ਤਾਜਾ ਖ਼ਬਰਾਂ


ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ ਦਰਜਨ ਭਰ ਲੋਕਾਂ ਖਿਲਾਫ ਮਾਮਲਾ ਦਰਜ
. . .  1 day ago
ਮਮਦੋਟ ,17 ਅਗਸਤ (ਸੁਖਦੇਵ ਸਿੰਘ ਸੰਗਮ)-ਮਮਦੋਟ ਪੁਲਿਸ ਵੱਲੋਂ ਰੇਤਾ ਦੀ ਨਜਾਇਜ ਖੁਦਾਈ ਕਰਨ ਵਾਲੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਟ੍ਰੈਕਟਰ ਟਰਾਲੀਆਂ ਅਤੇ ਇੱਕ ਜੇ ਸੀ ਬੀ ਮਸ਼ੀਨ ਨੂੰ ਥਾਣੇ ਬੰਦ ਕਰ ਲਿਆ
ਨਰਾਇਣਗੜ੍ਹ ਦੇ ਪਿੰਡ ਸੌਂਤਲੀ ਦੇ ਤਲਾਬ 'ਚ 3 ਬੱਚਿਆ ਦੇ ਡੁੱਬਣ ਨਾਲ ਮੌਤ
. . .  1 day ago
ਭਾਰਤ ਦੀਆਂ ਵੱਖ-ਵੱਖ ਨਦੀਆਂ 'ਚ ਵਹਾਈਆਂ ਜਾਣਗੀਆਂ ਅਟਲ ਜੀ ਦੀਆਂ ਅਸਥੀਆਂ
. . .  1 day ago
ਨਵੀਂ ਦਿੱਲੀ, 17 ਅਗਸਤ - ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਕਰਮ ਭੂਮੀ ਹੈ। ਉਨ੍ਹਾਂ ...
ਸਿੱਖਾਂ 'ਤੇ ਹੋ ਰਹੇ ਹਮਲੇ : ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਨੇ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 17 ਅਗਸਤ- ਅਮਰੀਕਾ 'ਚ ਬੀਤੇ ਦਿਨ ਸਿੱਖ ਵਿਅਕਤੀ 'ਤੇ ਹਮਲੇ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਿੰਘ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ 'ਚ ਦਖ਼ਲ ਲਈ ਅਪੀਲ ਕੀਤੀ ਹੈ। ਜਾਣਕਾਰੀ ....
ਪਾਕਿ ਨੈਸ਼ਨਲ ਅਸੈਂਬਲੀ ਨੇ ਇਮਰਾਨ ਖਾਨ ਨੂੰ ਚੁਣਿਆ ਪ੍ਰਧਾਨ ਮੰਤਰੀ
. . .  1 day ago
ਇਸਲਾਮਾਬਾਦ, 17 ਅਗਸਤ -ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵੋਟ ਦੇ ਬਾਅਦ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਦੱਸ ਦੇਈਏ ਕਿ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਨੂੰ 176 ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਪਾਕਿਸਤਾਨ ਮੁਸਲਿਮ ...
ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ, 17 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 10 ਕਰੋੜ ਰੁਪਏ ਦੀ ਫੌਰੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਪੰਜ ਕਰੋੜ ਰੁਪਏ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਤੋਂ ਕੇਰਲ ਦੇ ਮੁੱਖ ਮੰਤਰੀ ਰਿਲੀਫ...
ਅਮਰੀਕਾ 'ਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ
. . .  1 day ago
ਵਾਸ਼ਿੰਗਟਨ, 17 ਅਗਸਤ- ਅਮਰੀਕਾ 'ਚ ਇੱਕ ਵਾਰ ਫਿਰ ਇੱਕ ਸਿੱਖ ਵਿਅਕਤੀ 'ਤੇ ਹਮਲੇ ਦਾ ਮਾਮਲੇ ਸਾਹਮਣੇ ਆਇਆ ਹੈ। ਇੱਥੋਂ ਦੇ ਸੂਬੇ ਨਿਊ ਜਰਸੀ 'ਚ ਇੱਕ ਸਿੱਖ ਵਿਅਕਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤਿੰਨ ਹਫ਼ਤਿਆਂ ਅੰਦਰ ਦੇਸ਼ 'ਚ...
ਸਰਕਾਰੀ ਸਨਮਾਨਾਂ ਨਾਲ ਹੋਇਆ ਅਟਲ ਬਿਹਾਰੀ ਵਾਜਪਾਈ ਦਾ ਅੰਤਿਮ ਸਸਕਾਰ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਸਮ੍ਰਿਤੀ ਸਥਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਨੂੰ ਮੁੱਖ ਅਗਨੀ ਉਨ੍ਹਾਂ ਦੀ ਧੀ ਨਮਿਤਾ ਭੱਟਾਚਾਰੀਆ ਨੇ...
ਪ੍ਰਧਾਨ ਮੰਤਰੀ ਮੋਦੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਨਵੀਂ ਦਿੱਲੀ, 17 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ...
ਸਮ੍ਰਿਤੀ ਸਥਲ ਪਹੁੰਚੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ
. . .  1 day ago
ਨਵੀਂ ਦਿੱਲੀ, 17 ਅਗਸਤ- ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ ਸਮ੍ਰਿਤੀ ਸਥਲ ਪਹੁੰਚ ਗਈ ਹੈ। ਇੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ...
ਆਸਮਾਨੀ ਬਿਜਲੀ ਡਿੱਗਣ ਕਾਰਨ 3 ਮੌਤਾਂ
. . .  1 day ago
ਰਾਂਚੀ, 17 ਅਗਸਤ - ਝਾਰਖੰਡ ਦੇ ਨਕਸਲਵਾਦ ਪ੍ਰਭਾਵਤਿ ਖੂੰਟੀ ਜ਼ਿਲ੍ਹੇ ਦੇ ਇਕ ਪਿੰਡ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਜਾਣਕਾਰੀ ਲਈ ਦੱਸ ਦੇਈਏ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਲੋਕ ਖੇਤ 'ਚ ਕੰਮ...
ਜੰਮੂ-ਕਸ਼ਮੀਰ : ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ
. . .  1 day ago
ਸ੍ਰੀਨਗਰ, 17 ਅਗਸਤ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਇਲਾਕੇ 'ਚ ਅੱਤਵਾਦੀਆਂ ਵੱਲੋਂ ਪੁਲਿਸ ਪਾਰਟੀ 'ਤੇ ਕੀਤੇ ਗ੍ਰਨੇਡ ਹਮਲੇ 'ਚ ਚਾਰ ਨਾਗਰਿਕ ਜ਼ਖਮੀ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ...
ਅਟਲ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਵਾਮੀ ਅਗਨੀਵੇਸ਼ ਨਾਲ ਭਾਜਪਾ ਦੇ ਮੁੱਖ ਦਫ਼ਤਰ ਦੇ ਬਾਹਰ ਝੜਪ
. . .  1 day ago
ਨਵੀਂ ਦਿੱਲੀ, 17 ਅਗਸਤ -ਦਿੱਲੀ 'ਚ ਭਾਜਪਾ ਦੇ ਮੁੱਖ ਦਫ਼ਤਰ 'ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚੇ ਅਗਨੀਵੇਸ਼ ਨਾਲ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਸਵਾਮੀ ਅਗਨੀਵੇਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ....
ਚੋਰੀ ਦੇ 14 ਮੋਟਰਸਾਈਕਲਾਂ ਅਤੇ 12 ਕਾਰਾਂ ਸਮੇਤ 4 ਕਾਬੂ
. . .  1 day ago
ਤਰਨਤਾਰਨ, 17 ਅਗਸਤ - ਤਰਨਤਾਰਨ ਪੁਲਿਸ ਨੇ ਚੋਰੀ ਦੇ 14 ਮੋਟਰਸਾਈਕਲ ਅਤੇ 12 ਕਾਰਾਂ ਬਰਾਮਦ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਇਸ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚੋਰੀ ਕੀਤੇ ਗਏ ਇਨ੍ਹਾਂ ਸਾਰੇ ਵਾਹਨਾਂ ਦੀ ...
ਵਾਜਪਾਈ ਦੀ ਅੰਤਿਮ ਯਾਤਰਾ ਸ਼ੁਰੂ
. . .  1 day ago
ਨਵੀਂ ਦਿੱਲੀ, 17 ਅਗਸਤ- ਅਟਲ ਬਿਹਾਰੀ ਵਾਜਪਾਈ ਦੀ ਅੰਤਿਮ ਯਾਤਰਾ ਭਾਜਪਾ ਦੇ ਮੁੱਖ ਦਫ਼ਤਰ ਤੋਂ ਸਮ੍ਰਿਤੀ ਸਥਲ ਲਈ ਸ਼ੁਰੂ ਹੋ ਗਈ ਹੈ। ਸ਼ਾਮ ਨੂੰ ਇੱਥੇ ਉੁਨ੍ਹਾਂ ਦਾ ਅੰਤਿਮ ਸਸਕਾਰ...
ਅੱਜ ਪਾਕਿਸਤਾਨ ਲਈ ਰਵਾਨਾ ਹੋਣਗੇ ਨਵਜੋਤ ਸਿੰਘ ਸਿੱਧੂ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਕੀਤੀ ਔਰਤ ਦੀ ਹੱਤਿਆ
. . .  1 day ago
ਅਟਲ ਜੀ ਮਨੁੱਖਤਾ ਨੂੰ ਨੁਕਸਾਨਉਣ ਪਹੁੰਚਾਉਣ ਦੀ ਇਜਾਜ਼ਤ ਨਹੀਂ ਸੀ ਦਿੰਦੇ - ਯੇਚੁਰੀ
. . .  1 day ago
ਪਿੰਡ ਖਾਨਕੋਟ ਦੇ ਸੂਏ 'ਚੋਂ ਭੇਦ ਭਰੇ ਹਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
. . .  1 day ago
ਸਿਹਤ ਵਿਭਾਗ ਨੇ ਰਾਜਪੁਰਾ 'ਚ ਡੇਢ ਕੁਇੰਟਲ ਦੇ ਕਰੀਬ ਭਰੇ ਪਨੀਰ ਦੇ ਸੈਂਪਲ
. . .  1 day ago
ਕੇਰਲ 'ਚ ਹੜ੍ਹ ਦੀ ਸਥਿਤੀ ਗੰਭੀਰ, 167 ਲੋਕਾਂ ਦੀ ਗਈ ਜਾਨ - ਪਿਨਰਾਈ ਵਿਜੈਅਨ
. . .  1 day ago
ਅਟਲ ਬਿਹਾਰੀ ਵਾਜਪਾਈ ਦੇ ਅੰਤਿਮ ਸਸਕਾਰ 'ਚ ਸ਼ਾਮਿਲ ਹੋਣ ਪਹੁੰਚੇ ਭੁਟਾਨ ਦੇ ਰਾਜਾ
. . .  1 day ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਨਿੱਜੀ ਰਿਹਾਇਸ਼ 'ਤੇ ਛਾਪੇਮਾਰੀ
. . .  1 day ago
ਭਿਆਨਕ ਸੜਕ ਹਾਦਸੇ 'ਚ ਦੋ ਮੌਤਾਂ, 1 ਜ਼ਖਮੀ
. . .  1 day ago
ਮਕਾਨ ਦੇ ਢਹਿ ਢੇਰੀ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ
. . .  1 day ago
ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਪਹੁੰਚਣਗੇ ਵੱਖ-ਵੱਖ ਦੇਸ਼ਾਂ ਦੇ ਮੰਤਰੀ
. . .  1 day ago
ਜਲੰਧਰ 'ਚ ਪ੍ਰਵਾਸੀ ਮਜ਼ਦੂਰ ਦੀ ਬੇਰਹਿਮੀ ਨਾਲ ਹੱਤਿਆ
. . .  1 day ago
ਸੀ. ਬੀ. ਆਈ. ਵਲੋਂ ਫਿਰੋਜ਼ਪੁਰ ਰੇਂਜ ਦੇ ਆਈ. ਜੀ. ਦੀ ਸਰਕਾਰੀ ਰਿਹਾਇਸ਼ 'ਤੇ ਛਾਪੇਮਾਰੀ
. . .  1 day ago
ਕੁਪਵਾੜਾ 'ਚ ਹੋਏ ਅੱਤਵਾਦੀ ਹਮਲੇ 'ਚ ਇੱਕ ਜਵਾਨ ਸ਼ਹੀਦ
. . .  1 day ago
ਲੋਕ ਅਟਲ ਜੀ ਨੂੰ ਇਸ ਲਈ ਪਿਆਰ ਕਰਦੇ ਹਨ, ਕਿਉਂਕਿ ਉਹ ਸਾਰਿਆਂ ਨੂੰ ਪਿਆਰ ਕਰਦੇ ਸਨ - ਜਾਵੇਦ ਅਖ਼ਤਰ
. . .  1 day ago
ਰਾਹੁਲ ਗਾਂਧੀ ਨੇ ਵਾਜਪਾਈ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਵੱਡੀ ਗਿਣਤੀ 'ਚ ਵਾਜਪਾਈ ਦੇ ਅੰਤਿਮ ਦਰਸ਼ਨਾਂ ਲਈ ਪਹੁੰਚ ਰਹੇ ਹਨ ਲੋਕ
. . .  about 1 hour ago
ਲੱਖਾਂ ਲੋਕ ਵਾਜਪਾਈ ਦੀ ਅੰਤਿਮ ਯਾਤਰਾ 'ਚ ਹੋਣਗੇ ਮੌਜੂਦ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਵਿਧਾਇਕ ਸੋਮ ਪ੍ਰਕਾਸ਼ ਦੇ ਗੰਨ ਮੈਨ ਨੇ ਖ਼ੁਦ ਨੂੰ ਮਾਰੀ ਗੋਲੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਡਾ ਚੌਗਿਰਦਾ ਸਾਡੇ ਵਤੀਰੇ ਅਤੇ ਅਣਦੇਖੀਆਂ ਦਾ ਸ਼ੀਸ਼ਾ ਹੁੰਦਾ ਹੈ। -ਅਰਲ ਨਾਈਟੇਂਗਲ
  •     Confirm Target Language  

ਪਟਿਆਲਾ

ਬਾਬਾ ਸ਼ੰਕਰ ਗਿਰ ਔਲੀਆ ਮੰਦਿਰ ਘੜਾਮ ਵਿਖੇ ਤੂੜੀ ਦੇ ਕੁੱਪਾਂ ਨੂੰ ਭਿਆਨਕ ਅੱਗ

ਦੇਵੀਗੜ੍ਹ, 22 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਅੱਜ ਸ਼ਾਮ ਸਮੇਂ ਇਲਾਕਾ ਘੜਾਮ ਵਿਚ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਤਿਹਾਸਕ ਮੰਦਿਰ ਬਾਬਾ ਸ਼ੰਕਰ ਗਿਰ ਔਲੀਆ ਵਿਖੇ ਸਥਿਤ ਤੂੜੀ ਦੇ ਕੁੱਪਾਂ ਨੰੂ ਅਚਾਨਕ ਅੱਗ ਲੱਗ ਗਈ ਅਤੇ ਤੇਜ਼ ਹਵਾ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਇਕ ਕੁੱਪ ਤੋਂ ਦੂਜੇ ਕੁੱਪ ਤੱਕ ਮਿੰਟਾਂ ਸਕਿੰਟਾਂ ਵਿਚ ਹੀ ਪਹੰੁਚ ਗਈ ਪਰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨਾਲ ਦੇ ਦਖ਼ਲ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਘਟਨਾ ਸਥਾਨ 'ਤੇ ਪਹੰੁਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਪਿੰਡ ਦੇ ਨੌਜਵਾਨਾਂ ਵਲੋਂ ਦਿਖਾਈ ਦਲੇਰੀ ਸਦਕਾ ਅੱਗ ਦਾ ਭਿਆਨਕ ਪਸਾਰ ਹੋਣ ਤੋਂ ਬਚਾਅ ਹੋ ਗਿਆ ਅਤੇ ਪਿੰਡ ਦੀ ਆਬਾਦੀ ਵੀ ਵਾਲ ਵਾਲ ਬਚ ਗਈ | ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਪਿੰਡ ਘੜਾਮ ਵਿਖੇ ਸਥਿਤ ਇਤਿਹਾਸਕ ਮੰਦਿਰ ਬਾਬਾ ਸ਼ੰਕਰ ਗਿਰ ਔਲੀਆ ਜਿੱਥੇ ਕੀ ਗਾਵਾਂ, ਮੱਝਾਂ ਅਤੇ ਹੋਰ ਜਾਨਵਰਾਂ ਦੇ ਸਾਂਭ ਸੰਭਾਲ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹੋਏ ਹਨ ਇਸ ਮੰਦਿਰ 'ਚ ਸਥਿਤ ਪਸ਼ੂਆਂ ਲਈ ਸੰਭਾਲੇ ਗਏ ਤੂੜੀ ਦੇ ਕੁੱਪਾਂ ਨੰੂ ਅਚਾਨਕ ਹੀ ਅੱਗ ਲੱਗ ਗਈ ਜਿਸ ਨੇ ਤੇਜ਼ ਹਵਾ ਕਾਰਨ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਇਕ ਕੁੱਪ ਤੋਂ ਦੂਜੇ ਕੁੱਪ ਤੱਕ ਮਿੰਟਾਂ ਸਕਿੰਟਾਂ 'ਚ ਪਹੰੁਚ ਗਈ | ਅੱਗ ਲੱਗਣ ਦੀ ਘਟਨਾ ਬਾਰੇ ਜਦੋਂ ਪਿੰਡ ਦੇ ਨੌਜਵਾਨਾਂ ਨੰੂ ਪਤਾ ਲੱਗਿਆ ਤਾਂ ਉਨ੍ਹਾਂ ਨੇ ਟਰੈਕਟਰਾਂ ਅਤੇ ਪਾਣੀ ਦੀਆਂ ਟੈਂਕੀਆਂ ਨਾਲ ਅੱਗ 'ਤੇ ਕਾਬੂ ਪਾਉਣ ਦਾ ਯਤਨ ਕੀਤਾ | ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਅੱਗ 'ਤੇ ਕਾਬੂ ਪਾਉਣ ਵਾਲੇ ਨੌਜਵਾਨਾਂ ਨੂੰ ਆਜ਼ਾਦੀ ਦਿਵਸ ਮੌਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਇਸੇ ਦੌਰਾਨ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਓ.ਐਸ.ਡੀ. ਜੋਗਿੰਦਰ ਸਿੰਘ ਕਾਕੜਾ ਨੰੂ ਜਦੋਂ ਅੱਗ ਦੀ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਵੀ ਮੌਕੇ 'ਤੇ ਪਹੁੰਚ ਗਏ | ਇਸ ਮੌਕੇ ਜਗਜੀਤ ਸਿੰਘ ਕੋਹਲੀ, ਹਰਬਿੰਦਰ ਸਿੰਘ ਐਸ.ਐਚ.ਓ. ਜੁਲਕਾਂ, ਦਰਸ਼ਨ ਸਿੰਘ ਚੌਾਕੀ ਇੰਚਾਰਜ ਰੋਹੜ, ਤਰਸੇਮ ਸਿੰਘ ਕੋਟਲਾ, ਅਮਰਜੀਤ ਸਿੰਘ ਫਰਾਂਸਵਾਲਾ, ਜਗਦੀਸ਼ ਸ਼ਰਮਾ, ਭੀਮ ਗੁੱਜਰ, ਦਰਸ਼ਨ ਸਿੰਘ ਘੜਾਮ, ਮਨਿੰਦਰ ਸਿੰਘ ਤੇ ਗੈਰੀ ਘੜਾਮ, ਵਰਿੰਦਰ ਡਕਾਲਾ, ਹਰੀਸ਼ ਲਾਂਬਾ, ਪ੍ਰੇਮਪਾਲ ਭਸਮੜਾ ਆਦਿ ਵੀ ਮੌਜੂਦ ਸਨ |


ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲੀ

ਬਨੂੜ, 22 ਜੂਨ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਦੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਦਾ ਰਹਿਣ ਵਾਲਾ 27 ਸਾਲ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਘਰੋਂ ਲਾਪਤਾ ਸੀ | ਜਿਸ ਦਾ ਕੁਝ ਪਤਾ ਨਹੀਂ ਚੱਲ ਰਿਹਾ ਸੀ ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਨੇ ਉਸ ਦੀ ...

ਪੂਰੀ ਖ਼ਬਰ »

ਮਾਈਨਿੰਗ ਮਾਫ਼ੀਆ ਦੀ ਗੁੰਡਾਗਰਦੀ ਵਿਰੁੱਧ ਆਪ ਵਲੋਂ ਧਰਨਾ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਪੰਜਾਬ ਦੀ ਪਟਿਆਲਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਰੋਪੜ ਵਿਖੇ ਮਾਈਨਿੰਗ ਮਾਫ਼ੀਆ ਵਲੋਂ ਅਮਰਜੀਤ ਸਿੰਘ ਸੰਦੋਆ ਐਮ.ਐਲ.ਏ ਉਪਰ ਕਿਤੇ ਗਏ ਜਾਨਲੇਵਾ ਹਮਲੇ ਿਖ਼ਲਾਫ਼ ਸ਼ਹਿਰੀ ਅਤੇ ...

ਪੂਰੀ ਖ਼ਬਰ »

ਫੁਹਾਰਾ ਚੌਕ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਕੀਤੀਆਂ ਆਰਜ਼ੀ ਤਬਦੀਲੀਆਂ

n ਪਟਿਆਲਾ ਸ਼ਹਿਰ ਦੇ ਫੁਹਾਰਾ ਚੌਕ ਵਿਖੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇੰਜੀਨੀਅਰਾਂ ਵਲੋਂ ਆਰਜ਼ੀ ਤੌਰ 'ਤੇ ਬਣਾਈ ਰੂਪ ਰੇਖਾ ਦਾ ਦਿ੍ਸ਼ | ਅਜੀਤ ਤਸਵੀਰ ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸ਼ਹਿਰ ਦੇ ਫੁਹਾਰਾ ਚੌਕ 'ਤੇ ਆ ਰਹੀ ਆਵਾਜਾਈ ਦੀ ਸਮੱਸਿਆ ਨੂੰ ...

ਪੂਰੀ ਖ਼ਬਰ »

ਖੇਤੀਬਾੜੀ ਵਿਕਾਸ ਬੈਂਕ ਦਾ ਡਿਫਾਲਟਰ ਕਾਂਗਰਸੀ ਆਗੂ ਗਿ੍ਫ਼ਤਾਰ

ਸ਼ੁਤਰਾਣਾ, 22 ਜੂਨ (ਬਲਦੇਵ ਸਿੰਘ ਮਹਿਰੋਕ)-ਬੈਂਕਾਂ ਵਲੋਂ ਡਿਫਾਲਟਰ ਕਰਜ਼ਾ ਧਾਰਕਾਂ ਦੇ ਿਖ਼ਲਾਫ਼ ਸ਼ੁਰੂ ਕੀਤੀ ਹੋਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵਲੋਂ ਕਰਜ਼ਾ ਧਾਰਕ ਕਿਸਾਨਾਂ ਤੋਂ ਉਗਰਾਹੀ ਦੀ ਸ਼ੁਰੂ ਕੀਤੀ ਹੋਈ ਵਿਸ਼ੇਸ਼ ...

ਪੂਰੀ ਖ਼ਬਰ »

ਖਾਣ ਪੀਣ ਵਾਲੀਆ ਵਸਤਾਂ ਦੇ ਭਰੇ ਸੈਂਪਲ

ਸ਼ੁਤਰਾਣਾ/ਅਰਨੋ, 22 ਜੂਨ (ਮਹਿਰੋਕ/ਪਰਮਾਰ)-ਲੋਕਾਂ ਨੂੰ ਮਿਆਰੀ ਅਤੇ ਸਾਫ ਸੁਥਰੇ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫਸਰ ਡਾ. ਕਿ੍ਸ਼ਨ ਸਿੰਘ ਅਤੇ ਫੂਡ ਸੇਫ਼ਟੀ ਅਫ਼ਸਰ ...

ਪੂਰੀ ਖ਼ਬਰ »

ਪੁਤਲਾ ਫ਼ੂਕ ਕੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ ਮਾਈਨਿੰਗ ਮਾਫ਼ੀਆ ਦੀ ਗੁੰਡਾਗਰਦੀ ਵਿਰੁੱਧ ਆਪ ਵਲੋਂ ਧਰਨਾ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਪੰਜਾਬ ਦੀ ਪਟਿਆਲਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਰੋਪੜ ਵਿਖੇ ਮਾਈਨਿੰਗ ਮਾਫ਼ੀਆ ਵਲੋਂ ਅਮਰਜੀਤ ਸਿੰਘ ਸੰਦੋਆ ਐਮ.ਐਲ.ਏ ਉਪਰ ਕਿਤੇ ਗਏ ਜਾਨਲੇਵਾ ਹਮਲੇ ਿਖ਼ਲਾਫ਼ ਸ਼ਹਿਰੀ ਅਤੇ ...

ਪੂਰੀ ਖ਼ਬਰ »

ਸ਼ਰਾਬ ਦੇ ਨਸ਼ੇ 'ਚ ਵਿਅਕਤੀ ਨੇ ਥਾਣੇਦਾਰ ਦੀ ਗੱਡੀ ਸਮੇਤ ਤਿੰਨ ਗੱਡੀਆਂ ਨੂੰ ਲਾਈ ਅੱਗ

ਪਾਤੜਾਂ, 22 ਜੂਨ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ ਵਿਚ ਆਪਣੇ ਗਵਾਂਢ ਵਿਚ ਰਹਿੰਦੇ ਥਾਣੇਦਾਰ ਅਤੇ ਇਕ ਹੋਰ ਗੁਆਂਢੀ ਦੀ ਕਾਰ ਨੂੰ ਕਰੀਬ ਅੱਧੀ ਰਾਤ ਨੂੰ ਅੱਗ ਲਾ ਦਿੱਤੀ | ਇਸ ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਬੜੀ ਮੁਸ਼ਕਿਲ ਨਾਲ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ 20 ਜੂਨ ਤੋਂ ਝੋਨਾ ਲਾਉਣ ਲਈ ਦਿੱਤੇ ਸਹਿਯੋਗ ਲਈ ਕਿਸਾਨਾਂ ਦਾ ਧੰਨਵਾਦ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਾਸੀਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ 20 ਜੂਨ ਤੋਂ ਝੋਨਾ ਬੀਜਣ ਲਈ ਕੀਤੀ ਅਪੀਲ ਦਾ ਕਿਸਾਨਾਂ ਅਤੇ ...

ਪੂਰੀ ਖ਼ਬਰ »

ਐਾਟੀ ਨਾਰਕੋਟਿਕ ਸੈੱਲ ਦੇ ਇਸਤਰੀ ਵਿੰਗ ਦਾ ਐਲਾਨ ਅੱਜ ਪ੍ਰਨੀਤ ਕੌਰ ਕਰਨਗੇ-ਨਿਕੜਾ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਕਾਂਗਰਸ ਦੇ ਐਾਟੀ ਨਾਰਕੋਟਿਕ ਸੈਲ ਦੇ ਇਸਤਰੀ ਵਿੰਗ ਦਾ ਐਲਾਨ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ 23 ਜੂਨ ਦਿਨ ਸਨਿਚਰਵਾਰ ਨੂੰ 10.30 ਵਜੇ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਕਰਨਗੇ | ਐਾਟੀ ਨਾਰਕੋਟਿਕ ...

ਪੂਰੀ ਖ਼ਬਰ »

ਪਲਾਟ 'ਤੇ ਕਬਜ਼ਾ ਕਰਨ ਲਈ ਕੁੱਟ ਮਾਰ ਕੀਤੀ

ਪਟਿਆਲਾ, 22 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੌੜ)-ਪਟਿਆਲਾ ਦੇ ਨਜ਼ਦੀਕੀ ਪਿੰਡ ਬਾਰਨ ਵਿਖੇ ਸਥਿਤ ਪਾਲਟ ਦੇ ਕਬਜ਼ਾ ਕਰਨ ਦੀ ਨੀਅਤ ਨਾਲ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਸਤਨਾਮ ਸਿੰਘ, ...

ਪੂਰੀ ਖ਼ਬਰ »

26 ਨੂੰ ਕਾਂਗਰਸ ਦੀਆਂ ਵਧੀਕੀਆਂ ਿਖ਼ਲਾਫ਼ ਲਾਇਆ ਜਾਵੇਗਾ ਰੋਸ ਧਰਨਾ-ਕਬੀਰ ਦਾਸ

ਭਾਦਸੋਂ, 22 ਜੂਨ (ਗੁਰਬਖ਼ਸ਼ ਸਿੰਘ ਵੜੈਚ)-ਪੰਜਾਬ ਦੀ ਕਾਂਗਰਸ ਸਰਕਾਰ ਆਪਣੀ ਡੇਢ ਕੁ ਸਾਲ ਦੀ ਮਾੜੀ ਕਾਰਗੁਜ਼ਾਰੀ ਨਾਲ ਹਰੇਕ ਵਰਗ ਦੇ ਮਨੋ ਉਤਰ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਨਾਭਾ ਹਲਕਾ ਨਾਭਾ ਤੋਂ ਅਗਵਾਈ ਕਰ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਫ਼ੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖ਼ਰੀਦ ਵੇਚ 'ਤੇ ਪਾਬੰਦੀ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿੱਤ ਨੇ ਫ਼ੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਆਮ ਜਨਤਾ ਦੇ ...

ਪੂਰੀ ਖ਼ਬਰ »

ਪੈਟਰੋਲੀਅਮ ਪਦਾਰਥਾਂ ਦੇ ਵੈਟ ਨਾ ਘਟਾਏ ਜਾਣ 'ਤੇ ਅਕਾਲੀ ਦਲ ਵਲੋਂ ਡੀ. ਸੀ. ਦਫ਼ਤਰ ਦੇ ਘਿਰਾਓ ਦੀ ਧਮਕੀ

ਪਟਿਆਲਾ, 22 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਹਲਕਾ ਸਨੌਰ ਦੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦੂਖ ...

ਪੂਰੀ ਖ਼ਬਰ »

ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲੀ

ਬਨੂੜ, 22 ਜੂਨ (ਭੁਪਿੰਦਰ ਸਿੰਘ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਦੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਦਾ ਰਹਿਣ ਵਾਲਾ 27 ਸਾਲ ਨੌਜਵਾਨ ਪਿਛਲੇ ਇਕ ਹਫ਼ਤੇ ਤੋਂ ਘਰੋਂ ਲਾਪਤਾ ਸੀ | ਜਿਸ ਦਾ ਕੁਝ ਪਤਾ ਨਹੀਂ ਚੱਲ ਰਿਹਾ ਸੀ ਇਸ ਤੋਂ ਬਾਅਦ ਨੌਜਵਾਨ ਦੇ ਪਿਤਾ ਨੇ ਉਸ ਦੀ ...

ਪੂਰੀ ਖ਼ਬਰ »

ਪੰਜਾਬੀ ਲੋਕ ਕਲਾ ਮੰਚ ਦੀ ਬੈਠਕ

ਨਾਭਾ, 22 ਜੂਨ (ਕਰਮਜੀਤ ਸਿੰਘ)-ਪੰਜਾਬੀ ਲੋਕ ਕਲਾ ਮੰਚ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਸਰਪ੍ਰਸਤ ਜੁਗਰਾਜ ਧੌਲਾ ਅਤੇ ਪ੍ਰੀਤਮ ਸਿੰਘ ਰੁਪਾਲ ਦੀ ਅਗਵਾਈ ਅਧੀਨ ਮੰਚ ਦੇ ਪ੍ਰਧਾਨ ਹਰਦਿਆਲ ਸਿੰਘ ਥੂਹੀ ਦੀ ਪ੍ਰਧਾਨਗੀ ਵਿਚ ਥੂਹੀ ਨਿਵਾਸ ਵਿਖੇ ਹੋਈ | ਇਸ ਮੀਟਿੰਗ ਵਿਚ ...

ਪੂਰੀ ਖ਼ਬਰ »

ਪਿੰਗਲਾ ਆਸ਼ਰਮ ਦੀ ਸੇਵਾ ਹੀ ਸੱਚੀ ਮਾਨਵਤਾ ਦੀ ਸੇਵਾ ਹੈ-ਐਸ.ਪੀ. ਮਨਜੀਤ ਸਿੰਘ ਬਰਾੜ

ਸਨੌਰ, 22 ਜੂਨ (ਸੋਖਲ)-ਸਮਾਜ ਸੇਵੀ ਸੰਸਥਾ ਦੋਸਤ ਕਲੱਬ ਦੇ ਵੱਲੋਂ ਸਨੌਰ ਰੋਡ 'ਤੇ ਸਥਿਤ ਪਿੰਗਲਾ ਆਸ਼ਰਮ ਵਿਖੇ ਕਲੱਬ ਦੇ ਪ੍ਰਧਾਨ ਕਰਨਲ ਜੇ.ਐੱਸ. ਥਿੰਦ ਦੇ ਜਨਮ ਦਿਵਸ ਦੇ ਮੌਕੇ ਆਸ਼ਰਮ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ | ਇਸ ਮੌਕੇ ਆਸ਼ਰਮ ਦੇ 200 ਤੋਂ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਕਾਮੀ ਕਲਾਂ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਘਨੌਰ, 22 ਜੂਨ (ਬਲਜਿੰਦਰ ਸਿੰਘ ਗਿੱਲ)-ਪਿੰਡ ਕਾਮੀ ਕਲਾਂ 'ਚ ਲਗਪਗ 6 ਮਹੀਨੇ ਤੋਂ ਗੁੱਗਾ ਮਾੜੀ ਨੂੰ ਜਾਂਦੀ ਸੜਕ 'ਤੇ ਦਰਜਨਾਂ ਹੀ ਘਰਾਂ ਦੇ ਸਾਹਮਣੇ ਦੋ-ਦੋ ਫੁੱਟ ਦੇ ਕਰੀਬ ਗੰਦਾ ਪਾਣੀ ਖੜ੍ਹਨ ਨਾਲ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਉੁਣ ਲਈ ਮਜਬੂਰ ਹਨ | ਬਲਜਿੰਦਰ ...

ਪੂਰੀ ਖ਼ਬਰ »

ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਵਲੋਂ ਸਰਕਲ ਪਟਿਆਲਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਪਟਿਆਲਾ, 22 ਜੂਨ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੀ ਜ਼ਿਲ੍ਹਾ ਪਟਿਆਲਾ ਦੀ ਇਕ ਹੰਗਾਮੀ ਬੈਠਕ ਕੁਲਵੰਤ ਸਿੰਘ ਨਾਭਾ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ 'ਚ ਸ. ਬਲਵਿੰਦਰ ਸਿੰਘ ਪਸਿਆਣਾ ਸੂਬਾ ...

ਪੂਰੀ ਖ਼ਬਰ »

ਕਰਜ਼ਾ ਵਸੂਲਣ ਗਏ ਬੈਂਕ ਮੈਨੇਜਰ ਨਾਲ ਪਿਉ-ਪੁੱਤਰ ਵਲੋਂ ਧੱਕਾ-ਮੁੱਕੀ-ਕੇਸ ਦਰਜ

ਰਾਜਪੁਰਾ, 22 ਜੂਨ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਕਰਜ਼ਾ ਦੀ ਰਕਮ ਵਸੂਲਣ ਗਏ ਸਰਕਾਰੀ ਖੇਤੀਬਾੜੀ ਵਿਕਾਸ ਬੈਂਕ ਸ਼ਾਖਾ ਘਨੌਰ ਦੇ ਮੈਨੇਜਰ ਦੀ ਧੱਕਾ-ਮੁੱਕੀ ਕਰਨ ਦੇ ਦੋਸ਼ ਹੇਠ ਪਿੰਡ ਹਰਪਾਲਪੁਰ ਦੇ ਵਸਨੀਕ ਪਿਉ-ਪੁੱਤਰ ਿਖ਼ਲਾਫ਼ ਕੇਸ ਦਰਜ ਕਰਕੇ ...

ਪੂਰੀ ਖ਼ਬਰ »

ਥਾਣਾ ਅਰਬਨ ਅਸਟੇਟ ਨੂੰ ਨਵੀਂ ਇਮਾਰਤ 'ਚ ਕੀਤਾ ਤਬਦੀਲ

ਪਟਿਆਲਾ, 22 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਇੱਥੇ ਦੇ ਅਰਬਨ ਅਸਟੇਟ ਫੇਸ-1 ਦੇ ਰਿਹਾਇਸ਼ੀ ਇਲਾਕੇ 'ਚ ਚੱਲ ਰਹੇ ਥਾਣਾ ਅਰਬਨ ਅਸਟੇਟ ਨੂੰ ਫੇਸ-2 ਵਿਖੇ ਬਣਾਈ ਗਈ ਨਵੀਂ ਇਮਾਰਤ 'ਚ ਤਬਦੀਲ ਕੀਤਾ ਗਿਆ ਹੈ ਜਿੱਥੇ ਅੱਜ ਪਹਿਲਾਂ ਅਰਬਨ ਅਸਟੇਟ ਦੇ ਮੁਖੀ ਹਰਜਿੰਦਰ ...

ਪੂਰੀ ਖ਼ਬਰ »

ਬਨੂੜ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਲਈ ਵਿਕਾਸ ਕਾਰਜਾਂ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ-ਕੰਬੋਜ

ਬਨੂੜ, 22 ਜੂਨ (ਪ.ਪ.)-ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਸ਼ਹਿਰ ਦੇ ਵਿਕਾਸ ਲਈ ਕਰੀਬ ਦੋ ਕਰੋੜ ਰੁਪਏ ਦੇ ਨੀਂਹ ਪੱਥਰ ਰੱਖੇ ਜਿਸ ਤਹਿਤ ਅੱਧੀ ਦਰਜਨ ਵਾਰਡਾਂ ਵਿਚ ਇੰਟਰਲਾਕਿੰਗ ਟਾਈਲਾਂ ਲਾਉਣ 'ਤੇ ਨਾਲੀਆਂ ਬਣਾਉਣ ਸਮੇਤ ਕੌਾਸਲ ਅਧੀਨ ਆਉਂਦੀ ਪਸ਼ੂ ਹਸਪਤਾਲ ਤੋਂ ...

ਪੂਰੀ ਖ਼ਬਰ »

ਈ-ਗਵਰਨੈਂਸ ਸਬੰਧੀ ਜਾਣਕਾਰੀ ਦੇਣ ਲਈ ਵਰਕਸ਼ਾਪ ਕਰਵਾਈ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਦੇ ਆਦੇਸ਼ਾਂ ਅਨੁਸਾਰ ਪਟਿਆਲਾ ਖੇਤਰ ਦੇ ਕਾਰਜ ਸਾਧਕ ਅਫ਼ਸਰਾਂ ਅਤੇ ਸਬੰਧਿਤ ਸਟਾਫ਼ ਨੂੰ ਈ-ਗਵਰਨੈਂਸ ਸਬੰਧੀ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ...

ਪੂਰੀ ਖ਼ਬਰ »

15 ਕਿਲੋ ਭੁੱਕੀ ਸਮੇਤ 3 ਕਾਬੂ

ਰਾਜਪੁਰਾ, 22 ਜੂਨ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ਹਿਰੀ ਅਤੇ ਸਦਰ ਦੀ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ 3 ਵਿਅਕਤੀਆਂ ਨੂੰ 15 ਕਿੱਲੋ ਭੁੱਕੀ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਦੀ ਕਸਤੂਰਬਾ ਪੁਲਿਸ ਚੌਾਕੀ ਦੇ ਇੰਚਾਰਜ ...

ਪੂਰੀ ਖ਼ਬਰ »

84 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਰਾਜਪੁਰਾ, 22 ਜੂਨ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਘਰ ਵਿਚ ਛਾਪਾਮਾਰੀ ਕਰਕੇ 84 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰ ਘਰ ਦੇ ਮਾਲਕ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ਹਿਰੀ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਟਾਇਰ ਫਟਣ ਨਾਲ ਕਾਰ ਪਲਟੀ, 3 ਨੌਜਵਾਨ ਵਾਲ ਵਾਲ ਬਚੇ

ਰਾਜਪੁਰਾ, 22 ਜੂਨ (ਜੀ.ਪੀ. ਸਿੰਘ)-ਅੱਜ ਸ਼ਾਮ ਰਾਜਪੁਰਾ-ਪਟਿਆਲਾ ਰੋਡ 'ਤੇ ਨਵੀਂ ਅਨਾਜ ਮੰਡੀ ਦੇ ਸਾਹਮਣੇ ਇਕ ਕਾਰ ਟਾਇਰ ਫੱਟਣ ਕਾਰਨ ਪਲਟ ਗਈ | ਕਾਰ ਸਵਾਰ ਤਿੰਨੇ ਨੌਜਵਾਨ ਵਾਲ ਵਾਲ ਬੱਚ ਗਏ ਉਨ੍ਹਾਂ ਨੂੰ ਮਮੂਲੀ ਸੱਟਾਂ ਹੀ ਲੱਗੀਆਂ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕੌ ਾਸਲਰ ਸਤਵੰਤ ਰਾਣੀ ਨੇ ਇੰਟਰਲਾਕਿੰਗ ਸੜਕ ਦਾ ਉਦਘਾਟਨ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਵਾਰਡ ਨੰਬਰ 57 ਬਡੂੰਗਰ ਵਿਖੇ ਵਾਲਮੀਕੀ ਮੰਦਿਰ ਨੇੜੇ ਬਣਨ ਜਾ ਰਹੀ ਇੰਟਰਲਾਕਿੰਗ ਸੜਕ ਦਾ ਉਦਘਾਟਨ ਇਲਾਕਾ ਵਾਸੀਆਂ ਦੀ ਮੌਜੂਦਗੀ ਵਿਚ ਕੌਾਸਲਰ ਸਤਵੰਤ ਰਾਣੀ ਵਲੋਂ ਕੀਤਾ ਗਿਆ | ਇਸ ਮੌਕੇ ਕੌਾਸਲਰ ਸਤਵੰਤ ਰਾਣੀ ਅਤੇ ...

ਪੂਰੀ ਖ਼ਬਰ »

ਮੱਛਰਾਂ ਦੀ ਪੈਦਾਇਸ਼ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਿਰੀਖਣ

ਪਟਿਆਲਾ, 22 ਜੂਨ (ਮਨਦੀਪ ਸਿੰਘ ਖਰੋੜ)-ਸ਼ੁੱਕਰਵਾਰ ਨੂੰ 'ਡਰਾਈ ਡੇ' ਵਜੋਂ ਮਨਾਉਂਦਿਆਂ ਸਿਹਤ ਵਿਭਾਗ ਦੀ ਟੀਮ ਵਲੋਂ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੱਛਰ ਦੇ ਲਾਰਵੇ ਦੀ ਪੈਦਾਇਸ਼ ਰੋਕਣ ਲਈ ਜਿੱਥੇ ਲਾਰਵੀਸਾਈਡਲ ਦਵਾਈ ਦਾ ਛਿੜਕਾਅ ਕੀਤਾ ਗਿਆ ਉੱਥੇ ਹੀ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਆਧਾਰਤ ਵਰਕਰਾਂ ਨੇ ਪੰਚਾਇਤੀਕਰਨ ਅਤੇ ਕਮੇਟੀਆਂ ਬਣਾਉਣ ਦੇ ਵਿਰੋਧ ਕੀਤਾ 'ਚ ਪਿੰਡਾਂ 'ਚ ਝੰਡਾ ਮਾਰਚ

ਦੇਵੀਗੜ੍ਹ, 22 ਜੂਨ (ਮੁਖ਼ਤਿਆਰ ਸਿੰਘ ਨੌਗਾਵਾਂ)-ਜਲ ਸਪਲਾਈ ਤੇ ਸੈਨੀਟੇਸ਼ਨ ਠੇਕਾ ਆਧਾਰਤ ਵਰਕਰਾਂ ਨੇ ਬਲਾਕ ਭੁੱਨਰਹੇੜੀ ਦੇ ਵੱਖ-ਵੱਖ ਪਿੰਡਾਂ ਵਿਚ ਸਰਕਲ ਪ੍ਰਧਾਨ ਗੁਰਚਰਨ ਸਿੰਘ ਖਾਕਟਾਂ ਦੀ ਪ੍ਰਧਾਨਗੀ ਹੇਠ ਵੱਖ ਵੱਖ ਪਿੰਡਾਂ 'ਚ ਝੰਡਾ ਮਾਰਚ ਕਰਕੇ ਲੋਕਾਂ ਨਾਲ ...

ਪੂਰੀ ਖ਼ਬਰ »

ਵਿਧਾਇਕ ਚੰਦੂਮਾਜਰਾ ਵਲੋਂ ਸਰਪੰਚ ਆਗਿਆ ਰਾਮ ਨਾਲ ਦੁੱਖ ਪ੍ਰਗਟ

ਦੇਵੀਗੜ੍ਹ, 22 ਜੂਨ (ਰਾਜਿੰਦਰ ਸਿੰਘ ਮੌਜੀ)-ਪੰਜਾਬ ਸਰਕਾਰ ਵਲੋਂ ਰਾਜਸੀ ਮਨੋਰਥ ਪੂਰਾ ਕਰਨ ਲਈ ਪਿੰਡਾਂ ਦਾ ਵਿਕਾਸ ਰੋਕਿਆ ਗਿਆ ਜਿਸ ਦਾ ਜਵਾਬ ਲੋਕੀ ਆਉਣ ਵਾਲੀਆਂ ਚੋਣਾਂ ਵਿਚ ਦੇਣਗੇ | ਇਹ ਪ੍ਰਗਟਾਵਾ ਅੱਜ ਪਿੰਡ ਮਗਰ ਸਾਹਿਬ ਵਿਖੇ ਸਰਪੰਚ ਆਗਿਆ ਰਾਮ ਦੇ ਪਿਤਾ ਸ਼ਿਵ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਨੇ ਸਰਕਾਰੀ ਭੱਠਿਆਂ ਵਾਲੀ ਜ਼ਮੀਨ ਤੋਂ ਕਬਜ਼ਾ ਛੁਡਵਾਇਆ

ਸ਼ੁਤਰਾਣਾ/ਬਾਦਸ਼ਾਹਪੁਰ, 22 ਜੂਨ (ਮਹਿਰੋਕ/ਢੋਟ)-ਵਿਧਾਨ ਸਭਾ ਹਲਕਾ ਸ਼ੁਤਰਾਣਾ ਵਿਖੇ ਜੰਗਲਾਤ ਵਿਭਾਗ ਵਲੋਂ ਸਰਕਾਰੀ ਭੱਠਿਆਂ ਵਾਲੀ ਜ਼ਮੀਨ ਉੱਪਰ ਲੋਕਾਂ ਵਲੋਂ ਕੀਤੇ ਹੋਏ ਨਾਜਾਇਜ਼ ਕਬਜ਼ੇ ਨੂੰ ਮਾਲ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਛੁਡਾ ਲਿਆ ਹੈ | ...

ਪੂਰੀ ਖ਼ਬਰ »

ਗੰਦੇ ਪਾਣੀ ਕਾਰਨ ਸ਼ਹਿਰ ਵਾਸੀਆਂ 'ਤੇ ਵੱਡੀ ਬਿਮਾਰੀ ਕਰ ਸਕਦੀ ਹੈ ਹਮਲਾ ਰਾਜਪੁਰਾ ਸ਼ਹਿਰ ਦੀਆਂ ਟੂਟੀਆਂ ਵਿਚ ਆ ਰਿਹੈ ਬਦਬੂਦਾਰ ਗੰਦਾ ਪਾਣੀ

• ਰਣਜੀਤ ਸਿੰਘ ਰਾਜਪੁਰਾ, 22 ਜੂਨ-ਸਥਾਨਕ ਸ਼ਹਿਰ ਦੀਆਂ ਟੂਟੀਆਂ ਵਿਚ ਗੰਦਾ ਪਾਣੀ ਆਉਣ ਨਾਲ ਸ਼ਹਿਰ ਵਾਸੀ ਬਹੁਤ ਹੀ ਜ਼ਿਆਦਾ ਔਖੇ ਹੋਏ ਪਏ ਹਨ | ਇਸ ਗੰਦੇ ਪਾਣੀ ਨਾਲ ਸ਼ਹਿਰ ਵਾਸੀ ਕਿਸੇ ਵੱਡੀ ਆਫ਼ਤ ਦੇ ਸ਼ਿਕਾਰ ਹੋ ਸਕਦੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ...

ਪੂਰੀ ਖ਼ਬਰ »

ਰਾਜਪੁਰਾ ਸ਼ਹਿਰ ਦੀਆਂ ਟੂਟੀਆਂ ਵਿਚ ਆ ਰਿਹੈ ਬਦਬੂਦਾਰ ਗੰਦਾ ਪਾਣੀ

• ਰਣਜੀਤ ਸਿੰਘ ਰਾਜਪੁਰਾ, 22 ਜੂਨ-ਸਥਾਨਕ ਸ਼ਹਿਰ ਦੀਆਂ ਟੂਟੀਆਂ ਵਿਚ ਗੰਦਾ ਪਾਣੀ ਆਉਣ ਨਾਲ ਸ਼ਹਿਰ ਵਾਸੀ ਬਹੁਤ ਹੀ ਜ਼ਿਆਦਾ ਔਖੇ ਹੋਏ ਪਏ ਹਨ | ਇਸ ਗੰਦੇ ਪਾਣੀ ਨਾਲ ਸ਼ਹਿਰ ਵਾਸੀ ਕਿਸੇ ਵੱਡੀ ਆਫ਼ਤ ਦੇ ਸ਼ਿਕਾਰ ਹੋ ਸਕਦੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ...

ਪੂਰੀ ਖ਼ਬਰ »

ਡਾ. ਬੀ.ਆਰ. ਅੰਬੇਡਕਰ ਹਿਊਮਨ ਰਾਈਟਸ ਐਾਡ ਵੈਲਫੇਅਰ ਫਾਊਾਡੇਸ਼ਨ ਦੀ ਮੀਟਿੰਗ

ਸਮਾਣਾ, 22 ਜੂਨ (ਹਰਵਿੰਦਰ ਸਿੰਘ ਟੋਨੀ)-ਡਾ. ਬੀ.ਆਰ ਅੰਬੇਦਕਰ ਹਿਊਮਨ ਰਾਈਟਸ ਐਾਡ ਵੈੱਲਫੇਅਰ ਫਾਉਂਡੇਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਜਗਤਾਰ ਲਾਲ ਰਾਜੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਵਿਸ਼ੇਸ਼ ਤੌਰ 'ਤੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਸ਼ਾਮਲ ਹੋਏ | ਇਸ ...

ਪੂਰੀ ਖ਼ਬਰ »

ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕੀਟਨਾਸ਼ਕਾਂ ਤੇ ਖਾਦਾਂ ਦੀ ਘੱਟ ਵਰਤੋਂ ਕੀਤੀ ਜਾਵੇ-ਮੁੱਖ ਖੇਤੀਬਾੜੀ ਅਫ਼ਸਰ

ਸ਼ੁਤਰਾਣਾ, 22 ਜੂਨ (ਬਲਦੇਵ ਸਿੰਘ ਮਹਿਰੋਕ)-ਕਿਸਾਨਾਂ ਵੱਲੋਂ ਫ਼ਸਲਾਂ ਉੱਪਰ ਕੀਤੀਆਂ ਜਾਂਦੀਆਂ ਕੀਟਨਾਸ਼ਕ ਦਵਾਈਆਂ ਦੀਆਂ ਲੋੜ ਤੋਂ ਬਹੁਤ ਜ਼ਿਆਦਾ ਸਪਰੇਆਂ ਕਾਰਨ ਵਾਤਾਵਰਨ ਦਿਨੋਂ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਜਦਕਿ ਸਾਡਾ ਆਲਾ-ਦੁਆਲਾ ਤੇ ਵਾਤਾਵਰਨ ਨੂੰ ...

ਪੂਰੀ ਖ਼ਬਰ »

ਗੁਰਦੁਆਰਿਆਂ 'ਤੇ ਲੱਗੇ ਸਪੀਕਰਾਂ ਸਬੰਧੀ ਸਿੰਘ ਸਾਹਿਬਾਨ ਦਾ ਫ਼ੈਸਲਾ ਸਲਾਹੁਣਯੋਗ-ਪੀ. ਪੀ. ਸੀ. ਬੀ.

ਪਟਿਆਲਾ, 22 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 14 ਜੂਨ ਨੂੰ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਗੁਰਦੁਆਰਾ ਸਾਹਿਬ ਵਿਚ ਲੱਗੇ ਲਾਊਡ ਸਪੀਕਰਾਂ ਦੀ ਆਵਾਜ਼ ਗੁਰੂ ਘਰ ਅੰਦਰ ਹੀ ਸੀਮਤ ਰੱਖਣ ਸਬੰਧੀ ਪਾਸ ਕੀਤਾ ਗਿਆ ਮਤਾ ...

ਪੂਰੀ ਖ਼ਬਰ »

ਦਲਿਤ ਭਾਈਚਾਰੇ ਦੀ ਵਿਸ਼ੇਸ਼ ਬੈਠਕ

ਨਾਭਾ, 22 ਜੂਨ (ਕਰਮਜੀਤ ਸਿੰਘ)-ਅੱਜ ਦਲਿਤ ਭਾਈਚਾਰੇ ਦੀ ਜ਼ਰੂਰੀ ਬੈਠਕ ਵਾਲਮੀਕ ਮੰਦਿਰ ਨਾਭਾ ਵਿਖੇ ਕਰਮ ਚੰਦ ਮੱਟੂ ਦੀ ਪ੍ਰਧਾਨਗੀ ਹੇਠ ਹੋਈ | ਇਸ ਬੈਠਕ ਵਿਚ ਸਮੂਹ ਭਾਈਚਾਰੇ ਵਲੋਂ ਵਾਲਮੀਕ ਟਕਸਾਲੀ ਆਗੂ ਅਤੇ ਨਗਰ ਕੌਾਸਲ ਨਾਭਾ ਦੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ...

ਪੂਰੀ ਖ਼ਬਰ »

ਪਵਨ ਰਾਜਪ੍ਰੋਹਿਤ ਨੂੰ ਪ੍ਰਧਾਨ ਯੁਵਾ ਮੋਰਚਾ ਪੰਜਾਬ ਬਣਾਇਆ

ਪਟਿਆਲਾ, 22 ਜੂਨ (ਧਰਮਿੰਦਰ ਸਿੰਘ ਸਿੱਧੂ)-ਅਖਿਲ ਭਾਰਤ ਵਰਸ਼ਿਅ ਬ੍ਰਾਹਮਣ ਮਹਾ ਸਭਾ (ਰਜਿ:) ਦੇ ਸੰਗਠਨ ਵਿਸਥਾਰ ਪ੍ਰੋਗਰਾਮ ਸਬੰਧੀ ਬੈਠਕ 17 ਜੂਨ ਨੂੰ ਸੰਤ ਕੁਟੀਆ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਐਸ.ਸੀ. ਵਸਿਸਟ ਪ੍ਰਧਾਨ ਪੰਜਾਬ ਵਲੋਂ ਕੀਤੀ ਗਈ | ਮੁੱਖ ਮਹਿਮਾਨ ਦਿੱਲੀ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਨਕਲੀ ਦਵਾਈਆਂ ਵੇਚਣ ਵਾਲੇ ਰਾਜੇਸ਼ ਗੁਪਤਾ ਦੀ ਗਿ੍ਫ਼ਤਾਰ ਦੀ ਮੰਗ

ਨਾਭਾ, 22 ਜੂਨ (ਪ.ਪ.)-ਪਿਛਲੇ ਦਿਨੀਂ ਨਾਭਾ ਵਿਖੇ ਐਮ.ਐਸ. ਗੁਪਤਾ ਸਰਵਿਸ ਸੈਂਟਰ ਨਾਭਾ ਦੇ ਮਾਲਕ ਰਜੇਸ਼ ਗੁਪਤਾ ਪੁੱਤਰ ਪਵਨ ਕੁਮਾਰ ਉਪਰ ਜੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਦੇ ਬਿਆਨਾਂ 'ਤੇ ਮੁਕੱਦਮਾ ਨੰ. 55 ਧਾਰਾ 420 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ...

ਪੂਰੀ ਖ਼ਬਰ »

ਐਲ.ਆਈ.ਸੀ. ਦੇ ਐਸ.ਬੀ.ਏ. ਨਰਵਿੰਦਰ ਸਿੰਘ ਵਲੋਂ ਦਫ਼ਤਰ ਦਾ ਉਦਘਾਟਨ

ਨਾਭਾ, 22 ਜੂਨ (ਅਮਨਦੀਪ ਸਿੰਘ ਲਵਲੀ)-ਐਲ.ਆਈ.ਸੀ. ਦੇ ਐਸ.ਬੀ.ਏ. ਨਰਵਿੰਦਰ ਸਿੰਘ ਦੇ ਮਿੰਨੀ ਦਫ਼ਤਰ ਦਾ ਉਦਘਾਟਨ ਐਲ.ਆਈ.ਸੀ. ਦੇ ਮੁੱਖ ਦਫ਼ਤਰ ਦੇ ਨਜ਼ਦੀਕ ਬਰਾਂਚ ਮੈਨੇਜਰ ਸੋਹਣ ਲਾਲ ਦੁਆਰਾ ਕੀਤਾ ਗਿਆ | ਇਸ ਮੌਕੇ ਗੱਲਬਾਤ ਦੌਰਾਨ ਨਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਦਫ਼ਤਰ ...

ਪੂਰੀ ਖ਼ਬਰ »

ਕੁਲਵਿੰਦਰ ਸਿੰਘ ਸਿੱਧੂ ਬਣੇ ਗੁ: ਸਿੰਘ ਸਭਾ ਦੇ ਪ੍ਰਧਾਨ

ਸਮਾਣਾ, 22 ਜੂਨ (ਗੁਰਦੀਪ ਸ਼ਰਮਾ)-ਅੱਜ ਏਥੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕੀ ਮੈਂਬਰਾਂ ਦੀ ਵਿਸ਼ੇਸ਼ ਬੈਠਕ ਕਮੇਟੀ ਦੇ ਪ੍ਰਧਾਨ ਸਤਪਾਲ ਸਿੰਘ ਸਵੀਟੀ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਦੌਰਾਨ ਗੁਰਦੁਆਰਾ ਸਾਹਿਬ ਦੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਸੁਸਾਇਟੀ ਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕੀਤੀ ਲੰਗਰ ਦੀ ਸੇਵਾ

ਨਾਭਾ, 22 ਜੂਨ (ਕਰਮਜੀਤ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੇਵਾ ਸੁਸਾਇਟੀ ਨਾਭਾ ਵਲੋਂ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਲਿਜਾ ਵਰਤਾਏ ਜਾਣ ਦੀਆਂ ਸੇਵਾਵਾਂ ਲਗਾਤਾਰ ...

ਪੂਰੀ ਖ਼ਬਰ »

ਹਾਮਝੇੜੀ ਦੇ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਐਤਵਾਰ ਸਮੇਤ ਸਾਰੀਆਂ ਛੁੱਟੀਆਂ ਦੌਰਾਨ ਸਕੂਲ ਖੋਲ੍ਹ ਕੇ ਕਰਵਾਉਂਦੇ ਨੇ ਪੜ੍ਹਾਈ

ਪਾਤੜਾਂ, 22 ਜੂਨ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਬਲਾਕ ਦੇ ਪਿੰਡ ਹਾਮਝੇੜੀ ਦਾ ਸਰਕਾਰੀ ਹਾਈ ਸਕੂਲ ਇੱਕ ਅਜਿਹਾ ਸਕੂਲ ਹੈ ਜਿਹੜਾ ਕਿ ਸਰਕਾਰ ਦੀਆਂ ਪ੍ਰਮਾਣਿਤ ਛੁੱਟੀਆਂ ਸਮੇਤ ਐਤਵਾਰ ਨੂੰ ਵੀ ਖੁੱਲ੍ਹਦਾ ਹੈ | ਇਸ ਸਕੂਲ ਦਾ ਮੁੱਖ ਅਧਿਆਪਕ ਬੇਅੰਤ ਸਿੰਘ ਜਨਮ ਤੋਂ ਹੀ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ 'ਚ 2700 ਗੋਲੀਆਂ, 740 ਕੈਪਸੂਲ, 6 ਗ੍ਰਾਮ ਸਮੈਕ ਅਤੇ ਸ਼ਰਾਬ ਬਰਾਮਦ

ਪਟਿਆਲਾ, 22 ਜੂਨ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਨੇ ਭੈੜੇ ਅਨਸਰਾਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਵੱਖ-ਵੱਖ ਮਾਮਲਿਆਂ 'ਚ 2700 ਗੋਲੀਆਂ, 740 ਕੈਪਸੂਲ, 6 ਗਰਾਮ ਸਮੈਕ ਅਤੇ ਸ਼ਰਾਬ ਬਰਾਮਦ ਕਰਕੇ ਚਾਰ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ...

ਪੂਰੀ ਖ਼ਬਰ »

ਮੇਅਰ ਨੇ ਰੱਖਿਆ ਹਿੰਦੀ ਅਤੇ ਸਵੱਛਤਾ ਪਾਰਕ ਦਾ ਨੀਂਹ ਪੱਥਰ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੀਲਖ਼ਾਨਾ ਵਿਖੇ ਪਿੰ੍ਰਸੀਪਲ ਕਰਮਜੀਤ ਸਿੰਘ ਦੀ ਅਗਵਾਈ ਹੇਠ ਸਟੇਟ ਐਵਾਰਡੀ ਹਿੰਦੀ ਅਧਿਆਪਕਾ ਡਾ. ਮੀਨਾਕਸ਼ੀ ਵਰਮਾ ਵਲੋਂ ਸਕੂਲ ਵਿਖੇ ਹਿੰਦੀ ਪਾਰਕ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ ...

ਪੂਰੀ ਖ਼ਬਰ »

ਪੰਜਾਬ ਦਾ ਵੱਡਾ ਖੋਜ ਕੇਂਦਰ ਹਲਕਾ ਵਾਸੀਆਂ ਲਈ ਮੁੱਖ ਮੰਤਰੀ ਦੀ ਵੱਡੀ ਦੇਣ-ਵਿਧਾਇਕ ਰਜਿੰਦਰ ਸਿੰਘ

ਸਮਾਣਾ, 22 ਜੂਨ (ਹਰਵਿੰਦਰ ਸਿੰਘ ਟੋਨੀ)-ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਵਜੀਦਪੁਰ ਵਿਖੇ 25 ਏਕੜ ਰਕਬੇ 'ਚ 4 ਕਰੋੜ ਰੁਪਏ ਦੀ ਲਾਗਤ ਨਾਲ ਅਮਰੂਦਾਂ ਦਾ ਖੋਜ ਕੇਂਦਰ ਸਥਾਪਿਤ ਕਰਨਾ ਹਲਕਾ ਵਾਸੀਆਂ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਣੇ ਦੋ ਨੌਜਵਾਨ ਕਾਬੂ

ਸਮਾਣਾ, 22 ਜੂਨ (ਅ.ਪ੍ਰ.)-ਸੀ.ਆਈ.ਏ. ਸਟਾਫ਼ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਸੀ.ਆਈ.ਏ. ਮੁਖੀ ਨਰੈਣ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਅਵਤਾਰ ਸਿੰਘ ਸਿੱਧੂ ਦੀ ...

ਪੂਰੀ ਖ਼ਬਰ »

ਥਾਪਰ ਯੂਨੀਵਰਸਿਟੀ ਨੰੂ ਸਰਬੋਤਮ ਆਵਾਸ ਲਈ ਪੁਰਸਕਾਰ ਮਿਲਿਆ

ਪਟਿਆਲਾ, 22 ਜੂਨ (ਗੁਰਵਿੰਦਰ ਸਿੰਘ ਔਲਖ)-ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ (ਟੀਆਈਈਟੀ), ਪਟਿਆਲਾ ਨੰੂ ਆਰਆਈਏਆਈ ਆਰਕੀਟੈਕਚੁਰਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ | ਟੀਆਈਈਟੀ ਨੰੂ ਇਹ ਐਵਾਰਡ ਡਬਿਲੰਸ ਮੈਂਸ਼ਨ ਹਾਊਸ 'ਚ 29ਵੇਂ ...

ਪੂਰੀ ਖ਼ਬਰ »

ਪੋ੍ਰ. ਬਡੂੰਗਰ ਨੇ ਹਰਿੰਦਰਜੀਤ ਸਿੰਘ ਤੇ ਕੰਵਰਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਪਟਿਆਲਾ, 22 ਜੂਨ (ਜ.ਸ. ਢਿੱਲੋਂ)-ਪੰਜਾਬ ਪੁਲਿਸ ਦੇ ਸੇਵਾ ਮੁਕਤ ਪੁਲਿਸ ਕਪਤਾਨ ਹਰਿੰਦਰਜੀਤ ਸਿੰਘ ਜਿਨ੍ਹਾਂ ਦੀ ਮਾਤਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਨਾਲ ਘਰ ਜਾਕੇ ਦੁੱਖ ਸਾਂਝਾ ਕੀਤਾ | ਇਸ ਮੌਕੇ ਉਨ੍ਹਾਂ ਦੇ ਅਮਰੀਕਾ ਰਹਿੰਦੇ ਭਰਾ ਪਰਮਜੀਤ ਸਿੰਘ, ਸਾਬਕਾ ...

ਪੂਰੀ ਖ਼ਬਰ »

ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਹੀਨਾਵਾਰ ਬੈਠਕ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਬੈਠਕ ਬੱਸ ਸਟੈਂਡ ਨੇੜੇ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ | ਇਸ ਵਿਚ ਵੱਖ-ਵੱਖ ...

ਪੂਰੀ ਖ਼ਬਰ »

ਕਾਂਗਰਸੀਆਂ ਨੇ ਹੈਰੀਮਾਨ ਦੀ ਅਗਵਾਈ ਹੇਠ ਮੋਦੀ ਦਾ ਪੁਤਲਾ ਫੂਕਿਆ

ਦੇਵੀਗੜ੍ਹ, 22 ਜੂਨ (ਮੁਖਤਿਆਰ ਸਿੰਘ ਨੌਗਾਵਾਂ)-ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਿਖ਼ਲਾਫ਼ ਅੱਜ ਹਲਕਾ ਸਨੌਰ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਪਿੰਡ ਜੁਲਕਾਂ, ਮਸੀਂਗਣ, ਚਿੜਵਾ ਅਤੇ ਸ਼ੇਖਪੁਰ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਦੇ ਿਖ਼ਲਾਫ਼ ਕਾਰਵਾਈ ਨੂੰ ਲੈ ਕੇ ਲਾਸ਼ ਚੌਕ 'ਚ ਰੱਖ ਕੇ ਧਰਨਾ

ਪਾਤੜਾਂ, 22 ਜੂਨ (ਜਗਦੀਸ਼ ਸਿੰਘ ਕੰਬੋਜ)-7 ਦਿਨਾਂ ਤੋਂ ਗ਼ਾਇਬ ਹੋਏ ਵਿਅਕਤੀ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲਣ ਮਗਰੋਂ ਉਸ ਦੇ ਵਾਰਸਾਂ ਨੇ ਇਸ ਮੌਤ ਲਈ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨੂੰ ਜ਼ੰੁਮੇਵਾਰ ਦੱਸਦਿਆਂ ਸ਼ਹਿਰ ਦੇ ਚੌਾਕ ਵਿਚ ਧਰਨਾ ਲਾ ਦਿੱਤਾ | ...

ਪੂਰੀ ਖ਼ਬਰ »

ਮੋਦੀ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹੀ ਲੋਕਾਂ ਦਾ ਕਾਂਗਰਸ ਵੱਲ ਝੁਕਾਅ ਵਧਿਆ-ਕੇ. ਕੇ. ਸ਼ਰਮਾ

ਪਟਿਆਲਾ, 22 ਜੂਨ (ਜ.ਸ. ਢਿੱਲੋਂ)-ਸੀਨੀਅਰ ਕਾਂਗਰਸ ਆਗੂ ਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਇਥੇ ਵਰਕਰਾਂ ਨਾਲ ਇਕ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਲੋਕਾਂ ਨਾਲ ...

ਪੂਰੀ ਖ਼ਬਰ »

ਸਰਕਾਰੀ ਉਦਯੋਗਿਕ ਸਿਖਲਾਈ ਸਸਥਾ ਪਟਿਆਲਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ

ਪਟਿਆਲਾ, 22 ਜੂਨ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਪਟਿਆਲਾ ਵਿਖੇ ਸ੍ਰੀ ਵੀ.ਕੇ.ਬਾਂਸਲ ਡਿਪਟੀ ਡਾਇਰੈਕਟਰ ਕਮ ਪਿ੍ੰਸੀਪਲ ਦੀ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ | ਇਸ ਮੌਕੇ ਸਿਵਲ ਸਰਜਨ, ਪਟਿਆਲਾ ਦੇ ਦਫ਼ਤਰ ਤੋਂ ਆਏ ਸਿਵਲ ਸਰਜਨ ਡਾ. ...

ਪੂਰੀ ਖ਼ਬਰ »

ਪਟਿਆਲਾ ਕਾਲਜ ਆਫ਼ ਐਜੂਕੇਸ਼ਨ ਵਿਖੇ ਲਗਾਈ ਗਈ ਵਰਕਸ਼ਾਪ

ਪਟਿਆਲਾ, 22 ਜੂਨ (ਗੁਰਵਿੰਦਰ ਸਿੰਘ)-ਪਟਿਆਲਾ ਕਾਲਜ ਆਫ਼ ਐਜੂਕੇਸ਼ਨ, ਹਰਦਾਸਪੁਰ ਪਟਿਆਲਾ ਵਿਖੇ ਇਨਸਰਵਿਸ ਟੀਚਰਜ਼ ਨੂੰ ਕਰਵਾਏ ਜਾ ਰਹੇ ਡੀ.ਐਲ.ਐਡ. ਕੋਰਸ ਦੇ ਸਿੱਖਿਆਰਥੀਆਂ ਦੀ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੀਆਂ ਅਧਿਆਪਨ ...

ਪੂਰੀ ਖ਼ਬਰ »

ਘਰੇਲੂ ਬਿਜਲੀ ਦੇ ਖਪਤਕਾਰਾਂ ਦੀ ਸ਼ਰੇਆਮ ਲੁੱਟ ਤੁਰੰਤ ਬੰਦ ਹੋਵੇ- ਬੀਰ ਦਵਿੰਦਰ ਸਿੰਘ

ਪਟਿਆਲਾ, 22 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਘਰੇਲੂ ਬਿਜਲੀ ਦੇ ਕਰੋੜਾਂ ਖਪਤਕਾਰਾਂ ਦੀ ਸ਼ਰੇਆਮ ਲੁੱਟ ਕਰਕੇ, ਜੂਨ 2018 ਦੇ ਬਿਜਲੀ ਬਿਲਾਂ ਵਿਚ, ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵਲੋਂ ਬਿਜਲੀ ਦੇ ਵਧਾਏ ਗਏ ਦਰ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਇਆ

ਭਾਦਸੋਂ, 22 ਜੂਨ (ਪ.ਪ.)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਵਿਖੇ ਤਿੰਨ ਦਿਨਾ ਧਾਰਮਿਕ ਗੁਰਮਤਿ ਸਮਾਗਮ ਕਰਵਾਇਆ ਗਿਆ | ਸਮਾਗਮ ਦੇ ਅੰਤਿਮ ਦਿਨ ਬਾਬਾ ਲਖਵੀਰ ਸਿੰਘ ਅਤੇ ਬਾਬਾ ਗੁਰਜੰਟ ਸਿੰਘ ਮੰਡਵੀਂ ...

ਪੂਰੀ ਖ਼ਬਰ »

ਜੇ ਗੰਭੀਰ ਮਸਲਿਆਂ ਨੂੰ ਵੀ ਆਪਸੀ ਭਾਈਚਾਰੇ 'ਚ ਨਿਬੇੜ ਲਿਆ ਜਾਵੇ ਤਾਂ ਖੱਜਲ-ਖ਼ੁਆਰੀ ਤੋਂ ਬਚਿਆ ਜਾ ਸਕਦਾ ਹੈ-ਓ.ਪੀ. ਸਿੰਘ

ਘੱਗਾ, 22 ਜੂਨ (ਪ.ਪ.)-ਦੇਸ਼ ਵਿਚੋਂ ਰਿਸ਼ਵਤਖ਼ੋਰੀ ਤੇ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਲਈ ਜਿੱਥੇ ਸਰਕਾਰਾਂ ਨੂੰ ਧਿਆਨ ਦੇਣਾ ਪਵੇਗਾ ਉਥੇ ਹੀ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਤੇ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਤਾਂ ਕਿ ਦੇਸ਼ ਨੂੰ ਇਸ ਭਿ੍ਸ਼ਟਾਚਾਰ ਵਰਗੀ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਪਟਿਆਲਾ, 22 ਜੂਨ (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਵਿਕਾਸ ਕਾਲੋਨੀ ਪਟਿਆਲਾ ਦੀਆਂ ਔਰਤਾਂ ਵਲੋਂ 40 ਦਿਨਾਂ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਜਿਨ੍ਹਾਂ ਦਾ ਭੋਗ ਅੱਜ ਵਿਕਾਸ ਕਾਲੋਨੀ ਦੇ ਸੈਂਟਰਲ ਪਾਰਕ ਵਿਖੇ ਪਾਏ ਗਏ | ...

ਪੂਰੀ ਖ਼ਬਰ »

ਇੰਡੀਅਨ ਫਾਰਮਜ਼ ਐਸੋਸੀਏਸ਼ਨ ਵਲੋਂ ਪਾਵਰਕਾਮ ਦੇ ਚੇਅਰਮੈਨ ਦਾ ਸਨਮਾਨ

ਪਟਿਆਲਾ, 22 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਨੇ ਇੱਕ ਪੰਜ ਮੈਂਬਰੀ ਵਫਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਨਵੇਂ ਬਣੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ...

ਪੂਰੀ ਖ਼ਬਰ »

ਬ੍ਰਾਹਮਣ ਸਭਾ ਦੇ ਪ੍ਰਧਾਨ ਰਾਜੇਸ਼ ਸ਼ਰਮਾ ਵਲੋਂ ਵਿਧਾਇਕ ਨਾਲ ਮੁਲਾਕਾਤ

ਸਮਾਣਾ, 22 ਜੂਨ (ਗੁਰਦੀਪ ਸ਼ਰਮਾ)-ਪਿਛਲੇ ਦਿਨੀਂ ਬ੍ਰਾਹਮਣ ਸਭਾ ਸਮਾਣਾ ਦੀ ਹੋਈ ਚੋਣ ਦੋਰਾਨ ਦੋ ਧੜਿਆਂ ਦੇ ਬਣੇ ਵੱਖੋ-ਵੱਖ ਪ੍ਰਧਾਨਾਂ ਵਿਚੋਂ ਇਕ ਧੜੇ ਦੇ ਬਣੇ ਪ੍ਰਧਾਨ ਰਾਜੇਸ਼ ਸ਼ਰਮਾ (ਪਿੰਕਾ) ਨੇ ਹਲਕਾ ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ ਨਾਲ ਮੁਲਾਕਾਤ ਕਰਕੇ ...

ਪੂਰੀ ਖ਼ਬਰ »

ਫ਼ਸਲਾਂ ਦਾ ਝਾੜ ਵਧਾਉਣ ਲਈ ਕਿਸਾਨਾਂ ਦਾ ਸੈਮੀਨਾਰ ਕਰਵਾਇਆ

ਦੇਵੀਗੜ੍ਹ, 22 ਜੂਨ (ਮੁਖਤਿਆਰ ਸਿੰਘ ਨੌਗਾਵਾਂ)-ਕੋਸਾਮਿਲ ਗੋਲਡ ਸਲਫ਼ਰ ਵਲੋਂ ਕਰਤਾਰ ਸਿੰਘ ਐਾਡ ਸੰਨਜ਼ ਕੀੜੇ ਮਾਰ ਦਵਾਈ ਵਿਕਰੇਤਾ ਵਲੋਂ ਫ਼ਸਲਾਂ ਦਾ ਝਾੜ ਵਧਾਉਣ ਲਈ ਦੇਵੀਗੜ੍ਹ ਵਿਖੇ ਕਿਸਾਨਾਂ ਦਾ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX