ਤਾਜਾ ਖ਼ਬਰਾਂ


ਤੂੜੀ ਵਾਲੇ ਟਰੱਕ ਦੇ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਣ ਇਕ ਦੀ ਮੌਤ
. . .  53 minutes ago
ਬੁਤਾਲਾ, 22 ਜੁਲਾਈ (ਹਰਜੀਤ ਸਿੰਘ)- ਬੁਤਾਲਾ ਦੇ ਨਜ਼ਦੀਕੀ ਪਿਡ ਕਮੋਕੇ ਵਿਖੇ ਪਿੰਡ ਸਾਹਪੁਰ ਵੱਲੋਂ ਆ ਰਹੇ ਮੀਂਹ ਕਾਰਣ ਗਿਲੀ ਤੂੜੀ ਨਾਲ ਭਰੇ ਟਰੱਕ ਉੱਪਰ ਬੈਠੇ ਰਮਨਦੀਪ ਸਿੰਘ ਵਾਸੀ ਪਿੰਡ ਮਹਿਤਾ ਦੀ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ...
ਅਸੀਂ ਕੌਮੀ ਲੀਡਰਸ਼ਿਪ ਦੇ ਨਾਲ ਖੜ੍ਹੇ ਹਾਂ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਨਵੀਂ ਦਿੱਲੀ, 22 ਜੁਲਾਈ - ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੱਠਜੋੜ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੌਮੀ ਲੀਡਰਸ਼ਿਪ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ ਅਤੇ ਇਹ ਸਾਨੂੰ ਜਿੱਥੇ ਵੀ...
ਘਰੇਲੂ ਝਗੜੇ ਕਾਰਨ ਭਰਾ ਨੇ ਲਈ ਭਰਾ ਦੀ ਜਾਨ
. . .  about 2 hours ago
ਠੱਠੀ ਭਾਈ, 22 ਜੁਲਾਈ(ਜਗਰੂਪ ਸਿੰਘ ਮਠਾੜੂ)- ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੰਤੂ ਵਾਲਾ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਜੀਤ ਸਿੰਘ ਦੀ ਉਸ ਦੇ ਹੀ ਸਕੇ ਵੱਡੇ ਭਰਾ ਅਰਾਜ ਸਿੰਘ ਨੇ ਕਿਸੇ ਘਰੇਲੂ ਝਗੜੇ ਤੋਂ ਬਾਅਦ
ਮੌਜੂਦਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ - ਸੋਨੀਆ ਗਾਂਧੀ
. . .  about 2 hours ago
ਨਵੀਂ ਦਿੱਲੀ, 22 ਜੁਲਾਈ - ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਪਹਿਲੀ ਬੈਠਕ 'ਚ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਭਾਸ਼ਣਾਂ ਤੋਂ ਇਹ ਸਾਫ਼ ਝਲਕ ਰਿਹਾ ਹੈ ਕਿ ਮੌਜੂਦਾ ਸਰਕਾਰ...
ਮੁੱਖ ਮੰਤਰੀ ਯੋਗੀ ਨੇ ਫ਼ਰੁਖਾਬਾਦ 'ਚ ਰਾਮ ਮਨੋਹਰ ਲੋਹੀਆ ਹਸਪਤਾਲ ਦਾ ਕੀਤਾ ਨਰੀਖਣ
. . .  about 2 hours ago
ਲਖਨਊ, 22 ਜੁਲਾਈ - ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਫ਼ਰੁਖਾਬਾਦ 'ਚ ਡਾਕਟਰ ਰਾਮ ਮਨੋਹਰ ਲੋਹੀਆ ਜ਼ਿਲ੍ਹਾ ਹਸਪਤਾਲ ਦਾ ਨਿਰੀਖਣ ਕੀਤਾ...
ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਡਿੱਗਣ ਕਾਰਨ ਇਕ ਦੀ ਮੌਤ, 28 ਜ਼ਖਮੀ
. . .  about 3 hours ago
ਚੇਨਈ, 22 ਜੁਲਾਈ- ਚੇਨਈ 'ਚ ਇਕ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਸ ਘਟਨਾ 'ਚ 28 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਮਨਾਇਆ
. . .  about 3 hours ago
ਅੰਮ੍ਰਿਤਸਰ, 22 ਜੁਲਾਈ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਵਲੋਂ ਮੀਰੀ ਪੀਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ...
ਉੱਤਰ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਟਰਾਲੇ ਨੇ ਛੇ ਲੋਕਾਂ ਨੂੰ ਕੁਚਲਿਆ
. . .  about 3 hours ago
ਲਖਨਊ, 22 ਜੁਲਾਈ- ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ 'ਚ ਅੱਜ ਸਵੇਰੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਛੇ ਲੋਕਾਂ ਨੂੰ ਕੁਚਲ ਦਿੱਤਾ। ਪੁਲਿਸ ਸੂਤਰਾਂ ਮੁਤਾਬਕ ਜ਼ਿਲ੍ਹੇ ਦੇ ਜਲਾਲਪੁਰ ਇਲਾਕੇ 'ਚ ਜੌਨਪੁਰ-ਵਾਰਾਣਸੀ ਕੌਮੀ ਹਾਈਵੇਅ 'ਤੇ ਸਵੇਰੇ ਵਾਰਾਣਸੀ ਵੱਲ ਜਾ ਰਹੇ ਇੱਕ ਤੇਜ਼...
12 ਮਹੀਨਿਆਂ ਦੌਰਾਨ ਮਹਾਰਾਸ਼ਟਰ 'ਚ 19,799 ਬੱਚਿਆਂ ਦੀ ਹੋਈ ਮੌਤ
. . .  about 4 hours ago
ਮੁੰਬਈ, 22 ਜੁਲਾਈ- ਮਹਾਰਾਸ਼ਟਰ 'ਚ ਬੱਚਿਆਂ ਦੀ ਮੌਤ ਨੂੰ ਲੈ ਕੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਮਹਾਰਾਸ਼ਟਰ ਦੇ ਸਿਹਤ ਮੰਤਰੀ ਦੀਪਕ ਸਾਵੰਤ ਮੁਤਾਬਕ ਅਪ੍ਰੈਲ 2017 ਤੋਂ ਲੈ ਕੇ ਮਾਰਚ 2018 ਤੱਕ ਵੱਖ-ਵੱਖ ਕਾਰਨਾਂ ਦੇ ਚੱਲਦਿਆਂ ਸੂਬੇ 'ਚ 19,799 ਬੱਚਿਆਂ...
ਜੀਪ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ 'ਚ ਪੰਜ ਲੋਕਾਂ ਦੀ ਮੌਤ
. . .  about 4 hours ago
ਮੁੰਬਈ, 22 ਜੁਲਾਈ- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਅਹਿਮਦਨਗਰ-ਸੋਲਾਪੁਰ ਹਾਈਵੇਅ 'ਤੇ ਅੱਜ ਸਵੇਰੇ ਇੱਕ ਜੀਪ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ ਇੱਕ ਵਿਅਕਤੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਇਲਾਜ ਲਈ...
ਅਮਰਨਾਥ ਯਾਤਰਾ ਲਈ 1,561 ਸ਼ਰਧਾਲੂਆਂ ਦਾ ਜੱਥਾ ਰਵਾਨਾ
. . .  about 4 hours ago
ਸ੍ਰੀਨਗਰ, 22 ਜੁਲਾਈ- ਅਮਰਨਾਥ ਯਾਤਰਾ ਲਈ 1,561 ਸ਼ਰਧਾਲੂਆਂ ਦਾ ਇੱਕ ਜੱਥਾ ਜੰਮੂ ਤੋਂ ਕਸ਼ਮੀਰ ਘਾਟੀ ਲਈ ਰਵਾਨਾ ਹੋ ਗਿਆ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 62 ਵਾਹਨਾਂ ਦੇ ਕਾਫਲੇ ਨਾਲ ਸ਼ਰਧਾਲੂ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਰਵਾਨਾ ਹੋਏ...
ਜੰਮੂ-ਕਸ਼ਮੀਰ 'ਚ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨੀ ਘੁਸਪੈਠੀਆ ਢੇਰ
. . .  about 5 hours ago
ਸ੍ਰੀਨਗਰ, 22 ਜੁਲਾਈ- ਜੰਮੂ-ਕਸ਼ਮੀਰ 'ਚ ਕੌਮਾਂਤਰੀ ਸਰਹੱਦ 'ਤੇ ਬੀ. ਐਸ. ਐਫ. ਨੇ ਅੱਜ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ। ਬੀ. ਐਸ. ਐਫ. ਜੰਮੂ ਫਰੰਟੀਅਰ ਦੇ ਆਈ. ਜੀ. ਰਾਮ ਅਵਤਾਰ ਨੇ ਦੱਸਿਆ ਕਿ ਉਕਤ ਘੁਸਪੈਠੀਆ ਅੱਜ ਸਵੇਰੇ ਬੋਬੀਆ 'ਚ...
ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਣ ਲਈ ਪਹੁੰਚੇ ਕਈ ਨੇਤਾ
. . .  about 5 hours ago
ਨਵੀਂ ਦਿੱਲੀ, 22 ਜੁਲਾਈ- ਅੱਜ ਸੰਸਦ ਭਵਨ ਵਿਖੇ ਕਾਂਗਰਸ ਦੀ ਕਾਰਜਕਾਰੀ ਕਮੇਟੀ ਦੀ ਬੈਠਕ ਹੋਵੇਗੀ, ਜਿਸ ਦੀ ਪ੍ਰਧਾਨਗੀ ਰਾਹੁਲ ਗਾਂਧੀ ਵਲੋਂ ਕੀਤੀ ਜਾਵੇਗੀ। ਇਸ ਬੈਠਕ 'ਚ ਸ਼ਾਮਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਕਾਂਗਰਸੀ...
ਮੋਰਨੀ ਜਬਰ-ਜਨਾਹ ਮਾਮਲਾ : ਪੁਲਿਸ ਨੇ ਇੱਕ ਹੋਰ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
. . .  about 5 hours ago
ਚੰਡੀਗੜ੍ਹ, 22 ਜੁਲਾਈ- ਪੰਚਕੂਲਾ ਪੁਲਿਸ ਨੇ ਮੋਰਨੀ 'ਚ ਇੱਕ 22 ਸਾਲਾ ਲੜਕੀ ਨਾਲ ਹੋਏ ਸਮੂਹਿਕ ਜਬਰ-ਜਨਾਹ ਮਾਮਲੇ 'ਚ ਇੱਕ ਹੋਰ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਹੁਣ ਤੱਕ ਤਿੰਨ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਦੱਸ ਦਈਏ ਕਿ 22 ਸਾਲਾ ਪੀੜਤਾ...
ਸਰਕਾਰਾਂ ਚੋਣਾਂ ਦੇ ਦਬਾਅ ਹੇਠ ਹੀ ਜਨਹਿਤ ਫ਼ੈਸਲੇ ਲੈਂਦੀਆਂ ਹਨ - ਪੀ. ਚਿਦੰਬਰਮ
. . .  about 6 hours ago
ਨਵੀਂ ਦਿੱਲੀ, 22 ਜੁਲਾਈ - ਜੀ.ਐਸ.ਟੀ. ਦਰਾਂ 'ਚ ਕੱਲ੍ਹ ਹੋਏ ਬਦਲਾਵਾਂ 'ਤੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਕਟੌਤੀ ਦਾ ਇਹ ਫ਼ੈਸਲਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਚੋਣਾਂ ਦੇ ਦਬਾਅ ਹੇਠ 'ਚ ਹੀ...
ਕਾਂਸਟੇਬਲ ਦੀ ਹੱਤਿਆ ਦਾ ਤਿੰਨ ਅੱਤਵਾਦੀ ਮਾਰ ਕੇ ਲਿਆ ਬਦਲਾ
. . .  about 6 hours ago
ਲਾਸ ਏਂਜਿਲਿਸ ਦੀ ਇਕ ਸੁਪਰਮਾਰਕਿਟ 'ਚ ਗੋਲੀਬਾਰੀ, ਹਮਲਾਵਰ ਕਾਬੂ
. . .  about 7 hours ago
ਮੁੱਠਭੇੜ 'ਚ ਤਿੰਨ ਅੱਤਵਾਦੀ ਢੇਰ
. . .  about 6 hours ago
ਅੱਜ ਦਾ ਵਿਚਾਰ
. . .  about 7 hours ago
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਪ੍ਰਧਾਨ ਭਾਈ ਰਣਬੀਰ ਸਿੰਘ ਪਰਮਾਰ ਵਲੋਂ ਅਸਤੀਫ਼ਾ
. . .  about 13 hours ago
ਪ੍ਰੋ.ਰਾਜ ਕੁਮਾਰ ਬਣੇ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ
. . .  1 day ago
ਮੁਰੰਮਤ ਕਾਰਨ 23 ਤੋਂ 31 ਜੁਲਾਈ ਤੱਕ ਬੰਦ ਰਹੇਗਾ "ਵਿਰਾਸਤ-ਏ-ਖਾਲਸਾ
. . .  1 day ago
ਲੋਹੀਆਂ ਦੇ ਨੌਜਵਾਨ ਦੀ ਮਨੀਲਾ 'ਚ ਮੌਤ
. . .  1 day ago
ਜੀ. ਐਸ. ਟੀ. ਕੌਂਸਲ 'ਚ 30 ਉਤਪਾਦਾਂ 'ਤੇ ਘਟਾਇਆ ਗਿਆ ਟੈਕਸ
. . .  1 day ago
ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਗ੍ਰਿਫ਼ਤਾਰ
. . .  1 day ago
ਆਰਥਿਕ ਤੰਗੀ ਦੇ ਚੱਲਦਿਆਂ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਪੰਜਾਬ ਸਰਕਾਰ ਵੱਲੋਂ ਬਾਸਮਤੀ ਦੇ ਅੰਤਰਰਾਸ਼ਟਰੀ ਮੰਡੀਕਰਨ ਲਈ ਤਿਆਰੀ ਸ਼ੁਰੂ
. . .  1 day ago
18 ਲੱਖ ਰੁਪਏ ਤੋਂ ਵੱਧ ਕੀਮਤ ਦੇ ਸੋਨੇ ਸਮੇਤ ਇਕ ਬੰਗਲਾਦੇਸ਼ੀ ਗ੍ਰਿਫ਼ਤਾਰ
. . .  1 day ago
ਮਾਣਯੋਗ ਜਸਟਿਸ ਤੇਜ ਪ੍ਰਤਾਪ ਸਿੰਘ ਮਾਨ ਵੱਲੋਂ ਡੇਰਾਬੱਸੀ ਵਿਖੇ ਕਾਨੂੰਨੀ ਸਹਾਇਤਾ ਕੇਂਦਰ ਦਾ ਉਦਘਾਟਨ
. . .  1 day ago
ਸ਼ਹੀਦ ਬਲਜਿੰਦਰ ਸਿੰਘ ਬਾਲਿਆਂਵਾਲੀ ਦਾ ਨਮ ਅੱਖਾਂ ਨਾਲ ਕੀਤਾ ਗਿਆ ਅੰਤਿਮ ਸਸਕਾਰ
. . .  1 day ago
ਐੱਸ.ਟੀ.ਐੱਫ.ਵੱਲੋਂ ਦਿੱਲੀ ਤੋਂ ਪੰਜ ਕਰੋੜ ਦੀ ਹੈਰੋਇਨ ਸਮੇਤ ਨਾਈਜੀਰੀਅਨ ਗ੍ਰਿਫ਼ਤਾਰ
. . .  1 day ago
ਰਾਹੁਲ ਗਾਂਧੀ 'ਚ ਸਮਝਦਾਰੀ ਦੀ ਘਾਟ- ਅਰੁਣ ਜੇਤਲੀ
. . .  1 day ago
4 ਲੱਖ, 60 ਹਜ਼ਾਰ ਨਸ਼ੀਲੇ ਟੀਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  about 1 hour ago
ਅੰਮ੍ਰਿਤਸਰ: ਘੰਟਾ ਘਰ ਪਲਾਜ਼ਾ ਵਿਖੇ ਸਥਿਤ 'ਵਿਆਖਿਆ ਕੇਂਦਰ' 23 ਤੋਂ 31 ਜੁਲਾਈ ਤੱਕ ਰਹੇਗਾ ਬੰਦ
. . .  about 1 hour ago
ਕਾਲ ਸੈਂਟਰ ਘਪਲਾ ਮਾਮਲੇ 'ਚ ਭਾਰਤੀ ਮੂਲ ਦੇ 21 ਲੋਕਾਂ ਨੂੰ ਅਮਰੀਕਾ 'ਚ ਹੋਈ ਜੇਲ੍ਹ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550
ਿਵਚਾਰ ਪ੍ਰਵਾਹ: ਉੱਚੀਆਂ ਪ੍ਰਾਪਤੀਆਂ ਦਾ ਰਸਤਾ ਕਠਿਨ ਜ਼ਰੂਰ ਹੈ, ਅਸੰਭਵ ਨਹੀਂ। -ਐਲ. ਬਰਟਸ
  •     Confirm Target Language  

ਖੰਨਾ / ਸਮਰਾਲਾ

ਥ੍ਰੀ-ਵੀਲ੍ਹਰ ਤੇ ਕਾਰ ਦੀ ਟੱਕਰ 'ਚ 7 ਵਿਅਕਤੀ ਜ਼ਖ਼ਮੀ

ਖੰਨਾ, 24 ਜੂਨ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਥ੍ਰੀ-ਵੀਲ੍ਹਰ ਸਵਾਰ 7 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਰਾਧੇ ਧਿਆਨ ਵਾਸੀ ਖੰਨਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਖੰਨਾ ਤੋਂ ਲੁਧਿਆਣਾ ਵਿਖੇ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਿਹਾ ਸੀ | ਜਦੋਂ ਉਹ ਬੀਜਾ ਨੇੜੇ ਜੀ. ਟੀ. ਰੋਡ ਪੈਟਰੋਲ ਪੰਪ ਦੇ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਥ੍ਰੀ ਵੀਲ੍ਹਰ ਵਿਚ ਟੱਕਰ ਮਾਰੀ | ਜਿਸ ਵਿਚ ਸਵਾਰ ਚਾਲਕ ਰਾਧੇ ਧਿਆਨ (28), ਪਤਨੀ ਰੇਨੂੰ(28), ਖ਼ੁਸ਼ਬੂ ਗਿਰੀ (14), ਪੂਨਮ ਗਿਰੀ (20), ਰਮਾਇਣ ਗਿਰੀ (70), ਛੋਟੀ ਲੜਕੀ ਕੋਮਲ (7) ਅਤੇ ਵਿਕਾਸ ਕੁਮਾਰ ਜ਼ਖ਼ਮੀ ਹੋ ਗਏ | ਇਨ੍ਹਾਂ ਜ਼ਖ਼ਮੀਆਂ ਨੂੰ ਐਾਬੂਲੈਂਸ ਦੀ ਮਦਦ ਨਾਲ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜਿੱਥੇ ਰੇਨੂੰ, ਪੂਨਮ ਗਿਰੀ, ਰਮਾਇਣ ਗਿਰੀ, ਖ਼ੁਸ਼ਬੂ ਗਿਰੀ ਅਤੇ ਰਾਧੇ ਧਿਆਨ ਦੇ ਸੱਟਾਂ ਗੰਭੀਰ ਹੋਣ ਕਾਰਨ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ |

ਬੇਰਕਲਾਂ ਦੇ ਕਿਸਾਨਾਂ ਨੂੰ ਵਾਅਦਿਆਂ ਦੇ ਬਾਵਜੂਦ 8 ਘੰਟੇ ਬਿਜਲੀ ਸਪਲਾਈ ਨਸੀਬ ਨਹੀਂ ਹੁੰਦੀ

ਮਲੌਦ, 24 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਅਤੇ ਪਾਵਰਕਾਮ ਕਾਰਪੋਰੇਸ਼ਨ ਦੇ ਵਾਅਦਿਆਂ ਦੇ ਬਾਵਜੂਦ ਪਿੰਡ ਬੇਰਕਲਾਂ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਬਿਜਲੀ ਸਪਲਾਈ ਨਾ ਮਿਲਣ 'ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਗੁਰਪ੍ਰੀਤ ...

ਪੂਰੀ ਖ਼ਬਰ »

ਪੱਕਿਆਂ ਦੀ ਆਸ ਨਾਲ ਗ਼ਰੀਬਾਂ ਨੇ ਢਾਹੇ ਆਪਣੇ ਕੱਚੇ ਆਸ਼ਿਆਨੇ

ਸਮਰਾਲਾ, 24 ਜੂਨ (ਬਲਜੀਤ ਸਿੰਘ ਬਘੌਰ)-ਪੰਚਾਇਤ ਵਿਭਾਗ ਵਲੋਂ ਪੱਕੇ ਮਕਾਨ ਬਣਾਉਣ ਲਈ ਭੇਜੀ ਜਾਣ ਵਾਲੀ ਗਰਾਂਟ ਸਮੇਂ ਸਿਰ ਨਾ ਮਿਲਣ ਕਾਰਨ ਬਲਾਕ ਸਮਰਾਲਾ ਦੇ ਦਰਜਨਾਂ ਗ਼ਰੀਬਾਂ ਨੇ ਆਪਣੇ ਕੱਚੇ ਮਕਾਨ ਵੀ ਢਾਹ ਲਏ | ਪੰਚਾਇਤ ਵਿਭਾਗ ਇਨ੍ਹਾਂ ਲਾਭਪਾਤਰੀਆਂ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਜ਼ਖ਼ਮੀ

ਖੰਨਾ, 24 ਜੂਨ (ਮਨਜੀਤ ਸਿੰਘ ਧੀਮਾਨ)-ਅੱਜ ਇਕ ਜੀਪ ਅਤੇ ਟਰੱਕ ਦੀ ਟੱਕਰ ਵਿਚ 2 ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਖੰਨਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ | ਹਾਲਤ ਜ਼ਿਆਦਾ ਗੰਭੀਰ ਹੋਣ 'ਤੇ ਇਨ੍ਹਾਂ ਦੋਵਾਂ ਨੂੰ ਵੱਡੇ ...

ਪੂਰੀ ਖ਼ਬਰ »

ਦੁਬਾਰਾ ਡੀ. ਏ. ਪੀ. ਨਹੀਂ ਪਾਉਣੀ ਚਾਹੀਦੀ-ਮੁੱਖ ਖੇਤੀਬਾੜੀ ਅਫ਼ਸਰ

ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਇਸ ਵੇਲੇ ਝੋਨੇ ਦੀ ਬਿਜਾਈ ਦਾ ਸੀਜ਼ਨ ਪੂਰੇ ਜ਼ੋਰਾਾ 'ਤੇ ਹੈ¢ 'ਮਿਸ਼ਨ ਤੰਦਰੁਸਤ ਪੰਜਾਬ' ਦੇ ਚੱਲਦਿਆਾ ਕਿਸਾਨਾਾ ਨੂੰ ਝੋਨੇ ਦੀ ਬਿਜਾਈ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ...

ਪੂਰੀ ਖ਼ਬਰ »

ਬਗ਼ਲੀ ਕਲਾਂ ਵਿਖੇ ਨੌਜਵਾਨਾਂ ਨੇ 500 ਬੂਟੇ ਲਾਏ

ਬੀਜਾ, 24 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਕਲਾਂ ਵਿਖੇ ਪ੍ਰਦੂਸ਼ਿਤ ਹੋਏ ਵਾਤਾਵਰਨ ਨੂੰ ਬਚਾਉਣ ਲਈ ਨੌਜਵਾਨਾਂ ਨੇ ਨਗਰ ਦੀਆਂ ਵੱਖ-ਵੱਖ ਥਾਵਾਂ ਉੱਤੇ 500 ਬੂਟੇ ਲਾ ਕੇ ਸ਼ੁੱਭ ਕਾਰਜ ਦੀ ਸ਼ੁਰੂਆਤ ਕੀਤੀ¢ ਇਸ ਉੱਦਮ ਦੀ ਨਗਰ ਦੇ ਆਗੂਆਂ ਨੇ ਭਰਪੂਰ ਸ਼ਲਾਘਾ ...

ਪੂਰੀ ਖ਼ਬਰ »

ਸਰਕਾਰ ਝੋਨੇ ਦੀ ਲੁਆਈ ਲਈ ਮਜ਼ਦੂਰਾਂ ਦਾ ਬੰਦੋਬਸਤ ਕਰੇ-ਲੱਖੋਵਾਲ

ਸਮਰਾਲਾ, 24 ਜੂਨ (ਸੁਰਜੀਤ ਸਿੰਘ)-ਸਰਕਾਰ ਵਲੋਂ ਝੋਨੇ ਦੀ ਲਵਾਈ ਦੇਰੀ ਨਾਲ ਸ਼ੁਰੂ ਕਰਾਉਣ ਦੇ ਕੀਤੇ ਫੁਰਮਾਨ ਕਿਸਾਨਾਂ ਲਈ ਨੁਕਸਾਨਦੇਹ ਬਣਦੇ ਜਾ ਰਹੇ ਹਨ | ਪੰਜਾਬ ਵਿਚ ਦੇਰੀ ਨਾਲ ਝੋਨੇ ਦੀ ਬਿਜਾਈ ਸ਼ੁਰੂ ਹੋਣ ਕਾਰਨ ਦੂਜੇ ਰਾਜਾਂ ਤੋਂ ਆਉਣ ਵਾਲਾ ਮਜ਼ਦੂਰ ਵਰਗ ਨੇ ...

ਪੂਰੀ ਖ਼ਬਰ »

ਕੱਲ੍ਹ ਦੇ ਜਿਲ੍ਹਾ ਪੱਧਰੀ ਰੋਸ ਵਿਖਾਵੇ 'ਚ ਸਮੂਹ ਵਰਕਰ ਸ਼ਿਰਕਤ ਕਰਨਗੇ-ਜਥੇ: ਸਹਾਰਨਮਾਜਰਾ

ਮਲੌਦ, 24 ਜੂਨ (ਦਿਲਬਾਗ ਸਿੰਘ ਚਾਪੜਾ)-ਸ਼੍ਰੋਮਣੀ ਅਕਾਲੀ ਦਲ ਦੇ ਪੁਲਿਸ ਜਿਲ੍ਹਾ ਖੰਨਾ ਦੇ ਪ੍ਰਧਾਨ ਜੱਥੇ. ਰਘਵੀਰ ਸਿੰਘ ਸਹਾਰਨ ਮਾਜਰਾ ਨੇ ਸਰਕਲ ਮਲੌਦ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੂੰ ਡੀਜ਼ਲ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਕਨੇਚ ਵਿਖੇ ਧਾਰਮਿਕ ਸਮਾਗਮ

ਸਾਹਨੇਵਾਲ, 24 ਜੂਨ (ਹਰਜੀਤ ਸਿੰਘ ਢਿੱਲੋਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਪਿੰਡ ਕਨੇਚ ਵਿਖੇ ਸੱਚਖੰਡ ਵਾਸੀ ਬਾਬਾ ਬਿੱਕਰ ਸਿੰਘ ਭੰਡਾਲ ਦੀ ਬਰਸੀ ਸੰਗਤ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ, ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਭਾਈ ...

ਪੂਰੀ ਖ਼ਬਰ »

ਐਪੱਲ ਮੋਬਾਈਲ ਮੋੜ ਕੇ ਇਮਾਨਦਾਰੀ ਦਿਖਾਈ

ਸਮਰਾਲਾ, 24 ਜੂਨ (ਬਲਜੀਤ ਸਿੰਘ ਬਘੌਰ)-ਬੇਸ਼ੱਕ ਸਾਡੇ ਅਜੋਕੇ ਜਨਜੀਵਨ ਵਿਚ ਦਿਨੇ ਦਿਹਾੜੇ ਚੋਰੀਆਂ, ਧੋਖਾ ਧੜੀਆਂ ਵਰਗੀਆਂ ਦੀਆਂ ਘਟਨਾਵਾਂ ਦਾ ਦੌਰ ਸਿਖ਼ਰਾਂ 'ਤੇ ਹੈ, ਪਰ ਅਜੇ ਵੀ ਕੁੱਝ ਕੁ ਲੋਕਾਂ ਦੇ ਜ਼ਿਹਨ ਵਿਚ ਇਮਾਨਦਾਰੀ ਦਾ ਚਿਰਾਗ਼ ਜਿੰਦਾ ਹੈ | ਅਜਿਹੀ ਹੀ ਫਰਾਕ ...

ਪੂਰੀ ਖ਼ਬਰ »

ਗੁਰਬਾਣੀ ਬੋਧ ਸਮਾਗਮ ਆਲਮਗੀਰ ਵਿਖੇ 10 ਨੂੰ

ਬੀਜਾ, 24 ਜੂਨ (ਰਣਧੀਰ ਸਿੰਘ ਧੀਰਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਜਥੇ: ਹਰਪਾਲ ਸਿੰਘ ਜੱਲਾ ਨੇ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਆਰੰਭ ਕੀਤੀ ਗਈ ਗੁਰਬਾਣੀ ਬੋਧ ਸਮਾਗਮਾਂ ਦੀ ਲੜੀ ਤਹਿਤ ...

ਪੂਰੀ ਖ਼ਬਰ »

ਖੰਨਾ ਦੇ ਖਿਡਾਰੀਆਂ ਨੇ ਆਲ ਇ ੰਡੀਆ ਕਰਾਟੇ ਚੈਂਪੀਅਨਸ਼ਿਪ 'ਚ 14 ਤਗਮੇ ਜਿੱਤੇ

ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)- ਸਿੰਮੀ ਸਪੋਰਟਸ ਕਲੱਬ ਖੰਨਾ ਦੇ ਖਿਡਾਰੀਆਂ ਨੇ 23 ਜੂਨ ਤੋਂ 24 ਜੂਨ ਤੱਕ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿਚ ਦਿੱਲੀ ਓਪਨ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਵਧੀਆ ਪ੍ਰਦਰਸ਼ਨ ਕਰ ਕੇ ਇਕ ਵਾਰ ਫਿਰ ਖੰਨਾ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਇਯਾਲੀ-ਸ਼ਿਵਾਲਿਕ ਵਲੋਂ ਹਲਕਾ ਦਾਖਾ 'ਚ ਅਕਾਲੀ ਦਲ ਦੀ ਮਜ਼ਬੂਤੀ ਲਈ ਜਥੇਬੰਦਕ ਢਾਂਚੇ ਦਾ ਐਲਾਨ

ਅਹਿਮਦਗੜ੍ਹ, 24 ਜੂਨ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਅੰਦਰ ਸ਼੍ਰੋਮਣੀ ਅਕਾਲੀ ਦਲ ਵਿੰਗ ਨੂੰ ਮਜ਼ਬੂਤ ਕਰਨ ਲਈ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ | ਲੁਧਿਆਣਾ ਦਿਹਾਤੀ ਪ੍ਰਧਾਨ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਅਕਾਲੀ ਦਲ ਦੇ ਕੌਮੀ ...

ਪੂਰੀ ਖ਼ਬਰ »

ਕੱਲ੍ਹ ਦੇ ਰੋਸ ਧਰਨੇ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ-ਰਾਏਪੁਰ, ਲੋਪੋਂ

ਬੀਜਾ, 24 ਜੂਨ (ਰਣਧੀਰ ਸਿੰਘ ਧੀਰਾ)-ਯੂਥ ਅਕਾਲੀ ਦਲ ਨਾਲ ਸਬੰਧਿਤ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਬੂਟਾ ਸਿੰਘ ਰਾਏਪੁਰ ਅਤੇ ਬਰਜਿੰਦਰ ਸਿੰਘ ਬਬਲੂ ਲੋਪੋਂ ਨੇ ਕਿਹਾ ਕਿ ਕੱਲ੍ਹ 26 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਡੀਜ਼ਲ ਤੇ ਪਟਰੋਲ ਉੱਪਰ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »

ਏਕਤਾ ਵੈੱਲਫੇਅਰ ਕਲੱਬ ਖੰਨਾ ਨੇ ਬੂਟੇ ਲਗਾਏ

ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਏਕਤਾ ਵੈੱਲਫੇਅਰ ਕਲੱਬ ਖੰਨਾ ਵਲੋਂ ਆਜ਼ਾਦ ਨਗਰ ਵਿਖੇ ਗਰੀਨ ਸਿਟੀ ਤਹਿਤ ਬੂਟੇ ਲਗਾਏ ਗਏ | ਕਲੱਬ ਦੇ ਪ੍ਰਧਾਨ ਹੇਮੰਤ ਸ਼ਰਮਾ ਨੇ ਦੱਸਿਆ ਕਿ ਕਲੱਬ ਵਲੋਂ ਸਮੇਂ ਸਮੇਂ ਤੇ ਸ਼ਹਿਰ ਵਿਚ ਸਮਾਜਿਕ ਕੰਮਾਂ ਵਿਚ ਹਿੱਸਾ ਪਾਇਆ ਜਾਂਦਾ ਹੈ ...

ਪੂਰੀ ਖ਼ਬਰ »

ਖੱਤਰੀ ਚੇਤਨਾ ਮੰਚ ਨੇ ਲਾਏ ਬੂਟੇ

ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਖੱਤਰੀ ਚੇਤਨਾ ਮੰਚ ਵੱਲੋਂ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ 25 ਦੇ ਲਗਭਗ ਬੂਟੇ ਲਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ | ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਤੇ ਉੱਘੇ ਉਦਯੋਗਪਤੀ ਰਣਵੀਰ ਖੰਨਾ ਮੁੱਖ ਮਹਿਮਾਨ ਦੇ ...

ਪੂਰੀ ਖ਼ਬਰ »

ਮੁੰਡੇ ਅਹਿਮਦਗੜ੍ਹ ਦੇ ਵੈ ੱਲਫੇਅਰ ਕਲੱਬ ਵਲੋਂ 27ਵਾਂ ਰਾਸ਼ਨ ਵੰਡ ਸਮਾਰੋਹ

ਅਹਿਮਦਗੜ, 24 ਜੂਨ (ਰਣਧੀਰ ਸਿੰਘ ਮਹੋਲੀ, ਪੁਰੀ)-ਮੁੰਡੇ ਅਹਿਮਦਗੜ੍ਹ ਦੇ ਵੈੱਲਫੇਅਰ ਕਲੱਬ ਵਲੋਂ 27ਵਾਂ ਰਾਸ਼ਨ ਵੰਡ ਸਮਾਰੋਹ ਕਲੱਬ ਪ੍ਰਧਾਨ ਰਾਕੇਸ਼ ਗਰਗ ਦੀ ਅਗਵਾਈ ਵਿਚ ਸ਼੍ਰੀ ਕੁੰਦਨ ਜੈਨ ਸਮਾਧ ਅਹਿਮਦਗੜ੍ਹ ਵਿਖੇ ਕੀਤਾ ਗਿਆ | ਰਾਸ਼ਨ ਵੰਡ ਸਮਾਰੋਹ ਵਿਚ ਹਲਕਾ ...

ਪੂਰੀ ਖ਼ਬਰ »

ਪੰਧੇਰਖੇੜੀ 'ਚ ਕਾਂਗਰਸ ਦੀ ਇਕੱਤਰਤਾ

ਮਲੌਦ, 24 ਜੂਨ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿੰਡ ਪੰਧੇਰਖੇੜੀ ਵਿਖੇ ਕਾਂਗਰਸੀਆਂ ਵਰਕਰਾਂ ਦੀ ਇਕੱਤਰਤਾ ਸਾਬਕਾ ਸਰਪੰਚ ਬਲਵੀਰ ਸਿੰਘ ਦੇ ਘਰ ਕਿਰਤ ਵਿਭਾਗ, ਸੀ. ਡੀ. ਪੀ. ਓ. ਵਿਭਾਗ ਤੇ ਬੀ. ਡੀ. ਪੀ. ਓ. ਦਫ਼ਤਰ ਮਲੌਦ ਨਾਲ ਸਬੰਧਿਤ ਕੰਮ-ਕਾਜ ਨੂੰ ਲੈ ਕੇ ਮੀਟਿੰਗ ਹੋਈ¢ ...

ਪੂਰੀ ਖ਼ਬਰ »

ਹਰ ਧਰਮ ਮਨੁੱਖ ਨੂੰ ਮਾਨਵਤਾ ਲਈ ਧਰਮੀ ਬਣਨ ਦਾ ਸੰਦੇਸ਼ ਦਿੰਦਾ ਹੈ-ਜਥੇ: ਲਸਾੜਾ

ਮਲੌਦ, 24 ਜੂਨ (ਸਹਾਰਨ ਮਾਜਰਾ)-ਟਕਸਾਲੀ ਆਗੂ ਜਥੇ: ਮੰਗਤ ਰਾਏ ਸਿੰਘ ਲਸਾੜਾ ਨੇ ਮੁਸਲਮਾਨ ਭਰਾਵਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਆਪ ਅੱਗੇ ਹੋ ਕੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਦਿਆਂ ਹੱਲ ਕਰਵਾਉਣ ਦਾ ਭਰੋਸਾ ਦਿੰਦਿਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ...

ਪੂਰੀ ਖ਼ਬਰ »

ਜਥੇਦਾਰ ਜੱਲ੍ਹਾ ਨੇ ਵਿਦਿਆਰਥੀਆਂ ਨੂੰ ਵੰਡੀ ਸਹਾਇਤਾ ਰਾਸ਼ੀ

ਦੋਰਾਹਾ, 24 ਜੂਨ (ਮਨਜੀਤ ਸਿੰਘ ਗਿੱਲ)-ਭਾਈ ਗੋਬਿੰਦ ਸਿੰਘ ਲੋਗੋਂਵਾਲ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਸੁਚੱਜੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਦੀ ਕੜੀ ਹੇਠ ਜਿੱਥੇ ਵੱਡੇ ਧਾਰਮਿਕ ਕਾਰਜ ਕੀਤੇ ਜਾ ਰਹੇ ਹਨ, ਉੱਥੇ ...

ਪੂਰੀ ਖ਼ਬਰ »

ਦੜਾ ਸੱਟਾ ਲਾਉਣ ਦੇ ਦੋਸ਼ 'ਚ ਨਾਮਜ਼ਦ

ਖੰਨਾ, 24 ਜੂਨ (ਮਨਜੀਤ ਸਿੰਘ ਧੀਮਾਨ)-ਥਾਣਾ ਸਿਟੀ 1 ਦੀ ਪੁਲਿਸ ਨੇ ਇਕ ਵਿਅਕਤੀ ਨੂੰ ਦੜਾ ਸੱਟਾ ਲਗਾਉਂਦੇ ਹੋਏ ਕਾਬੂ ਕੀਤਾ | ਜਾਣਕਾਰੀ ਦਿੰਦਿਆਂ ਏ. ਐਸ. ਆਈ. ਸਿਟੀ 1 ਖੰਨਾ ਡਿੰਪਲ ਨੇ ਦੱਸਿਆ ਕਿ ਲਲਹੇੜੀ ਰੋਡ ਚੌਕ ਵਿਚ ਮੌਜੂਦ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ...

ਪੂਰੀ ਖ਼ਬਰ »

ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਵਲੋਂ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ

ਬੀਜਾ, 24 ਜੂਨ (ਰਣਧੀਰ ਸਿੰਘ ਧੀਰਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਨਿਰੰਤਰ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦੇ ਉਦੋਂ ਝੂਠ ਸਾਬਤ ਜਦੋਂ ਘੁੰਗਰਾਲੀ ਫੀਡਰ ਨਾਲ ਸਬੰਧਿਤ ਪੰਜਾਬ ਪਿੰਡਾਂ ਦੇ ਕਿਸਾਨਾਂ ਨੂੰ ਬਿਜਲੀ ਨਾ ਮਿਲਣ ਕਾਰਨ ਅੱਜ ਸਾਮ ...

ਪੂਰੀ ਖ਼ਬਰ »

ਸੱਯਦ ਮਰਦ ਦੀ ਯਾਦ ਵਿਚ ਦੋ ਰੋਜ਼ਾ ਜੋੜ ਮੇਲਾ ਸਮਾਪਤ

ਬੀਜਾ, 24 ਜੂਨ (ਰਣਧੀਰ ਸਿੰਘ ਧੀਰਾ)-ਪਿੰਡ ਬਗ਼ਲੀ ਖ਼ੁਰਦ ਵਿਖੇ ਇਲਾਕੇ ਦੇ ਪ੍ਰਸਿੱਧ ਅਸਥਾਨ ਦਰਗਾਹ ਪੀਰ ਸਯਦ ਮਰਦ ਦੀ ਯਾਦ ਵਿਚ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਬਾਬਾ ਜੰਗ ਖਾਨ ਦੀ ਸਰਪ੍ਰਸਤੀ ਹੇਠ ਬਹੁਤ ਹੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ¢ ਇਸ ਮੌਕੇ ਚਾਦਰ ...

ਪੂਰੀ ਖ਼ਬਰ »

ਖੇਡਾਂ ਪਿੰਡਾਂ ਵਿਚ ਭਾਈਚਾਰਕ ਸਾਂਝ ਮਜ਼ਬੂਤ ਕਰਦੀਆਂ ਹਨ- ਬਬਲੂ

ਬੀਜਾ, 24 ਜੂਨ (ਰਣਧੀਰ ਸਿੰਘ ਧੀਰਾ)-ਪਿੰਡ ਭੌਰਲਾ ਵਿਖੇ ਬਾਬਾ ਲਾਲ ਸਿੰਘ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਕਿ੍ਕਟ ਟੂਰਨਾਮੈਂਟ ਧੂਮਧਾਮ ਧੜਕੇ ਨਾਲ ਸ਼ੁਰੂ ਹੋ ਗਿਆ, ਜਿਸ ਦਾ ਉਦਘਾਟਨ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਤੇ ਬਰਸੀ 30 ਜੂਨ ਤੋਂ 6 ਜੁਲਾਈ ਤੱਕ

ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਮਹਾਨ ਗੁਰਮਤਿ ਸਮਾਗਮ ਅਤੇ ਸ੍ਰੀ ਮਾਨ ਸੰਤ ਬਾਬਾ ਨਿਰਗੁਣ ਦਾਸ ਜੀ ਦੀ 49ਵੀਂ ਸਾਲਾਨਾ ਬਰਸੀ 30 ਜੂਨ ਤੋਂ 6 ਜੁਲਾਈ ਤੱਕ ਖੰਨਾ ਖ਼ੁਰਦ ਵਿਖੇ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ | ਸਮਾਗਮ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਜਰਖੜ ਹਾਕੀ ਅਕੈਡਮੀ ਨੇ 'ਓਲੰਪਿਕ ਡੇਅ' ਖੇਡ ਭਾਵਨਾ ਨਾਲ ਮਨਾਇਆ

ਡੇਹਲੋਂ, 24 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਹਾਕੀ ਇੰਡੀਆ ਦੀਆਂ ਹਦਾਇਤਾਂ 'ਤੇ ਹਾਕੀ ਇੰਡੀਆ ਵਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ 'ਓਲੰਪਿਕ ਡੇਅ' ਖੇਡ ਭਾਵਨਾ ਅਤੇ ਸਤਿਕਾਰ ਨਾਲ ਮਨਾਇਆ¢ ਇਸ ...

ਪੂਰੀ ਖ਼ਬਰ »

ਸਿਹਤਮੰਦ ਪੰਜਾਬ ਮਿਸ਼ਨ ਦੇ ਬਾਵਜੂਦ ਖ਼ਰਾਬ ਫਲ ਵਿਕ ਰਹੇ ਹਨ ਖੰਨਾ 'ਚ

ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਸਿਹਤਮੰਦ ਪੰਜਾਬ ਮਿਸ਼ਨ ਚਲਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪੌਦੇ ਵੰਡਣੇ, ਵਾਤਾਵਰਨ ਦੀ ਸੰਭਾਲ ਦੇ ਨਾਲ ਨਾਲ ਖਾਦ ਪਦਾਰਥਾਂ ਦੀ ਗੁਣਵੱਤਾ ਸਬੰਧੀ ਵੀ ਸੰਭਵ ਯਤਨ ਕਰਨ ਦਾ ਐਲਾਨ ਕੀਤਾ ਗਿਆ ਸੀ | ਵਿਸ਼ਵ ...

ਪੂਰੀ ਖ਼ਬਰ »

ਕੈਪਟਨ ਅਮਰ ਸਿੰਘ ਦੀ ਯਾਦ 'ਚ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਾਇਆ

ਦੋਰਾਹਾ, 24 ਜੂਨ (ਜਸਵੀਰ ਝੱਜ)-ਅਕਾਲੀ ਆਗੂ ਭਗਵੰਤ ਸਿੰਘ ਮੱਲ੍ਹੀ ਸਾਬਕਾ ਚੇਅਰਮੈਨ ਸਰਪੰਚ ਐਸੋਸੀਏਸ਼ਨ ਦੋਰਾਹਾ ਨੇ ਪਿੰਡ ਮਲ੍ਹੀਪੁਰ ਵਿਖੇ ਅਪਣੇ ਸਵਰਗਵਾਸੀ ਪਿਤਾ ਕੈਪਟਨ ਅਮਰ ਸਿੰਘ ਦੀ ਯਾਦ 'ਚ ਅੰਬੇ ਆਈ ਕੇਅਰ ਲੇਸਿਕ ਸੈਂਟਰ ਦੇ ਸਹਿਯੋਗ ਨਾਲ਼ ਅੱਖਾਂ ਦੇ ਮੁਫ਼ਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX