ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਸਕੂਲ ਦੀ ਬੱਸ 'ਚੋਂ ਮਿਲਿਆ ਚੂਰਾ ਪੋਸਤ
. . .  1 day ago
ਪਠਾਨਕੋਟ, 20 ਅਪ੍ਰੈਲ (ਚੌਹਾਨ)- ਮਾਮੂਨ ਮਿਲਟਰੀ ਸਟੇਸ਼ਨ ਦੇ ਅੰਦਰ ਸਕੂਲ ਦੀ ਇੱਕ ਬੱਸ 'ਚੋਂ ਅੱਜ ਫੌਜ ਵਲੋਂ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੀ ਇਹ ਬੱਸ ਸਕੂਲੀ ਬੱਚਿਆਂ ਨੂੰ ਮਿਲਟਰੀ ਸਟੇਸ਼ਨ ਦੇ ਅੰਦਰ ਸਥਿਤ...
ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਹਰਮੇਲ ਟੌਹੜਾ
. . .  1 day ago
ਪਟਿਆਲਾ, 20 ਅਪ੍ਰੈਲ (ਅਮਨਦੀਪ ਸਿੰਘ)- ਅੱਜ ਹਰਮੇਲ ਸਿੰਘ ਟੌਹੜਾ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) 'ਚ ਸ਼ਾਮਲ ਹੋ ਗਿਆ। ਉਨ੍ਹਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਗੁਰਵਿੰਦਰ ਸਿੰਘ ਬਾਵਾ ਮੈਂਬਰ ਸ਼੍ਰੋਮਣੀ ਕਮੇਟੀ ਦੀ...
ਸ਼ਹੀਦ ਹੇਮੰਤ ਕਰਕਰੇ ਵਿਰੁੱਧ ਬਿਆਨ ਦੇਣ 'ਤੇ ਚੋਣ ਕਮਿਸ਼ਨ ਨੇ ਸਾਧਵੀ ਪ੍ਰਗਿਆ ਨੂੰ ਭੇਜਿਆ ਨੋਟਿਸ
. . .  1 day ago
ਭੋਪਾਲ, 20 ਅਪ੍ਰੈਲ- ਮੱਧ ਪ੍ਰਦੇਸ਼ ਦੇ ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਦੀ ਉਮੀਦਵਾਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਮੁੰਬਈ ਏ. ਟੀ. ਐੱਸ. ਦੇ ਮੁਖੀ ਰਹੇ ਸ਼ਹੀਦ ਹੇਮੰਤ ਕਰਕਰੇ ਵਿਰੁੱਧ ਦਿੱਤੇ ਬਿਆਨ 'ਤੇ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਵਲੋਂ...
ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਦਿਨ-ਦਿਹਾੜੇ ਲੁੱਟੀ ਲੱਖਾਂ ਦੀ ਨਕਦੀ
. . .  1 day ago
ਸਮਾਣਾ, 20 ਅਪ੍ਰੈਲ (ਸਾਹਿਬ ਸਿੰਘ)- ਸਮਾਣਾ (ਪਟਿਆਲਾ) ਦੇ ਪਿੰਡ ਬੰਮਣਾ ਵਿਖੇ ਸਥਿਤ ਓ. ਬੀ. ਸੀ. ਬੈਂਕ ਦੀ ਇੱਕ ਸ਼ਾਖਾ 'ਚੋਂ ਅੱਜ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰ ਸੱਤ ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟ ਲਈ। ਘਟਨਾ ਜਾਣਕਾਰੀ ਮਿਲਣ ਤੋਂ...
ਆਈ. ਪੀ. ਐੱਲ. 2019 : 10 ਓਵਰਾਂ ਤੋਂ ਬਾਅਦ ਮੁੰਬਈ ਇੰਡੀਅਨਜ਼ 81/1
. . .  1 day ago
ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
. . .  1 day ago
ਮੁਹੰਮਦ ਸਦੀਕ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਨੋਟਿਸ ਜਾਰੀ
. . .  1 day ago
ਜਯੋਤਿਰਾਦਿਤਿਆ ਸਿੰਧੀਆ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਅੰਮ੍ਰਿਤਸਰ : ਓਠੀਆ ਦੀ ਮੰਡੀ 'ਚ ਕਣਕ ਦੀ ਆਮਦ ਸ਼ੁਰੂ
. . .  1 day ago
ਆਈ. ਪੀ. ਐੱਲ. 12 : ਰਾਜਸਥਾਨ ਨੇ ਜਿੱਤੀ ਟਾਸ, ਮੁੰਬਈ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਹਰਿਆਣਾ 'ਚ ਵੀ ਕਾਂਗਰਸ ਵਲੋਂ ਕੀਤੀ 'ਨਾਂਹ' ਤੋਂ ਬਾਅਦ ਸਿਰਫ਼ ਦਿੱਲੀ 'ਚ ਗਠਜੋੜ ਲਈ ਤਿਆਰ ਨਹੀਂ 'ਆਪ'- ਸਿਸੋਦੀਆ
. . .  1 day ago
ਕਾਂਗਰਸ 'ਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਗਜੀਤ ਕੰਗ
. . .  1 day ago
ਸਮਾਜਵਾਦੀ ਪਾਰਟੀ ਵਲੋਂ ਫੂਲਪੁਰ ਅਤੇ ਇਲਾਹਾਬਾਦ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ
. . .  1 day ago
ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿਖੇ ਸ਼੍ਰੋਮਣੀ ਕਮੇਟੀ ਵਲੋਂ ਕੀਤੀ ਗਈ ਵਿਸ਼ੇਸ਼ ਬੈਠਕ
. . .  1 day ago
ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ ਜਗਮੀਤ ਸਿੰਘ ਬਰਾੜ
. . .  1 day ago
ਜਲੰਧਰ 'ਚ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੁਲਾਜ਼ਮ ਕੋਲੋਂ ਫੜੀ ਲੱਖਾਂ ਦੀ ਨਕਦੀ
. . .  1 day ago
ਓਡੀਸ਼ਾ : ਬੀਜੂ ਜਨਤਾ ਦਲ ਦੇ ਵਿਧਾਇਕ ਵੇਦ ਪ੍ਰਕਾਸ਼ ਦਾ ਦੇਹਾਂਤ
. . .  1 day ago
ਅਫ਼ਗ਼ਾਨਿਸਤਾਨ 'ਚ 10 ਅੱਤਵਾਦੀ ਢੇਰ, 8 ਗ੍ਰਿਫ਼ਤਾਰ
. . .  1 day ago
ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਪੰਡਯਾ ਅਤੇ ਰਾਹੁਲ 'ਤੇ ਲੱਗਾ 20-20 ਲੱਖ ਰੁਪਏ ਦਾ ਜੁਰਮਾਨਾ
. . .  1 day ago
ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ ਤਿੰਨ ਸਾਲ ਦੀ ਜੇਲ੍ਹ
. . .  1 day ago
ਰੰਜਨ ਗੋਗੋਈ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ, ਕਿਹਾ- ਨਿਆਂ ਪਾਲਿਕਾ ਦੀ ਸੁਤੰਤਰਤਾ ਖ਼ਤਰੇ 'ਚ
. . .  1 day ago
ਪਾਬੰਦੀ ਹਟਦਿਆਂ ਹੀ ਛਲਕੇ ਆਜ਼ਮ ਦੇ ਹੰਝੂ, ਕਿਹਾ- ਮੇਰੇ ਨਾਲ ਅੱਤਵਾਦੀ ਦੇ ਵਾਂਗ ਹੋ ਰਿਹੈ ਸਲੂਕ
. . .  1 day ago
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ 200 ਪਰਿਵਾਰ
. . .  1 day ago
ਮਾਂ 'ਤੇ ਬੰਦੂਕ ਤਾਣ ਕੇ ਬਦਮਾਸ਼ਾਂ ਨੇ ਧੀ ਨਾਲ ਕੀਤੀ ਛੇੜਛਾੜ, ਵਿਰੋਧ ਕਰਨ 'ਤੇ ਸੁੱਟਿਆ ਤੇਜ਼ਾਬ
. . .  1 day ago
ਆਈ. ਐੱਸ. ਮਾਡਿਊਲ ਵਿਰੁੱਧ ਐੱਨ. ਆਈ. ਏ. ਵਲੋਂ ਹੈਦਰਾਬਾਦ ਅਤੇ ਮਹਾਰਾਸ਼ਟਰ 'ਚ ਛਾਪੇਮਾਰੀ
. . .  1 day ago
ਦਿਗਵਿਜੇ ਸਿੰਘ ਅੱਜ ਭਰਨਗੇ ਨਾਮਜ਼ਦਗੀ ਪੱਤਰ
. . .  1 day ago
ਰੋਹਿਤ ਸ਼ੇਖਰ ਹੱਤਿਆ ਮਾਮਲੇ 'ਚ ਰੋਹਿਤ ਦੀ ਪਤਨੀ ਕੋਲੋਂ ਕ੍ਰਾਈਮ ਬਰਾਂਚ ਵਲੋਂ ਪੁੱਛਗਿੱਛ
. . .  1 day ago
ਸੋਪੋਰ 'ਚ ਇਕ ਅੱਤਵਾਦੀ ਢੇਰ
. . .  1 day ago
ਰੇਲ ਹਾਦਸਾ : ਰੇਲਵੇ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, 13 ਟਰੇਨਾਂ ਦਾ ਰੂਟ ਬਦਲਿਆ, 11 ਰੱਦ
. . .  1 day ago
ਸੁਰਵੀਨ ਚਾਵਲਾ ਦੇ ਘਰ ਬੱਚੀ ਨੇ ਲਿਆ ਜਨਮ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  2 days ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  2 days ago
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  2 days ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  2 days ago
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  2 days ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  2 days ago
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਪਹਿਲਾ ਸਫ਼ਾ

ਗੁਰੂ ਨਾਨਕ ਦੇਵ ਜੀ ਨੇ ਸਮਾਜ 'ਚ ਭੇਦਭਾਵ ਖ਼ਤਮ ਕਰਨ ਦੀ ਸਿੱਖਿਆ ਦਿੱਤੀ-ਮੋਦੀ

• 'ਮਨ ਕੀ ਬਾਤ' ਦੌਰਾਨ 550ਵਾਂ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਉਣ ਦੀ ਅਪੀਲ • ਜਲਿ੍ਹਆਂ ਵਾਲੇ ਬਾਗ਼ ਦੇ ਸਾਕੇ ਨੂੰ ਕੀਤਾ ਯਾਦ
ਨਵੀਂ ਦਿੱਲੀ, 24 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ 'ਤੇ 'ਮਨ ਕੀ ਬਾਤ' ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ 'ਚ ਫੈਲੇ ਭੇਦਭਾਵ ਨੂੰ ਖ਼ਤਮ ਕਰਨ ਅਤੇ ਸਾਰੀ ਮਨੁੱਖ ਜਾਤੀ ਨੂੰ ਇਕ ਮੰਨਦੇ ਹੋਏ ਉਨ੍ਹਾਂ ਨੂੰ ਗਲੇ ਲਗਾਉਣ ਦੀ ਸਿੱਖਿਆ ਦਿੱਤੀ | ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਗ਼ਰੀਬਾਂ ਅਤੇ ਲੋੜਵੰਦਾਂ ਦੀ ਸੇਵਾ ਹੀ ਭਗਵਾਨ ਦੀ ਸੇਵਾ ਹੈ | ਉਹ ਜਿੱਥੇ ਵੀ ਗਏ ਉਨ੍ਹਾਂ ਨੇ ਸਮਾਜ ਦੀ ਭਲਾਈ ਲਈ ਕਈ ਕੰਮਾਂ ਦੀ ਪਹਿਲ ਕੀਤੀ | ਗੁਰੂ ਨਾਨਕ ਦੇਵ ਜੀ ਨੇ ਸਮਾਜਿਕ, ਜਾਤ ਤੇ ਧਰਮ ਦੇ ਆਧਾਰ 'ਤੇ ਹੁੰਦੇ ਭੇਦਭਾਵ ਨੂੰ ਖ਼ਤਮ ਕਰਨ ਲਈ ਲੰਗਰ ਦੀ ਸ਼ੁਰੂਆਤ ਕੀਤੀ | ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ | ਮੈਂ ਚਾਹੁੰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਇਸ ਮਹਾਨ ਪੁਰਬ ਨਾਲ ਉਤਸ਼ਾਹ ਨਾਲ ਜੁੜੀਏ | ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੂਰੇ ਸਮਾਜ 'ਚ ਅਤੇ ਵਿਸ਼ਵ ਭਰ 'ਚ ਇਸ ਪੁਰਬ ਨੂੰ ਕਿਸ ਤਰ੍ਹਾਂ ਮਨਾਇਆ ਜਾਵੇ, ਨਵੇਂ-ਨਵੇਂ ਵਿਚਾਰ ਕੀ ਹੋਣ, ਨਵੇਂ ਸੁਝਾਅ ਕੀ ਹੋਣ, ਨਵੀਆਂ ਕਲਪਨਾਵਾਂ ਕੀ ਹੋਣ, ਇਸ ਸਬੰਧੀ ਅਸੀਂ ਸਾਰੇ ਸੋਚੀਏ, ਤਿਆਰੀਆਂ ਕਰੀਏ ਅਤੇ ਪੂਰੇ ਉਤਸ਼ਾਹ ਨਾਲ ਪ੍ਰਕਾਸ਼ ਪੁਰਬ ਮਨਾਈਏ ਅਤੇ ਇਸ ਪ੍ਰਕਾਸ਼ ਪੁਰਬ ਨੂੰ ਪ੍ਰੇਰਨਾ ਪੁਰਬ ਵੀ ਬਣਾਈਏ | ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਗਤ ਕਬੀਰ ਦਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਵਾਂ ਨੇ ਜਾਤੀਵਾਦ ਦੇ ਿਖ਼ਲਾਫ਼ ਲੜਾਈ ਲੜੀ ਅਤੇ ਸਮਾਜਿਕ ਭਾਈਚਾਰੇ ਲਈ ਕੰਮ ਕੀਤਾ | ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦਾ ਸੰਘਰਸ਼ ਬਹੁਤ ਲੰਮਾ ਅਤੇ ਵਿਸ਼ਾਲ ਹੈ | ਜਲਿ੍ਹਆਂ ਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਜਲਿ੍ਹਆਂ ਵਾਲੇ ਬਾਗ ਦੀ ਉਸ ਭਿਆਨਕ ਘਟਨਾ ਦੇ ਵੀ 100 ਸਾਲ ਪੂਰੇ ਹੋ ਰਹੇ ਹਨ, ਜਿਸ ਨੇ ਪੂਰੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ | 13, ਅਪ੍ਰੈਲ 1919 ਦਾ ਕਾਲਾ ਦਿਨ ਕੌਣ ਭੁੱਲ ਸਕਦਾ ਹੈ, ਜਦੋਂ ਸੱਤਾ ਦੀ ਗ਼ਲਤ ਵਰਤੋਂ ਕਰਕੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ | ਇਸ ਨੂੰ ਅਸੀਂ ਕਿਸ ਤਰ੍ਹਾਂ ਯਾਦ ਕਰੀਏ, ਅਸੀਂ ਸਾਰੇ ਇਸ ਸਬੰਧੀ ਸੋਚ ਸਕਦੇ ਹਾਂ ਪਰ ਇਸ ਘਟਨਾ ਨੇ ਜੋ ਅਮਰ ਸੰਦੇਸ਼ ਦਿੱਤਾ, ਉਸ ਨੂੰ ਹਮੇਸ਼ਾ ਯਾਦ ਰੱਖੋ | ਹਿੰਸਾ ਅਤੇ ਅੱਤਿਆਚਾਰ ਨਾਲ ਕਦੇ ਕਿਸੇ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਸਕਦਾ | ਜਿੱਤ ਹਮੇਸ਼ਾ ਸ਼ਾਂਤੀ ਅਤੇ ਅਹਿੰਸਾ ਦੀ ਹੁੰਦੀ ਹੈ, ਤਿਆਗ ਅਤੇ ਬਲੀਦਾਨ ਦੀ ਹੁੰਦੀ ਹੈ | ਉਨ੍ਹਾਂ ਭਾਰਤੀ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਕੰਮ ਕਰਦੇ ਰਹੇ | ਪ੍ਰਧਾਨ ਮੰਤਰੀ ਨੇ ਜੀ. ਐਸ. ਟੀ. ਨੂੰ ਇਮਾਨਦਾਰੀ ਦੀ ਜਿੱਤ ਅਤੇ ਸਹਿਕਾਰੀ ਸੰਘਵਾਦ ਦੀ ਵਧੀਆ ਉਦਾਹਰਨ ਦੱਸਿਆ ਅਤੇ ਕਿਹਾ ਕਿ ਇਸ ਨਵੀਂ ਕਰ ਵਿਵਸਥਾ ਦਾ ਇਕ ਸਾਲ ਦੇ ਅੰਦਰ ਹੀ ਸਥਿਰਤਾ ਪ੍ਰਾਪਤ ਕਰਨਾ ਦੇਸ਼ ਲਈ ਬਹੁਤ ਵੱਡੀ ਸਫ਼ਲਤਾ ਹੈ | ਉਨ੍ਹਾਂ ਕਿਹਾ ਕਿ ਇਕ ਦੇਸ਼ ਇਕ ਕਰ ਸੁਧਾਰ ਦਾ ਸਿਹਰਾ ਸੂਬਿਆਂ ਨੂੰ ਜਾਂਦਾ ਹੈ | ਸਾਰੇ ਸੂਬਿਆਂ ਨੇ ਮਿਲ ਕੇ ਦੇਸ਼ ਦੇ ਹਿੱਤ 'ਚ ਫ਼ੈਸਲਾ ਲਿਆ ਅਤੇ ਤਾਂ ਹੀ ਦੇਸ਼ 'ਚ ਐਨਾ ਵੱਡਾ ਕਰ ਸੁਧਾਰ ਲਾਗੂ ਹੋ ਸਕਿਆ | ਇਸ ਮੌਕੇ ਉਨ੍ਹਾਂ ਚੌਥੇ ਕੌਮਾਂਤਰੀ ਯੋਗ ਦਿਵਸ ਅਤੇ ਡਾਕਟਰ ਦਿਵਸ ਦੇ ਇਲਾਵਾ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ | ਯੋਗ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਫ਼ੌਜ ਦੇ ਜਵਾਨਾਂ ਨੇ ਕਰੀਬ 15 ਹਜ਼ਾਰ ਫੁੱਟ ਦੀ ਉਚਾਈ 'ਤੇ ਹਵਾ 'ਚ ਯੋਗਾ ਆਸਣ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਯੋਗ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਅਫ਼ਗਾਨਿਸਤਾਨ ਅਤੇ ਭਾਰਤ 'ਚ ਖੇਡੇ ਕ੍ਰਿਕਟ ਟੈਸਟ ਮੈਚ ਸਬੰਧੀ ਵੀ ਚਰਚਾ ਕਰਦਿਆਂ ਗੇਂਦਬਾਜ਼ ਰਾਸ਼ਿਦ ਖ਼ਾਨ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ |  

ਆਈਫਾ ਪੁਰਸਕਾਰ 2018ਸਰਬੋਤਮ ਅਦਾਕਾਰਾ ਸ੍ਰੀਦੇਵੀ ਤੇ ਅਦਾਕਾਰ ਬਣੇ ਇਰਫ਼ਾਨ ਖ਼ਾਨ

'ਤੁਮਾਰੀ ਸੁਲੂ' ਰਹੀ ਸਰਬੋਤਮ ਫ਼ਿਲਮ
ਬੈਂਕਾਕ, 24 ਜੂਨ (ਏਜੰਸੀ)-19ਵਾਂ ਅੰਤਰਰਾਸ਼ਟਰੀ ਭਾਰਤੀ ਫ਼ਿਲਮ ਅਕੈਡਮੀ (ਆਈਫਾ) ਪੁਰਸਕਾਰ ਸਮਾਰੋਹ 2018 ਬੈਂਕਾਕ ਵਿਖੇ ਸਿਆਮ ਨਿਰਾਮਿਟ ਥੀਏਟਰ ਵਿਖੇ ਕਰਵਾਇਆ ਗਿਆ | ਇਸ ਮੌਕੇ ਦਿੱਤੇ ਪੁਰਸਕਾਰਾਂ 'ਚ ਸਰਬੋਤਮ ਅਦਾਕਾਰ ਦਾ ਪੁਰਸਕਾਰ ਅਦਾਕਾਰ ਇਰਫਾਨ ਖ਼ਾਨ ਨੂੰ ਫ਼ਿਲਮ 'ਹਿੰਦੀ ਮੀਡੀਅਮ' 'ਚ ਨਿਭਾਈ ਭੂਮਿਕਾ ਲਈ ਦਿੱਤਾ ਗਿਆ ਅਤੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਸਵ. ਸ੍ਰੀਦੇਵੀ ਨੂੰ ਉਨ੍ਹਾਂ ਵਲੋਂ ਫ਼ਿਲਮ 'ਮੌਮ' 'ਚ ਨਿਭਾਏ ਦਮਦਾਰ ਕਿਰਦਾਰ ਲਈ ਦਿੱਤਾ ਗਿਆ | ਇਰਫਾਨ ਦਾ ਪੁਰਸਕਾਰ ਨਿਰਮਾਤਾ ਦਿਨੇਸ਼ ਵਿਜਨ ਨੇ ਪ੍ਰਾਪਤ ਕੀਤਾ ਅਤੇ ਸ੍ਰੀਦੇਵੀ ਦਾ ਪੁਰਸਕਾਰ ਉਨ੍ਹਾਂ ਦੇ ਪਤੀ ਬੋਨੀ ਕਪੂਰ ਨੇ ਪ੍ਰਾਪਤ ਕੀਤਾ | ਸਰਬੋਤਮ ਫ਼ਿਲਮ ਦਾ ਪੁਰਸਕਾਰ 'ਤੁਮਾਰੀ ਸੁਲੂ' ਨੂੰ ਦਿੱਤਾ ਗਿਆ | ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ 'ਹਿੰਦੀ ਮੀਡੀਅਮ' ਫ਼ਿਲਮ ਲਈ ਸਾਕੇਤ ਚੌਧਰੀ ਨੂੰ ਦਿੱਤਾ ਗਿਆ |
ਭਾਰਤੀ ਸਿਨੇਮਾ 'ਚ ਬਿਹਤਰੀਨ ਪ੍ਰਾਪਤੀਆਂ ਲਈ ਅਨੁਪਮ ਖੇਰ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਸਰਬੋਤਮ ਫ਼ਿਲਮ ਕਹਾਣੀ ਦਾ ਪੁਰਸਕਾਰ ਫ਼ਿਲਮ 'ਨਿਊਟਨ' ਲਈ ਅਮਿਤ ਵੀ ਮਸੁਰਕਾ ਨੂੰ ਦਿੱਤਾ ਗਿਆ | ਇਸ ਵਾਰ ਸਰਬੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਨਵਾਜੂਦੀਨ ਸਿੱਦੀਕੀ ਨੂੰ ਅਤੇ ਸਰਬੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਮੇਹਰ ਵਿੱਜ ਨੂੰ ਫ਼ਿਲਮ 'ਸੀਕ੍ਰੇਟ ਸੁਪਰਸਟਾਰ' 'ਚ ਨਿਭਾਈ ਅਦਾਕਾਰੀ ਲਈ ਮਿਲਿਆ | ਸਰਬੋਤਮ ਸੰਗੀਤਕਾਰ ਦਾ ਪੁਰਸਕਾਰ ਅਮਾਲ ਮਲਿਕ, ਅਖਿਲ ਸਚਦੇਵਾ, ਤਨਿਸ਼ਕ ਨੂੰ 'ਬਦਰੀਨਾਥ ਕੀ ਦੁਲਹਨੀਆ' ਲਈ ਦਿੱਤਾ ਗਿਆ | ਸਰਬੋਤਮ ਗੀਤਕਾਰ ਮਨੋਜ ਮੁਤਾਸਰ ਨੂੰ ਬਾਦਸ਼ਾਹੋ ਦੇ ਗਾਣੇ 'ਰਸ਼ਕੇ ਕਮਰ' ਲਈ ਦਿੱਤਾ ਗਿਆ | ਸਰਬੋਤਮ ਗੀਤ ਲਈ ਪੁਰਸਕਾਰ ਫ਼ਿਲਮ ਬਾਦਸ਼ਾਹੋ ਦੇ ਗੀਤ 'ਮੇਰੇ ਰਸ਼ਕੇ ਕਮਰ' ਲਈ ਨੁਸਰਤ ਫਤੇਹ ਅਲੀ ਖ਼ਾਨ, ਏ 1 ਮੈਲੋਡੀ ਫੰਨਾ ਅਤੇ ਮਨੋਜ ਮੁੰਤਸ਼ੀਰ ਨੂੰ ਦਿੱਤਾ ਗਿਆ | ਸਰਬੋਤਮ ਪਿੱਠਵਰਤੀ ਗਾਇਕ ਦਾ ਪੁਰਸਕਾਰ 'ਜਬ ਹੈਰੀ ਮੈੱਟ ਸੇਜ਼ਲ' ਫ਼ਿਲਮ ਦੇ 'ਹਵਾਏਾ' ਲਈ ਅਰੀਜੀਤ ਸਿੰਘ ਨੂੰ ਦਿੱਤਾ ਗਿਆ | ਸਰਬੋਤਮ ਪਿੱਠਵਰਤੀ ਗਾਇਕਾ ਦਾ ਪੁਰਸਕਾਰ ਮੇਘਨਾ ਮਿਸ਼ਰਾ ਨੂੰ ਫ਼ਿਲਮ 'ਸੀਕ੍ਰੇਟ ਸੁਪਰਸਟਾਰ' ਦੇ ਗਾਣੇ 'ਮੈਂ ਕੌਣ ਹੂੰ' ਲਈ ਦਿੱਤਾ ਗਿਆ | ਸਰਬੋਤਮ ਪਲੇਠੀ ਨਿਰਦੇਸ਼ਕਾ ਦਾ ਪੁਰਸਕਾਰ ਕੋਂਕਣਾ ਸੇਨ ਸ਼ਰਮਾ ਨੂੰ ਦਿੱਤਾ ਗਿਆ | ਸਭ ਤੋਂ ਵੱਧ ਸਟਾਈਲਿਸ਼ ਆਈਕੋਨ ਦਾ ਿਖ਼ਤਾਬ ਕਰਿਤੀ ਸੈਨਨ ਨੂੰ ਦਿੱਤਾ ਗਿਆ | ਇਸ ਮੌਕੇ ਬੋਨੀ ਕਪੂਰ ਸ੍ਰੀ ਦੇਵੀ ਦਾ ਪੁਰਸਕਾਰ ਲੈਂਦੇ ਹੋਏ ਕਾਫ਼ੀ ਭਾਵੁਕ ਹੋ ਗਏ | ਭਾਰਤੀ ਸਿਨੇਮੇ ਲਈ ਪਾਏ ਯੋਗਦਾਨ ਲਈ ਸ਼ਸ਼ੀ ਕਪੂਰ ਨੂੰ ਪੁਰਸਕਾਰ ਦਿੱਤਾ ਗਿਆ | ਇਹ ਪੁਰਸਕਾਰ ਉਨ੍ਹਾਂ ਦੇ ਭਤੀਜੇ ਸ਼ਸ਼ੀ ਕਪੂਰ ਅਤੇ ਰਣਬੀਰ ਕਪੂਰ ਨੇ ਪ੍ਰਾਪਤ ਕੀਤਾ | ਸਮਾਰੋਹ ਦੌਰਾਨ ਰੇਖਾ, ਅਰਜੁਨ ਕਪੂਰ, ਸ਼ਰਧਾ ਕਪੂਰ, ਕਰਿਤੀ ਸੈਨਨ, ਅਨਿਲ ਕਪੂਰ ਸਮੇਤ ਬਹੁਤ ਸਾਰੇ ਅਦਾਕਾਰਾਂ ਨੇ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ | ਰੇਖਾ ਨੇ ਕਈ ਦਹਾਕਿਆਂ ਬਾਅਦ ਆਈਫਾ 'ਚ ਪੇਸ਼ਕਾਰੀ ਦਿੱਤੀ |

ਲੁਧਿਆਣਾ ਸਮੇਤ 15 ਜ਼ਿਲਿ੍ਹਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਅਪਣਾਏਗਾ ਕੇਂਦਰ

ਨਵੀਂ ਦਿੱਲੀ, 24 ਜੂਨ (ਪੀ. ਟੀ. ਆਈ.)-ਇਕ ਖ਼ਾਸ ਨੀਤੀ ਤਹਿਤ ਨਸ਼ਾ ਮੁਕਤ ਜ਼ਿਲ੍ਹੇ ਬਣਾਉਣ ਅਤੇ ਨਸ਼ਿਆਂ ਿਖ਼ਲਾਫ਼ ਸਖ਼ਤ ਕਾਰਵਾਈ ਨੂੰ ਅਮਲ 'ਚ ਲਿਆਉਣ ਦੇ ਇਰਾਦੇ ਨਾਲ ਕੇਂਦਰ ਸਰਕਾਰ ਦੇਸ਼ ਦੇ 15 ਜ਼ਿਲਿ੍ਹਆਂ ਨੂੰ ਗੋਦ ਲੈਣ ਜਾ ਰਹੀ ਹੈ, ਜਿਸ 'ਚ ਪੰਜਾਬ ਦਾ ਲੁਧਿਆਣਾ ਵੀ ਸ਼ਾਮਿਲ ਹੈ | ਇਸ ਤੋਂ ਇਲਾਵਾ ਇਨ੍ਹਾਂ ਜ਼ਿਲਿ੍ਹਆਂ 'ਚ ਵਿਸ਼ਾਖਾਪਟਨਮ, ਪੁਣੇ, ਆਈਜ਼ੋਲ ਅਤੇ ਡਿਬਰੂਗੜ੍ਹ ਵੀ ਸ਼ਾਮਿਲ ਹੈ | ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਜ਼ਿਲਿ੍ਹਆਂ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਸਾਲ ਦਾ ਸਮਾਂ ਤੈਅ ਕੀਤਾ ਗਿਆ ਹੈ | ਸਮਾਜਿਕ ਨਿਆਂ ਤੇ ਅਧਿਕਾਰ ਮੰਤਰਾਲੇ ਵਲੋਂ ਕੈਬਨਿਟ ਨੂੰ ਭੇਜੀ ਗਈ ਨੀਤੀ ਦੇ ਖਰੜੇ 'ਚ ਪਹਿਲਾਂ ਤੋਂ ਹੀ ਮੌਜੂਦ ਨਸ਼ਾ ਛੁਡਾਊ ਕੇਂਦਰਾਂ ਨੂੰ ਵੀ ਉੱਨਤ ਕਰਨ ਦੀ ਤਜਵੀਜ਼ ਰੱਖੀ ਗਈ | ਇਸ ਤੋਂ ਇਲਾਵਾ ਵਿਸ਼ੇਸ਼ ਨੀਤੀੇ ਅਧੀਨ 25 ਕਾਰਖ਼ਾਨਿਆਂ, 25 ਕੈਦਖ਼ਾਨਿਆਂ, 25 ਬਾਲ ਸੁਧਾਰ ਘਰਾਂ ਅਤੇ ਔਰਤਾਂ ਲਈ ਜੇਲ੍ਹਾਂ 'ਚ ਵੱਖਰੇ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਜਾਣਗੇ | ਰਾਜਨਾਥ ਸਿੰਘ ਦੀ ਅਗਵਾਈ 'ਚ ਬਣੇ ਨੇਤਾਵਾਂ ਦੇ ਇਕ ਦਲ ਵਲੋਂ ਕੀਤੇ ਬਦਲਾਵਾਂ ਤੋਂ ਬਾਅਦ ਸਮਾਜਿਕ ਨਿਆਂ ਤੇ ਅਧਿਕਾਰ ਮੰਤਰਾਲੇ ਵਲੋਂ ਨੀਤੀ ਦਾ ਖਰੜਾ ਕੇਂਦਰੀ ਕੈਬਨਿਟ ਨੂੰ ਭੇਜ ਦਿੱਤਾ ਗਿਆ ਸੀ | ਇਹ ਬਦਲਾਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ ਸੀ |

ਕੁਲਗਾਮ 'ਚ ਮੁਕਾਬਲੇ ਦੌਰਾਨ ਲਸ਼ਕਰ ਦੇ ਕਮਾਂਡਰ ਸਮੇਤ ਦੋ ਅੱਤਵਾਦੀ ਹਲਾਕ

• ਇਕ ਵਲੋਂ ਆਤਮ-ਸਮਰਪਣ • ਹਿੰਸਕ ਪ੍ਰਦਰਸ਼ਨਾਂ 'ਚ ਇਕ ਨਾਗਰਿਕ ਦੀ ਮੌਤ-ਕਈ ਜ਼ਖ਼ਮੀ
ਸ੍ਰੀਨਗਰ, 24 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ ਵਿਖੇ ਮੁਕਾਬਲੇ ਦੌਰਾਨ ਲਸ਼ਕਰ ਦੇ ਚੋਟੀ ਦੇ ਕਮਾਂਡਰ ਸਮੇਤ 2 ਅੱਤਵਾਦੀ ਹਲਾਕ ਹੋ ਗਏ, ਜਦਕਿ ਇਕ ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ | ਦੂਜੇ ਪਾਸੇ ਮੁਕਾਬਲੇ ਦੌਰਾਨ ਭੜਕੇ ਪ੍ਰਦਰਸ਼ਨਾਂ 'ਚ ਇਕ ਨਾਗਰਿਕ ਦੀ ਮੌਤ ਹੋ ਗਈ | ਪੁਲਿਸ ਦੇ ਇਕ ਉੱਚ ਅਧਿਕਾਰੀ ਅਨੁਸਾਰ ਕੁਲਗਾਮ ਜ਼ਿਲੇ੍ਹ ਦੇ ਕੈਮਿਓ ਇਲਾਕੇ ਦੇ ਚਿਦਰ ਪਿੰਡ 'ਚ ਲਸ਼ਕਰ-ਏ-ਤਾਇਬਾ ਸੰਗਠਨ ਦਾ ਡਵੀਜ਼ਨਲ ਕਮਾਂਡਰ ਸ਼ਕੂਰ ਅਹਿਮਦ ਡਾਰ ਜੋ ਏ++ ਸ਼੍ਰੇਣੀ ਦਾ ਅੱਤਵਾਦੀ ਤੇ ਲੋੜੀਂਦੀ ਸੂਚੀ 'ਚ ਸ਼ਾਮਿਲ ਸੀ, ਆਪਣੇ ਪਾਕਿਸਤਾਨੀ ਸਾਥੀ ਅੱਤਵਾਦੀ ਨਾਲ ਮਾਰਿਆ ਗਿਆ | ਸੁਰੱਖਿਆ ਬਲਾਂ ਨੂੰ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਸੂਚਨਾ 'ਤੇ ਇਕ ਆਰ.ਆਰ (ਫ਼ੌਜ), ਸਪੈਸ਼ਲ ਆਪੇ੍ਰਸ਼ਨ ਗਰੁੱਪ (ਪੁਲਿਸ) ਅਤੇ ਸੀ.ਆਰ.ਪੀ.ਐਫ. ਨੇ ਅੱਜ ਦੁਪਹਿਰ ਸਮੇਂ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਛੇੜੀ | ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦਾ ਦੇਖ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕੀਤੀ | ਸੁਰੱਖਿਆ ਬਲਾਂ ਦੇ ਜਵਾਨਾਂ ਨੇ ਤੁਰੰਤ ਪੁਜ਼ੀਸ਼ਨ ਸੰਭਾਲਦਿਆਂ ਗੋਲੀਬਾਰੀ ਦਾ ਜਵਾਬ ਦਿੱਤਾ | ਦੋਵਾਂ ਪਾਸਿਓਾ ਹੋਈ ਗੋਲੀਬਾਰੀ 'ਚ ਲਸ਼ਕਰ ਦਾ ਅਤਿ ਲੋੜੀਂਦੇ ਅੱਤਵਾਦੀ ਸ਼ਕੂਰ ਅਹਿਮਦ ਡਾਰ ਤੇ ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ, ਜਦਕਿ ਇਕ ਹੋਰ ਅੱਤਵਾਦੀ, ਜਿਸ ਦੀ ਪਹਿਚਾਣ ਸ਼ਾਕਿਰ ਅਹਿਮਦ ਵਜੋਂ ਹੋਈ, ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ | ਪੁਲਿਸ ਅਨੁਸਾਰ ਮੁਕਾਬਲਾ ਸਮਾਪਤ ਹੋ ਗਿਆ, ਹਾਲਾਂਕਿ ਸੁਰੱਖਿਆ ਬਲਾਂ ਵਲੋਂ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ | ਦੂਜੇ ਪਾਸੇ ਇਹ ਮੁਕਾਬਲਾ ਸ਼ੁਰੂ ਹੁੰਦਿਆਂ ਕਸਬੇ ਦੇ ਆਲੇ-ਦੁਆਲੇ ਦੇ ਲੋਕ ਪ੍ਰਦਰਸ਼ਨ 'ਤੇ ਆ ਗਏ | ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ, ਜਿਸ ਨੂੰ ਨਾਕਾਮ ਕਰਨ ਲਈ ਜਵਾਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕਰਦਿਆਂ ਹਵਾ 'ਚ ਗੋਲੀਆਂ ਚਲਾਈਆਂ | ਇਸ ਦੌਰਾਨ ਕਈ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਅਬਦੁਲ ਰਹਿਮਾਨ ਡਾਰ (27) ਵਾਸੀ ਗਾਸੀਪੋਰਾ ਪੁਲਵਾਮਾ ਅਨੰਤਨਾਗ ਦੇ ਸਬ ਜ਼ਿਲ੍ਹਾ ਹਸਪਤਾਲ 'ਚ ਦਮ ਤੋੜ ਗਿਆ | ਸੁਰੱਖਿਆ ਬਲਾਂ ਨੇ ਵਾਦੀ 'ਚ ਸਰਗਰਮ 256 ਦੇ ਲਗਪਗ ਅੱਤਵਾਦੀਆਂ 'ਚੋਂ 21 ਨੂੰ ਅਤਿ ਲੋੜੀਂਦੀ ਸੂਚੀ 'ਚ ਰੱਖਦਿਆਂ ਇਨ੍ਹਾਂ ਿਖ਼ਲਾਫ਼ ਆਪੇ੍ਰਸ਼ਨ ਆਲ ਆਊਟ-2 ਤਹਿਤ ਰਮਜ਼ਾਨ ਜੰਗਬੰਦੀ ਵਾਪਸ ਲੈਣ ਦੇ ਨਾਲ ਕਰਵਾਈਆਂ 'ਚ ਤੇਜ਼ੀ ਕੀਤੀ ਹੈ | ਇਸ ਸੂਚੀ 'ਚ ਸ੍ਰੀਨਗਰ, ਗਾਂਦਰਬਲ ਤੇ ਬਡਗਾਮ ਜ਼ਿਲਿ੍ਹਆਂ 'ਚ ਪਿਛਲੇ 3 ਸਾਲਾਂ 'ਤੋਂ ਸਰਗਰਮ ਸ੍ਰੀਨਗਰ ਸ਼ਹਿਰ ਦਾ ਲਸ਼ਕਰ ਨਾਲ ਸਬੰਧਿਤ ਅੱਤਵਾਦੀ ਮਹਿਰਾਜ ਉਦੀਨ ਬੰਗਰੂ ਵੀ ਸ਼ਾਮਿਲ ਹੈ | ਸਾਂਝੇ ਵੱਖਵਾਦੀ ਗੱਠਜੋੜ (ਜੇ.ਆਰ.ਐਲ.) ਨੇ ਮੰਗਲਵਾਰ ਨੂੰ ਕਸ਼ਮੀਰ 'ਚ ਲਗਾਤਾਰ ਨਾਗਰਿਕ ਹਲਾਕਤਾਂ ਦੇ ਰੋਸ 'ਚ ਬੰਦ ਦਾ ਸੱਦਾ ਦਿੱਤਾ ਹੈ |
ਜ਼ਖ਼ਮੀ ਨਾਗਰਿਕ ਨੇ ਦਮ ਤੋੜਿਆ
ਬਿਜਬਹਾੜਾ ਇਲਾਕੇ 'ਚ ਖਿਰਮ ਸਿਰਹਾਮਾ ਦੇ ਨੌਸ਼ਹਿਰਾ ਪਿੰਡ 'ਚ ਮੁਕਾਬਲੇ ਦੌਰਾਨ ਪ੍ਰਦਰਸ਼ਨ 'ਚ ਜ਼ਖ਼ਮੀ ਹੋਏ ਨਾਗਰਿਕ ਸ਼ਾਇਦ ਨਜ਼ੀਰ ਹਜਾਮ (19) ਨੇ ਅੱਜ ਸ੍ਰੀਨਗਰ ਦੇ ਸਕਿਮਜ਼ ਹਸਪਤਾਲ 'ਚ ਦਮ ਤੋੜ ਦਿੱਤਾ | ਸ਼ੁੱਕਰਵਾਰ ਨੂੰ ਹੋਏ ਇਸ ਮੁਕਾਬਲੇ 'ਚ ਆਈ.ਐਸ. ਦੇ ਸਰਗਨੇ ਦਾਊਦ ਸਲਫ਼ੀ ਸਮੇਤ ਤਿੰਨ ਅੱਤਵਾਦੀਆਂ ਮਾਰੇ ਗਏ ਸਨ, ਜਦਕਿ ਪੁਲਿਸ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਸੀ |
ਕਸ਼ਮੀਰ 'ਚ 250 ਤੋਂ ਵੱਧ ਅੱਤਵਾਦੀ ਸਰਗਰਮ-ਫ਼ੌਜ
ਸ੍ਰੀਨਗਰ, 24 ਜੂਨ (ਏਜੰਸੀ)-ਸ੍ਰੀਨਗਰ ਸਥਿਤ ਚਿਨਾਰ (15 ਕਾਰਪਸ) ਦੇ ਲੈਫ: ਜਨਰਲ ਏ.ਕੇ. ਭੱਟ ਨੇ ਕਿਹਾ ਕਿ ਕਸ਼ਮੀਰ 'ਚ ਇਸ ਸਮੇਂ 250 ਤੋਂ ਵੱਧ ਅੱਤਵਾਦੀ ਸਰਗਰਮ ਹਨ ਅਤੇ ਏਨੇ ਹੀ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਵਾਲੇ ਪਾਸਿਓਾ ਘਾਟੀ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਵਿਚ ਹੈ | ਬਾਰਾਮੂਲਾ ਵਿਖੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਨੇ 25-30 ਅੱਤਵਾਦੀਆਂ ਦੇ ਵੱਖ-ਵੱਖ ਸਮੂਹ ਬਣਾਏ ਹੋਏ ਹਨ | ਉਨ੍ਹਾਂ ਅਨੁਸਾਰ ਦੱਖਣੀ ਕਸ਼ਮੀਰ ਨਾਲੋਂ ਉੱਤਰੀ ਕਸ਼ਮੀਰ 'ਚ ਹਾਲਾਤ ਬਿਹਤਰ ਹਨ | ਸ੍ਰੀਨਗਰ 'ਚ ਅੱਤਵਾਦੀਆਂ ਿਖ਼ਲਾਫ਼ ਆਪ੍ਰੇਸ਼ਨ ਦੌਰਾਨ ਰਾਸ਼ਟਰੀ ਸੁਰੱਖਿਆ ਗਾਰਡ (ਐਨ. ਐਸ. ਜੀ.) ਦੀ ਤਾਇਨਾਤੀ ਬਾਰੇ ਪੁੱਛਣ 'ਤੇ ਉਨ੍ਹਾਂ ਹਾਂ 'ਚ ਜਵਾਬ ਦਿੱਤਾ |

ਰਾਜਪੁਰਾ ਨੇੜੇ ਦੋ ਕਾਰਾਂ ਦੀ ਸਿੱਧੀ ਟੱਕਰ 'ਚ ਪਿਉ-ਧੀ ਸਮੇਤ 4 ਮੌਤਾਂ

ਰਾਜਪੁਰਾ, 24 ਜੂਨ (ਜੀ.ਪੀ. ਸਿੰਘ, ਰਣਜੀਤ ਸਿੰਘ)-ਅੱਜ ਸਵੇਰੇ ਸ਼ੰਭੂ ਬੈਰੀਅਰ ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਰਾਜਗੜ੍ਹ ਨੇੜੇ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਕਾਰਾਂ ਰਿਨੋਲਡ ਦੀ ਲੌਜੀ ਅਤੇ ਡਿਜ਼ਾਇਰ ਦੀ ਹੋਈ ਸਿੱਧੀ ਟੱਕਰ 'ਚ ਇਕ ਲੜਕੀ ਸਮੇਤ 4 ਜਣਿਆਂ ਦੀ ਮੌਤ ਹੋ ਗਈ | ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਲੜਕੀ ਪਿ੍ਅੰਕਾ ਨੇ ਦੱਸਿਆ ਕਿ ਉਹ ਆਪਣੇ ਪਿਤਾ ਵਿਜੈ ਕੁਮਾਰ (52) ਮਾਤਾ ਸੁਮਨ ਰਾਣੀ, ਭੈਣ ਸ਼ਾਮਲੀ (17) ਸਾਰੇ ਵਾਸੀਅਨ ਜੋਤੀ ਨਗਰ (ਗੁੜਗਾਉਂ) ਅਤੇ ਰਿਸ਼ਤੇ 'ਚ ਮਾਮਾ ਮਨਵੀਰ ਸਿੰਘ ਉਰਫ਼ ਹੈਪੀ (30) ਵਾਸੀ ਡੇਹਰਾ (ਹਿਮਾਚਲ) ਨਾਲ ਗੁੜਗਾਉਂ (ਹਰਿਆਣਾ) ਤੋਂ ਡਿਜ਼ਾਇਰ ਕਾਰ ਰਾਹੀਂ ਹਿਮਾਚਲ ਦੇ ਪਿੰਡ ਡੇਹਰਾ ਜਾ ਰਹੇ ਸਨ, ਜਦ ਉਹ ਪਿੰਡ ਰਾਜਗੜ੍ਹ ਨੇੜੇ ਪੁੱਜੇ ਤਾਂ ਇਕ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ | ਇਸ ਹਾਦਸੇ ਵਿਚ ਵਿਜੈ ਕੁਮਾਰ, ਸ਼ਾਮਲੀ ਤੇ ਮਨਵੀਰ ਸਿੰਘ ਅਤੇ ਦੂਜੀ ਕਾਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਦੀ ਗੱਡੀ ਵਿਚ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ | ਇਸੇ ਦੌਰਾਨ ਦੂਜੀ ਕਾਰ ਦੇ ਹਸਪਤਾਲ 'ਚ ਇਲਾਜ ਅਧੀਨ ਚਾਲਕ ਸ਼ਿਵਮ ਵਾਸੀ ਪਿੰਡ ਅਹਰੀਆ ਉੱਤਰ ਪ੍ਰਦੇਸ਼ ਜੋ ਕਿ ਨੋਇਡਾ (ਉੱਤਰ ਪ੍ਰਦੇਸ਼) ਵਿਖੇ ਇਕ ਮਾਲ ਵਿਚ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਆਪਣੇ ਮਾਲਕਾਂ ਦੇ ਰਿਸ਼ਤੇਦਾਰਾਂ ਨੂੰ ਮਨਾਲੀ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਭੂੰਤਰ ਅੱਡੇ 'ਤੇ ਇਕ ਨੌਜਵਾਨ ਨੇ ਕਿਹਾ ਕਿ ਉਸ ਨੇ ਵੀ ਨੋਇਡਾ ਜਾਣਾ ਹੈ, ਜਿਸ 'ਤੇ ਉਸ ਨੇ ਉਕਤ ਨੌਜਵਾਨ ਨੂੰ ਗੱਡੀ ਵਿਚ ਬਿਠਾ ਲਿਆ | ਸ਼ਿਵਮ ਨੇ ਦੱਸਿਆ ਕਿ ਅੱਗੇ ਜਾ ਕੇ ਉਸ ਨੂੰ ਨੀਂਦ ਆ ਗਈ ਤਾਂ ਉਸ ਨੇ ਉਕਤ ਅਣਪਛਾਤੇ ਨੌਜਵਾਨ ਨੂੰ ਦੱਸਿਆ ਕਿ ਉਸ ਨੂੰ ਨੀਂਦ ਆ ਰਹੀ ਹੈ ਤੇ ਗੱਡੀ ਕਿਤੇ ਖੜ੍ਹੀ ਕਰਨਾ ਚਾਹੁੰਦਾ ਹੈ | ਉਸ ਨੇ ਸ਼ਿਵਮ ਨੂੰ ਕਿਹਾ ਕਿ ਉਹ ਪਿਛਲੀ ਸੀਟ 'ਤੇ ਸੌਾ ਜਾਵੇ ਤੇ ਗੱਡੀ ਉਹ ਚਲਾ ਲੈਂਦਾ ਹੈ | ਉਪਰੰਤ ਉਕਤ ਨੌਜਵਾਨ ਨੇ ਕਰੀਬ 150 ਕਿੱਲੋਮੀਟਰ ਗੱਡੀ ਚਲਾਈ ਤੇ ਇੱਥੇ ਆ ਕੇ ਇਹ ਹਾਦਸਾ ਵਾਪਰ ਗਿਆ | ਹਾਦਸੇ ਵਿਚ ਉਕਤ ਅਣਪਛਾਤੇ ਨੌਜਵਾਨ ਦੀ ਵੀ ਮੌਤ ਗਈ | ਹਾਦਸੇ ਵਿਚ ਪਿ੍ਅੰਕਾ, ਉਸ ਦੀ ਮਾਤਾ ਸੁਮਨ ਰਾਣੀ ਅਤੇ ਦੂਜੀ ਕਾਰ ਦਾ ਚਾਲਕ ਸ਼ਿਵਮ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ | ਪੀ.ਓ. ਬੂਟਾ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੀ ਜੇਬ 'ਚੋਂ ਆਧਾਰ ਕਾਰਡ ਮਿਲਿਆ ਹੈ, ਜਿਸ ਅਨੁਸਾਰ ਇਸ ਦਾ ਨਾਂਅ ਅਮਨ ਸਪੁੱਤਰ ਵੇਦ ਪ੍ਰਕਾਸ਼ ਜੇ. ਈ. ਵਾਸੀ ਨੋਇਡਾ ਹੈ |

ਮੇਜਰ ਦੀ ਪਤਨੀ ਦੇ ਕਤਲ ਮਾਮਲੇ 'ਚ ਦੂਜਾ ਮੇਜਰ ਗਿ੍ਫ਼ਤਾਰ

ਨਵੀਂ ਦਿੱਲੀ, 24 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਬੀਤੇ ਦਿਨੀਂ ਭਾਰਤੀ ਸੈਨਾ ਦੇ ਮੇਜਰ ਅਮਿਤ ਦਿ੍ਵੇਦੀ ਦੀ ਪਤਨੀ ਸ਼ੈਲਜਾ ਦਾ ਦਿਨ-ਦਿਹਾੜੇ ਕਤਲ ਹੋ ਜਾਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ਨੇ ਅੱਜ ਇਕ ਨਵਾਂ ਮੋੜ ਲੈ ਲਿਆ ਹੈ | ਮੇਜਰ ਦੀ ਪਤਨੀ ਨੂੰ ਮਾਰਨ ਦੇ ਦੋਸ਼ ਤਹਿਤ ਇਕ ਹੋਰ ਮੇਜਰ ਨੂੰ ਅੱਜ ਮੇਰਠ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਮੇਜਰ ਨੂੰ ਗਿ੍ਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਮਿ੍ਤਕ ਔਰਤ ਦੀ ਲਾਸ਼ ਕੱਲ੍ਹ ਦਿੱਲੀ ਦੇ ਬਰਾੜ ਸਕੇਅਰ ਖੇਤਰ ਤੋਂ ਮਿਲੀ ਸੀ | ਸ਼ੁਰੂ 'ਚ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਔਰਤ ਦੀ ਸੜਕ ਦੁਰਘਟਨਾ 'ਚ ਮੌਤ ਹੋ ਗਈ ਹੈ ਪਰ ਜਦੋਂ ਪੁਲਿਸ ਵਲੋਂ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਗਲਾ ਕੱਟ ਕੇ ਔਰਤ ਦਾ ਕਤਲ ਕੀਤਾ ਗਿਆ ਹੈ | ਇਸ ਕਤਲ ਨੂੰ ਸੜਕ ਦੁਰਘਟਨਾ ਦਾ ਰੂਪ ਦੇਣ ਲਈ ਦੋਸ਼ੀ ਵਲੋਂ ਕਾਰ ਦਾ ਟਾਇਰ ਔਰਤ ਦੇ ਸਿਰ ਉੱਤੋਂ ਦੀ ਲੰਘਾਇਆ ਗਿਆ ਸੀ | ਮੇਜਰ ਅਮਿਤ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਸ ਦੀ ਪਤਨੀ ਕੱਲ੍ਹ ਸਵੇਰੇ ਫਿਜ਼ਿਓਥਰੈਪੀ ਦੇ ਇਲਾਜ ਲਈ ਫ਼ੌਜ ਦੇ ਹਸਪਤਾਲ ਵਿਖੇ ਡਰਾਈਵਰ ਨਾਲ ਗਈ ਸੀ ਤੇ ਉਸ ਨੇ ਡਰਾਈਵਰ ਨੂੰ ਵਾਪਸ ਭੇਜ ਦਿੱਤਾ ਤੇ ਖ਼ੁਦ ਜਦੋਂ ਸ਼ਾਮ ਤੱਕ ਘਰ ਵਾਪਸ ਨਹੀਂ ਆਈ ਤਾਂ ਉਸ ਨੇ ਪੁਲਿਸ ਕੋਲ ਪਤਨੀ ਦੇ ਗੁੰਮ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ | ਦੋਸ਼ੀ ਮੇਜਰ ਦੀ ਪਹਿਚਾਣ ਨਿਖਿਲ ਹਾਂਡਾ ਵਜੋਂ ਹੋਈ ਹੈ | ਪੁਲਿਸ ਦੀ ਮੁਢਲੀ ਜਾਂਚ 'ਚ ਮੇਜਰ ਦੀ ਪਤਨੀ ਦੇ ਦੂਜੇ ਦੋਸ਼ੀ ਮੇਜਰ ਨਾਲ ਨਾਜਾਇਜ਼ ਸੰਬੰਧਾਂ ਦਾ ਪਤਾ ਲੱਗਿਆ ਹੈ | ਮਿ੍ਤਕ ਔਰਤ ਦੇ ਮੋਬਾਈਲ ਤੋਂ ਕੀਤੀ ਆਖ਼ਰੀ ਕਾਲ ਦੇ ਆਧਾਰ 'ਤੇ ਨਿਖਿਲ ਹਾਂਡਾ ਨੂੰ ਮੇਰਠ ਛਾਉਣੀ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ |

ਖੁੰਢ-ਚਰਚਾ

ਰੁੱਖਾਂ ਦੀ ਘਾਟ ਗਰਮੀ ਵਧਣ ਅਤੇ ਵਾਤਾਵਰਨ ਖ਼ਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿਚ ਰੁੱਖਾਂ ਦੀ ਘਾਟ ਹੈ | ਆਕਸੀਜਨ ਦੀ ਕਮੀ ਕਾਰਨ ਲੋਕ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਬੁੱਧੀਜੀਵੀ ਲੋਕ ਰੁੱਖ ਲਗਾਉਣ ਦੀਆਂ ...

ਪੂਰੀ ਖ਼ਬਰ »

ਹਿਜ਼ਬੁਲ ਦੇ ਦੋ ਅੱਤਵਾਦੀ ਗਿ੍ਫ਼ਤਾਰ

ਸ੍ਰੀਨਗਰ, 24 ਜੂਨ (ਮਨਜੀਤ ਸਿੰਘ)-ਅਨੰਤਨਾਗ ਜ਼ਿਲੇ੍ਹ 'ਚ ਹਿਜ਼ਬੁਲ ਮੁਜਾਹਦੀਨ ਦੇ ਦੋ ਓਵਰ ਗਰਾੳਾੂਡ ਵਰਕਰਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਪੁਲਿਸ ਅਨੁਸਾਰ ਫ਼ੌਜੀ ਦੀ ਇਕ ਆਰ.ਆਰ. ਅਤੇ ਪੁਲਿਸ ਪਾਰਟੀ ਨੇ ਹਾਈਵੇ 'ਤੇ ਤਪਲਖ਼ਾਨ ਇਲਾਕੇ 'ਚ ਨਾਕੇ ਦੌਰਾਨ ...

ਪੂਰੀ ਖ਼ਬਰ »

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜੁਰਮਾਨਾ

ਤੋਹਫ਼ੇ 'ਚ ਮਿਲੀਆਂ ਮਹਿੰਗੀਆਂ ਐਨਕਾਂ ਦੀ ਜਾਣਕਾਰੀ ਜਨਤਕ ਨਾ ਕਰਨ ਦਾ ਮਾਮਲਾ ਟੋਰਾਂਟੋ, 24 ਜੂਨ (ਸਤਪਾਲ ਸਿੰਘ ਜੌਹਲ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਦੇਸ਼ ਦੇ ਏਥਿਕਸ ਕਮਿਸ਼ਨਰ ਵਲੋਂ 100 ਡਾਲਰ ਜੁਰਮਾਨਾ ਕੀਤਾ ਗਿਆ, ਜੋ ਉਨ੍ਹਾਂ ਨੇ ਅਦਾ ਕਰ ...

ਪੂਰੀ ਖ਼ਬਰ »

ਹਾਈਕੋਰਟ 'ਚ 2 ਜੱਜਾਂ ਦੀ ਨਿਯੁਕਤੀ ਸਬੰਧੀ ਫਾਈਲ ਸਰਕਾਰ ਨੇ ਦੂਸਰੀ ਵਾਰ ਕਾਲਜੀਅਮ ਨੂੰ ਵਾਪਸ ਭੇਜੀ

ਨਵੀਂ ਦਿੱਲੀ, 24 ਜੂਨ (ਏਜੰਸੀ)-ਦੋ ਵਕੀਲਾਂ ਦੀ ਹਾਈਕੋਰਟ 'ਚ ਜੱਜਾਂ ਵਜੋਂ ਨਿਯੁਕਤੀ ਸਬੰਧੀ ਸੁਪਰੀਮ ਕੋਰਟ ਕਾਲਜੀਅਮ ਦੀ ਸਿਫਾਰਸ਼ ਸਰਕਾਰ ਨੇ ਦੂਸਰੀ ਵਾਰ ਵਾਪਸ ਭੇਜ ਦਿੱਤੀ ਹੈ, ਜਿਸ ਦਾ ਕਾਰਨ ਸਰਕਾਰ ਨੇ ਉਨ੍ਹਾਂ ਿਖ਼ਲਾਫ਼ ਸ਼ਿਕਾਇਤਾਂ ਨੂੰ ਦੱਸਿਆ ਹੈ | ਕਾਲਜੀਅਮ ...

ਪੂਰੀ ਖ਼ਬਰ »

ਸਾਊਦੀ ਅਰਬ 'ਚ ਔਰਤਾਂ ਨੂੰ ਮਿਲੀ ਡਰਾਈਵਿੰਗ ਦੀ ਆਜ਼ਾਦੀ

ਰਿਆਦ, 24 ਜੂਨ (ਏਜੰਸੀ)-ਸਾਊਦੀ ਅਰਬ 'ਚ ਅੱਜ ਤੋਂ ਔਰਤਾਂ ਨੂੰ ਡਰਾਈਵਿੰਗ ਕਰਨ ਦੀ ਆਜ਼ਾਦੀ ਦੇ ਦਿੱਤੀ ਗਈ ਹੈ | ਇਹ ਆਜ਼ਾਦੀ ਔਰਤਾਂ ਨੂੰ ਸ਼ਹਿਜ਼ਾਦਾ ਮੁਹੰਮਦ ਬਿਨ ਸਲਮਾਨ ਦੇ ਯਤਨਾਂ ਸਦਕਾ 60 ਸਾਲ ਬਾਅਦ ਨਸੀਬ ਹੋਈ ਹੈ | ਅੱਜ ਪਾਬੰਦੀ ਹਟਾਉਣ ਤੋਂ ਕੁਝ ਸਮਾਂ ਬਾਅਦ ਹੀ ...

ਪੂਰੀ ਖ਼ਬਰ »

ਲੰਡਨ 'ਚ ਆਪਣੀ ਗਹਿਣਿਆਂ ਦੀ ਦੁਕਾਨ ਉੱਪਰ ਫਲੈਟ 'ਚ ਰਹਿੰਦਾ ਹੈ ਨੀਰਵ ਮੋਦੀ

ਲੰਡਨ, 24 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ 'ਚ ਲੋੜੀਂਦਾ ਹੀਰਿਆਂ ਦਾ ਕਾਰੋਬਾਰੀ ਨੀਰਵ ਮੋਦੀ ਲੰਡਨ 'ਚ ਸਥਿਤ ਆਪਣੀ ਗਹਿਣਿਆਂ ਦੀ ਦੁਕਾਨ ਦੇ ਉੱਪਰ ਬਣੇ ਫਲੈਟ 'ਚ ਰਹਿ ਰਿਹਾ ਹੈ | ਇਹ ਦਾਅਵਾ ਯੂ. ਕੇ. ਦੇ ਸੰਡੇ ਟਾਈਮਜ਼ ਅਖ਼ਬਾਰ ਵਲੋਂ ਕੀਤਾ ਗਿਆ ਹੈ | ਇਹ ਦੁਕਾਨ ...

ਪੂਰੀ ਖ਼ਬਰ »

ਪਤਨੀ ਦੀ ਨਾਜ਼ੁਕ ਹਾਲਤ ਕਾਰਨ ਨਵਾਜ਼ ਸ਼ਰੀਫ਼ ਵਲੋਂ ਪਾਕਿ ਜਾਣ ਤੋਂ ਇਨਕਾਰ

ਲੰਡਨ, 24 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਉਹ ਆਪਣੀ ਪਤਨੀ ਕੁਲਸੂਮ ਨੰੂ ਹਸਪਤਾਲ 'ਚ ਛੱਡ ਕੇ ਵਾਪਸ ਪਾਕਿਸਤਾਨ ਨਹੀਂ ਜਾਣਗੇ | ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਕੁਲਸੂਮ ਨਵਾਜ਼ (68) ਦੀ ...

ਪੂਰੀ ਖ਼ਬਰ »

ਭਾਰਤੀ ਰਾਜਦੂਤ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਰੋਕਣ ਦੇ ਦੋਸ਼ਾਂ ਨੂੰ ਪਾਕਿ ਨੇ ਨਕਾਰਿਆ

ਇਸਲਾਮਾਬਾਦ, 24 ਜੂਨ (ਏਜੰਸੀ)-ਭਾਰਤੀ ਰਾਜਦੂਤ ਅਜੇ ਬਿਸਾਰਿਆ ਨੂੰ ਗੁਰਦੁਆਰਾ ਪੰਜਾ ਸਾਹਿਬ ਦੇ ਅੰਦਰ ਜਾਣ ਤੋਂ ਰੋਕਣ ਸਬੰਧੀ ਲਗਾਏ ਦੋਸ਼ਾਂ ਨੂੰ ਪਾਕਿਸਤਾਨ ਨੇ ਅੱਜ ਨਕਾਰਦਿਆਂ ਕਿਹਾ ਕਿ ਭਾਰਤ 'ਚ ਵਿਵਾਦਗ੍ਰਸਤ ਫ਼ਿਲਮ ਦੇ ਰਿਲੀਜ਼ ਖਿਲਾਫ਼ ਸਿੱਖ ਸ਼ਰਧਾਲੂਆਂ ...

ਪੂਰੀ ਖ਼ਬਰ »

ਇਸ ਹਫ਼ਤੇ ਕੇਂਦਰੀ ਤੇ ਉੱਤਰੀ ਭਾਰਤ 'ਚ ਦਸਤਕ ਦੇ ਸਕਦੈ ਮੌਨਸੂਨ

ਨਵੀਂ ਦਿੱਲੀ, 24 ਜੂਨ (ਏਜੰਸੀ)-ਭਾਰਤ ਦੇ ਇਕ ਮੌਸਮ ਵਿਭਾਗ ਡਾਟੇ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਭਾਰਤ 'ਚ ਕਈ ਥਾਈਾ 25 ਫ਼ੀਸਦੀ ਤੋਂ ਵੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ | ਮੌਸਮ ਵਿਭਾਗ ਨੇ ਕਿਹਾ ਕਿ ਇਸ ਹਫ਼ਤੇ ਮੌਨਸੂਨ ਗਤੀਵਿਧੀਆਂ ਨੇ ਜ਼ੋਰ ਫੜਿਆ ਹੈ ਤੇ ਮੌਨਸੂਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX