ਤਾਜਾ ਖ਼ਬਰਾਂ


ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 10 ਦੌੜਾਂ ਨਾਲ ਹਰਾਇਆ
. . .  1 day ago
ਪੰਜਾਬੀ ਤੋਂ ਅਣਜਾਣ ਹੋਈ ਕਾਂਗਰਸ ਪਾਰਟੀ
. . .  1 day ago
ਮਲੌਦ, 19 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਅਮਰ ਸਿੰਘ ਦਾ ਭਲਕੇ 20 ਅਪ੍ਰੈਲ ਨੂੰ ਹਲਕਾ ਪਾਇਲ ਦੇ ਵੱਖ ਪਿੰਡਾਂ ਅੰਦਰ ਚੋਣ...
ਆਈ.ਪੀ.ਐੱਲ - 2019 : ਬੈਂਗਲੌਰ ਨੇ ਕੋਲਕਾਤਾ ਨੂੰ 214 ਦੌੜਾਂ ਦਾ ਦਿੱਤਾ ਟੀਚਾ
. . .  1 day ago
ਸੁਆਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਚੋਂ ਇੱਕ ਦੀ ਲਾਸ਼ ਮਿਲੀ
. . .  1 day ago
ਨੂਰਪੁਰ ਬੇਦੀ, 19 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੀ ਸੁਆਂ ਨਦੀ ਵਿਚ ਕੱਲ੍ਹ ਡੁੱਬੇ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਸ਼ਕੀਲ (14) ਪੁੱਤਰ ਅਸ਼ੋਕ ਕੁਮਾਰ...
ਆਈ.ਪੀ.ਐੱਲ - 2019 : ਟਾਸ ਜਿੱਤ ਕੇ ਕੋਲਕਾਤਾ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਪ੍ਰਧਾਨ ਮੰਤਰੀ ਵੱਲੋਂ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਵਪਾਰੀਆਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਸਾਡੇ ਦੇਸ਼ ਦੇ ਵਪਾਰੀਆਂ ਦੀ ਤਾਕਤ...
ਚੋਣ ਕਮਿਸ਼ਨ ਵੱਲੋਂ ਹਿਮਾਚਲ ਭਾਜਪਾ ਪ੍ਰਧਾਨ ਦੇ ਚੋਣ ਪ੍ਰਚਾਰ 'ਤੇ 48 ਘੰਟਿਆਂ ਲਈ ਰੋਕ
. . .  1 day ago
ਨਵੀਂ ਦਿੱਲੀ, 19 ਅਪ੍ਰੈਲ - ਚੋਣ ਕਮਿਸ਼ਨ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਤਪਾਲ ਸਿੰਘ ਸੱਤੀ ਦੇ ਚੋਣ ਪ੍ਰਚਾਰ ਕਰਨ 'ਤੇ 48 ਘੰਟਿਆਂ ਲਈ ਰੋਕ ਲਗਾ ਦਿੱਤੀ ਹੈ। ਇਹ ਰੋਕ...
ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਗਰੂਰ ਕਾਲਾ ਢਿੱਲੋਂ ਕਾਂਗਰਸ 'ਚ ਸ਼ਾਮਲ
. . .  1 day ago
ਬਰਨਾਲਾ, 19 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਵਿਚ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪੰਜਾਬ ਏਕਤਾ ਪਾਰਟੀ...
ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਪੂਰਬੀ ਤੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੱਲੋਂ ਕਾਨਪੁਰ 'ਚ ਰੋਡ ਸ਼ੋਅ ਕੱਢਿਆ...
ਭਾਜਪਾ ਐਮ.ਪੀ ਰਾਮ ਚਰਿੱਤਰ ਨਿਸ਼ਾਦ ਸਪਾ 'ਚ ਸ਼ਾਮਲ
. . .  1 day ago
ਲਖਨਊ, 19 ਅਪ੍ਰੈਲ - ਉੱਤਰ ਪ੍ਰਦੇਸ਼ ਦੇ ਮਛਲੀਸ਼ਹਿਰ ਤੋਂ ਭਾਜਪਾ ਦੇ ਸੰਸਦ ਮੈਂਬਰ ਰਾਮ ਚਰਿੱਤਰ ਨਿਸ਼ਾਦ ਅਖਿਲੇਸ਼ ਯਾਦਵ ਦੀ ਮੌਜੂਦਗੀ ਵਿਚ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ...
ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਬਾਦਲਾਂ ਦੇ ਪੈਰੀ ਡਿੱਗਿਆ - ਕੈਪਟਨ
. . .  1 day ago
ਚੰਡੀਗੜ੍ਹ, 19 ਅਪ੍ਰੈਲ - ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ
ਲੱਖਾਂ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਆਬਕਾਰੀ ਵਿਭਾਗ ਦਾ ਈ. ਟੀ. ਓ.
. . .  1 day ago
ਟਾਂਡਾ, 19 ਅਪ੍ਰੈਲ- ਵਿਜੀਲੈਂਸ ਟੀਮ ਵਲੋਂ ਅੱਜ ਦੁਪਹਿਰ ਟਾਂਡਾ ਦੇ ਇੱਕ ਪੈਲੇਸ 'ਚ ਆਬਕਾਰੀ ਵਿਭਾਗ ਦੇ ਈ. ਟੀ. ਓ. ਹਰਮੀਤ ਸਿੰਘ ਅਤੇ ਹੋਰ ਲੋਕਾਂ ਨੂੰ ਲਗਭਗ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇਂ ਹੱਥੀਂ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਉਕਤ ਪੈਲੇਸ ਦੇ...
22 ਅਪ੍ਰੈਲ ਨੂੰ ਸੰਗਰੂਰ ਆਉਣਗੇ ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 19 ਅਪ੍ਰੈਲ (ਧੀਰਜ ਪਸ਼ੋਰੀਆ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਸੁਰਜੀਤ ਸਿੰਘ ਐਡਵੋਕੇਟ ਨੇ ਅੱਜ ਦੱਸਿਆ ਕਿ ਪਾਰਟੀ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 22 ਅਪ੍ਰੈਲ ਨੂੰ ਸੰਗਰੂਰ...
ਕਰਜ਼ੇ ਦੇ ਝੰਬੇ ਕਿਸਾਨ ਅਤੇ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਤਲਵੰਡੀ ਸਾਬੋ/ਸੀਂਗੋ ਮੰਡੀ 19 ਅਪ੍ਰੈਲ (ਲਕਵਿੰਦਰ ਸ਼ਰਮਾ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਕਲਾਲਵਾਲਾ 'ਚ ਦੋ ਦਿਨਾਂ ਅੰਦਰ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕਾਂ 'ਚ ਇੱਕ ਕਿਸਾਨ ਅਤੇ ਇੱਕ ਮਜ਼ਦੂਰ...
ਕਾਂਗਰਸ 'ਚ ਸ਼ਾਮਲ ਹੋਏ ਬੰਗਾ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਤੇ ਠੇਕੇਦਾਰ ਰਾਜਿੰਦਰ ਸਿੰਘ
. . .  1 day ago
ਬੰਗਾ, 19 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਬੰਗਾ ਹਲਕੇ 'ਚ ਉਸ ਵੇਲੇ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਹਲਕੇ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਬੰਗਾ ਅਤੇ ਠੇਕੇਦਾਰ ਰਾਜਿੰਦਰ ਸਿੰਘ ਸਾਬਕਾ ਹਲਕਾ ਇੰਚਾਰਜ ਬੰਗਾ ਜਨਰਲ ਸਕੱਤਰ ਬਸਪਾ ਨੂੰ ਛੱਡ ਕੇ...
ਮੁਹਾਲੀ ਪੁਲਿਸ ਨੇ ਸੁਲਝਾਈ ਪਿੰਡ ਤੋਫਾਂਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ
. . .  1 day ago
ਪਾਕਿਸਤਾਨ ਗਏ ਸਿੱਖ ਜਥੇ ਨੂੰ ਵਿਸ਼ੇਸ਼ ਤੌਰ 'ਤੇ ਦਿਖਾਇਆ ਗਿਆ ਕਰਤਾਰਪੁਰ ਲਾਂਘੇ ਦਾ ਨਿਰਮਾਣ ਕਾਰਜ
. . .  1 day ago
ਐੱਨ. ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਹੋਈ ਸੀ ਗ਼ੈਰ-ਕੁਦਰਤੀ ਮੌਤ, ਪੋਸਟਮਾਰਟਮ ਰਿਪੋਰਟ 'ਚ ਹੋਇਆ ਖ਼ੁਲਾਸਾ
. . .  1 day ago
ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  1 day ago
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  1 day ago
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  1 day ago
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  1 day ago
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  1 day ago
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  1 day ago
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  1 day ago
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  1 day ago
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  1 day ago
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  1 day ago
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  1 day ago
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  1 day ago
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  1 day ago
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  1 day ago
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਵਿਆਹੁਤਾ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਚੋਣ ਰੈਲੀ ਨੂੰ ਸੰਬੋਧਿਤ ਕਰ ਰਹੇ ਕਾਂਗਰਸ ਨੇਤਾ ਹਾਰਦਿਕ ਪਟੇਲ ਨੂੰ ਵਿਅਕਤੀ ਨੇ ਮਾਰਿਆ ਥੱਪੜ
. . .  1 day ago
ਸੈਨੇਟਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
. . .  1 day ago
ਮਾਲੀ ਦੇ ਪ੍ਰਧਾਨ ਮੰਤਰੀ ਅਤੇ ਪੂਰੀ ਸਰਕਾਰ ਨੇ ਦਿੱਤਾ ਅਸਤੀਫ਼ਾ
. . .  1 day ago
ਸੜਕ ਪਾਰ ਕਰ ਰਹੀ ਬਜ਼ੁਰਗ ਔਰਤ ਆਈ ਬੱਸ ਦੀ ਲਪੇਟ 'ਚ, ਮੌਤ
. . .  1 day ago
ਅੱਜ ਫਿਰ ਚੋਣ ਪ੍ਰਚਾਰ 'ਚ ਉਤਰਨਗੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ
. . .  1 day ago
ਸੰਨਿਆਸ ਨਹੀਂ ਲੈ ਰਿਹਾ, ਰਾਹੁਲ ਦਾ ਦੇਵਾਂਗਾ ਸਾਥ - ਦੇਵੇਗੌੜਾ
. . .  1 day ago
ਗੈਸਟਹਾਊਸ ਕਾਂਡ ਦੇ 24 ਸਾਲ ਬਾਅਦ ਮਾਇਆਵਤੀ-ਮੁਲਾਇਮ ਦਿਖਣਗੇ ਇਕ ਮੰਚ 'ਤੇ
. . .  1 day ago
ਤ੍ਰਿਪੁਰਾ ਕਾਂਗਰਸ ਪ੍ਰਧਾਨ ਨੇ ਥਾਣੇ 'ਚ ਵਿਅਕਤੀ ਨੂੰ ਮੁਲਾਜ਼ਮਾਂ ਸਾਹਮਣੇ ਹੀ ਮਾਰਿਆ ਥੱਪੜ
. . .  1 day ago
ਗ਼ਲਤੀ ਨਾਲ ਭਾਜਪਾ ਨੂੰ ਦਿੱਤੀ ਵੋਟ, ਪਛਤਾਵੇ 'ਚ ਕੱਟ ਦਿੱਤੀ ਉਂਗਲ
. . .  1 day ago
ਅੱਜ ਦਾ ਵਿਚਾਰ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  2 days ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  2 days ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  2 days ago
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  2 days ago
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਇਹ ਸਾਡਾ ਵਿਕਾਸ ਜਾਂ ਵਿਨਾਸ਼, ਕਦੋਂ ਸੋਚੇਗੀ ਸਰਕਾਰ ਇਨ੍ਹਾਂ ਰੁੱਖਾਂ ਲਈ ਖ਼ਾਸ


ਕਟਾਰੀਆਂ, 24 ਜੂਨ (ਨਵਜੋਤ ਸਿੰਘ ਜੱਖੂ) - ਸੜਕਾਂ ਦਾ ਵਿਕਾਸ ਤੇ ਰੁੱਖਾਂ ਦਾ ਹੋ ਰਿਹਾ ਵਿਨਾਸ਼ ਸਾਨੂੰ ਕਿਸ ਤਰੱਕੀ ਵੱਲ ਲਿਜਾ ਰਿਹਾ ਹੈ | ਇਸ ਤੋਂ ਭਲੀ ਭਾਂਤ ਜਾਣਦੇ ਹੋਏ ਵੀ ਅਸੀਂ ਕੰਨੀ ਘੇਸਲ ਸਿੱਟੀ ਬੈਠੇ ਹਾਂ | ਕੁਦਰਤ ਨੇ ਸਾਰਾ ਢਾਂਚਾ ਮਨੁੱਖ ਦੇ ਅਨਕੂਲ ਬਣਾਇਆ ਹੋਇਆ ਸੀ ਪਰ ਜਦੋਂ ਮਨੁੱਖ ਨੇ ਕੁਦਰਤ ਨਾਲ ਛੇੜ-ਛਾੜ ਕਰਨੀ ਸ਼ੁਰੂ ਕੀਤੀ ਹੈ ਤਾਂ ਉਸ ਦੇ ਨਤੀਜੇ ਵੀ ਮਾੜੇ ਹੀ ਨਿਕਲੇ ਹਨ | ਅੱਜ ਕੱਲ੍ਹ ਵਧਦੇ ਤਾਪਮਾਨ ਤੋਂ ਲੋਕ ਭਾਰੀ ਪ੍ਰੇਸ਼ਾਨ ਤਾਂ ਹਨ ਪਰ ਇਸ ਦੇ ਪਿੱਛੇ ਗਲਤੀ ਕਿਸ ਦੀ ਹੈ | ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਤਹਿਤ ਪੰਜਾਬ ਮਾਰੂਥਲ ਬਣਦਾ ਜਾ ਰਿਹਾ ਹੈ ਤੇ ਸੜਕਾਂ ਦੇ ਆਲੇ-ਦੁਆਲੇ ਤੋਂ ਅਲੋਪ ਹੋ ਰਹੀ ਹਰਿਆਲੀ ਦਾ ਜਿੰਮੇਵਾਰ ਕੌਣ ਹੈ? ਸਰਕਾਰਾਂ ਵਲੋਂ ਹੁਣ ਤੱਕ ਰਾਜ ਦੀਆਂ ਸੜਕਾਂ ਨੂੰ ਚਾਰ ਮਾਰਗੀ ਜਾਂ ਛੇ ਮਾਰਗੀ ਬਣਾਉਣ ਤਹਿਤ ਲੱਖਾਂ ਦੀ ਗਿਣਤੀ ਵਿਚ ਰੁੱਖਾਂ ਦੀ ਬਲੀ ਦਿੱਤੀ ਗਈ ਤੇ ਧੜਾ-ਧੜ ਰੁੱਖ ਕੱਟੇ ਜਾ ਰਹੇ ਹਨ | ਸਾਡੇ ਦੇਸ਼ ਵਿਚ ਹਰ ਸਾਲ ਵਾਤਾਵਰਣ ਦਿਵਸ ਮੌਕੇ ਸਕੂਲਾਂ/ਕਾਲਜਾਂ 'ਚ ਵਾਤਾਵਰਣ ਵਣ ਮਹਾਂਉਤਸਵ, ਸੈਮੀਨਾਰ, ਲੈਕਚਰ ਤੇ ਹੋਰ ਮੁਕਾਬਲਿਆਂ ਤੋਂ ਇਲਾਵਾ ਰਾਜ ਪੱਧਰੀ ਮੁਹਿੰਮਾਂ ਸ਼ੁਰੂ ਕੀਤੀਆਂ ਜਾਂਦੀਆਂ ਹਨ | ਇਸ ਮੌਕੇ ਹਲਕਾ ਵਿਧਾਇਕ, ਸਰਕਾਰ ਦੇ ਹੋਰ ਨੁਮਾਇੰਦਿਆਂ, ਧਾਰਮਿਕ, ਰਾਜਨੀਤਿਕ, ਸਮਾਜਿਕ ਸੰਸਥਾਵਾਂ ਵਲੋਂ ਬੂਟੇ ਲਾ ਕੇ ਆਪਣੀਆਂ ਤਸਵੀਰਾਂ ਅਖ਼ਬਾਰਾਂ, ਰਸਾਲਿਆਂ ਅਤੇ ਹੋਰ ਮੀਡੀਆ ਦੇ ਸਾਧਨਾਂ ਰਾਹੀਂ ਲੋਕਾਂ ਤੱਕ ਪਹੁੰਚ ਕੇ ਚੰਗੀ ਵਾਹ- ਵਾਹ ਖੱਟਣ ਦੀ ਕੋਸ਼ਿਸ ਕੀਤੀ ਜਾਂਦੀ ਹੈ | ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਵਟਸਐਪ, ਫ਼ੇਸਬੁੱਕ ਰਾਹੀਂ ਲੋਕਾਂ ਵਲੋਂ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਹੋਇਆ ਹੈ ਕਿ ਜੇ ਰੁੱਖ ਨਾ ਰਹੇ ਤਾਂ ਸਾਡੀ ਜ਼ਿੰਦਗੀ ਵਿਰਾਨ ਬਣ ਜਾਵੇਗੀ | ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਬੂਟਿਆਂ ਦੀਆਂ ਤਸਵੀਰਾਂ ਪਾ ਕੇ ਵਾਤਾਵਰਣ ਬਚਾਉਣ ਦੇ ਹਮਾਇਤੀ ਤਾਂ ਬਣਦੇ ਹਾਂ ਪਰ ਅਸਲ ਹਕੀਕਤ 'ਚ ਅਸੀਂ ਇਸ ਮੁਹਿੰਮ ਤੋਂ ਕੋਹਾਂ ਦੂਰ ਹਾਂ | ਇੱਥੇ ਹੀ ਬੱਸ ਨਹੀਂ ਕਿਸਾਨ ਆਪਣੇ ਖੇਤਾਂ ਵਿਚ ਝੋਨੇ ਦੀ ਕਟਾਈ ਸਮੇਂ ਬਚੀ ਰਹਿੰਦ -ਖੂੰਹਦ ਨੂੰ ਖੇਤਾਂ 'ਚ ਅੱਗ ਲਾ ਰਹੇ ਹਨ ਜਿਸ ਨਾਲ ਹਜ਼ਾਰਾਂ ਹਰੇ ਭਰੇ ਦਰੱਖਤ ਸੜ ਜਾਂਦੇ ਹਨ ਤੇ ਜਦੋਂ ਉਹ ਹਰੇ ਹੁੰਦੇ ਹਨ ਉਦੋਂ ਤੱਕ ਅੱਗ ਲਾਉਣ ਦੀ ਵਾਰੀ ਫਿਰ ਆ ਜਾਂਦੀ ਹੈ | ਕਿੰਨਾ ਚੰਗਾ ਹੋਵੇ ਕਿ ਜੇ ਅਸੀਂ ਵੀ ਹਕੀਕਤ ਵਿਚ ਆ ਕੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੀਏ ਜੋ ਇਸ ਮੁਹਿੰਮ ਨੂੰ ਸਿਰੇ ਲਾਉਣ ਲਈ ਤਤਪਰ ਹਨ ਜਿਵੇਂ ਇਸ ਤਹਿਤ ਹੀ 'ਅਜੀਤ ਹਰਿਆਵਲ' ਲਹਿਰ ਵੀ ਚਲਾਈ ਗਈ ਸੀ ਜਿਸ ਨੂੰ ਲੋਕਾਂ ਵਲੋਂ ਬੜਾ ਪਿਆਰ ਦਿੱਤਾ ਗਿਆ | ਇਸ ਮੁਹਿੰਮ ਤਹਿਤ ਇਲਾਕੇ ਦੇ ਮੋਤਬਰ ਵਿਅਕਤੀਆਂ, ਪਿੰਡਾਂ ਦੀਆਂ ਪੰਚਾਇਤਾਂ, ਸੰਸਥਾਵਾਂ, ਸੁਸਾਇਟੀਆਂ ਦੇ ਮੁੱਖੀਆਂ ਨੂੰ ਪ੍ਰੇਰਿਤ ਕਰ ਕੇ ਵੱਖ-ਵੱਖ ਤਰ੍ਹਾਂ ਦੇ ਫਲ ਤੇ ਫੁੱਲਦਾਰ ਬੂਟੇ ਲਾਏ ਗਏ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਵਿਚ ਭਰਪੂਰ ਸਹਿਯੋਗ ਪਾਇਆ ਗਿਆ | ਇਸੇ ਤਰ੍ਹਾਂ ਹੀ ਸੰਤ-ਮਹਾਂਪੁਰਸ਼ਾਂ, ਸੇਵਾ ਸੁਸਾਇਟੀਆਂ ਤੇ ਵੱਖ-ਵੱਖ ਅਦਾਰਿਆਂ ਵਲੋਂ ਵੀ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਭਰਪੂਰ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਸਰਕਾਰਾਂ ਅਤੇ ਸਰਕਾਰ ਦੇ ਨੁਮਾਇੰਦੇ ਵੀ ਇਸ ਪ੍ਰਤੀ ਸੁਚੇਤ ਹੋਣ, ਪੱਕੇ ਤੌਰ 'ਤੇ ਕਾਨੂੰਨ ਬਣਾਏ ਜਾਣ ਅਤੇ ਰੁੱਖਾਂ ਦੀ ਹੋ ਰਹੀ ਕਟਾਈ 'ਤੇ ਰੋਕ ਲਗਾਈ ਜਾਵੇ ਅਤੇ ਵਿਦੇਸ਼ਾਂ ਦੀ ਤਰਜ਼ 'ਤੇ ਰੁੱਖਾਂ ਨੂੰ ਆਧੁਨਿਕ ਮਸ਼ੀਨਾਂ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਪੁੱਟ ਕੇ ਲਗਾਉਣ ਦੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇ |

ਐਮਰਜੈਂਸੀ ਆਜ਼ਾਦ ਭਾਰਤ ਦਾ ਸਭ ਤੋਂ ਕਾਲਾ ਦੌਰ

ਨਵਾਂਸ਼ਹਿਰ, 24 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-25-26 ਜੂਨ 1975 ਦੀ ਦਰਮਿਆਨੀ ਰਾਤ ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ 'ਤੇ ਰਾਸ਼ਟਰਪਤੀ ਫਖਰੁੱਦੀਨ ਅਲੀ ਅਹਿਮਦ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ | ਲੋਕਾਂ ਦੇ ਸਭ ਹੱਕ ਖ਼ਤਮ ਕਰ ਦਿੱਤੇ ...

ਪੂਰੀ ਖ਼ਬਰ »

ਪੰਜਾਬ ਦੇ ਮੁੱਖ ਮਾਰਗਾਂ 'ਤੇ ਪੰਜਾਬੀ ਬੋਲੀ ਦੇ ਬੋਰਡ ਹੋਏ ਗਾਇਬ

ਬੰਗਾ, 24 ਜੂਨ (ਜਸਬੀਰ ਸਿੰਘ ਨੂਰਪੁਰ)- ਪੰਜਾਬ ਦੇ ਕਈ ਮੁੱਖ ਮਾਰਗਾਂ ਨੂੰ ਚਾਰ ਮਾਰਗੀ, ਛੇ ਮਾਰਗੀ ਬਣਾਉਣ ਦਾ ਕੰਮ ਜ਼ੋਰਾਂ 'ਤੇ ਚਲ ਰਿਹਾ ਹੈ | ਸ੍ਰੀ ਅੰਮਿ੍ਤਸਰ ਸਾਹਿਬ ਤੋਂ ਜਲੰਧਰ, ਫਗਵਾੜਾ ਤੋਂ ਮੋਹਾਲੀ, ਜਲੰਧਰ ਤੋਂ ਬਾਈਪਾਸ ਫਗਵਾੜਾ ਸੜਕਾਂ 'ਤੇ ਚਲ ਰਹੇ ਕੰਮਾਂ ...

ਪੂਰੀ ਖ਼ਬਰ »

ਸ਼ਰਾਬ ਸਮੇਤ ਇਕ ਕਾਬੂ

ਕਾਠਗੜ੍ਹ, 24 ਜੂਨ (ਬਲਦੇਵ ਸਿੰਘ ਪਨੇਸਰ)-ਅੱਜ ਸਵੇਰੇ ਕਾਠਗੜ੍ਹ ਮੋੜ 'ਤੇ ਏ.ਐਸ.ਆਈ. ਜਰਨੈਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਹੋਈ ਸੀ | ਮੁਖ਼ਬਰ ਖ਼ਾਸ ਦੀ ਗੁਪਤ ਸੂਚਨਾ 'ਤੇ ਪੁਲਿਸ ਨੇ ਚੰਡੀਗੜ੍ਹ ਵਲੋਂ ਬਲਾਚੌਰ ਵੱਲ ਜਾ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ

ਨਵਾਂਸ਼ਹਿਰ, 24 ਜੂਨ (ਹਰਮਿੰਦਰ ਸਿੰਘ ਪਿੰਟੂ)- ਨਵਾਂਸ਼ਹਿਰ ਦੇ ਗੜ੍ਹਸ਼ੰਕਰ ਰੋਡ ਕੱਲਰਾਂ ਮੁਹੱਲਾ ਨਿਵਾਸੀ ਬਿੱਟੂ (30) ਪੁੱਤਰ ਕਿਸ਼ਨ ਜਿਸ ਨੇ ਆਰਥਿਕ ਤੰਗੀ ਕਾਰਨ ਜ਼ਹਿਰੀਲੀ ਚੀਜ਼ ਪੀ ਕੇ ਬੀਤੇ ਕੱਲ੍ਹ ਆਤਮ ਹੱਤਿਆ ਕਰ ਲਈ ਸੀ, ਦੀ ਮਿ੍ਤਕ ਦੇਹ ਦਾ ਅੱਜ ਸਸਕਾਰ ਕਰ ...

ਪੂਰੀ ਖ਼ਬਰ »

ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਉਪਭੋਗਤਾਵਾਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ

ਬਲਾਚੌਰ, 24 ਜੂਨ ( ਗੁਰਦੇਵ ਸਿੰਘ ਗਹੂੰਣ )-ਬੀ.ਐਸ.ਐਨ.ਐਲ. ਦੀ ਟੈਲੀਫ਼ੋਨ ਐਕਸਚੇਂਜ ਬਲਾਚੌਰ ਨਾਲ ਸਬੰਧਤ ਪਿੰਡਾਂ ਦੇ ਉਪਭੋਗਤਾਵਾਂ ਨੂੰ ਪਿਛਲੇ 4-5 ਮਹੀਨਿਆਂ ਤੋਂ ਇੰਟਰਨੈੱਟ ਸੇਵਾਵਾਂ ਠੱਪ ਹੋਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ...

ਪੂਰੀ ਖ਼ਬਰ »

ਮੀਂਹ ਨਾ ਪੈਣ ਤੇ ਲੇਬਰ ਦੀ ਘਾਟ ਕਾਰਨ ਝੋਨੇ ਦੀ ਲੁਆਈ ਨੇ ਨਹੀਂ ਫੜਿਆ ਜ਼ੋਰ

ਸੰਧਵਾਂ, 24 ਜੂਨ (ਪ੍ਰੇਮੀ ਸੰਧਵਾਂ) - ਭਾਵੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਵਰਕਾਮ ਕਾਰਪੋਰੇਸ਼ਨ ਵਲੋਂ ਕਿਸਾਨਾਂ ਨੂੰ ਝੋਨੇ ਦੀ ਲੁਆਈ ਵਾਸਤੇ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ | ਪਰ ਮੀਂਹ ਨਾ ਪੈਣ ਕਰਕੇ ਤੇ ਲੇਬਰ ਦੀ ਘਾਟ ਕਾਰਨ ...

ਪੂਰੀ ਖ਼ਬਰ »

ਗੜ੍ਹੀ ਭਾਰਟੀ ਵਿਖੇ ਧਾਰਮਿਕ ਤੇ ਸੱਭਿਆਚਾਰਕ ਜੋੜ ਮੇਲਾ

ਔੜ, 24 ਜੂਨ (ਗੁਰਨਾਮ ਸਿੰਘ ਗਿਰਨ)- ਪਿੰਡ ਗੜ੍ਹੀ ਭਾਰਟੀ ਵਿਖੇ ਰੋਜ਼ਾ ਪੀਰ ਬਾਬਾ ਫਲਾਹੀ ਵਾਲਿਆਂ ਦੇ ਅਸਥਾਨ 'ਤੇ ਸੱਭਿਆਚਾਰਕ ਜੋੜ ਮੇਲਾ ਮੁੱਖ ਸੇਵਾਦਾਰ ਕੁਲਵਿੰਦਰ ਰਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦੇ ਸ਼ੁਰੂ 'ਚ ਪਵਿੱਤਰ ਰਸਮਾਂ ਕੁਲਰਾਜ ਮੁਹੰਮਦ ...

ਪੂਰੀ ਖ਼ਬਰ »

ਵਿਸ਼ਵ ਆਬਾਦੀ ਦਿਵਸ ਸਬੰਧੀ ਸਿਵਲ ਸਰਜਨ ਨੇ ਕੀਤੀ ਮੀਟਿੰਗ

ਨਵਾਂਸ਼ਹਿਰ, 24 ਜੂਨ (ਹਰਵਿੰਦਰ ਸਿੰਘ)- ਡਾ. ਗੁਰਿੰਦਰ ਕੌਰ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਦਫ਼ਤਰ ਸਿਵਲ ਸਰਜਨ ਵਿਖੇ ਕੀਤੀ ਗਈ | ਮੀਟਿੰਗ ਵਿਚ 11 ਜੁਲਾਈ ਨੂੰ ਮਨਾਏ ਜਾ ਰਹੇ ਵਿਸ਼ਵ ਆਬਾਦੀ ਦਿਵਸ ਸਬੰਧੀ ...

ਪੂਰੀ ਖ਼ਬਰ »

ਨੰਗਲ ਜੱਟਾਂ ਵਿਖੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ

ਉੜਾਪੜ/ਲਸਾੜਾ, 24 ਜੂਨ (ਲਖਵੀਰ ਸਿੰਘ ਖੁਰਦ) - ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਲਈ ਜਾਗਰੂਕ ਕਰਨ ਲਈ ਪਿੰਡ ਨੰਗਲ ਜੱਟਾਂ ਵਿਖੇ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ | ਦਸਮੇਸ਼ ਯੁਵਕ ਸੇਵਾਂਵਾਂ ਕਲੱਬ ਦੇ ਮੈਂਬਰਾਂ ਵਲੋਂ ਪਿੰਡ ਦੇ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਘਮੌਰ ਨੇ ਕਾਲਸਾ ਨੂੰ ਹਰਾਇਆ

ਜਾਡਲਾ, 24 ਜੂਨ (ਬਲਦੇਵ ਸਿੰਘ ਬੱਲੀ)- ਵਾਤਾਵਰਨ ਸੰਭਾਲ ਸੁਸਾਇਟੀ ਅਤੇ ਡਾ. ਭੀਮ ਰਾਓ ਅੰਬੇਡਕਰ ਕਲੱਬ ਵਲੋਂ ਪਿੰਡ ਮੀਰਪੁਰ ਜੱਟਾਂ ਵਿਖੇ ਕਰਵਾਏ ਕਿ੍ਕਟ ਟੂਰਨਾਮੈਂਟ ਦੌਰਾਨ ਅੱਜ ਸੈਮੀਫਾਈਨਲ ਦੇ ਮੁਕਾਬਲੇ ਵਿਚ ਪਿੰਡ ਘਮੌਰ ਦੀ ਟੀਮ ਨੇ ਪਿੰਡ ਕਾਲਸਾ ਦੀ ਟੀਮ ਨੂੰ ...

ਪੂਰੀ ਖ਼ਬਰ »

ਝੰਡੇਰ ਖੁਰਦ-ਝੰਡੇਰ ਕਲਾਂ ਟੁੱਟੀ ਸੜਕ ਬਣੀ ਰਾਹਗੀਰਾਂ ਦੀ ਜਾਨ ਦਾ ਖੌਅ

ਸੰਧਵਾਂ, 24 ਜੂਨ (ਪ੍ਰੇਮੀ ਸੰਧਵਾਂ) - ਸਰਕਾਰੀ ਪ੍ਰਾਇਮਰੀ ਸਕੂਲ ਝੰਡੇਰ ਕਲਾਂ ਨੂੰ ਜਾਂਦੀ ਸੰਪਰਕ ਸੜਕ ਦੀ ਹਾਲਤ ਜਿਆਦਾ ਖ਼ਰਾਬ ਹੋ ਚੁੱਕੀ ਹੈ | ਸੜਕ 'ਚ ਪਏ ਡੂੰਘੇ ਟੋਇਆਂ 'ਚ ਡਿੱਗ ਕੇ ਆਏ ਦਿਨ ਰਾਹਗੀਰ ਲਹੂ ਲੁਹਾਨ ਹੁੰਦੇ ਦੇਖੇ ਜਾ ਸਕਦੇ ਹਨ | ਪਰ ਫਿਰ ਵੀ ਸਬੰਧਿਤ ...

ਪੂਰੀ ਖ਼ਬਰ »

ਮਲੇਰੀਏ ਤੇ ਡੇਂਗੂ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ

ਮਜਾਰੀ/ਸਾਹਿਬਾ, 24 ਜੂਨ (ਨਿਰਮਲਜੀਤ ਸਿੰਘ ਚਾਹਲ)- ਹੈਲਥ ਸੈਂਟਰ ਜੈਨਪੁਰ ਵਿਖੇ ਡਾ: ਨਰਿੰਦਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਮਲੇਰੀਏ ਅਤੇ ਡੇਂਗੂ ਦੇ ਬਚਾਅ ਸਬੰਧੀ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ: ...

ਪੂਰੀ ਖ਼ਬਰ »

ਹਾਈ ਵੋਲਟੇਜ ਦੀ ਲਾਈਨ ਹੇਠ ਆਏ ਬੂਟਿਆਂ ਦਾ ਪ੍ਰਸ਼ਾਸਨ ਨੇ ਕਰਵਾਇਆ ਫ਼ੈਸਲਾ

ਕਾਠਗੜ੍ਹ, 24 ਜੂਨ (ਬਲਦੇਵ ਸਿੰਘ ਪਨੇਸਰ)-ਬੇਟ ਖੇਤਰ ਦੇ ਪਿੰਡ ਐਮਾ ਚਾਹਲ ਅਤੇ ਹੋਰ ਪਿੰਡਾ ਵਿਚੋਂ ਬਿਜਲੀ ਦੀ ਹਾਈ ਵੋਲਟੇਜ ਦੀ ਲੰਘ ਰਹੀ ਵੱਡੀ ਟਾਵਰ ਲਾਈਨ ਹੇਠ ਆਏ ਕਿਸਾਨਾਂ ਵਲੋਂ ਲਗਾਏ ਗਏ ਪਾਪੂਲਰ ਦੇ ਬੂਟਿਆਂ ਦਾ ਮੁਆਵਜ਼ਾ ਲੈਣ ਲਈ ਜੋ ਝਗੜਾ ਪਾਰਵਤੀ ਕੋਲ ਡੈਮ ...

ਪੂਰੀ ਖ਼ਬਰ »

ਗੁਰਦੁਆਰਾ ਮੰਜੀ ਸਾਹਿਬ ਵਿਖੇ 6 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਮਾਪਤ

ਨਵਾਂਸ਼ਹਿਰ, 24 ਜੂਨ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਅਤੇ ਦਲੇਰ ਖ਼ਾਲਸਾ ਗਤਕਾ ਗਰੁੱਪ ਨਵਾਂਸ਼ਹਿਰ ਵਲੋਂ ਬਾਬਾ ਨਿਹਾਲ ਸਿੰਘ ਮੁੱਖ ਪ੍ਰਬੰਧਕ ਹਰੀਆਂ ਵੇਲਾ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ...

ਪੂਰੀ ਖ਼ਬਰ »

ਠੰਢੇ ਮਿੱਠੇ ਜਲ ਦੀ ਛਬੀਲ ਨਾਲ ਬੂਟੇ ਵੀ ਵੰਡੇ

ਉਸਮਾਨਪੁਰ, 24 ਜੂਨ (ਸੰਦੀਪ ਮਝੂਰ)-ਅੱਜ ਉਸਮਾਨਪੁਰ ਵਿਖੇ ਡਾ. ਬੀ.ਆਰ. ਅੰਬੇਡਕਰ ਕਲੱਬ ਉਸਮਾਨਪੁਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਕਲੱਬ ਵਲੋਂ ਵਾਤਾਵਰਨ ਦੇ ਵਿਗੜ ਰਹੇ ਸੰਤੁਲਨ ਨੂੰ ਸਹੀ ...

ਪੂਰੀ ਖ਼ਬਰ »

ਚੁਸ਼ਮਾ ਦਾ ਛਿੰਝ ਮੇਲਾ ਸੁੱਖ ਬੱਬੇਹਾਲੀ ਨੇ ਜਿੱਤਿਆ

ਮਜਾਰੀ/ਸਾਹਿਬਾ, 24 ਜੂਨ (ਨਿਰਮਲਜੀਤ ਸਿੰਘ ਚਾਹਲ)- ਇਲਾਕੇ ਦੇ ਧਾਰਮਿਕ ਅਸਥਾਨ ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾ ਵਿਖੇ ਤਿੰਨ ਦਿਨ ਚੱਲਿਆ ਸਾਲਾਨਾ ਧਾਰਮਿਕ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਬਾਅਦ ਦੁਪਹਿਰ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਲੱਖ ਦਾਤਾ ਪੀਰ ਬਰਨਾਲਾ ਕਲਾਂ ਦਾ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਨਵਾਂਸ਼ਹਿਰ, 24 ਜੂਨ (ਹਰਮਿੰਦਰ ਸਿੰਘ ਪਿੰਟੂ)- ਲੱਖ ਦਾਤਾ ਪੀਰ ਪਿੰਡ ਬਰਨਾਲਾ ਕਲਾਂ ਦਾ ਤਿੰਨ ਦਿਨਾ ਸਾਲਾਨਾ ਮੇਲਾ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਪਹਿਲੇ ਅਤੇ ਦੂਸਰੇ ਦਿਨ ਕੱਵਾਲ ਚਰਨ ਦਾਸ, ਰਾਮ ਸਰੂਪ ਭੱਟੀ, ਕੱਵਾਲ ਇਮਰਾਨ ਖ਼ਾਨ ਮਲੇਰਕੋਟਲਾ ਵਾਲੇ ਅਤੇ ...

ਪੂਰੀ ਖ਼ਬਰ »

ਡੀ. ਟੀ. ਐਫ. ਨੇ ਨਿਯੁਕਤੀ ਪੱਤਰ 'ਚ ਸਟੇਸ਼ਨ ਚੋਣ ਦੀ ਰੱਖੀ ਮੰਗ

ਉਸਮਾਨਪੁਰ/ਜਾਡਲਾ, 24 ਜੂਨ (ਮਝੂਰ/ਬੱਲੀ)- ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਕਾਈ ਨਵਾਂਸ਼ਹਿਰ ਦੇ ਆਗੂ ਅਜੈ ਕੁਮਾਰ ਚਾਹੜ੍ਹਮਜਾਰਾ ਨੇ 3582 ਮਾਸਟਰ ਕੇਡਰ ਅਸਾਮੀਆਂ ਨੂੰ 29 ਜੂਨ ਨੂੰ ਦਿੱਤੇ ਜਾ ਰਹੇ ਨਿਯੁਕਤੀ ਪੱਤਰਾਂ 'ਚ ਸਟੇਸ਼ਨ ਚੋਣ ਦੀ ਮੰਗ ਰੱਖਦਿਆਂ ਕਿਹਾ ...

ਪੂਰੀ ਖ਼ਬਰ »

ਇੱਟਾਂ ਦੇ ਭੱਠਿਆਂ ਤੇ ਵੱਖ-ਵੱਖ ਪਿੰਡਾਂ 'ਚ ਕਾਨੂੰਨੀ ਸਾਖਰਤਾ ਪ੍ਰੋਗਰਾਮ

ਉਸਮਾਨਪੁਰ/ਰਾਹੋਂ/ਜਾਡਲਾ, 24 ਜੂਨ (ਮਝੂਰ/ਬੱਲੀ/ਰੂਬੀ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚੇਅਰਮੈਨ ਕਮ ਸੈਸ਼ਨ ਜੱਜ ਏ.ਐੱਸ ਗਰੇਵਾਲ ਦੀਆਂ ਹਦਾਇਤਾਂ ਅਤੇ ਸਕੱਤਰ ਕਮ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪਰਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ...

ਪੂਰੀ ਖ਼ਬਰ »

ਤਲਵੰਡੀ ਫੱਤੂ ਵਿਖੇ ਪੰਜ-ਪੀਰ ਦਾ ਮੇਲਾ ਸਮਾਪਤ

ਮੁਕੰਦਪੁਰ, 24 ਜੂਨ (ਦੇਸ ਰਾਜ ਬੰਗਾ) - ਪੰਜ ਪੀਰ ਦਰਬਾਰ ਬਾਬਾ ਮਲ੍ਹਾ ਤਲਵੰਡੀ ਫੱਤੂ ਵਿਖੇ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਪ੍ਰਵਾਸੀ ਭਾਰਤੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸਮੂਹ ਸੰਗਤਾਂ ਵਲੋਂ ਦਰਬਾਰ 'ਤੇ ਝੰਡੇ ਦੀ ਰਸਮ ...

ਪੂਰੀ ਖ਼ਬਰ »

ਡੇਅਰੀ ਵਿਕਾਸ ਬੋਰਡ ਵੱਲੋਂ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦੇਣ ਹਿਤ ਸੈਮੀਨਾਰ

ਸੜੋਆ, 24 ਜੂਨ (ਨਾਨੋਵਾਲੀਆ)- ਡੇਅਰੀ ਵਿਕਾਸ ਬੋਰਡ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਸੜੋਆ ਵਿਖੇ ਬਲਾਕ ਪੱਧਰੀ ਜਾਗਰੂਕਤਾ ਕੈਂਪ/ਸੈਮੀਨਾਰ ਹਰਬਿੰਦਰ ਸਿੰਘ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਡੇਅਰੀ ਵਿਕਾਸ ਬੋਰਡ ਦੀ ਅਗਵਾਈ ਹੇਠ ਕਰਾਇਆ ਗਿਆ | ਇਸ ਮੌਕੇ ਸੰਤੋਖ ਸਿੰਘ ...

ਪੂਰੀ ਖ਼ਬਰ »

ਛਿੰਝ ਮੇੇਲੇ 'ਚ ਲਾਲੀ ਮਲਕਪੁਰ ਪਹਿਲਵਾਨ ਨੇ ਬਾਜ਼ੀ ਜਿੱਤੀ

ਘੁੰਮਣਾਂ, 24 ਜੂਨ (ਮਹਿੰਦਰ ਪਾਲ ਸਿੰਘ) - ਪਿੰਡ ਮਲਕਪੁਰ 'ਚ ਪੰਜਾਂ ਪੀਰਾਂ ਦੀ ਯਾਦ 'ਚ ਛਿੰਝ ਮੇਲਾ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀ ਅਤੇ ਨਗਰ ਨਿਵਾਸੀ ਸੰਗਤਾਂ ਦੇੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ਦੋ ਨੰਬਰ ਦੀ ਕੁਸ਼ਤੀ ਵਿਚ ਪਹਿਲਵਾਨ ਲਾਲੀ ਮਲਕਪੁਰ ਨੇ ...

ਪੂਰੀ ਖ਼ਬਰ »

ਸੰਘਰਸ਼ ਕਮੇਟੀ ਵਲੋਂ ਖਟਕੜ ਕਲਾਂ 'ਚ ਰੋਸ ਧਰਨਾ

ਬੰਗਾ, 24 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸੰਘਰਸ਼ ਕਮੇਟੀ ਪੰਜਾਬ ਵਲੋਂ ਪ੍ਰਧਾਨ ਜਸਵੰਤ ਸਿੰਘ ਭਾਰਟਾ ਦੀ ਅਗਵਾਈ 'ਚ ਰੋਸ ਧਰਨਾ ਦਿੱਤਾ ਗਿਆ | ਸ਼ਹੀਦ ਭਗਤ ਸਿੰਘ ਦੇ ਸਮਾਰਕ ਅੱਗੇ ਸੰਘਰਸ਼ ਕਮੇਟੀ ਦੇ ...

ਪੂਰੀ ਖ਼ਬਰ »

ਮਜਾਰ ਬਾਬਾ ਮੁਰਾਦ ਸ਼ਾਹ ਪਠਲਾਵਾ 'ਚ ਮੇਲਾ

ਬੰਗਾ, 24 ਜੂਨ (ਕਰਮ ਲਧਾਣਾ) - ਮਜਾਰ ਬਾਬਾ ਮੁਰਾਦ ਸ਼ਾਹ ਐਮਾ ਰੋਡ ਪਠਲਾਵਾ ਵਿਖੇ ਜੋੜ ਮੇਲਾ ਮਨਾਇਆ ਗਿਆ | ਮੇਲੇ ਦੀ ਸ਼ੁਰੂਆਤ ਝੰਡਾ ਚੜ੍ਹਾਉਣ ਦੀ ਰਸਮ ਨਾਲ ਹੋਈ | ਉਪਰੰਤ ਮਜਾਰ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਮਜਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ...

ਪੂਰੀ ਖ਼ਬਰ »

ਮਾਤਾ ਬਚਨ ਕੌਰ ਨੂੰ ਵੱਖ-ਵੱਖ ਸ਼ਖਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਪੱਲੀ ਝਿੱਕੀ, 24 ਜੂਨ (ਕੁਲਦੀਪ ਸਿੰਘ ਪਾਬਲਾ)- ਸੇਵਾ ਮੁਕਤ ਇੰਸਪੈਕਟਰ ਹਰਬੰਸ ਸਿੰਘ ਅਤੇ ਨਿਰਮਲ ਸਿੰਘ ਸਾਬਕਾ ਕੰਪਨੀ ਕਮਾਂਡਰ ਜੱਬੋਵਾਲ ਦੀ ਮਾਤਾ ਬਚਨ ਕੌਰ ਪਤਨੀ ਉਜਾਗਰ ਸਿੰਘ ਨਮਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਜੱਬੋਵਾਲ ਵਿਖੇ ਸ਼ਰਧਾਂਜਲੀ ਸਮਾਗਮ ...

ਪੂਰੀ ਖ਼ਬਰ »

ਬਲਾਚੌਰ-ਗਹੂੰਣ ਸੜਕ 'ਤੇ ਖੱਡ ਨੇੜੇ ਪਾਏ ਗੰਦੇ ਪਾਣੀ ਅਤੇ ਲੋਕਾਂ ਵਲੋਂ ਸੁੱਟੇ ਜਾ ਰਹੇ ਕੂੜੇ-ਕਰਕਟ ਤੋਂ ਰਾਹਗੀਰ ਪ੍ਰੇਸ਼ਾਨ

ਬਲਾਚੌਰ, 24 ਜੂਨ ( ਗੁਰਦੇਵ ਸਿੰਘ ਗਹੂੰਣ )-ਆਮ ਲੋਕਾਂ ਵਲੋਂ ਤਾਂ ਨਿਯਮਾਂ-ਕਾਨੂੰਨਾਂ ਦੀਆਂ ਧੱਜੀਆਂ ਨਿੱਤ-ਦਿਨ ਹੀ ਉਡਾਈਆਂ ਜਾਂਦੀਆਂ ਹਨ, ਪ੍ਰੰਤੂ ਸਰਕਾਰੀ ਵਿਭਾਗਾਂ ਵਲੋਂ ਵੀ ਜੇਕਰ ਅਜਿਹਾ ਹੀ ਕੀਤਾ ਜਾਣ ਲੱਗੇ, ਤਾਂ ਕਾਨੂੰਨ ਦਾ ਰਾਜ ਸਥਾਪਿਤ ਕੌਣ ਕਰੇਗਾ ? ਇਹੀ ...

ਪੂਰੀ ਖ਼ਬਰ »

ਬਾਬਾ ਪਾਲਾ ਦੇ ਸਥਾਨ ਵਿਖੇ ਧਾਰਮਿਕ ਸਮਾਗਮ

ਭੱਦੀ, 24 ਜੂਨ (ਨਰੇਸ਼ ਧੌਲ)- ਬਾਬਾ ਪਾਲਾ ਅਤੇ ਬਾਬਾ ਖਜਾਨਾ ਦੇ ਸਥਾਨ ਪਿੰਡ ਧੌਲ ਵਿਖੇ ਭਗਤ ਕੁਲਦੀਪ ਰਾਮ ਦੀ ਅਗਵਾਈ ਧਾਰਮਿਕ ਸਮਾਗਮ ਕਰਵਾਇਆ ਗਿਆ | ਸਵੇਰ ਵੇਲੇ ਝੰਡੇ ਦੀ ਰਸਮ ਅਤੇ ਚਾਦਰ ਦੀ ਰਸਮ ਅਦਾ ਕੀਤੀ | ਭਗਤ ਕੁਲਦੀਪ ਰਾਮ ਨੇ ਕਿਹਾ ਕਿ ਜਾਨ-ਮਾਲ ਦੀ ਰੱਖਿਆ ਅਤੇ ...

ਪੂਰੀ ਖ਼ਬਰ »

ਪਾਪੂਲਰ ਦਾ ਮੁੱਲ਼ ਮੰਦਾ ਹੋਣ ਕਾਰਨ ਕਿਸਾਨਾਂ ਦਾ ਰੁਝਾਨ ਝੋਨਾ ਲਾਉਣ ਵੱਲ ਵਧਿਆ

ਬਲਾਚੌਰ, 24 ਜੂਨ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕਾ ਜਿੱਥੇ ਸਭ ਤੋਂ ਪਹਿਲਾਂ ਪਾਪੂਲਰ ਦੇ ਬੂਟੇ ਲਾਉਣ ਦੀ ਅਰੰਭਤਾ ਹੋਈ ਸੀ, ਉਨ੍ਹਾਂ ਦਿਨਾਂ ਵਿਚ ਕਿਸਾਨਾਂ ਦਾ ਰੁਝਾਨ ਝੋਨਾ ਲਾਉਣ ਵੱਲ ਘੱਟ ਹੋਣ ਕਾਰਨ ਪਾਪੂਲਰ ਦੇ ਬੂਟਿਆ ਵਾਲੇ ਖੇਤਾਂ ਵਿਚ ਹੀ ਕਿਸਾਨ ਮੱਕੀ ...

ਪੂਰੀ ਖ਼ਬਰ »

ਸੱਭਿਆਚਾਰ ਤੇ ਵਿਰਸੇ ਨੂੰ ਸਮਰਪਿਤ ਪੇਸ਼ਕਾਰੀ ਹੀ ਸਦੀਵੀ ਹੁੰਦੀ ਹੈ-ਗਾਇਕ ਸੁਰਿੰਦਰ ਸ਼ਿੰਦਾ

ਬਲਾਚੌਰ, 24 ਜੂਨ (ਦੀਦਾਰ ਸਿੰਘ ਬਲਾਚੌਰੀਆ)- ਜਿਹੜੇ ਗਾਇਕ ਤੇ ਕਲਾਕਾਰ ਸੱਭਿਆਚਾਰ ਤੇ ਵਿਰਸੇ ਨੂੰ ਸਮਰਪਿਤ ਹੁੰਦੇ ਹਨ, ਸਮਾਜ ਉਨ੍ਹਾਂ ਦੀ ਪੇਸ਼ਕਾਰੀ ਨੂੰ ਪ੍ਰਵਾਨ ਚੜ੍ਹਾਉਂਦਾ ਹੈ, ਇਹ ਸ਼ਬਦ ਪ੍ਰਸਿੱਧ ਗਾਇਕ ਸੁਰਿੰਦਰ ਸ਼ਿੰਦਾ ਨੇ ਅੱਜ ਇਥੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੀ ਬੰਗਾ ਵਿਖੇ ਮੀਟਿੰਗ

ਬੰਗਾ, 24 ਜੂਨ (ਜਸਬੀਰ ਸਿੰਘ ਨੂਰਪੁਰ) - ਭਾਰਤੀ ਜਨਤਾ ਪਾਰਟੀ ਦੀ ਬੰਗਾ ਵਿਖੇ ਮੀਟਿੰਗ ਸੰਜੀਵ ਭਾਰਦਵਾਜ ਦੀ ਅਗਵਾਈ 'ਚ ਹੋਈ | ਉਨ੍ਹਾਂ ਕਿਹਾ ਭਾਜਪਾ ਨੇ ਦੇਸ਼ ਨੂੰ ਇਕ ਸਥਿਰ ਸਰਕਾਰ ਅਤੇ ਮਜ਼ਬੂਤ ਰਾਜ ਦਿੱਤਾ ਤੇ ਦੇਸ਼ ਆਰਥਿਕ ਪੱਖੋਂ ਮਜ਼ਬੂਤ ਹੋਇਆ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਰਸ਼ਿਮ ਫਾਊਾਡੇਸ਼ਨ ਸੰਸਥਾ ਨੇ ਮਨਾਇਆ ਅੰਤਰਰਾਸ਼ਟਰੀ ਯੋਗਾ ਦਿਵਸ

ਰਾਹੋਂ, 24 ਜੂਨ (ਬਲਬੀਰ ਸਿੰਘ ਰੂਬੀ)- ਰਸ਼ਿਮ ਫਾਊਾਡੇਸ਼ਨ ਸੰਸਥਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਮਹਿਮਾਨ ਦੇ ਤੌਰ 'ਤੇ ਨਗਰ ਕੌਾਸਲ ਪ੍ਰਧਾਨ ਹੇਮੰਤ ਰੰਦੇਵ ਪਹੁੰਚੇ | ਵਰਿੰਦਰ ਕੁਮਾਰ ...

ਪੂਰੀ ਖ਼ਬਰ »

ਲੱਖ ਦਾਤਾ ਪੰਜ ਪੀਰ ਦਾ ਮੇਲਾ ਸਮਾਪਤ

ਬਹਿਰਾਮ, 24 ਜੂਨ (ਸਰਬਜੀਤ ਸਿੰਘ ਚੱਕਰਾਮੰੂ) - ਧਾਰਮਿਕ ਅਸਥਾਨ ਲੱਖ ਦਾਤਾ ਪੰਜ ਪੀਰ ਦਰਬਾਰ ਚੱਕ ਰਾਮੰੂ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਅਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਮੇਲੇ ਦੇ ਪਹਿਲੇ ਦਿਨ ਦਰਬਾਰ ਦੀਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX