ਤਾਜਾ ਖ਼ਬਰਾਂ


ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  1 day ago
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  1 day ago
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  1 day ago
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  1 day ago
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ
. . .  1 day ago
ਸਪੈਸ਼ਲ ਫੋਰਸ ਦੇ ਨਿਰੀਖਣ ਲਈ ਬਹਾਦਰਗੜ੍ਹ ਕਿਲ੍ਹੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜਦੋਂ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਭੁੱਖ ਹੜਤਾਲ ਜਾਰੀ ਰਹੇਗੀ- ਰਾਜੋਆਣਾ ਦੀ ਭੈਣ
. . .  1 day ago
ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਸਾਂਝੀ ਕੀਤੀ ਭਾਵੁਕ ਪੋਸਟ
. . .  1 day ago
ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਣੀ 'ਚ ਰੁੜ੍ਹੇ
. . .  1 day ago
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਭੀੜ ਵੱਲੋਂ ਹੱਤਿਆਵਾਂ 'ਤੇ ਬੋਲੇ ਰਾਜਨਾਥ - ਹਿੰਸਾ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
. . .  1 day ago
ਬ੍ਰਾਂਡਿਡ ਕੱਪੜੇ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕਾ, ਮਜ਼ਦੂਰ ਦੀ ਮੌਤ
. . .  1 day ago
ਬਠਿੰਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸੂਨ ਇਜਲਾਸ : ਸੰਸਦ ਭਵਨ 'ਚ ਕਾਂਗਰਸ ਸੰਸਦਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਪਲੀ ਵਿਖੇ ਰੱਖੀ ਗਈ ਪਹਿਲੀ ਚੋਣ ਰੈਲੀ- ਸੁਖਬੀਰ ਸਿੰਘ
. . .  1 day ago
ਬਾਬਾ ਬਜਿੰਦਰ ਸਿੰਘ ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ ਲੈ ਕੇ ਪਹੁੰਚੀ ਪੁਲਿਸ
. . .  1 day ago
ਡੂੰਘੀ ਖੱਡ 'ਚ ਡਿਗੀ ਬੱਸ, 10 ਲੋਕਾਂ ਦੀ ਮੌਤ
. . .  1 day ago
ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ
. . .  1 day ago
ਮੁੱਖ ਮੁਨਸ਼ੀ ਦੀ ਗੋਲੀ ਲੱਗਣ ਕਾਰਨ ਮੌਤ
. . .  1 day ago
ਕੇਰਲਾ 'ਚ ਸੜਕ ਹਾਦਸਾ- 5 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550
ਿਵਚਾਰ ਪ੍ਰਵਾਹ: ਕਿਸਾਨ ਰਾਸ਼ਟਰ ਦੀ ਆਤਮਾ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਿਆਂ ਹੀ ਭਾਰਤ ਦੀ ਭਲਾਈ ਹੋ ਸਕਦੀ ਹੈ। -ਲੋਕਮਾਨਿਆ ਤਿਲਕ
  •     Confirm Target Language  

ਜਗਰਾਓਂ

ਸਰਕਾਰ ਵਲੋਂ ਨਸ਼ਾ ਰੋਗੀਆਂ ਦੇ ਇਲਾਜ ਲਈ ਮਨੋਵਿਗਿਆਨਕ ਡਾਕਟਰ ਦੇ ਰਵੱਈਏ ਤੋਂ ਸੰਸਦ ਮੈਂਬਰ ਬਿੱਟੂ ਖਫ਼ਾ

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਨਸ਼ਿਆਂ ਦੀ ਗੰਭੀਰ ਚੁਣੌਤੀ ਵਾਲੇ ਦਿਨਾਂ 'ਚ ਆਲੋਚਨਾ ਅਤੇ ਚਰਚਾ ਦਾ ਸ਼ਿਕਾਰ ਪੰਜਾਬ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸ਼ਿਆਂ ਦੀ ਰੋਕਥਾਮ ਲਈ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਅਤੇ ਸਿਵਲ ਹਸਪਤਾਲ ਲੁਧਿਆਣਾ ਵਿਚ ਨਸ਼ੇ ਦੇ ਮਰੀਜ਼ਾਂ ਦੀ ਦੇਖਭਾਲ ਲਈ ਮਨੋਵਿਗਿਆਨਕ ਡਾਕਟਰਾਂ ਦਾ ਸਹਿਯੋਗ ਨਾ-ਪੱਖੀ ਹੋਣ ਕਰਕੇ ਜਿੱਥੇ ਨਸ਼ਾ ਰੋਗੀਆਂ ਨੂੰ ਸਾਈਕੈਟਰਿਕ ਵਲੋਂ ਇਲਾਜ ਦੀ ਥਾਂ ਸਰਕਾਰੀ ਹਸਪਤਾਲ 'ਚੋਂ ਭਜਾ ਦਿੱਤਾ ਜਾ ਰਿਹਾ, ਉੱਥੇ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲ ਲੁਧਿਆਣਾ ਵਿਚ ਡਾਕਟਰ ਵਿਵੇਕ ਦੇ ਗੈਰ-ਜ਼ਿੰਮੇਵਾਰ ਰਵੱਈਏ ਤੋਂ ਖਫ਼ਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਪੱਸ਼ਟ ਕੀਤਾ ਕਿ ਜਿੰਨਾ ਚਿਰ ਡਾ. ਵਿਵੇਕ ਵਰਗੇ ਮਨੋਵਿਗਿਆਨਕ ਡਾਕਟਰ ਅੱਗੇ ਹਨ, ਨਸ਼ੇ ਦੇ ਮਰੀਜ਼ਾਂ ਦਾ ਇਲਾਜ ਅਸੰਭਵ ਹੈ | ਨਸ਼ਾ ਪੀੜ੍ਹਤ ਅਤੇ ਨਸ਼ਾ ਲੈਣ ਦੌਰਾਨ ਸੂਈ-ਸਰਿੰਜ, ਚਮਚ ਦੀ ਸਾਂਝ ਕਰਕੇ ਸਿੱਧਵਾਂ ਬੇਟ ਨੇੜੇ ਸਤਲੁਜ ਦਰਿਆ ਕਿਨਾਰੇ ਪਿੰਡਾਂ 'ਚ ਨਸ਼ਾ ਰੋਗੀਆਂ ਦੇ ਐੱਚ. ਆਈ. ਵੀ. ਪਾਜ਼ਟਿਵ ਗਿਣਤੀ ਵਿਚ ਬੇਤਹਾਸ਼ਾ ਵਾਧੇ ਨੂੰ ਲੈ ਕੇ ਪਿਛਲੇ 5 ਦਿਨ ਤੋਂ ਸੰਸਦ ਮੈਂਬਰ ਬਿੱਟੂ ਵਲੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮੇਜਰ ਸਿੰਘ ਮੁੱਲਾਂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਸੀਨੀਅਰ ਮੀਤ ਪ੍ਰਧਾਨ ਸੁਖਪਾਲ ਸਿੰਘ ਸੈਂਪੀ, ਨਗਰ ਕੌਾਸਲ ਪ੍ਰਧਾਨ ਤੇਲੂ ਰਾਮ ਬਾਂਸਲ ਦੀ ਅਗਵਾਈ ਹੇਠ ਕਾਂਗਰਸ ਟੀਮ ਨੂੰ ਨਾਲ ਲੈ ਕੇ ਹਲਕਾ ਦਾਖਾ 'ਚ ਨਸ਼ਾ ਪੀੜ੍ਹਤ ਰੋਗੀਆਂ ਨੂੰ ਘਰਾਂ 'ਚੋਂ ਲਿਆ ਕੇ ਪਹਿਲਾਂ ਸਰਕਾਰੀ ਹਸਪਤਾਲ ਲੁਧਿਆਣਾ ਦਾਖਲ ਕਰਵਾਉਣ, ਉੱਥੋਂ ਦੇ ਡਾਕਟਰਾਂ ਵਲੋਂ ਨਸ਼ਾ ਰੋਗੀਆਂ ਨੂੰ ਦੌੜਾ ਦੇਣ ਤੋਂ ਬਾਅਦ ਦਰਜਨਾਂ ਨਸ਼ਾ ਪੀੜ੍ਹਤਾਂ ਨੂੰ ਮੰਡੀ ਮੁੱਲਾਂਪੁਰ-ਦਾਖਾ ਨੇੜੇ ਗੁਰੂ ਨਾਨਕ ਦੇਵ ਮਲਟੀਸਪੈਸ਼ਲਿਟੀ ਨਸ਼ਾ ਛੁਡਾਊ ਕੇਂਦਰ ਰਕਬਾ (ਲੁਧਿ:) ਵਿਖੇ ਦਾਖਲ ਕਰਵਾਉਣ ਅਤੇ ਹਸਪਤਾਲ ਮੁਖੀ ਡਾਕਟਰ ਤੇਜਿੰਦਰ ਸਿੰਘ ਵਲੋਂ ਨਸ਼ਾ ਮਰੀਜਾਂ ਨੂੰ ਏ. ਸੀ. ਵਾਰਡ ਵਿਚ ਰੱਖ ਕੇ ਪੂਰੇ ਮੁਫ਼ਤ ਇਲਾਜ ਦੀ ਜਾਮਨੀ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਿੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਕਿਸੇ ਵੱਡੀ ਕਾਰਵਾਈ ਤੋਂ ਪਹਿਲਾਂ ਨਸ਼ਾ ਰੋਗੀਆਂ ਦੇ ਇਲਾਜ ਲਈ ਪਾਬੰਦ ਹੈ | ਉਨ੍ਹਾਂ ਕਿਹਾ ਕਿ ਨਸ਼ਾ ਰੋਗੀਆਂ ਨੂੰ ਪਹਿਲਾਂ ਨਸ਼ੇ ਦੀ ਲਤ, ਫਿਰ ਸਾਂਝੀ ਸਰਿੰਜ ਸੂਈ ਕਰਕੇ ਏਡਜ਼, ਹੈਪੇਟਾਈਟਸ ਦੋਹਰੀ ਮਾਰ ਪੈ ਰਹੀ ਹੈ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਲੁਧਿਆਣਾ ਦੇ ਮਨੋਵਿਗਿਆਨਕ ਡਾ. ਵਿਵੇਕ ਵਲੋਂ ਗੈਰ-ਜਿੰਮੇਵਰਾਨਾ ਡਿਊਟੀ ਨੂੰ ਲੈ ਕੇ ਉਹ ਸਿਹਤ ਵਿਭਾਗ ਦੇ ਮੰਤਰੀ ਬ੍ਰਹਮ ਮੋਹਿੰਦਰਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਦੇ ਨਾਲ ਨਸ਼ਾ ਰੋਗੀਆਂ ਦੀ ਸਥਿਤੀ ਬਾਰੇ ਜਾਣੂੰ ਕਰਵਾਉਣਗੇ ਕਿ ਮਨੋਵਿਗਿਆਨਕ ਸਰਕਾਰੀ ਡਾਕਟਰਾਂ ਦੀ ਥੁੜ ਹੋਣ ਕਰਕੇ ਮਨੋਵਗਿਆਨੀ, ਵਿਜਿਟਰ ਡਾਕਟਰ, ਕਾਊਾਸਲਰ ਜੋ ਨਿੱਜੀ ਹਸਪਤਾਲ ਚਲਾ ਰਹੇ ਹਨ, ਦਾ ਸਹਾਰਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨਸ਼ੇ ਦੇ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ | ਸ. ਬਿੱਟੂ ਨੇ ਡਾ. ਤੇਜਿੰਦਰ ਸਿੰਘ ਦੁਆਰਾ ਸਰਕਾਰ ਸਾਹਮਣੇ ਔਖੀ ਘੜੀ ਸਹਿਯੋਗ ਦੀ ਸ਼ਲਾਘਾ ਕੀਤੀ | ਹਲਕਾ ਦਾਖਾ 'ਚ ਪਿੰਡ ਜਾਂਗਪੁਰ, ਮੰਡੀ ਮੁੱਲਾਂਪੁਰ ਦੇ ਕਈ ਵਾਰਡ ਅਤੇ ਸਲਮੇਪੁਰਾ ਟਿੱਬਾ ਬਸਤੀ, ਸਵੱਦੀ ਸਮੇਤ ਕਈ ਹੋਰ ਪਿੰਡਾਂ ਦੇ ਰਕਬਾ ਨਸ਼ਾ ਛੁਡਾਊ ਕੇਂਦਰ 'ਚ ਦਾਖਲ ਮਰੀਜਾਂ ਦੀ ਸਾਰ ਲੈਣ ਬਾਅਦ ਸੰਸਦ ਮੈਂਬਰ ਬਿੱਟੂ ਵਲੋਂ ਮਨੋਵਿਗਿਆਨਕ ਡਾਕਟਰਾਂ ਨਾਲ ਵੀ ਮੀਟਿੰਗ ਕੀਤੀ |

ਅੱਚਰਵਾਲ ਵਿਖੇ ਜੀ. ਓ. ਜੀ. ਦੀ ਹਲਕਾ ਪੱਧਰੀ ਮੀਟਿੰਗ

ਰਾਏਕੋਟ, 11 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਜੀ. ਓ. ਜੀ. ਵਿਧਾਨ ਸਭਾ ਹਲਕਾ ਰਾਏਕੋਟ ਪੱਧਰੀ ਮੀਟਿੰਗ ਪਿੰਡ ਅੱਚਰਵਾਲ ਵਿਖੇ ਸ਼ਹੀਦੀ ਯਾਦਗਾਰੀ ਹਾਲ ਵਿਖੇ ਸੂਬੇਦਾਰ ਜਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ¢ ਇਸ ਮੀਟਿੰਗ ਦੌਰਾਨ ਜ਼ਿਲ੍ਹਾ ਹੈੱਡ ਕਰਨਲ ਐੱਚ. ਐੱਸ. ...

ਪੂਰੀ ਖ਼ਬਰ »

ਭਾਕਿਯੂ ਕਾਦੀਆ ਵਲੋਂ ਮੋਦੀ ਦੀ ਆਮਦ 'ਤੇ ਕਾਲੀਆਂ ਝੰਡੀਆਂ ਨਾਲ ਰਾਏਕੋਟ ਵਿਖੇ ਰੋਸ ਪ੍ਰਦਰਸ਼ਨ

ਰਾਏਕੋਟ, 11 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਕੇਦਰ ਸਰਕਾਰ ਵਲੋਂ ਪਿਛਲੇ ਦਿਨੀਂ ਝੋਨੇ ਸਮੇਤ ਸਾਉਣੀ ਦੀਆਂ ਹੋਰ ਜਿਣਸਾਂ ਦੇ ਖ਼ਰੀਦ ਮੱੁਲਾਂ ਦੇ ਨਵੇਂ ਭਾਅ ਐਲਾਨੇ ਗਏ ਸਨ, ਜਿਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ (ਕਾਦੀਆ) ਨੇ ਮੱੁਢ ਤੋਂ ਨਕਾਰਿਆ | ਇਸ ਮੌਕੇ ਭਾਕਿਯੂ ...

ਪੂਰੀ ਖ਼ਬਰ »

ਵੱਖ-ਵੱਖ ਪੁਲਿਸ ਥਾਣਿਆਂ ਵਲੋਂ ਨਸ਼ੀਲੀਆਂ ਵਸਤੂਆਂ ਸਮੇਤ ਕਈ ਦੋਸ਼ੀ ਕਾਬੂ

ਜਗਰਾਉਂ, 11 ਜੁਲਾਈ (ਗੁਰਦੀਪ ਸਿੰਘ ਮਲਕ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ ਸੁਰਜੀਤ ਸਿੰਘ ਵਲੋਂ ਚਲਾਈ ਨਸ਼ਿਆਂ ਿਖ਼ਲਾਫ਼ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਵਲੋਂ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹੇ ਦੇ 47 ਨਸ਼ੇੜੀ ਨੌਜਵਾਨਾਂ ਦੇ ਇਲਾਜ ਲਈ ਅੱਗੇ ਆਏ ਸੰਸਦ ਮੈਂਬਰ ਬਿੱਟੂ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਅਕਾਲੀ ਸਰਕਾਰ ਦੇ ਸਮੇਂ ਪੰਜਾਬ 'ਚ ਨਸ਼ਿਆਂ ਵਿਰੁੱਧ ਇਕ ਬੋਰਡ ਗਠਤ ਕਰਨ ਦੀ ਮੰਗ ਉਠਾਉਣ ਵਾਲਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਹੁਣ ਆਪਣੀ ਸਰਕਾਰ ਦੇ ਸਮੇਂ 'ਚ ਨਸ਼ਿਆਂ ਵਿਰੁੱਧ ਉੱਠੀ ਲੋਕ ਮੁਹਿੰਮ 'ਚ ਸ਼ਾਮਿਲ ਹੁੰਦਿਆਂ ...

ਪੂਰੀ ਖ਼ਬਰ »

ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਮਾਣੂੰਕੇ ਨੂੰ ਪੁਲਿਸ ਮਾਮਲੇ 'ਚ ਉਲਝਾਉਣ ਦੀ ਤਿਆਰੀ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਵਿਰੋਧੀ ਧਿਰ ਦੀ ਉਪ ਨੇਤਾ ਤੇ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਸੱਤ੍ਹਾਧਾਰੀ ਧਿਰ ਵਲੋਂ ਪੁਲਿਸ ਮਾਮਲੇ 'ਚ ਉਲਝਾਉਣ ਦੀ ਤਿਆਰੀ ਹੋ ਰਹੀ ਹੈ | ਇਸ ਕਾਰਵਾਈ ਲਈ ਨਗਰ ਕੌਾਸਲ ਜਗਰਾਉਂ ਵਲੋਂ 12 ਜੁਲਾਈ ਨੂੰ ...

ਪੂਰੀ ਖ਼ਬਰ »

ਇੰਦਰਾ ਗਾਂਧੀ ਕੌਮੀ ਸੇਵਾ ਯੋਜਨਾ ਪੁਰਸਕਾਰ 2017-18 ਲਈ ਅਰਜ਼ੀਆਂ ਦੀ ਮੰਗ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਚੰਡੀਗੜ੍ਹ ਵਲੋਂ ਇੰਦਰਾ ਗਾਂਧੀ ਕੌਮੀ ਸੇਵਾ ਯੋਜਨਾ ਪੁਰਸਕਾਰ ਸਾਲ 2017-18 ਲਈ ਯੋਗ ਸੰਸਥਾਵਾਂ/ਉਮੀਦਵਾਰਾਂ ਤੋਂ ...

ਪੂਰੀ ਖ਼ਬਰ »

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪੰਚਾਇਤਾਂ ਭੰਗ

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਚਾਇਤੀ ਚੋਣਾਂ ਸਬੰਧੀ ਸਮਾਂਬੱਧ ਪੱਤਰ ਜਾਰੀ ਕਰਕੇ ਪੰਚਾਇਤਾਂ ਭੰਗ ਅਤੇ ਪ੍ਰਬੰਧਕ ਨਿਯੁਕਤ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ | ਗ੍ਰਾਮ ਪੰਚਾਇਤਾਂ ਦੀ ...

ਪੂਰੀ ਖ਼ਬਰ »

ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਦਾ ਤਬਾਦਲਾ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਪਿਛਲੇ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ 'ਚ ਵੱਡੀ ਪੱਧਰ 'ਤੇ ਹੋ ਰਹੀਆਂ ਬਦਲੀਆਂ ਦੀ ਮੁਹਿੰਮ ਤਹਿਤ ਸਰਕਾਰ ਵਲੋਂ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਬਦਲਣ ਦੀ ਅੱਜ ਦੇਰ ਸ਼ਾਮ ਜਾਰੀ ਹੋਈ ਸੂਚੀ 'ਚ ਪੁਲਿਸ ਜ਼ਿਲ੍ਹਾ ਲੁਧਿਆਣਾ ...

ਪੂਰੀ ਖ਼ਬਰ »

ਆਂਡਲੂ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ

ਰਾਏਕੋਟ, 11 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਪਿੰਡ ਆਂਡਲੂ ਦੇ ਨੌਜਵਾਨ ਦੀ ਟਰਾਂਟੋ (ਕੈਨੇਡਾ) ਵਿਖੇ ਮੌਤ ਹੋ ਜਾਣ ਨਾਲ ਰਾਏਕੋਟ ਇਲਾਕੇ ਭਰ 'ਚ ਸੋਗ ਦੀ ਲਹਿਰ ਪੈਦਾ ਹੋ ਗਈ ¢ ਦੱਸਣਯੋਗ ਹੈ ਕਿ ਅਕਾਲੀ ਦਲ ਦੇ ਆਗੂ ਦਲੀਪ ਸਿੰਘ ਦੀਪਾ ਆਂਡਲੂ ਦੇ ਭਤੀਜੇ ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਪੁਲਿਸ ਵਲੋਂ ਮੁਕੱਦਮਾ ਦਰਜ ਕਰਨ ਦੇ ਬਾਵਜੂਦ ਕਾਰ ਚਾਲਕ ਨਹੀਂ ਕੀਤਾ ਕਾਬੂ

ਰਾਏਕੋਟ, 11 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਪੁਲਿਸ ਵਲੋਂ ਐਕਸੀਡੈਂਟ ਕਰਕੇ ਨੌਜਵਾਨ ਨੂੰ ਜ਼ਖ਼ਮੀ ਕਰਨ ਵਾਲੇ ਚਾਲਕ ਅਤੇ ਗੱਡੀ ਨੂੰ ਕਾਬੂ ਕਰਕੇ ਅਗਲੀ ਕਰਵਾਈ ਕੀਤੀ ਜਾਵੇ | ਇਸ ਮੌਕੇ ਗੁਰਬਚਨ ਸਿੰਘ ਪੱੁਤਰ ਦਿਆਲ ਸਿੰਘ ਵਾਸੀ ਰਾਜੋਆਣਾ ਖੁਰਦ ਨੇ ਦੱਸਿਆ ਕਿ 20-21 ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਤੇ ਪੰਚਾਇਤ ਚੋਣਾਂ ਸਬੰਧੀ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਡਰਾਫ਼ਟ ਪ੍ਰਕਾਸ਼ਨਾ ਮੁਕੰਮਲ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਅਤੇ ਪੰਚਾਇਤ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਰਾਜ ਚੋਣ ਕਮਿਸ਼ਨ ...

ਪੂਰੀ ਖ਼ਬਰ »

ਗੁਰਮੀਤ ਸਿੰਘ ਨੇ ਬਤੌਰ ਡੀ. ਐੱਸ. ਪੀ. ਕਾਰਜਭਾਰ ਸੰਭਾਲਿਆ

ਰਾਏਕੋਟ, 11 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਸਬ-ਡਵੀਜ਼ਨ ਰਾਏਕੋਟ ਦਾ ਗੁਰਮੀਤ ਸਿੰਘ ਨੇ ਬਤੌਰ ਡੀ. ਐੱਸ. ਪੀ. ਵਜੋਂ ਕਾਰਜਭਾਰ ਸੰਭਾਲਿਆ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਗੁਰਮੀਤ ਸਿੰਘ ਨੇ ਆਖਿਆ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੁਲਿਸ ...

ਪੂਰੀ ਖ਼ਬਰ »

ਪੰਜਾਬ ਸਰਕਾਰ ਲੋਕਾਂ ਦੇ ਦੁਆਰ ਜਾ ਕੇ ਕਰ ਰਹੀ ਹੈ ਮਸਲੇ ਹੱਲ-ਦਾਖਾ

ਹਠੂਰ, 11 ਜੁਲਾਈ (ਜਸਵਿੰਦਰ ਸਿੰਘ ਛਿੰਦਾ)- ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੇ ਦੁਆਰ 'ਤੇ ਜਾ ਕੇ ਇਕੋ ਛੱਤ ਹੇਠ ਸਾਰੇ ਮਹਿਕਮਿਆਂ ਨੂੰ ਬੁਲਾ ਕੇ ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਥਾਂ-ਥਾਂ ਖੱਜਲ-ਖੁਆਰ ਨਾ ਹੋਣਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਵਿਖੇ ਵਿਸ਼ਵ ਆਬਾਦੀ ਦਿਵਸ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ

ਰਾਏਕੋਟ, 11 ਜੁਲਾਈ (ਬਲਵਿੰਦਰ ਸਿੰਘ ਲਿੱਤਰ)- ਸਿਵਲ ਹਸਪਾਤਲ ਰਾਏਕੋਟ ਵਿਖੇ ਐੱਸ. ਐੱਮ. ਓ. ਰਾਏਕੋਟ ਡਾ. ਪ੍ਰਵੇਸ਼ ਮਹਿਤਾ ਦੀ ਦੇਖ-ਰੇਖ ਹੇਠ ਵਿਸ਼ਵ ਆਬਾਦੀ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਡੀ. ਐੱਮ. ਸੀ. ਡਾ. ਬੇਅੰਤ ਕੌਰ ਨੇ ਵਿਸ਼ੇਸ਼ ਤੌਰ ...

ਪੂਰੀ ਖ਼ਬਰ »

ਜਤਿੰਦਰਾ ਗਰੀਨ ਫੀਲਡ ਸਕੂਲ ਵਿਖੇ ਵਣ-ਮਹਾਂਉਤਸਵ ਮਨਾਇਆ

ਗੁਰੂਸਰ ਸੁਧਾਰ, 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜਤਿੰਦਰਾ ਗਰੀਨਫੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਮਨਾਏ ਗਏ ਵਣ ਮਹਾਂਉਤਸਵ ਹਫ਼ਤੇ ਦੌਰਾਨ ਕੈਂਪਸ ਵਿਚ ਸੀਨੀਅਰ ਵਿਦਿਆਰਥੀਆਂ ਤੋਂ ਇਲਾਵਾ ਕਿੰਡਰਗਾਰਟਨ ਦੇ ਛੋਟੇ ਬੱਚਿਆਂ ਨੇ ਆਪਣੇ ਹੱਥੀਂ ਬੂਟੇ ...

ਪੂਰੀ ਖ਼ਬਰ »

ਐੱਸ. ਐੱਮ. ਓ. ਪੱਖੋਵਾਲ ਵਲੋਂ ਮੈਡੀਕਲ ਸਟੋਰ ਮਾਲਕਾਂ ਨਾਲ ਮੀਟਿੰਗ

ਪੱਖੋਵਾਲ/ਸਰਾਭਾ, 11 ਜੁਲਾਈ (ਕਿਰਨਜੀਤ ਕੌਰ ਗਰੇਵਾਲ)- ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਜੋ ਮੁਹਿੰਮ ਵਿੱਢੀ ਹੈ, ਉਸ ਨੂੰ ਮੈਡੀਕਲ ਸਟੋਰ ਮਾਲਕਾਂ ਦੇ ਸਹਿਯੋਗ ਨਾਲ ਨੇਪਰੇ ਚਾੜਿ੍ਹਆ ਜਾਵੇਗਾ ਤਾਂ ਜੋ ਸੂਬੇ 'ਚ ਫੈਲੇ ਨਸ਼ਿਆਂ ਦੇ ਕੋਹੜ ਨੂੰ ਖਤਮ ...

ਪੂਰੀ ਖ਼ਬਰ »

ਮੰਡਲ ਦਾਖਾ ਬਿਜਲੀ ਕਾਮਿਆਂ ਰਲ ਕੇ ਫ਼ਲਦਾਰ ਬਾਗ਼ ਲਗਾਇਆ

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਦੂਸ਼ਿਤ ਹੋ ਰਹੀ ਹਵਾ ਬਚਾਉਣ ਅਤੇ ਪਾਣੀ ਦੀ ਸ਼ੁੱਧਤਾ ਲਈ ਹਰਿਆਵਲ ਤਹਿਤ ਬਿਜਲੀ ਮੰਡਲ ਦਾਖਾ ਦੇ ਸਮੁੱਚੇ ਸਟਾਫ਼ ਵਲੋਂ ਬੂਟੇ ਲਗਾਉਣ ਲਈ ਬਿਜਲੀ ਕਾਮਿਆਂ ਤੋਂ ਹਜ਼ਾਰਾਂ ਰੁਪਏ ਇਕੱਤਰ ਕਰਕੇ ਮੰਡਲ ਦੀ ਹਦੂਦ ...

ਪੂਰੀ ਖ਼ਬਰ »

ਕੁਲ ਹਿੰਦ ਕਾਂਗਰਸ ਕਮੇਟੀ ਵਲੋਂ 'ਨਾਰੀ ਸ਼ਕਤੀ ਐਪ' ਲਾਂਚ

ਚੌਾਕੀਮਾਨ, 11 ਜੁਲਾਈ (ਤੇਜਿੰਦਰ ਸਿੰਘ ਚੱਢਾ)- ਕੁਲ ਹਿੰਦ ਕਾਂਗਰਸ ਕਮੇਟੀ ਵਲੋਂ ਔਰਤਾਂ ਨੂੰ ਪਾਰਟੀ ਨਾਲ ਜੋੜਨ ਦੇ ਮਕਸਦ ਨਾਲ ਸ਼ਰੂ ਕੀਤੀ 'ਨਾਰੀ ਸ਼ਕਤੀ ਐਪ' ਦਾ ਲਾਂਚ ਮਹਿਲਾ ਕਾਂਗਰਸ ਕਮੇਟੀ ਦੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਕੌਰ ਦੁੱਗਰੀ ਤੇ ਮਹਿਲਾ ...

ਪੂਰੀ ਖ਼ਬਰ »

ਆਈ ਹਰਿਆਵਲ ਯੋਜਨਾ ਨਾਲ ਲੋਕ ਜੁੜ ਰਹੇ ਨੇ-ਮੋਹਣ ਸਿੰਘ

ਜਗਰਾਉਂ, 11 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)- ਪੰਜਾਬ ਸਰਕਾਰ ਦੀ ਆਈ ਹਰਿਆਵਲ ਯੋਜਨਾ ਨਾਲ ਪੰਜਾਬ ਦੇ ਲੋਕ ਵੱਡੀ ਗਿਣਤੀ 'ਚ ਜੁੜ ਰਹੇ ਹਨ | ਜਨਤਾ ਦੇ ਉਤਸ਼ਾਹ ਨੂੰ ਦੇਖਦਿਆਂ ਇਸ ਯੋਜਨਾ ਤਹਿਤ 40 ਹਜ਼ਾਰ ਦੀ ਥਾਂ ਹੁਣ 60 ਹਜ਼ਾਰ ਬੂਟੇ ਮੁਫ਼ਤ ਵੰਡੇ ਜਾ ਰਹੇ ਹਨ | ਇਹ ...

ਪੂਰੀ ਖ਼ਬਰ »

ਬੜੂੰਦੀ ਸਕੂਲ 'ਚ ਬੱਚਿਆਂ ਲਈ ਖੇਡ ਪਾਰਕ ਬਣਾਇਆ

ਲੋਹਟਬੱਦੀ, 11 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਸਰਕਾਰੀ ਪ੍ਰਾਇਮਰੀ ਸਕੂਲ ਬੜੂੰਦੀ ਖੇਡ ਮੈਦਾਨ ਅੰਦਰ ਪ੍ਰਵਾਸੀ ਪੰਜਾਬੀ ਜਗਰੂਪ ਸਿੰਘ ਪੰਨੂ ਕੈਨੇਡਾ ਨਿਵਾਸੀ ਵਲੋਂ ਆਪਣੀ ਪਤਨੀ ਸੁਰਿੰਦਰ ਕੌਰ ਅਤੇ ਸਵਰਗੀ ਲੜਕੇ ਕਮਲਪ੍ਰੀਤ ਸਿੰਘ ਪੰਨੂ ਦੀ ਯਾਦ 'ਚ ਬੱਚਿਆਂ ...

ਪੂਰੀ ਖ਼ਬਰ »

ਆਜ਼ਾਦੀ ਦੇ 70 ਸਾਲ ਬਾਅਦ ਵੀ ਕਸਬਾ ਸਿੱਧਵਾਂ ਬੇਟ ਕਈ ਬੁਨਿਆਦੀ ਸਹੂਲਤਾਂ ਤੋਂ ਵਾਂਝਾ

ਸਿੱਧਵਾਂ ਬੇਟ, 11 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਆਜ਼ਾਦੀ ਦੇ 70 ਸਾਲ ਬੀਤ ਜਾਣ 'ਤੇ ਵੀ ਕਰੀਬ 15 ਹਜ਼ਾਰ ਦੀ ਆਬਾਦੀ ਵਾਲਾ ਅਤੇ ਇੱਕ ਸਬ-ਤਹਿਸੀਲ ਦਾ ਦਰਜਾ ਹਾਸਲ ਕਰ ਚੁੱਕਾ ਕਸਬਾ ਸਿੱਧਵਾਂ ਬੇਟ ਅਜੇ ਵੀ ਕਈ ਬੁਨਿਆਦੀ ਸਹੂਲਤਾਂ ਤੋਂ ਵਾਝਾਂ ਵਿਖਾਈ ਦੇ ਰਿਹਾ ਹੈ, ਜਿਸ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਓਵਰਆਲ 7.5 ਬੈਂਡ ਲਏ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਮੈਕਰੋ ਗਲੋਬਲ ਜਗਰਾਉਂ ਸੰਸਥਾ ਦੇ ਐੱਮ. ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਪਿਛਲੀ ਦਿਨੀਂ ਆਏ ਨਤੀਜਿਆਂ 'ਚ ਸੰਸਥਾ ਦੇ ਵਿਦਿਆਰਥੀ ਨੇ ਚੰਗੇ ਬੈਂਡ ਲੈ ਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਬਰਸਾਤਾਂ ਦੇ ਮੌਸਮ 'ਚ ਲੱਗਣ ਵਾਲੀਆਂ ਬਿਮਾਰੀਆਂ ਤੋਂ ਕੀਤਾ ਜਾਗਰੂਕ

ਜਗਰਾਉਂ, 11 ਜੁਲਾਈ (ਜੋਗਿੰਦਰ ਸਿੰਘ)- ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਐੱਮ. ਓ. ਡਾ. ਗੁਰਲਾਲ ਸਿੰਘ ਹਠੂਰ ਦੀਆਂ ਹਦਾਇਤਾਂ ਅਨੁਸਾਰ ਬਲਵੀਰ ਸਿੰਘ ਹੈਲਥ ਇੰਸਪੈਕਟਰ ਦੀ ਅਗਵਾਈ ਹੇਠ ਪਿੰਡ ਢੋਲਣ ਵਿਖੇ ਐਾਟੀ ਡੇਂਗੂ ਜਾਗਰੂਕਤਾ ਕੈਂਪ ...

ਪੂਰੀ ਖ਼ਬਰ »

ਮੁੱਲਾਂਪੁਰ ਇਲੀਟ ਇੰਟਰਨੈਸ਼ਨਲ ਅਕੈਡਮੀ ਦੇ ਸਾਹਨੇਵਾਲ

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਆਈਲੈਟਸ, ਨੈਨੀ ਅਤੇ ਕੁਕਿੰਗ ਕੋਰਸ ਲਈ ਨਾਮਵਰ ਇੰਸਟੀਚਿਊਟ ਇਲੀਟ ਇੰਟਰਨੈਸ਼ਨਲ ਅਕੈਡਮੀ ਮੰਡੀ ਮੁੱਲਾਂਪੁਰ-ਦਾਖਾ ਦੇ ਸਾਹਨੇਵਾਲ (ਲੁਧਿ:) ਸੈਂਟਰ ਵਿਚ ਵਿਦਿਆਰਥੀਆਂ ਲਈ ਕੈਨੇਡਾ, ਆਸਟ੍ਰੇਲੀਆ ਦੇ ਨਵੇਂ ...

ਪੂਰੀ ਖ਼ਬਰ »

ਜਗਦੀਪ ਸਿੰਘ ਪੰਨੂ ਬੜੂੰਦੀ ਪੁਲਿਸ ਕਪਤਾਨ ਬਣੇ

ਲੋਹਟਬੱਦੀ, 11 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਪੁਲਿਸ 'ਚ ਬਤੌਰ ਉੱਪ ਪੁਲਿਸ ਕਪਤਾਨ (ਡੀ.ਐੱਸ.ਪੀ.) ਵਜੋਂ ਸੇਵਾਵਾਂ ਨਿਭਾਅ ਰਹੇ ਪਿੰਡ ਬੜੂੰਦੀ ਨਾਲ ਸਬੰਧਿਤ ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰੀ ਜਗਦੀਪ ਸਿੰਘ ਪੰਨੂ ਪਦ-ਉੱਨਤ ਹੋ ਕੇ ਪੁਲਿਸ ਕਪਤਾਨ ...

ਪੂਰੀ ਖ਼ਬਰ »

ਹਰਕਮਲ ਕੌਰ ਨੇ ਉਪ ਕਪਤਾਨ ਵਜੋਂ ਅਹੁਦਾ ਸੰਭਾਲਿਆ

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਪੁਲਿਸ ਸਬ ਡਵੀਜਨ ਦਾਖਾ ਲਈ ਉਪ ਪੁਲਿਸ ਕਪਤਾਨ ਵਜੋਂ ਹਰਕਮਲ ਕੌਰ ਬਰਾੜ ਦੇ ਅਹੁਦਾ ਸੰਭਾਲਣ ਸਮੇਂ ਡੀ. ਐੱਸ. ਪੀ. ਦਾਖਾ ਦਫ਼ਤਰ ਪਹੁੰਚ ਕੇ ਯੂਥ ਕਾਂਗਰਸ ਦੇ ਹਲਕਾ ਦਾਖਾ ਪ੍ਰਧਾਨ ਰਮਨਦੀਪ ਸਿੰਘ ਰਿੱਕੀ ਚੌਹਾਨ ...

ਪੂਰੀ ਖ਼ਬਰ »

ਜੀ. ਟੀ. ਬੀ.-ਆਈ. ਐੱਮ. ਟੀ. ਦਾਖਾ ਦੀਆਂ 7 ਵਿਦਿਆਰਥਣਾਂ ਪੀ. ਟੀ. ਯੂ. ਦੀ ਮੈਰਿਟ ਸੂਚੀ 'ਚ

ਮੁੱਲਾਂਪੁਰ-ਦਾਖਾ, 11 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਟੈਕਨਾਲੌਜੀ ਦਾਖਾ (ਲੁਧਿ:) ਦੇ ਡਾਇਰੈਕਟਰ ਜਗਦੇਵ ਸਿੰਘ ਰਾਣਾ ਵਲੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਬੀ. ਸੀ. ਏ., ਐੱਮ. ਐੱਸ. ਸੀ. (ਆਈ.ਟੀ.) ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX