ਤਾਜਾ ਖ਼ਬਰਾਂ


ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  3 minutes ago
ਨਵੀਂ ਦਿੱਲੀ, 16 ਜੂਨ- ਬ੍ਰਿਟੇਨ ਦੇ ਉਦਯੋਗਿਕ ਸ਼ਹਿਰ ਮੈਨਚੈਸਟਰ 'ਚ ਅੱਜ ਆਸਮਾਨ 'ਚ ਬੱਦਲਾਂ ਦਾ ਡੇਰਾ ਹੈ। ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਅੱਜ ਇੱਥੋਂ ਦੇ ਓਲਡ ਟਰੈਫੋਰਡ ਸਟੇਡੀਅਮ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ...
ਯੋਗੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  35 minutes ago
ਲਖਨਊ, 16 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਰਾਜਧਾਨੀ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਹ ਨੈਸ਼ਨਲ ਵਾਰ ਮੈਮੋਰੀਅਲ ਵੀ ਗਏ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ...
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ
. . .  46 minutes ago
ਮਾਸਕੋ, 16 ਜੂਨ- ਰੂਸ ਦੇ ਵੋਰੋਨਿਸ਼ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਜ਼ਖ਼ਮੀ ਹੋ ਗਈ। ਰੂਸ ਦੇ ਗ੍ਰਹਿ ਮੰਤਰਾਲੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਮੁਤਾਬਕ ਵੋਰੋਨਿਸ਼-ਲੁਹਾਨਸਕ ਹਾਈਵੇਅ...
ਖੇਤਾਂ 'ਚੋਂ ਵਾਪਸ ਪਰਤ ਰਹੇ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
. . .  1 minute ago
ਮੋਗਾ, 16 ਜੂਨ- ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਜੀਤਾ ਸਿੰਘ ਵਾਲਾ ਵਿਖੇ ਖੇਤਾਂ 'ਚੋਂ ਵਾਪਸ ਪਰਤ ਰਹੇ ਇੱਕ ਨੌਜਵਾਨ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਉਕਤ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ...
ਤੂਫ਼ਾਨ ਕਾਰਨ ਬਿਜਲੀ ਦੇ ਖੰਭੇ ਅਤੇ ਘਰਾਂ ਦੀਆਂ ਕੰਧਾਂ ਡਿੱਗੀਆਂ
. . .  about 1 hour ago
ਓਠੀਆ, 16 ਜੂਨ (ਗੁਰਵਿੰਦਰ ਸਿੰਘ ਛੀਨਾਂ)- ਬੀਤੀ ਸ਼ਾਮ ਮੀਂਹ ਦੇ ਨਾਲ ਆਏ ਤੇਜ਼ ਤੂਫ਼ਾਨ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ ਦੇ ਨਾਲ ਲੱਗਦੇ ਕਈ ਪਿੰਡਾਂ 'ਚ ਘਰਾਂ ਦੀ ਕੰਧਾਂ ਡਿੱਗ ਪਈਆਂ। ਉੱਥੇ ਹੀ ਪਿੰਡ ਛੀਨਾਂ ਕਰਮ ਸਿੰਘ ਵਿਖੇ ਬਿਜਲੀ ਦੇ ਖੰਭੇ ਅਤੇ...
ਅਯੁੱਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ
. . .  about 2 hours ago
ਲਖਨਊ, 16 ਜੂਨ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਣ ਲੱਗਾ ਹੈ। ਉੱਥੇ ਹੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅੱਜ ਆਪਣੇ 18 ਸੰਸਦ ਮੈਂਬਰਾਂ ਨਾਲ ਅਯੁੱਧਿਆ ਪਹੁੰਚੇ ਹਨ। ਠਾਕਰੇ ਦੇ ਇਸ ਕਦਮ ਨੂੰ ਰਾਮ ਮੰਦਰ ਨਿਰਮਾਣ...
ਸੋਮਾਲੀਆ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ
. . .  about 2 hours ago
ਮੋਗਾਦਿਸ਼ੂ, 16 ਜੂਨ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ...
ਨਿਊਜ਼ੀਲੈਂਡ 'ਚ ਲੱਗੇ 7.4 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 2 hours ago
ਵੈਲਿੰਗਟਨ, 16 ਜੂਨ- ਨਿਊਜ਼ੀਲੈਂਡ ਦੇ ਉੱਤਰੀ ਟਾਪੂ 'ਤੇ ਅੱਜ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ। ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਮੌਸਮ ਵਿਗਿਆਨ ਵਿਭਾਗ ਨੇ ਸੁਨਾਮੀ ਦੀ...
ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ
. . .  about 2 hours ago
ਮੈਨਚੈਸਟਰ, 16 ਜੂਨ- ਅੱਜ ਵਿਸ਼ਵ ਕੱਪ 'ਚ ਅਜਿਹਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਵੇਗਾ ਅਤੇ ਇਸ ਨੂੰ 'ਮਹਾਮੁਕਾਬਲੇ' ਦਾ ਨਾਂਅ ਦਿੱਤਾ...
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ
. . .  about 3 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ.........................
ਅੱਜ ਦਾ ਵਿਚਾਰ
. . .  about 3 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ 'ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ...
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਫਗਵਾੜਾ,15 ਜੂਨ (ਹਰੀਪਾਲ ਸਿੰਘ)-ਸਥਾਨਕ ਹੁਸ਼ਿਆਰਪੁਰ ਰੋਡ 'ਤੇ ਇਕ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਦੇ ਨਾਲ ਸਕੂਟਰੀ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਰੋਡ...
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਨਸ਼ੇ ਦੀ ਵੱਧ ਮਾਤਰਾ ਕਾਰਨ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/1
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ-ਝੱਖੜ ਨਾਲ ਪਿਆ ਮੀਂਹ
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ 80/1
. . .  1 day ago
ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ
. . .  1 day ago
ਮੁਜ਼ਫੱਰਪੁਰ 'ਚ ਦਿਮਾਗ਼ੀ ਬੁਖ਼ਾਰ ਕਾਰਨ ਹੁਣ ਤੱਕ 69 ਬੱਚਿਆ ਦੀ ਹੋਈ ਮੌਤ
. . .  1 day ago
ਸ੍ਰੀਲੰਕਾ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 53/0
. . .  1 day ago
18 ਜੂਨ ਨੂੰ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਕਾਂਗਰਸ
. . .  1 day ago
'84 ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਵਾਂਗ ਜੇਲ੍ਹ ਜਾਣਗੇ ਕਮਲਨਾਥ- ਸਿਰਸਾ
. . .  1 day ago
ਵਿਸ਼ਵ ਕੱਪ 2019 : 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਵਿਸ਼ਵ ਕੱਪ 2019 : ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਮਹਾਰਾਸ਼ਟਰ 'ਚ ਕੱਲ੍ਹ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ - ਦੇਵਿੰਦਰ ਫੜਨਵੀਸ
. . .  1 day ago
ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਔਰਤ ਦੀ ਕੁੱਟਮਾਰ ਕਰਨ ਵਾਲੇ 6 ਦੋਸ਼ੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ
. . .  1 day ago
ਬਖ਼ਸ਼ੇ ਨਹੀਂ ਜਾਣਗੇ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ- ਮਨੀਸ਼ਾ ਗੁਲਾਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਇਨਸਾਫ਼ ਮਿਲਣ ਤੱਕ ਸੰਘਰਸ਼ ਕਰਾਂਗੀ ਤਾਂ ਜੋ ਕਿਸੇ ਹੋਰ ਮਾਂ ਦੀ ਗੋਦ ਇੰਜ ਸੰੁਨੀ ਨਾ ਹੋਵੇ- ਮਿ੍ਤਕ ਆਯੂਸ਼ ਦੀ ਮਾਂ

ਚੰਡੀਗੜ੍ਹ, 23 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 18 ਵਿਚ ਆਵਾਰਾ ਕੁੱਤਿਆਂ ਵਲੋਂ ਡੇਢ ਸਾਲ ਦੇ ਬੱਚੇ ਨੂੰ ਜਾਨੋਂ ਮਾਰਨ ਦੇ ਮਾਮਲੇ ਵਿਚ ਕਾਰਵਾਈ ਦੀ ਮੰਗ ਨੂੰ ਲੈ ਕੇ ਮਿ੍ਤਕ ਦੀ ਮਾਂ ਅਤੇ 'ਚੰਡੀਗੜ੍ਹ ਦੀ ਆਵਾਜ਼' ਸੰਗਠਨ ਵਲੋਂ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਮਿ੍ਤਕ ਬੱਚੇ ਆਯੂਸ਼ ਦੀ ਮਾਂ ਮਮਤਾ, ਸੰਗਠਨ ਦੇ ਪ੍ਰਧਾਨ ਅਵੀਨਾਸ਼ ਸਿੰਘ ਸ਼ਰਮਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਏ. ਪੀ. ਐਸ. ਸ਼ੇਰਗਿੱਲ ਸ਼ਾਮਿਲ ਸਨ | ਇਸ ਦੌਰਾਨ ਅਵੀਨਾਸ਼ ਸਿੰਘ ਸ਼ਰਮਾ ਨੇ ਚੰਡੀਗੜ੍ਹ ਨਗਰ ਨਿਗਮ ਿਖ਼ਲਾਫ਼ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੁੱਤਿਆਂ ਦੀ ਵੈਕਸੀਨ ਤੇ ਰੱਖ-ਰਖਾਵ 'ਤੇ ਜੋ ਖਰਚਾ ਕੀਤਾ ਜਾ ਰਿਹਾ ਹੈ ਨਗਰ ਨਿਗਮ ਨੂੰ ਉਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਜੇਕਰ ਕੁੱਤਿਆਂ ਦਾ ਸ਼ਹਿਰ ਵਿਚ ਸਹੀ ਢੰਗ ਨਾਲ ਰੱਖ-ਰਖਾਵ ਕੀਤਾ ਜਾਂਦਾ ਤਾਂ ਆਯੂਸ਼ ਦੀ ਮੌਤ ਨਾ ਹੁੰਦੀ ਤੇ ਨਾ ਹੀ ਕੁੱਤਿਆਂ ਵਲੋਂ ਲੋਕਾਂ ਨੂੰ ਕੱਟਣ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਰਗੇ ਸ਼ਹਿਰ ਵਿਚ ਲੋਕਾਂ ਨੂੰ ਸਵੇਰੇ-ਸ਼ਾਮ ਸੈਰ ਕਰਨ ਜਾਣ ਲਈ ਹੱਥ ਵਿਚ ਡੰਡਾ ਫੜਨਾ ਪੈਂਦਾ ਹੈ ਅਤੇ ਪਾਰਕਾਂ ਵਿਚ ਕੁੱਤਿਆਂ ਦੀ ਦਹਿਸ਼ਤ ਹੈ | ਇਹ ਸਭ ਹੋਣ ਦੇ ਬਾਅਦ ਵੀ ਅਧਿਕਾਰੀ ਚੁੱਪ ਵੱਟ ਕੇ ਬੈਠੇ ਹੋਏ ਹਨ ਅਤੇ ਬੱਚੇ ਦੀ ਲਾਸ਼ 7 ਦਿਨਾਂ ਤੋਂ ਪੋਸਟਮਾਰਟਮ ਨਾ ਹੋਣ ਕਾਰਨ ਮੌਰਚਰੀ ਵਿਚ ਪਈ ਹੈ | ਉਨ੍ਹਾਂ ਕਿਹਾ ਕਿ ਅਜਿਹਾ ਹਾਦਸਾ ਫਿਰ ਨਾ ਹੋਵੇ ਇਸ ਲਈ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਕੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕੁੱਤਿਆਂ ਦੇ ਰੱਖ-ਰਖਾਵ ਸਬੰਧੀ ਜੋ ਐਕਟ ਬਣਿਆ ਹੋਇਆ ਹੈ ਉਸ ਵਿਚ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਤੈਅ ਹਨ ਤੇ ਜਿਨ੍ਹਾਂ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਬੱਚੇ ਦੀ ਜਾਨ ਗਈ ਹੈ ਪੁਲਿਸ ਉਨ੍ਹਾਂ ਅਧਿਕਾਰੀਆਂ ਿਖ਼ਲਾਫ਼ ਐਫ਼.ਆਈ.ਆਰ. ਦਰਜ ਕਿਉਂ ਨਹੀਂ ਕਰ ਰਹੀ ਹੈ | ਅਵੀਨਾਸ਼ ਸਿੰਘ ਸ਼ਰਮਾ ਨੇ ਕਿਹਾ ਕਿ ਪੁਲਿਸ ਅਤੇ ਪ੍ਰਸ਼ਾਸਨ ਦੀ ਚੁੱਪ ਤੋਂ ਬਾਅਦ ਉਨ੍ਹਾਂ ਨੂੰ ਇਨਸਾਫ਼ ਦੀ ਮੰਗ ਲਈ ਹਾਈ ਕੋਰਟ ਜਾਣਾ ਪਿਆ ਤੇ ਹੁਣ ਹਾਈ ਕੋਰਟ ਨੇ ਮਾਮਲੇ 'ਚ ਨੋਟਿਸ ਜਾਰੀ ਕਰਕੇ ਕਾਰਵਾਈ ਨਾ ਹੋਣ ਸਬੰਧੀ ਜਵਾਬ ਮੰਗਿਆ ਹੈ | ਹਾਈ ਕੋਰਟ ਨੇ ਮਾਮਲੇ 'ਚ ਜਿਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ ਉਨ੍ਹਾਂ 'ਚ ਡਿਪਟੀ ਕਮਿਸ਼ਨਰ, ਕਮਿਸ਼ਨਰ ਐਮ. ਸੀ., ਮੇਅਰ, ਐਸ. ਐਸ. ਪੀ. ਸਮੇਤ ਐਸ. ਐਚ. ਓ. ਪੁਲਿਸ ਸਟੇਸ਼ਨ ਸੈਕਟਰ 19 ਵੀ ਸ਼ਾਮਿਲ ਹਨ | ਆਯੂਸ਼ ਦੀ ਮਾਂ ਮਮਤਾ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਦੀ ਗੈਰ ਜ਼ਿੰਮੇਵਾਰੀ ਨਾਲ ਉਸ ਦੇ ਲੜਕੇ ਦੀ ਮੌਤ ਹੋਈ ਹੈ ਉਨ੍ਹਾਂ ਿਖ਼ਲਾਫ਼ ਐਫ.ਆਈ.ਆਰ. ਦਰਜ ਕਰਕੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਮਿਲਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ ਕਿਉਂਕਿ ਉਹ ਨਹੀਂ ਚਾਹੰੁਦੇ ਕਿ ਸ਼ਹਿਰ ਵਿਚ ਕਿਸੇ ਹੋਰ ਮਾਂ ਦੀ ਗੋਦ ਉਨ੍ਹਾਂ ਵਾਂਗ ਸੰੁਨੀ ਹੋ ਜਾਵੇ |

ਕਾਂਗਰਸ ਸਰਕਾਰ ਗ਼ੈਰ-ਕਾਨੰੂਨੀ ਮਾਈਨਿੰਗ ਰੋਕਣ ਤੇ ਅਮਨ-ਕਾਨੰੂਨ ਬਰਕਰਾਰ ਰੱਖਣ 'ਚ ਨਾਕਾਮ ਹੋਈ - ਚੰਦੂਮਾਜਰਾ

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)- ਇਥੇ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਅੰਦਰ ਅਮਨ-ਕਾਨੰੂਨ ਦੀ ਮਾੜੀ ਹਾਲਤ ਤੇ ਬੇਰੋਕ ਚੱਲ ਰਹੀ ਗ਼ੈਰ ਕਾਨੰੂਨੀ ਮਾਈਨਿੰਗ ਕਰਕੇ ਪੰਜਾਬ ਦੇ ਲੋਕ ਅਤੇ ਵਾਤਾਵਰਣ ਦੋਵੇ ਵੱਡੇ ਖ਼ਤਰੇ ਹੇਠ ...

ਪੂਰੀ ਖ਼ਬਰ »

ਐਸ. ਐਫ਼. ਐਸ. ਵਲੋਂ ਧਰਨਾ ਜਾਰੀ

ਚੰਡੀਗੜ੍ਹ, 23 ਜੂਨ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਜਥੇਬੰਦੀ ਐਸ. ਐਫ. ਐਸ. ਵਲੋਂ ਮੈੱਸ ਕਰਮਚਾਰੀਆਂ ਨੂੰ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਇਸ ਮੌਕੇ ਵਿਦਿਆਰਥੀਆਂ ਨੇ ਉਪ ਕੁਲਪਤੀ ਦਫ਼ਤਰ ...

ਪੂਰੀ ਖ਼ਬਰ »

ਔਰਤਾਂ ਨਾਲ ਝਪਟਮਾਰੀ ਦੇ ਦੋ ਮਾਮਲੇ ਦਰਜ

ਚੰਡੀਗੜ੍ਹ, 23 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਝਪਟਮਾਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਪਹਿਲਾ ਮਾਮਲਾ ਸੈਕਟਰ 34 ਦਾ ਹੈ ਜਿਸ ਦੀ ਸ਼ਿਕਾਇਤ ਨੇਹਾ ਸਿੰਗਲਾ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸੈਕਟਰ 34 ਦੀ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਨੇ ਦਫ਼ਤਰਾਂ 'ਚ ਐਲ. ਈ. ਡੀ. ਲਾਈਟ ਦੀ ਵਰਤੋਂ ਨੂੰ ਕੀਤਾ ਲਾਜ਼ਮੀ

ਚੰਡੀਗੜ੍ਹ, 23 ਜੂਨ (ਵਿਕਰਮਜੀਤ ਸਿੰਘ ਮਾਨ)- ਹਰਿਆਣਾ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਐਲ. ਈ. ਡੀ. ਲਾਈਟ ਦੀ ਵਰਤੋਂ ਨੂੰ ਜ਼ਰੂਰੀ ਕਰ ਦਿੱਤਾ ਹੈ | ਇਸ ਸਬੰਧ ਵਿਚ ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗ ਦੇ ਮੁਖੀਆਂ ਤੇ ਰਾਜ ਦੇ ਬੋਰਡਾਂ, ਨਿਗਮਾਂ ਤੇ ਜਨਤਕ ...

ਪੂਰੀ ਖ਼ਬਰ »

ਫ਼ੋਟੋ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਫ਼ੋਟੋ ਪ੍ਰਦਰਸ਼ਨੀ

ਚੰਡੀਗੜ•, 23 ਜੂਨ (ਵਿਕਰਮਜੀਤ ਸਿੰਘ ਮਾਨ)- ਕੇਂਦਰੀ ਮੰਤਰੀ ਵਿਜੇ ਸਾਾਪਲਾ ਨੇ ਸੈਕਟਰ 16 ਦੇ ਪੰਜਾਬ ਕਲਾ ਭਵਨ ਵਿਚ ਫੋਟੋ ਜਰਨਲਿਸਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਤਿੰਨ ਦਿਨਾਂ ਫ਼ੋਟੋ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ 40 ਫੋਟੋ-ਜਰਨਲਿਸਟ ਦੇ 88 ਫ਼ੋਟੋ ਫ੍ਰੇਮਸ ਲਗਾਏ ਗਏ ...

ਪੂਰੀ ਖ਼ਬਰ »

ਕਿਸਾਨ ਭਵਨ 'ਚ 'ਵੀਵਸ ਆਫ ਇੰਡਿਆ' ਦਾ ਸ਼ੁਭਾਰੰਭ

ਚੰਡੀਗੜ੍ਹ, 23 ਜੂਨ (ਅ. ਬ.)- ਗਰਮੀਆਂ ਦੇ ਆਗਮਨ ਦੇ ਨਾਲ ਹੀ ਇਕ ਵਾਰ ਫਿਰ ਵਿਆਹ ਸੀਜਨ ਦੀ ਸ਼ੁਰੂਆਤ ਹੋਣ ਨੂੰ ਹੈ | ਵਿਆਹ ਸਮਾਗਮ ਤੇ ਪਰਿਵਾਰਕ ਪ੍ਰੋਗਰਾਮ ਆਦਿ ਮੌਕੇ ਗਰਮੀਆਂ ਲਈ ਅਨੁਕੂਲ ਕਾਟਨ ਤੇ ਸਿਲਕ ਸੂਟ ਤੇ ਸਾੜੀਆਂ ਦੀ ਲੜੀ ਇਥੇ ਇਕ ਹੀ ਥਾਂ ਉਤੇ ਉਪਲੱਬਧ ਕਰਵਾਉਣ ...

ਪੂਰੀ ਖ਼ਬਰ »

ਗਾਇਕ ਸਤਿੰਦਰ ਸਰਤਾਜ ਨੇ ਕਰਵਾਈ ਬੱਲੇ-ਬੱਲੇ

ਚੰਡੀਗੜ੍ਹ, 23 ਜੂਨ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੇ ਦਿਲ ਸਮਝੇ ਜਾਂਦੇ ਖ਼ੂਬਸੂਰਤ ਸੈਕਟਰ 17 ਦੇ ਪਲਾਜਾ ਵਿਖੇ ਪ੍ਰਸਿੱਧ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦੀ ਗਾਇਕੀ ਦਾ ਹਜ਼ਾਰਾਂ ਦਾ ਤਾਦਾਦ ਵਿਚ ਜੁੜੇ ਮੁੰਡੇ, ਕੁੜੀਆਂ ਦੇ ਨਾਲ ਨਾਲ ਹਰ ਵਰਗ ਦੇ ਸਰੋਤਿਆਂ ਨੇ ...

ਪੂਰੀ ਖ਼ਬਰ »

ਰਗਬੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਹੋਏ ਰੌਚਕ ਮੁਕਾਬਲੇ

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)- ਪੰਜਾਬ ਯੂਨੀਵਰਸਿਟੀ ਵਿਚ ਕਰਵਾਈ ਜਾ ਰਹੀ ਛੇਵੀਂ ਸੀਨੀਅਰ ਨੈਸ਼ਨਲ ਰਗਬੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਉੜੀਸਾ, ਪੱਛਮੀ ਬੰਗਾਲ, ਬਿਹਾਰ, ਮਹਾਰਾਸ਼ਟਰ, ਦਿਲੀ, ਪੰਜਾਬ ਤੇ ਗੋਆ ਟੀਮਾਂ ਜੇਤੂ ਰਹੀਆਂ | ਇਸ ਮੌਕੇ ਰਗਬੀ ਇੰਡੀਆ ਦੇ ...

ਪੂਰੀ ਖ਼ਬਰ »

ਸੈਕਟਰ 29 'ਚ ਪੈਂਦੇ ਘਰ 'ਚ ਚੋਰੀ

ਚੰਡੀਗੜ੍ਹ, 23 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 29 ਦੇ ਇਕ ਘਰ ਵਿਚੋਂ 80 ਹਜ਼ਾਰ ਰੁਪਏ ਚੋਰੀ ਹੋ ਜਾਣ ਦੀ ਖ਼ਬਰ ਹੈ | ਸਬੰਧਤ ਮਾਮਲੇ ਦੀ ਸ਼ਿਕਾਇਤ ਸੁਮਨ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਕਮੇਟੀ ਦੇ 80,600 ਰੁਪਏ ਲੈ ਕੇ ਆਪਣੇ ਘਰ ਆਈ ਸੀ ...

ਪੂਰੀ ਖ਼ਬਰ »

ਜਾਨਵਰਾਂ 'ਤੇ ਅੱਤਿਆਚਾਰਾਂ ਨੂੰ ਰੋਕਣ ਸਬੰਧੀ ਕੀਤਾ ਜਾਗਰੂਕ

ਚੰਡੀਗੜ੍ਹ, 23 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 26 ਪੁਲਿਸ ਲਾਈਨ 'ਚ ਪੈਂਦੇ ਰਿਕਰੂਟ ਟ੍ਰੇਨਿੰਗ ਸੈਂਟਰ ਵਿਚ ਪੁਲਿਸ ਕਰਮਚਾਰੀਆਂ ਨੂੰ ਜਾਨਵਰਾਂ ਨਾਲ ਜੁੜੇ ਕਾਨੰੂਨਾਂ ਪ੍ਰਤੀ ਜਾਗਰੂਕ ਕੀਤਾ ਗਿਆ | ਇਹ ਪ੍ਰੋਗਰਾਮ ਚੰਡੀਗੜ੍ਹ ਪੁਲਿਸ ਦੇ ਡੀ. ਆਈ. ਜੀ. ਓ. ਪੀ. ...

ਪੂਰੀ ਖ਼ਬਰ »

'ਤਿੰਨ ਕਿਤਾਬਾਂ, ਤਿੰਨ ਸ਼ਾਇਰ' ਸਮਾਗਮ ਅੱਜ

ਚੰਡੀਗੜ੍ਹ, 23 ਜੂਨ (ਅਜਾਇਬ ਸਿੰਘ ਔਜਲਾ)- ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 24 ਜੂਨ ਨੂੰ ਚੰਡੀਗੜ੍ਹ 'ਚ ਪੰਜਾਬ ਕਲਾ ਪ੍ਰੀਸ਼ਦ ਦੇ ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਵਿਖੇ 'ਤਿੰਨ ਕਿਤਾਬਾਂ, ...

ਪੂਰੀ ਖ਼ਬਰ »

ਨਵਜੰਮੀ ਬੱਚੀ ਦੀ ਲਾਸ਼ ਝਾੜੀਆਂ 'ਚੋਂ ਮਿਲੀ

ਚੰਡੀਗੜ੍ਹ, 23 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਖੁੱਡਾ ਲਹੌਰਾ ਕੋਲ ਪੈਂਦੇ ਇਕ ਫਾਰਮ ਹਾਊਸ ਨੇੜੇ ਝਾੜੀਆਂ 'ਚੋਂ ਇਕ ਬੱਚੀ ਦੀ ਲਾਸ਼ ਮਿਲਣ ਦੀ ਖ਼ਬਰ ਹੈ | ਅੱਜ ਸਵੇਰੇ ਕਿਸੇ ਰਾਹ ਜਾਂਦੇ ਵਿਅਕਤੀ ਨੇ ਝਾੜੀਆਂ 'ਚ ਬੱਚੀ ਪਈ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਿਸ ...

ਪੂਰੀ ਖ਼ਬਰ »

ਵਿਜੀਲੈਂਸ ਨੂੰ ਜਾਂਚ ਨੂੰ ਮਿਲੇ 4 ਕੇਸ

ਚੰਡੀਗੜ੍ਹ, 23 ਜੂਨ (ਅਜੀਤ ਬਿਉਰੋ)– ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੂੰ 15 ਜੂਨ 2018 ਤੋਂ 21 ਜੂਨ 2018 ਤਕ ਇਕ ਜਾਂਚ ਮੁੱਖ ਮੰਤਰੀ ਦੇ ਆਦੇਸ਼ ਅਨੁਸਾਰ ਤੇ ਤਿੰਨ ਜਾਂਚਾਂ ਵਿਜੀਲੈਂਸ ਵਿਭਾਗ ਦੇ ਆਦੇਸ਼ ਅਨੁਸਾਰ ਪ੍ਰਾਪਤ ਹੋਈਆਂ ਹਨ | ਇਨ੍ਹਾਂ ਜਾਂਚਾਂ ਵਿਚ ਇਕ ਸਬ ਡਿਵੀਜ਼ਨ ...

ਪੂਰੀ ਖ਼ਬਰ »

ਸਿੱਖਿਆ ਮੇਲੇ 'ਚ ਕੈਨੇਡਾ ਦੇ 10 ਕਾਲਜਾਂ ਤੇ ਯੂਨੀਵਰਸਿਟੀਆਂ ਨੇ ਲਿਆ ਭਾਗ

ਚੰਡੀਗੜ੍ਹ, 23 ਜੂਨ (ਮਨਜੋਤ ਸਿੰਘ ਜੋਤ)- ਏ. ਈ. ਸੀ. ਸੀ. ਗਲੋਬਲ ਵਲੋਂ ਕੈਨੇਡਾ ਪ੍ਰਵੇਸ਼ ਦਿਵਸ ਮੌਕੇ ਸਿੱਖਿਆ ਮੇਲਾ ਲਗਾਇਆ ਗਿਆ | ਇਸ ਵਿਚ ਕੈਨੇਡਾ ਦੇ 10 ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਨੇ ਭਾਗ ਲਿਆ | ਇਸ ਮੌਕੇ ਡਰਹਮ ਕਾਲਜ, ਸੇਂਟ ਲਾਰੇਂਸ ਕਾਲਜ, ਸੇਲਕਿਰਕ ਕਾਲਜ, ...

ਪੂਰੀ ਖ਼ਬਰ »

ਕਾਂਗਰਸ ਨੇ ਨੈਸ਼ਨਲ ਹਾਈਵੇਅ ਦਾ ਨਿਰਮਾਣ ਸਿਰਫ਼ ਚੋਣ ਲਾਭ ਲਈ ਕਰਵਾਇਆ - ਰਾਓ

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)- ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਾਬਕਾ ਕਾਂਗਰਸ ਸ਼ਾਸਨ ਦੇ ਦੌਰਾਨ ਨੈਸ਼ਨਲ ਹਾਈਵੇ ਨਿਰਮਾਣ ਦਾ ਮਕਸਦ ਸਿਰਫ਼ ਚੋਣਾਵੀ ਲਾਭ ਲੈਣਾ ਸੀ, ਇਸ ਲਈ ਉਨ੍ਹਾਂ ਨੇ ਪੋ੍ਰਜੈਕਟ ਦੇ ਲਈ ਜ਼ਮੀਨ ਅਧਿਗ੍ਰਹਿਣ ...

ਪੂਰੀ ਖ਼ਬਰ »

ਹਰਿਆਣਾ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ 21 ਸਬ ਡਵੀਜ਼ਨਲ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ

ਚੰਡੀਗੜ੍ਹ, 23 ਜੂਨ (ਵਿਕਰਮਜੀਤ ਸਿੰਘ ਮਾਨ)- ਹਰਿਆਣਾ ਸਰਕਾਰ ਨੇ ਪਸ਼ੂ ਪਾਲਣ ਤੇ ਡੇਅਰੀ ਵਿਭਾਗ ਦੇ 21 ਸਬ ਡਵੀਜ਼ਨਲ ਅਧਿਕਾਰੀਆਂ (ਏ.ਐਚ. ਐਾਡ ਡੀ.) ਦੇ ਤਬਾਦਲੇ ਅਤੇ ਨਿਯੁਕਤੀਆਂ ਸਬੰਧੀ ਆਦੇਸ਼ ਜਾਰੀ ਕੀਤੇ ਹਨ¢ ਤਰੱਕੀ ਮਗਰੋਂ ਵਿਨੋਦ ਕੁਮਾਰ ਮਿੱਤਲ ਨੂੰ ਐਸ.ਡੀ.ਓ. (ਏ.ਐਚ. ...

ਪੂਰੀ ਖ਼ਬਰ »

ਪੀ. ਜੀ. ਆਈ. ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਸੈਮੀਨਾਰ

ਚੰਡੀਗੜ੍ਹ, 23 ਜੂਨ (ਮਨਜੋਤ ਸਿੰਘ ਜੋਤ)- ਪੀ. ਜੀ. ਆਈ. ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਜੋੜਾਂ ਦੇ ਦਰਦਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਜਰਮਨ ਦੇ ਮਾਇਓਫਾਸਿਕਿਅਲ ਪੇਨ ਸੁਸਾਇਟੀ ਦੇ ਸੰਸਥਾਪਕ ਡਾ: ਮੈੱਡ ਹਾਂਨਸ ਮੂਲਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਦੇਸ਼ ਦੇ ਲੋਕ ਮੋਦੀ ਦੀਆਂ ਨੀਤੀਆਂ ਤੋਂ ਅੱਕੇ- ਯਾਦਵ

ਚੰਡੀਗੜ, 23 ਜੂਨ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਜਨਤਾ ਦੁਖੀ ਆ ਚੁੱਕੀ ਹੈ ਤੇ ਲੋਕ ਹੁਣ ਕੇਂਦਰ 'ਚ ਕਾਂਗਰਸ ਦੀ ...

ਪੂਰੀ ਖ਼ਬਰ »

ਅਵਤਾਰ ਸਿੰਘ ਸਿੱਧੂ ਕੈਬਨਿਟ ਮੰਤਰੀ ਚੰਨੀ ਦੇ ਓ. ਐਸ. ਡੀ. ਨਿਯੁਕਤ

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)- ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਰੁਜ਼ਗਾਰ ਉਤਪਤੀ ਤੇ ਸਾਇੰਸ ਤਕਨਾਲੋਜੀ ਮੰਤਰੀ ਪੰਜਾਬ ਚਰਨਜੀਤ ਸਿੰਘ ਵਲੋਂ ਅਵਤਾਰ ਸਿੰਘ ਸਿੱਧੂ ਨੂੰ ਆਫ਼ੀਸਰ ਆਨ ਸਪੈਸ਼ਲ ਡਿਊਟੀ ਰਿਹਾਇਸ਼ ਨਿਯੁਕਤ ਕੀਤਾ ਹੈ | ਇਸ ਤੋਂ ...

ਪੂਰੀ ਖ਼ਬਰ »

ਕਿਰਨ ਖੇਰ ਵਲੋਂ ਸੈਕਟਰ-52 'ਚ ਓਪਨ ਜਿੰਮ ਦਾ ਉਦਘਾਟਨ

ਚੰਡੀਗੜ੍ਹ, 23 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਦੇ ਸੰਸਦ ਮੈਂਬਰ ਕਿਰਨ ਖੇਰ ਵਲੋਂ ਸੈਕਟਰ-52 ਵਿਖੇ ਗਰੀਨ ਬੈਲਟ ਓਪਨ ਜਿੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਇਲਾਕਾ ਕੌਾਸਲਰ ਚੰਦਰਾਵਤੀ ਸ਼ੁਕਲਾ ਤੋਂ ਇਲਾਵਾ ਸਥਾਨਕ ਲੋਕ ਵੀ ਮੌਜੂਦ ਸਨ | ਸ੍ਰੀਮਤੀ ਸ਼ੁਕਲਾ ਨੇ ...

ਪੂਰੀ ਖ਼ਬਰ »

ਜਾਗੂਆਰ ਦੀ 'ਆਰਟ ਆਫ ਪਰਫਾਰਮੇਂਸ ਟੂਰ' ਚੰਡੀਗੜ੍ਹ ਪਹੁੰਚੀ

ਚੰਡੀਗੜ੍ਹ, 23 ਜੂਨ (ਅ. ਬ.)- ਹੈਦਰਾਬਾਦ ਵਿਚ ਕਾਰਗੁਜ਼ਾਰੀ ਦੌਰੇ ਦੀ ਸਫਲਤਾ ਤੋਂ ਬਾਅਦ ਜਾਗੂਆਰ ਵਲੋਂ ਵਿਜੇਵਾੜਾ, ਚੇਨਈ, ਬੈਂਗਲੂਰ, ਮੁੰਬਈ, ਅਹਿਮਦਾਬਾਦ, ਜੈਪੁਰ ਤੇ ਨਵੀਂ ਦਿੱਲੀ ਤੋਂ ਬਾਅਦ ਆਪਣੇ ਆਨੰਦਦਾਇਕ ਡਰਾਇਵ ਦਾ ਤਜਰਬਾ ਵਿੱਤੀ ਸਾਲ 18-19 ਦੀ ਕਾਰਗੁਜ਼ਾਰੀ ...

ਪੂਰੀ ਖ਼ਬਰ »

ਬ੍ਰਹਮਕੁਮਾਰੀਜ਼ ਸੰਸਥਾ ਵਲੋਂ ਸਾਲਾਨਾ ਸਮਾਗਮ

ਚੰਡੀਗੜ•, 23 ਜੂਨ (ਅਜਾਇਬ ਸਿੰਘ ਔਜਲਾ)- ਸਥਾਨਕ ਟੈਗੋਰ ਥੀਏਟਰ ਵਿਖੇ ਬ੍ਰਹਮਕੁਮਾਰੀਜ ਸੰਸਥਾ ਵਲੋਂ ਆਪਣਾ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਦੀਆ ਚੌਧਰੀ ਬਤੌਰ ਮੁੱਖ ਮਹਿਮਾਨ ਪੁੱਜੇ ਜਦਕਿ ਚੰਡੀਗੜ• ਦੇ ਅਧਿਕਾਰੀ ਅਨੁਰਾਗ ਅਗਰਵਾਲ ਆਈ.ਏ.ਐਸ. ਤੋਂ ਇਲਾਵਾ ...

ਪੂਰੀ ਖ਼ਬਰ »

ਫੁੱਟਬਾਲ ਟੂਰਨਾਮੈਂਟ 29 ਤੋਂ

ਖਿਜਰਾਬਾਦ, 23 ਜੂਨ (ਰੋਹਿਤ ਗੁਪਤਾ)- ਪਿੰਡ ਤਿਊੜ ਦੇ ਦਸ਼ਮੇਸ਼ ਸਪੋਰਟਸ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 18 ਸਾਲ 7 ਸਾਈਡ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 29 ਜੂਨ ਤੋਂ 1 ਜੁਲਾਈ ਤੱਕ ਪਿੰਡ ਤਿਊੜ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ 'ਚ ਵਾਧਾ ਚਿੰਤਾ ਦਾ ਵਿਸ਼ਾ- ਜੇ. ਪੀ. ਸਿੰਘ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ. ਪੀ. ਨੇ ਕਿਹਾ ਕਿ ਸਿੱਖਾਂ ਨਾਲ ਭਾਰਤ ਵਿਚ ਵਿਤਕਰੇ ਦੀਆਂ ਘਟਨਾਵਾਂ ਬਹੁਤ ਤੇਜੀ ਨਾਲ ਵੱਧ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਜੇ. ਪੀ. ਨੇ ਕਿਹਾ ਕਿ ਜਿਹੜੇ ਸਿੱਖ ...

ਪੂਰੀ ਖ਼ਬਰ »

ਕੰਗ ਦੀ ਅਗਵਾਈ 'ਚ ਕੇਂਦਰ ਸਰਕਾਰ ਿਖ਼ਲਾਫ਼ ਰੋਸ ਦਾ ਪ੍ਰਗਟਾਵਾ

ਖਰੜ, 23 ਜੂਨ (ਜੰਡਪੁਰੀ)- ਕੇਂਦਰ ਸਰਕਾਰ ਵਲੋਂ ਆਏ ਦਿਨ ਵਧਾਈਆਂ ਜਾ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਿਖ਼ਲਾਫ਼ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 'ਚ ਪਿੰਡ ਝੰਜੇੜੀ ਵਿਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਕੰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਆਪਣੇ ਦੁੱਧ ਉਤਪਾਦਕਾਂ ਤੇ ਗਾਹਕਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ- ਚੇਅਰਮੈਨ ਡੂਮੇਵਾਲ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਚੇਅਰਮੈਨ ਮੋਹਨ ਸਿੰਘ ਡੂਮੇਵਾਲ ਨੇ ਪਿਛਲੇ ਦਿਨੀਂ ਮਿਲਕ ਪਲਾਂਟ ਵਿਖੇ ਵਿਜੀਲੈਂਸ ਵਲੋਂ ਕੀਤੀ ਛਾਪੇਮਾਰੀ ਸਬੰਧੀ ਦੋਸ਼ ਲਗਾਇਆ ਕਿ ਇਹ ਸਭ ਕੁਝ ਮੁਕਾਬਲੇ ਦੇ ਬ੍ਰਾਂਡਾਂ ਜਿਵੇਂ ਅਮੂਲ ...

ਪੂਰੀ ਖ਼ਬਰ »

ਇਸ ਵਾਰ ਵੀ ਭਰ ਗਰਮੀਆਂ 'ਚ ਸ਼ਹਿਰ 'ਚ ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਹਰ ਸਾਲ ਦੀ ਤਰ੍ਹਾਂ ਭਰ ਗਰਮੀਆਂ ਵਿਚ ਇਸ ਸਾਲ ਫਿਰ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਦੁਕਾਨਦਾਰਾਂ ਨੂੰ ਟੈਂਕਰ ਮੰਗਵਾ ਕੇ ਕੰਮ ...

ਪੂਰੀ ਖ਼ਬਰ »

ਅੱਜ ਕੁਰਾਲੀ ਦੀ ਕੱਪੜਾ ਮਾਰਕੀਟ ਬੰਦ ਰਹੇਗੀ

ਕੁਰਾਲੀ, 23 ਜੂਨ (ਹਰਪ੍ਰੀਤ ਸਿੰਘ)- ਸਥਾਨਕ ਕਲਾਥ ਮਰਚੈਂਟਸ ਐਸੋਸੀਏਸ਼ਨ ਵਲੋਂ ਜੂਨ ਤੇ ਜੂਲਾਈ ਦੇ ਆਖਰੀ ਐਤਵਾਰ ਨੂੰ ਸ਼ਹਿਰ ਦੀ ਕੱਪੜਾ ਮਾਰਕੀਟ ਬੰਦ ਰੱਖੀ ਜਾਵੇਗੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਅਰੋੜਾ, ਰਛਪਾਲ ਸਿੰਘ, ਇੰਦਰਜੀਤ ...

ਪੂਰੀ ਖ਼ਬਰ »

ਸ਼ਿਵ ਸੈਨਾ ਹਿੰਦ ਦੀ ਸੂਬਾ ਪ੍ਰਧਾਨ ਿਖ਼ਲਾਫ਼ ਮਾਮਲਾ ਦਰਜ

ਡੇਰਾਬੱਸੀ, 23 ਜੂਨ (ਸ਼ਾਮ ਸਿੰਘ ਸੰਧੂ)- ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਾਲੀ ਰਿਕਾਰਡਿੰਗ ਪੋਸਟ ਕਰਨ ਦੇ ਦੋਸ਼ 'ਚ ਡੇਰਾਬੱਸੀ ਪੁਲਿਸ ਵਲੋਂ ਸ਼ਿਵ ਸੈਨਾ ਹਿੰਦ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਤੇ ਸੋਸ਼ਲ ਵਰਕਰ ਦੇ ਿਖ਼ਲਾਫ਼ ਆਈ.ਪੀ.ਸੀ. ਦੀ ਧਾਰਾ 500, 506 ਅਤੇ 509 ...

ਪੂਰੀ ਖ਼ਬਰ »

ਚੈੱਕ ਚੋਰੀ ਕਰਕੇ ਪੈਸੇ ਕਢਵਾਉਣ ਵਾਲਾ ਕਾਬੂ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਥਾਣਾ ਫੇਜ਼-1 ਦੀ ਪੁਲਿਸ ਨੇ ਜਾਅਲੀ ਖਾਤਾ ਖੁਲਵਾ ਕੇ ਕਿਸੇ ਵਿਅਕਤੀ ਦੇ ਨਾਂਅ ਦਾ ਚੈੱਕ ਕਲੀਅਰ ਕਰਵਾਉਣ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਰਜਨੀਸ਼ ਚੌਹਾਨ ਵਾਸੀ ਅੰਮਿ੍ਤਸਰ ਵਜੋਂ ਹੋਈ ...

ਪੂਰੀ ਖ਼ਬਰ »

ਧੋਖਾਧੜੀ ਦੇ ਦੋਸ਼ ਹੇਠ ਬਿਲਡਰ ਿਖ਼ਲਾਫ਼ ਮਾਮਲਾ ਦਰਜ

ਜ਼ੀਰਕਪੁਰ, 23 ਜੂਨ (ਹੈਪੀ ਪੰਡਵਾਲਾ)- ਪੁਲਿਸ ਨੇ ਗਾਜ਼ੀਪੁਰ ਸੜਕ 'ਤੇ ਪੈਂਦੇ ਐਰੋ ਹੋਮਜ਼ ਦੇ ਬਿਲਡਰ ਿਖ਼ਲਾਫ਼ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ¢ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਰੇਸ਼ ਗੌਰਵ ਵਾਸੀ ਪੀਰਮੁਛੱਲਾ ਨੇ ਦੱਸਿਆ ਕਿ ਉਸ ਨੇ ਨੀਤਿਨ ...

ਪੂਰੀ ਖ਼ਬਰ »

ਛਬੀਲ ਪੀਣ ਆਈ 7 ਸਾਲਾ ਬੱਚੀ ਨੂੰ ਕਾਰ ਨੇ ਮਾਰੀ ਟੱਕਰ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਛਬੀਲ 'ਤੇ ਪਾਣੀ ਪੀਣ ਆਈ 7 ਸਾਲਾ ਬੱਚੀ ਨੂੰ ਸੜਕ ਪਾਰ ਕਰਦੇ ਸਮੇਂ ਇਕ ਆਲਟੋ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਬੱਚੀ ਨੂੰ ਟੱਕਰ ਮਾਰਨ ਵਾਲਾ ਕਾਰ ਚਾਲਕ ਇਕ ਨਿੱਜੀ ਹਸਪਤਾਲ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੀਤੇ

ਜ਼ੀਰਕਪੁਰ, 23 ਜੂਨ (ਹੈਪੀ ਪੰਡਵਾਲਾ)- ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਡੇਰਾਬੱਸੀ ਦੀ ਐਸ. ਐਮ. ਓ. ਡਾ: ਸੰਗੀਤਾ ਜੈਨ ਦੀ ਅਗਵਾਈ ਹੇਠ ਨਗਲਾ ਸੜਕ 'ਤੇ ਤੰਬਾਕੂ ਵੇਚਣ ਵਾਲਿਆਂ ਿਖ਼ਲਾਫ਼ ਜਾਂਚ ਮੁਹਿੰਮ ਚਲਾਈ ਗਈ | ਹੈਲਥ ਇੰਸਪੈਕਟਰ ਰਜਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ...

ਪੂਰੀ ਖ਼ਬਰ »

ਦੁੱਲਵਾਂ ਵਾਸੀਆਂ ਵਲੋਂ ਰੇਤ-ਬਜਰੀ ਦੇ ਭਰੇ ਟਿੱਪਰ ਘੇਰ ਕੇ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਖਿਜ਼ਰਾਬਾਦ, 23 ਜੂਨ (ਰੋਹਿਤ ਗੁਪਤਾ)- ਬੇਸ਼ੱਕ ਰਾਜ ਸਰਕਾਰ ਦੇ ਕਾਗਜ਼ਾਂ 'ਚ ਸਮੁੱਚੇ ਸੂਬੇ ਅੰਦਰ ਨਾਜਾਇਜ਼ ਮਾਈਨਿੰਗ ਪੂਰੀ ਤਰ੍ਹਾਂ ਬੰਦ ਹੈ, ਪਰ ਫ਼ੇਰ ਵੀ ਰੇਤ ਮਾਫੀਆ ਵਲੋਂ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਨਾਲ ਸ਼ਰੇਆਮ ...

ਪੂਰੀ ਖ਼ਬਰ »

ਪਲਾਸਟਿਕ ਦੀ ਵਰਤੋਂ ਨਾ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ- ਸੰਦੀਪ ਹਾਂਸ

ਐੱਸ. ਏ. ਐੱਸ. ਨਗਰ, 23 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਉਦਯੋਗਿਕ ਖੇਤਰ ਫੇਜ਼­-7 ਸਥਿਤ ਗਿਲਾਡ ਇਲੈਕਟ੍ਰੋਨਿਕ ਪ੍ਰਾਈਵੇਟ ਲਿਮਟਡ ਵਿਖੇ ਪਲਾਸਟਿਕ ਦੀਆਂ ਵਸਤੂਆਂ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਫੈਕਟਰੀ ਕਰਮਚਾਰੀ ਦੀ ਮੌਤ

ਡੇਰਾਬੱਸੀ, 23 ਜੂਨ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਨੇੜਲੇ ਪਿੰਡ ਜਵਾਹਰਪੁਰ ਸਥਿਤ ਕੰਪਿਊਟਰ ਕੇਅਰ ਟਰੇਡਿੰਗ ਕੰਪਨੀ ਵਿਖੇ 11 ਹਜ਼ਾਰ ਕੇ. ਵੀ. ਦੀਆਂ ਬਿਜਲੀ ਤਾਰਾਂ ਨਾਲ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਫੈਕਟਰੀ 'ਚ ਤਾਇਨਾਤ ਇਕ 34 ਸਾਲਾਂ ਦੇ ਹੈਲਪਰ ਦੀ ਕਰੰਟ ਲੱਗਣ ...

ਪੂਰੀ ਖ਼ਬਰ »

ਗੁਆਂਢੀਆਂ 'ਚ ਝਗੜਾ, ਮਾਮਲਾ ਦਰਜ

ਲਾਲੜੂ, 23 ਜੂਨ (ਰਾਜਬੀਰ ਸਿੰਘ)- ਪਿੰਡ ਜਾਸਤਨਾ ਕਲਾਂ ਵਿਖੇ ਮੱਝ ਨੂੰ ਨਹਾਉਣ ਦੇ ਮਾਮਲੇ ਨੂੰ ਲੈ ਕੇ ਦੋ ਗੁਆਂਢੀਆਂ 'ਚ ਹੋਈ ਤਕਰਾਰਬਾਜ਼ੀ ਆਪਸੀ ਮਾਰਕੁਟਾਈ ਵਿਚ ਬਦਲ ਗਈ | ਇਸ ਮਾਮਲੇ ਵਿਚ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਇਕ ਔਰਤ ਸਮੇਤ ਪੰਜ ਵਿਅਕਤੀਆਂ ਿਖ਼ਲਾਫ਼ ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਨੂੰ ਦੁੱਧ ਦੀ ਪੈਦਾਵਾਰ ਵਧਾਉਣ ਦੇ ਦੱਸੇ ਨੁਕਤੇ

ਖਰੜ, 23 ਜੂਨ (ਮਾਨ)- ਡੇਅਰੀ ਵਿਕਾਸ ਵਿਭਾਗ ਵਲੋਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਦੁੱਧ ਉਤਪਾਦਕਾਂ ਦੇ ਗਿਆਨ ਪੱਧਰ ਨੂੰ ਉੱਚਾ ਚੁੱਕਣ ਤੇ ਡੇਅਰੀ ਧੰਦੇ ਨਾਲ ਜੋੜਨ ਲਈ ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਤਹਿਤ ਪਿੰਡ ਪੀਰ ਸੁਹਾਣਾ ਦੀ ਗ੍ਰਾਮ ਪੰਚਾਇਤ ...

ਪੂਰੀ ਖ਼ਬਰ »

'ਤਿੰਨ ਕਿਤਾਬਾਂ, ਤਿੰਨ ਸ਼ਾਇਰ' ਸਮਾਗਮ ਅੱਜ

ਐੱਸ. ਏ. ਐੱਸ. ਨਗਰ, 23 ਜੂਨ (ਝਾਂਮਪੁਰ)- ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਕਲਾ ਪ੍ਰੀਸ਼ਦ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ 24 ਜੂਨ ਨੂੰ ਸਵੇਰੇ 10 ਵਜੇ ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਸੈਕਟਰ-16 ਚੰਡੀਗੜ੍ਹ ਵਿਚ 'ਤਿੰਨ ਕਿਤਾਬਾਂ, ਤਿੰਨ ਸ਼ਾਇਰ' ...

ਪੂਰੀ ਖ਼ਬਰ »

ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਹੱਡੀਆਂ ਦਾ ਜਾਂਚ ਕੈਂਪ

ਕੁਰਾਲੀ, 23 ਜੂਨ (ਬਿੱਲਾ ਅਕਾਲਗੜ੍ਹੀਆ)- ਮਰੀਜ਼ਾਂ ਤੇ ਬਿਮਾਰਾਂ ਦੀ ਸੇਵਾ ਕਰਨਾ ਹੀ ਸਰਬੋਤਮ ਸਮਾਜ ਸੇਵਾ ਹੈ ਤੇ ਅਜਿਹੇ ਸਮਾਜਿਕ ਕਾਰਜ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਸ਼ਲਾਘਾ ਦੀ ਪਾਤਰ ਹਨ | ਇਹ ਵਿਚਾਰ ਯਾਦਵਿੰਦਰ ਸਿੰਘ ਬੰਨੀ ਕੰਗ ਪੁੱਤਰ ਜਗਮੋਹਨ ਸਿੰਘ ...

ਪੂਰੀ ਖ਼ਬਰ »

ਖਰੜ ਦਾ ਡੰਪਿੰਗ ਗਰਾਊਾਡ ਰਿਹਾਇਸ਼ੀ ਕਾਲੋਨੀ ਲਈ ਬਣਿਆ ਵੱਡੀ ਸਿਰਦਰਦੀ

ਗੁਰਮੁੱਖ ਸਿੰਘ ਮਾਨ ਖਰੜ, 23 ਜੂਨ- ਸ਼ਹਿਰਾਂ ਤੇ ਪਿੰਡਾਂ ਵਿਚ ਕੂੜਾ ਸੁੱਟਣ ਲਈ ਕੋਈ ਢੱੁਕਵੀਆਂ ਥਾਵਾਂ ਨਾ ਹੋਣ ਕਾਰਨ ਕੂੜਾ-ਕਰਕਟ ਖੁੱਲੇਆਮ ਸੁੱਟਣ ਕਾਰਨ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਹੋ ਰਿਹਾ ਹੈ ਕਿਉਂਕਿ ਬਰਸਾਤ ਦੇ ਦਿਨਾਂ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਦੇ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਚੰਡੀਗੜ੍ਹ ਵਿਖੇ ਹੋਏ ਪਹਿਲੇ ਸਪੋਰਟਸ ਕੌਨਕਲੇਵ ਨਾਮੀ ਇਕ ਭਰਵੇਂ ਸਮਾਗਮ ਵਿਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਪੰਜਾਬ ਸਰਕਾਰ ਵਲੋਂ ਸਨਮਾਨ ...

ਪੂਰੀ ਖ਼ਬਰ »

ਸਫ਼ਾਈ ਮਜ਼ਦੂਰਾਂ ਵਲੋਂ ਨਗਰ ਕੌ ਾਸਲ ਿਖ਼ਲਾਫ਼ ਰੋਸ ਮੁਜ਼ਾਹਰਾ

ਜ਼ੀਰਕਪੁਰ, 23 ਜੂਨ (ਅਵਤਾਰ ਸਿੰਘ)- ਜ਼ੀਰਕਪੁਰ ਵਿਖੇ ਕੂੜਾ ਸੁੱਟਣ ਲਈ ਥਾਂ ਨਾ ਮਿਲਣ ਦੇ ਰੋਸ ਵਜੋਂ ਘਰ-ਘਰ ਤੋਂ ਕੂੜਾ ਚੁੱਕਣ ਵਾਲੇ ਸਫ਼ਾਈ ਮਜ਼ਦੂਰਾਂ ਵਲੋਂ ਜ਼ੀਰਕਪੁਰ ਨਗਰ ਕੌਾਸਲ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ¢ ਮਜ਼ਦੂਰਾਂ ਦਾ ਦੋਸ਼ ਹੈ ਕਿ ਜਿਸ ...

ਪੂਰੀ ਖ਼ਬਰ »

ਪ੍ਰਦੂਸ਼ਣ ਕੰਟਰੋਲ ਬੋਰਡ ਤੇ ਟ੍ਰੈਫ਼ਿਕ ਪੁਲਿਸ ਵਲੋਂ ਵਿਸ਼ੇਸ਼ ਨਾਕੇ ਲਗਾ ਕੇ ਵਾਹਨ ਦੀ ਜਾਂਚ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਜਾਂਚ ਅਤੇ ਵਾਹਨਾਂ 'ਤੇ ਲਗਾਏ ਪ੍ਰੈਸ਼ਰ ਹਾਰਨ ਜਿਨ੍ਹਾਂ ਕਾਰਨ ਆਵਾਜ਼ ਸ਼ੋਰ ਪ੍ਰਦੂਸ਼ਣ ਪੈਦਾ ਹੁੰਦਾ ਹੈ ਦੀ ਜਾਂਚ ਲਈ ਏਅਰਪੋਰਟ ਰੋਡ ਸਮੇਤ ਜ਼ਿਲ੍ਹੇ 'ਚ ਵੱਖ­-ਵੱਖ ਥਾਵਾਂ 'ਤੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸਿੱਧੂ ਦਾ ਮੌਲੀ ਬੈਦਵਾਨ ਵਿਖੇ ਸਨਮਾਨ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਵਿਧਾਨ ਸਭਾ ਹਲਕਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਕਾਸ ਕਾਰਜ਼ਾਂ ਨੂੰ ਵਿਸ਼ੇਸ ਤਵੱਜੋ ਦੇ ਕੇ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਵਲੋਂ ਗੋਦ ਲਏ ਪਿੰਡਾਂ ਦੇ ਬੱਚਿਆਂ ਲਈ ਸਮਰ ਕੈਂਪ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸੰਪੂਰਨ ਪੇਂਡੂ ਵਿਕਾਸ ਯੋਜਨਾ ਦੇ ਤਹਿਤ ਗੋਦ ਲਏ ਖੇਤਰ ਦੇ 5 ਪਿੰਡਾਂ ਦੇ ਬੱਚਿਆਂ ਤੇ ਸਕੂਲਾਂ ਦੇ ਵਿਦਿਆਰਥੀਆਂ ਦੇ ਹੁਨਰ ਤੇ ਪ੍ਰਤਿਭਾ ਨੰੂ ...

ਪੂਰੀ ਖ਼ਬਰ »

ਹਲਕਾ ਡੇਰਾਬੱਸੀ 'ਚ ਸਰਕਾਰੀ ਪਾਖ਼ਾਨਾ ਯੋਜਨਾ ਨੂੰ ਸਿਰੇ ਲਾਉਣ ਤੋਂ ਪਹਿਲਾਂ ਹੀ ਬੰਦ ਕਰਨ ਦਾ ਫੁਰਮਾਨ

ਹਰਦੀਪ ਸਿੰਘ ਹੈਪੀ ਪੰਡਵਾਲਾ ਜ਼ੀਰਕਪੁਰ, 23 ਜੂਨ- ਕੇਂਦਰ ਸਰਕਾਰ ਨੇ ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਦੇ ਹਰੇਕ ਪਰਿਵਾਰ ਨੂੰ ਲੋੜ ਅਨੁਸਾਰ ਆਪਣਾ ਪਾਖ਼ਾਨਾ ਬਣਾ ਕੇ ਦੇਣ ਦਾ ਮਿਸ਼ਨ ਆਰੰਭਿਆ ਹੋਇਆ ਹੈ, ਤਾਂ ਕਿ ਕੋਈ ਵੀ ਨਾਗਰਿਕ ਖੁੱਲੇ 'ਚ ਪਾਖ਼ਾਨਾ ਨਾ ਜਾਵੇ | ...

ਪੂਰੀ ਖ਼ਬਰ »

ਕੰਗ ਦੀ ਅਗਵਾਈ 'ਚ ਕੇਂਦਰ ਸਰਕਾਰ ਿਖ਼ਲਾਫ਼ ਰੋਸ ਦਾ ਪ੍ਰਗਟਾਵਾ

ਖਰੜ, 23 ਜੂਨ (ਜੰਡਪੁਰੀ)- ਕੇਂਦਰ ਸਰਕਾਰ ਵਲੋਂ ਆਏ ਦਿਨ ਵਧਾਈਆਂ ਜਾ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਿਖ਼ਲਾਫ਼ ਜਗਮੋਹਨ ਸਿੰਘ ਕੰਗ ਸਾਬਕਾ ਕੈਬਨਿਟ ਮੰਤਰੀ ਦੀ ਅਗਵਾਈ 'ਚ ਪਿੰਡ ਝੰਜੇੜੀ ਵਿਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਕੰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਸਿੱਖਾਂ ਨਾਲ ਵਿਤਕਰੇ ਦੀਆਂ ਘਟਨਾਵਾਂ 'ਚ ਵਾਧਾ ਚਿੰਤਾ ਦਾ ਵਿਸ਼ਾ- ਜੇ. ਪੀ. ਸਿੰਘ

ਐੱਸ. ਏ. ਐੱਸ. ਨਗਰ, 23 ਜੂਨ (ਕੇ. ਐੱਸ. ਰਾਣਾ)- ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ. ਪੀ. ਨੇ ਕਿਹਾ ਕਿ ਸਿੱਖਾਂ ਨਾਲ ਭਾਰਤ ਵਿਚ ਵਿਤਕਰੇ ਦੀਆਂ ਘਟਨਾਵਾਂ ਬਹੁਤ ਤੇਜੀ ਨਾਲ ਵੱਧ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਜੇ. ਪੀ. ਨੇ ਕਿਹਾ ਕਿ ਜਿਹੜੇ ਸਿੱਖ ...

ਪੂਰੀ ਖ਼ਬਰ »

ਟੋਏ 'ਚ ਡਿਗ ਕੇ ਮੋਟਰਸਾਈਕਲ ਸਵਾਰ ਜ਼ਖ਼ਮੀ

ਡੇਰਾਬੱਸੀ, 23 ਜੂਨ (ਗੁਰਮੀਤ ਸਿੰਘ)- ਪਿੰਡ ਮੁਬਾਰਿਕਪੁਰ ਵਿਖੇ ਪਾਣੀ ਦੀ ਪਾਈਪ ਲਾਈਨ ਠੀਕ ਕਰਨ ਲਈ ਪੁੱਟੇ ਟੋਏ 'ਚ ਇਕ ਨੌਜਵਾਨ ਮੋਟਰਸਾਈਕਲ ਸਮੇਤ ਡਿਗ ਕੇ ਜ਼ਖ਼ਮੀ ਹੋ ਗਿਆ | ਇਹ ਹਾਦਸਾ ਰਾਤ ਕਰੀਬ 10 ਵਜੇ ਉਸ ਸਮੇਂ ਵਾਪਰਿਆ, ਜਦੋਂ ਉਕਤ ਥਾਂ 'ਤੇ ਹਨੇਰਾ ਛਾਇਆ ਹੋਇਆ ਸੀ | ...

ਪੂਰੀ ਖ਼ਬਰ »

ਜ਼ੀਰਕਪੁਰ ਦੇ ਇਕ ਹੋਟਲ ਦੇ ਪ੍ਰਬੰਧਕਾਂ 'ਤੇ ਮੁਲਾਜ਼ਮਾਂ ਨੇ ਟੈਕਸ ਚੋਰੀ ਤੇ ਸ਼ੋਸ਼ਣ ਕਰਨ ਦੇ ਦੋਸ਼ ਲਾਏ

ਡੇਰਾਬੱਸੀ, 23 ਜੂਨ (ਗੁਰਮੀਤ ਸਿੰਘ)- ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਜ਼ੀਰਕਪੁਰ ਵਿਖੇ ਸਥਿਤ ਨਾਮੀ ਹੋਟਲ 'ਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਹੋਟਲ ਪ੍ਰਬੰਧਕਾਂ 'ਤੇ ਕਥਿਤ ਟੈਕਸ ਚੋਰੀ ਕਰਕੇ ਸਰਕਾਰ ਨੂੰ ਚੂਨਾ ਲਗਾਉਣ ਤੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਨ ਦੇ ...

ਪੂਰੀ ਖ਼ਬਰ »

ਲੋਕ ਭਲਾਈ ਸੰਸਥਾ ਵਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਮੰਗ-ਪੱਤਰ

ਲਾਲੜੂ, 23 ਜੂਨ (ਰਾਜਬੀਰ ਸਿੰਘ)- ਲੋਕ ਭਲਾਈ ਸੰਸਥਾ ਲਾਲੜੂ ਦੇ ਪ੍ਰਧਾਨ ਹਰਵਿੰਦਰ ਸਿੰਘ ਝਾਰਮੜੀ ਦੀ ਅਗਵਾਈ ਹੇਠ ਇਕ ਵਫ਼ਦ ਜਿਸ ਵਿਚ 7 ਨੰਬਰ ਵਾਰਡ ਦੀ ਕੌਾਸਲਰ ਦੇ ਪਤੀ ਘਣਸ਼ਿਆਮ ਦਾਸ ਬੰਟੀ, ਪਵਨ ਕੁਮਾਰ ਸ਼ਰਮਾ, ਮੋਹਨ ਸਿੰਘ ਫ਼ੌਜੀ, ਨੰਦ ਲਾਲ, ਸ਼ਿਵ ਦਿਆਲ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸਾਚਾ ਧਨੁ ਸਾਹਿਬ 'ਚ ਸਮਾਗਮ ਕੱਲ੍ਹ ਤੋਂ

ਐੱਸ. ਏ. ਐੱਸ. ਨਗਰ, 23 ਜੂਨ (ਨਰਿੰਦਰ ਸਿੰਘ ਝਾਂਮਪੁਰ)- ਗੁਰਦੁਆਰਾ ਸਾਚਾ ਧਨੁ ਸਾਹਿਬ ਫੇਜ਼ 3ਬੀ1 ਵਿਖੇ ਗੁਰਮਤਿ ਸਮਾਗਮ 25, 28 ਅਤੇ 29 ਜੂਨ ਨੂੰ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ...

ਪੂਰੀ ਖ਼ਬਰ »

ਬੀਬੀ ਰਜਿੰਦਰ ਕੌਰ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ

ਖਰੜ, 23 ਜੂਨ (ਜੰਡਪੁਰੀ)- ਮਹਿਲਾ ਕਾਂਗਰਸ ਦੀ ਇਕ ਮੀਟਿੰਗ ਪਿੰਡ ਨਿਆਂ ਸ਼ਹਿਰ ਬਡਾਲਾ ਵਿਖੇ ਜ਼ਿਲ੍ਹ•ਾ ਮੁਹਾਲੀ ਦੀ ਪ੍ਰਧਾਨ ਬੀਬੀ ਸਵਰਨਜੀਤ ਕੌਰ ਦੀ ਅਗਵਾਈ ਹੇਠ ਹੋਈ ਜਿਸ ਵਿਚ ਬੀਬੀ ਰਜਿੰਦਰ ਕੌਰ ਨੰੂ ਪਿੰਡ ਨਿਆਂ ਸ਼ਹਿਰ ਦੀ ਪ੍ਰਧਾਨ ਬਣਾਇਆ ਗਿਆ | ਬੀਬੀ ਸਵਰਨਜੀਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX