ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਜਿੱਤਣ ਲਈ 64 ਗੇਂਦਾਂ 'ਚ 23 ਦੌੜਾਂ ਦੀ ਲੋੜ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੂੰ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੇ ਇੰਗਲੈਂਡ ਨੂੰ ਦਿੱਤਾ ਜਿੱਤਣ ਲਈ 257 ਦੌੜਾਂ ਦਾ ਟੀਚਾ
. . .  1 day ago
ਪਿੰਡ ਲੁਹਾਰ ਦਾ ਭਗਵੰਤ ਸਿੰਘ ਨਸ਼ੇ ਦੀ ਭੇਟ ਚੜਿਆ
. . .  1 day ago
ਫ਼ਤਿਆਬਾਦ, 17 ਜੁਲਾਈ (ਧੂੰਦਾ)- ਇੱਥੋਂ ਥੋੜ੍ਹੀ ਦੂਰੀ 'ਤੇ ਸਥਿਤ ਪਿੰਡ ਡੇਹਰਾ ਸਾਹਿਬ ਲੁਹਾਰ ਵਿਖੇ 22 ਸਾਲਾ ਨੌਜਵਾਨ ਭਗਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਕੇ 'ਤੇ ਮੌਤ ਹੋ ਜਾਣ ਦੀ ...
ਅਮਰਨਾਥ ਯਾਤਰਾ 'ਤੇ ਗਏ ਨੌਜਵਾਨ ਦੀ ਰਸਤੇ ਵਿਚ ਮੌਤ
. . .  1 day ago
ਭਿੱਖੀਵਿੰਡ, 17 ਜੁਲਾਈ (ਬੌਬੀ)-ਭਿੱਖੀਵਿੰਡ ਤੋਂ ਮੋਟਰ ਸਾਈਕਲਾਂ 'ਤੇ ਅਮਰਨਾਥ (ਜੰਮੂ ਕਸ਼ਮੀਰ) ਯਾਤਰਾ ਤੇ ਗਏ ਚਾਰ ਦੋਸਤਾਂ 'ਚੋਂ ਇਕ ਦੀ ਰਸਤੇ 'ਚ ਵਾਪਸੀ ਮੌਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਵਾਸੀ ,,,
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਸਿੱਖਿਆ ਵਿਭਾਗ ਵੱਲੋਂ ਦਸਤੀ ਛੁੱਟੀ ਦੀਆਂ ਅਰਜ਼ੀਆਂ ਨਾ ਲੈਣ ਦੇ ਹੁਕਮ ਜਾਰੀ
. . .  1 day ago
ਮਾਹਿਲਪੁਰ 17 ਜੁਲਾਈ (ਦੀਪਕ ਅਗਨੀਹੋਤਰੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕੰਡਰੀ ਸਕੂਲਾਂ 'ਚ ਅਧਿਆਪਕਾਂ ਵੱਲੋਂ ਦਸਤੀ ਤੌਰ 'ਤੇ ਅਤੇ ਹੱਥ ਲਿਖਤ ਰਾਹੀਂ ਲਈਆਂ ਜਾਂਦੀਆਂ....
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਜੈਤੋ ਦੇ ਮੁਲਾਜ਼ਮਾਂ ਵੱਲੋਂ ਦੋ ਦਿਨਾਂ ਹੜਤਾਲ
. . .  1 day ago
ਜੈਤੋ, 17 ਜੁਲਾਈ (ਗੁਰਚਰਨ ਸਿੰਘ ਗਾਬੜੀਆ)- ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਦੋ ਰੋਜਾ ਹੜਤਾਲ ਸਥਾਨਕ ਨਗਰ ਕੌਂਸਲ ਜੈਤੋ ਵਿਖੇ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਆਰੰਭ ਕੀਤੀ ਗਈ ਹੈ। ਨਗਰ ਕੌਂਸਲ ਵਰਕਰ ਫੈਡਰੇਸ਼ਨ...
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 20 ਓਵਰਾਂ ਤੋਂ ਬਾਅਦ ਭਾਰਤ 100/2
. . .  1 day ago
ਸਵਾਮੀ ਅਗਨੀਵੇਸ਼ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਕੀਤੀ ਮੰਗ
. . .  1 day ago
ਰਾਂਚੀ, 17 ਜੁਲਾਈ - ਝਾਰਖੰਡ ਦੇ ਪਾਕੁੜ ਪਹੁੰਚੇ ਸਮਾਜਿਕ ਕਾਰਜਕਰਤਾ ਸਵਾਮੀ ਅਗਨੀਵੇਸ਼ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਵਰਕਰਾਂ ਵੱਲੋਂ ਪਹਿਲਾਂ ਸਵਾਮੀ ਅਗਨੀਵੇਸ਼ ਨੂੰ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ...
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਦੂਜਾ ਝਟਕਾ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 15 ਓਵਰਾਂ ਤੋਂ ਬਾਅਦ ਭਾਰਤ 68/1
. . .  1 day ago
ਦਾਤੀ ਮਹਾਰਾਜ ਵਿਰੁੱਧ ਸੀ. ਬੀ. ਆਈ. ਜਾਂਚ ਲਈ ਦਿੱਲੀ ਹਾਈਕੋਰਟ ਦਾਇਰ ਕੀਤੀ ਗਈ ਪਟੀਸ਼ਨ
. . .  1 day ago
ਨਵੀਂ ਦਿੱਲੀ, 17 ਜੁਲਾਈ- ਜਬਰ-ਜਨਾਹ ਮਾਮਲੇ ਦੇ ਦੋਸ਼ੀ ਦਾਤੀ ਮਹਾਰਾਜ ਵਿਰੁੱਧ ਪੀੜਤਾ ਨੇ ਦਿੱਲੀ ਹਾਈਕੋਰਟ 'ਚ ਸੀ. ਬੀ. ਆਈ. ਜਾਂਚ ਲਈ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਚ ਹਾਈਕੋਰਟ ਅੱਗੇ ਅਪੀਲ ਕੀਤੀ ਗਈ ਹੈ ਕਿ ਦਾਤੀ ਮਹਾਰਾਜ ਅਤੇ ਉਨ੍ਹਾਂ ਦੇ...
ਗੈਰ ਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਨਵੀਂ ਨੀਤੀ ਬਾਰੇ ਬਣੀ ਸਹਿਮਤੀ
. . .  1 day ago
ਚੰਡੀਗੜ੍ਹ, 17 ਜੁਲਾਈ - ਪੰਜਾਬ ਸਰਕਾਰ ਨੇ ਗ਼ੈਰਕਾਨੂੰਨੀ ਕਾਲੋਨੀਆਂ ਨੂੰ ਨੇਮਬੱਧ ਕਰਨ ਲਈ ਬਣਾਈ ਗਈ ਨਵੀਂ ਨੀਤੀ ਉੱਤੇ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਉੱਤੇ ਸਹਿਮਤੀ ਹੋ ਗਈ ਹੈ। ਅੱਜ ਪੰਜਾਬ ਭਵਨ ਵਿਖੇ ਗ਼ੈਰਕਾਨੂੰਨੀ ਕਾਲੋਨੀਆਂ ਨੂੰ ਨਿਯਮਤ ਕਰਨ...
ਅਨੁਰਾਗ ਠਾਕੁਰ ਬਣੇ ਲੋਕ ਸਭਾ 'ਚ ਭਾਜਪਾ ਦੇ ਮੁੱਖ ਸੁਚੇਤਕ
. . .  1 day ago
ਨਵੀਂ ਦਿੱਲੀ, 17 ਜੁਲਾਈ- ਭਾਜਪਾ ਨੇ ਹਿਮਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਨੁਰਾਗ ਠਾਕੁਰ ਨੂੰ ਲੋਕ ਸਭਾ 'ਚ ਪਾਰਟੀ ਦਾ ਨਵਾਂ ਸੁਚੇਤਕ ਨਿਯੁਕਤ ਕੀਤਾ ਹੈ। ਠਾਕੁਰ ਨੂੰ ਰਾਕੇਸ਼ ਸਿੰਘ ਦੇ ਥਾਂ 'ਤੇ ਸੁਚੇਤਕ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਪਾਰਟੀ ਦੀ ਮੱਧ...
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਭਾਰਤ 32/1
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਭਾਰਤ ਨੂੰ ਲੱਗਾ ਪਹਿਲਾ ਝਟਕਾ
. . .  1 day ago
ਜੇਲ੍ਹ 'ਚ ਪੇਸ਼ੀ ਲਈ ਜਾਂਦੇ ਸਮੇਂ ਕੈਦੀ ਫਰਾਰ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : 5 ਓਵਰਾਂ ਤੋਂ ਬਾਅਦ ਭਾਰਤ 12/0
. . .  1 day ago
ਦਿਲਪ੍ਰੀਤ ਬਾਬਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਪ੍ਰਸਾਦ ਖਾਣ ਨਾਲ ਬਿਮਾਰ ਹੋਏ 40 ਤੋਂ ਜ਼ਿਆਦਾ ਲੋਕ
. . .  1 day ago
ਭਾਰਤ ਬਨਾਮ ਇੰਗਲੈਂਡ ਤੀਜਾ ਇੱਕ ਦਿਨਾ ਮੈਚ : ਇੰਗਲੈਂਡ ਨੇ ਜਿੱਤਿਆ ਟਾਸ, ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਜੰਮੂ-ਕਸ਼ਮੀਰ 'ਚ ਪੰਜਾਬ ਨਾਲ ਸੰਬੰਧਤ ਫੌਜੀ ਨੇ ਕੀਤੀ ਖ਼ੁਦਕੁਸ਼ੀ
. . .  1 day ago
ਕਰਨਾਟਕ ਦੇ ਮੁੱਖ ਮੰਤਰੀ ਨੇ ਰਾਮ ਵਿਲਾਸ ਪਾਸਵਾਨ ਨਾਲ ਕੀਤੀ ਮੁਲਾਕਾਤ
. . .  1 day ago
'ਆਧੁਨਿਕ ਇਤਿਹਾਸ' ਦੇ ਸਭ ਤੋਂ ਅਮੀਰ ਵਿਅਕਤੀ ਬਣੇ ਜੈੱਫ ਬੇਜ਼ੋਸ
. . .  1 day ago
ਧਾਰਾ 377 'ਤੇ ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫੈਸਲਾ
. . .  1 day ago
ਇਸਲਾਮਾਬਾਦ ਹਾਈ ਕੋਰਟ ਨੇ ਨਵਾਜ਼ ਅਤੇ ਮਰੀਅਮ ਦੀ ਜ਼ਮਾਨਤ ਪਟੀਸ਼ਨ ਨੂੰ ਕੀਤਾ ਖ਼ਾਰਜ
. . .  1 day ago
ਪਨਬੱਸ ਦੇ ਕਰਮਚਾਰੀਆਂ ਵੱਲੋਂ ਦੀਨਾਨਗਰ ਵਿਖੇ ਟਰਾਂਸਪੋਰਟ ਮੰਤਰੀ ਵਿਰੁੱਧ ਰੋਸ ਰੈਲੀ
. . .  1 day ago
ਝਾਰਖੰਡ 'ਚ ਭਾਜਪਾ ਵਰਕਰਾਂ ਨੇ ਸਵਾਮੀ ਅਗਨੀਵੇਸ਼ ਦੀ ਕੀਤੀ ਕੁੱਟਮਾਰ
. . .  1 day ago
4 ਸਾਲਾਂ ਦੇ ਕਾਰਜਕਾਲ 'ਚ ਮੋਦੀ ਸਰਕਾਰ ਨੇ ਕਿੰਨੇ ਮੁਸਲਮਾਨਾਂ ਨੂੰ ਸੁਰੱਖਿਆ ਬਲਾਂ 'ਚ ਕੀਤਾ ਭਰਤੀ - ਓਵੈਸੀ
. . .  1 day ago
ਸਕਾਰਾਤਮਕ ਰਹੀ ਸਰਬ ਪਾਰਟੀ ਬੈਠਕ- ਅਨੰਤ ਕੁਮਾਰ
. . .  1 day ago
ਅਫ਼ਗਾਨ ਦੂਤਾਵਾਸ ਨੇ ਜਲਾਲਾਬਾਦ ਹਮਲੇ 'ਚ ਮਾਰੇ ਗਏ ਸਿੱਖਾਂ ਅਤੇ ਹਿੰਦੂਆਂ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਤੇਜ਼ਾਬੀ ਹਮਲੇ ਅਤੇ ਜਬਰ ਜਨਾਹ ਪੀੜਤਾਂ ਨੂੰ ਮਿਲੇਗਾ 7 ਲੱਖ ਮੁਆਵਜ਼ਾ
. . .  1 day ago
ਨੀਂਦਰਲੈਂਡ ਦੇ ਰਾਜਦੂਤ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਮੁਲਾਕਾਤ
. . .  1 day ago
'ਕਾਂਗਰਸ ਮੁਸਲਿਮ ਪਾਰਟੀ' ਵਿਵਾਦ 'ਤੇ ਬੋਲੇ ਰਾਹੁਲ, ਕਿਹਾ- ਮੇਰੇ ਲਈ ਧਰਮ ਅਤੇ ਜਾਤ ਦਾ ਕੋਈ ਮਤਲਬ ਨਹੀਂ ਹੈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਡਾ ਚੌਗਿਰਦਾ ਸਾਡੇ ਵਤੀਰੇ ਅਤੇ ਅਣਦੇਖੀਆਂ ਦਾ ਸ਼ੀਸ਼ਾ ਹੁੰਦਾ ਹੈ। -ਅਰਲ ਨਾਈਟੇਂਗਲ
  •     Confirm Target Language  

ਖੰਨਾ / ਸਮਰਾਲਾ

ਕਰੋੜਾਂ ਰੁਪਏ ਦੇ ਜਾਅਲੀ ਚੈੱਕ ਮਾਮਲੇ 'ਚ ਆੜ੍ਹਤੀ ਕਾਬੂ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਵਲੋਂ ਸ਼ੁਰੂ ਕੀਤੀ ਜ਼ੁਰਮ ਵਿਰੋਧੀ ਮੁਹਿੰਮ ਵਿਚ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ, ਜਦ ਲੰਮੇ ਸਮੇਂ ਤੋਂ ਧੋਖਾਧੜੀ ਦੇ ਕੇਸ ਵਿਚ ਰੂਪੋਸ਼ ਕਥਿਤ ਦੋਸ਼ੀ ਸ਼ੀਸ਼ ਪਾਲ ਨੂੰ ਖੰਨਾ ਦੇ ਸਹਾਇਕ ਥਾਣੇਦਾਰ ਬਲਦੇਵ ਰਾਜ ਚੌਧਰੀ ਦੀ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ | ਜ਼ਿਕਰਯੋਗ ਹੈ ਕਿ ਸ਼ੀਸ਼ ਪਾਲ ਿਖ਼ਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 420, 465, 467, 468, 471, 120-ਬੀ ਅਧੀਨ ਕੇਸ ਦਰਜ ਸੀ, ਜੋ ਕਿ ਉਸ ਿਖ਼ਲਾਫ਼ 2 ਕਰੋੜ 10 ਲੱਖ ਰੁਪਏ ਦਾ ਜਾਅਲੀ ਚੈੱਕ ਦਿੱਤੇ ਜਾਣ ਕਰਕੇ ਦਰਜ ਹੋਇਆ ਸੀ | ਜਾਣਕਾਰੀ ਅਨੁਸਾਰ ਇੰਡੀਅਨ ਬੈਂਕ ਖੰਨਾ ਦੀ ਸ਼ਿਕਾਇਤ 'ਤੇ ਆੜ੍ਹਤੀ ਸ਼ੀਸ਼ ਪਾਲ ਵਾਸੀ ਨੰਦੀ ਕਾਲੋਨੀ 'ਤੇ ਉਸ ਦੇ ਰਿਸ਼ਤੇਦਾਰ ਮੋਹਨ ਲਾਲ ਵਾਸੀ ਕੁਰਾਲੀ ਿਖ਼ਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ ਕਿਉਂਕਿ ਬੈਂਕ ਨੇ 40 ਲੱਖ ਰੁਪਏ ਦੀ ਲਿਮਟ ਵਾਪਸ ਲੈਣ ਲਈ ਜਦ ਕਥਿਤ ਦੋਸ਼ੀਆਂ ਨੂੰ ਨੋਟਿਸ ਦਿੱਤਾ ਤਾਂ ਉਨ੍ਹਾਂ ਨੇ ਅਮਰਵਾਲ ਟ੍ਰੇਡਿੰਗ ਕੰਪਨੀ ਦਾਣਾ ਮੰਡੀ ਖੰਨਾ ਦੇ ਨਾਂਅ 'ਤੇ 2 ਕਰੋੜ 10 ਲੱਖ ਦਾ ਚੈੱਕ ਲਗਾ ਦਿੱਤਾ, ਪਰ ਕਲੀਅਰੈਂਸ ਦੌਰਾਨ ਪੀ.ਐਨ.ਬੀ. ਦੀ ਖੰਨਾ ਸ਼ਾਖਾ ਵਿਚ ਇਹ ਚੈੱਕ ਜਾਅਲੀ ਪਾਇਆ ਗਿਆ | ਦੋਸ਼ੀ ਕਰੀਬ 1 ਸਾਲ ਤੋਂ ਰੂਪੋਸ਼ ਸੀ | ਤਫ਼ਤੀਸ਼ੀ ਅਫ਼ਸਰ ਬਲਦੇਵ ਰਾਜ ਚੌਧਰੀ ਦੀ ਪੁਲਿਸ ਪਾਰਟੀ ਨੇ 21 ਜੂਨ ਨੂੰ ਸ਼ੀਸ਼ ਪਾਲ ਨੂੰ ਗਿ੍ਫ਼ਤਾਰ ਕਰਕੇ ਮਾਣਯੋਗ ਜੱਜ ਰਾਹੁਲ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ |

ਅੱਧਾ ਕਿੱਲੋ ਚਰਸ ਤੇ ਕਾਰ ਸਣੇ ਚਾਰ ਕਾਬੂ

ਦੋਰਾਹਾ, 22 ਜੂਨ (ਜਸਵੀਰ ਝੱਜ)-ਥਾਣਾ ਦੋਰਾਹਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕਾਰ ਫੋਰਡ-ਫੀਗੋ ਨੰਬਰ ਪੀ.ਬੀ. 13 ਏ.ਐੱਲ. 0967 ਵਿਚ ਸਵਾਰ ਚਾਰ ਦੋਸ਼ੀ ਚਰਸ ਸਮੇਤ ਕਾਬੂ ਕੀਤੇ ਗਏ ਹਨ | ਨਹਿਰ ਸਰਹਿੰਦ ਦੋਰਾਹਾ ਨੇੜਲੇ ਪੁਲ ਮਾਨਪੁਰ ਹੈੱਡ 'ਤੇ ਨਾਕੇ ਦੌਰਾਨ ਇਕ ਰੋਕ ਕੇ ...

ਪੂਰੀ ਖ਼ਬਰ »

ਇਲਾਕੇ 'ਚ ਝੋਨਾ ਲਾਉਣ ਦੇ ਕੰਮ ਵਿਚ ਆਈ ਤੇਜ਼ੀ

ਬੀਜਾ, 22 ਜੂਨ (ਰਣਧੀਰ ਸਿੰਘ ਧੀਰਾ)-ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਮਿਥਣ ਕਾਰਨ ਹੁਣ ਇਲਾਕੇ ਦੇ ਪਿੰਡਾਂ ਵਿਚ ਝੋਨਾ ਲਾਉਣ ਦੇ ਤੀਜੇ ਦਿਨ ਕੁਝ ਤੇਜ਼ੀ ਆਈ ਹੈ, ਪਰ ਕਈ ਪਿੰਡਾਂ ਵਿਚ ਲੇਬਰ ਦੀ ਘਾਟ ਹੋਣ ਕਾਰਨ ਝੋਨਾ ਲਾਉਣ ਦਾ ਕੰਮ ਪਛੜਿਆ ਹੋਇਆ ਹੈ¢ ਇਹ ...

ਪੂਰੀ ਖ਼ਬਰ »

ਐਾਟੀ ਨਾਰਕੋਟਿਕਸ ਸੈੱਲ ਦੋਰਾਹਾ ਦੇ ਅਹੁਦੇਦਾਰ ਐੱਸ. ਐੱਚ. ਓ. ਨੂੰ ਮਿਲੇ

ਦੋਰਾਹਾ, 22 ਜੂਨ (ਮਨਜੀਤ ਸਿੰਘ ਗਿੱਲ)-ਐਟੀਨਾਰਕੋਟਿਕਸ ਸੈੱਲ ਦੋਰਾਹਾ ਦੇ ਚੇਅਰਮੈਨ ਦੀਪਇੰਦਰ ਸਿੰਘ ਰਿੰਕੂ, ਉਪ ਚੇਅਰਮੈਨ ਰਾਜੇਸ਼ ਵਡਲਾਨ, ਪੰਕਜ ਗੌਤਮ, ਸੰਦੀਪ ਰਤਨ ਮੰਗਾ ਆਦਿ ਅਹੁਦੇਦਾਰਾਂ ਦੀ ਅਗਵਾਈ 'ਚ ਸੈੱਲ ਦਾ ਇਕ ਵਫ਼ਦ ਐੱਸ.ਐੱਚ.ਓ. ਦੋਰਾਹਾ ਹਰਦੀਪ ਸਿੰਘ ...

ਪੂਰੀ ਖ਼ਬਰ »

ਸਬ ਤਹਿਸੀਲ ਮਲੌਦ 'ਚ ਆਨਲਾਈਨ ਰਜਿਸਟਰੀਆਂ ਦਾ ਕੰਮ ਸ਼ੁਰੂ

ਮਲੌਦ, 22 ਜੂਨ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਦੇ ਕੰਮ ਆਨਲਾਈਨ ਕਰਨ ਦੀ ਲੜੀ ਤਹਿਤ ਸਬ ਤਹਿਸੀਲ ਮਲੌਦ ਵਿਖੇ ਰਜਿਸਟਰੀਆਂ ਦੇ ਸਬੰਧੀ ਕੰਮ ਆਨ ਲਾਈਨ ਕਰਨ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਚੇਅਰਮੈਨ ਰਜਿੰਦਰ ਸਿੰਘ ਰੋੜੀਆਂ ਅਤੇ ...

ਪੂਰੀ ਖ਼ਬਰ »

ਡੇਹਲੋਂ 'ਚ ਦੁਕਾਨਦਾਰਾਂ ਨੇ ਸੌ ਾਪਿਆਂ ਬਿਜਲੀ ਬੋਰਡ ਨੂੰ ਮੰਗ-ਪੱਤਰ

ਡੇਹਲੋਂ, 22 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਅੱਤ ਦੀ ਗਰਮੀ ਵਿਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਡੇਹਲੋਂ ਨਿਵਾਸੀ ਅਤੇ ਦੁਕਾਨਦਾਰਾਂ ਵਲੋਂ ਇਕੱਠੇ ਹੋ ਕੇ ਬਿਜਲੀ ਦਫ਼ਤਰ ਸਰੀਂਹ ਦੇ ਅਧਿਕਾਰੀਆਂ ਨੰੂ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਮਸਲੇ ਦਾ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਨੇ ਪਾਵਰਕਾਮ ਦਫ਼ਤਰ ਚਾਵਾ ਦੇ ਗੇਟ 'ਤੇ ਕੇਸਰੀ ਝੰਡਾ ਚੜ੍ਹਾਇਆ

ਬੀਜਾ, 22 ਜੂਨ (ਰਣਧੀਰ ਸਿੰਘ ਧੀਰਾ)-ਪਾਇਲ ਰੋਡ 'ਤੇ ਸਥਿਤ ਪਾਵਰਕਾਮ ਦਫ਼ਤਰ ਚਾਵਾ ਵਿਖੇ ਇੰਪਲਾਈਜ਼ ਫੈੱਡਰੇਸ਼ਨ (ਸੁਰਿੰਦਰ ਪਹਿਲਵਾਨ) ਸਬ-ਯੂਨਿਟ ਚਾਵਾ ਵਲੋਂ ਕੇਸਰੀ ਰੰਗ ਦਾ ਝੰਡਾ ਚੜ੍ਹਾਇਆ ਗਿਆ | ਇਸ ਮੌਕੇ ਸਰਕਲ ਪ੍ਰਧਾਨ ਮਦਨ ਲਾਲ ਸਰਮਾ ਅਤੇ ਇੰਦਰਜੀਤ ਸਿੰਘ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਮਲੌਦ ਦੇ ਸਰਕਾਰੀ ਹਸਪਤਾਲ ਦਾ ਜਾਇਜ਼ਾ

ਮਲੌਦ, 22 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਿਸਾਨ ਖੇਤ ਮਜ਼ਦੂਰ ਸੈਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਾਂਗਰਸੀ ਆਗੂਆਂ ਨਾਲ ਮਿਲ ਕੇ ਹਮੇਸ਼ਾ ਮੀਡੀਆ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਸਰਕਾਰੀ ਹਸਪਤਾਲ ਮਲੌਦ ਦੇ ਤਾਜ਼ਾ ਹਲਾਤਾਂ ਦਾ ਲਿਆ ...

ਪੂਰੀ ਖ਼ਬਰ »

ਚਾਰਟਰਡ ਅਕਾਊਾਟੈਂਟ ਲੁਧਿਆਣਾ ਵਲੋਂ ਖੰਨਾ 'ਚ ਸੈਮੀਨਾਰ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਨਾਰਦਨ ਇੰਡੀਆ ਰਿਜਨਲ ਕੌਾਸਲ ਆਫ਼ ਚਾਰਟਰਡ ਅਕਾਊਾਟੈਂਟਜ਼ ਲੁਧਿਆਣਾ ਬਰਾਂਚ ਵਲੋਂ ਅੱਜ ਖੰਨਾ ਵਿਚ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਆਮਦਨ ਕਰ ਕਾਨੂੰਨ ਵਿਚ ਹਾਲ ਹੀ ਵਿਚ ਕੀਤੇ ਮਹੱਤਵਪੂਰਨ ਬਦਲਾਅ ਸਬੰਧੀ ਜਾਣਕਾਰੀ ਦਿੱਤੀ ...

ਪੂਰੀ ਖ਼ਬਰ »

ਵਿਧਾਇਕ ਕੋਟਲੀ ਦੇ ਓ. ਐਸ. ਡੀ. ਚਾਹਲ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਹਿਮਾਚਲ ਪ੍ਰਦੇਸ਼ ਅਤੇ ਵਿਧਾਇਕ ਗੁਰਕੀਰਤ ਸਿੰਘ ਦੀ ਵਿਦੇਸ਼ ਫੇਰੀ 'ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਦੇ ਓ.ਐਸ.ਡੀ. ਡਾ: ਗੁਰਮੁਖ ਸਿੰਘ ਚਾਹਲ ਨੇ ਆਪਣੀ ਜ਼ਿੰਮੇਵਾਰੀ ...

ਪੂਰੀ ਖ਼ਬਰ »

ਖੰਨਾ ਦੇ 'ਆਪ' ਆਗੂਆਂ ਨੇ ਰੇਤ ਮਾਫ਼ੀਆ ਿਖ਼ਲਾਫ਼ ਪੁਤਲਾ ਫੂਕਿਆ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਆਮ ਆਦਮੀ ਪਾਰਟੀ ਖੰਨਾ ਦੇ ਵਰਕਰਾਂ ਨੇ ਪੰਜਾਬ ਵਿਚ ਰੇਤ ਮਾਫ਼ੀਆ ਿਖ਼ਲਾਫ਼ ਡੀ.ਸੀ. ਦਫ਼ਤਰ ਲੁਧਿਆਣਾ ਅੱਗੇ ਸਰਕਾਰ ਦਾ ਪੁਤਲਾ ਫੂਕਿਆ | 'ਆਪ' ਆਗੂਆਂ ਨੇ ਕਿਹਾ ਕਿ ਰੇਤ ਮਾਫ਼ੀਆ ਬੇਖ਼ੌਫ਼ ਹੋ ਕੇ ਸ਼ਰੇਆਮ ਆਪਣਾ ਕਾਰੋਬਾਰ ਚਲਾ ...

ਪੂਰੀ ਖ਼ਬਰ »

ਪਾਰਸ ਦਾ ਨਵਾਂ ਟਰੈਕ 'ਜੱਟ 'ਤੇ ਕਰਜ਼ਾ' ਜਾਰੀ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸੱਭਿਆਚਾਰ ਦੇ ਦਾਇਰੇ 'ਚ ਰਹਿ ਕੇ ਗੀਤਾਂ ਨੂੰ ਗਾਉਣ ਵਾਲੇ ਗਾਇਕ ਪਰਮਿੰਦਰ ਪਾਰਸ ਆਪਣਾ ਨਵਾਂ ਟਰੈਕ ਜੱਟ 'ਤੇ ਕਰਜ਼ਾ ਲੈ ਕੇ ਸਰੋਤਿਆਂ ਦੀ ਕਚਹਿਰੀ ਪੇਸ਼ ਹੋਇਆ ਹੈ | ਪਾਰਸ ਨੇ ਦੱਸਿਆ ਕਿ ਗੀਤ ਨੂੰ ਉਸ ਨੇ ਖ਼ੁਦ ਲਿਖਿਆ ਹੈ ...

ਪੂਰੀ ਖ਼ਬਰ »

ਭੇਦਭਰੇ ਹਾਲਾਤ 'ਚ ਪ੍ਰਵਾਸੀ ਮਜ਼ਦੂਰ ਦੀ ਹੱਤਿਆ

ਮਾਛੀਵਾੜਾ ਸਾਹਿਬ, 22 ਜੂਨ (ਮਨੋਜ ਕੁਮਾਰ)-ਸਥਾਨਕ ਸਮਰਾਲਾ ਰੋਡ 'ਤੇ ਪੁਰਾਣੀ ਚੂੰਗੀ ਕੋਲ ਸਵੇਰ ਤੜਕਸਾਰ ਬਿਹਾਰੀ ਮਜ਼ਦੂਰ ਦੀ ਲਾਸ਼ ਮਿਲਣ ਨਾਲ ਹਾਹਾਕਾਰ ਮੱਚ ਗਈ | ਜਾਣਕਾਰੀ ਅਨੁਸਾਰ ਸਵੇਰੇ ਮਾਛੀਵਾੜਾ ਪੁਲਿਸ ਨੂੰ ਕਿਸੇ ਲੇਬਰ ਠੇਕੇਦਾਰ ਨੇ ਇਤਲਾਹ ਦਿੱਤੀ ਕਿ ...

ਪੂਰੀ ਖ਼ਬਰ »

ਬਾਬਾ ਬਾਲਕ ਨਾਥ ਦਾ ਜਨਮ ਦਿਨ ਮਨਾਇਆ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਬਾਬਾ ਬਾਲਕ ਨਾਥ ਦਾ ਜਨਮ ਦਿਨ ਬਹੁਤ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਭਾਰੀ ਮਾਤਰਾ ਵਿਚ ਭਗਤਾਂ ਨੇ ਆਪਣੀ ਹਾਜ਼ਰੀ ਲਗਵਾਈ¢ ਇਸ ਮੌਕੇ ਖੰਨਾ ਦੇ ਭਗਤ ਭਿੰਡਰ ਦੇ ਦੁਆਰੇ ਚੌਕੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਕਈ ...

ਪੂਰੀ ਖ਼ਬਰ »

ਖੱਤਰੀ ਭਵਨ ਵਲੋਂ ਪੂਰੇ ਏ. ਸੀ. ਹਾਲ ਦੀ ਸ਼ੁਰੂਆਤ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਪੰਜਾਬ ਖੱਤਰੀ ਚੇਤਨਾ ਮੰਚ ਚੈਰੀਟੇਬਲ ਟਰੱਸਟ ਖੰਨਾ ਦੇ ਅਹੁਦੇਦਾਰ ਅੱਜ ਖੱਤਰੀ ਭਵਨ ਦੇ ਟਰਾਇਲ ਰਨ ਵਾਸਤੇ ਇਕੱਠੇ ਹੋਏ | ਪ੍ਰਧਾਨ ਰਜਿੰਦਰ ਪੁਰੀ ਅਤੇ ਜਨਰਲ ਸਕੱਤਰ ਐਸ. ਕੇ. ਭੱਲਾ ਨੇ ਦੱਸਿਆ ਕਿ ਮੰਚ ਵਲੋਂ ਪਿਛਲੇ ਸਮੇਂ ਵਿਚ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਨੇ ਕੱਦੋਂ 'ਚ ਲਗਾਏ ਬੂਟੇ

ਦੋਰਾਹਾ, 22 ਜੂਨ (ਪੱਤਰ ਪੇ੍ਰਰਕ)-ਲਾਗਲੇ ਪਿੰਡ ਕੱਦੋਂ 'ਚ ਬਣਾਈ ਗਈ ਸਮਾਜ ਸੇਵੀ ਸੰਸਥਾ ਬਾਬਾ ਸਿੱਧਸਰ ਐਨ. ਆਰ. ਆਈ. ਸੇਵਾ ਸੁਸਾਇਟੀ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ ਗਈ | ਰਾਜਵੀਰ ਸਿੰਘ, ਗੁਰਜੈਪਾਲ ਸਿੰਘ, ਮਨਦੀਪ ਸਿੰਘ, ਗਗਨ, ...

ਪੂਰੀ ਖ਼ਬਰ »

ਮਿ੍ਤਕਾਂ ਦੇ ਅਸਤ ਗੁ: ਕਟਾਣਾ ਸਾਹਿਬ ਨਾ ਪਾਏ ਜਾਣ ਦੀ ਖ਼ਬਰ ਅਫ਼ਵਾਹ-ਮੈਨੇਜਰ

ਦੋਰਾਹਾ, 22 ਜੂਨ (ਜਸਵੀਰ ਝੱਜ)-ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਦਸਵੀਂ ਕਟਾਣਾ ਸਾਹਿਬ (ਲੁਧਿ.) ਵਿਖੇ ਪਿਛਲੇ ਲੰਮੇ ਸਮੇਂ ਤੋਂ ਮਿ੍ਤਕ ਪ੍ਰਾਣੀਆਂ ਦੇ ਅਸਥ ਪਾਏ ਜਾਂਦੇ ਹਨ | ਇਹ ਜਾਣਕਾਰੀ ਗੁਰਦੁਆਰਾ ਕਟਾਣਾ ਸਾਹਿਬ ਦੇ ਮੈਨੇਜਰ ਦਿਲਬਾਗ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਨਾਜਾਇਜ਼ ਦੇਸੀ ਸ਼ਰਾਬ ਸਮੇਤ ਦੋਸ਼ੀ ਕਾਬੂ

ਸਾਹਨੇਵਾਲ, 22 ਜੂਨ (ਅਮਰਜੀਤ ਸਿੰਘ ਮੰਗਲੀ)-ਐਾਟੀ ਨਾਰਕੋਟਿਕ ਸੈੱਲ ਦੀ ਪੁਲਿਸ ਨੇ ਨਾਕੇ ਦੌਰਾਨ ਇਕ ਵਿਅਕਤੀ 'ਤੇ ਸ਼ੱਕ ਪੈਣ 'ਤੇ ਉਸ ਦੀ ਤਲਾਸ਼ੀ ਲਈ ਤਾਂ ਰਾਧੇ ਸ਼ਿਆਮ ਪੁੱਤਰ ਰਾਮ ਪ੍ਰਕਾਸ਼ ਵਾਸੀ ਮੱਕੜ ਕਾਲੋਨੀ ਗਿਆਸਪੁਰਾ ਲੁਧਿਆਣਾ ਕੋਲੋਂ ਨਾਜਾਇਜ਼ ਦੇਸੀ ਸ਼ਰਾਬ ...

ਪੂਰੀ ਖ਼ਬਰ »

ਵਰਿਆਮ ਸਿੰਘ ਗਰੇਵਾਲ ਢੈਪਈ ਨਮਿਤ ਸ਼ਰਧਾਂਜਲੀ ਸਮਾਗਮ

ਜੋਧਾਂ, 22 ਜੂਨ (ਗੁਰਵਿੰਦਰ ਸਿੰਘ ਹੈਪੀ)-ਸਰਪੰਚ ਬਦਨ ਸਿੰਘ ਗਰੇਵਾਲ ਢੈਪਈ ਤੇ ਬਲਦੇਵ ਸਿੰਘ ਗਰੇਵਾਲ ਦੇ ਭਰਾ ਵਰਿਆਮ ਸਿੰਘ ਗਰੇਵਾਲ ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸਾਤੀ ਲਈ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ...

ਪੂਰੀ ਖ਼ਬਰ »

ਕੇਂਦਰ ਬਿਆਨਬਾਜ਼ੀ ਨਾਲ ਹੀ 'ਅੱਛੇ ਦਿਨ' ਲਿਆ ਰਹੀ ਹੈ-ਭੈਣੀ

ਚੌਾਕੀਮਾਨ, 22 ਜੂਨ (ਤੇਜਿੰਦਰ ਸਿੰਘ ਚੱਢਾ)-ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਹਲਕੇ ਦਾਖੇ ਦੇ ਪਿੰਡਾਂ ਵਿਚ ਸ਼ੁਰੂ ਕੀਤੇ ਡੀਜ਼ਲ-ਪੈਟਰੋਲ ਦੀਆਂ ਵਧ ...

ਪੂਰੀ ਖ਼ਬਰ »

ਕੁਲਵੰਤ ਸਿੰਘ ਦੀ ਅਗਵਾਈ 'ਚ ਬਸਪਾ ਦੀ ਯੂਨਿਟ ਦਾ ਗਠਨ

ਮਲੌਦ, 22 ਜੂਨ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਅਧੀਨ ਪੈਂਦੇ ਰੋੜੀਆ ਵਿਖੇ ਬਹੁਜਨ ਸਮਾਜ ਪਾਰਟੀ ਦੇ ਸਰਕਲ ਮਲੌਦ ਦੇ ਆਗੂ ਕੁਲਵੰਤ ਸਿੰਘ ਰੋੜੀਆ ਅਤੇ ਐਡਵਾਈਜ਼ਰ ਗੁਰਪ੍ਰੀਤ ਸਿੰਘ ਐਡਵੋਕੇਟ ਰੋੜੀਆਂ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

ਸੇਵਾ ਕੇਂਦਰ ਬੰਦ ਹੋਣ ਨਾਲ ਪ੍ਰਸ਼ਾਸਨਿਕ ਸੇਵਾਵਾਂ ਫ਼ੇਲ੍ਹ

ਸਮਰਾਲਾ, 22 ਜੂਨ (ਪੱਤਰ ਪ੍ਰੇਰਕ)-ਅਕਾਲੀ ਸਰਕਾਰ ਵਲੋਂ ਵਿਦੇਸ਼ੀ ਤਰਜ਼ 'ਤੇ ਘਰਾਂ ਨੇੜੇ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਖੋਲੇ੍ਹ ਸੇਵਾ ਕੇਂਦਰ ਮੌਜੂਦਾ ਸਰਕਾਰ ਵਲੋਂ ਬੰਦ ਕਰਨ ਦੇ ਕੀਤੇ ਫ਼ਰਮਾਨਾਂ ਨਾਲ ਜਿੱਥੇ ਪ੍ਰਸ਼ਾਸਨਿਕ ਸੇਵਾਵਾਂ ਠੰਢੇ ਬਸਤੇ ਵਿਚ ਪੈ ਗਈਆਂ ...

ਪੂਰੀ ਖ਼ਬਰ »

ਜਿਮਨਾਸਟਿਕ ਸਮਰ ਕੋਚਿੰਗ ਕੈਂਪ 'ਚ ਇਨਾਮ ਵੰਡੇ

ਖੰਨਾ, 22 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਚੱਲ ਰਹੇ ਜਿਮਨਾਸਟਿਕ ਸਮਰ ਕੋਚਿੰਗ ਕੈਂਪ ਜੋ 16 ਜੂਨ ਤੋਂ 30 ਜੂਨ ਤੱਕ ਚੱਲ ਰਿਹਾ ਹੈ, ਵਿਚ ਮਨੋਰੰਜਨ ਖੇਡਾਂ ਜਿਵੇਂ ਕਿ ਰੱਸਾ ਕਸ਼ੀ, ਪਿੱਠੂ ਖੇਡ, ਤਿੰਨ ਲੱਤੀ ਰੇਸ, ਚਮਚਾ ਤੇ ਆਲੂ ਰੇਸ ਆਦਿ ...

ਪੂਰੀ ਖ਼ਬਰ »

ਸਮਰਾਲਾ 'ਚ ਰਜਿਸਟਰੀਆਂ ਦਾ ਕੰਮ ਹੋਇਆ ਆਨਲਾਈਨ

ਸਮਰਾਲਾ, 22 ਜੂਨ (ਬਲਜੀਤ ਸਿੰਘ ਬਘੌਰ)-ਤਹਿਸੀਲ ਸਮਰਾਲਾ ਵਿਚ ਰਜਿਸਟਰੀਆਂ ਤਸਦੀਕ ਕਰਨ ਦਾ ਕੰਮ ਆਨਲਾਈਨ ਸ਼ੁਰੂ ਹੋ ਗਿਆ ਹੈ | ਅੱਜ ਤਹਿਸੀਲ ਵਿਚ ਪਹਿਲੀ ਆਨਲਾਈਨ ਰਜਿਸਟਰੀ ਤਹਿਸੀਲਦਾਰ ਸਮਰਾਲਾ ਜਸਵਿੰਦਰ ਸਿੰਘ ਟਿਵਾਣਾ ਵਲੋਂ ਕੀਤੀ ਗਈ | ਰਜਿਸਟਰੀ ਕਰਾਉਣ ਆਏ ...

ਪੂਰੀ ਖ਼ਬਰ »

ਸੁਖਵੀਰ ਸਿੰਘ ਚੋਮੋਂ ਸਰਕਲ ਮਲੌਦ ਦਾ ਪ੍ਰਧਾਨ ਨਿਯੁਕਤ

ਮਲੌਦ, 22 ਜੂਨ (ਸਹਾਰਨ ਮਾਜਰਾ)-ਭਾਰਤੀ ਜਨਤਾ ਪਾਰਟੀ ਦੇ ਯੂਥ ਵਿੰਗ ਦੇ ਸਰਕਲ ਮਲੌਦ ਦੇ ਪ੍ਰਧਾਨ ਸੁਖਵੀਰ ਸਿੰਘ ਚੋਮੋ ਨੂੰ ਪਾਰਟੀ ਪ੍ਰਤੀ ਨਿਰਪੱਖ ਸੇਵਾਵਾਂ ਦੇ ਮੱਦੇਨਜ਼ਰ ਮਾਣ ਵਲੋਂ ਤਰੱਕੀ ਦਿੰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕਿਸਾਨ ਵਿੰਗ ਦੇ ਸੂਬਾ ...

ਪੂਰੀ ਖ਼ਬਰ »

ਜਥੇ. ਸਹਾਰਨਮਾਜਰਾ ਨੇ ਧਰਮ ਅਰਥ ਤਹਿਤ ਚੈੱਕ ਵੰਡੇ

ਮਲੌਦ, 22 ਜੂਨ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਅਰਥ ਤਹਿਤ ਜਾਰੀ ਵਿੱਤੀ ਸਹਾਇਤਾ ਦੀ ਮੁਹਿੰਮ ਤਹਿਤ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਰਘਵੀਰ ਸਿੰਘ ਸਹਾਰਨ ਮਾਜਰਾ ਵਲੋਂ ਦਸ ਦਸ ਹਜ਼ਾਰ ਰੁਪਏ ਦੇ 6 ਚੈੱਕ ਵੰਡੇ ਗਏ | ਸਮਾਜ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਪੁਲ ਬਣਿਆ ਖੂਨੀ ਪੁਲ

ਬੀਜਾ, 22 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਪੁਲ ਨੂੰ ਜੇਕਰ ਖੂਨੀ ਪੁਲ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਹੁਣ ਤੱਕ ਇਸ ਪੁਲ 'ਤੇ ਅਨੇਕਾਂ ਹੀ ਜਾਨਾਂ ਚਲੀਆਂ ਗਈਆਂ ਹਨ ਅਤੇ ਅਨੇਕਾਂ ਹੀ ਲੋਕ ਜ਼ਖ਼ਮੀ ਹੋ ਗਏ ਹਨ ...

ਪੂਰੀ ਖ਼ਬਰ »

ਘੁਡਾਣੀ ਕਲਾਂ 'ਚ ਅਕਾਲੀ ਦਲ ਵਲੋਂ ਮੀਟਿੰਗ

ਰਾੜਾ ਸਾਹਿਬ, 22 ਜੂਨ (ਸਰਬਜੀਤ ਸਿੰਘ ਬੋਪਾਰਾਏ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਸੂਬੇ ਦੀ ਕਾਂਗਰਸ ਸਰਕਾਰ ਨੂੰ ਡੀਜ਼ਲ ਅਤੇ ਪੈਟਰੋਲ 'ਤੇ ਟੈਕਸ ਘਟਾਉਣ ਲਈ ਮਜਬੂਰ ਕਰਨ ਵਾਸਤੇ 26 ਜੂਨ ਨੂੰ ਜ਼ਿਲ੍ਹਾ ਪੱਧਰੀ ਰੋਸ ਵਿਖਾਵੇ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਵਰਕਰਾਂ ਨੂੰ ...

ਪੂਰੀ ਖ਼ਬਰ »

ਸਾਲਾਨਾ ਉਰਸ ਕਰਵਾਇਆ

ਅਹਿਮਦਗੜ੍ਹ, 22 ਜੂਨ (ਪੁਰੀ)-ਲਾਗਲੇ ਪਿੰਡ ਛਪਾਰ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ਼ਰੀਫ਼ ਲਾਲਾ ਵਾਲੇ ਪੀਰ ਦਾ 12ਵਾਂ ਸਾਲਾਨਾ ਉਰਸ ਸਿਰਾਜ ਢਿੱਲੋਂ (ਢਿੱਲੋਂ ਸਟੀਲ ਸ਼ਟਰਿੰਗ) ਦੀ ਅਗਵਾਈ ਹੇਠ ਕਰਵਾਇਆ ਗਿਆ | ਪਿੰਡ ਛਪਾਰ ਤੇ ਅਹਿਮਦਗੜ੍ਹ ...

ਪੂਰੀ ਖ਼ਬਰ »

ਸਨੇਹਜੀਤ ਸਿੰਘ ਜੀਤ ਨਮਿਤ ਸ਼ਰਧਾਂਜਲੀ ਸਮਾਗਮ

ਦੋਰਾਹਾ, 22 ਜੂਨ (ਮਨਜੀਤ ਸਿੰਘ ਗਿੱਲ)-ਰਾਮਪੁਰ ਨਿਵਾਸੀ ਸਨੇਹਜੀਤ ਸਿੰਘ ਜੀਤ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਅੱਜ ਗੁਰਦੁਆਰਾ ਰੇਰੂ ਸਾਹਿਬ ਪਿੰਡ ਰਾਮਪੁਰ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਬੇਟ ਇਲਾਕੇ ਦੇ ਪਿੰਡ

ਭੰੂਦੜੀ, 22 ਜੂਨ (ਕੁਲਦੀਪ ਸਿੰਘ ਮਾਨ)-ਬੇਟ ਇਲਾਕੇ ਦੇ ਪਿੰਡਾਂ ਵਿਚ ਹਰ ਪਾਸੇ ਸਮੱਸਿਆ ਹੀ ਸਮੱਸਿਆ ਨਜ਼ਰ ਆਉਂਦੀ ਹੈ | ਪੰਜਾਬ ਸਰਕਾਰ ਵਲੋਂ ਬੇਸ਼ੱਕ ਸੂਬੇ ਅੰਦਰ ਵੱਡੇ ਵਿਕਾਸ ਕਾਰਜ ਤੇ ਲੋਕਾਂ ਨੂੰ ਹਰ ਸਹੂਲਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲੀਅਤ ਇਸ ਤੋਂ ...

ਪੂਰੀ ਖ਼ਬਰ »

ਕੁਹਾੜਾ ਵਿਖੇ ਝੋਨੇ ਦੀ ਲੁਆਈ ਸ਼ੁਰੂ

ਕੁਹਾੜਾ, 22 ਜੂਨ (ਤੇਲੂ ਰਾਮ ਕੁਹਾੜਾ)-ਇਸ ਇਲਾਕੇ ਦੇ ਪਿੰਡਾਂ ਵਿਚ 20 ਜੂਨ ਦੀ ਉਡੀਕ ਤੋਂ ਬਾਅਦ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ | ਭਾਵੇਂ ਕਿ ਕੰਮ ਨੇ ਪੂਰਾ ਜ਼ੋਰ ਨਹੀਂ ਫੜਿਆ, ਫਿਰ ਵੀ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਝੋਨੇ ਦੀ ਲੁਆਈ ਦਾ ਕੰਮ ਜ਼ੋਰ ਫੜ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX