ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਆਮ ਆਦਮੀ ਪਾਰਟੀ ਜਿਲ੍ਹਾ ਬਠਿੰਡਾ ਵਲੋਂ 'ਆਪ' ਦੇ ਹਲਕਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਹਾ 'ਤੇ ਹੋਏ ਜਾਨਲੇਵਾ ਹਮਲੇ ਦੇ ਵਿਰੋਧ ਵਿਚ ਸਥਾਨਕ ਡਾ. ਅੰਬੇਦਕਰ ਪਾਰਕ ਕੋਲ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਇਕੱਤਰ 'ਆਪ' ਆਗੂਆਂ ਅਤੇ ਵਰਕਰਾਂ ਨੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ | ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਤੇ ਬਠਿੰਡਾ ਦੇ ਅਬਜ਼ਰਵਰ ਹਰਪ੍ਰੀਤ ਸੰਧੂ ਸਰਪੰਚ ਨੇ ਕੈਪਟਨ ਸਰਕਾਰ 'ਤੇ ਵਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਸ਼ਾ ਅਤੇ ਨਜਾਇਜ਼ ਮਾਈਨਿੰਗ ਖਿਲਾਫ਼ ਮੁਹਿੰਮ ਚਲਾ ਰੱਖੀ ਹੈ ਜਿਸ ਨੂੰ ਕੈਪਟਨ ਸਰਕਾਰ ਆਪਣੇ ਗੁੰਡਿਆਂ ਦੇ ਦਮ 'ਤੇ ਇਹੋ ਜਿਹੇ ਹਮਲੇ ਕਰਵਾ ਕੇ ਦਬਾਉਣਾ ਚਾਹੁੰਦੀ ਹੈ ਪਰ ਆਮ ਆਦਮੀ ਪਾਰਟੀ ਅਜਿਹੇ ਹਮਲਿਆਂ ਕਾਰਨ ਡਰਨ ਵਾਲੀ ਨਹੀਂ ਬਲਕਿ ਨਸ਼ਾ ਅਤੇ ਨਜਾਇਜ਼ ਮਾਈਨਿੰਗ ਖਿਲਾਫ਼ ਜੰਗ ਜਾਰੀ ਰੱਖੇਗੀ | ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ ਨੇ ਕਿਹਾ ਕਿ ਇਕ ਪਾਸੇ ਕੈਪਟਨ ਸਰਕਾਰ ਨਸ਼ਾ ਅਤੇ ਨਜਾਇਜ਼ ਮਾਈਨਿੰਗ ਰੋਕਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਸਰਕਾਰ ਨੇ ਗੁੰਡਿਆਂ ਨੂੰ ਹੱਲਾ-ਸ਼ੇਰੀ ਦੇ ਰੱਖੀ ਹੈ ਜੋ ਹੁਣ ਵਿਧਾਇਕਾਂ 'ਤੇ ਵੀ ਹਮਲੇ ਕਰਨ ਲੱਗੇ ਹਨ | ਜੇਕਰ ਪੰਜਾਬ ਅੰਦਰ ਇਕ ਵਿਧਾਇਕ ਹੀ ਸੁਰੱਖਿਅਤ ਨਹੀਂ ਤਾਂ ਆਮ ਆਦਮੀ ਦਾ ਕੀ ਹੋਵੇਗਾ | ਇਸ ਦਾ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ | ਹਲਕਾ ਬਠਿੰਡਾ ਸ਼ਹਿਰੀ ਇੰਚਾਰਜ ਦੀਪਕ ਬਾਂਸਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਨਜਾਇਜ਼ ਮਾਈਨਿੰਗ ਦੇ ਗੁੰਡਿਆਂ ਖਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ | ਮਾਲਵਾ ਜ਼ੋਨ ਦੇ ਵਾਇਸ ਪ੍ਰਧਾਨ ਅੰਮਿ੍ਤ ਲਾਲ ਅਗਰਵਾਲ, ਕਰਨਲ ਗੁਰਦੇਵ ਸਿੰਘ, ਜਸਵਿੰਦਰ ਸਿੰਘ, ਨਗਰ ਨਿਗਮ ਪ੍ਰਧਾਨ ਭੁਪਿੰਦਰ ਬਾਂਸਲ, ਨਗਰ ਨਿਗਮ ਦੇ ਮੀਤ ਪ੍ਰਧਾਨ ਮਹਿੰਦਰ ਸਿੰਘ ਫੱੁਲੋ ਮਿੱਠੀ ਨੇ ਵੀ ਉਕਤ ਹਮਲੇ ਦੀ ਤਿੱਖੇ ਸ਼ਬਦਾਂ 'ਚ ਆਲੋਚਨਾ ਕੀਤੀ | ਇਸ ਮੌਕੇ ਸੀਨੀਅਰ ਆਗੂ ਮਾਸਟਰ ਜਗਸੀਰ ਸਿੰਘ, ਕੇ. ਸੀ. ਬੱਗਾ, ਜੀਤ ਸਿੰਘ, ਬਲਦੇਵ ਸਿੰਘ ਮਾਈਨਿੰਗ, ਜਨਾਰਦਨ ਮਾਹੀਓ, ਪ੍ਰਦੀਪ ਕਾਲੀਆ, ਵਿਕਰਮ ਲਵਲੀ, ਪੰਕਜ ਮਹੇਸ਼ਵਰੀ, ਤਿਲਕ ਰਾਜ ਪਟੇਲ ਅਤੇ ਹੋਰ ਵਲੰਟੀਅਰ ਮੌਜੂਦ ਸਨ |
ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-'ਦੀਵੇ ਥੱਲੇ ਹਨੇਰਾ' ਇਹ ਸਦੀਆਂ ਪੁਰਾਣੀ ਕਹਾਵਤ ਉਸ ਸਮੇਂ ਸੱਚ ਸਾਬਤ ਹੋ ਗਈ ਜਦ ਬੀਤੇ ਦਿਨੀ ਸਥਾਨਕ ਓ.ਬੀ.ਸੀ. ਬੈਂਕ ਦੀ ਸ਼ਾਖਾ ਦੇ ਬਾਹਰ ਪਏ ਵੱਡੇ ਸਾਈਲੈਂਸ ਜਨਰੇਟਰ ਦੀ ਰਾਤ ਨੂੰ ਕੋਈ ਬੈਟਰੀ ਚੋਰੀ ਕਰਕੇ ਲੈ ਗਿਆ ਪਰ ਬੈਂਕ ...
ਤਲਵੰਡੀ ਸਾਬੋ 22 ਜੂਨ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਬੀਤੇ ਸਮੇਂ ਤੋਂ ਚਲਾਈ ਮੁਹਿੰਮ ਤਹਿਤ ਅੱਜ ਪੁਲਿਸ ਨੇ ਇਕ ਵਿਅਕਤੀ ਨੂੰ ਹਰਿਆਣਾ ਸ਼ਰਾਬ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦਾੋ ਕਿ ਇਕ ਵਿਅਕਤੀ ਭੱਜਣ ...
ਬਠਿੰਡਾ, 22 ਜੂਨ (ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪਰਸ ਰਾਮ ਨਗਰ ਦੇ ਅਰਜਨ ਨਗਰ ਇਲਾਕੇ ਵਿਚ ਇਕ ਔਰਤ ਦੇ ਜ਼ਹਿਰੀਲੀ ਚੀਜ਼ ਨਿਗਲਣ ਦੀ ਖ਼ਬਰ ਮਿਲੀ ਹੈ ਜਿਸ ਕਾਰਨ ਔਰਤ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ | ਸੂਚਨਾ ਮਿਲਦਿਆਂ ਸਹਾਰਾ ਜਨ ਸੇਵਾ ਵਰਕਰ ਸਰਬਜੀਤ ਸਿੰਘ, ਟੇਕ ਚੰਦ ...
ਰਾਮਪੁਰਾ ਫੂਲ, 22 ਜੂਨ (ਨਰਪਿੰਦਰ ਸਿੰਘ ਧਾਲੀਵਾਲ)-ਨਗਰ ਕੌਾਸਲ ਰਾਮਪੁਰਾ ਫੂਲ ਦੇ ਦੋ ਸਾਬਕਾ ਪ੍ਰਧਾਨ ਆਹਮੋਂ-ਸਾਹਮਣੇ ਹੋ ਗਏ ਹਨ | ਸੱਤਧਾਰੀ ਧਿਰ ਦੇ ਚਰਨਜੀਤ ਸਿੰਘ ਜਟਾਣਾ ਨੇ ਜਿੱਥੇ ਸਥਾਨਿਕ ਸਰਕਾਰਾਂ ਵਿਭਾਗ ਨੂੰ ਪੱਤਰ ਲਿਖ ਕੇ ਅਕਾਲੀ ਪਾਰਟੀ ਨਾਲ ਸਬੰਧਿਤ ਨਗਰ ...
ਬਠਿੰਡਾ, 22 ਜੂਨ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਟ੍ਰੇਨਿੰਗ ਐਾਡ ਪਲੇਸਮੈਂਟ ਵਿਭਾਗ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਸੰਸਥਾ ਦੇ ਵਿਦਿਆਰਥੀਆਂ ਲਈ ਆਈ. ਟੀ. ਖੇਤਰ ਦੀ ਵਿਸ਼ਵ ਪ੍ਰਸਿੱਧ ਕੰਪਨੀ ਵਿਪਰੋ ਲਿਮ. ਦੀ ਪਲੇਸਮੈਂਟ ...
ਰਾਮਪੁਰਾ ਫੂਲ, 22ਜੂਨ (ਗੁਰਮੇਲ ਸਿੰਘ ਵਿਰਦੀ)-ਇੱਥੇ ਨੇੜੇ ਪੈਂਦੇ ਪਿੰਡ ਗਿੱਲ ਕਲਾਂ-ਬੁਰਜ ਮਾਨਸ਼ਾਹੀਆ ਰੋਡ 'ਤੇ ਪੈਂਦੇ ਸੂਏ ਦੇ ਪਾਣੀ ਵਿਚ ਅੱਜ ਸ਼ਾਮ ਨੂੰ ਇਕ ਬੱਚੇ ਦੀ ਗਲੀ ਸੜੀ ਲਾਸ਼ ਮਿਲਣ ਦੀ ਸੂਚਨਾ ਹੈ | ਸਥਾਨਕ ਮਾਲਵਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ...
ਰਾਮਪੁਰਾ ਫੂਲ, 22 ਜੂਨ (ਗੁਰਮੇਲ ਸਿੰਘ ਵਿਰਦੀ)-ਨੇੜਲੇ ਪਿੰਡ ਲਹਿਰਾ ਧੂਰਕੋਟ ਦੇ ਖ਼ੁਦਕੁਸ਼ੀ ਕਰ ਗਏ ਮਿ੍ਤਕ ਕਿਸਾਨ ਗੁਰਸੇਵਕ ਸਿੰਘ ਦੇ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਤਿੰਨ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ 5 ਜੂਨ ਤੋਂ ਮਿ੍ਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ...
ਕਾਲਾਂਵਾਲੀ, 22 ਜੂਨ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਪਿਪਲੀ ਵਿਚ ਇਕ ਪੈਟਰੋਲ ਪੰਪ 'ਤੇ ਅੱਜ ਪਿੰਡ ਜਗਮਾਲਵਾਲੀ ਦੇ ਕਈ ਪਿੰਡ ਵਾਸੀਆਂ ਨੇ ਤੇਲ ਵਿਚ ਗੜਬੜੀ ਦੇ ਇਲਜ਼ਾਮ ਲਾਉਂਦੇ ਹੋਏ ਕਾਫ਼ੀ ਹੰਗਾਮਾ ਕੀਤਾ ਪਰ ਜਦੋਂ ਉੱਥੇ ਕੋਈ ਅਧਿਕਾਰੀ ਨਾ ਪਹੁੰਚਿਆ ਤਾਂ ...
ਕਾਲਾਂਵਾਲੀ, 22 ਜੂਨ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਸੁਖਚੈਨ ਰੋਡ 'ਤੇ ਸਥਿਤ ਕਾਲੂਆਣਾ ਬਰਾਂਵਰ ਨਹਿਰ ਅੱਜ ਟੁੱਟਣ ਨਾਲ ਪਿੰਡ ਗਦਰਾਣਾ ਅਤੇ ਤਾਰੂਆਣਾ ਦੇ ਕਿਸਾਨਾਂ ਦੀ ਲਗਪਗ ਡੇਢ ਸੌ ਏਕੜ ਖੜ੍ਹੀ ਨਰਮੇ ਆਦਿ ਦੀ ਫ਼ਸਲ ਵਿਚ ਪਾਣੀ ਭਰ ਗਿਆ ਅਤੇ ਨਾਲ ਹੀ ਕਿਸਾਨਾਂ ...
ਬਠਿੰਡਾ, 22 ਜੂਨ (ਨਿੱਜੀ ਪੱਤਰ ਪ੍ਰੇਰਕ)-ਬਠਿੰਡਾ ਦੀ ਸਰਹੰਦ ਨਹਿਰ ਵਿਚੋਂ ਮਿਲੀ ਲਾਸ਼ ਦੀ ਸ਼ਨਾਖ਼ਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਵਿਕਾਸ ਸ਼ਰਮਾ (45) ਪੁੱਤਰ ਨਿਤੀਨੰਦ ਸ਼ਰਮਾ ਵਾਸੀ ਲੁਧਿਆਣਾ ਵਜੋਂ ਹੋਈ ਹੈ | ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਮੈਂਬਰ ਗੌਤਮ ਸ਼ਰਮਾ ...
ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਅੱਜ ਮਨੁੱਖ ਜਿਥੇ ਆਪਣੇ ਸੁਆਰਥ ਲਈ ਕੁਦਰਤ ਵਲੋਂ ਰਚਿਤ ਨਿਆਮਤਾਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਜਾਇਜ਼, ਨਾਜਾਇਜ਼ ਤਰੀਕੇ ਨਾਲ ਅੰਨ੍ਹੇਵਾਹ ਕੱਟ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ | ਉੱਥੇ ਕੁਝ ਇਨਸਾਨ ਵਾਤਾਵਰਨ ਨੂੰ ਸ਼ੁੱਧ ...
ਰਾਮਪੁਰਾ ਫੂਲ, 22 ਜੂਨ (ਗੁਰਮੇਲ ਸਿੰਘ ਵਿਰਦੀ)-ਪੰਜਾਬ ਸਰਕਾਰ ਵਲੋਂ ਵਿੱਢੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਸ਼ਹਿਰ ਵਿਚ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਗੈਰ-ਮਿਆਰੀ ਫਲ ਅਤੇ ਸਬਜ਼ੀਆਂ ਨਸ਼ਟ ਕਰਵਾਈਆਂ ਗਈਆਂ | ...
ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਵਿਚ ਅੱਜ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਿਹਤ ਵਿਭਾਗ ਦੀ ਟੀਮ ਦੁਆਰਾ ਨਗਰ ਕੌਾਸਲ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਬੱਸ ਸਟੈਂਡ ਦੇ ਖੇਤਰ ਵਿਚ ਫ਼ਲ ਫ਼ਰੂਟ ਵੇਚਣ ਵਾਲਿਆਂ ਨੂੰ ਖ਼ਰਾਬ ਫ਼ਰੂਟ ਨਾ ਵੇਚਣ, ਸਬਜ਼ੀ ...
ਤਲਵੰਡੀ ਸਾਬੋ, 22 ਜੂਨ (ਪੱਤਰ ਪ੍ਰੇਰਕ)-ਬੀਤੇ ਦਿਨੀਂ ਬਠਿੰਡਾ ਜ਼ਿਲੇ੍ਹ ਦੇ ਨਥਾਣਾ ਵਿਚ ਪੁਲਿਸ ਵਲੋਂ ਇਕ ਵਿਅਕਤੀ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸੂਚਨਾ ਤੇ ਥਾਣੇ ਵਿਚ ਕਵਰੇਜ ਕਰਨ ਲਈ ਗਏ ਪੱਤਰਕਾਰ ਰਾਜਿੰਦਰ ਹੈਪੀ ਨਾਲ ਥਾਣੇ ਵਿਚ ਇਕ ਪੁਲਿਸ ਮੁਲਾਜ਼ਮ ਵਲੋਂ ...
ਨਥਾਣਾ, 22 ਜੂਨ (ਗੁਰਦਰਸ਼ਨ ਲੁੱਧੜ)-ਪਿੰਡ ਗਿੱਦੜ ਵਿਖੇ ਮਾਲ੍ਹਾ ਬਸਤੀ ਵਿਖੇ ਰਹਿ ਰਹੇ ਦਲਿਤ ਵਰਗ ਨਾਲ ਸਬੰਧਿਤ ਮਜ਼ਦੂਰ ਬੀਰਾ ਸਿੰਘ ਪੁੱਤਰ ਜੰਗ ਸਿੰਘ ਦੇ ਇਕ ਕਮਰੇ ਦੀ ਅਚਾਨਕ ਛੱਤ ਡਿੱਗ ਪਈ ਹੈ | ਕੱਲ੍ਹ ਸ਼ਾਮ ਮੌਕੇ ਛੱਤ ਦਾ ਕੁਝ ਹਿੱਸਾ ਕਮਰੇ ਵਿਚ ਬੈਠੀ, ਉਸ ਦੀ ਧੀ ...
ਕਾਲਾਂਵਾਲੀ, 22 ਜੂਨ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦੇਸ਼ ਅਨੁਸਾਰ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਦੇ ਤਹਿਤ ਖ਼ੁਰਾਕ ਅਤੇ ਵੰਡ ਵਿਭਾਗ ਵਲੋਂ ਸ਼ਹਿਰ ਵਿਚ ਕਈ ਜਗ੍ਹਾਵਾਂ ਉੱਤੇ ਛਾਪਾਮਾਰੀ ਕਰਕੇ ਉੱਥੋਂ 11 ਘਰੇਲੂ ਸਿਲੰਡਰ ਬਰਾਮਦ ਕੀਤੇ ਗਏ | ...
ਮੌੜ ਮੰਡੀ, 22 ਜੂਨ (ਗੁਰਜੀਤ ਸਿੰਘ ਕਮਾਲੂ)-ਨਗਰ ਕੌਾਸਲ ਮੌੜ ਅੰਦਰ ਕੌਾਸਲ ਦੇ ਕੰਮਕਾਜ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਕੌਾਸਲ ਦੇ ਪ੍ਰਧਾਨ ਅਤੇ ਕੌਾਸਲਰਾਂ ਵਿਚਕਾਰ ਮਤਭੇਦ ਚਲੇ ਆ ਰਹੇ ਸਨ ਅਤੇ ਅੱਜ ਇਹ ਮਤਭੇਦ ਖੁੱਲ ਕੇ ਸਾਹਮਣੇ ਆ ਗਏ, ਜਿਸ ਦੇ ਚਲਦਿਆਂ 17 ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਲੋਕ ਸੇਵਾ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਰੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ (ਅ) ਬਠਿੰਡਾ ਨੇ ਪੈੱ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਲਕਾ ਰੋਪੜ ਤੋਂ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ...
ਚਾਉਕੇ, 22 ਜੂਨ (ਮਨਜੀਤ ਸਿੰਘ ਘੜੈਲੀ)-ਅੱਜ ਨੇੜਲੇ ਪਿੰਡ ਜੈਦ ਵਿਖੇ ਅਗਾਂਹਵਧੂ ਨੌਜਵਾਨ ਕਿਸਾਨ ਨੰਬਰਦਾਰ ਜਸਵਿੰਦਰ ਸਿੰਘ ਧਾਲੀਵਾਲ ਵਲੋਂ ਆਪਣੇ ਫਾਰਮ ਤੇ ਕਰੀਬ 5 ਏਕੜ ਵਿਚ ਮੱਛੀ ਪਾਲਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਬਣਾਏ ਧਾਲੀਵਾਲ ਮੱਛੀ ਫਾਰਮ ਦਾ ਉਦਘਾਟਨ ...
ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਰਾਮਾਂ ਦੇ ਕਿਸਾਨ ਨੇ ਨਰਮੇ ਬੂਟਿਆਂ ਨੂੰ ਅਚਾਨਕ ਬਿਮਾਰੀ ਪੈਣ ਕਾਰਨ ਮਜ਼ਬੂਰੀ ਵੱਸ ਆਪਣੀ ਨਰਮੇ ਦੀ ਫ਼ਸਲ ਵਾਹ ਦਿੱਤੀ | ਪੀੜ੍ਹਤ ਕਿਸਾਨ ਹਰਵਿੰਦਰ ਸਿੰਘ ਬਿੰਦਰ ਪੁੱਤਰ ਮੁਕੰਦ ਸਿੰਘ ਨੇ ਦੱਸਿਆ ਕਿ ਮੀਂਹ ...
ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਰਾਮਾਂ ਦੇ ਕਿਸਾਨ ਨੇ ਨਰਮੇ ਬੂਟਿਆਂ ਨੂੰ ਅਚਾਨਕ ਬਿਮਾਰੀ ਪੈਣ ਕਾਰਨ ਮਜ਼ਬੂਰੀ ਵੱਸ ਆਪਣੀ ਨਰਮੇ ਦੀ ਫ਼ਸਲ ਵਾਹ ਦਿੱਤੀ | ਪੀੜ੍ਹਤ ਕਿਸਾਨ ਹਰਵਿੰਦਰ ਸਿੰਘ ਬਿੰਦਰ ਪੁੱਤਰ ਮੁਕੰਦ ਸਿੰਘ ਨੇ ਦੱਸਿਆ ਕਿ ਮੀਂਹ ...
ਮੌੜ ਮੰਡੀ, 22 ਜੂਨ (ਗੁਰਜੀਤ ਸਿੰਘ ਕਮਾਲੂ)-ਬੀਤੇ ਕਈ ਮਹੀਨਿਆਂ ਤੋਂ ਪੈ ਰਹੀ ਬਹੁਤ ਜ਼ਿਆਦਾ ਗਰਮੀ ਤੋਂ ਬਾਅਦ ਬੀਤੇ ਦਿਨੀਂ ਪਏ ਮੀਂਹ ਦੇ ਕਾਰਨ ਕਿਸਾਨਾਂ ਦੇ ਨਰਮੇ ਦੀ ਫ਼ਸਲ ਨੂੰ ਅਜੀਬ ਤਰ੍ਹਾਂ ਦੀ ਬਿਮਾਰੀ ਨੇ ਆਪਣੀ ਜਕੜ ਵਿਚ ਲੈ ਲਿਆ ਹੈ ਜਿਸ ਕਾਰਨ ਕਿਸਾਨਾਂ ਦੀ ...
ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਬੀਤੇ ਦਿਨੀਂ ਪਏ ਹਲਕੇ ਮੀਂਹ ਅਤੇ ਹਨ੍ਹੇਰੀ ਨਾਲ ਨੇੜਲੇ ਪਿੰਡ ਮਲਕਾਣਾ ਦੇ ਕਿਸਾਨਾਂ ਰਜਿੰਦਰ ਸਿੰਘ ਪੁੱਤਰ ਹਰਬੰਸ ਸਿੰਘ, ਗੁਰਪਾਲ ਸਿੰਘ ਪੁੱਤਰ ਭੂਰਾ ਸਿੰਘ, ਅੰਮਿ੍ਤਪਾਲ ਸਿੰਘ ਪੁੱਤਰ ਗੁਰਲਾਲ ਸਿੰਘ, ਮੇਵਾ ਸਿੰਘ ਪੁੱਤਰ ...
ਤਲਵੰਡੀ ਸਾਬੋ, 22 ਜੂਨ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਸ ਨੇ ਨਸ਼ੇ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਪਿਉ ਪੁੱਤਰਾਂ ਿਖ਼ਲਾਫ਼ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਕੀਤਾ ਹੈ, ਭਾਵੇਂ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਦੂਜਾ ਭੱਜਣ ਵਿਚ ਕਾਮਯਾਬ ...
ਚਾਉਕੇ, 22 ਜੂਨ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਬੱਲੋ੍ਹ ਦੀ ਬੀ. ਸੀ. ਏ ਭਾਗ ਦੂਜਾ ਸਮੈਸਟਰ ਚੌਥਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਰੁਚੀ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਪੁੱਤਰੀ ਗੁਰਮੇਲ ਸਿੰਘ ਵਾਸੀ ...
ਸੰਗਤ ਮੰਡੀ, 22 ਜੂਨ (ਅੰਮਿ੍ਤਪਾਲ ਸ਼ਰਮਾ)-ਬਠਿੰਡਾ-ਬਾਦਲ ਮੁੱਖ ਮਾਰਗ 'ਤੇ ਪੈਂਦੇ ਪਿੰਡ ਘੱੁਦਾ ਵਿਖੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾ ਦੀ ਅਗਵਾਈ ਵਿਚ ਰਾਹੁਲ ਗਾਂਧੀ ਅਤੇ ਸੂਬਾ ਪ੍ਰਾਧਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੇਲ ਦੀਆਂ ਵੱਧ ਰਹੀਆਂ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇਰੀਗੇਸ਼ਨ ਮਨਿਸਟਰੀਅਲ ਸਰਵਿਸ ਐਸੋਸੀਏਸ਼ਨ ਅਤੇ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦਾ ਵਫ਼ਦ ਆਪਣੀਆਂ ਮੰਗਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਸਿੰਗਲਾ ਅਤੇ ਹੰਸ ਰਾਜ ਬੀਜਵਾ ਪ੍ਰਧਾਨ ਪੀ.ਐਸ.ਐਸ.ਐਫ਼. ਦੀ ...
ਬਠਿੰਡਾ, 22 ਜੂਨ (ਕੰਵਲਜੀਤ ਸਿੰਘ ਸਿੱਧੂ)-ਅੰਤਰਰਾਸ਼ਟਰੀ ਯੋਗਾ ਦਿਵਸ ਅਗਰਵਾਲ ਕੇਸ਼ਵ ਪਾਰਕ ਬਠਿੰਡਾ ਵਿਖੇ ਮਨਾਇਆ ਗਿਆ | ਇਸ ਯੋਗ ਕੈਂਪ ਵਿਚ ਲਗਭਗ 400 ਸ਼ਹਿਰ ਵਾਸੀਆਂ ਅਤੇ ਯੋਗ ਪ੍ਰੇਮੀਆਂ ਨੇ ਹਿੱਸਾ ਲਿਆ | ਇਸ ਅਵਸਰ 'ਤੇ ਆਯਰੋ ਲੀਵਿੰਗ ਦੇ ਮੁੱਖੀ ਯੋਗ ਗੁਰੂ ਬਲਤੇਜ ...
ਲਹਿਰਾ ਮੁਹੱਬਤ, 22 ਜੂਨ (ਸੁਖਪਾਲ ਸਿੰਘ ਸੁੱਖੀ)-ਸਿੱਖਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਸ਼ਿਵ ਸੈਨਾ ਦਾ ਵਿਵਾਦਿਤ ਅਖ਼ੌਤੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਰਾਮਪੁਰਾ ਸ਼ਹਿਰ ਵਿਚ ਖ਼ੂਨਦਾਨ ਕੈਂਪ ਦੇ ਨਾਂਅ ਹੇਠ ਪ੍ਰਚਾਰ ਕਰਵਾਉਣ ਦਾ ਦਲ ਖ਼ਾਲਸਾ ਤੇ ਮਾਲਵਾ ਯੂਥ ...
ਬਠਿੰਡਾ, 22 ਜੂਨ (ਸੁਖਵਿੰਦਰ ਸਿੰਘ ਸੁੱਖਾ)-ਸਿੰਘ ਸਭਾ ਖ਼ਾਲਸਾ ਦੀਵਾਨ ਬਠਿੰਡਾ ਦਾ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਕੌਾਸਲਰ ਨਗਰ ਨਿਗਮ ਬਠਿੰਡਾ ਨੂੰ ਅੱਜ ਅਕਾਲੀ ਦਲ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਹੈ | ਸ਼ੋ੍ਰਮਣੀ ਅਕਾਲੀ ਦਲ ਸ਼ਹਿਰੀ ਬਠਿੰਡਾ ਦੇ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਥਰਮਲ ਨੂੰ ਬੰਦ ਕਰਨ ਦੇ ਸਰਕਾਰੀ ਫ਼ੈਸਲੇ ਮਗਰੋਂ ਥਰਮਲ 'ਚੋਂ ਤਬਦੀਲ ਕੀਤੇ 452 ਕਾਮੇ ਪੈਸਕੋ ਕੰਪਨੀ ਕੋਲੋਂ ਆਪਣੀ ਪਹਿਲੀ ਤਨਖ਼ਾਹ ਲੈਣ ਨੂੰ ਤਰਸ ਗਏ ਹਨ | ਮਹਿੰਗਾਈ ਵਿਚ ਘਰਾਂ ਦੇ ਖ਼ਰਚੇ ਤੋਰਨ ਤੋਂ ਔਖੇ ਹੋਏ ...
ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਇਕ ਵਿਆਹੁਤਾ ਔਰਤ ਵਲੋਂ ਵਾਟਰ ਵਰਕਸ ਦੀ ਪਾਣੀ ਵਾਲੀ ਡਿੱਗੀ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਮਿਲੀ ਜਾਣਕਾਰੀ ਅਨੁਸਾਰ ...
ਸੀਂਗੋ ਮੰਡੀ, 22 ਜੂਨ (ਲੱਕਵਿੰਦਰ ਸ਼ਰਮਾ)-ਿਖ਼ੱਤੇ ਵਿਚ ਝੋਨੇ ਦੀ ਲਵਾਈ ਦਾ ਕੰਮ ਮਘ ਚੁੱਕਿਆ ਹੈ ਬੇਸ਼ੱਕ ਇਸ ਖੇਤਰ ਵਿਚ ਪਹਿਲਾਂ ਨਰਮੇ ਦੀ ਖੇਤੀ ਕੀਤੀ ਜਾਂਦੀ ਸੀ ਪਰ ਨਰਮੇ ਦਾ ਰੇਟ ਘੱਟ ਹੋਣ ਕਰਕੇ ਕਿਸਾਨਾਂ ਝੋਨੇ ਲਾਉਣ ਨੂੰ ਤਰਜ਼ੀਹ ਦੇਣ ਲੱਗੇ ਹਨ | ਇਸ ਸਬੰਧੀ ...
ਚਾਉਕੇ, 22 ਜੂਨ (ਮਨਜੀਤ ਸਿੰਘ ਘੜੈਲੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਵਿਖੇ ਪਿ੍ੰਸੀਪਲ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸ੍ਰੀਮਤੀ ਸੁਰਿੰਦਰ ਕੌਰ ਲੈਕਚਰਾਰ, ਰਣਜੀਤ ਸਿੰਘ ਨੇ ਬੱਚਿਆਂ ਨੂੰ ਯੋਗ ਦੀ ...
ਬਠਿੰਡਾ, 22 ਜੂਨ (ਕੰਵਲਜੀਤ ਸਿੰਘ ਸਿੱਧੂ)-ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਰਾਹੀਂ ਅਪਣੀ ਆਮਦਨ ਵਧਾਉਣ ਲਈ ਪ੍ਰੇਰਦਿਆਂ ਪਿੰਡ ਤੁੰਗਵਾਲੀ ਵਿਖੇ ਲਘੂ ਉਦਯੋਗ ਭਾਰਤ ਸਰਕਾਰ ਦੁਆਰਾ ਸ਼ਹਿਦ ਕਲੱਸਟਰ ਦੀ ਸਥਾਪਨਾ ਕੀਤੀ ਜਾਣੀ ਹੈ | ਇਸ ਕਲੱਸਟਰ ਅਧੀਨ ਪੈਂਦੇ 40 ...
ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਬੀਤੀ ਸ਼ਾਮ ਕਰੀਬ 5.30 ਵਜੇ ਸ੍ਰੀ ਅਗਰਵਾਲ ਪੀਰਖਾਨੇ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਰਾਕੇਸ਼ ਕੁਮਾਰ ਪੁੱਤਰ ਪ੍ਰਸ਼ੋਤਮ ਦਾਸ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ ਉਹ ...
ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਪੀਰ ਪ੍ਰਚਾਰਕ ਬਾਬਾ ਚਰਨਾਂ ਸਿੰਘ ਟਰੱਸਟ ਚੇਅਰਮੈਨ ਵਾਸੀ ਪਿੰਡ ਰਾਮਾਂ ਵਲੋਂ ਆਪਣੇ ਗ੍ਰਹਿ ਨਿਵਾਸ ਪਿੰਡ ਰਾਮਾਂ ਵਿਖੇ ਸੂਫੀ ਸੰਤ ਸਰਕਾਰ ਲੱਖਦਾਤਾ ਪੀਰ ਟਰੱਸਟ ਮੁੱਖ ਦਫ਼ਤਰ ਕਿਓਲ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ...
ਬਠਿੰਡਾ, 22 ਜੂਨ (ਕੰਵਲਜੀਤ ਸਿੰਘ ਸਿੱਧੂ)- ਈ-ਸਕੂਲ ਦੇ ਵਿਦਿਆਰਥੀ ਅਰਸ਼ਨੂਰ ਸ਼ਰਮਾ ਪੁੱਤਰ ਰਤਨ ਸ਼ਰਮਾ ਮਲੂਕਾ ਮੀਡੀਆ ਇੰਚਾਰਜ ਨੇ ਈ-ਸਕੂਲ ਵਿਚ ਕੋਚਿੰਗ ਲੈ ਕੇ ਆਈਲੈਟਸ ਦੇ ਵੱਖ-ਵੱਖ 9 ਮਡਿਊਲ ਵਿਚੋਂ 9 ਬੈਂਡ ਹਾਸਲ ਕਰਕੇ ਈ-ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX