ਤਾਜਾ ਖ਼ਬਰਾਂ


ਦਿੱਲੀ 'ਚ ਅੱਜ ਐਨ.ਡੀ.ਏ. ਦੀ ਬੈਠਕ
. . .  22 minutes ago
ਨਵੀਂ ਦਿੱਲੀ, 25 ਮਈ - ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਐਲਾਇੰਸ (ਐਨ.ਡੀ.ਏ.) ਦੇ ਨਵੇਂ ਚੁਣੇ ਸੰਸਦ ਮੈਂਬਰਾਂ ਦੀ ਅੱਜ ਬੈਠਕ ਹੋਣ ਜਾ ਰਹੀ ਹੈ। ਜਿਸ ਵਿਚ ਰਸਮੀ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੇਤਾ ਚੁਣਿਆ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਦੇ ਗਠਨ ਦੀ ਦਿਸ਼ਾ 'ਚ ਅਮਲ...
ਸੂਰਤ ਅਗਨੀਕਾਂਡ : ਤਿੰਨ ਲੋਕਾਂ 'ਤੇ ਮਾਮਲਾ ਦਰਜ
. . .  49 minutes ago
ਸੂਰਤ, 25 ਮਈ - ਗੁਜਰਾਤ ਦੇ ਸੂਰਤ ਵਿਚ ਬੀਤੇ ਕੱਲ੍ਹ ਹੋਏ ਭਿਆਨਕ ਅਗਨੀਕਾਂਡ ਵਿਚ ਸੂਰਤ ਪੁਲਿਸ ਨੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਵਿਚ ਕੰਪਲੈਕਸ ਦੇ ਦੋ ਠੇਕੇਦਾਰ ਤੇ ਕੋਚਿੰਗ ਸੈਂਟਰ ਦਾ ਮਾਲਕ ਸ਼ਾਮਲ ਹੈ। ਇਸ ਅਗਨੀਕਾਂਡ ਵਿਚ 20 ਮੌਤਾਂ ਹੋਈਆਂ ਹਨ। ਜਿਨ੍ਹਾਂ ਵਿਚ ਵਧੇਰੇ ਵਿਦਿਆਰਥੀ...
ਅੱਜ ਅਸਤੀਫ਼ੇ ਦੀ ਪੇਸ਼ਕਸ਼ ਕਰ ਸਕਦੇ ਹਨ ਰਾਹੁਲ ਗਾਂਧੀ
. . .  about 1 hour ago
ਨਵੀਂ ਦਿੱਲੀ, 25 ਮਈ - ਲੋਕ ਸਭਾ ਚੋਣਾਂ 2019 'ਚ ਭਾਜਪਾ ਦੀ ਸ਼ਾਨਦਾਰ ਜਿੱਤ ਅਤੇ ਕਾਂਗਰਸ ਦੀ ਕਰਾਰੀ ਹਾਰ ਹੋਈ। ਹੁਣ ਇਸ ਹਾਰ 'ਤੇ ਵਿਚਾਰ ਚਰਚਾ ਲਈ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਵੇਗੀ। ਸੂਤਰਾਂ ਅਨੁਸਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕ ਸਭਾ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦੇ...
ਅੱਜ ਦਾ ਵਿਚਾਰ
. . .  about 1 hour ago
ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  1 day ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  1 day ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  1 day ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  1 day ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  1 day ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  1 day ago
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  1 day ago
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  1 day ago
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  1 day ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  1 day ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  1 day ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  1 day ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  1 day ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  1 day ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  1 day ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  1 day ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  1 day ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  1 day ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  1 day ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  about 1 hour ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  about 1 hour ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 1 hour ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  26 minutes ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  30 minutes ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  55 minutes ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  59 minutes ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 1 hour ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550

ਸੰਪਾਦਕੀ

ਪੰਜਾਬ ਦੇ ਕੋਹੇਨੂਰ

ਪ੍ਰਿੰ: ਸਰਵਣ ਸਿੰਘ ਪੰਜਾਬੀ ਵਾਰਤਕ ਦਾ ਸਰਪਟ ਦੌੜਦਾ ਘੋੜਾ ਹੈ। ਤਿੰਨ ਦਰਜਨ ਤੋਂ ਵੱਧ ਪੁਸਤਕਾਂ ਦਾ ਰਚੇਤਾ। ਉਸ ਨੇ ਰਚਨਾਕਾਰੀ ਦਾ ਸਫ਼ਰ ਖੇਤਾਂ ਤੇ ਖਿਡਾਰੀਆਂ ਬਾਰੇ ਲਿਖ ਕੇ ਸ਼ੁਰੂ ਕੀਤਾ। ਅੱਜ ਦੇ ਦਿਨ ਉਹ ਹਾਕੀ ਵਾਲੇ ਬਲਬੀਰ ਸਿੰਘ ਤੇ ਮਿਲਖਾ ਸਿੰਘ ਦੌੜਾਕ ਦੇ ਸਿਰ ਭਾਰਤ ਰਤਨ ਦਾ ਤਾਜ ਵੇਖਣ ਦਾ ਚਾਹਵਾਨ ਹੈ। ਕੁਝ ਸਮੇਂ ਤੋਂ ਉਹ ਖੇਡ ਦੇ ਮੈਦਾਨ ਵਿਚੋਂ ਛਾਲ ਮਾਰ ਕੇ ਸਾਹਿਤਕਾਰਾਂ, ਕਲਾਕਾਰਾਂ ਤੇ ਗਾਇਕਾਂ ਦੇ ਵਿਹੜੇ ਆ ਵੜਿਆ ਹੈ। ਉਸ ਨੇ ਦੋ ਦਰਜਨ ਤੋਂ ਵੱਧ ਹਸਤੀਆਂ ਨੂੰ ਨੇੜਿਓਂ ਜਾਣਿਆ ਤੇ ਉਨ੍ਹਾਂ ਬਾਰੇ ਲਿਖਿਆ ਹੈ। ਨਾਂਅ ਦਿੱਤਾ ਹੈ 'ਪੰਜਾਬ ਦੇ ਕੋਹੇਨੂਰ'। ਉਹ ਆਪਣੀ ਰਚਨਾਕਾਰੀ ਬਾਰੇ ਖ਼ੁਦ ਹੀ ਲਿਖਦਾ ਹੈ :
ਇਹ ਮਨੁੱਖੀ ਜਾਮੇ ਵਿਚ ਕੋਹੇਨੂਰ ਹਨ। ਮਨੁੱਖਤਾ ਦੇ ਚਾਨਣ ਮੁਨਾਰੇ। ਸਭ ਤੋਂ ਵੱਡਾ ਡਾ: ਮਹਿੰਦਰ ਸਿੰਘ ਰੰਧਾਵਾ ਹੈ। ਉਹ ਕਰਨੀ ਵਾਲਾ ਮਹਾਂਪੁਰਸ਼ ਸੀ। ਪੰਜਾਬ ਦੀ ਮਹਾਂਨਾਜ਼ ਹਸਤੀ। ਨਵੇਂ ਪੰਜਾਬ ਦਾ ਨਿਰਮਾਤਾ। ਉਸ ਨੇ ਜਿਸ ਵੀ ਕੰਮ ਨੂੰ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਹ ਆਖ਼ਰ ਤੱਕ ਆਹਰੇ ਲੱਗਾ ਰਿਹਾ ਤੇ ਤੁਰਦਾ ਫਿਰਦਾ ਪਰਉਪਕਾਰ ਕਰਦਾ ਅਚਾਨਕ ਅਲੋਪ ਹੋ ਗਿਆ। ਉਹਨੂੰ ਕਿਸੇ ਨੇ ਵਿਹਲਾ ਬੈਠਾ ਨਹੀਂ ਸੀ ਵੇਖਿਆ। ਇਕੋ ਜੂਨ 'ਚ ਉਹ ਕਈ ਜੂਨਾਂ ਜੀਅ ਗਿਆ। ਉਹ ਇਕ ਹੋ ਕੇ ਵੀ ਸਵਾ ਲੱਖ ਸੀ।
ਡਾ: ਹਰਿਭਜਨ ਸਿੰਘ ਕਵਿਤਾਵਾਂ ਦਾ ਛੱਲਾਂ ਮਾਰਦਾ ਸਰੋਵਰ ਸੀ। ਸੁਰੀਲੀ ਤੇ ਰਸੀਲੀ ਬੋਲ ਬਾਣੀ ਦਾ ਫੁੱਟ-ਫੁੱਟ ਪੈਂਦਾ ਫਾਊਂਟੇਨ। ਜਿੰਨਾ ਵਧੀਆ ਉਹ ਕਵੀ ਸੀ, ਓਨਾ ਹੀ ਵਧੀਆ ਬੁਲਾਰਾ। ਉਹਦੀ ਦੁੱਧ ਚਿੱਟੀ ਮੁਸਕਰਾਹਟ, ਡਾਢੀ ਮਨ ਲੁਭਾਉਣੀ ਸੀ। ਉਹਦੀਆਂ ਮਤਾਬੀ ਵਾਂਗ ਜਗਦੀਆਂ ਅੱਖਾਂ ਦਾ ਜਲਵਾ ਝੱਲਿਆ ਨਹੀਂ ਸੀ ਜਾਂਦਾ। ਉਨ੍ਹਾਂ ਵਿਚ ਮਨੁੱਖੀ ਲਿਸ਼ਕ ਹੁੰਦੀ। ਜਦ ਉਹ ਵਜਦ ਵਿਚ ਆਉਂਦਾ ਤਾਂ ਮੂੰਹ 'ਤੇ ਮੱਧਮ ਪਏ ਮਾਤਾ ਦੇ ਦਾਗ ਤਾਰਿਆਂ ਵਾਂਗ ਝਿਲਮਿਲਾਉਣ ਲੱਗਦੇ। ਉਹਦੇ ਰਸੀਲੇ ਬੋਲ ਸ਼ਰਬਤ ਦੀਆਂ ਘੁੱਟਾਂ ਤੇ ਦੁੱਧ ਦੇ ਛਿੱਟੇ ਸਨ।
'ਬਲਵੰਤ ਗਾਰਗੀ, ਦਾ ਜਨਮ ਬਠਿੰਡੇ ਦੇ ਬਾਣੀਆ ਪਰਿਵਾਰ ਵਿਚ ਹੋਇਆ ਤੇ ਉਸ ਦੀ ਜੀਨੀ ਸਿਆਟਲ ਦੇ ਨੌਕਰੀ ਪੇਸ਼ਾ ਪਰਿਵਾਰ ਵਿਚ ਜਨਮੀ ਸੀ। ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ਵਿਚ ਛਾਲਾਂ ਮਾਰ ਗਏ ਤੇ ਕਿੱਸਾਕਾਰਾਂ ਨੇ ਬੇਗੋ ਨਾਰ ਤੇ ਇੰਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ ਵਿਚ ਪੱਟੇ ਗਏ ਪਰ ਜੀਨੀ ਨਾਰ ਤੇ ਬਲਵੰਤ ਨਾਟਕਕਾਰ ਦਾ ਕਿੱਸਾ ਗਾਰਗੀ ਨੂੰ ਖ਼ੁਦ ਲਿਖਣਾ ਪਿਆ। 'ਨੰਗੀ ਧੁੱਪ' ਜਿਸ ਨੂੰ ਸੰਤ ਸਿੰਘ ਸੇਖੋਂ ਨੇ ਸ਼ਾਹਕਾਰ ਰਚਨਾ ਦਾ ਦਰਜਾ ਦਿੱਤਾ। ਗਾਰਗੀ ਨੇ ਮੁੱਖ ਬੰਦ ਵਿਚ ਲਿਖਿਆ, 'ਮੇਰੇ ਪਾਤਰ ਨੰਗੇ ਹਨ, ਆਦਮ ਤੇ ਹਵਾ ਵਾਂਗੂ। ਇਹੋ ਉਨ੍ਹਾਂ ਦੀ ਖ਼ੂਬਸੂਰਤੀ ਹੈ ਤੇ ਇਹੋ ਉਨ੍ਹਾਂ ਦਾ ਦੇਸ਼। ਮੈਂ ਜਿਸ ਤੀਵੀਂ ਨੂੰ ਪਿਆਰ ਕੀਤਾ ਉਸ ਦੇ ਹੁਸਨ ਨੂੰ ਤੇ ਨੰਗੇਜ਼ ਨੂੰ ਚਿਤਰਿਆ ਹੈ....ਮੈਂ ਨੰਗੇ ਸੱਚ ਦਾ ਪੁਜਾਰੀ ਹਾਂ। ਨੰਗੀ ਮੂਰਤੀ ਨੂੰ ਮੱਥਾ ਟੇਕਦਾ ਹਾਂ। ਮਨੁੱਖ ਖ਼ੁਦ ਵੀ ਇਕੱਲਾ ਤੇ ਨੰਗਾ ਹੈ।
'ਜਿੱਥੋਂ ਤੱਕ ਪਹਿਲਵਾਨਾਂ ਦਾ ਸਬੰਧ ਹੈ, ਉਨ੍ਹਾਂ ਵਿਚੋਂ ਦੋ ਦਾਰੇ ਪ੍ਰਸਿੱਧ ਹੋਏ ਭਾਵੇਂ ਬਹੁਤੇ ਲੋਕ ਇਕ ਹੀ ਦਾਰੇ ਨੂੰ ਜਾਣਦੇ ਹਨ। ਉਹ ਦੋ ਸਨ। ਇਕ ਸੀ ਦਾਰਾ ਦੁਲਚੀਪੁਰੀਆ, ਦੂਜਾ ਦਾਰਾ ਧਰਮੂਚੱਕੀਆ। ਦੋਵੇਂ ਰੁਸਤਮੇ ਜਮਾਂ ਸਨ। ਦੋਵਾਂ ਬਾਰੇ ਲੋਕ ਪੁੱਛਦੇ ਹਨ, ਅਸਲੀ ਕਿਹੜਾ ਸੀ ਤੇ ਨਕਲੀ ਕਿਹੜਾ? ਦੋਵੇਂ ਅਸਲੀ ਸਨ। ਵੱਡੇ ਦਾਰੇ ਦਾ ਕੱਦ ਸੱਤ ਫੁੱਟ ਸੀ ਤੇ ਛੋਟੇ ਦਾਰੇ ਦਾ ਸਵਾ ਛੇ ਫੁੱਟ। ਦਾਰੇ ਦੁਲਚੀਪੁਰੀਏ ਨੂੰ ਦਾਰਾ ਕਿੱਲਰ ਵੀ ਕਿਹਾ ਜਾਂਦਾ ਸੀ। ਦਾਰਾ ਧਰਮੂਚੱਕੀਆ ਪਹਿਲਵਾਨ ਹੋਣ ਦੇ ਨਾਲ-ਨਾਲ ਫ਼ਿਲਮੀ ਐਕਟਰ ਵਜੋਂ ਵੀ ਮਜ਼ਹੂਰ ਸੀ। ਦੁਲਚੀਪੁਰ ਤੇ ਧਰਮੂਚੱਕ ਦੋਵੇਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ ਹਨ। ਇਨ੍ਹਾਂ ਛੋਟੇ ਪਿੰਡਾਂ ਨੇ ਦੋ ਵੱਡੇ ਪਹਿਲਾਵਾਨਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੂਰ-ਦੂਰ ਤੱਕ ਦਾਰਾ-ਦਾਰਾ ਕਰਵਾਈ। ਦਾਰਾ ਦੁਲਚੀਪੁਰੀਆ ਜੇ ਕਤਲ ਨਾ ਕਰਦਾ, ਜਾਂ ਕਹਿ ਲਓ ਉਸ ਤੋਂ ਕਤਲ ਨਾ ਹੁੰਦਾ, ਤਾਂ ਉਹ ਹੋਰ ਵੀ ਉੱਚੀਆਂ ਬੁਲੰਦੀਆਂ ਛੋਂਹਦਾ।
ਹੈ ਨਾ ਕਮਾਲ? ਪਰ ਇਹ ਤਾਂ ਸਰਵਣ ਸਿੰਘ ਦੀ ਵਾਰਤਕ ਦਾ ਟਰੇਲਰ ਹੈ। ਉਹ ਏਨਾ ਹੌਲੀ ਨਹੀਂ ਤੁਰਦਾ ਸਰਪਟ ਦੌੜਦਾ ਹੈ। ਤਾਰੀਆਂ ਲਾਉਂਦਾ ਤੇ ਗੋਤੇ ਖਾਂਦਾ। ਜੇ ਹੋਰ ਜਾਣਨਾ ਚਾਹੋ ਤਾਂ 'ਖੇਤੀ ਅਰਥਚਾਰੇ ਦਾ ਧਰੂ ਤਾਰਾ ਸਰਦਾਰਾ ਸਿੰਘ ਜੌਹਲ' ਪੜ੍ਹੋ ਜਾਂ 'ਪੰਜਾਬੀ ਛਾਪੇਖਾਨੇ ਦਾ ਅਫਲਾਤੂਨ ਭਾਪਾ ਪ੍ਰੀਤਮ ਸਿੰਘ' ਹੋਰ ਕਈ ਕੋਹੇਨੂਰ। ਉਸ ਦੀ ਸ਼ੈਲੀ ਵਿਚ ਛੱਲੀ ਦੇ ਦੋਧਾ ਦਾਣਿਆਂ ਜਿਹੀ ਮਿੱਠਤ ਹੈ। ਪੜ੍ਹੋ ਤੇ ਮਾਣੋ! ਉਹ ਕੈਨੇਡਾ ਦੇ ਬਰੈਮਪਟਨ ਸ਼ਹਿਰ ਵਿਚ ਰਹਿੰਦਾ ਹੈ ਪਰ ਉਸ ਨੇ ਹਥਲੀ ਪੁਸਤਕ ਦਾ ਸਮਰਪਨ ਆਪਣੇ ਜੱਦੀ ਪਿੰਡ ਚੱਕਰ ਦੀ ਚੜ੍ਹਦੀ ਕਲਾ ਦੇ ਨਾਂਅ ਕੀਤਾ ਹੈ।
ਅੱਜ ਚਿੜੀਆਂ ਦਾ ਚੰਬਾ ਉੱਡਦਾ ਨਹੀਂ
ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਜੀਵ ਜੰਤੂ ਵਿਭਾਗ ਦੀ ਡਾਕਟਰ ਕੂਲੇਰ ਨੇ ਰਾਜ ਵਿਚੋਂ ਚਿੜੀਆਂ ਦੇ ਖ਼ਤਮ ਹੋਣ ਬਾਰੇ ਖੋਜ ਕੀਤੀ ਹੈ। ਉਸ ਦੀ ਖੋਜ ਅਨੁਸਾਰ ਇਸ ਦਾ ਮੂਲ ਕਾਰਨ ਕਾਰਖਾਨਿਆਂ ਦੇ ਪੈਦਾ ਕੀਤੇ ਵਿਹੁਲੇ ਪਦਾਰਥ ਹਨ। ਜਿਹੜੇ ਪੌਣ ਪਾਣੀ ਵਿਚ ਰਲ ਕੇ ਚਿੜੀਆਂ ਦੀ ਖਾਧ ਖੁਰਾਕ ਦਾ ਹਿੱਸਾ ਬਣਦੇ ਹਨ। ਡਾ: ਕਲੇਰ ਨੂੰ ਚਿੜੀਆਂ ਦੇ ਮਲ-ਮੂਤਰ ਤੇ ਬਿੱਠਾਂ ਵਿਚ ਸਿੱਕਾ, ਜਿਸਤ, ਟਾਂਕਣ, ਨਿਕਲ ਕਰੋਮੀਅਮ ਆਦਿ ਦੇ ਸੁਰਾਗ ਚਿੰਨ੍ਹ ਮਿਲੇ ਹਨ। ਜਿਹੜੇ ਉਨ੍ਹਾਂ ਦੇ ਅੰਦਰਲੇ ਅੰਗ ਮਾਸ ਨੂੰ ਘੁਣ ਵਾਂਗ ਲੱਗ ਜਾਂਦੇ ਹਨ ਤੇ ਹੌਲੀ-ਹੌਲੀ ਉਨ੍ਹਾਂ ਦੇ ਮਰ ਮੁੱਕਣ ਦਾ ਕਾਰਨ ਬਣਦੇ ਹਨ। ਮੈਦਾਨਾਂ ਦੀਆਂ ਚਿੜੀਆਂ ਨੇ ਅੱਜ ਨਹੀਂ ਤਾਂ ਕੱਲ੍ਹ ਉੱਕਾ ਹੀ ਖ਼ਤਮ ਹੋ ਜਾਣਾ ਹੈ। ਕੱਲ੍ਹ ਨੂੰ ਇਹੋ ਜਿਹੇ ਵਿਹੁਲੇ ਪਦਾਰਥ ਚਿੜੀਆਂ ਤੋਂ ਵੱਡੇ ਪੰਛੀਆਂ ਨੂੰ ਤੇ ਪਰਸੋਂ ਨੂੰ ਮਾਨਵ ਜਾਤੀ ਉੱਤੇ ਵੀ ਅਸਰ ਕਰ ਸਕਦੇ ਹਨ।
ਪਹਾੜਾਂ ਦੇ ਵਸਨੀਕ ਜਾਣਦੇ ਹਨ ਕਿ ਉੱਥੋਂ ਦੀਆਂ ਚਿੜੀਆਂ ਕੱਦ ਦੀਆਂ ਛੋਟੀਆਂ ਤਾਂ ਹਨ ਪਰ ਤੰਦਰੁਸਤ ਹਨ। ਉਹ ਵਿਹੁਲੇ ਪਦਾਰਥਾਂ ਦੀ ਲਪੇਟ ਵਿਚ ਨਹੀਂ ਆਈਆਂ। ਕੁਝ ਇਕ ਤਾਂ ਬਹੁਤ ਹੀ ਸੋਹਣੀਆਂ ਹਨ। ਸੋਨ ਮੂੰਹੀਆਂ ਪਰ ਉਹ ਵੀ ਚਿੜੀਆਂ ਫੜਨ ਵਾਲਿਆਂ ਦਾ ਸ਼ਿਕਾਰ ਬਣ ਕੇ ਹੁਸ਼ਿਆਰਪੁਰ, ਪਠਾਨਕੋਟ ਤੇ ਦਿੱਲੀ ਦੱਖਣ ਵਿਚ ਵਿਕਦੀਆਂ ਹਨ। ਮਾਰੇ ਜਾਣ ਲਈ ਨਹੀਂ ਚਿੜੀਆਂ ਪਾਲਣ ਵਾਲਿਆਂ ਦੇ ਪਿੰਜਰਿਆਂ ਵਿਚ ਕੈਦ ਹੋਣ ਲਈ। ਇਹ ਅਮਲ ਮੈਦਾਨਾਂ ਵਰਗਾ ਭਿਆਨਕ ਨਹੀਂ। ਅੱਗੇ ਤੋਂ ਪੰਜਾਬ ਦੇ ਲੋਕ ਗੀਤਾਂ ਵਿਚ ਚਿੜੀਆਂ ਨੇ ਉਡਾਰੀ ਮਾਰਨ ਦੀ ਥਾਂ ਮੌਤ ਦੇ ਮੂੰਹ ਵਿਚ ਝੋਕੇ ਜਾਣਾ ਹੈ। ਮੇਰੇ ਮਨ ਵਿਚ ਇਹ ਭਾਵਨਾ ਪਹਾੜਾਂ ਵਿਚ ਰਹਿ ਕੇ ਆਈ ਹੈ ਤੇ ਇਸ ਨੂੰ ਪਲੇਥਣ ਉਸ ਸ਼ਿਕਾਰੀ ਨੇ ਲਾਇਆ ਹੈ ਜਿਹੜਾ ਮੈਨੂੰ ਸੈਰ ਕਰਦੇ ਨੂੰ ਮਿਲਿਆ ਸੀ।


sandhugulzar@yahoo.com

ਤਾਮਿਲਨਾਡੂ 'ਚ ਸਾਰੇ ਧੜਿਆਂ ਨੂੰ ਇਕੱਠਾ ਕਰਕੇ ਖ਼ੁਦ ਸਥਾਪਤ ਹੋਣਾ ਚਾਹੁੰਦੀ ਹੈ ਭਾਜਪਾ

ਭਾਜਪਾ ਵਲੋਂ ਏ.ਆਈ.ਏ.ਡੀ.ਐਮ.ਕੇ. ਦੇ ਨਾਲ ਮਤਭੇਦਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਉਸ ਨੂੰ ਸਮਝਾਇਆ ਜਾ ਸਕੇ ਅਤੇ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਕਜੁਟ ਜੈਲਲਿਤਾ ਦੀ ਪਾਰਟੀ ਨਾਲ ਇਕ ਅਰਥ ਪੂਰਨ ਗੱਠਜੋੜ ਕੀਤਾ ਜਾ ਸਕੇ। ਟੀ.ਟੀ.ਵੀ. ...

ਪੂਰੀ ਖ਼ਬਰ »

ਜਨਮ ਦਿਨ 'ਤੇ ਵਿਸ਼ੇਸ਼

ਪੰਥ ਰਤਨ ਮਾਸਟਰ ਤਾਰਾ ਸਿੰਘ

20ਵੀਂ ਸਦੀ ਦੇ ਇਤਿਹਾਸ ਵਿਚ ਨਿਡਰ ਤੇ ਪੰਥਕ ਸੋਚ ਦੇ ਨੇਤਾ ਮਾਸਟਰ ਤਾਰਾ ਸਿੰਘ ਜੀ ਦਾ ਇਕ ਉਚੇਰਾ ਮੁਕਾਮ ਹੈ। ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਸਿੱਖ ਪੰਥ ਵਿਚ ਇਕ ਅਹਿਮ ਸਥਾਨ ਰੱਖਦੇ ਹਨ। ਮਾਸਟਰ ਜੀ ਨੇ ਅੱਧੀ ਸਦੀ ਸਿੱਖ ਕੌਮ ਦੀ ਅਗਵਾਈ ਕੀਤੀ। ਸੰਨ 1921 ਤੋਂ ਲੈ ਕੇ 1967 ...

ਪੂਰੀ ਖ਼ਬਰ »

ਅਦ੍ਰਿਸ਼ ਗੁਲਾਮੀ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ ਦੁਨੀਆ

ਪ੍ਰਸਿੱਧ ਲੇਖਕ ਐਲੈਕਸ ਹੈਲੀ ਦਾ ਨਾਵਲ 'ਰੂਟਸ' ਦੁਨੀਆ ਦਾ ਵੱਡ ਅਕਾਰੀ ਇਕ ਮਸ਼ਹੂਰ ਨਾਵਲ ਹੈ ਜਿਸ ਵਿਚ ਉਸ ਨੇ ਗੁਲਾਮਾਂ ਦੇ ਦੁੱਖ ਦਰਦਾਂ ਦੇ ਨਾਲ-ਨਾਲ ਉਨ੍ਹਾਂ ਦੀ ਮਾਨਸਿਕ ਅਵਸਥਾ ਦਾ ਬੜਾ ਬਾਰੀਕੀ ਨਾਲ ਚਿਤਰਨ ਕੀਤਾ ਹੈ। ਨਾਵਲ ਵਿਚ ਅਫਰੀਕੀ ਦੇਸ਼ਾਂ ਤੋਂ ਫੜ ਕੇ ...

ਪੂਰੀ ਖ਼ਬਰ »

ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਏ

ਪੰਜਾਬ ਵਿਚ ਨੌਜਵਾਨੀ ਦਾ ਸੰਕਟ ਜਾਰੀ ਹੈ। ਅੱਜ ਜਿਸ ਤਰ੍ਹਾਂ ਦਾ ਮਾਹੌਲ ਇਥੇ ਦੇਖਣ ਨੂੰ ਮਿਲ ਰਿਹਾ ਹੈ, ਉਸ ਤੋਂ ਇਹ ਹੀ ਜਾਪਦਾ ਹੈ ਕਿ ਬਹੁਤੇ ਨੌਜਵਾਨ ਸੂਬੇ ਵਿਚੋਂ ਕਿਸੇ ਨਾ ਕਿਸੇ ਤਰ੍ਹਾਂ ਖਿਸਕਣਾ ਚਾਹੁੰਦੇ ਹਨ। ਉਨ੍ਹਾਂ ਨੂੰ ਇੱਥੇ ਆਪਣਾ ਭਵਿੱਖ ਬੇਹੱਦ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX