ਤਾਜਾ ਖ਼ਬਰਾਂ


ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਜਲੰਧਰ 23 ਅਕਤੂਬਰ (ਐਮ.ਐਸ. ਲੋਹੀਆਂ) - ਪੰਜਾਬ ਵਿਚੋਂ ਗੈਂਗਸਟਰ ਸਭਿਆਚਾਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਰਾਖੀ ਕਰਦਿਆਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਜੱਗੂ ਭਗਵਾਨਪੁਰ ਗਿਰੋਹ ਦੇ ਖਤਰਨਾਕ ਗੈਂਗਸਟਰ ਹਰਮਿੰਦਰ...
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਰੂੜੇਕੇ ਕਲਾਂ 23 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਮਲਕੀਅਤ ਵਾਲੀਆਂ ਜਾਂ ਕਮੇਟੀ ਦੇ ਪ੍ਰਬੰਧ ਹੇਠ ਜ਼ਮੀਨਾਂ ਜਿੱਥੇ ਵੀ ਮੌਜੂਦ ਹਨ। ਜਿਸ ਵਿਚ ਕਿ ਝੋਨੇ ਦੀ ਫ਼ਸਲ ਦੀ ਕਾਸ਼ਤ ਕੀਤੀ ਹੋਈ ਹੈ। ਝੋਨੇ ਦੀ ਪਰਾਲੀ ਨੂੰ ਅੱਗ...
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਪਟਿਆਲਾ, 23 ਅਕਤੂਬਰ (ਅਮਨਦੀਪ ਸਿੰਘ)- 'ਸਰਬੱਤ ਦਾ ਭਲਾ' ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਤੇ ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ-ਦਿਲੀ ਕਾਰਨ ਪੂਰੀ ਦੁਨੀਆ ਅੰਦਰ...
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਜਲੰਧਰ, 23 ਅਕਤੂਬਰ- ਥਾਣਾ ਫਿਲੌਰ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 3 ਪਿਸਤੌਲ, 5 ਰੋਂਦ, 2 ਮੈਗਜ਼ੀਨ ਅਤੇ...
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕੇਂਦਰੀ ਕੈਬਨਿਟ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ 'ਚ ਸਰਕਾਰ ਨੇ ਰਬੀ ਸੀਜ਼ਨ ਦੀਆਂ ਫ਼ਸਲਾਂ...
ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦਿੱਲੀ ਦੀਆਂ ਅਣ-ਅਧਿਕਾਰਿਤ ਕਾਲੋਨੀਆਂ ਹੋਣਗੀਆਂ ਨਿਯਮਿਤ
. . .  1 day ago
ਨਵੀਂ ਦਿੱਲੀ, 23 ਅਕਤੂਬਰ ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਅੱਜ ਦਿੱਲੀ 'ਚ ਅਣ-ਅਧਿਕਾਰਿਤ ਕਾਲੋਨੀਆਂ ਨੂੰ ਨਿਯਮਿਤ ਕਰਨ...
550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਲਈ ਰੇਲ ਗੱਡੀਆਂ ਦੀ ਸੂਚੀ ਜਾਰੀ
. . .  1 day ago
ਨਵਾਂਸ਼ਹਿਰ, 23 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸੁਲਤਾਨਪੁਰ ਲੋਧੀ/ਲੋਹੀਆਂ ਖ਼ਾਸ ਅਤੇ ਹੋਰ ਰੇਲਵੇ...
ਗੜ੍ਹਸ਼ੰਕਰ ਵਿਖੇ ਸ਼੍ਰੋਮਣੀ ਕਮੇਟੀ ਕਾਲਜਾਂ ਦੇ 16ਵੇਂ ਖ਼ਾਲਸਾਈ ਖੇਡ ਉਤਸਵ ਦਾ ਸ਼ਾਨਦਾਰ ਆਗਾਜ਼
. . .  1 day ago
ਗੜ੍ਹਸ਼ੰਕਰ, 23 ਅਕਤੂਬਰ (ਧਾਲੀਵਾਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਉਚੇਰੀ ਸਿੱਖਿਆ ਕਾਲਜਾਂ ਦਾ 16ਵਾਂ ਖ਼ਾਲਸਾਈ ਖੇਡ ਉਤਸਵ ਸਥਾਨਕ ਬੱਬਰ ਅਕਾਲੀ ਮੈਮੋਰੀਅਲ...
ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਕੀਤੀ ਜਾਵੇਗੀ ਬੈਠਕ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ 25 ਅਕਤੂਬਰ ਨੂੰ ਐੱਨ. ਆਰ. ਸੀ. ਦੇ ਮੁੱਦੇ 'ਤੇ...
ਸੁਲਤਾਨਵਿੰਡ 'ਚ ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ
. . .  1 day ago
ਸੁਲਤਾਨਵਿੰਡ, 23 ਅਕਤੂਬਰ (ਗੁਰਨਾਮ ਸਿੰਘ ਬੁੱਟਰ)- ਅੰਮ੍ਰਿਤਸਰ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ 'ਚ ਨਸ਼ਿਆਂ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ...
ਤਲਵੰਡੀ ਸਾਬੋ 'ਚ ਲੁਟੇਰਿਆ ਵਲੋਂ 17 ਲੱਖ ਰੁਪਏ ਦੀ ਲੁੱਟ
. . .  1 day ago
ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਸਥਾਨਕ ਨੱਤ ਰੋਡ 'ਤੇ ਸਥਿਤ ਇੱਕ ਫਾਈਨੈਂਸ ਕੰਪਨੀ ਦੇ ਦਫ਼ਤਰ 'ਚੋਂ ਬੈਂਕ 'ਚ ਪੈਸੇ ਜਮਾ ਕਰਾਉਣ ਜਾ ਰਹੇ ਕੰਪਨੀ ਦੇ...
ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ ਮਿਲੀ ਜ਼ਮਾਨਤ
. . .  1 day ago
ਨਵੀਂ ਦਿੱਲੀ, 23 ਅਕਤੂਬਰ- ਮਨੀ ਲਾਂਡਰਿੰਗ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਕਾਂਗਰਸ ਨੇਤਾ ਡੀ. ਕੇ. ਸ਼ਿਵਕੁਮਾਰ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇ ਦਿੱਤੀ...
ਪੰਜਾਬ ਹੋਮਗਾਰਡ ਦਾ ਮੁਲਾਜ਼ਮ ਹੋਇਆ ਠੱਗੀ ਦਾ ਸ਼ਿਕਾਰ
. . .  1 day ago
ਇੰਗਲੈਂਡ 'ਚ ਟਰੱਕ 'ਚੋਂ ਮਿਲੀਆਂ 39 ਲੋਕਾਂ ਦੀਆਂ ਲਾਸ਼ਾਂ
. . .  1 day ago
ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ. ਦੇ ਪ੍ਰਧਾਨ ਵਜੋਂ ਸੰਭਾਲਿਆ ਅਹੁਦਾ
. . .  1 day ago
ਸਰਕਾਰ ਨੇ ਤੁਰਕੀ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ
. . .  1 day ago
ਲੁਧਿਆਣਾ 'ਚ ਵਿਦਿਆਰਥਣ ਨੇ ਸਕੂਲ ਦੀ ਪੰਜਵੀਂ ਮੰਜ਼ਲ ਤੋਂ ਮਾਰੀ ਛਾਲ
. . .  1 day ago
ਅਬੋਹਰ 'ਚ ਲਾਪਤਾ ਹੋਏ 14 ਸਾਲਾ ਲੜਕੇ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਬਾਬਾ ਬਲਜੀਤ ਸਿੰਘ ਦਾਦੂਵਾਲ ਗ੍ਰਿਫ਼ਤਾਰ
. . .  1 day ago
ਸਿਧਰਾਮਈਆ ਵਲੋਂ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  1 day ago
ਝਾਰਖੰਡ 'ਚ ਵਿਰੋਧੀ ਧਿਰਾਂ ਦੇ 6 ਵਿਧਾਇਕਾਂ ਨੇ ਫੜਿਆ ਭਾਜਪਾ ਦਾ 'ਪੱਲਾ'
. . .  1 day ago
ਡੀ. ਜੀ. ਪੀ. ਦਿਲਬਾਗ ਸਿੰਘ ਨੇ ਦੱਸਿਆ- ਤਰਾਲ ਮੁਠਭੇੜ 'ਚ ਮਾਰਿਆ ਗਿਆ ਏ.ਜੀ.ਯੂ.ਐੱਚ. ਦਾ ਕਮਾਂਡਰ ਲਲਹਾਰੀ
. . .  1 day ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਨੇ ਦਿੱਲੀ ਹਾਈਕੋਰਟ 'ਚ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਸੌਰਵ ਗਾਂਗੁਲੀ ਬਣੇ ਬੀ. ਸੀ. ਸੀ. ਆਈ. ਦੇ ਪ੍ਰਧਾਨ
. . .  1 day ago
ਬੀ. ਸੀ. ਸੀ. ਆਈ. ਦੀ ਬੈਠਕ ਸ਼ੁਰੂ, ਗਾਂਗੁਲੀ ਅੱਜ ਬਣਨਗੇ ਪ੍ਰਧਾਨ
. . .  1 day ago
ਕੇਰਲ ਦੀ ਅਦਾਲਤ ਵਲੋਂ ਫਰੈਂਕੋ ਮੁਲੱਕਲ ਤਲਬ
. . .  1 day ago
ਜੇਲ੍ਹ 'ਚ ਬੰਦ ਹਵਾਲਾਤੀ ਦੀ ਭੇਦਭਰੇ ਹਾਲਾਤ 'ਚ ਮੌਤ
. . .  1 day ago
ਪਾਕਿ ਵਲੋਂ ਦਰਿਆਈ ਪਾਣੀ ਰਾਹੀਂ ਭਾਰਤ 'ਚ ਭੇਜੀ ਗਈ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  1 day ago
ਪੰਜਾਬ ਦੇ ਪਹਿਲੇ ਪਰਾਲੀ ਬੈਂਕ ਲਈ ਖੇਤਾਂ 'ਚੋਂ ਪਰਾਲੀ ਇਕੱਠੀ ਕਰਨ ਦਾ ਕੰਮ ਸ਼ੁਰੂ
. . .  1 day ago
ਮਾਰੇ ਗਏ ਤਿੰਨ ਅੱਤਵਾਦੀਆਂ ਦੀ ਹੋਈ ਪਹਿਚਾਣ
. . .  1 day ago
ਸੋਨੀਆ ਗਾਂਧੀ ਨੇ ਤਿਹਾੜ ਜੇਲ੍ਹ 'ਚ ਬੰਦ ਡੀ.ਕੇ ਸ਼ਿਵ ਕੁਮਾਰ ਨਾਲ ਕੀਤੀ ਮੁਲਾਕਾਤ
. . .  1 day ago
ਸਰਹੱਦ ਤੋਂ 25 ਕਰੋੜ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਆਂਧਰਾ ਪ੍ਰਦੇਸ਼ 'ਚ ਤਿੰਨ ਦਿਨ ਭਾਰੀ ਮੀਂਹ ਦੀ ਚੇਤਾਵਨੀ
. . .  1 day ago
ਸੋਨੀਆ ਗਾਂਧੀ ਅੱਜ ਜੇਲ੍ਹ 'ਚ ਕਰਨਗੇ ਕਾਂਗਰਸੀ ਆਗੂ ਡੀ.ਕੇ ਸ਼ਿਵ ਕੁਮਾਰ ਨਾਲ ਮੁਲਾਕਾਤ
. . .  1 day ago
ਘੁਸਪੈਠੀਆ ਲਈ ਬੰਗਾਲ 'ਚ ਨਜ਼ਰਬੰਦੀ ਕੇਂਦਰ ਬਣਾਉਣ ਇਜਾਜ਼ਤ ਨਹੀ - ਮਮਤਾ
. . .  1 day ago
ਈ.ਵੀ.ਐੱਮ ਨਾਲ ਹੋ ਸਕਦੀ ਹੈ ਛੇੜਛਾੜ, ਮਹਾਰਾਸ਼ਟਰ ਕਾਂਗਰਸ ਪ੍ਰਧਾਨ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
. . .  1 day ago
700 ਕਿੱਲੋ ਪਟਾਕਿਆਂ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਅੱਜ ਦਾ ਵਿਚਾਰ
. . .  1 day ago
ਨਵੀਂ ਦਿੱਲੀ : ਕਮਲੇਸ਼ ਤਿਵਾੜੀ ਹੱਤਿਆ ਕਾਂਡ ਦੇ ਦੋਵੇਂ ਦੋਸ਼ੀ ਗੁਜਰਾਤ ਏ ਟੀ ਐੱਸ ਨੇ ਫੜੇ
. . .  2 days ago
ਗੁਰਦੁਆਰਾ ਸਾਹਿਬ ਦੇ ਮਾਡਲ ਨਾਲ ਸਜਾਈ ਬੇੜੀ ਨੂੰ ਦੇਖਣ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ
. . .  2 days ago
ਬਾਲੀਵੁੱਡ ਗਾਇਕ ਸਵ.ਲਾਭ ਜੰਜੂਆ ਦੇ ਪਿਤਾ ਦਾ ਦੇਹਾਂਤ
. . .  2 days ago
ਮਾਨਸਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ 10 ਹਜ਼ਾਰ ਲੀਟਰ ਲਾਹਣ ਫੜੀ
. . .  2 days ago
ਕੈਨੇਡਾ ਵਿਚ ਰੂਬੀ ਸਹੋਤਾ ਦੇ ਮੈਂਬਰ ਪਾਰਲੀਮੈਂਟ ਬਣਨ ਤੇ ਖ਼ੁਸ਼ੀ ਵਿਚ ਲੱਡੂ ਵੰਡੇ
. . .  2 days ago
ਅਮਰੀਕ ਸਿੰਘ ਸਿੱਧੂ ਬਣੇ ਪੀ.ਏ.ਡੀ.ਬੀ ਗੁਰੂਹਰਸਹਾਏ ਦੇ ਚੇਅਰਮੈਨ
. . .  2 days ago
ਬੰਗਾ 'ਚ ਲੁਟੇਰੇ ਡੇਢ ਲੱਖ ਰੁਪਏ ਦੀ ਰਾਸ਼ੀ ਲੁੱਟ ਕੇ ਹੋਏ ਫ਼ਰਾਰ
. . .  2 days ago
ਗੜ੍ਹਸ਼ੰਕਰ ਵਿਖੇ ਕੱਲ੍ਹ ਤੋਂ ਸ਼ੁਰੂ ਹੋਵੇਗਾ 16ਵਾਂ ਖ਼ਾਲਸਾਈ ਖੇਡ ਉਤਸਵ
. . .  2 days ago
ਪੰਜਾਬ ਦੇ ਅੰਦਰ ਜਾਅਲੀ ਡਿਗਰੀਆਂ 'ਤੇ ਕੀਤੀ ਜਾ ਰਹੀ ਪ੍ਰੈਕਟਿਸ : ਸਿਵਲ ਸਰਜਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550

ਜਲੰਧਰ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਜਲੰਧਰ, 24 ਜੂਨ (ਹਰਵਿੰਦਰ ਸਿੰਘ ਫੁੱਲ)-ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਤੋਂ ਸਵੇਰੇ ਅੰਮਿ੍ਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਆਰੰਭ ਹੋ ਕੇ ਘਾਹ ਮੰਡੀ ਚੌਕ, ਮਾਡਲ ਹਾਊਸ, ਬਸਤੀ ਸ਼ੇਖ ਰੋਡ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਪ੍ਰਬੰਧਾਂ ਦੀ ਦੇਖ-ਰੇਖ 'ਚ ਗੁਰਕ੍ਰਿਪਾਲ ਸਿੰਘ ਚੇਅਰਮੈਨ ਗੁਰੂ ਹਰਿਗੋਬਿੰਦ ਪਬਲਿਕ ਸਕੂਲ, ਹਰਜੀਤ ਸਿੰਘ ਐਡਵੋਕੇਟ ਵਾਈਸ ਚੇਅਰਮੈਨ ਗੁਰੂ ਹਰਿਗੋਬਿੰਦ ਚੈਰੀਟੇਬਲ ਹਸਪਤਾਲ, ਗਿਆਨੀ ਗੁਰਮੀਤ ਸਿੰਘ ਜਨਰਲ ਸੈਕਟਰੀ, ਦਵਿੰਦਰ ਸਿੰਘ ਰਹੇਜਾ, ਇੰਦਰਪਾਲ ਸਿੰਘ ਸਕੱਤਰ, ਜਗਜੀਤ ਸਿੰਘ ਖਜਾਨਚੀ, ਅਮਰੀਕ ਸਿੰਘ, ਚਰਨਜੀਤ ਸਿੰਘ ਮੱਕੜ, ਚਰਨਜੀਤ ਸਿੰਘ ਸਰਾਫ, ਕੁਲਵੰਤਵੀਰ ਸਿੰਘ, ਸਤਿੰਦਰਪਾਲ ਸਿੰਘ ਛਾਬੜਾ ਕਰ ਰਹੇ ਸਨ | ਨਗਰ ਕੀਰਤਨ ਦੌਰਾਨ ਸਭ ਤੋਂ ਅੱਗੇ ਰਣਜੀਤ ਨਗਾਰਾ ਚੱਲ ਰਿਹਾ ਸੀ | ਉਸ ਦੇ ਪਿੱਛੇ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਤੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀ ਸੁੰਦਰ ਪੁਸ਼ਾਕਾਂ 'ਚ, ਬੈਂਡ ਵਾਜਿਆਂ ਦੇ ਨਾਲ ਚੱਲ ਰਹੇ ਸਨ | ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਦੇ ਹੈਰਾਨ ਕਰਨ ਕਰਤੱਵ ਤੇ ਖ਼ਾਲਸਾਈ ਰੰਗ 'ਚ ਰੰਗੇ ਨੰਨ੍ਹੇ ਮੁੰਨੇ ਬੱਚੇ ਵਿਸ਼ੇਸ਼ ਖਿੱਚ ਦਾ ਕੇਂਦਰ ਸਨ | ਰਸਤੇ 'ਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ | ਨਗਰ ਕੀਰਤਨ ਦੌਰਾਨ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ | ਸੰਗਤਾਂ ਨੇ ਟਰੈਕਟਰ-ਟਰਾਲੀਆ, ਗੱਡੀਆਂ 'ਤੇ ਸਵਾਰ ਹੋ ਕੇ ਅਤੇ ਵੱਡੀ ਗਿਣਤੀ 'ਚ ਪੈਦਲ ਚੱਲ ਕੇ ਭਾਰੀ ਉਤਸ਼ਾਹ ਨਾਲ ਨਗਰ ਕੀਰਤਨ 'ਚ ਸ਼ਾਮਿਲ ਹੋਈਆ | ਨਗਰ ਕੀਰਤਨ 'ਚ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਤੋਂ ਇਲਾਵਾ ਗੁਰਜੀਤ ਸਿੰਘ ਪੋਪਲੀ, ਜਗਮੋਹਨ ਸਿੰਘ ਛਾਬੜਾ, ਗੁਰਬਚਨ ਸਿੰਘ ਕਾਲੜਾ, ਚਰਨਜੀਤ ਸਿੰਘ ਲੁਬਾਣਾ, ਬਲਵਿੰਦਰ ਸਿੰਘ ਸਰਾਫ, ਮਹਿੰਦਰ ਸਿੰਘ ਲੱਕੀ, ਪਾਰਸ, ਜਸਬੀਰ ਸਿੰਘ ਸਚਦੇਵਾ, ਹਰਜਿੰਦਰ ਸਿੰਘ ਮੁਲਤਾਨੀ, ਕੁਲਵੰਤ ਸਿੰਘ ਨਿਹੰਗ, ਜਸਪ੍ਰੀਤ ਸਿੰਘ ਸੋਨੂੰ, ਜਸਮੀਤ ਸਿੰਘ, ਸਤਪਾਲ ਸਿੰਘ ਅਲੱਗ, ਇੰਦਰਪਾਲ ਸਿੰਘ ਅਰੋੜਾ, ਈਸ਼ਰ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਭੁਪਿੰਦਰਪਾਲ ਸਿੰਘ ਖ਼ਾਲਸਾ, ਜਥੇਦਾਰ ਇੰਦਰਜੀਤ ਸਿੰਘ, ਗੁਰਿੰਦਰ ਸਿੰਘ ਮਝੈਲ, ਸਤਿਨਾਮ ਸਿੰਘ ਮੱਕੜ, ਤਰਲੋਚਨ ਸਿੰਘ ਕਾਲੜਾ, ਪਰਮਿੰਦਰ ਸਿੰਘ ਢੀਗਰਾ, ਸਰਬਜੀਤ ਸਿੰਘ ਰਾਜਪਾਲ, ਹਰਜੀਤ ਸਿੰਘ ਅੰਮਿ੍ਤ ਕੰਪਿਊਟਰ, ਜਤਿੰਦਰਪਾਲ ਸਿੰਘ ਕਪੂਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਗੁਰਦੁਆਰਾ ਉਦੇ ਨਗਰ, ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਕਪੂਰਥਲਾ ਰੋਡ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗਰੀਨ ਐਵਨੀਉ, ਗੁਰਦੁਆਰਾ ਘਈ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਿੱਠਾ ਪੁਰ, ਗੁਰਦੁਆਰਾ ਅਵਤਾਰ ਨਗਰ, ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਕ੍ਰਿਸ਼ਨਾ ਨਗਰ, ਗੁਰਦੁਆਰਾ ਨਿਰੰਕਾਰੀ ਜੋਤ ਪੱਕਾ ਬਾਗ, ਗੁਰਦੁਆਰਾ ਸ੍ਰੀ ਗੁਰੂ ਤੇਗ ਬਾਹਦਰ ਸੈਂਟਰਲ ਟਾਊਨ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਖੁਰਲਾ ਕਿੰਗਰਾ, ਗੁਰਦੁਆਰਾ ਸਿੰਘ ਸਭਾ ਬਸਤੀ ਦਾਨਿਸ਼ਮੰਦਾਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਦੇ ਕੀਰਤਨੀ ਜਥਿਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ |

ਖਰਾਬ ਏ. ਸੀ. ਕਾਰਨ ਸ਼ਤਾਬਦੀ ਦੇ ਯਾਤਰੀ ਹੋਏ ਪ੍ਰੇਸ਼ਾਨ

ਜਲੰਧਰ, 24 ਜੂਨ (ਹਰਵਿੰਦਰ ਸਿੰਘ ਫੁੱਲ)-ਆਏ ਦਿਨ ਜਲੰਧਰ ਦਿੱਲੀ ਸ਼ਤਾਬਦੀ ਦੇ ਏ. ਸੀ. ਖਰਾਬ ਹੋਣ ਦੀਆਂ ਖਬਰਾਂ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਰੇਲਵੇ ਪ੍ਰਸ਼ਾਸਨ ਵਲੋਂ ਯਾਤਰੀਆਂ ਦੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ...

ਪੂਰੀ ਖ਼ਬਰ »

ਸ਼ਰਾਬ ਦੇ ਨਸ਼ੇ 'ਚ ਕੀਤੀ ਕੁੱਟਮਾਰ, ਮਾਮਲਾ ਦਰਜ

ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)-ਚੱਪਲੀ ਚੌਕ ਨੇੜੇ ਜੁੱਤੀਆਂ ਦੀ ਦੁਕਾਨ ਦੇ ਮਾਲਕ ਨੇ ਆਪਣੇ ਕਰਿੰਦੇ ਨਾਲ ਕੁੱਟਮਾਰ ਕਰਨ ਵਾਲੇ ਿਖ਼ਲਾਫ਼ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ | ਦੁਕਾਨ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਸੀ. ਆਈ. ਏ. ਸਟਾਫ਼ ਵਲੋਂ 25 ਗਰਾਮ ਹੈਰੋਇਨ ਦੇ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਿਖ਼ਲਾਫ਼ ਥਾਣਾ 1 'ਚ ਮਾਮਲਾ ਦਰਜ ਕੀਤਾ ਗਿਆ ਹੈ | ਜਿਸ ਦੀ ਪਛਾਣ ਰਾਜੀਵ ਲੂਥਰਾ ਪੁੱਤਰ ਦੇਸ ਰਾਜ ਵਾਸੀ ਨੀਲਾ ਮਹਿਲ ਦੇ ਤੌਰ 'ਤੇ ਹੋਈ ...

ਪੂਰੀ ਖ਼ਬਰ »

ਚਾਰ ਇਮਾਰਤਾਂ ਦੀ ਨਿਗਮ ਟੀਮ ਨੇ ਕੀਤੀ ਪੈਮਾਇਸ਼

ਜਲੰਧਰ, 24 ਜੂਨ (ਸ਼ਿਵ)-ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਇਕ ਟੀਮ ਨੇ ਮਾਡਲ ਟਾਊਨ ਸਮੇਤ ਹੋਰ ਇਲਾਕਿਆਂ ਦੀ ਚਾਰ ਉਨ੍ਹਾਂ ਇਮਾਰਤਾਂ ਦੀ ਪੈਮਾਇਸ਼ ਕੀਤੀ ਹੈ ਜਿਨ੍ਹਾਂ ਦੀ ਮੌਕੇ 'ਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਆਪ ਕਰਕੇ ਗਏ ਸਨ | ਇਕ ...

ਪੂਰੀ ਖ਼ਬਰ »

ਕਈ ਵਿਵਾਦਤ ਮਤਿਆਂ ਦਾ ਵਿਰੋਧ ਕਰਨਗੇ ਅਕਾਲੀ-ਭਾਜਪਾ ਕੌ ਾਸਲਰ

ਜਲੰਧਰ, 24 ਜੂਨ (ਸ਼ਿਵ)-ਸੋਮਵਾਰ ਨੂੰ ਹੋਣ ਵਾਲੀ ਨਗਰ ਨਿਗਮ ਹਾਊਸ ਦੀ ਮੀਟਿੰਗ 'ਚ ਵਰਿਆਣਾ ਦਾ ਕੂੜਾ ਸੰਭਾਲ ਪ੍ਰਾਜੈਕਟ ਦਾ ਮਾਮਲਾ ਗੰੂਜ ਸਕਦਾ ਹੈ ਤੇ ਜੇਕਰ ਇਸ ਮਾਮਲੇ 'ਚ ਸਹਿਮਤੀ ਨਹੀਂ ਬਣਦੀ ਹੈ ਤਾਂ ਇਸ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ 2 ਮੈਂਬਰ ਗਿ੍ਫ਼ਤਾਰ

ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਕਪੂਰਥਲਾ 'ਚ ਜਾ ਕੇ ਲੁਕ ਜਾਣ ਵਾਲੇ ਲੁਟੇਰੇ ਗਰੋਹ ਦੇ 2 ਮੈਂਬਰਾਂ ਨੂੰ ਬੱਸ ਅੱਡਾ ਚੌਕੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | ਇਨ੍ਹਾਂ ਕੋਲੋਂ ਵਾਰਦਾਤਾਂ 'ਚ ਵਰਤੀ ਐਕਵਿਟਾ, 2100 ...

ਪੂਰੀ ਖ਼ਬਰ »

9 ਪੇਟੀਆਂ ਸ਼ਰਾਬ ਸਮੇਤ ਇਕ ਕਾਬੂ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਥਾਣਾ ਫੋਕਲ ਪੁਆਇੰਟ ਚੌਕੀ ਸੰਜੀਵ ਕੁਮਾਰ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਸੰਤੋਖਪੁਰਾ ਆਬਾਦੀ 'ਚ ਰੇਡ ਕਰਦੇ ਹੋਏ ਇਕ ਦੋਸ਼ੀ ਨੂੰ 9 ਪੇਟੀਆਂ ਸ਼ਰਾਬ ਸਮੇਤ ਕਾਬੂ ਕੀਤਾ ਹੈ | ਏ. ਐਸ. ਆਈ. ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ...

ਪੂਰੀ ਖ਼ਬਰ »

ਬਸ਼ਤੀ ਸ਼ੇਖ ਵਿਖੇ ਇਸਤਰੀ ਸਮਾਗਮ ਅੱਜ

ਜਲੰਧਰ, 24 ਜੂਨ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਹਇਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸ਼ਤੀ ਸ਼ੇਖ ਵਿਖੇ ਚੱਲ ਰਹੇ ਸਮਾਗਮਾਂ ਦੀ ਲੜੀ 'ਚ 25 ਜੂਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ...

ਪੂਰੀ ਖ਼ਬਰ »

ਹਾਦਸੇ 'ਚ 3 ਨੌਜਵਾਨ ਜ਼ਖ਼ਮੀ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਬਿਧੀਪੁਰ ਫਾਟਕ ਨੇੜੇ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨ ਚਾਲਕ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਜਦ ਬਾਈਕ ਚਾਲਕ ਨੇ ਪਿੱਛੋਂ ਆ ਰਹੀ ਗੱਡੀ ਨੂੰ ਵੇਖਣ ਲਈ ਪਿੱਛੇ ਮੁੜ ਕੇ ਵੇਖਿਆ ਤੇ ਉਸ ਦਾ ਸੰਤੁਲਨ ਵਿਗੜ ਗਿਆ ਤੇ ...

ਪੂਰੀ ਖ਼ਬਰ »

ਕੇ. ਐਮ. ਵੀ. ਦੇ 'ਵਾਓਵ' ਰੇਡੀਓ 'ਤੇ ਪ੍ਰਸਾਰਿਤ ਹੋਏ 200 ਪ੍ਰੋਗਰਾਮ

ਜਲੰਧਰ, 24 ਜੂਨ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ ਖ਼ੁਦਮੁਖ਼ਤਿਆਰੀ ਸੰਸਥਾ ਜਲੰਧਰ ਦੇ ਪੱਤਰਕਾਰਤਾ ਤੇ ਜਨਸੰਚਾਰ ਵਿਭਾਗ ਦੁਆਰਾ ਚਲਾਇਆ ਜਾ ਰਿਹਾ ਆਨਲਾਈਨ ਰੇਡੀਓ ਚੈਨਲ 'ਵਾਓਵ' (ਵੁਆਇਸ ਆਫ਼ ਵੂਮੈਨ) 'ਤੇ 200 ਪੋ੍ਰਗਰਾਮ ...

ਪੂਰੀ ਖ਼ਬਰ »

ਐਚ. ਐਮ. ਵੀ. ਨਾਨ ਟੀਚਿੰਗ ਸਟਾਫ਼ ਨੇ ਛਬੀਲ ਲਗਾਈ

ਜਲੰਧਰ, 24 ਜੂਨ (ਰਣਜੀਤ ਸਿੰਘ ਸੋਢੀ)-ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਨਾਨ-ਟੀਚਿੰਗ ਸਟਾਫ਼ ਵਲੋਂ ਪਿ੍ੰਸੀਪਲ ਡਾ: ਅਜੈ ਸਰੀਨ ਦੀ ਅਗਵਾਈ ਹੇਠ ਨਿਰਜਲਾ ਏਕਾਦਸ਼ੀ ਦੇ ਪਾਵਨ ਦਿਹਾੜੇ 'ਤੇ ਛਬੀਲ ਲਗਾਈ ਗਈ | ਇਸ ਮੌਕੇ ਟੀਚਿੰਗ ਸਟਾਫ਼ ਵਲੋਂ ਡਾ: ਨੀਰੂ ਭਾਰਤੀ ਸ਼ਰਮਾ ਤੇ ...

ਪੂਰੀ ਖ਼ਬਰ »

ਡਾ: ਐੱਸ. ਕੇ. ਖੁਰਾਨਾ ਸਵਿਟਜ਼ਰਲੈਂਡ 'ਚ ਪੇਸ਼ ਕਰਨਗੇ ਖੋਜ ਪਰਚਾ

ਜਲੰਧਰ, 24 ਜੂਨ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਕਾਲਜ ਜਲੰਧਰ ਦੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਡਾ: ਐੱਸ. ਕੇ. ਅਰੋੜਾ 27 ਤੋਂ 29 ਜੂਨ ਨੂੰ ਸਵਿਟਜ਼ਰਲੈਂਡ 'ਚ ਹੋਣ ਵਾਲੀ ਅੰਤਰਰਾਸ਼ਟਰੀ ਟੈੱਕ 4 ਡੀ. ਈ. ਵੀ. ਲਈ ਚੋਣ ਹੋਈ ਹੈ | ਕਾਨਫ਼ਰੰਸ 'ਚ ਯੂਨੈਸਕੋ ਵਲੋਂ ਦੁਨੀਆ ਭਰ ਦੀਆਂ ...

ਪੂਰੀ ਖ਼ਬਰ »

ਬਾਬਾ ਬੋਲੇ ਸ਼ਾਹ ਦੇ ਦਰਬਾਰ ਵਿਖੇ ਮੇਲੇ ਦੌਰਾਨ ਵੱਡੀ ਗਿਣਤੀ 'ਚ ਪਹੁੰਚੀ ਸੰਗਤ

ਚੁਗਿੱਟੀ/ਜੰਡੂਸਿੰਘਾ, 24 ਜੂਨ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆੳਾੁਦੇ ਸੁੱਚੀਪਿੰਡ 'ਚ ਸੁਸ਼ੋਭਿਤ ਬਾਬਾ ਬੋਲੇ ਸ਼ਾਹ ਦੇ ਦਰਬਾਰ ਵਿਖੇ ਮੁੱਖ ਸੇਵਾਦਾਰ ਬਾਬਾ ਰਾਮ ਲਾਲ ਦੀ ਅਗਵਾਈ ਸਮੂਹ ਸੰਗਤਾਂ ਵਲੋਂ ਸਾਲਾਨਾ 2 ਦਿਨਾਂ ਮੇਲਾ ਸ਼ਰਧਾ ਨਾਲ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਸੇਂਟ ਸੋਲਜਰ ਨਰਸਿੰਗ 'ਚ ਵਿਦਿਆਰਥੀਆਂ ਦੀ ਹੋ ਰਹੀ ਸੌ ਫ਼ੀਸਦੀ ਪਲੇਸਮੈਂਟ

ਜਲੰਧਰ, 24 ਜੂਨ (ਰਣਜੀਤ ਸਿੰਘ ਸੋਢੀ)- ਸੇਂਟ ਸੋਲਜਰ ਗਰੁੱਪ ਵਲੋਂ ਵਿਦਿਆਰਥੀਆਂ ਨੂੰ ਮੈਡੀਕਲ ਖੇਤਰ ਵਿਚ ਉੱਜਵਲ ਭਵਿੱਖ ਦੇਣ ਦੇ ਮੰਤਵ ਨਾਲ ਚਲਾਏ ਜਾ ਰਹੇ ਸੇਂਟ ਸੋਲਜਰ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਖਾਂਬਰਾ ਵਿਚ ਜਿੱਥੇ ਵਿਦਿਆਰਥੀ ਚੰਗੀ ਸਿੱਖਿਆ ਪ੍ਰਾਪਤ ਕਰ ...

ਪੂਰੀ ਖ਼ਬਰ »

5ਵੇਂ ਵੁਸ਼ੂ ਫੈੱਡਰੇਸ਼ਨ ਕੱਪ 'ਚ 28 ਰਾਜਾਂ ਦੇ 475 ਖਿਡਾਰੀ ਲੈ ਰਹੇ ਨੇ ਹਿੱਸਾ

ਜਲੰਧਰ, 24 ਜੂਨ (ਜਤਿੰਦਰ ਸਾਬੀ)-ਪੰਜਾਬ ਵੁਸ਼ੂ ਐਸੋਸੀਏਸ਼ਨ ਵਲੋਂ ਭਾਰਤੀ ਵੁਸ਼ੂ ਫੈਡਰੇਸ਼ਨ ਦੇ ਸਹਿਯੋਗ ਨਾਲ ਐਲ. ਪੀ. ਯੂ. ਵਿਖੇ ਕਰਵਾਏ ਜੇ ਰਹੇ 5ਵੇਂ ਵੂਸ਼ੂ ਫੈਡਰੇੇਸ਼ਨ ਕੱਪ 'ਚ 28 ਰਾਜਾਂ ਦੇ 475 ਦੇ ਕਰੀਬ ਖਿਡਾਰੀ ਹਿੱਸਾ ਲੈ ਰਹੇ ਹਨ | ਇਸ ਮੌਕੇ ਐਚ. ਆਰ. ਸਿੰਗਲਾਂ, ...

ਪੂਰੀ ਖ਼ਬਰ »

ਅਕਾਲੀ ਦਲ ਦੇ ਧਰਨੇ ਨੂੰ ਸਫ਼ਲ ਕਰਨ ਲਈ ਬੀਬੀ ਜਗੀਰ ਕੌਰ ਤੇ ਕੁਲਵੰਤ ਸਿੰਘ ਮੰਨਣ ਵਲੋਂ ਮੀਟਿੰਗਾਂ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਅਕਾਲੀ ਦਲ ਵਲੋਂ 26 ਜੂਨ ਨੂੰ ਰਾਜ ਭਰ 'ਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਦਿੱਤੇ ਜਾ ਰਹੇ ਧਰਨਿਆਂ ਦੀ ਤਿਆਰੀ ਲਈ ਬੀਬੀ ਜਗੀਰ ਕੌਰ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਵਲੋਂ ਅੱਜ ਕਈ ਮੀਟਿੰਗ ਦਾ ਆਯੋਜਨ ਕਰ ਕੇ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ 'ਚ 10 ਦਿਨਾਂ ਕੰਪਿਊਟਰ ਵਰਕਸ਼ਾਪ ਸਮਾਪਤ

ਜਲੰਧਰ, 24 ਜੂਨ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ, ਜਲੰਧਰ 'ਚ ਐਮ. ਐਸ. ਆਫ਼ਿਸ, ਐਚ. ਟੀ. ਐਮ. ਐਲ. ਤੇ ਇੰਟਰਨੈੱਟ ਸਬੰਧੀ ਕਰਵਾਈ 10 ਰੋਜ਼ਾ ਵਰਕਸ਼ਾਪ ਸਫ਼ਲਤਾਪੂਰਨ ਸਮਾਪਤ ਹੋਈ | ਵਰਕਸ਼ਾਪ 'ਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਤੇ ਵੱਖ-ਵੱਖ ਉਮਰ ...

ਪੂਰੀ ਖ਼ਬਰ »

ਵਿਸ਼ਵ ਦੀ ਸ਼ਾਹਕਾਰ ਰਚਨਾ ਹੈ 'ਸਰਮਾਇਆ'-ਜਗਰੂਪ

ਜਲੰਧਰ, 24 ਜੂਨ (ਮੇਜਰ ਸਿੰਘ)-ਪੰਜਾਬ ਦੇ ਕੋਨੇ ਕੋਨੇ ਤੋਂ ਦੇਸ਼ ਭਗਤ ਯਾਦਗਾਰ ਹਾਲ 'ਚ ਆਏ ਸਿਖਿਆਰਥੀਆਂ ਨੂੰ ਚੇਤਨਾ ਕੈਂਪ ਦੇ ਦੂਜੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਗਰੂਪ ਨੇ ਕਾਰਲ ਮਾਰਕਸ ਦੀ ਵਿਸ਼ਵ ਪ੍ਰਸਿੱਧ, ਯੁੱਗ ਪਲਟਾਊ ਰਚਨਾ 'ਸਰਮਾਇਆ' ਦੀ ...

ਪੂਰੀ ਖ਼ਬਰ »

ਦੋਆਬਾ ਕਾਲਜ ਦੇ ਜਨਰਲਿਜ਼ਮ ਦੇ ਵਿਦਿਆਰਥੀਆਂ ਦਾ ਰੇਡੀਓ ਉਦਯੋਗ 'ਚ ਵਧੀਆ ਪ੍ਰਦਰਸ਼ਨ

ਜਲੰਧਰ, 24 ਜੂਨ (ਰਣਜੀਤ ਸਿੰਘ ਸੋਢੀ)- ਪਿ੍ੰ. ਡਾ. ਨਰੇਸ਼ ਕੁਮਾਰ ਧੀਮਾਨ ਅਤੇ ਡਾ. ਸਿਮਰਨ ਸਿੱਧੂ ਮੁਖੀ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੇ ਹੋਣਹਾਰ ਵਿਦਿਆਰਥੀਆਂ ਨੇ ਰੇਡੀਓ ਉਦਯੋਗ ਵਿਚ ਬਤੌਰ ਆਰ. ਜੇ., ਕਾਪੀ ਰਾਈਟਰ ...

ਪੂਰੀ ਖ਼ਬਰ »

ਪਿੰਡ ਕਲਿਆਣਪੁਰ 'ਚ ਸੱਭਿਆਚਾਰਕ ਮੇਲੇ ਕਰਵਾਇਆ

ਲਾਾਬੜਾ, 24 ਜੂਨ (ਕੁਲਜੀਤ ਸਿੰਘ ਸੰਧੂ)-ਪਿੰਡ ਕਲਿਆਣਪੁਰ 'ਚ ਦਰਗਾਹ ਬਾਬਾ ਖਾਨੂੰ ਸ਼ਾਹ ਦੇ ਅਸਥਾਨ 'ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਸੱਭਿਆਚਾਰਕ ਮੇਲੇ 'ਚ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਤੇ ਸੁੱਖ ਸਹੋਤਾ ਨੇ ਆਪੋ-ਆਪਣੇ ਅੰਦਾਜ਼ ਗਾਏ ਗੀਤਾਂ ...

ਪੂਰੀ ਖ਼ਬਰ »

ਸੜਕ 'ਤੇ ਲੱਗੀ ਗਿੱ੍ਰਲ ਪਾਰ ਕਰਦਾ ਵਿਅਕਤੀ ਥੱਲੇ ਡਿੱਗਾ, ਇਲਾਜ ਦੌਰਾਨ ਮੌਤ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਬੀਤੀ ਦਿਨੀਂ ਕੇ. ਐਮ. ਵੀ. ਕਾਲਜ ਰੋਡ ਕੋਲ ਸੜਕ ਪਾਰ ਕਰਨ ਲਈ ਲੱਗੀ ਗਿੱ੍ਰਲ ਨੂੰ ਪਾਰ ਕਰ ਰਿਹਾ ਵਿਅਕਤੀ ਥੱਲੇ ਡਿੱਗ ਗਿਆ ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ | ਪੁਲਿਸ ਵਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ...

ਪੂਰੀ ਖ਼ਬਰ »

ਏ.ਐਸ.ਆਈ. ਪ੍ਰਮਿੰਦਰ ਸਿੰਘ ਨੇ ਚੌਕੀ ਜੰਡੂ ਸਿੰਘਾ ਦਾ ਚਾਰਜ ਸੰਭਾਲਿਆ

ਚੁਗਿੱਟੀ/ਜੰਡੂ ਸਿੰਘਾ, 24 ਜੂਨ (ਨਰਿੰਦਰ ਲਾਗੂ)-ਪੁਲਿਸ ਚੌਕੀ ਜੰਡੂਸਿੰਘਾ ਦੇ ਨਵੇਂ ਇੰਚਾਰਜ ਵਜੋਂ ਏ.ਐਸ.ਆਈ. ਪ੍ਰਮਿੰਦਰ ਸਿੰਘ ਵਲੋਂ ਚਾਰਜ ਸੰਭਾਲ ਲਿਆ ਗਿਆ ਹੈ | ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਕਤ ਚੌਕੀ ਦੇ ਅਧੀਨ ਆਉਂਦੇ ਤਮਾਮ ਪਿੰਡਾਂ 'ਚ ਅਮਨ ਸ਼ਾਂਤੀ ...

ਪੂਰੀ ਖ਼ਬਰ »

ਆਟੋ ਪਾਰਟਸ ਕਲੱਸਟਰ ਨੂੰ ਮਿਲੀ ਮਨਜ਼ੂਰੀ

ਜਲੰਧਰ, 24 ਜੂਨ (ਸ਼ਿਵ)-ਪੰਜਾਬ ਸਰਕਾਰ ਨੇ ਜਲੰਧਰ 'ਚ ਆਟੋ ਪਾਰਟਸ ਕਲੱਸਟਰ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ 'ਤੇ ਕੁਝ ਸਮੇਂ ਬਾਅਦ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ | 10 ਤੋਂ 12 ਕਰੋੜ ਦਾ ਕਲੱਸਟਰ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਤੇ ਇਸ 'ਚ ਹੋਰ ਵੀ ...

ਪੂਰੀ ਖ਼ਬਰ »

ਬਾਬਾ ਰੁਲਿਆ ਸ਼ਾਹ ਦਾ ਮੇਲਾ ਮਨਾਇਆ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਇੰਡਸਟਰੀਅਲ ਏਰੀਆ ਖੇਤਰ ਸਥਿਤ ਬਾਬਾ ਰੁਲਿਆ ਸ਼ਾਹ ਦਰਬਾਰ 'ਚ ਸਾਲਾਨਾ ਮੇਲਾ ਸ਼ਰਧਾ ਮਨਾਇਆ ਗਿਆ | ਮੇਲੇ 'ਚ ਉੱਘੇ ਗਾਇਕ-ਕਲਾਕਾਰਾਂ ਵਲੋਂ ਆਪਣੀ ਕਲਾ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਗਿਆ | ਗੱਦੀਨਸ਼ੀਨ ਬਾਬਾ ਦੀਪਾ ਸ਼ਾਹ ਵਲੋਂ ...

ਪੂਰੀ ਖ਼ਬਰ »

ਪੱਛਮੀ ਹਲਕੇ ਦੇ ਜਾਇਦਾਦ ਕਾਰੋਬਾਰੀਆਂ ਨੇ ਬਣਾਈ ਅਲੱਗ ਕਮੇਟੀ

ਜਲੰਧਰ, 24 ਜੂਨ (ਸ਼ਿਵ)-ਪੱਛਮੀ ਹਲਕੇ ਦੇ ਜਾਇਦਾਦ ਕਾਰੋਬਾਰੀਆਂ ਨੇ ਸਰਕਾਰ ਕੋਲ ਆਪਣੇ ਮੁੱਦੇ ਚੁੱਕਣ ਲਈ ਇਕ 15 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ | ਪ੍ਰਾਪਰਟੀ ਡੀਲਰ ਆਗੂ ਮੇਜਰ ਸਿੰਘ ਨੇ ਦੱਸਿਆ ਕਿ ਉਕਤ ਕਮੇਟੀ ਸਾਰੇ ਮੈਂਬਰਾਂ ਨਾਲ ਤਾਲਮੇਲ ਕਰਕੇ ਸਰਕਾਰ ਕੋਲ ਆਪਣੇ ...

ਪੂਰੀ ਖ਼ਬਰ »

ਇਸ ਵਾਰ ਵੀ ਬਰਸਾਤੀ ਪਾਣੀ 'ਚ ਡੁੱਬਣਗੇ ਪ੍ਰੀਤ ਨਗਰ ਦੇ ਇਲਾਕੇ

ਸ਼ਿਵ ਸ਼ਰਮਾ ਜਲੰਧਰ, 24 ਜੂਨ-ਇਸ ਵਾਰ ਦੀਆਂ ਬਰਸਾਤਾਂ 'ਚ ਫਿਰ ਪ੍ਰੀਤ ਨਗਰ ਦੋਆਬਾ ਕਾਲਜ ਦੇ ਲਾਗੇ ਇਲਾਕੇ ਬਰਸਾਤੀ ਪਾਣੀ 'ਚ ਡੁੱਬਣ ਦੇ ਖ਼ਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ 'ਚ ਬਰਸਾਤੀ ਪਾਣੀ ਕੱਢਣ ਲਈ ਸੀਵਰ ਪਾਇਆ ਜਾਣਾ ...

ਪੂਰੀ ਖ਼ਬਰ »

ਭਗਤ ਕਬੀਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ

ਜਲੰਧਰ, 24 ਜੂਨ (ਹਰਵਿੰਦਰ ਸਿੰਘ ਫੁੱਲ)-ਸਤਿਗੁਰੂ ਕਬੀਰ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਬੀਰ ਮੰਦਰ ਗੜ੍ਹਾ ਵਲੋਂ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਕਬੀਰ ਮੰਦਰ ਤੋਂ ਚੱਲ ਕੇ ਦਯਾਨੰਦ ਚੌਕ, ਫਗਵਾੜੀ ਮੁਹੱਲਾ, ਫੱਗੂ ਮਹੱਲਾ, ਬਾਬਾ ਜੀਵਨ ਸਿੰਘ ਚੌਕ, ...

ਪੂਰੀ ਖ਼ਬਰ »

ਗੰਗਾ ਆਰਥੋ ਕੇਅਰ 'ਚ ਜਾਂਚ ਕੈਂਪ 30 ਤੱਕ

ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)-ਹੱਡੀਆਂ ਤੇ ਜੋੜਾਂ ਦੇ ਇਲਾਜ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ, ਫੁੱਟਬਾਲ ਚੌਕ ਨੇੜੇ ਚੱਲ ਰਹੇ ਗੰਗਾ ਆਰਥੋ ਕੇਅਰ 'ਚ 30 ਜੂਨ ਤੱਕ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਹੈ | ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ...

ਪੂਰੀ ਖ਼ਬਰ »

ਗੰਗਾ ਆਰਥੋ ਕੇਅਰ 'ਚ ਜਾਂਚ ਕੈਂਪ 30 ਤੱਕ

ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)-ਹੱਡੀਆਂ ਤੇ ਜੋੜਾਂ ਦੇ ਇਲਾਜ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ, ਫੁੱਟਬਾਲ ਚੌਕ ਨੇੜੇ ਚੱਲ ਰਹੇ ਗੰਗਾ ਆਰਥੋ ਕੇਅਰ 'ਚ 30 ਜੂਨ ਤੱਕ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਹੈ | ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣ ਵਾਲੇ ...

ਪੂਰੀ ਖ਼ਬਰ »

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੋਲੀਨਾ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 24 ਜੂਨ (ਨਰਿੰਦਰ ਲਾਗੂ)-ਪਿੰਡ ਬੋਲੀਨਾ ਦੋਆਬਾ 'ਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜਮਸ਼ੇਰ 'ਚ ਦਰਜਾ ਚਾਰ ਤੇ ਕਲਰਕ ਭੇਜਣ ਦੀ ਮੰਗ

ਜਮਸ਼ੇਰ ਖਾਸ, 24 ਜੂਨ (ਜਸਬੀਰ ਸਿੰਘ ਸੰਧੂ)-ਸਕੂਲ ਪ੍ਰਬੰਧ ਕਮੇਟੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਅਤੇ ਪਿੰਡ ਦੇ ਬੁੱਧੀਜੀਵੀਆਂ ਵਲੋਂ ਇਸ ਸਕੂਲ 'ਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰਨ ਦੀ ਮੰਗ ਸਿੱਖਿਆ ਵਿਭਾਗ ਤੋਂ ਕੀਤੀ ਗਈ ਹੈ | ਮੌਜੂਦਾ ...

ਪੂਰੀ ਖ਼ਬਰ »

ਬੀਬੀ ਜਗੀਰ ਕੌਰ ਵਲੋਂ ਕੱਲ੍ਹ ਦੇ ਧਰਨੇ ਸਬੰਧੀ ਅਕਾਲੀ ਵਰਕਰਾਂ ਨਾਲ ਮੀਟਿੰਗ

ਮਕਸੂਦਾਂ, 24 ਜੂਨ (ਲਖਵਿੰਦਰ ਪਾਠਕ)-ਅਕਾਲੀ ਦਲ ਵਲੋਂ 26 ਜੂਨ ਨੂੰ ਰਾਜ ਭਰ 'ਚ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਦਿੱਤੇ ਜਾ ਰਹੇ ਧਰਨਿਆਂ ਦੀ ਤਿਆਰੀ ਲਈ ਅੱਜ ਬੀਬੀ ਜਗੀਰ ਕੌਰ ਵਲੋਂ ਕੌਾਸਲਰ ਪਤੀ ਗੁਰਦੀਪ ਨਾਗਰਾ ਤੇ ਸਬਜ਼ੀ ਮੰਡੀ ਸਥਿਤ ਦਫ਼ਤਰ 'ਚ ਇਕ ਵੱਡਾ ਅਕਾਲੀ ...

ਪੂਰੀ ਖ਼ਬਰ »

ਸੰਤ ਨਿਰੰਜਣ ਕੌਰ ਤੇ ਸੰਤ ਅਮਰਜੀਤ ਸਿੰਘ ਲਾਇਲਪੁਰੀ ਦੀ ਯਾਦ 'ਚ ਕੀਰਤਨ ਦਰਬਾਰ ਤੇ ਸੰਤ ਸਮਾਗਮ

ਚੁਗਿੱਟੀ/ਜੰਡੂਸਿੰਘਾ, 24 ਜੂਨ (ਨਰਿੰਦਰ ਲਾਗੂ)-ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਐਤਵਾਰ ਨੂੰ ਸੰਤ ਅਮਰਜੀਤ ਸਿੰਘ ਲਾਇਲਪੁਰੀ ਤੇ ਸੰਤ ਬੀਬਾ ਨਿਰੰਜਣ ਕੌਰ ਦੀ ਯਾਦ 'ਚ 39ਵਾਂ ਸਾਲਾਨਾ ਕੀਰਤਨ ਦਰਬਾਰ ਤੇ ਸੰਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਵੇਰੇ ...

ਪੂਰੀ ਖ਼ਬਰ »

ਪੁਲਿਸ 'ਚ ਭਰਤੀਆਂ ਖੋਲ੍ਹੇ ਜਾਣ ਦੀ ਸਰਕਾਰ ਤੋਂ ਕੀਤੀ ਮੰਗ

ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)-ਯੂਥ ਆਫ਼ ਪੰਜਾਬ ਸੰਸਥਾ ਦੇ ਮੈਂਬਰਾਂ ਨੇ ਅੱਜ ਪੱਤਰਕਾਰ ਸੰਮੇਲਨ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੁਲਿਸ 'ਚ ਭਰਤੀਆਂ ਖੋਲ੍ਹੀਆਂ ਜਾਣ | ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਨੌਜਵਾਨ ਦੀ ਅਗਵਾਈ ਕਰ ਰਹੇ ਗੱਬਰ ਸਿੰਘ ...

ਪੂਰੀ ਖ਼ਬਰ »

ਕੱਲ੍ਹ ਦੇ ਧਰਨੇ ਦੀਆਂ ਤਿਆਰੀਆਂ ਸਬੰਧੀ ਰਾਏਪੁਰ ਦੀ ਅਗਵਾਈ ਹੇਠ ਮੀਟਿੰਗ

ਜਲੰਧਰ, 24 ਜੂਨ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਿਖ਼ਲਾਫ਼ 26 ਜੂਨ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਜਲੰਧਰ ਛਾਉਣੀ ਹਲਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ

ਲਾਂਬੜਾ, 24 ਜੂਨ (ਕੁਲਜੀਤ ਸਿੰਘ ਸੰਧੂ)-ਲਾਂਬੜਾ ਪੁਲਿਸ ਵਲੋਂ ਅੱਜ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 35 ਬੋਤਲਾਂ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦੇ ਥਾਣਾ ਮੁਖੀ ਪੁਸ਼ਪ ਬਾਲੀ ਨੇ ਦੱਸਿਆ ਕਿ ਲਾਂਬੜਾ ਪੁਲਿਸ ਨੂੰ ਇਕ ਗੁਪਤ ਸੂਚਨਾ ਮਿਲੀ ...

ਪੂਰੀ ਖ਼ਬਰ »

ਛਬੀਲ ਤੇ ਲੰਗਰ ਲਗਾਇਆ

ਜਲੰਧਰ, 24 ਜੂਨ (ਐੱਮ. ਐੱਸ. ਲੋਹੀਆ)-ਖ਼ਾਲਸਾ ਨੌਜਵਾਨ ਸੇਵਾ ਸੁਸਾਇਟੀ ਤੇ ਸਿੱਖ ਫਾਰ ਇਕੁਐਲਿਟੀ ਵਲੋਂ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਭਗਤ ਕਬੀਰ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛਬੀਲ, ਘੁੰਗਣੀਆਂ ਤੇ ਕੜਾਹ ...

ਪੂਰੀ ਖ਼ਬਰ »

ਪੱਛਮੀ ਹਲਕੇ 'ਚ ਇਕ ਹਫ਼ਤੇ 'ਚ ਸਫਾਈ ਕਰਵਾਉਣ ਦਾ ਅਲਟੀਮੇਟਮ

ਜਲੰਧਰ, 24 ਜੂਨ (ਸ਼ਿਵ)-ਪੱਛਮੀ ਹਲਕੇ 'ਚ ਸਫ਼ਾਈ ਨਾ ਹੋਣ ਤੋਂ ਪੇ੍ਰਸ਼ਾਨ ਕੌਾਸਲਰਾਂ ਵਲੋਂ ਭੜਾਸ ਕੱਢੇ ਜਾਣ ਤੋਂ ਬਾਅਦ ਮਿਲੇ ਅਲਟੀਮੇਟਮ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਵਿਧਾਇਕ ਸੁਸ਼ੀਲ ਰਿੰਕੂ ਸਮੇਤ ਕੌਾਸਲਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਕ ਹਫ਼ਤੇ 'ਚ ...

ਪੂਰੀ ਖ਼ਬਰ »

ਅਠੌਲਾ ਵਿਖੇ ਗੁਰਮਤਿ ਅਤੇ ਦਸਤਾਰ ਸਿਖਲਾਈ ਕੈਂਪ

ਮੰਡ (ਜਲੰਧਰ), 24 ਜੂਨ (ਬਲਜੀਤ ਸਿੰਘ ਸੋਹਲ)-ਪਿੰਡ ਅਠੌਲਾ ਵਿਖੇ ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਪਿਛਲੇ 10 ਦਿਨ ਤੋਂ ਸ਼ੁਰੂ ਗੁਰਮਤਿ ਅਤੇ ਦਸਤਾਰ ਸਿਖਲਾਈ ਕੈਂਪ ਬੱਚਿਆਂ ਨੂੰ ਗੁਰਸਿੱਖੀ ਜੀਵਨ ਜਾਚ ਸਿਖਾਉਂਦਾ ਹੋਇਆ ਸਮਾਪਤ ਹੋ ਗਿਆ ...

ਪੂਰੀ ਖ਼ਬਰ »

ਟੇਬਲ ਟੈਨਿਸ 'ਚ ਜਲੰਧਰ ਦੀ ਮਾਨਿਆ ਨੇ ਚਾਂਦੀ ਦਾ ਤਗਮਾ ਜਿੱਤਿਆ

ਜਲੰਧਰ, 24 ਜੂਨ (ਜਤਿੰਦਰ ਸਾਬੀ)-ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਖੰਨਾ ਵਿਖੇ ਕਰਵਾਏ ਗਏ ਪੰਜਾਬ ਰੈਕਿੰਗ ਟੇਬਲ ਟੈਨਿਸ ਮੁਕਾਬਲੇ 'ਚੋਂ ਅੰਡਰ 11 ਸਾਲ ਵਰਗ ਵਿਚੋਂ ਜਲੰਧਰ ਦੀ ਮਾਨਿਆ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ | ਇਹ ਜਾਣਕਾਰੀ ਕੋਚ ਤਿਲਕ ਰਾਜ ਵਲੋਂ ਦਿੱਤੀ ...

ਪੂਰੀ ਖ਼ਬਰ »

ਜੰਮੂ ਕਸ਼ਮੀਰ 'ਚ ਭਾਜਪਾ ਨੇ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਸਰਕਾਰ ਡੇਗੀ-ਡਾ: ਸੇਠੀ

ਜਲੰਧਰ, 24 ਜੂਨ (ਮੇਜਰ ਸਿੰਘ)-ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਡਾ: ਜਸਲੀਨ ਸੇਠੀ ਕੌਾਸਲਰ ਨੇ ਕਿਹਾ ਹੈ ਕਿ ਭਾਜਪਾ ਨੇ ਜੰਮੂ ਕਸ਼ਮੀਰ ਵਿਚ ਤਿੰਨ ਸਾਲ ਸੱਤਾ ਦਾ ਸੁੱਖ ਮਾਣਨ ਤੋਂ ਬਾਅਦ ਹੁਣ ਆਪਣੀਆਂ ਅਸਫ਼ਲਤਾਵਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ...

ਪੂਰੀ ਖ਼ਬਰ »

ਤਾਈਕਵਾਂਡੋ ਟ੍ਰੇਨਿੰਗ ਕੈਂਪ 'ਚ ਖਿਡਾਰੀਆਂ ਦੇ ਬੈਲਟ ਗਰੇਡਿੰਗ ਟੈਸਟ ਕਰਵਾਏ

ਜਲੰਧਰ, 24 ਜੂਨ (ਜਤਿੰਦਰ ਸਾਬੀ)-ਇੰਡੀਅਨ ਸੋਤੋਕਾਨ ਕਰਾਟੇ ਡੂ ਫੈਡਰੇਸ਼ਨ ਨੇ ਤਾਈਕਵਾਂਡੋ ਟ੍ਰੇਨਿੰਗ ਕੈਂਪ ਦਾ ਆਯੋਜਨ ਕੀਤਾ ਤੇ ਇਸ 'ਚ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੇ ਦਿੱਲੀ ਤੋਂ 80 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ | ਇਸ ਮੌਕੇ ਗਰੇਡਿੰਗ ਟੈਸਟ ਵੀ ਕਰਵਾਏ ...

ਪੂਰੀ ਖ਼ਬਰ »

ਯੋਗ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 24 ਜੂਨ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਅਧੀਨ ਚੱਲ ਰਹੇ ਨੈਸ਼ਨਲ ਚਾਇਲਡ ਲੇਬਰ ਸਕੂਲ ਉਪਕਾਰ ਨਗਰ ਤੇ ਕੋਟ ਰਾਮਦਾਸ ਵਿਖੇ ਅੱਜ ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਪਕ ਮਹਿੰਦਰੂ ਨੇ ...

ਪੂਰੀ ਖ਼ਬਰ »

ਡੈਪੋ ਤਹਿਤ ਐਸ. ਡੀ. ਐਮ. ਵਲੋਂ ਪੁਲਿਸ ਕਰਮਚਾਰੀਆਂ ਤੇ ਮਾਸਟਰ ਟ੍ਰੇਨਰਾਂ ਨਾਲ ਮੀਟਿੰਗ

ਜਲੰਧਰ, 24 ਜੂਨ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਪੰਜਾਬ 'ਚੋਂ ਨਸ਼ਾ ਖਤਮ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਡੈਪੋ ਸਕੀਮ ਦੇ ਤਹਿਤ ਐਸ. ਡੀ. ਐਮ. ਜਲੰਧਰ-1 ਸ੍ਰੀ ਰਾਜੀਵ ਵਰਮਾ ਨੇ ਪੁਲਿਸ ਕਰਮਚਾਰੀਆਂ ...

ਪੂਰੀ ਖ਼ਬਰ »

ਡੇਅਰ ਡਰੈਗਿਨ ਟੀਮ ਦੀ ਸ਼ਾਨਦਾਰ ਜਿੱਤ

ਜਲੰਧਰ, 24 ਜੂਨ (ਜਤਿੰਦਰ ਸਾਬੀ)- ਐੱਲ. ਪੀ. ਯੂ. ਵਿਖੇ ਯੂਨੀ ਸਟਾਫ ਕ੍ਰਿਕਟ ਚੈਂਪੀਅਨਸ਼ਿਪ ਸ਼ੁਰੂ ਹੋਈ ਤੇ ਇਸ ਦੇ ਵਿਚ 18 ਟੀਮ ਹਿੱਸਾ ਲੈ ਰਹੀਆਂ ਹਨ | ਅੱਜ ਖੇਡੇ ਗਏ ਇਸ ਚੈਂਪੀਅਨਸ਼ਿਪ ਦੇ ਵਿਚ ਡੇਅਰ ਡਰੈਗਿਨ ਟੀਮ ਨੇ ਬਲਿਊ ਇੰਡੀਅਨ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਮੈਚ ...

ਪੂਰੀ ਖ਼ਬਰ »

ਸਵੀਟ ਸ਼ਾਪ ਦੇ ਬਾਹਰੋਂ ਮੋਟਰਸਾਈਕਲ ਚੋਰੀ

ਜੰਡਿਆਲਾ ਮੰਜਕੀ, 24 ਜੂਨ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਬੱਸ ਸਟੈਂਡ ਨੇੜੇ ਨਾਹਰ ਸਵੀਟ ਸ਼ਾਪ 'ਤੇ ਕੰਮ ਕਰਦੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਅੰਮਿ੍ਤਪਾਲ ਪੁੱਤਰ ਦੋਲਤੀ ਵਾਸੀ ਧਾਲੀਵਾਲ ਥਾਣਾ ਨਕੋਦਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...

ਪੂਰੀ ਖ਼ਬਰ »

ਕਰਤਾਰਪੁਰ ਹਲਕੇ ਦੀਆਂ ਸੜਕਾਂ ਦੀ ਮੁਰੰਮਤ 'ਤੇ 22 ਕਰੋੜ ਖਰਚ ਹੋਣਗੇ-ਚੌਧਰੀ ਸੁਰਿੰਦਰ ਸਿੰਘ

ਕਰਤਾਰਪੁਰ, 24 ਜੂਨ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਹਲਕੇ ਦੀਆਂ ਸੜਕਾਂ ਦਾ ਹਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਬਹੁਤ ਹੀ ਮਾੜਾ ਰਿਹਾ ਹੈ | ਹਲਕੇ ਦੀਆਂ ਸੜਕਾਂ 'ਤੇ ਪੈਦਲ ਚੱਲਣਾ ਵੀ ਮੁਸ਼ਕਿਲ ਹੋਇਆ ਹੈ ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ...

ਪੂਰੀ ਖ਼ਬਰ »

ਪ੍ਰਮਾਤਮਾ ਦੇ ਓਟ ਆਸਰੇ ਨਾਲ ਆਰੰਭ ਕਾਰਜਾਂ 'ਚ ਹਮੇਸ਼ਾ ਸਫ਼ਲਤਾ ਮਿਲਦੀ ਹੈ-ਭਾਈ ਗੁਰਪ੍ਰੀਤ ਸਿੰਘ

ਲੋਹੀਆਂ ਖਾਸ, 24 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪ੍ਰਮਾਤਮਾ ਦੇ ਓਟ ਆਸਰੇ ਨਾਲ ਆਰੰਭ ਕੀਤੇ ਕਾਰਜਾਂ 'ਚ ਹਮੇਸ਼ਾਂ ਸਤਿਗੁਰ ਸਫਲਤਾਵਾਂ ਬਖਸ਼ਦੇ ਹਨ | ਇਹ ਪ੍ਰਗਟਾਵਾ ਗੁ: ਭਗਤ ਰਵੀਦਾਸ ਲੋਹੀਆਂ ਖਾਸ ਦੇ ਹੈੱਡ ਰਾਗੀ ਭਾਈ ਗੁਰਪ੍ਰੀਤ ਸਿੰਘ ਖ਼ਾਲਸਾ ਵਲੋਂ ਸੁਨਿਆਰ ਦੇ ...

ਪੂਰੀ ਖ਼ਬਰ »

ਕ੍ਰਿਕਟ ਮੈਚ ਵਿਚ ਈਾਗਲ ਕਲੱਬ ਜੇਤੂ

ਕਰਤਾਰਪੁਰ, 24 ਜੂਨ (ਜਸਵੰਤ ਵਰਮਾ, ਧੀਰਪੁਰ)-ਡੇਰਾ ਬਾਬਾ ਗੁਰਮੁੱਖ ਦਾਸ ਚੰਦਨ ਨਗਰ ਕਰਤਾਰਪੁਰ ਵਾਲਿਆਂ ਦੀ ਯਾਦ ਵਿਚ ਵਾਲਮੀਕਿ ਕ੍ਰਿਕਟ ਕਲੱਬ (ਵੀ. ਸੀ. ਸੀ.) ਵਲੋਂ ਚੰਦਨ ਨਗਰ ਦੇ ਖੁੱਲ੍ਹੇ ਖੇਡ ਮੈਦਾਨ ਵਿਚ ਟਵੈਂਟੀ-ਟਵੈਂਟੀ ਕ੍ਰਿਕਟ ਮੈਚ ਸ਼ੁਰੂ ਕਰਵਾਇਆ ਗਿਆ | ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ

ਕਿਸ਼ਨਗੜ੍ਹ, 24 ਜੂਨ (ਹਰਬੰਸ ਸਿੰਘ ਹੋਠੀ, ਲਖਵਿੰਦਰ ਸਿੰਘ ਲੱਕੀ)-ਅਲਾਵਲਪੁਰ ਪੁਲਿਸ ਮੁਲਾਜ਼ਮਾਂ ਵਲੋਂ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਮਾਮਲਾ ਦਰਜ ਕਰਨ ਉਪਰੰਤ ਜੇਲ੍ਹ ਭੇਜੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਇਸ ਸਬੰਧੀ ਅਲਾਵਲਪੁਰ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾ ਸਮਰੱਥਾ ਨੇ 400 ਬੂਟੇ ਵੰਡੇ

ਕਰਤਾਰਪੁਰ, 24 ਜੂਨ (ਭਜਨ ਸਿੰਘ ਧੀਰਪੁਰ, ਵਰਮਾ)-ਵਾਤਾਵਰਨ ਨੂੰ ਸਾਫ਼-ਸੁੱਥਰਾ ਰੱਖਣ ਦੇ ਮਕਸਦ ਨਾਲ ਉੱਘੀ ਸਮਾਜ ਸੇਵੀ ਸੰਸਥਾ ਸਮਰੱਥਾ ਵਲੋਂ 400 ਦੇ ਕਰੀਬ ਬੂਟੇ ਵੰਡੇ ਗਏ | ਇਸ ਮੌਕੇ ਸਮਰੱਥਾ ਦੇ ਚੇਅਰਮੈਨ ਰਣਜੀਤ ਲਹਿਰ ਜੀਤੀ ਵਲੋਂ ਨਵਾਂ ਉਪਰਾਲਾ ਕਰਦੇ ਹੋਏ ਸ਼ਹਿਰ ...

ਪੂਰੀ ਖ਼ਬਰ »

ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਸ਼ਰਧਾਂਜਲੀਆਂ ਭੇਟ

ਨਕੋਦਰ, 24 ਜੂਨ (ਗਰਵਿੰਦਰ ਸਿੰਘ)-ਜਥੇਦਾਰ ਕੁਲਦੀਪ ਸਿੰਘ ਵਡਾਲਾ ਜੋ ਬੀਤੇ ਦਿਨੀਂ 5 ਜੂਨ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪਿੰਡ ਸਰੀਂਹ ਦੀ ਸਮੂਹ ਸੰਗਤ ਵਲੋਂ ਗੁਰਦੁਆਰਾ ਪੰਜਵੀਂ ਪਾਤਸ਼ਾਹੀ ਸਰੀਂਹ ...

ਪੂਰੀ ਖ਼ਬਰ »

ਗੋਦਾਮ 'ਚੋਂ ਡੀਜ਼ਲ ਭੱਠੀਆਂ ਤੇ ਮਸ਼ੀਨਾਂ ਚੋਰੀ

ਗੁਰਾਇਆ, 24 ਜੂਨ (ਬਲਵਿੰਦਰ ਸਿੰਘ)-ਇਥੇ ਬੜਾ ਪਿੰਡ ਰੋਡ 'ਤੇ ਗੁਰੂ ਨਾਨਕਪੁਰਾ ਵਿਖੇ ਇਕ ਗੋਦਾਮ ਦਾ ਜਿੰਦਰਾ ਤੋੜ ਕੇ 'ਚੋਂ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਮਾਲਕ ਸੰਜੀਵ ਕੁਮਾਰ ਅਗਰਵਾਲ ਨੇ ਦੱਸਿਆ ਕਿ ਚੋਰਾਂ ਨੇ ਗੋਦਾਮ ਦਾ ਜਿੰਦਰਾ ਤੋੜ ਕੇ ਦੋ ਡੀਜ਼ਲ ਭੱਠੀਆਂ, ਦੋ ...

ਪੂਰੀ ਖ਼ਬਰ »

ਆਦਮਪੁਰ ਸ਼ਹਿਰ ਦਾ ਵਿਕਾਸ ਦੋ ਧੜਿਆਂ ਦੀ ਆਪਸੀ ਖਿੱਚਾਤਾਣੀ ਕਾਰਨ ਠੱਪ

ਆਦਮਪੁਰ, 24 ਜੂਨ (ਰਮਨ ਦਵੇਸਰ)-ਆਦਮਪੁਰ ਦੇ ਵਿਕਾਸ ਲਈ ਸ਼ਹਿਰ ਵਾਸੀ ਤਰਸ ਗਏ ਹਨ | ਜ਼ਿਕਰਯੋਗ ਹੈ ਕਿ ਕੌਸਲਰਾਂ ਦੇ ਦੋ ਧੜਿਆਂ ਦੀ ਆਪਸੀ ਖਿੱਚਾਤਾਣੀ ਕਾਰਨ ਆਦਮਪੁਰ ਸ਼ਹਿਰ 'ਵਿਚਾਰਾ' ਬਣ ਕੇ ਰਹਿ ਗਿਆ ਹੈ | ਆਦਮਪੁਰ ਦੀਆਂ ਗਲੀਆਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ | ...

ਪੂਰੀ ਖ਼ਬਰ »

ਆਦਮਪੁਰ 'ਚ ਭਗਤ ਕਬੀਰ ਦਾ ਜਨਮ ਦਿਹਾੜਾ ਮਨਾਇਆ

ਆਦਮਪੁਰ, 24 ਜੂਨ (ਹਰਪ੍ਰੀਤ ਸਿੰਘ)-ਆਦਮਪੁਰ ਵਿਖੇ ਰਵਿਦਾਸੀਆਂ ਯੂਥ ਫੈਂਡਰੇਸ਼ਨ ਤੇ ਬਹੁਜਨ ਵਲੰਟੀਅਰ ਫੋਰਸ ਵਲੋਂ ਕਬੀਰ ਮਹਾਰਾਜ ਦਾ ਜਨਮ ਉਤਸਵ ਤੇ ਵਿਸ਼ਾਲ ਜਾਗਿ੍ਤੀ ਸੰਮੇਲਨ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਬਸਪਾ ...

ਪੂਰੀ ਖ਼ਬਰ »

ਬਾਜਵਾ ਕਲਾਂ 'ਚ ਬਾਬਾ ਸੁਖਚੈਨ ਦਾਸ ਦਾ ਸਾਲਾਨਾ ਜੋੜ ਮੇਲਾ ਮਨਾਇਆ

ਸ਼ਾਹਕੋਟ, 24 ਜੂਨ (ਸਚਦੇਵਾ)-ਸ਼੍ਰੋਮਣੀ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਸੁਖਚੈਨ ਦਾਸ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪਿੰਡ ਬਾਜਵਾ ਕਲਾਂ (ਸ਼ਾਹਕੋਟ) 'ਚ ਗੁਰਦੁਆਰਾ ਬਾਬਾ ਸੁਖਚੈਨ ਦਾਸ ਵਿਖੇ ਗਿਆਨੀ ਜਰਨੈਲ ...

ਪੂਰੀ ਖ਼ਬਰ »

ਮੁਹੰਮਦ ਸਦੀਕ ਦੇ ਗੀਤ ਨੇ ਨਸ਼ਾ-ਮੁਕਤ ਕਰਨ ਦੀ ਮੁਹਿੰਮ 'ਚ ਅਹਿਮ ਯੋਗਦਾਨ ਪਾਇਆ-ਨਿਧੜਕ

ਮਲਸੀਆਂ, 24 ਜੂਨ (ਸੁਖਦੀਪ ਸਿੰਘ)-ਲੋਕ ਗਾਇਕ ਤੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਦਾ ਕੌੜਾ ਸੱਚ ਪੇਸ਼ ਕਰਦਾ ਗੀਤ 'ਕੁਝ ਨਸ਼ਾ ਏਥੇ ਲੀਡਰ ਵਿਕਾਉਂਦੇ ਚੰਨੋ, ਕੁਝ ਵਿਕਾਉਂਦੇ ਥਾਣੇਦਾਰ' ਦੀ ਸਮੂਹ ਪੰਜਾਬ ਹਿਤੈਸ਼ੀਆਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ | ਮਲਸੀਆਂ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਪਿੰਡ ਚੂਹੜ 'ਚ ਬਲਾਕ ਪੱਧਰੀ ਯੂਥ ਪਾਰਲੀਮੈਂਟ ਕਰਵਾਈ

ਮੱਲ੍ਹੀਆਂ ਕਲਾਂ, 24 ਜੂਨ (ਮਨਜੀਤ ਮਾਨ)-ਪਿੰਡ ਚੂਹੜ ਜਲੰਧਰ ਵਿਖੇ ਨਹਿਰੂ ਯੁਵਾ ਕੇਂਦਰ ਜਲੰਧਰ, ਨੌਜਵਾਨ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਜ਼ਿਲ੍ਹਾ ਯੂਥ ਕੌਆਰਡੀਨੇਟਰ ਸ੍ਰੀ ਸੈਮਸਨ ਮਸੀਹ ਦੀ ਸਰਪ੍ਰਸਤੀ ਹੇਠ ਰੂਰਲ ਐਜੂਕੇਸ਼ਨ ਸਪੋਰਟਸ ਐਾਡ ਯੂਥ ...

ਪੂਰੀ ਖ਼ਬਰ »

ਲੋਕਾਂ ਲਈ ਮਿਸਾਲ ਬਣਿਆ ਸਮਾਜ ਸੇਵੀ ਥਾਣੇਦਾਰ

ਜੰਡਿਆਲਾ ਮੰਜਕੀ, 24 ਜੂਨ (ਸੁਰਜੀਤ ਸਿੰਘ ਜੰਡਿਆਲਾ)-ਇਲਾਕੇ 'ਚ ਇਕ ਸਮਾਜ ਸੇਵੀ ਥਾਣੇਦਾਰ ਦੇ ਕੰਮਾਂ ਦੀ ਚਰਚਾ ਹੋ ਰਹੀ ਹੈ | ਨੂਰਮਹਿਲ ਰਿਹਾਇਸ਼ ਰੱਖਦੇ ਅਤੇ ਜੇ.ਸੀ.ਆਈ. ਬਿਲਗਾ ਦੇ ਪ੍ਰਧਾਨ ਤੇ ਗੁਰੂ ਅਰਜਨ ਦੇਵ ਕਬੱਡੀ ਅਕੈਡਮੀ ਬਿਲਗਾ ਰਾਹੀਂ ਸਮਾਜ ਸੇਵਾ ਦੇ ਕੰਮਾਂ ...

ਪੂਰੀ ਖ਼ਬਰ »

ਸ੍ਰੀ ਹਨੂੰਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੋਜੀ ਵਲੋਂ ਕਰੀਅਰ ਸੁਝਾਅ

ਗੁਰਾਇਆ, 24 ਜੂਨ (ਬਲਵਿੰਦਰ ਸਿੰਘ)-ਸ੍ਰੀ ਹਨੂੰਮਤ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨੌਲੋਜੀ ਗੁਰਾਇਆ ਵਲੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਲਈ ਕਰੀਅਰ ਕੌਾਸਲਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ | ਮੈਡਮ ਪ੍ਰਭਜੋਤ, ਹਰਪ੍ਰੀਤ, ਸਵਾਤੀ, ਲਵਲੀਨ ਕੌਰ ਨੇ ...

ਪੂਰੀ ਖ਼ਬਰ »

ਸੰਧੂ ਪਰਿਵਾਰ ਵਲੋਂ ਮਿ੍ਤਕ ਸੰਭਾਲ ਘਰ ਨੂੰ ਮਾਲੀ ਸਹਾਇਤਾ ਭੇਟ

ਰੁੜਕਾ ਕਲਾਂ, 24 ਜੂਨ (ਦਵਿੰਦਰ ਸਿੰਘ ਖ਼ਾਲਸਾ)-ਰੁੜਕਾ ਕਲਾਂ ਦੇ ਪ੍ਰਵਾਸੀ ਪਰਿਵਾਰ ਬੀਬੀ ਸਿਮਰ ਕੌਰ ਸੰਧੂ ਯੂ. ਕੇ. ਪਤਨੀ ਸਵ. ਦੀਪ ਸਿੰਘ ਤੇ ਉਨ੍ਹਾਂ ਦੇ ਸਪੁੱਤਰ ਹਰਮੇਲ ਸਿੰਘ ਸੰਧੂ ਤੇ ਰਵਿੰਦ ਸਿੰਘ ਸੰਧੂ ਵਲੋਂ ਆਪਣੇ ਪਿਤਾ ਸਵ. ਦੀਪ ਸਿੰਘ ਪੁੱਤਰ ਸ. ਚੰਨਣ ਸਿੰਘ ...

ਪੂਰੀ ਖ਼ਬਰ »

ਰਾਮ ਪੁਰ 'ਚ ਲੱਖਾਂ ਦੇ ਦਾਤੇ ਦੇ ਦਰਬਾਰ 'ਤੇ ਸਾਲਾਨਾ ਮੇਲਾ ਕਰਵਾਇਆ

ਨੂਰਮਹਿਲ, 24 ਜੂਨ (ਗੁਰਦੀਪ ਸਿੰਘ ਲਾਲੀ)-ਨੂਰਮਹਿਲ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਲੱਖਾਂ ਦੇ ਦਾਤੇ ਲਾਲਾਂ ਵਾਲੇ ਪੀਰ ਦੇ ਦਰਬਾਰ 'ਤੇ ਪ੍ਬੰਧਕ ਕਮੇਟੀ ਨੇ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਕਰਵਾਇਆ ...

ਪੂਰੀ ਖ਼ਬਰ »

ਆਦਮਪੁਰ ਸ਼ਹਿਰ ਦਾ ਵਿਕਾਸ ਦੋ ਧੜਿਆਂ ਦੀ ਆਪਸੀ ਖਿੱਚਾਤਾਣੀ ਕਾਰਨ ਠੱਪ

ਆਦਮਪੁਰ, 24 ਜੂਨ (ਰਮਨ ਦਵੇਸਰ)-ਆਦਮਪੁਰ ਦੇ ਵਿਕਾਸ ਲਈ ਸ਼ਹਿਰ ਵਾਸੀ ਤਰਸ ਗਏ ਹਨ | ਜ਼ਿਕਰਯੋਗ ਹੈ ਕਿ ਕੌਸਲਰਾਂ ਦੇ ਦੋ ਧੜਿਆਂ ਦੀ ਆਪਸੀ ਖਿੱਚਾਤਾਣੀ ਕਾਰਨ ਆਦਮਪੁਰ ਸ਼ਹਿਰ 'ਵਿਚਾਰਾ' ਬਣ ਕੇ ਰਹਿ ਗਿਆ ਹੈ | ਆਦਮਪੁਰ ਦੀਆਂ ਗਲੀਆਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ | ...

ਪੂਰੀ ਖ਼ਬਰ »

ਰੰਧਾਵਾ ਮਸੰਦਾਂ ਵਿਖੇ ਸਮਾਧਾਂ ਦਾ ਕਬੱਡੀ ਟੂਰਨਾਮੈਂਟ ਸਮਾਪਤ

ਕਿਸ਼ਨਗੜ੍ਹ, 24 ਜੂਨ (ਲਖਵਿੰਦਰ ਸਿੰਘ ਲੱਕੀ)-ਰੰਧਾਵਾ ਮਸੰਦਾਂ ਵਿਖੇ ਸਮਾਧਾਂ ਦਾ ਸਾਲਾਨਾ 15ਵਾਂ ਕਬੱਡੀ ਕੱਪ ਸਮਾਧਾਂ ਟੂਰਨਾਮੈਂਟ ਪ੍ਰਬੰਧਕ ਕਮੇਟੀ, ਐਨ. ਆਰ. ਆਈਜ਼. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਰਬ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਜੋ ਚਾਰ ਦਿਨ ਬਾਅਦ ...

ਪੂਰੀ ਖ਼ਬਰ »

ਸਵੀਟ ਸ਼ਾਪ ਦੇ ਬਾਹਰੋਂ ਮੋਟਰਸਾਈਕਲ ਚੋਰੀ

ਜੰਡਿਆਲਾ ਮੰਜਕੀ, 24 ਜੂਨ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਬੱਸ ਸਟੈਂਡ ਨੇੜੇ ਨਾਹਰ ਸਵੀਟ ਸ਼ਾਪ 'ਤੇ ਕੰਮ ਕਰਦੇ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਹੈ | ਅੰਮਿ੍ਤਪਾਲ ਪੁੱਤਰ ਦੋਲਤੀ ਵਾਸੀ ਧਾਲੀਵਾਲ ਥਾਣਾ ਨਕੋਦਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ...

ਪੂਰੀ ਖ਼ਬਰ »

ਪਿੰਡ ਜੰਡੇ ਸਰਾਏ ਵਿਖੇ ਮੈਡੀਕਲ ਕੈਂਪ ਲਗਾਇਆ

ਕਰਤਾਰਪੁਰ, 24 ਜੂਨ (ਜਸਵੰਤ ਵਰਮਾ, ਧੀਰਪੁਰ)-ਸੁਖਮਨੀ ਚੈਰੀਟੇਬਲ ਹਸਪਤਾਲ ਬਾਰਾਦਰੀ ਬਾਜ਼ਾਰ ਕਰਤਾਰਪੁਰ ਵਲੋਂ ਪਿੰਡ ਜੰਡੇ ਸਰਾਏ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਲੰਬੜਦਾਰ ਨਿਰਮਲ ਸਿੰਘ ਨੇ ਰੀਬਨ ਕੱਟ ਕੇ ਕੀਤਾ | ਕੈਂਪ ਵਿਚ ਡਾ: ਲਖਵੀਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX