ਤਾਜਾ ਖ਼ਬਰਾਂ


ਭਾਰਤ-ਪਾਕਿ ਵਿਚਾਲੇ ਮਹਾਮੁਕਾਬਲਾ : ਮੈਨਚੈਸਟਰ 'ਚ ਡੇਰਾ ਲਾਈ ਬੈਠੇ ਹਨ ਬੱਦਲ
. . .  2 minutes ago
ਨਵੀਂ ਦਿੱਲੀ, 16 ਜੂਨ- ਬ੍ਰਿਟੇਨ ਦੇ ਉਦਯੋਗਿਕ ਸ਼ਹਿਰ ਮੈਨਚੈਸਟਰ 'ਚ ਅੱਜ ਆਸਮਾਨ 'ਚ ਬੱਦਲਾਂ ਦਾ ਡੇਰਾ ਹੈ। ਅਜਿਹੇ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਅੱਜ ਇੱਥੋਂ ਦੇ ਓਲਡ ਟਰੈਫੋਰਡ ਸਟੇਡੀਅਮ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ...
ਯੋਗੀ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  34 minutes ago
ਲਖਨਊ, 16 ਜੂਨ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਰਾਜਧਾਨੀ ਦਿੱਲੀ ਵਿਖੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਹ ਨੈਸ਼ਨਲ ਵਾਰ ਮੈਮੋਰੀਅਲ ਵੀ ਗਏ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ...
ਰੂਸ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ
. . .  45 minutes ago
ਮਾਸਕੋ, 16 ਜੂਨ- ਰੂਸ ਦੇ ਵੋਰੋਨਿਸ਼ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਜ਼ਖ਼ਮੀ ਹੋ ਗਈ। ਰੂਸ ਦੇ ਗ੍ਰਹਿ ਮੰਤਰਾਲੇ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਮੁਤਾਬਕ ਵੋਰੋਨਿਸ਼-ਲੁਹਾਨਸਕ ਹਾਈਵੇਅ...
ਖੇਤਾਂ 'ਚੋਂ ਵਾਪਸ ਪਰਤ ਰਹੇ ਨੌਜਵਾਨ 'ਤੇ ਅਣਪਛਾਤੇ ਵਿਅਕਤੀਆਂ ਨੇ ਚਲਾਈਆਂ ਗੋਲੀਆਂ
. . .  about 1 hour ago
ਮੋਗਾ, 16 ਜੂਨ- ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਜੀਤਾ ਸਿੰਘ ਵਾਲਾ ਵਿਖੇ ਖੇਤਾਂ 'ਚੋਂ ਵਾਪਸ ਪਰਤ ਰਹੇ ਇੱਕ ਨੌਜਵਾਨ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਉਕਤ ਨੌਜਵਾਨ ਜ਼ਖ਼ਮੀ ਹੋ ਗਿਆ। ਉਸ ਨੂੰ...
ਤੂਫ਼ਾਨ ਕਾਰਨ ਬਿਜਲੀ ਦੇ ਖੰਭੇ ਅਤੇ ਘਰਾਂ ਦੀਆਂ ਕੰਧਾਂ ਡਿੱਗੀਆਂ
. . .  about 1 hour ago
ਓਠੀਆ, 16 ਜੂਨ (ਗੁਰਵਿੰਦਰ ਸਿੰਘ ਛੀਨਾਂ)- ਬੀਤੀ ਸ਼ਾਮ ਮੀਂਹ ਦੇ ਨਾਲ ਆਏ ਤੇਜ਼ ਤੂਫ਼ਾਨ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ ਦੇ ਨਾਲ ਲੱਗਦੇ ਕਈ ਪਿੰਡਾਂ 'ਚ ਘਰਾਂ ਦੀ ਕੰਧਾਂ ਡਿੱਗ ਪਈਆਂ। ਉੱਥੇ ਹੀ ਪਿੰਡ ਛੀਨਾਂ ਕਰਮ ਸਿੰਘ ਵਿਖੇ ਬਿਜਲੀ ਦੇ ਖੰਭੇ ਅਤੇ...
ਅਯੁੱਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ
. . .  1 minute ago
ਲਖਨਊ, 16 ਜੂਨ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਣ ਲੱਗਾ ਹੈ। ਉੱਥੇ ਹੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅੱਜ ਆਪਣੇ 18 ਸੰਸਦ ਮੈਂਬਰਾਂ ਨਾਲ ਅਯੁੱਧਿਆ ਪਹੁੰਚੇ ਹਨ। ਠਾਕਰੇ ਦੇ ਇਸ ਕਦਮ ਨੂੰ ਰਾਮ ਮੰਦਰ ਨਿਰਮਾਣ...
ਸੋਮਾਲੀਆ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ
. . .  about 2 hours ago
ਮੋਗਾਦਿਸ਼ੂ, 16 ਜੂਨ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ...
ਨਿਊਜ਼ੀਲੈਂਡ 'ਚ ਲੱਗੇ 7.4 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 2 hours ago
ਵੈਲਿੰਗਟਨ, 16 ਜੂਨ- ਨਿਊਜ਼ੀਲੈਂਡ ਦੇ ਉੱਤਰੀ ਟਾਪੂ 'ਤੇ ਅੱਜ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ। ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਮੌਸਮ ਵਿਗਿਆਨ ਵਿਭਾਗ ਨੇ ਸੁਨਾਮੀ ਦੀ...
ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ
. . .  about 2 hours ago
ਮੈਨਚੈਸਟਰ, 16 ਜੂਨ- ਅੱਜ ਵਿਸ਼ਵ ਕੱਪ 'ਚ ਅਜਿਹਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਵੇਗਾ ਅਤੇ ਇਸ ਨੂੰ 'ਮਹਾਮੁਕਾਬਲੇ' ਦਾ ਨਾਂਅ ਦਿੱਤਾ...
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ
. . .  about 3 hours ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ.........................
ਅੱਜ ਦਾ ਵਿਚਾਰ
. . .  about 3 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ 'ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ...
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਫਗਵਾੜਾ,15 ਜੂਨ (ਹਰੀਪਾਲ ਸਿੰਘ)-ਸਥਾਨਕ ਹੁਸ਼ਿਆਰਪੁਰ ਰੋਡ 'ਤੇ ਇਕ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਦੇ ਨਾਲ ਸਕੂਟਰੀ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਰੋਡ...
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਨਸ਼ੇ ਦੀ ਵੱਧ ਮਾਤਰਾ ਕਾਰਨ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/1
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ-ਝੱਖੜ ਨਾਲ ਪਿਆ ਮੀਂਹ
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ 80/1
. . .  1 day ago
ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ
. . .  1 day ago
ਮੁਜ਼ਫੱਰਪੁਰ 'ਚ ਦਿਮਾਗ਼ੀ ਬੁਖ਼ਾਰ ਕਾਰਨ ਹੁਣ ਤੱਕ 69 ਬੱਚਿਆ ਦੀ ਹੋਈ ਮੌਤ
. . .  1 day ago
ਸ੍ਰੀਲੰਕਾ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 53/0
. . .  1 day ago
18 ਜੂਨ ਨੂੰ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਕਾਂਗਰਸ
. . .  1 day ago
'84 ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਵਾਂਗ ਜੇਲ੍ਹ ਜਾਣਗੇ ਕਮਲਨਾਥ- ਸਿਰਸਾ
. . .  1 day ago
ਵਿਸ਼ਵ ਕੱਪ 2019 : 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਵਿਸ਼ਵ ਕੱਪ 2019 : ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਮਹਾਰਾਸ਼ਟਰ 'ਚ ਕੱਲ੍ਹ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ - ਦੇਵਿੰਦਰ ਫੜਨਵੀਸ
. . .  1 day ago
ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਔਰਤ ਦੀ ਕੁੱਟਮਾਰ ਕਰਨ ਵਾਲੇ 6 ਦੋਸ਼ੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ
. . .  1 day ago
ਬਖ਼ਸ਼ੇ ਨਹੀਂ ਜਾਣਗੇ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ- ਮਨੀਸ਼ਾ ਗੁਲਾਟੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550

ਪੰਜਾਬ / ਜਨਰਲ

ਸਵੱਛ ਸਰਵੇਖਣ-2018 'ਚ ਪੰਜਾਬ 9ਵੇਂ ਅਤੇ ਹਰਿਆਣਾ 10ਵੇਂ ਸਥਾਨ 'ਤੇ

ਚੰਡੀਗੜ੍ਹ, 23 ਜੂਨ(ਵਿਕਰਮਜੀਤ ਸਿੰਘ ਮਾਨ)- ਦੇਸ਼ ਭਰ ਦੇ ਸਵੱਛ ਸਰਵੇਖਣ-2018 ਦੇ ਨਤੀਜੇ 'ਚ ਪੰਜਾਬ ਨੂੰ ਸਮੂਹ ਭਾਰਤ ਦੀ ਦਰਜਾਬੰਦੀ 'ਚ 9ਵਾਂ ਤੇ ਹਰਿਆਣੇ ਨੂੰ 10ਵਾਂ ਸਥਾਨ ਮਿਲਿਆ ਹੈ | ਹਲਾਂਕਿ ਰਾਜ ਦੇ ਵੱਡੇ ਸ਼ਹਿਰਾਂ ਨੂੰ ਦੇਸ਼ ਦੇ ਟਾਪ-100 ਸਵੱਛ ਸ਼ਹਿਰਾਂ 'ਚ ਸ਼ਾਮਿਲ ਹੋਣ ਦਾ ਮੌਕਾ ਨਹੀਂ ਮਿਲਿਆ¢ ਰਾਜਾਂ ਦੀਆਂ ਵੱਖਰੀਆਂ ਦਰਜਾਬੰਦੀਆਂ 'ਚ ਪੰਜਾਬ ਗੁਆਂਢੀ ਸੂਬੇ ਹਰਿਆਣਾ ਤੋਂ ਇਕ ਕਦਮ ਅੱਗੇ ਬਾਜ਼ੀ ਮਾਰ ਗਿਆ ਹੈ | ਸ਼ਹਿਰੀ ਮੰਤਰਾਲੇ ਵਲੋਂ ਸਫ਼ਾਈ ਸਰਵੇਖਣ-2018 ਲਈ 4 ਜਨਵਰੀ ਤੋਂ 10 ਮਾਰਚ ਤਕ ਦੇਸ਼ ਦੇ 4041 ਸ਼ਹਿਰਾਂ 'ਚ ਸਰਵੇਖਣ ਕਰਵਾਇਆ ਗਿਆ ਸੀ | ਜਾਣਕਾਰੀ ਅਨੁਸਾਰ ਸ਼ਹਿਰਾਂ ਦੀ ਰਾਸ਼ਟਰੀ ਦਰਜਾਬੰਦੀ 'ਚ ਪੰਜਾਬ ਦਾ ਬਠਿੰਡਾ ਸ਼ਹਿਰ 104ਵੇਂ ਸਥਾਨ ਜਦਕਿ ਮੋਹਾਲੀ 109ਵੇਂ, ਲੁਧਿਆਣਾ 137ਵੇਂ, ਫ਼ਿਰੋਜਪੁਰ 168ਵੇਂ, ਪਟਿਆਲਾ 183ਵੇਂ, ਹੁਸ਼ਿਆਰਪੁਰ 191ਵੇਂ, ਅੰਮਿ੍ਤਸਰ 208ਵੇਂ, ਨਿਹਾਲ ਸਿੰਘ ਵਾਲਾ 213ਵੇਂ, ਜਲੰਧਰ 215ਵੇਂ, ਪਠਾਨਕੋਟ 224ਵੇਂ, ਖੰਨਾ 229ਵੇਂ, ਅਬੋਹਰ 232ਵੇਂ, ਮੋਗਾ 252ਵੇਂ, ਮਲੇਰਕੋਟਲਾ 254ਵੇਂ , ਬਰਨਾਲਾ 319ਵੇਂ, ਮੁਕਤਸਰ 365ਵੇਂ ਤੇ ਬਟਾਲਾ 438ਵੇਂ ਸਥਾਨ 'ਤੇ ਰਹੇ ਹਨ ¢ ਸਫ਼ਾਈ ਸਰਵੇਖਣ 2018 'ਚ ਇਕ ਲੱਖ ਦੇ ਅੰਦਰ ਦੀ ਆਬਾਦੀ ਵਾਲੇ ਸ਼ਹਿਰਾਂ 'ਚ ਨਵਾਂਸ਼ਹਿਰ ਨੂੰ ਨਾਰਥ ਜ਼ੋਨ 'ਚ 5ਵਾਂ ਰੈਂਕ ਮਿਲਿਆ ਹੈ ¢ ਉਂਜ ਰਾਜ ਦੇ ਕੁੱਲ 150 ਸ਼ਹਿਰਾਂ ਨੂੰ ਨਾਰਥ ਜ਼ੋਨ 'ਚ ਸ਼ਾਮਿਲ ਕੀਤਾ ਗਿਆ ਸੀ ¢ ਰਾਜ ਦੇ ਕਸਬਿਆਂ 'ਚ ਪਹਿਲੇ ਸਥਾਨ 'ਤੇ ਰਹੇ ਸ਼ਹਿਰ ਭਾਦਸੋਂ ਦੀ ਆਬਾਦੀ 60 ਹਜ਼ਾਰ ਦੇ ਕਰੀਬ ਹੈ ¢ ਕਸਬਿਆਂ 'ਚ ਦੂਜੇ ਸਥਾਨ 'ਤੇ ਰਹੇ ਸ਼ਹਿਰ ਮੂਨਕ ਦੀ ਆਬਾਦੀ 18 ਹਜ਼ਾਰ ਦੇ ਕਰੀਬ ਹੈ ¢ ਨਾਰਥ ਜ਼ੋਨ 'ਚ ਪੰਜਾਬ ਦੇ ਹੋਰ ਕਸਬਿਆਂ ਦੀ ਰੈਂਕਿੰਗ ਇਸ ਪ੍ਰਕਾਰ ਰਹੀ-ਅਮਰਗੜ 7ਵੇਂ, ਦੀਨਾਨਗਰ 10ਵੇਂ, ਬਾਘਾਪੁਰਾਣਾ 11ਵੇਂ, ਗੜਸ਼ੰਕਰ 15ਵੇਂ, ਪੱਟੀ 17ਵੇਂ, ਜਲਾਲਾਬਾਦ 18ਵੇਂ, ਅਜਨਾਲਾ 21ਵੇਂ, ਤਲਵੰਡੀ ਸਾਬੋ 23ਵੇਂ, ਲੋਹੀਆਂ ਖਾਸ 24ਵੇਂ, ਕੁਰਾਲੀ 27ਵੇਂ, ਟਾਂਡਾ ਉੜਮੁੜ 29ਵੇਂ, ਨੂਰਮਹਲ 30ਵੇਂ, ਰਾਮਪੁਰਾ ਫੂਲ 33ਵੇਂ, ਭਵਾਨੀਗੜ 35ਵੇਂ, ਮੇਹਰਾਜ 36ਵੇਂ, ਮੋਰਿੰਡਾ 37ਵੇਂ ਤੇ ਮਲੌਦ 39ਵੇਂ ਸਥਾਨ 'ਤੇ ਰਹੇ ¢ ਸਫਾਈ ਮਾਮਲੇ 'ਚ ਦੇਸ਼ ਦੇ ਛਾਉਣੀ ਖੇਤਰਾਂ 'ਚ ਪੰਜਾਬ ਦਾ ਫਿਰੋਜਪੁਰ ਕੈਂਟ ਚੌਥੇ ਸਥਾਨ 'ਤੇ ਰਿਹਾ ਜਦਕਿ ਜਲੰਧਰ ਕੈਂਟ 10ਵੇਂ ਤੇ ਅੰਮਿ੍ਤਸਰ ਕੈਂਟ 47ਵੇਂ ਸਥਾਨ 'ਤੇ ਰਿਹਾ |
ਚੰਡੀਗੜ੍ਹ ਨੂੰ ਮਿਲਿਆ ਤੀਜਾ ਸਥਾਨ
ਸਵੱਛ ਸਰਵੇਖਣ 2018 ਦੇ ਨਤੀਜਿਆਂ 'ਚ ਚੰਡੀਗੜ੍ਹ ਸ਼ਹਿਰ ਨੂੰ ਤੀਜਾ ਸਥਾਨ ਮਿਲਿਆ ਹੈ |

7 ਸਾਲਾਂ ਤੋਂ ਲਟਕਿਆ ਹੈ ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦਾ ਵਿਸਥਾਰ ਕਾਰਜ

ਅੰਮਿ੍ਤਸਰ, 23 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਪੁੱਜਦੀਆਂ ਲੱਖਾਂ ਸੰਗਤਾਂ ਲਈ 24 ਘੰਟੇ ਮੁਫ਼ਤ ਭੋਜਨ ਮੁਹੱਈਆ ਕਰਵਾ ਰਹੇ ਸ੍ਰੀ ਗੁਰੂ ਰਾਮ ਦਾਸ ਲੰਗਰ ਦੀ ਇਮਾਰਤ ਦੇ ਵਿਸਥਾਰ ਦਾ 7 ਸਾਲ ਪਹਿਲਾਂ ਆਰੰਭ ਕੀਤਾ ਗਿਆ ਕਾਰਜ ...

ਪੂਰੀ ਖ਼ਬਰ »

'ਈ-ਲੇਬਰ ਪੰਜਾਬ' ਪੋਰਟਲ ਨੂੰ ਮਿਲਿਆ 'ਸਕੌਚ' ਪੁਰਸਕਾਰ

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ 'ਈ-ਲੇਬਰ ਪੰਜਾਬ' ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਕੌਚ ਐਵਾਰਡ ਨਾਲ ਨਿਵਾਜਿਆ ਗਿਆ ਹੈ | ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਐਵਾਰਡ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦੀ 'ਤੇ ਹਮਲਾ ਕਰਨ ਵਾਲੇ 5 ਗੈਂਗਸਟਰਾਂ ਿਖ਼ਲਾਫ ਕੇਸ ਦਰਜ

ਲੁਧਿਆਣਾ, 23 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ 'ਚ ਬੀਤੀ ਰਾਤ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਇਕ ਬੰਦੀ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਪੁਲਿਸ ਨੇ 5 ਗੈਂਗਸਟਰਾਂ ਿਖ਼ਲਾਫ ਕੇਸ ਦਰਜ ਕੀਤਾ ਹੈ | ਪੁਲਿਸ ਵੱਲੋਂ ਇਸ ...

ਪੂਰੀ ਖ਼ਬਰ »

ਪਾਕਿਸਤਾਨ 'ਚ ਹਿੰਦੂ ਵਪਾਰੀ ਅਗਵਾ

ਅੰਮਿ੍ਤਸਰ, 23 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਦੇ ਜ਼ਿਲ੍ਹਾ ਨਸੀਰਾਬਾਦ ਦੇ ਸ਼ਹਿਰ ਡੇਰਾ ਮੁਰਾਦ ਜ਼ਮਾਲੀ 'ਚ ਕੁਝ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਦੁਆਰਾ ਅੰਮਿ੍ਤ ਕੁਮਾਰ ਨਾਂਅ ਦੇ ਇਕ ਨੌਜਵਾਨ ਹਿੰਦੂ ਵਪਾਰੀ ਨੂੰ ਅਗਵਾ ਕੀਤੇ ਜਾਣ ਦੀ ...

ਪੂਰੀ ਖ਼ਬਰ »

ਪਿਸ਼ਾਵਰੀ ਸਿੱਖ ਆਗੂ ਦੇ ਕਤਲ 'ਚ ਨਾਮਜ਼ਦ 1 ਹੋਰ ਗਿ੍ਫ਼ਤਾਰ

ਅੰਮਿ੍ਤਸਰ, 23 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੇ ਸਿੱਖ ਆਗੂ ਚਰਨਜੀਤ ਸਿੰਘ ਸਾਗਰ ਦੇ ਕਤਲ ਲਈ ਜ਼ਿੰਮੇਵਾਰ ਇਕ ਹੋਰ ਦੋਸ਼ੀ ਨੂੰ ਅੱਜ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਵਲੋਂ ਗਿ੍ਫ਼ਤਾਰ ਕੀਤਾ ਗਿਆ | ...

ਪੂਰੀ ਖ਼ਬਰ »

ਘੁਸਪੈਠ ਰਾਹੀਂ ਭਾਰਤ ਦਾਖਲ ਹੋਣ ਵਾਲੇ ਪਾਕਿਸਤਾਨੀ ਨੂੰ 2 ਸਾਲ ਕੈਦ

ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ)- ਹੁਸੈਨੀਵਾਲਾ ਸਰਹੱਦ ਰਾਹੀਂ ਘੁਸਪੈਠ ਕਰਕੇ ਭਾਰਤ ਦਾਖਲ ਹੋਣ ਵਾਲੇ ਇਕ ਪਾਕਿਸਤਾਨੀ ਮੁਸਲਮਾਨ ਨੂੰ ਫ਼ਿਰੋਜ਼ਪੁਰ ਦੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਲਖਵਿੰਦਰ ਸਿੰਘ ਨੂੰ ਬੀ.ਐਸ.ਐਫ. ਦੇ ...

ਪੂਰੀ ਖ਼ਬਰ »

ਗਊਸੈੱਸ ਰਾਹੀਂ ਇਕੱਠੇ ਕੀਤੇ 50 ਕਰੋੜ 'ਚੋਂ ਬਿਜਲੀ ਦੇ ਬਿੱਲ ਅਦਾ ਕਰੇ ਸਰਕਾਰ-ਸਾਂਪਲਾ

ਚੰਡੀਗੜ੍ਹ, 23 ਜੂਨ (ਅਜਾਇਬ ਸਿੰਘ ਔਜਲਾ)-ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਅੱਜ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਗਊਸੈੱਸ ਜਰੀਏ ਗਊ ਰੱਖਿਆ ਵਾਸਤੇ ਤਕਰੀਬਨ 50 ਕਰੋੜ ਰੁ. ਇਕੱਠੇ ਕੀਤੇ ਹਨ, ਪਰ ਇਸ ਦੇ ਬਾਵਜੂਦ ਪਾਵਰਕਾਮ ...

ਪੂਰੀ ਖ਼ਬਰ »

ਪਾਕਿ ਵਾਪਸ ਆ ਕੇ ਚੋਣ ਲੜਨੀ ਚਾਹੁੰਦਾ ਸੀ-ਮੁਸ਼ੱਰਫ

ਇਸਲਾਮਾਬਾਦ, 23 ਜੂਨ (ਪੀ. ਟੀ. ਆਈ.)-ਆਲ ਪਾਕਿਸਤਾਨ ਮੁਸਲਿਮ ਲੀਗ ਦੇ ਚੇਅਰਮੈਨ ਵਜੋਂ ਅਸਤੀਫਾ ਦੇਣ ਪਿੱਛੋਂ ਪਾਕਿਸਤਾਨ ਦੇ ਸਾਬਕਾ ਫ਼ੌਜੀ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਅੱਜ ਕਿਹਾ ਕਿ ਉਹ ਵਤਨ ਵਾਪਸ ਆ ਕੇ ਚੋਣ ਲੜਨੀ ਚਾਹੁੰਦਾ ਸੀ ਪਰ ਉਹ ਅਜਿਹਾ ਕਰ ਨਹੀਂ ਸਕਿਆ ...

ਪੂਰੀ ਖ਼ਬਰ »

ਕਪਾਹ ਪੱਟੀ 'ਚ 'ਪੈਰਾਬਿਲਟ' ਫ਼ੈਲਣ ਨਾਲ ਕਿਸਾਨਾਂ 'ਚ ਨਿਰਾਸ਼ਾ

ਬਠਿੰਡਾ 23, ਜੂਨ (ਕੰਵਲਜੀਤ ਸਿੰਘ ਸਿੱਧੂ) - ਨਰਮਾ ਪੱਟੀ 'ਚ ਸ਼ੁਰੂਆਤੀ ਸਮੇਂ ਤੋਂ ਨਰਮੇ ਕਪਾਹ ਦੀ ਬਿਜਾਈ ਲਈ ਹਾਲਤ ਅਨੁਕੂਲ ਨਾ ਬਣਨ ਦੇ ਬਾਵਜੂਦ ਕਿਸਾਨਾਂ ਵਲੋਂ ਹੀਲਾ ਵਸੀਲਾ ਵਰਤ ਕੇ ਕੀਤੀ ਗਈ ਬਿਜਾਈ ਦੇ ਬਾਵਜੂਦ ਗਿੱਠ-ਗਿੱਠ ਹੋਈ ਫ਼ਸਲ ਨੂੰ ਪੈਰਾਬਿਲਟ ਨਾਮੀ ...

ਪੂਰੀ ਖ਼ਬਰ »

ਜੰਮੂ ਦੇ ਭਾਜਪਾ ਨੇਤਾ ਨੇ ਦਿੱਤੀ ਪੱਤਰਕਾਰਾਂ ਨੂੰ ਸੁਧਰ ਜਾਣ ਦੀ ਧਮਕੀ

ਨਵੀਂ ਦਿੱਲੀ, 23 ਜੂਨ (ਏਜੰਸੀ)- ਭਾਜਪਾ ਨੇਤਾ ਚੌਧਰੀ ਲਾਲ ਸਿੰਘ ਨੇ ਕਸ਼ਮੀਰ 'ਚ ਅਸ਼ਾਂਤੀ ਅਤੇ ਅਸਥਿਰਤਾ ਲਈ ਪੱਤਰਕਾਰਾਂ ਨੂੰ ਦੋਸ਼ੀ ਠਹਿਰਾਇਆ ਹੈ | ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਪੱਤਰਕਾਰਾਂ ਨੇ ਗ਼ਲਤ ਮਾਹੌਲ ਬਣਾਇਆ ਹੈ ਅਤੇ ਉਨ੍ਹਾਂ ਨੂੰ ਪੱਤਰਕਾਰੀ 'ਚ ਇਕ ਲਕੀਰ ...

ਪੂਰੀ ਖ਼ਬਰ »

ਜ਼ਿੰਬਾਬਵੇ ਦੇ ਰਾਸ਼ਟਰਪਤੀ ਦੀ ਰੈਲੀ 'ਚ ਧਮਾਕਾ-ਉਪ-ਪ੍ਰਧਾਨ ਸਣੇ 2 ਹੋਰ ਜ਼ਖ਼ਮੀ

ਬੁਲਾਵਾਯੋ, 23 ਜੂਨ (ਏ.ਐਫ਼.ਪੀ.)-ਜ਼ਿੰਬਾਬਵੇ ਦੇ ਰਾਸ਼ਟਰਪਤੀ ਇਮਰਸਨ ਮੋਨਗਗਵਾ ਦੀ ਪਾਰਟੀ ਜ਼ਾਨੂ-ਪੀ.ਐਫ਼ ਦੀ ਰੈਲੀ 'ਚ ਇਕ ਧਮਾਕਾ ਹੋ ਗਿਆ ਜਿਸ 'ਚ ਪਾਰਟੀ ਉਪ-ਪ੍ਰਧਾਨ ਅਤੇ 2 ਹੋਰ ਅਧਿਕਾਰੀ ਜ਼ਖ਼ਮੀ ਹੋ ਗਏ | ਗਵਾਹਾਂ ਦੇ ਅਨੁਸਾਰ ਜ਼ਿੰਬਾਬਵੇ ਦੇ ਦੂਜੇ ਸ਼ਹਿਰ ...

ਪੂਰੀ ਖ਼ਬਰ »

ਰਾਸ਼ਟਰੀ ਪੁਰਸਕਾਰ ਲਈ ਅਧਿਆਪਕ 30 ਤੱਕ ਅਪਲਾਈ ਕਰ ਸਕਦੇ ਹਨ

ਪੋਜੇਵਾਲ ਸਰਾਂ, 23 ਜੂਨ (ਨਵਾਂਗਰਾਈਾ)- ਰਾਸ਼ਟਰੀ ਪੁਰਸਕਾਰ ਲੈਣ ਦੇ ਚਾਹਵਾਨ ਸਕੂਲ ਮੁਖੀ/ਇੰਚਾਰਜ ਤੇ ਸਕੂਲ ਅਧਿਆਪਕ 30 ਜੂਨ ਤੱਕ ਐਮ.ਐਚ.ਆਰ.ਡੀ. ਦੀ ਸਾਈਟ 'ਤੇ ਆਨ-ਲਾਈਨ ਅਪਲਾਈ ਕਰਨਗੇ | ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵੱਲੋਂ ਐਮ.ਐਚ.ਆਰ.ਡੀ ਦੀਆਂ ...

ਪੂਰੀ ਖ਼ਬਰ »

ਕਰਨਾਟਕ 'ਚ ਭਾਜਪਾ ਨੇਤਾ ਦੀ ਚਾਕੂ ਮਾਰ ਕੇ ਹੱਤਿਆ

ਚਿੱਕਾਮਗਲੁਰੂ (ਕਰਨਾਟਕ), 23 ਜੂਨ (ਏਜੰਸੀ)-ਬੀਤੀ ਰਾਤ ਇੱਥੇ ਭਾਜਪਾ ਦੇ ਇਕ ਸਥਾਨਕ ਨੇਤਾ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਮੁਹੰਮਦ ਅਨਵਰ (44) ਜੋ ਚਿੱਕਾਮਗਲੁਰੂ ਜ਼ਿਲ੍ਹੇ 'ਚ ਭਾਜਪਾ ਜਨਰਲ ਸਕੱਤਰ ਸੀ, ਦੀ ਸ਼ੁੱਕਰਵਾਰ ਰਾਤ ਨੂੰ ਕੁਝ ਪੁਰਾਣੇ ...

ਪੂਰੀ ਖ਼ਬਰ »

ਸਰਕਾਰ ਨਾਜਾਇਜ਼ ਮਾਈਨਿੰਗ ਮਾਫ਼ੀਏ ਨੂੰ ਬਚਾਉਣਾ ਚਾਹੁੰਦੀ ਹੈ-ਖਹਿਰਾ

ਚੰਡੀਗੜ੍ਹ, 23 ਜੂਨ (ਅਜਾਇਬ ਸਿੰਘ ਔਜਲਾ)- ਮਾਈਨਿੰਗ ਮਾਮਲੇ 'ਚ ਕੁੱਟਮਾਰ ਤੋਂ ਬਾਅਦ ਪੀੜਤ ਵਿਧਾਇਕ ਅਮਰਜੀਤ ਸਿੰਘ ਸੰਦੋਆ ਪੀ.ਜੀ.ਆਈ. ਤੋਂ ਛੁੱਟੀ ਮਿਲਦਿਆਂ ਹੀ ਅੱਜ ਸੁਖਪਾਲ ਸਿੰਘ ਖਹਿਰਾ ਦੀ ਸਰਕਾਰੀ ਰਿਹਾਇਸ਼ 'ਤੇ ਪੱਤਰਕਾਰਾਂ ਦੇ ਰੂਬਰੂ ਹੋਏ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਟਰੰਪ ਨੇ ਸਰਹੱਦਾਂ ਨੂੰ ਸੁਰੱਖਿਅਤ ਕਰਨ ਦਾ ਕੀਤਾ ਪ੍ਰਣ

ਵਾਸ਼ਿੰਗਟਨ, 23 ਜੂਨ (ਪੀ. ਟੀ. ਆਈ.)-ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਸੁਰੱਖਿਅਤ ਕਰਨ ਅਤੇ ਲੋਕਾਂ ਨੂੰ ਗੈਰਕਾਨੂੰਨੀ ਤੌਰ 'ਤੇ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਣ ਦਾ ਪ੍ਰਣ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ...

ਪੂਰੀ ਖ਼ਬਰ »

ਚੇਅਰਮੈਨੀਆਂ ਲੈਣ ਲਈ ਕਾਂਗਰਸੀ ਆਗੂਆਂ 'ਚ 'ਜ਼ੋਰ ਅਜਮਾਈ' ਸਿਖ਼ਰਾਂ 'ਤੇ

ਚੰਡੀਗੜ੍ਹ, 23 ਜੂਨ (ਵਿਕਰਮਜੀਤ ਸਿੰਘ ਮਾਨ)-ਸੂਬੇ 'ਚ 10 ਸਾਲ ਮਗਰੋਂ ਕਾਂਗਰਸ ਨੂੰ ਸੱਤਾ ਨਸੀਬ ਹੋਈ, ਪਰ ਸਵਾ ਸਾਲ ਬੀਤਣ ਦੇ ਬਾਅਦ ਵੀ ਬਹੁਤੇ ਕਾਂਗਰਸੀਆਂ ਦੇ ਚਾਅ ਅਜੇ ਅਧੂਰੇ ਹੀ ਨਜ਼ਰ ਆ ਰਹੇ ਹਨ | ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਨਾ ਲੈ ਸਕਣ ਵਾਲੇ ਆਗੂਆਂ ਸਮੇਤ ...

ਪੂਰੀ ਖ਼ਬਰ »

ਗੁਜਰਾਤ 'ਚ ਸੜਕ ਹਾਦਸੇ 'ਚ 7 ਮੌਤਾਂ-24 ਜ਼ਖ਼ਮੀ

ਰਾਜਕੋਟ, 23 ਜੂਨ (ਪੀ. ਟੀ. ਆਈ.)-ਅਮਰੇਲੀ ਜ਼ਿਲ੍ਹੇ ਦੇ ਰਾਜੌਲਾ ਕਸਬੇ 'ਚ ਇਕ ਟਰੱਕ ਨਹਿਰ 'ਚ ਪਲਟਨ ਨਾਲ 7 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 24 ਹੋਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਹਾਦਸਾ ਬੀਤੀ ਦੇਰ ਰਾਤ ਵਾਪਰਿਆ ਜਦੋਂ ਉਕਤ ਵਿਅਕਤੀ ਭਾਵਨਾਗੜ੍ਹ ਜ਼ਿਲ੍ਹੇ ਦੇ ...

ਪੂਰੀ ਖ਼ਬਰ »

ਅੱਖਾਂ ਦੇ ਪਰਦੇ ਦੇ ਆਪ੍ਰੇਸ਼ਨ ਹੁਣ ਹੋ ਸਕਦੇ ਨੇ ਬਿਨਾਂ ਟਾਂਕੇ ਦੇ-ਡਾ: ਹਰਪ੍ਰੀਤ

ਜਲੰਧਰ, 23 ਜੂਨ (ਐੱਮ.ਐੱਸ. ਲੋਹੀਆ)-ਆਧੁਨਿਕ ਤਕਨੀਕ ਐੱਮ. ਆਈ. ਵੀ. ਐੱਸ. ਨਾਲ ਹੁਣ ਅੱਖਾਂ ਦੇ ਪਰਦਿਆਂ ਦੇ ਆਪ੍ਰੇਸ਼ਨ ਵੀ ਬਿਨਾਂ ਟਾਂਕੇ ਨਾਲ ਕੀਤੇ ਜਾ ਸਕਦੇ ਹਨ | ਇਸ ਸਬੰਧੀ ਹਰਪ੍ਰੀਤ ਅੱਖਾਂ ਤੇ ਦੰਦਾਂ ਦੇ ਸੈਂਟਰ ਨਿਊ ਜਵਾਹਰ ਨਗਰ ਜਲੰਧਰ ਦੇ ਨਿਰਦੇਸ਼ਕ ਡਾ. ਹਰਪ੍ਰੀਤ ...

ਪੂਰੀ ਖ਼ਬਰ »

ਵਿਸ਼ਵ ਦਾ ਸਭ ਤੋਂ ਵੱਡਾ ਯੋਗ ਸਮਾਗਮ ਰਾਜਸਥਾਨ 'ਚ ਹੋਇਆ

ਹਰਿਦੁਆਰ, 23 ਜੂਨ (ਅ. ਬ.)-ਰਾਜਸਥਾਨ ਸਰਕਾਰ ਤੇ ਪਤੰਜਲੀ ਯੋਗਪੀਠ, ਹਰਿਦੁਆਰ ਦੇ ਸਾਂਝੇ ਉਪਰਾਲੇ ਨਾਲ ਚੌਥਾ ਅੰਤਰਰਾਸ਼ਟਰੀ ਯੋਗ ਦਿਵਸ ਆਰ.ਏ.ਸੀ. ਮੈਦਾਨ, ਕੋਟਾ (ਰਾਜਸਥਾਨ) 'ਚ ਮਨਾਇਆ ਗਿਆ | ਇਕ ਹੀ ਸਥਾਨ 'ਤੇ 2 ਕਿ.ਮੀ. ਤੋਂ ਜ਼ਿਆਦਾ ਲੰਬੇ ਤੇ ਅੱਧਾ ਕਿ.ਮੀ. ਤੋਂ ਜ਼ਿਆਦਾ ...

ਪੂਰੀ ਖ਼ਬਰ »

ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਮੁੱਖ ਮੰਤਰੀ ਵਿਸ਼ੇਸ਼ ਇਜਲਾਸ ਬੁਲਾਉਣ-ਰਾਮੂਵਾਲੀਆ

ਜਲੰਧਰ, 23 ਜੂਨ (ਜਸਪਾਲ ਸਿੰਘ)-ਸਾਬਕਾ ਕੇਂਦਰੀ ਮੰਤਰੀ ਤੇ ਉੱਤਰ ਪ੍ਰਦੇਸ਼ 'ਚ ਵਿਧਾਨ ਪ੍ਰੀਸ਼ਦ ਦੇ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਨੇ ਇਕ ਵਾਰ ਫਿਰ ਠੱਗ ਟਰੈਵਲ ਏਜੰਟਾਂ ਹੱਥੋਂ ਮਾਰੇ ਜਾ ਰਹੇ ਤੇ ਬਰਬਾਦ ਹੋ ਰਹੇ ਨੌਜਵਾਨਾਂ ਦਾ ਮੁੱਦਾ ਉਠਾਉਂਦੇ ਹੋਏ ਇਨ੍ਹਾਂ ...

ਪੂਰੀ ਖ਼ਬਰ »

ਜੋਧਪੁਰ ਨਜ਼ਰਬੰਦ ਸਿੱਖਾਂ ਦੇ ਵਫ਼ਦ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ)- ਜੋਧਪੁਰ ਜੇਲ੍ਹ ਦੇ ਨਜ਼ਰਬੰਦ ਸਿੱਖਾਂ ਦੇ ਇਕ ਵਫ਼ਦ ਨੇ ਅੱਜ ਇਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੁਆਵਜ਼ਾ ਰਾਸ਼ੀ ਦੇਣ ਵਿਰੁੱਧ ...

ਪੂਰੀ ਖ਼ਬਰ »

ਘਰ-ਘਰ ਰੁਜ਼ਗਾਰ ਤਹਿਤ 96 ਵਾਰਸਾਂ ਨੂੰ ਨਿਯੁਕਤੀ ਪੱਤਰ ਜਾਰੀ

ਪਟਿਆਲਾ, 23 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਹਾਲ ਹੀ ਵਿਚ 2800 ਸਹਾਇਕ ਲਾਈਨਮੈਨ, 300 ਜੇਈਜ਼, 248 ਐਸ.ਐਸ.ਏਜ਼. ਅਤੇ 330 ਐਲ.ਡੀ.ਸੀ. (300 ਪੀ. ਐਸ. ਪੀ. ਸੀ. ਐਲ. ਅਤੇ ...

ਪੂਰੀ ਖ਼ਬਰ »

ਪ੍ਰਨੀਤ ਕੌਰ ਵਲੋਂ ਐਾਟੀ ਨਾਰਕੋਟਿਕ ਸੈੱਲ ਦੇ ਇਸਤਰੀ ਵਿੰਗ ਦੇ ਗਠਨ ਦਾ ਐਲਾਨ

ਪਟਿਆਲਾ, 23 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਕਾਂਗਰਸ ਦੇ ਐਾਟੀ ਨਾਰਕੋਟਿਕ ਸੈੱਲ ਦੇ ਇਸਤਰੀ ਵਿੰਗ ਦੇ ਗਠਨ ਦਾ ਐਲਾਨ ਅੱਜ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕੀਤਾ | ਇਸ ਮੌਕੇ ਐਾਟੀ ਨਾਰਕੋਟਿਕ ਸੈੱਲ ਦੇ ਚੇਅਰਮੈਨ ...

ਪੂਰੀ ਖ਼ਬਰ »

ਲੁਧਿਆਣਾ ਮਿਲਕ ਪਲਾਂਟ ਸਬੰਧੀ ਵਿਧਾਇਕਾਂ ਦੀ ਕਮੇਟੀ ਬਣਾਈ ਜਾਵੇ-ਰਾਮੂਵਾਲੀਆ

ਜਲੰਧਰ, 23 ਜੂਨ (ਅ. ਬ.)-ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਬੀਤੇ ਦਿਨੀਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਮਿਲਕ ਪਲਾਂਟ ਸਬੰਧੀ ਕੀਤੇ ਖੁਲਾਸਿਆਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ...

ਪੂਰੀ ਖ਼ਬਰ »

ਹਾਪੁਰ ਹੱਤਿਆ ਮਾਮਲਾ 'ਚ ਇਕ ਹੋਰ ਵੀਡੀਓ ਸਾਹਮਣੇ ਆਈ

ਹਾਪੁਰ, 23 ਜੂਨ (ਪੀ.ਟੀ.ਆਈ.)-ਉਤਰ ਪ੍ਰਦੇਸ਼ ਦੇ ਹਾਪੁਰ 'ਚ ਬੀਤੇ ਦਿਨੀਂ ਇਕ ਵਿਅਕਤੀ ਨੂੰ ਗਊ ਹੱਤਿਆ ਦੇ ਦੋਸ਼ ਤਹਿਤ ਕੁੱਟ-ਕੱਟ ਕੇ ਮਾਰਣ ਅਤੇ ਇਕ ਹੋਰ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ | ਇਸੇ ਮਾਮਲੇ 'ਚ ਇਕ ਹੋਰ ...

ਪੂਰੀ ਖ਼ਬਰ »

ਭਾਰਤ ਤੇ ਕਿਊਬਾ ਨਵਿਆਉਣਯੋਗ ਊਰਜਾ ਸਣੇ ਵੱਖ-ਵੱਖ ਖੇਤਰਾਂ 'ਚ ਸਹਿਯੋਗ ਵਧਾਉਣਗੇ

ਹਵਾਨਾ, 23 ਜੂਨ (ਏਜੰਸੀ)-ਭਾਰਤ ਅਤੇ ਕਿਊਬਾ ਨੇ ਨਵਿਆਉਣਯੋਗ ਊਰਜਾ, ਜੈਵ ਤਕਨੀਕ ਅਤੇ ਪਰੰਪਰਾਗਤ ਦਵਾਈਆਂ ਦੇ ਖੇਤਰ 'ਚ ਸਹਿਯੋਗ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ | ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡੀਆਜ਼-ਕੈਨੇਲ 'ਚ ਹੋਈ ਮੁਲਾਕਾਤ ...

ਪੂਰੀ ਖ਼ਬਰ »

ਨਾਬਾਰਡ ਨੂੰ ਬਿਆਨ ਜਾਰੀ ਕਰਨ ਲਈ ਮਜਬੂਰ ਕੀਤਾ-ਕਾਂਗਰਸ

ਨਵੀਂ ਦਿੱਲੀ, 23 ਜੂਨ (ਏਜੰਸੀ)- ਕਾਂਗਰਸ ਨੇ ਅੱਜ ਦੋਸ਼ ਲਗਾਇਆ ਕਿ ਰਾਸ਼ਟਰੀ ਖੇਤੀ ਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਨੂੰ ਆਪਣੇ ਹੀ ਆਰ.ਟੀ.ਆਈ. ਜਵਾਬ ਨੂੰ ਛੁਪਾਉਣ ਲਈ ਬਿਆਨ ਜਾਰੀ 'ਤੇ ਮਜਬੂਰ ਕੀਤਾ ਗਿਆ ਜਿਸ 'ਚ ਦੱਸਿਆ ਗਿਆ ਕਿ ਨੋਟਬੰਦੀ ਮੌਕੇ ਇਸ ਸਹਿਕਾਰੀ ਬੈਂਕ ...

ਪੂਰੀ ਖ਼ਬਰ »

ਔਰੰਗਾਬਾਦ 'ਚ 10 ਨਕਸਲੀ ਿਗ਼੍ਰਫ਼ਤਾਰ

ਔਰੰਗਾਬਾਦ, 23 ਜੂਨ (ਏਜੰਸੀ)-ਇਕ ਹਫ਼ਤਾ ਲੰਬੀ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਨੇ 10 ਖ਼ਤਰਨਾਕ ਨਕਸਲੀਆਂ ਨੂੰ ਿਗ਼੍ਰਫ਼ਤਾਰ ਕੀਤਾ ਹੈ | ਸਬ ਡਵੀਜ਼ਨਲ ਪੁਲਿਸ ਅਫ਼ਸਰ ਅਨੂਪ ਕੁਮਾਰ ਨੇ ਕਿਹਾ ਕਿ ਿਗ਼੍ਰਫ਼ਤਾਰ ਕੀਤੇ ਨਕਸਲੀਆਂ 'ਚ ਗੈਰ-ਕਾਨੂੰਨੀ ਜੱਥੇਬੰਦੀ ਸੀ. ਪੀ. ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਇਕ ਹੋਰ ਸਟੱਡੀ ਵੀਜ਼ਾ

ਫ਼ਰੀਦਕੋਟ, 23 ਜੂਨ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਕੋਟਕਪੂਰਾ ਨੇ ਜੋਤੀ ਕੌਰ ਪੁੱਤਰੀ ਹਰਦੀਪ ਸਿੰਘ ਵਾਸੀ ਫ਼ਤਿਹਗੜ੍ਹ ਸਾਹਿਬ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ਵੀਜ਼ਾ ਹੋਲਡਰ ਵਿਦਿਆਰਥਣ ਨੇ ਕੈਨੇਡੀਅਨ ਅਕੈਡਮੀ ਦੀ ਸਾਰੀ ਟੀਮ ਦਾ ਧੰਨਵਾਦ ...

ਪੂਰੀ ਖ਼ਬਰ »

ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ ਪਾਰਟੀ ਵਲੋਂ ਪੀਰ ਮੀਆਂ ਮਿੱਠੂ ਉਮੀਦਵਾਰ ਨਾਮਜ਼ਦ

ਅੰਮਿ੍ਤਸਰ, 23 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਜ਼ਿਲ੍ਹਾ ਸਖ਼ਰ ਵਿਚਲੀ ਬਰਾਚੁੰਦੀ ਸ਼ਰੀਫ਼ ਦਰਗਾਹ ਦੇ ਪੀਰ ਅਬਦਲ ਹੱਕ ਉਰਫ਼ ਮੀਆਂ ਮਿੱਠੂ ਨੂੰ ਹੁਣ ਪਾਕਿ ਦੀ ਤਿੰਨ ਮਹੀਨੇ ਪਹਿਲਾਂ ਹੋਂਦ 'ਚ ਆਈ ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ ਪਾਰਟੀ ਨੇ ...

ਪੂਰੀ ਖ਼ਬਰ »

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਗਿਣਾਈਆਂ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ

ਸਿਰਸਾ, 23 ਜੂਨ (ਭੁਪਿੰਦਰ ਪੰਨੀਵਾਲੀਆ)-ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕਿ੍ਸ਼ਨ ਬੇਦੀ ਨੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਹੈ ਕਿ ਇਹ ਸਰਕਾਰ ਦੀਆਂ ਸਕਾਰਾਤਮਕ ਨੀਤੀਆਂ ਅਤੇ ਵਿਕਾਸ ਕਾਰਜਾਂ ਕਾਰਨ ਲੋਕ ਸਰਕਾਰ ਤੋਂ ਖੁਸ਼ ਹਨ ਤੇ ਅਗਲੀ ...

ਪੂਰੀ ਖ਼ਬਰ »

ਤਿੰਨ ਮਹੀਨੇ ਦੀ ਨਿਸ਼ਕਾਮ ਜਲ ਸੇਵਾ ਜਾਰੀ

ਕੋਲਕਾਤਾ, 23 ਜੂਨ (ਰਣਜੀਤ ਸਿੰਘ ਲੁਧਿਆਣਵੀ)- ਗਰਮੀ 'ਚ ਅਜੇ ਵੀ ਪੱਛਮੀ ਬੰਗਾਲ 'ਚ ਲੋਕਾਂ ਦੀ ਹਾਲਤ ਖਰਾਬ ਹੈ | ਇਹੋ ਜਿਹੇ ਮੌਸਮ 'ਚ ਇਕ ਸਿੱਖ ਹਰ ਸਾਲ ਲੋਕਾਂ ਨੂੰ ਨਿਸ਼ਕਾਮ ਤੌਰ 'ਤੇ ਪਾਣੀ ਪਿਆ ਕੇ ਸੇਵਾ ਕਰ ਰਿਹਾ ਹੈ | ਇਕ ਦੋ ਨਹੀਂ ਬੀਤੇ ਪੰਜ ਸਾਲ ਤੋਂ ਇਹ ਜਲ ਸੇਵਾ ਕੀਤੀ ...

ਪੂਰੀ ਖ਼ਬਰ »

ਕਸ਼ਟ ਨਿਵਾਰਨ ਸਮਿਤੀ ਦੀ ਮੀਟਿੰਗ 'ਚ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੀ ਖਿਚਾਈ

ਸਿਰਸਾ, 23 ਜੂਨ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੇ ਪੰਚਾਇਤ ਭਵਨ 'ਚ ਜ਼ਿਲ੍ਹਾ ਲੋਕ ਸੰਪਰਕ ਅਤੇ ਦੁੱਖ ਨਿਵਾਰਣ ਸਮਿਤੀ ਦੀ ਮੀਟਿੰਗ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ, ਅਨੁਸੂਚਿਤ ਜਾਤੀ ਤੇ ਪਛੜਾ ਵਰਗ ਕਲਿਆਣ ਵਿਭਾਗ ਦੇ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ...

ਪੂਰੀ ਖ਼ਬਰ »

ਸ਼ਾਹਾਬਾਦ 'ਚ ਕਰੋੜਾਂ ਰੁਪਏ ਦੇ ਉਸਾਰੀ ਅਧੀਨ ਕੰਮਾਂ ਦਾ ਡੀ.ਸੀ. ਵਲੋਂ ਅਚਾਨਕ ਨਿਰੀਖਣ

ਕੁਰੂਕਸ਼ੇਤਰ/ਸ਼ਾਹਾਬਾਦ, 23 ਜੂਨ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਬਾਬੈਨ ਤੋਂ ਸ਼ਾਹਾਬਾਦ ਵੱਲ ਜਾਣ ਵਾਲੀ ਉਸਾਰੀ ਅਧੀਨ ਸੜਕ ਦੇ ਮਾਪਦੰਡਾਂ ਨੂੰ ਚੈੱਕ ਕਰਨ ਲਈ ਅਚਾਨਕ ਸੜਕ 'ਤੇ ਹੀ ਆਪਣੀ ਗੱਡੀ ਨੂੰ ਰੁਕਵਾਇਆ | ਇੱਥੇ ਲੋਕ ਨਿਰਮਾਣ ...

ਪੂਰੀ ਖ਼ਬਰ »

ਮਹਾਰਾਸ਼ਟਰ 'ਚ ਪਲਾਸਟਿਕ 'ਤੇ ਲੱਗਾ ਮੁਕੰਮਲ ਬੈਨ-ਫੜੇ ਜਾਣ 'ਤੇ ਲੱਗੇਗਾ ਵੱਡਾ ਜੁਰਮਾਨਾ

ਮੁੰਬਈ, 23 ਜੂਨ (ਏਜੰਸੀ)-ਮਹਾਰਾਸ਼ਟਰ 'ਚ ਪਲਾਸਟਿਕ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਗਈ ਹੈ | ਹੁਣ ਕਿਸੇ ਵੀ ਕਿਸਮ ਦੇ ਪਲਾਸਟਿਕ ਦੀ ਵਰਤੋਂ, ਭੰਡਾਰ ਜਾਂ ਉਤਪਾਦਨ ਕਰਨ 'ਤੇ ਜੁਰਮਾਨਾ ਲਗਾਇਆ ਜਾਵੇਗਾ | ਮੁੰਬਈ ਸਮੇਤ ਰਾਜ ਵਿੱਚ ਇਸ ਦੇ ਲਈ ਛਾਪੇਮਾਰੀ ...

ਪੂਰੀ ਖ਼ਬਰ »

ਇਥੋਪੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਰੈਲੀ 'ਚ ਧਮਾਕਾ ਇਕ ਮੌਤ, 83 ਜ਼ਖ਼ਮੀ, 6 ਦੀ ਹਾਲਤ ਨਾਜ਼ੁਕ

ਐਡਿਸ ਅਬਾਬਾ, 23 ਜੂਨ (ਏਜੰਸੀ)- ਇਥੋਪੀਆ ਦੇ ਨਵੇਂ ਸੁਧਾਰਵਾਦੀ ਪ੍ਰਧਾਨ ਮੰਤਰੀ ਦੀ ਰੈਲੀ 'ਚ ਇਕ ਧਮਾਕਾ ਹੋ ਗਿਆ ਜਿਸ ਕਾਰਨ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕੁਝ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਇਹ ਧਮਾਕਾ ਰਾਜਧਾਨੀ ਐਡਿਸ ਅਬਾਬਾ ਦੇ ਮੇਸਕੇਲ ਸਕੁਏਅਰ ...

ਪੂਰੀ ਖ਼ਬਰ »

ਸਨਮਾਨ 'ਤੇ ਵਿਸ਼ੇਸ਼: ਪਿ੍ੰਸੀਪਲ ਇੰਦਰਜੀਤ ਸਿੰਘ (ਡਾ:)

ਜਲੰਧਰ-1954 'ਚ ਜਨਮੇ ਪਿ੍ੰਸੀਪਲ ਇੰਦਰਜੀਤ ਸਿੰਘ ਨੇ 14ਵੇਂ ਸਾਲ ਵਿਚ ਹੀ ਅੱਠਵੀਂ 'ਚ ਪੜ੍ਹਦਿਆਂ ਸਰਕਾਰੀ ਸੀਨੀਅਰ ਮਾਡਲ ਸਕੂਲ ਲਾਡੋਵਾਲੀ ਰੋਡ ਜਲੰਧਰ 'ਚ ਭੰਗੜਾ ਪਾਉਣਾ ਸ਼ੁਰੂ ਕੀਤਾ ਅਤੇ ਪਹਿਲੇ ਸਾਲ ਹੀ ਸਕੂਲ ਦੀ ਟੀਮ ਦੇ ਕਪਤਾਨ ਬਣ ਗਏ | ਉਸ ਤੋਂ ਬਾਅਦ ਕਦੇ ਪਿੱਛੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX