ਤਾਜਾ ਖ਼ਬਰਾਂ


ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
. . .  1 minute ago
ਮੱਲਾਂਵਾਲਾ, 18 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮੱਲਾਂਵਾਲਾ ਤੋਂ ਥੋੜੀ ਦੂਰੀ 'ਤੇ ਪੈਂਦੇ ਪਿੰਡ ਕਾਲੇ ਕੇ ਹਿਥਾੜ 'ਚ ਇੱਕ ਨੌਜਵਾਨ ਨਸ਼ਿਆਂ ਕਾਰਨ ਮੌਤ ਦੀ ਹੋ ਗਈ। ਪਰਿਵਾਰ ਮੈਂਬਰਾਂ ਮੁਤਾਬਕ ਮ੍ਰਿਤਕ ਤੋਤਾ ਸਿੰਘ (20) ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰਨ ਦਾ ਆਦੀ...
ਕੈਪਟਨ ਅਮਰਿੰਦਰ ਸਿੰਘ ਨੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  9 minutes ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਿਆਸੀ ਕੈਦੀ ਹਰਨੇਕ ਸਿੰਘ ਭਾਪ ਦੀ ਪੰਜਾਬ ਦੀ ਜੇਲ੍ਹ 'ਚ ਤਬਾਦਲੇ 'ਚ ਤੇਜ਼ੀ ਲਿਆਉਣ ਲਈ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਦਰਾ ਰਾਜੇ ਨੂੰ ਚਿੱਠੀ ਲਿਖੀ ਹੈ। ਹਰਨੇਕ ਸਿੰਘ ਮੌਜੂਦਾ ਸਮੇਂ...
ਅੱਤਵਾਦੀ ਗੁਰਦੀਪ ਖਹਿਰਾ ਦੀ ਰਿਹਾਈ ਲਈ ਕੈਪਟਨ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ
. . .  28 minutes ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀ ਗੁਰਦੀਪ ਸਿੰਘ ਖਹਿਰਾ ਦੀ ਚੰਗੇ ਵਤੀਰੇ ਦੇ ਆਧਾਰ 'ਤੇ ਸਮੇਂ ਤੋਂ ਪਹਿਲਾਂ ਰਿਹਾਈ ਲਈ ਕਰਨਾਟਕ ਦੇ ਮੁੱਖ ਮੰਤਰੀ ਐਚ. ਡੀ. ਕੁਮਾਰਸਵਾਮੀ ਨੂੰ ਚਿੱਠੀ ਲਿਖੀ ਹੈ। ਦਿੱਲੀ ਅਤੇ ਬਿਹਾਰ...
ਅੰਮ੍ਰਿਤਸਰ ਦੇ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਲਈ 150 ਕਰੋੜ ਰੁਪਏ ਦੀ ਲਾਗਤ ਦੇ ਪ੍ਰਾਜੈਕਟ ਦਾ ਜਲਦ ਹੋਵੇਗਾ ਟੈਂਡਰ- ਸਿੱਧੂ
. . .  49 minutes ago
ਚੰਡੀਗੜ੍ਹ, 18 ਜੁਲਾਈ- ਗੁਰੂ ਕੀ ਨਗਰੀ ਅੰਮ੍ਰਿਤਸਰ ਨੂੰ ਵਿਕਾਸ ਦੇ ਸਮੂਹ ਮਾਪਦੰਡਾਂ ਪੱਖੋਂ ਉੱਚ ਕੋਟੀ ਦਾ ਸ਼ਹਿਰ ਬਣਾਉਣ ਅਤੇ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਵਿਸ਼ੇਸ਼ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ 150 ਕਰੋੜ ਰੁਪਏ ਦੀ ਲਾਗਤ ਨਾਲ...
ਬਾਬਾ ਬਜਿੰਦਰ ਸਿੰਘ ਮਾਸਟਰ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਮੁਰਦਿਆਂ ਨੂੰ ਜਿਊਂਦਾ ਕਰਨ ਦਾ ਦਾਅਵਾ ਕਰਨ ਵਾਲੇ ਬਾਬਾ ਬਜਿੰਦਰ ਸਿੰਘ ਮਾਸਟਰ ਨੂੰ ਮੋਹਾਲੀ ਪੁਲਿਸ ਨੇ ਇੱਕ ਲੜਕੀ ਨਾਲ ਜਬਰ-ਜਨਾਹ ਕਰਨ ਅਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਅੱਜ ਦਿੱਲੀ ਹਵਾਈ ਅੱਡੇ ਤੋਂ...
15 ਸਾਲਾ ਮੰਦਬੁੱਧੀ ਲੜਕੀ ਨਾਲ ਤਿੰਨ ਵਿਅਕਤੀਆਂ ਨੇ ਕੀਤਾ ਜਬਰ-ਜਨਾਹ
. . .  about 1 hour ago
ਪਟਿਆਲਾ, 18 ਜੁਲਾਈ- 15 ਸਾਲਾ ਮੰਦਬੁੱਧੀ ਲੜਕੀ ਨਾਲ 3 ਵਿਅਕਤੀਆਂ ਵਲੋਂ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਗੁਜ਼ਰਹੇੜੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ...
ਸਰਕਾਰ ਨੇ ਗੰਨਾ ਕੀਮਤ 'ਚ ਕੀਤਾ ਵਾਧਾ
. . .  about 1 hour ago
ਨਵੀਂ ਦਿੱਲੀ, 18 ਜੁਲਾਈ - ਸੂਤਰਾਂ ਮੁਤਾਬਿਕ ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਮਾਰਕਿਟਿੰਗ ਸਾਲ 'ਚ ਸ਼ੂਗਰ ਮਿਲਾਂ ਵਲੋਂ ਘੱਟੋ ਘੱਟ ਕੀਮਤ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਗੰਨਾ ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ। ਘਟੋ ਘੱਟ ਕੀਮਤ ਵਧਾਉਣ...
ਅਸਾਮ ਸਰਕਾਰ ਨੇ ਹਿਮਾ ਦਾਸ ਨੂੰ ਸੂਬੇ ਦੀ ਸਪੋਰਟਸ ਅੰਬੈਸਡਰ ਬਣਾਉਣ ਦਾ ਕੀਤਾ ਐਲਾਨ
. . .  about 1 hour ago
ਦਿਸਪੁਰ, 18 ਜੁਲਾਈ- ਅਸਾਮ ਦੇ ਮੁੱਖ ਮੰਤਰੀ ਸਬਰਾਨੰਦ ਸੋਨੋਵਾਲ ਨੇ ਹਿਮਾ ਦਾਸ ਨੂੰ ਸੂਬੇ ਦੀ ਪਹਿਲੀ ਸਪੋਰਟਸ ਅੰਬੈਸਡਰ ਬਣਾਉਣ ਦਾ ਐਲਾਨ ਕੀਤਾ ਹੈ। ਹਿਮਾ ਨੇ ਫਿਨਲੈਂਡ 'ਚ ਆਯੋਜਿਤ ਵਰਲਡ ਅੰਡਰ-20 ਚੈਂਪੀਅਨਸ਼ਿਪ 'ਚ ਔਰਤਾਂ ਦੀ 400 ਮੀਟਰ ਦੌੜ 'ਚ...
ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਸਪੱਸ਼ਟ ਬਹੁਮਤ ਸਾਬਤ ਕਰਾਂਗੇ- ਅਠਵਲੇ
. . .  about 1 hour ago
ਨਵੀਂ ਦਿੱਲੀ, 18 ਜੁਲਾਈ- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੇ 'ਕਿਸੇ ਨੇ ਕਿਹਾ, ਸਾਡੇ ਲੋਕ ਬਹੁਮਤ ਨਹੀਂ ਹੈ' ਵਾਲੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਕੇਂਦਰੀ ਮੰਤਰੀ ਰਾਮਦਾਸ ਅਠਵਲੇ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹੱਦੋ ਵੱਧ ਆਤਮ ਵਿਸ਼ਵਾਸ ਕਿਸੇ...
ਕਾਂਗੜਾ ਜਹਾਜ਼ ਹਾਦਸਾ : ਹਵਾਈ ਫੌਜ ਨੇ ਜਾਂਚ ਦੇ ਦਿੱਤੇ ਹੁਕਮ
. . .  about 2 hours ago
ਪਠਾਨਕੋਟ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਅੱਜ ਦੁਪਹਿਰੇ ਲੜਾਕੂ ਜਹਾਜ਼ ਮਿਗ-21 ਦੇ ਹਾਦਸਾਗ੍ਰਸਤ ਹੋਣ ਦੇ ਕਾਰਨਾਂ ਸੰਬੰਧੀ ਭਾਰਤੀ ਹਵਾਈ ਫੌਜ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਜਹਾਜ਼ ਨੇ ਦੁਪਹਿਰ 12.20 ਵਜੇ ਪਠਾਨਕੋਟ ਏਅਰ ਫੋਰਸ...
ਬੇਭਰੋਸਗੀ ਮਤੇ 'ਤੇ ਬੋਲੀ ਸੋਨੀਆ- ਕੌਣ ਕਹਿੰਦਾ ਹੈ ਸਾਡੇ ਕੋਲ ਬਹੁਮਤ ਨਹੀਂ
. . .  about 2 hours ago
ਨਵੀਂ ਦਿੱਲੀ, 18 ਜੁਲਾਈ- ਸੰਸਦ ਦੇ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਵਿਰੋਧੀ ਧਿਰਾਂ ਵਲੋਂ ਲੋਕ ਸਭਾ 'ਚ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸਪੀਕਰ ਸੁਮਿੱਤਰਾ ਮਹਾਜਨ ਵਲੋਂ ਸਵੀਕਾਰ ਕਰ ਲਿਆ ਗਿਆ। ਮਤੇ 'ਤੇ ਸ਼ੁੱਕਰਵਾਰ ਨੂੰ ਲੋਕ...
ਸਰਕਾਰੀ ਸਕੂਲਾਂ 'ਚ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ ਵਰਤਣ 'ਤੇ ਰੋਕ
. . .  about 2 hours ago
ਮਾਹਿਲਪੁਰ 18 ਜੁਲਾਈ (ਦੀਪਕ ਅਗਨੀਹੋਤਰੀ)- ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਵਲੋਂ ਵਰਤੀਆਂ ਜਾ ਰਹੀਆਂ ਨਿੱਜੀ ਪਬਲਿਸ਼ਰਜ਼ ਦੀਆਂ ਗਾਈਡਾਂ 'ਤੇ ਰੋਕ ਲਗਾ ਕੇ ਹਦਾਇਤ ਕੀਤੀ ਹੈ ਕਿ ਇਨ੍ਹਾਂ ਹੁਕਮਾਂ ਦੀ...
ਲੜਾਕੂ ਜਹਾਜ਼ ਹਾਦਸਾਗ੍ਰਸਤ : ਪਾਈਲਟ ਦੀ ਹੋਈ ਮੌਤ
. . .  about 2 hours ago
ਸ਼ਿਮਲਾ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪੱਟਾ ਜੱਟੀਆਂ 'ਚ ਹੋਏ ਇਸ...
ਅਫ਼ਸਰਾਂ ਦਾ ਅਪਰਾਧੀਆਂ ਨਾਲ ਗਠਜੋੜ ਤੋੜਨ ਲਈ ਪੰਜਾਬ ਪੁਲਿਸ ਨੇ ਬਣਾਈ ਨਵੀਂ ਨੀਤੀ
. . .  about 2 hours ago
ਚੰਡੀਗੜ੍ਹ, 18 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਨੇ ਇੱਕ ਪੁਲਿਸ ਸਟੇਸ਼ਨ ਦੇ ਅੰਦਰ ਐਸ. ਐਚ. ਓ. ਅਤੇ ਮੁਣਸ਼ੀ ਦੇ ਕਾਰਜਕਾਲ ਦੀ ਹੱਦ ਵਧਾ ਕੇ ਤਿੰਨ ਸਾਲ ਅਤੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੇ ਕਾਰਜਕਾਲ...
ਹਿਮਾਚਲ ਪ੍ਰਦੇਸ਼ 'ਚ ਹਾਵਾਈ ਫੌਜ ਦਾ ਜਹਾਜ਼ ਹਾਦਸਾਗ੍ਰਸਤ, ਪਠਾਨਕੋਟ ਤੋਂ ਭਰੀ ਸੀ ਉਡਾਣ
. . .  about 3 hours ago
ਸ਼ਿਮਲਾ, 18 ਜੁਲਾਈ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਭਾਰਤੀ ਫੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਤੋਂ ਬਾਅਦ ਪਾਇਲਟ ਲਾਪਤਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਪਠਾਨਕੋਟ ਤੋਂ ਉਡਾਣ ਭਰੀ...
ਮਾਨਸੂਨ ਇਜਲਾਸ : ਬੇਭਰੋਸਗੀ ਮਤੇ 'ਤੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਹੋਵੇਗੀ ਬਹਿਸ
. . .  about 3 hours ago
ਨਸ਼ਾ ਨਾ ਮਿਲਣ ਕਾਰਨ ਨੌਜਵਾਨ ਦੀ ਮੌਤ
. . .  about 3 hours ago
ਅੰਮ੍ਰਿਤਸਰ 'ਚ ਅਣ-ਅਧਿਕਾਰਕ ਉਸਾਰੀਆਂ 'ਤੇ ਨਗਰ ਨਿਗਮ ਨੇ ਕੀਤੀ ਕਾਰਵਾਈ
. . .  about 4 hours ago
ਨਸ਼ਾ ਤਸਕਰੀ 'ਤੇ ਠੱਲ੍ਹ ਪਾਉਣ ਲਈ ਫ਼ਾਜ਼ਿਲਕਾ ਪੁਲਿਸ ਨੇ ਜਾਰੀ ਕੀਤਾ ਟੋਲ ਫਰੀ ਨੰਬਰ
. . .  about 4 hours ago
ਸ਼ਤੰਰਜ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਮਲਿੱਕਾ ਹਾਂਡਾ ਦਾ ਘਰ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
. . .  about 4 hours ago
ਮਾਨਸੂਨ ਇਜਲਾਸ : ਲੋਕ ਸਭਾ 'ਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਮਨਜ਼ੂਰ
. . .  about 4 hours ago
ਰਾਈਫਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਸਾਬਕਾ ਫੌਜੀ ਦੀ ਮੌਤ
. . .  about 5 hours ago
ਦਿੱਲੀ ਹਾਈਕੋਰਟ ਨੇ ਜੇ. ਐਨ. ਯੂ. ਨੂੰ ਕਨ੍ਹੱਈਆ ਵਿਰੁੱਧ ਕਾਰਵਾਈ ਨਾ ਕਰਨ ਦਾ ਦਿੱਤਾ ਨਿਰਦੇਸ਼
. . .  about 5 hours ago
ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 5 hours ago
ਉੱਘੇ ਸਮਾਜ ਸੇਵੀ ਬਲਰਾਜ ਸਿੰਘ ਸੇਖੋਂ ਦਾ ਦੇਹਾਂਤ
. . .  about 6 hours ago
ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਖ਼ਾਲੀ ਭਾਂਡੇ ਲੈ ਕੇ ਮੰਗੀ ਭੀਖ
. . .  about 6 hours ago
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਇਨਾਮੀ ਮਹਿਲਾ ਨਕਸਲੀ ਢੇਰ
. . .  about 6 hours ago
ਸਰਕਾਰ ਹਰ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ- ਮੋਦੀ
. . .  about 6 hours ago
ਡਾਲਰ ਦੇ ਮੁਕਾਬਲੇ 3 ਪੈਸੇ ਦੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 7 hours ago
ਜੇਲ੍ਹ 'ਚ ਭੁੱਖ ਹੜਤਾਲ 'ਤੇ ਬੈਠੇ ਭਾਈ ਰਾਜੋਆਣਾ ਦਾ ਘਟਿਆ ਤਿੰਨ ਕਿਲੋ ਭਾਰ
. . .  about 7 hours ago
ਅਖਿਲੇਸ਼ ਨੇ ਹਾਦਸੇ 'ਚ ਜ਼ਖਮੀਆਂ ਦੀ ਕੀਤੀ ਮਦਦ
. . .  about 7 hours ago
ਰਾਹੁਲ ਦਾ ਭਾਜਪਾ 'ਤੇ ਇਸ਼ਾਰਿਆਂ 'ਚ ਹਮਲਾ
. . .  about 8 hours ago
ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਹੋਵੇਗਾ ਸ਼ੁਰੂ
. . .  about 9 hours ago
ਨੋਇਡਾ ਇਮਾਰਤ ਹਾਦਸਾ - ਤਿੰਨ ਲੋਕਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ
  •     Confirm Target Language  

ਫਰੀਦਕੋਟ / ਮੁਕਤਸਰ

-ਬਰਗਾੜੀ ਇਨਸਾਫ਼ ਮੋਰਚਾ 23ਵੇਂ ਦਿਨ ਵੀ ਜਾਰੀ- ਇਨਸਾਫ਼ ਨਾ ਦੇਣ ਤੇ ਕੈਪਟਨ ਸਰਕਾਰ ਦਾ ਹਸ਼ਰ ਵੀ ਬਾਦਲ ਸਰਕਾਰ ਵਾਲਾ ਹੋਵੇਗਾ- ਦਾਦੂਵਾਲ

ਬਰਗਾੜੀ, 23 ਜੂਨ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਇਨਸਾਫ਼ ਮੋਰਚਾ ਅੱਜ 23ਵੇਂ ਦਿਨ ਵੀ ਜਾਰੀ ਰਿਹਾ ਜਿਸ 'ਚ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ | ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਮੋਰਚੇ ਦੀਆਂ ਮੰਗਾਂ ਨਾ ਮੰਨੀਆਂ ਤਾਂ ਕੈਪਟਨ ਸਰਕਾਰ ਦਾ ਹਸ਼ਰ ਵੀ ਬਾਦਲ ਸਰਕਾਰ ਵਾਲਾ ਹੋਵੇਗਾ, ਇਨਸਾਫ਼ ਨਾ ਦੇਣ ਤੇ ਪੰਜਾਬ ਦੇ ਲੋਕ ਕੈਪਟਨ ਸਰਕਾਰ ਨੂੰ ਬਖ਼ਸ਼ਣਗੇ ਨਹੀਂ | ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਜੇਕਰ ਸਜ਼ਾਵਾਂ ਨਾ ਦਿੱਤੀਆਂ ਤਾਂ ਖ਼ਾਲਸਾ ਪੰਥ ਖ਼ੁਦ ਖ਼ਾਲਸਾਈ ਤਰੀਕੇ ਨਾਲ ਸਜ਼ਾ ਦੇਣ ਲਈ ਮਜਬੂਰ ਹੋਵੇਗਾ | ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਸਾਰੀਆਂ ਮੰਗਾਂ ਕਾਨੰੂਨੀ ਅਤੇ ਜਾਇਜ਼ ਹਨ ਜਿਸ ਕਾਰਨ ਸਮੂਹ ਧਰਮਾਂ ਦੇ ਲੋਕ ਇਸ ਇਨਸਾਫ਼ ਮੋਰਚੇ ਨੂੰ ਆਪਣੀ ਹਮਾਇਤ ਦੇ ਰਹੇ ਹਨ | ਸਿੱਖ ਕੌਮ ਨੂੰ ਰੋਜ਼ਾਨਾ ਕੋਈ ਨਾ ਕੋਈ ਨਵੀਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਸਿੱਖ ਕੌਮ ਗ਼ੁਲਾਮੀ ਮਹਿਸੂਸ ਕਰ ਰਹੀ ਹੈ | ਕਾਨੂੰਨ ਅਨੁਸਾਰ ਸਿੱਖ ਕੌਮ ਵੀ ਬਰਾਬਰ ਹੱਕਾਂ ਦੀ ਹੱਕਦਾਰ ਹੈ | ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਦੀਪ ਸਿੰਘ ਬਠਿੰਡਾ, ਬਾਬਾ ਬੂਟਾ ਸਿੰਘ, ਸੰਤ ਮੋਹਨ ਦਾਸ ਬਰਗਾੜੀ, ਜਸਵਿੰਦਰ ਸਿੰਘ ਸਾਹੋਕੇ, ਰਣਜੀਤ ਸਿੰਘ ਵਾਂਦਰ, ਸੁਖਪਾਲ ਬਰਗਾੜੀ, ਸੁਖਦੇਵ ਪੰਜਗਰਾੲੀਂ, ਗੁਰਭਿੰਦਰ ਬਰਗਾੜੀ, ਅਮਰਜੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |

ਨਸ਼ੇ ਦਾ ਟੀਕਾ ਲਾਉਣ ਨਾਲ ਨੌਜਵਾਨ ਦੀ ਮੌਤ

ਕੋਟਕਪੂਰਾ, 23 ਜੂਨ (ਮੇਘਰਾਜ)-ਅੱਜ ਸਵੇਰ ਸਮੇਂ ਸਥਾਨਕ ਬਾਬਾ ਜੀਵਨ ਸਿੰਘ ਨਗਰ ਵਿਖੇ ਇਕ ਨੌਜਵਾਨ ਲੜਕੇ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ 'ਤੇ ਸ਼ਹਿਰ ਅੰਦਰ ਸਨਸਨੀ ਫੈਲ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਹੱਲੇ ਦੇ ਕੁਝ ਲੋਕਾਂ ਨੇ ਇਕ ਨੌਜਵਾਨ ...

ਪੂਰੀ ਖ਼ਬਰ »

ਬਿਜਲੀ ਕਰ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ

ਮੰਡੀ ਬਰੀਵਾਲਾ, 23 ਜੂਨ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰੀਵਾਲਾ ਦੇ ਪ੍ਰਧਾਨ ਅਵਤਾਰ ਸਿੰਘ ਵੱਟੂ, ਜਨਰਲ ਸਕੱਤਰ ਦਲਜੀਤ ਸਿੰਘ, ਰੰਧਾਵਾ, ਜਗਦੇਵ ਸਿੰਘ ਕਾਨਿਆਂਵਾਲੀ ਜ਼ਿਲ੍ਹਾ ਪ੍ਰਧਾਨ, ਦਵਿੰਦਰ ਸਿੰਘ ਆਦਿ ਨੇ ਬਿਜਲੀ ਕਰ 13 ਤੋਂ ਵਧਾ ਕੇ 15 ...

ਪੂਰੀ ਖ਼ਬਰ »

ਪੰਜਾਬ ਖੱਤਰੀ ਸਭਾ ਦੀ ਮੀਟਿੰਗ ਅੱਜ

ਸ੍ਰੀ ਮੁਕਤਸਰ ਸਾਹਿਬ, 23 ਜੂਨ (ਪਾਲ)-ਪੰਜਾਬ ਖੱਤਰੀ ਸਭਾ ਦੇ ਮੁਕਤਸਰ ਯੂਨਿਟ ਦੀ ਮੀਟਿੰਗ 24 ਜੂਨ (ਐਤਵਾਰ) ਨੂੰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਸਕੂਲ ਵਿਖੇ ਹੋਵੇਗੀ | ਜਨਰਲ ਸਕੱਤਰ ਜੋਗਿੰਦਰ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੱਤਰੀ ਸਭਾ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 3 ਜ਼ਖ਼ਮੀ

ਜੈਤੋ, 23 ਜੂਨ (ਭੋਲਾ ਸ਼ਰਮਾ)-ਅੱਜ ਦੁਪਿਹਰੇ ਲਗਭਗ 2 ਵਜੇ ਨੇੜਲੇ ਪਿੰਡ ਆਕਲੀਆ, ਜੈਤੋ-ਬਠਿੰਡਾ ਰੋਡ ਪੈਟਰੋਲ ਪੰਪ ਦੇ ਕੋਲ ਇੱਕ ਆਲਟੋ ਕਾਰ (ਨੰਬਰ ਪੀ.ਬੀ 30 ਆਰ 0522) ਦੁਰਘਟਨਾ ਗ੍ਰਸਤ ਹੋਣ ਤੇ ਕਾਰ ਸਵਾਰ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਨੌਜਵਾਨ ਸਹਾਰਾ ...

ਪੂਰੀ ਖ਼ਬਰ »

800 ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਵਿਅਕਤੀ ਕਾਬੂ

ਕੋਟਕਪੂਰਾ, 23 ਜੂਨ (ਮੋਹਰ ਸਿੰਘ ਗਿੱਲ)- ਪੁਲਿਸ ਸਟੇਸ਼ਨ ਥਾਣਾ ਦਿਹਾਤੀ ਕੋਟਕਪੂਰਾ ਦੀ ਪੁਲਿਸ ਪਾਰਟੀ ਨੇ ਇੰਸਪੈਕਟਰ ਮੁਖਤਿਆਰ ਸਿੰਘ ਦੀ ਦੇਖ-ਰੇਖ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਟਰੱਕ ਡਰਾਈਵਰ ਦੀ ਮੌਤ

ਬਰਗਾੜੀ, 23 ਜੂਨ (ਸੁਖਰਾਜ ਸਿੰਘ ਗੋਦਾਰਾ, ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡਾਲਾ ਜੋ ...

ਪੂਰੀ ਖ਼ਬਰ »

ਮਾਈਨਰ 'ਚੋਂ ਪਾਣੀ ਚੋਰੀ ਕਰਨ ਵਾਲਿਆਂ ਨੂੰ ਕਿਸਾਨਾਂ ਵਲੋਂ ਤਾੜਨਾ

ਦੋਦਾ, 23 ਜੂਨ (ਰਵੀਪਾਲ)-ਪਿੰਡ ਆਸਾ ਬੁੱਟਰ ਮਾਈਨਰ (ਕੱਸੀ) ਦਾ ਪਾਣੀ ਕੱਚੀ ਨਹਿਰ 'ਚ ਤੋੜਨ ਵਾਲਿਆਂ ਨੂੰ ਕਿਸਾਨਾਂ ਨੇ ਤਾੜਨਾ ਕੀਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਪਿੰਡ ਆਸਾ ਬੁੱਟਰ ਦੇ ਆਗੂ ਕਿਸਾਨ ਜਸਕਰਨ ਸਿੰਘ ਜੱਸੀ ਮੈਂਬਰ, ਜੀਤ ਮੈਂਬਰ, ...

ਪੂਰੀ ਖ਼ਬਰ »

ਨਵੀਂ ਦਾਣਾ ਮੰਡੀ ਨੂੰ ਜਾਂਦੀ ਸੜਕ ਦਾ ਬੁਰਾ ਹਾਲ

ਕੋਟਕਪੂਰਾ, 23 ਜੂਨ (ਮੇਘਰਾਜ)-ਸਥਾਨਕ ਡੇਰਾ ਸਿਰਸਾ ਤੋਂ ਨਵੀਂ ਦਾਣਾ ਮੰਡੀ ਨੂੰ ਜਾਂਦੀ ਸੜਕ ਦਾ ਕਰੀਬ ਦੋ ਸਾਲਾਂ ਤੋਂ ਬੁਰਾ ਹਾਲ ਹੈ ਜਿਸ ਕਾਰਨ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਬੱਸ ਅੱਡਾ, ਦਾਣਾ ਮੰਡੀ ਵੱਖ-ਵੱਖ ਬੈਂਕਾਂ, ਪ੍ਰਾਈਵੇਟ ਹਸਪਤਾਲਾਂ ਸਰਕਾਰੀ ਕਾਲਜ ਨੂੰ ...

ਪੂਰੀ ਖ਼ਬਰ »

ਈਦਗਾਹ ਤੋਂ ਨਾਜਾਇਜ਼ ਕਬਜ਼ਾ ਛਡਵਾਉਣ ਲਈ ਵਕਫ਼ ਬੋਰਡ ਹੋਇਆ ਸਰਗਰਮ

ਫ਼ਰੀਦਕੋਟ, 23 ਜੂਨ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸਥਾਨਕ ਸਰਕੂਲਰ ਰੋਡ 'ਤੇ ਅਸਤਬਲ ਨਜ਼ਦੀਕ ਸਥਿਤ ਇਤਿਹਾਸਿਕ ਈਦਗਾਹ ਉੱਪਰ ਇਕ ਨਿੱਜੀ ਸਕੂਲ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛਡਵਾਉਣ ਲਈ ਵਕਫ਼ ਬੋਰਡ ਵਲੋਂ ਵਿਭਾਗੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਮੁੱਖ ਸੜਕਾਂ 'ਤੇ ਲੱਗੇ ਦਿਸ਼ਾ ਬੋਰਡਾਂ ਦੀ ਹਾਲਤ ਮਾੜੀ

ਕੋਟਕਪੂਰਾ, 23 ਜੂਨ (ਮੇਘਰਾਜ)-ਕੋਟਕਪੂਰਾ ਤੋਂ ਹੋਰ ਸ਼ਹਿਰਾਂ ਨੂੰ ਜਾਂਦੀਆਂ ਮੁੱਖ ਸੜਕਾਂ 'ਤੇ ਲੱਗੇ ਦਿਸ਼ਾ ਬੋਰਡਾਂ ਦੀ ਹਾਲਤ ਬਹੁਤ ਮਾੜੀ ਹੈ | ਕੁਝ ਬੋਰਡ ਤਾਂ ਟੁੱਟੇ ਹੋਏ ਹਨ ਕੁਝ ਕੁ ਬੋਰਡ ਦਰੱਖਤਾਂ ਦੀਆਂ ਟਾਹਣੀਆਂ ਨੇ ਲੁਕਾਏ ਹੋਏ ਹਨ | ਜਿਸ ਕਾਰਨ ਆਉਣ ਜਾਣ ...

ਪੂਰੀ ਖ਼ਬਰ »

ਨਿਪਾਲ ਵਿਖੇ ਅੰਤਰਰਾਸ਼ਟਰੀ ਖ਼ੂਨਦਾਨ ਕੈਂਪ ਲਗਾ ਕੇ ਸਿਟੀ ਕਲੱਬ ਕੋਟਕਪੂਰਾ ਨੇ ਰਚਿਆ ਇਤਿਹਾਸ

ਕੋਟਕਪੂਰਾ, 23 ਜੂਨ (ਮੇਘਰਾਜ)-ਸਿਟੀ ਕਲੱਬ ਕੋਟਕਪੂਰਾ ਵਲੋਂ ਯੂਥ ਫ਼ਾਰ ਬਲੱਡ ਕਾਠਮੰਡੂ, ਨੇਪਾਲ ਦੇ ਸਹਿਯੋਗ ਨਾਲ ਬਲੱਡ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿਚ ਵਰਲਡ ਬਲੱਡ ਡੋਨਰਜ਼ ਡੇਅ ਮੌਕੇ ਕੇ ਐਾਡ ਕੇ ਕਾਲਜ ਕਾਠਮੰਡੂ ਵਿਖੇ ਲਾਏ ਅੰਤਰਰਾਸ਼ਟਰੀ ਖ਼ੂਨਦਾਨ ਕੈਂਪ ...

ਪੂਰੀ ਖ਼ਬਰ »

ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਕੈਂਪ ਲਾਇਆ

ਬਾਜਾਖਾਨਾ, 23 ਜੂਨ (ਜੀਵਨ ਗਰਗ)-ਦੀ ਗੋਬਿੰਦਗੜ੍ਹ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨੇ ਮਿਸ਼ਨ 'ਤੰਦਰੁਸਤ ਪੰਜਾਬ' ਸਕੀਮ ਤਹਿਤ ਸੁਖਪਾਲ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਮਿ੍ਤਪਾਲ ਸਿੰਘ ਸਿੱਧੂ ਸਹਾਇਕ ...

ਪੂਰੀ ਖ਼ਬਰ »

ਮਾਸਟਰ ਗੁਲਜ਼ਾਰ ਸਿੰਘ ਪੰੁਨੀਆ ਬਸਪਾ ਦੇ ਜ਼ਿਲ੍ਹਾ ਸਕੱਤਰ ਨਿਯੁਕਤ

ਸਾਦਿਕ, 23 ਜੂਨ (ਆਰ.ਐੱਸ.ਧੁੰਨਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੀ ਅਹਿਮ ਮੀਟਿੰਗ ਇੱਥੇ ਜ਼ਿਲ੍ਹਾ ਇੰਚਾਰਜ ਗੁਰਬਖ਼ਸ਼ ਸਿੰਘ ਐਡਵੋਕੇਟ ਦੀ ਨਿਗਰਾਨੀ ਵਿਚ ਹੋਈ ਜਿਸ ਵਿਚ ਬਸਪਾ ਪੰਜਾਬ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ...

ਪੂਰੀ ਖ਼ਬਰ »

ਪਾਰਕਿੰਗ ਲਈ ਰਸਤਾ ਦਾਨ ਕੀਤਾ

ਫ਼ਰੀਦਕੋਟ, 23 ਜੂਨ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਜ਼ਿਲੇ੍ਹ ਦੇ ਪਿੰਡ ਢੁੱਡੀ ਵਿਖੇ ਸਵਰਗੀ ਅਮਰ ਸਿੰਘ ਬਰਾੜ ਸਾਬਕਾ ਮੈਂਬਰ ਪੰਚਾਇਤ ਦੇ ਪਰਿਵਾਰ ਵਲੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਅਤੇ ਡੇਰਾ ਤਪਿਆ ਵਾਲਾ ਦੀ ਪਾਰਕਿੰਗ ਵਾਸਤੇ ਰਸਤਾ ਦਾਨ ਕੀਤਾ ਗਿਆ | ...

ਪੂਰੀ ਖ਼ਬਰ »

ਮਜ਼ਦੂਰਾਂ ਦੀ ਘਾਟ ਕਾਰਨ ਝੋਨੇ ਦੀ ਲੁਆਈ ਦਾ ਕੰਮ ਪ੍ਰਭਾਵਿਤ-ਸੰਧੂ

ਸਾਦਿਕ, 23 ਜੂਨ (ਆਰ.ਐੱਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਸਰਕਾਰ ਵਲੋਂ ਜਾਰੀ ਕੀਤੇ ਗਏ ਨਾਦਰਸ਼ਾਹੀ ਫੁਰਮਾਨ ਨੇ ਕਿਸਾਨੀ ਦਾ ਮੁੜ ਲੱਕ ...

ਪੂਰੀ ਖ਼ਬਰ »

ਗੰਦੇ ਨਾਲੇ ਦੀ ਸਫ਼ਾਈ ਕਰਵਾਈ

ਫ਼ਰੀਦਕੋਟ, 23 ਜੂਨ (ਮਿੰਦਾ)-ਪਿਛਲੇ ਕਈ ਸਾਲਾਂ ਤੋਂ ਸੰਜੇ ਨਗਰ ਨਿਵਾਸੀ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸਨ | ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਡਾ. ਜੰਗੀਰ ਸਿੰਘ ਸੂਬਾ ਸਕੱਤਰ ਕਾਂਗਰਸ ਪਾਰਟੀ ਵਲੋਂ ਇਹੋ ਜਿਹੀਆਂ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਨੌਜਵਾਨ ਨੇ ਕੀਤੀ ਖੁਦਕੁਸ਼ੀ

ਗਿੱਦੜਬਾਹਾ, 23 ਜੂਨ (ਬਲਦੇਵ ਸਿੰਘ ਘੱਟੋਂ)-ਪਿੰਡ ਬੁੱਟਰ ਬਖੂਆ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦਾ ਥਾਣਾ ਗਿੱਦੜਬਾਹਾ ਦੇ ਏ.ਐੱਸ.ਆਈ. ...

ਪੂਰੀ ਖ਼ਬਰ »

ਘਰ-ਘਰ ਹਰਿਆਲੀ ਲਹਿਰ ਤਹਿਤ ਬੂਟੇ ਲਗਾਏ

ਲੰਬੀ, 23 ਜੂਨ (ਮੇਵਾ ਸਿੰਘ)-ਪੰਜਾਬ ਸਰਕਾਰ ਵਲੋਂ ਹਵਾ ਵਿਚ ਫੈਲੇ ਜ਼ਹਿਰੀਲੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਚਲਾਈ ਗਈ ਮੁਹਿੰਮ ਘਰ ਘਰ ਹਰਿਆਲੀ ਲਹਿਰ ਤਹਿਤ ਵਣ ਵਿਭਾਗ ਵਲੋਂ ਬਲਾਕ ਲੰਬੀ ਦੇ ਪਿੰਡ ਮਾਨ ਵਿਖੇ ਪਿੰਡ ਦੀਆਂ ਸਾਂਝੀਆਂ ਥਾਵਾਂ ਗੁਰਦੁਆਰਾ ਸਾਹਿਬ, ਸੱਥ, ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਭਾਰਤੀ ਜੀਵਨ ਬੀਮਾ ਨੇ ਸਪੈਸ਼ਲ ਕਾਊਾਟਰ ਲਾਇਆ

ਫ਼ਰੀਦਕੋਟ, 23 ਜੂਨ (ਗੋਂਦਾਰਾ)-ਕੌਮਾਂਤਰੀ ਯੋਗ ਦਿਵਸ ਮੌਕੇ ਬੀਤੇ ਕੱਲ੍ਹ ਭਾਰਤੀ ਜੀਵਨ ਬੀਮਾ ਸ਼ਾਖਾ ਫ਼ਰੀਦਕੋਟ ਵਲੋਂ ਸਥਾਨਕ ਦਫ਼ਤਰ 'ਚ ਸਿਹਤ ਬੀਮਾ ਯੋਜਨਾਵਾ ਲਈ ਸਪੈਸ਼ਲ ਕਾਉਂਟਰ ਲਾਇਆ ਗਿਆ ਜਿਸ ਦੀ ਸ਼ੁਰੂਆਤ ਸ਼ਾਖਾ ਫ਼ਰੀਦਕੋਟ ਦੇ ਬਰਾਂਚ ਮੈਨੇਜਰ ਗੁਰਸੰਦੀਪ ...

ਪੂਰੀ ਖ਼ਬਰ »

ਸਰਕਾਰ ਵਲੋਂ ਚਲਾਏ ਜਾ ਰਹੇ ਲੌਾਗ ਟਰਮ ਕੋਰਸਾਂ ਬਾਰੇ ਜਾਣਕਾਰੀ ਦਿੱਤੀ

ਗਿੱਦੜਬਾਹਾ, 23 ਜੂਨ (ਬਲਦੇਵ ਸਿੰਘ ਘੱਟੋਂ)-ਸੈਂਟਰਲ ਇੰਸਟੀਚਿਊਟ ਆਫ਼ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨਾਲੋਜੀ-2018 ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪ੍ਰੋਗਰਾਮ ਤਹਿਤ ਸੀਪਟ ਦੇ ਸਹਿਯੋਗ ਨਾਲ ਸੀ.ਐਸ.ਸੀ.ਈ. ਗਵਰਨੈਸ ਵਲੋਂ ਸਥਾਨਕ ਮੰਡੀ ਵਾਲੀ ਧਰਮਸ਼ਾਲਾ ...

ਪੂਰੀ ਖ਼ਬਰ »

ਪੰਜਾਬ ਡਿਗਰੀ ਕਾਲਜ ਦੀ ਖਿਡਾਰਨ ਆਲ ਇੰਡੀਆ ਇੰਟਰਵਰਸਿਟੀ ਟਰਾਇਲ 'ਚ ਫੁੱਟਬਾਲ ਟੀਮ ਲਈ ਚੁਣੀ

ਸਾਦਿਕ, 23 ਜੂਨ (ਧੁੰਨਾ)-ਪੰਜਾਬ ਗਰੁੱਪ ਆਫ਼ ਇੰਟੀਚਿਊਸ਼ਨਜ਼ ਦੀ ਸੰਸਥਾ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੀ ਸਰੀਰਕ ਸਿੱਖਿਆ ਵਿਭਾਗ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਪਿੰਡ ਜਗਤ ਸਿੰਘ ਵਾਲਾ ਦੀ ਸਖ਼ਤ ਮਿਹਨਤ ਸਦਕਾ ਪੰਜਾਬੀ ਯੂਨੀਵਰਸਿਟੀ ...

ਪੂਰੀ ਖ਼ਬਰ »

ਨੈਸ਼ਨਲ ਚੈਂਪੀਅਨਸ਼ਿਪ 'ਚ ਤਗਮੇ ਪ੍ਰਾਪਤ ਕਰਨ ਵਾਲੇ ਪਹਿਲਵਾਨਾਂ ਨੂੰ ਕੀਤਾ ਸਨਮਾਨਿਤ

ਫ਼ਰੀਦਕੋਟ, 23 ਜੂਨ (ਗੋਂਦਾਰਾ)-ਨੈਸ਼ਨਲ ਅੰਡਰ-15 ਗਰੀਕੋ-ਰੋਮਨ ਕੁਸ਼ਤੀ (ਲੜਕੇ) ਜੋ ਕਿ ਬੀਤੇ ਦਿਨੀ ਮੇਰਠ (ਯੂ.ਪੀ.) 'ਚ ਕਰਵਾਈ ਗਈ, 'ਚ ਬਾਬਾ ਫਰੀਦ ਕੁਸ਼ਤੀ ਅਖਾੜੇ ਦੇ 8 ਪਹਿਲਵਾਨਾਂ ਨੇ ਪੰਜਾਬ ਦੀ ਟੀਮ ਵਲੋਂ ਭਾਗ ਲਿਆ | ਇਸ ਚੈਪੀਅਨਸ਼ਿਪ 'ਚ ਅਰਸ਼ਦੀਪ ਸਿੰਘ ਨੇ 85 ਕਿਲੋ ਭਾਰ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ 'ਚ ਯੋਗ ਦਿਵਸ ਮਨਾਇਆ

ਸ੍ਰੀ ਮੁਕਤਸਰ ਸਾਹਿਬ, 23 ਜੂਨ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਿਖੇ ਐਨ.ਸੀ.ਸੀ. 6 ਪੰਜਾਬ ਬਟਾਲੀਅਨ ਮਲੋਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਯੋਗ ਦੇ ਮਾਹਿਰ ਡਾ. ਪੂਨਮ ਗੋਇਲ 'ਤੇ ਉਨ੍ਹਾਂ ਦੇ ਸਹਿਯੋਗੀ ਡਾ. ...

ਪੂਰੀ ਖ਼ਬਰ »

ਨੌਜਵਾਨਾਂ ਨੇ ਪਿੰਡ 'ਚ ਪੌਦੇ ਲਾਏ

ਬਰਗਾੜੀ, 23 ਜੂਨ (ਗੋਂਦਾਰਾ)-ਦਿਨੋ-ਦਿਨ ਵਾਤਾਵਰਨ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪਿੰਡ ਗੁਰੂਸਰ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਨੌਜਵਾਨਾਂ ਵਲੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੁਹਿੰਮ ਤਹਿਤ ਪੂਰੇ ਪਿੰਡ ਦੀਆਂ ਗਲੀਆਂ ਅਤੇ ਸਾਂਝੀਆ ...

ਪੂਰੀ ਖ਼ਬਰ »

26 ਦੇ ਐਕਸ਼ਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪੱਧਰੀ ਇਕੱਤਰਤਾ

ਕੋਟਕਪੂਰਾ, 23 ਜੂਨ (ਮੋਹਰ ਗਿੱਲ, ਮੇਘਰਾਜ)-ਪੰਜਾਬ ਦੀ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ 26 ਜੂਨ ਨੂੰ ਸਵੇਰੇ 11 ਵਜੇ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ 'ਚ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਾਗਰੂਕਤਾ ਕੈਂਪ ਲਗਾਇਆ

ਫ਼ਰੀਦਕੋਟ, 23 ਜੂਨ (ਹਰਮਿੰਦਰ ਸਿੰਘ ਮਿੰਦਾ)-ਪਿੰਡ ਨਵਾਂ ਕਿਲ੍ਹਾ ਅਤੇ ਚਹਿਲ ਵਿਖੇ ਮਲੇਰੀਆ ਅਤੇ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਸਿਹਤ ਸਿੱਖਿਆ ਕੈਂਪ ਲਾਏ ਗਏ | ਮਲੇਰੀਆ ਬੁਖ਼ਾਰ ਫੈਲਣ ਦੇ ਕਾਰਨਾਂ, ਨਿਸ਼ਾਨੀਆਂ, ਬਚਾਅ ਸਬੰਧੀ ਵਿਸਥਾਰ ਸਹਿਤ ਦੱਸਿਆ ਗਿਆ | ਇਕੱਤਰ ...

ਪੂਰੀ ਖ਼ਬਰ »

ਘਰ-ਘਰ ਹਰਿਆਲੀ ਮੁਹਿੰਮ ਤਹਿਤ ਬੂਟੇ ਵੰਡੇ

ਬਾਜਾਖਾਨਾ, 23 ਜੂਨ (ਜੀਵਨ ਗਰਗ)-ਘਰ-ਘਰ ਹਰਿਆਲੀ ਮੁਹਿੰਮ ਦੇ ਤਹਿਤ ਅੱਜ ਇੱਥੇ ਸੁਖਦਰਸ਼ਨ ਸਿੰਘ ਬਲਾਕ ਅਫ਼ਸਰ ਅਤੇ ਜੈਤੋ ਬਲਾਕ ਦੇ ਸਮੂਹ ਸਟਾਫ਼ ਵਲੋਂ ਬੂਟੇ ਵੰਡੇ ਗਏ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਬਾ ਕਾਰਜ ਸਿੰਘ ਕਾਰ ਸੇਵਾ ਵਾਲੇ ਨੇ ਕਿਹਾ ਕਿ ਹਰ ਇਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX