ਤਾਜਾ ਖ਼ਬਰਾਂ


ਪੁਲਿਸ ਵੱਲੋਂ ਸਰਹੱਦੀ ਇਲਾਕੇ ਵਿਚ ਵਿਸ਼ੇਸ਼ ਰਾਤ ਦੇ ਨਾਕੇ ਜਾਰੀ
. . .  about 3 hours ago
ਅਟਾਰੀ ,18 ਫਰਵਰੀ (ਰੁਪਿੰਦਰਜੀਤ ਸਿੰਘ ਭਕਨਾ )-ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਦੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਵੱਲੋਂ ਸਰਹੱਦੀ ਖੇਤਰ ਘਰਿੰਡਾ ਵਿਖੇ ...
ਪੰਜਾਬ ਕੈਬਨਿਟ ਵੱਲੋਂ ਪਟਿਆਲਾ ਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ 'ਚ 550 ਅਸਾਮੀਆਂ ਭਰਨ ਦੀ ਪ੍ਰਵਾਨਗੀ
. . .  about 3 hours ago
ਚੰਡੀਗੜ੍ਹ, 18 ਫਰਵਰੀ (ਅ.ਬ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਪਟਿਆਲਾ ਅਤੇ ਅੰਮ੍ਰਿਤਸਰ ...
ਛੱਤੀਸਗੜ੍ਹ : ਮੁੱਠਭੇੜ 'ਚ ਜ਼ਖਮੀ ਹੋਏ ਕੋਬਰਾ ਹੈੱਡ ਕਾਂਸਟੇਬਲ ਅਜੀਤ ਸਿੰਘ ਦੀ ਇਲਾਜ ਦੌਰਾਨ ਹੋਈ ਮੌਤ
. . .  about 4 hours ago
ਬਿਲਾਸਪੁਰ, 18 ਫਰਵਰੀ- ਛੱਤੀਸਗੜ੍ਹ 'ਚ 10 ਫਰਵਰੀ ਨੂੰ ਬੀਜਾਪੁਰ ਜ਼ਿਲ੍ਹੇ ਦੇ ਈਰਾਪੱਲੀ 'ਚ ਨਕਸਲੀਆਂ ਨਾਲ ਹੋਈ...
ਐਫ.ਏ.ਟੀ.ਐਫ ਦੀ ਗ੍ਰੇ ਲਿਸਟ 'ਚ ਬਣਿਆ ਰਹੇਗਾ ਪਾਕਿਸਤਾਨ
. . .  about 4 hours ago
ਨਵੀਂ ਦਿੱਲੀ, 18 ਫਰਵਰੀ- ਪਾਕਿਸਤਾਨ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਫਾਈਨੈਸ਼ੀਅਲ ਐਕਸ਼ਨ ਟਾਸਕ ਫੋਰਸ...
ਇਕ ਕਿੱਲੋ 40 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਇਕ ਕਾਬੂ
. . .  about 5 hours ago
ਲੁਧਿਆਣਾ, 18 ਫਰਵਰੀ (ਰੁਪੇਸ਼)- ਐੱਸ.ਟੀ.ਐਫ ਲੁਧਿਆਣਾ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਐਕਟਿਵਾ ਸਵਾਰ ਵਿਅਕਤੀ ਨੂੰ 1 ਕਿੱਲੋ 40 ਗ੍ਰਾਮ...
ਕਾਂਗੜ ਵੱਲੋਂ ਨੰਬਰਦਾਰਾਂ ਦਾ ਮਾਣ ਭੱਤਾ 2000 ਰੁਪਏ ਕਰਨ ਦਾ ਫ਼ੈਸਲਾ
. . .  about 5 hours ago
ਚੰਡੀਗੜ੍ਹ, 18 ਫਰਵਰੀ- ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਨੂੰ ਦਿੱਤੇ ਜਾਂਦੇ ਮਾਣ ਭੱਤੇ ਨੂੰ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਾਲ ਮੰਤਰੀ ਦੇ ਗੁਰਪ੍ਰੀਤ...
ਸੁਖਬੀਰ ਬਾਦਲ ਨਾਲ ਮੇਰੇ ਵਿਚਾਰਧਾਰਕ ਮਤਭੇਦ ਅਜੇ ਵੀ ਪਹਿਲਾਂ ਵਾਂਗ ਬਰਕਰਾਰ- ਡਾ: ਅਜਨਾਲਾ
. . .  about 5 hours ago
ਅਜਨਾਲਾ, 18 ਫਰਵਰੀ (ਐਸ. ਪ੍ਰਸ਼ੋਤਮ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ: ਰਤਨ...
ਮਾਣਹਾਨੀ ਦੇ ਮਾਮਲੇ 'ਚ ਸਿਮਰਜੀਤ ਬੈਂਸ ਨੂੰ ਮਿਲੀ ਜ਼ਮਾਨਤ
. . .  about 6 hours ago
ਪਟਿਆਲਾ, 18 ਫਰਵਰੀ (ਅਮਨਦੀਪ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਪਟਿਆਲਾ ਅਦਾਲਤ 'ਚ ਪਹੁੰਚ ਕੇ ਗੈਰ ਜ਼ਮਾਨਤੀ ਵਾਰੰਟ ਦੇ ਖ਼ਿਲਾਫ਼ ਜ਼ਮਾਨਤ ਲੈ...
ਕਸ਼ਮੀਰੀ ਪੰਡਤਾਂ ਦੇ ਵਫ਼ਦ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  about 6 hours ago
ਨਵੀਂ ਦਿੱਲੀ, 18 ਫਰਵਰੀ- ਕਸ਼ਮੀਰੀ ਪੰਡਤਾਂ ਦੇ ਇੱਕ ਵਫ਼ਦ ਨੇ ਅੱਜ ਰਾਜਧਾਨੀ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ...
ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਮਨੀਸ਼ ਸਿਸੋਦੀਆ ਦੇ ਓ.ਐਸ.ਡੀ ਰਹੇ ਗੋਪਾਲ ਮਾਧਵ ਨੂੰ ਮਿਲੀ ਜ਼ਮਾਨਤ
. . .  about 6 hours ago
ਨਵੀਂ ਦਿੱਲੀ, 18 ਫਰਵਰੀ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਓ.ਐਸ.ਡੀ. ਗੋਪਾਲ ਮਾਧਵ ਨੂੰ ਭ੍ਰਿਸ਼ਟਾਚਾਰ ਨਾਲ ....
ਡੇਰਾਬੱਸੀ : ਫ਼ੈਕਟਰੀ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 7 hours ago
ਡੇਰਾਬੱਸੀ, 18 ਫਰਵਰੀ, (ਗੁਰਮੀਤ ਸਿੰਘ)- ਬਰਵਾਲਾ ਸੜਕ 'ਤੇ ਸਥਿਤ ਗੋਇਲ ਇੰਟਰਪ੍ਰਾਈਸਿਜ਼ ਨਾਮਕ ਫ਼ੈਕਟਰੀ 'ਚ ਅਚਾਨਕ ਅੱਗ ਲੱਗ ...
ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗੋਪਾਲ ਰਾਏ ਕਰਨਗੇ ਬੈਠਕ
. . .  about 7 hours ago
ਨਵੀਂ ਦਿੱਲੀ, 18 ਫਰਵਰੀ- ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ 20 ਫਰਵਰੀ ਨੂੰ ਦਿੱਲੀ...
ਚੰਦਰਸ਼ੇਖਰ ਆਜ਼ਾਦ ਨੂੰ ਮੁੰਬਈ 'ਚ 21 ਫਰਵਰੀ ਨੂੰ ਰੈਲੀ ਕਰਨ ਦੀ ਨਹੀਂ ਮਿਲੀ ਇਜਾਜ਼ਤ
. . .  about 7 hours ago
ਮੁੰਬਈ, 18 ਫਰਵਰੀ- ਮੁੰਬਈ ਦੇ ਆਜ਼ਾਦ ਮੈਦਾਨ 'ਚ 21 ਫਰਵਰੀ ਨੂੰ ਸੀ.ਏ.ਏ, ਐਨ.ਪੀ.ਆਰ ਅਤੇ ਐਨ.ਆਰ.ਸੀ ਦੇ ਖ਼ਿਲਾਫ਼ ਭੀਮ ਆਰਮੀ ਦੇ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ...
ਠਾਣੇ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 7 hours ago
ਮੁੰਬਈ, 18 ਫਰਵਰੀ- ਮਹਾਰਾਸ਼ਟਰ ਦੇ ਠਾਣੇ ਦੇ ਡੋਂਬੀਵਲੀ ਇਲਾਕੇ 'ਚ ਕੈਮੀਕਲ ਫ਼ੈਕਟਰੀ 'ਚ ਭਿਆਨਕ ਅੱਗ ਲੱਗਣ ਦੀ ...
ਐੱਸ. ਡੀ. ਐੱਮ. ਵਲੋਂ ਸਕੂਲ ਬੱਸਾਂ ਦੀ ਅਚਾਨਕ ਚੈਕਿੰਗ ਨੂੰ ਲੈ ਕੇ ਮਚਿਆ ਹੜਕੰਪ
. . .  about 7 hours ago
ਬਾਘਾਪੁਰਾਣਾ, 18 ਫਰਵਰੀ (ਬਲਰਾਜ ਸਿੰਗਲਾ)- ਐੱਸ. ਡੀ. ਐੱਮ. ਸਵਰਨਜੀਤ ਕੌਰ ਬਾਘਾਪੁਰਾਣਾ ਵਲੋਂ ਅੱਜ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਦੀ ਟੀਮ ਸਮੇਤ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਵੱਖ-ਵੱਖ...
ਐਂਟੋਨੀਓ ਗੁਟਰੇਜ ਨੇ ਕੀਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਗਤ 'ਚ ਬੈਠ ਕੇ ਛਕਿਆ ਲੰਗਰ
. . .  about 8 hours ago
ਸੜਕ ਹਾਦਸੇ 'ਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ
. . .  about 8 hours ago
ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਗੁਰਦਾਸਪੁਰ-ਦੀਨਾਨਗਰ ਜੀ. ਟੀ. ਰੋਡ 'ਤੇ ਲਾਇਆ ਧਰਨਾ
. . .  1 minute ago
29 ਮਾਰਚ ਤੋਂ ਸ਼ੁਰੂ ਹੋਵੇਗਾ ਆਈ. ਪੀ. ਐੱਲ. 2020
. . .  about 9 hours ago
ਉਡਾਣ ਭਰਦੇ ਸਮੇਂ ਜਹਾਜ਼ ਨਾਲ ਟਕਰਾਇਆ ਪੰਛੀ, ਇੰਜਣ 'ਚ ਲੱਗੀ ਅੱਗ
. . .  about 9 hours ago
ਅੰਮ੍ਰਿਤਸਰ : ਨਗਰ ਨਿਗਮ ਮੁਲਾਜ਼ਮਾਂ ਦੀ ਹੜਤਾਲ ਖ਼ਤਮ
. . .  about 9 hours ago
ਪਟਿਆਲਾ : ਦੁੱਧਨ ਸਾਧਾਂ ਵਿਖੇ ਸਿਹਤ ਮੰਤਰੀ ਵਲੋਂ ਹਸਪਤਾਲ ਦਾ ਦੌਰਾ, ਪਰੇਸ਼ਾਨ ਹੋਏ ਮਰੀਜ਼
. . .  about 9 hours ago
3 ਮਾਰਚ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਸ਼ਰਜੀਲ ਇਮਾਮ
. . .  about 10 hours ago
ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ
. . .  about 10 hours ago
ਜਲੰਧਰ : ਸ਼ਿਕਾਇਤ ਨਿਵਾਰਣ ਕਮੇਟੀਆਂ ਦੀ ਬੈਠਕ 'ਚ ਛਾਏ ਸਥਾਨਕ ਮੁੱਦੇ
. . .  about 10 hours ago
ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਤੋਂ ਸ਼ਰਾਬ, ਮੀਟ ਦੀਆਂ ਦੁਕਾਨਾਂ ਹਟਾਉਣ ਨੂੰ ਲੈ ਕੇ ਕੱਢਿਆ ਗਿਆ ਮਾਰਚ
. . .  about 11 hours ago
ਪ੍ਸ਼ਾਂਤ ਕਿਸ਼ੋਰ ਦਾ ਨਿਤਿਸ਼ 'ਤੇ ਹਮਲਾ- ਗੋਡਸੇ ਦੀ ਵਿਚਾਰਧਾਰਾ ਵਾਲਿਆਂ ਦੇ ਨਾਲ ਕਿਉਂ ਖੜ੍ਹੇ ਹੋ?
. . .  about 11 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵਲੋਂ ਭੇਜੇ ਮਿੱਟੀ ਦੇ ਤੇਲ 'ਚ ਹੋਈ ਕਰੋੜਾਂ ਦੀ ਠੱਗੀ- ਬੈਂਸ
. . .  about 11 hours ago
ਈ. ਡੀ. ਦੀ ਕਾਰਵਾਈ ਵਿਰੁੱਧ ਮਾਲਿਆ ਦੀ ਪਟੀਸ਼ਨ 'ਤੇ ਹੁਣ ਸੁਪਰੀਮ ਕੋਰਟ ਹੋਲੀ ਤੋਂ ਬਾਅਦ ਕਰੇਗਾ ਸੁਣਵਾਈ
. . .  about 12 hours ago
ਅੱਜ ਸੰਗਰੂਰ ਆਉਣਗੇ ਕੇਂਦਰੀ ਰਾਜ ਮੰਤਰੀ ਰਾਓਸਾਹੇਬ ਦਾਨਵੇ
. . .  about 12 hours ago
ਉੱਤਰ ਪ੍ਰਦੇਸ਼ ਸਰਕਾਰ ਅੱਜ ਪੇਸ਼ ਕਰੇਗੀ ਬਜਟ, ਕਾਂਗਰਸ ਵਲੋਂ ਵਿਧਾਨ ਸਭਾ ਕੰਪਲੈਕਸ 'ਚ ਪ੍ਰਦਰਸ਼ਨ
. . .  about 12 hours ago
ਫਗਵਾੜਾ 'ਚ ਦਿੱਤਾ ਜਾ ਰਿਹਾ ਹੈ ਧਰਨਾ, ਕੁਝ ਬਾਜ਼ਾਰ ਬੰਦ
. . .  about 12 hours ago
ਛੱਤੀਸਗੜ੍ਹ 'ਚ ਸੀ. ਆਰ. ਪੀ. ਐੱਫ. ਨੇ ਨਕਾਰਾ ਕੀਤਾ 5 ਕਿਲੋ ਆਈ. ਈ. ਡੀ.
. . .  about 12 hours ago
ਬਿਜਲੀ ਖਪਤਕਾਰਾਂ ਲਈ ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਤੈਅ ਸਮੇਂ 'ਚ ਸ਼ਿਕਾਇਤਾਂ ਨਾ ਦੂਰ ਹੋਈਆਂ ਤਾਂ ਮਿਲੇਗਾ ਮੁਆਵਜ਼ਾ
. . .  about 13 hours ago
ਫਲਾਈਓਵਰ ਤੋਂ ਡਿੱਗੀ ਕਾਰ, ਇੱਕ ਦੀ ਮੌਤ-5 ਜ਼ਖਮੀ
. . .  about 13 hours ago
ਵਿਆਹ ਸਮਾਰੋਹ 'ਚ ਜ਼ਹਿਰੀਲੇ ਖਾਣੇ ਤੋਂ ਬਾਅਦ 50 ਲੋਕ ਹੋਏ ਬਿਮਾਰ
. . .  about 14 hours ago
ਆਗਰਾ-ਲਖਨਊ ਐਕਸਪ੍ਰੈੱਸ ਵੇ 'ਤੇ ਕਾਰ ਹਾਦਸੇ 'ਚ 4 ਮੌਤਾਂ
. . .  about 14 hours ago
ਟੀ.ਐੱਮ.ਸੀ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਦੇਹਾਂਤ
. . .  about 14 hours ago
ਸਚਿਨ ਤੇਂਦੁਲਕਰ ਨੇ ਜਿੱਤਿਆ ਲਾਰੇਸ ਸਪੋਰਟਿੰਗ ਮੋਮੈਂਟ ਦਾ ਪੁਰਸਕਾਰ
. . .  1 minute ago
ਸੀਤਾਰਮਨ ਵੱਲੋਂ ਉਦਯੋਗ ਤੇ ਵਪਾਰ ਸੰਗਠਨਾਂ ਨਾਲ ਮੀਟਿੰਗ ਅੱਜ
. . .  about 15 hours ago
ਵਿਜੇ ਮਾਲਿਆ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 15 hours ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1800
. . .  about 15 hours ago
ਅੱਜ ਦਾ ਵਿਚਾਰ
. . .  about 15 hours ago
ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 70 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ
. . .  about 1 hour ago
ਨਵਾਂ ਪਿੰਡ ਦੋਨੇਵਾਲ 'ਚ ਪ੍ਰਾਈਵੇਟ ਸਕੂਲ ਬੱਸ ਹੇਠ ਬੱਚਾ ਆਇਆ, ਮੌਤ
. . .  about 1 hour ago
ਤਹਿਸੀਲਦਾਰ ਜਸਵਿੰਦਰ ਸਿੰਘ ਟਿਵਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਸਵਾਮੀ ਦਵਿੰਦਰਾ ਨੰਦ ਥੋਪੀਆ ਸੱਚਖੰਡ ਪਿਆਨਾ ਕਰ ਗਏ
. . .  1 day ago
ਕੈਪਟਨ ਅਮਰਿੰਦਰ ਵੱਲੋਂ ਅਮਨਦੀਪ ਕੌਰ ਲਈ ਬਹਾਦਰੀ ਪੁਰਸਕਾਰ ਦਾ ਐਲਾਨ
. . .  1 day ago
ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਨੇ 125 ਕਰੋੜ ਦੇ ਪ੍ਰਾਜੈਕਟਾਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਦਿਨ ਦਿਹਾੜੇ ਲੁਟੇਰੇ ਫਾਈਨਾਂਸ ਮੁਲਾਜ਼ਮ ਕੋਲੋਂ ਨਗਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550

ਪਹਿਲਾ ਸਫ਼ਾ

ਕਾਂਗਰਸ ਨੇ ਦੇਸ਼ ਦੇ ਕਿਸਾਨਾਂ ਨਾਲ ਹਮੇਸ਼ਾ ਧੋਖਾ ਕੀਤਾ-ਮੋਦੀ

ਮੋਦੀ ਨੇ ਫੜੀ ਕਿਸਾਨਾਂ ਦੀ ਬਾਂਹ-ਬਾਦਲ, ਦੇਸ਼ ਖ਼ੁਸ਼ਹਾਲੀ ਵੱਲ ਵਧਿਆ-ਖੱਟਰ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨਵੇਂ ਭਾਰਤ ਦੇ ਨਿਰਮਾਣ ਦਾ ਲਿਆ ਸੰਕਲਪ
ਮਲੋਟ (ਸ੍ਰੀ ਮੁਕਤਸਰ ਸਾਹਿਬ), 11 ਜੁਲਾਈ (ਜਸਪਾਲ ਸਿੰਘ, ਰਣਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਮੱਕੜ, ਰਣਜੀਤ ਸਿੰਘ ਪਾਟਿਲ)-ਹਾਲ ਹੀ 'ਚ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਗਏ ਭਾਰੀ ਵਾਧੇ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਅਕਾਲੀ-ਭਾਜਪਾ ਗੱਠਜੋੜ ਵਲੋਂ ਅੱਜ ਇਥੇ ਮਲੋਟ ਵਿਖੇ ਕਰਵਾਈ ਗਈ ਕਿਸਾਨ-ਖੇਤ ਮਜ਼ਦੂਰ ਧੰਨਵਾਦ ਰੈਲੀ 'ਚ ਉਚੇਚੇ ਤੌਰ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਤੋਂ ਆਏ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਅਕਾਲੀ-ਭਾਜਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਿਥੇ ਫ਼ਸਲਾਂ ਵਿਚ ਕੀਤੇ ਗਏ ਵਾਧੇ ਨੂੰ ਕਿਸਾਨਾਂ ਦੇ ਹਿੱਤ 'ਚ ਲਿਆ ਗਿਆ ਵੱਡਾ ਫ਼ੈਸਲਾ ਦੱਸਿਆ, ਉਥੇ ਪੰਜਾਬ ਦੇ ਕਿਸਾਨਾਂ ਵਲੋਂ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਕੀਤੀ ਹੱਡ ਭੰਨਵੀਂ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਅੱਗੇ ਮੇਰਾ ਸਿਰ ਝੁਕਦਾ ਹੈ, ਜਿਨ੍ਹਾਂ ਕਣਕ, ਝੋਨਾ, ਕਪਾਹ, ਦਾਲਾਂ ਦੇ ਉਤਪਾਦਨ ਵਿਚ ਸਾਰੇ ਰਿਕਾਰਡ ਤੋੜ ਦਿੱਤੇ ਹਨ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣੀ ਬਹਾਦਰੀ ਅਤੇ ਦਿ੍ੜ੍ਹਤਾ ਨਾਲ ਦੇਸ਼ 'ਤੇ ਆਏ ਹਰ ਸੰਕਟ ਦਾ ਅੱਗੇ ਹੋ ਕੇ ਸਾਹਮਣਾ ਕੀਤਾ ਤੇ ਪੰਜਾਬੀ ਜਿਥੇ ਵੀ ਗਏ, ਉਨ੍ਹਾਂ ਆਪਣੀ ਮਿਹਨਤ ਦਾ ਲੋਹਾ ਮਨਵਾਇਆ | ਇਸ ਦੇ ਨਾਲ ਹੀ ਉਨ੍ਹਾਂ ਪਰਾਲੀ ਸਮੇਤ ਖੇਤੀ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਪੈਦਾ ਹੋ ਰਹੇ ਪ੍ਰਦੂਸ਼ਣ 'ਤੇ ਵੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੱਦਾ ਦਿੱਤਾ | ਭਾਸ਼ਣ ਦੀ ਸ਼ੁਰੂਆਤ 'ਚ ਉਨ੍ਹਾਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ 40 ਮੁਕਤਿਆਂ ਨੂੰ ਪ੍ਰਣਾਮ ਕੀਤਾ | ਉਨ੍ਹਾਂ ਆਖਿਆ ਕਿ ਮੈਨੂੰ ਵੀ ਪੰਜਾਬ ਦੀ ਮਿੱਟੀ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋਇਆ ਹੈ | ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸ: ਪ੍ਰਕਾਸ਼ ਸਿੰਘ ਬਾਦਲ ਨੇ ਫ਼ਸਲਾਂ ਦੇ ਸਮਰਥਨ ਮੁੱਲ 'ਚ ਕੀਤੇ ਗਏ ਵਾਧੇ ਨੂੰ ਇਤਿਹਾਸਕ ਦੱਸਦਿਆਂ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਉਥੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਬਾਂਹ ਫੜਨ ਵਾਲੇ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹਨ | ਇਸ ਤੋਂ ਪਹਿਲਾਂ ਰੈਲੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ, ਸਾਬਕਾ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਸ਼ਵੇਤ ਮਲਿਕ ਨੇ ਵੀ ਸੰਬੋਧਨ ਕੀਤਾ | ਇਸ ਮੌਕੇ 5 ਕਿਸਾਨਾਂ ਨੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ, ਉਨ੍ਹਾਂ ਨੂੰ ਟਰੈਕਟਰ ਦਾ ਮਾਡਲ ਭੇਟ ਕਰ ਕੇ ਸਨਮਾਨਿਤ ਕੀਤਾ | ਸ੍ਰੀ ਸ਼ਵੇਤ ਮਲਿਕ ਤੇ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਪਗੜੀ ਪਹਿਨਾ ਕੇ ਸਤਿਕਾਰ ਦਿੱਤਾ ਗਿਆ, ਜਦਕਿ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਉਨ੍ਹਾਂ ਨੂੰ ਤੋਹਫ਼ਾ ਭੇਟ ਕਰ ਕੇ ਜੀ ਆਇਆਂ ਆਖਿਆ ਗਿਆ | ਇਸ ਮੌਕੇ ਮੰਚ 'ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ, ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ, ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਭਾਜਪਾ ਆਗੂ ਤਰੁਣ ਚੁੱਘ, ਰਾਜਸਥਾਨ ਦੇ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਅਤੇ ਭਾਜਪਾ ਹਰਿਆਣਾ ਦੇ ਪ੍ਰਧਾਨ ਸੁਭਾਸ਼ ਬਰਾਲਾ ਆਦਿ ਆਗੂ ਵੀ ਮੌਜੂਦ ਸਨ | ਸਟੇਜ ਸਕੱਤਰ ਦੇ ਫ਼ਰਜ਼ ਸਿਕੰਦਰ ਸਿੰਘ ਮਲੂਕਾ ਨੇ ਨਿਭਾਏ | ਢਾਡੀ ਜਥਿਆਂ ਨੇ ਵਾਰਾਂ ਪੇਸ਼ ਕਰ ਕੇ ਰੈਲੀ 'ਚ ਹਾਜ਼ਰ ਲੋਕਾਂ ਨਾਲ ਗੁਰਇਤਿਹਾਸ ਦੀ ਸਾਂਝ ਪਾਈ | ਰੈਲੀ 'ਚ ਸਖ਼ਤ ਗਰਮੀ ਦੇ ਬਾਵਜੂਦ ਵੱਡੀ ਗਿਣਤੀ 'ਚ ਕਿਸਾਨ ਅਤੇ ਅਕਾਲੀ-ਭਾਜਪਾ ਵਰਕਰਾਂ ਨੇ ਭਾਰੀ ਜੋਸ਼ ਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਦੌਰਾਨ ਵਰਕਰਾਂ ਨੇ ਹੱਥਾਂ 'ਚ ਅਕਾਲੀ-ਭਾਜਪਾ ਦੀਆਂ ਝੰਡੀਆਂ ਚੁੱਕੀਆਂ ਹੋਈਆਂ ਸਨ ਤੇ ਪੰਡਾਲ 'ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੱਟ ਆਊਟ ਲੱਗੇ ਹੋਏ ਸਨ |
ਕਿਸਾਨਾਂ ਨਾਲ ਧੋਖਾ ਕੀਤਾ-ਮੋਦੀ
ਸ੍ਰੀ ਮੋਦੀ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਨਾਲ ਧੋਖਾ ਕੀਤਾ ਹੈ ਅਤੇ ਲੰਬਾ ਸਮਾਂ ਕਿਸਾਨਾਂ ਨੂੰ ਵੋਟ ਬੈਂਕ ਦੇ ਤੌਰ 'ਤੇ ਵਰਤਦੇ ਰਹੇ ਅਤੇ ਲਾਰਿਆਂ 'ਚ ਰੱਖਿਆ | ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਹੁਣ ਕੀਤੇ ਵਾਧੇ ਮਗਰੋਂ ਕਾਂਗਰਸ ਦੀ ਨੀਂਦ ਉੱਡ ਗਈ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੀ ਹੈ | ਉਨ੍ਹਾਂ ਆਪਣੇ ਭਾਸ਼ਣ ਵਿਚ ਸ: ਬਾਦਲ ਨੂੰ ਕਿਸਾਨਾਂ ਦਾ ਸੱਚਾ ਮਸੀਹਾ ਦੱਸਦਿਆਂ ਕਿਹਾ ਕਿ ਉਨ੍ਹਾਂ ਹਮੇਸ਼ਾ ਖੇਤੀ ਨੂੰ ਮੁਨਾਫ਼ਾਬਖ਼ਸ਼ ਧੰਦਾ ਬਣਾਉਣ ਲਈ ਫ਼ਸਲਾਂ ਦਾ ਸਹੀ ਮੁੱਲ ਅਤੇ ਮੰਡੀਕਰਨ ਸਬੰਧੀ ਅੱਗੇ ਹੋ ਕੇ ਆਵਾਜ਼ ਉਠਾਈ ਅਤੇ ਦੇਸ਼ ਦੇ ਕਿਸਾਨਾਂ ਦੀ ਆਵਾਜ਼ ਬਣੇ | ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ 'ਚੋਂ ਬਾਦਲ ਸਰਕਾਰ ਗਈ ਹੈ, ਉਸ ਸਮੇਂ ਤੋਂ ਬਾਅਦ ਸੂਬਾ ਹਰ ਖੇਤਰ ਵਿਚ ਬੇਹੱਦ ਪਛੜਦਾ ਜਾ ਰਿਹਾ ਹੈ | ਸ੍ਰੀ ਮੋਦੀ ਨੇ ਭਾਸ਼ਣ ਦੀ ਸ਼ੁਰੂਆਤ ਅਤੇ ਸਮਾਪਤੀ ਮੌਕੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਾਇਆ | ਉਨ੍ਹਾਂ ਮਲੋਟ ਨੂੰ ਚਿੱਟੇ ਸੋਨੇ ਦੀ ਧਰਤੀ ਦੱਸਦਿਆਂ ਕਿਹਾ ਕਿ ਕਪਾਹ ਦੀ ਪੈਦਾਵਾਰ ਲਈ ਇਹ ਇਲਾਕਾ ਮਸ਼ਹੂਰ ਰਿਹਾ ਹੈ ਅਤੇ ਇਹ ਹਰਿਆਣਾ ਤੇ ਰਾਜਸਥਾਨ ਨੂੰ ਵੀ ਜੋੜਦਾ ਹੈ ਅਤੇ ਇੱਥੇ 3 ਰਾਜਾਂ ਦੇ ਕਿਸਾਨਾਂ ਦਾ ਕੁੰਭ ਲੱਗਿਆ ਹੈ | ਉਨ੍ਹਾਂ ਆਖਿਆ ਕਿ ਐਨ.ਡੀ.ਏ. ਸਰਕਾਰ ਨੇ ਦੇਸ਼ ਦੇ ਫ਼ੌਜੀ ਜਵਾਨਾਂ ਅਤੇ ਕਿਸਾਨਾਂ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਲੰਬੇ ਸਮੇਂ ਤੋਂ ਲਟਕ ਰਹੀ ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨੂੰ ਪੂਰਾ ਕੀਤਾ ਅਤੇ ਹੁਣ ਐਮ.ਐਸ.ਪੀ. ਲਾਗਤ ਮੁੱਲ 'ਤੇ 50 ਪ੍ਰਤੀਸ਼ਤ ਵਾਧਾ ਕਰ ਕੇ ਕਿਸਾਨਾਂ ਨੂੰ ਰਾਹਤ ਦਿੱਤੀ | ਕਾਂਗਰਸ ਨੇ 70 ਸਾਲ ਕਿਸਾਨਾਂ ਨੂੰ ਗੁੰਮਰਾਹ ਕੀਤਾ ਹੈ, ਪਰ ਐਨ.ਡੀ.ਏ. ਨੇ ਕੀਤੇ ਵਾਅਦੇ ਅਨੁਸਾਰ ਝੋਨੇ, ਨਰਮੇ, ਸੋਇਆਬੀਨ, ਸੂਰਜਮੁਖੀ, ਮੰੂਗਫਲੀ ਸਮੇਤ 14 ਫ਼ਸਲਾਂ ਦਾ ਐਮ.ਐਸ.ਪੀ. 200 ਰੁਪਏ ਤੋਂ ਲੈ ਕੇ 1800 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਮਲੋਟ ਚਿੱਟੇ ਸੋਨੇ (ਨਰਮੇ) ਦੀ ਧਰਤੀ ਹੈ ਅਤੇ ਸਾਡੀ ਸਰਕਾਰ ਨੇ ਨਰਮੇ ਨੂੰ ਨਰਮ ਨਹੀਂ ਰਹਿਣ ਦਿੱਤਾ, ਸਗੋਂ ਕਰੜਾ ਕੀਤਾ ਹੈ ਅਤੇ ਪ੍ਰਤੀ ਕੁਇੰਟਲ 1130 ਰੁਪਏ ਦਾ ਵਾਧਾ ਕੀਤਾ ਹੈ | ਉਨ੍ਹਾਂ ਕਿਹਾ ਕਿ ਐਨ. ਡੀ. ਏ. ਸਰਕਾਰ ਨੇ ਲਾਗਤ ਨਾਲ 50 ਪ੍ਰਤੀਸ਼ਤ ਜੋੜ ਦਾ ਲਿਆ ਸੰਕਲਪ ਪੂਰਾ ਕੀਤਾ ਹੈ ਅਤੇ 2022 ਤੱਕ ਦੇਸ਼ ਦੇ ਹਰ ਕਿਸਾਨ ਦੀ ਆਮਦਨ ਨੂੰ ਦੁੱਗਣਾ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪ੍ਰਦੂਸ਼ਣ ਦਾ ਸਭ ਤੋਂ ਵੱਧ ਨੁਕਸਾਨ ਹੈ ਅਤੇ ਮਾਲਵੇ 'ਚ ਕੈਂਸਰ ਦਾ ਵਾਧਾ ਹੋ ਰਿਹਾ ਹੈ | ਇਸ ਲਈ ਕੇਂਦਰ ਨੇ ਬਠਿੰਡਾ ਵਿਚ ਏਮਜ਼ ਬਣਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਨਾਲ ਗਰੀਬਾਂ ਦਾ ਇਲਾਜ ਸਸਤਾ ਹੋਵੇਗਾ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਏਮਜ਼ ਦੇ ਕੰਮ ਵਿਚ ਤੇਜ਼ੀ ਲਿਆਵੇ | ਉਨ੍ਹਾਂ ਕਿਹਾ ਕਿ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਤਹਿਤ ਪੂਰੀ ਦੁਨੀਆ ਵਿਚ ਮਾਨਵਤਾ ਦੀ ਭਲਾਈ ਵਜੋਂ ਮਨਾਇਆ ਜਾਵੇ ਅਤੇ ਅਸੀਂ ਵੀ ਸੰਕਲਪ ਕਰਦੇ ਹਾਂ ਕਿ ਇਸ ਧਰਤੀ 'ਤੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੇਖਣਾ ਚਾਹੁੰਦੇ ਸੀ, ਉਨ੍ਹਾਂ ਦੀ ਸੋਚ ਵਾਲੇ ਨਵੇਂ ਭਾਰਤ ਦਾ ਨਿਰਮਾਣ ਕਰਾਂਗੇ |
ਅਕਾਲੀ ਦਲ ਨੇ ਸੰਘਰਸ਼ ਕੀਤਾ-ਸੁਖਬੀਰ
ਰੈਲੀ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਨਰਿੰਦਰ ਮੋਦੀ ਨੂੰ ਤਰੱਕੀ ਦਾ ਮਸੀਹਾ ਦੱਸਦਿਆਂ ਕਿਹਾ ਕਿ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਗਏ ਹਨ ਅਤੇ 37 ਸਾਲ ਗਾਂਧੀ ਪਰਿਵਾਰ ਨੇ ਰਾਜ ਕੀਤਾ ਅਤੇ 18 ਸਾਲ ਕਾਂਗਰਸ ਪਾਰਟੀ ਦੇ ਹੋਰ ਆਗੂ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ ਪਰ ਕਾਂਗਰਸ ਸਰਕਾਰਾਂ ਨੇ ਕਿਸਾਨਾਂ ਦੀ ਭਲਾਈ ਲਈ ਕਦੇ ਵੀ ਧਿਆਨ ਨਹੀਂ ਦਿੱਤਾ, ਜਦਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਕਿਸਾਨੀ ਮੰਗਾਂ ਨੂੰ ਕੇਂਦਰ ਸਰਕਾਰਾਂ ਅੱਗੇ ਉਠਾਇਆ 'ਤੇ ਅਕਾਲੀ ਦਲ ਨੇ ਕਿਸਾਨਾਂ ਦੀਆਂ ਮੰਗਾਂ ਲਈ ਸੰਘਰਸ਼ ਕੀਤਾ ਹੈ |
18-18 ਘੰਟੇ ਕੰਮ ਕਰਦੇ ਹਨ ਮੋਦੀ-ਸ਼ਵੇਤ ਮਲਿਕ
ਰੈਲੀ 'ਚ ਸਭ ਤੋਂ ਪਹਿਲਾਂ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਗੁਰੂਆਂ, ਪੀਰਾਂ, ਸ਼ਹੀਦਾਂ, ਪੰਜ ਦਰਿਆਵਾਂ ਅਤੇ ਕਿਸਾਨਾਂ ਦੀ ਧਰਤੀ 'ਤੇ ਆਏ ਹਨ | ਉਨ੍ਹਾਂ ਸ੍ਰੀ ਮੋਦੀ ਨੂੰ ਯੁੱਗ ਪੁਰਸ਼ ਅਤੇ ਕਰਮਯੋਗੀ ਦੱਸਦਿਆਂ ਕਿਹਾ ਕਿ ਉਹ ਲੋਕਾਂ ਲਈ 18-18 ਘੰਟੇ ਕੰਮ ਕਰਦੇ ਹਨ ਅਤੇ ਦੁਨੀਆ ਦੇ ਲੋਕਪਿ੍ਆ ਨੇਤਾ ਬਣੇ ਹਨ | ਉਨ੍ਹਾਂ ਮੋਦੀ ਸਰਕਾਰ ਦੇ 4 ਸਾਲ ਦੇ ਕੰਮਾਂ ਨੂੰ ਬੇਮਿਸਾਲ ਦੱਸਿਆ | ਰੈਲੀ 'ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਸਕੱਤਰ ਡਾ: ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਅਕਾਲੀ ਦਲ ਦੇ ਮੀਡੀਆ ਕੋਆਰਡੀਨੇਟਰ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਪਵਨ ਟੀਨੂੰ, ਸਰਬਜੋਤ ਸਿੰਘ ਸਾਬੀ, ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਰਵੀਕਰਨ ਸਿੰਘ ਕਾਹਲੋਂ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਵਣਵਾਲਾ, ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ, ਭਾਈ ਗੁਰਚਰਨ ਸਿੰਘ ਗਰੇਵਾਲ, ਚਰਨਜੀਤ ਸਿੰਘ ਬਰਾੜ, ਸੁਖਵਿੰਦਰਪਾਲ ਸਿੰਘ ਗਰਚਾ ਲੁਧਿਆਣਾ, ਪਰਮਜੀਤ ਸਿੰਘ ਰਾਏਪੁਰ, ਜਥੇ: ਨਵਤੇਜ ਸਿੰਘ ਕਾਉਣੀ, ਸਰਵਣ ਸਿੰਘ ਕੁਲਾਰ ਫਗਵਾੜਾ, ਰਣਜੀਤ ਸਿੰਘ ਰਾਣਾ, ਤਿਰਲੋਕ ਸਿੰਘ ਬਾਠ, ਜਗਰੂਪ ਸਿੰਘ ਸੇਖਵਾਂ, ਡਾ. ਜਗਬੀਰ ਸਿੰਘ ਧਰਮਸੋਤ, ਮਨਜੀਤ ਸਿੰਘ ਬਸਰਾਵਾਂ, ਪਰਮਿੰਦਰ ਸਿੰਘ ਪੱਡਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ, ਕੁਲਦੀਪ ਸਿੰਘ ਭੰਗੇਵਾਲਾ, ਦਿਲਬਾਗ ਸਿੰਘ ਵਿਰਕ, ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਬਠਿੰਡਾ ਹਲਕਾ ਦਿਹਾਤੀ ਦੇ ਇੰਚਾਰਜ ਅਮਿਤ ਰਤਨ ਕੋਟਫੱਤਾ, ਬਲਵੰਤ ਸਿੰਘ ਘਲੋਟੀ, ਦਿਲਬਾਗ ਸਿੰਘ ਵਡਾਲੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ | ਪਿਛਲੇ ਕੁਝ ਦਿਨਾਂ ਤੋਂ ਰੈਲੀ ਦੀ ਸਫ਼ਲਤਾ ਲਈ ਸਰਗਰਮ ਰਹੇ ਜ਼ਿਲ੍ਹਾ ਪ੍ਰਧਾਨ ਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਮਲੋਟ ਕਿਸਾਨ-ਖੇਤ ਮਜ਼ਦੂਰ ਮਹਾਂ ਰੈਲੀ ਪ੍ਰਭਾਵਸ਼ਾਲੀ ਰਹੀ ਹੈ | ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਦਾ ਰੈਲੀ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ |
ਕਿਸਾਨੀ ਕਰਜ਼ਿਆਂ ਤੇ ਨਸ਼ਿਆਂ ਦੇ ਮੁੱਦੇ 'ਤੇ ਮੋਦੀ ਰਹੇ ਚੁੱਪ
ਮਲੋਟ (ਸ੍ਰੀ ਮੁਕਤਸਰ ਸਾਹਿਬ), 11 ਜੁਲਾਈ (ਜਸਪਾਲ ਸਿੰਘ, ਰਣਜੀਤ ਸਿੰਘ ਢਿਲੋਂ)-ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਸਾਉਣੀ ਦੀਆਂ ਫ਼ਸਲਾਂ ਦੇ ਮੁੱਲ 'ਚ ਕੀਤੇ ਵਾਧੇ ਨੂੰ ਕਿਸਾਨਾਂ ਦੇ ਹਿੱਤ 'ਚ ਲਿਆ ਗਿਆ ਵੱਡਾ ਫ਼ੈਸਲਾ ਦੱਸਦਿਆਂ ਇਸ ਨੂੰ ਖ਼ੂਬ ਵਡਿਆਇਆ ਪਰ ਕਿਸਾਨੀ ਕਰਜ਼ਿਆਂ ਅਤੇ ਪੰਜਾਬ 'ਚ ਇਸ ਸਮੇਂ ਪੂਰੀ ਤਰ੍ਹਾਂ ਗਰਮ ਨਸ਼ਿਆਂ ਦੇ ਮੁੱਦੇ 'ਤੇ ਉਹ ਬਿਲਕੁਲ ਚੁੱਪ ਰਹੇ | ਇਸ ਸਮੇਂ ਸੂਬੇ 'ਚ ਨਸ਼ਿਆਂ ਕਾਰਨ ਨੌਜਵਾਨ ਲਗਾਤਾਰ ਮੌਤ ਦੇ ਮੂੰਹ 'ਚ ਜਾ ਰਹੇ ਹਨ ਤੇ ਕਰਜ਼ੇ 'ਚ ਡੁੱਬੀ ਕਿਸਾਨੀ ਖੁਦਕੁਸ਼ੀਆਂ ਦੇ ਰਾਹ ਪਈ ਹੋਈ ਹੈ ਪਰ ਆਪਣੇ ਕਰੀਬ ਪੌਣੇ ਘੰਟੇ ਦੇ ਭਾਸ਼ਣ 'ਚ ਉਨ੍ਹਾਂ ਨਾ ਤਾਂ ਨਸ਼ਿਆਂ ਦੇ ਮੁੱਦੇ 'ਤੇ ਚਿੰਤਾ ਜ਼ਾਹਿਰ ਕੀਤੀ ਤੇ ਨਾ ਹੀ ਪੰਜਾਬ ਦੀ ਕਿਸਾਨੀ ਨੂੰ ਕਰਜ਼ੇ ਤੋਂ ਮੁਕਤ ਕਰਨ ਬਾਰੇ ਕੋਈ ਗੱਲ ਕੀਤੀ | ਉਨ੍ਹਾਂ ਦੇ ਭਾਸ਼ਣ ਦੀ ਟੇਕ ਐਮ. ਐਸ. ਪੀ. 'ਚ ਕੀਤੇ ਵਾਧੇ 'ਤੇ ਹੀ ਰਹੀ ਤੇ ਉਨ੍ਹਾਂ ਕਿਹਾ ਕਿ ਸਮਰਥਨ ਮੁੱਲ 'ਚ ਵਾਧੇ ਨਾਲ ਕਿਸਾਨਾਂ ਨੂੰ ਆਉਣ ਵਾਲੇ ਸਮੇਂ 'ਚ ਵੱਡਾ ਫ਼ਾਇਦਾ ਹੋਵੇਗਾ ਤੇ ਇਸ ਨਾਲ ਕਿਸਾਨ ਆਰਥਿਕ ਮੰਦਹਾਲੀ 'ਚੋਂ ਬਾਹਰ ਨਿਕਲਣਗੇ | ਹਾਲਾਂਕਿ ਉਨ੍ਹਾਂ ਆਪਣੇ ਭਾਸ਼ਣ 'ਚ ਪਰਾਲੀ ਸਾੜਨ ਨਾਲ ਗੰਧਲੇ ਹੋ ਰਹੇ ਵਾਤਾਵਰਨ ਅਤੇ ਤੇਜ਼ੀ ਨਾਲ ਫੈਲ ਰਹੀ ਕੈਂਸਰ ਦੀ ਬਿਮਾਰੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਖੇਤਾਂ 'ਚ ਹੀ ਗਲ਼ਾਉਣ ਦਾ ਸੱਦਾ ਦਿੱਤਾ | ਇਸ ਮੌਕੇ ਸ੍ਰੀ ਮੋਦੀ ਨਵੰਬਰ '84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸਟੇਜ ਤੋਂ ਕੀਤੀ ਗਈ ਮੰਗ ਨੂੰ ਵੀ ਅਣਸੁਣਿਆ ਕਰ ਗਏ | ਇਸ ਦੇ ਨਾਲ ਹੀ ਮਹਿੰਗਾਈ, ਤੇਲ ਕੀਮਤਾਂ ਅਤੇ ਬੇਰੁਜ਼ਗਾਰੀ ਆਦਿ ਮੁੱਦਿਆਂ ਨੂੰ ਵੀ ਉਨ੍ਹਾਂ ਨੇ ਬਿਲਕੁਲ ਨਹੀਂ ਛੋਹਿਆ |
ਮੋਦੀ ਲੋਕ ਨਾਇਕ-ਬਾਦਲ
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਦੁਨੀਆ ਦੇ ਸਤਿਕਾਰਤ ਲੀਡਰ ਤੇ ਲੋਕ ਨਾਇਕ ਹਨ | ਸ: ਬਾਦਲ ਨੇ ਅੱਜ ਦੇ ਦਿਨ ਨੂੰ ਸੁਨਹਿਰੀ ਤੇ ਇਤਿਹਾਸਕ ਦੱਸਦਿਆਂ ਕਿਹਾ ਕਿ ਅੱਜ ਕਿਸਾਨ ਨਰਿੰਦਰ ਮੋਦੀ ਦਾ ਧੰਨਵਾਦ ਕਰਨ ਲਈ ਇਕੱਠੇ ਹੋਏ ਹਨ | ਸ: ਬਾਦਲ ਨੇ ਕਿਹਾ ਕਿ ਰਾਜਨੀਤਕ ਰੈਲੀਆਂ ਤਾਂ ਬਹੁਤ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਅੱਜ ਦੀ ਰੈਲੀ ਰਾਜਨੀਤੀ ਨਾਲੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ | ਸ: ਬਾਦਲ ਨੇ ਸਾਉਣੀ ਦੀਆਂ ਫ਼ਸਲਾਂ ਦੇ ਸਮਰਥਨ ਮੁੱਲ ਵਿਚ ਕੀਤੇ ਵੱਡੇ ਵਾਅਦੇ ਤੇ ਸ੍ਰੀ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਕਿਸਾਨਾਂ ਦੀ ਨਿਰਾਸ਼ਤਾ ਨੂੰ ਆਸ ਵਿਚ ਬਦਲਿਆ ਹੈ ਅਤੇ ਕਿਸਾਨਾਂ ਦੀ ਬਾਂਹ ਫੜ੍ਹੀ ਹੈ |
ਦੇਸ਼ ਦੀ ਵਿਕਾਸ ਦਰ ਵਧੇਗੀ-ਖੱਟਰ
ਰੈਲੀ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਵਲੋਂ ਐਮ.ਐਸ.ਪੀ. ਸਮੇਤ ਹੋਰ ਕਿਸਾਨ ਹਿੱਤ ਲਏ ਗਏ ਫ਼ੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਦੇਸ਼ ਦੀ ਵਿਕਾਸ ਦਰ ਵਧੇਗੀ | ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵਲੋਂ ਐਮ.ਐਸ.ਪੀ. ਵਧਾਉਣ ਸਬੰਧੀ ਜੋ ਨਵਾਂ ਫ਼ਾਰਮੂਲਾ ਤਿਆਰ ਕੀਤਾ ਗਿਆ ਹੈ, ਉਸ ਨਾਲ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿਚ ਵੱਡਾ ਫ਼ਾਇਦਾ ਹੋਵੇਗਾ | ਉਨ੍ਹਾਂ ਹਰਿਆਣਾ ਸੂਬੇ ਵਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ |

ਸੁਪਰੀਮ ਕੋਰਟ ਵਲੋਂ ਐਸ.ਸੀ./ਐਸ.ਟੀ. ਸ਼੍ਰੇਣੀਆਂ ਲਈ ਤਰੱਕੀ 'ਚ ਰਾਖਵੇਂਕਰਨ 'ਤੇ ਅੰਤਿ੍ਮ ਆਦੇਸ਼ ਦੇਣ ਤੋਂ ਨਾਂਹ

ਨਵੀਂ ਦਿੱਲੀ, 11 ਜੁਲਾਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅੱਜ ਸਰਕਾਰੀ ਨੌਕਰੀਆਂ 'ਚ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਸ਼ੇ੍ਰਣੀਆਂ ਲਈ ਤਰੱਕੀ 'ਚ ਰਾਖਵੇਂਕਰਨ 'ਤੇ 2006 ਦੇ ਆਪਣੇ ਆਦੇਸ਼ ਿਖ਼ਲਾਫ਼ ਅੰਤਿ੍ਮ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ | ਸੁਪਰੀਮ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਦੀ ਤਰੱਕੀ 'ਚ ਰਾਖਵੇਂਕਰਨ ਦੇ ਮਾਮਲੇ 'ਚ 2006 'ਚ ਦਿੱਤੇ ਆਪਣੇ ਫ਼ੈਸਲੇ 'ਚ ਕੋਈ ਵੀ ਅੰਤਿ੍ਮ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਇਸ ਮਾਮਲੇ ਨੂੰ ਸੰਵਿਧਾਨਕ ਬੈਂਚ ਦੇ ਸਪੁਰਦ ਕਰਦਿਆਂ ਕਿਹਾ ਕਿ ਹੁਣ ਇਸ ਮਾਮਲੇ ਨੂੰ 7 ਜੱਜਾਂ ਦੀ ਸੰਵਿਧਾਨਕ ਬੈਂਚ ਦੇਖੇਗੀ | ਇਹ ਸੁਣਵਾਈ ਅਗਸਤ ਦੇ ਪਹਿਲੇ ਹਫ਼ਤੇ 'ਚ ਹੋ ਸਕਦੀ ਹੈ | ਜ਼ਿਕਰਯੋਗ ਹੈ ਕਿ 2006 'ਚ ਸੁਪਰੀਮ ਕੋਰਟ ਵਲੋਂ ਤਰੱਕੀ 'ਚ ਰਾਖਵੇਂਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਕਾਨੂੰਨ ਨੂੰ ਸਹੀ ਠਹਿਰਾਉਂਦਿਆਂ ਸ਼ਰਤ ਲਾਈ ਸੀ ਕਿ ਰਾਖਵੇਂਕਰਨ ਤੋਂ ਪਹਿਲਾਂ ਪਛੜੇਪਣ ਬਾਰੇ ਅੰਕੜੇ ਪੇਸ਼ ਕਰਨੇ ਪੈਣਗੇ | ਕੇਂਦਰ ਸਰਕਾਰ ਵਲੋਂ ਅਟਾਰਨੀ ਜਨਰਲ ਕੇ. ਕੇ. ਵੇਨੂੰਗੋਪਾਲ ਨੇ ਰੇਲਵੇ ਅਤੇ ਹੋਰ ਸਰਕਾਰੀ ਸੰਸਥਾਵਾਂ 'ਚ ਪ੍ਰਭਾਵਿਤ ਹੋ ਰਹੇ ਲੱਖਾਂ ਲੋਕਾਂ ਦਾ ਹਵਾਲਾ ਦਿੰਦਿਆਂ ਮਾਮਲੇ ਦੀ ਸੁਣਵਾਈ ਛੇਤੀ ਕਰਨ ਦੀ ਅਪੀਲ ਕੀਤੀ, ਜਿਸ 'ਤੇ ਚੀਫ਼ ਜਸਟਿਸ ਨੇ ਟਿੱਪਣੀ ਕਰਦਿਆਂ ਕਿਹਾ ਕਿ ਹੁਣ ਇਹ ਫ਼ੈਸਲਾ ਸੰਵਿਧਾਨਕ ਬੈਂਚ ਕਰੇਗੀ ਕਿ 2006 ਦੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਬੈਂਚ ਦੇ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ |

ਪੰਜਾਬ ਪੁਲਿਸ 'ਚ ਵੱਡੇ ਪੱਧਰ 'ਤੇ ਫੇਰਬਦਲ

• 14 ਐਸ.ਐਸ.ਪੀ. ਬਦਲੇ • ਨਵਜੋਤ ਸਿੰਘ ਮਾਹਲ ਨੂੰ ਜਲੰਧਰ ਦਿਹਾਤੀ ਦਾ ਐਸ. ਐਸ. ਪੀ. ਲਾਇਆ
ਚੰਡੀਗੜ੍ਹ, 11 ਜੁਲਾਈ (ਵਿਕਰਮਜੀਤ ਸਿੰਘ ਮਾਨ)-ਸਰਕਾਰ ਵਲੋਂ ਅੱਜ ਪੰਜਾਬ ਪੁਲਿਸ 'ਚ ਵੱਡੇ ਪੱਧਰ 'ਤੇ ਫੇਰਬਦਲ ਕੀਤਾ ਗਿਆ ਹੈ | ਹੁਕਮ ਜਾਰੀ ਕਰਦਿਆਂ ਸਰਕਾਰ ਨੇ ਇਕ ਆਈ. ਜੀ. ਪੱਧਰ ਦੇ ਅਧਿਕਾਰੀ ਸਮੇਤ 14 ਐਸ.ਐਸ.ਪੀ. ਸਮੇਤ 30 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ | ਆਈ.ਪੀ.ਐਸ. ਅਧਿਕਾਰੀ ਜਸਕਰਨ ਸਿੰਘ ਨੂੰ ਆਈ. ਜੀ. ਕ੍ਰਾਈਮ ਦੇ ਅਹੁਦੇ ਤੋਂ ਬਦਲ ਕੇ ਆਈ. ਜੀ. ਪੀ. ਪੀ. ਏ. ਪੀ. ਲਾਇਆ ਗਿਆ ਹੈ | ਆਈ. ਪੀ. ਐਸ. ਅਧਿਕਾਰੀਆਂ 'ਚ ਗੁਰਪ੍ਰੀਤ ਸਿੰਘ ਭੁੱਲਰ ਨੂੰ ਏ. ਆਈ.ਜੀ. ਸੀ. ਆਈ. ਪੰਜਾਬ, ਸੁਰਜੀਤ ਸਿੰਘ ਨੂੰ ਏ. ਆਈ. ਜੀ. ਕ੍ਰਾਈਮ, ਐਸ. ਭੂਪਤੀ ਨੂੰ ਏ.ਆਈ.ਜੀ. ਵਿਜੀਲੈਂਸ ਬਿਊਰੋ ਪੰਜਾਬ, ਸੁਖਮਿੰਦਰ ਸਿੰਘ ਮਾਨ ਨੂੰ ਵਾਧੂ ਚਾਰਜ ਵਜੋਂ ਏ.ਆਈ.ਜੀ, ਸੀ.ਆਈ.ਅੰਮਿ੍ਤਸਰ, ਨਵੀਨ ਸਿੰਗਲਾ ਨੂੰ ਏ.ਆਈ.ਜੀ. ਐਸ.ਬੀ 1, ਸਵਪਨ ਸ਼ਰਮਾ ਨੂੰ ਐਸ.ਐਸ.ਪੀ. ਰੋਪੜ,
ਪੀ.ਕੇ. ਬਾਲੀਰਾਮ ਨੂੰ ਕਮਾਂਡੈਂਟ 5ਵੀਂ ਆਈ.ਆਰ.ਬੀ. ਅੰਮਿ੍ਤਸਰ, ਗੌਰਵ ਗਰਗ ਨੂੰ ਏ.ਆਈ.ਜੀ. ਐਸ.ਪੀ.ਯੂ, ਡਾ. ਨਾਨਕ ਗਰਗ ਨੂੰ ਐਸ.ਐਸ.ਪੀ. ਬਠਿੰਡਾ, ਦੀਪਕ ਹਿਲੋਰੀ ਨੂੰ ਐਸ.ਐਸ.ਪੀ. ਐਸ.ਬੀ.ਐਸ. ਨਗਰ, ਸੰਦੀਪ ਗਰਗ ਨੂੰ ਐਸ.ਐਸ. ਪੀ ਸੰਗਰੂਰ, ਧਰੁਵ ਦਹੀਆ ਨੂੰ ਐਸ.ਐਸ.ਪੀ. ਖੰਨਾ, ਅਖਿਲ ਚੌਧਰੀ ਨੂੰ ਕਮਾਂਡੈਂਟ 36ਵੀਂ ਬਟਾਲੀਅਨ ਬਹਾਦੁਰਗੜ੍ਹ, ਗੁਲਨੀਤ ਸਿੰਘ ਖੁਰਾਨਾ ਨੂੰ ਐਸ.ਐਸ.ਪੀ. ਫ਼ਾਜ਼ਿਲਕਾ, ਚਰਨਜੀਤ ਸਿੰਘ ਨੂੰ ਐਸ.ਪੀ.ਐਸ.ਪੀ.ਯੂ, ਭਾਗੀਰਥ ਮੀਨਾ ਨੂੰ ਐਸ.ਪੀ..ਐਸ.ਪੀ.ਯੂ, ਗੌਰਵ ਤੂਰਾ ਨੂੰ ਏ.ਡੀ.ਸੀ.ਪੀ. ਹੈਡ ਕੁਆਟਰ ਅੰਮਿ੍ਤਸਰ ਲਾਇਆ ਗਿਆ ਹੈ | ਇਸੇ ਤਰ੍ਹਾਂ ਪੀ.ਪੀ.ਐਸ.ਅਧਿਕਾਰੀਆਂ 'ਚ ਸਵਰਣਦੀਪ ਸਿੰਘ ਨੂੰ ਐਸ.ਐਸ.ਪੀ ਬਟਾਲਾ, ਸਤਿੰਦਰ ਸਿੰਘ ਨੂੰ ਐਸ.ਐਸ.ਪੀ. ਕਪੂਰਥਲਾ, ਵੀਰੇਂਦਰ ਸਿੰਘ ਬਰਾੜ ਨੂੰ ਐਸ.ਐਸ.ਪੀ. ਲੁਧਿਆਣਾ ਦਿਹਾਤੀ, ਨਵਜੋਤ ਸਿੰਘ ਮਾਹਲ ਨੂੰ ਐਸ.ਐਸ.ਪੀ. ਜਲੰਧਰ ਦਿਹਾਤੀ, ਮਨਦੀਪ ਸਿੰਘ ਸਿੱਧੂ ਨੂੰ ਐਸ.ਐਸ.ਪੀ. ਪਟਿਆਲਾ, ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ, ਮਨਧੀਰ ਸਿੰਘ ਨੂੰ ਐਸ.ਐਸ.ਪੀ. ਮਾਨਸਾ, ਉਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਂਅ 27ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ, ਸੁਸ਼ੀਲ ਕੁਮਾਰ ਨੂੰ ਏ.ਆਈ.ਜੀ. ਕ੍ਰਾਈਮ ਪੰਜਾਬ, ਪਰਮਬੀਰ ਸਿੰਘ ਪਰਮਾਰ ਨੂੰ ਕਮਾਂਡੈਂਟ 9ਵੀਂ ਬਟਾਲੀਅਨ ਅੰਮਿ੍ਤਸਰ, ਸੰਦੀਪ ਕੁਮਾਰ ਸ਼ਰਮਾ ਨੂੰ ਏ.ਆਈ.ਜੀ. ਪਰਸੋਨਲ 3 ਸੀ.ਪੀ.ਓ. ਪੰਜਾਬ ਅਤੇ ਰੋਪੜ ਦੇ ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ ਨੂੰ ਐਸ.ਐਸ.ਪੀ. ਫ਼ਰੀਦਕੋਟ ਲਗਾਇਆ ਗਿਆ ਹੈ | ਜਾਣਕਾਰੀ ਅਨੁਸਾਰ ਸਰਕਾਰ ਵਲੋਂ ਇਸ ਤੋਂ ਪਹਿਲਾਂ ਪੰਜਾਬ ਪੁਲਿਸ 'ਚ 130 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਚੁੱਕੇ ਹਨ ¢

ਮੁਕਾਬਲੇ 'ਚ ਜਵਾਨ ਸ਼ਹੀਦ

ਸ੍ਰੀਨਗਰ, 11 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਸਰਹੱਦੀ ਜ਼ਿਲ੍ਹਾ ਕੁਪਵਾੜਾ ਦੇ ਜੰਗਲੀ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਫ਼ੌਜ ਦਾ ਇਕ ਕਮਾਂਡੋ ਸ਼ਹੀਦ ਹੋ ਗਿਆ ਤੇ ਇਕ ਹੋਰ ਜ਼ਖਮੀ ਹੋ ਗਿਆ | ਸੂਤਰਾਂ ਅਨੁਸਾਰ ਬੀਤੇ ਦਿਨ ਦੁਪਹਿਰ ਬਾਅਦ ਫ਼ੌਜ ਦੀ 47 ਆਰ.ਆਰ. ਬਟਾਲੀਅਨ ਨੇ ਕੁਪਵਾੜਾ ਦੇ ਸਾਧੂ ਗੰਗਾ ਜੰਗਲੀ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਸੀ ਕਿ ਇਸ ਦੌਰਾਨ ਅੱਤਵਾਦੀਆਂ ਅਤੇ ਫ਼ੌਜ ਦੀ ਗਸ਼ਤੀ ਟੁਕੜੀ ਵਿਚਾਲੇ ਸਾਹਮਣਾ ਹੋਣ ਤੋਂ ਬਾਅਦ ਹੋਈ ਗੋਲੀਬਾਰੀ ਦੌਰਾਨ ਅੱਤਵਾਦੀ ਸੰਘਣੇ ਜੰਗਲ ਵੱਲ ਨਿਕਲ ਗਏ ਸਨ | ਫ਼ੌਜ ਵਲੋਂ 4 ਪੈਰਾ ਕਮਾਂਡੋ ਦੀ ਸਹਾਇਤਾ ਨਾਲ ਅੱਤਵਾਦੀਆਂ ਦਾ ਪਿੱਛਾ ਕਰਦੇ ਹੋਏ ਮੰਗਲਵਾਰ ਨੂੰ ਦੁਪਹਿਰ ਵੇਲੇ ਮੁੜ ਘੇਰ ਲਿਆ ਤੇ ਦੋਵੇਂ ਪਾਸਿਉਂ ਹੋਈ ਗੋਲੀਬਾਰੀ 'ਚ 4 ਪੈਰਾ ਨਾਲ ਸਬੰਧਿਤ ਕਮਾਂਡੋ ਮੁਕਲ ਮੀਨਾ ਤੇ ਇਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਤੁਰੰਤ ਫ਼ੌਜ ਦੇ ਦਗਰਮੁਲਾ ਫ਼ੌਜੀ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮੁਕਲ ਮੀਨਾ ਦੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਤ ਹੋ ਗਈ ਤੇ ਦੂਜੇ ਜ਼ਖ਼ਮੀ ਜਵਾਨ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ | ਸੀਨੀਅਰ ਪੁਲਿਸ ਕਪਤਾਨ ਕੁਪਵਾੜਾ ਅੰਬਾਰਕਾਰ ਸ੍ਰੀਰਾਮ ਦੀਨਾਕਰ ਨੇ ਇਸ ਘਟਨਾ ਦੀ ਤਸਦੀਕ ਕਰਦੇ ਫ਼ੌਜੀ ਕਮਾਂਡੋ ਦੇ ਹਲਾਕ ਹੋਣ ਦੀ ਤਸਦੀਕ ਕਰਦੇ ਦੱਸਿਆ ਕਿ ਅਜੇ ਆਪੇ੍ਰਸ਼ਨ ਜਾਰੀ ਹੈ |

ਗ੍ਰਨੇਡ ਧਮਾਕੇ 'ਚ ਬੱਚੇ ਦੀ ਮੌਤ-4 ਬੱਚੇ ਜ਼ਖ਼ਮੀ

ਸ੍ਰੀਨਗਰ, 11 ਜੁਲਾਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਭੇਦਭਰੀ ਹਾਲਤ 'ਚ ਗ੍ਰਨੇਡ ਦੇ ਧਮਾਕੇ 'ਚ ਇਕ ਬੱਚੇ ਦੀ ਮੌਤ ਹੋ ਗਈ ਤੇ 4 ਹੋਰ ਜ਼ਖ਼ਮੀ ਹੋ ਗਏ | ਸੂਤਰਾਂ ਅਨੁਸਾਰ ਸ਼ੋਪੀਆਂ ਦੇ ਮਿਮਿੰਦਰ ਸ਼ੇਖਨਾੜ ਪਿੰਡ ਵਿਖੇ ਬੱਚੇ ਖੇਡ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਇਕ ਵਸਤੂ 'ਤੇ ਪਈ | ਉਨ੍ਹਾਂ ਵਲੋਂ ਉਸ ਨਾਲ ਛੇੜਛਾੜ ਕਰਨ 'ਤੇ ਉਸ 'ਚ ਜ਼ੋਰਦਾਰ ਧਮਾਕਾ ਹੋ ਗਿਆ ਤੇ ਸਾਰੇ ਬੱਚੇ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ | ਧਮਾਕੇ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਬੱਚਿਆਂ ਨੂੰ ਖ਼ੂਨ 'ਚ ਲਥਪਥ ਪਾਏ ਦੇਖ ਕੇ ਸਬ ਜ਼ਿਲ੍ਹਾ ਹਸਪਤਾਲ ਸ਼ੋਪੀਆਂ ਪਹੁੰਚਾਇਆ, ਜਿਥੇ ਡਾਕਟਰਾਂ ਨੇ ਇਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ੍ਰੀਨਗਰ ਭੇਜ ਦਿੱਤਾ, ਜਿਥੇ ਸਾਲਿਕ ਅਹਿਮਦ (11) ਵਾਸੀ ਮਿਮਿੰਦਰ ਦੀ ਮੌਤ ਹੋ ਗਈ | ਬਾਕੀ 4 ਬੱਚਿਆਂ ਦਾ ਇਲਾਜ ਚੱਲ ਰਿਹਾ ਹੈ | ਪੁਲਿਸ ਕਪਤਾਨ ਸ਼ੋਪੀਆਂ ਸੰਦੀਪ ਚੌਧਰੀ ਨੇ ਘਟਨਾ ਦੀ ਤਸਦੀਕ ਕਰਦੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ |

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਲਵ-ਕੁਸ਼ ਰਾਮਲੀਲ੍ਹਾ 'ਚ ਹੀਮਾਵੰਤ ਦਾ ਰੋਲ ਨਿਭਾਉਣਗੇ

ਨਵੀਂ ਦਿੱਲੀ, 11 ਜੁਲਾਈ (ਬਲਵਿੰਦਰ ਸਿੰਘ ਸੋਢੀ)-ਕੇਂਦਰ ਸਰਕਾਰ 'ਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਵਿਜੇ ਸਾਂਪਲਾ ਦਿੱਲੀ ਦੇ ਲਾਲ ਕਿਲੇ੍ਹ ਦੀ ਗਰਾਊਾਡ ਵਿਚ ਹੋਣ ਵਾਲੀ ਲਵ-ਕੁਸ਼ ਰਾਮਲੀਲ੍ਹਾ 'ਚ ਪਾਰਵਤੀ ਦੇ ਪਿਤਾ ਦੇ ਹੀਮਾਵੰਤ ਦਾ ਰੋਲ ਨਿਭਾਉਣਗੇ | ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਲਵ ਕੁਸ਼ ਰਾਮਲੀਲ੍ਹਾ ਕਮੇਟੀ ਦੇ ਚੇਅਰਮੈਨ ਅਸ਼ੋਕ ਅਗਰਵਾਲ ਤੇ ਕਮੇਟੀ ਦੇ ਮੈਂਬਰ ਨੇ ਇਸ ਰੋਲ ਨਿਭਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਭਗਵਾਨ ਸ੍ਰੀ ਰਾਮ ਦੀ ਕਿਰਪਾ ਨਾਲ ਇਸ ਮੁਕਾਮ 'ਤੇ ਪੁੱਜੇ ਹਨ ਅਤੇ ਪਿਛਲੇ ਸਾਲ ਵੀ ਇਸੇ ਰਾਮਲੀਲ੍ਹਾ ਵਿਚ ਨਿਸ਼ਾਦ ਰਾਜ ਦਾ ਰੋਲ ਨਿਭਾਇਆ ਸੀ | ਜਿਸ ਪ੍ਰਤੀ ਉਨ੍ਹਾਂ ਨੂੰ ਆਪਣੇ ਸਾਥੀਆਂ ਤੋਂ ਵਧਾਈਆਂ ਮਿਲੀਆਂ ਸਨ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਰੋਲ ਪ੍ਰਤੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਰੋਲ ਉਹ ਬੜੀ ਬਾਖ਼ੂਬੀ ਨਾਲ ਨਿਭਾਉਣਗੇ |

ਤਾਜ ਮਹੱਲ ਦਾ ਰੱਖ-ਰਖਾਅ ਨਹੀਂ ਕਰ ਸਕਦੇ ਤਾਂ ਇਸ ਨੂੰ ਬੰਦ ਕਰ ਦਿੰਦੇ ਹਾਂ-ਸੁਪਰੀਮ ਕੋਰਟ

ਨਵੀਂ ਦਿੱਲੀ, 11 ਜੁਲਾਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੁਗ਼ਲ ਕਾਲ ਦੀ ਇਤਿਹਾਸਕ ਇਮਾਰਤ ਤਾਜ ਮਹੱਲ ਦੇ ਰੱਖ-ਰਖਾਅ ਅਤੇ ਰੱਖਿਆ ਨੂੰ ਲੈ ਕੇ ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਉਦਾਸੀਨ ਰਵੱਈਏ 'ਤੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਤਾਜ ਮਹਿਲ ਨੂੰ ਜਾਂ ਤਾਂ ਅਸੀਂ (ਅਦਾਲਤ) ਬੰਦ ਕਰ ਦਿੰਦੇ ਜਾਂ ਇਸ ਨੂੰ ਢਾਹ ਦਿਉ ਜਾਂ ਇਸ ਦਾ ਬਚਾਅ ਕਰੋ | ਸਰਬਉੱਚ ਅਦਾਲਤ ਨੇ ਤਾਜ ਮਹੱਲ ਦੇ ਰੱਖ-ਰਖਾਅ ਸਬੰਧੀ ਇਕ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕਿਹਾ ਕਿ ਤਾਜ ਮਹੱਲ ਪੈਰਿਸ ਦੇ ਏਫਿਲ ਟਾਵਰ ਤੋਂ ਵੀ ਵੱਧ ਖ਼ੂਬਸੂਰਤ ਹੈ ਜਿਸ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਕਈ ਸੈਲਾਨੀ ਆਉਂਦੇ ਹਨ | ਜਿੱਥੇ ਏਫਿਲ ਟਾਵਰ ਜੋ ਕਿ ਇਕ ਟੀ.ਵੀ. ਟਾਵਰ ਨਜ਼ਰ ਆਉਂਦਾ ਹੈ ਨੂੰ ਵੇਖਣ ਲਈ 8 ਕਰੋੜ ਤੋਂ ਵੱਧ ਲੋਕ ਆਉਂਦੇ ਹਨ | ਜਦਕਿ ਤਾਜ ਮਹੱਲ 'ਚ ਸਿਰਫ਼ 10 ਲੱਖ ਲੋਕ ਆਉਂਦੇ ਹਨ | ਅਦਾਲਤ ਨੇ ਸਰਕਾਰ ਦੇ ਇਸ ਉਦਾਸੀਨ ਰਵੱਈਏ 'ਤੇ ਝਾੜ ਪਾਉਂਦਿਆਂ ਇਸ ਨੂੰ ਦੇਸ਼ ਦਾ ਨੁਕਸਾਨ ਕਰਾਰ ਦਿੱਤਾ | ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਧਿਆਨ ਰੱਖਿਆ ਜਾਂਦਾ ਤਾਂ ਵਿਦੇਸ਼ੀ ਮੁਦਰਾ ਦੀ ਮੁਸ਼ਕਿਲ ਦੂਰ ਹੋ ਜਾਣੀ ਸੀ | ਅਦਾਲਤ ਨੇ ਤਾਜ ਦੀ ਰੱਖਿਆ ਅਤੇ ਰੱਖ-ਰਖਾਅ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਕੋਈ ਦਿ੍ਸ਼ਟੀ ਦਸਤਾਵੇਜ਼ ਨਾ ਪੇਸ਼ ਕੀਤੇ ਜਾਣ 'ਤੇ ਵੀ ਇਤਰਾਜ਼ ਪ੍ਰਗਟਾਇਆ ਅਤੇ ਕੇਂਦਰ ਵਲੋਂ ਚੁੱਕੇ ਕਦਮਾਂ ਦਾ ਵੇਰਵਾ ਵੀ ਪੁੱਛਿਆ | ਸੁਪਰੀਮ ਕੋਰਟ ਨੇ 'ਤਾਜ ਟੈ੍ਰਪੇਜ਼ਿਆਮ ਜ਼ੋਨ' 'ਚ ਉਦਯੋਗ ਲਾਉਣ ਲਈ ਲੋਕਾਂ ਵਲੋਂ ਭੇਜੀਆਂ ਜਾ ਰਹੀਆਂ ਦਰਖ਼ਾਸਤਾਂ ਬਾਰੇ ਵੀ ਸਵਾਲ ਉਠਾਇਆ | ਸਰਬ ਉੱਚ ਅਦਾਲਤ ਨੇ ਅਜਿਹੇ ਕਦਮਾਂ ਨੂੰ ਅਦਾਲਤੀ ਆਦੇਸ਼ ਦੀ ਉਲੰਘਣਾ ਕਰਾਰ ਦਿੱਤਾ | ਸੁਪਰੀਮ ਕੋਰਟ ਵਲੋਂ ਪੀ.ਐਚ.ਡੀ. ਚੈਂਬਰਸ ਨੂੰ ਉੱਥੇ ਚੱਲ ਰਹੇ ਉਦਯੋਗਾਂ ਨੂੰ ਬੰਦ ਕਰਨ ਬਾਰੇ ਕਹਿਣ 'ਤੇ ਚੈਂਬਰ ਨੇ ਕਿਹਾ ਕਿ ਹੁਣ ਉਸ ਇਲਾਕੇ 'ਚ ਕਈ ਨਵੀਂ ਫ਼ੈਕਟਰੀ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ | ਕੇਂਦਰ ਸਰਕਾਰ ਨੇ ਅਦਾਲਤ ਅੱਗੇ ਪੱਖ ਰੱਖਦਿਆਂ ਕਿਹਾ ਕਿ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਤਾਜ ਮਹਿਲ ਦੇ ਪ੍ਰਦੂਸ਼ਿਤ ਹੋਣ ਦੇ ਕਾਰਨਾਂ ਦੀ ਘੋਖ ਕਰੇਗੀ | ਕਮੇਟੀ ਦੀ ਰਿਪੋਰਟ 4 ਮਹੀਨੇ 'ਚ ਆਏਗੀ | ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਭਾਰਤੀ ਪੁਰਾਤਤੱਵ ਸਰਵੇਖਣ 'ਤੇ ਤਾਜ ਮਹੱਲ ਦੇ ਰੱਖ-ਰਖਾਅ ਦਾ ਧਿਆਨ ਨਾ ਦੇਣ ਦਾ ਦੋਸ਼ ਲਾਇਆ ਸੀ | ਅਦਾਲਤ ਨੇ ਤਾਜ ਦੇ ਪੀਲੇ ਅਤੇ ਹੁਣ ਭੂਰੇ ਅਤੇ ਹਰੇ ਰੰਗ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ | ਸਰਬ ਉੱਚ ਅਦਾਲਤ 31 ਜੁਲਾਈ ਤੋਂ ਇਸ ਕੇਸ ਦੀ ਰੋਜ਼ਾਨਾ ਸੁਣਵਾਈ ਕਰੇਗੀ |

ਅਫ਼ਗਾਨਿਸਤਾਨ 'ਚ ਸਿੱਖਿਆ ਵਿਭਾਗ ਦੀ ਇਮਾਰਤ 'ਤੇ ਹਮਲਾ-11 ਮੌਤਾਂ

ਜਲਾਲਾਬਾਦ, 11 ਜੁਲਾਈ (ਏਜੰਸੀ)-ਪੂਰਬੀ ਅਫ਼ਗਾਨਿਸਤਾਨ 'ਚ ਅੱਜ ਅੱਤਵਾਦੀਆਂ ਨੇ ਇਕ ਸਰਕਾਰੀ ਇਮਾਰਤ 'ਤੇ ਹਮਲਾ ਕਰ ਦਿੱਤਾ | ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਅੱਤਵਾਦੀ ਹਮਲਿਆਂ ਦੀ ਲੜੀ 'ਚ ਕੀਤੇ ਗਏ | ਇਸ ਹਮਲੇ 'ਚ ...

ਪੂਰੀ ਖ਼ਬਰ »

ਪਾਕਿ ਵਿਚ ਆਤਮਘਾਤੀ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 20 ਹੋਈ

ਪਿਸ਼ਾਵਰ, 11 ਜੁਲਾਈ (ਏਜੰਸੀਆਂ)-ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ 'ਚ ਬੀਤੀ ਦੇਰ ਰਾਤ ਇਕ ਚੋਣ ਰੈਲੀ 'ਚ ਤਾਲਿਬਾਨੀ ਆਤਮਘਾਤੀ ਹਮਲਾਵਰ ਵਲੋਂ ਕੀਤੇ ਧਮਾਕੇ 'ਚ ਅਵਾਮੀ ਨੈਸ਼ਨਲ ਪਾਰਟੀ (ਏ. ਐਨ. ਪੀ.) ਦੇ ਨੇਤਾ ਹਾਰੂਨ ਬਿਲੌਰ ਸਮੇਤ 20 ਲੋਕਾਂ ਦੀ ਮੌਤ ਹੋ ਗਈ | ਯਾਕਾਤੂਤ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX