ਤਾਜਾ ਖ਼ਬਰਾਂ


ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  22 minutes ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  32 minutes ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  41 minutes ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  45 minutes ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  about 1 hour ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  about 1 hour ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  about 2 hours ago
ਚੰਡੀਗੜ੍ਹ, 19 ਜੁਲਾਈ - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੀਲੇ ਪਦਾਰਥਾਂ ਸਬੰਧੀ ਦਿੱਲੀ ਪੁਲਿਸ ਦੀ ਰਿਪੋਰਟ ਤੋਂ ਬਾਅਦ ਗੁਆਂਢੀ ਸੂਬਿਆ ਹਿਮਾਚਲ ਪ੍ਰਦੇਸ਼...
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਦਿੱਲੀ 'ਚ 7 ਕਲੋਨੀਆ ਦੀ ਮੁੜ ਤੋਂ ਉਸਾਰੀ ਲਈ ਦਰਖਤ ਕੱਟਣ ਦੇ ਮਾਮਲੇ 'ਚ ਐਨ.ਜੀ.ਟੀ ਨੇ ਵਾਤਾਵਰਨ ਤੇ ਜੰਗਲਾਤ ਮੰਤਰਾਲੇ, ਟ੍ਰੈਫਿਕ ਪੁਲਿਸ...
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਨੇ ਪਟਿਆਲਾ ਹਾਊਸ ਕੋਰਟ 'ਚ ਦੋਸ਼ ਪੱਤਰ ਦਾਖਲ ਕਰਵਾ ਦਿੱਤਾ...
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 19 ਜੁਲਾਈ - ਸੁਪਰੀਮ ਕੋਰਟ ਨੇ ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ ਵਿਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ...
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ
. . .  about 3 hours ago
ਨਵੀਂ ਦਿੱਲੀ, 19 ਜੁਲਾਈ - ਭਾਰਤੀ ਰਿਜ਼ਰਵ ਬੈਂਕ ਜਲਦ ਹੀ 100 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। 100 ਰੁਪਏ ਦਾ ਇਹ ਨਵਾਂ ਨੋਟ ਬੈਂਗਣੀ ਰੰਗ ਦਾ ਹੋਵੇਗਾ । ਇਹ ਨੋਟ ਵੀ ਮਹਾਤਮਾ ਗਾਂਧੀ ਦੀ ਸੀਰੀਜ਼ ਦਾ ਹੀ ਹੋਵੇਗਾ ਪਰ ਇਸ ਦੇ ਪਿਛਲੇ ਹਿੱਸੇ 'ਤੇ ਗੁਜਰਾਤ...
ਸਪੈਸ਼ਲ ਫੋਰਸ ਦੇ ਨਿਰੀਖਣ ਲਈ ਬਹਾਦਰਗੜ੍ਹ ਕਿਲ੍ਹੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  about 3 hours ago
ਪਟਿਆਲਾ, 19 ਜੁਲਾਈ(ਗੁਰਪ੍ਰੀਤ ਸਿੰਘ ਚੱਠਾ) - ਬਹਾਦਰਗੜ੍ਹ ਕਿਲ੍ਹੇ 'ਚ ਕਮਾਂਡੋ ਕੰਪਲੈਕਸ ਵਿਖੇ ਅੱਤਵਾਦ ਦੇ ਬਚਾਅ ਲਈ ਦੀਨਾ ਨਗਰ ਹਮਲੇ ਤੋਂ ਬਾਅਦ ਤਿਆਰ ਕੀਤੀ ਜਾ ਰਹੀ ਸਪੈਸ਼ਲ ਓਪਰੇਸ਼ਨ ਕਮਾਂਡੋ ਦੇ ਦਸਤੇ ਦੀ ਟਰੇਨਿੰਗ ਦਾ ਨਿਰੀਖਣ ਕਰਨ ਲਈ ਮੁੱਖ ਮੰਤਰੀ...
ਜਦੋਂ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਭੁੱਖ ਹੜਤਾਲ ਜਾਰੀ ਰਹੇਗੀ- ਰਾਜੋਆਣਾ ਦੀ ਭੈਣ
. . .  about 4 hours ago
ਪਟਿਆਲਾ, 19 ਜੁਲਾਈ- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿਚ ਪਟਿਆਲਾ ਜੇਲ੍ਹ 'ਚ ਲੰਬੇ ਸਮੇਂ ਤੋਂ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਜੋ ਕਿ ਆਪਣੀ ਰਿਹਾਈ ਨੂੰ ਲੈ ਕੇ ਪਿਛਲੇ ਚਾਰ ਦਿਨਾਂ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਹੋਏ...
ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਸਾਂਝੀ ਕੀਤੀ ਭਾਵੁਕ ਪੋਸਟ
. . .  about 4 hours ago
ਮੁੰਬਈ, 19 ਜੁਲਾਈ- ਲੰਡਨ 'ਚ ਕੈਂਸਰ ਦਾ ਇਲਾਜ ਕਰਵਾ ਰਹੀ ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਸੋਨਾਲੀ ਬੇਂਦਰੇ ਨੇ ਆਪਣੇ ਬੇਟੇ ਰਣਵੀਰ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਉਹ 12 ਸਾਲ 11 ਮਹੀਨੇ ਅਤੇ 8 ਦਿਨ...
ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਣੀ 'ਚ ਰੁੜ੍ਹੇ
. . .  about 5 hours ago
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  about 5 hours ago
ਭੀੜ ਵੱਲੋਂ ਹੱਤਿਆਵਾਂ 'ਤੇ ਬੋਲੇ ਰਾਜਨਾਥ - ਹਿੰਸਾ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
. . .  about 6 hours ago
ਬ੍ਰਾਂਡਿਡ ਕੱਪੜੇ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕਾ, ਮਜ਼ਦੂਰ ਦੀ ਮੌਤ
. . .  about 6 hours ago
ਬਠਿੰਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 6 hours ago
ਮਾਨਸੂਨ ਇਜਲਾਸ : ਸੰਸਦ ਭਵਨ 'ਚ ਕਾਂਗਰਸ ਸੰਸਦਾਂ ਦਾ ਵਿਰੋਧ ਪ੍ਰਦਰਸ਼ਨ
. . .  about 7 hours ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਪਲੀ ਵਿਖੇ ਰੱਖੀ ਗਈ ਪਹਿਲੀ ਚੋਣ ਰੈਲੀ- ਸੁਖਬੀਰ ਸਿੰਘ
. . .  about 5 hours ago
ਬਾਬਾ ਬਜਿੰਦਰ ਸਿੰਘ ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ ਲੈ ਕੇ ਪਹੁੰਚੀ ਪੁਲਿਸ
. . .  about 6 hours ago
ਡੂੰਘੀ ਖੱਡ 'ਚ ਡਿਗੀ ਬੱਸ, 10 ਲੋਕਾਂ ਦੀ ਮੌਤ
. . .  about 8 hours ago
ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ
. . .  about 5 hours ago
ਮੁੱਖ ਮੁਨਸ਼ੀ ਦੀ ਗੋਲੀ ਲੱਗਣ ਕਾਰਨ ਮੌਤ
. . .  about 9 hours ago
ਕੇਰਲਾ 'ਚ ਸੜਕ ਹਾਦਸਾ- 5 ਮੌਤਾਂ
. . .  about 9 hours ago
ਗ੍ਰੇਟਰ ਨੋਇਡਾ ਇਮਾਰਤ ਹਾਦਸੇ 'ਚ ਹੁਣ ਤੱਕ 9 ਮੌਤਾਂ
. . .  about 9 hours ago
ਸੱਤ ਨਕਸਲੀਆਂ ਦੀਆਂ ਲਾਸ਼ਾਂ ਹਥਿਆਰਾਂ ਸਮੇਤ ਬਰਾਮਦ
. . .  about 10 hours ago
ਸਰਹੱਦ 'ਤੇ ਇਕ ਪਾਕਿਸਤਾਨੀ ਤਸਕਰ ਢੇਰ
. . .  about 10 hours ago
ਆਮ ਚੋਣਾਂ ਦੇ ਮੱਦੇਨਜਰ ਭਾਜਪਾ ਕਰੇਗੀ ਦੋ ਦਿਨਾਂ ਰਣਨੀਤੀ ਬੈਠਕ
. . .  about 10 hours ago
ਅੱਜ ਦਾ ਵਿਚਾਰ
. . .  about 11 hours ago
ਜੰਮੂ-ਕਸ਼ਮੀਰ ਦੇ ਸੋਪੋਰ 'ਚ ਪੁਲਿਸ ਚੌਕੀ 'ਤੇ ਅੱਤਵਾਦੀਆਂ ਨੇ ਗਰਨੇਡ ਨਾਲ ਕੀਤਾ ਹਮਲਾ
. . .  1 day ago
ਥਾਈਲੈਂਡ ਗੁਫ਼ਾ ਤੋਂ ਬਚਾਏ ਬੱਚਿਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਅਮਰੀਕਾ 'ਚ ਰੂਸੀ ਏਜੰਟ ਗ੍ਰਿਫ਼ਤਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਿਵਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ
  •     Confirm Target Language  

ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ 11 ਸਮਝੌਤੇ ਸਹੀਬੱਧ

ਦੱਖਣੀ ਕੋਰੀਆ ਨੇ ਐਨ.ਐਸ.ਜੀ. 'ਚ ਭਾਰਤ ਦੀ ਮੈਂਬਰਸ਼ਿਪ ਦੀ ਕੀਤੀ ਹਮਾਇਤ
ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਭਾਰਤ ਅਤੇ ਦੱਖਣੀ ਕੋਰੀਆ ਨੇ ਅੱਤਵਾਦ, ਦਹਿਸ਼ਤਗਰਦੀ ਅਤੇ ਇੰਤਹਾਪਸੰਦੀ ਨੂੰ ਆਲਮੀ ਸ਼ਾਂਤੀ ਲਈ ਖ਼ਤਰਾ ਕਰਾਰ ਦਿੰਦਿਆਂ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਨਿਖੇਧੀ ਕੀਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨੇ ਅੱਤਵਾਦ 'ਤੇ ਸਾਂਝੇ ਰੁਖ਼ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਅੱਤਵਾਦ ਨੂੰ ਕਿਸੇ ਵੀ ਆਧਾਰ 'ਤੇ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ | ਦੋਵੇਂ ਆਗੂਆਂ ਨੇ ਇਕਸਾਰ ਖੇਤਰੀ ਅਤੇ ਆਲਮੀ ਕੋਸ਼ਿਸ਼ਾਂ ਰਾਹੀਂ ਅੱਤਵਾਦ ਨਾਲ ਨਜਿੱਠਣ ਦਾ ਵੀ ਸੰਕਲਪ ਲਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਮੂਨ ਵਲੋਂ ਅੱਜ ਹੈਦਰਾਬਾਦ ਹਾਊਸ ਵਿਖੇ ਹੋਈ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ 'ਚ ਉਕਤ ਵਿਚਾਰ ਪ੍ਰਗਟਾਏ | ਦੋਵਾਂ ਆਗੂਆਂ ਨੇ ਗੱਲਬਾਤ ਦੌਰਾਨ ਰੱਖਿਆ, ਸੁਰੱਖਿਆ ਬਣਾਵਟੀ ਗਿਆਨ ਤੇ ਵਪਾਰ ਦੇ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ ਅਤੇ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਪ੍ਰਸਾਰ ਨੂੰ ਰੋਕ ਕੇ ਖੇਤਰੀ ਸ਼ਾਂਤੀ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਗੱਲ ਆਖੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਦੇ ਅਮਲ ਨੂੰ ਕਾਇਮ ਰੱਖਣ ਅਤੇ ਉਸ ਨੂੰ ਗਤੀ ਦੇਣ ਲਈ ਦੱਖਣੀ ਕੋਰੀਆਈ ਰਾਸ਼ਟਰਪਤੀ ਦੀ ਸ਼ਲਾਘਾ ਕਰਦਿਆਂ ਭਾਰਤ ਦੇ ਸਾਥ ਦਾ ਵੀ ਭਰੋਸਾ ਦਿਵਾਇਆ | ਪ੍ਰਧਾਨ ਮੰਤਰੀ ਨੇ ਸ਼ਾਂਤੀ ਦੇ ਇਸ ਅਮਲ ਨੂੰ ਵਧਾਉਣ ਲਈ ਆਉਣ ਵਾਲੇ ਸਮੇਂ 'ਚ ਹੋਣ ਵਾਲੀ ਸਕੱਤਰ ਪੱਧਰ ਦੀ 2+2 ਗੱਲਬਾਤ ਅਤੇ ਮੰਤਰੀ ਪੱਧਰ ਦੀ ਜੁਆਇੰਟ ਕਮਿਸ਼ਨ ਨੂੰ ਕਾਫ਼ੀ ਅਹਿਮ ਦੱਸਿਆ | ਦੱਖਣੀ ਕੋਰੀਆ ਨੇ ਵੀ ਪ੍ਰਮਾਣ ਸਪਲਾਇਰ ਗਰੁੱਪ ਐਨ. ਐਸ. ਜੀ. 'ਚ ਭਾਰਤ ਦੀ ਮੈਂਬਰਸ਼ਿਪ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਨਾਲ ਆਲਮੀ ਪੱਧਰ 'ਤੇ ਪ੍ਰਮਾਣੂ ਨਿਸ਼ਸਤਰੀਕਰਨ ਮੁਹਿੰਮ ਮਜ਼ਬੂਤ ਹੋਵੇਗੀ | ਦੱਖਣੀ ਕੋਰੀਆ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਨੂੰ ਇਕ ਮਿਸਾਲ ਦੱਸਦਿਆਂ ਮੋਦੀ ਨੇ ਇਸ ਨੂੰ ਭਾਰਤ ਲਈ ਪ੍ਰੇਰਨਾਦਾਇਕ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਕੋਰੀਆਈ ਕੰਪਨੀਆਂ ਦੇ ਉਤਪਾਦਾਂ ਨੇ ਆਪਣੀ ਗੁਣਵੱਤਾ ਸਦਕਾ ਭਾਰਤ ਦੇ ਘਰ-ਘਰ 'ਚ ਆਪਣੀ ਪਹਿਚਾਣ ਬਣਾਈ ਹੈ |
ਭਾਰਤ ਅਤੇ ਕੋਰੀਆ ਦੇ ਸਬੰਧ
ਦੋਵਾਂ ਆਗੂਆਂ ਨੇ ਹੈਦਰਾਬਾਦ ਹਾਊਸ ਵਿਖੇ ਹੋਈ ਤਫ਼ਸੀਲੀ ਗੱਲਬਾਤ 'ਚ ਨਾ ਸਿਰਫ਼ ਦੁਵੱਲੇ ਸਬੰਧਾਂ ਦਾ ਜਾਇਜ਼ਾ ਲਿਆ, ਸਗੋਂ ਖ਼ੇਤਰੀ ਅਤੇ ਆਲਮੀ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰਧਾਨ ਮੰਤਰੀ ਨੇ ਨੀਤੀਗਤ ਪੱਧਰ 'ਤੇ ਭਾਰਤ ਦੀ ਐਕਟ ਈਸਟ ਨੀਤੀ ਅਤੇ ਕੋਰੀਆ ਦੀ ਨਵੀਂ ਦੱਖਣੀ ਨੀਤੀ 'ਚ ਸੁਭਾਵਿਕ ਇਕਸਾਰਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਕੋਰੀਆ ਦੇ ਸਬੰਧ ਹੀ ਉਨ੍ਹਾਂ ਦੀ ਨਵੀਂ ਦੱਖਣੀ ਨੀਤੀ ਦਾ ਮੁੱਢ ਹਨ | ਦੋਵਾਂ ਆਗੂਆਂ ਨੇ ਆਪਣੀ ਵਿਸ਼ੇਸ਼ ਨੀਤੀਗਤ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇਕ ਦਿ੍ਸ਼ਟੀ ਪੱਤਰ (ਵਿਜ਼ਨ ਡਾਕੂਮੈਂਟ) ਵੀ ਜਾਰੀ ਕੀਤਾ | ਇਸ ਦੇ ਨਾਲ ਹੀ ਆਪਣੀ ਵਿਆਪਕ ਆਰਥਿਕ ਭਾਈਵਾਲੀ ਨੂੰ ਅਗਲੇ ਪੜਾਅ ਤੱਕ ਲਿਜਾਣ ਲਈ ਵੀ (ਅਰਲੀ ਹਾਰਵੈਸਟ ਪੈਕੇਜ) 'ਤੇ ਦਸਤਖ਼ਤ ਕੀਤੇ | ਭਾਰਤ ਅਤੇ ਦੱਖਣੀ ਕੋਰੀਆ ਨੇ ਵਿਸ਼ਵ ਭਰ 'ਚ ਹੋ ਰਹੇ ਤਕਨੀਕੀ ਬਦਲਾਅ ਨੂੰ ਵੇਖਦਿਆਂ ਸਾਂਝੇ ਤੌਰ 'ਤੇ ਨਵੀਨਤਾ ਸਹਿਯੋਗ ਕੇਂਦਰ ਦੀ ਸਥਾਪਨਾ ਅਤੇ ਭਵਿੱਖ ਰਣਨੀਤਕ ਸੰਗਠਨ ਦਾ ਗਠਨ ਕਰਨ ਦਾ ਵੀ ਫੈਸਲਾ ਲਿਆ |
ਦੋਵਾਂ ਦੇਸ਼ਾਂ ਦਰਮਿਆਨ 11 ਸਮਝੌਤੇ ਸਹੀਬੱਧ
ਭਾਰਤ ਅਤੇ ਦੱਖਣੀ ਕੋਰੀਆ ਨੇ ਅੱਜ 11 ਸਮਝੌਤਿਆਂ 'ਤੇ ਦਸਤਖ਼ਤ ਕੀਤੇ, ਜਿਨ੍ਹਾਂ 'ਚੋਂ 9 ਐਮ. ਓ. ਯੂ., ਸੱਭਿਆਚਾਰਕ ਤਬਾਦਲੇ ਦੇ ਪ੍ਰੋਗਰਾਮ ਬਾਰੇ ਇਕ ਦਸਤਾਵੇਜ਼ ਅਤੇ ਆਰਥਿਕ ਭਾਈਵਾਲੀ ਨੂੰ ਅਗਲੇ ਪੱਧਰ 'ਤੇ ਲਿਜਾਣ ਸਬੰਧੀ ਇਕ ਸਾਂਝਾ ਬਿਆਨ ਸ਼ਾਮਿਲ ਹੈ | ਇਨ੍ਹਾਂ ਸਮਝੌਤਿਆਂ 'ਚ ਵਪਾਰ ਉਪਰਾਲੇ, ਭਵਿੱਖ ਨੀਤੀਗਤ ਗਰੁੱਪ ਦੇ ਗਠਨ ਅਤੇ ਵਿਗਿਆਨਕ ਅਤੇ ਤਕਨੀਕ ਖੋਜ 'ਚ ਸਹਿਯੋਗ ਸਬੰਧੀ ਸਮਝੌਤੇ ਸ਼ਾਮਿਲ ਹਨ | ਦੋਵਾਂ ਦੇਸ਼ਾਂ ਦਰਮਿਆਨ ਬਾਇਓਟੈਕਨਾਲੋਜੀ ਅਤੇ ਦੂਰ ਸੰਚਾਰ ਦੇ ਖ਼ੇਤਰ 'ਚ ਵੀ ਸਮਝੌਤੇ ਹੋਏ | ਦੋਵੇਂ ਆਗੂਆਂ ਨੇ ਭਾਰਤ-ਕੋਰੀਆ ਵਪਾਰ ਫ਼ੋਰਮ ਨੂੰ ਵੀ ਸੰਬੋਧਨ ਕੀਤਾ, ਜਿਸ 'ਚ ਦੌਰੇ 'ਤੇ ਆਏ ਪਤਵੰਤੇ ਨੇ ਕਿਹਾ ਕਿ ਭਾਰਤ ਅਤੇ ਦੱਖਣੀ ਕੋਰੀਆ ਦੀਆਂ ਸਾਂਝੀਆਂ ਨੀਤੀਆਂ ਨਾਲ ਹੀ ਏਸ਼ੀਆ ਦਾ ਵਿਕਾਸ ਹੋਵੇਗਾ |
ਪ੍ਰਮਾਣੂ ਪ੍ਰਸਾਰ ਦਾ ਮੁੱਦਾ ਉਠਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੌਰੇ 'ਤੇ ਆਏ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ ਇਨ ਨਾਲ ਇੱਥੇ ਹੈਦਰਾਬਾਦ ਹਾਊਸ 'ਚ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਭਾਰਤ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਪ੍ਰਕਿਰਿਆ 'ਚ ਹਿੱਸੇਦਾਰ ਹੈ | ਮੂਨ ਤੇ ਮੋਦੀ ਵਿਚਾਲੇ ਗੱਲਬਾਤ ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਹਿਯੋਗ ਨੂੰ ਵਧਾਉਣ 'ਤੇ ਕੇਂਦਰਿਤ ਰਹੀ | ਮੂਨ ਨਾਲ ਜਾਰੀ ਸਾਂਝੇ ਬਿਆਨ 'ਚ ਮੋਦੀ ਨੇ ਅਸਿੱਧੇ ਤੌਰ 'ਤੇ ਪਾਕਿਸਤਾਨ ਨਾਲ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰਸਾਰ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਕ ਕਾਰਨ ਸੀ ਕਿ ਸ਼ਾਂਤੀ ਪ੍ਰਕਿਰਿਆ 'ਚ ਭਾਰਤ ਇਕ ਹਿੱਸੇਦਾਰ ਹੈ | ਮੋਦੀ ਨੇ ਕਿਹਾ ਕਿ ਗੱਲਬਾਤ ਦੌਰਾਨ ਮੈਂ ਰਾਸ਼ਟਰਪਤੀ ਮੂਨ ਨੂੰ ਦੱਸਿਆ ਕਿ ਉੱਤਰ-ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਵਿਚਾਲੇ ਪ੍ਰਮਾਣੂ ਪ੍ਰਸਾਰ ਸਬੰਧ ਭਾਰਤ ਲਈ ਵੀ ਚਿੰਤਾ ਦਾ ਵਿਸ਼ਾ ਹੈ, ਇਸ ਲਈ ਭਾਰਤ ਸ਼ਾਂਤੀ ਪ੍ਰਕਿਰਿਆ 'ਚ ਇਕ ਹਿੱਸੇਦਾਰ ਹੈ |
ਰੱਖਿਆ ਸਹਿਯੋਗ ਵਧਾਉਣਗੇ ਭਾਰਤ-ਦੱਖਣੀ ਕੋਰੀਆ
ਭਾਰਤ ਤੇ ਦੱਖਣੀ ਕੋਰੀਆ ਵਿਚਾਲੇ 'ਮੇਕ ਇਨ ਇੰਡੀਆ' ਦੇ ਤਹਿਤ ਰੱਖਿਆ ਸਹਿਯੋਗ ਵਧਾਉਣ ਨੂੰ ਲੈ ਕੇ ਸਹਿਮਤੀ ਕਾਇਮ ਹੋਈ ਹੈ | ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਅਫ਼ਗਾਨਿਸਤਾਨ 'ਚ ਤਿੰਨਪੱਖੀ ਸਮਝੌਤੇ ਨਾਲ ਅਫ਼ਗਾਨਿਸਤਾਨ ਦੇ ਪੁਨਰ ਨਿਰਮਾਣ 'ਚ ਮਿਲ ਕੇ ਕੰਮ ਕਰਨ ਦਾ ਇਰਾਦਾ ਜਤਾਇਆ ਹੈ | ਇਸ ਤੋਂ ਇਲਾਵਾ ਦੱਖਣੀ ਕੋਰੀਆ ਨੇ ਭਾਰਤ ਨਾਲ ਦੁਵੱਲਾ ਵਪਾਰ 20 ਅਰਡ ਡਾਲਰ ਤੋਂ ਵਧਾ ਕੇ 2030 ਤੱਕ 50 ਅਰਬ ਡਾਲਰ ਕਰਨ ਦਾ ਟੀਚਾ ਵੀ ਤੈਅ ਕੀਤਾ ਗਿਆ ਹੈ |

ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਹਲਾਕ-ਝੜਪਾਂ 'ਚ ਇਕ ਦੀ ਮੌਤ

ਅੱਤਵਾਦੀ ਪੁੱਤ ਦੇ ਮੁਕਾਬਲੇ 'ਚ ਫਸੇ ਹੋਣ ਦੀ ਖ਼ਬਰ ਸੁਣਦੇ ਹੀ ਪਿਉ ਦੀ ਮੌਤ
ਮਨਜੀਤ ਸਿੰਘ
ਸ੍ਰੀਨਗਰ, 10 ਜੁਲਾਈ-ਦੱਖਣੀ-ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਵਿਖੇ ਮੁਕਾਬਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਪਾਕਿਸਤਾਨੀ ਅਤੇ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ, ਜਦਕਿ ਫ਼ੌਜ ਦਾ ਸੂਬੇਦਾਰ ਤੇ ਜਵਾਨ ਵੀ ਜ਼ਖਮੀ ਹੋ ਗਏ | ਮੁਕਾਬਲੇ ਦੌਰਾਨ ਭੜਕੇ ਪ੍ਰਦਰਸ਼ਨਾਂ 'ਚ ਇਕ ਨਾਗਰਿਕ ਦੀ ਮੌਤ ਹੋ ਗਈ ਤੇ ਇਲਾਕੇ ਦੇ ਨਾਮੀ ਅੱਤਵਾਦੀ ਕਮਾਂਡਰ ਜ਼ਨੀਅਤ ਉਲ ਇਸਲਾਮ ਦੇ ਪਿਉ ਦੇ ਪੁੱਤਰ ਦਾ ਮੁਕਾਬਲੇ 'ਚ ਫਸੇ ਹੋਣ ਦੀ ਖ਼ਬਰ ਸੁਣਨ ਤੋਂ ਬਾਅਦ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਇਲਾਕੇ 'ਚ ਮੁਕਾਬਲੇ ਦੇ ਚਲਦੇ ਸਕੂਲ ਬੰਦ ਰਹੇ ਤੇ ਇੰਟਰਨੈਟ ਸੇਵਾ ਵੀ ਮੁਅੱਤਲ ਰਹੀ | ਪੁਲਿਸ ਦੇ ਇਕ ਉੱਚ ਅਧਿਕਾਰੀ ਅਨੁਸਾਰ ਸ਼ੋਪੀਆਂ ਜ਼ਿਲੇ੍ਹ ਦੇ ਕੁੰਦਲਾਨ ਇਲਾਕੇ ਵਿਖੇ ਜੈਸ਼ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਸੂਚਨਾ 'ਤੇ 34 ਆਰ. ਆਰ. (ਫ਼ੌਜ) ਸਪੈਸ਼ਲ ਆਪੇ੍ਰਸ਼ਨ ਗਰੁੱਪ (ਪੁਲਿਸ) ਅਤੇ ਸੀ. ਆਰ. ਪੀ. ਨੇ ਅੱਜ ਸਵੇਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ | ਸੁਰੱਖਿਆ ਬਲਾਂ ਨੂੰ ਆਪਣੇ ਟਿਕਾਣੇ ਵੱਲ ਵਧਦਾ ਦੇਖ ਕੇ ਨੇੜੇ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫ਼ਰਾਰ ਹੋਣ ਦੀ ਕੋਸ਼ਿਸ਼ 'ਚ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਤੁਰੰਤ ਪੁਜ਼ੀਸ਼ਨ ਸਾਂਭਦੇ ਨੇੜੇ ਦੇ ਮਕਾਨਾਂ 'ਚ ਮੌਜੂਦ ਸਿਵਲ ਵਿਅਕਤੀਆਂ ਨੂੰ ਸੁਰੱਖਿਅਤ ਕਰ ਕੇ
ਗੋਲੀਬਾਰੀ ਦਾ ਜਵਾਬ ਦਿੱਤਾ | ਇਸ ਕਾਰਵਾਈ ਦੌਰਾਨ ਫ਼ੌਜ ਦਾ ਸੂਬੇਦਾਰ ਅਤੇ ਸਿਪਾਹੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ | ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਕਈ ਘੰਟੇ ਚੱਲੇ ਮੁਕਾਬਲੇ ਦੌਰਾਨ ਭਾਰੀ ਗੋਲੀਬਾਰੀ ਦੇ ਚਲਦੇ ਫ਼ੌਜ ਨੇ ਅੱਤਵਾਦੀਆਂ ਨੂੰ ਢੇਰ ਕਰਨ ਲਈ ਉਸ ਮਕਾਨ ਨੂੰ ਬਾਰੂਦ ਲਗਾ ਕੇ ਉਡਾ ਦਿੱਤਾ | ਗੋਲੀਬਾਰੀ ਰੁਕਣ ਤੋਂ ਬਾਅਦ ਪੁਲਿਸ ਨੇ ਮਾਰੇ ਗਏ ਅੱਤਵਾਦੀਆਂ ਲਾਸ਼ਾਂ ਬਰਾਮਦ ਕਰ ਕੇ ਇਨ੍ਹਾਂ ਦੀ ਪਹਿਚਾਣ ਸਥਾਨਕ ਅੱਤਵਾਦੀ ਸਮੀਰ ਅਹਿਮਦ ਸ਼ੇਖ ਵਾਸੀ ਰਾਵਲਪੋਰਾ ਸ਼ੋਪੀਆਂ ਅਤੇ ਉਸ ਦਾ ਪਾਕਿਸਤਾਨੀ ਸਾਥੀ ਅੱਤਵਾਦੀ ਬਾਬਰ ਵਜੋਂ ਕੀਤੀ | ਸਮੀਰ ਸ਼ੇਖ ਚਾਲੂ ਸਾਲ ਦੇ ਅਪ੍ਰੈਲ ਮਹੀਨੇ 'ਚ ਘਰੋਂ ਲਾਪਤਾ ਹੋਣ ਤੋਂ ਬਾਅਦ ਜੈਸ਼ ਮੁਹੰਮਦ 'ਚ ਸ਼ਾਮਿਲ ਹੋ ਗਿਆ ਸੀ | ਪੁਲਿਸ ਨੇ ਮੁਕਾਬਲੇ ਵਾਲੀ ਥਾਂ 'ਤੋਂ ਅਸਲਾ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਹੈ | ਮੁਕਾਬਲੇ ਦੇ ਸ਼ੁਰੂ ਹੁੰਦੇ ਹੀ ਰਵਾਇਤੀ ਤੌਰ 'ਤੇ ਕਸਬੇ ਦੇ ਆਲੇ-ਦੁਆਲੇ ਪ੍ਰਦਰਸ਼ਨ ਭੜਕ ਉੱਠਿਆ ਤੇ ਪ੍ਰਦਰਸ਼ਨਕਾਰੀਆਂ ਨੇ ਇਸਲਾਮ ਤੇ ਆਜ਼ਾਦੀ ਦੇ ਹੱਕ 'ਚ ਨਾਅਰੇਬਾਜ਼ੀ ਕਰਦੇ ਹੋਏ ਸੁਰੱਖਿਆ ਬਲਾਂ 'ਤੇ ਭਾਰੀ ਪਥਰਾਅ ਕੀਤਾ ਅਤੇ ਮੁਕਾਬਲੇ ਵਾਲੀ ਥਾਂ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ ਕਰ ਕੇ ਹਵਾ 'ਚ ਗੋਲੀਆਂ ਚਲਾਈਆਂ | ਇਨ੍ਹਾਂ ਘਟਨਾਵਾਂ 'ਚ ਕਈ ਦਰਜਨ ਵਿਅਕਤੀ ਜ਼ਖਮੀ ਹੋ ਗਏ | ਜਿਨ੍ਹਾਂ 'ਚੋਂ ਤਮਲੀਸ਼ ਅਹਿਮਦ ਖ਼ਾਨ ਵਾਸੀ ਵਾਹਿਲ ਕਛਡੂਰਾ ਸ਼ੋਪੀਆਂ ਦੀ ਸ੍ਰੀਨਗਰ ਦੇ ਇਕ ਹਸਪਤਾਲ 'ਚ ਮੌਤ ਹੋ ਗਈ | ਇਸ ਦੌਰਾਨ ਵਾਦੀ ਦੇ ਸਾਂਝੀ ਵੱਖਵਾਦੀ ਲੀਡਰਸ਼ਿਪ ਜੇ.ਆਰ.ਐਲ. ਨੇ ਸ਼ੋਪੀਆਂ ਅਤੇ ਨਾਈਦ ਖਾਈ ਵਿਖੇ ਨਾਗਰਿਕਾਂ ਦੀਆਂ ਮੌਤਾਂ ਅਤੇ ਦਰਜਨਾਂ ਪ੍ਰਦਰਸ਼ਨਕਾਰੀਆਂ ਦੇ ਜ਼ਖਮੀ ਹੋਣ ਦੇ ਰੋਸ 'ਚ ਬੁੱਧਵਾਰ ਨੂੰ ਕਸ਼ਮੀਰ ਬੰਦ ਦਾ ਸੱਦਾ ਦਿੱਤਾ ਹੈ | ਓਧਰ ਉੱਤਰੀ-ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਨਾਦੀਹਲ ਇਲਾਕੇ 'ਚ ਬੀਤੇ ਦਿਨੀਂ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਵਿਦਿਆਰਥੀ ਨੇ 15 ਦਿਨ ਬਾਅਦ ਹਸਪਤਾਲ 'ਚ ਦਮ ਤੋੜ ਦਿੱਤਾ |
ਪਿਉ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਦੱਖਣੀ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ੍ਹ ਮਿਮੰਦਰ ਪਿੰਡ ਦੇ ਇਸਹਾਕ ਨਾਈਕੂ ਨੂੰ ਜਦ ਸਵੇਰ ਵੇਲੇ ਅੱਤਵਾਦੀ ਗਰੁੱਪ ਸਮੇਤ ਆਪਣੇ ਪੁੱਤਰ ਜ਼ੀਨਤ ਨਾਈਕੂ ਜਿਹੜਾ ਕਿ ਜੈਸ਼ ਦਾ ਅੱਤਵਾਦੀ ਹੈ, ਦਾ ਘੇਰੇ 'ਚ ਫਸਣ ਦੀ ਖ਼ਬਰ ਮਿਲੀ, ਤਾਂ ਉਹ ਚੱਕਰ ਖਾ ਕੇ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ |

ਪ੍ਰਧਾਨ ਮੰਤਰੀ ਮੋਦੀ ਅੱਜ ਮਲੋਟ 'ਚ

ਕਿਸਾਨਾਂ ਦੀ ਧੰਨਵਾਦ ਰੈਲੀ ਨੂੰ ਕਰਨਗੇ ਸੰਬੋਧਨ

ਚੰਡੀਗੜ੍ਹ, 10 ਜੁਲਾਈ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਖ਼ਰੀਦ ਮੁੱਲ 'ਚ ਵਾਧੇ ਨੂੰ ਦੇਖਦੇ ਹੋਏ ਸਾਂਝੇ ਤੌਰ 'ਤੇ ਮਲੋਟ 'ਚ ਕਰਵਾਈ ਜਾ ਕਿਸਾਨਾਂ ਦੀ ਧੰਨਵਾਦ ਰੈਲੀ ਨੂੰ ਸੰਬੋਧਨ ਕਰਨਗੇ ਜਿਸ ਕਾਰਨ ਪੰਜਾਬ ਪੁਲਿਸ ਨੇ ਮੁਕਤਸਰ ਜ਼ਿਲ੍ਹੇ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ | ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਅਮਨ ਤੇ ਕਾਨੂੰਨ) ਐਚ. ਐਸ. ਢਿੱਲੋਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਰੈਲੀ ਲਈ ਵਧੀਕ ਡਾਇਕੈਰਟਰ ਜਨਰਲ ਪੁਲਿਸ, ਚਾਰ ਆਈ. ਜੀ., 12 ਐਸ. ਐਸ. ਪੀਜ਼ ਅਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ | ਏ. ਡੀ. ਜੀ. ਪੀ. (ਪ੍ਰੋਵੀਜ਼ਨਿੰਗ) ਅਰਪਿਤ ਸ਼ੁਕਲਾ, ਆਈ. ਜੀ. (ਫਿਰੋਜ਼ਪੁਰ ਰੇਂਜ਼) ਗੁਰਿੰਦਰ ਸਿੰਘ ਢਿੱਲੋਂ, ਆਈ. ਜੀ. (ਬਠਿੰਡਾ ਰੇਂਜ਼) ਐਮ. ਐਫ. ਫਾਰੂਕੀ, ਆਈ. ਜੀ. (ਪਟਿਆਲਾ ਰੇਂਜ਼) ਏ. ਐਸ. ਰਾਏ. ਅਤੇ ਆਈ. ਜੀ. (ਆਈ. ਆਰ. ਬੀ) ਏ. ਐਸ. ਚਾਹਲ ਨੂੰ ਰੈਲੀ ਲਈ ਡਿਊਟੀਆਂ ਸੌਾਪੀਆਂ ਗਈਆਂ ਹਨ | ਅੱਜ ਮੁਕਤਸਰ ਵਿਖੇ ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਅਤੇ ਡੀ. ਜੀ. ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | 4 ਜੁਲਾਈ ਨੂੰ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸਾਉਣੀ ਦੀਆਂ 14 ਫ਼ਸਲਾਂ ਦੇ ਸਮਰਥਨ ਮੁੱਲ ਵਧਾਏ ਸਨ | ਝੋਨੇ ਦੇ ਖ਼ਰੀਦ ਮੁੱਲ ਵਿਚ 200 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ |

ਥਾਈਲੈਂਡ ਦੀ ਗੁਫਾ 'ਚੋਂ ਕੋਚ ਸਮੇਤ ਸਾਰੇ ਖਿਡਾਰੀਆਂ ਨੂੰ ਸੁਰੱਖਿਅਤ ਕੱਢਿਆ

ਚਿਅੰਗ ਰਾਏ (ਥਾਈਲੈਂਡ), 10 ਜੁਲਾਈ (ਏਜੰਸੀ)- ਥਾਈਲੈਂਡ ਦੀ ਇਕ ਗੁਫਾ 'ਚ ਪਿਛਲੇ ਦੋ ਹਫ਼ਤਿਆਂ ਤੋਂ ਜ਼ਿਆਦਾ ਸਮੇਂ ਤੋਂ ਫਸੇ 12 ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਸਮੇਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਸੀ | ਥਾਈਲੈਂਡ ਜਲ ਸੈਨਾ ਨੇ ਕਿਹਾ ਕਿ ਦੁਨੀਆ ਦਾ ਧਿਆਨ ਖਿੱਚਣ ਵਾਲੀ ਇਕ ਖ਼ਤਰਨਾਕ ਮੁਹਿੰਮ ਦਾ ਸਫ਼ਲਤਾਪੂਰਨ ਅੰਤ ਹੋ ਚੁੱਕਾ ਹੈ | ਇਹ ਟੀਮ ਬੀਤੀ 23 ਜੂਨ ਤੋਂ ਗੁਫਾ 'ਚ ਫਸੀ ਹੋਈ ਸੀ | 'ਵਾਈਲਡ ਬੋਅਰਜ਼' ਨਾਂਅ ਦੀ 11 ਤੋਂ 16 ਸਾਲ ਦੇ ਮੁੰਡਿਆਂ ਦੀ ਟੀਮ ਆਪਣੇ 25 ਸਾਲਾ ਕੋਚ ਸਮੇਤ ਅਭਿਆਸ ਕਰ ਕੇ ਵਾਪਸ ਆ ਰਹੀ ਸੀ ਤੇ ਭਾਰੀ ਮੀਂਹ ਦੇ ਕਾਰਨ ਇਸ ਗੁਫਾ 'ਚ ਰੁਕ ਗਈ ਸੀ | ਜ਼ਿਆਦਾ ਤੇਜ਼ ਮੀਂਹ ਦੇ ਕਾਰਨ ਸਾਰੇ ਗੁਫਾ 'ਚ ਫਸ ਗਏ ਸਨ | ਬੀਤੇ ਐਤਵਾਰ ਇਨ੍ਹਾਂ ਨੂੰ ਬਾਹਰ ਕੱਢਣ ਲਈ ਇਕ ਬਚਾਅ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ | ਤਿੰਨ ਦਿਨ ਚੱਲੀ ਇਸ ਬਚਾਅ ਮੁਹਿੰਮ ਦੌਰਾਨ ਸਾਰੇ 13 ਲੜਕਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਬਚਾਅ ਮੁਹਿੰਮ ਦੇ ਪਹਿਲੇ ਦੋ ਦਿਨਾਂ 'ਚ 8 ਲੜਕਿਆਂ ਨੂੰ ਬਾਹਰ ਕੱਢਿਆ ਗਿਆ ਸੀ ਤੇ ਅੱਜ ਬਾਕੀਆਂ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਇਕ ਪਾਸੇ ਜਿੱਥੇ ਖਿਡਾਰੀਆਂ ਨੂੰ ਬਾਹਰ ਕੱਢੇ ਜਾਣ ਦੀ ਖੁਸ਼ੀ ਹੈ ਉੱਥੇ ਹੀ ਨੇਵੀ ਦੇ ਇਕ ਗੋਤਾਖੋਰ ਦੀ ਮੌਤ ਦਾ ਦੁੱਖ ਵੀ ਹੈ ਜਿਸ ਦੀ ਬਚਾਅ ਕਾਰਜ ਦੌਰਾਨ ਮੌਤ ਹੋ ਗਈ |

ਸਰਕਾਰ ਨੇ ਹਰਮਨਪ੍ਰੀਤ ਤੋਂ ਵਾਪਸ ਲਿਆ ਡੀ.ਐਸ.ਪੀ. ਦਾ ਅਹੁਦਾ

ਜਾਅਲੀ ਡਿਗਰੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਵੇਗੀ
ਚੰਡੀਗੜ੍ਹ, 10 ਜੁਲਾਈ (ਵਿਕਰਮਜੀਤ ਸਿੰਘ ਮਾਨ)-ਲੰਮੇ ਸਮੇਂ ਤੋਂ ਜਾਅਲੀ ਡਿਗਰੀ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਕਿ੍ਕਟ ਖਿਡਾਰਨ ਹਰਮਨਪ੍ਰੀਤ ਕੌਰ ਤੋਂ ਪੰਜਾਬ ਸਰਕਾਰ ਨੇ ਡੀ. ਐਸ. ਪੀ. ਦਾ ਅਹੁਦਾ ਵਾਪਸ ਲੈ ਲਿਆ ਹੈ, ਹਾਲਾਂਕਿ ਖਿਡਾਰਨ ਦੀ ਡਿਗਰੀ ਜਾਅਲੀ ਹੋਣ ਬਾਰੇ ਪੁਸ਼ਟੀ ਹੋ ਚੁੱਕੀ ਹੈ ਪਰ ਸਰਕਾਰ ਹਰਮਨਪ੍ਰੀਤ ਿਖ਼ਲਾਫ਼ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰੇਗੀ | ਸਰਕਾਰ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਸਰਕਾਰ ਨੇ ਹਰਮਨਪ੍ਰੀਤ ਨੂੰ ਉਸਦੀ ਯੋਗਤਾ ਅਨੁਸਾਰ ਕਾਂਸਟੇਬਲ ਦੀ ਨੌਕਰੀ ਦੇਣ ਸਬੰਧੀ ਪੇਸ਼ਕਸ਼ ਕੀਤੀ ਹੈ, ਜਿਸ ਨੰੂ ਹਰਮਨ ਨੇ ਪਿਤਾ ਨੇ ਫ਼ਿਲਹਾਲ ਠੁਕਰਾ ਦਿੱਤਾ | ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤੀ ਜਾ ਚੁੱਕੀ ਇਸ ਕਿ੍ਕਟ ਖਿਡਾਰਨ ਦੇ ਬੀ.ਏ. ਦੇ ਸਰਟੀਫ਼ਿਕੇਟ ਉੱਤੇ ਪੰਜਾਬ ਪੁਲਿਸ ਨੇ ਜਾਂਚ ਦੇ ਬਾਅਦ ਜਾਅਲੀ ਹੋਣ ਸਬੰਧੀ ਸਵਾਲ ਚੁੱਕੇ ਸਨ | ਹਾਲਾਂਕਿ ਹਰਮਨਪ੍ਰੀਤ ਨੂੰ ਕਾਂਸਟੇਬਲ ਲਗਾਏ ਜਾਣ ਬਾਰੇ ਸਰਕਾਰ ਵਲੋਂ ਅਜੇ ਤੱਕ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ ਪਰ ਹਰਮਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਹ ਕਾਂਸਟੇਬਲ ਦੀ ਨੌਕਰੀ ਕਿਸੇ ਹਾਲਤ ਵਿਚ ਸਵੀਕਾਰ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਕੋਲ ਕਈ ਵੱਡੀਆਂ ਕੰਪਨੀਆਂ ਤੋਂ ਚੰਗੀ ਨੌਕਰੀ ਦੀ ਪੇਸ਼ਕਸ਼ ਹੈ | ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਮਨਪ੍ਰੀਤ ਨੂੰ ਨੌਕਰੀ ਤੋਂ ਹਟਾਏ ਜਾਣ ਬਾਰੇ ਪੰਜਾਬ ਪੁਲਿਸ ਵਲੋਂ ਅਜੇ ਤੱਕ ਕੋਈ ਵੀ ਅਧਿਕਾਰਿਕ ਪੱਤਰ ਨਹੀਂ ਮਿਲਿਆ ਹੈ | ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਖ਼ੁਦ ਆਪਣੇ ਪੱਧਰ ਉੱਤੇ ਆਪਣੇ ਸਰਟੀਫ਼ਿਕੇਟ ਦੀ ਜਾਂਚ ਮੇਰਠ ਯੂਨੀਵਰਸਿਟੀ ਤੋਂ ਕਰਵਾ ਰਹੀ ਹੈ | ਉ ੱਧਰ ਇਕ ਪੁਲਿਸ ਅਧਿਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਹਰਮਨਪ੍ਰੀਤ ਨੂੰ ਪੱਤਰ ਲਿਖ ਕੇ ਕਿਹਾ ਕਿ ਉਨ੍ਹਾਂ ਦੀ ਸਿੱਖਿਆ ਸਿਰਫ਼ ਬਾਰ੍ਹਵੀਂ ਤੱਕ ਹੈ ਅਤੇ ਉਸ ਨੂੰ ਇਸਦੇ ਪੱਧਰ 'ਤੇ ਹੀ ਨੌਕਰੀ ਦਿੱਤੀ ਜਾ ਸਕੇਗੀ | ਅਜਿਹੇ ਵਿਚ ਉਨ੍ਹਾਂ ਨੂੰ ਸਿਰਫ਼ ਕਾਂਸਟੇਬਲ ਦੀ ਨੌਕਰੀ ਮਿਲ ਸਕਦੀ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ 'ਚ ਰਾਸ਼ਟਰ ਮੰਡਲ ਖੇਡਾਂ 'ਚ ਸੋਨ ਤਗਮਾ ਲੈਣ ਵਾਲੀ ਅਥਲੀਟ ਮਨਦੀਪ ਕੌਰ ਨੂੰ ਵੀ ਫਰਜੀ ਡਿਗਰੀ ਮਾਮਲੇ 'ਚ ਡੀ.ਐਸ.ਪੀ ਦੇ ਅਹੁਦੇ ਤੋਂ ਹੱਥ ਧੋਣੇ ਪਏ ਸਨ |

ਭਾਰੀ ਮੀਂਹ ਨਾਲ ਬੇਹਾਲ ਮੁੰਬਈ

ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ, ਰੇਲ ਸੇਵਾਵਾਂ ਠੱਪ
ਮੁੰਬਈ, 10 ਜੁਲਾਈ (ਏਜੰਸੀ)- ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ 'ਚ ਅੱਜ ਦੂਜੇ ਦਿਨ ਵੀ ਲਗਾਤਾਰ ਭਾਰੀ ਮੀਂਹ ਪਿਆ ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋ ਗਿਆ ਤੇ ਰੇਲ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ | ਰੇਲਵੇ ਪਟੜੀਆਂ ਪਾਣੀ 'ਚ ਡੁੱਬਣ ਕਾਰਨ ਸਥਾਨਕ ਅਤੇ ਲੰਮੀ ਦੂਰੀ ਦੀਆਂ ਰੇਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਤੇ ਹੋਰ ਵਾਹਨਾਂ ਦੀ ਆਵਾਜਾਈ 'ਤੇ ਵੀ ਭਾਰੀ ਅਸਰ ਪਿਆ ਹੈ | ਨਾਲਾਸੋਪਰਾ ਦਾ ਜ਼ਿਆਦਾਤਰ ਹਿੱਸਾ ਪਾਣੀ 'ਚ ਡੁੱਬ ਗਿਆ ਤੇ ਪਟੜੀ ਪਾਣੀ ਦੇ ਅੰਦਰ ਹੋਣ ਕਾਰਨ ਇੱਥੇ ਯਾਤਰੀਆਂ ਨਾਲ ਭਰੀ ਵਡੋਦਰਾ ਐਕਸਪੈੱ੍ਰਸ ਵੀ ਫਸ ਗਈ | 411 ਯਾਤਰੀਆਂ ਨੂੰ ਰਾਸ਼ਟਰੀ ਆਫ਼ਤ ਬਚਾਅ ਬਲ (ਐਨ.ਡੀ.ਆਰ.ਐਫ਼.) ਦੀ ਟੀਮ ਵਲੋਂ ਆਪ੍ਰੇਸ਼ਨ ਚਲਾ ਕੇ ਰੇਲ ਗੱਡੀ 'ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ | ਮੌਸਮ ਵਿਭਾਗ ਵਲੋਂ ਅਗਲੇ 48 ਘੰਟੇ ਦੌਰਾਨ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਨਾਲ ਆਮ ਜਨ-ਜੀਵਨ ਪ੍ਰਭਾਵਿਤ ਰਹੇਗਾ | ਬੀਤੀ ਰਾਤ ਭਾਰੀ ਮੀਂਹ ਦੌਰਾਨ ਪੂਰਬੀ ਬੋਰੀਵਲੀ 'ਚ 3 ਘਰਾਂ ਦੀਆਂ ਛੱਤਾਂ ਡਿੱਗ ਗਈਆਂ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਬਚਾਅ ਕਰਮੀਂ ਅਤੇ ਐਨ.ਡੀ.ਆਰ.ਐਫ. ਦੀ ਟੀਮ ਮਲਬਾ ਹਟਾਉਣ 'ਚ ਲੱਗੀ ਹੋਈ ਹੈ, ਇਸੇ ਤਰ੍ਹਾਂ ਸੈਂਡ ਹਰਸ ਰੋੜ 'ਤੇ ਵੀ ਪੁਲ ਦਾ ਕੁੱਝ ਹਿੱਸਾ ਡਿੱਗਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮੁੰਬਈ 'ਚ ਪੈ ਰਹੇ ਲਗਾਤਾਰ ਮੀਂਹ ਕਰਨ ਅਜਿਹੀਆਂ ਹੋਰ ਵੀ ਘਟਨਾ ਸਾਹਮਣੇ ਆ ਰਹੀਆਂ ਹਨ | ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬਣ ਕਾਰਨ ਡੱਬਾ ਸਪਲਾਈ ਕਰਨ ਵਾਲੇ ਵੀ ਨਿਕਲਣਾ ਬੰਦ ਕਰ ਗਏ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ 'ਚ ਕਈ ਥਾਂਈਾ ਸੜਕਾਂ ਅਤੇ ਗਲੀਆਂ ਪਾਣੀ ਨਾਲ ਭਰ ਗਈਆਂ ਹਨ | ਠਾਣੇ ਜ਼ਿਲ੍ਹੇ 'ਚ ਵੀ ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦੀ ਸੂਚਨਾ ਜਾਰੀ ਕੀਤੀ ਗਈ ਹੈ | ਮੁੰਬਈ 'ਚ 200.ਮੀ.ਮੀ. ਤੋਂ ਲੈ ਕੇ 460 ਮੀ.ਮੀ. ਤੱਕ ਮੀਂਹ ਦਰਜ ਕੀਤਾ ਗਿਆ ਹੈ | ਦੂਜੇ ਪਾਸੇ ਸਮੁੰਦਰ 'ਚ ਉੱਚੀਆਂ ਲਹਿਰਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ ਤੇ ਬੀ.ਐਮ.ਸੀ. ਵਲੋਂ 5 ਮੀਟਰ ਤੱਕ ਦੀਆਂ ੳੱੁਚੀਆਂ ਲਹਿਰਾਂ ਆਉਣ ਦੀ ਚਿਤਾਵਨੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਸਮੁੰਦਰੀ ਕੰਢੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ |

ਪਾਕਿ ਚੋਣ ਰੈਲੀ ਦੌਰਾਨ ਆਤਮਘਾਤੀ ਹਮਲਾ ਏ.ਐਨ.ਪੀ. ਉਮੀਦਵਾਰ ਹਾਰੂਨ ਸਮੇਤ 13 ਮੌਤਾਂ

ਪਿਸ਼ਾਵਰ, 10 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪਿਸ਼ਾਵਰ ਵਿਚ ਇਕ ਚੋਣ ਰੈਲੀ ਦੌਰਾਨ ਹੋਏ ਆਤਮਘਾਤੀ ਹਮਲੇ 'ਚ ਅਵਾਮੀ ਨੈਸ਼ਨਲ ਪਾਰਟੀ (ਏ. ਐਨ. ਪੀ.) ਉਮੀਦਵਾਰ ਬੈਰਿਸਟਰ ਹਾਰੂਨ ਬਿਲੌਰ ਸਮੇਤ 12 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 35 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਅਧਿਕਾਰੀ ਕਾਜ਼ੀ ਜਮੀਲ ਨੇ ਦੱਸਿਆ ਕਿ ਇਹ ਹਮਲਾ ਪਿਸ਼ਾਵਰ ਦੇ ਯਾਕਾ ਟੂਟ ਇਲਾਕੇ 'ਚ ਹੋਇਆ ਜਿਥੇ ਇਹ ਮੀਟਿੰਗ ਚੱਲ ਰਹੀ ਸੀ¢ ਇਹ ਹਮਲਾ ਉਦੋਂ ਹੋਇਆ ਜਦੋਂ ਹਾਰੂਨ ਸਟੇਜ 'ਤੇ ਸੰਬੋਧਨ ਕਰਨ ਲਈ ਪਹੁੰਚੇ ਤੇ ਲੋਕਾਂ ਨੇ ਆਤਿਸ਼ਬਾਜ਼ੀ ਸ਼ੁਰੂ ਕਰ ਦਿੱਤੀ ਉਸੇ ਦੌਰਾਨ ਹੀ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ | ਜ਼ਿਕਰਯੋਗ ਹੈ ਕਿ ਉਹ ਪੀ.ਕੇ.-78 ਪਿਸ਼ਾਵਰ ਤੋਂ ਚੋਣ ਲੜ ਰਹੇ ਸਨ¢ ਹਾਰੂਨ ਏ. ਐਨ. ਪੀ. ਦੇ ਸੀਨੀਅਰ ਨੇਤਾ ਅਹਿਮਦ ਬਿਲੌਰ ਦੇ ਪੁੱਤਰ ਸਨ ਜਿਨ੍ਹਾਂ ਦੀ ਪਿਸ਼ਾਵਰ 'ਚ ਹੀ ਸਾਲ 2012 ਵਿਚ ਇਕ ਬੰਬ ਧਮਾਕੇ ਵਿਚ ਮੌਤ ਹੋਈ ਸੀ¢ ਧਮਾਕੇ ਵਿਚ ਗੰਭੀਰ ਜ਼ਖ਼ਮੀ ਹਾਰੂਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਨ੍ਹਾਂ ਦੀ ਮੌਤ ਹੋ ਗਈ | ਜ਼ਖ਼ਮੀਆਂ ਵਿਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ |

ਨਾਰਕੋਟਿਕ ਨਸ਼ਿਆਂ ਨੂੰ ਫੜਨ 'ਚ ਆਈ ਤੇਜ਼ੀ

ਦੇਸ਼ ਭਰ 'ਚ ਫੜੇ ਵਿਅਕਤੀਆਂ 'ਚ ਕਈ ਵਿਦੇਸ਼ੀ ਮਨਦੀਪ ਸਿੰਘ ਖਰੋੜ ਪਟਿਆਲਾ, 10 ਜੁਲਾਈ-ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧਸਣ ਤੋਂ ਰੋਕਣ ਲਈ ਭਾਰਤ ਸਰਕਾਰ ਬੇਸ਼ੱਕ ਯਤਨ ਕਰ ਰਹੀ ਹੈ ਪਰੰਤੂ ਦੂਜੇ ਪਾਸੇ ਨਸ਼ਿਆਂ ਦੀ ਤਾਦਾਦ ਵੱਡੀ ਗਿਣਤੀ 'ਚ ਵੱਧ ਰਹੀ ਹੈ ...

ਪੂਰੀ ਖ਼ਬਰ »

ਪ੍ਰਵਾਸੀ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਨਾ ਆਉਣ-ਟਰੰਪ

ਵਾਸ਼ਿੰਗਟਨ, 10 ਜੁਲਾਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਵਲੋਂ ਬੀਤੇ ਦਿਨ ਉਨ੍ਹਾਂ ਦੇ ਪ੍ਰਸ਼ਾਸਨ ਦੀ ਪਰਵਾਸੀਆਂ ਦੀ ਨਜ਼ਰਬੰਦੀ ਬਾਰੇ ਨੀਤੀਆਂ ਿਖ਼ਲਾਫ਼ ਦਿੱਤੇ ਫ਼ੈਸਲੇ ਨੂੰ ਪਾਸੇ ਰੱਖਦਿਆਂ ਪਰਵਾਸੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ...

ਪੂਰੀ ਖ਼ਬਰ »

ਮੇਘਾਲਿਆ ਹਾਈਕੋਰਟ ਨੇ ਸ਼ਿਲਾਂਗ 'ਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਹੋਰ ਥਾਂ ਭੇਜਣ 'ਤੇ ਲਗਾਈ ਰੋਕ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਮੇਘਾਲਿਆ ਹਾਈਕੋਰਟ ਨੇ ਸ਼ਿਲਾਂਗ ਵਿਚ ਰਹਿੰਦੇ ਸਿੱਖ ਪਰਿਵਾਰਾਂ ਨੂੰ ਹੋਰ ਥਾਂ ਭੇਜਣ ਦੀ ਪ੍ਰਕਿਰਿਆ 'ਤੇ ਰੋਕ ਲਗਾ ...

ਪੂਰੀ ਖ਼ਬਰ »

ਮੁਖਰਜੀ ਤੋਂ ਬਾਅਦ ਹੁਣ ਰਤਨ ਟਾਟਾ ਆਰ. ਐਸ. ਐਸ. ਮੁਖੀ ਨਾਲ ਸਾਂਝਾ ਕਰਨਗੇ ਮੰਚ

ਨਵੀਂ ਦਿੱਲੀ, 10 ਜੁਲਾਈ (ਉਪਮਾ ਡਾਗਾ ਪਾਰਥ)-ਪ੍ਰਸਿੱਧ ਉਦਯੋਗਪਤੀ ਰਤਨ ਟਾਟਾ ਅਗਲੇ ਮਹੀਨੇ ਮੁੰਬਈ 'ਚ ਹੋਣ ਵਾਲੇ ਇਕ ਪ੍ਰੋਗਰਾਮ 'ਚ ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਨਾਲ ਮੰਚ ਸਾਂਝਾ ਕਰਨਗੇ | ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੀ ਪਿਛਲੇ ...

ਪੂਰੀ ਖ਼ਬਰ »

ਸਮਲਿੰਗਤਾ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰਨ ਦੀ ਮੰਗ ਵਾਲੀਆਾ ਅਪੀਲਾਂ 'ਤੇ ਸੁਣਵਾਈ ਸ਼ੁਰੂ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਸੁਪਰੀਮ ਕੋਰਟ ਨੇ ਸਮਲਿੰਗਤਾ ਨੂੰ ਅਪਰਾਧ ਦੇ ਦਾਇਰੇ ਤੋਂ ਬਾਹਰ ਕਰਨ ਸਬੰਧੀ ਅਪੀਲਾਂ 'ਤੇ ਅੱਜ ਮਹੱਤਵਪੂਰਨ ਸੁਣਵਾਈ ਸ਼ੁਰੂ ਕੀਤੀ ਅਤੇ ਸਪੱਸ਼ਟ ਕੀਤਾ ਕਿ ਉਹ ਐਲ.ਡੀ.ਬੀ.ਟੀ. ਭਾਈਚਾਰੇ ਨਾਲ ਸਬੰਧਿਤ ਵਿਆਹ ਜਾਂ ਸਹਿ-ਜੀਵਨ (ਲਿਵ ਇਨ) ...

ਪੂਰੀ ਖ਼ਬਰ »

ਅੱਗੇ ਭੇਜੇ ਗਏ ਮੈਸੇਜਾਂ ਦੀ ਪਛਾਣ ਕਰਨ ਲਈ ਵਟਸਐਪ ਨੇ ਜਾਰੀ ਕੀਤਾ ਨਵਾਂ ਫ਼ੀਚਰ

ਝੂਠੀਆਂ ਅਫਵਾਹਾਂ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਚੁੱਕਿਆ ਕਦਮ ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਮੈਸੇਜਿੰਗ ਐਪ ਵਟਸਐਪ ਨੇ 'ਫ਼ਾਰਵਰਡ ਮੈਸੇਜ ਇੰਡੀਕੇਟਰ' ਸੇਵਾ ਦੀ ਸ਼ੁਰੂਆਤ ਕੀਤੀ ਹੈ | ਇਸ ਸੇਵਾ ਨਾਲ ਹੁਣ ਕਿਸੇ ਵੀ ਉਪਯੋਗਕਰਤਾ (ਯੂਜਰਸ) ਨੂੰ ਇਹ ਪਤਾ ਲਗਾਉਣ 'ਚ ...

ਪੂਰੀ ਖ਼ਬਰ »

ਸੰਨੀ ਲਿਉਨ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ ਦੇ ਸਿਰਲੇਖ 'ਚੋਂ 'ਕੌਰ' ਸ਼ਬਦ ਹਟਾਉਣ ਦੀ ਮੰਗ

ਭੇਜਿਆ ਕਾਨੂੰਨੀ ਨੋਟਿਸ ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਯੂਨਾਈਟਿਡ ਸਿੱਖ ਐਸੋਸੀਏਸ਼ਨ (ਯੂ.ਐਸ.ਏ.) ਸੰਸਥਾ ਨੇ ਬਾਲੀਵੁੱਡ ਕਲਾਕਾਰ ਸੰਨੀ ਲਿਉਨ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ 'ਕਰਨਜੀਤ ਕੌਰ-ਇਕ ਅਨਕਹੀ ਕਥਾ' ਦੇ ਸਿਰਲੇਖ 'ਚੋਂ 'ਕੌਰ' ਸ਼ਬਦ ਨੂੰ ਹਟਾਉਣ ...

ਪੂਰੀ ਖ਼ਬਰ »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਛੇਵੇਂ ਦਿਨ ਵਾਧਾ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਅੱਜ ਲਗਾਤਾਰ ਛੇਵੇਂ ਦਿਨ ਪੈਟਰੋਲ ਦੀਆਂ ਕੀਮਤਾਂ 'ਚ 16 ਤੋਂ 18 ਪੈਸੇ ਦਾ ਵਾਧਾ ਹੋਇਆ | ਇੰਡੀਅਨ ਆਇਲ ਕਾਰਪੋਰੇਸ਼ਨ ਲਿ. ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 76.53 ਰੁਪਏ, ਮੁੰਬਈ 'ਚ 83.91 ਰੁਪਏ, ਕੋਲਕਾਤਾ 'ਚ 79.20 ਰੁਪਏ ਅਤੇ ਚੇਨਈ 'ਚ 79.43 ਰੁਪਏ ...

ਪੂਰੀ ਖ਼ਬਰ »

ਟਵਿੱਟਰ 'ਤੇ ਟਰੰਪ ਤੇ ਪੋਪ ਤੋਂ ਬਾਅਦ ਮੋਦੀ ਦੇ ਸਭ ਤੋਂ ਵੱਧ ਪ੍ਰਸੰਸਕ

ਜਨੇਵਾ, 10 ਜੁਲਾਈ (ਏਜੰਸੀ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਤੀਸਰੇ ਸਭ ਤੋਂ ਵੱਡੇ ਨੇਤਾ ਹਨ, ਜਿਨ੍ਹਾਂ ਦੇ ਨਿੱਜੀ ਟਵਿੱਟਰ ਅਕਾਉਂਟ 'ਤੇ 4.2 ਕਰੋੜ ਅਤੇ ਸੰਸਥਾਗਤ ਅਕਾਊਾਟ 'ਤੇ 2.6 ਕਰੋੜ ਫੋਲੋਅਰਜ਼ ਹਨ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX