ਤਾਜਾ ਖ਼ਬਰਾਂ


ਗੁਲਾਬ ਦੇਵੀ ਰੋਡ 'ਤੇ ਅਕਟਿਵਾ ਸਵਾਰ ਤੋਂ ਲੁੱਟੇ 2 ਲੱਖ
. . .  1 day ago
ਜਲੰਧਰ , 23 ਜੁਲਾਈ -ਗੁਲਾਬ ਦੇਵੀ ਰੋਡ 'ਤੇ ਅਕਟਿਵਾ 'ਤੇ ਜਾ ਰਹੇ 60 ਸਾਲਾ ਵਿਅਕਤੀ ਤੋਂ 2 ਮੋਟਰ ਸਾਈਕਲ ਸਵਾਰਾਂ ਨੇ 2 ਲੱਖ ਲੁੱਟ ਲਏ ।ਇਹ ਵਿਅਕਤੀ ਮੈਡੀਕਲ ਸ਼ਾਪ ਤੋਂ ਘਰ ਜਾ ਰਿਹਾ ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਨੇ ਰਾਜਪਾਲ ਵੈਜੂਭਾਈ ਨੂੰ ਸੌਂਪਿਆ ਅਸਤੀਫ਼ਾ
. . .  1 day ago
ਕਰਨਾਟਕਾ ਸਿਆਸੀ ਸੰਕਟ : ਬੰਗਲੁਰੂ ਦੇ ਰਾਜਭਵਨ ਪੁੱਜੇ ਕੁਮਾਰਸਵਾਮੀ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ 99 ਵੋਟ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਵਿਚ ਵਿਸ਼ਵਾਸ ਮਤ 'ਤੇ ਵੋਟਿੰਗ
. . .  1 day ago
ਬਿਜਲੀ ਮੁਲਾਜ਼ਮਾਂ ਕੋਲੋਂ ਲੱਖਾਂ ਰੁਪਏ ਲੁੱਟੇ, ਕੈਸ਼ੀਅਰ ਬੁਰੀ ਤਰ੍ਹਾਂ ਜ਼ਖਮੀ
. . .  1 day ago
ਅਟਾਰੀ/ ਖਾਸਾ, 23 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ, ਪੰਨੂੰ) - ਹਰ ਰੋਜ਼ ਦੀ ਤਰ੍ਹਾਂ ਬੈਂਕ ਵਿਚ ਰਕਮ ਜਮ੍ਹਾਂ ਕਰਾਉਣ ਜਾ ਰਹੇ ਖਾਸਾ ਬਿਜਲੀ ਘਰ ਦੇ ਮੁਲਾਜ਼ਮਾਂ ਪਾਸੋਂ ਅਣਪਛਾਤੇ ਲੁਟੇਰੇ ਲਗਭਗ 3 ਲੱਖ 68 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਫ਼ਰਾਰ ਹੋਣ ਵਿੱਚ ਕਾਮਯਾਬ...
ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
. . .  1 day ago
ਢਿਲਵਾਂ, 23 ਜੁਲਾਈ (ਪ੍ਰਵੀਨ/ਸੁਖੀਜਾ/ਪਲਵਿੰਦਰ) - ਵਿਜੀਲੈਂਸ ਵਿਭਾਗ ਵਲੋਂ ਅੱਜ ਡੀ.ਐਸ.ਪੀ. ਕਰਮਵੀਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸਬ-ਤਹਿਸੀਲ ਢਿਲਵਾਂ ਵਿਖੇ 8 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਸਮੇਤ ਇਕ ਔਰਤ ਨੂੰ ਰੰਗੇ ਹੱਥੀ ਕਾਬੂ...
ਭਾਰਤ ਦੀ 2020 ਵਿਚ ਆਰਥਿਕ ਦਰ 7.2 ਫੀਸਦੀ ਰਹੇਗੀ - ਅੰਤਰਰਾਸ਼ਟਰੀ ਮੁਦਰਾ ਫ਼ੰਡ
. . .  1 day ago
ਨਵੀਂ ਦਿੱਲੀ, 23 ਜੁਲਾਈ - ਅੰਤਰਰਾਸ਼ਟਰੀ ਮੁਦਰਾ ਫ਼ੰਡ ਵਲੋਂ ਕਿਹਾ ਗਿਆ ਹੈ ਕਿ 2019 ਵਿਚ ਵਿਸ਼ਵ ਦੀ ਵਿਕਾਸ ਦਰ 3.2 ਫੀਸਦੀ ਰਹੇਗੀ ਤੇ 2020 ਵਿਚ ਇਹ ਦਰ ਵੱਧ ਕੇ 3.5 ਫੀਸਦੀ ਹੋ ਜਾਵੇਗੀ ਅਤੇ ਉੱਥੇ ਹੀ, ਭਾਰਤ ਦਾ ਆਰਥਿਕ ਵਿਕਾਸ 2019 ਵਿਚ 7 ਫੀਸਦੀ ਰਹੇਗਾ
ਸ੍ਰੀ ਮੁਕਤਸਰ ਸਾਹਿਬ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਲਾਗਲੇ ਇਕ ਪਿੰਡ ਵਿਚ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਮੀਂਦਾਰ ਘਰਾਣੇ ਨਾਲ ਸਬੰਧਿਤ ਨੌਜਵਾਨ ਨਸ਼ੇ...
ਪਿੰਡ ਵਾਸੀਆਂ ਨੇ ਪੁਲਿਸ ਪਾਰਟੀ ਨੂੰ ਬਣਾਇਆ ਬੰਧਕ
. . .  1 day ago
ਪਠਾਨਕੋਟ, 23 ਜੁਲਾਈ (ਚੌਹਾਨ) - ਥਾਣਾ ਡਮਟਾਲ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਵਿਖੇ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਵਿਚ ਛਾਪੇਮਾਰੀ ਕਰਨ ਆਈ ਪੰਜਾਬ ਪੁਲਿਸ ਟੀਮ ਨੂੰ ਪਿੰਡ ਵਾਸੀਆਂ ਨੇ ਬੰਧਕ ਬਣਾ ਲਿਆ ਤੇ ਉਨ੍ਹਾਂ ਦੇ ਹਥਿਆਰ ਕਥਿਤ ਰੂਪ ਵਿਚ ਖੋਹ ਲਏ ਤੇ...
ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸੰਸਦ 'ਚ ਪਹੁੰਚਿਆ 'ਖ਼ਾਸ ਦੋਸਤ', ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
. . .  1 day ago
ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਿਆਰੇ ਬੱਚੇ ਨਾਲ ਆਪਣੀਆਂ ਤਸੀਵਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਉਨ੍ਹ ਨੇ ਲਿਖਿਆ ਸੀ, ''ਅੱਜ ਸੰਸਦ 'ਚ ਇੱਕ ਬੇਹੱਦ ਖ਼ਾਸ ਦੋਸਤ ਮੈਨੂੰ ਮਿਲਣ...
ਭੇਦਭਰੀ ਹਾਲਤ 'ਚ ਬੱਚਿਆਂ ਦੇ ਗੁੰਮ ਹੋਣ ਦਾ ਮਾਮਲਾ : ਇਲਾਕਾ ਵਾਸੀਆਂ ਨੇ ਲਾਇਆ ਸੜਕ 'ਤੇ ਜਾਮ
. . .  1 day ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਹੁਣ ਇਲਾਕਾ ਵਾਸੀਆਂ ਨੇ ਰਾਜਪੁਰਾ-ਪਟਿਆਲਾ ਹਾਈਵੇਅ 'ਤੇ ਗੰਡਾ ਨਰਵਾਣਾ ਬਰਾਂਚ...
ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
. . .  1 day ago
ਮੋਗਾ, 23 ਜੁਲਾਈ- ਮੋਗਾ 'ਚ ਵਿਜੀਲੈਂਸ ਬਿਊਰੋ ਵਲੋਂ ਅੱਜ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਧਰਮਕੋਟ ਵਿਖੇ ਥਾਣੇ 'ਚ...
ਸਿਰਸਾ ਵਲੋਂ ਸਰਨਾ ਨੂੰ ਦਿੱਲੀ ਕਮੇਟੀ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਦੀ ਅਪੀਲ
. . .  1 day ago
ਜਲੰਧਰ, 23 ਜੁਲਾਈ (ਮੇਜਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵਲੋਂ ਦਿੱਲੀ ਤੋਂ...
ਬੌਰਿਸ ਜੌਹਨਸਨ ਹੋਣਗੇ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ
. . .  1 day ago
ਲੰਡਨ, 23 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੌਰਿਸ ਜੌਹਨਸਨ ਨੂੰ ਬਰਤਾਨੀਆਂ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਇਸ ਦਾ ਐਲਾਨ ਅੱਜ ਲੰਡਨ 'ਚ ਕੰਜ਼ਰਵੇਟਿਵ ਪਾਰਟੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਨਿਕਟ ਵਿਰੋਧੀ ਜੈਰਮੀ ਹੰਟ ਨੂੰ ਹਰਾਇਆ...
ਬੇਅਦਬੀ ਮਾਮਲੇ 'ਚ ਅਦਾਲਤ ਵਲੋਂ ਤਿੰਨ ਸ਼ਿਕਾਇਤਕਰਤਾਵਾਂ ਦੀ ਅਰਜ਼ੀ ਮਨਜ਼ੂਰ
. . .  1 day ago
11ਵੇਂ ਦਿਨ ਹੋਇਆ ਚੱਕ ਜਵਾਹਰੇਵਾਲਾ ਗੋਲੀਕਾਂਡ ਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਸ਼ਾਹਪੁਰ ਦਾ ਦੌਰਾ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  1 day ago
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  1 day ago
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  1 day ago
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  1 day ago
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  1 day ago
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  1 day ago
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  1 day ago
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  1 day ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  1 day ago
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  1 day ago
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  1 day ago
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  1 day ago
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  1 day ago
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  1 day ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  1 day ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  1 day ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  1 day ago
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਅੱਜ
. . .  1 day ago
ਬਿਹਾਰ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  1 day ago
ਮਹਾਰਾਸ਼ਟਰ 'ਚ ਕੈਮੀਕਲ ਗੋਦਾਮ ਨੂੰ ਲੱਗੀ ਅੱਗ
. . .  1 day ago
ਕਰਨਾਟਕ ਦੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  1 day ago
ਬਲਾਕ ਸੰਮਤੀ ਮੈਂਬਰ 270 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ
. . .  1 day ago
ਅੱਜ ਦਾ ਵਿਚਾਰ
. . .  1 day ago
ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  2 days ago
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  2 days ago
ਘੱਗਰ ਦਰਿਆ ਦੇ ਵਧੇ ਪਾਣੀ ਦਾ ਘਟਿਆ ਪੱਧਰ
. . .  2 days ago
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  2 days ago
ਅਫ਼ਗ਼ਾਨਿਸਤਾਨ ਵਿੱਚ ਹਵਾਈ ਹਮਲਿਆਂ ਵਿੱਚ 9 ਲੋਕਾਂ ਦੀ ਮੌਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550

ਬਰਨਾਲਾ

ਸ਼ਹਿਣਾ ਵਿਖੇ ਸਾਂਝ ਕੇਂਦਰ ਬੰਦ ਕਰਨ ਦੇ ਰੋਸ ਵਜੋਂ ਪੰਚਾਇਤ ਦੀ ਅਗਵਾਈ 'ਚ ਧਰਨਾ

ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)-ਪੰਜਾਬ ਵਿਚ ਸਰਕਾਰ ਵਲੋਂ ਵੱਡੀ ਪੱਧਰ 'ਤੇ ਬੰਦ ਕੀਤੇ ਸੇਵਾ ਕੇਂਦਰਾਂ ਦੀ ਲੜੀ ਵਿਚ ਸ਼ਹਿਣਾ ਵਿਖੇ ਚੱਲਦੇ ਸੇਵਾ ਕੇਂਦਰ ਨੂੰ ਸਰਕਾਰ ਵਲੋਂ ਬੰਦ ਕਰਨ ਦੇ ਵਿਰੋਧ ਗ੍ਰਾਮ ਪੰਚਾਇਤ ਸ਼ਹਿਣਾ ਦੀ ਅਗਵਾਈ ਵਿਚ ਬੱਸ ਅੱਡੇ 'ਤੇ 1 ਘੰਟੇ ਦੇ ਕਰੀਬ ਰੋਸ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਸਰਪੰਚ ਅੰਮਿ੍ਤਪਾਲ ਸਿੰਘ ਖ਼ਾਲਸਾ, ਜ਼ਿਲੇ੍ਹਦਾਰ ਸੁਰਜੀਤ ਸਿੰਘ ਮੰਡਲ ਪ੍ਰਧਾਨ ਭਾਜਪਾ, ਗੁਰਵਿੰਦਰ ਸਿੰਘ ਨਾਮਧਾਰੀ ਸਾਬਕਾ ਸਰਕਲ ਪ੍ਰਧਾਨ ਸ਼ੋ੍ਰਮਣੀ ਯੂਥ ਅਕਾਲੀ ਦਲ ਨੇ ਕਿਹਾ ਕਿ ਸਰਕਾਰ ਵਲੋਂ ਕ੍ਰਮਵਾਰ ਲੋਕਾਂ ਨੂੰ ਸਭ ਸਹੂਲਤਾਂ ਵਾਪਸ ਲਈਆਂ ਜਾ ਰਹੀਆਂ ਹਨ | ਜੋ ਕਿ ਸਰਕਾਰ ਦੀ ਦੋਗਲੀ ਨੀਤੀ ਦੀ ਮੂੰਹ ਬੋਲਦੀ ਤਸਵੀਰ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਾਲੀ-ਭਾਜਪਾ ਸਰਕਾਰ ਵਲੋਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਦੇ ਦਫ਼ਤਰਾਂ ਵਿਚ ਹੁੰਦੀ ਖੱਜਲ-ਖ਼ੁਆਰੀ ਤੋਂ ਬਚਾਉਣ ਲਈ ਇਹ ਸੇਵਾ ਕੇਂਦਰ ਖੋਲੇ੍ਹ ਗਏ ਸਨ | ਸ਼ਹਿਣਾ ਦੇ ਸੇਵਾ ਕੇਂਦਰ ਤੋਂ ਵੱਡੀ ਗਿਣਤੀ ਵਿਚ ਖ਼ਾਸ ਕਰ ਗ਼ਰੀਬ ਜਨਤਾ ਲਾਭ ਉਠਾ ਰਹੀ ਸੀ | ਸਰਕਾਰ ਦੇ ਅਚਨਚੇਤ ਸੇਵਾ ਕੇਂਦਰਾਂ ਨੂੰ ਬੰਦ ਕਰਨ ਦੇ ਲਏ ਫ਼ੈਸਲੇ ਨਾਲ ਜਿੱਥੇ ਲੋਕਾਂ ਦੀ ਖੱਜਲ-ਖ਼ੁਆਰੀ ਵਧੇਗੀ, ੳੱੁਥੇ ਸ਼ਹਿਰਾਂ ਦੇ ਦਫ਼ਤਰਾਂ ਵਿਚ ਵੀ ਭੀੜ ਇਕੱਤਰ ਹੋਣ ਕਾਰਨ ਲੋਕਾਂ ਦੇ ਸਮੇਂ ਸਿਰ ਕੰਮ ਨਹੀਂ ਹੋਣਗੇ | ਬੁਲਾਰਿਆਂ ਨੇ ਕਿਹਾ ਕਿ ਸੇਵਾ ਕੇਂਦਰ ਬੰਦ ਹੋਣ ਨਾਲ ਸਮੁੱਚੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਜਿਸ ਲਈ ਪੰਚਾਇਤ ਵਲੋਂ ਸਮੁੱਚ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਧਰਨੇ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਸੀ, ਪਰ ਦੂਜੀਆਂ ਪਾਰਟੀਆਂ ਦੇ ਲੋਕਾਂ ਵਲੋਂ ਇਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ | ਜਿਸ ਤੋਂ ਜਾਪਦਾ ਹੈ ਕਿ ਸ਼ਹਿਣਾ ਦੇ ਸੱਤਾਧਾਰੀ ਪਾਰਟੀ ਨਾਲ ਸਬੰਧਤ ਵਿਅਕਤੀ ਸ਼ਹਿਣੇ ਵਿਚੋਂ ਖੱੁਸ ਰਹੀਆਂ ਸਹੂਲਤਾਂ ਨੂੰ ਵਾਪਸ ਨਹੀਂ ਲਿਆਉਣਾ ਚਾਹੰੁਦੇ | ਬੁਲਾਰਿਆਂ ਨੇ ਕਿਹਾ ਕਿ ਦੋ ਦਿਨ ਦੀ ਉਡੀਕ ਪਿੱਛੋਂ ਅਗਲਾ ਧਰਨਾ ਜੰਗੀ ਪੱਧਰ 'ਤੇ ਲਾਏ ਜਾਣ ਲਈ ਵਿਚਾਰ ਕੀਤੀ ਜਾਵੇਗੀ | ਜਦ ਤੱਕ ਸ਼ਹਿਣਾ ਵਿਖੇ ਸੇਵਾ ਕੇਂਦਰ ਮੁੜ ਨਹੀਂ ਖੋਲਿ੍ਹਆ ਜਾਂਦਾ ਇਹ ਸੰਘਰਸ਼ ਜਾਰੀ ਰਹੇਗਾ | ਇਸ ਸਮੇਂ ਮਨਪ੍ਰੀਤ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਬਿੱਲੂ, ਜਗਤਾਰ ਸਿੰਘ ਤਾਰਾ, ਸਵਰਨਜੀਤ ਸਿੰਘ, ਜਗਤਾਰ ਸਿੰਘ ਝੱਜ, ਸ਼ਨੀ ਸਿੱਧੂ ,ਲਖਵੀਰ ਸਿੰਘ ਪੰਚ, ਟੇਕ ਸਿੰਘ ਪੰਚ, ਸੂਬੇਦਾਰ ਹਰਚੰਦ ਸਿੰਘ, ਕਿ੍ਸ਼ਨ ਕੁਮਾਰ ਵਿੱਕੀ, ਗੁਲਜ਼ਾਰ ਖ਼ਾਨ, ਰਾਮ ਸਿੰਘ ਮਹਿਰਾ, ਸੰਜੀਵ ਸਿੰਘ ਦਿਉੜਾ, ਦਰਸ਼ਨ ਸਿੰਘ ਪੰਚ, ਹਰਬੰਸ ਸਿੰਘ ਨੰਬਰਦਾਰ, ਲਖਵੀਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਸੀਤਾ, ਕਰਮਜੀਤ ਸਿੰਘ ਝੱਲੀ, ਨਛੱਤਰ ਸਿੰਘ ਝੱਲੀ, ਜੱਗਰ ਸਿੰਘ ਸਿੱਧੂ, ਸੇਰਦੀਨ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ |

ਵਿਸ਼ਵ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ 30 ਨੂੰ ਬਰਨਾਲਾ ਰੈਲੀ ਨੂੰ ਸੰਬੋਧਨ ਕਰੇਗੀ

ਬਰਨਾਲਾ, 22 ਜੂਨ (ਅਸ਼ੋਕ ਭਾਰਤੀ)-ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫ਼ਰੰਟ, ਪੰਜਾਬ ਦੇ ਕਨਵੀਨਰ ਡਾ: ਪਰਮਿੰਦਰ, ਪ੍ਰੋ: ਏ.ਕੇ. ਮਲੇਰੀ ਅਤੇ ਯਸ਼ਪਾਲ ਨੇ ਇਕ ਸਾਂਝੇ ਪ੍ਰੈਸ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜੂਨ ਨੂੰ 11 ਵਜੇ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ...

ਪੂਰੀ ਖ਼ਬਰ »

ਕੱੁਟਮਾਰ ਦੇ ਮਾਮਲੇ 'ਚ ਨਾਬਾਲਗ ਦੋਸ਼ੀ ਨਿਆਇਕ ਹਿਰਾਸਤ 'ਚ ਭੇਜਿਆ

ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)-ਥਾਣਾ ਸਹਿਣਾ ਅਧੀਨ ਪੈਂਦੇ ਪਿੰਡ ਸੁਖਪੁਰਾ ਵਿਖੇ ਕੁਝ ਦਿਨ ਪਹਿਲਾਂ ਦੋ ਦਰਜਨ ਦੇ ਕਰੀਬ ਨਾਬਾਲਗ ਲੜਕਿਆਂ ਵਲੋਂ ਇਕ ਲੜਕੇ ਦੀ ਬੁਰੀ ਤਰ੍ਹਾਂ ਕੀਤੀ ਗਈ ਕੱੁਟਮਾਰ ਉਪਰੰਤ ਦਰਜ ਹੋਏ ਮੁਕੱਦਮੇ ਵਿਚ ਸ਼ਾਮਿਲ ਮੁੱਖ ਦੋਸ਼ੀ ਬਲਕਰਨ ਸਿੰਘ ...

ਪੂਰੀ ਖ਼ਬਰ »

ਬਿਜਲੀ ਸਪਲਾਈ ਠੱਪ ਹੋਣ ਤੋਂ ਅੱਕੇ ਦੁਕਾਨਦਾਰਾਂ ਨੇ ਕੀਤਾ ਮੁੱਖ ਮਾਰਗ 'ਤੇ ਰੋਸ ਪ੍ਰਦਰਸ਼ਨ

ਮਹਿਲ ਕਲਾਂ, 22 ਜੂਨ (ਅਵਤਾਰ ਸਿੰਘ ਅਣਖੀ)-ਬੱਸ ਸਟੈਂਡ ਮਹਿਲ ਕਲਾਂ ਦੇ ਖਿਆਲੀ ਰੋਡ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਘਰਾਂ ਦੀ ਬਿਜਲੀ ਸਪਲਾਈ ਕੱਲ੍ਹ ਦੁਪਹਿਰ ਤੋਂ ਠੱਪ ਹੋਣ ਤੋਂ ਅੱਕੇ ਹੋਏ ਖਪਤਕਾਰਾਂ ਨੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਉੱਪਰ 2 ਘੰਟੇ ਦੇ ਕਰੀਬ ਧਰਨਾ ...

ਪੂਰੀ ਖ਼ਬਰ »

ਰੈਡੀਮੇਡ ਕੱਪੜਿਆਂ ਦੀ ਦੁਕਾਨ ਮਾਲਕ ਨਾਲ ਚਾਰ ਵਿਅਕਤੀਆਂ ਵਲੋਂ ਕੱੁਟਮਾਰ

ਬਰਨਾਲਾ, 22 ਜੂਨ (ਰਾਜ ਪਨੇਸਰ)-ਸਥਾਨਕ ਖੱਦਰ ਭੰਡਾਰ ਕੋਲ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਤੇ ਦਿਨ-ਦਿਹਾੜੇ ਚਾਰ ਵਿਅਕਤੀਆਂ ਨੇ ਦੁਕਾਨ ਦੇ ਮਾਲਕ ਨਾਲ ਦੁਕਾਨ 'ਚ ਦਾਖ਼ਲ ਹੋ ਕੇ ਹੱਥੋਪਾਈ ਕਰਨ ਤੇ ਗੱਲਾ ਲੱੁਟਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ...

ਪੂਰੀ ਖ਼ਬਰ »

40 ਲੱਖ ਦੀ ਠੱਗੀ ਮਾਰਨ ਵਾਲਾ ਚਿੱਟ ਫ਼ੰਡ ਕੰਪਨੀ ਦਾ ਪ੍ਰਮੋਟਰ ਪੁਲਿਸ ਅੜਿੱਕੇ, ਦੋ ਫ਼ਰਾਰ

ਬਰਨਾਲਾ, 22 ਜੂਨ (ਰਾਜ ਪਨੇਸਰ)-ਥਾਣਾ ਸਦਰ ਵਲੋਂ ਲੋਕਾਂ ਨੂੰ ਵੱਧ ਵਿਆਜ ਦਾ ਲਾਲਚ ਦੇ ਕੇ 40 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਚਿਟ ਫ਼ੰਡ ਕੰਪਨੀ ਦਾ ਪ੍ਰਮੋਟਰ ਕਾਬੂ, ਦੋ ਫ਼ਰਾਰ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐਸ.ਆਈ. ਹਰਦੀਪ ਸਿੰਘ ਨੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ

ਧਨੌਲਾ, 22 ਜੂਨ (ਚੰਗਾਲ)-ਬੀਤੀ ਰਾਤ ਨੇੜਲੇ ਪਿੰਡ ਫ਼ਤਿਹਗੜ੍ਹ ਛੰਨਾ ਕੋਲ ਪਿਕਅਪ ਗੱਡੀ ਮੋਟਰਸਾਈਕਲ ਵਿਚ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਿੱਠੂ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ...

ਪੂਰੀ ਖ਼ਬਰ »

ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਦਵਾਈ ਨਿਗਲੀ

ਮਹਿਲ ਕਲਾਂ, 22 ਜੂਨ (ਤਰਸੇਮ ਸਿੰਘ ਚੰਨਣਵਾਲ)-ਪੁਲਿਸ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਾ ਦੇ ਇਕ ਦਲਿਤ ਪਰਿਵਾਰ ਨਾਲ ਸਬੰਧਿਤ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ਼ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਬੂਟਾ ...

ਪੂਰੀ ਖ਼ਬਰ »

ਤਿੰਨ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ

ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ)-ਬੀਤੀ ਰਾਤ ਤਾਜੋ ਰੋਡ 'ਤੇ ਨਾਮਾਲੂਮ ਵਿਅਕਤੀਆਂ ਵਲੋਂ ਤਿੰਨ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਫ਼ੈਕਟਰੀ ਮਾਲਕ ਵਕੀਲ ਚੰਦ ਬਦਰਾ ਨੇ ਦੱਸਿਆ ਕਿ ਉਨ੍ਹਾਂ ਦੀ ਫ਼ੈਕਟਰੀ ...

ਪੂਰੀ ਖ਼ਬਰ »

ਬਰਨਾਲਾ 'ਚ ਹੋ ਰਹੇ ਵਿਕਾਸ ਦੀ ਝਲਕ ਪੇਸ਼ ਕਰ ਰਹੀਆਂ ਹਨ 90 ਫ਼ੀਸਦੀ ਤੋਂ ਵਧੇਰੇ ਬੰਦ ਪਈਆਂ ਸਟਰੀਟ ਲਾਈਟਾਂ

ਬਰਨਾਲਾ, 22 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੀਆਂ ਰਾਜਨੀਤਕ ਪਾਰਟੀਆਂ ਦੇ ਹਰ ਛੋਟੇ-ਵੱਡੇ ਆਗੂ ਵਲੋਂ ਸਟੇਜਾਂ ਉੱਪਰ ਇਸ ਗੱਲ ਦੀ ਦੁਹਾਈ ਦਿੱਤੀ ਜਾਂਦੀ ਹੈ ਕਿ ਬਰਨਾਲਾ ਇੱਕ ਪਛੜਿਆ ਹੋਇਆ ਜ਼ਿਲ੍ਹਾ ਹੈ ਅਤੇ ਇਸ ਜ਼ਿਲ੍ਹੇ ਦਾ ਵੱਡੀ ਪੱਧਰ 'ਤੇ ਵਿਕਾਸ ...

ਪੂਰੀ ਖ਼ਬਰ »

ਤਪਾ ਮੰਡੀ 'ਚ ਸਵੱਛ ਭਾਰਤ ਮੁਹਿੰਮ ਨੂੰ ਲੱਗਾ ਗ੍ਰਹਿਣ

ਤਪਾ ਮੰਡੀ, 22 ਜੂਨ (ਪ੍ਰਵੀਨ ਗਰਗ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ 'ਸਵੱਛ ਭਾਰਤ' ਮੁਹਿੰਮ ਨੂੰ ਸ਼ਹਿਰ 'ਚ ਗ੍ਰਹਿਣ ਲੱਗ ਚੱੁਕਾ ਹੈ ਕਿਉਂਕਿ ਨਾਮਦੇਵ ਮਾਰਗ ਉੱਪਰ ਸੜਕ ਦੇ ਕੰਢੇ 'ਤੇ ਲੋਕਾਂ ਦੁਆਰੇ ਸੱੁਟੇ ਜਾ ਰਹੇ ਕੂੜੇ ਦੇ ਢੇਰਾਂ ਨੇ ਇਸ ਮੁਹਿੰਮ ਦਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਵਲੋਂ ਦਵਾਈਆਂ ਦੀ ਦੁਕਾਨ ਦੀ ਅਚਨਚੇਤ ਚੈਕਿੰਗ

ਧਨੌਲਾ, 22 ਜੂਨ (ਜਤਿੰਦਰ ਸਿੰਘ ਧਨੌਲਾ)-ਡਰੱਗ ਇੰਸਪੈਕਟਰ ਕਰੁਣਾ ਗੁਪਤਾ ਨੇ ਟੀਮ ਸਮੇਤ ਮੰਡੀ ਧਨੌਲਾ ਪੱੁਜ ਕੇ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ | ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਜ਼ਿਲ੍ਹੇ ਭਰ ਅੰਦਰ ਜਾਂਚ ਕੀਤੀ ਜਾ ਰਹੀ ...

ਪੂਰੀ ਖ਼ਬਰ »

ਏ.ਡੀ.ਓ. ਵਲੋਂ ਲਗਾਤਾਰ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਜਾਰੀ

ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)-ਮਿਸ਼ਨ ਤੰਦਰੁਸਤ ਪੰਜਾਬ ਦੀ ਮੁਹਿੰਮ ਤਹਿਤ ਖੇਤੀਬਾੜੀ ਦਫ਼ਤਰ ਸ਼ਹਿਣਾ ਦੇ ਏ.ਡੀ.ਓ. ਗੁਰਵਿੰਦਰ ਸਿੰਘ ਵਲੋਂ ਸ਼ਹਿਣਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਕੀਟਨਾਸ਼ਕ ਦਵਾਈਆਂ ਦੀ ਚੈਕਿੰਗ ਕੀਤੀ | ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ...

ਪੂਰੀ ਖ਼ਬਰ »

ਸੰਤ ਬਲਵੀਰ ਘੁੰਨਸ ਨੇ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਪੰਮਾ ਦਾ ਕੀਤਾ ਸਨਮਾਨ

ਤਪਾ ਮੰਡੀ, 22 ਜੂਨ (ਵਿਜੇ ਸ਼ਰਮਾ)-ਨੇੜਲੇ ਪਿੰਡ ਘੁੰਨਸ ਦੇ ਗੁਰਦੁਆਰਾ ਸਾਹਿਬ ਸੰਤ ਬਾਬਾ ਅਤਰ ਸਿੰਘ ਵਿਖੇ ਦਸਵੀਂ ਦਾ ਪਵਿੱਤਰ ਦਿਹਾੜਾ ਮੱੁਖ ਸੇਵਾਦਾਰ ਅਤੇ ਸਾਬਕਾ ਮੱੁਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਦੀ ਅਗਵਾਈ 'ਚ ਬੜੀ ਸ਼ਰਧਾ ਨਾਲ ਮਨਾਇਆ ਗਿਆ | ਰਾਗੀ ...

ਪੂਰੀ ਖ਼ਬਰ »

ਵਿਦਿਆਰਥੀਆਂ ਲਈ 'ਵੈੱਬ ਡਿਵੈਲਪਮੈਂਟ' ਕੋਰਸ ਰੋਜ਼ਗਾਰ ਪ੍ਰਾਪਤੀ ਲਈ ਲਾਹੇਵੰਦ ਸਾਬਤ ਹੋਵੇਗਾ-ਸ਼ਿਵ ਸਿੰਗਲਾ

ਬਰਨਾਲਾ, 22 ਜੂਨ (ਅਸ਼ੋਕ ਭਾਰਤੀ)-ਮਾਸਟਰਮਾਇਡ ਸੰਸਥਾ ਬਰਨਾਲਾ ਵਲੋਂ ਕੰਪਿਊਟਰ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਵਾਲੇ ਵਿਦਿਆਰਥੀਆਂ ਲਈ ਪੀ.ਐਚ.ਪੀ. ਕੰਪਿਊਟਰ ਭਾਸ਼ਾ ਦੀ ਵਰਤੋ ਕਰਦਿਆਂ 'ਕੰਪਲੀਟ ਵੈਬ ਡਿਵੈਲਪਮੈਂਟ' ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ | ਇਹ ਜਾਣਕਾਰੀ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਸਿਵਲ ਪਸ਼ੂ ਹਸਪਤਾਲ ਦਾ ਅਚਨਚੇਤ ਦੌਰਾ

ਬਰਨਾਲਾ, 22 ਜੂਨ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵਲੋਂ ਅੱਜ ਸਿਵਲ ਪਸ਼ੂ ਹਸਪਤਾਲ ਬਰਨਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ | ਜਿਨ੍ਹਾਂ ਵਲੋਂ ਹਸਪਤਾਲ 'ਚ ਮੌਜੂਦ ਪੌਲੀਕਲੀਨਿਕ ਲੈਬ ਅਤੇ ਸੀਮਨ ਭੰਡਾਰਨ ਵਾਲੀ ਇਮਾਰਤ ਦੀ ਵੀ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਬਰਨਾਲਾ, 22 ਜੂਨ (ਅਸ਼ੋਕ ਭਾਰਤੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਚਿੰਟੂ ਪਾਰਕ ਬਰਨਾਲਾ ਵਿਖੇ ਹੋਈ | ਮੀਟਿੰਗ ਦੌਰਾਨ ਸਿਕੰਦਰ ਸਿੰਘ ਨੇ ਕਿਹਾ ਕਿ ਇਕ ਪਾਸੇ ਤਾਂ ...

ਪੂਰੀ ਖ਼ਬਰ »

ਦੀਵਾਨਾ ਪਿੰਡ ਦੇ ਨੌਜਵਾਨਾਂ ਦੀ ਟੀਮ ਨੇ ਪਿੰਡ ਦੀ ਦਿੱਖ ਸੰਵਾਰੀ

ਟੱਲੇਵਾਲ, 22 ਅਪ੍ਰੈਲ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਦੀਵਾਨਾ ਦੇ ਨੌਜਵਾਨ ਹੋਰਨਾਂ ਪਿੰਡਾਂ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਰਹੇ, ਕਿਉਂਕਿ ਉਨ੍ਹਾਂ ਵਲੋਂ ਪਿੰਡ ਦੀ ਦਿੱਖ ਆਪਣੇ ਪੱਧਰ 'ਤੇ ਸੰਵਾਰ ਕੇ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਬੀਹਲਾ ਖ਼ੁਰਦ ਵਿਖੇ ਦਸਵੀਂ ਦਾ ਪਵਿੱਤਰ ਦਿਹਾੜਾ ਮਨਾਇਆ

ਟੱਲੇਵਾਲ, 22 ਅਪ੍ਰੈਲ (ਸੋਨੀ ਚੀਮਾ)-ਪਿੰਡ ਬੀਹਲਾ ਖ਼ੁਰਦ ਦੇ ਗੁਰਦੁਆਰਾ ਬਾਬਾ ਸਿੱਧ ਭੋਇ ਜੀ ਦੇ ਅਸਥਾਨ 'ਤੇ ਗੁਰਦੁਆਰਾ ਸਾਹਿਬ ਦੇ ਮੱੁਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਮਸਤਾਨ ਦੀ ਦੇਖ ਰੇਖ ਹੇਠ ਦਸਵੀਂ ਦਾ ਦਿਹਾੜਾ ਸਮੂਹ ਪਿੰਡ ਵਾਸੀਆਂ ਅਤੇ ਇਲਾਕੇ ਦੀ ਸੰਗਤ ...

ਪੂਰੀ ਖ਼ਬਰ »

ਅਕਾਲੀ ਦਲ (ਅ) ਨੇ ਗਤਕਾ ਦਿਵਸ ਮਨਾਇਆ

ਬਰਨਾਲਾ, 22 ਜੂਨ (ਗੁਰਪ੍ਰੀਤ ਸਿੰਘ ਲਾਡੀ)-ਅਕਾਲੀ ਦਲ (ਅੰਮਿ੍ਤਸਰ) ਜ਼ਿਲ੍ਹਾ ਬਰਨਾਲਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡਾ ਗੁਰਦੁਆਰਾ ਸਾਹਿਬ ਪਿੰਡ ਸੰਘੇੜਾ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਗਤਕਾ ਦਿਵਸ ਮਨਾਇਆ ਗਿਆ | ਜਿਸ ਵਿਚ ਬਰਨਾਲਾ, ਹਰੀਗੜ੍ਹ, ਭੱਠਲਾਂ ...

ਪੂਰੀ ਖ਼ਬਰ »

ਪਿੰਡ ਦੀਪਗੜ੍ਹ ਦਾ ਅਕਾਲੀ ਪੰਚ ਕਾਂਗਰਸ ਪਾਰਟੀ 'ਚ ਸ਼ਾਮਿਲ

ਭਦੌੜ, 22 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਪਿੰਡ ਦੀਪਗੜ੍ਹ ਦੇ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਤ 5 ਪੰਚਾਇਤ ਮੈਂਬਰ ਅੱਜ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ | ਇਨ੍ਹਾਂ ਨੂੰ ਸਾਬਕਾ ਵਿਧਾਇਕ 'ਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਪੰਜਗਰਾਈਾ ਨੇ ...

ਪੂਰੀ ਖ਼ਬਰ »

'ਆਪ' ਵਲੋਂ 20 ਹਜ਼ਾਰ ਬੂਟੇ ਲਾਏ ਜਾਣਗੇ-ਅਮਰੀਸ਼ ਭੋਤਨਾ

ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)-ਆਪ ਪਾਰਟੀ ਦੇ ਸੂਬਾ ਆਗੂ ਅਮਰੀਸ਼ ਭੋਤਨਾ ਨੇ ਕਿਹਾ ਕਿ ਆਪ ਪਾਰਟੀ ਵਲੋਂ ਵੈਨਕੂਵਰ ਟੀਮ ਦੇ ਸਹਿਯੋਗ ਨਾਲ ਬਰਨਾਲਾ ਜ਼ਿਲੇ੍ਹ ਵਿਚ 20 ਹਜ਼ਾਰ ਬੂਟੇ ਸੁਹੰਜਣਾਂ ਦੇ ਲਾਏ ਜਾਣਗੇ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੈਨਕੂਵਰ ਟੀਮ ਦੀ ਅਗਵਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX