ਤਾਜਾ ਖ਼ਬਰਾਂ


ਨਿਰੰਕਾਰੀ ਭਵਨ ਧਮਾਕਾ ਮਾਮਲੇ ਦਾ ਮੁਲਜ਼ਮ ਗ੍ਰਿਫ਼ਤਾਰ - ਕੈਪਟਨ
. . .  13 minutes ago
ਚੰਡੀਗੜ੍ਹ, 21 ਨਵੰਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਵਿਖੇ ਪੱਤਰਕਾਰ ਵਾਰਤਾ ਦੌਰਾਨ ਕਿਹਾ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ...
ਨਿਰੰਕਾਰੀ ਭਵਨ ਧਮਾਕਾ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਕਰ ਰਹੇ ਨੇ ਪ੍ਰੈੱਸ ਵਾਰਤਾ
. . .  24 minutes ago
ਭਾਰਤ ਆਸਟ੍ਰੇਲੀਆ ਟੀ20 - ਮੀਂਹ ਮਗਰੋਂ ਮੈਚ 17 ਓਵਰਾਂ ਦਾ ਹੋਇਆ, ਆਸਟ੍ਰੇਲੀਆ 17 ਓਵਰਾਂ 'ਚ 158/4
. . .  41 minutes ago
ਅਦਲੀਵਾਲ ਗਰਨੇਡ ਹਮਲਾ ਮਾਮਲੇ 'ਚ ਇਕ ਗ੍ਰਿਫਤਾਰ
. . .  52 minutes ago
ਅੰਮ੍ਰਿਤਸਰ, 21 ਨਵੰਬਰ (ਰੇਸ਼ਮ ਸਿੰਘ) - ਅਦਲੀਵਾਲ ਨਿਰੰਕਾਰੀ ਭਵਨ 'ਤੇ ਹੋਏ ਗਰਨੇਡ ਹਮਲਾ ਮਾਮਲੇ ਵਿਚ ਅੰਮ੍ਰਿਤਸਰ ਪੁਲਿਸ ਵਲੋਂ ਇਕ ਹੈਪੀ ਪੀ.ਐਚ.ਡੀ. ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਿਸ ਵਲੋਂ ਜਲਦ ਪ੍ਰੈਸ...
ਕੇਜਰੀਵਾਲ 'ਤੇ ਮਿਰਚੀ ਪਾਊਡਰ ਪਾਉਣ ਵਾਲੇ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜਿਆ
. . .  about 1 hour ago
ਨਵੀਂ ਦਿੱਲੀ, 21 ਨਵੰਬਰ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਸਕਤਰੇਤ ਵਿਖੇ ਇਕ ਵਿਅਕਤੀ ਵਲੋਂ ਲੰਘੇ ਦਿਨ ਮਿਰਚੀ ਪਾਊਡਰ ਸੁਟਿਆ ਸੀ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਸੀ। ਉਸ ਨੂੰ ਅੱਜ ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਪੇਸ਼ ਕੀਤਾ...
ਮੋਦੀ ਦਾ 2 ਕਰੋੜ ਨੌਕਰੀਆਂ ਦਾ ਵਾਅਦਾ, ਜੁਮਲਾ ਬਣ ਕੇ ਰਹਿ ਗਿਆ - ਮਨਮੋਹਨ ਸਿੰਘ
. . .  about 1 hour ago
ਭੋਪਾਲ, 21 ਨਵੰਬਰ - ਮੱਧ ਪ੍ਰਦੇਸ਼ ਦੇ ਇੰਦੌਰ 'ਚ ਮੀਡੀਆ ਨਾਲ ਗੱਲਬਾਤ 'ਚ ਸਾਬਕਾ ਪ੍ਰਧਾਨ ਮਨਮੋਹਨ ਸਿੰਘ ਨੇ ਮੋਦੀ ਸਰਕਾਰ 'ਤੇ ਜੰਮ ਕੇ ਹਮਲਾ ਸਾਧਿਆ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕਿਹਾ ਕਿ ਦੋ ਕਰੋੜ ਨੌਕਰੀਆਂ ਦਾ ਵਾਅਦਾ ਜੁਮਲਾ ਬਣ ਕੇ ਰਹਿ...
ਭਾਰਤ ਆਸਟਰੇਲੀਆ ਬ੍ਰਿਸਬੇਨ ਟੀ20 - ਮੀਂਹ ਨੇ ਰੋਕਿਆ ਮੈਕਸਵੇਲ ਦੇ ਛੱਕਿਆ ਦਾ ਤੁਫਾਨ, ਆਸਟ੍ਰੇਲੀਆ 153/3
. . .  about 1 hour ago
4 ਲੋਕਾਂ ਦੇ ਹੱਤਿਆ ਦੀ ਦੋਸ਼ੀ ਮਹਿਲਾ ਅਦਾਲਤ 'ਚ ਪੇਸ਼
. . .  about 1 hour ago
ਪੰਚਕੁਲਾ, 21 ਨਵੰਬਰ - ਪੰਚਕੁਲਾ ਦੇ ਖਟੁਲੀ ਪਿੰਡ ਵਿਚ ਚਾਰ ਲੋਕਾਂ ਦੇ ਹੱਤਿਆਕਾਂਡ 'ਚ ਜਾਇਦਾਦ ਲਈ ਬਜ਼ੁਰਗ ਰਾਜਬਾਲਾ ਦੀ ਵੱਡੀ ਬੇਟੀ ਨਵਿਤਾ ਉਰਫ ਲਵਲੀ ਤੇ ਹੋਰ ਲੋਕਾਂ ਨੇ ਸਾਜ਼ਿਸ਼ ਰੱਚੀ ਸੀ। ਇਸ ਹੱਤਿਆਕਾਂਡ ਲਈ ਲਵਲੀ ਨੇ ਸ਼ਾਰਪਸ਼ੂਟਰਾ ਨੂੰ 10 ਲੱਖ ਰੁਪਏ ਦਿੱਤੇ...
ਅੰਡੇਮਾਨ ਨਿਕੋਬਾਰ 'ਚ ਅਮਰੀਕੀ ਨਾਗਰਿਕ ਦੀ ਹੱਤਿਆ
. . .  about 1 hour ago
ਨਵੀਂ ਦਿੱਲੀ, 21 ਨਵੰਬਰ - ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ 'ਤੇ ਇਕ ਅਮਰੀਕੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਇਕ ਜਨਜਾਤੀ ਸਮੂਹ ਦੇ ਲੋਕਾਂ ਨੇ ਅੰਜਾਮ ਦਿੱਤਾ, ਜੋ ਬਾਹਰੀ ਲੋਕਾਂ ਦੇ ਉੱਥੇ ਆਉਣ ਜਾਂ ਸੰਪਰਕ ਕਰਨ ਦਾ...
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 : ਆਸਟ੍ਰੇਲੀਆ ਦੀਆਂ 75 ਦੌੜਾਂ 3 ਆਊਟ
. . .  about 2 hours ago
ਐਸ.ਆਈ.ਟੀ. 84 ਸਿੱਖ ਕਤਲੇਆਮ ਲਈ ਸੋਨੀਆ ਗਾਂਧੀ ਨੂੰ ਕਰੇ ਸੰਮਣ - ਸੁਖਬੀਰ ਬਾਦਲ
. . .  about 2 hours ago
ਚੰਡੀਗੜ੍ਹ, 21 ਨਵੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਸ.ਆਈ.ਟੀ. ਨੂੰ ਯੂ.ਪੀ.ਏ. ਚੇਅਰਪਰਸਨ ਤੇ ਕਾਂਗਰਸ ਲੀਡਰ ਸੋਨੀਆ ਗਾਂਧੀ ਨੂੰ 1984 ਸਿੱਖ ਕਤਲੇਆਮ ਲਈ ਸੰਮਣ ਜਾਰੀ ਕਰਨੇ ਚਾਹੀਦੇ ਹਨ, ਕਿਉਂਕਿ ਕਤਲੇਆਮ...
ਭਾਰਤ ਆਸਟ੍ਰੇਲੀਆ ਬ੍ਰਿਸਬੇਨ ਟੀ20 - ਆਸਟ੍ਰੇਲੀਆ ਦੀ 24 ਦੌੜਾਂ 'ਤੇ ਡਿੱਗੀ ਪਹਿਲੀ ਵਿਕਟ
. . .  about 2 hours ago
ਮੁੱਖ ਮੰਤਰੀ ਵੱਲੋਂ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ
. . .  about 2 hours ago
ਲੁਧਿਆਣਾ, 21 ਨਵੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਲੁਧਿਆਣਾ ਫ਼ੇਰੀ ਦੌਰਾਨ ਸਨਅਤੀ ਜਥੇਬੰਦੀਆਂ ਤੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ, ਮੀਟਿੰਗ ਵਿਚ ਵੈਟ ਰਿਫ਼ੰਡ, ਮਿਕਸ ਲੈਂਡ ਯੂਜ਼, ਬਿਜਲੀ ਦੀਆਂ ਕੀਮਤਾਂ, ਫ਼ੋਕਲ ਪੁਆਇੰਟਾਂ...
ਅਲੋਕ ਨਾਥ 'ਤੇ ਹੋਇਆ ਜਬਰ ਜਨਾਹ ਦਾ ਮੁਕੱਦਮਾ ਦਰਜ
. . .  about 3 hours ago
ਨਵੀਂ ਦਿੱਲੀ, 21 ਨਵੰਬਰ - ਮੀ ਟੂ ਮੁਹਿੰਮ ਦੇ ਚੱਲਦਿਆਂ ਅਦਾਕਾਰ ਅਲੋਕ ਨਾਥ 'ਤੇ ਲੇਖਕ ਤੇ ਨਿਰਮਾਤਾ ਵਿੰਤਾ ਨੰਦਾ ਨੇ ਅਲੋਕ ਨਾਥ 'ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਪਿਛਲੇ ਮਹੀਨੇ ਦੀ 17 ਤਰੀਕ ਨੂੰ ਅਲੋਕ ਨਾਥ ਖਿਲਾਫ ਸ਼ਿਕਾਇਤ ਦੇ ਆਧਾਰ 'ਤੇ ਹੁਣ ਅਲੋਕ...
ਭਾਰਤ ਆਸਟ੍ਰੇਲੀਆ ਪਹਿਲਾ ਟੀ-20 ਮੈਚ : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਕੈਪਟਨ ਵੱਲੋਂ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੇ ਵਾਰਸਾਂ ਦਾ ਸਨਮਾਨ
. . .  about 2 hours ago
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 449ਵਾਂ ਗੁਰਪੁਰਬ ਮਨਾਉਣ ਲਈ ਅਖੰਡ ਪਾਠਾਂ ਦੀ ਆਰੰਭਤਾ ਨਾਲ ਗੁਰਮਤਿ ਸਮਾਗਮਾਂ ਦੀ ਸ਼ੁਰੂਆਤ
. . .  about 2 hours ago
ਗੁਰਪੁਰਬ ਮੌਕੇ ਪਾਕਿ ਪਹੁੰਚਣ 'ਤੇ ਜਥੇ ਦਾ ਕੀਤਾ ਨਿੱਘਾ ਸਵਾਗਤ
. . .  about 4 hours ago
ਸਾਡਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ - ਅਕਸ਼ੈ ਕੁਮਾਰ
. . .  about 4 hours ago
ਮੁੱਖ ਮੰਤਰੀ ਵੱਲੋਂ ਸਰਕਾਰੀ ਕਾਲਜ ਵਿਖੇ ਕੈਂਪ ਦਾ ਦੌਰਾ
. . .  about 2 hours ago
ਮੈਂ ਡੇਰਾ ਸਿਰਸਾ ਮੁਖੀ ਨੂੰ ਕਦੀ ਵੀ ਨਹੀਂ ਮਿਲਿਆ, ਮੇਰੇ 'ਤੇ ਲਗਾਏ ਸਾਰੇ ਇਲਜ਼ਾਮ ਬੇਬੁਨਿਆਦ - ਅਕਸ਼ੈ ਕੁਮਾਰ
. . .  about 2 hours ago
ਕੈਪਟਨ ਵੱਲੋਂ ਜ਼ਿਲਾ ਰੁਜ਼ਗਾਰ ਬਿਊਰੋ ਤੇ ਕਾਰੋਬਾਰ ਦਾ ਉਦਘਾਟਨ
. . .  about 1 hour ago
ਮੁੱਖ ਮੰਤਰੀ ਲੁਧਿਆਣਾ ਪੁੱਜੇ
. . .  about 4 hours ago
ਸਿੱਖ ਕਤਲੇਆਮ ਦੇ ਵੱਡੇ ਦੋਸ਼ੀਆਂ ਨੂੰ ਵੀ ਸਜ਼ਾ ਦਿਵਾਉਣ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ - ਹਰਸਿਮਰਤ ਕੌਰ ਬਾਦਲ
. . .  about 2 hours ago
ਅਕਸ਼ੈ ਕੁਮਾਰ ਤੋਂ ਪੁੱਛਗਿਛ ਹੋਈ ਖਤਮ
. . .  about 4 hours ago
ਐਸ.ਆਈ.ਟੀ. ਵਲੋਂ ਅਕਸ਼ੈ ਕੁਮਾਰ ਤੋਂ ਪੁੱਛਗਿਛ ਜਾਰੀ
. . .  about 5 hours ago
ਸੁਰੇਸ਼ ਕੁਮਾਰ ਸ਼ਰਮਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਦੁਕਾਨਦਾਰਾਂ ਨੇ ਵੱਲੋਂ ਪ੍ਰਦਰਸ਼ਨ
. . .  about 5 hours ago
ਅਮਰੀਕਾ ਨੇ ਪਾਕਿਸਤਾਨ ਦੀ 1.66 ਅਰਬ ਡਾਲਰ ਦੀ ਰੋਕੀ ਸਹਾਇਤਾ
. . .  about 5 hours ago
ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਗੱਡੀ ਨੂੰ ਲੱਗੀ ਭਿਆਨਕ ਅੱਗ
. . .  about 6 hours ago
ਸਿੱਖ ਸੰਗਤਾਂ ਦਾ ਜਥਾ ਪਾਕਿਸਤਾਨ ਰਵਾਨਾ
. . .  about 6 hours ago
ਅਕਸ਼ੈ ਕੁਮਾਰ ਚੰਡੀਗੜ੍ਹ ਪੁੱਜੇ
. . .  about 6 hours ago
ਅਗਵਾ ਕੀਤੇ ਲੜਕੇ ਦਾ ਹੋਇਆ ਕਤਲ
. . .  about 7 hours ago
ਸੁੱਤੇ ਪਏ ਮਜ਼ਦੂਰਾਂ 'ਤੇ ਚੜਾਈ ਕਾਰ, ਪੰਜ ਮੌਤਾਂ
. . .  about 7 hours ago
ਅਕਸ਼ੈ ਕੁਮਾਰ ਤੋਂ ਐਸ.ਆਈ.ਟੀ. ਅੱਜ ਕਰੇਗੀ ਪੁੱਛਗਿੱਛ
. . .  about 7 hours ago
ਬਠਿੰਡਾ ਤੋਂ ਲੜਕੇ ਨੂੰ ਅਗਵਾ ਕਰਕੇ ਮੰਗੀ 2 ਕਰੋੜ ਦੀ ਫਿਰੌਤੀ
. . .  about 7 hours ago
ਅੱਜ ਬ੍ਰਿਸਬੇਨ 'ਚ ਭਾਰਤ ਆਪਣੇ ਆਸਟ੍ਰੇਲੀਆ ਦੌਰੇ ਦੀ ਕਰੇਗਾ ਸ਼ੁਰੂਆਤ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮਲੇਸ਼ੀਆ ਰਹਿੰਦੇ ਨੌਜਵਾਨ ਵੱਲੋਂ ਖ਼ੁਦਕੁਸ਼ੀ, ਪਰਿਵਾਰ 'ਚ ਸੋਗ ਦੀ ਲਹਿਰ
. . .  1 day ago
1984 ਸਿੱਖ ਕਤਲੇਆਮ ਮਾਮਲੇ 'ਚ ਯਸ਼ਪਾਲ ਨੂੰ ਫਾਂਸੀ ਤੇ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ
. . .  about 1 hour ago
ਸੁਖਪਾਲ ਖਹਿਰਾ ਵੱਲੋਂ ਹਿੰਸਕ ਘਟਨਾਵਾਂ ਬਾਰੇ ਸਫ਼ੈਦ ਪੱਤਰ ਜਾਰੀ ਕਰਨ ਦੀ ਮੰਗ
. . .  11 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਪਹਿਲਾ ਸਫ਼ਾ

ਭਾਰਤੀ ਰਾਜਦੂਤ ਨੂੰ ਗੁਰਦੁਆਰੇ ਜਾਣ ਤੋਂ ਰੋਕਣ 'ਤੇ ਪਾਕਿ ਦਾ ਡਿਪਟੀ ਹਾਈ ਕਮਿਸ਼ਨਰ ਤਲਬ

ਭਾਰਤੀ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕਰਨ ਗਏ ਸੀ ਅਜੇ ਬਿਸਾਰਿਆ
ਨਵੀਂ ਦਿੱਲੀ, 23 ਜੂਨ (ਪੀ. ਟੀ. ਆਈ.)-ਭਾਰਤ ਨੇ ਅੱਜ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕਰਕੇ ਇਸਲਾਮਾਬਾਦ 'ਚ ਆਪਣੇ ਰਾਜਦੂਤ ਅਤੇ ਕੌਾਸਲਖਾਨੇ ਦੇ ਅਧਿਕਾਰੀਆਂ ਨੂੰ ਗੁਰਦੁਆਰਾ ਪੰਜਾ ਸਾਹਿਬ ਜਾਣ ਤੋਂ ਰੋਕਣ ਅਤੇ ਉਥੇ ਭਾਰਤੀ ਸ਼ਰਧਾਲੂਆਂ ਨੂੰ ਮਿਲਣ ਦੀ ਇਜਾਜ਼ਤ ਨਾ ਦੇਣ 'ਤੇ ਸਖ਼ਤ ਇਤਰਾਜ਼ ਕੀਤਾ ਹੈ | ਪਾਕਿਸਤਾਨੀ ਧਿਰ ਨੂੰ ਦੱਸਿਆ ਗਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਆਪਣੀ ਕੌਾਸਲਰ ਜ਼ਿੰਮੇਵਾਰੀਆਂ ਨਿਭਾਉਣ ਤੋਂ ਰੋਕਣਾ 1961 ਦੀ ਕੂਟਨੀਤਕ ਸਬੰਧਾਂ ਬਾਰੇ ਵਿਆਨਾ ਸੰਧੀ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਬਾਰੇ 1974 ਦੀ ਦੁਵੱਲੀ ਸੰਧੀ ਦੀ ਉਲੰਘਣਾ ਹੈ | ਪਾਕਿਸਤਾਨ ਵਿਚਲੀਆਂ ਸੰਸਥਾਵਾਂ ਵਲੋਂ ਭਾਰਤ ਵਿਚ ਵੱਖਵਾਦੀ ਲਹਿਰਾਂ ਨੂੰ ਸਮਰਥਨ ਦੇਣ ਅਤੇ ਭਾਰਤੀ ਤੀਰਥ ਯਾਤਰੀਆਂ ਨੂੰ ਉਕਸਾਉਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕਰਦਿਆਂ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪਾਕਿਸਤਾਨ ਦੀ ਜ਼ਮੀਨ ਤੋਂ ਇਸ ਤਰ੍ਹਾਂ ਦੀ ਕੋਈ ਸਰਗਰਮੀ ਨਾ ਹੋਵੇ | ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਡਿਪਟੀ ਹਾਈ ਕਮਿਸ਼ਨਰ ਸਈਦ ਹੈਦਰ ਸ਼ਾਹ ਨੂੰ ਤਲਬ ਕਰਕੇ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰਿਆ ਅਤੇ ਕੌਾਸਲਖਾਨੇ ਦੇ ਦੂਸਰੇ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਯਾਤਰਾ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਗੁਰਦੁਆਰਾ ਪੰਜਾ ਸਾਹਿਬ ਜਾਣ ਅਤੇ ਭਾਰਤੀ ਸ਼ਰਧਾਲੂਆਂ ਨੂੰ ਮਿਲਣ ਦੀ ਇਜਾਜ਼ਤ ਨਾ ਦੇਣ 'ਤੇ ਸਖ਼ਤ ਰੋਸ ਜ਼ਾਹਿਰ ਕੀਤਾ ਹੈ | ਇਸ ਦਾ ਕਹਿਣਾ ਕਿ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨਰ ਨੇ ਵੀ ਇਸ ਘਟਨਾ 'ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ | ਇਹ ਦੂਸਰਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਉਥੇ ਧਾਰਮਿਕ ਸਥਾਨਾਂ ਦੀ ਯਾਤਰਾ 'ਤੇ ਗਏ ਸ਼ਰਧਾਲੂਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ, ਜਿਹੜੇ ਭਾਰਤੀ ਨਾਗਰਿਕ ਹਨ | ਭਾਰਤ ਤੋਂ ਗਏ ਸ਼ਰਧਾਲੂਆਂ ਵਲੋਂ ਭਾਰਤੀ ਹਾਈ ਕਮਿਸ਼ਨਰ ਅਤੇ ਹਾਈ ਕਮਿਸ਼ਨ ਦੇ ਦੂਸਰੇ ਅਧਿਕਾਰੀਆਂ ਨਾਲ ਮੀਟਿੰਗ ਦਾ ਪ੍ਰਬੰਧ ਕੀਤੇ ਜਾਣ ਲਈ ਪਾਕਿਸਤਾਨੀ ਪ੍ਰਬੰਧਕਾਂ ਨੂੰ ਕਹਿਣ ਦੇ ਬਾਵਜੂਦ ਇਸ ਘਟਨਾ 'ਤੇ ਭਾਰਤੀ ਪ੍ਰਬੰਧਕਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਚਿੰਤਾ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ |
ਭਾਰਤੀ ਸਿੱਖ ਸ਼ਰਧਾਲੂਆਂ ਨਾਲ ਮੁਲਾਕਾਤ ਕਰਨ ਗਏ ਸੀ ਅਜੇ ਬਿਸਾਰਿਆ
ਅੰਮਿ੍ਤਸਰ, (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਰਾਜਦੂਤ ਅਜੇ ਬਿਸਾਰਿਆ ਤੇ ਹੋਰਨਾਂ ਅਧਿਕਾਰੀਆਂ ਨੂੰ ਹਸਨ ਅਬਦਾਲ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਭਾਰਤੀ ਸਿੱਖ ਯਾਤਰੂਆਂ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਗਿਆ | ਹਾਲਾਂਕਿ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਨਾਲ ਖ਼ੁਦ ਭਾਰਤੀ ਰਾਜਦੂਤ ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਚੱਲ ਰਹੇ ਸਮਾਗਮ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ ਤੇ ਉਨ੍ਹਾਂ ਕੋਲ ਗੁਰਦੁਆਰਾ ਸਾਹਿਬ ਅੰਦਰ ਜਾਣ ਸਬੰਧੀ ਮਨਜ਼ੂਰੀ ਪੱਤਰ ਵੀ ਮੌਜੂਦ ਸੀ | ਦੱਸਿਆ ਜਾ ਰਿਹਾ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਜਥੇ ਨੇ ਅੱਜ ਸ਼ਾਮ ਵਿਸ਼ੇਸ਼ ਰੇਲ ਗੱਡੀ ਰਾਹੀਂ ਹਸਨ ਅਬਦਾਲ ਤੋਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਣਾ ਸੀ, ਜਿਸ ਕਾਰਨ ਉਨ੍ਹਾਂ ਦੇ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਰਾਜਦੂਤ ਤੇ ਉਨ੍ਹਾਂ ਦਾ ਅਮਲਾ ਭਾਰਤੀ ਯਾਤਰੂਆਂ ਨਾਲ ਮੁਲਾਕਾਤ ਕਰਨ ਹਿਤ ਉੱਥੇ ਪਹੁੰਚਿਆ ਸੀ | ਦੱਸਣਯੋਗ ਹੈ ਕਿ ਅਪ੍ਰੈਲ 'ਚ ਵਿਸਾਖੀ ਮੇਲੇ ਮੌਕੇ ਵੀ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਈ.ਟੀ.ਪੀ.ਬੀ. ਵਲੋਂ ਗੁਰਦੁਆਰਾ ਸਾਹਿਬ ਵਿਖੇ ਆਉਣ ਦਾ ਸੱਦਾ ਪੱਤਰ ਦੇਣ ਦੇ ਬਾਵਜੂਦ ਪਹਿਲਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਫਿਰ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ 'ਚ ਭਾਰਤੀ ਸਿੱਖ ਯਾਤਰੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਸਾਖੀ ਦੀ ਵਧਾਈ ਦੇਣ ਤੋਂ ਸੁਰੱਖਿਆ ਕਾਰਨਾਂ ਦਾ ਬਹਾਨਾ ਬਣਾ ਕੇ ਰੋਕ ਦਿੱਤਾ ਗਿਆ ਸੀ |
ਕੈਪਟਨ ਵਲੋਂ ਪਾਕਿ ਦੀ ਸਖ਼ਤ ਨਿਖੇਧੀ
ਚੰਡੀਗੜ੍ਹ, (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਧੱਕੇਸ਼ਾਹੀ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਇਸਲਾਮਾਬਾਦ ਦੀ ਨਵੀਂ ਦਿੱਲੀ ਵਿਰੁੱਧ ਆਪਹੁਦਰੀ ਤੇ ਬੇਸਮਝੀ ਵਾਲੀ ਦੁਸ਼ਮਣੀ ਵਾਲੇ ਇਸ ਕਦਮ 'ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਖੇਡ ਯੋਜਨਾ 'ਚ ਧਰਮ ਨੂੰ ਹਿੱਸਾ ਬਣਾ ਕੇ ਪਾਕਿਸਤਾਨ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਭਾਰਤ ਨਾਲ ਆਪਣੇ ਰਿਸ਼ਤਿਆਂ ਪ੍ਰਤੀ ਕਿਸ ਹੱਦ ਤੱਕ ਨੀਵੇਂ ਪੱਧਰ 'ਤੇ ਡਿੱਗ ਸਕਦਾ ਹੈ¢
ਭਾਈ ਲੌਾਗੋਵਾਲ ਵਲੋਂ ਨਿੰਦਾ
ਇਸੇ ਤਰ੍ਹਾਂ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਨੇ ਵੀ ਪਾਕਿਸਤਾਨ ਦੀ ਨਿਖੇਧੀ ਕੀਤੀ ਹੈ |

ਭਾਜਪਾ ਜੰਮੂ-ਕਸ਼ਮੀਰ ਨੂੰ ਭਾਰਤ ਤੋਂ ਵੱਖ ਨਹੀਂ ਹੋਣ ਦੇਵੇਗੀ-ਸ਼ਾਹ

ਜੰਮੂ 'ਚ ਰੈਲੀ ਨੂੰ ਕੀਤਾ ਸੰਬੋਧਨ
 ਜੰਮੂ, 23 ਜੂਨ (ਏਜੰਸੀ)-ਜੰਮੂ-ਕਸ਼ਮੀਰ ਵਿਚ ਪੀ.ਡੀ.ਪੀ. ਨਾਲ ਗੱਠਜੋੜ ਟੁੱਟਣ ਤੋਂ ਬਾਅਦ ਪਹਿਲੀ ਵਾਰ ਜੰਮੂ ਦਾ ਦੌਰਾ ਕਰ ਰਹੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਭਾਜਪਾ ਇਸ ਨੂੰ ਭਾਰਤ ਤੋਂ ਵੱਖ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਕਾਂਗਰਸੀ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਸੈਫੂਦੀਨ ਸੋਜ਼ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਤੇ ਅੱਤਵਾਦੀਆਂ ਦੀ 'ਫਰੀਕਵੈਂਸੀ' ਇਕ ਹੈ। ਅਮਿਤ ਸ਼ਾਹ ਇੱਥੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬਲੀਦਾਨ ਸਮਾਰੋਹ 'ਚ ਸ਼ਾਮਿਲ ਹੋਣ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੈਫੂਦੀਨ ਸੋਜ਼, ਤੁਸੀਂ ਭਾਵੇਂ 100 ਜਨਮ ਲੈ ਲਓ ਪਰ ਭਾਜਪਾ ਕਸ਼ਮੀਰ ਨੂੰ ਭਾਰਤ ਤੋਂ ਵੱਖ ਨਹੀਂ ਹੋਣ ਦੇਵੇਗੀ। ਭਾਜਪਾ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ਜੰਮੂ-ਕਸ਼ਮੀਰ ਸ਼ਿਆਮਾ ਪ੍ਰਸਾਦ ਮੁਖਰਜੀ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮੁਖਰਜੀ ਨੇ ਪ੍ਰਜਾ ਪ੍ਰੀਸ਼ਦ ਲਹਿਰ ਨਾਲ ਜੰਮੂ-ਕਸ਼ਮੀਰ ਨੂੰ ਦੇਸ਼ ਨਾਲ ਜੋੜਿਆ। ਇਸ ਨੂੰ ਹੁਣ ਬਦਲਿਆ ਨਹੀਂ ਜਾ ਸਕਦਾ। ਸ਼ਾਹ ਨੇ ਮੁਖਰਜੀ ਨੂੰ ਲੋਕਾਂ ਤੇ ਭਾਜਪਾ ਕਾਰਕੁਨਾਂ ਲਈ ਪ੍ਰੇਰਨਾ ਸਰੋਤ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ 'ਚ ਪਾਇਆ ਤੇ ਜੰਮੂ ਨੂੰ ਭਾਰਤ ਨਾਲ ਜੋੜਨ ਲਈ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਅੱਜ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ ਤਾਂ ਸਿਰਫ਼ ਮੁਖਰਜੀ ਦੀ ਬਦੌਲਤ।

ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ ਨੂੰ ਸੁਰੱਖਿਆ ਬਲ ਹੀ ਕਰਨਗੇ ਦਫ਼ਨ

ਪਰਿਵਾਰਾਂ ਨੂੰ ਲਾਸ਼ਾਂ ਸੌ ਾਪਣ ਦੀ ਰਵਾਇਤ ਖ਼ਤਮ ਕਰਨ ਦੀ ਤਿਆਰੀ
ਮਨਜੀਤ ਸਿੰਘ
ਸ੍ਰੀਨਗਰ, 23 ਜੂਨ -ਸਥਾਨਕ ਅੱਤਵਾਦੀਆਂ ਦੇ ਜਨਾਜ਼ਿਆਂ ਦੌਰਾਨ ਲੋਕਾਂ ਦੇ ਭਾਰੀ ਗਿਣਤੀ 'ਚ ਸ਼ਾਮਿਲ ਹੋਣਾ ਸੁਰੱਖਿਆ ਏਜੰਸੀਆਂ ਦੇ ਲਈ ਵਾਦੀ ਕਸ਼ਮੀਰ ਅੰਦਰ ਇਕ ਨਵੀਂ ਚੁਣੌਤੀ ਬਣ ਕੇ ਉੱਭਰੀ ਹੈ | ਰਾਜਪਾਲ ਸ਼ਾਸਨ ਲੱਗਣ ਦੇ ਬਾਅਦ ਹੁਣ ਸੁਰੱਖਿਆ ਏਜੰਸੀਆਂ ਨੇ ਵਾਦੀ 'ਚ ਅੱਤਵਾਦੀਆਂ ਦੇ ਜਨਾਜ਼ਿਆਂ 'ਚ ਨੌਜਵਾਨਾਂ ਨੂੰ ਸ਼ਾਮਿਲ ਹੋਣ ਤੋਂ ਰੋਕਣ ਲਈ ਮੁਕਾਬਲੇ ਤੋਂ ਬਾਅਦ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਖ਼ੁਦ ਦਫ਼ਨਾਉਣ ਦਾ ਫ਼ੈਸਲਾ ਲਿਆ ਹੈ | ਸੁਰੱਖਿਆ ਏਜੰਸੀਆਂ ਨੇ ਕੇਂਦਰ ਤੇ ਸਥਾਨਕ ਅੱਤਵਾਦੀਆਂ ਦੇ ਮੁਕਾਬਲੇ 'ਚ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਸੌਾਪਣ ਦੀ ਰਵਾਇਤ ਨੂੰ ਖ਼ਤਮ ਕਰਨ ਲਈ ਨਵੀਂ ਨੀਤੀ ਘੜਨ ਦੀ ਅਪੀਲ ਕੀਤੀ ਸੀ | ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸਥਾਨਕ ਨੌਜਵਾਨ ਜਨਾਜ਼ਿਆਂ ਦੌਰਾਨ ਦਿੱਤੇ ਜਾਂਦੇ ਭਾਸ਼ਣ ਅਤੇ ਨਾਅਰੇਬਾਜ਼ੀ ਤੋਂ ਭਾਵੁਕ ਹੋ ਕੇ ਬੰਦੂਕ ਚੁੱਕ ਲੈਂਦੇ ਹਨ | ਸੂਤਰਾਂ ਅਨੁਸਾਰ ਮੁਕਾਬਲੇ 'ਚ ਮਾਰੇ ਜਾਣ ਵਾਲੇ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਦਫ਼ਨਾਉਣ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਸ਼ਾਮਿਲ ਹੁੰਦੇ ਹਨ ਅਤੇ ਇਨ੍ਹਾਂ 'ਚ ਜ਼ਿਆਦਾਤਾਰ ਨੌਜਵਾਨ ਹੁੰਦੇ ਹਨ | ਪਿਛਲੇ ਸਾਲ ਦੌਰਾਨ ਪੁਲਿਸ ਦੇ ਖੁਫ਼ੀਆਂ ਵਿਭਾਗ ਨੇ ਅੱਤਵਾਦੀਆਂ ਦੇ ਜਨਾਜ਼ਿਆਂ 'ਚ ਲੋਕਾਂ ਦੇ ਸ਼ਾਮਿਲ ਹੋਣ 'ਤੇ ਰੋਕ ਲਗਾਉਣ ਅਤੇ ਸਥਾਨਕ ਅੱਤਵਾਦੀਆਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਨਾ ਸੌਾਪਣ ਲਈ ਨੀਤੀ ਤਿਆਰ ਕਰਨ ਬਾਰੇ ਲਿਖਿਆ ਸੀ | ਵਿਦੇਸ਼ੀ ਅੱਤਵਾਦੀਆਂ ਦੀਆਂ ਲਾਸ਼ਾਂ ਆਖ਼ਰੀ ਰਸਮਾਂ ਦੇ ਲਈ ਪਹਿਲੇ ਸਥਾਨਕ ਔਕਾਫ਼ ਦੇ ਹਵਾਲੇ ਕਰ ਦਿੱਤੀਆਂ ਜਾਂਦੀਆਂ ਸਨ ਪਰ 2015 'ਚ ਲਸ਼ਕਰ ਦੇ ਆਪੇ੍ਰਸ਼ਨ ਕਮਾਂਡਰ ਅੱਬੂ ਕਾਸਿਮ ਦੇ ਮੁਕਾਬਲੇ 'ਚ ਮਾਰੇ ਜਾਣ ਦੇ ਬਾਅਦ ਕੁਲਗਾਮ ਵਿਖੇ ਭਾਰੀ ਗਿਣਤੀ 'ਚ ਲੋਕਾਂ ਨੂੰ ਸ਼ਾਮਿਲ ਹੰੁਦਿਆਂ ਦੇਖ ਪੁਲਿਸ ਨੇ ਇਹ ਸਿਲਸਿਲਾ ਬੰਦ ਕਰ ਦਿੱਤਾ ਸੀ | ਮੁਕਾਬਲੇ ਦੌਰਾਨ ਕਸ਼ਮੀਰ ਵਾਦੀ 'ਚ ਮਾਰੇ ਜਾਂਦੇ ਵਿਦੇਸ਼ੀ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਪੁਲਿਸ ਨਿਗਰਾਨੀ 'ਚ ਬਾਰਾਮੁਲਾ-ਮੁਜ਼ੱਫਰਾਬਾਦ ਹਾਈਵੇ ਸਥਿਤ ਗਾਂਟਮੂਲਾ ਨੇੜੇ ਦਫ਼ਨਾਇਆ ਜਾਂਦਾ ਹੈ | ਕੇਂਦਰ ਸਰਕਾਰ ਦੀ ਇਕ ਜਾਰੀ ਰਿਪੋਰਟ 'ਚ ਪਤਾ ਲੱ ਗਿਆ ਹੈ ਕਿ ਇਸ ਸਾਲ ਦੇ 5 ਮਹੀਨਿਆਂ ਦੌਰਾਨ 75 ਅੱਤਵਾਦੀ ਮਾਰੇ ਗਏ ਹਨ, ਜਦਕਿ ਇਸ ਸਮੇਂ ਦੌਰਾਨ 65 ਸਥਾਨਕ ਨੌਜਵਾਨ ਅੱਤਵਾਦੀ ਸੰਗਠਨਾਂ 'ਚ ਸ਼ਾਮਿਲ ਹੋਏ ਹਨ | ਪਿਛਲੇ ਸਾਲ ਦੌਰਾਨ ਸੁਰੱਖਿਆ ਬਲਾਂ ਦੀਆਂ ਅੱਤਵਾਦੀ ਵਿਰੋਧੀ ਕਾਰਵਾਈਆਂ ਦੌਰਾਨ 217 ਅੱਤਵਾਦੀਆਂ ਹਲਾਕ ਹੋ ਗਏ ਸੀ | ਬੀਤੇ ਦਿਨ ਆਈ.ਐਸ. ਦੇ ਮਾਰੇ ਗਏ 4 ਅੱਤਵਾਦੀਆਂ ਦੇ ਜਨਾਜ਼ਿਆਂ 'ਚ ਸ਼ੋਪੀਆਂ, ਪੁਲਵਾਮਾ, ਅਨੰਤਨਾਗ , ਸ੍ਰੀਨਗਰ ਵਿਖੇ ਭਾਰੀ ਗਿਣਤੀ 'ਚ ਲੋਕ, ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ |

21 ਅਤਿ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਜਾਰੀ

ਸ੍ਰੀਨਗਰ, 23 ਜੂਨ (ਮਨਜੀਤ ਸਿੰਘ)-ਕਸ਼ਮੀਰ ਵਾਦੀ 'ਚ ਸੁਰੱਖਿਆ ਏਜੰਸੀ ਵਲੋਂ ਸਰਗਰਮ ਅਤਿ ਲੋੜੀਂਦੇ 21 ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਹੜੇ ਆਉਣ ਵਾਲੇ ਮਹੀਨਿਆਂ ਦੌਰਾਨ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਰਹਿਣਗੇ | ਇਸ ਸੂਚੀ 'ਚ ਇਸਲਾਮਿਕ ਸਟੇਟ (ਕਸ਼ਮੀਰ) ਦਾ ਬੀਤੇ ਦਿਨੀਂ ਮਾਰਿਆ ਗਿਆ ਦਾਊਦ ਅਹਿਮਦ ਸੌਫੀ ਉਰਫ਼ ਦਾਨਿਸ਼ ਸਲਫੀ ਵੀ ਸ਼ਾਮਿਲ ਸੀ, ਜਿਹੜਾ ਅਨੰਤਨਾਗ ਦੇ ਖਰਿਮ ਸਿਰਹਾਮਾ ਇਲਾਕੇ 'ਚ 3 ਸਾਥੀਆਂ ਸਮੇਤ ਮਾਰਿਆ ਗਿਆ | ਸੂਤਰਾਂ ਅਨੁਸਾਰ 21 ਲੋੜਵੰਦ ਅੱਤਵਾਦੀਆਂ ਦੀ ਜਾਰੀ ਇਸ ਸੂਚੀ 'ਚ ਹਿਜ਼ਬੁਲ ਮੁਜਾਹਦੀਨ ਦੇ 11, ਲਸ਼ਕਰ-ਏ-ਤਾਇਬਾ ਦੇ 7 ਜਦਕਿ ਜੈਸ਼-ਏ-ਮੁਹੰਮਦ ਅਤੇ ਇਸਲਾਮਿਕ ਸਟੇਟ ਜੇ.ਕੇ. (ਗਾਜ਼ਾਵਿਤ-ਉਲ-ਹਿੰਦ) ਦਾ ਇਕ-ਇਕ ਅੱਤਵਾਦੀ ਸ਼ਾਮਿਲ ਹੈ | ਇਸ ਸੂਚੀ 'ਚ ਗਜ਼ਾਵਿਤ-ਉਲ-ਹਿੰਦ ਦਾ ਮੁਖੀ ਜ਼ਾਕਿਰ ਅਹਿਮਦ ਭੱਟ, ਵਾਸੀ ਤਕਾਲ ਜ਼ਿਲ੍ਹਾ ਪੁਲਵਾਮਾ ਨਾਲ ਸੰਬਧਿਤ ਏ+++ ਸ਼੍ਰੇਣੀ ਦਾ ਅੱਤਵਾਦੀ ਹੈ, ਮੁਹੰਮਦ ਅਸ਼ਰਫ਼ ਖ਼ਾਨ ਉਰਫ਼ ਮੌਲਵੀ ਵਾਸੀ ਕੁਕਮਨਾਗ ਜ਼ਿਲ੍ਹਾ ਅਨੰਤਨਾਗ ਏ+, ਅਲਤਾਫ਼ ਮੁਹੰਮਦ ਡਾਰ ਉਰਫ਼ ਅਲਤਾਫ ਕਾਚਰੂ ਵਾਸੀ ਹਾਵੋਰਾ ਜ਼ਿਲ੍ਹਾ ਕੁਲਗਾਮ ਏ++, ਮੁਹੰਮਦ ਅੱਬਾਸ ਸ਼ੇਖ ਵਾਸੀ ਕੈਮਿਓ ਕੁਲਗਾਮ, ਉਮਰ ਮਜੀਦ ਗਨਾਈ ਵਾਸੀ ਸੂਹਚ ਕੁਲਗਾਮ ਏ++ ਸ਼ੇ੍ਰਣੀ, ਜ਼ੀਨਤ ੳੱੁਲ ਇਸਲਾਮ ਏ++, ਰਿਆਜ਼ ਅਹਿਮਦ ਨਿੱਕੂ ਵਾਸੀ ਟੋਕਨ ਪੁਲਵਾਮਾ ਅਵੰਤੀਪੁਰਾ ਏ++ ਚੀਫ਼ ਆਪ੍ਰੇਸ਼ਨਲ ਕਮਾਂਡਰ ਹਿਜ਼ਬੁਲ ਮੁਜ਼ਾਹਦੀਨ, ਉਮਰ ਫਿਆਜ਼ ਲੌਨ ਏ ਸ਼੍ਰੇਣੀ, ਮਨਨ ਵਾਣੀ ਸਾਕਾ ਸਕਾਲਰ (ਏ. ਐਮ. ਯੂ.) ਵਾਸੀ ਕੁਪਵਾੜਾ ਬੀ ਸ਼੍ਰੇਣੀ, ਅਬੂ ਮੁਸਲਿਮ ਤੇ ਅਬੂ ਜ਼ਰਗਾਮ ਉਰਫ਼ ਮੁਹੰਮਦ ਬਾਈ ਵਾਸੀ ਪਾਕਿਸਤਾਨ ਦੋਵੇਂ ਹਾਜਿਲ ਇਲਾਕੇ 'ਚ ਸਰਗਰਮ ਏ+ ਸ਼੍ਰੇਣੀ, ਆਜ਼ਾਦ ਅਹਿਮਦ ਮਲਿਕ ਉਰਫ਼ ਦਾਦਾ ਵਾਸੀ ਮਲਿਕ ਪੋਰਾ ਆਰਵਨੀ ਕੁਲਗਾਮ ਜ਼ਿਲ੍ਹਾ ਕਮਾਂਡਰ ਅਨੰਤਨਾਗ (ਲਸ਼ਕਰ), ਸ਼ਕੂਕਰ ਅਹਿਮਦ ਡਾਰ ਵਾਸੀ ਟੈਂਗਪੁਰਾ ਕੁਲਗਾਮ ਜ਼ਿਲ੍ਹਾ ਕਮਾਂਡਰ ਕੁਲਗਾਮ (ਲਸ਼ਕਰ), ਰਿਆਜ਼ ਅਹਿਮਦ ਡਾਰ ਵਾਸੀ ਸ਼ੈਰਗੰਨ ਪੁਲਵਾਮਾ ਏ+ ਸ਼੍ਰੇਣੀ, ਮੁਸ਼ਤਾਕ ਅਹਿਮਦ ਮੀਰ ਵਾਸ ਟਕ ਚੌਲਾਨ ਸ਼ੌਪੀਆ ਏ++ ਸ਼੍ਰੇਣੀ, ਜ਼ਾਇਦ ਅਹਿਮਦ ਵਾਨੀ ਵਾਸੀ ਕਰੀਮਾਬਾਦ ਪੁਲਵਾਮਾ, ਮੁਦਿਸਰ ਅਹਿਮਦ ਖ਼ਾਨ ਵਾਸੀ ਏ+ ਸ਼੍ਰੇਣੀ ਦੇ ਅੱਤਵਾਦੀਆਂ ਦੇ ਨਾਲ ਸ੍ਰੀਨਗਰ ਸੈਂਟਰਲ ਜੇਲ੍ਹ 'ਚੋਂ ਫ਼ਰਾਰ ਹੋਇਆ ਅੱਤਵਾਦੀ ਨਵੀਦ ਅਹਿਮਦ ਜਟ ਏ+ ਸ਼੍ਰੇਣੀ ਦੀ ਅੱਤਵਾਦੀ ਵੀ ਲੋੜਵੰਦ ਸੂਚੀ 'ਚ ਸ਼ਾਮਿਲ ਹੈ | ਸੁਰੱਖਿਆ ਬਲਾਂ ਨੇ ਆਉਣ ਵਾਲੇ ਮਹੀਨੇ ਦੌਰਾਨ ਇਨ੍ਹਾਂ ਅੱਤਵਾਦੀਆਂ ਨੂੰ ਮਾਰ ਮੁਕਾਉਣ ਦੀ ਤਿਆਰੀ ਕਰ ਲਈ ਹੈ |

ਪਾਕਿ ਤਾਲਿਬਾਨ ਵਲੋਂ ਮੁਫ਼ਤੀ ਨੂਰ ਵਲੀ ਮਸੂਦ ਨਵਾਂ ਮੁਖੀ ਨਿਯੁਕਤ

ਡੇਰਾ ਇਸਮਾਈਲ ਖ਼ਾਨ, 23 ਜੂਨ (ਏਜੰਸੀ)-ਪਾਕਿਸਤਾਨੀ ਤਾਲਿਬਾਨ ਨੇ ਮੁੱਲਾ ਫ਼ਜ਼ਲਉੱਲਾ ਦੇ ਸਥਾਨ 'ਤੇ ਇਕ ਧਾਰਮਿਕ ਵਿਦਵਾਨ ਨੂੰ ਆਪਣਾ ਨਵਾਂ ਮੁਖੀ ਬਣਾ ਲਿਆ ਹੈ | ਪਾਕਿਸਤਾਨ ਤਾਲਿਬਾਨ ਦੇ ਬੁਲਾਰੇ ਮੁਹੰਮਦ ਖ਼ੁਰਾਸਾਨੀ ਨੇ ਅੱਜ ਦੱਸਿਆ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਕਾਰਜਕਾਰੀ ਕੌਾਸਲ ਨੇ ਮੁਫ਼ਤੀ ਨੂਰ ਵਲੀ ਮਸੂਦ ਨੂੰ ਆਪਣਾ ਨਵਾਂ ਮੁਖੀ ਅਤੇ ਮੁਫ਼ਤੀ ਮਾਜ਼ਿ੍ਹਮ ਉਰਫ਼ ਹਫ਼ਜਉੱਲਾ ਨੂੰ ਨਵਾਂ ਉਪ ਮੁਖੀ ਨਿਯੁਕਤ ਕੀਤਾ ਹੈ | ਖ਼ੁਰਾਸਾਨੀ ਨੇ ਪਹਿਲੀ ਵਾਰ ਸਵੀਕਾਰ ਕੀਤਾ ਕਿ ਫ਼ਜ਼ਲਉੱਲਾ ਅਫ਼ਗਾਨਿਸਤਾਨ ਦੇ ਕੁਨਾਰ ਸੂਬੇ 'ਚ ਅਮਰੀਕੀ ਡਰੋਨ ਹਮਲੇ ਦੌਰਾਨ ਮਾਰਿਆ ਗਿਆ | ਜ਼ਿਕਰਯੋਗ ਹੈ ਕਿ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਦੀ ਹੱਤਿਆ ਕਰਨ ਦਾ ਹੁਕਮ ਫ਼ਜ਼ਲਉੱਲਾ ਨੇ ਹੀ ਦਿੱਤਾ ਸੀ |

ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਨੌਜਵਾਨਾਂ ਦੇ ਮਾਪਿਆਂ 'ਚ ਖੌਫ਼

ਜਲੰਧਰ, 23 ਜੂਨ (ਮੇਜਰ ਸਿੰਘ)-ਪੁੱਤਰ ਨੂੰ ਅਮਰੀਕਾ ਵਸਾਉਣ ਦੇ ਲਾਲਚ ਵਿਚ ਜ਼ਿੰਦਗੀ ਦੀ ਸਾਰੀ ਕਮਾਈ ਏਜੰਟਾਂ ਦੀ ਝੋਲੀ ਪਾਉਣ ਵਾਲੇ ਮਾਪੇ ਹੁਣ ਇਨ੍ਹਾਂ ਨੌਜਵਾਨਾਂ ਦੇ ਅਮਰੀਕਾ ਦੀਆਂ ਜੇਲ੍ਹਾਂ 'ਚ ਸੀਖਾਂ ਪਿੱਛੇ ਮੰਦੇਹਾਲੀਂ ਦਿਨ ਕਟੀ ਕਰਨ ਦੀਆਂ ਖ਼ਬਰਾਂ ਨਾਲ ਬੇਹੱਦ ਖੌਫ ਵਿਚ ਹਨ | ਅਜਿਹੇ ਪਰਿਵਾਰ ਆਰਥਿਕ ਉਜਾੜੇ ਦੇ ਵੀ ਸਦਮੇ 'ਚ ਹਨ | ਅਜਿਹੇ ਮਾਪਿਆਂ ਦੀ ਹਾਲਤ ਚੋਰ ਦੀ ਮਾਂ ਕੋਠੀ 'ਚ ਮੂੰਹ ਵਾਲੀ ਬਣੀ ਹੋਈ ਹੈ | ਅਮਰੀਕਾ ਪਹੁੰਚ ਕੇ ਪੁੱਤਰ ਦਾ ਸੁੱਖੀਂ-ਸਾਂਦੀ ਪਹੁੰਚ ਜਾਣ ਦਾ ਫੋਨ ਉਡੀਕਦੇ ਮਾਪਿਆਂ ਨੂੰ ਮੁੰਡੇ ਦੇ ਜੇਲ੍ਹ ਪਹੁੰਚਣ ਦਾ ਸੁਨੇਹਾ ਉਨ੍ਹਾਂ ਦੇ ਕਾਲਜੇ ਰੁੱਗ ਭਰਨ ਵਾਂਗ ਹੈ | ਸਕੇ-ਸਨੇਹੀਆਂ ਤੋਂ ਮੁਬਾਰਕਾਂ ਲੈਣ-ਦੇਣ ਦੀ ਤਾਕ 'ਚ ਬੈਠੇ ਅਜਿਹੇ ਮਾਪੇ ਹੁਣ ਸਮਾਜਿਕ ਨਮੋਸ਼ੀ ਕਾਰਨ ਮੂੰਹ ਲੁਕੋਈ ਫਿਰਦੇ ਹਨ | ਇਹ ਮਾਪੇ ਤਰਲਾ ਪਾਉਂਦਿਆਂ ਪੱਤਰਕਾਰਾਂ ਨੂੰ ਬੇਨਤੀਆਂ ਕਰ ਰਹੇ ਹਨ ਕਿ ਉਨ੍ਹਾਂ ਦੀ ਪਛਾਣ ਜਨਤਕ ਨਾ ਕੀਤੀ ਜਾਵੇ | ਇਕ ਨੌਜਵਾਨ ਦਾ ਪਿਤਾ ਤਾਂ ਧਾਹਾਂ ਮਾਰਨ ਵਾਲੀ ਸਥਿਤੀ 'ਚ ਕਹਿ ਰਿਹਾ ਸੀ ਕਿ ਮੈਂ ਤਾਂ ਸੁਨਹਿਰੇ ਭਵਿੱਖ ਦੀ ਆਸ ਵਿਚ ਜ਼ਿੰਦਗੀ ਦੀ ਸਾਰੀ ਕਮਾਈ ਹੀ ਰੋੜ੍ਹ ਦਿੱਤੀ ਹੈ | ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਇਕ ਪਿੰਡ ਤੋਂ ਗਏ ਨੌਜਵਾਨ ਦੇ ਪਿਤਾ ਨੇ ਆਪਣੀ ਪਛਾਣ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ +2 ਪਾਸ ਉਸ ਦਾ ਨੌਜਵਾਨ ਪੁੱਤਰ ਇਸੇ ਜ਼ਿਲ੍ਹੇ ਦੇ ਦੋ ਹੋਰ ਨੌਜਵਾਨਾਂ ਨਾਲ ਏਜੰਟ ਰਾਹੀਂ 29 ਜੁਲਾਈ, 2017 ਨੂੰ ਅਮਰੀਕਾ ਲਈ ਰਵਾਨਾ ਹੋਇਆ ਸੀ | ਬਾਅਦ 'ਚ ਦਿੱਲੀ ਤੇ ਹੋਰ ਦੇਸ਼ਾਂ 'ਚ ਜਾਂਦੇ ਉਨ੍ਹਾਂ ਦੀ ਗਿਣਤੀ 26 ਹੋ ਗਈ ਤੇ ਇਹ ਸਾਰੇ ਪੰਜਾਬੀ ਹਨ | ਇਹ ਸਾਰੇ ਨੌਜਵਾਨ ਮੈਕਸੀਕੋ ਦੀ ਕੰਧ ਟੱਪ ਕੇ ਅਮਰੀਕਾ 'ਚ ਦਾਖ਼ਲ ਹੋਣ ਸਮੇਂ ਫੜੇ ਗਏ ਸਨ | ਫੋਨ 'ਤੇ ਆਪਣੇ ਪੁੱਤਰ ਤੋਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਉਸ ਨੇ ਦੱਸਿਆ ਕਿ 10 ਨੌਜਵਾਨਾਂ ਨੂੰ ਜ਼ਮਾਨਤੀ ਬਾਂਡ ਭਰ ਕੇ ਰਿਹਾਅ ਕਰ ਦਿੱਤਾ ਗਿਆ ਸੀ, ਪਰ ਬਾਕੀ 16 ਜੇਲ੍ਹ ਵਿਚ ਹੀ ਹਨ | ਉਨ੍ਹਾਂ ਤੋਂ ਪਹਿਲਾਂ ਵੀ ਕਾਫ਼ੀ ਪੰਜਾਬੀ ਨੌਜਵਾਨ ਇਸ ਹਿਰਾਸਤੀ ਕੇਂਦਰ ਵਿਚ ਬੰਦ ਸਨ | ਇਹ ਨੌਜਵਾਨ ਇਸ ਵੇਲੇ ਰੀੜ੍ਹ ਦੀ ਹੱਡੀ ਤੋਂ ਪੀੜਤ ਹੋਣ ਕਾਰਨ ਹਸਪਤਾਲ 'ਚ ਜ਼ੇਰੇ ਇਲਾਜ ਹੈ ਤੇ ਉਸ ਨੂੰ ਸਿਆਸੀ ਸ਼ਰਨ ਦੇਣ ਜਾਂ ਵਾਪਸ ਪਰਤਾਉਣ ਬਾਰੇ ਜੱਜ ਨੇ ਫ਼ੈਸਲਾ ਰਾਖਵਾਂ ਰੱਖਿਆ ਹੋਇਆ ਹੈ ਤੇ ਸੋਮਵਾਰ ਜਾਂ ਮੰਗਲਵਾਰ ਫ਼ੈਸਲਾ ਸੁਣਾਏ ਜਾਣ ਦੀ ਉਮੀਦ ਹੈ | ਉਸ ਦੇ ਨਾਲ ਗਏ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੀ ਇਕ ਹੋਰ ਜੇਲ੍ਹ 'ਚ ਬੰਦ ਨੌਜਵਾਨ ਨੂੰ ਵਾਪਸ ਭੇਜਣ ਦੇ ਹੁਕਮ ਹੋ ਚੁੱਕੇ ਹਨ ਤੇ ਉਸ ਦੇ 28 ਜੂਨ ਨੂੰ ਭਾਰਤ ਪੁੱਜਣ ਦੀ ਉਮੀਦ ਹੈ | ਜਲੰਧਰ ਸ਼ਹਿਰ ਦੇ ਇਕ ਸਰਕਾਰੀ ਮੁਲਾਜ਼ਮ ਦਾ ਪੁੱਤਰ ਵੀ ਪਿਛਲੇ 16 ਮਹੀਨੇ ਤੋਂ ਇਸ ਜੇਲ੍ਹ ਵਿਚ ਸੜ ਰਿਹਾ ਹੈ ਤੇ ਉਸ ਦੇ ਵੀ ਜਲਦੀ ਵਾਪਸ ਪਰਤਣ ਦੇ ਹੁਕਮ ਹੋ ਸਕਦੇ ਹਨ | ਜੇਲ੍ਹ 'ਚ ਬੰਦ ਨੌਜਵਾਨ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਨਿਊ ਮੈਕਸੀਕੋ ਤੋਂ ਬਹੁਤ ਸਾਰੇ ਪੰਜਾਬੀ ਨੌਜਵਾਨਾਂ ਨੂੰ ਅਲਪਾਸੋ ਪ੍ਰੋਸੈਸਿੰਗ ਸੈਂਟਰ (ਜੇਲ੍ਹ) ਭੇਜ ਦਿੱਤਾ ਗਿਆ ਹੈ | ਕਈ ਮਾਪਿਆਂ ਨੇ ਦੱਸਿਆ ਕਿ ਵਕੀਲਾਂ ਵਲੋਂ ਵਰਤੀ ਲਾਪ੍ਰਵਾਹੀ ਕਾਰਨ ਵੀ ਕਈ ਨੌਜਵਾਨਾਂ ਦੇ ਸਿਆਸੀ ਸ਼ਰਨ ਹਾਸਲ ਕਰਨ ਦੇ ਕੇਸ ਅਸਫ਼ਲ ਹੋ ਰਹੇ ਹਨ | ਦਰਅਸਲ ਕੰਧ ਟੱਪ ਕੇ ਅਮਰੀਕਾ 'ਚ ਦਾਖ਼ਲ ਹੋਣ ਵਾਲੇ ਸਾਰੇ ਨੌਜਵਾਨ ਸਿਆਸੀ ਸ਼ਰਨ ਲੈਣ ਲਈ ਅਪਲਾਈ ਕਰਦੇ ਹਨ | ਇਸ ਮੌਕੇ ਫੜੇ ਗਏ ਨੌਜਵਾਨਾਂ ਕੋਲ ਵੀ ਸਿਆਸੀ ਸ਼ਰਨ ਹਾਸਲ ਕਰਨ ਲਈ ਅਪੀਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ | ਜਾਣਕਾਰ ਦੱਸਦੇ ਹਨ ਕਿ ਟੈਕਸਾਸ ਸੂਬੇ 'ਚ ਰਿਪਬਲਿਕਨ ਪਾਰਟੀ ਦੀ ਸਰਕਾਰ ਹੈ, ਜਿਥੇ ਇਹ ਨੌਜਵਾਨ ਜੇਲ੍ਹਾਂ ਵਿਚ ਬੰਦ ਹਨ, ਉਥੇ ਸਿਆਸੀ ਸ਼ਰਨ ਦੇਣ 'ਚ ਬੜੀ ਸਖ਼ਤੀ ਵਰਤੀ ਜਾ ਰਹੀ ਹੈ | ਨਾਲ ਹੀ ਹੁਣ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨੇ ਵੀ ਇਸ ਮਾਮਲੇ 'ਚ ਦਖ਼ਲ ਦੇ ਦਿੱਤਾ ਹੈ ਤੇ ਭਾਰਤੀ ਅਧਿਕਾਰੀ ਕਦੇ ਵੀ ਕਿਸੇ ਪੰਜਾਬੀ ਜਾਂ ਭਾਰਤੀ ਨੂੰ ਸਿਆਸੀ ਸ਼ਰਨ ਦੇਣ ਦੀ ਹਮਾਇਤ ਨਹੀਂ ਕਰ ਸਕਦੇ | ਇਸ ਕਰਕੇ ਸਿਆਸੀ ਸ਼ਰਨ ਦਾ ਮਾਮਲਾ ਉਲਝਣ ਕਾਰਨ ਅਜਿਹੇ ਨੌਜਵਾਨਾਂ ਦਾ ਭਵਿੱਖ ਭੰਵਰ ਵਿਚ ਫਸਿਆ ਨਜ਼ਰ ਆ ਰਿਹਾ ਹੈ |
ਅਮਰੀਕਾ ਜਾਂਦੇ ਲਾਪਤਾ ਹੋਏ ਨੌਜਵਾਨਾਂ ਦੇ ਮਾਪਿਆਂ ਨੂੰ ਮੁੜ ਜਾਗੀ ਉਮੀਦ
ਜਲੰਧਰ, 23 ਜੂਨ (ਮੇਜਰ ਸਿੰਘ)-ਪਿਛਲੇ ਵਰ੍ਹੇ ਟਰੈਵਲ ਏਜੰਟਾਂ ਦੇ ਚੱਕਰ 'ਚ ਫਸ ਕੇ ਅਮਰੀਕਾ ਜਾਂਦੇ ਰਸਤੇ 'ਚ ਹੀ ਲਾਪਤਾ ਹੋਏ ਨੌਜਵਾਨਾਂ ਦੇ ਮਾਪਿਆਂ ਨੂੰ ਅਮਰੀਕਾ ਤੋਂ ਆ ਰਹੀਆਂ ਤਾਜ਼ਾ ਖ਼ਬਰਾਂ ਨਾਲ ਮੁੜ ਉਮੀਦ ਜਾਗੀ ਹੈ | ਲਗਪਗ ਰੱਬ ਦਾ ਭਾਣਾ ਮੰਨੀ ਬੈਠੇ ਇਨ੍ਹਾਂ ਨੌਜਵਾਨਾਂ ਦੇ ਮਾਪੇ ਅਮਰੀਕਾ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਸਮੇਂ ਫੜੇ ਗਏ 100 ਤੋਂ ਵਧੇਰੇ ਨੌਜਵਾਨਾਂ ਦੇ ਜੇਲ੍ਹਾਂ ਵਿਚ ਬੰਦ ਹੋਣ ਦੀਆਂ ਖ਼ਬਰਾਂ ਨਾਲ ਇਕ ਵਾਰ ਆਸਵੰਦ ਹੋਏ ਹਨ | ਕਪੂਰਥਲਾ ਜ਼ਿਲ੍ਹੇ ਦੇ ਭੰਡਾਲ ਦੋਨਾ ਦਾ ਨਵਦੀਪ ਸਿੰਘ ਤੇ ਮਾਨਾ ਤਲਵੰਡੀ ਦਾ ਜਸਪ੍ਰੀਤ ਸਿੰਘ, ਮੁਕੇਰੀਆਂ ਲਾਗਲੇ ਪਿੰਡ ਪਰੀਕਾ ਦਾ ਸਰਬਜੀਤ ਸਿੰਘ ਤੇ ਪਿੰਡ ਅਬਦੁਲਾਪੁਰ ਦਾ ਇੰਦਰਜੀਤ ਸਿੰਘ, ਗੁਰਦਾਸਪੁਰ ਦੇ ਪਿੰਡ ਬਿਆਨਪੁਰ ਦਾ ਗੁਰਦੀਪ ਸਿੰਘ ਅਤੇ ਅੰਮਿ੍ਤਸਰ ਦੀ ਹਕੀਮਾਂ ਵਾਲੀ ਗਲੀ ਦਾ ਜਸਵਿੰਦਰ ਸਿੰਘ 2017 'ਚ ਘਰੋਂ ਗਏ ਸਨ ਤੇ 3 ਅਗਸਤ ਤੋਂ ਉਹ ਅਮਰੀਕਾ ਲਾਗਲੇ ਇਕ ਟਾਪੂ ਤੋਂ ਲਾਪਤਾ ਹੋ ਗਏ ਸਨ | ਇਹ ਸਾਰੇ ਨੌਜਵਾਨ ਟਰੈਵਲ ਏਜੰਟਾਂ ਨੂੰ 30 ਤੋਂ 35 ਲੱਖ ਰੁਪਏ ਦੇ ਕੇ ਗਏ ਸਨ | ਅਮਰੀਕਾ ਤੋਂ ਖ਼ਬਰਾਂ ਆਉਣ ਬਾਅਦ ਮਾਪੇ ਪੱਤਰਕਾਰਾਂ ਤੇ ਹੋਰ ਲੋਕਾਂ ਕੋਲ ਫ਼ੋਨ ਕਰਕੇ ਪਤਾ ਕਰ ਰਹੇ ਹਨ |

ਕੇਵਲ ਇਕ ਪਰਿਵਾਰ ਲਈ ਕਈ ਆਗੂਆਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ-ਮੋਦੀ

ਰਾਜਗੜ੍ਹ (ਮੱਧ ਪ੍ਰਦੇਸ਼), 23 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਵਲ ਇਕ ਪਰਿਵਾਰ ਲਈ ਦੇਸ਼ ਦੇ ਕਈ ਆਗੂਆਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ | ਜਨ ਸੰਘ ਦੇ ਸੰਸਥਾਪਕ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਸਵੱਛ ਸਰਵੇਖਣ 2018 ਦੀ ਸੂਚੀ 'ਚ ਇੰਦੌਰ ਪਹਿਲੇ ਸਥਾਨ 'ਤੇ

ਨਵੀਂ ਦਿੱਲੀ, 23 ਜੂਨ (ਏਜੰਸੀ)- ਅੱਜ ਇੰਦੌਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੇ ਨਾਲ-ਨਾਲ ਸਵੱਛਤਾ ਸਰਵੇਖਣ 2018 ਦੀ ਟਾਪ 100 ਸ਼ਹਿਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ | ਇਹ ਐਵਾਰਡ ਪਹਿਲਾਂ ਵੀ ਜਾਰੀ ਕੀਤੇ ਜਾ ਚੁੱਕੇ ਹਨ | ਇਸ ਸੂਚੀ 'ਚ ਮੱਧ ਪ੍ਰਦੇਸ਼ ਦਾ ...

ਪੂਰੀ ਖ਼ਬਰ »

ਲਾਹੇਵੰਦ ਬਣਾਉਣ ਲਈ ਸਰਕਾਰਾਂ ਖੇਤੀ ਨੂੰ ਸਭ ਤੋਂ ਵੱਧ ਤਰਜੀਹ ਦੇਣ-ਨਾਇਡੂੂ

ਪੁਣੇ, 23 ਜੂਨ (ਏਜੰਸੀ)-ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਖੇਤੀ ਨੂੰ ਬਚਾਉਣ ਤੇ ਲਾਹੇਵੰਦ ਬਣਾਉਣ ਲਈ ਇਸ ਨੂੰ ਦੋਵਾਂ ਕੇਂਦਰ ਤੇ ਸੂਬਾ ਸਰਕਾਰਾਂ ਦੇ ਏਜੰਡੇ ਵਿਚ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ, ਕਿਉਂਕਿ ਅਨਾਜ ਸੁਰੱਖਿਆ ਹੀ ਕੌਮੀ ਸੁਰੱਖਿਆ ਦਾ ...

ਪੂਰੀ ਖ਼ਬਰ »

ਰਾਜਸਥਾਨ 'ਚ ਅਣਖ ਖਾਤਰ ਪਿਤਾ ਵਲੋਂ ਧੀ ਦੀ ਹੱਤਿਆ

ਜੈਪੁਰ, 23 ਜੂਨ (ਏਜੰਸੀ)-ਰਾਜਸਥਾਨ ਵਿਚ ਬੇਟੀ ਦੇ ਪ੍ਰੇਮ ਪ੍ਰਸੰਗ ਤੋਂ ਨਾਰਾਜ਼ ਇਕ ਪਿਤਾ ਨੇ ਉਸ ਦੀ ਹੱਤਿਆ ਕਰ ਦਿੱਤੀ¢ ਘਟਨਾ ਸ੍ਰੀਗੰਗਾਨਗਰ 'ਚ ਅਨੂਪਗੜ੍ਹ ਦੇ ਇਕ ਪਿੰਡ ਦੀ ਹੈ¢ ਸਨਿਚਰਵਾਰ ਜਦੋਂ ਬੇਟੀ ਸੌਾ ਰਹੀ ਸੀ ਤਾਂ ਨਾਰਾਜ਼ ਪਿਤਾ ਨੇ ਕੁਹਾੜੀ ਨਾਲ ਬੇਟੀ ਦੀ ...

ਪੂਰੀ ਖ਼ਬਰ »

ਦਿੱਲੀ 'ਚ ਮੇਜਰ ਦੀ ਪਤਨੀ ਦੀ ਲਾਸ਼ ਬਰਾਮਦ

ਨਵੀਂ ਦਿੱਲੀ, 23 ਜੂਨ (ਏਜੰਸੀ)-ਦਿੱਲੀ ਦੀ ਫ਼ੌਜੀ ਛਾਉਣੀ ਦੇ ਬਰਾੜ ਸਕੇਅਰ ਇਲਾਕੇ 'ਚ ਅੱਜ ਫ਼ੌਜ ਦੇ ਇਕ ਮੇਜਰ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਔਰਤ ਸਵੇਰੇ 10 ਵਜੇ ਫ਼ਿਜ਼ਿਉਥੇਰਪੀ ਕਰਵਾਉਣ ਲਈ ਫ਼ੌਜ ਦੇ ਹਸਪਤਾਲ ਗਈ ਸੀ | ਦੁਪਹਿਰ 1:30 ਵਜੇ ...

ਪੂਰੀ ਖ਼ਬਰ »

ਸੈਨਾ ਮੁਖੀ ਨੇ ਕੰਟਰੋਲ ਰੇਖਾ 'ਤੇ ਸੁਰੱਖਿਆ ਸਥਿਤੀ ਦਾ ਲਿਆ ਜਾਇਜ਼ਾ

ਸ੍ਰੀਨਗਰ, 23 ਜੂਨ (ਪੀ. ਟੀ. ਆਈ.)-ਅੱਜ ਸੈਨਾ ਮੁਖੀ ਬਿਪਿਨ ਰਾਵਤ ਨੇ ਕਸ਼ਮੀਰ ਵਾਦੀ ਦੇ ਦਿਨ ਭਰ ਦੇ ਦੌਰੇ ਦੌਰਾਨ ਕੰਟਰੋਲ ਰੇਖਾ ਦੇ ਨਾਲ-ਨਾਲ ਅਤੇ ਕਸ਼ਮੀਰ ਦੀ ਅੰਦਰੂਨੀ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ | ਸ੍ਰੀਨਗਰ ਵਿਚ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਸੈਨਾ ਮੁਖੀ ...

ਪੂਰੀ ਖ਼ਬਰ »

ਪਿਤਾ ਰਾਜੀਵ 'ਤੇ ਕਿਤਾਬ ਲਿਖ ਰਹੀ ਪਿ੍ਅੰਕਾ

ਆਪਣੇ ਭਰਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹਰ ਫ਼ੈਸਲੇ 'ਚ ਸ਼ਾਮਿਲ ਰਹਿਣ ਵਾਲੀ ਪਿ੍ਅੰਕਾ ਗਾਂਧੀ ਇਨ੍ਹਾਂ ਦਿਨਾਂ 'ਚ ਖ਼ਬਰਾਂ ਤੇ ਸੁਰਖ਼ੀਆਂ ਤੋਂ ਦੂਰ ਹੈ ਅਤੇ ਇਸ ਪਰਿਵਾਰ ਨਾਲ ਜੁੜੇ ਸੂਤਰ ਦੱਸਦੇ ਹਨ ਕਿ ਪਿ੍ਅੰਕਾ ਇਨ੍ਹੀਂ ਦਿਨੀਂ ਆਪਣੇ ਮਰਹੂਮ ਪਿਤਾ ਰਾਜੀਵ ...

ਪੂਰੀ ਖ਼ਬਰ »

ਸਵਾਮੀ ਦੀ ਗਵਰਨਰੀ ਨੂੰ ਨਾਂਹ

ਸੁਬਰਾਮਣੀਅਮ ਸਵਾਮੀ ਪਿਛਲੇ ਕਈ ਮਹੀਨਿਆਂ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਲਈ ਸਮਾਂ ਮੰਗ ਰਹੇ ਸਨ, ਪਰ ਉਹ ਅਸਫ਼ਲ ਰਹੇ | ਇਕ ਦਿਨ ਅਚਾਨਕ ਸ਼ਾਹ ਦੇ ਦਫ਼ਤਰ ਤੋਂ ਸਵਾਮੀ ਨੂੰ ਚਾਹ ਦਾ ਸੱਦਾ ਆਇਆ | ਸੂਤਰਾਂ ਅਨੁਸਾਰ ਜਦ ਦੋਵਾਂ ਦੀ ਮੁਲਾਕਾਤ ਹੋਈ ਤਾਂ ਸ਼ਾਹ ...

ਪੂਰੀ ਖ਼ਬਰ »

ਕਮਲਨਾਥ ਨਹੀਂ ਮਨਾ ਸਕੇ ਮਾਇਆਵਤੀ ਨੂੰ

ਬੀਤੇ ਦਿਨੀਂ ਮਾਇਆਵਤੀ ਦੀ ਦਿੱਲੀ ਸਥਿਤ ਰਿਹਾਇਸ਼ 'ਚ ਕਮਲਨਾਥ ਨਾਲ ਲੰਮੀ ਗੱਲਬਾਤ ਚੱਲੀ, ਪਰ ਦੋਵਾਂ ਦੀ ਗੱਲਬਾਤ ਉਦੋਂ ਪਟੜੀ ਤੋਂ ਉਤਰ ਗਈ ਜਦੋਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਮਲਨਾਥ ਨੇ ਬਸਪਾ ਲਈ ਸਿਰਫ਼ 14 ਸੀਟਾਂ ਛੱਡਣ ਦੀ ਪੇਸ਼ਕਸ਼ ਕੀਤੀ, ਜਦਕਿ ...

ਪੂਰੀ ਖ਼ਬਰ »

ਮੋਦੀ ਦਾ ਨਿਤਿਸ਼ ਨੂੰ ਜਵਾਬ

ਪਿਛਲੇ ਹਫ਼ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਬਿਹਾਰ ਦੇ ਵਿਕਾਸ ਸਬੰਧੀ ਗੱਲ ਕੀਤੀ | ਨਿਤਿਸ਼ ਨੇ ਬਿਹਾਰ 'ਚ ਹਰ ਸਾਲ ਆਉਣ ਵਾਲੇ ਹੜ੍ਹ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਖ਼ਾਸ ...

ਪੂਰੀ ਖ਼ਬਰ »

'ਮਾਇਆ ਮਾਂਗੇ ਮੋਰ'

ਮਾਇਆਵਤੀ ਨੇ ਸੋਨੀਆ ਗਾਂਧੀ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਬਸਪਾ ਲਈ ਘੱਟੋ-ਘੱਟ 25 ਸੀਟਾਂ ਛੱਡ ਦੇਵੇ, ਇਸ 'ਤੇ ਬਸਪਾ ਯੂ.ਪੀ. 'ਚ ਕਾਂਗਰਸ ਲਈ 10 ਸੀਟਾਂ ਛੱਡਣ ਲਈ ਰਾਜ਼ੀ ਸੀ | ਇਸ ਪ੍ਰਸਤਾਵ 'ਤੇ ਕਾਂਗਰਸ ਹਾਈਕਮਾਨ ਦੁਚਿੱਤੀ 'ਚ ਸੀ ਕਿ ...

ਪੂਰੀ ਖ਼ਬਰ »

ਸ਼ਿਵ ਸੈਨਾ ਤੇ ਜਨਤਾ ਦਲ (ਯੂ) ਨਾਲ ਗੱਠਜੋੜ ਤੋਂ ਇਨਕਾਰ

ਭਾਜਪਾ ਹਾਈਕਮਾਨ ਇਹ ਸੋਚ ਰਹੀ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ 'ਚ ਸ਼ਿਵ ਸੈਨਾ ਅਤੇ ਬਿਹਾਰ 'ਚ ਜਨਤਾ ਦਲ (ਯੂ) ਨਾਲ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਨ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਜੇਕਰ ਗੱਠਜੋੜ ਹੁੰਦਾ ਵੀ ਹੈ ਤਾਂ ਉਨ੍ਹਾਂ ਦੇ ਹਿੱਸੇ 25-25 ...

ਪੂਰੀ ਖ਼ਬਰ »

...ਅਤੇ ਅੰਤ 'ਚ

ਇਕ ਇਫ਼ਤਾਰ ਪਾਰਟੀ 'ਚ ਅਮਿਤ ਸ਼ਾਹ ਦੇ ਦੁਲਾਰੇ ਭੂਪੇਂਦਰ ਯਾਦਵ ਤੇ ਸ਼ਰਦ ਯਾਦਵ ਦੀ ਮੁਲਾਕਾਤ ਹੋ ਗਈ | ਸੂਤਰਾਂ ਦੀ ਮੰਨੀਏ ਤਾਂ ਸ਼ਰਦ ਨੇ ਭੂਪੇਂਦਰ 'ਤੇ ਤਨਜ਼ ਕੱਸਿਆ ਕਿ ਤੁਸੀਂ ਬਿਹਾਰ 'ਚ ਜਿਸ ਨਿਤਿਸ਼ ਨਾਲ ਝੂਲਾ ਝੂਲ ਰਹੇ ਹੋ, ਉਹ ਨਾ ਤਾਂ ਤੁਹਾਨੂੰ ਅਸਮਾਨ 'ਚ ਲੈ ਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX