ਤਾਜਾ ਖ਼ਬਰਾਂ


ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  7 minutes ago
ਨੈਰੋਬੀ, 21 ਸਤੰਬਰ- ਪੂਰਬੀ ਅਫ਼ਰੀਕੀ ਦੇਸ਼ ਤਨਜ਼ਾਨੀਆ ਦੀ ਵਿਕਟੋਰੀਆ ਝੀਲ 'ਚ ਸੈਂਕੜੇ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ 79 ਲੋਕਾਂ ਦੀ ਮੌਤ ਹੋ ਗਈ। ਦੱਸਿਆ ਦਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਨੂੰ ਵਿਕਟੋਰੀਆ ਝੀਲ ਦੇ ਦੋ ਟਾਪੂਆਂ...
ਬੀ. ਐੱਸ. ਐੱਫ. ਦੇ ਕਾਂਸਟੇਬਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
. . .  20 minutes ago
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)- ਬੀ. ਐੱਸ. ਐੱਫ. ਦੀ 89 ਬਟਾਲੀਅਨ ਦੇ ਹੈੱਡ ਕਾਂਸਟੇਬਲ ਆਤਮਾ ਸਿੰਘ (45) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਧੂੜਕੋਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਬੀਤੇ ਦਿਨੀਂ ਜੰਮੂ ਨੇੜੇ ਅਖ਼ਨੂਰ ਤੋਂ ਸ੍ਰੀਨਗਰ ਚੋਣ...
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 2 ਵਜੇ ਤੱਕ 36 ਫ਼ੀਸਦੀ ਵੋਟਿੰਗ
. . .  23 minutes ago
ਨੋਇਡਾ : ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਗਾਰਡਾਂ ਦੀ ਕੀਤੀ ਹੱਤਿਆ, ਲੁੱਟ ਦੀ ਕੋਸ਼ਿਸ਼ ਅਸਫ਼ਲ
. . .  44 minutes ago
ਲਖਨਊ, 21 ਸਤੰਬਰ- ਨੋਇਡਾ ਦੇ ਸੈਕਟਰ-1 'ਚ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਦੇ ਦੋ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗਾਰਡ ਦੇਰ ਰਾਤ ਬੈਂਕ ਦੇ ਬਾਹਰ 'ਚ ਸੁਰੱਖਿਆ 'ਚ ਤਾਇਨਾਤ ਸੀ। ਹਮਲਾਵਰਾਂ ਨੇ ਬੈਂਕ...
ਚਾਈਨਾ ਓਪਨ : ਕੁਆਟਰ ਫਾਈਨਲ 'ਚ ਹਾਰੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ
. . .  about 1 hour ago
ਨਵੀਂ ਦਿੱਲੀ, 21 ਸਤੰਬਰ- ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਚਾਈਨਾ ਓਪਨ 'ਚ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਕੁਆਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਜਾਪਾਨ ਦੇ ਕੇਂਟੋ ਮੋਮੋਟਾ ਨੇ...
ਲੱਖਾ ਸਿਧਾਣਾ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ
. . .  about 1 hour ago
ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜੀ.ਜੀ.ਐੱਸ. ਆਦਰਸ਼ ਸਕੂਲ ਸਾਹਨੇਵਾਲੀ ਦੇ ਵਾਦ-ਵਿਵਾਦ ਦੇ ਚੱਲਦਿਆਂ....
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 1 ਵਜੇ ਤੱਕ ਹੋਇਆ 31 ਫ਼ੀਸਦੀ ਮਤਦਾਨ
. . .  about 1 hour ago
ਜ਼ੀਰਾ : ਦਿਨ ਦਿਹਾੜੇ ਗੋਲੀਆਂ ਮਾਰ ਕੇ ਪਤੀ ਪਤਨੀ ਦਾ ਕਤਲ
. . .  about 1 hour ago
ਫ਼ਿਰੋਜ਼ਪੁਰ, 21 ਸਤੰਬਰ (ਜਸਵਿੰਦਰ ਸਿੰਘ ਸੰਧੂ) - ਪੁਲਿਸ ਥਾਣਾ ਜ਼ੀਰਾ ਅਧੀਨ ਪੈਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਹੀ ਘਰ ਅੰਦਰ ਬੈਠੇ ਪਤੀ ਪਤਨੀ ਦੀਆਂ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ...
ਹਾਮਿਦ ਕਰਜ਼ਈ ਨੇ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ, 21 ਸਤੰਬਰ - ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ....
ਯੂ. ਜੀ. ਸੀ. ਦਾ ਫ਼ਰਮਾਨ : 29 ਸਤੰਬਰ ਨੂੰ ਸਾਰੀਆਂ ਯੂਨੀਵਰਸਿਟੀਆਂ ਮਨਾਉਣ 'ਸਰਜੀਕਲ ਸਟ੍ਰਾਈਕ ਦਿਵਸ'
. . .  about 1 hour ago
ਨਵੀਂ ਦਿੱਲੀ, 21 ਸਤੰਬਰ- ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਨਾਂ ਨੂੰ 29 ਸਤੰਬਰ ਨੂੰ 'ਸਰਜੀਕਲ ਸਟ੍ਰਾਈਕ ਦਿਵਸ' ਦੇ ਤੌਰ 'ਤੇ ਮਨਾਉਣ ਦਾ ਹੁਕਮ ਦਿੱਤਾ ਹੈ। ਯੂ. ਜੀ. ਸੀ. ਨੇ 'ਸਰਜੀਕਲ...
ਸਨੌਰ : ਪਿੰਡ ਖੁੱਡਾ ਵਿਖੇ ਸ਼ਾਂਤਮਈ ਢੰਗ ਨਾਲ ਹੋ ਰਹੀਆਂ ਹਨ ਚੋਣਾਂ
. . .  about 1 hour ago
ਸਨੌਰ, 21 ਸਤੰਬਰ (ਸੁਖਵਿੰਦਰ ਸਿੰਘ ਸੋਖਲ)- ਵਿਧਾਨ ਸਭਾ ਹਲਕਾ ਸਨੌਰ ਅਧੀਨ ਬਲਾਕ ਸੰਮਤੀ ਜ਼ੋਨ ਨਦੀਨਾ ਦੇ ਪਿੰਡ ਖੁੱਡਾ ਵਿਖੇ ਅੱਜ ਦੁਬਾਰਾ ਪੈ ਰਹੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਹੋ ਰਹੀਆਂ ਹਨ। ਮੌਕੇ 'ਤੇ ਪੁਲਿਸ ਵਲੋਂ ਭਾਰੀ ਨਾਕਾਬੰਦੀ ਕੀਤੀ ਹੋਈ ਹੈ ਅਤੇ...
ਤੂਫ਼ਾਨ ਅਤੇ ਭਾਰੀ ਮੀਂਹ ਤੋਂ ਬਾਅਦ ਉੜੀਸਾ 'ਚ ਆਇਆ ਹੜ੍ਹ
. . .  about 1 hour ago
ਭੁਵਨੇਸ਼ਵਰ, 21 ਸਤੰਬਰ- ਉੜੀਸਾ 'ਚ ਆਏ ਤੂਫ਼ਾਨ ਤੋਂ ਬਾਅਦ ਮਲਕਾਨਗਿਰੀ ਸ਼ਹਿਰ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ....
ਦੋ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 10 ਜ਼ਖ਼ਮੀ
. . .  about 2 hours ago
ਜੈਪੁਰ, 21 ਸਤੰਬਰ- ਰਾਜਸਥਾਨ ਦੇ ਸ੍ਰੀ ਮਾਧੋਪੁਰ 'ਚ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ੍ਰੀ ਜੋਰਾਵਰ ਨਗਰ ਸੜਕ 'ਤੇ ਦੋ ਵਾਹਨਾਂ ਵਿਚਾਲੇ ਹੋਈ...
ਲੱਖੇਵਾਲੀ ਤੇ ਚੱਕ ਮਦਰੱਸਾ 'ਚ ਵੋਟਾਂ ਪੈਣ ਦਾ ਕੰਮ ਜਾਰੀ
. . .  about 2 hours ago
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੱਖੇਵਾਲੀ ਬੂਥ ਨੰਬਰ 14 ਵਿਖੇ 315, ਬੂਥ ਨੰਬਰ 15 ਤੇ 324 ਤੇ ਬੂਥ ਨੰਬਰ 16 ਤੇ 343 ਵੋਟਾਂ 11: 30 ਵਜੇ ਤੱਕ ਪੋਲ ਹੋ ਚੁੱਕੀਆਂ ਹਨ, ਜਦਕਿ ਨੇੜਲੇ ਪਿੰਡ ਚੱਕ ਮਦਰੱਸਾ ਵਿਖੇ ਬੂਥ...
ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਬੂਥ ਨੰਬਰ 42 'ਚ 12 ਵਜੇ ਤੱਕ 26 ਫ਼ੀਸਦੀ ਹੋਇਆ ਮਤਦਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ : ਸੰਗੂਧੌਣ 'ਚ ਮੁੜ ਵੋਟਿੰਗ ਜਾਰੀ
. . .  about 2 hours ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ ਹੋਇਆ 20 ਫ਼ੀਸਦੀ ਮਤਦਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 2 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ 11 ਵਜੇ ਤੱਕ 37.11 ਫ਼ੀਸਦੀ ਮਤਦਾਨ
. . .  about 2 hours ago
ਵੀਅਤਨਾਮ ਦੇ ਰਾਸ਼ਟਰਪਤੀ ਦਾ ਦੇਹਾਂਤ
. . .  about 3 hours ago
ਗੱਗੋਮਾਹਲ ਦੇ ਬੂਥ ਨੰਬਰ 42 'ਤੇ 11 ਵਜੇ ਤੱਕ ਹੋਈ 19 ਫ਼ੀਸਦੀ ਵੋਟਿੰਗ
. . .  about 3 hours ago
ਫ਼ਾਜ਼ਿਲਕਾ : ਚੱਕ ਅਰਨੀਵਾਲਾ ਵਿਖੇ ਸਖ਼ਤ ਪਹਿਰੇ ਹੇਠ ਹੋ ਰਹੀ ਹੈ ਵੋਟਿੰਗ
. . .  about 3 hours ago
ਸੀ. ਆਈ. ਡੀ. ਦੇ ਸਾਹਮਣੇ ਪੇਸ਼ ਹੋਏ ਬਿਸ਼ਪ ਫਰੈਂਕੋ ਮੁਲੱਕਲ
. . .  about 3 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਅਗਵਾ ਕਰਕੇ ਤਿੰਨ ਪੁਲਿਸ ਕਰਮਚਾਰੀਆਂ ਦੀ ਕੀਤੀ ਹੱਤਿਆ
. . .  about 3 hours ago
ਪੰਜਾਬ 'ਚ ਮੈਡੀਕਲ ਕੈਮਿਸਟਾਂ ਵਲੋਂ ਰੋਸ ਵਿਖਾਵੇ ਜਾਰੀ
. . .  about 3 hours ago
ਗੱਗੋਮਾਹਲ ਦੇ ਬੂਥ ਨੰਬਰ 42 'ਚ 10ਵਜੇ ਤੱਕ 11 ਫੀਸਦੀ ਵੋਟ ਪੋਲ ਹੋਈ
. . .  about 4 hours ago
ਅਜਨਾਲਾ ਦੇ ਗੱਗੋਮਾਹਲ 'ਚ ਪਹਿਲੇ ਇਕ ਘੰਟੇ 'ਚ ਸੱਤ ਫੀਸਦੀ ਵੋਟਿੰਗ ਹੋਈ
. . .  about 4 hours ago
ਜਵਾਨਾਂ ਹਥੋਂ ਦੋ ਅੱਤਵਾਦੀ ਢੇਰ
. . .  about 5 hours ago
4 ਪੁਲਿਸ ਮੁਲਾਜ਼ਮ ਲਾਪਤਾ, ਅਗਵਾ ਕੀਤੇ ਜਾਣ ਦਾ ਸ਼ੱਕ
. . .  about 5 hours ago
ਗੱਗੋਮਾਹਲ ਤੋਂ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ
. . .  about 5 hours ago
ਅੱਜ ਅੱਠ ਜ਼ਿਲ੍ਹਿਆਂ ਦੇ 53 ਪੋਲਿੰਗ ਬੂਥਾਂ 'ਤੇ ਦੁਬਾਰਾ ਵੋਟਿੰਗ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ
. . .  1 day ago
ਹਾਮਿਦ ਕਰਜ਼ਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਿਵਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਬਠਿੰਡਾ

ਨਾਜਾਇਜ਼ ਉਸਾਰੀਆਂ 'ਤੇ ਚੱਲਿਆ ਬਠਿੰਡਾ ਵਿਕਾਸ ਅਥਾਰਟੀ ਦਾ ਪੰਜਾ

ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੇ ਨਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦਿਆਂ ਸਥਾਨਕ ਧੋਬੀਆਣਾ ਰੋਡ ਦੇ ਨਾਲ ਕੀਤੀਆਂ ਨਜਾਇਜ਼ ਉਸਾਰੀਆਂ 'ਤੇ ਜੇ.ਸੀ.ਬੀ. ਮਸ਼ੀਨ ਰੂਪੀ 'ਪੀਲਾ ਪੰਜਾ' ਚਲਾਇਆ ਜਿਸ ਨਾਲ ਬੀਡੀਏ ਦੀ ਜਗਾਂ 'ਤੇ ਕਬਜ਼ਾ ਕਰਕੇ ਕੀਤੀਆਂ ਚਾਰਦੀਵਾਰੀਆਂ ਨੂੰ ਢਾਹ ਦਿੱਤਾ ਗਿਆ | ਮੌਕੇ 'ਤੇ ਲੋਕਾਂ ਨੇ ਉਸਾਰੀਆਂ 'ਤੇ ਜੇ.ਸੀ.ਬੀ. ਮਸ਼ੀਨ ਚਲਾਉਣ ਦਾ ਵਿਰੋਧ ਕਰਦਿਆਂ ਪੁੱਡਾ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ | ਜਾਣਕਾਰੀ ਅਨੁਸਾਰ ਅੱਜ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੀ ਟੀਮ ਜੇ.ਸੀ.ਬੀ.ਮਸ਼ੀਨ ਲੈ ਕੇ ਧੋਬੀਆਣਾ ਰੋਡ ਸਥਿਤ ਠੇਕਾ ਚੌਕ ਕੋਲ ਪਹੁੰਚੀ ਜਿਸ ਨਾਲ ਜੇ.ਸੀ.ਬੀ. ਮਸ਼ੀਨ ਨਾਲ ਨਸੀਬ ਕੌਰ ਅਤੇ ਇਕ ਹੋਰ ਵਿਅਕਤੀ ਦੁਆਰਾ ਕੀਤੀਆਂ 2 ਉਸਾਰੀਆਂ ਨੂੰ ਢਾਹ ਦਿੱਤਾ | ਦੱਸਣਯੋਗ ਹੈ ਕਿ ਪੁੱਡਾ ਵਲੋਂ ਕੁਝ ਦਿਨ ਪਹਿਲਾਂ ਲੋਕਾਂ ਨੂੰ ਨਜਾਇਜ਼ ਉਸਾਰੀਆਂ ਖ਼ੁਦ ਹੀ ਢਾਹ ਦੇਣ ਬਾਰੇ ਨੋਟਿਸ ਜਾਰੀ ਕੀਤੇ ਗਏ ਸਨ ਪਰ ਲੋਕਾਂ ਨੇ ਅਜੇ ਤੱਕ ਨਜਾਇਜ਼ ਉਸਾਰੀਆਂ ਨਹੀਂ ਹਟਾਈਆਂ ਜਿਸ ਦੇ ਚਲਦਿਆਂ ਅੱਜ ਪੁੱਡਾ ਨੇ ਆਪਣੀ ਕਾਰਵਾਈ ਨੂੰ ਅਮਲੀ ਰੂਪ 'ਚ ਦਿੱਤਾ | ਦੂਜੇ ਪਾਸੇ ਨਸੀਬ ਕੌਰ ਨੇ ਨਾਮ ਦੀ ਔਰਤ ਨੇ ਪੁੱਡਾ ਦੀ ਕਾਰਵਾਈ 'ਤੇ ਰੋਸ ਜਤਾਉਂਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਨੀਤੀਆਂ ਨਾਲ ਅਮੀਰ-ਗਰੀਬ ਦਾ ਪਾੜਾ ਖ਼ਤਮ ਕਰਕੇ ਗ਼ਰੀਬਾਂ ਨੂੰ ਬਰਾਬਰੀ ਦੇਣ ਦੇ ਦਾਅਵੇ ਕਰਦੀ ਸੀ ਪਰ ਗ਼ਰੀਬਾਂ ਨੂੰ ਬਰਾਬਰ ਕਰਨਾ ਤਾਂ ਦੂਰ ਬਲਕਿ ਉਨ੍ਹਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ | ਇਕ ਹੋਰ ਔਰਤ 'ਤੇ ਧੋਬੀਆਣਾ ਬਸਤੀ ਦੀਆਂ ਵੱਡੀਆਂ ਕੋਠੀਆਂ ਅਤੇ ਸ਼ੋ-ਰੂਮਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਗ਼ਰੀਬਾਂ ਦੇ ਮਕਾਨ ਢਾਹ ਕੇ ਉਨ੍ਹਾਂ ਨੂੰ ਤੰਗ ਕਰ ਰਹੀ ਹੈ ਜਦਕਿ ਵੱਡੇ ਲੋਕਾਂ ਤੋਂ ਪੈਸੇ ਲੈ ਕੇ ਅਧਿਕਾਰੀਆਂ ਦੁਆਰਾ ਉਨ੍ਹਾਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਚੌਥੀ ਵਾਰ ਘਰ ਢਾਹੇ ਗਏ ਹਨ | ਹੁਣ ਉਹ ਕਿਥੇ ਜਾਣ | ਧੋਬੀਆਣਾ ਬਸਤੀ, ਵਾਰਡ ਨੰ: 3 ਦੇ ਕੌਾਸਲਰ ਜਸਵਿੰਦਰ ਸਿੰਘ ਛਿੰਦਾ ਨੇ ਆਖਿਆ ਕਿ ਚੋਣਾਂ ਸਮੇਂ ਕਾਂਗਰਸ ਨੇਤਾਵਾਂ ਨੇ ਵਾਅਦੇ ਕੀਤੇ ਸਨ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਗ਼ਰੀਬਾਂ ਨੂੰ ਘਰ ਬਣਾ ਕੇ ਦਿੱਤੇ ਜਾਣਗੇ ਪਰ ਹੋਰ ਤਾਂ ਕਿਥੋਂ ਬਣਾਉਣੇ ਸਨ, ਪਹਿਲਾਂ ਵਾਲੇ ਵੀ ਢਾਹੇ ਜਾ ਰਹੇ ਹਨ | ਸਰਕਾਰ ਨੂੰ ਚਾਹੀਦਾ ਕਿ ਉਹ ਪਹਿਲਾਂ ਇਨ੍ਹਾਂ ਲੋਕਾਂ ਲਈ ਰਹਿਣ ਦਾ ਕਿਤੇ ਵੀ ਇੰਤਜ਼ਾਮ ਕਰਕੇ ਦੇਵੇ | ਉਨ੍ਹਾਂ ਦੋਸ਼ ਲਾਇਆ ਕਿ ਪੁੱਡਾ ਵਾਲਿਆਂ ਨੂੰ ਸ਼ਰੇਆਮ ਬਣਾਏ ਨਜਾਇਜ਼ ਸ਼ੋ-ਰੂਮ ਦਿਸਦੇ ਨਹੀਂ, ਗ਼ਰੀਬ ਲੋਕਾਂ ਦੀਆਂ ਬਸਤੀਆਂ 'ਤੇ ਆਏ ਦਿਨ ਕਾਰਵਾਈ ਕਰਨ ਲਈ ਕੋਈ ਨਾ ਕੋਈ ਨੋਟਿਸ ਕੱਢ ਦਿੰਦੇ ਹਨ | ਜਦੋਂ ਇਸ ਸਬੰਧੀ ਪੁੱਡਾ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ ਵਾਰ ਸੰਪਰਕ ਕਰਨ 'ਤੇ ਵੀ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ |

ਕੱਚੇ ਸਫ਼ਾਈ ਸੇਵਕਾਂ ਨੇ ਸਫ਼ਾਈ ਇੰਚਾਰਜ ਦਾ ਪੁਤਲਾ ਸਾੜਿਆ

ਗੋਨਿਆਣਾ, 10 ਜੁਲਾਈ (ਲਛਮਣ ਦਾਸ ਗਰਗ, ਬਰਾੜ ਆਰ. ਸਿੰਘ)-ਸਥਾਨਕ ਨਗਰ ਕੌਾਸਲ ਵਿਖੇ ਬੀਤੇ ਦਿਨੀਂ ਇਕ ਕਲਰਕ ਅਤੇ ਸਫ਼ਾਈ ਇੰਚਾਰਜ ਰਾਜੀਵ ਚਾਵਲਾ ਉਨ੍ਹਾਂ ਦੀ ਹਾਜ਼ਰੀ ਲਗਾਉਣ ਮੌਕੇ ਕੱਚੇ ਮਹਿਲਾ ਸਫ਼ਾਈ ਸੇਵਕਾਂ ਨਾਲ ਧੱਕਾ ਮੁੱਕੀ ਕਰਨ ਅਤੇ ਉਨ੍ਹਾਂ ਨੂੰ ਗਲਤ ਸ਼ਬਦ ...

ਪੂਰੀ ਖ਼ਬਰ »

ਡੋਪ ਟੈਸਟ ਅਤੇ ਵਿਕਾਸ ਟੈਕਸ ਤੋਂ ਖ਼ਫ਼ਾ ਦਫ਼ਤਰੀ ਕਾਮਿਆਂ ਵਲੋਂ ਅਰਥੀ ਫ਼ੂਕ ਮੁਜ਼ਾਹਰਾ

ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ 'ਤੇ ਥੋਪੇ ਗਏ ਡੋਪ/ ਵਿਕਾਸ ਟੈਕਸ ਤੋਂ ਖ਼ਫ਼ਾ ਦਫ਼ਤਰੀ ਕਾਮਿਆਂ ਨੇ ਸਰਕਾਰ ਿਖ਼ਲਾਫ਼ ਮੋਰਚਾ ਖੋਲਦਿਆਂ ਅਰਥੀ ਫ਼ੂਕ ਮੁਜ਼ਾਹਰਾ ਕਰਦਿਆਂ ਮਨਿਸਟਰੀਅਲ ਕਾਮਿਆਂ ਵਲੋਂ 18 ਜੁਲਾਈ ...

ਪੂਰੀ ਖ਼ਬਰ »

ਬਠਿੰਡਾ 'ਚ ਪ੍ਰਵਾਸੀ ਵਿਅਕਤੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ

ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਬਠਿੰਡਾ ਦੇ ਬੇਅੰਤ ਨਗਰ ਵਿਚ ਸੁਰੇਸ਼ ਕੁਮਾਰ ਨਾਮ ਦੇ ਇਕ ਪ੍ਰਵਾਸੀ ਵਿਅਕਤੀ ਦੁਆਰਾ ਫਾਹਾ ਲੈ ਕੇ ਖੁਦਕਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ | ਮਿ੍ਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਥਾਣਾ ਸਿਵਲ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਵਿਅਕਤੀ ਵਲੋਂ ਖ਼ੁਦਕੁਸ਼ੀ

ਚਾਉਕੇ, 10 ਜੁਲਾਈ (ਮਨਜੀਤ ਸਿੰਘ ਘੜੈਲੀ)-ਨਗਰ ਚਾਉਕੇ ਵਿਖੇ ਅੱਜ ਇਕ ਨਿਮਨ ਕਿਸਾਨੀ ਪਰਿਵਾਰ ਨਾਲ ਸਬੰਧਿਤ ਨੌਜਵਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ |ਜਾਣਕਾਰੀ ਅਨੁਸਾਰ ਨੌਜਵਾਨ ਬਾਲਾ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਮਨ ...

ਪੂਰੀ ਖ਼ਬਰ »

ਖੇਤ 'ਚ ਕੰਮ ਕਰਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ

ਭਗਤਾ ਭਾਈਕਾ, 10 ਜੁਲਈ (ਸੁਖਪਾਲ ਸਿੰਘ ਸੋਨੀ)-ਸਥਾਨਕ ਸ਼ਹਿਰ ਦੇ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹੈਵਨਪ੍ਰੀਤ ਸਿੰਘ (21) ਪੁੱਤਰ ਮੇਜਰ ਸਿੰਘ ਵਾਸੀ ਭਗਤਾ ਭਾਈਕਾ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ, ਇਸੇ ਦੌਰਾਨ ...

ਪੂਰੀ ਖ਼ਬਰ »

ਜ਼ਿਲ੍ਹਾ ਮੰਡੀ ਦਫ਼ਤਰ ਨੇ ਗਲੇ-ਸੜੇ ਫ਼ਲ ਨਸ਼ਟ ਕਰਵਾਏ

ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਦੁਆਰਾ ਪੰਜਾਬ ਦੀ ਖੁਸ਼ਹਾਲੀ ਲਈ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਜ਼ਿਲ੍ਹੇ 'ਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਜ਼ਿਲ੍ਹਾ ਮੰਡੀ ਦਫ਼ਤਰ ਦੇ ਕਰਮਚਾਰੀਆਂ ਵਲੋਂ ਬਠਿੰਡਾ ਵਿਖੇ 7 ਫ਼ਲ ...

ਪੂਰੀ ਖ਼ਬਰ »

6 ਗ੍ਰਾਮ ਹੈਰੋਇਨ ਸਮੇਤ ਔਰਤ ਗਿ੍ਫ਼ਤਾਰ

ਬਠਿੰਡਾ, 10 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਨੇ ਇਕ ਔਰਤ ਨੂੰ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਗਿ੍ਫ਼ਤਾਰ ਔਰਤ ਖਿਲਾਫ਼ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਹਵਾਲਾਤ ਵਿਚ ਬੰਦ ਕਰ ...

ਪੂਰੀ ਖ਼ਬਰ »

ਬਠਿੰਡਾ ਜ਼ਿਲ੍ਹੇ ਵਿਚ ਧਾਰਾ 144 ਤਹਿਤ ਵੱਖ-ਵੱਖ ਪਾਬੰਦੀਆਂ ਦੇ ਹੁਕਮ ਲਾਗੂ

ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਠਿੰਡਾ ਜ਼ਿਲੇ੍ਹ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਅੱਜ ਵਧੀਕ ਜ਼ਿਲ੍ਹਾ ਮੈਜਿਸਟਰੇਟ ਬਠਿੰਡਾ ਸਾਕਸ਼ੀ ਸਾਹਨੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਨਾਜਾਇਜ਼ ਸ਼ਰਾਬ ਦੇ ਤਸਕਰ ਫੜ ਕੇ ਕੀਤੇ ਪੁਲਿਸ ਹਵਾਲੇ

ਭੁੱਚੋ ਮੰਡੀ, 10 ਜੁਲਾਈ (ਬਿੱਕਰ ਸਿੰਘ ਸਿੱਧੂ)-ਪਿੰਡ ਭੁੱਚੋ ਖੁਰਦ ਵਿਖੇ ਨਾਜਾਇਜ਼ ਸ਼ਰਾਬ ਦੇ ਪੈਸਿਆਂ ਦੀ ਵਸੂਲੀ ਕਰਨ ਆਏ ਹਰਿਆਣੇ ਦੇ ਤਿੰਨ ਸ਼ਰਾਬ ਤਸਕਰਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਹੇਠ ਸਮੂਹ ਵਾਸੀਆਂ ਨੇ ਫੜਕੇ ਪੁਲਿਸ ਹਵਾਲੇ ਕਰ ...

ਪੂਰੀ ਖ਼ਬਰ »

ਬੀੜ ਬਹਿਮਣ ਦੀ ਪੰਚਾਇਤ ਵਿੱਤ ਮੰਤਰੀ ਤੇ ਬਿਜਲੀ ਮੰਤਰੀ ਨੂੰ ਮਿਲੀ

ਬੱਲੂਆਣਾ, 10 ਜੁਲਾਈ (ਗੁਰਨੈਬ ਸਾਜਨ)- ਗਰਾਮ ਪੰਚਾਇਤ ਬੀੜ ਬਹਿਮਣ ਦੀ ਸਮੁੱਚੀ ਪੰਚਾਇਤ ਸਰਪੰਚ ਸੰਦੀਪ ਚੌਧਰੀ ਦੀ ਅਗਵਾਈ ਹੇਠ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਪਿੰਡ ਦੇ ਅਧੂਰੇ ਵਿਕਾਸ ਕੰਮਾਂ ਦੀ ਗਰਾਂਟ ਲੈਣ ...

ਪੂਰੀ ਖ਼ਬਰ »

ਕੌਮੀ ਮੱਛੀ ਕਿਸਾਨ ਦਿਵਸ ਮਨਾਇਆ

ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਕੇਂਦਰੀ ਮਿੱਠਾਜਲ ਰਿਸਰਚ ਸੈਂਟਰ ਦੇ ਰਿਜਨਲ ਸੈਂਟਰ ਬਠਿੰਡਾ ਦੇ 10 ਜੁਲਾਈ 2018 ਮੱਛੀ ਪਾਲਣ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਕੌਮੀ ਮੱਛੀ ਕਿਸਾਨ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਲਗਪਗ 50 ਅਗਾਂਹਵਧੂ ਕਿਸਾਨਾਂ ਨੇ ਹਿੱਸਾ ...

ਪੂਰੀ ਖ਼ਬਰ »

ਪੰਜ ਕਲਿਆਣ ਦੇ ਪਿੰਡਾਂ ਵਿਖੇ ਨਸ਼ਿਆਂ ਵਿਰੁੱਧ ਵਿਸ਼ਾਲ ਜਾਗਰੂਕਤਾ ਮਾਰਚ

ਨਥਾਣਾ, 10 ਜੁਲਾਈ (ਗੁਰਦਰਸ਼ਨ ਲੁੱਧੜ) ਪਿੰਡ ਪੰਜ ਕਲਿਆਣ ਵਿਖੇ ਲੋਕਾਂ ਵਲੋਂ ਸਾਂਝੇ ਤੌਰ 'ਤੇ ਨਸ਼ਿਆਂ ਵਿਰੁੱਧ ਵਿਸ਼ਾਲ ਜਾਗਰੂਕਤਾ ਮਾਰਚ ਕੱਢਿਆ ਗਿਆ | ਇਸ ਮੌਕੇ ਨਹਿਰੀ ਮੰਡਲ ਦੇ ਐਕਸੀਅਨ ਗੁਰਿੰਦਰ ਸਿੰਘ ਬਾਹੀਆ, ਹਰਮੀਤ ਸਿੰਘ ਬਾਹੀਆ, ਜਿੰਤਦਰ ਗੋਗੀ, ਜਗਬੀਰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਵੇਚਣ ਵਾਲੇ 2 ਕਾਬੂ

ਬਠਿੰਡਾ ਛਾਉਣੀ, 10 ਜੁਲਾਈ (ਪਰਵਿੰਦਰ ਸਿੰਘ ਜੌੜਾ)-ਥਾਣਾ ਕੈਂਟ ਦੀ ਪੁਲਿਸ ਨੇ ਪਿੰਡ ਗੋਬਿੰਦਪੁਰਾ ਅਤੇ ਹਰਰੰਗਪੁਰਾ ਦੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਜਣਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਹੈ | ਉਨ੍ਹਾਂ ਤੋਂ 1300 ਨਸ਼ੀਲੀਆਂ ਗੋਲੀਆਂ ਬਰਾਮਦ ...

ਪੂਰੀ ਖ਼ਬਰ »

ਜਮਹੂਰੀ ਕਾਰਕੁਨਾਂ 'ਤੇ ਦਰਜ ਝੂਠੇ ਪਰਚੇ ਰੱਦ ਕਰਨ ਦੀ ਮੰਗ

ਬਠਿੰਡਾ, 10 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਜ਼ਮਹੂਰੀ ਕਾਰਕੁੰਨਾਂ ਐਡਵੋਕੇਟ ਸੁਧਾ ਭਾਰਦਵਾਜ, ਪ੍ਰੋ: ਸਾਂਈ ਬਾਬਾ ਦੀ ਪਤਨੀ ਏੇ. ਐਸ. ਵਸੰਤਾ ਅਤੇ ਜਥੇਬੰਦੀ ਪੀ. ਯੂ. ਡੀ. ਆਰ. ਉਪਰ ਮਾਓਵਾਦੀਆਂ ਦਾ ਠੱਪਾ ਲਾ ਕੇ ਉਨ੍ਹਾਂ ਵਿਰੁੱਧ ਜ਼ਹਿਰੀਲੀ ਪ੍ਰਚਾਰ ਮੁਹਿੰਮ ...

ਪੂਰੀ ਖ਼ਬਰ »

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ 15 ਰੋਜ਼ਾ ਥੀਏਟਰ ਵਰਕਸ਼ਾਪ ਲਗਾਈ

ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਿੱਖਿਆ ਅਤੇ ਰੰਗਮੰਚ ਨੂੰ ਜੋੜਨ ਲਈ ਇਕ ਵਿਲੱਖਣ 15 ਰੋਜ਼ਾ ਥੀਏਟਰ ਵਰਕਸ਼ਾਪ 'ਰੰਗ ਕਾਰਿਆਸ਼ਾਲਾ' ਲਗਾਈ ਗਈ | ਇਹ ਥੀਏਟਰ ਵਰਕਸ਼ਾਪ ਜੈਪੁਰ ਦੇ ਪ੍ਰਸਿੱਧ ਥੀਏਟਰ ...

ਪੂਰੀ ਖ਼ਬਰ »

ਸੜਕ ਦਾ ਕੰਮ ਰੁਕਣ ਕਰਕੇ ਬਣੇ ਖੱਡਿਆਂ ਵਿਚ ਪੁੱਜਾ ਸੀਵਰੇਜ ਦਾ ਗੰਦਾ ਪਾਣੀ-ਲੋਕਾਂ ਪ੍ਰਗਟਾਇਆ ਰੋਸ

ਤਲਵੰਡੀ ਸਾਬੋ, 10 ਜੁਲਾਈ (ਰਣਜੀਤ ਸਿੰਘ ਰਾਜੂ)-ਜੱਜਲ ਪਿੰਡ ਤੋਂ ਮੁੱਦਕੀ ਤੱਕ ਨਿਰਮਾਣ ਅਧੀਨ ਸਟੇਟ ਹਾਈਵੇ ਦੇ ਸਥਾਨਕ ਰਾਮਾਂ ਰੋਡ 'ਤੇ ਚੱਲ ਰਹੇ ਕੰਮ ਨੂੰ ਕੁਝ ਲੋਕਾਂ ਵਲੋਂ ਅਦਾਲਤ ਪਹੁੰਚ ਜਾਣ ਕਾਰਣ ਰੋਕ ਦਿੱਤੇ ਜਾਣ ਤੋਂ ਬਾਅਦ ਉਕਤ ਜਗ੍ਹਾ 'ਤੇ ਪਏ ਖੱਡਿਆਂ ਵਿਚ ...

ਪੂਰੀ ਖ਼ਬਰ »

ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਅਖੰਡ ਕੀਰਤਨੀ ਜਥਿਆਂ ਵਲੋਂ ਮਹੀਨਾਵਾਰ ਕੀਰਤਨ ਸਮਾਗਮ ਹੋਇਆ

ਬਠਿੰਡਾ, 10 ਜੁਲਾਈ (ਭਰਪੂਰ ਸਿੰਘ)-ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਅਖੰਡ ਕੀਰਤਨੀ ਜਥਿਆਂ ਵਲੋਂ ਮਹੀਨਾਵਾਰ ਲੜੀਵਾਰ ਕੀਰਤਨ ਸਮਾਗਮ ਕਰਵਾਇਆ ਗਿਆ | ਬੀਤੇ ਦਿਨ ਸੰਗਤਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਦੇ ਅਖੰਡ ਕੀਰਤਨ ਦਾ ਆਨੰਦ ਮਾਣਿਆ | ਇਸ ਸਮੇਂ ...

ਪੂਰੀ ਖ਼ਬਰ »

ਭਾਕਿਯੂ ਏਕਤਾ ਉਗਰਾਹਾਂ ਨੇ ਸਰਕਾਰ ਦੀ ਅਰਥੀ ਸਾੜੀ

ਸੀਂਗੋ ਮੰਡੀ, 10 ਜੁਲਾਈ (ਲੱਕਵਿੰਦਰ ਸ਼ਰਮਾ)- ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦਾ ਵਾਅਦਾ ਪੂਰਾ ਕਰਨ ਵਿਚ ਅਸਫਲ ਰਹਿਣ ਦੇ ਰੋਸ ਵਜੋਂ ਅੱਜ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ 'ਤੇ ਪਿੰਡ ਜੋਗੇਵਾਲਾ ਦੀ ਸੱਥ ਵਿਚ ਕੈਪਟਨ ਸਰਕਾਰ ਦੀ ਅਰਥੀ ਸਾੜੀ ਗਈ | ਇਸ ...

ਪੂਰੀ ਖ਼ਬਰ »

ਗੁਰਮਤਿ ਸੇਵਾ ਲਹਿਰ ਵਲੋਂ ਨੈਸ਼ਨਲ ਗਤਕਾ ਜੇਤੂ ਬੱਚਿਆਂ ਦਾ ਸਨਮਾਨ

ਚਾਉਕੇ, 10 ਜੁਲਾਈ (ਮਨਜੀਤ ਸਿੰਘ ਘੜੈਲੀ)-ਪਿਛਲੇ ਦਿਨੀਂ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗੁਰੂ ਹਰਸਹਾਇ ਫਿਰੋਜਪੁਰ ਵਿਖੇ ਗੱਤਕੇ ਦੀ 8ਵੀਂ ਨੈਸ਼ਨਲ ਚੈਪੀਂਅਨਸਿੱਪ ਕਰਵਾਈ ਗਈ | ਜਿਸ ਵਿਚ ਕਰੀਬ 12 ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ | ਇਸ ਨੈਸ਼ਨਲ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਵਲੋਂ ਅਹੁਦੇਦਾਰਾਂ ਦਾ ਐਲਾਨ

ਭਗਤਾ ਭਾਈਕਾ, 10 ਜੁਲਾਈ (ਸੁਖਪਾਲ ਸਿੰੰਘ ਸੋਨੀ)-ਲੋਕ ਇਨਸਾਫ਼ ਪਾਰਟੀ ਬਠਿੰਡਾ ਵਲੋਂ ਜ਼ਿਲ੍ਹੇ ਅੰਦਰ ਆਪਣੀਆਂ ਸਰਗਰਮੀਆਂ ਤੇਜ਼ ਕਰਦੇ ਹੋਏ ਵੱਖ-ਵੱਖ ਕਮੇਟੀਆਂ ਅਤੇ ਅਹੁੱਦੇਦਾਰ ਨਿਯੁੱਕਤ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ | ਜ਼ਿਲ੍ਹਾ ਪ੍ਰਧਾਨ ਜਤਿੰਦਰ ...

ਪੂਰੀ ਖ਼ਬਰ »

ਨਸ਼ਿਆਂ ਖਿਲਾਫ਼ ਜਥੇਬੰਦੀ ਵਲੋਂ ਵੱਖ-ਵੱਖ ਪਿੰਡਾਂ 'ਚ ਚੇਤਨਾ ਮਾਰਚ

ਮਹਿਰਾਜ, 10 ਜੁਲਾਈ (ਸੁਖਪਾਲ ਮਹਿਰਾਜ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵਲੋਂ ਨਸ਼ਿਆਂ ਦੇ ਖਿਲਾਫ਼ ਵੱਖ-ਵੱਖ ਪਿੰਡਾਂ 'ਚ ਚੇਤਨਾ ਮਾਰਚ ਕੀਤਾ ਗਿਆ ਅਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੈਪਟਨ ਸਰਕਾਰ ਦੀ ਅਰਥੀ ਸਾੜੀ

ਤਲਵੰਡੀ ਸਾਬੋ, 10 ਜੁਲਾਈ (ਰਵਜੋਤ ਸਿੰਘ ਰਾਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਸਾਬੋ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਨਸ਼ਿਆਂ ਦੇ ਵਿਰੁੱਧ 'ਚ ਪਿੰਡ ਜੋਗੇਵਾਲਾ ਦੀ ਸੱਥ ਵਿਚ ਕੈਪਟਨ ਸਰਕਾਰ ਦੀ ਅਰਥੀ ਸਾੜੀ ਗਈ | ਇਸ ਮੌਕੇ ਜਗਦੇਵ ਸਿੰਘ ...

ਪੂਰੀ ਖ਼ਬਰ »

ਸਿਵਲ ਪਸ਼ੂ ਹਸਪਤਾਲ ਬਲਾਹੜ ਵਿੰਝੂ ਦੀ ਨਵੀਂ ਇਮਾਰਤ ਖਾਲੀ ਰਹਿਣ ਕਾਰਨ ਬਣ ਰਹੀ ਹੈ ਖੰਡਰ

ਗੋਨਿਆਣਾ, 10 ਜੁਲਾਈ (ਮਨਦੀਪ ਸਿੰਘ ਮੱਕੜ)-ਗੋਨਿਆਣਾ ਮੰਡੀ ਦੇ ਨੇੜਲੇ ਪਿੰਡ ਬਲਾਹੜ੍ਹ ਵਿੰਝੂ ਦੇ ਸਿਵਲ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਨੂੰ ਪੰਚਾਇਤ ਵਲੋਂ ਤਾਲਾ ਲਗਾਇਆ ਹੋਣ ਕਾਰਨ ਪਿੰਡ ਵਾਸੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਾਲਿਆਂ ਨੂੰ ਸਿਵਲ ਹਸਪਤਾਲ ਵਿਚ ...

ਪੂਰੀ ਖ਼ਬਰ »

ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ 'ਚ ਇਕ ਗੰਭੀਰ ਜ਼ਖ਼ਮੀ

ਰਾਮਾਂ ਮੰਡੀ, 10 ਜੁਲਾਈ (ਤਰਸੇਮ ਸਿੰਗਲਾ)-ਪੁਰਾਣੀ ਰੰਜਿਸ਼ ਨੂੰ ਲੈ ਕੇ ਬੀਤੇ ਦਿਨੀਂ ਚਾਰ ਵਿਅਕਤੀਆਂ ਵਲੋਂ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਇਕ ਵਿਅਕਤੀ ਦੇ ਘਰ ਦੇ ਬਾਹਰ ਹੀ, ਉਸ ਉਪਰ ਕੀਤੇ ਜਾਨਲੇਵਾ ਹਮਲੇ 'ਚ ਉਸ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ | ਜ਼ਖਮੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਜ਼ਖ਼ਮੀਆਂ 'ਚੋਂ ਇਕ ਦੀ ਮੌਤ

ਰਾਮਾਂ ਮੰਡੀ, 10 ਜੁਲਾਈ (ਤਰਸੇਮ ਸਿੰਗਲਾ)-ਰਿਫ਼ਾਇਨਰੀ ਰੋਡ ਵਿਖੇ ਪਿੰਡ ਸੇਖੂ-ਸੁਖਲੱਧੀ ਟੀ-ਪੁਆਇੰਟ ਨੇੜੇ ਬੀਤੇ ਦਿਨੀਂ ਇਕ ਤੇਜ਼ ਰਫ਼ਤਾਰ ਟਰਾਲਾ ਨੰਬਰ ਪੀ. ਬੀ. 19 ਐਮ. 9631 ਮੋਟਰ ਸਾਈਕਲ ਨੂੰ ਟੱਕਰ ਮਾਰਕੇ ਫ਼ਰਾਰ ਹੋ ਗਿਆ | ਜਿਸ ਵਿਚ ਮੋਟਰ ਸਾਈਕਲ 'ਤੇ ਸਵਾਰ ਦੋ ...

ਪੂਰੀ ਖ਼ਬਰ »

ਮਾਨਸਿਕ ਪ੍ਰੇਸ਼ਾਨੀ ਕਾਰਨ ਲੜਕੀ ਵਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ

ਬੱਲੂਆਣਾ, 10 ਜੁਲਾਈ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਬਹਿਮਣ ਦੀਵਾਨਾ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਗਰੀਬ ਪਰਿਵਾਰ ਦੀ ਲੜਕੀ ਨੇ ਰੇਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ ਹੈ | ਜਾਣਕਾਰੀ ਅਨੁਸਾਰ ਅਮਨਦੀਪ ਕੌਰ (18) ਪੁੱਤਰੀ ਜਸਵੀਰ ਸਿੰਘ ਵਾਸੀ ਬਹਿਮਣ ...

ਪੂਰੀ ਖ਼ਬਰ »

ਮਲੋਟ ਰੈਲੀ ਸਬੰਧੀ ਮਲੂਕਾ ਨੇ ਡਿਊਟੀਆਂ ਲਗਾਈਆਂ

ਭਗਤਾ ਭਾਈਕਾ, 10 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ 11 ਜੁਲਾਈ ਨੰੂ ਮਲੋਟ ਵਿਖੇ ਕੀਤੀ ਜਾ ਰਹੀ ਧੰਨਵਾਦੀ ਰੈਲੀ ਦੀਆਂ ਤਿਆਰੀਆਂ ਸਬੰਧੀ ਅੱਜ ਮਲੂਕਾ ਵਿਖੇ ਹਲਕਾ ਪੱਧਰੀ ਮੀਟਿੰਗ ਹੋਈ, ਜਿਸ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਚੋਰੀ ਦੇ 4 ਮੋਟਰ ਸਾਈਕਲਾਂ ਸਮੇਤ ਇਕ ਕਾਬੂ

ਭਗਤਾ ਭਾਈਕਾ, 10 ਜੁਲਾਈ (ਸੁਖਪਾਲ ਸਿੰਘ ਸੋਨੀ)-ਸੀ ਆਈ ਬਠਿੰਡਾ ਦੀ ਟੀਮ ਵਲੋਂ ਅੱਜ ਸ਼ਾਮ ਵਕਤ ਅਚਾਨਕ ਛਾਪਾ ਮਾਰ ਕੇ ਸਥਾਨਕ ਝੁੱਗੀਆਂ ਵਿਚੋਂ ਚੋਰੀ ਦੇ 4 ਮੋਟਰ ਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਵਲੋਂ ਮੋਟਰ ਸਾਈਕਲ ਬਰਾਮਦ ਕਰਕੇ ਅਗਲੇਰੀ ...

ਪੂਰੀ ਖ਼ਬਰ »

ਬਾਬਾ ਫ਼ਰੀਦ ਕਾਲਜ ਵਿਖੇ ਐਮ.ਏ. ਤੀਜਾ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ

ਬਠਿੰਡਾ, 10 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਅਪਣਾਏ ਗਏ ਨਵੇਂ ਅਧਿਆਪਨ ਢੰਗਾਂ (ਇਨੋਵੇਟਿਵ ਟੀਚਿੰਗ ਮੈਥਡੋਲੋਜੀ) ਸਦਕਾ ਸੰਸਥਾ ਦੇ ਹਰ ਵਿਭਾਗ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿਚ ਬਹੁਤ ...

ਪੂਰੀ ਖ਼ਬਰ »

ਰਾਮਗੜ੍ਹੀਆ ਪਾਵਰ ਕਲੀਨਰ ਯੂਨੀਅਨ ਦੀ ਸੂਬਾ ਪੱਧਰੀ ਬੈਠਕ

ਭਗਤਾ ਭਾਈਕਾ, 10 ਜੁਲਾਈ (ਸੁਖਪਾਲ ਸਿੰਘ ਸੋਨੀ)-ਰਾਮਗੜ੍ਹੀਆ ਪਾਵਰ ਕਲੀਨਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਅਹਿਮ ਬੈਠਕ ਅੱਜ ਸਥਾਨਕ ਸ਼ਹਿਰ ਦੇ ਅਮਨ ਹੋਟਲ ਵਿਖੇ ਹੋਈ | ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਪਾਵਰ ਕਲੀਨਰ ਨਿਰਮਾਤਾ (ਪੱਖੇ ਬਣਾਉਣ ਵਾਲੇ) ਨੇ ਸ਼ਮੂਲੀਅਤ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX