਫ ਰਾਥਰ ਨੂੰ ਮਿ੍ਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਪਤਨੀ ਨੂੰ ਬਿਹਤਰ ਇਲਾਜ ਲਈ ਐਸ. ਕੇ. ਆਈ. ਐਮ. ਐਸ. ਹਸਪਤਾਲ ਭੇਜ ਦਿੱਤਾ ਗਿਆ |
ਚਾਮਲਿਆਲ ਦਾ ਮੇਲਾ ਰੱਦ
ਜੰਮੂ, (ਏਜੰਸੀ)-ਜੰਮੂ ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਬਾਬਾ ਚਾਮਲਿਆਲ ਦੀ ਦਰਗਾਹ 'ਤੇ ਲੱਗਣ ਵਾਲਾ ਸਾਲਾਨਾ ਮੇਲਾ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਨੂੰ ਦੇਖਦੇ ਹੋਏ ਇਸ ਸਾਲ ਨਹੀਂ ਲਾਇਆ ਜਾਵੇਗਾ | ਬਾਬਾ ਦਲੀਪ ਸਿੰਘ ਮਿਨਹਾਸ, ਬਾਬਾ ਚਾਮਲਿਆਲ ਦੇ ਨਾਂਅ ਨਾਲ ਪ੍ਰਸਿੱਧ ਸੰਤ ਦੀ ਦਰਗਾਹ ਸਾਂਬਾ ਜ਼ਿਲ੍ਹੇ 'ਚ ਸਥਿਤ ਹੈ ਅਤੇ 3 ਦਿਨ ਲੱਗਣ ਵਾਲੇ ਮੇਲੇ ਦੌਰਾਨ ਲੱਖਾਂ ਲੋਕ ਇਥੇ ਪੁੱਜਦੇ ਹਨ | ਜ਼ਿਲ੍ਹਾ ਵਿਕਾਸ ਕਮਿਸ਼ਨਰ ਰਜਿੰਦਰ ਸਿੰਘ ਨੇ ਦੱਸਿਆ ਕਿ ਪੈਦਾ ਹੋਈ ਬੇਯਕੀਨੀ ਦੇ ਕਾਰਨ ਸੁਰੱਖਿਆ ਏਜੰਸੀਆਂ ਵਲੋਂ ਦਿੱਤੇ ਸੁਝਾਅ 'ਤੇ ਰਾਮਗੜ੍ਹ ਸੈਕਟਰ 'ਚ 28 ਜੂਨ ਨੂੰ ਲੱਗਣ ਵਾਲਾ ਇਹ ਮੇਲਾ ਰੱਦ ਕਰ ਦਿੱਤਾ ਗਿਆ ਹੈ | 13 ਜੂਨ ਨੂੰ ਚਾਮਲਿਆਲ ਸਰਹੱਦੀ ਚੌਕੀ 'ਤੇ ਪਾਕਿਸਤਾਨੀ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ ਕਾਰਨ ਸਹਾਇਕ ਕਮਾਂਡੈਂਟ ਰੈਂਕ ਦੇ ਅਧਿਕਾਰੀ ਸਮੇਤ ਬੀ. ਐਸ. ਐਫ. ਦੇ 4 ਜਵਾਨ ਸ਼ਹੀਦ ਹੋ ਗਏ ਸਨ ਅਤੇ 3 ਹੋਰ ਜ਼ਖ਼ਮੀ ਹੋ ਗਏ ਸਨ | ਇਸ ਨਾਲ ਇਸ ਸਾਲ ਪਾਕਿਸਤਾਨ ਵਲੋਂ ਕੀਤੀਆਂ ਜੰਗਬੰਦੀ ਦੀਆਂ 1200 ਉਲੰਘਣਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 51 'ਤੇ ਪੁੱਜ ਗਈ | ਮਿ੍ਤਕਾਂ 'ਚ 25 ਸੁਰੱਖਿਆ ਕਰਮੀ ਵੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਭਾਵੇਂ 13 ਜੂਨ ਤੋਂ ਬਾਅਦ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ 'ਤੇ ਜੰਗਬੰਦੀ ਦੀ ਕੋਈ ਉਲੰਘਣਾ ਨਹੀਂ ਹੋਈ ਪਰ ਮੇਲਾ ਰੱਦ ਕਰ ਦਿੱਤਾ ਗਿਆ ਹੈ ਕਿਉਂਕਿ ਮੇਲੇ ਦੌਰਾਨ ਦੇਸ਼ ਭਰ 'ਚੋਂ ਲੱਖਾਂ ਲੋਕਾਂ ਦੇ ਇਲਾਕੇ 'ਚ ਆਉਣ ਦੀ ਸੰਭਾਵਨਾ ਸੀ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਖਤਰੇ 'ਚ ਨਹੀਂ ਪਾਇਆ ਜਾ ਸਕਦਾ |
ਪੁਲਵਾਮਾ 'ਚ ਅੱਤਵਾਦੀ ਹਮਲਾ, 9 ਸੁਰੱਖਿਆ ਕਰਮੀ ਜ਼ਖ਼ਮੀ ਸ੍ਰੀਨਗਰ, 22 ਜੂਨ (ਏਜੰਸੀ)-ਪੁਲਵਾਮਾ ਜ਼ਿਲ੍ਹੇ ਦੇ ਤਰਾਲ ਖੇਤਰ 'ਚ ਹੋਏ ਅੱਤਵਾਦੀ ਹਮਲੇ 'ਚ 5 ਸੀ. ਆਰ. ਪੀ. ਐਫ. ਦੇ ਜਵਾਨਾਂ ਸਮੇਤ 9 ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ | ਪੁਲਿਸ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਸੁਰੱਖਿਆ ਕਰਮੀਆਂ ਦੀ ਗਸ਼ਤ ਕਰ ਰਹੀ ਟੀਮ 'ਤੇ ਲੋਕਾਂ ਦੀ ਭੀੜ 'ਚੋਂ ਗ੍ਰਨੇਡ ਸੁੱਟਿਆ ਅਤੇ ਗੋਲੀਆਂ ਚਲਾ ਦਿੱਤੀਆਂ | ਉਨ੍ਹਾਂ ਦੱਸਿਆ ਕਿ ਇਸ ਹਮਲੇ 'ਚ 9 ਸੁਰੱਖਿਆ ਕਰਮੀ, ਜਿਨ੍ਹਾਂ 'ਚ 5 ਸੀ. ਆਰ. ਪੀ. ਐਫ. ਅਤੇ 4 ਪੁਲਿਸ ਕਰਮੀ ਸ਼ਾਮਿਲ ਹਨ, ਜ਼ਖ਼ਮੀ ਹੋ ਗਏ | ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਨੇ ਹਮਲੇ ਦੇ ਬਾਅਦ ਵੱਧ ਤੋਂ ਵੱਧ ਸੰਜਮ ਦੀ ਵਰਤੋਂ ਕੀਤੀ ਤਾਂ ਜੋ ਆਮ ਨਾਗਰਿਕਾਂ ਦਾ ਨੁਕਸਾਨ ਨਾ ਹੋਵੇ | ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ |
ਹਿਜ਼ਬੁਲ ਨੇ ਲਈ ਜ਼ਿੰਮੇਵਾਰੀ
ਹਿਜ਼ਬੁਲ ਮੁਜਾਹਦੀਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ | ਸੰਗਠਨ ਦੇ ਬੁਲਾਰੇ ਬੁਰਹਾਨੂਦੀਨ ਨੇ ਸੁਰੱਖਿਆ ਬਲਾਂ ਨੂੰ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ |
ਹਮਲੇ ਦੌਰਾਨ ਜ਼ਖ਼ਮੀ ਹੋਏ ਪੁਲਿਸ ਕਰਮੀ ਨੇ ਦਮ ਤੋੜਿਆ ਸ੍ਰੀਨਗਰ, 22 ਜੂਨ (ਏਜੰਸੀ)-ਪਿਛਲੇ ਹਫ਼ਤੇ 15 ਜੂਨ ਨੂੰ ਕਾਕ ਸਰਾਏ ਖੇਤਰ 'ਚ ਹੋਏ ਅੱਤਵਾਦੀ ਹਮਲੇ 'ਚ ਜ਼ਖ਼ਮੀ ਹੋਏ ਪੁਲਿਸ ਕਰਮੀ ਨੇ ਐਸ. ਕੇ. ਆਈ. ਐਮ. ਐਸ. ਹਸਪਤਾਲ ਵਿਖੇ ਅੱਜ ਦਮ ਤੋੜ ਦਿੱਤਾ | ਹੈੱਡ ਕਾਂਸਟੇਬਲ ਹਬੀਬ-ਉਲ-ਲਾਹ ਆਪਣੇ ਪਰਿਵਾਰ 'ਚ ਇਕੋ ਇਕ ਕਮਾਉਣ ਵਾਲਾ ਮੈਂਬਰ ਸੀ ਅਤੇ ਆਪਣੇ ਪਿੱਛੇ ਦੋ ਬੇਟੇ ਅਤੇ 3 ਬੇਟੀਆਂ, ਜਿਨ੍ਹਾਂ 'ਚੋਂ ਇਕ ਦੀ ਉਮਰ 21 ਸਾਲ ਹੈ ਅਤੇ ਉਸ ਦਾ ਅਗਲੇ ਹਫ਼ਤੇ ਵਿਆਹ ਰੱਖਿਆ ਹੋਇਆ ਸੀ ਅਤੇ ਦੂਜੀਆਂ 10ਵੀਂ ਅਤੇ 6ਵੀਂ ਜਮਾਤ 'ਚ ਪੜ੍ਹਦੀਆਂ ਹਨ, ਪਤਨੀ ਅਤੇ ਬਜ਼ੁਰਗ ਮਾਪੇ ਛੱਡ ਗਿਆ ਹੈ | ਪੁਲਿਸ ਨੇ ਦੱਸਿਆ ਕਿ ਸ੍ਰੀਨਗਰ ਦੇ ਜ਼ਿਲ੍ਹਾ ਪੁਲਿਸ ਲਾਈਨ 'ਚ ਸ਼ਰਧਾਂਜਲੀ ਸਮਾਰੋਹ ਦੌਰਾਨ ਪੁਲਿਸ ਕਰਮੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਡੀ. ਜੀ. ਪੀ. ਐਸ. ਪੀ. ਵੈਦ ਦੀ ਅਗਵਾਈ 'ਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦ ਪੁਲਿਸ ਕਰਮੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ |

ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 3500 ਕਿ. ਮੀ. ਸੜਕਾਂ ਬਣਨਗੀਆਂ-ਵਿਜੇ ਇੰਦਰ ਸਿੰਗਲਾ

• ਸੂਚਨਾ ਤਕਨਾਲੋਜੀ ਬਾਰੇ ਆ ਰਹੀ ਹੈ ਨਵੀਂ ਨੀਤੀ • ਮੰਡੀ ਗੋਬਿੰਦਗੜ੍ਹ ਮੁੜ ਉੱਭਰ ਰਿਹੈ ਹੈ ਸਨਅਤ 'ਚ
ਮੇਜਰ ਸਿੰਘ

ਜਲੰਧਰ, 22 ਜੂਨ-ਲੋਕ ਨਿਰਮਾਣ ਵਿਭਾਗ ਤੇ ਸੂਚਨਾ ਤਕਨਾਲੋਜੀ ਬਾਰੇ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਰਾਜ ਅੰਦਰ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ 3500 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ | ਕੇਂਦਰ ਸਰਕਾਰ ਨੇ ਇਸ ਯੋਜਨਾ ਤਹਿਤ 50 ਫ਼ੀਸਦੀ ਰਕਮ ਕੇਂਦਰ ਤੇ ਬਰਾਬਰ ਦੀ ਰਕਮ ਰਾਜ ਸਰਕਾਰ ਵਲੋਂ ਖਰਚ ਕਰਨ ਦੀ ਵਿਵਸਥਾ ਬਣਾਈ ਹੈ | 'ਅਜੀਤ ਭਵਨ' ਵਿਖੇ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਸਿੰਗਲਾ ਨੇ ਦੱਸਿਆ ਕਿ ਸ਼ਹਿਰਾਂ ਅੰਦਰਲਾ ਟ੍ਰੈਫ਼ਿਕ ਭੀੜ-ਭੜੱਕਾ ਘਟਾਉਣ ਤੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਲਈ ਸਾਰੇ ਸ਼ਹਿਰਾਂ ਦੁਆਲੇ ਿਲੰਕ ਰੋਡ ਤੇ ਬਾਈਪਾਸ ਬਣਾਏ ਜਾ ਰਹੇ ਹਨ | ਇਨ੍ਹਾਂ ਵਿਚ ਵੀ ਰਾਜ ਸਰਕਾਰ ਤੇ ਕੇਂਦਰ ਸਰਕਾਰ ਬਰਾਬਰ ਦੀ ਰਕਮ ਖਰਚ ਕਰਨਗੀਆਂ | ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਅਜਮੇਰ ਤੱਕ ਇਕ ਆਰਥਿਕ ਕੋਰੀਡੋਰ ਬਣਾਇਆ ਜਾ ਰਿਹਾ ਹੈ | ਜਿਸ ਨਾਲ ਵਪਾਰਕ ਸਰਗਰਮੀ ਨੂੰ ਹੁਲਾਰਾ ਮਿਲੇਗਾ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮੰਡੀ ਬੋਰਡ ਨਾਲ ਮਿਲ ਕੇ ਪਿਛਲੇ ਸਾਲ ਤੋਂ ਪਹਿਲਾਂ ਬਣੀਆਂ 20 ਹਜ਼ਾਰ ਕਿਲੋਮੀਟਰ ਸੜਕਾਂ ਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਰਹੱਦੀ ਖੇਤਰ ਦੀਆਂ ਸੜਕਾਂ ਦੇ ਸੁਧਾਰ ਤੇ ਨਿਰਮਾਣ ਬਾਰੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਉਨ੍ਹਾਂ ਸਰਹੱਦੀ ਖੇਤਰ ਦੀਆਂ ਸੜਕਾਂ ਦੇ ਨਿਰਮਾਣ ਲਈ ਹਾਮੀ ਭਰੀ ਹੈ | ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਨੂੰ ਸੜਕੀ ਆਵਾਜਾਈ ਲਈ ਨਮੂਨੇ ਦੇ ਰਾਜ ਵਿਚ ਵਿਕਸਤ ਕਰਾਂਗੇ |
ਨਵੀਂ ਸੂਚਨਾ ਤਕਨਾਲੋਜੀ ਜਲਦ
ਸੂਚਨਾ ਤਕਨਾਲੋਜੀ ਦੇ ਖੇਤਰ ਵਿਚ ਨਵੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਬਾਰੇ ਸਰਕਾਰ ਨਵੀਂ ਨੀਤੀ ਜਲਦੀ ਲੈ ਕੇ ਆ ਰਹੀ ਹੈ | ਉਨ੍ਹਾਂ ਕਿਹਾ ਕਿ ਹੈਦਰਾਬਾਦ, ਚੇਨਈ, ਬੈਂਗਲੁਰੂ ਵਰਗੇ ਸੂਚਨਾ ਤਕਨਾਲੋਜੀ ਦੇ ਕੇਂਦਰਾਂ 'ਚ ਭੀੜ-ਭੜੱਕਾ ਬੇਹੱਦ ਵਧ ਗਿਆ ਹੈ | ਪੰਜਾਬ ਅੰਦਰ ਮੁਹਾਲੀ 'ਚ ਇਸ ਖੇਤਰ ਲਈ ਵਿਕਸਤ ਹੋਣ ਵਾਸਤੇ ਵੱਡੀਆਂ ਸੰਭਾਵਨਾਵਾਂ ਹਨ | ਇਥੇ ਹਵਾਈ ਅੱਡਾ ਪੰਜ ਮਿੰਟ ਦੀ ਦੂਰੀ 'ਤੇ ਹੈ | ਸਾਰੀਆਂ ਬੁਨਿਆਦੀ ਸਹੂਲਤਾਂ ਮੌਜੂਦ ਹਨ | ਵੱਡੀ ਗੱਲ ਕੈਪਟਨ ਸਰਕਾਰ ਵਲੋਂ ਚੁੱਕੇ ਕਦਮਾਂ ਕਾਰਨ ਰਾਜ ਅੰਦਰ ਸਨਅਤ ਪੱਖੀ ਖੁਸ਼ਗਵਾਰ ਮਾਹੌਲ ਬਣਿਆ ਹੈ ਤੇ ਨਿਵੇਸ਼ਕਾਰਾਂ ਦਾ ਭਰੋਸਾ ਬੱਝਣਾ ਸ਼ੁਰੂ ਹੋਇਆ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਨਾਮੀ ਆਈ. ਟੀ. ਕੰਪਨੀਆਂ ਮੁਹਾਲੀ 'ਚ ਆਉਣ ਲਈ ਤਿਆਰ ਹੋ ਰਹੀਆਂ ਹਨ | ਸ੍ਰੀ ਸਿੰਗਲਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸਨਅਤ ਲਈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਕਾਰਨ ਰਾਜ ਅੰਦਰ ਸਨਅਤ ਨੂੰ ਮੁੜ ਹੁਲਾਰਾ ਮਿਲ ਰਿਹਾ ਹੈ ਤੇ ਲੋਹਾ ਨਗਰੀ ਮੁੜ ਉਭਰਨੀ ਸ਼ੁਰੂ ਹੋ ਗਈ ਹੈ | ਉਨ੍ਹਾਂ ਕਿਹਾ ਕਿ ਸਨਅਤ ਦੇ ਪੈਰਾਂ ਸਿਰ ਹੋਣ ਨਾਲ ਰੁਜ਼ਗਾਰ ਵਧੇਗਾ ਤੇ ਲੋਕਾਂ ਦੀ ਆਮਦਨ ਵਧਣ ਨਾਲ ਵਪਾਰਕ ਸਰਗਰਮੀ ਵੀ ਤੇਜ਼ ਹੋਵੇਗੀ | ਸਿਰਫ਼ ਸਨਅਤੀ ਵਿਕਾਸ ਹੀ ਸਾਨੂੰ ਆਰਥਿਕ ਮੰਦੀ 'ਚੋਂ ਕੱਢੇਗਾ | ਪੰਜਾਬ ਨੂੰ ਤੰਦਰੁਸਤ ਬਣਾਉਣ ਬਾਰੇ ਗੱਲ ਕਰਦਿਆਂ ਨੌਜਵਾਨ ਮੰਤਰੀ ਨੇ ਕਿਹਾ ਅਸੀਂ ਨਵੀਆਂ ਬਣ ਰਹੀਆਂ ਸੜਕਾਂ ਦੁਆਲੇ ਵੱਡੀ ਪੱਧਰ 'ਤੇ ਰੁੱਖ਼ ਲਗਾਉਣ ਦੀ ਯੋਜਨਾ ਬਣਾ ਰਹੇ ਹਾਂ ਤੇ ਮਕਾਨਾਂ ਦੀ ਉਸਾਰੀ ਸਮੇਂ ਉਡਦੀ ਧੂੜ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਬਚਾਅ ਲਈ ਵੀ ਕਦਮ ਉਠਾਵਾਂਗੇ | ਉਨ੍ਹਾਂ ਪੰਜਾਬ ਸਰਕਾਰ ਵਲੋਂ ਪਹਿਲੇ ਸਾਲ ਵਿਚ ਹੀ ਕੀਤੇ ਵਾਅਦਿਆਂ 'ਤੇ ਹੋਏ ਅਮਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਰਥਿਕ ਤੰਗੀ ਦੇ ਬਾਵਜੂਦ ਸਰਕਾਰ ਨੇ ਢਾਈ ਏਕੜ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ ਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੀ ਰਕਮ ਵੀ ਵਧਾਈ ਹੈ | ਉਨ੍ਹਾਂ ਦਾਅਵਾ ਕੀਤਾ ਕਿ ਗੈਂਗਸਟਰਾਂ ਿਖ਼ਲਾਫ਼ ਕੀਤੀ ਸਖ਼ਤ ਕਾਰਵਾਈ ਤੇ ਮਿੱਥ ਕੇ ਕੀਤੇ ਕਤਲਾਂ ਦੇ ਮਾਮਲੇ ਹੱਲ ਕਰਕੇ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਵਿਚ ਵੱਡਾ ਸੁਧਾਰ ਲਿਆਂਦਾ ਹੈ | ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਏ ਨੂੰ ਨੱਥ ਪਾਉਣ ਦਾ ਨਤੀਜਾ ਹੈ ਕਿ ਰਾਜ ਨੂੰ ਪਹਿਲਾਂ ਨਾਲੋਂ ਵੱਧ ਆਮਦਨ ਆਉਣੀ ਸ਼ੁਰੂ ਹੋਈ ਹੈ |

ਪੇਂਡੂ ਖੇਤਰਾਂ ਲਈ ਮਹਿੰਗੀ ਹੋਈ ਬਿਜਲੀ

ਜਲੰਧਰ, 22 ਜੂਨ (ਸ਼ਿਵ ਸ਼ਰਮਾ)-ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਪਾਵਰਕਾਮ ਨੇ ਪੇਂਡੂ ਖੇਤਰਾਂ ਲਈ ਬਿਜਲੀ ਮਹਿੰਗੀ ਕਰ ਦਿੱਤੀ ਹੈ ਤੇ ਹੁਣ ਖੇਤੀ ਵਰਗ ਨੂੰ ਛੱਡ ਕੇ ਪੇਂਡੂ ਖੇਤਰਾਂ 'ਚ ਰਹਿੰਦੇ ਲੋਕਾਂ ਅਤੇ ਹੋਰ ਸਨਅਤੀ ਯੂਨਿਟਾਂ ਨੂੰ 10 ਪੈਸੇ ਪ੍ਰਤੀ ਯੂਨਿਟ ਜ਼ਿਆਦਾ ਦੀ ਅਦਾਇਗੀ ਕਰਨੀ ਪਵੇਗੀ ਕਿਉਂਕਿ ਪਾਵਰਕਾਮ ਨੇ ਬਿਜਲੀ ਕਰ ਵਿਚ 13 ਤੋਂ ਵਧਾ ਕੇ 15 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ | ਬਿਜਲੀ ਕਰ 'ਚ ਵਾਧੇ ਦਾ ਅਸਰ ਨਾ ਸਿਰਫ਼ ਪੇਂਡੂ ਖਪਤਕਾਰਾਂ 'ਤੇ ਪਵੇਗਾ ਸਗੋਂ ਇਨ੍ਹਾਂ ਖੇਤਰਾਂ ਵਿਚ ਲੱਗੇ ਸਨਅਤੀ ਯੂਨਿਟਾਂ ਦੇ ਬਿਜਲੀ ਬਿੱਲਾਂ ਵਿਚ ਲੱਖਾਂ ਰੁਪਏ ਦਾ ਵਾਧਾ ਹੋ ਜਾਵੇਗਾ | ਪਾਵਰਕਾਮ ਵਲੋਂ ਕੀਤੇ ਫ਼ੈਸਲੇ ਮੁਤਾਬਿਕ ਪੇਂਡੂ ਖੇਤਰ ਲਈ ਕੀਤਾ ਗਿਆ ਇਹ ਵਾਧਾ 1 ਅਪ੍ਰੈਲ, 2018 ਤੋਂ ਲਾਗੂ ਹੋਇਆ ਸਮਝਿਆ ਜਾਵੇਗਾ | 2 ਫ਼ੀਸਦੀ ਕਰ ਵਧਣ ਨਾਲ ਪੇਂਡੂ ਖਪਤਕਾਰਾਂ 'ਤੇ 10 ਪੈਸੇ ਪ੍ਰਤੀ ਯੂਨਿਟ ਬਿਜਲੀ ਦਾ ਬੋਝ ਪਵੇਗਾ | ਪਾਵਰਕਾਮ ਵਲੋਂ ਬਿਜਲੀ ਦੇ ਬਿੱਲਾਂ 'ਚ ਜਿਹੜੀ ਬਿਜਲੀ ਕਰ ਵਸੂਲਿਆ ਜਾਂਦਾ ਹੈ, ਉਸ ਦੀ ਸਾਰੀ ਰਕਮ ਕਰ  ਦੇ ਰੂਪ ਵਿਚ ਸਰਕਾਰ ਨੂੰ ਜਾਂਦੀ ਹੈ ਤੇ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਧੇ ਨਾਲ ਸਰਕਾਰ ਨੂੰ ਹੀ 2 ਫ਼ੀਸਦੀ ਕਰ ਵਿਚ ਵਾਧਾ ਹੋਣ ਨਾਲ 200 ਕਰੋੜ ਤੋਂ ਜ਼ਿਆਦਾ ਦੀ ਰਕਮ ਆਵੇਗੀ | ਪੇਂਡੂ ਖੇਤਰਾਂ ਲਈ ਚਾਹੇ ਹੁਣ ਬਿਜਲੀ ਮਹਿੰਗੀ ਹੋ ਜਾਵੇਗੀ ਜਦਕਿ ਦੂਜੇ ਪਾਸੇ ਸਨਅਤਕਾਰ ਜਥੇਬੰਦੀਆਂ ਪਹਿਲਾਂ ਹੀ ਇਸ ਦਾ ਵਿਰੋਧ ਕਰ ਰਹੀਆਂ ਹਨ ਕਿ ਉਨ੍ਹਾਂ ਨੂੰ ਤਾਂ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਤੈਅਸ਼ੁਦਾ ਦਰਾਂ (ਫਿਕਸਡ ਚਾਰਜਿਜ਼) ਵਾਲਾ ਟੈਰਿਫ਼ ਲਾਗੂ ਹੋਣ ਨਾਲ ਛੋਟੀਆਂ ਸਨਅਤੀ ਇਕਾਈਆਂ ਨੂੰ ਪ੍ਰਤੀ ਯੂਨਿਟ ਸਾਢੇ 8 ਰੁਪਏ ਤੱਕ ਪ੍ਰਤੀ ਯੂਨਿਟ ਦਾ ਖਰਚਾ ਆ ਰਿਹਾ ਹੈ | ਇਸ ਤੋਂ ਪਹਿਲਾਂ ਪਾਵਰਕਾਮ ਨੇ ਸਾਲ 2017-18 ਲਈ ਬਿਜਲੀ ਦਰਾਂ ਵਿਚ ਵਾਧਾ ਕੀਤਾ ਸੀ ਪਰ ਉਸ ਨੂੰ ਪਿਛਲੀ ਤਰੀਕ ਪਹਿਲੀ ਅਪ੍ਰੈਲ 2017 ਤੋਂ ਲਾਗੂ ਕੀਤਾ ਸੀ ਜਿਸ ਕਰ ਕੇ ਲੋਕਾਂ ਦੇ ਵੱਡੀਆਂ ਰਕਮਾਂ ਦੇ ਬਿਜਲੀ ਦੇ ਬਿੱਲ ਵਧ ਕੇ ਆਏ ਸਨ | ਬਿਜਲੀ ਮਾਮਲਿਆਂ ਦੇ ਮਾਹਿਰ ਸ੍ਰੀ ਵਿਜੇ ਤਲਵਾਰ ਨੇ ਇਸ ਵਾਧੇ ਦਾ ਵਿਰੋਧ ਕਰਦਿਆਂ ਕਿਹਾ ਕਿ ਪੇਂਡੂ ਹਲਕਿਆਂ 'ਚ ਤਾਂ ਪਹਿਲਾਂ ਹੀ ਬਿਜਲੀ ਪ੍ਰਣਾਲੀ ਕਾਫ਼ੀ ਖ਼ਰਾਬ ਹੈ ਤੇ ਲੰਬੇ ਸਮੇਂ ਤੱਕ ਬਿਜਲੀ ਸ਼ਿਕਾਇਤਾਂ ਠੀਕ ਨਹੀਂ ਹੁੰਦੀਆਂ ਪਰ ਨਵਾਂ ਭਾਰ ਪੇਂਡੂ ਖਪਤਕਾਰਾਂ 'ਤੇ ਨਹੀਂ ਪਾਉਣਾ ਚਾਹੀਦਾ ਸੀ | ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪਾਵਰਕਾਮ ਨੇ ਗਊਸ਼ਾਲਾ ਨੂੰ ਦਿੱਤੀ ਜਾਂਦੀ ਮੁਫ਼ਤ ਬਿਜਲੀ ਨੂੰ ਬੰਦ ਕਰ ਕੇ ਉਨ੍ਹਾਂ ਤੋਂ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਵਰਤੀ ਗਈ ਬਿਜਲੀ ਦੀ ਰਕਮ ਦੀ ਵਸੂਲੀ ਕਰਨ ਦੀ ਹਦਾਇਤ ਦਿੱਤੀ ਸੀ ਜਿਸ ਨਾਲ ਗਊਸ਼ਾਲਾ ਚਲਾਉਣ ਵਾਲਿਆਂ ਵਿਚ ਕਾਫ਼ੀ ਰੋਸ ਹੈ | ਉਂਜ ਪਾਵਰਕਾਮ ਨੂੰ ਇਸ ਵੇਲੇ ਬਿਜਲੀ ਸਬਸਿਡੀ ਦੀ ਰਕਮ ਸਮੇਂ ਸਿਰ ਵਿੱਤੀ ਸੰਕਟ ਕਰ ਕੇ ਵੀ ਨਹੀਂ ਮਿਲ ਰਹੀ ਤੇ ਇਸ ਦਾ ਅਸਰ ਬਿਜਲੀ ਤੇ ਕੋਲੇ ਦੀ ਖ਼ਰੀਦ 'ਤੇ ਵੀ ਪੈ ਰਿਹਾ ਹੈ |
ਸ਼੍ਰੋਮਣੀ ਅਕਾਲੀ ਦਲ ਵਲੋਂ ਬਿਜਲੀ ਕਰ 'ਚ ਕੀਤੇ ਵਾਧੇ ਦੀ ਨਿਖੇਧੀ
ਚੰਡੀਗੜ੍ਹ, 22 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵਲੋਂ ਵਾਰ-ਵਾਰ ਬਿਜਲੀ ਦਰਾਂ ਅਤੇ ਕਰ ਵਿਚ ਵਾਧਾ ਕਰਕੇ ਆਮ ਆਦਮੀ 'ਤੇ ਪਾਏ ਜਾ ਰਹੇ ਬੋਝ ਦੀ ਨਿਖੇਧੀ ਕੀਤੀ ਹੈ ਅਤੇ ਪਾਰਟੀ ਨੇ ਪੇਂਡੂ ਇਲਾਕਿਆਂ ਦੇ ਸਾਰੇ ਖਪਤਕਾਰਾਂ ਲਈ ਬਿਜਲੀ ਕਰ 13 ਫ਼ੀਸਦੀ ਤੋਂ ਵਧਾ ਕੇ 15 ਫ਼ੀਸਦੀ ਕਰਦਿਆਂ ਇਸ ਵਿਚ ਕੀਤੇ 2 ਫ਼ੀਸਦੀ ਦੇ ਤਾਜ਼ਾ ਵਾਧੇ ਨੰੂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ¢ ਪ੍ਰੈਸ ਬਿਆਨ ਜਾਰੀ ਕਰਦਿਆਾ ਸਾਬਕਾ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕੱਲ੍ਹ ਜਾਰੀ ਕੀਤਾ ਹੁਕਮ ਸਾਰੇ ਪੇਂਡੂ ਖਪਤਕਾਰਾਾ 'ਤੇ ਭਾਰੀ ਬੋਝ ਪਾਵੇਗਾ, ਜਿਸ ਵਿਚ ਬੋਰਡ ਨੇ ਇਸ ਨਾਲ ਪਹਿਲੀ ਅਪ੍ਰੈਲ ਤੋਂ ਬਿਜਲੀ ਕਰ ਵਿਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ¢ ਉਨ੍ਹਾਂ ਕਿਹਾ ਕਿ ਘਰੇਲੂ ਖਪਤਕਾਰ ਚਾਹੇ ਬਿਜਲੀ ਇਸਤੇਮਾਲ ਕਰਨ ਜਾਂ ਨਾ ਕਰਨ, ਕਾਂਗਰਸ ਸਰਕਾਰ ਨੇ ਘਰੇਲੂ ਖਪਤਕਾਰਾਂ 'ਤੇ ਪੱਕੇ ਖ਼ਰਚੇ ਥੋਪ ਦਿੱਤੇ ਹਨ | ਉਨ੍ਹਾਂ ਕਿਹਾ ਕਿ ਅਸੀਂ ਇਹ ਮੁੱਦਾ ਲੋਕਾਂ ਵਿਚ ਲੈ ਕੇ ਜਾਵਾਂਗੇ ਅਤੇ ਸਰਕਾਰ ਨੰੂ ਸਾਰੇ ਲੋਕ-ਵਿਰੋਧੀ ਫ਼ੈਸਲੇ ਵਾਪਸ ਲੈਣ ਲਈ ਮਜਬੂਰ ਕਰਾਂਗੇ¢

ਛੇਹਰਟਾ 'ਚ ਨਸ਼ੇ ਦੇ ਟੀਕੇ ਲਾਉਣ ਨਾਲ ਦੋ ਨੌਜਵਾਨਾਂ ਦੀ ਮੌਤ

ਮਿ੍ਤਕਾਂ 'ਚ 'ਆਪ' ਦੇ ਸਰਕਲ ਪ੍ਰਧਾਨ ਦਾ ਇਕਲੌਤਾ ਪੁੱਤਰ ਤੇ ਉਸ ਦਾ ਦੋਸਤ ਸ਼ਾਮਿਲ
ਛੇਹਰਟਾ (ਅੰਮਿ੍ਤਸਰ), 22 ਜੂਨ (ਵਡਾਲੀ, ਸੁਰਿੰਦਰ ਸਿੰਘ ਵਿਰਦੀ)-ਪੰਜਾਬ ਸਰਕਾਰ ਵਲੋਂ ਭਾਵੇਂ ਨਸ਼ਿਆਂ ਨੂੰ ਖ਼ਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਇਹ ਵਾਅਦੇ ਫੋਕੇ ਨਜ਼ਰ ਆ ਰਹੇ ਹਨ | ਜਿਸ ਦੀ ਤਾਜ਼ਾ ਮਿਸਾਲ ਹੈ ਕਿ ਆਮ ਆਦਮੀ ਪਾਰਟੀ ਦੇ ਛੇਹਰਟਾ ਸਰਕਲ ਦੇ ਪ੍ਰਧਾਨ ਮੋਤੀ ਲਾਲ ਦੇ ਇਕਲੌਤੇ ਪੁੱਤਰ ਤੇ ਉਸ ਦੇ ਦੋਸਤ (24) ਦੀ ਨਸ਼ੇ ਦੇ ਟੀਕੇ ਲਾਉਣ ਨਾਲ ਮੌਤ ਹੋ ਗਈ ਹੈ | ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ 'ਆਪ' ਦੇ ਨੇਤਾ ਮੋਤੀ ਲਾਲ ਦੀ ਪਤਨੀ ਦਾ ਚੰਡੀਗੜ੍ਹ ਤੋਂ ਆਪ੍ਰਰੇਸ਼ਨ ਹੋਣ ਕਾਰਨ ਉਹ ਕੁਝ ਦਿਨਾਂ ਤੋਂ ਆਪਣੇ ਪੇਕੇ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਗਈ ਹੋਈ ਸੀ | ਉਸ ਨੂੰ ਲੈਣ ਲਈ ਮੋਤੀ ਲਾਲ 20 ਜੂਨ ਨੂੰ ਘਰੋਂ ਚਲਾ ਗਿਆ ਤੇ ਘਰ 'ਚ ਉਸ ਦਾ ਪੁੱਤਰ ਕਰਣ ਪਾਸੀ ਇਕੱਲਾ ਸੀ | ਉਸੇ ਸ਼ਾਮ ਉਸ ਦਾ ਦੋਸਤ ਹਰਪ੍ਰੀਤ ਸਿੰਘ ਪੁੱਤਰ ਸਵ: ਸਕੱਤਰ ਸਿੰਘ ਵਾਸੀ ਰਾਜ ਐਵੀਨਿਊ ਘਣੂੰਪੁਰ ਉਸ ਕੋਲ ਆਇਆ ਤੇ ਸਾਰੀ ਰਾਤ ਦੋਵੇਂ ਘਰ ਵਿਚ ਰਹੇ ਤੇ ਉਨ੍ਹਾਂ ਦਾ ਮੋਟਰ ਸਾਈਕਲ ਵੀ ਬਾਹਰ ਖੜ੍ਹਾ ਰਿਹਾ | 21 ਜੂਨ ਰਾਤ ਨੂੰ ਘਰ ਅੰਦਰਾੋ ਬਦਬੂ ਆਉਣ 'ਤੇ ਗੁਆਂਢੀਆਂ ਨੇ ਇਸ ਦੀ ਸੂਚਨਾ ਮਿ੍ਤਕ ਨੌਜਵਾਨ ਦੇ ਚਾਚੇ ਨੂੰ ਦਿੱਤੀ ਗਈ, ਉਸ ਨੇ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਾ ਮਿਲਣ 'ਤੇ ਉਨ੍ਹਾਂ ਗੇਟ 'ਤੇ ਲੱਗੀ ਫਾਇਬਰ ਨੂੰ ਤੋੜ ਕੇ ਅੰਦਰੋਂ ਦਰਵਾਜ਼ਾ ਖੋਲਿ੍ਹਆ ਤਾਂ ਅੰਦਰ ਦੋਵੇਂ ਨੋਜਵਾਨਾਂ ਦੀਆਂ ਲਾਸ਼ਾਂ ਮਾੜੀ ਹਾਲਤ 'ਚ ਪਈਆਂ ਸਨ | ਇਸ ਦੀ ਇਤਲਾਹ ਛੇਹਰਟਾ ਪੁਲਿਸ ਨੂੰ ਦਿੱਤੀ ਗਈ ਤਾਂ ਥਾਣਾ ਛੇਹਰਟਾ ਦੇ ਇੰਚਾਰਜ ਹਰੀਸ਼ ਬਹਿਲ, ਏ.ਡੀ.ਸੀ.ਪੀ. ਲਖਬੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਮੁਖੀ ਹਰੀਸ਼ ਬਹਿਲ ਨੇ ਦੱਸਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ |
ਡੇਢ ਸਾਲ ਪਹਿਲਾਂ ਹੋਇਆ ਸੀ ਮਿ੍ਤਕ ਕਰਨ ਪਾਸੀ ਦਾ ਵਿਆਹ
ਮਿ੍ਤਕ ਨੌਜਵਾਨ ਕਰਨ ਪਾਸੀ ਦਾ ਕਰੀਬ ਡੇਢ ਸਾਲ ਪਹਿਲਾਂ ਲੁਧਿਆਣਾ ਵਾਸੀ ਰੀਨਾ ਨਾਲ ਵਿਆਹ ਹੋਇਆ ਸੀ | ਉਸ ਦੀ ਪਤਨੀ ਕਰੀਬ 8 ਮਹੀਨੇ ਪਹਿਲਾਂ ਆਈਲੈਟਸ ਪਾਸ ਕਰਕੇ ਸਟੱਡੀ ਵੀਜ਼ੇ 'ਤੇ ਨਿਊਜ਼ੀਲੈਂਡ ਚਲੀ ਗਈ ਸੀ ਤੇ ਕੁਝ ਹੀ ਦਿਨਾਂ ਬਾਅਦ ਉਸ ਨੇ ਵੀ ਵਿਦੇਸ਼ ਚਲੇ ਜਾਣਾ ਸੀ | ਜਦ ਕਿ ਦੂਸਰਾ ਮਿ੍ਤਕ ਨੌਜਵਾਨ ਹਰਪ੍ਰੀਤ ਸਿੰਘ ਅਜੇ ਕੁਆਰਾ ਸੀ ਤੇ ਉਸ ਦੇ ਪਿਤਾ ਦੀ ਮੌਤ ਵੀ ਕੁਝ ਸਮਾਂ ਪਹਿਲਾਂ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕੱਲਾ ਭਰਾ ਸੀ |

ਸਵੇਰੇ 5 ਵਜੇ ਹੀ ਸਰਕਾਰੀ ਬੰਗਲਾ ਖਾਲੀ ਕਰ ਗਏ ਜਸਟਿਸ ਚੇਲਮੇਸ਼ਵਰ

ਨਵੀਂ ਦਿੱਲੀ, 22 ਜੂਨ (ਏਜੰਸੀ)-ਸੁਪਰੀਮ ਕੋਰਟ ਦੇ ਜੱਜ ਜਸਟਿਸ ਜੇ. ਚੇਲਮੇਸ਼ਵਰ ਦੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਸੀ ਪਰ ਉਹ ਆਪਣੀ ਸੇਵਾ ਮੁਕਤੀ ਦੇ ਦਿਨ ਸਵੇਰੇ 5 ਵਜੇ
ਸਰਕਾਰੀ ਬੰਗਲਾ ਖ਼ਾਲੀ ਕਰ ਗਏ | ਉਹ 6 ਸਾਲ ਪਹਿਲਾਂ 4 ਤੁਗਲੁਕ ਰੋਡ ਸਥਿਤ ਇਸ ਬੰਗਲੇ 'ਚ ਆਏ ਸਨ ਅਤੇ ਸੇਵਾ ਮੁਕਤੀ ਦੇ ਦਿਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਪੈਕਿੰਗ ਸ਼ੁਰੂ ਹੋ ਚੁੱਕੀ ਸੀ | ਸੂਤਰਾਂ ਮੁਤਾਬਿਕ ਉਨ੍ਹਾਂ ਸੇਵਾ ਮੁਕਤ ਹੋਣ 'ਤੇ ਆਪਣੇ ਗ੍ਰਹਿ ਸੂਬੇ 'ਚ ਚਲੇ ਜਾਣ ਦਾ ਪਹਿਲਾਂ ਹੀ ਮਨ ਬਣਾ ਲਿਆ ਸੀ ਅਤੇ ਉਨ੍ਹਾਂ ਦਾ ਸਾਮਾਨ ਪਹਿਲਾਂ ਹੀ ਦਿੱਲੀ ਤੋਂ ਭੇਜਿਆ ਜਾ ਚੁੱਕਾ ਸੀ | ਚੀਫ਼ ਜਸਟਿਸ ਦੀਪਕ ਮਿਸ਼ਰਾ ਿਖ਼ਲਾਫ਼ ਆਪਣੇ 3 ਸੀਨੀਅਰ ਜੱਜ ਸਾਥੀਆਂ ਨਾਲ ਮਿਲ ਕੇ ਪ੍ਰੈਸ ਕਾਨਫ਼ਰੰਸ ਕਰਕੇ ਚਰਚਾ 'ਚ ਆਉਣ ਵਾਲੇ ਜਸਟਿਸ ਚੇਲਮੇਸ਼ਵਰ ਨੇ 18 ਮਈ ਨੂੰ ਚੀਫ਼ ਜਸਟਿਸ ਨਾਲ ਡਾਇਸ ਸਾਂਝੀ ਕੀਤੀ ਸੀ | ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਜ਼ਿਲ੍ਹੇ ਦੇ ਮੋਵਆ ਮੰਡਲ ਦੇ ਪੇਡਾ ਮੁਤਤੇਵੀ 'ਚ 23 ਜੂਨ, 1953 ਨੂੰ ਜਨਮੇ ਚੇਲਮੇਸ਼ਵਰ ਨੇ ਆਪਣੀ ਮੁੱਢਲੀ ਪੜ੍ਹਾਈ ਮੱਛਲੀਪਟਨਮ ਦੇ ਹਿੰਦੂ ਹਾਈ ਸਕੂਲ ਤੋਂ ਕੀਤੀ ਸੀ | ਉਨ੍ਹਾਂ ਚੇਨਈ ਦੇ ਲੋਯਲਾ ਕਾਲਜ ਤੋਂ ਭੌਤਿਕ ਵਿਗਿਆਨ 'ਚ ਗਰੈਜੂਏਸ਼ਨ ਕੀਤੀ ਸੀ ਅਤੇ 1976 'ਚ ਵਿਸ਼ਾਖਾਪਟਨਮ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ | ਉਹ 2007 'ਚ ਗੁਹਾਟੀ ਹਾਈਕੋਰਟ ਦੇ ਚੀਫ਼ ਜਸਟਿਸ ਬਣੇ ਸਨ ਤੇ ਬਾਅਦ 'ਚ ਉਨ੍ਹਾਂ ਦੀ ਬਦਲੀ ਕੇਰਲ ਹਾਈਕੋਰਟ 'ਚ ਹੋ ਗਈ ਸੀ | ਜਸਟਿਸ ਚੇਲਮੇਸਵਰ 10 ਅਕਤੂਬਰ 2011 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ |

ਅਮਰੀਕਾ ਦੇ ਹਿਰਾਸਤੀ ਕੇਂਦਰਾਂ 'ਚ ਨਜ਼ਰਬੰਦ ਹਨ 100 ਭਾਰਤੀ

• ਜ਼ਿਆਦਾਤਰ ਪੰਜਾਬੀ ਨੌਜਵਾਨ ਸ਼ਾਮਿਲ • ਭਾਰਤ ਨੇ ਕੀਤਾ ਸੰਪਰਕ ਕਾਇਮ
ਵਾਸ਼ਿੰਗਟਨ, 22 ਜੂਨ (ਪੀ. ਟੀ. ਆਈ.)-ਅਮਰੀਕਾ ਵਿਚ ਭਾਰਤੀ ਮਿਸ਼ਨ ਨੇ ਦੋ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਨਾਲ ਸੰਪਰਕ ਸਾਧਿਆ ਹੈ ਜਿਥੇ ਲਗਪਗ 100 ਭਾਰਤੀ ਜਿਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਿਤ ਹਨ, ਅਮਰੀਕਾ ਦੀ ਦੱਖਣੀ ਸਰਹੱਦ ਰਾਹੀਂ ਗੈਰਕਾਨੂੰਨੀ ਤੌਰ 'ਤੇ ਉਥੇ ਦਾਖਲ ਹੋਣ ਕਾਰਨ ਹਿਰਾਸਤ ਵਿਚ ਰੱਖੇ ਹੋਏ ਹਨ | ਅਧਿਕਾਰੀਆਂ ਮੁਤਾਬਿਕ 40-45 ਭਾਰਤੀ ਦੱਖਣੀ ਅਮਰੀਕੀ ਸੂਬੇ ਨਿਊ ਮੈਕਸੀਕੋ ਵਿਚ ਫੈਡਰਲ ਹਿਰਾਸਤੀ ਕੇਂਦਰ ਵਿਖੇ ਨਜ਼ਰਬੰਦ ਹਨ ਜਦਕਿ 52 ਭਾਰਤੀ ਜਿਨ੍ਹਾਂ ਵਿਚੋਂ ਬਹੁਤੇ ਸਿੱਖ ਅਤੇ ਇਸਾਈ ਹਨ, ਓਰੇਗਨ 'ਚ ਬੰਦ ਹਨ | ਭਾਰਤੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਦੋਵਾਂ  ਹਿਰਾਸਤੀ ਕੇਂਦਰਾਂ ਨਾਲ ਸੰਪਰਕ ਕਾਇਮ ਕੀਤਾ ਹੈ | ਬਿਆਨ ਵਿਚ ਦੱਸਿਆ ਕਿ ਕੌਾਸਲਖਾਨੇ ਦੇ ਇਕ ਅਧਿਕਾਰੀ ਨੇ ਓਰੇਗਨ ਅਤੇ ਨਿਊ ਮੈਕਸੀਕੋ ਵਿਚ ਹਿਰਾਸਤੀ ਕੇਂਦਰਾਂ ਦਾ ਦੌਰਾ ਕੀਤਾ ਹੈ | ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ | ਨਿਊ ਮੈਕਸੀਕੋ ਕੇਂਦਰ ਵਿਖੇ ਇਕ ਦਰਜਨ ਤੋਂ ਵੀ ਵੱਧ ਭਾਰਤੀ ਕਈ ਮਹੀਨਿਆਂ ਤੋਂ ਉਥੇ ਰੱਖੇ ਹੋਏ ਹਨ ਜਦਕਿ ਬਾਕੀਆਂ ਨੂੰ ਹਫ਼ਤਾ ਕੁ ਪਹਿਲਾਂ ਉਥੇ ਲਿਆਂਦਾ ਗਿਆ | ਉੱਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਮੁਖੀ ਸਤਨਾਮ ਸਿੰਘ ਚਾਹਲ ਦਾ ਵਿਸ਼ਵਾਸ ਹੈ ਕਿ ਹਜ਼ਾਰਾਂ ਭਾਰਤੀ ਜਿਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਤ ਅਮਰੀਕਾ ਦੀਆਂ ਜੇਲ੍ਹਾਂ ਵਿਚ ਸੜ ਰਹੇ ਹਨ | 'ਨਾਪਾ' ਵਲੋਂ 2013, 2014 ਅਤੇ 2015 ਦੇ ਤਿੰਨ ਸਾਲਾਂ ਵਿਚਕਾਰ ਫਰੀਡਮ ਇਨਫਰਮੇਸ਼ਨ ਐਕਟ ਤਹਿਤ ਹਾਸਿਲ ਕੀਤੀ ਜਾਣਕਾਰੀ ਮੁਤਾਬਿਕ 27000 ਤੋਂ ਵੀ ਵੱਧ ਭਾਰਤੀ ਅਮਰੀਕੀ ਸਰਹੱਦ 'ਤੇ ਫੜੇ ਗਏ ਜਿਨ੍ਹਾਂ ਵਿਚੋਂ 4000 ਔਰਤਾਂ ਅਤੇ 350 ਬੱਚੇ ਹਨ | 2015 ਵਿਚ ਇਨਫਰਮੇਸ਼ਨ ਐਕਟ ਤਹਿਤ ਮਿਲੀ ਜਾਣਕਾਰੀ ਮੁਤਾਬਿਕ 900 ਤੋਂ ਵੀ ਵੱਧ ਭਾਰਤੀ ਅਮਰੀਕਾ ਵਿਚ ਗੈਰਕਾਨੂੰਨੀ ਤੌਰ 'ਤੇ ਠਹਿਰਨ ਦੇ ਦੋਸ਼ਾਂ ਤਹਿਤ ਕੇਂਦਰੀ ਜੇਲ੍ਹਾਂ ਵਿਚ ਬੰਦ ਹਨ | ਚਾਹਲ ਨੇ ਦੋਸ਼ ਲਾਇਆ ਕਿ ਪੰਜਾਬ ਵਿਚ ਮਾਨਵੀ ਸਮੱਗਲਰਾਂ, ਅਧਿਕਾਰੀਆਂ ਅਤੇ ਸਿਆਸਤਦਾਨਾਂ ਦਾ ਗੱਠਜੋੜ ਹੈ ਜਿਹੜੇ ਪੰਜਾਬੀਆਂ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤੌਰ 'ਤੇ ਦਾਖਲ ਹੋਣ ਲਈ ਆਪਣੇ ਘਰਾਂ ਨੂੰ ਛੱਡਣ ਵਾਸਤੇ ਉਤਸ਼ਾਹਿਤ ਕਰਦੇ ਹਨ ਅਤੇ ਹਰੇਕ ਵਿਅਕਤੀ ਤੋਂ 35-50 ਲੱਖ ਰੁਪਏ ਲੈਂਦੇ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਮਾਨਵੀ ਤਸਕਰੀ ਵਿਰੋਧੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰੇ ਜਿਹੜੇ ਪਿਛਲੇ ਸਾਲਾਂ ਵਿਚ ਵਿਧਾਨ ਸਭਾ ਨੇ ਪਾਸ ਕੀਤਾ ਸੀ | ਇਮੀਗਰੇਸ਼ਨ ਅਟਾਰਨੀ ਅਕਾਂਸ਼ਾ ਕਾਲਰਾ ਮੁਤਾਬਿਕ ਬਹੁਤੇ ਭਾਰਤੀਆਂ ਜਿਹੜੇ ਅਮਰੀਕਾ ਵਿਚ ਗੈਰਕਾਨੂੰਨੀ ਤੌਰ 'ਤੇ ਦਾਖਲ ਹੁੰਦੇ ਹਨ ਉਨ੍ਹਾਂ ਵਿਚੋਂ ਪੰਜਾਬ ਅਤੇ ਗੁਜਰਾਤ ਨਾਲ ਸਬੰਧਤ ਹੁੰਦੇ ਹਨ |
ਹਰਸਿਮਰਤ ਨੇ ਓਰੇਗਨ ਦੀ ਜੇਲ੍ਹ 'ਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਲਈ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ
ਚੰਡੀਗੜ੍ਹ, 22 ਜੂਨ (ਅਜੀਤ ਬਿਊਰੋ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਦੀ ਓਰੇਗਨ ਸੰਘੀ ਜੇਲ੍ਹ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਦੇ ਮੱੁਦੇ ਨੂੰ ਉਠਾਉਣ ਅਤੇ ਆਪਣੇ ਅਮਰੀਕੀ ਹਮਰੁਤਬਾ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਕੂਟਨੀਤਕ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ¢ ਪ੍ਰੈਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਓਰੇਗਨ ਜੇਲ੍ਹ ਵਿਚ 52 ਭਾਰਤੀ ਕੈਦ ਕੀਤੇ ਗਏ ਹਨ, ਪਰ ਉਨ੍ਹਾਂ ਦੀ ਸ਼ਨਾਖ਼ਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ¢ ਪੰਜਾਬ ਸਰਕਾਰ ਵੀ ਓਰੇਗਨ ਵਿਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਨਹੀਂ ਕਰ ਸਕੀ ਹੈ ਕਿਉਂਕਿ ਇਸ ਵਲੋਂ ਕੰਟਰੋਲ ਰੂਮ ਸਥਾਪਤ ਕਰਨ ਅਤੇ ਪੀੜਤ ਪਰਿਵਾਰਾਂ ਨਾਲ ਸੰਪਰਕ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਹੈ¢ ਅਜਿਹੀ ਸਥਿਤੀ ਵਿਚ ਸੁਸ਼ਮਾ ਸਵਰਾਜ ਓਰੇਗਨ ਵਿਚ ਪੰਜਾਬੀਆਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਭਾਰਤੀ ਦੂਤਾਵਾਸ ਨੂੰ ਕਹਿ ਸਕਦੇ ਹਨ¢

ਖੁਸ਼ਹਾਲ ਜ਼ਿੰਦਗੀ ਦਾ ਸੁਪਨਾ ਪੰਜਾਬੀ ਨੌਜਵਾਨਾਂ ਨੂੰ ਪਹੁੰਚਾ ਰਿਹੈ ਅਮਰੀਕੀ ਜੇਲ੍ਹਾਂ 'ਚ

ਵਾਸ਼ਿੰਗਟਨ, 22 ਜੂਨ (ਪੀ. ਟੀ. ਆਈ.)-ਖੁਸ਼ਹਾਲ ਜ਼ਿੰਦਗੀ ਦੀ ਤਲਾਸ਼ (ਅਮੈਰੀਕਨ ਡਰੀਮ) ਵਿਚ ਬੰਟੀ ਸਿੰਘ (ਅਸਲ ਨਾਂਅ ਨਹੀਂ) ਕਈ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ ਗੈਰਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਪਰ ਉਹ ਨਿਊ ਮੈਕਸੀਕੋ ਵਿਚ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ਵਿਖੇ ਨਜ਼ਰਬੰਦ ਹੈ ਜਿਥੇ ਉਹ ਪਿਛਲੇ 16 ਮਹੀਨਿਆਂ ਤੋਂ ਸੜ ਰਿਹਾ ਹੈ | ਜਲੰਧਰ ਦੇ ਮੱਧ ਵਰਗ ਪਰਿਵਾਰ ਨਾਲ ਸਬੰਧਿਤ ਸਿੰਘ ਜਿਸ ਦਾ ਪਿਤਾ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਹੈ ਅਤੇ ਮਾਂ ਘਰੇਲੂ ਸੁਆਣੀ ਹੈ, ਦੋ ਸਾਲ ਪਹਿਲਾਂ ਅਮਰੀਕਾ ਜਾਣ ਲਈ ਘਰੋਂ ਨਿਕਲਿਆ ਸੀ | ਅਮਰੀਕਾ ਪਹੁੰਚਾਉਣ ਦੇ ਵਾਅਦੇ ਨਾਲ ਇਕ ਸਥਾਨਕ ਏਜੰਟ ਦੇ ਝਾਂਸੇ ਵਿਚ ਆਏ ਬੰਟੀ ਸਿੰਘ ਨੂੰ ਟੈਕਸਾਸ ਵਿਚ ਐਲ ਪਾਸੋਂ ਨੇੜੇ ਮੈਕਸੀਕੋ ਦੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਲਈ ਕੋਸ਼ਿਸ਼ ਕਰਨ ਤੋਂ ਪਹਿਲਾਂ ਕਈ ਦੇਸ਼ਾਂ ਦੀਆਂ ਸਰਹੱਦਾਂ ਲੰਘਣੀਆਂ ਪਈਆਂ ਜਿਸ ਲਈ
ਉਸ ਨੂੰ ਕਈ ਮਹੀਨੇ ਰਾਹ ਵਿਚ ਹੀ ਗੁਜ਼ਾਰਨੇ ਪਏ | ਉਸ ਦੇ ਸਾਥੀ ਦੂਸਰੇ ਕਈ ਭਾਰਤੀਆਂ ਜਿਹੜੇ ਅਮਰੀਕਾ ਵਿਚ ਦਾਖਲ ਹੋਣ ਸਮੇਂ ਫੜੇ ਨਹੀਂ ਗਏ ਦੇ ਉਲਟ ਬੰਟੀ ਸਿੰਘ ਸਰਹੱਦ 'ਤੇ ਕਾਬੂ ਆ ਗਿਆ ਅਤੇ ਉਦੋਂ ਤੋਂ ਹਿਰਾਸਤੀ ਕੇਂਦਰ ਵਿਚ ਕੈਦ ਹੈ | ਨਿਊ ਮੈਕਸੀਕੋ ਦੇ ਫੈਡਰਲ ਹਿਰਾਸਤੀ ਕੇਂਦਰ ਵਿਖੇ 16 ਮਹੀਨੇ ਰਹਿਣ ਪਿੱਛੋਂ ਹੁਣ ਉਸ ਨੂੰ ਭਾਰਤ ਵਾਪਸ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ | ਉਸ ਨੂੰ ਝਾਂਸਾ ਦੇਣ ਵਾਲਾ ਟਰੈਵਲ ਏਜੰਟ ਫਰਾਰ ਹੈ | ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਹੁਣ ਤਕ 47 ਲੱਖ ਰੁਪਏ ਖਰਚ ਚੁੱਕੇ ਹਨ ਜਿਸ ਚੋਂ ਵੱਡਾ ਹਿੱਸਾ ਏਜੰਟ ਲੈ ਗਿਆ ਜਦਕਿ ਕੁਝ ਪੈਸਾ ਕੇਸ ਲੜਨ ਲਈ ਵਕੀਲ ਨੂੰ ਫੀਸ ਦੇਣੀ ਪਈ |

ਲਾਲੂ ਦੀ ਜ਼ਮਾਨਤ 'ਚ 3 ਜੁਲਾਈ ਤੱਕ ਵਾਧਾ

ਰਾਂਚੀ, 22 ਜੂਨ (ਏਜੰਸੀ)-ਚਾਰਾ ਘੁਟਾਲੇ ਦੇ ਦੋ ਮਾਮਲਿਆਂ 'ਚ ਦੋਸ਼ੀ ਠਹਿਰਾਏ ਗਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਰਾਂਚੀ ਹਾਈਕੋਰਟ ਨੇ ਰਾਹਤ ਦਿੰਦਿਆਂ ਉਨ੍ਹਾਂ ਦੀ ਅੱਜ ਖ਼ਤਮ ਹੋ ਰਹੀ ਜ਼ਮਾਨਤ 'ਚ 3 ...

ਪੂਰੀ ਖ਼ਬਰ »

ਚੋਣ ਮੈਦਾਨ 'ਚੋਂ ਬਾਹਰ ਹੋਏ ਮੁਸ਼ੱਰਫ਼ ਵਲੋਂ ਅਸਤੀਫ਼ਾ

ਅੰਮਿ੍ਤਸਰ, 22 ਜੂਨ (ਸੁਰਿੰਦਰ ਕੋਛੜ)- 1999 'ਚ ਪਾਕਿਸਤਾਨ ਦੀ ਤੱਤਕਾਲੀ ਸਰਕਾਰ ਦਾ ਤਖ਼ਤਾ ਪਲਟ ਕੇ ਰਾਸ਼ਟਰਪਤੀ ਦੇ ਅਹੁਦੇ 'ਤੇ ਕਾਬਜ਼ ਹੋਣ ਵਾਲੇ ਸਾਬਕਾ ਪਾਕਿ ਸੈਨਾ ਮੁਖੀ ਪਰਵੇਜ਼ ਮੁਸ਼ੱਰਫ਼ ਨੇ ਅੱਜ ਆਪਣੀ ਬਣਾਈ ਆਲ ਪਾਕਿਸਤਾਨ ਮੁਸਲਿਮ ਲੀਗ (ਏ. ਪੀ. ਐਮ. ਐਲ.) ਦੇ ...

ਪੂਰੀ ਖ਼ਬਰ »

ਵਿਧਾਇਕ ਸੰਦੋਆ 'ਤੇ ਹਮਲੇ ਵਿਰੁੱਧ 'ਆਪ' ਵਲੋਂ ਪੰਜਾਬ ਭਰ 'ਚ ਧਰਨੇ ਮੁਜ਼ਾਹਰੇ

ਚੰਡੀਗੜ੍ਹ, 22 ਜੂਨ (ਪੀ. ਟੀ. ਆਈ.)-ਰੂਪਨਗਰ ਜ਼ਿਲ੍ਹੇ ਵਿਚ ਰੇਤ ਮਾਈਨਿੰਗ ਮਾਫੀਆ ਦੇ ਮੈਂਬਰਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਹਮਲੇ ਪਿੱਛੋਂ 'ਆਪ' ਦੇ ਕਾਰਕੁਨਾਂ ਨੇ ਅੱਜ ਸਮੁੱਚੇ ਸੂਬੇ ਵਿਚ ਕਾਂਗਰਸ ਸਰਕਾਰ ਖਿਲਾਫ ਮੁਜ਼ਾਹਰੇ ਕਰਦੇ ...

ਪੂਰੀ ਖ਼ਬਰ »

ਤਾਲਿਬਾਨ ਹਮਲੇ 'ਚ 16 ਅਫ਼ਗਾਨੀ ਸੈਨਿਕਾਂ ਦੀ ਮੌਤ

ਕਾਬੁਲ, 22 ਜੂਨ (ਏਜੰਸੀ)-ਅੱਜ ਸਵੇਰੇ ਪੱਛਮੀ ਬੈਡਗੀਸ ਸੂਬੇ 'ਚ ਤਾਲਿਬਾਨੀ ਅੱਤਵਾਦੀਆਂ ਵਲੋਂ ਅਫ਼ਗਾਨ ਦੇ 16 ਸੈਨਿਕਾਂ ਦੀ ਹੱਤਿਆ ਕਰ ਦਿੱਤੀ ਗਈ | ਬੈਡਗੀਸ ਦੇ ਸੂਬਾਈ ਕੌਾਸਲ ਮੁਖੀ ਅਬਦੁਲ ਅਜ਼ੀਜ਼ ਬੇਗ ਨੇ ਦੱਸਿਆ ਕਿ ਅੱਜ ਸਵੇਰੇ ਖੇਤਰੀ ਪੁਲਿਸ ਦੀ ਮਦਦ ਲਈ ਆਏ ਸੈਨਿਕ ...

ਪੂਰੀ ਖ਼ਬਰ »

ਸਾਊਥਾਲ 'ਚ ਸੁਖਜਿੰਦਰ ਸਿੰਘ ਦੇ ਕਾਤਲ 5 ਪੰਜਾਬੀਆਂ ਨੂੰ ਸਜ਼ਾ

2 ਪੰਜਾਬੀਆਂ ਨੂੰ ਉਮਰ ਕੈਦ, ਦੋ ਨੂੰ 16-16 ਸਾਲ ਕੈਦ ਅਤੇ ਇਕ ਨੂੰ 4 ਸਾਲ ਤੋਂ ਵੱਧ ਕੈਦ ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-30 ਜੁਲਾਈ 2016 'ਚ ਸਾਊਥਾਲ ਕਤਲ ਹੋਏ ਸੁਖਜਿੰਦਰ ਸਿੰਘ ਗੁਰੀ ਉਰਫ਼ ਗੁਰਜਿੰਦਰ ਸਿੰਘ ਦੇ ਕਤਲ ਮਾਮਲੇ 'ਚ ਓਲਡ ਬੈਲੀ ਅਦਾਲਤ ਲੰਡਨ ਵਲੋਂ ਅੱਜ ...

ਪੂਰੀ ਖ਼ਬਰ »

ਮੋਦੀ ਵਲੋਂ ਭਾਰਤ ਦੀ ਵਿਕਾਸ ਦਰ ਦੋਹਰੇ ਅੰਕ 'ਚ ਲਿਜਾਣ 'ਤੇ ਜ਼ੋਰ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਕਾਸ ਦਰ ਦੇ ਟੀਚੇ ਨੂੰ 7-8 ਫ਼ੀਸਦੀ ਤੋਂ ਵਧਾ ਕੇ ਦੋਹਰੇ ਅੰਕ 'ਚ ਲਿਜਾਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਵਿਸ਼ਵ ਵਪਾਰ 'ਚ ਭਾਰਤ ਦਾ ਹਿੱਸਾ ਦੁੱਗਣਾ 3.4 ਫੀਸਦੀ ਹੋਣਾ ਚਾਹੀਦਾ ਹੈ ...

ਪੂਰੀ ਖ਼ਬਰ »

ਰੋਜ਼ਾਨਾ 'ਲੌਕੀ' ਦਾ ਜੂਸ ਪੀਣ ਵਾਲੀ ਔਰਤ ਦੀ ਮੌਤ

ਪੁਣੇ, 22 ਜੂਨ (ਏਜੰਸੀ)-ਮਹਾਰਾਸ਼ਟਰ 'ਚ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ 'ਲੌਕੀ' ਦਾ ਜੂਸ ਪੀਣ ਨਾਲ ਇਕ ਔਰਤ ਦੀ ਮੌਤ ਹੋ ਗਈ ਸੀ | ਪੁਣੇ ਦੇ ਬਾਨੇਰ ਇਲਾਕੇ 'ਚ ਰਹਿਣ ਵਾਲੀ ਗੌਰੀ ਸ਼ਾਹ ਨੇ ਸਵੇਰ ਦੀ ਸੈਰ ਤੋਂ ਬਾਅਦ ਲੌਕੀ ਦਾ ਜੂਸ ਪੀਤਾ ਤਾਂ ਉਸ ਦੇ ਪੇਟ 'ਚ ਦਰਦ ਹੋਣਾ ...

ਪੂਰੀ ਖ਼ਬਰ »

ਨੈਸ਼ਨਲ ਕਾਨਫ਼ਰੰਸ ਵਲੋਂ ਵਿਸ਼ਵਾਸ ਬਣਾਉਣ ਲਈ ਉਪਾਅ ਕਰਨ ਤੇ ਵਿਧਾਨ ਸਭਾ ਭੰਗ ਕਰਨ ਦਾ ਸਮਰਥਨ

ਸ੍ਰੀਨਗਰ, 22 ਜੂਨ (ਏਜੰਸੀ)-ਰਾਜਪਾਲ ਐਨ. ਐਨ. ਵੋਹਰਾ ਵਲੋਂ ਸੂਬੇ ਦੀ ਸਥਿਤੀ 'ਤੇ ਚਰਚਾ ਕਰਨ ਲਈ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਦੌਰਾਨ ਨੈਸ਼ਨਲ ਕਾਨਫ਼ਰੰਸ ਅਤੇ ਹੋਰਨਾਂ ਸਿਆਸੀ ਪਾਰਟੀਆਂ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਭੰਗ ਕਰਨ ਅਤੇ ਨਵੀਆਂ ਚੋਣਾਂ ਕਰਵਾਉਣ ਦਾ ...

ਪੂਰੀ ਖ਼ਬਰ »

ਉੱਤਰਾਖੰਡ 'ਚ 'ਵਾਟਰ ਸਪੋਰਟਸ' 'ਤੇ ਹਾਈਕੋਰਟ ਵਲੋਂ ਪਾਬੰਦੀ

ਨੈਨੀਤਾਲ, 22 ਜੂਨ (ਏਜੰਸੀ)-ਉੱਤਰਾਖੰਡ 'ਚ ਸੈਰ-ਸਪਾਟੇ ਦਾ ਸਭ ਤੋਂ ਵੱਡਾ ਸਥਾਨ 'ਵਾਟਰ ਸਪੋਰਟਸ' ਹੈ | ਸੂਬੇ ਦੇ ਇਸ ਸੈਰ-ਸਪਾਟੇ ਵਾਲੇ ਖੇਤਰ ਨੂੰ ਵੱਡਾ ਝਟਕਾ ਦਿੰਦਿਆਂ ਸਾਰੇ 'ਵਾਟਰ ਸਪੋਰਟਸ ' 'ਤੇ ਹਾਈਕੋਰਟ ਨੇ ਪਾਬੰਦੀ ਲਗਾ ਦਿੱਤੀ ਹੈ | ਅਦਾਲਤ ਵਲੋਂ ਇਹ ਫ਼ੈਸਲਾ ਲੈਣ ...

ਪੂਰੀ ਖ਼ਬਰ »

ਨੇਤਾਵਾਂ ਦੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਮੁਸ਼ਕਿਲ 'ਚ ਘਿਰੀ ਕਾਂਗਰਸ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ ਬਾਰੇ ਦੋ ਸੀਨੀਅਰ ਪਾਰਟੀ ਨੇਤਾਵਾਂ ਦੇ ਵਿਵਾਦਪੂਰਨ ਬਿਆਨਾਂ ਨੇ ਕਾਂਗਰਸ ਦੀਆਂ ਮੁਸ਼ਕਿਲਾਂ 'ਚ ਇਜ਼ਾਫਾ ਕਰ ਦਿੱਤਾ ਹੈ ਅਤੇ ਭਾਜਪਾ ਵਲੋਂ ਇਸ ਮਾਮਲੇ 'ਤੇ ਕਾਂਗਰਸ ਨੂੰ ਘੇਰਦਿਆਂ ਪਾਰਟੀ ਪ੍ਰਧਾਨ ਰਾਹੁਲ ...

ਪੂਰੀ ਖ਼ਬਰ »

ਪ੍ਰਵਾਸੀ ਬੱਚਿਆਂ ਨੂੰ ਮਿਲਣ ਪਹੁੰਚੀ ਮੇਲਾਨੀਆ ਟਰੰਪ

ਜੈਕਟ 'ਤੇ ਲਿਖਿਆ ਸੀ 'ਮੈਨੂੰ ਕਿਸੇ ਦੀ ਪ੍ਰਵਾਹ ਨਹੀਂ' ਵਾਸ਼ਿੰਗਟਨ, 22 ਜੂਨ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਬੱਚਿਆਂ ਨਾਲ ਮੁਲਾਕਾਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ | ਇਸ ...

ਪੂਰੀ ਖ਼ਬਰ »

ਕਾਨੂੰਨ ਮੁਤਾਬਿਕ ਅਪਰਾਧੀਆਂ ਨੂੰ ਫੜਨ ਲਈ ਆਧਾਰ ਡਾਟੇ ਦੀ ਵਰਤੋਂ ਦੀ ਇਜਾਜ਼ਤ ਨਹੀਂ-ਆਧਾਰ ਅਥਾਰਟੀ

ਨਵੀਂ ਦਿੱਲੀ, 22 ਜੂਨ (ਏਜੰਸੀ)- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਦੇ ਨਿਰਦੇਸ਼ਕ ਇਸ਼ ਕੁਮਾਰ ਵਲੋਂ ਬੀਤੇ ਦਿਨ ਅਪਰਾਧੀਆਂ ਨੂੰ ਪਕੜਨ ਲਈ ਆਧਾਰ ਡਾਟੇ ਦੀ ਵਰਤੋਂ ਦਾ ਸੁਝਾਅ ਦਿੱਤੇ ਜਾਣ 'ਤੇ ਆਧਾਰ ਅਥਾਰਟੀ (ਯੂ.ਆਈ.ਡੀ.ਏ.ਆਈ.) ਨੇ ਅੱਜ ਇਸ ਦਾ ਵਿਰੋਧ ...

ਪੂਰੀ ਖ਼ਬਰ »

ਰਾਹੁਲ ਅੱਤਵਾਦੀ ਤੇ ਨਕਸਲੀ ਵਿਚਾਰਧਾਰਾ ਦੇ ਹਮਦਰਦ-ਜੇਤਲੀ

ਨਵੀਂ ਦਿੱਲੀ, 22 ਜੂਨ (ਉਪਮਾ ਡਾਗਾ ਪਾਰਥ)-ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਦਹਿਸ਼ਤਗਰਦ ਅਤੇ ਨਕਸਲੀ ਵਿਚਾਰਧਾਰਾ ਪ੍ਰਤੀ ਹਮਦਰਦੀ ਰੱਖਣ ਦਾ ਇਲਜ਼ਾਮ ਲਾਇਆ ਹੈ | ਅਰੁਣ ਜੇਤਲੀ ਨੇ ਇਕ ਬਲਾਗ ਰਾਹੀਂ ਆਪਣੇ ਵਿਚਾਰ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »

ਸਾਹਿਤ ਅਕਾਦਮੀ ਵਲੋਂ ਬਾਲ ਅਤੇ ਯੁਵਾ ਪੁਰਸਕਾਰਾਂ ਦਾ ਐਲਾਨ

ਨਵੀਂ ਦਿੱਲੀ, 22 ਜੂਨ (ਏਜੰਸੀ)-ਸਾਹਿਤ ਅਕਾਦਮੀ ਵਲੋਂ ਅੱਜ ਬਾਲ ਸਾਹਿੱਤ ਪੁਰਸਕਾਰ ਦੇ 21 ਜੇਤੂਆਂ ਅਤੇ ਯੁਵਾ ਪੁਰਸਕਾਰ ਦੇ 21 ਨੌਜਵਾਨ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ | ਬਾਲ ਪੁਰਸਕਾਰ 14 ਨਵੰਬਰ ਨੂੰ ਬਾਲ ਦਿਵਸ ਮੌਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਨਵੇਂ ਕਾਨੂੰਨ ਤਹਿਤ ਮਾਲਿਆ ਨੂੰ ਭਗੌੜਾ ਐਲਾਨਣ ਲਈ ਈ. ਡੀ. ਵਲੋਂ ਅਦਾਲਤ 'ਚ ਪਟੀਸ਼ਨ

ਨਵੀਂ ਦਿੱਲੀ, 22 ਜੂਨ (ਏਜੰਸੀ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਨਵੇਂ ਕਾਨੂੰਨ ਤਹਿਤ ਭਾਰਤ ਦੀਆਂ ਕਈ ਬੈਂਕਾਂ ਤੋਂ ਵੱਡਾ ਕਰਜ਼ਾ ਲੈ ਕੇ ਵਿਦੇਸ਼ ਭੱਜੇ ਵਿਜੇ ਮਾਲਿਆ ਨੂੰ ਭਗੌੜਾ ਦੋਸ਼ੀ ਕਰਾਰ ਦੇਣ ਲਈ ਅਤੇ ਉਸ ਦੀ 12,500 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX