ਤਾਜਾ ਖ਼ਬਰਾਂ


ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਦਿੱਤਾ 521 ਦੌੜਾਂ ਦਾ ਟੀਚਾ
. . .  1 day ago
ਅਟਲ ਜੀ ਨੇ ਸਮਰਾਟ ਦੀ ਤਰ੍ਹਾਂ ਹਰ ਇਕ ਦੇ ਦਿਲ 'ਤੇ ਰਾਜ ਕੀਤਾ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 20 ਅਗਸਤ - ਦਿੱਲੀ 'ਚ ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ ਪ੍ਰਾਰਥਨਾ ਸਭਾ ਮੌਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ...
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ੍ਹ 'ਚ ਮਿਲਣ ਪਹੁੰਚੇ ਗਿਆਨੀ ਗੁਰਬਚਨ ਸਿੰਘ
. . .  1 day ago
ਪਟਿਆਲਾ, 20 ਅਗਸਤ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ 'ਚ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਟਿਆਲਾ ਜੇਲ੍ਹ 'ਚ ਮਿਲਣ ਪਹੁੰਚੇ ...
ਜੰਮੂ-ਕਸ਼ਮੀਰ ਦੇ ਲੋਕਾਂ ਲਈ ਮਹਾਨ ਸ਼ਖ਼ਸੀਅਤ ਸਨ ਵਾਜਪਾਈ ਜੀ- ਮਹਿਬੂਬਾ ਮੁਫ਼ਤੀ
. . .  1 day ago
ਬਰਮਿੰਘਮ ਵਿਖੇ ਮਨਾਈ ਗਈ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ
. . .  1 day ago
ਬਰਮਿੰਘਮ,20 ਅਗਸਤ - ਇੰਗਲੈਂਡ ਦੇ ਬਰਮਿੰਘਮ 'ਚ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਭਾਰਤੀ ਸੁਤੰਤਰਤਾ ਦਿਵਸ ਦੀ 71ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਭਾਰਤੀ ਕੌਂਸਲ ਜਨਰਲ ਡਾ: ਅਮਨ ਪੁਰੀ ਨੇ ਤਿਰੰਗਾ ਲਹਿਰਾਇਆ। ...
ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਨੇ ਕੇਰਲ ਲਈ 20 ਕਰੋੜ ਦੀ ਕੀਤੀ ਆਰਥਿਕ ਸਹਾਇਤਾ
. . .  1 day ago
ਅਮਰਾਵਤੀ, 20 ਅਗਸਤ- ਆਂਧਰਾ ਪ੍ਰਦੇਸ਼ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਹੜ੍ਹ ਪ੍ਰਭਾਵਿਤ ਕੇਰਲ ਦੇ ਪੀੜਤਾਂ ਲਈ 20 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਐਲਾਨ ਕੀਤਾ ਹੈ। ਰਾਜ ਸਰਕਾਰ ਦੇ ਸਰਕਾਰੀ ਕਰਮਚਾਰੀ, ਅਧਿਆਪਕ ਅਤੇ ਪੈਨਸ਼ਨਰ ਆਪਣੀ...
ਭਾਰਤ ਬਨਾਮ ਇੰਗਲੈਂਡ ਤੀਜਾ ਟੈੱਸਟ ਮੈਚ : ਭਾਰਤ ਨੂੰ ਹੁਣ ਤੱਕ 364 ਦੌੜਾਂ ਦੀ ਲੀਡ, 195/2
. . .  1 day ago
ਵਿਨੇਸ਼ ਫੋਗਾਟ ਦੀ ਜਿੱਤ ਨਾਲ ਏਸ਼ੀਅਨ ਖੇਡਾਂ 'ਚੋਂ ਭਾਰਤ ਨੂੰ ਮਿਲਿਆ ਦੂਜਾ ਸੋਨ ਤਗਮਾ
. . .  1 day ago
ਜ਼ਹਿਰੀਲਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਮੌਤ
. . .  1 day ago
ਸੰਗਰੂਰ, 20 ਅਗਸਤ- ਧੂਰੀ ਦੇ ਨੇੜਲੇ ਪਿੰਡ ਟਿੱਬਾ 'ਚ ਜ਼ਹਿਰੀਲਾ ਚਾਰ ਖਾਣ ਨਾਲ ਅਚਾਨਕ ਕਈ ਪਸ਼ੂਆਂ ਦੇ ਮਰਨ ਅਤੇ ਕਈਆਂ ਪਸ਼ੂਆਂ ਦੇ ਬਿਮਾਰ ਹੋਣ ਦੀ ਖ਼ਬਰ ਮਿਲੀ ਹੈ। ਇਸ ਸਥਿਤੀ ਨੂੰ ਦੇਖਦੇ ਹੋਇਆ ਪਿੰਡ 'ਚ ਡਾਕਟਰਾਂ ਦੀ ਸਪੈਸ਼ਲ ਟੀਮ ਨੂੰ ਬੁਲਾਇਆ ਗਿਆ...
ਏਸ਼ੀਅਨ ਖੇਡਾਂ 2018 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਜਿੱਤਿਆ ਸੋਨ ਤਗਮਾ
. . .  1 day ago
ਅਟਲ ਜੀ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ - ਅਡਵਾਨੀ
. . .  1 day ago
ਬਾਗ਼ੀ ਧੜੇ ਨੇ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਥਾਪਿਆ ਐਕਟਿੰਗ ਪ੍ਰਧਾਨ
. . .  1 day ago
ਚੰਡੀਗੜ੍ਹ, 20 ਅਗਸਤ- ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਨੇ ਅੱਜ ਬਗ਼ਾਵਤ ਦਾ ਇੱਕ ਹੋਰ ਕਦਮ ਚੁੱਕਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਐਕਟਿੰਗ ਪ੍ਰਧਾਨ ਥਾਪ ਦਿੱਤਾ । ਇਸ ਧੜੇ ਵੱਲੋਂ ਬਣਾਈ ਰਾਜਸੀ ਮਾਮਲਿਆਂ ਦੀ...
ਸ਼ਿਵ ਸੈਨਾ ਦਾ ਜ਼ਿਲ੍ਹਾ ਪ੍ਰਧਾਨ ਤੇ ਉਸ ਦਾ ਸਾਥੀ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ
. . .  1 day ago
ਜੈਤੋ, 20 ਅਗਸਤ(ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਥਾਨਕ ਪੁਲਿਸ ਵੱਲੋਂ ਸ਼ਿਵ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਤੇ ਉਸ ਦੇ ਸਾਥੀ ਨੂੰ 550 ਨਸ਼ੀਲੀਆਂ ਗੋਲੀਆਂ, 22 ਹਜ਼ਾਰ ਨਕਦ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਸੀ.ਆਈ.ਏ...
ਕਸ਼ਮੀਰ 'ਤੇ ਅਟਲ ਜੀ ਨੇ ਪੇਸ਼ ਕੀਤਾ ਵੱਖਰਾ ਨਜ਼ਰੀਆ - ਮੋਦੀ
. . .  1 day ago
ਵਾਜਪਾਈ ਜੀ ਨੇ ਆਪਣੀ ਜ਼ਿੰਦਗੀ ਲੋਕਤੰਤਰ ਨੂੰ ਕਰ ਦਿੱਤੀ ਸਮਰਪਿਤ- ਮੋਦੀ
. . .  1 day ago
ਅਸਾਮ ਸਰਕਾਰ ਨੇ ਹੜ੍ਹ ਪ੍ਰਭਾਵਿਤ ਕੇਰਲ ਲਈ 3 ਕਰੋੜ ਦੀ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
. . .  1 day ago
ਵਾਜਪਾਈ ਦੀ ਪ੍ਰਾਰਥਨਾ ਸਭਾ 'ਚ ਸ਼ਾਮਲ ਹੋਏ ਯੋਗ ਗੁਰੂ ਰਾਮਦੇਵ ਸਮੇਤ ਕਈ ਮੰਤਰੀ
. . .  1 day ago
ਐਸ.ਜੀ.ਪੀ.ਸੀ. ਵੱਲੋਂ ਕੇਰਲ ਨੂੰ ਭੇਜੀ ਗਈ ਰਾਹਤ ਸਮਗਰੀ
. . .  1 day ago
ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਏਸ਼ੀਅਨ ਖੇਡਾਂ 2018 : ਭਾਰਤੀ ਨਿਸ਼ਾਨੇਬਾਜ਼ ਲਕਸ਼ ਨੇ ਜਿੱਤਿਆ ਚਾਂਦੀ ਦਾ ਤਗਮਾ
. . .  1 day ago
ਸਿੱਧੂ ਪਾਕਿਸਤਾਨ ਪੰਜਾਬ ਦੇ ਮੰਤਰੀ ਜਾਂ ਪਾਰਟੀ ਵਰਕਰ ਦੇ ਰੂਪ 'ਚ ਨਹੀਂ ਗਏ ਸਨ- ਕਾਂਗਰਸ
. . .  1 day ago
ਏਸ਼ੀਅਨ ਖੇਡਾਂ 2018 : ਉਜ਼ਬੇਕਿਸਤਾਨ ਦੀ ਪਹਿਲਵਾਨ ਹਰਾ ਕੇ ਫਾਈਨਲ 'ਚ ਪਹੁੰਚੀ ਵਿਨੇਸ਼ ਫੋਗਾਟ
. . .  1 day ago
ਭਾਰਤ ਨੇ ਖਾਰਜ ਕੀਤਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ
. . .  1 day ago
ਜੰਮੂ-ਕਸ਼ਮੀਰ : ਬੱਸ 'ਤੇ ਢਿੱਗਾਂ ਡਿੱਗਣ ਕਾਰਨ ਚਾਰ ਯਾਤਰੀਆਂ ਦੀ ਮੌਤ
. . .  1 day ago
ਕੇਰਲ 'ਚ ਹੁਣ ਤੱਕ 3757 ਮੈਡੀਕਲ ਕੀਤੇ ਸਥਾਪਿਤ- ਜੇ. ਪੀ. ਨੱਢਾ
. . .  1 day ago
ਕੇਰਲ 'ਚ ਹੜ੍ਹ ਦੀ ਸਮੀਖਿਆ ਲਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਬੁਲਾਈ ਬੈਠਕ
. . .  1 day ago
ਕਬੱਡੀ ਖਿਡਾਰੀ ਦੀ ਭੇਦਭਰੇ ਹਾਲਾਤਾਂ 'ਚ ਮੌਤ
. . .  1 day ago
ਬ੍ਰਿਟੇਨ 'ਚ ਹੈ ਪੀ. ਐਨ. ਬੀ. ਘਪਲੇ ਦਾ ਦੋਸ਼ੀ ਨੀਰਵ ਮੋਦੀ
. . .  1 day ago
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਾ ਦਾਅਵਾ, ਮੋਦੀ ਨੇ ਚਿੱਠੀ ਲਿਖ ਕੇ ਇਮਰਾਨ ਖ਼ਾਨ ਨੂੰ ਗੱਲਬਾਤ ਲਈ ਦਿੱਤਾ ਸੱਦਾ
. . .  1 day ago
ਕੋਫੀ ਅੱਨਾਨ ਦੇ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣਗੇ ਸ਼ਸ਼ੀ ਥਰੂਰ, ਅਦਾਲਤ ਨੇ ਦਿੱਤੀ ਆਗਿਆ
. . .  1 day ago
ਸੁਲਤਾਨਵਿੰਡ ਦੇ ਰੁਕੇ ਵਿਕਾਸ ਕੰਮਾਂ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਲਾਇਆ ਗਿਆ ਧਰਨਾ
. . .  1 day ago
ਜਾਪਾਨ ਦੇ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਏਸ਼ੀਅਨ ਖੇਡਾਂ 2018 : ਨਿਸ਼ਾਨੇਬਾਜ਼ੀ ਦੇ ਮੁਕਾਬਲੇ 'ਚ ਤਗਮੇ ਤੋਂ ਖੁੰਝੀ ਅਪੂਰਵੀ ਚੰਦੇਲਾ
. . .  1 day ago
ਤਾਲਿਬਾਨ ਨੇ ਅਫ਼ਗਾਨਿਸਤਾਨ 'ਚ ਔਰਤਾਂ ਅਤੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਣਾਇਆ ਬੰਦੀ
. . .  1 day ago
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਨੂੰ ਮਿਲੀ ਜ਼ਮਾਨਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਡਾ ਚੌਗਿਰਦਾ ਸਾਡੇ ਵਤੀਰੇ ਅਤੇ ਅਣਦੇਖੀਆਂ ਦਾ ਸ਼ੀਸ਼ਾ ਹੁੰਦਾ ਹੈ। -ਅਰਲ ਨਾਈਟੇਂਗਲ
  •     Confirm Target Language  

ਸੰਪਾਦਕੀ

ਮਾਫ਼ੀਆ ਗਰੋਹਾਂ ਦੀ ਹਿਮਾਕਤ

ਪਿਛਲੇ ਦਿਨੀਂ ਵਾਪਰੀਆਂ ਦੋ ਗੰਭੀਰ ਘਟਨਾਵਾਂ ਨੇ ਇਕ ਵਾਰ ਫਿਰ ਚਿਰਾਂ ਤੋਂ ਚੱਲ ਰਹੇ ਰੇਤਾ ਬਜਰੀ ਦੇ ਨਾਜਾਇਜ਼ ਧੰਦੇ ਨੂੰ ਉਜਾਗਰ ਕਰ ਦਿੱਤਾ ਹੈ। ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਇਸ ਮਸਲੇ 'ਤੇ ਉਸ ਦੀ ਬੇਹੱਦ ਆਲੋਚਨਾ ਹੁੰਦੀ ਰਹੀ ਸੀ। ਪਰ ਉਸ ਸਮੇਂ ਦੀ ਸਰਕਾਰ, ਪ੍ਰਸ਼ਾਸਨ ਅਤੇ ਪੁਲਿਸ ਦੀ ਸ਼ਹਿ ਨਾਲ ਇਹ ਧੰਦਾ ਚਲਦਾ ਰਿਹਾ, ਜਿਸ ਨੇ ਰਾਜ ਦੇ ਖਜ਼ਾਨੇ ਨੂੰ ਵੱਡਾ ਖੋਰਾ ਲਾਇਆ। ਉਸ ਸਮੇਂ ਹੋਰ ਵੀ ਅਨੇਕਾਂ ਤਰ੍ਹਾਂ ਦੇ ਕਾਲੇ ਧੰਦੇ ਕਰਨ ਵਾਲੇ ਮਾਫੀਆ ਗਰੋਹ ਤਕੜੇ ਹੁੰਦੇ ਗਏ। ਉਸ ਸਮੇਂ ਹਰ ਕੋਈ ਜਾਣਦਾ ਸੀ ਕਿ ਇਸ ਤਰ੍ਹਾਂ ਦੇ ਨਾਜਾਇਜ਼ ਧੰਦੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਮਿਲੀਭੁਗਤ ਨਾਲ ਹੀ ਚੱਲ ਰਹੇ ਹਨ ਪਰ ਕਿਸੇ ਦੀ ਵੀ ਪ੍ਰਵਾਹ ਨਾ ਕਰਦਿਆਂ ਇਹ ਸਭ ਕੁਝ ਬੇਖੌਫ਼ ਹੋ ਕੇ ਚਲਦਾ ਰਿਹਾ, ਜਿਸ ਕਰਕੇ ਉਸ ਸਮੇਂ ਦੀ ਸਰਕਾਰ ਦੀ ਸਾਖ਼ ਨੂੰ ਵੱਡੀ ਸੱਟ ਵੱਜੀ ਸੀ।
ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਨੇ ਜਿਥੇ ਇਸ ਵਰਤਾਰੇ ਦਾ ਪੂਰਾ ਸਿਆਸੀ ਲਾਭ ਲਿਆ ਸੀ, ਉਥੇ ਵਾਰ-ਵਾਰ ਇਹ ਵੀ ਦਾਅਵਾ ਕੀਤਾ ਸੀ ਕਿ ਉਹ ਨਾਜਾਇਜ਼ ਧੰਦਿਆਂ, ਵਿਸ਼ੇਸ਼ ਕਰਕੇ ਰੇਤਾ ਬਜਰੀ ਦੀ ਨਾਜਾਇਜ਼ ਖੁਦਾਈ ਤੇ ਵਿਕਰੀ ਦੇ ਧੰਦੇ ਨੂੰ ਹਰ ਸੂਰਤ ਵਿਚ ਖ਼ਤਮ ਕਰਨਗੇ, ਜਿਸ ਨਾਲ ਆਮ ਲੋਕਾਂ ਨੂੰ ਵੀ ਸਾਹ ਆਏਗਾ ਅਤੇ ਨਵੀਂ ਸਰਕਾਰ ਦਾ ਅਕਸ ਵੀ ਠੀਕ ਹੋਏਗਾ। ਉਹ ਲੋਕ ਹਿਤਾਂ ਨੂੰ ਸਮਰਪਿਤ ਹੋ ਕੇ ਸੂਬੇ ਲਈ ਬਿਹਤਰੀਨ ਕੰਮ ਕਰ ਸਕੇਗੀ। ਪਰ ਸੂਬੇ ਵਿਚ ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਇਹ ਗੋਰਖਧੰਦਾ ਹੋਰ ਵੀ ਉਲਝਿਆ ਦਿਖਾਈ ਦਿੰਦਾ ਹੈ। ਇਸ ਨਾਲ ਸਬੰਧਿਤ ਮਾਫੀਆ ਕਾਇਮ ਰਿਹਾ ਅਤੇ ਹੌਲੀ-ਹੌਲੀ ਬਦਲੇ ਹੋਏ ਸਰਕਾਰੀ ਤੰਤਰ ਨੂੰ ਵੀ ਇਹ ਰਾਸ ਆਉਣਾ ਸ਼ੁਰੂ ਹੋ ਗਿਆ। ਸ਼ੁਰੂ ਤੋਂ ਹੀ ਇਸ ਦੇ ਮੰਤਰੀਆਂ ਅਤੇ ਕਾਰਕੁਨਾਂ 'ਤੇ ਮਿਲੀਭੁਗਤ ਦੇ ਦੋਸ਼ ਲੱਗਣ ਲੱਗੇ। ਚਾਹੇ ਮੁੱਖ ਮੰਤਰੀ ਵਲੋਂ ਵੀ ਇਸ ਤਰ੍ਹਾਂ ਦੇ ਮਾਫੀਆ ਨੂੰ ਖੁੱਲ੍ਹੇਆਮ ਨਸ਼ਰ ਕੀਤਾ ਗਿਆ ਪਰ ਹੇਠਲੇ ਪੱਧਰ 'ਤੇ ਸਥਿਤੀ ਨਾ ਬਦਲੀ, ਕਿਉਂਕਿ ਸਮਰਪਿਤ ਅਤੇ ਇਮਾਨਦਾਰ ਹੋ ਕੇ ਇਸ ਨੂੰ ਬਦਲਣ ਲਈ ਗੰਭੀਰ ਯਤਨ ਨਹੀਂ ਕੀਤੇ ਗਏ। ਜੇਕਰ ਹੁਣ ਤੱਕ ਵੀ ਇਸ ਕਾਲੇ ਧੰਦੇ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਤਾਂ ਸਰਕਾਰ 'ਤੇ ਹਰਫ਼ ਆਉਣਾ ਸੁਭਾਵਿਕ ਹੈ। ਇਸ ਮਾਫੀਆ ਦੇ ਆਪਣੇ ਨਵੇਂ ਆਕਾਵਾਂ ਕਰਕੇ ਹੌਸਲੇ ਏਨੇ ਵਧ ਗਏ ਹਨ ਕਿ ਉਨ੍ਹਾਂ ਨੇ ਕਿਸੇ ਵੀ ਜਣੇ-ਖਣੇ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਹੈ। ਪਿਛਲੇ ਦਿਨੀਂ ਮੁਹਾਲੀ ਨੇੜੇ ਜੰਗਲਾਤ ਵਿਭਾਗ ਦੇ ਇਕ ਅਫ਼ਸਰ ਅਤੇ ਕੁਝ ਹੋਰ ਮੁਲਾਜ਼ਮਾਂ ਨੂੰ ਰਾਤ ਸਮੇਂ ਮਾਫੀਆ ਨੂੰ ਅਜਿਹਾ ਕਰਨ ਤੋਂ ਰੋਕਣ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਉਨ੍ਹਾਂ 'ਚੋਂ ਬਹੁਤੇ ਅੱਜ ਇਸ ਮਾਫੀਏ ਦੇ ਝੰਬੇ ਹੋਏ ਹਸਪਤਾਲਾਂ ਵਿਚ ਪਏ ਹਨ। ਅਜਿਹਾ ਕੁਝ ਹੀ ਰੂਪਨਗਰ ਦੇ ਦਰਿਆ ਨੇੜੇ ਇਕ ਪਿੰਡ ਵਿਚ ਵਾਪਰਿਆ, ਜਿਥੇ ਇਸ ਧੰਦੇ ਨੂੰ ਉਜਾਗਰ ਕਰਨ ਲਈ ਆਮ ਆਦਮੀ ਪਾਰਟੀ ਦੇ ਗਏ ਵਿਧਾਇਕ ਅਤੇ ਉਸ ਦੇ ਸੁਰੱਖਿਆ ਕਰਮੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਨ੍ਹਾਂ ਘਟਨਾਵਾਂ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਸ ਮਸਲੇ ਸਬੰਧੀ ਸਥਿਤੀ ਕਿੰਨੀ ਗੰਭੀਰ ਹੋ ਗਈ ਹੈ ਅਤੇ ਇਹ ਵੀ ਕਿ ਸਮੇਂ ਦੀ ਸਰਕਾਰ ਇਸ ਬਾਰੇ ਕਿੰਨੀ ਕੁ ਚਿੰਤਾਵਾਨ ਹੈ? ਚਾਹੇ ਇਨ੍ਹਾਂ ਘਟਨਾਵਾਂ ਨਾਲ ਸਬੰਧਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਤਾਂ ਕਰ ਲਿਆ ਗਿਆ ਹੈ ਅਤੇ ਉਨ੍ਹਾਂ 'ਤੇ ਮੁਕੱਦਮੇ ਵੀ ਚਲਾਏ ਜਾਣਗੇ ਪਰ ਏਨੀ ਖ਼ਤਰਨਾਕ ਸਥਿਤੀ ਵਿਚ ਸਰਕਾਰ ਦੀ ਇਹ ਕਾਰਵਾਈ ਆਟੇ ਵਿਚ ਲੂਣ ਦੇ ਬਰਾਬਰ ਹੀ ਹੈ।
ਬਿਨਾਂ ਸ਼ੱਕ ਇਸ ਮੁਹਾਜ਼ 'ਤੇ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਦਿਖਾਈ ਦਿੰਦੀ ਹੈ। ਜਿਸ ਤਰ੍ਹਾਂ ਦੇ ਹਾਵ-ਭਾਵ ਇਹ ਪ੍ਰਗਟ ਕਰ ਰਹੀ ਹੈ, ਉਸ ਤੋਂ ਵੀ ਲਗਦਾ ਹੈ ਕਿ ਸਥਿਤੀ ਵਿਚ ਬਹੁਤੀ ਤਬਦੀਲੀ ਹੋਣ ਵਾਲੀ ਨਹੀਂ ਹੈ। ਅੱਜ ਚਾਹੇ ਅਕਾਲੀ ਦਲ-ਭਾਜਪਾ ਦੇ ਆਗੂ ਰਾਜਪਾਲ ਨੂੰ ਮਿਲ ਕੇ ਇਸ ਸਬੰਧੀ ਮੰਗ ਪੱਤਰ ਦੇ ਰਹੇ ਹਨ ਅਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਹਨ ਪਰ ਇਸ ਮਸਲੇ 'ਤੇੇ ਉਹ ਪਹਿਲਾਂ ਖ਼ੁਦ ਵੀ ਬੁਰੀ ਤਰ੍ਹਾਂ ਬਦਨਾਮ ਹੋ ਚੁੱਕੇ ਹਨ। ਉਨ੍ਹਾਂ ਦੇ ਅਜਿਹੇ ਮੰਗ ਪੱਤਰ ਮਹਿਜ਼ ਡਰਾਮਾ ਹੀ ਜਾਪਦੇ ਹਨ। ਇਸ ਦਾ ਕਾਰਨ ਇਹ ਹੈ ਕਿ ਜਿੰਨੀ ਵੱਡੀ ਸਮੱਸਿਆ ਇਹ ਬਣ ਗਈ ਹੈ, ਓਨੀ ਵੱਡੀ ਪ੍ਰਤੀਬੱਧਤਾ ਸਿਆਸਤਦਾਨਾਂ ਅਤੇ ਸਮੇਂ ਦੀਆਂ ਸਰਕਾਰਾਂ ਵਿਚ ਇਸ ਨਾਲ ਨਿਪਟਣ ਲਈ ਦਿਖਾਈ ਨਹੀਂ ਦਿੰਦੀ, ਜਿਸ ਕਰਕੇ ਸੁਲਝਣ ਦੀ ਬਜਾਏ ਇਹ ਮਸਲਾ ਹੋਰ ਵੀ ਗੁੰਝਲਦਾਰ ਤੇ ਗੰਭੀਰ ਬਣ ਗਿਆ ਹੈ। ਇਸ ਸਭ ਕੁਝ ਨਾਲ ਆਮ ਲੋਕਾਂ ਵਿਚ ਮੁੜ ਵੱਡੀ ਪੱਧਰ 'ਤੇ ਨਿਰਾਸ਼ਾ ਪੈਦਾ ਹੁੰਦੀ ਜਾ ਰਹੀ ਹੈ।

-ਬਰਜਿੰਦਰ ਸਿੰਘ ਹਮਦਰਦ

ਰਾਜਨੀਤਕ ਚੇਤਨਾ ਦੀ ਘਾਟ ਬਣੀ ਲੋਕਤੰਤਰ ਲਈ ਸਮੱਸਿਆ

ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਸਾਡੇ ਨੇਤਾਵਾਂ ਨੇ ਦੇਸ਼ ਦੀ ਤਰੱਕੀ ਲਈ ਜਿਹੜਾ ਰਸਤਾ ਚੁਣਿਆ, ਉਸ ਨੂੰ ਲੋਕਤੰਤਰ ਕਿਹਾ ਗਿਆ। ਸਾਡੇ ਨੇਤਾ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਦਿਸ਼ਾਹੀਣ ਸਨ, ਇਸ ਲਈ ਉਨ੍ਹਾਂ ਨੇ ਤੈਅ ਕੀਤਾ ਕਿ ਵੱਖ-ਵੱਖ ਦੇਸ਼ਾਂ ਵਿਚ ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਜਥੇਦਾਰ ਸਾਧੂ ਸਿੰਘ ਭੌਰਾ

ਜਥੇਦਾਰ ਸਾਧੂ ਸਿੰਘ 'ਭੌਰਾ' ਦਾ ਜਨਮ 23 ਜੂਨ 1905 ਈ: ਨੂੰ ਪਿਤਾ ਸ: ਰਣ ਸਿੰਘ ਅਤੇ ਮਾਤਾ ਆਤਮਾ ਕੌਰ ਦੇ ਗ੍ਰਹਿ ਚੱਕ ਨੰਬਰ 559 ਤਹਿਸੀਲ ਜੜ੍ਹਾਂ ਵਾਲਾਂ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਆਪ ਜੀ ਨੇ ਮੁਢਲੀ ਪ੍ਰਾਇਮਰੀ ਦੀ ਵਿੱਦਿਆ ਜੜ੍ਹਾਂ ਵਾਲਾ, ਮਿਡਲ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX