ਤਾਜਾ ਖ਼ਬਰਾਂ


ਜੰਮੂ ਦੇ ਕਮਿਸ਼ਨਰ ਨੇ ਜਾਰੀ ਕੀਤਾ ਬਿਆਨ- ਅੱਜ ਬੰਦ ਰਹਿਣਗੇ ਸਾਰੇ ਸਿੱਖਿਆ ਸੰਸੰਥਾਨ, ਕਰਫ਼ਿਊ ਜਾਰੀ
. . .  5 minutes ago
ਸ੍ਰੀਨਗਰ, 20 ਫਰਵਰੀ- ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਘਾਟੀ 'ਚ ਤਣਾਅ ਦਾ ਮਾਹੌਲ ਹੈ। ਅਜਿਹੇ 'ਚ ਜੰਮੂ 'ਚ ਸਾਰੇ ਸਿੱਖਿਆ ਸੰਸਥਾਨ ਅੱਜ ਬੰਦ ਰਹਿਣਗੇ। ਅੱਜ ਸਵੇਰੇ ਤੋਂ ਬਾਅਦ ਕਰਫ਼ਿਊ 'ਤੇ ਸਮੀਖਿਆ ਕੀਤੀ ਜਾਵੇਗੀ। ਇਸ ਸੰਬੰਧੀ ਜੰਮੂ ਦੇ ਕਮਿਸ਼ਨਰ ਰਮੇਸ਼ ਕੁਮਾਰ ਨੇ ਬਿਆਨ ਜਾਰੀ ਕਰਕੇ...
ਦਿੱਲੀ-ਐੱਨ. ਸੀ. ਆਰ. 'ਚ ਲੱਗੇ ਭੂਚਾਲ ਦੇ ਝਟਕੇ
. . .  45 minutes ago
ਨਵੀਂ ਦਿੱਲੀ, 20 ਫਰਵਰੀ- ਰਾਜਧਾਨੀ ਦਿੱਲੀ ਸਮੇਤ ਐੱਨ. ਸੀ. ਆਰ. ਇਲਾਕੇ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.0 ਮਾਪੀ ਗਈ। ਭੂਚਾਲ ਦੇ ਝਟਕੇ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਮਹਿਸੂਸ ਕੀਤੇ ਗਏ। ਇਸ ਕਾਰਨ ਕਿਸੇ...
ਨਹੀਂ ਰਹੇ ਮਸ਼ਹੂਰ ਸਾਹਿਤਕਾਰ ਨਾਮਵਰ ਸਿੰਘ, 92 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
. . .  about 1 hour ago
ਨਵੀਂ ਦਿੱਲੀ, 20 ਫਰਵਰੀ- ਹਿੰਦੀ ਸਾਹਿਤ ਦੇ ਮਸ਼ਹੂਰ ਸਾਹਿਤਕਾਰ ਅਤੇ ਆਲੋਚਕ ਨਾਮਵਰ ਸਿੰਘ ਦਾ ਦਿੱਲੀ ਦੇ ਏਮਜ਼ ਹਸਪਤਾਲ 'ਚ ਦੇਹਾਂਤ ਹੋ ਗਿਆ। 92 ਸਾਲ ਦੀ ਉਮਰ 'ਚ ਇਸ ਹਿੰਦੀ ਸਾਹਿਤਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਬੀਤੀ ਰਾਤ ਕਰੀਬ 11.51 ਵਜੇ ਆਖ਼ਰੀ ਸਾਹ ਲਏ...
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਉੱਤਰੀ ਰੇਲਵੇ ਦੀਆਂ ਕਈ ਟਰੇਨਾਂ
. . .  about 1 hour ago
ਨਵੀਂ ਦਿੱਲੀ, 20 ਫਰਵਰੀ- ਧੁੰਦ ਅਤੇ ਘੱਟ ਦ੍ਰਿਸ਼ਟਤਾ ਕਾਰਨ ਉੱਤਰੀ ਰੇਲਵੇ ਦੀਆਂ 12 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਟਰੇਨਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ...
ਅੱਜ ਦਾ ਵਿਚਾਰ
. . .  about 1 hour ago
ਅਣਪਛਾਤੇ ਵਾਹਨ 'ਚ ਗੱਡੀ ਦੀ ਟੱਕਰ ਵੱਜਣ ਕਾਰਨ ਨੌਜਵਾਨ ਦੀ ਮੌਤ
. . .  1 day ago
ਅਜਨਾਲਾ, 19 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਇਥੋਂ ਥੋੜੀ ਦੂਰ ਸਥਿਤ ਅੱਡਾ ਮਹਿਰ ਬੁਖਾਰੀ ਨਜ਼ਦੀਕ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਵੱਲੋਂ ਫਾਰਚੂਨਰ ਗੱਡੀ ਨੂੰ ਟੱਕਰ ਮਾਰ ਦੇਣ ਨਾਲ ਗੱਡੀ ਚਾਲਕ ਨੌਜਵਾਨ ਦੀ ਮੌਤ...
ਫ਼ਤਹਿਗੜ੍ਹ ਸਾਹਿਬ ਦੇ ਵਿਅਕਤੀ ਦੀ ਸਵਾਈਨ ਫਲੂ ਨਾਲ ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਅਰੁਣ ਆਹੂਜਾ)- ਇਸ ਜ਼ਿਲ੍ਹੇ ਦੇ ਪਿੰਡ ਰੰਧਾਵਾਂ ਵਾਸੀ 42 ਸਾਲਾਂ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਦੀ ਸੂਚਨਾਂ ਮਿਲੀ ਹੈ। ਜਾਣਕਾਰੀ ਦਿੰਦਿਆਂ...
ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕਰ ਸਕਦੇ - ਸੀਤਾਰਮਨ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਨੂੰ ਸਰਵਜਨਕ ਨਹੀ ਕੀਤਾ ਜਾ ਸਕਦਾ।
ਇਮਰਾਨ ਖਾਨ ਨੇ ਜੈਸ਼ ਦੇ ਬਿਆਨ ਨੂੰ ਨਜ਼ਰ ਅੰਦਾਜ਼ ਕੀਤਾ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਬਿਆਨ ਨੂੰ ਨਜ਼ਰ ਅੰਦਾਜ਼...
ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ - ਰੱਖਿਆ ਮੰਤਰੀ
. . .  1 day ago
ਨਵੀਂ ਦਿੱਲੀ, 19 ਫਰਵਰੀ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਕਹਿਣਾ ਹੈ ਕਿ ਭਵਿੱਖ 'ਚ ਪੁਲਵਾਮਾ ਹਮਲੇ ਜਿਹੀ ਘਟਨਾ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਜ਼ਮੀਨੀ ਪੱਧਰ...
ਇਮਰਾਨ ਖਾਨ ਦੇ ਬਿਆਨ 'ਤੇ ਹੈਰਾਨੀ ਨਹੀ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 19 ਫਰਵਰੀ - ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਦਿੱਤੇ ਬਿਆਨ 'ਤੇ ਕੋਈ ਹੈਰਾਨੀ ਨਹੀ ਹੈ। ਉਨ੍ਹਾਂ ਪੁਲਵਾਮਾ...
ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਆਰਟਿਸਟ ਨੇ ਸੜਕ 'ਤੇ ਚਿਤਰਿਆ ਪਾਕਿਸਤਾਨ ਦਾ ਝੰਡਾ
. . .  1 day ago
ਰਾਏਪੁਰ, 19 ਫਰਵਰੀ - ਪੁਲਵਾਮਾ ਅੱਤਵਾਦੀ ਹਮਲੇ ਦੇ ਰੋਸ ਵਜੋਂ ਛੱਤੀਸਗੜ੍ਹ ਦੇ ਰਾਏਪੁਰ ਵਿਖੇ ਵਿਨੋਦ ਪਾਂਡਾ ਨਾਂਅ ਦੇ ਆਰਟਿਸਟ ਨੇ ਸੜਕ 'ਤੇ ਪਾਕਿਸਤਾਨ ਦਾ ਝੰਡਾ...
ਅਮਰੀਕੀ ਸੈਨੇਟਰ ਬਰਨੀ ਸੈਂਡਰਸ ਲੜਨਗੇ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ
. . .  1 day ago
ਵਾਸ਼ਿੰਗਟਨ, 19 ਫਰਵਰੀ - ਅਮਰੀਕੀ ਸੈਨੇਟਰ ਬਰਨੀ ਸੈਂਡਰਸ 2020 'ਚ ਅਮਰੀਕੀ ਰਾਸ਼ਟਰਪਤੀ ਦੀ ਹੋਣ ਵਾਲੀ ਚੋਣ...
ਇਕ ਬੂੰਦ ਵੀ ਦੂਜੇ ਸੂਬੇ ਨੂੰ ਨਹੀਂ ਦੇਵਾਂਗੇ - ਕੈਪਟਨ
. . .  1 day ago
ਮੰਡੋਲੀ (ਪਟਿਆਲਾ), 19 ਫਰਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਪਾਣੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਸਹੀ ਢੰਗ ਨਾਲ ਵਰਤੋਂ...
ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਸ਼ਹੀਦ ਕੁਲਵਿੰਦਰ ਸਿੰਘ ਰੌਲੀ ਦੇ ਪਰਿਵਾਰ ਨੂੰ 50 ਹਜ਼ਾਰ ਦਾ ਚੈੱਕ ਭੇਟ
. . .  1 day ago
ਗੜ੍ਹਸ਼ੰਕਰ, 19 ਫਰਵਰੀ (ਧਾਲੀਵਾਲ)- ਪੁਲਵਾਮਾ ਅੱਤਵਾਦੀ ਹਮਲੇ 'ਚ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਦੇ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਪਰਿਵਾਰ ਦੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਮਾਇਕ ਮਦਦ ਕੀਤੀ ਗਈ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ...
ਸ਼ੱਕੀ ਹਾਲਤ ਵਿਚ ਮਰੀਜ਼ ਦੀ ਹਸਪਤਾਲ ਵਿਚ ਮੌਤ, ਖੰਨਾ 'ਚ ਇਹ 8ਵੀਂ ਮੌਤ
. . .  1 day ago
ਸ਼ਰਾਬ ਦੇ ਸ਼ੌਕੀਨਾਂ ਨੂੰ ਲੱਗ ਸਕਦੈ ਝਟਕਾ, ਐਫ.ਡੀ.ਏ. ਦੀ ਰਿਪੋਰਟ 'ਚ ਹੋਏ ਵੱਡੇ ਖ਼ੁਲਾਸੇ
. . .  1 day ago
ਨੌਜਵਾਨ ਕਿਸਾਨ ਨੇ ਕੀਤੀ ਆਤਮ ਹੱਤਿਆ
. . .  1 day ago
ਨਸ਼ਿਆਂ ਦੇ ਕਾਰਨ ਦੋ ਮਾਸੂਮ ਬੱਚੀਆਂ ਦੇ ਪਿਤਾ ਦੀ ਮੌਤ
. . .  1 day ago
ਆਪ ਵਿਧਾਇਕਾ ਦੀ ਵਿਆਹ ਰਿਸੈਪਸ਼ਨ 'ਚ ਸ਼ਾਮਲ ਹੋਏ ਸੁਖਬੀਰ ਬਾਦਲ ਤੇ ਕੇਜਰੀਵਾਲ
. . .  1 day ago
ਆਈ.ਜੀ. ਉਮਰਾਨੰਗਲ ਨੂੰ 23 ਫਰਵਰੀ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
. . .  1 day ago
ਇਮਰਾਨ ਦੀ ਸਫ਼ਾਈ 'ਤੇ ਕੈਪਟਨ ਦਾ ਬਿਆਨ- ਮਸੂਦ ਅਜ਼ਹਰ ਨੂੰ ਜੇਕਰ ਨਹੀਂ ਫੜ ਸਕਦੇ ਤਾਂ ਭਾਰਤ ਨੂੰ ਦੱਸੋ
. . .  1 day ago
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਇਮਰਾਨ- ਜੇਕਰ ਭਾਰਤ ਹਮਲਾ ਕਰੇਗਾ ਤਾਂ ਪਾਕਿਸਤਾਨ ਜਵਾਬ ਦੇਵੇਗਾ
. . .  1 day ago
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਰਣਜੀਤ ਬਾਵਾ
. . .  1 day ago
ਲੋਕ ਗਾਇਕ ਮਨਿੰਦਰ ਮੰਗਾ ਦਾ ਦੇਹਾਂਤ
. . .  1 day ago
ਮੁਹਾਲੀ ਦੇ ਗੁਰਦੁਆਰਾ ਸਾਹਿਬ ਤੋਂ 150 ਦੇ ਕਰੀਬ ਵਿਦਿਆਰਥੀਆਂ ਨੂੰ ਜੰਮੂ-ਕਸ਼ਮੀਰ ਲਈ ਕੀਤਾ ਰਵਾਨਾ
. . .  1 day ago
ਪੁਲਵਾਮਾ ਹਮਲੇ ਤੋਂ ਬਾਅਦ ਫੌਜ ਦਾ ਸਖ਼ਤ ਬਿਆਨ- ਕਸ਼ਮੀਰ 'ਚ ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਜਿਊਂਦਾ ਨਹੀਂ ਬਚੇਗਾ
. . .  1 day ago
ਪਟਿਆਲਾ 'ਚ ਕੈਪਟਨ ਨੇ ਨਹਿਰੀ ਪਾਣੀ 'ਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  1 day ago
ਦਹਿਸ਼ਤਗਰਦੀ ਨਾਲ ਪਾਕਿਸਤਾਨ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ- ਇਮਰਾਨ ਖ਼ਾਨ
. . .  1 day ago
ਪਾਕਿਸਤਾਨ ਨੂੰ ਪੁਲਵਾਮਾ ਹਮਲੇ ਨਾਲ ਕੀ ਫ਼ਾਇਦਾ ਹੋਵੇਗਾ?- ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਨੇ ਬਿਨਾਂ ਸਬੂਤ ਤੋਂ ਪਾਕਿਸਤਾਨ 'ਤੇ ਇਲਜ਼ਾਮ ਲਗਾਏ-ਇਮਰਾਨ ਖ਼ਾਨ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਥੋੜ੍ਹੀ ਦੇਰ ਬਾਅਦ ਜਾਰੀ ਕੀਤਾ ਜਾਵੇਗਾ ਬਿਆਨ
. . .  1 day ago
ਹੁਣ ਸਰਕਾਰੀ ਸਕੂਲਾਂ 'ਚ ਅਧਿਆਪਕ ਰਜਿਸਟਰਾਂ 'ਤੇ ਨਹੀਂ ਲਾਉਣਗੇ ਹਾਜ਼ਰੀ
. . .  1 day ago
ਨਾਭਾ ਪਹੁੰਚੀ 'ਸ਼ਬਦ ਗੁਰੂ ਯਾਤਰਾ'
. . .  1 day ago
ਬੈਂਗਲੁਰੂ ਏਅਰ ਸ਼ੋਅ ਦੌਰਾਨ ਵੱਡਾ ਹਾਦਸਾ, ਦੋ ਜਹਾਜ਼ ਆਪਸ 'ਚ ਟਕਰਾਏ
. . .  1 day ago
ਜਥੇ. ਅਵਤਾਰ ਸਿੰਘ ਹਿਤ ਨੇ ਤਨਖ਼ਾਹ ਦੀ ਸੇਵਾ ਪੂਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ਾਈ ਭੁੱਲ
. . .  1 day ago
ਪਟਿਆਲਾ 'ਚ ਕੈਪਟਨ ਨੇ ਕੀਤੀ ਕਾਮਨ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (2)
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ 'ਪੰਜ ਤਖ਼ਤ ਐਕਸਪ੍ਰੈੱਸ ਸ਼ੁਰੂ', ਦੇਖੋ ਦਿੱਲੀ ਤੋਂ ਰਵਾਨਾ ਹੋਣ ਸਮੇਂ ਦੀਆਂ ਤਸਵੀਰਾਂ (1)
. . .  1 day ago
ਹੁਣ ਸਿਰਫ਼ 112 ਡਾਇਲ ਕਰਨ 'ਤੇ ਮਿਲੇਗੀ ਹਰ ਸੰਕਟ 'ਚ ਮਦਦ
. . .  1 day ago
ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਟੇਕਿਆ ਮੱਥਾ
. . .  1 day ago
ਜੈਸ਼-ਏ-ਮੁਹੰਮਦ ਪਾਕਿਸਤਾਨੀ ਫੌਜ ਦਾ ਬੱਚਾ ਹੈ- ਭਾਰਤੀ ਫੌਜ
. . .  1 day ago
ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਕੰਟਰੋਲ ਕਰ ਰਹੀ ਹੈ- ਲੈਫ਼ਟੀਨੈਂਟ. ਕੇ. ਜੇ. ਐੱਸ. ਢਿੱਲੋਂ
. . .  1 day ago
ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਮਾਰਿਆ ਜਾਵੇਗਾ- ਫੌਜ
. . .  1 day ago
ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਟਾਪ ਕਮਾਂਡਰ ਢੇਰ- ਫੌਜ
. . .  1 day ago
ਪਾਕਿਸਤਾਨ ਅਤੇ ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਹੋਇਆ ਪੁਲਵਾਮਾ ਹਮਲਾ- ਫੌਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਦੇ ਪਹਿਲੇ ਡੀਜ਼ਲ ਤੋਂ ਬਿਜਲੀ ਪਰਿਵਰਤਕ ਇੰਜਨ ਨੂੰ ਦਿਖਾਈ ਹਰੀ ਝੰਡੀ
. . .  1 day ago
ਪੁਲਵਾਮਾ ਹਮਲੇ ਨੂੰ ਲੈ ਕੇ ਸ੍ਰੀਨਗਰ 'ਚ ਫੌਜ, ਸੀ. ਆਰ. ਪੀ. ਐੱਫ. ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  1 day ago
ਕਾਰ ਅਤੇ ਐਂਬੂਲੈਂਸ ਵਿਚਾਲੇ ਹੋਈ ਭਿਆਨਕ ਟੱਕਰ 'ਚ ਸੱਤ ਲੋਕਾਂ ਦੀ ਮੌਤ
. . .  about 1 hour ago
ਬਿਹਾਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਜਲੰਧਰ

-ਸਵੱਛਤਾ ਸਰਵੇਖਣ 2018- ਸਫ਼ਾਈ ਸਹੂਲਤਾਂ ਦੀ ਘਾਟ ਨਾਲ ਇਕ ਵਾਰ ਫਿਰ ਰੈਂਕਿੰਗ 'ਚ ਪੱਛੜਿਆ ਜਲੰਧਰ

ਸ਼ਿਵ ਸ਼ਰਮਾ
ਜਲੰਧਰ, 23 ਜੂਨ-ਕੇਂਦਰ ਦੇ ਸਵੱਛਤਾ ਸਰਵੇਖਣ 'ਚ ਜਲੰਧਰ ਇਕ ਵਾਰ ਫਿਰ ਪਹਿਲੇ 100 ਸ਼ਹਿਰਾਂ 'ਚ ਆਉਣ ਤੋਂ ਇਸ ਕਰਕੇ ਰਹਿ ਗਿਆ ਕਿਉਂਕਿ ਜਲੰਧਰ ਨਿਗਮ ਹੁਣ ਤੱਕ ਸਭ ਤੋਂ ਅਹਿਮ ਤਿੰਨ ਕੰਮ ਨਹੀਂ ਕਰ ਸਕਿਆ ਹੈ ਜਿਨ੍ਹਾਂ 'ਚ ਕੂੜਾ ਸੰਭਾਲ ਪ੍ਰਾਜੈਕਟ, ਕੂੜਾ ਚੁੱਕਣ ਲਈ ਨਵੀਂ ਮਸ਼ੀਨਰੀ ਤੇ ਪਖਾਨੇ ਸਮੇਂ ਸਿਰ ਬਣਾ ਲੈਂਦਾ ਤਾਂ ਉਹ ਕੇਂਦਰ ਦੇ ਇਸ ਸਰਵੇਖਣ ਦੀ ਰੈਂਕਿੰਗ 'ਚ ਪਹਿਲੇ 100 ਸ਼ਹਿਰ ਵਿਚ ਆ ਸਕਦਾ ਸੀ | ਚਾਹੇ ਰੈਂਕਿੰਗ 'ਚ ਇਸ ਵੇਲੇ ਬਠਿੰਡਾ 104 ਨੰਬਰ ਲੈ ਕੇ ਸਭ ਤੋਂ ਅੱਗੇ ਰਿਹਾ ਹੈ ਪਰ ਜਲੰਧਰ ਇਸ ਵਾਰ ਤਿੰਨ ਅਹਿਮ ਫ਼ੈਸਲੇ ਲਾਗੂ ਨਾ ਕਰਕੇ ਹੀ ਮਾਤ ਖਾ ਗਿਆ ਹੈ | ਪਿਛਲੇ ਸਾਲ ਜਿਥੇ ਸਵੱਛਤਾ ਸਰਵੇਖਣ ਲਈ ਨਿਗਮ ਦਾ 233ਵਾਂ ਨੰਬਰ ਆਇਆ ਸੀ ਪਰ ਹੁਣ ਇਸ ਵਾਰ ਦੀ ਮਿਲੀ 215ਵੇਂ ਨੰਬਰ ਦੀ ਰੈਕਿੰਗ 'ਚ ਆ ਕੇ ਉਸ ਨੇ ਮਾਮੂਲੀ ਸੁਧਾਰ ਕੀਤਾ ਹੈ | ਨਿਗਮ ਦਾ ਸਫ਼ਾਈ ਵਿਭਾਗ ਪਹਿਲਾਂ ਹੀ ਇਸ ਦਾ ਖ਼ਦਸ਼ਾ ਜਾਹਰ ਕਰਦਾ ਰਿਹਾ ਸੀ ਕਿ ਕੂੜਾ ਸੰਭਾਲ ਪ੍ਰਾਜੈਕਟ ਨਾ ਲੱਗਣ ਕਰਕੇ, ਮਸ਼ੀਨਰੀ ਦੀ ਘਾਟ ਤੇ ਪਖਾਨੇ ਨਾ ਹੋਣ ਕਰਕੇ ਉਹ ਮਾਤ ਖਾ ਸਕਦਾ ਹੈ ਤੇ ਨਿਗਮ ਦਾ ਇਸ ਵਾਰ ਦਾ ਖ਼ਦਸ਼ਾ ਵੀ ਸਹੀ ਸਾਬਤ ਹੋਇਆ ਹੈ | ਨਵੀਂ ਆਈ ਰੈਕਿੰਗ ਤੋਂ ਬਾਅਦ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜਿਸ ਸ਼ਹਿਰ 'ਚ ਕੂੜਾ ਸੰਭਾਲ ਪ੍ਰਾਜੈਕਟ ਨਹੀਂ ਹੋਵੇਗਾ ਤੇ ਕੂੜਾ ਚੁੱਕਣ ਲਈ ਪੂਰੀ ਮਸ਼ੀਨਰੀ ਤੇ ਪਖਾਨੇ ਨਹੀਂ ਬਣੇ ਹੋਣਗੇ, ਉਸ ਨਿਗਮ ਲਈ ਚੰਗੀ ਰੈਂਕਿੰਗ 'ਚ ਆਉਣਾ ਆਸਾਨ ਨਹੀਂ ਹੈ |ਸਵੱਛਤਾ ਸਰਵੇਖਣ ਲਈ ਤਾਂ ਨਿਗਮ ਨੇ ਕਾਫ਼ੀ ਤਿਆਰੀਆਂ ਕੀਤੀਆਂ ਸਨ ਪਰ ਉਸ ਨੂੰ ਇਸ ਰੈਂਕਿੰਗ 'ਚ ਸਭ ਤੋਂ ਜ਼ਿਆਦਾ ਨੁਕਸਾਨ ਕੂੜਾ ਸੰਭਾਲ ਪ੍ਰਾਜੈਕਟ ਨੂੰ ਸ਼ੁਰੂ ਨਾ ਕਰਨ 'ਤੇ ਹੋਇਆ ਹੈ | ਜੇਕਰ ਵਰਿਆਣਾ ਜਾਂ ਹੋਰ ਜਗ੍ਹਾ ਕੂੜੇ ਤੋਂ ਵਿਗਿਆਨਕ ਤਰੀਕੇ ਨਾਲ ਖਾਦ ਜਾਂ ਬਿਜਲੀ ਬਣਾਉਣ ਦਾ ਕੰਮ ਦਾ ਪ੍ਰਾਜੈਕਟ ਸ਼ੁਰੂ ਕੀਤਾ ਹੁੰਦਾ ਤਾਂ ਇਸ ਦੇ ਨਤੀਜੇ ਹੋਰ ਤਾਂ ਹੋਣੇ ਸੀ ਸਗੋਂ ਸ਼ਹਿਰ ਵਾਸੀਆਂ ਨੂੰ ਥਾਂ-ਥਾਂ ਪਏ ਕੂੜੇ ਤੋਂ ਰਾਹਤ ਮਿਲ ਜਾਣੀ ਸੀ | ਸ਼ਹਿਰ 'ਚ ਸਮਾਰਟ ਸਿਟੀ ਲਈ ਪਾਰਕਾਂ, ਸੜਕਾਂ ਚੌਕਾਂ ਦੀ ਹਾਲਤ ਸੁਧਾਰ ਲਈ ਤਾਂ ਪ੍ਰਾਜੈਕਟ ਤਿਆਰ ਕੀਤੇ ਜਾ ਰਹੇ ਹਨ ਪਰ ਕੂੜਾ ਸੰਭਾਲ ਪ੍ਰਾਜੈਕਟ ਵੱਲ ਕਿਸੇ ਦਾ ਧਿਆਨ ਨਹੀਂ ਹੈ ਸਗੋਂ ਆਪਸੀ ਖਹਿਬਾਜ਼ੀ ਕਰਕੇ ਇਸ ਅਹਿਮ ਪ੍ਰਾਜੈਕਟ ਨੂੰ ਸ਼ੁਰੂ ਨਹੀਂ ਕੀਤਾ ਜਾ ਰਿਹਾ ਹੈ | ਸ਼ਹਿਰ 'ਚ ਕੂੜਾ ਚੁੱਕਣ ਲਈ ਨਵੀਂ ਮਸ਼ੀਨਰੀ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਹੈ | ਹੋਰ ਤਾਂ ਹੋਰ ਕੂੜਾ ਚੁੱਕਣ ਲਈ ਰਿਕਸ਼ਿਆਂ ਦੀ ਖ਼ਰੀਦ ਕਰਨ ਲਈ 20 ਕਰੋੜ ਤੋਂ ਜ਼ਿਆਦਾ ਦੀ ਰਕਮ ਲੰਬੇ ਸਮੇਂ ਤੋਂ ਪਈ ਹੈ ਪਰ ਰਿਕਸ਼ੇ ਹੁਣ ਖ਼ਰੀਦਣ ਦਾ ਫ਼ੈਸਲਾ ਕੀਤਾ ਗਿਆ ਹੈ ਜੇਕਰ ਨਿਗਮ ਹਾਊਸ 'ਚ ਇਹ ਪ੍ਰਾਜੈਕਟ ਨਾ ਲਟਕੇ ਤਾਂ ਹੀ ਰਿਕਸ਼ਿਆਂ ਦੀ ਖ਼ਰੀਦ ਹੋ ਸਕਦੀ ਹੈ | ਸੁਪਰਵਾਈਜ਼ਰਾਂ, ਸੈਨੇਟਰੀ ਇੰਸਪੈਕਟਰਾਂ ਦਾ ਹੀ ਪੂਰਾ ਸਟਾਫ਼ ਨਹੀਂ ਹੈ | ਸ਼ਹਿਰ ਿ'ਚ ਲੋੜੀਂਦੇ ਪਖਾਨੇ ਸਮੇਂ ਸਿਰ ਨਹੀਂ ਬਣਾਏ ਜਾ ਸਕੇ ਸਗੋਂ ਫ਼ੰਡ ਆਉਣ ਦੇ ਬਾਵਜੂਦ ਅਫ਼ਸਰਸ਼ਾਹੀ ਫਾਈਲਾਂ 'ਚ ਹੀ ਇਨ੍ਹਾਂ ਪ੍ਰਾਜੈਕਟਾਂ 'ਚ ਰੁੱਝੀ ਰਹੀ |
ਸਵੱਛਤਾ ਸਰਵੇਖਣ ਦਾ ਇਹ ਦੂਜਾ ਸਾਲ ਸੀ ਤੇ ਇਹ ਸਰਵੇਖਣ 4000 ਦੇ ਕਰੀਬ ਨੰਬਰਾਂ ਦਾ ਸੀ | ਨਿਗਮ ਜਲੰਧਰ ਨੂੰ ਇਸ ਸਰਵੇਖਣ 'ਚ ਜਿਥੇ ਉਸ ਦਾ ਰੈਂਕ 215ਵਾਂ ਆਇਆ ਹੈ ਜਦ ਕਿ ਉਸ ਦੇ ਸਕੋਰ 2002.26 ਆਏ ਹਨ | ਸਵੱਛਤਾ ਸਰਵੇਖਣ ਜਨਵਰੀ 2018 'ਚ ਕਰਵਾਇਆ ਗਿਆ ਸੀ ਤੇ ਇਹ ਸਰਵੇਖਣ ਕਰਨ ਲਈ ਦਿੱਲੀ ਤੋਂ ਬਾਕਾਇਦਾ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਦੀਆਂ ਟੀਮਾਂ ਆਈਆਂ ਸਨ | ਉਨ੍ਹਾਂ ਨੇ ਮੌਕੇ 'ਤੇ ਜਾ ਕੇ ਸਾਰੀ ਜਾਣਕਾਰੀ ਲਈ ਸੀ |
ਤਿੰਨ ਸਹੂਲਤਾਂ ਨਾ ਹੋਣ ਕਰਕੇ ਮਿਲੇ ਸਭ ਤੋਂ ਘੱਟ ਨੰਬਰ
ਸ਼ਹਿਰ 'ਚ ਕੂੜਾ ਸੰਭਾਲ ਪ੍ਰਾਜੈਕਟ, ਜ਼ਿਆਦਾ ਮਸ਼ੀਨਰੀ, ਲੋੜ ਮੁਤਾਬਿਕ ਪਖਾਨੇ ਦੀ ਸਹੂਲਤਾਂ ਨਾ ਹੋਣ ਕਰਕੇ 184 ਨੰਬਰ ਹੀ ਹਾਸਲ ਹੋਏ ਹਨ ਤੇ ਨਿਗਮ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਤਿੰਨੇ ਸਹੂਲਤਾਂ ਹੁੰਦੀਆਂ ਤਾਂ ਜਲੰਧਰ ਨਿਗਮ ਬਠਿੰਡਾ ਤੋਂ ਵੀ ਜ਼ਿਆਦਾ ਪਹਿਲੇ 100 ਸ਼ਹਿਰਾਂ 'ਚ ਆ ਜਾਣਾ ਸੀ |
ਜਲੰਧਰ ਨਗਰ ਨਿਗਮ ਦੇ ਸਫ਼ਾਈ ਵਿਭਾਗ ਦੇ ਇੰਚਾਰਜ ਡਾ: ਸ੍ਰੀ ਕਿ੍ਸ਼ਨਾ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਇਸ ਸਰਵੇਖਣ 'ਚ ਵਧੀਆ ਰੈਕਿੰਗ ਲਈ ਟੀਮ ਸਮੇਤ ਕਾਫ਼ੀ ਮਿਹਨਤ ਕੀਤੀ ਹੈ ਪਰ ਲੋਕਾਂ ਦੀ ਸਫ਼ਾਈ ਦੇ ਮਾਮਲੇ 'ਚ ਸਹੂਲਤਾਂ ਦੇਣ ਲਈ ਹੋਰ ਵੀ ਪ੍ਰਾਜੈਕਟ ਸ਼ੁਰੂ ਕਰਨੇ ਪੈਣਗੇ ਜਿਸ ਲਈ ਨਿਗਮ ਆਪਣੀ ਪ੍ਰਕਿਰਿਆ ਸ਼ੁਰੂ ਕਰ ਚੁੱਕਾ ਹੈ |
ਸਟਾਫ਼ ਹੀ ਕਾਫ਼ੀ ਘੱਟਬਾਕੀ ਨਿਗਮਾਂ ਦੇ ਮੁਕਾਬਲੇ ਤਾਂ ਨਿਗਮ ਕੋਲ ਸਟਾਫ਼ ਹੀ ਕਾਫ਼ੀ ਘੱਟ ਹੈ | ਇਸ 'ਚ ਲੁਧਿਆਣਾ ਵਿਚ ਚੀਫ਼ ਸੈਨੇਟਰੀ ਇੰਸਪੈਕਟਰ 11 ਤੇ ਸੈਨੇਟਰੀ ਇੰਸਪੈਕਟਰ 40, ਅੰਮਿ੍ਤਸਰ ਵਿਚ 9 ਤੇ 40 ਤੇ ਜਲੰਧਰ ਵਿਚ ਚੀਫ਼ ਸੈਨੇਟਰੀ ਇੰਸਪੈਕਟਰ 2 ਤੇ ਸੈਨੇਟਰੀ ਇੰਸਪੈਕਟਰ 14 ਹਨ |
ਕਿੰਨੇ-ਕਿੰਨੇ ਨੰਬਰ ਮਿਲੇ ਹਨ ਨਿਗਮ ਨੂੰ ਇਸ ਸਫ਼ਾਈ ਸਰਵੇਖਣ ਲਈ ਜਲੰਧਰ ਨਿਗਮ ਨੂੰ ਦਿੱਲੀ ਤੋਂ ਆਈ ਟੀਮਾਂ ਨੇ ਸ਼ਹਿਰ ਦੇਖ ਕੇ ਜਿਹੜੇ ਨੰਬਰ ਦਿੱਤੇ ਹਨ, ਉਨ੍ਹਾਂ 'ਚੋਂ 1200 'ਚੋਂ 1056 ਨੰਬਰ ਮਿਲੇ ਹਨ | ਇਸ ਤੋਂ ਇਲਾਵਾ ਲੋਕਾਂ ਨਾਲ ਗੱਲਬਾਤ ਕਰਕੇ ਲਈ ਜਾਣਕਾਰੀ ਬਾਰੇ ਨਿਗਮ ਨੂੰ 1400 'ਚੋਂ 761 ਨੰਬਰ ਮਿਲੇ ਹਨ | ਇਸ 'ਚ ਨਿਗਮ ਨੇ ਲੋਕਾਂ ਤੋਂ ਸਵੱਛਤਾ ਸਰਵੇਖਣ ਦੇ ਐਪ ਨੂੰ ਡਾਊਨਲੋਡ ਕਰਨ ਦੀ ਮੁਹਿੰਮ ਚਲਾਈ ਸੀ ਜਿਸ 'ਚ 18000 ਦੇ ਕਰੀਬ ਲੋਕਾਂ ਨੂੰ ਐਪ ਨਾਲ ਜੋੜਿਆ ਗਿਆ ਸੀ | ਐਪ ਡਾਊਨਲੋਡ 'ਚ ਨਿਗਮ ਨੂੰ 150 ਪੂਰੇ ਨੰਬਰ ਹਾਸਲ ਹੋਏ ਹਨ |

ਮਾਡਲ ਟਾਊਨ ਖੇਤਰ 'ਚ ਬਾਰ ਤੇ ਪੱਬਾਂ 'ਤੇ ਪੁਲਿਸ ਦੀ ਛਾਪੇਮਾਰੀ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 6 ਦੇ ਮੁਖੀ ਉਂਕਾਰ ਸਿੰਘ ਬਰਾੜ ਨੇ ਆਪਣੇ ਅਧੀਨ ਆਉਂਦੇ ਖੇਤਰ 'ਚ ਅਮਨਸ਼ਾਂਤੀ ਕਾਇਮ ਰੱਖਣ ਲਈ ਇਲਾਕੇ ਦੇ ਬਾਰ ਤੇ ਪੱਬਾਂ 'ਚ ਛਾਪੇਮਾਰੀ ਕੀਤੀ | ਕਾਰਵਾਈ ਕਰਨ ਵਾਲੀ ਪੁਲਿਸ ਪਾਰਟੀ ਨੇ ਆਰ2ਪੀ, ਪਾਪਾ ਵਿਸਕੀ ਮਾਲਟਸ ...

ਪੂਰੀ ਖ਼ਬਰ »

ਚੋਰੀ ਦੀ ਐਕਟਿਵਾ ਸਣੇ ਇਕ ਗਿ੍ਫ਼ਤਾਰ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਚੋਰੀ ਦੀ ਐਕਟਿਵਾ ਸਣੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਸੰਜੂ ਸੁਨਾਰ ਪੁੱਤਰ ਕਿਸ਼ਨ ਸੁਨਾਰ ਵਾਸੀ ਢੰਨ ਮੁਹੱਲਾ, ਜਲੰਧਰ ਵਜੋਂ ਹੋਈ ਹੈ | ਥਾਣਾ ਮੁਖੀ ਵਿਜੇ ਕੁੰਵਰ ਪਾਲ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ ਔਰਤ ਕਾਬੂ

ਆਦਮਪੁਰ, 23 ਜੂਨ (ਰਮਨ ਦਵੇਸਰ)-ਆਦਮਪੁਰ ਪੁਲਿਸ ਨੇ 20 ਕਿੱਲੋ ਚੂਰਾ ਪੋਸਤ ਸਮੇਤ ਇਕ ਔਰਤ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ | ਥਾਣਾ ਮੁਖੀ ਗੋਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਆਦਮਪੁਰ ਪੈਟਰੋਲ ਪੰਪ ਪਿੰਡ ਉਦੇਸੀਆਂ ...

ਪੂਰੀ ਖ਼ਬਰ »

ਹੈਰੋਇਨ ਸਣੇ ਇਕ ਗਿ੍ਫ਼ਤਾਰ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਲੱਕੀ ਪੁੱਤਰ ਮੰਗਲਦਾਸ ਵਾਸੀ ਪਿਸ਼ੌਰੀਆਂ ਮੁਹੱਲਾ ਵਜੋਂ ਹੋਈ ਹੈ | ਏ. ਐੱਸ. ਆਈ. ਸਤਨਾਮ ਸਿੰਘ ਵਲੋਂ ਸਣੇ ਪੁਲਿਸ ...

ਪੂਰੀ ਖ਼ਬਰ »

ਰੇਲ ਗੱਡੀ ਹੇਠ ਆਉਣ ਕਾਰਨ ਬਜ਼ੁਰਗ ਦੀ ਮੌਤ

ਜਲੰਧਰ, 23 ਜੂਨ (ਅ. ਪ੍ਰਤੀ.)-ਸੋਢਲ ਫਾਟਕ ਨੇੜੇ ਇਕ 70 ਸਾਲਾ ਬਜ਼ੁਰਗ ਦੇ ਰੇਲ ਗੱਡੀ ਦੇ ਹੇਠਾਂ ਆ ਕੇ ਕੁਚਲਨ ਦੀ ਸੂਚਨਾ ਹੈ | ਜੀ. ਆਰ. ਪੀ. ਦੇ ਸਹਾਇਕ ਐੱਸ. ਐੱਚ. ਓ. ਮਝੈਲ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਤੋਂ ਅੰਮਿ੍ਤਸਰ ਜਾਣ ਵਾਲੀ ਸ਼ਾਨੇ ਪੰਜਾਬ ਦੇ ...

ਪੂਰੀ ਖ਼ਬਰ »

ਚੂਰਾ ਪੋਸਤ ਤੇ ਮੋਟਰਸਾਈਕਲ ਸਣੇ ਇਕ ਗਿ੍ਫ਼ਤਾਰ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਲੈਦਰ ਕੰਪਲੈਕਸ ਨੇੜੇ ਕਾਰਵਾਈ ਕਰਦੇ ਹੋਏ ਮੋਟਰਸਾਈਕਲ 'ਤੇ ਡੋਡੇ ਚੂਰਾ ਪੋਸਤ ਲੈ ਕੇ ਜਾਂਦੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਜਸਵਿੰਦਰ ਸਿੰਘ ਉਰਫ਼ ਜੱਸਾ ਪੁੱਤਰ ...

ਪੂਰੀ ਖ਼ਬਰ »

ਪੁਲਿਸ ਅਧਿਕਾਰੀਆਂ ਤੋਂ ਕੀਤੀ ਸਹੀ ਬਿਆਨ ਦਰਜ ਕਰਨ ਦੀ ਮੰਗ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਸਤਿੰਦਰ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਦੂਰਦਰਸ਼ਨ ਇਨਕਲੇਵ ਨੇ ਅੱਜ ਇਕ ਪੱਤਰਕਾਰ ਸੰਮੇਲਨ ਕਰਕੇ ਮੰਗ ਕੀਤੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਲੋਂ ਉਸ ਦੇ ਨਾਲ ਤੇ ਉਸ ਦੇ ਮਾਤਾ-ਪਿਤਾ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਸਹੀ ਬਿਆਨ ...

ਪੂਰੀ ਖ਼ਬਰ »

ਦੋ ਬੱਚਿਆਂ ਦੇ ਬਾਪ ਨੇ ਘਰੇਲੂ ਕਲੇਸ਼ ਤੋਂ ਤੰਗ ਹੋ ਕੇ ਕੀਤੀ ਖ਼ੁਦਕੁਸ਼ੀ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਥਾਣਾ 8 ਦੇ ਅਧੀਨ ਆਉਂਦੇ ਅਮਨ ਨਗਰ 'ਚ ਇਕ ਸਕੂਲ ਦੇ ਅੰਦਰ ਬਣੇ ਮੰਦਰ ਪੁਜਾਰੀ ਦੇ ਪੁੱਤਰ ਨੇ ਆਪਣੇ ਕਮਰੇ 'ਚ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਛਾਣ ਪ੍ਰਸੂਣ ਕੁਮਾਰ ਪੁੱਤਰ ਜਤਿੰਦਰ ਕੁਮਾਰ ਸ਼ਰਮਾ ਵਾਸੀ ਅਮਨ ...

ਪੂਰੀ ਖ਼ਬਰ »

ਸੁਵਿਧਾ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਸਾਹਮਣੇ ਵਿਸ਼ਾਲ ਰੋਸ ਰੈਲੀ

ਜਲੰਧਰ, 23 ਜੂਨ (ਚੰਦੀਪ ਭੱਲਾ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਾਇਜ਼ ਮੰਗਾਂ ਦੇ ਹੱਕ 'ਚ ਜਲੰਧਰ ਵਿਖੇ ਅੱਜ ਡੀ. ਸੀ. ਦਫਤਰ ਸਾਹਮਣੇ ਇਕ ਵਿਸ਼ਾਲ ਰੈਲੀ ਕੀਤੀ ਗਈ ਤੇ ਇਸ ਸਬੰਧੀ ਇਕ ਮੰਗ-ਪੱਤਰ ਸੁਪਰਡੈਂਟ ...

ਪੂਰੀ ਖ਼ਬਰ »

ਆਦਮਪੁਰ ਦੇ ਫੁੱਟਬਾਲ ਖਿਡਾਰੀ ਅਨਵਰ ਅਲੀ ਦਾ ਮੁੰਬਈ ਸਿਟੀ ਐਫ. ਸੀ. ਨਾਲ 3 ਸਾਲ ਦਾ ਕਰਾਰ

ਆਦਮਪੁਰ, 23 ਜੂਨ (ਰਮਨ ਦਵੇਸਰ)-ਆਦਮਪੁਰ ਦੇ ਯੁਵਾ ਫੁੱਟਬਾਲ ਖਿਡਾਰੀ ਅਨਵਰ ਅਲੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਸਿਟੀ ਐਫ. ਸੀ. ਨੇ ਤਿੰਨ ਸਾਲ ਦਾ ਕਰਾਰ ਕੀਤਾ ਹੈ | ਅਨਵਰ ਅਲੀ ਜੋ ਕਿ ਆਦਮਪੁਰ 'ਚ ਇਕ ਗੁੱਜਰ ਪਰਿਵਾਰ ਤੋਂ ਹੈ ਤੇ ਆਪਣੀ ਮਿਹਨਤ ਸਦਕਾ ਹੀ ...

ਪੂਰੀ ਖ਼ਬਰ »

ਡੀ. ਏ. ਵੀ. ਯੂਨੀਵਰਸਿਟੀ ਨੇ ਸਥਾਪਤ ਕੀਤਾ ਕੁਆਲਿਟੀ ਐਸੋਰੇਂਸ਼ ਸੈੱਲ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਯੂਨੀਵਰਸਿਟੀ ਨੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਤੇ ਵਿਦਿਆਰਥੀਆਂ ਦਾ ਤਜ਼ਰਬਾ ਬਿਹਤਰ ਬਣਾਉਣ ਲਈ ਇੰਟਰਨਲ ਕਵਾਲਿਟੀ ਐਸੋਰੇਂਸ਼ ਸੈੱਲ ਸਥਾਪਤ ਕੀਤਾ | ਇਹ ਸੈੱਲ ਦੁਨੀਆ ਭਰ 'ਚ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਿਆ ਤੇ ...

ਪੂਰੀ ਖ਼ਬਰ »

ਬਜ਼ੁਰਗ ਦੀ ਕੰਮ ਤੋਂ ਘਰ ਜਾਂਦੇ ਰਸਤੇ 'ਚ ਮੌਤ

ਮਕਸੂਦਾਂ, 23 ਜੂਨ (ਲਖਵਿੰਦਰ ਪਾਠਕ)-ਜਲੰਧਰ-ਅੰਮਿ੍ਤਸਰ ਬਾਈਪਾਸ 'ਤੇ ਬੱਲੇ-ਬੱਲੇ ਫਾਰਮ ਦੀ ਦੀਵਾਰ ਦੇ ਨਾਲ ਲਾਸ਼ ਵੇਖ ਸਵੇਰੇ-ਸਵੇਰੇ ਉਸ ਥਾਂ ਤੋਂ ਲੰਘਣ ਵਾਲਾ ਹਰ ਕੋਈ ਦੰਗ ਰਹਿ ਗਿਆ | ਰਾਹਗੀਰਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਨੇ ਮੌਕੇ 'ਤੇ ਪੁੱਜ ...

ਪੂਰੀ ਖ਼ਬਰ »

ਮੁਬਾਰਕਪੁਰ ਸ਼ੇਖੇ ਵਿਖੇ ਸੱਭਿਆਚਾਰਕ ਮੇਲੇ ਦੌਰਾਨ ਗਾਇਕਾ ਸੁਦੇਸ਼ ਕੁਮਾਰੀ ਨੇ ਸਰੋਤੇ ਕੀਲੇ

ਚੁਗਿੱਟੀ/ਜੰਡੂ ਸਿੰਘਾ, 23 ਜੂਨ (ਨਰਿੰਦਰ ਲਾਗੂ)-ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਮੁਬਾਰਕਪੁਰ ਸ਼ੇਖੇ 'ਚ ਸਥਿਤ ਦਰਬਾਰ ਬਾਬਾ ਬਹਾਰ ਸ਼ਾਹ ਕਾਦਰੀ ਵਿਖੇ ਮੁੱਖ ਸੇਵਾਦਾਰ , ਸਾੲੀਂ ਸੁਰਿੰਦਰ ਪਾਲ ਦੀ ਦੇਖ-ਰੇਖ ਹੇਠ ਸੰਗਤਾਂ ਵਲੋਂ ਸਾਲਾਨਾ 2 ਦਿਨਾਂ ਮੇਲਾ ਕਰਵਾਇਆ ...

ਪੂਰੀ ਖ਼ਬਰ »

ਆਈ. ਐੱਮ. ਏ. ਆਪਣੇ ਡਾਕਟਰਾਂ ਨੂੰ ਕਰੇਗੀ ਅਲਟਰਾ ਸਾਊਾਡ ਸਬੰਧੀ ਜਾਗਰੂਕ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਆਪਣੇ ਮੈਂਬਰ ਡਾਕਟਰਾਂ ਨੂੰ ਅਲਟਰਾ ਸਾਊਾਡ ਸਕੈਨਿੰਗ 'ਚ ਆਈਆਂ ਨਵੀਆਂ ਤਕਨੀਕਾਂ ਬਾਰੇ ਜਾਗਰੂਕ ਕਰਨ ਲਈ ਇਕ ਸੈਮੀਨਾਰ ਕਰਵਾ ਰਹੀ ਹੈ | ਇਸ ਸਬੰਧੀ ਆਈ. ਐੱਮ. ਏ. ਦੇ ਪ੍ਰਧਾਨ ਡਾ: ਮੁਕੇਸ਼ ...

ਪੂਰੀ ਖ਼ਬਰ »

ਅਰੋੜਾ ਆਈ ਹਸਪਤਾਲ 'ਚ ਕੈਂਪ ਦੌਰਾਨ 219 ਮਰੀਜ਼ਾਂ ਦੀ ਜਾਂਚ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਲਿੰਕ ਰੋਡ 'ਤੇ ਚੱਲ ਰਹੇ ਅਰੋੜਾ ਆਈ ਹਸਪਤਾਲ ਤੇ ਰੇਟਿਨਾ ਸੈਂਟਰ ਦੇ ਡਾ: ਅਮਨਦੀਪ ਸਿੰਘ ਅਰੋੜਾ ਤੇ ਡਾ: ਚਰਨਜੀਤ ਸਿੰਘ ਨੇ ਕ੍ਰਿਸ਼ਨਾ ਨਗਰ 'ਚ ਲਗਾਏ ਗਏ ਮੁਫ਼ਤ ਜਾਂਚ ਕੈਂਪ ਦੌਰਾਨ 219 ਮਰੀਜ਼ਾਂ ਦੀ ਜਾਂਚ ਕੀਤੀ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਸਾਫਟ ਟੈਨਿਸ ਖਿਡਾਰੀ ਗੁਰਕੰਵਰ ਸਿੰਘ ਦਾ ਸਨਮਾਨ

ਜਲੰਧਰ, 23 ਜੂਨ (ਜਤਿੰਦਰ ਸਾਬੀ)-ਦੂਜਾ ਸਾਫਟ ਟੈਨਿਸ ਫੈਡਰੇਸ਼ਨ ਕੱਪ ਜੋ ਪੰਜਾਬ ਸਾਫਟ ਟੈਨਿਸ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ | ਉਦਘਾਟਨ ਮੌਕੇ ਪੰਜਾਬ ਦੇ ਸਾਫਟ ਟੈਨਿਸ ਖਿਡਾਰੀ ਗੁਰਕੰਵਰ ਸਿੰਘ ਨੂੰ ਸਰਬੋਤਮ ਖੇਡ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਨੂੰ ਮਿਲੇਗਾ ਵਧੀਆ ਬਹੁਤਕਨੀਕੀ ਪੁਰਸਕਾਰ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਟੂਡੇ ਰੇਟਿੰਗ ਐਾਡ ਰੀਸਰਚ ਨੈੱਟਵਰਕ ਨਵੀਂ ਦਿੱਲੀ ਵਲੋਂ ਅਕਾਦਮਿਕ, ਸਭਿਆਚਾਰਕ ਖੇਡਾਂ ਪਲੇਸਮੈਂਟ ਤੇ ਤਕਨੀਕੀ ਖੋਜ ਦੇ ਖੇਤਰ 'ਚ ਜ਼ਿਕਰਯੋਗ ਤੇ ਅਹਿਮ ਪ੍ਰਾਪਤੀਆਂ ਲਈ ਪੰਜਾਬ ਦਾ ...

ਪੂਰੀ ਖ਼ਬਰ »

ਸੇਂਟ ਸੋਲਜਰ ਬੀ. ਐੱਡ ਦਾ ਨਤੀਜਾ ਰਿਹਾ ਸ਼ਾਨਦਾਰ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐੱਡ ਤੀਜੇ ਸਮੈਸਟਰ ਦੇ ਨਤੀਜਿਆਂ 'ਚ ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਦੇ ਨਤੀਜੇ ਸ਼ਾਨਦਾਰ ਰਹੇ | ਵਿਦਿਆਰਥੀਆਂ ਨੇ ਯੂਨੀਵਰਸਿਟੀ 'ਚ ਪੁਜੀਸ਼ਨਾਂ ਪ੍ਰਾਪਤ ...

ਪੂਰੀ ਖ਼ਬਰ »

ਐੱਚ. ਐਮ. ਵੀ. ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ 'ਚੋਂ ਕੀਤੀ ਪੁਜ਼ੀਸ਼ਨਾਂ ਹਾਸਲ

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾਂਵਿਦਿਆਲਿਆ ਦੀਆਂ ਬੀ. ਏ. ਸਾਈਕਾਲੋਜੀ ਆਨਰਜ਼ ਸਮੈਸਟਰ-3 ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਚਾਰ ਸਥਾਨਾਂ 'ਤੇ ਕਬਜ਼ਾ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਯੋਗਿਤਾ ਨੇ 84 ...

ਪੂਰੀ ਖ਼ਬਰ »

ਕੇ. ਐਮ. ਵੀ. ਨੂੰ ਡੀ. ਬੀ. ਟੀ. ਭਾਰਤ ਸਰਕਾਰ ਨੇ ਪ੍ਰਦਾਨ ਕੀਤਾ 'ਸਟਾਰ ਕਾਲਜ ਸਟੇਟਸ'

ਜਲੰਧਰ, 23 ਜੂਨ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਖ਼ੁਦਮੁਖ਼ਤਿਆਰੀ ਕਾਲਜ, ਜਲੰਧਰ ਡੀ. ਬੀ. ਟੀ. ਮਨਿਸਟਰੀ ਆਫ਼ ਸਾਇੰਸ ਐਾਡ ਟੈਕਨਾਲੌਜੀ, ਭਾਰਤ ਸਰਕਾਰ ਵਲੋਂ ਸਟਾਰ ਸਟੇਟਸ ਪ੍ਰਦਾਨ ਕੀਤਾ ਗਿਆ | ਵਿਦਿਆਲਾ ਪਿ੍ੰਸੀਪਲ ਪ੍ਰੋ: ...

ਪੂਰੀ ਖ਼ਬਰ »

ਆਈਲਟਸ ਵਿਚ ਵੱਧ ਬੈਂਡ ਸਟੱਡੀ ਵੀਜ਼ਾ ਦਾ ਘੱਟ ਖਰਚਾ-ਮਾਈਲਸਟੋਨ

ਜਲੰਧਰ, 23 ਜੂਨ (ਅ.ਬ.)-ਲਗਾਤਾਰ ਪਿਛਲੇ ਸਾਲ ਤੋਂ ਨਾਂਅ ਕਮਾ ਰਹੀ ਜਲੰਧਰ ਦੀ ਮਾਈਲਸਟੋਨ ਸੰਸਥਾ ਦੇ ਐਮ.ਡੀ. ਮਨਜਿੰਦਰਪਾਲ ਸਿੰਘ ਮਾਘੋ ਨੇ ਦੱਸਿਆ ਕਿ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਟੂਡੈਂਟ ਵੀਜ਼ਾ ਲੈਣ ਵਾਸਤੇ ਪਹਿਲੀ ਸ਼ਰਤ ਆਈਲਟਸ ਵਿਚ ਲੋੜੀਂਦੇ ਬੈਂਡ ...

ਪੂਰੀ ਖ਼ਬਰ »

ਦਸਤਾਰ ਸਜਾਉਣ ਦੇ ਮਕਾਬਲਿਆਂ 'ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ

ਜਲੰਧਰ, 23 ਜੂਨ (ਐਮ. ਐਸ. ਲੋਹੀਆ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ | ਇਨ੍ਹਾਂ ਦਸਤਾਰ ਮੁਕਾਬਲਿਆਂ 'ਚ ...

ਪੂਰੀ ਖ਼ਬਰ »

ਸ਼ਹੀਦੀ ਜੋੜ ਮੇਲੇ ਦੀ ਸਫ਼ਲਤਾ 'ਤੇ ਗੁਰਦੁਆਰਾ ਸ਼ਹੀਦਾਂ ਤੱਲ੍ਹਣ ਵਿਖੇ ਸ਼ੁਕਰਾਨਾ ਸਮਾਗਮ

ਜਲੰਧਰ, 23 ਜੂਨ (ਜਸਪਾਲ ਸਿੰਘ)-ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਐਸ. ਡੀ. ਐਮ. ਸ੍ਰੀ ਰਾਜੀਵ ਵਰਮਾ ਦੇ ਦਿਸ਼ਾ ਨਿਰਦੇਸ਼ ਹੇਠ ਗੁਰਦੁਆਰਾ ਸਾਹਿਬ ਦੇ ਰਸੀਵਰ-ਕਮ-ਤਹਿਸੀਲਦਾਰ ਸ੍ਰੀ ਕਰਨਦੀਪ ...

ਪੂਰੀ ਖ਼ਬਰ »

ਚਾਰੇ ਹਲਕਿਆਂ ਦੇ ਕੌ ਾਸਲਰ ਸਫ਼ਾਈ, ਸੀਵਰੇਜ, ਲਾਈਟ ਵਿਵਸਥਾ ਤੋਂ ਨਾਰਾਜ਼

ਜਲੰਧਰ, 23 ਜੂਨ (ਸ਼ਿਵ)-ਸੋਮਵਾਰ ਨੂੰ ਹੋਣ ਜਾ ਰਹੀ ਹਾਊਸ ਦੀ ਦੂਜੀ ਮੀਟਿੰਗ ਤੋਂ ਪਹਿਲਾਂ ਹੀ ਮੇਅਰ ਜਗਦੀਸ਼ ਰਾਜਾ ਵਲੋਂ ਚਾਰੇ ਹਲਕਿਆਂ ਦੇ ਵਿਧਾਇਕਾਂ ਤੇ ਉਨ੍ਹਾਂ ਦੇ ਵਾਰਡਾਂ ਦੇ ਕੌਾਸਲਰਾਂ ਨਾਲ ਹੋਈ ਮੀਟਿੰਗ ਦਾ ਦੌਰ ਰਜਿੰਦਰ ਬੇਰੀ ਦੇ ਹਲਕੇ ਦੀ ਆਖ਼ਰੀ ਮੀਟਿੰਗ ...

ਪੂਰੀ ਖ਼ਬਰ »

ਵਧੀਕ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੇ ਪਿਤਾ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਪੰਜਾਬ ਦੇ ਵਧੀਕ ਡੀ. ਜੀ. ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੇ ਪਿਤਾ ਸਵ. ਐੱਨ. ਐੱਸ. ਸਹੋਤਾ ਨੂੰ ਉਨ੍ਹਾਂ ਦੀ ਬਰਸੀ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਕਰਵਾਏ ਸਮਾਗਮ ਦੌਰਾਨ ਵਿਧਾਇਕ ਬਾਵਾ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਿਲੌਰ ਅਕੈਡਮੀ ਨੂੰ ਪਲਾਸਟਿਕ ਮੁਕਤ ਕਰਨ ਦਾ ਲਿਆ ਪ੍ਰਣ
ਪੰਜਾਬ ਪੁਲਿਸ ਅਕੈਡਮੀ 'ਚ 'ਪਲਾਸਟਿਕ ਘਟਾਓ ਵਰਤਮਾਨ ਬਚਾਓ' ਮੁਹਿੰਮ ਸ਼ੁਰੂ

ਫਿਲੌਰ, 23 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਦੇਖਦੇ ਹੋਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕਾਡਮੀ ਫਿਲੌਰ ਨੂੰ ਪਲਾਸਟਿਕ ਮੁਕਤ ਜ਼ੋਨ ਵਜੋਂ ਵਿਕਸਿਤ ਕੀਤਾ ਜਾਵੇਗਾ | ਇਸ ਬਾਰੇ ...

ਪੂਰੀ ਖ਼ਬਰ »

ਗਰੀਨ ਪਾਰਕ ਦੀ ਸੜਕ ਦੀ ਸਾਰ ਵੀ ਲਵੇ ਨਿਗਮ

ਜਲੰਧਰ, 23 ਜੂਨ (ਮੇਜਰ ਸਿੰੰਘ)-ਗ੍ਰੀਨ ਐਵੇਨਿਊ ਦੀ ਪਾਰਕ ਵਿਚ ਇਕ ਜ਼ਰੂਰੀ ਮੀਟਿੰਗ ਹੋਈ ਜਿਸ ਵਿਚ ਮਾਡਲ ਟਾਊਨ ਦੇ ਨਜ਼ਦੀਕ ਦੇ ਮੁਹੱਲੇ ਗ੍ਰੀਨ ਐਵੇਨਿਊ, ਚੀਮਾ ਨਗਰ, ਗੁਰੂ ਨਗਰ ਅਤੇ ਗ੍ਰੀਨ ਮਾਡਲ ਟਾਊਨ ਦੇ ਪਤਵੰਤੇ ਵਿਅਕਤੀਆਂ ਨੇ ਸ਼ਿਰਕਤ ਕੀਤੀ | ਮੀਟਿੰਗ 'ਚ ਇਸ ਗੱਲ ...

ਪੂਰੀ ਖ਼ਬਰ »

ਝੋਨਾ ਲੁਆਈ ਲਈ ਮਜ਼ਦੂਰ ਨਾ ਮਿਲਣ ਕਾਰਨ ਪਿੰਡਾਂ ਦੇ ਕਿਸਾਨ ਦੁਖੀ

ਜਮਸ਼ੇਰ ਖਾਸ, 23 ਜੂਨ (ਜਸਬੀਰ ਸਿੰਘ ਸੰਧੂ)-ਕਸਬਾ ਜਮਸ਼ੇਰ ਦੇ ਆਸਪਾਸ ਕਈ ਪਿੰਡਾਂ ਦੇ ਕਿਸਾਨ ਜਿਥੇ 20 ਜੂਨ ਤੋਂ ਝੋਨਾ ਲਗਵਾਉਣ ਲਈ ਮਿਲੀ ਹਰੀ ਝੰਡੀ ਤੇ ਕੁਝ ਨਾਮਾਤਰ ਮੀਂਹ ਪੈਣ ਕਾਰਨ ਉਨ੍ਹਾਂ ਦੇ ਚਿਹਰੇ ਮੁਸਕਰਾਏ ਪਰ ਦੂਸਰੇ ਪਾਸੇ ਝੋਨਾ ਲਗਾਉਣ ਵਾਲੇ ਮਜ਼ਦੂਰ ਨਾ ...

ਪੂਰੀ ਖ਼ਬਰ »

ਲਵਲੀ ਆਟੋਜ਼ 'ਚ ਲੋਕਾਂ 'ਚ ਮਾਰੂਤੀ ਕਾਰ ਖਰੀਦਣ ਦਾ ਭਾਰੀ ਉਤਸ਼ਾਹ

ਜਲੰਧਰ, 23 ਜੂਨ (ਅ. ਬ.)-ਲਵਲੀ ਆਟੋਜ਼ ਦੇ ਸਾਰੇ ਮਾਰੂਤੀ ਦੇ ਸ਼ੋਅਰੂਮ ਜਲੰਧਰ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਗੁਰਾਇਆ, ਜੰਡਿਆਲਾ, ਭੋਗਪੁਰ, ਬਲਾਚੌਰ, ਆਦਮਪੁਰ ਤੇ ਭੁਲੱਥ 'ਚ ਕੀਮਤਾਂ ਵਧਣ ਤੋਂ ਪਹਿਲਾਂ ਗਾਹਕਾਂ 'ਚ ਮਾਰੂਤੀ ਕਾਰ ਖਰੀਦਣ ਦਾ ਭਾਰੀ ...

ਪੂਰੀ ਖ਼ਬਰ »

ਡਿਵਾਈਨ ਯੋਗਾ ਸੈਂਟਰ 'ਚ ਮਨਾਇਆ ਯੋਗ ਦਿਵਸ

ਜਲੰਧਰ, 23 ਜੂਨ (ਸਾਬੀ)-ਡਿਵਾਈਨ ਯੋਗਾ ਸੈਂਟਰ, ਕੈਲਾਸ਼ ਨਗਰ, ਸੋਢਲ ਵਿਖੇ ਬੀਤੇ ਦਿਨ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਮਾਸਟਰ ਗੁਰਬਚਨ ਸਿੰਘ ਵਲੋਂ ਪ੍ਰਾਣਾਯਾਮ ਤੇ ਮੈਡੀਟੇਸ਼ਨ ਕਰਵਾਈ ਗਈ ਤੇ ਯੋਗ ਬਾਰੇ ਦੱਸਿਆ ਕਿ ਇਸ ਨਾਲ ਕਿਵੇਂ ਗੰਭੀਰ ਤੋਂ ਗੰਭੀਰ ...

ਪੂਰੀ ਖ਼ਬਰ »

ਅਰੁਣਾ ਅਰੋੜਾ ਨੇ ਵੀ ਮੰਗੀ 93 ਕਾਲੋਨੀਆਂ, ਉਸਾਰੀਆਂ ਦੀ ਸੂਚੀ

ਸ਼ਿਵ ਸ਼ਰਮਾ ਜਲੰਧਰ, 23 ਜੂਨ-ਕਾਂਗਰਸੀ ਕੌਾਸਲਰ ਅਰੁਣਾ ਅਰੋੜਾ ਨੇ ਛਾਉਣੀ ਹਲਕੇ ਦੇ ਕੌਾਸਲਰਾਂ ਦੀ ਮੇਅਰ, ਵਿਧਾਇਕ ਨਾਲ ਹੋਈ ਮੀਟਿੰਗ 'ਚ 93 ਨਾਜਾਇਜ਼ ਕਾਲੋਨੀਆਂ, ਉਸਾਰੀਆਂ ਦੀ ਸੂਚੀ ਮੰਗ ਕੇ ਮੌਜੂਦਾ ਵਿਵਾਦ ਹੋਰ ਤਿੱਖਾ ਕਰ ਦਿੱਤਾ ਹੈ | ਹੁਣ ਤੱਕ ਇਸ ਬਾਰੇ ਸੂਚੀ ...

ਪੂਰੀ ਖ਼ਬਰ »

ਜਲੰਧਰ ਛਾਉਣੀ ਦੇ ਕਈ ਪਿੰਡ ਵਾਸੀਆਂ ਨੇ ਨਿਗਮ 'ਚ ਸ਼ਾਮਿਲ ਹੋਣ ਤੋਂ ਕੀਤਾ ਇਨਕਾਰ

ਜਲੰਧਰ, 23 ਜੂਨ (ਸ਼ਿਵ)-ਜਲੰਧਰ ਛਾਉਣੀ ਦੇ ਕਈ ਪਿੰਡਾਂ ਦੇ ਮੁਹਤਬਰਾਂ ਨੇ ਨਗਰ ਨਿਗਮ 'ਚ ਸ਼ਾਮਿਲ ਹੋਣ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਹੈ ਕਿ ਜਿਸ ਨਿਗਮ ਕੋਲ ਤਾਂ ਮੁਲਾਜ਼ਮਾਂ ਦੇ ਤਨਖ਼ਾਹਾਂ ਦੇਣ ਯੋਗੇ ਪੈਸੇ ਨਹੀਂ ਹਨ ਤੇ ਉਹ ਕਿਸ ਤਰ੍ਹਾਂ ਨਾਲ ਉਨ੍ਹਾਂ ਦੇ ...

ਪੂਰੀ ਖ਼ਬਰ »

ਸੁਦਰਸ਼ਨ ਪਾਰਕ 'ਚ ਨਾਜਾਇਜ਼ ਉਸਾਰੀਆਂ ਿਖ਼ਲਾਫ਼ ਕਾਰਵਾਈ ਦੀ ਹਦਾਇਤ

ਜਲੰਧਰ, 23 ਜੂਨ (ਸ਼ਿਵ)-ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਸੁਦਰਸ਼ਨ ਪਾਰਕ 'ਚ ਨਾਜਾਇਜ਼ ਬਣ ਰਹੀਆਂ ਉਸਾਰੀਆਂ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦੇ ਕੇ ਇਸ ਮਾਮਲੇ 'ਚ ਰਿਪੋਰਟ ਦੇਣ ਲਈ ਕਿਹਾ ਹੈ | ਸੁਦਰਸ਼ਨ ਪਾਰਕ ਵੈੱਲਫੇਅਰ ਸੁਸਾਇਟੀ ...

ਪੂਰੀ ਖ਼ਬਰ »

ਐੱਨ. ਐੱਚ. ਐੱਸ. ਹਸਪਤਾਲ ਵਲੋਂ ਹੁਸ਼ਿਆਰਪੁਰ ਵਿਖੇ ਜਾਂਚ ਕੈਂਪ ਅੱਜ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਸਪੋਰਟਸ ਕਾਲਜ ਦੇ ਨੇੜੇ ਕਪੂਰਥਲਾ ਰੋਡ, ਜਲੰਧਰ ਵਿਖੇ ਚੱਲ ਰਹੇ ਐੱਨ. ਐੱਚ. ਐੱਸ. (ਨਾਸਾ ਐਾਡ ਹੱਬ ਸੁਪਰ ਸਪੈਸ਼ਿਲਿਟੀ) ਹਸਪਤਾਲ ਵਲੋਂ ਹੁਸ਼ਿਆਰਪੁਰ, ਸ਼ਾਮਚੌਰਾਸੀ ਨੇੜੇ ਪਿੰਡ ਤਲਵੰਡੀ ਆਰਾਈਆਂ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ...

ਪੂਰੀ ਖ਼ਬਰ »

ਖੇਡਦਿਆਂ ਕੋਠੀ ਅੰਦਰ ਡਿੱਗੀ ਗੇਂਦ ਲੈਣ ਗਏ ਗੂੰਗੇ ਬੱਚੇ ਦੀ ਕੀਤੀ ਕੁੱਟਮਾਰ

ਜਲੰਧਰ, 23 ਜੂਨ (ਐੱਮ. ਐੱਸ. ਲੋਹੀਆ)-ਦਿਓਲ ਨਗਰ 'ਚ ਇਕ ਕੋਠੀ ਦੇ ਮਾਲਕ ਨੇ ਇਕ ਗੂੰਗੇ ਬੱਚੇ ਦੇ ਨਾਲ ਇਸ ਕਰਕੇ ਕੁੱਟਮਾਰ ਕਰ ਦਿੱਤੀ ਕਿਉਂਕਿ ਖੇਡਦੇ ਸਮੇਂ ਉਸ ਬੱਚੇ ਦੀ ਗੇਂਦ ਕੋਠੀ ਦੇ ਅੰਦਰ ਡਿੱਗ ਗਈ ਸੀ ਤੇ ਬੱਚਾ ਕਿਸੇ ਨੂੰ ਪੁੱਛੇ ਬਿਨਾ ਹੀ ਆਪਣੇ 2 ਹੋਰ ਸਾਥੀਆਂ ਨਾਲ ...

ਪੂਰੀ ਖ਼ਬਰ »

ਵਿਧਾਇਕ ਲਾਡੀ ਿਖ਼ਲਾਫ਼ ਪਰਚਾ ਰੱਦ ਕਰਨ ਦੀ ਰਿਪੋਰਟ ਤੋਂ ਬਾਅਦ-ਐਸ.ਐਸ.ਪੀ.

ਜਲੰਧਰ, 23 ਜੂਨ (ਮੇਜਰ ਸਿੰਘ)-ਸ਼ਾਹਕੋਟ ਹਲਕੇ ਦੀ ਉਪ ਚੋਣ ਜਿੱਤ ਕੇ ਵਿਧਾਇਕ ਬਣੇ ਸ. ਹਰਦੇਵ ਸਿੰਘ ਲਾਡੀ ਵਿਰੁੱਧ ਨਾਜਾਇਜ਼ ਮਾਈਨਿੰਗ ਮਾਮਲੇ 'ਚ ਮਹਿਤਪੁਰ ਥਾਣੇ 'ਚ ਦਰਜ ਕੇਸ ਬਾਰੇ ਫ਼ੈਸਲਾ ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਵਲੋਂ ਰਿਪੋਰਟ ਪੇਸ਼ ਕੀਤੇ ਜਾਣ ਬਾਅਦ ਹੀ ...

ਪੂਰੀ ਖ਼ਬਰ »

ਭੋਗਪੁਰ ਦੇ ਦੁਕਾਨਦਾਰਾਂ ਵਲੋਂ 'ਮਿਸ਼ਨ ਗਰੀਨ ਭੋਗਪੁਰ' ਤਹਿਤ ਬੂਟੇ ਲਗਾਉਣ ਦਾ ਪ੍ਰਣ

ਭੋਗਪੁਰ, 23 ਜੂਨ (ਕਮਲਜੀਤ ਸਿੰਘ ਡੱਲੀ)-ਭੋਗਪੁਰ ਦੇ ਕੁਝ ਅਗਾਂਹ ਵਧੂ ਸੋਚ ਦੇ ਧਾਰਨੀ ਦੁਕਾਨਦਾਰਾਂ ਵਲੋਂ ਭੋਗਪੁਰ 'ਚ ਹਰਿਆਲੀ ਦੀ ਘਾਟ ਨੂੰ ਦੇਖਦੇ ਹੋਏ 'ਮਿਸ਼ਨ ਗਰੀਨ ਭੋਗਪੁਰ' ਤਹਿਤ ਨਗਰ ਕੌਾਸਲ ਭੋਗਪੁਰ ਦੇ ਸਹਿਯੋਗ ਨਾਲ ਬੂਟੇ ਲਗਾਉਣ ਦਾ ਪ੍ਰਣ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਬੂਟੇ ਲਗਾਉਣ ਦਾ ਕੀਤਾ ਨਿਸਚਾ

ਭੋਗਪੁਰ, 23 ਜੂਨ (ਕਮਲਜੀਤ ਸਿੰਘ ਡੱਲੀ)-ਘਰ-ਘਰ ਹਰਿਆਵਲ ਮੁਹਿੰਮ ਦੇ ਅਧੀਨ ਵੁੱਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਬਲਾਕ ਵਿਕਾਸ ਦਫ਼ਤਰ ਭੋਗਪੁਰ ਵਿਖੇ ਬੂਟੇ ਲਗਾਉਣ ਦਾ ਨਿਸ਼ਚਾ ਕੀਤਾ | ਸਕੂਲ ਦੇ ਚੇਅਰਮੈਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਦੀ ਟੀਮ ਬੀ. ...

ਪੂਰੀ ਖ਼ਬਰ »

ਪਾਲਕਦੀਮ ਵਿਖੇ ਜੋੜ ਮੇਲਾ ਕਰਵਾਇਆ

ਫਿਲੌਰ ਅੱਪਰਾ, 23 ਜੂਨ (ਸੁਰਜੀਤ ਸਿੰਘ ਬਰਨਾਲਾ)-ਪਿੰਡ ਪਾਲਕਦੀਮ ਵਿਖੇ ਬੀਬੀ ਗੁਰਬਚਨ ਕੌਰ ਦੇ ਆਸ਼ੀਰਵਾਦ ਸਦਕਾ ਬਾਬਾ ਗੁਰਮੇਲ ਸ਼ਾਹ ਸੁਲਤਾਨੀਆ ਦੀ ਅਗਵਾਈ ਹੇਠ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ...

ਪੂਰੀ ਖ਼ਬਰ »

ਐਮ. ਪੀ. ਚੌਧਰੀ ਸੰਤੋਖ ਸਿੰਘ ਵਲੋਂ ਐਡਵੋਕੇਟ ਰਵਨੀਤ ਸਿੰਘ ਦੇ ਦਫ਼ਤਰ ਦਾ ਉਦਘਾਟਨ

ਰੁੜਕਾ ਕਲਾਂ, 23 ਜੂਨ (ਦਵਿੰਦਰ ਸਿੰਘ ਖ਼ਾਲਸਾ)-ਰੁੜਕਾ ਕਲਾਂ ਦੇ ਸਾਬਕਾ ਸਰਪੰਚ ਮੇਲਾ ਸਿੰਘ ਦੇ ਪੁੱਤਰ ਐਡਵੋਕੇਟ ਰਵਨੀਤ ਸਿੰਘ ਦੇ ਦਫ਼ਤਰ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਨੇ ਐਡਵੋਕੇਟ ਰਵਨੀਤ ਸਿੰਘ ਨੂੰ ਸ਼ੁੱਭ ...

ਪੂਰੀ ਖ਼ਬਰ »

ਸੰਤ ਸੀਚੇਵਾਲ ਵਲੋਂ ਸੰਤ ਸਮਾਜ ਤੇ ਨਿਹੰਗ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਪ੍ਰਕਾਸ਼-ਪੁਰਬ ਸਮਾਗਮ ਮਨਾਉਣ ਦਾ ਸੱਦਾ

ਮਲਸੀਆਂ, 23 ਜੂਨ (ਸੁਖਦੀਪ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ-2019 'ਚ ਆ ਰਹੇ 550ਵੇਂ ਪ੍ਰਕਾਸ਼-ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਸਮੁੱਚੇ ਸੰਤ-ਸਮਾਜ ਤੇ ਨਿਹੰਗ ਜਥੇਬੰਦੀਆਂ ਨੂੰ ਸੱਦਾ ਦਿੰਦਿਆਂ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ

ਮਹਿਤਰ, 23 ਜੂਨ (ਰੰਧਾਵਾ)-ਸ੍ਰੀ ਸੁਖਮਨੀ ਸੇਵਾ ਸੁਸਾਇਟੀ (ਬੀਬੀਆਂ) ਮਹਿਤਪੁਰ ਵਲੋਂ ਬੀਬੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਲਾਸਾਨੀ ਸ਼ਹਾਦਤ ਦੇ ਦਿਹਾੜੇ ਨੂੰ ਸਮਰਪਿਤ ਕੀਰਤਨ ਦਰਬਾਰ ਗੁਰਦੁਆਰਾ ਸਿੰਘ ਸਭਾ ਭਾਈ ਜਵਾਹਰ ਸਿੰਘ ਮਹਿਤਪੁਰ ਵਿਖੇ ...

ਪੂਰੀ ਖ਼ਬਰ »

ਰੇਲਵੇ ਰੋਡ ਦੀ ਟੁੱਟੀ ਸੜਕ ਦਾ ਨਿਰਮਾਣ ਆਰੰਭ

ਨਕੋਦਰ, 23 ਜੂਨ (ਭੁਪਿੰਦਰ ਅਜੀਤ ਸਿੰਘ, ਗੁਰਵਿੰਦਰ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਰੇਲਵੇ ਰੋਡ ਦੀ ਮੁੱਖ ਸੜਕ ਖਸਤਾ ਹੋਣ ਕਾਰਨ ਅਤੇ ਸੀਵਰੇਜ ਅਤੇ ਵਾਟਰ ਸਪਲਾਈ ਕਾਰਨ ਖ਼ਰਾਬ ਹੋਈ ਸੜਕ 'ਤੇ ਕੁਝ ਸਮਾਂ ਪਹਿਲਾਂ ਕੇਵਲ ਪੱਥਰ ਵਿਛਾ ਦਿੱਤੇ ਸਨ ਪਰ ਇਸ ਨੂੰ ਪੂਰੀ ...

ਪੂਰੀ ਖ਼ਬਰ »

ਐੱਸ. ਐੱਮ. ਓ. ਵਲੋਂ ਸਿਹਤ ਸੁਰੱਖਿਆ ਯੋਜਨਾ ਸਬੰਧੀ 13 ਵਾਰਡਾਂ ਦੇ ਐੱਮ. ਸੀਜ਼. ਨਾਲ ਮੀਟਿੰਗ

ਸ਼ਾਹਕੋਟ, 23 ਜੂਨ (ਸਚਦੇਵਾ)- ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਸ਼ਾਹਕੋਟ ਡਾ. ਦਵਿੰਦਰ ਕੁਮਾਰ ਸਮਰਾ ਵਲੋਂ ਪ੍ਰਧਾਨ ਮੰਤਰੀ ਸਿਹਤ ਸੁਰੱਖਿਆ/ਬੀਮਾ ਯੋਜਨਾ ਸਬੰਧੀ ਨਗਰ ਪੰਚਾਇਤ ਦੇ 13 ਵਾਰਡਾਂ ਦੇ ਐੱਮ. ਸੀਜ਼. ਤੇ ਪੈਰਾ ਮੈਡੀਕਲ ਸਟਾਫ਼ ਨਾਲ ...

ਪੂਰੀ ਖ਼ਬਰ »

ਜੰਡ ਵਾਲਾ ਪੀਰ ਦਾ ਸਾਲਾਨਾ ਜੋੜ ਮੇਲਾ ਮਨਾਇਆ

ਕਿਸ਼ਨਗੜ੍ਹ, 23 ਜੂਨ (ਹਰਬੰਸ ਸਿੰਘ ਹੋਠੀ)- ਦਰਬਾਰ ਜੰਡ ਵਾਲਾ ਪੀਰ ਪਿੰਡ ਮੰਨਣ ਵਿਖੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਦੀ ਸਰਪ੍ਰਸਤੀ ਹੇਠ ਬਾਬਾ ਜੰਡ ਵਾਲਾ ਪੀਰ ਦਾ ਸਾਲਾਨਾ ਜੋੜ ਮੇਲਾ ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸ਼ਰਧਾ ਨਾਲ ਮਨਾਇਆ ...

ਪੂਰੀ ਖ਼ਬਰ »

ਐਸ.ਐਚ.ਓ. ਕਰਤਾਰਪੁਰ ਵਲੋਂ ਕਿਸ਼ਨਗੜ੍ਹ ਵਿਖੇ ਦੁਕਾਨਦਾਰਾਂ ਨਾਲ ਮੀਟਿੰਗ

ਕਿਸ਼ਨਗੜ੍ਹ, 23 ਜੂਨ (ਲਖਵਿੰਦਰ ਸਿੰਘ ਲੱਕੀ)-ਅੱਜ ਚੌਕੀ ਕਿਸ਼ਨਗੜ੍ਹ ਵਿਖੇ ਥਾਣਾ ਕਰਤਾਰਪੁਰ ਦੇ ਮੁਖੀ ਸ. ਪਰਮਜੀਤ ਸਿੰਘ ਵਲੋਂ ਕਿਸ਼ਨਗੜ੍ਹ ਦੇ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਕਿਉਂਕਿ ਹਲਕੇ ਵਿਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀਆਂ ਚੋਰੀਆਂ, ...

ਪੂਰੀ ਖ਼ਬਰ »

ਮਲਸੀਆਂ ਵਿਖੇ ਤੰਦਰੁਸਤ ਪੰਜਾਬ ਤਹਿਤ ਕਿਸਾਨ ਸਿਖਲਾਈ ਕੈਂਪ ਲਗਾਇਆ

ਮਲਸੀਆਂ, 23 ਜੂਨ (ਸੁਖਦੀਪ ਸਿੰਘ)-ਪੰਜਾਬ ਸਰਕਾਰ ਦੀ ਨਵੀਂ ਯੋਜਨਾ ਤੰਦਰੁਸਤ ਪੰਜਾਬ ਤਹਿਤ ਮਲਸੀਆਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਡਾ: ਜਸਵੀਰ ਸਿੰਘ ਖੇਤੀਬਾੜੀ ਅਫ਼ਸਰ, ਸ਼ਾਹਕੋਟ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਨੂੰ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਫਿਲੌਰ ਅਕੈਡਮੀ ਨੂੰ ਪਲਾਸਟਿਕ ਮੁਕਤ ਕਰਨ ਦਾ ਲਿਆ ਪ੍ਰਣ
ਪੰਜਾਬ ਪੁਲਿਸ ਅਕੈਡਮੀ 'ਚ 'ਪਲਾਸਟਿਕ ਘਟਾਓ ਵਰਤਮਾਨ ਬਚਾਓ' ਮੁਹਿੰਮ ਸ਼ੁਰੂ

ਫਿਲੌਰ, 23 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਦੇਖਦੇ ਹੋਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕਾਡਮੀ ਫਿਲੌਰ ਨੂੰ ਪਲਾਸਟਿਕ ਮੁਕਤ ਜ਼ੋਨ ਵਜੋਂ ਵਿਕਸਿਤ ਕੀਤਾ ਜਾਵੇਗਾ | ਇਸ ਬਾਰੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਨਕੋਦਰ 'ਚ ਮਨਾਇਆ ਯੋਗ ਦਿਵਸ

ਨਕੋਦਰ, 23 ਜੂਨ (ਭੁਪਿੰਦਰ ਅਜੀਤ ਸਿੰਘ)-ਕੇ. ਆਰ. ਐਮ. ਡੀ. ਏ. ਵੀ. ਕਾਲਜ ਨਕੋਦਰ ਵਿਖੇ ਯੋਗ ਦਿਵਸ ਮਨਾਇਆ ਗਿਆ | ਹੇਮੰਤ ਸ਼ਰਮਾ ਅਤੇ ਵਿਨੈ ਕੁਮਾਰ ਵਲੋਂ ਯੋਗਾ ਕਿਰਿਆਵਾਂ ਕਰਵਾਈਆਂ ਗਈਆਂ | ਯੋਗ ਕੈਂਪ 'ਚ 21 ਪੰਜਾਬ ਬਟਾਲੀਅਨ ਕਪੂਰਥਲਾ, 2 ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ. ...

ਪੂਰੀ ਖ਼ਬਰ »

ਪਿੰਡ ਰਹੀਮਪੁਰ 'ਚ 200 ਦੇ ਕਰੀਬ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ

ਮੱਲ੍ਹੀਆਂ ਕਲਾਂ, 23 ਜੂਨ (ਮਨਜੀਤ ਮਾਨ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਗਰੀਬ ਲੋੜਵੰਦ ਪਰਿਵਾਰਾਂ ਨੂੰ ਦੋ ਰੁਪਏ ਕਿੱਲੋ ਵਾਲੀ ਕਣਕ ਵੰਡੀ ਜਾ ਰਹੀ ਹੈ ਜਿਸ ਦੇ ਤਹਿਤ ਪਿੰਡ ਰਹੀਮਪੁਰ ਜਲੰਧਰ ਵਿਖੇ ...

ਪੂਰੀ ਖ਼ਬਰ »

ਪਿੰਡ ਕੁੱਦੋਵਾਲ ਵਿਖੇ ਸੀਮੈਂਟ ਸਟੋਰ 'ਚ ਚੋਰੀ

ਕਰਤਾਰਪੁਰ, 23 ਜੂਨ (ਜਸਵੰਤ ਵਰਮਾ, ਧੀਰਪੁਰ)- ਨੇੜਲੇ ਪਿੰਡ ਕੁੱਦੋਵਾਲ ਵਿਖੇ ਸੀਮੈਂਟ ਸਟੋਰ 'ਤੇ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ ਕਰਤਾਰਪੁਰ-ਕਿਸ਼ਨਗੜ੍ਹ ਰੋਡ ਨਿਵਾਸੀ ਹਰਜੀਤ ਸਿੰਘ ਢਿੱਲੋਂ ਦਾ ਹਰਨੂਰ ਸੀਮੈਂਟ ਸਟੋਰ, ਪਿੰਡ ਕੁੱਦੋਵਾਲ ਵਿਖੇ ...

ਪੂਰੀ ਖ਼ਬਰ »

ਦਰਬਾਰ ਹਜ਼ਰਤ ਬਾਬਾ ਬੋਲੇ ਸ਼ਾਹ ਦੌਲੀਕੇ ਵਿਖੇ ਮੇਲਾ ਕੱਲ੍ਹ ਤੋਂ

ਕਿਸ਼ਨਗੜ੍ਹ, 23 ਜੂਨ (ਲਖਵਿੰਦਰ ਸਿੰਘ ਲੱਕੀ)-ਪਿੰਡ ਦੌਲੀਕੇ ਦੂਹੜੇ ਵਿਖੇ ਦਰਬਾਰ ਹਜ਼ਰਤ ਬਾਬਾ ਬੋਲੇ ਸ਼ਾਹ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ 25-26 ਜੂਨ ਨੂੰ ਗੱਦੀ ਨਸ਼ੀਨ ਸਾਈਾ ਮਧੂ ਸ਼ਾਹ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ | ਮੇਲੇ ਸਬੰਧੀ ਸਾਈਾ ਮਧੂ ਸ਼ਾਹ ...

ਪੂਰੀ ਖ਼ਬਰ »

ਬੀਬੀ ਰਹੀਮੀ ਦਰਬਾਰ 'ਤੇ ਮੇਲਾ ਅੱਜ

ਆਦਮਪੁਰ, 23 ਜੂਨ (ਹਰਪ੍ਰੀਤ ਸਿੰਘ)-ਪਿੰਡ ਰਾਮ ਨਗਰ ਵਿਖੇ ਬੀਬੀ ਰਹੀਮੀ ਦੇ ਦਰਬਾਰ ਦਾ ਸਾਲਾਨਾ ਮੇਲਾ ਸ਼ਰਧਾ-ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਮੇਲੇ ਬਾਰੇ ਜਾਣਕਾਰੀ ਦਿੰਦੇ ਸਰਪੰਚ ਭਗਵਾਨ ਦਾਸ ਨੇ ਦੱਸਿਆ ਕਿ ਸੱਯਦ ਫਕੀਰ ਬੀਬੀ ਰਹੀਮੀ ਦੇ ਦਰਬਾਰ 'ਤੇ ਸਾਲਾਨਾ ...

ਪੂਰੀ ਖ਼ਬਰ »

ਕੋਟਲਾ ਹੇਰਾਂ ਤੋਂ ਅੱਜ ਹੋਵੇਗੀ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਸ਼ੁਰੂਆਤ

ਸ਼ਾਹਕੋਟ, 23 ਜੂਨ (ਸਚਦੇਵਾ)-ਬਲਾਕ ਸ਼ਾਹਕੋਟ-2 'ਚ ਕੈਪਟਨ ਸਰਕਾਰ ਦੀ ਨਸ਼ਾ ਮੁਕਤ ਪੰਜਾਬ ਮੁਹਿੰਮ ਦੀ ਸ਼ੁਰੂਆਤ 24 ਜੂਨ ਨੂੰ ਪਿੰਡ ਕੋਟਲਾ ਹੇਰਾਂ ਤੋਂ ਕੀਤੀ ਜਾਵੇਗੀ | ਇਸ ਸਬੰਧੀ ਬਲਾਕ ਸ਼ਾਹਕੋਟ-1 ਤੇ 2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕੇਵਲ ਸਿੰਘ ਉੱਗੀ ਨੇ ...

ਪੂਰੀ ਖ਼ਬਰ »

2 ਨੌਜਵਾਨਾਂ ਵਲੋਂ ਪੈਟਰੋਲ ਪੰਪ ਦੇ ਮੇਨੇਜਰ ਤੋਂ 31 ਹਜ਼ਾਰ ਦੀ ਠੱਗੀ ਮਾਰੀ

ਆਦਮਪੁਰ, 23 ਜੂਨ (ਹਰਪ੍ਰੀਤ ਸਿੰਘ)-ਫਿਊਲ ਪੁਆਇੰਟ ਪੈਟਰੋਲ ਪੰਪ ਪਿੰਡ ਅਰਜਨਵਾਲ 'ਤੇ ਦੋ ਨੌਜਵਾਨਾਂ ਵਲੋਂ 31 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪੰਪ ਦੇ ਮੈਨੇਜਰ ਰਾਜੇਸ ਕੁਮਾਰ ਰਾਜੂ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਦੋ ਨੌਜਵਾਨ ...

ਪੂਰੀ ਖ਼ਬਰ »

ਪਿੰਡ ਕਰ੍ਹਾ ਦਾ ਸਾਲਾਨਾ ਮੇਲਾ 'ਰਾਉਦਾ' ਸਮਾਪਤ

ਲੋਹੀਆਂ ਖਾਸ, 23 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪਿੰਡ ਕਰ੍ਹਾ ਵਿਖੇ ਸਥਿਤ ਦਰਗਾਹ ਪੀਰ ਬਾਬਾ ਮੀਰਾ ਸ਼ਾਹ ਹੁਸੈਨ ਦਾ ਸਾਲਾਨਾ ਮੇਲਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਮੇਲੇ ਤੋਂ ਇਕ ...

ਪੂਰੀ ਖ਼ਬਰ »

ਦੋਆਬਾ ਸਰਪੰਚ ਯੂਨੀਅਨ ਦੀ ਮੀਟਿੰਗ

ਆਦਮਪੁਰ, 23 ਜੂਨ (ਹਰਪ੍ਰੀਤ ਸਿੰਘ)-ਦੋਆਬਾ ਸਰਪੰਚ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਜਗਜੀਵਨ ਲਾਲ ਕੂਪੁਰ ਦੀ ਅਗਵਾਈ ਹੇਠ ਬੀ. ਡੀ. ਪੀ. ਓ. ਦਫ਼ਤਰ ਆਦਮਪੁਰ ਵਿਖੇ ਹੋਈ, ਜਿਸ 'ਚ ਵਾਇਸ ਚੇਅਰਮੈਨ ਬਲਦੇਵ ਸਿੰਘ ਪੰਡੋਰੀ ਨਿੱਝਰਾਂ ਹਾਜ਼ਰ ਹੋਏ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਲਵਲੀ ਆਟੋਜ਼ 'ਚ ਲੋਕਾਂ 'ਚ ਮਾਰੂਤੀ ਕਾਰ ਖਰੀਦਣ ਦਾ ਭਾਰੀ ਉਤਸ਼ਾਹ

ਜਲੰਧਰ, 23 ਜੂਨ (ਅ. ਬ.)-ਲਵਲੀ ਆਟੋਜ਼ ਦੇ ਸਾਰੇ ਮਾਰੂਤੀ ਦੇ ਸ਼ੋਅਰੂਮ ਜਲੰਧਰ, ਨਵਾਂਸ਼ਹਿਰ, ਬੰਗਾ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਗੁਰਾਇਆ, ਜੰਡਿਆਲਾ, ਭੋਗਪੁਰ, ਬਲਾਚੌਰ, ਆਦਮਪੁਰ ਤੇ ਭੁਲੱਥ 'ਚ ਕੀਮਤਾਂ ਵਧਣ ਤੋਂ ਪਹਿਲਾਂ ਗਾਹਕਾਂ 'ਚ ਮਾਰੂਤੀ ਕਾਰ ਖਰੀਦਣ ਦਾ ਭਾਰੀ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਯੂਥ ਕਲੱਬ ਨੇ ਕ੍ਰਿਕਟ ਟੂਰਨਾਮੈਂਟ ਕਰਵਾਇਆ

ਕਰਤਾਰਪੁਰ, 23 ਜੂਨ (ਜਸਵੰਤ ਵਰਮਾ, ਧੀਰਪੁਰ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਫਰੀਦਪੁਰ (ਕਰਤਾਰਪੁਰ) ਵਜੋਂ 5ਵਾਂ ਕਿ੍ਕਟ ਟੂਰਨਾਮੈਂਟ ਪਿੰਡ ਵਿਖੇ ਕਰਵਾਇਆ ਗਿਆ | ਟੂਰਨਾਮੈਂਟ ਵਿਚ 30 ਪਿੰਡਾਂ ਦੀਆਂ ਟੀਮਾਂ ਨੇ ਭਾਗ ਲਿਆ | ਫ਼ਾਈਨਲ ਮੁਕਾਬਲਾ ਪਿੰਡ ਰਹੀਮਪੁਰ ਦੀ ਟੀਮ ਅਤੇ ...

ਪੂਰੀ ਖ਼ਬਰ »

ਭੁੱਲਰ ਵਿਖੇ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ

ਮਲਸੀਆਂ, 23 ਜੂਨ (ਸੁਖਦੀਪ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਡਾ: ਦਵਿੰਦਰ ਕੁਮਾਰ ਸਮਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ. ਐਚ. ਸੀ. ਭੁੱਲਰ ਵਿਖੇ ਡਾ: ਗੁਰਪ੍ਰੀਤ ਸਿੰਘ ਪਿ੍ੰਸ ਤੇ ਹੈਲਥ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ 'ਚ ਰਾਸ਼ਟਰੀ ਵੈਕਟਰ ਬੋਰਨ ਡਜੀਜ਼ ...

ਪੂਰੀ ਖ਼ਬਰ »

ਗੁਰਦੁਆਰਾ ਪਾਤਸ਼ਾਹੀ ਛੇਵੀਂ ਪੱਤੜ ਕਲਾਂ 'ਚ ਸ਼ਹੀਦੀ ਸਮਾਗਮ ਕਰਵਾਇਆ

ਕਰਤਾਰਪੁਰ, 23 ਜੂਨ (ਭਜਨ ਸਿੰਘ ਧੀਰਪੁਰ, ਵਰਮਾ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਛੇਵੀਂ ਪਾਤਸ਼ਾਹੀ ਪਿੰਡ ਪੱਤੜ ਕਲਾਂ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਸਵੇਰੇ ਸ੍ਰੀ ...

ਪੂਰੀ ਖ਼ਬਰ »

ਲੋਹੀਆਂ ਬਲਾਕ 'ਚ 'ਨਸ਼ਾ ਮੁਕਤ ਪੰਜਾਬ' ਦੀ ਸ਼ੁਰੂਆਤ

ਲੋਹੀਆਂ ਖਾਸ, 23 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਸਰਕਾਰ ਵਲੋਂ ਨਸ਼ੇ ਨੂੰ ਜੜੋਂ ਖਤਮ ਕਰਨ 'ਚ ਆਮ ਲੋਕਾਂ ਦੇ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਤੇ ਇਹ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਮਾਪੇ ਆਪਣੇ ਬੱਚਿਆਂ ਨੂੰ ਚੰਗੇ ਸ਼ਹਿਰੀ ਬਣਾਉਣ ਲਈ ਚੰਗੀ ਸਿੱਖਿਆ ਦੇਣ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX