ਤਾਜਾ ਖ਼ਬਰਾਂ


ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  10 minutes ago
ਚੰਡੀਗੜ੍ਹ, 14 ਨਵੰਬਰ (ਸੁਰਜੀਤ ਸਿੰਘ ਸੱਤੀ) - ਬਹਿਬਲ ਕਲਾਂ ਗੋਲੀ ਕਾਂਡ ਵਿਚ ਫਸੇ ਐਸ.ਐਸ.ਪੀ ਚਰਨਜੀਤ ਸ਼ਰਮਾ ਤੇ ਤਿੰਨ ਹੋਰਨਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਨ੍ਹਾਂ ਅਫ਼ਸਰਾਂ ਵਿਰੁੱਧ ਕੀਤੀ ਜਾ ਰਹੀ ਜਾਂਚ 'ਤੇ ਲਗਾਈ...
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  18 minutes ago
ਮਾਨਾਂਵਾਲਾ, 14 ਨਵੰਬਰ (ਗੁਰਦੀਪ ਸਿੰਘ ਨਾਗੀ)-ਅੱਜ ਸਿਵਲ ਸਰਜਨ ਦਫਤਰ, ਅੰਮ੍ਰਿਤਸਰ ਦੀ ਇਕ ਟੀਮ ਨੇ ਨੇੜਲੇ ਪਿੰਡ ਰੱਖ ਝੀਤਾ (ਰਾਜੇਵਾਲ) ਵਿਖੇ ਬਿਨਾਂ ਲਾਇਸੰਸ ਅਣ ਅਧਕਾਰਿਤ ਤੌਰ 'ਤੇ ਚੱਲ ਰਿਹਾ ਨਸ਼ਾ ਛੂਡਾਊ ਕੇਂਦਰ ਸੀਲ ਕਰ ਦਿੱਤਾ ਅਤੇ ਇਸ ਕੇਂਦਰ ਵਿਚ...
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  37 minutes ago
ਜਲੰਧਰ, 14 ਨਵੰਬਰ (ਚਿਰਾਗ ਸ਼ਰਮਾ) - ਜਲੰਧਰ ਸਥਿਤ ਡੀ.ਸੀ. ਦਫ਼ਤਰ ਸਾਹਮਣੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਰ ਦਾ ਧਰਨਾ ਹੋ ਰਿਹਾ ਹੈ। ਇਸ ਧਰਨੇ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਗਵਾਈ ਕਰ ਰਹੇ...
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  48 minutes ago
ਨਾਭਾ, 14 ਨਵੰਬਰ (ਅਮਨਦੀਪ ਸਿੰਘ ਲਵਲੀ) - ਨਾਭਾ ਦੀ ਅਨਾਜ ਮੰਡੀ ਵਿਚ ਐਸ.ਬੀ.ਆਈ. ਦੇ ਬੈਂਕ ਗੰਨਮੈਨ ਨੂੰ ਡਕੈਤਾਂ ਵਲੋਂ ਗੋਲੀ ਮਾਰ ਕੇ ਪੰਜਾਹ ਲੱਖ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ 'ਚ ਗੰਨਮੈਨ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਦੀ ਇਲਾਜ...
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  about 1 hour ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) - ਨਾਭਾ ਦੀ ਅਨਾਜ ਮੰਡੀ 'ਚ ਐਸ.ਬੀ.ਆਈ. ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ ਨੂੰ ਅੰਜਾਮ ਦਿੱਤਾ ਗਿਆ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫਰਾਰ ਹਨ। ਪੁਲਿਸ ਵਲੋਂ ਜਾਂਚ...
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  about 1 hour ago
ਮੁੰਬਈ, 14 ਨਵੰਬਰ - ਵਿਸ਼ਵ ਬਾਜ਼ਾਰ 'ਚ ਕੱਚੇ ਤੇਲ ਦੇ ਲਗਾਤਾਰ ਟੁੱਟਣ ਨਾਲ ਅੱਜ ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 67 ਪੈਸੇ ਮਜ਼ਬੂਤ ਹੋ ਕੇ 72 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਿਆ। ਕੱਚਾ ਤੇਲ ਇਕ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ...
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਸੁਪਰੀਮ ਕੋਰਟ 'ਚ ਅੱਜ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਮਾਮਲੇ ਦੀ ਜਾਂਚ ਸਬੰਧੀ ਅਦਾਲਤ ਦੀ ਨਿਰਖੀਣ ਦੀਆਂ ਮੰਗ ਕਰਦੀਆਂ ਅਰਜ਼ੀਆਂ 'ਤੇ ਅਹਿਮ ਸੁਣਵਾਈ ਜਾਰੀ...
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  about 2 hours ago
ਬੀਜਾਪੁਰ, 14 ਨਵੰਬਰ - ਛੱਤੀਸਗੜ੍ਹ ਦੇ ਬੀਜਾਪੁਰ ਘਾਟੀ 'ਚ ਆਈ.ਈ.ਡੀ. ਧਮਾਕਾ ਹੋਣ ਕਾਰਨ 4 ਬੀ.ਐਸ.ਐਫ. ਜਵਾਨ , ਇਕ ਡੀ.ਆਰ.ਜੀ. ਤੇ ਇਕ ਆਮ ਸ਼ਹਿਰੀ ਜ਼ਖਮੀ ਹੋ ਗਿਆ ਹੈ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਬਲਾਂ ਤੇ ਨਕਸਲੀਆਂ...
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 2 hours ago
ਸਿੰਗਾਪੁਰ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕਲ ਆਰ ਪੈਂਸ ਨਾਲ ਸਿੰਗਾਪੁਰ 'ਚ ਦੋ ਪੱਖੀ ਮੁਲਾਕਾਤ...
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਕਾਂਗਰਸ ਲੀਡਰ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ਦਿੱਲੀ ਸਥਿਤ ਸ਼ਾਂਤੀ ਵਨ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ...
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  about 3 hours ago
ਬੀਕਾਨੇਰ, 14 ਨਵੰਬਰ - ਰਾਜਸਥਾਨ 'ਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਬੀਕਾਨੇਰ-ਗੰਗਾਗੜ੍ਹ ਮਾਰਗ 'ਤੇ ਪੈਂਦੇ ਰਿਦੀ ਪਿੰਡ ਨੇੜੇ ਕਾਰ ਤੇ ਟਰੱਕ ਵਿਚਾਲੇ ਵਾਪਰਿਆ...
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  about 4 hours ago
ਮੁੰਬਈ, 14 ਨਵੰਬਰ - ਹੁਣ ਤੋਂ ਕੁਝ ਘੰਟਿਆ ਬਾਅਦ ਬਾਲੀਵੁੱਡ ਦੀ ਸਭ ਤੋਂ ਚਰਚਿਤ ਜੋੜੀ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਹ ਵਿਆਹ 14-15 ਨਵੰਬਰ ਨੂੰ ਇਟਲੀ ਦੇ ਲੇਕ ਕੋਮੋ 'ਚ ਹੋਵੇਗੀ। ਲੇਕ ਕੋਮੋ 'ਚ ਵਿਆਹ...
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  about 3 hours ago
ਪਠਾਨਕੋਟ, 14 ਨਵੰਬਰ - ਸੂਤਰਾਂ ਮੁਤਾਬਿਕ ਜੰਮੂ ਮਾਧੋਪੁਰ ਸਰਹੱਦ 'ਤੇ 4 ਲੋਕ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ ਹਨ। ਸਿਲਵਰ ਰੰਗ ਦੀ ਇਨੋਵਾ ਦਾ ਨੰ. ਜੇ.ਕੇ.02 ਏ.ਡਬਲਿਊ0922 ਹੈ। ਇਸ ਘਟਨਾ ਨੂੰ ਪੰਜਾਬ ਸਥਿਤ ਮਾਧੋਪੁਰ 'ਚ ਅੰਜਾਮ ਦਿੱਤਾ ਗਿਆ ਹੈ। ਇਹ ਇਨੋਵਾ
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  about 4 hours ago
ਸਿੰਗਾਪੁਰ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਿਆਨ-ਇੰਡੀਆ ਸਮਿਟ 'ਚ ਹਿੱਸਾ ਲੈਣ ਲਈ ਸਿੰਗਾਪੁਰ ਪਹੁੰਚੇ ਹਨ। ਇਥੇ ਪ੍ਰਧਾਨ ਮੰਤਰੀ ਮੋਦੀ ਨੇ ਫਿਨਟੈੱਕ ਫੈਸਟੀਵਲ 'ਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਨੌਜਵਾਨਾਂ ਨੇ ਅੱਜ ਦੁਨੀਆ ਨੂੰ ਆਪਣੀ ਤਕਨੀਕ...
ਅੱਜ ਦਾ ਵਿਚਾਰ
. . .  about 5 hours ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  1 day ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  1 day ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  1 day ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  1 day ago
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  1 day ago
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  1 day ago
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  1 day ago
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  1 day ago
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  1 day ago
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  1 day ago
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  1 day ago
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  1 day ago
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  1 day ago
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  1 day ago
ਹਿਮਾਚਲ ਦੀ ਸੋਲਾਂਗ ਘਾਟੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸੀ.ਬੀ.ਆਈ ਰਿਸ਼ਵਤ ਮਾਮਲਾ : ਅਦਾਲਤ ਨੇ ਦਲਾਲ ਮਨੋਜ ਪ੍ਰਸਾਦ ਦੀ ਨਿਆਇਕ ਹਿਰਾਸਤ 27 ਤੱਕ ਵਧਾਈ
. . .  1 day ago
ਸਬਰੀਮਾਲਾ ਮੰਦਿਰ ਵਿਵਾਦ : ਸੁਪਰੀਮ ਕੋਰਟ ਸਮੀਖਿਆ ਪਟੀਸ਼ਨਾਂ 'ਤੇ ਖੁੱਲ੍ਹੀ ਅਦਾਲਤ 'ਚ ਕਰੇਗਾ ਸੁਣਵਾਈ
. . .  1 day ago
ਸੜਕ ਹਾਦਸੇ 'ਚ ਵਿਦਿਆਰਥਣ ਦੀ ਮੌਤ
. . .  1 day ago
ਭਾਈ ਲੌਂਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ
. . .  1 day ago
ਮੋਦੀ ਨੂੰ ਦਿੱਤੀ ਕਲੀਨ ਚਿੱਟ ਖਿਲਾਫ ਸੁਪਰੀਮ ਕੋਰਟ ਕਰੇਗਾ ਸੁਣਵਾਈ
. . .  1 day ago
ਸ਼੍ਰੋਮਣੀ ਕਮੇਟੀ ਦੇ ਗੋਬਿੰਦ ਸਿੰਘ ਲੌਂਗੋਵਾਲ ਮੁੜ ਬਣੇ ਪ੍ਰਧਾਨ- ਦੇਖੋ ਤਸਵੀਰਾਂ
. . .  1 day ago
ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਪਿੰਡ ਵਾਸੀਆ ਨੇ ਲਗਾਏ ਇਸ਼ਤਿਹਾਰ
. . .  1 day ago
ਮਿੰਨੀ ਬੱਸ ਪਲਟਣ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਐਸ.ਜੀ.ਪੀ.ਸੀ. ਮੈਂਬਰ ਦੇ ਲੜਕੇ ਵੱਲੋਂ ਪੱਤਰਕਾਰਾਂ ਨਾਲ ਬਦਸਲੂਕੀ
. . .  about 1 hour ago
ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਕੋਲੋਂ ਸਟੇਜ ਤੋਂ ਖੋਹਿਆ ਮਾਈਕ
. . .  about 1 hour ago
ਪ੍ਰੇਮ ਸਬੰਧਾਂ ਦੇ ਚਲਦਿਆਂ ਨੌਜਵਾਨ ਦੀ ਹੱਤਿਆ
. . .  about 1 hour ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਅੰਤ੍ਰਿਗ ਕਮੇਟੀ ਲਈ ਨਾਮ
. . .  about 1 hour ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਬਣੇ, ਜੂਨੀਅਰ ਪ੍ਰਧਾਨ ਬਿਕਰ ਸਿੰਘ ਚਾਨੋ, ਜਨਰਲ ਸੱਕਤਰ ਗੁਰਬਚਨ ਸਿੰਘ ਸਿੰਘ ਕਰਮੂਵਾਲ ਬਣੇ
. . .  about 1 hour ago
ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਦੁਬਾਰਾ ਚੁਣੇ ਗਏ ਪ੍ਰਧਾਨ
. . .  about 1 hour ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਚੋਣ ਤੋਂ ਪਹਿਲਾ ਮੂਲ ਮੰਤਰ ਦਾ ਹੋਇਆ ਪਾਠ
. . .  3 minutes ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਬਲਵਿੰਦਰ ਸਿੰਘ ਬੈਂਸ ਵਲੋਂ ਵਿਰੋਧ
. . .  5 minutes ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਪ੍ਰਧਾਨ ਲੌਂਗੋਵਾਲ ਨੇ ਸ਼ੋਕ ਮਤੇ ਕੀਤੇ ਪੇਸ਼
. . .  7 minutes ago
ਐਸ.ਜੀ.ਪੀ.ਸੀ. ਜਨਰਲ ਇਜਲਾਸ : ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਏਜੰਡਾ ਕੀਤਾ ਪੇਸ਼
. . .  9 minutes ago
ਅਰਦਾਸ ਨਾਲ ਸ਼ੁਰੂ ਹੋਇਆ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ
. . .  16 minutes ago
ਹਿਮਾਚਲ 'ਚ ਬੇਕਾਬੂ ਹੋਈ ਬੱਸ, 18 ਜ਼ਖਮੀ, ਵਧੇਰੇ ਸਕੂਲੀ ਬੱਚੇ
. . .  22 minutes ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਹੁਸ਼ਿਆਰਪੁਰ / ਮੁਕੇਰੀਆਂ

ਸਹਿਕਾਰਤਾ ਲਹਿਰ ਦਾ ਸਫ਼ਲ ਨਮੂਨਾ ਬਣਿਆ ਹੁਸ਼ਿਆਰਪੁਰ ਦਾ ਸਹਿਕਾਰੀ ਬੈਂਕ-ਡੀ. ਸੀ.

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਰੀਬ 107 ਸਾਲ ਪੁਰਾਣਾ ਹੁਸ਼ਿਆਰਪੁਰ ਦਾ ਸਹਿਕਾਰਤਾ ਬੈਂਕ ਸਹਿਕਾਰਤਾ ਲਹਿਰ ਦਾ ਸਫ਼ਲ ਨਮੂਨਾ ਬਣ ਕੇ ਪੰਜਾਬ ਵਿਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ | ਇਕ ਸਦੀ ਤੋਂ ਵੱਧ ਇਸ ਸਹਿਕਾਰਤਾ ਬੈਂਕ ਵਲੋਂ ਕਰੀਬ 1700 ਕਰੋੜ ਰੁਪਏ ਦੀਆਂ ਅਮਾਨਤਾਂ ਇਕੱਠੀਆਂ ਕੀਤੀਆਂ ਗਈਆਂ ਹਨ, ਜੋ ਪੰਜਾਬ ਸੂਬੇ ਵਿਚ ਕੰਮ ਕਰ ਰਹੇ ਸਾਰੀਆਂ ਸਹਿਕਾਰਤਾ ਬੈਂਕਾਂ ਨਾਲੋਂ ਵੱਧ ਹੈ | ਇਸ ਤੋਂ ਇਲਾਵਾ ਬੈਂਕ ਦਾ ਸਾਲਾਨਾ ਲੈਣ-ਦੇਣ ਕਰੀਬ 2400 ਕਰੋੜ ਰੁਪਏ ਹੈ, ਜਦਕਿ ਜ਼ਿਲ੍ਹੇ ਨਾਲ ਸਬੰਧਿਤ ਕਰੀਬ 4 ਲੱਖ ਗਾਹਕ ਬੈਂਕ ਨਾਲ ਜੁੜੇ ਹੋਏ ਹਨ | ਇਸ ਸਬੰਧੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਇਹ ਸਹਿਕਾਰੀ ਬੈਂਕ ਸੂਬੇ ਵਿੱਚੋਂ ਮੋਹਰੀ ਰੋਲ ਅਦਾ ਕਰ ਰਿਹਾ ਹੈ ਤੇ ਇਸ ਬੈਂਕ ਦੀਆਂ ਜ਼ਿਲ੍ਹੇ ਵਿਚ 64 ਬਰਾਂਚਾਂ ਤੇ 2 ਐਕਸਟੈਂਸ਼ਨ ਕਾਊਾਟਰ ਕੰਮ ਕਰ ਰਹੇ ਹਨ, ਜਿਸ ਸਦਕਾ ਕਰੀਬ 300 ਵਿਅਕਤੀ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਬੈਂਕ ਵਲੋਂ ਜ਼ਿਲ੍ਹੇ ਵਿਚ ਖੇਤੀਬਾੜੀ ਨਾਲ ਸਬੰਧਿਤ 10,481 ਕਿਸਾਨਾਂ ਦੇ 96.38 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਹਿਕਾਰਤਾ ਬੈਂਕਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਸ਼ੇਸ਼ ਕਦਮ ਪੁੱਟੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਕੱਠੀਆਂ ਕੀਤੀਆਂ ਅਮਾਨਤਾਂ ਦਾ ਵੱਧ ਤੋਂ ਵੱਧ ਫਾਇਦਾ ਜ਼ਿਲ੍ਹਾ ਵਾਸੀਆਂ ਨੂੰ ਕਰੀਬ 647.65 ਕਰੋੜ ਰੁਪਏ ਕਰਜ਼ੇ ਜਾਰੀ ਕਰਕੇ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਬੈਂਕ ਆਪਣੇ ਗਾਹਕਾਂ ਨੂੰ ਜ਼ਿਲ੍ਹੇ ਭਰ ਦੀਆਂ 66 ਕੰਪਿਊਟਰਾਈਜ਼ਡ ਬਰਾਂਚਾਂ ਰਾਹੀਂ ਆਨਲਾਈਨ ਬੈਕਿੰਗ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੈਂਕ ਵਲੋਂ 42,232 ਕਿਸਾਨ ਕਾਰਡ ਵੀ ਹੁਣ ਤੱਕ ਜਾਰੀ ਕੀਤੇ ਗਏ ਹਨ | ਵਿਪੁਲ ਉਜਵਲ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਵਿੱਚ ਇਹ ਜ਼ਿਲ੍ਹਾ ਸਹਿਕਾਰੀ (ਕੋਆਪ੍ਰੇਟਿਵ) ਲਹਿਰ ਦਾ ਜਨਮਦਾਤਾ ਹੈ | ਸੰਨ 1892 ਵਿੱਚ ਪਿੰਡ ਪੰਜਵੜ, ਊਨਾ ਦੇ ਅਗਾਂਹਵਧੂ ਕਿਸਾਨਾਂ ਨੇ ਇਕ ਸਭਾ ਬਣਾਈ ਸੀ ਅਤੇ ਇਹ ਸਭਾ 1904 ਵਿਚ ਇੰਡੀਅਨ ਕੋਆਪ੍ਰੇਟਿਵ ਸੁਸਾਇਟੀਜ਼ ਐਕਟ ਬਣਨ 'ਤੇ ਬਕਾਇਦਾ ਰਜਿਸਟਰਡ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕ ਹੁਸ਼ਿਆਰਪੁਰ 27 ਜੁਲਾਈ 1910 ਨੂੰ ਹੋਂਦ ਵਿਚ ਆਇਆ ਤੇ ਉਸ ਸਮੇਂ ਇਸ ਦੇ 10 ਮੈਂਬਰ ਤੇ 2 ਬਰਾਂਚਾਂ ਹੀ ਕੰਮ ਕਰਦੀਆਂ ਸਨ | ਉਨ੍ਹਾਂ ਦੱਸਿਆ ਕਿ ਬੈਂਕ 1985 ਤੋਂ ਦਰਜਾ ਇਕ ਦੀ ਸ਼ੇ੍ਰਣੀ ਵਿਚ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਮੌਜੂਦਾ ਤੌਰ 'ਤੇ ਬੈਂਕ ਦੇ ਨਾਲ ਜ਼ਿਲ੍ਹੇ ਦੇ ਪਿੰਡਾਂ ਵਿਚ ਸਥਾਪਿਤ 798 ਸਭਾਵਾਂ ਮੈਂਬਰ ਹਨ, ਜਿਸ ਤੋਂ ਸਾਬਤ ਹੰੁਦਾ ਹੈ ਕਿ ਇਹ ਸਹਿਕਾਰਤਾ ਬੈਂਕ ਹਰ ਵਰਗ ਦੇ ਲੋਕਾਂ ਵਿਸ਼ੇਸ਼ ਕਰਕੇ ਕਿਸਾਨੀ ਕਿੱਤੇ ਨਾਲ ਸਬੰਧਤ ਵਿਅਕਤੀਆਂ ਨੂੰ ਨਿਰੰਤਰ ਵਧੀਆ ਸੇਵਾਵਾਂ ਦੇ ਰਿਹਾ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਬਰਾਂਚ ਦੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਸਹਿਕਾਰੀ ਬੈਂਕ ਵਲੋਂ ਹਰ ਵਰਗ ਦੇ ਵਿਅਕਤੀਆਂ ਨੂੰ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਅਤੇ ਆਰਥਿਕ ਸਹਾਇਤਾ ਦੇਣ ਲਈ ਵੱਖ-ਵੱਖ ਕਰਜ਼ਾ ਸਕੀਮਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਬੈਂਕ ਦੀ ਇਕ ਬਰਾਂਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵੀ ਖੋਲ੍ਹ ਦਿੱਤੀ ਗਈ ਹੈ |

ਬਿਆਸ ਦਰਿਆ ਲਗਾਤਾਰ ਨਿਗਲ ਰਿਹਾ ਕਿਸਾਨਾਂ ਦੀ ਸੈਂਕੜੇ ਏਕੜ ਜ਼ਰਖ਼ੇਜ਼ ਜ਼ਮੀਨ

ਮਿਆਣੀ, 23 ਜੂਨ (ਹਰਜਿੰਦਰ ਸਿੰਘ ਮੁਲਤਾਨੀ)-ਬਿਆਸ ਦਰਿਆ ਕਿਨਾਰੇ ਵਸੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਲਈ ਬਿਆਸ ਦਰਿਆ ਦਾ ਤੇਜ਼ ਵਹਾਅ ਅੱਜ ਡਰਾਵਣਾ ਸੱਚ ਬਣ ਚੁੱਕਾ ਹੈ, ਜਿਸ ਨੇ ਬੇਟ ਇਲਾਕੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਰਖੇਜ਼ ਜ਼ਮੀਨ ਨਿਗਲ ਲਈ ਹੈ, ਜ਼ਮੀਨਾਂ ...

ਪੂਰੀ ਖ਼ਬਰ »

ਨੈਣੋਵਾਲ ਵੈਦ ਦਾ ਸੱਭਿਆਚਾਰਕ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਅੱਡਾ ਸਰਾਂ, 23 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਨੈਣੋਵਾਲ ਵੈਦ ਵਿਖੇ ਪੀਰ ਬਾਬਾ ਕੱਲੂ ਸ਼ਾਹ ਦੇ ਸਥਾਨ 'ਤੇ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਕਮੇਟੀ ਪ੍ਰਧਾਨ ਸਤਨਾਮ ਸਿੰਘ ਢਿੱਲੋਂ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਦੇਨੋਵਾਲ ਖੁਰਦ ਨੇ ਜਿੱਤਿਆ

ਗੜ੍ਹਸ਼ੰਕਰ, 23 ਜੂਨ (ਧਾਲੀਵਾਲ)-ਪਿੰਡ ਰਾਮਪੁਰ ਬਿਲੜੋਂ ਵਿਖੇ ਯੂਥ ਕਲੱਬ ਵਲੋਂ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ ਸਮਾਪਤ ਹੋ ਗਿਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਦੇਨੋਵਾਲ ਖੁਰਦ ਦੀ ਟੀਮ ਨੇ ਰਾਮਪੁਰ ਬਿਲੜੋਂ ਨੂੰ ਹਰਾਕੇ ਜਿੱਤਿਆ | ਫਾਈਨਲ ਮੁਕਾਬਲੇ ਵਿਚ ...

ਪੂਰੀ ਖ਼ਬਰ »

ਰਾਠਾਂ ਤੇ ਰਸੂਲਪੁਰ ਨੇ ਧਰਨੇ ਸਬੰਧੀ ਵਰਕਰਾਂ ਨੂੰ ਕੀਤਾ ਲਾਮਬੰਦ

ਗੜ੍ਹਦੀਵਾਲਾ, 23 ਜੂਨ (ਚੱਗਰ/ਗੋਂਦਪੁਰ)-ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਪੈਟਰੋਲੀਅਮ ਪਦਾਰਥਾਂ 'ਤੇ ਸਟੇਟ ਪੱਧਰ 'ਤੇ ਜੀ.ਐਸ.ਟੀ. ਘਟਾਉਣ ਦੀ ਮੰਗ ਨੂੰ ਲੈ ਕੇ ਅਕਾਲੀ ਦਲ ਬਾਦਲ ਵਲੋਂ 26 ਜੂਨ ਨੂੰ ਦਿੱਤੇ ਜਾ ਰਹੇ ਜ਼ਿਲ੍ਹਾ ਪੱਧਰੀ ਧਰਨੇ ਸਬੰਧੀ ...

ਪੂਰੀ ਖ਼ਬਰ »

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਵਾਸੀ ਵੱਧ ਤੋਂ ਵੱਧ ਬੂਟੇ ਲਗਾਉਣ-ਉਜਵਲ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਡਲ ਵਿਪੁਲ ਉਜਵਲ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਸੁਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸਰਕਾਰੀ ਕਾਲਜ ਚੌਕ ਨਜ਼ਦੀਕ 2 ਟਰੱਕਾਂ ਦੀ ਟੱਕਰ ਨਾਲ ਇਮਾਰਤ ਦਾ ਹੋਇਆ ਨੁਕਸਾਨ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਸ਼ਹਿਰ 'ਚ ਟ੍ਰੈਫਿਕ ਲਾਈਟਾਂ ਦਾ ਮਾੜਾ ਪ੍ਰਬੰਧ ਹੋਣ ਕਰਕੇ ਆਏ ਦਿਨ ਕਈ ਦੁਰਘਟਨਾਵਾਂ ਵਾਪਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਪ੍ਰਸ਼ਾਸਨ ਵਲੋਂ ਕੋਈ ਉਚਿਤ ਕਦਮ ਨਹੀਂ ਉਠਾਇਆ ਜਾ ਰਿਹਾ | ਜਿਸ ਕਾਰਨ ਸਰਕਾਰੀ ਕਾਲਜ ਚੌਾਕ ...

ਪੂਰੀ ਖ਼ਬਰ »

ਪੰਜਾਬ ਸਰਕਾਰ ਿਖ਼ਲਾਫ਼ 26 ਦੇ ਧਰਨੇ ਸਬੰਧੀ ਰਾਠਾਂ ਨੇ ਵਰਕਰਾਂ ਨੂੰ ਲਾਮਬੰਦ ਕੀਤਾ

ਮੁਕੇਰੀਆਂ, 23 ਜੂਨ (ਰਾਮਗੜ੍ਹੀਆ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਅਤੇ ਲੋਕ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਜ਼ਿਲ੍ਹਾ ਪੱਧਰ 'ਤੇ ਪੰਜਾਬ ਭਰ ਵਿਚ ਮਿਤੀ 26 ਜੂਨ ਨੂੰ ਹਰੇਕ ਜ਼ਿਲੇ੍ਹ ਵਿਚ ਰੋਸ ਧਰਨੇ ...

ਪੂਰੀ ਖ਼ਬਰ »

ਚੋਰੀ ਦੇ ਦੋਸ਼ 'ਚ ਮਾਮਲਾ ਦਰਜ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਚੱਬੇਵਾਲ ਪੁਲਿਸ ਨੇ ਚੋਰੀ ਦੇ ਦੋਸ਼ 'ਚ ਇੱਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਬਜਰਾਵਰ ਦੇ ਵਾਸੀ ਬਲਜਿੰਦਰ ਸਿੰਘ ਨੇ ਥਾਣਾ ਚੱਬੇਵਾਲ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਬਿਨਾਂ ਤਲਾਕ ਦਿੱਤਿਆਂ ਦੂਸਰਾ ਵਿਆਹ ਕਰਵਾਉਣ ਦੇ ਦੋਸ਼ 'ਚ 2 ਨਾਮਜ਼ਦ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਬਿਨਾਂ ਤਲਾਕ ਦਿੱਤਿਆਂ ਧੋਖੇ ਨਾਲ ਦੂਸਰਾ ਵਿਆਹ ਕਰਵਾਉਣ ਵਾਲੇ ਕਥਿਤ ਦੋਸ਼ੀ ਅਤੇ ਇੱਕ ਔਰਤ ਿਖ਼ਲਾਫ਼ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਗੜ੍ਹੀ ਮਾਨਸੋਵਾਲ ਦੀ ਵਾਸੀ ...

ਪੂਰੀ ਖ਼ਬਰ »

ਲੁੱਟ-ਖੋਹ ਦੇ ਮਾਮਲੇ 'ਚ 3 ਨਾਮਜ਼ਦ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਮਾਂ-ਧੀ ਤੋਂ ਲੁੱਟ ਖੋਹ ਕਰਨ ਵਾਲੇ ਮਾਮਲੇ 'ਚ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਨੂੰ ਨਾਮਜਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਦਾਰਾਪੁਰ ਦੀ ਵਾਸੀ ਕਮਲਜੀਤ ਕੌਰ ਨੇ ਪੁਲਿਸ ਨੰੂ ਦੱਸਿਆ ਕਿ ਉਹ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੌਤ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਬਾਗੋ ਦੇ ਵਾਸੀ ਜਗਦੀਸ਼ ਕੁਮਾਰ ਨੇ ਥਾਣਾ ਗੜ੍ਹਸ਼ੰਕਰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਰਾਜਿੰਦਰ ਲਾਲ ਨੂੰ ਪਿੰਡ ...

ਪੂਰੀ ਖ਼ਬਰ »

'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਵਾਸੀ ਵੱਧ ਤੋਂ ਵੱਧ ਬੂਟੇ ਲਗਾਉਣ-ਉਜਵਲ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਡਲ ਵਿਪੁਲ ਉਜਵਲ ਨੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੂਟੇ ਲਗਾ ਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਸੁਨੇਹਾ ਦਿੱਤਾ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਚੋਰੀ ਦੇ ਦੋਸ਼ 'ਚ ਇਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ

ਬੁੱਲ੍ਹੋਵਾਲ, 23 ਜੂਨ (ਜਸਵੰਤ ਸਿੰਘ)-ਬੁੱਲ੍ਹੋਵਾਲ ਪੁਲਿਸ ਨੇ ਚੋਰੀ ਦੇ ਮਾਮਲੇ 'ਚ ਇੱਕ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨ 'ਚ ਸ਼ੀਤਲ ਕੌਰ ਪਤਨੀ ਕਸ਼ਮੀਰੀ ਲਾਲ ਵਾਸੀ ਪੰਡੋਰੀ ਫੰਗੂੜੇ ਨੇ ਦੱਸਿਆ ਕਿ 20 ਜੂਨ ...

ਪੂਰੀ ਖ਼ਬਰ »

ਤੰਬਾਕੂਨੋਸ਼ੀ ਦੇ ਨੁਕਸਾਨਾਂ ਪ੍ਰਤੀ ਜਾਗਰੂਕਤਾ ਵੈਨ ਰਵਾਨਾ

ਬੁੱਲ੍ਹੋਵਾਲ, 23 ਜੂਨ (ਜਸਵੰਤ ਸਿੰਘ/ਰਵਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਤੰਬਾਕੂ ਮੁਕਤ ਪੰਜਾਬ ਸਿਰਜਣ ਲਈ ਤੰਬਾਕੂਨੋਸ਼ੀ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ | ਇਸੇ ਤਹਿਤ ਪੀ.ਐਚ.ਸੀ. ਚੱਕੋਵਾਲ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਨੇ ਡਾ: ਘਈ ਦੀ ਅਗਵਾਈ 'ਚ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲਿਦਾਨ ਦਿਵਸ ਮਨਾਇਆ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਭਾਜਪਾ ਹੁਸ਼ਿਆਰਪੁਰ ਵਲੋਂ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਬਲਿਦਾਨ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜ਼ਿਲ੍ਹਾ ਪ੍ਰਧਾਨ ਡਾ: ਰਮਨ ਘਈ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਫ਼ਲਾਂ ਤੇ ਸਬਜ਼ੀਆਂ ਪ੍ਰਤੀ ਠੋਸ ਨੀਤੀ ਨਾ ਹੋਣ ਕਾਰਨ ਫ਼ਸਲੀ ਵਿਭਿੰਨਤਾ ਨੂੰ ਲੱਗਾ ਧੱਕਾ

ਅੱਡਾ ਸਰਾਂ, 23 ਜੂਨ (ਹਰਜਿੰਦਰ ਸਿੰਘ ਮਸੀਤੀ)-ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨੀ ਨੂੰ ਫ਼ਸਲੀ ਚੱਕਰ 'ਚੋਂ ਕੱਢਣ ਲਈ ਹੁਣ ਤੱਕ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ | ਫ਼ਸਲਾਂ ਦੇ ਸਹੀ ਮੁੱਲ ਨਾ ਮਿਲਣ ਕਾਰਨ ਤੇ ਫ਼ਸਲਾਂ, ਫਲਾਂ ਤੇ ਸਬਜ਼ੀਆਂ ਦੇ ਮੰਡੀਕਰਨ ਪ੍ਰਤੀ ਠੋਸ ...

ਪੂਰੀ ਖ਼ਬਰ »

ਸਟੱਡੀ ਵੀਜ਼ੇ ਤੇ ਪੀ. ਆਰ. ਲਈ ਕੌਸ਼ਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲਓ-ਕੌਸ਼ਲ

ਗੜ੍ਹਸ਼ੰਕਰ, 23 ਜੂਨ (ਧਾਲੀਵਾਲ)-ਰੈਗੂਲੇਟਿਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਗੋਪਾਲ ਕੌਸ਼ਲ ਮੈਂਬਰ ਆਈ. ਸੀ. ਸੀ. ਆਰ. ਸੀ., ਕਮਿਸ਼ਨਰ ਆਫ਼ ਟੇਕਿੰਗ ਓਥਸ ਐਾਡ ਐਫੀਡੇਵਿਟ ਫਾਰ ਬਿ੍ਟਿਸ਼ ਕੋਲੰਬੀਆਂ ਤੇ ਡਾਇਰੈਕਟਰ ਕੌਾਸ਼ਲ ਇਮੀਗ੍ਰੇਸ਼ਨ ਬੀਰਮਪੁਰ ਰੋਡ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਵਲੋਂ ਕੈਨੇਡਾ ਤੇ ਆਸਟ੍ਰੇਲੀਆ ਸਟੱਡੀ ਵੀਜ਼ੇ ਲਈ ਜਾਗਰੂਕਤਾ ਹਫ਼ਤਾ 25 ਤੋਂ-ਅਰੋੜਾ

ਗੜ੍ਹਸ਼ੰਕਰ, 23 ਜੂਨ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਮੈਨੇਜਿੰਗ ਡਾਇਰੈਕਟਰ ਤੇ ਮੈਂਬਰ ਆਈ.ਸੀ.ਸੀ.ਆਰ.ਸੀ. ਅਵਤਾਰ ਸਿੰਘ ਅਰੋੜਾ ਅਤੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ

ਗੜ੍ਹਸ਼ੰਕਰ, 23 ਜੂਨ (ਸੁਮੇਸ਼ ਬਾਲੀ)-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੰਗਲਾਂ ਵਲੋਂ ਸ਼ਹੀਦਾਂ ਦੀ ਯਾਦ 'ਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਕੁੱਲ 32 ਟੀਮਾਂ ਨੇ ਭਾਗ ਲਿਆ | ਇਸ ਟੂਰਨਾਮੈਂਟ 'ਚ ਮੁੱਖ ਮੁਕਾਬਲਾ ਪੋਜੇਵਾਲ ਤੇ ਨੰਗਲਾਂ ਦਰਮਿਆਨ ...

ਪੂਰੀ ਖ਼ਬਰ »

ਚੱਬੇਵਾਲ ਦੀ 'ਆਪ' ਟੀਮ ਵਲੋਂ ਡਾ: ਰਵਜੋਤ ਦਾ ਸਨਮਾਨ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਪਾਰਟੀ ਹਾਈਕਮਾਂਡ ਨੇ ਡਾ. ਰਵਜੋਤ ਨੂੰ ਦੋਆਬਾ ਜ਼ੋਨ ਦੇ ਪ੍ਰਧਾਨਗੀ ਅਹੁਦੇ ਦੀ ਜ਼ਿੰਮੇਵਾਰੀ ਸੌਾਪ ਕੇ ਵੱਡਾ ਤੇ ਸਕਾਰਾਤਮਕ ਫੈਸਲਾ ਲਿਆ ਹੈ, ਜਿਸ ਦਾ ਕਿ ਆਉਣ ਵਾਲੇ ਸਮੇਂ ਵਿਚ 'ਆਪ' ਨੂੰ ਵੱਡਾ ਲਾਭ ਮਿਲੇਗਾ | ਇਹ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਸਮਰ ਕੈਂਪ ਲਗਾਇਆ

ਗੜ੍ਹਸ਼ੰਕਰ, 23 ਜੂਨ (ਸੁਮੇਸ਼ ਬਾਲੀ)-ਡੀ.ਏ.ਵੀ. ਕਾਲਜ ਫਾਰ ਗਰਲਜ਼ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਲਈ ਸਮਰ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਜਿਥੇ ਵਾਤਾਵਰਨ ਵਿਸ਼ੇ 'ਤੇ ਸੈਮੀਨਾਰ ਕਰਵਾਏ ਗਏ ਉਥੇ ਵਿਦਿਆਰਥੀਆਂ ਨੂੰ ਇੰਗਲਿਸ਼ ਸਪੀਕਿੰਗ ...

ਪੂਰੀ ਖ਼ਬਰ »

45 ਦਿਨਾਂ ਤੋਂ ਟਰਾਸਫਾਰਮਰ ਖਰਾਬ ਹੋਣ ਕਾਰਨ ਕਿਸਾਨ ਪ੍ਰੇਸ਼ਾਨ

ਸ਼ਾਮਚੁਰਾਸੀ, 23 ਜੂਨ (ਗੁਰਮੀਤ ਸਿੰਘ ਖ਼ਾਨਪੁਰੀ)-ਹਲਕਾ ਸ਼ਾਮਚੁਰਾਸੀ ਦੇ ਅਧੀਨ ਪੈਂਦੇ ਪਾਵਰਕਾਮ ਦੇ ਸੂਸਾਂ ਸਬ ਸਟੇਸ਼ਨ ਤੋਂ ਪਿੰਡ ਝੋਜੜ ਵਿਖੇ ਖੇਤਾਂ ਦੀ ਸਿੰਚਾਈ ਲਈ ਮਿਲਣ ਵਾਲੀ ਬਿਜਲੀ ਦਾ ਟਰਾਂਸਫਾਰਮਰ ਖਰਾਬ ਹੋਣ ਕਾਰਨ ਪਿਛਲੇ ਲਗਪਗ 45 ਦਿਨਾਂ ਤੋਂ ਨਾ ਆਉਣ ...

ਪੂਰੀ ਖ਼ਬਰ »

ਪਿੰਡ ਝਾਵਾਂ ਦੇ ਕ੍ਰਿਕਟ ਟੂਰਨਾਮੈਂਟ 'ਤੇ ਅੱਡਾ ਸਰਾਂ ਦੀ ਟੀਮ ਕਾਬਜ਼

ਅੱਡਾ ਸਰਾਂ, 23 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਝਾਵਾਂ ਵਿਖੇ ਅਜ਼ਾਦ ਕਲੱਬ ਵਲੋਂ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਨੌਜਵਾਨ ਆਗੂ ਮਨਵੀਰ ਸਿੰਘ ਝਾਵਰ ਦੀ ਅਗਵਾਈ 'ਚ ਬਾਬਾ ਸੁਲਤਾਨੀ ਰਾਮ ਤੇ ਬਾਬਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਵਾਲਾ ਦੋਸ਼ੀ ਕਾਬੂ

ਟਾਂਡਾ ਉੜਮੁੜ, 23 ਜੂਨ (ਗੁਰਾਇਆ, ਕਲੋਟੀ)-ਚੰਡੀਗੜ੍ਹ ਕਾਲੋਨੀ ਟਾਂਡਾ ਵਿਚੋਂ ਨਬਾਲਗ ਲੜਕੀ ਨੂੰ ਵਰਗ਼ਲਾ ਕੇ ਲਿਜਾਉਣ ਵਾਲੇ ਦੋਸ਼ੀ ਨੂੰ ਟਾਂਡਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਨੇ ਨਬਾਲਗ ਲੜਕੀ ਨੂੰ ਭਜਾਉਣ ਵਾਲੇ ਦੋਸ਼ੀ ਛਿੱਤਰ ਪੁੱਤਰ ਰਾਜੂ ਦੇ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਦੇ ਲਾਪਤਾ ਮੁਲਾਜ਼ਮ ਦੀ ਲਾਸ਼ ਮਿਲੀ

ਮਾਹਿਲਪੁਰ, 23 ਜੂਨ (ਦੀਪਕ ਅਗਨੀਹੋਤਰੀ/ਰਜਿੰਦਰ ਸਿੰਘ)-ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਨੌਕਰੀ ਕਰਦੇ ਅਤੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਡਰਾਈਵਰ ਦੀ ਲਾਸ਼ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਨਿਰਪਾਲ ਸਿੰਘ ਉਰਫ਼ ਪਾਲੀ ਪੁੱਤਰ ਮੱਖਣ ਸਿੰਘ ਵਾਸੀ ਠੀਂਡਾ ...

ਪੂਰੀ ਖ਼ਬਰ »

ਤਸਕਰ ਕਾਬੂ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਗੜ੍ਹਦੀਵਾਲਾ ਪੁਲਿਸ ਨੇ ਇੱਕ ਨਾਕਾਬੰਦੀ ਦੌਰਾਨ ਇੱਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ | ਕਥਿਤ ਦੋਸ਼ੀ ਤਸਕਰ ਦੀ ਪਹਿਚਾਣ ਪਵਨਦੀਪ ਸਿੰਘ ਉਰਫ਼ ਪਵਨ ਵਾਸੀ ਭਾਨਾ ...

ਪੂਰੀ ਖ਼ਬਰ »

ਜ਼ਿਲੇ੍ਹ ਦੇ 117 ਘੱਟ ਗਿਣਤੀ ਬੱਚਿਆਂ ਵਾਲੇ ਪ੍ਰਾਇਮਰੀ ਸਕੂਲ ਬੰਦ ਕਰਨ ਲਈ ਪੱਤਰ ਜਾਰੀ

ਮਾਹਿਲਪੁਰ, 23 ਜੂਨ (ਦੀਪਕ ਅਗਨੀਹੋਤਰੀ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸਕੂਲੀ ਸਿੱਖਿਆ ਨੂੰ ਮਿਆਰੀ ਤੇ ਅਧਿਆਪਕਾਂ ਦੀ ਗਿਣਤੀ ਨੂੰ ਵਿਦਿਆਰਥੀਆਂ ਅਨੁਸਾਰ ਕਰਨ ਲਈ 10 ਤੋਂ ਘੱਟ ਗਿਣਤੀ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਲਈ ਕੀਤੇ ਐਲਾਨ ਨੂੰ ਅਮਲੀ ...

ਪੂਰੀ ਖ਼ਬਰ »

ਅਦਾਲਤ ਵਲੋਂ ਭਗੌੜਾ ਕਰਾਰ ਦਿੱਤੀ ਮਹਿਲਾ ਗਿ੍ਫ਼ਤਾਰ

ਟਾਂਡਾ ਉੜਮੁੜ, 23 ਜੂਨ (ਭਗਵਾਨ ਸਿੰਘ ਸੈਣੀ/ਗੁਰਾਇਆ)-ਟਾਂਡਾ ਪੁਲਿਸ ਵਲੋਂ ਇੱਕ ਅਦਾਲਤ ਵਿਚੋਂ ਭਗੌੜਾ ਕਰਾਰ ਦਿੱਤੀ ਮਹਿਲਾ ਨੂੰ ਗਿ੍ਫ਼ਤਾਰ ਕਰ ਲਿਆ | ਪ੍ਰਾਪਤ ਜਾਣਕਾਰੀ ਅਨੁਸਾਰ ਟਾਂਡਾ ਪੁਲਿਸ ਨੇ ਮਾਨਯੋਗ ਦਸੂਹਾ ਦੀ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੀ ਮਹਿਲਾ, ...

ਪੂਰੀ ਖ਼ਬਰ »

ਫਲੱਡ ਏਰੀਆ ਐਲਾਨੇ ਗਏ ਪਿੰਡਾਂ ਵਿਚ ਮਾਈਨਿੰਗ ਪੂਰੇ ਜ਼ੋਰਾਂ 'ਤੇ

ਭੰਗਾਲਾ, 23 ਜੂਨ (ਸਰਵਜੀਤ ਸਿੰਘ)-ਦਰਿਆ ਬਿਆਸ ਕਿਨਾਰੇ ਵੱਸੇ ਪਿੰਡ ਮੋਤਲਾ, ਕੌਲੀਆਂ, ਜਹਾਨਪੁਰ, ਮਹਿਤਾਬਪੁਰ, ਮਿਆਣੀ ਮਲਾਹਾ, ਹਰਸਾ ਕਲੋਤਾ, ਕਲੀਚਪੁਰ ਕਲੋਤਾ, ਨੌਸ਼ਹਿਰਾ ਆਦਿ ਪਿੰਡਾਂ ਵਿਚ ਮਾਈਨਿੰਗ ਮਾਫ਼ੀਆ ਵੱਲੋਂ ਦਿਨ ਰਾਤ ਸ਼ਰੇਆਮ ਮਾਈਨਿੰਗ ਜਾਰੀ ਹੈ, ਜਿਸ ...

ਪੂਰੀ ਖ਼ਬਰ »

ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ 'ਚ ਪਿਤਾ-ਪੱੁਤਰਾਂ ਸਮੇਤ 4 ਨਾਮਜ਼ਦ

ਹੁਸ਼ਿਆਰਪੁਰ, 23 ਜੂਨ (ਬਲਜਿੰਦਰਪਾਲ ਸਿੰਘ)-ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਪਿਤਾ-ਪੁੱਤਰਾਂ ਸਮੇਤ ਚਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੰਜ ਪਿੱਪਲੀ ਦੇ ਵਾਸੀ ਕਰਨ ਪੁੱਤਰ ਵਿਜੇ ਕੁਮਾਰ ਨੇ ਪੁਲਿਸ ...

ਪੂਰੀ ਖ਼ਬਰ »

ਜ਼ਿਲੇ੍ਹ ਦੇ 117 ਘੱਟ ਗਿਣਤੀ ਬੱਚਿਆਂ ਵਾਲੇ ਪ੍ਰਾਇਮਰੀ ਸਕੂਲ ਬੰਦ ਕਰਨ ਲਈ ਪੱਤਰ ਜਾਰੀ

ਮਾਹਿਲਪੁਰ, 23 ਜੂਨ (ਦੀਪਕ ਅਗਨੀਹੋਤਰੀ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸਕੂਲੀ ਸਿੱਖਿਆ ਨੂੰ ਮਿਆਰੀ ਤੇ ਅਧਿਆਪਕਾਂ ਦੀ ਗਿਣਤੀ ਨੂੰ ਵਿਦਿਆਰਥੀਆਂ ਅਨੁਸਾਰ ਕਰਨ ਲਈ 10 ਤੋਂ ਘੱਟ ਗਿਣਤੀ ਵਿਦਿਆਰਥੀਆਂ ਵਾਲੇ ਸਕੂਲਾਂ ਨੂੰ ਬੰਦ ਕਰਨ ਲਈ ਕੀਤੇ ਐਲਾਨ ਨੂੰ ਅਮਲੀ ...

ਪੂਰੀ ਖ਼ਬਰ »

ਡੇਅਰੀ ਵਿਕਾਸ ਵਿਭਾਗ ਵਲੋਂ ਰੂਪੋਵਾਲ ਤੇ ਕੌਲਪੁਰ ਵਿਖੇ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 23 ਜੂਨ (ਹਰਪ੍ਰੀਤ ਕੌਰ)-ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਰੂਪੋਵਾਲ ਤੇ ਪਿੰਡ ਕੌਲਪੁਰ ਵਿਖੇ ਜਾਗਰੂਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਡੇਅਰੀ ਫਾਰਮ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ ਗਈ | ਵਿਭਾਗ ਦੇ ਰਿਸੋਰਸ ਪਰਸਨ ਡਾ. ਵਿਪਨ ਮਰਵਾਹਾ ਅਤੇ ...

ਪੂਰੀ ਖ਼ਬਰ »

ਇਨਵਾਇਰਨਮੈਂਟ ਕਲੱਬ ਵਲੋਂ ਪਿੰਡ ਚੱਕਵਾਲ ਵਿਖੇ ਬੂਟੇ ਲਗਾਏ

ਐਮਾਂ ਮਾਂਗਟ, 23 ਜੂਨ (ਗੁਰਾਇਆ)-ਅੱਜ ਪਿੰਡ ਚੱਕਵਾਲ ਵਿਖੇ ਇਨਵਾਇਰਨਮੈਂਟ ਕਲੱਬ ਮੁਕੇਰੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਜਿਵੇਂ ਫਲਾਂ ਦੇ ਅਤੇ ਛਾਂਦਾਰ ਬੂਟੇ ਲਗਾਏ ਗਏ | ਇਸ ਸਬੰਧੀ ਕਲੱਬ ਦੇ ਸਰਪ੍ਰਸਤ ਇੰਜ. ਕੁਲਦੀਪ ਸਿੰਘ ਨੇ ਦੱਸਿਆ ਕਿ ਪਾਣੀ ਦੇ ਡਿਗਦੇ ਸਤਰ ਨੂੰ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਅਕਾਲੀ ਦਲ ਵਲੋਂ 26 ਜੂਨ ਨੂੰ ਰਾਜ ਭਰ 'ਚ ਰੋਸ ਧਰਨਾ ਦਿੱਤਾ ਜਾਵੇਗਾ

ਤਲਵਾੜਾ, 23 ਜੂਨ (ਵਿਸ਼ੇਸ਼ ਪ੍ਰਤੀਨਿਧ)-ਤਲਵਾੜਾ ਵਿਖੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਤੇ ਬਿਜਲੀ ਦਰਾਂ ਦੇ ਵਾਧੇ ਿਖ਼ਲਾਫ਼ ਅਕਾਲੀ ਦਲ ਵਲੋਂ 26 ਜੂਨ ਨੂੰ ਰਾਜ ਭਰ 'ਚ ਰੋਸ ਧਰਨਾ ਦਿੱਤਾ ਜਾਵੇਗਾ | ਇਹ ਵਿਚਾਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ

ਟਾਂਡਾ ਉੜਮੁੜ, 23 ਜੂਨ (ਭਗਵਾਨ ਸਿੰਘ ਸੈਣੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਧਾਰਮਿਕ ਦੀਵਾਨ ਸਜਾਏ ਗਏ | ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸੇਵਾਦਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX