ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਸਰਕਾਰ ਬੱਸਾਂ ਦੇ ਕਿਰਾਏ 'ਚ ਕਰੇਗੀ 24 % ਦਾ ਵਾਧਾ
. . .  1 day ago
ਸ਼ਿਮਲਾ ,24 ਸਤੰਬਰ -ਹਿਮਾਚਲ ਸਰਕਾਰ ਹਿਮਾਚਲ ਰੋਡ ਟਰਾਂਸਪੋਰਟ ਅਤੇ ਨਿੱਜੀ ਬੱਸਾਂ ਦੇ ਕਿਰਾਏ 'ਚ 24% ਦਾ ਵਾਧਾ ਕਰੇਗੀ।
ਮਾਧੋਪੁਰ ਹੈੱਡ ਵਰਕਸ ਤੋਂ ਪਾਕਿਸਤਾਨ ਨੂੰ ਛਡਿਆ 25650 ਹਜ਼ਾਰ ਕਿਉਸਕ ਪਾਣੀ
. . .  1 day ago
ਮਾਧੋਪੁਰ ,24 ਸਤੰਬਰ (ਨਰੇਸ਼ ਮਹਿਰਾ) - ਮਾਧੋਪੁਰ ਖੇਤਰ ਵਿਚ ਹੋਈ ਭਾਰੀ ਬਾਰਸ਼ ਦੇ ਚਲਦੇ ਮਾਧੋਪੁਰ ਹੈੱਡ ਵਰਕਸ ਤੋਂ ਅੱਜ 25650 ਹਜ਼ਾਰ ਕਿਉਸਕ ਪਾਣੀ ਡਾਊਨ ਸਟ੍ਰੀਮ ਮਤਲਬ ਪਾਕਿਸਤਾਨ ਨੂੰ ਪਾਣੀ ਛਡਿਆ ਜਾ ਰਿਹਾ ਹੈ ...
ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ 525.65 ਮੀਟਰ ਪਹੁੰਚਿਆ
. . .  1 day ago
ਸ਼ਾਹਪੁਰ ਕੰਢੀ, 24 ਸਤੰਬਰ (ਰਣਜੀਤ ਸਿੰਘ)-ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਬਰਸਾਤ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 525.65 ਮੀਟਰ ਤੱਕ ਪਹੁੰਚ ਗਿਆ ਜੋ ਕਿ ਅੱਜ ਤੱਕ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ 525.25 ਰਿਕਾਰਡ ਕੀਤਾ...
ਤਪਾ ਮੰਡੀ ਤੇ ਨੇੜਲੇ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ
. . .  1 day ago
ਤਪਾ ਮੰਡੀ,24 ਸਤੰਬਰ (ਪ੍ਰਵੀਨ ਗਰਗ)- ਬੀਤੇ ਦਿਨਾਂ ਤੋਂ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਤਪਾ ਮੰਡੀ ਅਤੇ ਨਾਲ ਲੱਗਦੇ ਆਸ ਪਾਸ ਦੇ ਇਲਾਕਿਆਂ ਵਿਚ ਨਰਮੇ ਅਤੇ ਝੋਨੇ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ...
ਪਟਿਆਲਾ ਰੈਲੀ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਕੀਤੀ ਮੀਟਿੰਗ
. . .  1 day ago
ਪਟਿਆਲਾ, 24 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਟਿਆਲਾ ਵਿਖੇ 7 ਅਕਤੂਬਰ ਦਿਨ ਐਤਵਾਰ ਨੂੰ ਕੀਤੀ ਜਾਣ ਵਾਲੀ ਰੈਲੀ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ...
ਗੰਗਕਨਾਲ ਨਹਿਰ 'ਚ ਪਿਆ ਪਾੜ, ਫ਼ਸਲਾਂ ਦਾ ਨੁਕਸਾਨ ਹੋਣ ਦੀ ਸੰਭਾਵਨਾ
. . .  1 day ago
ਫ਼ਾਜ਼ਿਲਕਾ, 24 ਸਤੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਦੇ ਪਿੰਡ ਘਟਿਆਵਾਲੀ ਬੋਦਲਾ ਅਤੇ ਪਿੰਡ ਅਲਿਆਣਾ ਦੇ ਵਿਚਕਾਰੋਂ ਅਚਾਨਕ ਗੰਗਕਨਾਲ ਨਹਿਰ 'ਚ ਕਰੀਬ 30-40 ਫੁੱਟ ਦਾ ਪਾੜ ਪੈ ਗਿਆ ਹੈ ਅਤੇ ਬੜੀ ਤੇਜ਼ੀ ਨਾਲ ਨਹਿਰ ਦਾ....
ਸੂਬੇ 'ਚ ਮੀਂਹ ਕਾਰਨ ਪੈਦਾ ਹੋਏ ਹਾਲਤਾਂ ਨੂੰ ਦੇਖਦਿਆਂ ਕੈਪਟਨ ਨੇ ਬੁਲਾਈ ਐਮਰਜੈਂਸੀ ਬੈਠਕ
. . .  1 day ago
ਚੰਡੀਗੜ੍ਹ, 24 ਸਤੰਬਰ- ਸੂਬੇ 'ਚ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਪੈਦਾ ਹੋਏ ਸੰਕਟਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਮਰਜੈਂਸੀ ਬੈਠਕ ਬੁਲਾਈ ਗਈ ਹੈ। ਇਸ ਬੈਠਕ 'ਚ ਮੁੱਖ ਮੰਤਰੀ ਨੇ ਸੂਬੇ 'ਚ ....
ਪ੍ਰਧਾਨ ਮੰਤਰੀ ਮੋਦੀ ਨੇ ਸਿੱਕਮ ਨੂੰ ਦਿੱਤਾ ਪਹਿਲੇ ਹਵਾਈ ਅੱਡੇ ਦਾ ਤੋਹਫ਼ਾ
. . .  1 day ago
ਗੰਗਟੋਕ, 24 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਪਾਕਯੋਂਗ 'ਚ ਬਣੇ ਸੂਬੇ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਅਤੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੀ ਮੌਜੂਦ ਸਨ। ਸਾਲ 2009...
ਚੰਡੀਗੜ੍ਹ : ਪੁਲ 'ਤੇ ਪਾਣੀ ਆਉਣ ਕਾਰਨ ਫਸੀ ਕਾਰ, ਟਲਿਆ ਵੱਡਾ ਹਾਦਸਾ
. . .  1 day ago
ਚੰਡੀਗੜ੍ਹ, 24 ਸਤੰਬਰ- ਚੰਡੀਗੜ੍ਹ ਦੇ ਦਾਦੂਮਾਜਰਾ ਅਤੇ ਟੋਂਗਾ ਪਿੰਡ ਨੂੰ ਜੋੜਦੇ ਪੁਲ 'ਤੇ ਅੱਜ ਇੱਕ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਇਸ ਪੁਲ 'ਤੇ ਪਾਣੀ ਆਉਣ ਕਾਰਨ ਇੱਕ ਫਸ ਗਈ। ਹਾਲਾਂਕਿ ਇਸ ਦੌਰਾਨ ਕਾਰ ਸਵਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ...
ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਨਾਭਾ, 24 ਸਤੰਬਰ (ਕਰਮਜੀਤ ਸਿੰਘ)- ਨਾਭਾ ਦੇ ਸਰਕੂਲਰ ਰੋਡ 'ਤੇ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਚਾਲਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਭਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਔਰਤ ਦੀ ਪਹਿਚਾਣ ਕਿਰਨਪ੍ਰੀਤ...
ਪੰਜਾਬ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 24 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਹੜ੍ਹ ਦੇ ਖ਼ਤਰੇ ਕਾਰਨ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ (ਸਕੂਲਾਂ, ਕਾਲਜਾਂ) 'ਚ ਕੱਲ੍ਹ ਭਾਵ 25 ਸਤੰਬਰ ਨੂੰ ਛੁੱਟੀ ਦਾ ਐਲਾਨ...
ਸੰਗਰੂਰ 'ਚ ਮੀਂਹ ਅਤੇ ਹਵਾਵਾਂ ਨੇ ਪੱਕਣ ਕਿਨਾਰੇ ਆਈ ਫ਼ਸਲ ਵਿਛਾਈ
. . .  1 day ago
ਸੰਗਰੂਰ, 24 ਸਤੰਬਰ (ਧੀਰਜ ਪਸ਼ੌਰੀਆ)- ਸੰਗਰੂਰ 'ਚ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਚੱਲ ਰਹੀਆਂ ਹਵਾਵਾਂ ਨੇ ਕਈ ਥਾਵਾਂ 'ਤੇ ਅਗੇਤੀ ਕਿਸਮ ਦੀਆਂ ਪੱਕਣ ਕਿਨਾਰੇ ਆਈਆਂ ਝੋਨੇ ਦੀਆਂ ਫ਼ਸਲਾਂ ਨੂੰ ਵਿਛਾ ਕੇ ਰੱਖ ਦਿੱਤਾ ਹੈ, ਜਿਸ ਨਾਲ ਝਾੜ 'ਤੇ ਬੁਰਾ ਅਸਰ ਪਵੇਗਾ...
ਭਾਰੀ ਮੀਂਹ ਤੋਂ ਬਾਅਦ ਹਿਮਾਚਲ ਪ੍ਰਦੇਸ਼ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਸ਼ਿਮਲਾ, 24 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ 'ਚ ਅੱਜ ਦੁਪਹਿਰੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.7 ਮਾਪੀ ਗਈ। ਉੱਥੇ ਹੀ ਇਸ ਕਾਰਨ ਇੱਥੇ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ...
ਡਰੇਨ 'ਚ ਡਿੱਗੀ ਕਾਰ, ਪਿਉ-ਪੁੱਤ ਦੀ ਮੌਤ
. . .  1 day ago
ਰਾਮ ਤੀਰਥ, 24 ਸਤੰਬਰ (ਧਰਵਿੰਦਰ ਸਿੰਘ ਔਲਖ) - ਬੀਤੀ ਰਾਤ ਪਿੰਡ ਖਿਆਲਾ ਕਲਾਂ ਨੇੜੇ ਡਰੇਨ 'ਚ ਕਾਰ ਡਿੱਗਣ ਕਰਕੇ ਪਿਓ ਪੁੱਤਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਧੀਰਜ ਸੈਣੀ (43) ਆਪਣੇ ਪੁੱਤਰ ਅੰਸ਼ ਸੈਣੀ ਨਾਲ ਆਪਣੀ...
ਮੀਂਹ ਕਾਰਨ ਹੁਸ਼ਿਆਰਪੁਰ 'ਚ ਡਿੱਗੇ ਦਰਜਨਾਂ ਘਰ, ਪਰਿਵਾਰਾਂ ਨੇ ਧਰਮਸ਼ਾਲਾ 'ਚ ਲਈ ਸ਼ਰਨ
. . .  1 day ago
ਮਾਹਿਲਪੁਰ 24 ਸਤੰਬਰ ( ਦੀਪਕ ਅਗਨੀਹੋਤਰੀ)- ਹੁਸ਼ਿਆਰਪੁਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਲਾਲਵਣ ਵਿਖੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਜਨ ਦੇ ਕਰੀਬ ਘਰ ਡਿੱਗ ਪਏ। ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਅਜੇ ਤੱਕ...
ਡੇਅਰੀ ਦੀ ਡਿੱਗੀ ਛੱਤ, 15 ਪਸ਼ੂ ਮਲਬੇ ਹੇਠਾਂ ਦੱਬੇ
. . .  1 day ago
ਪਿੰਡ ਉੱਗਰ ਔਲਖ 'ਚ ਗਰੀਬ ਪਰਿਵਾਰ ਦੇ ਕਮਰਿਆਂ ਦੀਆਂ ਡਿੱਗੀਆਂ ਛੱਤਾਂ, ਪਤੀ ਪਤਨੀ ਜ਼ਖਮੀ
. . .  1 day ago
ਸੰਗਰੂਰ 'ਚ ਡੇਂਗੂ ਕਹਿਰ ਲਗਾਤਾਰ ਜਾਰੀ, 243 ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ: ਭਾਰੀ ਮੀਂਹ ਕਾਰਨ ਝੋਨੇ ਤੇ ਨਰਮੇ ਦੀ ਪੱਕੀ ਫ਼ਸਲ ਹੋਈ ਖਰਾਬ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ
. . .  1 day ago
ਪੰਜਾਬ ਅਤੇ ਹਰਿਆਣਾ 'ਚ ਆਉਣ ਵਾਲੇ ਕੁਝ ਘੰਟਿਆ ਦੌਰਾਨ ਮੀਂਹ ਪੈਣ ਦੀ ਸੰਭਾਵਨਾ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਮਹਿੰਗਰੋਵਾਲ ਚੋਅ 'ਚ ਆਇਆ ਪਾਣੀ
. . .  1 day ago
ਪਟਿਆਲਾ 'ਚ ਬਰਸਾਤ ਨੇ ਕੀਤਾ ਜਲ ਥਲ, ਕਈ ਮਕਾਨ ਦੀਆਂ ਡਿੱਗੀਆਂ ਛੱਤਾਂ ਅਤੇ ਕੰਧਾਂ
. . .  1 day ago
ਨਸ਼ੇੜੀ ਪਿਤਾ ਨੇ ਪੁੱਤਰ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
. . .  1 day ago
ਦਰਖ਼ਤ ਟੁੱਟਣ ਨਾਲ ਨਵਾਂਸ਼ਹਿਰ ਦਾ ਟੁੱਟਿਆ ਰਾਹੋਂ ਨਾਲੋਂ ਲਿੰਕ
. . .  1 day ago
ਸੁਖਨਾ ਝੀਲ ਦੇ ਗੇਟ ਖੁੱਲਣ ਕਾਰਨ ਘੱਗਰ ਕਿਨਾਰੇ ਵਸੇ ਪਿੰਡਾਂ ਨੂੰ ਜਾਰੀ ਕੀਤਾ ਗਿਆ ਅਲਰਟ
. . .  1 day ago
ਦਹਾਕਿਆਂ ਬਾਅਦ ਖੋਲ੍ਹੇ ਗਏ ਸੁਖਨਾ ਝੀਲ ਦੇ ਗੇਟ
. . .  1 day ago
ਬਮਿਆਲ 'ਚ ਉਝ ਦਰਿਆ ਦਾ ਪਾਣੀ ਹੋਇਆ ਬੇਕਾਬੂ, ਸੀਮਾ ਸੁਰੱਖਿਆ ਬਲ ਦੀਆਂ ਡੁੱਬੀਆਂ ਪੰਜ ਚੌਕੀਆਂ
. . .  1 day ago
ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਵਧਿਆ ਪਾਣੀ ਦਾ ਪੱਧਰ, ਖੋਲ੍ਹੇ ਜਾ ਸਕਦੇ ਹਨ ਗੇਟ
. . .  1 day ago
ਭਾਰੀ ਬਰਸਾਤ ਦੇ ਚੱਲਦਿਆਂ ਰਾਵੀ ਦਰਿਆ 'ਚ ਹੜ੍ਹ
. . .  1 day ago
7 ਅਕਤੂਬਰ ਦੀ ਪਟਿਆਲਾ ਰੈਲੀ 'ਚ ਲੋਕਤੰਤਰ ਦੇ ਘਾਣ ਦੀਆਂ ਸਾਜ਼ਿਸ਼ਾਂ ਹੋਵੇਗਾ ਪਰਦਾਫਾਸ਼- ਚੀਮਾ
. . .  1 day ago
ਮੋਹਾਲੀ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਦੋ ਦਿਨਾਂ ਦੀ ਛੁੱਟੀ ਦਾ ਐਲਾਨ
. . .  1 day ago
ਘਰਿੰਡਾ 'ਚ ਆਕਾਸ਼ਵਾਣੀ ਦੇ 20 ਕਿਲੋਵਾਟ ਟਰਾਂਸਮੀਟਰ ਦਾ ਉਦਘਾਟਨ
. . .  1 day ago
ਮਿੰਨੀ ਬੱਸ ਦੇ ਪਲਟਣ ਕਾਰਨ 18 ਜ਼ਖ਼ਮੀ
. . .  1 day ago
ਕਪੂਰਥਲਾ 'ਚ ਡਿੱਗੀਆਂ 'ਚ ਦੋ ਮਕਾਨਾਂ ਦੀਆਂ ਛੱਤਾਂ, ਦੋ ਦੀ ਮੌਤ ਅਤੇ ਸੱਤ ਜ਼ਖ਼ਮੀ
. . .  1 day ago
ਪਿੰਡ ਲਾਂਡਰਾ 'ਚ ਮੀਂਹ ਕਾਰਨ ਵਿਗੜੇ ਹਾਲਾਤ, ਲੋਕ ਪਰੇਸ਼ਾਨ
. . .  1 day ago
ਸੋਡਲ ਦੇ ਮੇਲੇ 'ਚ ਵਾਪਰਿਆ ਹਾਦਸਾ, ਮੀਂਹ ਕਾਰਨ ਇਕੱਠੇ ਹੋਏ ਪਾਣੀ 'ਚ ਡੁੱਬਣ ਕਾਰਨ ਬੱਚੀ ਦੀ ਮੌਤ
. . .  1 day ago
ਮੀਂਹ ਦੇ ਚੱਲਦਿਆਂ ਪਟਿਆਲਾ 'ਚ ਅੱਜ ਬੰਦ ਰਹਿਣਗੇ ਸਾਰੇ ਸਕੂਲ
. . .  1 day ago
ਘਰ ਦੀ ਛੱਤ ਡਿੱਗਣ ਕਾਰਨ ਇੱਕ ਦੀ ਮੌਤ, ਦੋ ਜ਼ਖ਼ਮੀ
. . .  1 day ago
ਭਾਰੀ ਮੀਂਹ ਕਾਰਨ ਪਟਿਆਲਾ 'ਚ ਪੁਲ ਦੀ ਡਿੱਗੀ ਕੰਧ
. . .  1 day ago
ਬੱਸ ਪਲਟਣ ਕਾਰਨ ਇੱਕ ਦੀ ਮੌਤ, 6 ਜ਼ਖ਼ਮੀ
. . .  1 day ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਚਾਰ ਜ਼ਖ਼ਮੀ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਦਿੱਤੀ ਸਲਾਹ
. . .  1 day ago
ਰਾਵੀ ਦਰਿਆ 'ਚ ਪਾਣੀ ਵਧਣ ਦਾ ਅਲਰਟ ਜਾਰੀ ਕਰਨ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ
. . .  1 day ago
ਡਾ. ਕਫੀਲ ਖਾਨ ਫਿਰ ਗ੍ਰਿਫ਼ਤਾਰ
. . .  1 day ago
ਭਾਰੀ ਮੀਂਹ ਦੇ ਚੱਲਦਿਆਂ ਪੰਜਾਬ 'ਚ ਜਾਰੀ ਕੀਤਾ ਗਿਆ 'ਰੈੱਡ ਅਲਰਟ'
. . .  1 day ago
ਭੀਮਾ ਕੋਰੇਗਾਂਵ ਹਿੰਸਾ 'ਚ ਗ੍ਰਿਫ਼ਤਾਰ ਵਿਅਕਤੀਆਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਰਾਹੁਲ ਗਾਂਧੀ ਅੱਜ ਤੋਂ ਦੋ ਦਿਨਾਂ ਅਮੇਠੀ ਦੌਰੇ 'ਤੇ
. . .  1 day ago
ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਪਹੁੰਚਿਆ 525 ਮੀਟਰ 'ਤੇ
. . .  1 day ago
ਬਰਸਾਤੀ ਪਾਣੀ 'ਚ ਗੁੱਜਰਾਂ ਦੇ ਕੁੱਲ ਤੇ ਫ਼ਸਲਾਂ ਡੁੱਬੀਆਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਹਰਿਆਣਾ ਹਿਮਾਚਲ

ਪਿਕਅਪ ਗੱਡੀ ਨੂੰ ਟਰਾਲੇ ਨੇ ਮਾਰੀ ਟੱਕਰ, 4 ਦੀ ਮੌਤ, 7 ਜ਼ਖ਼ਮੀ

ਕੈਥਲ, 23 ਜੂਨ (ਅਜੀਤ ਬਿਊਰੋ)- ਸਵੇਰੇ 5 ਵਜੇ ਕੁਰੂਕਸ਼ੇਤਰ ਰੋਡ 'ਤੇ ਐੱਸ.ਆਰ. ਪੈਟਰੋਲ ਪੰਪ ਦੇ ਨੇੜੇ ਟਰਾਲਾ ਚਾਲਕ ਨੇ ਪੰਕਚਰ ਹੋਈ ਪਿਕਅਪ ਗੱਡੀ ਨੂੰ ਟੱਕਰ ਮਾਰ ਦਿੱਤੀ | ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ | ਮਿ੍ਤਕਾਂ 'ਚ ਇਕ ਬੱਚਾ ਅਤੇ 3 ਔਰਤਾਂ ਸ਼ਾਮਿਲ ਹਨ ਅਤੇ 2 ਬੱਚਿਆਂ ਸਮੇਤ 7 ਲੋਕ ਜ਼ਖ਼ਮੀ ਹੋ ਗਏ | 2 ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ | ਸਾਰੇ ਸ਼ਰਧਾਲੂ ਟੋਹਾਨਾ ਦੇ ਹਾਕੀਵਾਲਾ ਪਿੰਡ 'ਚ ਬਾਬਾ ਦੀ ਚੌਕੀ 'ਤੇ ਪੂਜਾ ਤੋਂ ਬਾਅਦ ਵਾਪਸ ਪਿੰਡ ਕਠਵਾੜ ਵਾਪਿਸ ਆ ਰਹੇ ਸਨ | ਹਾਦਸੇ ਦੀ ਸੂਚਨਾ ਮਿਲਣ 'ਤੇ ਸਿਵਲ ਲਾਈਨ ਥਾਣਾ ਐੱਸ.ਐਚ.ਓ. ਧਰਮਪਾਲ ਟੀਮ ਦੇ ਨਾਲ ਮੌਕੇ 'ਤੇ ਪੁੱਜੇ | ਪੁਲਿਸ ਨੇ ਟਰਾਲੇ ਨੂੰ ਕਬਜ਼ੇ 'ਚ ਲੈ ਲਿਆ ਹੈ | ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਗਿ੍ਫ਼ਤਾਰੀ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ | ਪਿਕਅਪ ਗੱਡੀ ਦੇ ਚਾਲਕ ਸੇਗਾ ਪਿੰਡ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਵੀਰਵਾਰ ਨੂੰ ਉਹ ਕਠਵਾੜ ਪਿੰਡ ਤੋਂ ਸ਼ਰਧਾਲੂਆਂ ਨੂੰ ਲੈ ਕੇ ਬਾਬੇ ਦੀ ਚੌਕੀ 'ਤੇ ਗਿਆ ਸੀ | ਸਨਿਚਰਵਾਰ ਤੜਕੇ ਉੱਥੋਂ ਵਾਪਸੀ ਲਈ ਰਵਾਨਾ ਹੋਏ | ਵਾਪਸ ਆਉਂਦੇ ਸਮੇਂ ਪਿੰਡ ਡਿਓਢ ਖੇੜੀ ਦੇ ਵੀ ਕਈ ਸ਼ਰਧਾਲੂ ਗੱਡੀ 'ਚ ਬੈਠ ਗਏ | ਕੈਥਲ ਸ਼ਹਿਰ 'ਚ ਆਉਣ ਤੋਂ ਬਾਅਦ ਜਿਵੇਂ ਹੀ ਢਾਂਡ ਰੋਡ 'ਤੇ ਪੁੱਜੇ, ਤਾਂ ਗੱਡੀ 'ਚ ਪੰਕਚਰ ਹੋ ਗਿਆ | ਐੱਸ.ਆਰ. ਪੈਟਰੋਲ ਪੰਪ ਦੇ ਨੇੜੇ ਗੱਡੀ ਰੋਕ ਕੇ ਟਾਇਰ ਖੋਲ੍ਹਣ ਤੋਂ ਬਾਅਦ ਚਾਲਕ ਸਾਹਮਣੇ ਖੁੱਲ੍ਹੀ ਦੁਕਾਨ 'ਤੇ ਪੰਕਚਰ ਲਗਵਾਉਣ ਲੱਗਾ | ਸ਼ਰਧਾਲੂ ਹੇਠਾਂ ਉੱਤਰ ਕੇ ਗੱਡੀ ਦੇ ਪਿੱਛੇ ਬੈਠ ਗਏ | ਜਿਵੇਂ ਹੀ ਉਹ ਪੰਕਚਰ ਲਗਵਾਉਣ ਲਈ ਟਾਇਰ ਲੈ ਕੇ ਗੱਡੀ ਵੱਲ ਚੱਲਿਆ, ਤਾਂ ਕੁਰੂਕਸ਼ੇਤਰ ਵਲੋਂ ਆ ਰਹੇ ਇਕ ਟਰਾਲੇ ਨੇ ਖੜੀ ਗੱਡੀ ਨੂੰ ਟੱਕਰ ਮਾਰ ਦਿੱਤੀ | ਲੋਡ ਟਰਾਲਾ ਕਾਫ਼ੀ ਦੂਰ ਤੱਕ ਗੱਡੀ ਨੂੰ ਘਸੀਟਦਾ ਹੋਇਆ ਲੈ ਗਿਆ | ਹੇਠਾਂ ਬੈਠੇ ਸ਼ਰਧਾਲੂ ਗੱਡੀ 'ਚ ਫਸ ਗਏ | ਕਈ ਲੋਕਾਂ ਨੂੰ ਟਰਾਲੇ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ | ਇਸ ਭਿਆਨਕ ਹਾਦਸੇ 'ਚ ਕਠਵਾੜ ਪਿੰਡ ਵਾਸੀ ਸੁਖਦੇਈ (54), ਬਤੇਰੀ (50), ਉਸ ਦੀ ਸਕੀ ਭੈਣ ਹਜਵਾਨਾ ਪਿੰਡ ਵਾਸੀ ਸੁਖਦੇਈ (48) ਅਤੇ ਅਮਨ (13) ਦੀ ਮੌਕੇ 'ਤੇ ਹੀ ਮੌਤ ਹੋ ਗਈ | ਪਿੰਡ ਕਠਵਾੜ ਵਾਸੀ ਜੱਗਾ ਸਿੰਘ, ਉਸ ਦਾ ਬੇਟਾ ਗਿਰੀਸ਼ ਅਤੇ ਕਰੇਸ਼ੀ ਪਿੰਡ ਡਿਓਢ ਖੇੜੀ ਵਾਸੀ ਸੁਨੀਤਾ, ਬੀਰਮਤੀ, ਉਰਮਿਲਾ, ਲਵਪ੍ਰੀਤ, ਹਜਵਾਨਾ ਵਾਸੀ ਪਵਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ | ਸਾਰਿਆਂ ਨੂੰ ਜ਼ਿਲ੍ਹਾ ਨਾਗਰਿਕ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਪਵਨ ਅਤੇ ਉਰਮਿਲਾ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ | ਹਾਦਸੇ ਤੋਂ ਬਾਅਦ ਪਿੰਡ ਕਠਵਾੜ, ਡਿਓਢ ਖੇੜੀ ਅਤੇ ਹਜਵਾਨਾ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ
ਟਰਾਲਾ ਚਾਲਕ ਿਖ਼ਲਾਫ਼ ਮਾਮਲਾ ਦਰਜ- ਸਿਵਿਲ ਲਾਈਨ ਥਾਣਾ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਸੜਕ ਹਾਦਸੇ 'ਚ 3 ਔਰਤਾਂ ਅਤੇ ਇਕ ਬੱਚੇ ਦੀ ਮੌਤ ਹੋਈ ਹੈ | 7 ਲੋਕ ਜ਼ਖ਼ਮੀ ਹੋਏ ਹਨ | ਪੁਲਿਸ ਨੇ ਟਰਾਲਾ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਹਾਦਸਾ ਚਾਲਕ ਨੂੰ ਨੀਂਦ ਦੀ ਝਪਕੀ ਆਉਣ ਜਾਂ ਬੇਕਾਬੂ ਹੋਣ ਕਾਰਨ ਵਾਪਰਿਆ ਹੈ | ਇਹ ਦੋਸ਼ੀ ਚਾਲਕ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਪਤਾ ਲੱਗ ਸਕੇਗਾ |

8 ਹੱਤਿਆਵਾਂ ਅਤੇ ਦਰਜਨ ਤੋਂ ਵੱਧ ਹੱਤਿਆ ਦੇ ਯਤਨਾਂ ਅਤੇ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ 'ਚ ਲੋੜੀਂਦਾ ਕਾਬੂ

ਜਗਾਧਰੀ, 23 ਜੂਨ (ਜਗਜੀਤ ਸਿੰਘ)-ਅੱਠ ਹੱਤਿਆਵਾਂ ਅਤੇ ਇਕ ਦਰਜਨ ਤੋਂ ਵੱਧ ਹੱਤਿਆ ਦੇ ਯਤਨਾਂ ਸਮੇਤ 2 ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਦੇ ਮੋਸਟ ਵਾਂਟਿਡ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਸ਼ਾਰਪ ਸ਼ੂਟਰ ਸੰਪਤ ਨੇਹਰਾ ਨੂੰ ਸੀ.ਆਈ.ਏ. 2 ਦੀ ਟੀਮ ਨੇ ...

ਪੂਰੀ ਖ਼ਬਰ »

ਭਾਜਪਾ ਨੇ ਸੱਤਾ 'ਚ ਆਉਂਦੇ ਹੀ ਕਾਂਗਰਸ ਦੇ ਅਧੂਰੇ ਕੰਮ ਪੂਰੇ ਕੀਤੇ -ਮੁੱਖ ਮੰਤਰੀ

ਟੋਹਾਣਾ, 23 ਜੂਨ (ਗੁਰਦੀਪ ਸਿੰਘ ਭੱਟੀ)-ਮੁੱਖ ਮੰਤਰੀ ਹਰਿਆਣਾ ਮਨੋਰਹ ਲਾਲ ਨੇ ਜਨ ਸੰਵਾਦ ਤਹਿਤ ਹੋਏ ਜਨਤਕ ਇਕੱਠ 'ਚ ਟੋਹਾਣਾ-ਜਾਖਲ ਦੀਆਂ ਵਿਕਾਸ ਸਕੀਮਾਂ ਲਈ 120 ਕਰੋੜ ਦੀ ਰਕਮ ਦੇਣ ਦਾ ਐਲਾਨ ਕਰਦੇ ਹੋਏ ਕਾਂਗਰਸ ਅਤੇ ਇਨੈਲੋ 'ਤੇ ਤਿੱਖੇ ਹਮਲੇ ਕੀਤੇ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਮੰਤਰੀ ਦੇ ਹਮਾਇਤੀਆਂ 'ਤੇ ਹਮਲੇ ਦਾ ਦੋਸ਼

ਕੋਲਕਾਤਾ, 23 ਜੂਨ (ਰਣਜੀਤ ਸਿੰਘ ਲੁਧਿਆਣਵੀ)- ਕੂਚਬਿਹਾਰ ਜ਼ਿਲ੍ਹੇ ਦੇ ਚਾਂਦਮਾਰੀ ਇਲਾਕੇ ਤੇ ਤਿ੍ਣਮੂਲ ਪ੍ਰਧਾਨ ਕਨਕ ਬਰਮਨ ਨੂੰ ਸਨਿਚਰਵਾਰ ਸਵੇਰ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ | ਇੱਥੇ ਇਹ ਜ਼ਿਕਰਯੋਗ ਹੈ ਕਿ ਮੁੱਖ ...

ਪੂਰੀ ਖ਼ਬਰ »

ਚੋਰ ਹਜ਼ਾਰਾਂ ਦੀ ਨਕਦੀ ਅਤੇ ਸਾਮਾਨ ਲੈ ਕੇ ਫ਼ਰਾਰ

ਅਸੰਧ, 23 ਜੂਨ (ਅਜੀਤ ਬਿਊਰੋ)- ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ 'ਚ ਘੱਟ ਹੋਣ ਦਾ ਨਾਂਅ ਨਹੀਂ ਲੈ ਰਹੀਆਂ | ਰਾਤ ਨੂੰ ਅਣਪਛਾਤੇ ਚੋਰਾਂ ਨੇ ਜਨਰਲ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸਥਿਤ 3 ਦੁਕਾਨਾਂ ਦਾ ਸ਼ਟਰ ਤੋੜ ਕੇ ਹਜ਼ਾਰਾਂ ਦੀ ਨਕਦੀ ਅਤੇ ਸਾਮਾਨ ਚੋਰੀ ਕਰ ਲਿਆ | ...

ਪੂਰੀ ਖ਼ਬਰ »

ਦਰੱਖਤ ਕੱਟਣ ਦੀ ਸ਼ਿਕਾਇਤ ਦਿੱਤੀ ਸੀ.ਐਮ. ਵਿੰਡੋ 'ਤੇ

ਕੁਰੂਕਸ਼ੇਤਰ, 23 ਜੂਨ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪਿੱਪਲੀ ਤੱਕ ਦੀ ਸੜਕ ਨੂੰ ਚੌੜਾ ਕਰਨ ਲਈ ਕਰੀਬ 1600 ਦਰੱਖਤ ਕੱਟਣ 'ਤੇ ਹਮ ਫਾਉਂਡੇਸ਼ਨ ਸਮਾਜਿਕ ਸੰਸਥਾ ਵਲੋਂ ਸੀ.ਐਮ. ਵਿੰਡੋ 'ਤੇ ਸ਼ਿਕਾਇਤ ਦਰਜ ਕਰਵਾਈ ਹੈ | ਸ਼ਿਕਾਇਤ 'ਚ ਮੁੱਖ ਮੰਤਰੀ ...

ਪੂਰੀ ਖ਼ਬਰ »

ਟੈਂਕਰ ਦੀ ਟੱਕਰ ਵੱਜਣ ਕਾਰਨ ਚਲਦੀ ਕਾਰ ਅੱਗ ਲੱਗਣ ਨਾਲ ਸੜ ਕੇ ਸੁਆਹ

ਕੁਰੂਕਸ਼ੇਤਰ/ਸ਼ਾਹਾਬਾਦ, 23 ਜੂਨ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ-ਅੰਬਾਲਾ ਜੀ.ਟੀ. ਰੋਡ 'ਤੇ ਆਦੇਸ਼ ਹਸਪਤਾਲ ਨੇੜੇ ਤੇਲ ਦੇ ਟੈਂਕਰ ਦੀ ਟੱਕਰ ਕਾਰਨ ਚਲਦੀ ਕਾਰ 'ਚ ਅੱਗ ਲੱਗ ਗਈ | ਕਾਰ 'ਚ ਅੱਗ ਲੱਗਣ ਦਾ ਖ਼ਦਸ਼ਾ ਲਗਦੇ ਹੀ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ | ਚਾਲਕ ...

ਪੂਰੀ ਖ਼ਬਰ »

ਨਹਿਰ 'ਚ ਪਾੜ ਪੈਣ ਨਾਲ ਫ਼ਸਲਾਂ ਡੁੱਬੀਆਂ ਕਿਸਾਨਾਂ ਨੇ ਕੀਤੀ ਮੁਆਵਜ਼ੇ-ਮੰਗ

ਕਾਲਾਂਵਾਲੀ, 23 ਜੂਨ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਸੂਬਾਖੇੜਾ ਦੇ ਕੋਲ ਅਚਾਨਕ ਮੰਮੜ ਖੇੜਾ ਨਹਿਰ ਟੁੱਟਣ ਨਾਲ ਪਿੰਡ ਸੂਬਾਖੇੜਾ ਅਤੇ ਬੜਾਗੁੜਾ ਦੀ ਕਰੀਬ 100 ਏਕੜ ਨਰਮੇ ਦੀ ਫਸਲ ਪਾਣੀ 'ਚ ਡੁੱਬ ਗਈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਸੂਬਾਖੇੜਾ 'ਚ ਬੁਰਜੀ ...

ਪੂਰੀ ਖ਼ਬਰ »

ਕਾਰ ਦੀ ਲਪੇਟ 'ਚ ਆਉਣ ਨਾਲ ਮੌਤ

ਏਲਨਾਬਾਦ, 23 ਜੂਨ (ਜਗਤਾਰ ਸਮਾਲਸਰ)- ਸਥਾਨਕ ਪੰਜਾਬੀ ਅਰੋੜਵੰਸ਼ ਸਮਾਜ ਦੇ ਮੈਂਬਰ ਜਤਿੰਦਰ ਖੱਤਰੀ ਪੁੱਤਰ ਓਮ ਪ੍ਰਕਾਸ਼ ਖੱਤਰੀ ਦੀ ਅੱਜ ਸਵੇਰੇ ਇਕ ਹਾਦਸੇ 'ਚ ਮੌਤ ਹੋ ਗਈ | ਪੁਲਿਸ ਨੂੰ ਦਿੱਤੇ ਬਿਆਨ 'ਚ ਜਤਿੰਦਰ ਖੱਤਰੀ ਦੇ ਭਰਾ ਸੰਜੇ ਕੁਮਾਰ ਨੇ ਦੱਸਿਆ ਕਿ ਜਤਿੰਦਰ ...

ਪੂਰੀ ਖ਼ਬਰ »

ਅਸ਼ੋਕ ਵਿਹਾਰ ਕਾਲੋਨੀ 'ਚ ਹਰ ਪਾਸੇ ਗੰਦਗੀ ਦੇ ਲੱਗੇ ਢੇਰ

ਜਗਾਧਰੀ, 23 ਜੂਨ (ਜਗਜੀਤ ਸਿੰਘ)- ਆਮ ਆਦਮੀ ਪਾਰਟੀ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਡਾ. ਰਾਜੇਸ਼ ਸੈਣੀ ਦੀ ਅਗਵਾਈ 'ਚ ਸਫ਼ਾਈ ਮੁਹਿੰਮ ਨੂੰ ਲੈ ਕੇ ਅਸ਼ੋਕ ਵਿਹਾਰ ਕਾਲੋਨੀ ਜਗਾਧਰੀ ਦਾ ਦੌਰਾ ਕੀਤਾ | ਦੌਰੇ ਦੀ ਪ੍ਰਧਾਨਗੀ ਹਲਕਾ ਪ੍ਰਧਾਨ ਮਾਇਆਰਾਮ ਨੇ ਕੀਤੀ | ਜ਼ਿਲ੍ਹਾ ...

ਪੂਰੀ ਖ਼ਬਰ »

ਬਜ਼ੁਰਗ ਪਤੀ-ਪਤਨੀ ਤੋਂ ਲੁੱਟ ਕਰਨ ਵਾਲਾ ਕਾਬੂ

ਪਾਉਂਟਾ ਸਾਹਿਬ, 23 ਜੂਨ (ਹਰਬਖ਼ਸ਼ ਸਿੰਘ)-ਪਾਉਂਟਾ ਸਾਹਿਬ ਦੇ ਮੁਹੱਲਾ ਦੇਵੀ ਨਗਰ ਵਿਖੇ ਬਜ਼ੁਰਗ ਪਤੀ-ਪਤਨੀ ਨੂੰ ਬੇਹੋਸ਼ ਕਰਕੇ ਘਰ ਵਿਚੋਂ ਲੱਖਾਂ ਰੁਪਇਆਂ ਦੀ ਲੁੱਟ ਕਰਨ ਵਾਲਾ ਦੋਸ਼ੀ ਯਮੁਨਾ ਨਗਰ, ਹਰਿਆਣਾ ਵਿਖੇ ਹੋਟਲ 'ਚੋਂ ਫੜਿਆ ਗਿਆ | ਮੁਲਜ਼ਮ ਸਹਾਰਨਪੁਰ ਦੀ ...

ਪੂਰੀ ਖ਼ਬਰ »

ਸਮੈਕ ਸਮੇਤ ਇਕ ਗਿ੍ਫ਼ਤਾਰ

ਕੁਰੂਕਸ਼ੇਤਰ, 23 ਜੂਨ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਦੀ ਅਪਰਾਧ ਸ਼ਾਖਾ ਇਕ ਨੇ 10 ਗ੍ਰਾਮ 54 ਮਿਲੀਗ੍ਰਾਮ ਸਮੈਕ ਸਮੇਤ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ ਇਕ ਇੰਚਾਰਜ ਕੇਵਲ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਸਹਾਇਕ ਸਬ ...

ਪੂਰੀ ਖ਼ਬਰ »

ਬੱਸ ਦੀ ਲਪੇਟ 'ਚ ਆਉਣ ਕਾਰਨ ਇਕ ਦੀ ਮੌਤ

ਭਿਵਾਨੀ, 23 ਜੂਨ (ਅਜੀਤ ਬਿਊਰੋ)-ਸਰਕੁਲਰ ਰੋਡ ਬਾਵੜੀ ਗੇਟ ਖੇਤਰ 'ਚ ਸਾਹਮਣੇ ਤੋਂ ਆ ਰਹੀ ਰੋਡਵੇਜ਼ ਬੱਸ ਹੇਠਾਂ ਕੁਚਲੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਮਿ੍ਤਕ ਐਲ.ਆਈ.ਸੀ. ਏਜੰਟ ਸੀ ਅਤੇ ਸਵੇਰ ਆਪਣੇ ਮੋਟਰਸਾਈਕਲ ਤੋਂ ਦਫ਼ਤਰ ਜਾਣ ਲਈ ਨਿਕਲਿਆ ...

ਪੂਰੀ ਖ਼ਬਰ »

ਲੜਕੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਲਾਡਵਾ, 23 ਜੂਨ (ਅਜੀਤ ਬਿਊਰੋ)- ਉੱਪ ਮੰਡਲ ਦੇ ਪਿੰਡ ਹਰਿਪੁਰ 'ਚ ਇਕ ਲੜਕੀ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ | ਮਿ੍ਤਕਾ ਦੇ ਪਰਿਵਾਰ ਵਾਲਿਆਂ ਦੀ ਸੂਚਨਾ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਕੁਰੂਕਸ਼ੇਤਰ ਭੇਜ ਦਿੱਤਾ ਹੈ | ਦੱਸਿਆ ਜਾਂਦਾ ਹੈ ਕਿ ...

ਪੂਰੀ ਖ਼ਬਰ »

ਵਾਹਨ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, 2 ਦੀ ਮੌਤ

ਰਾਜੌਾਦ, 23 ਜੂਨ (ਅਜੀਤ ਬਿਊਰੋ)-ਪਿੰਡ ਕਿੱਛਾਨਾ ਕੂਈ 'ਤੇ ਅਣਪਛਾਤੇ ਵਾਹਨ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਮੋਟਰ ਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੇ ਲੜਕੇ ਦੇ ਬਿਆਨ 'ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX