ਤਾਜਾ ਖ਼ਬਰਾਂ


ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਖੰਨਾ, 19 ਫਰਵਰੀ (ਹਰਜਿੰਦਰ ਸਿੰਘ ਲਾਲ) - ਅੱਜ ਖੰਨਾ ਦੇ ਸਿਵਲ ਹਸਪਤਾਲ ਵਿਚ ਕਰੀਬ 2 ਘੰਟੇ ਦਾਖਿਲ ਰਹਿਣ ਤੋਂ ਬਾਅਦ ਸਵਾਈਨ ਫਲੂ ਦੀ ਇੱਕ ਸ਼ੱਕੀ ਮਰੀਜ਼ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਬੇਸ਼ੱਕ ਖੰਨਾ ਦੇ ਐਸ. ਐਮ.ਓ. ਡਾ.ਰਾਜਿੰਦਰ ਗੁਲਾਟੀ ਇਸ ਮੌਤ ਨੂੰ ਸਵਾਈਨ...
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਚੰਡੀਗੜ੍ਹ, 19 ਫਰਵਰੀ - ਪੰਜਾਬ ਦੇ ਖ਼ੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰ ਕੇ.ਐਸ. ਪੰਨੂ ਨੇ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਈ ਵੱਡੇ ਬਰੈਂਡਾਂ ਵਲੋਂ ਘਟੀਆ ਗੁਣਵੱਤਾ ਦੀ ਸ਼ਰਾਬ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁੱਝ ਬਰੈਂਡਾਂ ਦੀ ਅਲਕੋਹਲ 'ਚ 2 ਫੀਸਦੀ...
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਸੁਨਾਮ ਊਧਮ ਸਿੰਘ ਵਾਲਾ 19 ਫਰਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕਰਜ਼ੇ ਤੋਂ ਪ੍ਰੇਸ਼ਾਨ ਨੇੜਲੇ ਪਿੰਡ ਦੌਲਾ ਸਿੰਘ ਵਾਲਾ ਦੇ 35 ਕੁ ਵਰ੍ਹਿਆ ਦੇ ਇਕ ਕਿਸਾਨ ਜਗਸੀਰ ਸਿੰਘ ੁਪੁੱਤਰ ਅਜੈਬ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ...
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਬੰਗਾ, 19 ਫਰਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਬਲਾਕ ਪਿੰਡ ਸੁਜੋ ਦੇ ਨੌਜਵਾਨ ਬਲਵੀਰ (30 )ਪੁੱਤਰ ਜ਼ੈਲ ਸਿੰਘ ਦੀ ਨਸ਼ਿਆਂ ਦਾ ਜ਼ਿਆਦਾ ਸੇਵਨ ਕਰਨ ਕਰਕੇ ਪਿੰਡ ਭੌਰਾ ਲਾਗੇ ਮੌਤ ਹੋ ਗਈ। ਉਸ ਪਾਸ ਟੀਕੇ ਅਤੇ ਗੋਲੀਆ ਵੀ ਮਿਲੀਆਂ । ਨੌਜਵਾਨ ਨਸ਼ੇ ਛੱਡਣ ਲਈ...
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਜਲੰਧਰ, 19 ਫਰਵਰੀ - ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਸੁਖਬੀਰ ਸਿੰਘ ਬਾਦਲ ਤੇ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾ...
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਮੁਹਾਲੀ ਦੇ ਗੁਰਦੁਆਰਾ ਸਾਹਿਬ ਤੋਂ 150 ਦੇ ਕਰੀਬ ਵਿਦਿਆਰਥੀਆਂ ਨੂੰ ਜੰਮੂ-ਕਸ਼ਮੀਰ ਲਈ ਕੀਤਾ ਰਵਾਨਾ
. . .  1 day ago
ਪੁਲਵਾਮਾ ਹਮਲੇ ਤੋਂ ਬਾਅਦ ਫੌਜ ਦਾ ਸਖ਼ਤ ਬਿਆਨ- ਕਸ਼ਮੀਰ 'ਚ ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਜਿਊਂਦਾ ਨਹੀਂ ਬਚੇਗਾ
. . .  1 day ago
ਪਟਿਆਲਾ 'ਚ ਕੈਪਟਨ ਨੇ ਨਹਿਰੀ ਪਾਣੀ 'ਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  1 day ago
ਦਹਿਸ਼ਤਗਰਦੀ ਨਾਲ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ- ਇਮਰਾਨ ਖ਼ਾਨ
. . .  1 day ago
ਪਾਕਿਸਤਾਨ ਨੂੰ ਪੁਲਵਾਮਾ ਹਮਲੇ ਨਾਲ ਕੀ ਫ਼ਾਇਦਾ ਹੋਵੇਗਾ?- ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਨੇ ਬਿਨਾਂ ਸਬੂਤ ਤੋਂ ਪਾਕਿਸਤਾਨ 'ਤੇ ਇਲਜ਼ਾਮ ਲਗਾਏ-ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤਾ ਜਾਵੇਗਾ ਬਿਆਨ
. . .  1 day ago
ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕ ਰਜਿਸਟਰਾਂ 'ਤੇ ਨਹੀਂ ਲਾਉਣਗੇ ਹਾਜ਼ਰੀ
. . .  1 day ago
ਨਾਭਾ ਪਹੁੰਚੀ 'ਸ਼ਬਦ ਗੁਰੂ ਯਾਤਰਾ'
. . .  1 day ago
ਬੈਂਗਲੁਰੂ ਏਅਰ ਸ਼ੋਅ ਦੌਰਾਨ ਵੱਡਾ ਹਾਦਸਾ, ਦੋ ਜਹਾਜ਼ ਆਪਸ 'ਚ ਟਕਰਾਏ
. . .  1 day ago
ਜਥੇ. ਅਵਤਾਰ ਸਿੰਘ ਹਿਤ ਨੇ ਤਨਖ਼ਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਾਈ ਭੁੱਲ
. . .  1 day ago
ਪਟਿਆਲਾ 'ਚ ਕੈਪਟਨ ਨੇ ਕੀਤੀ ਕਾਮਨ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (2)
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (1)
. . .  1 day ago
ਹੁਣ ਸਿਰਫ਼ 112 ਡਾਇਲ ਕਰਨ 'ਤੇ ਮਿਲੇਗੀ ਹਰ ਸੰਕਟ 'ਚ ਮਦਦ
. . .  1 day ago
ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਟੇਕਿਆ ਮੱਥਾ
. . .  1 day ago
ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਬੱਚਾ ਹੈ- ਭਾਰਤੀ ਫੌਜ
. . .  1 day ago
ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਕੰਟਰੋਲ ਕਰ ਰਹੀ ਹੈ- ਲੈਫ਼ਟੀਨੈਂਟ. ਕੇ. ਜੇ. ਐੱਸ. ਢਿੱਲੋਂ
. . .  1 day ago
ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਮਾਰਿਆ ਜਾਵੇਗਾ- ਫੌਜ
. . .  1 day ago
ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਟਾਪ ਕਮਾਂਡਰ ਢੇਰ- ਫੌਜ
. . .  1 day ago
ਪਾਕਿਸਤਾਨ ਅਤੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਹੋਇਆ ਪੁਲਵਾਮਾ ਹਮਲਾ- ਫੌਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਪਹਿਲੇ ਡੀਜ਼ਲ ਤੋਂ ਬਿਜਲੀ ਪਰਿਵਰਤਕ ਇੰਜਨ ਨੂੰ ਦਿਖਾਈ ਹਰੀ ਝੰਡੀ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਸ੍ਰੀਨਗਰ 'ਚ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  1 day ago
ਕਾਰ ਅਤੇ ਐਂਬੂਲੈਂਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  1 day ago
ਬਿਹਾਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ
. . .  1 day ago
ਅੱਜ ਅੰਮ੍ਰਿਤਸਰ ਆਉਣਗੇ ਅਰਵਿੰਦ ਕੇਜਰੀਵਾਲ
. . .  1 day ago
ਵਿਆਹ ਸਮਾਰੋਹ ਦੌਰਾਨ ਇਕੱਠੇ ਹੋਏ ਲੋਕਾਂ ਨੂੰ ਟਰੱਕ ਨੇ ਕੁਚਲਿਆ, 13 ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਜਦੋਂ ਸੜਕ 'ਤੇ ਜਾ ਰਹੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ
. . .  1 day ago
ਦਿੱਲੀ ਦੇ ਨਰੇਲਾ ਇੰਡਸਟਰੀਅਲ ਇਲਾਕੇ 'ਚ ਲੱਗੀ ਭਿਆਨਕ ਅੱਗ
. . .  1 day ago
ਅਧਿਆਪਕ ਸੰਘਰਸ਼ ਕਮੇਟੀ ਵਲੋਂ ਅੱਜ ਤੋਂ ਪੰਜਾਬ ਦੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 9 ਹਾੜ ਸੰਮਤ 550
ਿਵਚਾਰ ਪ੍ਰਵਾਹ: ਸਾਡਾ ਚੌਗਿਰਦਾ ਸਾਡੇ ਵਤੀਰੇ ਅਤੇ ਅਣਦੇਖੀਆਂ ਦਾ ਸ਼ੀਸ਼ਾ ਹੁੰਦਾ ਹੈ। -ਅਰਲ ਨਾਈਟੇਂਗਲ

ਰਾਸ਼ਟਰੀ-ਅੰਤਰਰਾਸ਼ਟਰੀ

ਕੈਨੇਡਾ 'ਚ ਪੰਜਾਬੀਆਂ ਮੁੰਡਿਆਂ ਦੀਆਂ ਲੜਾਈਆਂ ਵਧੀਆਂ

ਟੋਰਾਂਟੋ, 22 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ ਬਰੈਂਪਟਨ ਸ਼ਹਿਰ ਵਿਚ ਪੰਜਾਬੀ ਮੁੰਡਿਆਂ ਦੀਆਂ ਬੀਤੇ ਕੁਝ ਸਮੇਂ ਤੋਂ ਨਿੱਤ ਹੁੰਦੀਆਂ ਲੜਾਈਆਂ ਅਤੇ ਉਨ੍ਹਾਂ ਘਟਨਾਵਾਂ ਦੀਆਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਜਾਂਦੀਆਂ ਵੀਡੀਓ ਕਲਿੱਪ ਚਰਚਾ ਦਾ ਵਿਸ਼ਾ ਹਨ | ਤਾਜ਼ਾ ਵੱਡੀ ਹਿੰਸਕ ਘਟਨਾ ਬਰੈਂਪਟਨ ਦੇ ਪੱਛਮੀ ਇਲਾਕੇ ਵਿਚ ਵਾਪਰੀ, ਜਿਸ ਦੀ ਜਾਂਚ ਵਿਚ ਦੋ ਖ਼ੇਤਰਾਂ (ਪੀਲ ਅਤੇ ਹਾਲਟਨ) ਦੀ ਪੁਲਿਸ ਕਰ ਰਹੀ ਹੈ | ਲੜਾਈ ਬੀਤੇ ਮੰਗਲਵਾਰ/ਬੁੱਧਵਾਰ ਨੰੂ ਅੱਧੀ ਰਾਤ ਮਗਰੋਂ ਦੀ ਹੈ ਜਿਸ ਵਿਚ ਪੌਣੀ ਕੁ ਦਰਜਨ ਮੁੰਡੇ ਸ਼ਾਮਿਲ ਹਨ | ਇਨ੍ਹਾਂ ਨੇ ਬੇਸਬਾਲ ਦੇ ਬੱਲਿਆਂ ਨਾਲ ਕੁੱਟ ਕੇ ਤਿੰਨ ਪੰਜਾਬੀ ਨੌਜਵਾਨ ਜ਼ਖਮੀ ਕੀਤੇ, ਜਿਨ੍ਹਾਂ ਵਿਚੋਂ 1 ਟੋਰਾਂਟੋ ਵਿਖੇ ਹਸਪਤਾਲ ਵਿਚ ਗੰਭੀਰ ਹੈ | ਇਸ ਮਾਮਲੇ 'ਚ ਹਾਲਟਨ ਪੁਲਿਸ ਨੇ ਬਰੈਂਪਟਨ ਵਾਸੀ ਰਨਕੀਰਤ ਸਿੰਘ (20) ਦੀ ਦੋਸ਼ੀ ਵਜੋਂ ਨਿਸ਼ਾਨਦੇਹੀ ਕੀਤੀ ਹੈ ਅਤੇ ਉਸ ਦੀ ਗਿ੍ਫ਼ਤਾਰੀ ਲਈ ਬੀਤੇ ਕੱਲ੍ਹ ਦੇਸ਼ ਭਰ ਵਿਚ ਵਾਰੰਟ ਕੱਢਿਆ ਹੈ | ਪਤਾ ਲੱਗਾ ਹੈ ਕਿ ਪੁਲਿਸ ਨੇ ਬਰੈਂਪਟਨ ਵਿਖੇ ਇਕ ਘਰ ਦੀ ਤਲਾਸ਼ੀ ਕੀਤੀ ਅਤੇ ਘਟਨਾ ਵਿਚ ਸ਼ਾਮਿਲ ਦੋ ਵਾਹਨ ਜ਼ਬਤ ਕੀਤੇ ਗਏ | ਇਹ ਵੀ ਕਿ ਘਰ ਵਿਚੋਂ ਕਈ ਲਾਠੀਆਂ ਅਤੇ ਡੰਡੇ ਵੀ ਪੁਲਿਸ ਦੇ ਹੱਥ ਲੱਗੇ ਹਨ | ਜਾਣਕਾਰੀ ਮੁਤਾਬਿਕ ਇਸ ਵਾਰਦਾਤ ਦਾ ਮੁੱਢ ਪੰਜਾਬੀ ਵਿਦਿਆਰਥੀਆਂ ਵਲੋਂ ਬਰੈਂਪਟਨ ਸਥਿਤ ਇਕ ਘਰ ਕਿਰਾਏ 'ਤੇ ਲੈਣ ਲਈ ਮਾਲਕ ਵਲੋਂ ਨਾਂਹ ਕਰਨ ਤੋਂ ਬੱਝਿਆ, ਜਿਸ ਵਿਚ ਨਿਰਾਸ਼ ਵਿਦਿਆਰਥੀਆਂ ਦੇ ਗਰੁੱਪ ਨੇ ਘਰ ਕਿਰਾਏ 'ਤੇ ਦਿਵਾਉਣ ਵਾਲੇ ਏਜੰਟ ਨੂੰ ਘੇਰ ਕੇ ਉਸ ਦੀ ਬੱਲਿਆਂ/ਡਾਂਗਾਂ ਨਾਲ ਕੁੱਟਮਾਰ ਕੀਤੀ | ਇਕ ਪੁਲਿਸ ਅਫ਼ਸਰ ਨੇ ਦੋਸ਼ੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਤਮ ਸਮਰਪਣ ਦਾ ਆਪੇ ਪ੍ਰਬੰਧ ਕਰ ਲੈਣ | ਮੁੰਡਿਆਂ ਦੀ ਲੜਾਈ ਕਾਰਨ ਬਰੈਂਪਟਨ ਖੇਤਰ 'ਚ ਪੰਜਾਬੀ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਹੈ ਅਤੇ ਪੁਲਿਸ/ਸਰਕਾਰ ਤੋਂ ਕੁਝ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਇਹ ਵੀ ਕਿ ਲੜਾਈਆਂ ਦੇ ਸੂਤਰਧਾਰ ਕੁਝ ਵਿਦੇਸ਼ੀ ਵਿਦਿਆਰਥੀਆਂ (ਪੰਜਾਬ ਤੋਂ ਪੜ੍ਹਨ ਕੈਨੇਡਾ 'ਚ ਪੜ੍ਹਨ/ਰਹਿਣ ਗਏ ਮੁੰਡਿਆਂ) ਨੂੰ ਸਮਝਿਆ ਜਾ ਰਿਹਾ ਹੈ ਜਿਸ ਕਰ ਕੇ ਵਿਦਿਆਰਥੀਆਂ ਦੇ ਵੀਜ਼ੇ ਸਖ਼ਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਖਰੂਦੀ ਮੁੰਡਿਆਂ ਨੂੰ ਕੈਨੇਡਾ ਤੋਂ ਬਾਹਰ ਰੱਖਿਆ ਜਾ ਸਕੇ | 
ਇਸ ਮਾਮਲੇ ਵਿਚ ਬਰੈਂਪਟਨ ਦੇ ਸਿਟੀ ਕੌਾਸਲਰ ਗੁਰਪ੍ਰੀਤ ਢਿੱਲੋਂ ਨੇ ਪੁਲਿਸ ਐਸੋਸੀਏਸ਼ਨ ਦੇ ਪ੍ਰਧਾਨ ਏਡਰੀਅਨ ਵੂਲੀ ਨਾਲ ਹੰਗਾਮੀ ਮੀਟਿੰਗ ਕੀਤੀ | ਮੀਟਿੰਗ ਉਪਰੰਤ ਸ. ਢਿੱਲੋਂ ਨੇ ਦੱਸਿਆ ਕਿ ਪੁਲਿਸ ਅਫ਼ਸਰ ਲੜਾਈਆਂ ਦੇ ਕੇਸ ਹੱਲ ਕਰਨ 'ਚ ਪਹਿਲ ਦੇ ਆਧਾਰ 'ਤੇ ਜੁਟੇ ਹਨ | ਬਰੈਂਪਟਨ ਤੋਂ ਚਾਰ ਸੰਸਦ ਮੈਂਬਰਾਂ (ਕਮਲ ਖਹਿਰਾ, ਸੋਨੀਆ ਸਿੱਧੂ, ਰੂਬੀ ਸਹੋਤਾ ਅਤੇ ਰਾਜ ਗਰੇਵਾਲ) ਨੇ ਕੱਲ੍ਹ ਆਪਣੇ ਦਸਤਖਤਾਂ ਹੇਠ ਇਕ ਚਿੱਠੀ ਜਾਰੀ ਕੀਤੀ ਜਿਸ ਵਿਚ ਦੱਸਿਆ ਗਿਆ ਕਿ ਅਗਲੇ ਦਿਨਾਂ 'ਚ ਉਹ ਬਰੈਂਪਟਨ ਦੀ ਮੇਅਰ, ਪੁਲਿਸ ਮੁਖੀ, ਉਂਟਾਰੀਓ ਦੇ ਮੁੱਖ ਮੰਤਰੀ ਅਤੇ ਸ਼ੈਰੀਡਨ ਕਾਲਜ ਦੇ ਅਧਿਕਾਰੀਆਂ ਨੂੰ ਮਿਲਣਗੇ | ਕੈਨੇਡਾ 'ਚ ਬੀਤੇ ਸਮੇਂ ਦੌਰਾਨ ਬਰੈਂਪਟਨ ਤੋਂ ਸਰੀ ਤੱਕ ਲੋਕਾਂ ਦੇ ਮਨਾਂ ਵਿਚ ਹਿੰਸਕ ਵਾਰਦਾਤਾਂ ਕਾਰਨ ਵਿਦੇਸ਼ੀ ਵਿਦਿਆਰਥੀਆਂ ਦਾ ਅਕਸ ਬੇਹੱਦ ਖ਼ਰਾਬ ਹੋਇਆ ਹੈ | ਜਦੋਂ ਕੋਈ ਹਿੰਸਕ ਘਟਨਾ ਵਾਪਰਦੀ ਹੈ ਤਾਂ ਮੀਡੀਆ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਦੇ ਆਗੂ ਕੈਨੇਡੀਅਨ ਪੰਜਾਬੀਆਂ ਦੇ ਕਿਰਦਾਰ ਵਿਚ ਨੁਕਸ ਕੱਢਣ ਲਈ ਟਿੱਲ ਲਗਾ ਦਿੰਦੇ ਹਨ ਅਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਦੇ ਅੱਕੇ ਹੋਏ ਲੋਕ ਵਿਦਿਆਰਥੀਆਂ ਨੂੰ ਕੋਸਣ ਵਿਚ ਕੋਈ ਕਸਰ ਨਹੀਂ ਛੱਡਦੇ | ਅਜਿਹੇ ਮਾਹੌਲ ਵਿਚ ਇਕ ਸਮੱਸਿਆ ਮੁੰਡਿਆਂ ਦੀਆਂ ਲੜਾਈਆਂ ਹੈ ਅਤੇ ਇਸ ਦੇ ਨਾਲ ਹੀ ਇਕ ਮੁੱਦਾ ਭਾਈਚਾਰੇ ਤੇ ਵਿਦਿਆਰਥੀਆਂ ਵਿਚਕਾਰ ਪੈਦਾ ਹੋ ਚੁੱਕੀ ਕਸ਼ੀਦਗੀ ਹੈ | ਇਸ ਬਾਰੇ ਗੱਲਾਂ ਕਰਦਿਆਂ ਪੰਜਾਬੀ ਵਿਦਿਆਰਥੀਆਂ ਦੇ ਆਗੂ ਸਿਮਰਨ ਸਿੰਘ ਮਾਨ, ਗੁਰਦਿੱਤ ਸਿੰਘ ਢਿੱਲੋਂ ਅਤੇ ਨਵਜੋਤ ਸਿੰਘ ਨੇ ਟਰਾਂਟੋ 'ਚ ਇਸ ਪੱਤਰਕਾਰ ਨੂੰ ਦੱਸਿਆ ਕਿ ਹਰੇਕ ਲੜਾਈ ਨਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਜੋੜਨਾ ਉਚਿੱਤ ਨਹੀਂ ਕਿਉਂਕਿ ਕੈਨੇਡਾ ਵਿਚ ਜਨਮੇ ਮੁੰਡੇ ਵੀ ਲੜਦੇ ਹਨ | ਉਨ੍ਹਾਂ ਇਹ ਵੀ ਆਖਿਆ ਕਿ ਵੱਡੀ ਗਿਣਤੀ ਪੰਜਾਬੀ ਵਿਦਿਆਰਥੀ ਮਿਹਨਤੀ ਤੇ ਸ਼ਾਂਤੀ ਪਸੰਦ ਹਨ ਅਤੇ ਸ਼ਰਾਰਤੀ ਅਨਸਰਾਂ ਦੀ ਗਿਣਤੀ ਬਹੁਤ ਘੱਟ ਹੈ |

ਪਿ੍ਅੰਕਾ ਚੋਪੜਾ ਚੁੱਪ-ਚਪੀਤੇ ਨਿਕ ਜੋਨਸ ਨਾਲ ਮੁੰਬਈ ਪੁੱਜੀ

ਮੁੰਬਈ, 22 ਜੂਨ (ਏਜੰਸੀ)-ਬਾਲੀਵੁੱਡ ਅਦਾਕਾਰਾ ਪਿ੍ਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ ਦੇ ਰਿਸ਼ਤੇ ਦੀਆਂ ਖ਼ਬਰਾਂ ਪਿਛਲੇ ਕੁਝ ਸਮੇਂ ਤੋਂ ਚਰਚਾ 'ਚ ਹਨ | ਕੁਝ ਦਿਨ ਪਹਿਲਾਂ ਨਿਕ ਤੇ ਪਿ੍ਅੰਕਾ ਇਕ-ਦੂਜੇ ਨਾਲ ਘੁੰਮਦੇ-ਫਿਰਦੇ ਦੇਖੇ ਗਏ ਸਨ, ਜਿਸ ਤੋਂ ਬਾਅਦ ਇਸ ...

ਪੂਰੀ ਖ਼ਬਰ »

ਪਤਨੀ ਨੂੰ 16 ਸਾਲ ਤੱਕ ਘਰ 'ਚ ਬੰਧਕ ਬਣਾ ਕੇ ਰੱਖਣ ਵਾਲੇ ਪਤੀ ਨੂੰ ਕੈਦ

ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਕ੍ਰਾਊਨ ਕੋਰਟ ਨੇ ਮੰਗਲਵਾਰ ਨੂੰ ਅਜ਼ੀਜ਼ ਰਹਿਮਾਨ ਨਾਂਅ ਦੇ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ 3 ਸਾਲ 9 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ | ਸੁਣਵਾਈ ਦੌਰਾਨ ਦੱਸਿਆ ਕਿ ਅਜ਼ੀਜ਼ ਰਹਿਮਾਨ ਦਾ ਦਸੰਬਰ 2000 ...

ਪੂਰੀ ਖ਼ਬਰ »

ਰਾਸ਼ਟਰੀ-ਅੰਤਰਰਾਸ਼ਟਰੀ

...

ਪੂਰੀ ਖ਼ਬਰ »

ਆਸਟ੍ਰੇਲੀਆ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ 'ਚ ਹੋ ਰਿਹੈ ਵਾਧਾ

ਸਿਡਨੀ, 22 ਜੂਨ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਵਿਚ ਆਰਜ਼ੀ ਤੌਰ 'ਤੇ ਰਹਿ ਰਹੇ ਬਹੁਤ ਸਾਰੇ ਲੋਕ ਆਸਟ੍ਰੇਲੀਆ ਛੱਡ ਵਾਪਸ ਜਾ ਰਹੇ ਹਨ | ਪਿਛਲੇ ਸਾਲਾਂ ਤੋਂ ਇਸ ਸਾਲ ਵਿਚ ਆਸਟ੍ਰੇਲੀਆ ਛੱਡਣ ਵਾਲਿਆਂ ਵਿਚ ਭਾਰੀ ਵਾਧਾ ਹੋਇਆ ਹੈ | ਅੰਕੜਿਆਂ ਅਨੁਸਾਰ 2016 ਵਿਚ 76000 ਲੋਕ ...

ਪੂਰੀ ਖ਼ਬਰ »

ਸਿੰਗਾਪੁਰ 'ਚ ਭਾਰਤੀ ਮੂਲ ਦੀ ਔਰਤ ਨੂੰ ਭਿ੍ਸ਼ਟਾਚਾਰ ਮਾਮਲੇ 'ਚ ਹੋ ਸਕਦੀ ਹੈ ਜੇਲ੍ਹ

ਸਿੰਗਾਪੁਰ, 22 ਜੂਨ (ਏਜੰਸੀ)-ਅਮਰੀਕੀ ਜਲ ਸੈਨਾ ਦੇ ਇਤਿਹਾਸ 'ਚ ਭਿ੍ਸ਼ਟਾਚਾਰ ਦੇ ਸਭ ਤੋਂ ਵੱਡੇ ਮਾਮਲੇ 'ਚ ਦੋਸ਼ੀ ਭਾਰਤੀ ਮੂਲ ਦੀ ਸਿੰਗਾਪੁਰੀ ਔਰਤ ਨੂੰ 3 ਸਾਲ ਤੋਂ ਵਧ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ | ਉਹ ਇਸ ਇਸ ਸਮੇਂ 50,000 ਸਿੰਗਾਪੁਰ ਡਾਲਰ ਦੀ ਰਾਸ਼ੀ 'ਤੇ ਜ਼ਮਾਨਤ 'ਤੇ ...

ਪੂਰੀ ਖ਼ਬਰ »

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਕਹਾਣੀਕਾਰ ਜਤਿੰਦਰ ਹਾਂਸ ਦਾ ਸਨਮਾਨ

ਕੈਲਗਰੀ 22 ਜੂਨ (ਜਸਜੀਤ ਸਿੰਘ ਧਾਮੀ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆਂ ਜਨਰਲ ਸਕੱਤਰ ਰਣਜੀਤ ਸਿੰਘ ਨੇ ਪਿਤਾ ਦਿਵਸ (ਫਾਦਰ ਡੇਅ) ਦੀਆਂ ਸਭ ਨੂੰ ਵਧਾਈਆਂ ਦਿੰਦਿਆਂ ਜੀ ਆਇਆ ਆਖਦਿਆਂ ਕੁਝ ਸਮਾਚਾਰ ਵੀ ਸਾਂਝੇ ਕੀਤੇ | ਉਨ੍ਹਾਂ ...

ਪੂਰੀ ਖ਼ਬਰ »

ਬੰਬ ਦੀ ਧਮਕੀ ਤੋਂ ਬਾਅਦ ਖ਼ਾਲੀ ਕਰਵਾਇਆ ਲੰਡਨ ਦਾ ਚੈਰਿੰਗ ਕਰਾਸ ਰੇਲ ਸਟੇਸ਼ਨ

ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੇਂਦਰੀ ਲੰਡਨ ਦੇ ਚੈਰਿੰਗ ਕਰਾਸ ਰੇਲ ਸਟੇਸ਼ਨ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਵਿਅਕਤੀ ਰੇਲਵੇ ਟਰੈਕ 'ਤੇ ਆ ਕੇ ਆਪਣੇ ਕੋਲ ਬੰਬ ਹੋਣ ਦਾ ਦਾਅਵਾ ਕਰਨ ਲੱਗਾ | ਮੌਕੇ 'ਤੇ ਮੌਜੂਦ ਲੋਕਾਂ ਅੰਦਰ ਡਰ ਪੈਦਾ ਹੋ ਗਿਆ ...

ਪੂਰੀ ਖ਼ਬਰ »

ਸੰਨੀ ਲਿਓਨੀ ਹਸਪਤਾਲ 'ਚ ਦਾਖ਼ਲ

ਕਾਸ਼ੀਪੁਰ, 22 ਜੂਨ (ਏਜੰਸੀ)-ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੂੰ ਇਲਾਜ ਲਈ ਕਾਸ਼ੀਪੁਰ ਦੇ ਕ੍ਰਿਸ਼ਨਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਜਾਣਕਾਰੀ ਮੁਤਾਬਿਕ ਪੇਟ 'ਚ ਇੰਨਫੈਕਸ਼ਨ ਦੀ ਸ਼ਿਕਾਇਤ ਮਗਰੋਂ ਸੰਨੀ ਨੂੰ ਹਸਪਤਾਲ 'ਚ ਦਾਖ਼ਲ ਕਰਾਉਣਾ ਪਿਆ | ਉਹ 3 ਜੂਨ ...

ਪੂਰੀ ਖ਼ਬਰ »

ਡਰਬੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਵੇਂ ਪਾਤਸ਼ਾਹ, ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਥੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਹੁਣ ਐਡੀਲੇਡ ਸ਼ਹਿਰ ਦੀਆਂ ਸੜਕਾਂ 'ਤੇ ਦੌੜੇਗੀ ਬਿਨਾਂ ਡਰਾਈਵਰ ਦੇ ਬੱਸ

ਐਡੀਲੇਡ, 22 ਜੂਨ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਬਗ਼ੈਰ ਡਰਾਈਵਰ ਤੋਂ ਬੱਸ ਚੱਲੇਗੀ | ਇਸ ਬੱਸ ਨੂੰ ਪਹਿਲੀ ਵਾਰ ਟਰਾਇਲ ਤੌਰ 'ਤੇ ਐਡੀਲੇਡ ਸ਼ਹਿਰ ਦੀ ਸੜਕ 'ਤੇ ਉਤਾਰਿਆ ਗਿਆ | ਸਫ਼ਲ ਤਜਰਬੇ ਉਪਰੰਤ ਕਲੋਵਲੀ ਪਾਰਕ ਰੇਲਵੇ ਸਟੇਸ਼ਨ, ...

ਪੂਰੀ ਖ਼ਬਰ »

ਭਾਰਤ ਹੁਣ ਤਰੱਕੀ ਦੀ ਰਾਹ 'ਤੇ-ਸੁਸ਼ਮਾ ਸਵਰਾਜ

ਲੂਵਨ ਬੈਲਜੀਅਮ, 22 ਜੂਨ (ਅਮਰਜੀਤ ਸਿੰਘ ਭੋਗਲ)-ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਕ ਦਿਨ ਦੇ ਲੁਕਸਮਬਰਗ ਦੌਰੇ ਤੋੋਂ ਬਾਅਦ ਬੈਲਜੀਅਮ ਪੁੱਜੀ, ਜਿੱਥੇ ਉਨ੍ਹਾਂ ਵਲੋਂ ਯੂਰਪੀਅਨ ਸੰਸਦ ਵਿਖੇ ਯੂਰਪੀਅਨ ਨੇਤਾਵਾਂ ਨਾਲ ਭਾਰਤ ਅਤੇ ਯੂਰਪ ਦੇ ਚੰਗੇ ਸੰਬੰਧਾਂ ਅਤੇ ...

ਪੂਰੀ ਖ਼ਬਰ »

ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਮਾਂ-ਧੀ ਬਾਰੇ ਪੁਲਿਸ ਨੂੰ ਸੁਚੇਤ ਨਾ ਕਰਨ ਵਾਲੀ ਔਰਤ ਨੂੰ ਕੈਦ

ਲੰਡਨ, 22 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਓਲਡ ਬੈਲੀ ਅਦਾਲਤ ਨੇ ਬੀਤੇ ਹਫ਼ਤੇ ਲੰਡਨ ਦੇ ਮਿਊਜ਼ੀਅਮ ਵਿਚ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰਚਣ ਵਾਲੀ ਮਾਂ ਮੀਨਾ ਡੈਚ (44) ਅਤੇ ਧੀ ਰੈਜ਼ਲਾਈਨ ਬਾਊਲਾਰ (22) ਨੂੰ ਕੈਦ ਦੀ ਸਜ਼ਾ ਸੁਣਾਈ ਸੀ | ਹੁਣ ਉਕਤ ਦੋਸ਼ੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX