ਤਾਜਾ ਖ਼ਬਰਾਂ


ਸ੍ਰੀ ਮੁਕਤਸਰ ਸਾਹਿਬ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲਣ ਕਾਰਨ ਚਿੰਤਾ 'ਚ ਡੁੱਬੇ ਕਿਸਾਨ
. . .  1 minute ago
ਮੰਡੀ ਲੱਖੇਵਾਲੀ, 24 ਜਨਵਰੀ (ਮਿਲਖ ਰਾਜ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਟਿੱਡੀ ਦਲ ਦੇ ਕੀਟ ਮਿਲੇ ਹਨ। ਟਿੱਡੀ ਦਲ ਵਲੋਂ ਫ਼ਸਲਾਂ ਨੂੰ ਨੁਕਸਾਨ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਭਾਰਤ ਦਾ ਪਹਿਲਾ ਖਿਡਾਰੀ (ਰੋਹਿਤ ਸ਼ਰਮਾ) 7 ਦੌੜਾਂ ਬਣਾ ਕੇ ਆਊਟ
. . .  9 minutes ago
ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀ 10ਵੀਂ ਅਤੇ 12ਵੀਂ ਸ਼੍ਰੇਣੀ 'ਚ ਦਾਖ਼ਲੇ ਦੀਆਂ ਮਿਤੀਆਂ 'ਚ ਵਾਧਾ
. . .  20 minutes ago
ਐੱਸ.ਏ.ਐੱਸ ਨਗਰ, 24 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਓਪਨ ਸਕੂਲ ਦੀਆਂ ਅਕਾਦਮਿਕ ਸਾਲ 2019-20 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ 'ਚ ਦਾਖ਼ਲਾ ਨਾ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 204 ਦੌੜਾਂ ਦਾ ਵਿਸ਼ਾਲ ਟੀਚਾ
. . .  27 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 20ਵੇਂ ਓਵਰ 'ਚ ਨਿਊਜ਼ੀਲੈਂਡ 200 ਦੌੜਾਂ ਪਾਰ
. . .  29 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਰਾਸ ਟੇਲਰ ਦੀਆਂ 50 ਦੌੜਾਂ ਪੂਰੀਆਂ
. . .  31 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ 5ਵਾਂ ਖਿਡਾਰੀ ਇੱਕ ਦੌੜ ਬਣਾ ਕੇ ਆਊਟ
. . .  43 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਚੌਥਾ ਖਿਡਾਰੀ (ਵਿਲੀਅਮਸਨ) 51 ਦੌੜਾਂ ਬਣਾ ਕੇ ਆਊਟ
. . .  47 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੇ ਕਪਤਾਨ ਵਿਲੀਅਮਸਨ ਦੀਆਂ 50 ਦੌੜਾਂ ਪੂਰੀਆਂ
. . .  49 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 16 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 165/3
. . .  52 minutes ago
ਨਿਰਭੈਆ ਮਾਮਲਾ : ਦੋਸ਼ੀਆਂ ਦੇ ਵਕੀਲ ਵੱਲੋਂ ਅਦਾਲਤ ਵਿਚ ਫਿਰ ਤੋਂ ਅਪੀਲ ਦਾਇਰ
. . .  53 minutes ago
ਨਵੀਂ ਦਿੱਲੀ, 24 ਜਨਵਰੀ - ਦਿੱਲੀ 'ਚ 2012 ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਨੇ ਫਿਰ ਤੋਂ ਪਟਿਆਲਾ ਹਾਊਸ ਕੋਰਟ 'ਚ ਅਰਜ਼ੀ ਦਾਇਰ ਕੀਤੀ ਹੈ। ਵਕੀਲ...
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਵਲੋਂ ਖ਼ੁਦਕੁਸ਼ੀ
. . .  57 minutes ago
ਮਾਨਸਾ, 24 ਜਨਵਰੀ (ਗੁਰਚੇਤ ਸਿੰਘ ਫੱਤੇਵਾਲੀਆ)- ਜ਼ਿਲ੍ਹੇ ਦੇ ਪਿੰਡ ਕੋਟ ਧਰਮੂ ਦੇ ਇੱਕ ਨੌਜਵਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਤੀਸਰਾ ਖਿਡਾਰੀ ਬਿਨਾਂ ਕੋਈ ਦੌੜ ਬਣਾਏ ਆਊਟ
. . .  about 1 hour ago
ਲੜਕੀ ਨਾਲ ਕਥਿਤ ਸਮੂਹਿਕ ਜਬਰ ਜਨਾਹ
. . .  about 1 hour ago
ਲਖਨਊ, 24 ਜਨਵਰੀ - ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ 'ਚ ਇੱਕ ਲੜਕੀ ਨਾਲ 5 ਲੋਕਾਂ ਵੱਲੋਂ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਦੂਜਾ ਖਿਡਾਰੀ (ਮੁਨਰੋ) 59 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 11ਵੇਂ ਓਵਰ 'ਚ ਨਿਊਜ਼ੀਲੈਂਡ 100 ਦੌੜਾਂ ਪਾਰ
. . .  about 1 hour ago
ਜੇ.ਐਨ.ਯੂ ਹੋਸਟਲ ਮੈਨੂਅਲ ਮਾਮਲਾ : ਦਿੱਲੀ ਹਾਈਕੋਰਟ ਵੱਲੋਂ ਵਿਦਿਆਰਥੀਆਂ ਨੂੰ ਅੰਤਰਿਮ ਰਾਹਤ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 10 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 91/1
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ (ਗਪਟਿਲ) 30 ਦੌੜਾਂ ਬਣਾ ਕੇ ਆਊਟ
. . .  about 1 hour ago
ਮੁਸਲਮਾਨਾਂ ਨੂੰ ਗੁਮਰਾਹ ਰਹੇ ਹਨ ਸਿਮੀ ਅਤੇ ਪੀ.ਐਫ.ਆਈ - ਯੂ.ਪੀ ਮੰਤਰੀ
. . .  about 1 hour ago
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਗੋਬਰ ਤੋਂ ਛੜੇ (ਲੱਕੜੀ) ਬਣਾਉਣ ਵਾਲੀ ਮਸ਼ੀਨ ਕੀਤੀ ਭੇਟ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 52/0
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : 5ਵੇਂ ਓਵਰ 'ਚ ਨਿਊਜ਼ੀਲੈਂਡ ਦੀਆਂ 50 ਦੌੜਾਂ ਪੂਰੀਆਂ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਤੇਜ ਸ਼ੁਰੂਆਤ
. . .  about 1 hour ago
ਰਜਨੀਕਾਂਤ ਦੇ ਬਿਆਨ 'ਤੇ ਬਵਾਲ ਵਿਚਾਲੇ ਤਾਮਿਲਨਾਡੂ 'ਚ ਪੇਰੀਆਰ ਦੀ ਮੂਰਤੀ ਨਾਲ ਭੰਨਤੋੜ
. . .  about 1 hour ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਨਿਊਜ਼ੀਲੈਂਡ ਦੀ ਬੱਲੇਬਾਜ਼ੀ ਸ਼ੁਰੂ
. . .  about 2 hours ago
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ : ਭਾਰਤੀ ਦੂਤਘਰ ਨੇ ਬੀਜਿੰਗ 'ਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਨੂੰ ਕੀਤਾ ਰੱਦ
. . .  about 2 hours ago
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20 : ਟਾਸ ਜਿੱਤ ਕੇ ਭਾਰਤ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਨੇਪਾਲ ਦੇ ਵਿਦੇਸ਼ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ 'ਸਗਰਮਥਾ ਸੰਵਾਦ' ਵਿਚ ਸ਼ਾਮਲ ਹੋਣ ਦਾ ਸੱਦਾ
. . .  about 2 hours ago
ਹੱਤਿਆ ਤੋਂ ਬਾਅਦ ਤੇਲ ਪਾ ਕੇ ਸਾੜੀ ਨੌਜਵਾਨ ਦੀ ਲਾਸ਼
. . .  about 2 hours ago
ਬੰਦ ਸਕੂਲ ਦੇ ਮੋਹਰਿਓਂ ਮਿਲੀ ਨੌਜਵਾਨ ਦੀ ਲਾਸ਼
. . .  about 3 hours ago
ਚੀਨ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ 25 ਲੋਕਾਂ ਦੀ ਮੌਤ
. . .  about 3 hours ago
ਜਾਮੀਆ ਹਿੰਸਾ ਦੇ ਮਾਮਲੇ 'ਚ ਐੱਸ. ਆਈ. ਟੀ. ਨੇ ਹਿਰਾਸਤ 'ਚ ਲਿਆ ਇੱਕ ਵਿਅਕਤੀ
. . .  about 3 hours ago
ਕਪਿਲ ਮਿਸ਼ਰਾ ਦੇ 'ਪਾਕਿਸਤਾਨ' ਵਾਲੇ ਬਿਆਨ 'ਤੇ ਚੋਣ ਕਮਿਸ਼ਨ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਤੋਂ ਮੰਗੀ ਰਿਪੋਰਟ
. . .  1 minute ago
ਗੁਰੂਹਰਸਹਾਏ ਪੁਲਿਸ ਨੇ ਤੜਕੇ ਘਰਾਂ 'ਚ ਛਾਪੇਮਾਰੀ ਕਰਕੇ ਦਬੋਚੇ ਕਈ ਨਸ਼ਾ ਤਸਕਰ
. . .  about 4 hours ago
ਭਾਰਤ-ਨਿਊਜ਼ੀਲੈਂਡ ਵਿਚਾਲੇ ਟੀ-20 ਲੜੀ ਦਾ ਪਹਿਲਾ ਮੈਚ ਅੱਜ
. . .  about 5 hours ago
ਝਾਰਖੰਡ ਦੇ ਲੋਹਰਦਗਾ ਜ਼ਿਲ੍ਹੇ 'ਚ ਲਗਾਈ ਗਈ ਧਾਰਾ 144
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਸੰਤ ਬਾਬਾ ਪਾਲਾ ਸਿੰਘ ਮਹੇਰਨਾਂ ਕਲਾਂ ਵਾਲਿਆਂ ਨੂੰ ਭਾਵ ਭਿੰਨੀਆ ਸ਼ਰਧਾਂਜਲੀਆਂ
. . .  1 day ago
ਬੇਕਾਬੂ ਟੈਂਪੂ ਪਲਟਣ ਨਾਲ ਇਕ ਔਰਤ ਦੀ ਮੌਤ, 4 ਜ਼ਖ਼ਮੀ
. . .  1 day ago
ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
. . .  1 day ago
ਚੇਨਈ ਏਅਰਪੋਰਟ ਤੋਂ 2.75 ਕਿੱਲੋ ਸੋਨਾ ਜ਼ਬਤ
. . .  1 day ago
ਸੋਨੀਆ ਤੇ ਪ੍ਰਿਅੰਕਾ ਵੱਲੋਂ ਸੜਕ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ
. . .  1 day ago
ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  1 day ago
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 day ago
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  1 day ago
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  1 day ago
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  1 day ago
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550

ਸੰਪਾਦਕੀ

ਭਾਰਤ-ਰੂਸ ਮਿੱਤਰਤਾ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਲੋੜ

ਹੁਣੇ-ਹੁਣੇ ਰੂਸ ਦੇ ਸ਼ਹਿਰ ਸੋਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਵਿਚ ਹੋਈ ਗ਼ੈਰ-ਰਸਮੀ ਮਿਲਣੀ ਨਾ ਸਿਰਫ਼ ਭਾਰਤ-ਰੂਸ ਸਬੰਧਾਂ ਵਿਚ ਸਗੋਂ ਸੰਸਾਰ ਦੇ ਇਤਿਹਾਸ ਵਿਚ ਵੀ ਇਕ ਬਹੁਤ ਮਹੱਤਵਪੂਰਨ ਘਟਨਾ ਹੈ, ਕਿਉਂਕਿ ਇਹ ਉਸ ਵੇਲੇ ਹੋਈ ਹੈ ਜਦੋਂ ਕਿ ਸੰਸਾਰ ਬਹੁਤ ਹਿਲਜੁਲ ਅਤੇ ਅਸਥਿਰਤਾ ਵਾਲੀ ਸਥਿਤੀ ਵਿਚੋਂ ਗੁਜ਼ਰ ਰਿਹਾ ਹੈ। ਇਸ ਦਾ ਮੁੱਖ ਕਾਰਨ ਹੈ ਕਿ ਪਿਛਲੀ ਲਗਪਗ ਅੱਧੀ ਸਦੀ ਤੋਂ ਚਲਿਆ ਆ ਰਿਹਾ ਅਮਰੀਕੀ ਯੁੱਗ ਹੁਣ 'ਪੋਸਟ ਅਮਰੀਕਨ ਏਰਾ' ਵਿਚ ਬਦਲ ਗਿਆ ਹੈ ਕਿਉਂਕਿ ਹੁਣ ਅਮਰੀਕਾ ਸੰਸਾਰ ਦੀ ਇਕੋ ਇਕ ਮਹਾਂਸ਼ਕਤੀ ਨਹੀਂ ਰਿਹਾ ਅਤੇ ਰੂਸ ਅਤੇ ਚੀਨ ਦੀ ਰਲਵੀਂ ਸ਼ਕਤੀ ਉਸ ਨਾਲੋਂ ਜ਼ਿਆਦਾ ਹੋ ਗਈ ਹੈ ਪ੍ਰੰਤੂ ਅਮਰੀਕਾ ਇਸ ਸਚਾਈ ਨੂੰ ਮੰਨਣ ਲਈ ਤਿਆਰ ਨਹੀਂ ਹੈ, ਅਮਰੀਕਾ ਦੀ ਸਰਦਾਰੀ ਹੇਠ ਚਲੀ ਆ ਰਹੀ ਇਕ ਧਰੁਵੀ ਸੰਸਾਰਕ ਵਿਵਸਥਾ ਬਹੁਧਰੁਵੀ ਸੰਸਾਰਿਕ ਵਿਵਸਥਾ ਵਿਚ ਬਦਲ ਚੁੱਕੀ ਹੈ। ਭਾਰਤ-ਰੂਸ ਮਿੱਤਰਤਾ ਨੂੰ ਤਕੜਾ ਕਰਨ ਨਾਲ ਅਮਰੀਕਾ ਦਾ ਇਹ ਭਰਮ ਟੁੱਟ ਜਾਏਗਾ ਅਤੇ ਉਹ ਨਵੀਂ ਸੰਸਾਰਕ ਵਿਵਸਥਾ ਦੀ ਸੱਚਾਈ ਨੂੰ ਸਵੀਕਾਰ ਕਰ ਲਏਗਾ ਕਿ ਹੁਣ ਅਮਰੀਕਾ ਵੀ ਨਵੀਂ ਬਹੁਧਰੁਵੀ ਸੰਸਾਰਕ ਵਿਵਸਥਾ ਵਿਚ ਸ਼ਕਤੀ ਦਾ ਇਕ ਕੇਂਦਰ ਹੈ ਪ੍ਰੰਤੂ ਉਹ ਇਸ ਵਿਵਸਥਾ ਦਾ ਅਣਐਲਾਨਿਆ ਬਾਦਸ਼ਾਹ ਨਹੀਂ ਹੈ ਅਤੇ ਨਾ ਹੀ ਹੁਣ ਉਹ ਸੰਸਾਰ ਦਾ ਥਾਣੇਦਾਰ ਹੈ। ਜੇ ਅਮਰੀਕਾ ਇਸ ਸੱਚਾਈ ਨੂੰ ਸਵੀਕਾਰ ਕਰ ਲਏ ਤਾਂ ਇਹ ਸੰਸਾਰ ਅਤੇ ਖ਼ੁਦ ਅਮਰੀਕਾ ਲਈ ਬਹੁਤ ਚੰਗਾ ਹੋਏਗਾ ਕਿਉਂਕਿ ਜੇ ਅਜਿਹਾ ਨਾ ਹੋਇਆ ਤਾਂ ਇਕ ਬਹੁਤ ਹੀ ਭਿਆਨਕ ਅਤੇ ਤਬਾਹਕੁੰਨ ਤੀਸਰੇ ਸੰਸਾਰਕ ਯੁੱਧ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਭਾਰਤ ਸੰਸਾਰ ਵਿਚ ਅਮਨ ਕਾਇਮ ਰੱਖਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਅ ਸਕਦਾ ਹੈ। ਭਾਰਤ ਹੀ ਇਕ ਅਜਿਹਾ ਦੇਸ਼ ਹੈ ਜੋ ਚੀਨ ਦੀ ਮਨੁੱਖੀ ਸ਼ਕਤੀ ਦੇ ਮੁਕਾਬਲੇ ਵਿਚ ਮਨੁੱਖੀ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਇਸ ਲਈ ਜੇਕਰ ਅਮਰੀਕਾ ਇਹ ਸਮਝ ਲਏ ਕਿ ਭਾਰਤ ਉਸ ਦੇ ਰੂਸ ਅਤੇ ਚੀਨ ਦੇ ਗਠਜੋੜ ਦਾ ਟਾਕਰਾ ਕਰਨ ਲਈ ਮਨੁੱਖੀ ਸ਼ਕਤੀ ਨਹੀਂ ਦਏਗਾ ਕਿਉਂਕਿ ਭਾਰਤ ਰੂਸ ਵਿਰੁੱਧ ਤੀਸਰੇ ਸੰਸਾਰਕ ਯੁੱਧ ਵਿਚ ਅਮਰੀਕਾ ਦਾ ਸਾਥ ਨਹੀਂ ਦੇ ਸਕਦਾ ਤਾਂ ਇਸ ਗੱਲ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਕਿ ਅਮਰੀਕਾ ਤੀਸਰਾ ਸੰਸਾਰਕ ਯੁੱਧ ਛੇੜੇ, ਇਸ ਤਰ੍ਹਾਂ ਭਾਰਤ-ਰੂਸ ਮਿੱਤਰਤਾ ਸੰਸਾਰ ਅਮਨ ਕਾਇਮ ਰੱਖਣ ਲਈ ਕੇਂਦਰੀ ਭੂਮਿਕਾ ਨਿਭਾਅ ਸਕਦੀ ਹੈ।
ਦੂਸਰੇ ਸੰਸਾਰਕ ਯੁੱਧ ਤੋਂ ਅਮਰੀਕਾ ਸੰਸਾਰ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਬਣ ਗਿਆ, ਇਸ ਲਈ ਇਸ ਨੂੰ ਅਸੀਂ ਅਮਰੀਕੀ ਯੁੱਧ ਕਹਿ ਸਕਦੇ ਹਾਂ, ਇਹ ਸਥਿਤੀ ਉਸ ਵੇਲੇ ਤੱਕ ਬਣੀ ਰਹੀ ਜਦੋਂ ਰੂਸ ਦੇ ਪ੍ਰਧਾਨ ਪੁਤਿਨ ਨੇ ਚੀਨ ਨਾਲ ਗਠਜੋੜ ਕਰ ਲਿਆ। ਅਮਰੀਕੀ ਯੁੱਧ ਲਗਪਗ 50 ਸਾਲ ਦੇ ਸਮੇਂ ਨੂੰ ਕਿਹਾ ਜਾ ਸਕਦਾ ਹੈ। ਇਸ ਵਿਚੋਂ ਵੀ ਸਿਰਫ਼ 10 ਸਾਲ ਅਰਥਾਤ ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਦਾ ਸਮਾਂ ਹੀ ਅਮਰੀਕਾ ਦੀ ਮੁਕੰਮਲ ਚੌਧਰ ਦਾ ਸਮਾਂ ਕਿਹਾ ਜਾ ਸਕਦਾ ਹੈ, ਜਿਸ ਸਮੇਂ ਵਿਚ ਅਮਰੀਕਾ ਸੰਸਾਰ ਦੀ ਇਕੋ-ਇਕ ਮਹਾਂਸ਼ਕਤੀ ਸੀ ਅਤੇ ਉਹ ਲਗਪਗ ਸਾਰੇ ਸੰਸਾਰ 'ਤੇ ਆਪਣੀ ਮਨਮਾਨੀ ਕਰ ਸਕਦਾ ਸੀ। ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਅਤੇ ਉਸ ਦੇ ਸਾਥੀ ਅਮਰੀਕਾ ਤੇ ਉਸ ਦੇ ਸਾਥੀਆਂ ਨੂੰ ਚੁਣੌਤੀ ਦੇਣ ਦੀ ਸਥਿਤੀ ਵਿਚ ਸਨ, ਇਸ ਲਈ ਉਸ ਸਮੇਂ ਦੇ ਸੰਸਾਰ ਨੂੰ ਦੋ ਧਰੁਵੀ ਸੰਸਾਰ ਜਾਂ 'ਬਾਈਪੋਲਰ ਵਰਲਡ' ਕਿਹਾ ਜਾ ਸਕਦਾ ਹੈ। ਰੂਸ ਅਤੇ ਚੀਨ ਦੇ ਗਠਜੋੜ ਨੇ ਅਮਰੀਕੀ ਯੁੱਗ ਨੂੰ ਖ਼ਤਮ ਕਰ ਕੇ ਸੰਸਾਰ ਨੂੰ 'ਪੋਸਟ ਅਮਰੀਕਨ ਏਰਾ' (ਅਮਰੀਕੀ ਯੁੱਗ ਤੋਂ ਬਾਅਦ) ਅਤੇ ਇਕ ਧਰੁਵੀ ਸੰਸਾਰਕ ਵਿਵਸਥਾ ਨੂੰ ਬਹੁਧਰੁਵੀ ਸੰਸਾਰਿਕ ਵਿਵਸਥਾ ਵਿਚ ਬਦਲ ਦਿੱਤਾ। ਭਾਰਤ ਅਤੇ ਰੂਸ ਦੇ ਸਬੰਧ ਇਨ੍ਹਾਂ ਸਭ ਵਿਵਸਥਾਵਾਂ ਵਿਚ ਬਦਲਦੇ ਰਹੇ। ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਪਹਿਲਾਂ ਰੂਸ ਅਤੇ ਭਾਰਤ ਦੇ ਸਬੰਧ ਬਹੁਤ ਨੇੜਲੇ ਸਨ। ਇਸ ਸਮੇਂ ਵਿਚ ਸੰਯੁਕਤ ਰਾਸ਼ਟਰ ਵਿਚ ਵੋਟਾਂ ਪਾਉਣ ਤੋਂ ਹੀ ਭਾਰਤ ਅਤੇ ਰੂਸ ਦੀ ਮਿੱਤਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। 90 ਫ਼ੀਸਦੀ ਤੋਂ ਵੱਧ ਸਮਾਂ ਦੋਵਾਂ ਦੇਸ਼ਾਂ ਨੇ ਇਕੋ ਪਾਸੇ ਵੋਟ ਪਾਈ। ਇਹ ਸਬੰਧ 1970 ਵਿਚ ਸਿਖਰ 'ਤੇ ਪਹੁੰਚ ਗਏ, ਜਦੋਂਕਿ ਭਾਰਤ-ਰੂਸ ਮਿੱਤਰਤਾ ਸੰਧੀ ਹੋਈ। ਅਫ਼ਗਾਨਿਸਤਾਨ ਵਿਚ ਹਾਰ ਸੋਵੀਅਤ ਯੂਨੀਅਨ ਦੇ ਢਹਿ ਜਾਣ ਦਾ ਇਕ ਵੱਡਾ ਕਾਰਨ ਬਣੀ, ਸੋਵੀਅਤ ਯੂਨੀਅਨ ਦੇ ਢਹਿ ਜਾਣ ਤੋਂ ਬਾਅਦ ਭਾਰਤ ਅਮਲੀ ਤੌਰ 'ਤੇ ਅਮਰੀਕੀ ਕੈਂਪ ਵਿਚ ਚਲਾ ਗਿਆ, ਜਦੋਂ ਪੁਤਿਨ ਨੇ ਚੀਨ ਨਾਲ ਗਠਜੋੜ ਕਰ ਕੇ ਅਮਰੀਕੀ ਯੁੱਗ ਦਾ ਅੰਤ ਕਰ ਦਿੱਤਾ ਤਾਂ ਭਾਰਤ ਨੇ ਫਿਰ ਰੂਸ ਨਾਲ ਆਪਣੀ ਰਵਾਇਤੀ ਮਿੱਤਰਤਾ ਬਹਾਲ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ, ਇਸੇ ਸਿਲਸਿਲੇ ਵਿਚ ਪੁਤਿਨ 2000 ਵਿਚ ਭਾਰਤ ਆਏ ਅਤੇ ਫਿਰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ 2001 ਵਿਚ ਰੂਸ ਗਏ।
ਭਾਵੇਂ ਸੱਚ ਤਾਂ ਇਹ ਹੈ ਕਿ ਪੁਤਿਨ ਨੇ ਪ੍ਰਧਾਨ ਬਣਦਿਆਂ ਹੀ ਚੀਨ ਨਾਲ ਗਠਜੋੜ ਕਰ ਕੇ (2000 ਵਿਚ) ਅਮਰੀਕੀ ਯੁੱਗ ਦਾ ਅੰਤ ਕਰ ਦਿੱਤਾ ਸੀ ਪ੍ਰੰਤੂ ਇਸ ਸੱਚਾਈ ਨੂੰ ਸਪੱਸ਼ਟ ਅਤੇ ਪ੍ਰਗਟ ਹੋਣ ਵਿਚ ਕਾਫ਼ੀ ਸਮਾਂ ਲੱਗਾ। ਦੂਜੀ ਗੱਲ ਇਹ ਹੈ ਕਿ ਇਤਿਹਾਸ ਵਿਚ ਇਕ ਯੁੱਗ ਦਾ ਅੰਤ ਦੂਜੇ ਯੁੱਗ ਦੀ ਸ਼ੁਰੂਆਤ ਇਕਦਮ ਨਹੀਂ ਹੁੰਦੀ ਸਗੋਂ ਕਾਫ਼ੀ ਸਮਾਂ ਇਹ ਦੋਵੇਂ ਯੁੱਗ ਨਾਲ-ਨਾਲ ਵੀ ਚੱਲਦੇ ਹਨ ਅਤੇ ਤਬਦੀਲੀ ਬਹੁਤ ਹੌਲੀ-ਹੌਲੀ ਹੁੰਦੀ ਹੈ ਜੋ ਕਿ ਕਈ ਵਾਰੀ ਮਹਿਸੂਸ ਕਰਨੀ ਵੀ ਔਖੀ ਹੁੰਦੀ ਹੈ। ਪ੍ਰੰਤੂ ਹੁਣ ਤਬਦੀਲੀ ਲਗਪਗ ਸਾਰੇ ਸੰਸਾਰ ਨੂੰ ਮਹਿਸੂਸ ਹੋਣ ਲੱਗ ਪਈ ਹੈ। ਅਮਰੀਕਾ ਨੇ ਵੀ ਰੂਸ ਅਤੇ ਚੀਨ ਦਾ ਗਠਜੋੜ ਬਣਨ ਤੋਂ ਬਾਅਦ ਆਪਣੇ ਪੈਂਤੜੇ ਬਦਲੇ ਪ੍ਰੰਤੂ ਉਸ ਨੂੰ ਸਫ਼ਲਤਾ ਨਹੀਂ ਮਿਲੀ। ਪਹਿਲਾਂ ਅਮਰੀਕਾ ਨੇ ਅਮਰੀਕਾ, ਇਜ਼ਰਾਈਲ ਅਤੇ ਭਾਰਤ ਦਾ ਯੁੱਗ ਬਣਾਉਣ ਦਾ ਯਤਨ ਕੀਤਾ ਅਤੇ ਫਿਰ ਅਮਰੀਕਾ, ਜਾਪਾਨ, ਆਸਟ੍ਰੇਲੀਆ ਤੇ ਭਾਰਤ ਦਾ ਚਹੁਪੱਖੀ ਗਠਜੋੜ ਬਣਾਉਣ ਦਾ ਯਤਨ ਕੀਤਾ ਪ੍ਰੰਤੂ ਅਮਰੀਕਾ ਦੀਆਂ ਇਹ ਦੋਵੇਂ ਚਾਲਾਂ ਹੀ ਅਸਫਲ ਹੋ ਗਈਆਂ। ਭਾਵੇਂ ਕਿ ਭਾਰਤ ਚੀਨ ਨੂੰ ਆਪਣਾ ਵਿਰੋਧੀ ਸਮਝਦਾ ਸੀ ਪ੍ਰੰਤੂ ਉਹ ਆਪਣੇ ਸਮੇਂ ਨਾਲ ਪਰਖੇ ਹੋਏ ਮਿੱਤਰ ਰੂਸ ਵਿਰੁੱਧ ਕਿਸੇ ਵੀ ਨੀਤੀ ਦਾ ਹਿੱਸਾ ਬਣਨਾ ਨਹੀਂ ਚਾਹੁੰਦਾ ਸੀ। ਭਾਰਤ ਭਾਵੇਂ ਅਮਰੀਕਾ ਵੱਲ ਝੁਕ ਗਿਆ ਸੀ ਪ੍ਰੰਤੂ ਉਹ ਇਸ ਗੱਲ ਤੋਂ ਕਦੇ ਵੀ ਮੁਨਕਰ ਨਹੀਂ ਹੋਇਆ ਕਿ ਰੂਸ ਉਸ ਦਾ ਸਭ ਤੋਂ ਵੱਧ ਭਰੋਸੇਯੋਗ ਮਿੱਤਰ ਹੈ। ਭਾਰਤ ਇਕ ਧਰੁਵੀ ਸੰਸਾਰ ਦੀ ਥਾਂ ਬਹੁਧਰੁਵੀ ਸੰਸਾਰ ਨੂੰ ਆਪਣੇ ਹਿਤਾਂ ਦੇ ਜ਼ਿਆਦਾ ਅਨੁਕੂਲ ਸਮਝਦਾ ਹੈ ਅਤੇ ਭਾਰਤ ਅਜਿਹਾ ਸਮਲਿਤ ਸੰਸਾਰੀਕਰਨ ਚਾਹੁੰਦਾ ਹੈ ਜਿਸ ਵਿਚ ਸਾਰੇ ਦੇਸ਼ ਬਰਾਬਰ ਦੇ ਭਾਈਵਾਲ ਹੋਣ। ਇਸ ਦੁਵਿਧਾ ਵਿਚੋਂ ਨਿਕਲਣ ਲਈ ਭਾਰਤ ਲਈ ਇਕ ਰਾਹ ਇਹ ਹੈ ਕਿ ਉਹ ਇਸ ਨਵੇਂ ਯੁੱਗ ਵਿਚ ਰੂਸ ਨਾਲ ਆਪਣੀ ਰਵਾਇਤੀ ਮਿੱਤਰਤਾ ਨੂੰ ਬਹਾਲ ਕਰੇ ਅਤੇ ਉਸ ਨੂੰ ਹੋਰ ਤਕੜਾ ਕਰੇ। ਇਸ ਤਰ੍ਹਾਂ ਉਹ ਰੂਸ ਅਤੇ ਚੀਨ ਨਾਲ ਮਿਲ ਕੇ ਨਵੀਆਂ ਸੰਭਾਵਨਾਵਾਂ ਅਤੇ ਮੌਕਿਆਂ ਦਾ ਲਾਹਾ ਵੀ ਲੈ ਸਕਦਾ ਹੈ ਅਤੇ ਰੂਸ ਨਾਲ ਉਸ ਦਾ ਮਜ਼ਬੂਤ ਰਿਸ਼ਤਾ ਉਸ ਨੂੰ ਚੀਨ ਨਾਲ ਨਜਿੱਠਣ ਵਿਚ ਵੀ ਸਹਾਈ ਹੋ ਸਕਦਾ ਹੈ। ਭਾਰਤ ਅਤੇ ਰੂਸ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਲਈ ਕੁਝ ਗੱਲਾਂ ਸਹਾਈ ਹੋ ਸਕਦੀਆਂ ਹਨ। ਪਹਿਲੀ ਕਿ ਭਾਰਤ ਅਤੇ ਰੂਸ ਵਿਚ ਵਪਾਰ ਵਧਾਇਆ ਜਾਏ। ਇਸ ਵੇਲੇ ਰੂਸ ਅਤੇ ਚੀਨ ਵਿਚ ਵਪਾਰ ਭਾਰਤ ਅਤੇ ਰੂਸ ਵਿਚ ਵਪਾਰ ਨਾਲੋਂ ਕਈ ਗੁਣਾ ਜ਼ਿਆਦਾ ਹੈ। ਦੂਜੀ ਕਿ ਵਪਾਰ ਅਮਰੀਕੀ ਡਾਲਰ ਦੀ ਬਜਾਏ ਰੂਬਲ ਅਤੇ ਰੁਪਏ ਵਿਚ ਹੋਏ। ਇਸ ਨਾਲ ਡਾਲਰ ਦੀ ਸੰਸਾਰ ਵਿਚ ਅਜ਼ਾਰੇਦਾਰੀ ਟੁੱਟੇਗੀ, ਜਿਸ ਦਾ ਲਾਭ ਦੂਜੀਆਂ ਕਰੰਸੀਆਂ ਨੂੰ ਮਿਲਣਾ ਨਿਸਚਿਤ ਹੈ। ਤੀਜੀ ਭਾਰਤ ਰੂਸ ਨੂੰ ਹੀ ਆਪਣੀ ਫ਼ੌਜ ਲਈ ਆਧੁਨਿਕ ਅਤੇ ਸਭ ਤੋਂ ਵਧੀਆ ਹਥਿਆਰਾਂ ਦਾ ਭਰੋਸੇਯੋਗ ਸਰੋਤ ਸਮਝੇ, ਉਦਾਹਰਨ ਵਜੋਂ ਰੂਸ ਭਾਰਤ ਨੂੰ ਐਸ-400 ਮਿਜ਼ਾਈਲਾਂ ਉਪਲਬਧ ਕਰਵਾ ਸਕਦਾ ਹੈ ਪ੍ਰੰਤੂ ਅਮਰੀਕਾ ਕਦੇ ਵੀ ਆਪਣੇ ਸਭ ਤੋਂ ਆਧੁਨਿਕ ਅਤੇ ਵਧੀਆ ਹਥਿਆਰ ਭਾਰਤ ਨੂੰ ਉਪਲਬੱਧ ਕਰਵਾਉਣ ਵਿਚ ਸੁਖਾਲਾ ਮਹਿਸੂਸ ਨਹੀਂ ਕਰੇਗਾ। ਚੌਥੀ, ਹਥਿਆਰਾਂ ਦੀ ਤਰ੍ਹਾਂ ਹੀ ਰੂਸ ਆਪਣੀ ਸਭ ਤੋਂ ਆਧੁਨਿਕ ਅਤੇ ਵਿਕਸਿਤ ਪ੍ਰਮਾਣੂ ਤਕਨੀਕ ਭਾਰਤ ਨੂੰ ਉਪਲਬੱਧ ਕਰਵਾਉਣ ਵਿਚ ਨਹੀਂ ਝਿਜਕੇਗਾ, ਜਦੋਂਕਿ ਅਮਰੀਕਾ ਅਜਿਹਾ ਨਹੀਂ ਕਰੇਗਾ। ਭਾਰਤ ਅਤੇ ਰੂਸ ਨੂੰ ਕੁਡਨਕੁਲਮ ਪ੍ਰਮਾਣੂ ਸੰਸਥਾ ਦਾ ਵਿਸਥਾਰ ਕਰਨਾ ਚਾਹੀਦਾ ਹੈ। ਭਾਰਤ ਅਤੇ ਰੂਸ ਦਾ ਰਿਸ਼ਤਾ ਬਹੁਪੱਖੀ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ।*

ਸੂਝ ਦੇ ਰਾਹ ਤੁਰਨਾ ਹੀ 'ਮਨੁੱਖ' ਹੋਣ ਦਾ ਪ੍ਰਮਾਣ ਹੈ

ਸੋਚਣ ਤੇ ਵਿਚਾਰਨ ਦੀ, ਕੁਦਰਤ ਵਲੋਂ ਬਖਸ਼ੀ ਅਦਭੁੱਤ ਸ਼ਕਤੀ ਕਾਰਨ ਹੀ ਮਨੁੱਖ ਆਪਣੇ ਆਪ ਨੂੰ ਇਸ ਧਰਤੀ ਦਾ 'ਬਾਦਸ਼ਾਹ' ਕਹਾਉਂਦਾ ਹੈ। ਇਹ ਵੱਖਰੀ ਗੱਲ ਹੈ ਕਿ ਮਨੁੱਖ ਆਪਣੀ ਸੂਝ ਦਾ ਉਸ ਤਰ੍ਹਾਂ ਦਾ ਪ੍ਰਗਟਾਵਾ ਨਹੀਂ ਕਰਦਾ, ਜਿਸ ਤਰ੍ਹਾਂ ਦੀ ਇਸ ਤੋਂ ਉਮੀਦ ਕੀਤੀ ਜਾਂਦੀ ਹੈ। ...

ਪੂਰੀ ਖ਼ਬਰ »

ਨਵੀਂ ਖੇਤੀ ਨੀਤੀ ਤੋਂ ਕਿਸਾਨੀ ਲਈ ਹਾਂ-ਪੱਖੀ ਉਮੀਦਾਂ

ਖੇਤੀਬਾੜੀ ਵਿਚ ਪੰਜਾਬ ਭਾਰਤ ਦਾ ਸਭ ਤੋਂ ਵਿਕਸਤ ਸੂਬਾ ਹੈ। ਇਕ ਇਹ ਹੀ ਇਕੱਲਾ ਸੂਬਾ ਹੈ ਜਿਸ ਦੇ ਹਰ ਖੇਤਰ 'ਤੇ ਖੇਤੀ ਕੀਤੀ ਜਾ ਸਕਦੀ ਹੈ ਅਤੇ ਜਿਸ ਦੇ 99 ਫ਼ੀਸਦੀ ਖੇਤਰ ਨੂੰ ਲਗਾਤਾਰ ਸਿੰਚਾਈ ਸਹੂਲਤਾਂ ਪ੍ਰਾਪਤ ਹਨ। ਇਸ ਵਕਤ ਫ਼ਸਲ ਘਣਤਾ 205 ਫ਼ੀਸਦੀ 'ਤੇ ਪਹੁੰਚ ਗਈ ਹੈ, ਜਿਸ ...

ਪੂਰੀ ਖ਼ਬਰ »

ਵਣ ਵਿਭਾਗ ਦੀ ਸਹੀ ਕਾਰਵਾਈ

ਵਣ ਵਿਭਾਗ ਵਲੋਂ ਪੰਜਾਬ ਵਿਚ ਚੱਲ ਰਹੀਆਂ ਵੱਖ-ਵੱਖ ਸੜਕੀ ਯੋਜਨਾਵਾਂ 'ਤੇ ਕੰਮਕਾਜ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਵੱਢੇ ਜਾਣ ਵਾਲੇ ਦਰੱਖ਼ਤਾਂ ਸਬੰਧੀ ਸਖ਼ਤ ਰਵੱਈਆ ਅਪਣਾਏ ਜਾਣ ਨਾਲ ਸੂਬੇ ਵਿਚ ਨਵੇਂ ਪੌਦੇ ਲਗਾਉਣ ਸਬੰਧੀ ਇਕ ਨਵੀਂ ਲਹਿਰ ਪੈਦਾ ਹੋਣ ਦੀ ਸੰਭਾਵਨਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX