ਮਾਸਕੋ, 22 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ-2018 ਦੇ ਗਰੁੱਪ ਈ ਦੇ ਮੁਕਾਬਲੇ ਵਿਚ ਫਿਲਿਪ ਕੋਟਿਨਿਓ ਤੇ ਨੇਮਾਰ ਨੇ ਵਾਧੂ ਮਿਲੇ ਸਮੇਂ ਵਿਚ ਗੋਲ ਕਰਕੇ ਬ੍ਰਾਜ਼ੀਲ ਨੂੰ ਕੋਸਟਾ ਰੀਕਾ ਿਖ਼ਲਾਫ਼ 2-0 ਨਾਲ ਜਿੱਤ ਦਿਵਾਈ¢ ਬ੍ਰਾਜ਼ੀਲ ਨੂੰ ਇਸ ਪੂਰੇ ਮੁਕਾਬਲੇ ਵਿਚ ਗੋਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਅਤੇ 90 ਮਿੰਟ ਦੀ ਖੇਡ ਵਿਚ ਉਹ ਗੋਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ¢ 7 ਮਿੰਟ ਦੇ ਮਿਲੇ ਵਾਧੂ ਸਮੇਂ ਵਿਚ ਹੀ ਇਹ ਦੋ ਗੋਲ ਹੋਏ¢ ਫਿਲਿਪ ਕੋਟੀਨਿਓ ਨੇ ਵਾਧੂ ਸਮੇਂ ਦੇ ਪਹਿਲੇ ਮਿੰਟ ਵਿਚ ਅਤੇ ਨੇਮਾਰ ਨੇ ਵਾਧੂ ਸਮੇਂ ਦੇ ਛੇਵੇਂ ਮਿੰਟ ਵਿਚ ਟੀਮ ਲਈ ਗੋਲ ਕੀਤਾ¢ ਇਸ ਗੋਲ ਤੋਂ ਬਾਅਦ ਨੇਮਾਰ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਉਸ ਦੀਆਂ ਅੱਖਾਂ ਵਿਚੋਂ ਹੰਝੂ ਆਉਣ ਲੱਗ ਪਏ¢ ਮੁਕਾਬਲੇ ਦੇ ਆਖਰੀ ਸਮੇਂ ਵਿਚ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਮੁਕਾਬਲੇ ਵੀ ਸਵਿਟਜ਼ਰਲੈਂਡ ਦੀ ਤਰ੍ਹਾਂ ਡਰਾਅ ਹੀ ਰਹੇਗਾ¢ ਇਸ ਮੁਕਾਬਲੇ ਵਿਚ ਮਿਲੀ ਜਿੱਤ ਤੋਂ ਬਾਅਦ ਬ੍ਰਾਜ਼ੀਲ ਦੇ 4 ਅੰਕ ਹੋ ਗਏ ਹਨ ਅਤੇ ਹੁਣ ਉਸ ਦਾ ਅਗਲਾ ਮੁਕਾਬਲਾ ਸਰਬੀਆ ਨਾਲ ਹੋਵੇਗਾ |
ਪਹਿਲੇ ਅੱਧ ਤੱਕ ਬਰਾਬਰ ਰਹੀਆਂ ਟੀਮਾਂ
ਬ੍ਰਾਜ਼ੀਲ ਅਤੇ ਕੋਸਟਾ ਰੀਕਾ ਵਿਚਕਾਰ ਪਹਿਲੇ ਅੱਧ ਤੱਕ ਸਕੋਰ 0-0 ਨਾਲ ਬਰਾਬਰ ਰਿਹਾ¢ ਦੋਵਾਂ ਟੀਮਾਂ ਦਾ ਇਹ ਗਰੁੱਪ ਈ ਦਾ ਦੂਸਰਾ ਮੁਕਾਬਲਾ ਸੀ¢ ਪਹਿਲੇ ਅੱਧ ਵਿਚ ਕੋਸਟਾ ਰੀਕਾ ਦਾ ਡਿਫੈਂਸ ਕਾਫੀ ਮਜਬੂਤ ਰਿਹਾ ਅਤੇ ਇਸ ਨੇ ਬ੍ਰਾਜ਼ੀਲ ਨੂੰ ਕਾਫੀ ਦਿਕੱਤ ਪੇਸ਼ ਕੀਤੀ¢ ਬ੍ਰਾਜ਼ੀਲ ਦੇ ਸਟਾਰ ਖਿਡਾਰੀ ਨੇਮਾਰ ਲਈ ਇਹ ਸਮਾਂ ਕਾਫੀ ਪ੍ਰੇਸ਼ਾਨੀ ਵਾਲਾ ਰਿਹਾ¢ ਉਸ ਨੂੰ ਪੰਜ ਮਿੰਟ ਦੇ ਅੰਦਰ ਤਿੰਨ ਵਾਰ ਫਾਊਲ ਦਾ ਦੋਸ਼ੀ ਪਾਇਆ ਗਿਆ¢ ਬ੍ਰਾਜ਼ੀਲ ਦੇ ਸਟਰਾਈਕਰ ਜੀਸਸ ਦੇ ਇਕ ਗੋਲ ਨੂੰ ਆਫ ਸਾਇਡ ਦੀ ਵਜ੍ਹਾ ਨਾਲ ਨਾ-ਮਨਜ਼ੂਰ ਕਰ ਦਿੱਤਾ ਗਿਆ¢ ਕੋਸਟਾ ਰੀਕਾ ਨੂੰ ਵੀ ਗੋਲ ਕਰਨ ਦਾ ਮੌਕਾ ਮਿਲਿਆ ਸੀ ਜਦੋਂ ਸੇਲਸੋ ਬੋਰਜਸ ਦੀ ਕਿੱਕ ਗੋਲ ਪੋਸਟ ਤੋਂ ਬਾਹਰ ਚਲੀ ਗਈ |
ਮਾਸਕੋ, 22 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ-2018 ਦੇ ਗਰੁੱਪ ਡੀ ਦੇ ਇਕ ਮੁਕਾਬਲੇ ਵਿਚ ਨਾਈਜ਼ੀਰੀਆ ਨੇ ਆਈਸਲੈਂਡ ਨੂੰ 2-0 ਨਾਲ ਹਰਾ ਕੇ ਆਪਣੀ ਪਹਿਲਾ ਜਿੱਤ ਦਰਜ ਕੀਤੀ¢ ਨਾਈਜ਼ੀਰੀਆ ਵਲੋਂ ਦੋਵੇਂ ਗੋਲ ਅਹਿਮਦ ਮੂਸਾ (49ਵੇਂ ਤੇ 75ਵੇਂ ਮਿੰਟ) ਨੇ ਕੀਤੇ¢ ਮੂਸਾ ਲਾਈਨ-ਅਪ ਵਿਚ ...
ਕਲੀਨਿੰਗ੍ਰੈਡ, 22 ਜੂਨ (ਏਜੰਸੀ)-ਅੱਜ ਇੱਥੇ ਗਰੁੱਪ-ਈ ਦੇ ਖੇਡੇ ਗਏ ਮੁਕਾਬਲੇ ਵਿਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ 2-1 ਨਾਲ ਮਾਤ ਦਿੰਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ¢ ਇਸ ਮੈਚ ਦਾ ਪਹਿਲਾ ਗੋਲ ਸਰਬੀਆ ਦੇ ਖਿਡਾਰੀ ਮਿਟਰੋਵਿਕ ਨੇ 5ਵੇਂ ਮਿੰਟ ਵਿਚ ਹੀ ਕਰ ਦਿੱਤਾ¢ ...
ਨਵੀਂ ਦਿੱਲੀ, 22 ਜੂਨ (ਏਜੰਸੀ)-ਤਾਮਿਲਨਾਡੂ ਦੀ 11 ਸਾਲ ਦੀ ਨਤਾਨੀਆ ਜਾਨ ਨੇ ਸ਼ੁੱਕਰਵਾਰ ਨੂੰ ਫੀਫਾ ਵਿਸ਼ਵ ਕੱਪ-2018 ਵਿਚ ਮੈਦਾਨ 'ਤੇ ਉਤਰਦੇ ਹੀ ਇਤਿਹਾਸ ਬਣਾ ਦਿੱਤਾ¢ ਕੋਸਟਾ ਰੀਕਾ ਿਖ਼ਲਾਫ਼ ਮੁਕਾਬਲੇ ਵਿਚ ਸਟਾਰ ਫੁੱਟਬਾਲ ਨੇਮਾਰ ਦੀ ਟੀਮ ਬ੍ਰਾਜ਼ੀਲ ਲਈ ਅਧਿਕਾਰਤ ...
ਮਾਸਕੋ, 22 ਜੂਨ (ਏਜੰਸੀ)-ਅਮਰੀਕੀ ਡੋਪਿੰਗ ਰੋਕੂ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਟ੍ਰੈਵਿਸ ਟਾਯਗਾਰਟ ਨੇ ਫੀਫਾ ਨੂੰ ਕਿਹਾ ਹੈ ਕਿ ਉਹ ਰੂਸ ਦੀ ਫੁੱਟਬਾਲ ਟੀਮ ਦੇ ਖਿਡਾਰੀਆਂ ਦਾ ਡੋਪ ਟੈਸਟ ਕਰਵਾਏ¢ ਰੂਸ ਨੇ ਆਪਣੀ ਮੇਜ਼ਬਾਨੀ ਵਿਚ ਖੇਡੇ ਜਾ ਰਹੇ ਵਿਸ਼ਵ ਕੱਪ ...
ਦੁਬਈ, 22 ਜੂਨ (ਏਜੰਸੀ)-ਕਬੱਡੀ ਮਾਸਟਰਸ 2018 ਵਿਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾ ਮੁਕਾਬਲਾ ਖੇਡਿਆ ਗਿਆ ਜਿਸ ਵਿਚ ਭਾਰਤ ਨੇ ਪਾਕਿਸਤਾਨ ਿਖ਼ਲਾਫ਼ 36-20 ਨਾਲ ਜਿੱਤ ਦਰਜ ਕੀਤੀ¢ ਪਹਿਲੇ ਅੱਧ ਤੱਕ ਪਾਕਿਸਤਾਨ ਆਲਆਊਟ ਹੋਇਆ ਜਿਸ ਦੇ ਚਲਦੇ ਭਾਰਤ ਕੋਲ 13 ਅੰਕਾਂ ਦੀ ਲੀਡ ...
ਅਵਤਾਰ ਸਿੰਘ ਸ਼ੇਰਗਿੱਲ
ਜਲੰਧਰ, 22 ਜੂਨ-ਫੁੱਟਬਾਲ ਨੂੰ ਕਿਸ ਕਦਰ ਇਸ ਦੇ ਪ੍ਰਸੰਸਕ ਪਿਆਰ ਕਰਦੇ ਹਨ, ਇਹ ਦੇਖਣ ਨੂੰ ਮਿਲਿਆ ਬੀਤੇ ਦਿਨ ਅਰਜਨਟੀਨਾ ਅਤੇ ਕੋ੍ਰਏਸ਼ੀਆ ਵਿਚਕਾਰ ਹੋਏ ਮੈਚ ਵਿਚ, ਜਦੋਂ ਅਰਜਨਟੀਨਾ ਦੀ ਹਾਰ 'ਤੇ ਸਟੇਡੀਅਮ 'ਚ ਬੈਠੇ ਪ੍ਰਸੰਸਕਾਂ ਦੀਆਂ ...
ਨਵੀਂ ਦਿੱਲੀ, 22 ਜੂਨ (ਏਜੰਸੀ)-ਭਾਰਤੀ ਕਿ੍ਕਟਰਾਂ ਦੇ ਕੇਂਦਰੀ ਇਕਰਾਰਨਾਮੇ ਦਾ ਆਖਿਰਕਾਰ ਬੀ.ਸੀ.ਸੀ.ਆਈ. ਨੇ ਅੱਜ ਆਮ ਸਭਾ ਦੀ ਵਿਸ਼ੇਸ਼ ਬੈਠਕ ਵਿਚ ਮਨਜ਼ੂਰੀ ਦੇ ਦਿੱਤੀ ਜਿਸ ਨਾਲ ਬਰਤਾਨੀਆ ਦੇ ਲੰਬੇ ਦੌਰੇ ਤੋਂ ਪਹਿਲਾਂ ਅਨਿਸ਼ਚਿਤਤਾ ਦਾ ਦੌਰ ਖ਼ਤਮ ਕਰ ਦਿੱਤਾ¢ ...
ਨਿਜ਼ਨੇ ਨੋਵਗ੍ਰੋਡ, 22 ਜੂਨ (ਏਜੰਸੀ)-ਅੱਜ ਇੱਥੇ ਖੇਡੇ ਗਏ ਇਕ ਮੁਕਾਬਲੇ ਵਿਚ ਕ੍ਰੋਏਸ਼ੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦੁਨੀਆ ਦੀ ਬਿਹਤਰੀਨ ਟੀਮ ਅਰਜਨਟੀਨਾ ਨੂੰ 3-0 ਨਾਲ ਧੂੜ ਚਟਾਉਂਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ¢ ਇਸ ਮੈਚ ਵਿਚ ...
ਕੋਟਯਮ (ਕੇਰਲ), 22 ਜੂਨ (ਏਜੰਸੀ)- ਮੌਜੂਦਾ ਵਿਸ਼ਵ ਕੱਪ ਵਿਚ ਅਰਜਨਟੀਨਾ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਨਿਰਾਸ਼ ਦੱਖਣੀ ਅਮਰੀਕੀ ਟੀਮ ਦੇ ਕੇਰਲ ਦੇ ਇਕ ਪ੍ਰਸੰਸਕ ਨੇ ਇਹ ਨੋਟ ਲਿਖ ਕੇ ਘਰ ਛੱਡ ਦਿੱਤਾ ਕਿ ਉਹ ਆਪਣੀ ਜ਼ਿੰਦਗੀ ਖ਼ਤਮ ਕਰਨ ਜਾ ਰਿਹਾ ਹੈ¢ ਪੁਲਿਸ ਨੇ ਅੱਜ ਇਸ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX