ਤਾਜਾ ਖ਼ਬਰਾਂ


ਤਨਜ਼ਾਨੀਆ 'ਚ ਕਿਸ਼ਤੀ ਪਲਟਣ ਕਾਰਨ 79 ਲੋਕਾਂ ਦੀ ਮੌਤ
. . .  6 minutes ago
ਨੈਰੋਬੀ, 21 ਸਤੰਬਰ- ਪੂਰਬੀ ਅਫ਼ਰੀਕੀ ਦੇਸ਼ ਤਨਜ਼ਾਨੀਆ ਦੀ ਵਿਕਟੋਰੀਆ ਝੀਲ 'ਚ ਸੈਂਕੜੇ ਯਾਤਰੀਆਂ ਨਾਲ ਭਰੀ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ 79 ਲੋਕਾਂ ਦੀ ਮੌਤ ਹੋ ਗਈ। ਦੱਸਿਆ ਦਾ ਰਿਹਾ ਹੈ ਕਿ ਇਹ ਹਾਦਸਾ ਵੀਰਵਾਰ ਨੂੰ ਵਿਕਟੋਰੀਆ ਝੀਲ ਦੇ ਦੋ ਟਾਪੂਆਂ...
ਬੀ. ਐੱਸ. ਐੱਫ. ਦੇ ਕਾਂਸਟੇਬਲ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
. . .  19 minutes ago
ਕੋਟਕਪੂਰਾ, 21 ਸਤੰਬਰ (ਮੋਹਰ ਸਿੰਘ ਗਿੱਲ)- ਬੀ. ਐੱਸ. ਐੱਫ. ਦੀ 89 ਬਟਾਲੀਅਨ ਦੇ ਹੈੱਡ ਕਾਂਸਟੇਬਲ ਆਤਮਾ ਸਿੰਘ (45) ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਧੂੜਕੋਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਬੀਤੇ ਦਿਨੀਂ ਜੰਮੂ ਨੇੜੇ ਅਖ਼ਨੂਰ ਤੋਂ ਸ੍ਰੀਨਗਰ ਚੋਣ...
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 2 ਵਜੇ ਤੱਕ 36 ਫ਼ੀਸਦੀ ਵੋਟਿੰਗ
. . .  22 minutes ago
ਨੋਇਡਾ : ਲੁਟੇਰਿਆਂ ਨੇ ਬੈਂਕ ਦੇ ਸੁਰੱਖਿਆ ਗਾਰਡਾਂ ਦੀ ਕੀਤੀ ਹੱਤਿਆ, ਲੁੱਟ ਦੀ ਕੋਸ਼ਿਸ਼ ਅਸਫ਼ਲ
. . .  43 minutes ago
ਲਖਨਊ, 21 ਸਤੰਬਰ- ਨੋਇਡਾ ਦੇ ਸੈਕਟਰ-1 'ਚ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ (ਪੀ. ਐਨ. ਬੀ.) ਦੇ ਦੋ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਗਾਰਡ ਦੇਰ ਰਾਤ ਬੈਂਕ ਦੇ ਬਾਹਰ 'ਚ ਸੁਰੱਖਿਆ 'ਚ ਤਾਇਨਾਤ ਸੀ। ਹਮਲਾਵਰਾਂ ਨੇ ਬੈਂਕ...
ਚਾਈਨਾ ਓਪਨ : ਕੁਆਟਰ ਫਾਈਨਲ 'ਚ ਹਾਰੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ
. . .  about 1 hour ago
ਨਵੀਂ ਦਿੱਲੀ, 21 ਸਤੰਬਰ- ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੂੰ ਚਾਈਨਾ ਓਪਨ 'ਚ ਪੁਰਸ਼ਾਂ ਦੇ ਸਿੰਗਲ ਮੁਕਾਬਲੇ ਦੇ ਕੁਆਟਰ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਜਾਪਾਨ ਦੇ ਕੇਂਟੋ ਮੋਮੋਟਾ ਨੇ...
ਲੱਖਾ ਸਿਧਾਣਾ ਮਾਨਸਾ ਪੁਲਿਸ ਵੱਲੋਂ ਗ੍ਰਿਫ਼ਤਾਰ
. . .  about 1 hour ago
ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਾਂ ਬੋਲੀ ਸਤਿਕਾਰ ਕਮੇਟੀ ਦੇ ਪ੍ਰਧਾਨ ਲੱਖਾ ਸਿਧਾਣਾ ਨੂੰ ਝੁਨੀਰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜੀ.ਜੀ.ਐੱਸ. ਆਦਰਸ਼ ਸਕੂਲ ਸਾਹਨੇਵਾਲੀ ਦੇ ਵਾਦ-ਵਿਵਾਦ ਦੇ ਚੱਲਦਿਆਂ....
ਅਜਨਾਲਾ : ਗੱਗੋਮਾਹਲ ਦੇ ਬੂਥ ਨੰਬਰ 42 'ਤੇ 1 ਵਜੇ ਤੱਕ ਹੋਇਆ 31 ਫ਼ੀਸਦੀ ਮਤਦਾਨ
. . .  about 1 hour ago
ਜ਼ੀਰਾ : ਦਿਨ ਦਿਹਾੜੇ ਗੋਲੀਆਂ ਮਾਰ ਕੇ ਪਤੀ ਪਤਨੀ ਦਾ ਕਤਲ
. . .  about 1 hour ago
ਫ਼ਿਰੋਜ਼ਪੁਰ, 21 ਸਤੰਬਰ (ਜਸਵਿੰਦਰ ਸਿੰਘ ਸੰਧੂ) - ਪੁਲਿਸ ਥਾਣਾ ਜ਼ੀਰਾ ਅਧੀਨ ਪੈਂਦੇ ਪਿੰਡ ਪੰਡੋਰੀ ਖੱਤਰੀਆਂ ਵਿਖੇ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਹੀ ਘਰ ਅੰਦਰ ਬੈਠੇ ਪਤੀ ਪਤਨੀ ਦੀਆਂ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ...
ਹਾਮਿਦ ਕਰਜ਼ਈ ਨੇ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਕੀਤਾ ਦੌਰਾ
. . .  about 1 hour ago
ਅੰਮ੍ਰਿਤਸਰ, 21 ਸਤੰਬਰ - ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ....
ਯੂ. ਜੀ. ਸੀ. ਦਾ ਫ਼ਰਮਾਨ : 29 ਸਤੰਬਰ ਨੂੰ ਸਾਰੀਆਂ ਯੂਨੀਵਰਸਿਟੀਆਂ ਮਨਾਉਣ 'ਸਰਜੀਕਲ ਸਟ੍ਰਾਈਕ ਦਿਵਸ'
. . .  about 1 hour ago
ਨਵੀਂ ਦਿੱਲੀ, 21 ਸਤੰਬਰ- ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਉੱਚ ਸਿੱਖਿਆ ਸੰਸਥਾਨਾਂ ਨੂੰ 29 ਸਤੰਬਰ ਨੂੰ 'ਸਰਜੀਕਲ ਸਟ੍ਰਾਈਕ ਦਿਵਸ' ਦੇ ਤੌਰ 'ਤੇ ਮਨਾਉਣ ਦਾ ਹੁਕਮ ਦਿੱਤਾ ਹੈ। ਯੂ. ਜੀ. ਸੀ. ਨੇ 'ਸਰਜੀਕਲ...
ਸਨੌਰ : ਪਿੰਡ ਖੁੱਡਾ ਵਿਖੇ ਸ਼ਾਂਤਮਈ ਢੰਗ ਨਾਲ ਹੋ ਰਹੀਆਂ ਹਨ ਚੋਣਾਂ
. . .  about 1 hour ago
ਸਨੌਰ, 21 ਸਤੰਬਰ (ਸੁਖਵਿੰਦਰ ਸਿੰਘ ਸੋਖਲ)- ਵਿਧਾਨ ਸਭਾ ਹਲਕਾ ਸਨੌਰ ਅਧੀਨ ਬਲਾਕ ਸੰਮਤੀ ਜ਼ੋਨ ਨਦੀਨਾ ਦੇ ਪਿੰਡ ਖੁੱਡਾ ਵਿਖੇ ਅੱਜ ਦੁਬਾਰਾ ਪੈ ਰਹੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਹੋ ਰਹੀਆਂ ਹਨ। ਮੌਕੇ 'ਤੇ ਪੁਲਿਸ ਵਲੋਂ ਭਾਰੀ ਨਾਕਾਬੰਦੀ ਕੀਤੀ ਹੋਈ ਹੈ ਅਤੇ...
ਤੂਫ਼ਾਨ ਅਤੇ ਭਾਰੀ ਮੀਂਹ ਤੋਂ ਬਾਅਦ ਉੜੀਸਾ 'ਚ ਆਇਆ ਹੜ੍ਹ
. . .  about 1 hour ago
ਭੁਵਨੇਸ਼ਵਰ, 21 ਸਤੰਬਰ- ਉੜੀਸਾ 'ਚ ਆਏ ਤੂਫ਼ਾਨ ਤੋਂ ਬਾਅਦ ਮਲਕਾਨਗਿਰੀ ਸ਼ਹਿਰ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ....
ਦੋ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 4 ਦੀ ਮੌਤ, 10 ਜ਼ਖ਼ਮੀ
. . .  about 2 hours ago
ਜੈਪੁਰ, 21 ਸਤੰਬਰ- ਰਾਜਸਥਾਨ ਦੇ ਸ੍ਰੀ ਮਾਧੋਪੁਰ 'ਚ ਅੱਜ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ੍ਰੀ ਜੋਰਾਵਰ ਨਗਰ ਸੜਕ 'ਤੇ ਦੋ ਵਾਹਨਾਂ ਵਿਚਾਲੇ ਹੋਈ...
ਲੱਖੇਵਾਲੀ ਤੇ ਚੱਕ ਮਦਰੱਸਾ 'ਚ ਵੋਟਾਂ ਪੈਣ ਦਾ ਕੰਮ ਜਾਰੀ
. . .  about 2 hours ago
ਮੰਡੀ ਲੱਖੇਵਾਲੀ, 21 ਸਤੰਬਰ (ਮਿਲਖ ਰਾਜ) - ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੱਖੇਵਾਲੀ ਬੂਥ ਨੰਬਰ 14 ਵਿਖੇ 315, ਬੂਥ ਨੰਬਰ 15 ਤੇ 324 ਤੇ ਬੂਥ ਨੰਬਰ 16 ਤੇ 343 ਵੋਟਾਂ 11: 30 ਵਜੇ ਤੱਕ ਪੋਲ ਹੋ ਚੁੱਕੀਆਂ ਹਨ, ਜਦਕਿ ਨੇੜਲੇ ਪਿੰਡ ਚੱਕ ਮਦਰੱਸਾ ਵਿਖੇ ਬੂਥ...
ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਬੂਥ ਨੰਬਰ 42 'ਚ 12 ਵਜੇ ਤੱਕ 26 ਫ਼ੀਸਦੀ ਹੋਇਆ ਮਤਦਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ : ਸੰਗੂਧੌਣ 'ਚ ਮੁੜ ਵੋਟਿੰਗ ਜਾਰੀ
. . .  about 2 hours ago
ਲੁਧਿਆਣਾ-2 ਦੇ 2 ਬੂਥਾਂ 'ਤੇ ਹੁਣ ਤੱਕ ਹੋਇਆ 20 ਫ਼ੀਸਦੀ ਮਤਦਾਨ
. . .  about 2 hours ago
ਸ੍ਰੀ ਮੁਕਤਸਰ ਸਾਹਿਬ ਦੇ 36 ਬੂਥਾਂ 'ਤੇ ਮੁੜ ਵੋਟਿੰਗ ਜਾਰੀ, ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  about 2 hours ago
ਜਲਾਲਾਬਾਦ : ਲੱਦੂਵਾਲਾ ਉਤਾੜ ਦੇ ਜ਼ੋਨ ਨੰ. 3 'ਤੇ 11 ਵਜੇ ਤੱਕ 37.11 ਫ਼ੀਸਦੀ ਮਤਦਾਨ
. . .  about 2 hours ago
ਵੀਅਤਨਾਮ ਦੇ ਰਾਸ਼ਟਰਪਤੀ ਦਾ ਦੇਹਾਂਤ
. . .  about 3 hours ago
ਗੱਗੋਮਾਹਲ ਦੇ ਬੂਥ ਨੰਬਰ 42 'ਤੇ 11 ਵਜੇ ਤੱਕ ਹੋਈ 19 ਫ਼ੀਸਦੀ ਵੋਟਿੰਗ
. . .  about 3 hours ago
ਫ਼ਾਜ਼ਿਲਕਾ : ਚੱਕ ਅਰਨੀਵਾਲਾ ਵਿਖੇ ਸਖ਼ਤ ਪਹਿਰੇ ਹੇਠ ਹੋ ਰਹੀ ਹੈ ਵੋਟਿੰਗ
. . .  about 3 hours ago
ਸੀ. ਆਈ. ਡੀ. ਦੇ ਸਾਹਮਣੇ ਪੇਸ਼ ਹੋਏ ਬਿਸ਼ਪ ਫਰੈਂਕੋ ਮੁਲੱਕਲ
. . .  about 3 hours ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨੇ ਅਗਵਾ ਕਰਕੇ ਤਿੰਨ ਪੁਲਿਸ ਕਰਮਚਾਰੀਆਂ ਦੀ ਕੀਤੀ ਹੱਤਿਆ
. . .  about 3 hours ago
ਪੰਜਾਬ 'ਚ ਮੈਡੀਕਲ ਕੈਮਿਸਟਾਂ ਵਲੋਂ ਰੋਸ ਵਿਖਾਵੇ ਜਾਰੀ
. . .  about 3 hours ago
ਗੱਗੋਮਾਹਲ ਦੇ ਬੂਥ ਨੰਬਰ 42 'ਚ 10ਵਜੇ ਤੱਕ 11 ਫੀਸਦੀ ਵੋਟ ਪੋਲ ਹੋਈ
. . .  about 4 hours ago
ਅਜਨਾਲਾ ਦੇ ਗੱਗੋਮਾਹਲ 'ਚ ਪਹਿਲੇ ਇਕ ਘੰਟੇ 'ਚ ਸੱਤ ਫੀਸਦੀ ਵੋਟਿੰਗ ਹੋਈ
. . .  about 4 hours ago
ਜਵਾਨਾਂ ਹਥੋਂ ਦੋ ਅੱਤਵਾਦੀ ਢੇਰ
. . .  about 5 hours ago
4 ਪੁਲਿਸ ਮੁਲਾਜ਼ਮ ਲਾਪਤਾ, ਅਗਵਾ ਕੀਤੇ ਜਾਣ ਦਾ ਸ਼ੱਕ
. . .  about 5 hours ago
ਗੱਗੋਮਾਹਲ ਤੋਂ ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ
. . .  about 5 hours ago
ਅੱਜ ਅੱਠ ਜ਼ਿਲ੍ਹਿਆਂ ਦੇ 53 ਪੋਲਿੰਗ ਬੂਥਾਂ 'ਤੇ ਦੁਬਾਰਾ ਵੋਟਿੰਗ
. . .  about 5 hours ago
ਅੱਜ ਦਾ ਵਿਚਾਰ
. . .  about 6 hours ago
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮਾਇਆਵਤੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਏਸ਼ੀਆ ਕੱਪ 2018 : ਅਫ਼ਗ਼ਾਨਿਸਤਾਨ ਨੇ ਬੰਗਲਾਦੇਸ਼ ਨੂੰ ਜਿੱਤਣ ਲਈ ਦਿੱਤਾ 256 ਦੌੜਾਂ ਦਾ ਟੀਚਾ
. . .  1 day ago
ਹਾਮਿਦ ਕਰਜ਼ਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਿਵਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਖੇਡ ਸੰਸਾਰ

ਬੈਲਜੀਅਮ ਦਾ ਸੁਪਨਾ ਤੋੜ ਕੇ ਫਰਾਂਸ ਫਾਈਨਲ 'ਚ

ਸੇਂਟ ਪੀਟਰਸਬਰਗ, 10 ਜੁਲਾਈ (ਏਜੰਸੀ)- ਫਰਾਂਸ ਨੇ ਮੰਗਲਵਾਰ ਦੇਰ ਰਾਤ ਸੇਂਟ ਪੀਟਰਸਬਰਗ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿਚ ਬੈਲਜੀਅਮ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2018 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ | ਸੈਮੂਅਲ ਉਮੀਟੀ ਨੇ 51ਵੇਂ ਮਿੰਟ ਵਿਚ ਆਪਣੀ ਟੀਮ ਲਈ ਜੇਤੂ ਗੋਲ ਕੀਤਾ¢ 1998 ਵਿਚ ਵਿਸ਼ਵ ਕੱਪ ਜਿੱਤਣ ਵਾਲੇ ਫਰਾਂਸ ਨੂੰ ਸ਼ੁਰੂਆਤ ਤੋਂ ਹੀ ਇਸ ਟੂਰਨਾਮੈਂਟ ਦਾ ਮੁੱਖ ਦਾਅਵੇਦਾਰ ਕਿਹਾ ਜਾ ਰਿਹਾ ਸੀ ਅਤੇ ਉਸ ਨੇ ਇਹ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਤ ਵੀ ਕੀਤਾ ਹੈ¢ ਹੁਣ ਫਰਾਂਸ ਦੀ ਟੀਮ ਫਾਈਨਲ ਵਿਚ ਆਪਣਾ ਦੂਸਰਾ ਫੀਫਾ ਿਖ਼ਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ¢ ਜਰਮਨੀ ਵਿਚ 2006 ਵਿਚ ਹੋਏ ਫੀਫਾ ਵਿਸ਼ਵ ਕੱਪ ਵਿਚ ਫਰਾਂਸ ਫਾਈਨਲ ਵਿਚ ਪਹੁੰਚਿਆ ਸੀ ਪਰ ਇਟਲੀ ਨੇ ਪੈਨਲਟੀ ਸ਼ੂਟਆਊਟ ਵਿਚ ਉਸ ਨੂੰ ਹਰਾ ਦਿੱਤਾ ਸੀ¢ ਇਸ ਮੈਚ ਵਿਚ ਸੈਮੂਅਲ ਉਮੀਟੀ ਨੇ 51ਵੇਂ ਮਿੰਟ ਵਿਚ ਐਾਟਾਨੀ ਗ੍ਰੀਜ਼ਮੈਨ ਦੇ ਕਾਰਨਰ ਤੋਂ ਲਾਈ ਗਈ ਸ਼ਾਨਦਾਰ ਕਿੱਕ ਤੇ ਬਿਹਤਰੀਨ ਹੈਡਰ ਦੇ ਜ਼ਰੀਏ ਬਾਲ ਨੂੰ ਗੋਲ ਪੋਸਟ ਵਿਚ ਪਹੁੰਚਾ ਦਿੱਤਾ¢ ਫਰਾਂਸ ਅਤੇ ਬੈਲਜੀਅਮ ਦੀਆਂ ਟੀਮਾਂ ਪਹਿਲੇ ਅੱਧ ਤੱਕ 0-0 ਨਾਲ ਬਰਾਬਰ ਰਹੀਆਂ ਸਨ¢ ਪਹਿਲਾ ਅੱਧ ਕਾਫੀ ਰੋਮਾਂਚਕ ਰਿਹਾ¢ ਦੋਵਾਂ ਟੀਮਾਂ ਨੇ ਪਹਿਲੇ ਅੱਧ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ¢ ਭਾਵੇਂ ਕਿ ਦੋਵਾਂ ਟੀਮਾਂ ਨੂੰ ਪਹਿਲੇ ਅੱਧ ਵਿਚ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹ ਸਫ਼ਲ ਨਹੀਂ ਹੋ ਸਕੀਆਂ¢ ਬੈਲਜੀਅਮ ਵਲੋਂ ਈਡਨ ਹੇਜ਼ਾਰਡ ਨੇ ਕਾਫੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਪਰ ਉਹ ਟੀਮ ਲਈ ਗੋਲ ਕਰਨ ਵਿਚ ਸਫਲ ਨਹੀਂ ਹੋ ਸਕੇ | ਦੂਜੇ ਪਾਸੇ ਇਸ ਮੈਚ ਵਿਚ ਫਰਾਂਸ ਦੇ ਗੋਲਕੀਪਰ ਹੁਗੋ ਲੋਰਿਸ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਦੇ ਖਿਡਾਰੀਆਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕਰ ਦਿੱਤਾ¢ ਫਰਾਂਸ ਦੀ ਟੀਮ ਨੇ 1998 ਵਿਚ ਆਪਣੀ ਮੇਜ਼ਬਾਨੀ ਵਿਚ ਹੋਏ ਵਿਸ਼ਵ ਕੱਪ ਫਾਈਨਲ ਵਿਚ ਬ੍ਰਾਜ਼ੀਲ ਨੂੰ ਹਰਾ ਕੇ ਿਖ਼ਤਾਬ ਜਿੱਤਿਆ ਸੀ ਪਰ 2006 ਵਿਚ ਉਸ ਨੂੰ ਫਾਈਨਲ ਵਿਚ ਇਟਲੀ ਕੋਲੋਂ ਹਾਰ ਮਿਲੀ ਸੀ¢ ਬੈਲਜੀਅਮ ਿਖ਼ਲਾਫ਼ ਵਿਸ਼ਵ ਕੱਪ ਦੇ ਤਿੰਨ ਮੈਚਾਂ ਵਿਚ ਇਹ ਫਰਾਂਸ ਦੀ ਤੀਸਰੀ ਜਿੱਤ ਹੈ | ਇਸ ਤੋਂ ਪਹਿਲਾਂ ਫਰਾਂਸ ਨੇ 1938 ਵਿਚ ਪਹਿਲੇ ਦੌਰ ਵਿਚ ਮੁਕਾਬਲਾ 3-1 ਨਾਲ ਅਤੇ ਇਸ ਤੋਂ ਬਾਅਦ 1986 ਵਿਚ ਤੀਸਰੇ ਦੌਰ ਦੇ ਪਲੇਅ ਆਫ ਮੈਚ ਵਿਚ 4-2 ਨਾਲ ਜਿੱਤ ਦਰਜ ਕੀਤੀ ਸੀ¢ ਇਸ ਹਾਰ ਦਾ ਨਾਲ ਹੀ ਬੈਲਜੀਅਮ ਦਾ 24 ਮੈਚਾਂ ਦੀ ਜੇਤੂ ਮੁਹਿੰਮ ਨੂੰ ਵੀ ਰੋਕ ਲੱਗ ਗਈ ਹੈ¢ ਬੈਲਜੀਅਮ ਦੀ ਟੀਮ ਹਾਲਾਾਕਿ ਵਿਸ਼ਵ ਕੱਪ ਨੂੰ ਆਪਣੇ ਸਰਬੋਤਮ ਪ੍ਰਦਰਸ਼ਨ ਨਾਲ ਅਲਵਿਦਾ ਆਖਿਆ ਹੈ ਅਤੇ ਲੋਕਾਾ ਦੇ ਦਿਲ ਜਿੱਤਣ ਵਿਚ ਸਫਲ ਰਹੀ¢ ਬੈਲਜੀਅਮ ਲਈ ਖੱਬੇ ਪਾਸੇ ਤੋਂ ਹੇਜ਼ਾਰਡ ਨੇ ਕਈ ਵਧੀਆ ਮੌਕੇ ਬਣਾਏ ਪਰ ਟੀਮ ਨੂੰ ਸੱਜੇ ਪਾਸੇ ਤੋਂ ਲੁਕਾਕੂ ਦੀ ਨਾਕਾਮੀ ਦਾ ਖ਼ਮਿਆਜ਼ਾ ਭੁਗਤਣਾ ਪਿਆ¢ ਉਹ ਇਸ ਮੈਚ ਵਿਚ ਫੇਲ੍ਹ ਸਾਬਤ ਹੋਇਆ |

ਫਾਈਨਲ 'ਚ ਪਹੁੰਚਣ ਲਈ ਕ੍ਰੋਏਸ਼ੀਆ ਨੂੰ ਟੱਪਣੀ ਹੋਵੇਗੀ ਇੰਗਲੈਂਡ ਦੀ ਮਜ਼ਬੂਤ ਕੰਧ

ਮਾਸਕੋ, 10 ਜੁਲਾਈ (ਏਜੰਸੀ)-ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰਨ ਦਾ ਸੁਪਨਾ ਲੈ ਕੇ ਸੈਮੀਫਾਈਨਲ ਵਿਚ ਪਹੁੰਚੀ ਕ੍ਰੋਏਸ਼ੀਆ ਦਾ ਸਾਹਮਣਾ ਇੰਗਲੈਂਡ ਵਰਗੀ ਮਜਬੂਤ ਟੀਮ ਨਾਲ ਹੋਵੇਗਾ ਅਤੇ ਇਸ ਮਜਬੂਤ ਟੀਮ ਦੀ ਚੁਣੌਤੀ ਨੂੰ ਪਾਰ ਕਰਨਾ ਉਸ ਲਈ ...

ਪੂਰੀ ਖ਼ਬਰ »

ਡਬਲਯੂ.ਐਫ.ਆਈ. ਨੇ ਪਾਕਿਸਤਾਨੀ ਖਿਡਾਰੀਆਂ ਲਈ ਕੀਤੀ ਵੀਜ਼ੇ ਦਾ ਮੰਗ

ਦਿੱਲੀ, 10 ਜੁਲਾਈ (ਏਜੰਸੀ)-ਭਾਰਤੀ ਕੁਸ਼ਤੀ ਸੰਘ (ਡਬਲਯੂ. ਐਫ. ਆਈ.) ਨੇ ਸਰਕਾਰ ਕੋਲੋਂ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪਾਕਿਸਤਾਨੀ ਖਿਡਾਰੀਆਂ ਦੇ ਵੀਜ਼ੇ ਦੇਣ ਦੀ ਮੰਗ ਕੀਤੀ ਹੈ¢ ਡਬਲਯੂ.ਐਫ.ਆਈ. ਦਾ ਕਹਿਣਾ ਹੈ ਕਿ ਜੇਕਰ ਭਾਰਤ ਆਉਣ ਵਾਲੀ ...

ਪੂਰੀ ਖ਼ਬਰ »

ਏਸ਼ੀਆਈ ਤੀਰ-ਅੰਦਾਜ਼ੀ 'ਚ ਭਾਰਤ ਤੀਸਰੇ ਸਥਾਨ 'ਤੇ

ਤਾਈਪੇ, 10 ਜੁਲਾਈ (ਏਜੰਸੀ)-ਭਾਰਤ ਏਸ਼ੀਆ ਕੱਪ ਵਿਸ਼ਵ ਰੈਂਕਿੰਗ ਟੂਰਨਾਮੈਂਟ ਸਟੇਜ 3 ਵਿਚ ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਇੱਥੇ ਈਰਾਨ ਨਾਲ ਸੰਯੁਕਤ ਰੂਪ ਵਿਚ ਤੀਸਰੇ ਸਥਾਨ 'ਤੇ ਰਿਹਾ¢ ਟੂਰਨਾਮੈਂਟ ਵਿਚ ਦੱਖਣੀ ਕੋਰੀਆ ਪਹਿਲੇ ਅਤੇ ਮੇਜ਼ਬਾਨ ...

ਪੂਰੀ ਖ਼ਬਰ »

ਜ਼ਿੰਬਾਬਵੇ ਕ੍ਰਿਕਟ ਦੀ ਤੰਗੀ ਕਾਰਨ ਹਰਾਰੇ 'ਚ ਫਸੀ ਪਾਕਿ ਟੀਮ

ਨਹੀਂ ਹੋ ਸਕੀ ਹੋਟਲ ਦੀ ਬੁਕਿੰਗ

ਹਰਾਰੇ, 10 ਜੁਲਾਈ (ਏਜੰਸੀ)-ਜ਼ਿੰਬਾਬਵੇ ਕਿ੍ਕਟ ਦੀ ਆਰਥਿਕ ਤੰਗੀ ਕਾਰਨ ਪਾਕਿਸਤਾਨ ਟੀਮ ਨੂੰ ਹਰਾਰੇ ਤੋਂ ਬੁਲਵਾਯੋ ਜਾਣ ਵਿਚ ਦੇਰੀ ਹੋ ਰਹੀ ਹੈ¢ ਜ਼ਿੰਬਾਬਵੇ ਕਿ੍ਕਟ ਕੋਲ ਪਾਕਿਸਤਾਨ ਟੀਮ ਨੂੰ ਰੁਕਵਾਉਣ ਲਈ ਹੋਟਲ ਦਾ ਇੰਤਜਾਮ ਨਹੀਂ ਹੋ ਸਕਿਆ ਹੈ¢ ਪਾਕਿਸਤਾਨ ਨੇ ...

ਪੂਰੀ ਖ਼ਬਰ »

721 ਕਰੋੜ 'ਚ ਰੋਨਾਲਡੋ ਹੋਏ ਯੁਵੇਂਟਸ ਦੇ

ਮੈਡਿ੍ਡ, 10 ਜੁਲਾਈ (ਏਜੰਸੀ)- ਪੰਜ ਵਾਰ ਸਾਲ ਦੇ ਸਰਬੋਤਮ ਫੁੱਟਬਾਲਰ ਰਹਿ ਚੁੱਕੇ ਕਿ੍ਸਟੀਯਾਨੋ ਰੋਨਾਲਡੋ ਨੇ ਰੀਅਲ ਮੈਡਿ੍ਡ ਕਲੱਬ ਨੂੰ ਅਲਵਿਦਾ ਕਹਿ ਕੇ ਯੁਵੇਂਟਸ ਦਾ ਹੱਥ ਫੜ ਲਿਆ ਹੈ¢ ਮੰਗਲਵਾਰ ਨੂੰ ਸਪੈਨਿਸ਼ ਲੀਗ ਲਾ ਲੀਗਾ ਕਲੱਬ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ...

ਪੂਰੀ ਖ਼ਬਰ »

ਸੇਰੇਨਾ ਵਿਬੰਲਡਨ ਦੇ ਸੈਮੀਫਾਈਨਲ 'ਚ

ਲੰਡਨ, 10 ਜੁਲਾਈ (ਏਜੰਸੀ)-ਅੱਜ ਇੱਥੇ ਖੇਡੇ ਗਏ ਵਿਬੰਲਡਨ ਦੇ ਇਕ ਮੈਚ ਵਿਚ ਸੇਰੇਨਾ ਵਿਲੀਅਮਸ ਨੇ ਇਟਲੀ ਦੀ ਕੇਮਿਲਾ ਨੂੰ 3-6,6-3,6-4 ਨਾਲ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ | 36 ਸਾਲਾ ਸੇਰੇਨਾ ਨੇ ਇਸ ਮੁਕਾਬਲੇ ਵਿਚ ਆਪਣੀ ਗੇਮ 3-6 ਨਾਲ ਹਾਰ ਗਈ ਸੀ ...

ਪੂਰੀ ਖ਼ਬਰ »

ਪਾਕਿਸਤਾਨ ਕਿ੍ਕਟਰ ਅਹਿਮਦ ਸ਼ਾਹਜਾਦ ਡੋਪ ਟੈਸਟ 'ਚੋਂ ਫੇਲ੍ਹ

ਲਾਹੌਰ, 10 ਜੁਲਾਈ (ਏਜੰਸੀ)-ਪਾਕਿਸਤਾਨ ਕਿ੍ਕਟ ਬੋਰਡ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਸ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਾਹਜਾਦ ਹੀ ਉਹ ਖਿਡਾਰੀ ਹੈ ਜੋ ਪਿਛਲੇ ਦਿਨੀਂ ਡੋਪ ਟੈਸਟ ਵਿਚ ਫੇਲ੍ਹ ਹੋਇਆ ਸੀ¢ ਜਾਣਕਾਰੀ ਅਨੁਸਾਰ ਪੀ.ਸੀ.ਬੀ. ਨੇ ਹੁਣ ਇਸ ਮਾਮਲੇ ...

ਪੂਰੀ ਖ਼ਬਰ »

ਇੰਗਲੈਂਡ ਿਖ਼ਲਾਫ਼ ਲੜੀ ਦੌਰਾਨ ਭਾਰਤ ਦੀ ਨਜ਼ਰ ਚੋਟੀ ਦੇ ਸਥਾਨ ਵੱਲ

ਦੁਬਈ, 10 ਜੁਲਾਈ (ਏਜੰਸੀ)-ਇੰਗਲੈਂਡ ਿਖ਼ਲਾਫ਼ ਇਕ ਦਿਨਾ ਅੰਤਰਰਾਸ਼ਟਰੀ ਲੜੀ ਵਿਚ ਭਾਰਤ ਕੋਲ ਆਈ.ਸੀ.ਸੀ. ਦਰਜਾਬੰਦੀ ਵਿਚ ਚੋਟੀ ਦਾ ਸਥਾਨ ਹਾਸਲ ਕਰਨ ਦਾ ਮੌਕਾ ਹੈ¢ ਭਾਰਤੀ ਟੀਮ ਜੇਕਰ ਇਸ ਲੜੀ ਵਿਚ ਇੰਗਲੈਂਡ ਦੀ ਟੀਮ ਨੂੰ 3-0 ਨਾਲ ਹਰਾ ਦਿੰਦੀ ਹੈ ਤਾਂ ਉਹ ਅੰਤਰਰਾਸ਼ਟਰੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX