ਧਨੌਲਾ, 24 ਜੂਨ (ਜਤਿੰਦਰ ਸਿੰਘ ਧਨੌਲਾ, ਚੰਗਾਲ)-ਅੱਜ ਦੇਸ ਦਾ ਪੇਟ ਭਰਨ ਵਾਲੇ ਕਿਸਾਨ ਦੇ ਪਰਿਵਾਰਕ ਮੈਂਬਰ ਖ਼ੁਦ ਭੱੁਖ ਨਾਲ ਦੋ ਚਾਰ ਹੋ ਰਹੇ ਹਨ ਤੇ ਕਿਸਾਨ ਮਜਬੂਰੀ ਬੱਸ ਖ਼ੁਦਕੁਸ਼ੀਆਂ ਕਰ ਰਿਹਾ ਹੈ | ਇਹ ਪ੍ਰਗਟਾਵਾ ਬੀ.ਜੇ.ਪੀ. ਪੰਜਾਬ ਦੇ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਸਥਾਨਕ ਗੋਲਡਨ ਰਿਜੋਰਟ ਵਿਖੇ ਜਥੇ: ਸੁਖਵੰਤ ਸਿੰਘ ਧਨੌਲਾ ਮੀਤ ਪ੍ਰਧਾਨ ਪੰਜਾਬ ਬੀ.ਜੇ.ਪੀ. ਦੀ ਅਗਵਾਈ ਹੇਠ ਰੱਖੀ ਗਈ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ 'ਚ ਫੜ ਕੇ ਇਹ ਸਹੁੰ ਖਾਧੀ ਸੀ ਕਿ ਇਕ ਮਹੀਨੇ ਅੰਦਰ ਨਸ਼ਿਆਂ ਦਾ ਖ਼ਾਤਮਾ ਕਰ ਦਿਆਂਗਾ | ਪ੍ਰੰਤੂ ਅੱਜ ਨਸ਼ਾ ਸਮਗਿਲੰਗ ਦੇ ਹਾਲ ਬਦ ਤੋਂ ਬਦਤਰ ਹੋ ਗਏ ਹਨ | ਸ੍ਰੀ ਮਲਿਕ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਰੇਤ ਮਾਫ਼ੀਆ ਸਰਕਾਰ ਚਲਾ ਰਿਹਾ ਹੈ | ਰੇਤ ਮਾਫ਼ੀਆ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੱੁਕੇ ਹਨ ਕਿ ਨਿਆਂ ਪ੍ਰਣਾਲੀ ਦਾ ਡਰ ਭੈਅ ਛੱਡ ਕੇ ਵਿਧਾਇਕਾਂ 'ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ | ਸ੍ਰੀ ਮਲਿਕ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਹਿੱਕ ਥਾਪੜ ਕੇ ਗੱਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਝੋਨੇ ਦੀ ਬਿਜਾਈ ਲਈ ਨਹਿਰੀ ਪਾਣੀ 'ਤੇ ਕੱਟ ਲਾ ਕੇ ਕਿਸਾਨਾਂ ਨੂੰ ਹਾਲੋ ਬੇ ਹਾਲ ਕੀਤਾ ਜਾ ਰਿਹੈ | ਕਰਜ਼ਾ ਮੁਆਫ਼ੀ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਝੂਠਾ ਵਾਅਦਾ ਕਰ ਕੇ ਕਿਸਾਨਾਂ ਨੂੰ ਗੁਮਰਾਹ ਕੀਤਾ | ਇਸੇ ਆਸ ਨਾਲ ਕਿਸਾਨਾਂ ਨੇ ਕਰਜ਼ਾ ਨਹੀਂ ਭਰਿਆ ਤੇ ਬੈਂਕਾਂ ਵਾਲੇ ਕਿਸਾਨਾਂ ਵਿਰੱੁਧ ਪਰਚੇ ਦਰਜ ਕਰ ਕੇ ਜ਼ਲਾਲਤ ਕਰ ਰਹੇ ਹਨ ਤੇ ਕੈਪਟਨ ਸਾਹਿਬ ਵਾਦੀਆਂ 'ਚ ਜਾ ਕੇ ਮੌਜ ਮਸਤੀਆਂ 'ਚ ਰੁੱਝੇ ਹੋਏ ਹਨ | ਸ੍ਰੀ ਮਲਿਕ ਨੇ ਬਿਜਲੀ ਬਿਲ ਦੀ ਉਗਰਾਹੀ ਸਬੰਧੀ ਟਿੱਪਣੀ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਤੀਜੇ ਜੈ ਵੀਰ ਜਾਖੜ ਨੂੰ ਕਿਸਾਨ ਕਮਿਸ਼ਨ ਦਾ ਚੇਅਰਮੈਨ ਲਗਾ ਦਿੱਤਾ ਤੇ ਕੁਰਸੀ 'ਤੇ ਬੈਠਦਿਆਂ ਹੀ ਜੈ ਵੀਰ ਨੇ ਪ੍ਰਸਤਾਵ ਦਿੱਤਾ ਕਿ ਖੇਤੀ ਸੈਕਟਰ ਲਈ ਦਿੱਤੀ ਜਾ ਰਹੀ ਬਿਜਲੀ ਦੀ ਮੁਆਫ਼ੀ ਬੰਦ ਕਰ ਕੇ ਬਿਲ ਵਸੂਲਣੇ ਸ਼ੁਰੂ ਕੀਤੇ ਜਾਣ | ਉਨ੍ਹਾਂ ਕਿਹਾ ਕਿ ਅਜਿਹੀ ਸਰਕਾਰ ਤੋਂ ਕੀ ਆਸ ਰੱਖੀ ਜਾ ਸਕਦੀ ਹੈ | ਸ੍ਰੀ ਮਲਿਕ ਨੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਰਾਜਾ ਵਪਾਰੀ ਬਣ ਗਿਆ ਜਦਕਿ ਜਨਤਾ ਭਿਖਾਰੀ ਬਣਾ ਕੇ ਰੱਖ ਦਿੱਤੀ ਹੈ | ਸ੍ਰੀ ਮਲਿਕ ਨੇ ਕਿਹਾ ਕਿ ਰੇਤ ਮਾਫ਼ੀਆ 'ਤੇ ਕਾਨੂੰਨੀ ਸ਼ਿਕੰਜਾ ਕਸਿਆ ਦੇਖ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੋਂ ਅਸਤੀਫ਼ਾ ਲੈਣਾ ਪਿਆ | ਅਖੀਰ ਵਿਚ ਸ੍ਰੀ ਸਵੇਤ ਮਲਿਕ ਨੇ ਕਿਹਾ ਕਿ ਆ ਰਹੀਆਂ ਲੋਕ ਸਭਾਈ ਚੋਣਾਂ 'ਚ 13 ਦੀਆਂ 13 ਸੀਟਾਂ ਬੀ.ਜੇ.ਪੀ. ਨੂੰ ਦੇ ਕੇ ਦੇਸ ਨੂੰ ਹੋਰ ਮਜ਼ਬੂਤ ਬਣਾਏ ਜਾਣ, ਭਿ੍ਸ਼ਟਾਚਾਰ ਮੁਕਤ ਸਰਕਾਰ ਬਣਾਏ ਜਾਣ ਲਈ ਰਸਤਾ ਪੱਧਰਾ ਕੀਤਾ ਜਾਵੇ | ਸ੍ਰੀ ਸਵੇਤ ਮਲਿਕ ਨੇ ਜਥੇ: ਸੁਖਵੰਤ ਸਿੰਘ ਧਨੌਲਾ ਦੀ ਪੁਰਜ਼ੋਰ ਸਰਾਹੁਣਾ ਕਰਦਿਆਂ ਕਿਹਾ ਕਿ ਜਥੇ: ਸੁਖਵੰਤ ਸਿੰਘ ਧਨੌਲਾ ਪਾਰਟੀ ਦੀ ਰੀੜ੍ਹ ਦੀ ਹੱਡੀ ਸਮਾਨ ਹਨ ਤੇ ਅੱਜ ਦਾ ਇਹ ਠਾਠਾਂ ਮਾਰਦਾ ਇਕੱਠ ਉਨ੍ਹਾਂ ਦੀ ਗੂੜ੍ਹੀ ਮਿਲਣਸਾਰਤਾ ਦੀ ਗਵਾਹੀ ਭਰਦਾ ਦਿਖਾਈ ਦੇ ਰਿਹਾ ਹੈ | ਸਮਾਗਮ ਦੌਰਾਨ ਬੀ.ਜੇ.ਪੀ. ਦੇ ਵੱਖ-ਵੱਖ ਆਗੂਆਂ ਵਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਦਿਆਲ ਸਿੰਘ, ਸਕੱਤਰ ਪ੍ਰਵੀਨ ਬਾਂਸਲ, ਰਜਿੰਦਰ ਮੋਹਨ ਛੀਨਾ, ਬਿਕਰਮਜੀਤ ਚੀਮਾ, ਸੁਨੀਲ ਸਿੰਗਲਾ, ਗੁਰਮੀਤ ਸਿੰਘ ਹੰਡਿਆਇਆ ਜ਼ਿਲ੍ਹਾ ਪ੍ਰਧਾਨ, ਮੰਗਲਦੇਵ ਸ਼ਰਮਾ ਜ਼ਿਲ੍ਹਾ ਜਰਨਲ ਸਕੱਤਰ, ਆਰ.ਐਸ. ਗਿੱਲ ਮੀਡੀਆ ਇੰਚਾਰਜ, ਧੀਰਜ ਕੁਮਾਰ ਦੱਧਾਹੂਰ, ਪ੍ਰੇਮ ਪ੍ਰੀਤਮ ਜਿੰਦਲ, ਗੁਰਨਾਮ ਸਿੰਘ ਵਾਹਿਗੁਰੂ, ਦਰਸ਼ਨ ਸਿੰਘ ਧਾਲੀਵਾਲ, ਗੁਰਲਵਲੀਨ ਸ਼ਰਮਾ ਮੰਡਲ ਪ੍ਰਧਾਨ, ਜਗਤਾਰ ਸਿੰਘ ਤਾਰੀ, ਨੀਰਜ ਬਾਂਸਲ ਜਨਰਲ ਸਕੱਤਰ, ਪੰਜਾਬ ਦੇ ਕਾਰਜਕਾਰੀ ਮੈਂਬਰ ਪਰਵਿੰਦਰ ਸਿੰਘ ਖੁਰਮੀ, ਹਰਮਿੰਦਰ ਸਿੰਘ ਸੰਧੂ, ਨੀਰਜ ਤਾਇਲ, ਪ੍ਰਵੀਨ ਬਾਂਸਲ, ਗੁਰਮੀਤ ਭਾਰਦਵਾਜ, ਅਵਤਾਰ ਸਿੰਘ ਕਾਹਲੋਂ, ਪਿੰਜੋਰ ਸਿੰਘ ਜੇ.ਈ., ਦਰਸ਼ਨ ਸਿੰਘ ਧਾਲੀਵਾਲ, ਨੀਟਾ ਅਗਰਵਾਲ, ਵਿਨੋਦ ਕੁਮਾਰ ਗੋਗੀ ਨੇ ਸ੍ਰੀ ਸਵੇਤ ਮਲਿਕ ਨੂੰ ਵਿਸ਼ਾਲ ਫੱੁਲ ਮਾਲਾ ਪਹਿਨਾ ਕੇ ਸਵਾਗਤ ਕੀਤਾ | ਸਮਾਗਮ ਦੌਰਾਨ ਅਕਾਲੀ ਦਲ ਦੇ ਆਗੂ ਦਿਖਾਈ ਨਹੀਂ ਦਿੱਤੇ |
ਸ਼ੇਰਪੁਰ, 24 ਜੂਨ (ਦਰਸਨ ਸਿੰਘ ਖੇੜੀ)-ਥਾਣਾ ਸ਼ੇਰਪੁਰ ਦੇ ਪੁਲਿਸ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ ਜਸਪਾਲ ਸਿੰਘ ਨੇ ਭੁਪਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਫ਼ਤਹਿਗੜ੍ਹ ਪੰਜਗਰਾਈਆਂ ਤੋਂ 16 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ...
ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)-ਕੋਠੇ ਜਵੰਧਾ ਵਾਸੀਆਂ ਵਲੋਂ ਬਿਜਲੀ ਦੀ ਲਾਈਨ ਸਿੱਧੀ ਨਾ ਹੋਣ ਕਾਰਨ ਪਾਵਰਕਾਮ ਦੇ ਅਧਿਕਾਰੀਆਂ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਰਣਜੀਤ ਸਿੰਘ ਜਵੰਧਾ ਪੰਚ, ਪੰਚ ਬੂਟਾ ਸਿੰਘ, ਪੰਚ ਜਗਤਾਰ ਸਿੰਘ, ਇੰਦਰਜੀਤ ਸਿੰਘ ਸਾਬਕਾ ਸਰਪੰਚ, ...
ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਸਥਾਨਕ ਪੁਲਿਸ ਨੇ ਦੋ ਧਿਰਾਂ ਵਿਚਕਾਰ ਹੋਈ ਆਪਸੀ ਲੜਾਈ ਨੂੰ ਲੈ ਕੇ ਦਰਜਨ ਤੋਂ ਵੱਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਸਿਟੀ ਇੰਚਾਰਜ ਰਾਮ ਲੁਭਾਇਆ ਨੇ ਦੱਸਿਆ ਕਿ ਹੌਲਦਾਰ ...
ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਸ਼ਹਿਰ ਦੀ ਮੁੱਖ ਸੜਕ ਜੋ ਕਿ ਸਿਰਸਾ ਨੂੰ ਮੋਗਾ ਸ਼ਹਿਰ ਨਾਲ ਜੋੜਦੀ ਹੈ ਵਿਚੋਂ ਓਵਰਲੋਡ ਵਾਹਨਾਂ ਦਾ ਲੰਘਣਾ ਲਗਾਤਾਰ ਜਾਰੀ ਹੈ | ਜਿਸ ਕਾਰਨ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ ਅਤੇ ਲੋਕਾਂ ਨੂੰ ਅਨੇਕਾ ਪ੍ਰਕਾਰ ਦੀਆਂ ਮੁਸ਼ਕਲਾਂ ...
ਬਰਨਾਲਾ, 24 ਜੂਨ (ਧਰਮਪਾਲ ਸਿੰਘ)-ਭਾਕਿਯੂ ਰਾਜੇਵਾਲ ਪਿੰਡ ਠੀਕਰੀਵਾਲ ਇਕਾਈ ਦੇ ਪ੍ਰਧਾਨ ਨਛੱਤਰ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਤੋਂ ਕੁਰੜ ਕਲਿਆਣ ਰਜਵਾਹਾ ਬੰਦ ਹੋਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ...
ਧਨੌਲਾ, 24 ਜੂਨ (ਚੰਗਾਲ)-ਅੱਜ ਤਕਰੀਬਨ ਸ਼ਾਮ 5 ਵਜੇ ਧਨੌਲਾ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਐਕਟਿਵਾ ਸਕੂਟਰੀ ਵਿਚ ਕਾਰ ਦੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹਰਦੇਵ ਸਿੰਘ (50) ਪੁੱਤਰ ...
ਬਰਨਾਲਾ, 24 ਜੂਨ (ਧਰਮਪਾਲ ਸਿੰਘ)- ਹੈਪੇਟਾਈਟਸ-ਸੀ ਬਿਮਾਰੀ ਦਾ ਮੁੱਖ ਮੰਤਰੀ ਪੰਜਾਬ ਹੈਪਾਟਾਇਟਸ-ਸੀ ਰਲੀਫ਼ ਫ਼ੰਡ ਸਕੀਮ ਅਧੀਨ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ | ਇਹ ਜਾਣਕਾਰੀ ਸਿਵਲ ਸਰਜਨ ਬਰਨਾਲਾ ...
ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਦੋ ਵਾਟਰ ਵਰਕਸ ਹੋਣ ਦੇ ਬਾਵਜੂਦ ਪੀਣ ਵਾਲਾ ਪਾਣੀ ਲੋੜਵੰਦ ਲੋਕਾਂ ਨੂੰ ਨਹੀਂ ਮਿਲ ਰਿਹਾ ਅਤੇ ਕੁਝ ਲੋਕਾਂ ਵਲੋਂ ਪੀਣ ਵਾਲੇ ਇਸ ਕੀਮਤੀ ਪਾਣੀ ਨੂੰ ਟੁੱਲੂ ਪੰਪਾਂ ਰਾਹੀਂ ਜਾਂ ਸਪਲਾਈ ਪਾਈਪਾਂ ਨਾਲ ਕੁਨੈਕਸ਼ਨ ਜੋੜ ...
ਧਨੌਲਾ, 24 ਜੂਨ (ਜਤਿੰਦਰ ਸਿੰਘ ਧਨੌਲਾ)-ਮਾਨ ਪੱਤੀ, ਸੰਗਰਪੱਤੀ ਅਤੇ ਚੰਡਾਲ ਪੱਤੀ ਦੇ ਪੁਰਸ਼ਾਂ ਅਤੇ ਔਰਤਾਂ ਨੇ ਮੰਡੀ ਦੀ ਮਸ਼ਹੂਰ ਦੁਕਾਨ ਗਿੱਲ ਕਲਾਥ ਇੰਮਪੋਰੀਅਮ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ | ਜਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵੈੱਲਫੇਅਰ ਕਲੱਬ ...
ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਗਰੀਨ ਵੇਵ ਕਲੱਬ ਵਲੋਂ ਜਿੱਥੇ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿਚ ਬੂਟੇ ਲਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ, ਜੋ ਹੁਣ ਤੱਕ 700 ਦੇ ਕਰੀਬ ਬੂਟੇ ਲਾ ਚੁੱਕੇ ਹਨ ਉਥੇ ਕਲੱਬ ਵਲੋਂ ਸ਼ਹਿਰ ਵਿਚ ਇਕ ਨਵੀਂ ਮੁਹਿੰਮ ਦਾ ਆਗਾਜ ਕੀਤਾ ਗਿਆ | ...
ਸ਼ਹਿਣਾ, 24 ਜੂਨ (ਸੁਰੇਸ਼ ਗੋਗੀ)-ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪਿੰਡ ਦੀਪਗੜ੍ਹ ਵਿਖੇ ਵਾਪਰੇ ਘਟਨਾਕ੍ਰਮ ਕਾਰਨ ਕਾਂਗਰਸ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ...
ਬਰਨਾਲਾ, 24 ਜੂਨ (ਅਸ਼ੋਕ ਭਾਰਤੀ)-ਭਾਰਤੀਆ ਲੋਕ ਸੇਵਾ ਦਲ ਬਰਨਾਲਾ ਵਲੋਂ ਭਗਵਤੀ ਮਾਤਾ ਦਾ 29ਵਾਂ ਵਿਸ਼ਾਲ ਜਾਗਰਣ ਕਰਵਾਇਆ ਗਿਆ | ਇਸ ਮੌਕੇ ਮਾਤਾ ਕਰਮਜੀਤ ਦੇਵਾ ਜੀ (ਬੱਬਰਾਂ ਵਾਲੇ) ਨੇ ਜੋਤੀ ਪ੍ਰਚੰਡ ਕੀਤੀ | ਸ੍ਰੀ ਚਿੰਤਪੁਰਨੀ ਲੰਗਰ ਕਮੇਟੀ ਬਰਨਾਲਾ ਵਲੋਂ ਮਾਤਾ ਜੀ ...
ਧਨੌਲਾ, 24 ਜੂਨ (ਚੰਗਾਲ)-ਪੰਜਾਬ ਸੂਬੇ ਦੀ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਆਪਣਾ ਇਕ ਵੀ ਵਾਅਦਾ ਪੂਰਾ ਤਾਂ ਕੀ ਕਰਨਾ ਸੀ ਸਗੋਂ ਅਕਾਲੀ-ਭਾਜਪਾ ਸਰਕਾਰ ਸਮੇਂ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਹੀ ਬੰਦ ਕਰ ਦਿੱਤਾ | ਜਿਸ ਨਾਲ ਗ਼ਰੀਬ ਵਰਗ ਦੇ ਲੋਕਾਂ ਵਿਚ ...
ਭਦੌੜ, 24 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 'ਤੇ ਸਮਾਜਿਕ ਸੰਸਥਾਵਾਂ, ਸਮੂਹ ਸਾਂਝ ਕੇਂਦਰਾਂ ਅਤੇ ਪੁਲਿਸ ਵਿਭਾਗ ਵਲੋਂ ਲੋਕਾਂ ਨੂੰ ਨਸ਼ਿਆਂ ਦੇ ਵਿਰੋਧ 'ਚ ਜਾਗਰੂਕ ਕੀਤਾ ਜਾ ਰਿਹਾ ਹੈ | ਥਾਣਾ ਮੁਖੀ ਪ੍ਰਗਟ ਸਿੰਘ ਨੇ ਇਕੱਠ ਨੂੰ ...
ਹੰਡਿਆਇਆ, 24 ਜੂਨ (ਗੁਰਜੀਤ ਸਿੰਘ ਖੱੁਡੀ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਹਵਾ ਸਿੰਘ ਹਨੇਰੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਜੱਸੀ ਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰ ਸਿੰਘ ਖੱੁਡੀ ਦੀ ਅਗਵਾਈ ਵਿਚ ਬਾਬਾ ਜੀਵਨ ਸਿੰਘ ਧਰਮਸ਼ਾਲਾ ...
ਬਰਨਾਲਾ, 24 ਜੂਨ (ਅਸ਼ੋਕ ਭਾਰਤੀ)-ਸਾਂਝਾ ਅਧਿਆਪਕ ਮੋਰਚਾ ਬਰਨਾਲਾ ਦੇ ਆਗੂ ਰਾਜੀਵ ਕੁਮਾਰ, ਨਿਰਮਲ ਚੁਹਾਣਕੇ, ਸੁਰਿੰਦਰ ਕੁਮਾਰ, ਸੁਖਵਿੰਦਰ ਭੰਡਾਰੀ, ਸਿਕੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 27 ਅਪ੍ਰੈਲ ਨੂੰ ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਨਾਲ ...
ਭਦੌੜ, 24 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਉੱਪਰ ਲਾਏ ਗਏ ਟੈਕਸਾਂ ਨੂੰ ਘਟਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੁਆਰਾ 26 ਜੂਨ ਨੂੰ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਲਾਏ ਜਾ ਰਹੇ ਧਰਨੇ ਨੂੰ ਲੈ ਕੇ ਅਕਾਲੀ ਦਲ ਦੇ ...
ਟੱਲੇਵਾਲ, 24 ਜੂਨ (ਸੋਨੀ ਚੀਮਾ)-ਧਰਤੀ ਦੀ ਵਧ ਰਹੀ ਤਪਸ਼ ਅਤੇ ਵਾਤਾਵਰਨ ਦੇ ਗੰਧਲ਼ੇਪਣ ਨੂੰ ਦੇਖਦੇ ਹੋਏ ਪਿੰਡ ਚੀਮਾ ਦੇ ਉੱਦਮੀ ਨੌਜਵਾਨਾਂ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਛਾਂਦਾਰ ਬੂਟੇ ਲਗਾਏ ਗਏ | ਇਸ ਮੌਕੇ ਲਖਵਿੰਦਰ ਸਿੰਘ ਲੱਖੀ ਅਤੇ ਸੁੱਖੀ ਚੀਮਾ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX