ਤਾਜਾ ਖ਼ਬਰਾਂ


ਗ੍ਰਹਿ ਮੰਤਰਾਲੇ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਸਲਾਹ
. . .  9 minutes ago
ਨਵੀਂ ਦਿੱਲੀ, 17 ਅਕਤੂਬਰ (ਲਿਬਰੇਟ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਿੱਖ ਔਰਤਾਂ ਲਈ ਹੈਲਮਟ ਪਹਿਨਣ ਨੂੰ ਵਿਕਲਪੀ ਬਣਾਉਣ ਦੀ ਸਲਾਹ ਦਿੱਤੀ ਹੈ। ਪਿਛਲੇ ਹਫ਼ਤੇ ਮੰਤਰਾਲੇ ਨੇ ਹੈਲਮਟ ਪਹਿਨਣ 'ਚ ਔਰਤਾਂ ਨੂੰ ਪੂਰੀ ਤਰ੍ਹਾਂ ਛੂਟ ਦੇ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣਗੇ 10 ਲੱਖ ਰੁਪਏ
. . .  29 minutes ago
ਭੁਵਨੇਸ਼ਵਰ, 17 ਅਕਤੂਬਰ- ਉੜੀਸਾ 'ਚ ਆਏ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਮੁਆਵਜ਼ੇ ਦੀ ਰਕਮ 'ਚ ਸੂਬੇ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵਾਧਾ ਕੀਤਾ ਹੈ। ਮੁੱਖ ਮੰਤਰੀ ਨੇ ਮੁਆਵਜ਼ਾ ਰਾਸ਼ੀ 4 ਲੱਖ ਤੋਂ ਵਧਾ ਕੇ 10 ਲੱਖ...
ਪੰਜਾਬ ਕੈਬਨਿਟ ਨੇ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਵੀਂ ਨੀਤੀ ਨੂੰ ਦਿੱਤੀ ਮਨਜ਼ੂਰੀ
. . .  43 minutes ago
ਚੰਡੀਗੜ੍ਹ, 17 ਅਕਤੂਬਰ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ ਸੂਬੇ 'ਚ ਨਵੀਂ ਰੇਤ ਅਤੇ ਬਜਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦਾ ਮਕਸਦ ਨਾਜਾਇਜ਼ ਮਾਈਨਿੰਗ ਨੂੰ ਰੋਕ ਕੇ ਮਾਲੀਆ...
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 52
. . .  51 minutes ago
ਭੁਵਨੇਸ਼ਵਰ, 17 ਅਕਤੂਬਰ- ਉੜੀਸਾ 'ਚ ਆਏ ਚੱਕਰਵਾਤੀ ਤੂਫ਼ਾਨ 'ਤਿਤਲੀ' ਅਤੇ ਇਸ ਮਗਰੋਂ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 52 ਹੋ ਗਈ ਹੈ। ਮੁੱਢਲੇ ਅੰਦਾਜ਼ੇ ਮੁਤਾਬਕ ਇਸ ਕਾਰਨ 2,200 ਕਰੋੜ ਰੁਪਏ ਦੀ ਜਾਇਦਾਦ ਵੀ ਨੁਕਸਾਨੀ ਗਈ...
ਪੁੱਤਰ ਦੇ ਸਹੁਰਿਆਂ ਤੋਂ ਤੰਗ ਆਏ ਵਿਅਕਤੀ ਵਲੋਂ ਖ਼ੁਦਕੁਸ਼ੀ
. . .  about 1 hour ago
ਪਟਿਆਲਾ, 17 ਅਕਤੂਬਰ (ਅਮਨਦੀਪ ਸਿੰਘ)- ਇੱਥੇ ਇੱਕ ਵਿਅਕਤੀ ਵਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕ ਦੀ ਪਹਿਚਾਣ 58 ਸਾਲਾ ਬਲਦੇਵ ਸਿੰਘ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ...
ਪੰਜਾਬ ਕੈਬਨਿਟ ਵਲੋਂ ਔਰਤਾਂ ਦੇ ਰਾਖਵੇਂਕਰਨ ਲਈ ਅਧਿਆਦੇਸ਼ ਨੂੰ ਮਨਜ਼ੂਰੀ
. . .  57 minutes ago
ਚੰਡੀਗੜ੍ਹ, 17 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਸੂਬੇ 'ਚ ਪੰਚਾਇਤ ਸਰਪੰਚ ਦੇ ਦਫ਼ਤਰ ਦੇ ਨਾਲ-ਨਾਲ ਪੰਚਾਇਤ ਕਮੇਟੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਲਈ ਰੋਟੇਸ਼ਨ ਦੇ...
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟੇ ਦੋ ਲੱਖ ਰੁਪਏ
. . .  about 1 hour ago
ਤਲਵੰਡੀ ਭਾਈ, 17 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਅੱਜ ਇੱਥੇ ਭਾਰਤੀ ਸਟੇਟ ਬੈਂਕ ਦੀ ਬਰਾਂਚ ਨੇੜੇ ਇੱਕ ਵਿਅਕਤੀ ਕੋਲੋਂ ਦਿਨ-ਦਿਹਾੜੇ ਦੋ ਲੱਖ ਰੁਪਏ ਲੁੱਟੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਹਰਪਾਲ ਸਿੰਘ ਵਾਸੀ ਕੋਟ ਕਰੋੜ ਕਲਾਂ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਪੁਲਿਸ 'ਤੇ ਹਮਲਾ, 2 ਕਰਮਚਾਰੀ ਜ਼ਖ਼ਮੀ
. . .  about 1 hour ago
ਸ੍ਰੀਨਗਰ, 17 ਅਕਤੂਬਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਅੱਤਵਾਦੀਆਂ ਵਲੋਂ ਇੱਕ ਪੁਲਿਸ ਪਾਰਟੀ 'ਤੇ ਹਮਲਾ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜ਼ਿਲ੍ਹੇ ਦੇ ਪੱਟਾਂ ਸ਼ਹਿਰ 'ਚ ਹੋਏ ਇਸ ਹਮਲੇ 'ਚ ਦੋ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋਏ...
ਮਿਲਟਰੀ ਹਸਪਤਾਲ 'ਚ ਫੌਜ ਦੇ ਜਵਾਨਾਂ ਨੇ ਗੁੰਗੀ-ਬੋਲੀ ਔਰਤ ਨਾਲ ਕਈ ਸਾਲਾਂ ਤੱਕ ਜਬਰ ਜਨਾਹ
. . .  about 2 hours ago
ਪੁਣੇ, 17 ਅਕਤੂਬਰ- ਮਹਾਰਾਸ਼ਟਰ ਦੇ ਪੁਣੇ ਵਿਖੇ ਸਥਿਤ ਖੜਕੀ ਮਿਲਟਰੀ ਹਸਪਤਾਲ 'ਚ ਤਾਇਨਾਤ ਫੌਜ ਦੇ ਚਾਰ ਜਵਾਨਾਂ 'ਤੇ ਛੇੜਛਾੜ ਅਤੇ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਜਵਾਨਾਂ 'ਤੇ ਹਸਪਤਾਲ 'ਚ ਕੰਮ ਕਰਨ ਵਾਲੀ ਇੱਕ ਗੁੰਗੀ-ਬੋਲੀ ਔਰਤ...
ਪੰਜਾਬ ਮੰਤਰੀ ਮੰਡਲ ਨੇ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਦਿੱਤੀ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 17 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਮੰਤਰੀ ਮੰਡਲ ਦੀ ਅੱਜ ਇੱਕ ਅਹਿਮ ਬੈਠਕ ਹੋਈ। ਇਸ ਬੈਠਕ 'ਚ ਮੰਤਰੀ ਮੰਡਲ ਨੇ ਸੂਬੇ 'ਚ ਵਸੀਲੇ ਪੈਦਾ ਕਰਨ ਲਈ ਸਟੈਂਪ ਡਿਊਟੀ ਦਰਾਂ 'ਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੰਤਰੀ...
ਜਸਵੰਤ ਸਿੰਘ ਦੇ ਬੇਟੇ ਮਾਨਵੇਂਦਰ ਸਿੰਘ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 3 hours ago
ਨਵੀਂ ਦਿੱਲੀ, 17 ਅਕਤੂਬਰ- ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਅਤੇ ਰਾਜਸਥਾਨ 'ਚ ਭਾਜਪਾ ਵਿਧਾਇਕ ਮਾਨਵੇਂਦਰ ਸਿੰਘ ਅੱਜ ਕਾਂਗਰਸ 'ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਜਸਵੰਤ ਸਿੰਘ ਭਾਜਪਾ ਦੇ ਸੰਸਥਾਪਕ ਮੈਂਬਰਾਂ 'ਚੋਂ...
ਆਂਧਰਾ ਪ੍ਰਦੇਸ਼ 'ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਛੇ ਲੋਕਾਂ ਦੀ ਮੌਤ, 15 ਜ਼ਖ਼ਮੀ
. . .  about 3 hours ago
ਅਮਰਾਵਤੀ, 17 ਅਕਤੂਬਰ- ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਅਲੁਰ ਡਿਵੀਜ਼ਨ ਦੇ ਪੇਡਾ ਹੋਥੁਰ ਇਲਾਕੇ 'ਚ ਅੱਜ ਲਾਰੀ ਅਤੇ ਭਾਰ ਢੋਹਣ ਵਾਲੇ ਇੱਕ ਵਾਹਨ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਛੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ 2 ਬੱਚੇ ਵੀ ਸ਼ਾਮਲ ਹਨ। ਉੱਥੇ...
ਹੱਤਿਆ ਦੇ ਦੂਜੇ ਮਾਮਲੇ 'ਚ ਰਾਮਪਾਲ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ
. . .  about 3 hours ago
ਚੰਡੀਗੜ੍ਹ, 17 ਅਕਤੂਬਰ- ਹੱਤਿਆ ਦੇ ਇੱਕ ਹੋਰ ਮਾਮਲੇ (ਐੱਫ. ਆਈ. ਆਰ. 430) 'ਚ ਵੀ ਅੱਜ ਸਤਲੋਕ ਆਸ਼ਰਮ ਦੇ ਸੰਚਾਲਕ ਰਾਮਪਾਲ ਹਿਸਾਰ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ...
ਅਫ਼ਗਾਨਿਸਤਾਨ 'ਚ ਹੋਏ ਬੰਬ ਧਮਾਕੇ 'ਚ ਤਿੰਨ ਦੀ ਮੌਤ, 7 ਜ਼ਖ਼ਮੀ
. . .  about 3 hours ago
ਕਾਬੁਲ, 17 ਅਕਤੂਬਰ- ਅਫ਼ਗਾਨਿਸਤਾਨ ਦੇ ਲਸ਼ਕਰਗਾਹ ਸ਼ਹਿਰ 'ਚ ਅੱਜ ਸਵੇਰੇ ਹੋਏ ਇੱਕ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖ਼ਮੀ ਹੋ ਗਏ। ਅਫ਼ਗਾਨਿਸਤਾਨ ਦੇ ਗ੍ਰਹਿ ਮੰਤਰੀ ਵਾਈਸ ਅਹਿਮਦ ਬਰਮਕ ਨੇ ਇਸ ਸੰਬੰਧੀ ਪੁਸ਼ਟੀ ਕੀਤੀ ਹੈ...
ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  about 4 hours ago
ਤਿਰੂਵਨੰਤਪੁਰਮ, 17 ਅਕਤੂਬਰ- ਕੇਰਲ ਦੇ ਸਬਰੀਮਾਲਾ ਮੰਦਰ 'ਚ 10-50 ਸਾਲ ਦੀਆਂ ਔਰਤਾਂ ਦੇ ਦਾਖ਼ਲੇ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਪੁਲਿਸ ਵਲੋਂ ਹਿਰਾਸਤ 'ਚ ਲਿਆ ਗਿਆ...
ਅਣਪਛਾਤੇ ਵਿਅਕਤੀਆਂ ਵਲੋਂ ਵਿਅਕਤੀ ਦਾ ਕਤਲ
. . .  about 4 hours ago
ਬਿਹਾਰ : ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਈ. ਡੀ. ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ
. . .  about 4 hours ago
ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 10 ਲੋਕਾਂ ਦੀ ਮੌਤ
. . .  about 5 hours ago
ਜਾਸੂਸੀ ਦੇ ਦੋਸ਼ਾਂ ਤਹਿਤ ਫੌਜ ਦਾ ਜਵਾਨ ਗ੍ਰਿਫ਼ਤਾਰ
. . .  about 5 hours ago
ਡਾਲਰ ਦੇ ਮੁਕਾਬਲੇ ਹਲਕੇ ਵਾਧੇ ਨਾਲ ਖੁੱਲ੍ਹਿਆ ਰੁਪਿਆ
. . .  about 5 hours ago
ਮੁੱਠਭੇੜ 'ਚ 3 ਅੱਤਵਾਦੀ ਢੇਰ, ਇਕ ਪੁਲਿਸ ਜਵਾਨ ਸ਼ਹੀਦ
. . .  about 6 hours ago
ਸਬਰੀਮਾਲਾ ਮੰਦਰ ਦੇ ਅੱਜ ਖੁੱਲਣਗੇ ਦੁਆਰ, ਸੁਰੱਖਿਆ ਦੇ ਸਖਤ ਪ੍ਰਬੰਧ
. . .  about 7 hours ago
ਬੱਚੀ ਜੈਨਬ ਦੇ ਜਬਰ ਜਨਾਹੀ ਤੇ ਹਤਿਆਰੇ ਨੂੰ ਲਾਹੌਰ 'ਚ ਦਿੱਤੀ ਗਈ ਫਾਂਸੀ
. . .  about 7 hours ago
ਜਵਾਨਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਝਾਰਖੰਡ 'ਚ ਨਕਸਲੀ ਹਮਲਾ , 9 ਟਰੱਕਾਂ ਨੂੰ ਲਾਈ ਅੱਗ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 2018 ਪੈਰਾ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂ ਖਿਡਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਦੋ ਕਸ਼ਮੀਰੀ ਵਿਦਿਆਰਥੀਆਂ ਦੀ ਮੁਅੱਤਲੀ ਕੀਤੀ ਰੱਦ
. . .  1 day ago
ਭਾਜਪਾ 'ਚ ਸ਼ਾਮਲ ਹੋਏ ਗੋਆ ਦੇ ਦੋ ਕਾਂਗਰਸ ਵਿਧਾਇਕ
. . .  1 day ago
ਭਗੌੜੇ ਉਦਯੋਗਪਤੀ ਵਿਨੈ ਮਿੱਤਲ ਨੂੰ ਇੰਡੋਨੇਸ਼ੀਆ ਨੇ ਕੀਤਾ ਭਾਰਤ ਦੇ ਹਵਾਲੇ
. . .  1 day ago
ਸਕੱਤਰ ਸਕੂਲ ਸਿੱਖਿਆ ਵੱਲੋਂ ਰਮਸਾ ਅਧਿਆਪਕਾਂ ਦਾ ਡਾਟਾ ਦੇਣ ਤੋਂ ਇਨਕਾਰ
. . .  1 day ago
ਮੁਰਾਦਾਬਾਦ 'ਚ ਕੰਧ ਡਿੱਗਣ ਕਾਰਣ ਦੋ ਔਰਤਾਂ ਦੀ ਮੌਤ
. . .  1 day ago
ਮਾਂ ਨੇ ਪੰਜ ਬੱਚਿਆਂ ਸਮੇਤ ਖੂਹ 'ਚ ਮਾਰੀ ਛਾਲ, ਚਾਰ ਦੀ ਮੌਤ
. . .  1 day ago
ਦੁਸਹਿਰੇ ਮੌਕੇ ਪੂਰੇ ਪੰਜਾਬ 'ਚ ਅਧਿਆਪਕ ਜਲਾਉਣਗੇ ਮੁੱਖ ਮੰਤਰੀ, ਵਿੱਤ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੇ ਪੁਤਲੇ
. . .  about 1 hour ago
ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਾਉਣ ਦਾ ਦਿੱਤਾ ਭਰੋਸਾ
. . .  about 1 hour ago
ਕੇਰਲ : ਸਬਰੀਮਾਲਾ 'ਚ ਮੰਦਰ 'ਚ ਜਾਣ ਤੋਂ ਰੋਕੀਆਂ ਗਈਆਂ ਔਰਤਾਂ
. . .  about 1 hour ago
ਗੋਆ ਦੇ ਦੋ ਕਾਂਗਰਸ ਵਿਧਾਇਕਾਂ ਨੇ ਭਾਜਪਾ 'ਚ ਸ਼ਾਮਲ ਹੋਣ ਦਾ ਕੀਤਾ ਐਲਾਨ
. . .  2 minutes ago
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਭੇਦਭਰੀ ਹਾਲਤ 'ਚ ਮੌਤ
. . .  16 minutes ago
ਉੜੀਸਾ 'ਚ 'ਤਿਤਲੀ' ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 26
. . .  27 minutes ago
ਪੰਜ ਸਿਤਾਰਾ ਹੋਟਲ ਦੇ ਬਾਹਰ ਸਾਬਕਾ ਸੰਸਦ ਮੈਂਬਰ ਦੇ ਬੇਟੇ ਦੀ ਗੁੰਡਾਗਰਦੀ, ਪਿਸਤੌਲ ਦਿਖਾ ਕੇ ਕੀਤਾ ਹੰਗਾਮਾ
. . .  about 1 hour ago
ਚੀਨ : ਕੋਲੇ ਦੀ ਖਾਨ 'ਚ ਹੋਏ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  about 1 hour ago
ਛੱਤੀਸਗੜ੍ਹ 'ਚ ਹੋਏ ਆਈ. ਈ. ਡੀ ਧਮਾਕੇ 'ਚ ਤਿੰਨ ਜਵਾਨ ਜ਼ਖ਼ਮੀ
. . .  about 1 hour ago
ਪੁਲਿਸ ਨਾਲ ਹੋਈ ਮੁੱਠਭੇੜ 'ਚ ਇਕ ਨਕਸਲੀ ਢੇਰ
. . .  about 1 hour ago
ਬੁੱਢੇ ਨਾਲੇ ਦੀ ਸਫ਼ਾਈ ਲਈ ਕੈਪਟਨ ਵੱਲੋਂ ਵਿਸ਼ੇਸ਼ ਟਾਸਕ ਫੋਰਸ ਦੇ ਗਠਨ ਦਾ ਹੁਕਮ ਜਾਰੀ
. . .  about 1 hour ago
ਐੱਨ. ਐੱਸ. ਯੂ. ਆਈ. ਦੇ ਕੌਮੀ ਪ੍ਰਧਾਨ ਫਿਰੋਜ਼ ਖ਼ਾਨ ਵਲੋਂ ਅਸਤੀਫ਼ਾ
. . .  1 day ago
ਸਕੂਲ ਤੋਂ ਘਰ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੈਕਟਰ- ਟਰਾਲੀ ਨੇ ਕੁਚਲਿਆ
. . .  1 day ago
ਜੰਮੂ-ਕਸ਼ਮੀਰ 'ਚ ਫੌਜ ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਹਰਿਆਣਾ : ਕੱਪੜਾ ਗੋਦਾਮ 'ਚ ਲੱਗੀ ਭਿਆਨਕ ਅੱਗ
. . .  1 day ago
ਜਨਤਾ ਦਲ (ਯੂ.) ਦੇ ਕੌਮੀ ਉਪ ਪ੍ਰਧਾਨ ਬਣੇ ਪ੍ਰਸ਼ਾਂਤ ਕਿਸ਼ੋਰ
. . .  1 day ago
ਜਲੰਧਰ : ਸਿਹਤ ਵਿਗੜਨ ਕਾਰਨ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਗ੍ਰਿਫ਼ਤਾਰ ਕਸ਼ਮੀਰੀ ਵਿਦਿਆਰਥੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਸਾਹਿਤ ਫੁਲਵਾੜੀ

ਪਾਣੀ ਬਚਾਓ

ਪਾਣੀ ਬਚਾਓ ਮੁਹਿੰਮ ਬੜੇ ਜੋਸ਼ ਨਾਲ ਚਲਾਈ ਜਾ ਰਹੀ ਸੀ | ਨਿਮਾਣਾ ਸਿਹੁੰ ਵੀ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਂਦਾ ਤੇ ਲੋਕਾਂ ਨੂੰ ਘਟ ਰਹੇ ਪਾਣੀ ਬਾਰੇ ਸੁਚੇਤ ਕਰਦਾ | ਪਾਣੀ ਬਚਾਓ ਮੁਹਿੰਮ ਤਹਿਤ ਇਕ ਸਮਾਗਮ ਵਿਚ ਨਿਮਾਣੇ ਨੂੰ ਭਾਸ਼ਣ ਦੇਣ ਦਾ ਮੌਕਾ ਮਿਲਿਆ | ਬੁੱਢੇ ਵਾਰੇ ਘਰ ਵਿਚ ਪੁੱਛ-ਪੜਤਾਲ ਘੱਟ ਹੋਣ ਕਰਕੇ ਤੇ ਦੂਜਾ ਭਾਸ਼ਣ ਦੇਣ ਦਾ ਜਨੂੰਨ ਸਵਾਰ ਹੋਣ ਕਰਕੇ ਨਿਮਾਣਾ ਕੁਝ ਦੇਰ ਪਹਿਲਾਂ ਹੀ ਸਮਾਗਮ ਵਿਚ ਪਹੁੰਚ ਗਿਆ | ਸਮਾਗਮ ਵਾਲੀ ਥਾਂ 'ਤੇ ਪਾਈਪਾਂ ਨਾਲ ਬੇਹਿਸਾਬ ਪਾਣੀ ਤਰਾਉਂਕਿਆ ਜਾ ਰਿਹਾ ਸੀ | ਰਸਤੇ ਦਾ ਮਿੱਟੀ-ਘੱਟਾ ਬਿਠਾਉਣ ਲਈ ਰਸਤੇ ਨੂੰ ਪਾਣੀ ਨਾਲ ਤਰ ਕੀਤਾ ਜਾ ਰਿਹਾ ਸੀ | ਅਧਿਕਾਰੀਆਂ ਦੇ ਵਹੀਕਲਜ਼ ਸੇਵਾਦਾਰਾਂ ਵਲੋਂ ਧੋਤੇ ਜਾ ਰਹੇ ਸਨ | ਪਾਣੀ ਪਿਲਾਉਣ ਦੀ ਸੇਵਾ ਕਰਨ ਵਾਲਿਆਂ ਵੀ ਭਰ-ਭਰ ਕੇ ਗਿਲਾਸ ਮੇਜ਼ 'ਤੇ ਰੱਖੇ ਹੋਏ ਸਨ | ਪਾਣੀ ਬਚਾਓ ਮੁਹਿੰਮ ਵਿਚ ਸ਼ਮੂਲੀਅਤ ਕਰਨ ਆਉਂਦੇ ਚਿੰਤਕ ਦੋ-ਚਾਰ ਘੁੱਟ ਪਾਣੀ ਪੀਂਦੇ ਬਾਕੀ ਪਾਣੀ ਵਗਾਹ ਕੇ ਰੋੜ ਦਿੰਦੇ | ਪੰਡਾਲ ਵਿਚ ਚਲਦੇ ਪਾਣੀ ਵਾਲੇ ਪੱਖੇ ਪੋਹ ਦੇ ਮਹੀਨੇ ਵਾਲੀ ਧੁੰਦ ਦਾ ਚੇਤਾ ਕਰਾਈ ਜਾਂਦੇ | ਨਿਮਾਣਾ ਵਾਸ਼ਰੂਮ ਗਿਆ ਵੇਖਦਾ ਕਿ ਉਥੇ ਵੀ ਪਾਣੀ ਵਾਲੀਆਂ ਖਰਾਬ ਟੂਟੀਆਂ ਹਰਲ-ਹਰਲ ਕਰਕੇ ਚੱਲ ਰਹੀਆਂ ਸਨ | ਪਾਣੀ ਵਾਲੀ ਟੈਂਕੀ ਦਾ ਓਵਰ ਫਲੋਅ ਹੋਇਆ ਪਾਣੀ ਝਰਨੇ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ | ਥਾਂ-ਥਾਂ ਪਾਣੀ ਬਚਾਓ ਦੇ ਲੱਗੇ ਬੋਰਡਾਂ ਅਤੇ ਰੁੱਖਾਂ ਵੱਲ ਨਿਮਾਣੇ ਨੇ ਗਹੁ ਨਾਲ ਵੇਖਿਆ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਸਭ ਕੁਝ ਵੇਖ ਰੁੱਖਾਂ ਦੇ ਪੀਲੇ ਪਏ ਪੱਤੇ ਹੋਰ ਵੀ ਪੀਲੇ ਪੈ ਗਏ ਹੋਣ | ਨਿਮਾਣਾ ਗੰਭੀਰ ਹੋਇਆ ਸੋਚਦਾ ਕਿ ਭਾਵੇਂ ਉਸ ਦੀ ਜੀਵਨ ਸਾਥਣ ਆਪਣੇ ਵੇਲੇ ਦੀ ਕੱਚੀ-ਪੱਕੀ ਪੜ੍ਹੀ ਆ ਪਰ ਹੈ ਬੜੀ ਸੁਲਝੀ | ਉਹ ਕਿਵੇਂ ਘਰ ਲੱਗੇ ਆਰ. ਓ. ਦੇ ਬੇਕਾਰ ਪਾਣੀ ਨੂੰ ਕੱਪੜੇ ਧੋਣ ਅਤੇ ਭਾਂਡੇ ਸਾਫ਼ ਕਰਨ ਵਿਚ ਬੜੀ ਸਿਆਣਪ ਨਾਲ ਵਰਤਦੀ | ਉਹ ਭਰੇ ਮਨ ਨਾਲ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੱਥ ਵੱਲ ਨੂੰ ਇਹ ਸੋਚਦਾ ਤੁਰ ਪਿਆ ਕਿ ਇਹ ਪਾਣੀ ਬਚਾਓ ਮੁਹਿੰਮ ਚੱਲ ਰਹੀ ਹੈ ਜਾਂ ਪਾਣੀ ਘਟਾਓ...?

-ਸੁਖਬੀਰ ਸਿੰਘ ਖੁਰਮਣੀਆਂ
477/21, ਕਿਰਨ ਕਾਲੋਨੀ ਬਾਈਪਾਸ ਗੁਮਟਾਲਾ, ਅੰਮਿ੍ਤਸਰ |
ਮੋਬਾਈਲ : 98555-12677.

ਕਹਾਣੀ- ਮਾਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 'ਹੂੰ... |' ਗੁਰਦਿਆਲ ਕੌਰ ਨੇ ਗੱਲ ਦਾ ਬਹੁਤਾ ਹੁੰਗਾਰਾ ਨਾ ਭਰਿਆ ਤੇ ਹੋਰ ਗੱਲਾਂ ਕਰਨ ਲੱਗੀ | ਐਨੇ ਚਿਰ ਨੂੰ ਲੱਸੀ ਪਾ ਕੇ ਬਲਜੀਤ ਨੇ ਡੋਲਣਾ ਕੰਤੋ ਨੂੰ ਲਿਆ ਫੜਾਇਆ | 'ਕਿਉਂ ਬਹੂ!ਜੀਤੇ ਨੇ ਨਹੀਂ ਬਣਾਏ ਅਜੇ ਕੋਈ ...

ਪੂਰੀ ਖ਼ਬਰ »

ਇਕ ਇਕ ਪੈਸੇ ਦੀ ਕੀਮਤ ਹੈ

ਇਹ ਗੌਰਮਿੰਟ ਏ ਜੀ ਗੌਰਮਿੰਟ ਦਾ ਮਤਲਬ ਕੀ ਹੈ? ਇਹੋ, ਸਰਕਾਰ ਜਿਹੜੀ ਇਕ-ਇਕ ਮਿੰਟ 'ਤੇ ਗੌਰ ਕਰਦੀ ਹੈ | ਮਿੰਟ-ਮਿੰਟ 'ਤੇ ਗੌਰ ਕਰਨ ਵਾਲੀ ਗੌਰਮਿੰਟ ਵੀ ਮਿੰਟਾਂ-ਸਕਿੰਟਾਂ 'ਚ ਭੁਲੇਖਾ ਖਾ ਸਕਦੀ ਹੈ | ਗ਼ੌਰ ਕਰੋ, ਗੌਰਮਿੰਟ ਦਾ ਮਿੰਟ-ਮਿੰਟ 'ਤੇ ਗੌਰ ਕਰਨਾ, ਸਭ ਪੈਸਿਆਂ ਦੀ ...

ਪੂਰੀ ਖ਼ਬਰ »

ਮੁਸਕਰਾਹਟ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) • ਹਾਸਰਸ : ਪੇਪਰ ਵਿਚ ਸੁਆਲ ਆਇਆ ਕਿ ਦੁਨੀਆ ਦੇ ਦੋ ਸਭ ਤੋਂ ਖ਼ਤਰਨਾਕ ਹਥਿਆਰਾਂ ਦਾ ਨਾਂਅ ਦੱਸੋ | ਸਿਮਰ ਨੇ ਜਵਾਬ ਲਿਖਿਆ ਕਿ ਘਰ ਵਾਲੀ ਦੇ ਅੱਥਰੂ ਤੇ ਗੁਆਂਢਣ ਦੀ ਸਮਾਈਲ | • ਮੁਸਕਰਾਉਣਾ ਇਕ ਐਸਾ ਉਪਹਾਰ ਹੈ ਜੋ ਬਿਨਾਂ ...

ਪੂਰੀ ਖ਼ਬਰ »

ਵਿਹੜਾ ਹੋਵੇ ਕਮਲਾ ਤਾਂ...

ਜਦੋਂ ਦਾ ਦੂਰਦਰਸ਼ਨ ਤੇ ਚੈਨਲਾਂ ਦਾ ਵਾਧਾ ਹੋਇਐ, ਘਰੇ ਕੰਮ ਕਰਨ ਵਾਲੀਆਂ ਬਾਕੀ ਔਰਤਾਂ ਵਾਂਗ ਤਾਈ ਭਾਨੋ ਵੀ ਸੀਰੀਅਲਾਂ ਦੇ ਪਾਤਰਾਂ ਨਾਲ ਕਾਫ਼ੀ ਨੇੜੇ ਦਾ ਰਿਸ਼ਤਾ ਸਮਝਣ ਲੱਗੀ | ਇਕ ਦਿਨ ਕੈਲੋ ਮਾਸੀ ਦੁਪਹਿਰ ਕੁ ਵੇਲੇ ਤਾਈ ਭਾਨੋ ਕੋਲ ਆ ਬੈਠੀ | ਤਾਈ ਭਾਨੋ ਉਦਾਸ ਸੀ ...

ਪੂਰੀ ਖ਼ਬਰ »

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਹੋਈ

ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ ਦੀ ਮਾਸਿਕ ਮੀਟਿੰਗ ਪੰਜਾਬੀ ਭਵਨ ਵਿਚ ਮੰਚ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਈ ਤੇ ਪ੍ਰਧਾਨਗੀ ਮੰਡਲ ਵਿਚ ਜਨਾਬ ਰਾਜਿੰਦਰ ਪ੍ਰਦੇਸੀ ਅਤੇ ਮੈਡਮ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX