ਬਠਿੰਡਾ, 11 ਜੁਲਾਈ (ਅੰਮਿ੍ਤਪਾਲ ਸਿੰਘ)-ਅੱਜ ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਸਥਾਨਕ ਟੀਚਰਜ਼ ਹੋਮ ਵਿਖੇ ਇਕੱਠੇ ਹੋਣ ਉਪਰੰਤ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਅਧਿਆਪਕ ਅਤੇ ਵਿਦਿਆਰਥੀ ਮਾਰੂ ਨੀਤੀਆਂ ਿਖ਼ਲਾਫ਼ ਮੋਟਰ ਸਾਈਕਲ ਮਾਰਚ ਕੱਢਿਆ ਜੋ ਟੀਚਰਜ਼ ਹੋਮ ਤੋਂ ਸ਼ੁਰੂ ਹੋਕੇ ਹਨੂੰਮਾਨ ਚੌਕ, ਮਾਲ ਰੋਡ, ਹਸਪਤਾਲ ਬਾਜ਼ਾਰ, ਸਦਭਾਵਨਾ, ਸਿਰਕੀ ਬਾਜ਼ਾਰ, ਮੁਲਤਾਨੀਆ ਪੁਲ, ਦਾਣਾ ਮੰਡੀ, ਮਿੰਨੀ ਸਕੱਤਰੇਤ, ਕਚਹਿਰੀਆਂ, ਘੋੜੇ ਵਾਲਾ ਚੌਕ, ਬੀਬੀ ਵਾਲਾ ਰੋਡ ਤੋਂ ਖੇਡ ਸਟੇਡੀਅਮ ਹੁੰਦਾ ਹੋਇਆ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਪੁੱਜਿਆ ਜਿੱਥੇ ਮਾਰਚ 'ਚ ਸ਼ਾਮਿਲ ਪੁਰਸ਼ ਤੇ ਮਹਿਲਾ ਅਧਿਆਪਕਾਂ ਨੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸਾਂਝੇ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਰੇਸ਼ਮ ਸਿੰਘ, ਲਛਮਣ ਸਿੰਘ ਅਤੇ ਹਰਮੀਤ ਸਿੰਘ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਸਾਂਝੇ ਮੋਰਚੇ ਦੇ ਸੂਬਾ ਆਗੂਆਂ ਦੀ ਮੀਟਿੰਗ ਵਿਚ ਠੇਕੇਦਾਰੀ, ਸੁਸਾਇਟੀਆਂ ਅਤੇ 5178 ਅਧਿਆਪਕਾਂ ਦੇ ਸੇਵਾਵਾਂ ਰੈਗੂਲਰ ਕਰਨਾ, ਤਬਾਦਲਾ ਨੀਤੀ, ਤਰਕ ਸੰਗਤ ਨੀਤੀ ਅਤੇ ਡੀ.ਏ. ਦੀ ਰੋਕੀਆਂ ਕਿਸ਼ਤਾਂ ਵਰਗੀਆਂ ਮੰਗਾਂ ਨੂੰ ਜਾਇਜ਼ ਕਹਿ ਚੁੱਕੇ ਹਨ ਪ੍ਰੰਤੂ ਮੋਰਚੇ ਨਾਲ ਮੀਟਿੰਗ ਤੋਂ ਲਗਾਤਾਰ ਟਾਲਾ ਵਟਦੇ ਰਹੇ ਹਨ | ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਵਾਅਦਾ ਿਖ਼ਲਾਫ਼ੀ ਦੇ ਚਲਦਿਆਂ ਬਠਿੰਡਾ ਜ਼ਿਲ੍ਹੇ 'ਚੋਂ 14 ਜੁਲਾਈ ਨੂੰ ਵਹੀਕਲ ਮਾਰਚ ਵਿਚ 20 ਵਹੀਕਲ ਸ਼ਾਮਿਲ ਹੋਣਗੇ | ਆਗੂਆਂ ਨੇ ਕਿਹਾ ਕਿ ਬਠਿੰਡਾ ਦੇ ਅਧਿਆਪਕ 6 ਅਗਸਤ ਨੂੰ ਮੋਤੀ ਮਹਿਲ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਲਈ ਵੀ ਕਮਰਕੱਸੇ ਕਰੀ ਬੈਠੇ ਹਨ | ਮਾਰਚ 'ਚ ਮੋਰਚੇ ਦੇ ਜ਼ਿਲ੍ਹਾ ਕੋ-ਕਨਵੀਨਰ ਅਪਰਅਪਾਰ ਸਿੰਘ, ਪਿ੍ਤਪਾਲ ਸਿੰਘ, ਅਸ਼ਵਨੀ ਕੁਮਾਰ, ਸਰਬਜੀਤ ਸਿੰਘ, ਕਰਮਜੀਤ ਸਿੰਘ ਜਲਾਲ, ਵੀਰਪਾਲ ਕੌਰ ਸਿਧਾਣਾ, ਭੁਪਿੰਦਰ ਸਿੰਘ ਮਾਈਸਰਖਾਨਾ ਤੋਂ ਇਲਾਵਾ ਅਧਿਆਪਕ ਆਗੂ ਹਰਜੀਤ ਜੀਦਾ, ਜਗਸੀਰ ਸਹੋਤਾ, ਬਲਜਿੰਦਰ ਸਿੰਘ, ਮਨਜੀਤ ਸਿੰਘ ਬਾਜਕ, ਵਿਚਰਪ੍ਰੀਤ, ਦਲਜਿੰਦਰ ਕੌਰ, ਨਵਪ੍ਰੀਤ ਕੌਰ, ਲਖਵੀਰ ਕੌਰ, ਕੁਲਵਿੰਦਰ ਸਿੰਘ, ਮਨਸੁਖਜੀਤ ਸਿੰਘ, ਕਮਓਾਕਾਰ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਵੀ ਸ਼ਮੂਲੀਅਤ ਕੀਤੀ |
ਤਲਵੰਡੀ ਸਾਬੋ, 11 ਜੁਲਾਈ (ਰਣਜੀਤ ਸਿੰਘ ਰਾਜੂ)-ਸੂਬਾ ਕਮੇਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤਹਿਤ ਜਥੇਬੰਦੀ ਦੀ ਸਥਾਨਕ ਇਕਾਈ ਨੇ ਪਿੰਡ ਜੋਗੇਵਾਲਾ ਦੀ ਸੱਥ ਵਿਚ ਨਸ਼ਿਆਂ ਪ੍ਰਤੀ ਖਾਂਧੀ ਆਪਣੀ ਸਹੁੰ ਨੂੰ ਪੂਰਾ ਨਾ ਕਰ ਸਕਣ ਦੇ ਚੱਲਦਿਆਂ ਕੈਪਟਨ ...
ਸੰਗਤ ਮੰਡੀ, 11 ਜੁਲਾਈ (ਅੰਮਿ੍ਤਪਾਲ ਸ਼ਰਮਾ)- 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਪਿੰਡ ਘੁੱਦਾ ਦੇ ਬ੍ਰਦਰਜ਼ ਹੁੱਡ ਗਰੁੱਪ, ਗਰਾਮ ਪੰਚਾਇਤ ਅਤੇ ਵੈੱਲਫੇਅਰ ਕਲੱਬ ਦੇ ਨੌਜਵਾਨਾਂ ਵੱਲੋਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਘੁੱਦਾ ਸਮੇਤ ...
ਬਠਿੰਡਾ, 11 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵਲੋਂ ਨਸ਼ਿਆਂ ਖਿਲਾਫ਼ ਸਥਾਨਕ ਸ਼ਹਿਰ ਵਿਚ ਪੈਦਲ ਮਾਰਚ ਕੱਢਿਆ ਗਿਆ | ਇਹ ਮਾਰਚ ਸਥਾਨਕ ਫਾਇਰ ਬਿ੍ਗੇਡ ਚੌਕ ਤੋਂ ...
ਸੰਗਤ ਮੰਡੀ, 11 ਜੁਲਾਈ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਵਲੋਂ ਡੱਬਵਾਲੀ ਮੰਡੀ ਦੇ ਨਾਲ ਲੱਗਦੀ ਨਰ ਸਿੰਘ ਕਾਲੋਨੀ 'ਚੋਂ ਇਕ ਮਰਦ ਅਤੇ ਔਰਤ ਨੂੰ 2 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ...
ਬਠਿੰਡਾ, 11 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਪੀ. ਆਰ. ਟੀ. ਸੀ. ਦੇ ਸੀਨੀਅਰ ਸਿਟੀਜ਼ਨ ਪੈਨਸ਼ਨਰਾਂ ਤੇ ਵਿਧਵਾਵਾਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਬੀਤੇ 11 ਜੂਨ 2018 ਨੂੰ ਖੁਦ ਮੀਟਿੰਗ ਲਈ ਬੁਲਾਕੇ ਜੀ. ਐਮ. ਵਲੋਂ ਆਪਣੇ ਦਫ਼ਤਰ ਵਿਚੋਂ ਗਾਇਬ ਰਹਿਣ ਦੇ ਰੋਸ ...
ਬਠਿੰਡਾ ਛਾਉਣੀ, 11 ਜੁਲਾਈ (ਪਰਵਿੰਦਰ ਸਿੰਘ ਜੌੜਾ)-ਥਾਣਾ ਕੈਂਟ ਦੀ ਪੁਲਿਸ ਨੇ ਫ਼ੌਜੀ ਛਾਉਣੀ ਵਿਚੋਂ ਤਾਰ ਚੋਰੀ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਕੋਲੋਂ ਚੋਰੀ ਕੀਤੀ ਗਈ ਤਾਰ ਵੀ ਬਰਾਮਦ ਹੋ ਗਈ ਹੈ | ਕੈਂਟ ਪੁਲਿਸ ਨੂੰ ਫ਼ੌਜੀ ...
ਬਠਿੰਡਾ, 11 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)- ਡਿਊਟੀ ਸਮਾਂ 12 ਘੰਟਿਆਂ ਤੋਂ ਘਟਾ ਕੇ 8 ਘੰਟੇ ਕੀਤੇ ਜਾਣ, ਬਰਾਬਰ ਕੰਮ ਬਰਾਬਰ ਤਨਖ਼ਾਹ ਨਿਯਮ ਲਾਗੂ ਕਰਨ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ 108 ਐਾਬੂਲੈਂਸ ਸੇਵਾਵਾਂ ਦੇਣ ਵਾਲੇ ਵਰਕਰਾਂ ਵਲੋਂ ਸਮੁੱਚੇ ਪੰਜਾਬ ਅੰਦਰ 12 ...
ਤਲਵੰਡੀ ਸਾਬੋ, 11 ਜੁਲਾਈ (ਰਣਜੀਤ ਸਿੰਘ ਰਾਜੂ)- ਚਿੱਟੇ ਦੀ ਸੂਬੇ ਵਿਚ ਆਈ ਹਨ੍ਹੇਰੀ ਕਾਰਨ ਵੱਡੀ ਗਿਣਤੀ ਨੌਜਵਾਨਾਂ ਦੇ ਇਸ ਨਾ ਮੁਰਾਦ ਨਸ਼ੇ ਦੀ ਭੇਟ ਚੜ ਜਾਣ ਉਪਰੰਤ ਵੱਖ-ਵੱਖ ਿਖ਼ੱਤਿਆਂ ਵਿਚ ਮੈਡੀਕਲ ਸਟੋਰਾਂ ਤੋਂ ਸਰਿੰਜਾਂ ਦੀ ਵਿੱਕਰੀ ਘਟਾਉਣ ਦੇ ਮਕਸਦ ਨਾਲ ਪਾਏ ...
ਮੌੜ ਮੰਡੀ, 11 ਜੁਲਾਈ (ਲਖਵਿੰਦਰ ਸਿੰਘ ਮੌੜ)-ਅੱਜ ਸ਼ਾਮ ਕਰੀਬ ਸੱਤ ਵਜੇ ਸਥਾਨਕ ਰੇਲਵੇ ਲਾਈਨਾਂ ਕੋਲ ਮਿਲੇ ਬੇਹੋਸ਼ ਨੌਜਵਾਨ ਦੀ ਨਸ਼ਾ ਤਸਕਰਾਂ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਵੀ ਸਿੰਘ ...
ਸੀਂਗੋ ਮੰਡੀ, 11 ਜੁਲਾਈ (ਲੱਕਵਿੰਦਰ ਸ਼ਰਮਾ)-ਇਲਾਕੇ ਅੰਦਰ ਚਿੱਟੇ ਦੀ ਵਰਤੋਂ ਨਾਲ ਹੋਈ ਦੋ ਨੌਜਵਾਨਾਂ ਦੀ ਮੌਤ ਪਿੱਛੋਂ ਪੁਲਿਸ ਪ੍ਰਸ਼ਾਸਨ ਵਲੋਂ ਨਸ਼ੇ ਨਾਲ ਹਰ ਤਰ੍ਹਾਂ ਦੀ ਗਤੀਵਿਧੀ ਰੋਕਣ, ਨਸ਼ੇ ਨਾਲ ਸਬੰਧਿਤ ਦੋਸ਼ੀਆਂ ਨੂੰ ਕਾਬੂ ਕਰਨ 'ਤੇ ਪੰਜਾਬ ਸਰਕਾਰ ਵਲੋਂ ...
ਨਥਾਣਾ, 11 ਜੁਲਾਈ (ਗੁਰਦਰਸ਼ਨ ਲੁੱਧੜ)-ਬਲਾਕ ਪੰਚਾਇਤ ਦਫ਼ਤਰ ਨਥਾਣਾ ਵਿਖੇ ਪੰਚਾਇਤ ਸੰਮਤੀ ਦੀ ਹੋਈ ਮੀਟਿੰਗ ਦੌਰਾਨ ਇਸ ਦੇ ਮੈਂਬਰਾਂ ਨੂੰ ਚੇਅਰਮੈਨ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਦੌਰਾਨ ਸੰਮਤੀ ਦੇ ਚੇਅਰਮੈਨ ਹਰਮੀਤ ਸਿੰਘ ਬਾਹੀਆ ਨੇ ...
ਭੁੱਚੋ ਮੰਡੀ, 11 ਜੁਲਾਈ (ਬਿੱਕਰ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਪੱਧਰੀ ਬੈਠਕ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਵਿਚ ਚੱਕ ਫ਼ਤਿਹ ਸਿੰਘ ਵਾਲਾ ਵਿਖੇ ਹੋਈ | ਜਿਸ ਵਿਚ ਬਲਾਕਾਂ ਦੇ ਅਹੁਦੇਦਾਰਾਂ ਅਤੇ ...
ਮਹਿਰਾਜ, 11 ਜੁਲਾਈ(ਸੁਖਪਾਲ ਮਹਿਰਾਜ)-ਨਾਨਕਸ਼ਾਹੀ ਕਲੰਡਰ ਨੂੰ ਲੈ ਕੇ ਕਸਬਾ ਮਹਿਰਾਜ ਵਿਖੇ ਪੱਤੀ ਕਾਲਾ 'ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਬੈਠਕ ਪ੍ਰਧਾਨ ਘੁੱਦਰ ਸਿੰਘ ਮਹਿਰਾਜ ਦੀ ਅਗਵਾਈ ਹੇਠ ਕੀਤੀ ਗਈ | ਜਿਸ ਵਿਚ ...
ਬਠਿੰਡਾ, 11 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਆਲ ਇੰਡੀਆ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਅੱਜ ਸਥਾਨਕ ਟੀਚਰਜ਼ ਹੋਮ ਬਠਿੰਡਾ ਵਿਖੇ ਜਥੇਬੰਦੀ ਦੀ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ...
ਬਠਿੰਡਾ, 11 ਜੁਲਾਈ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਥਾਣਾ ਥਰਮਲ ਦੇ ਸਾਂਝ ਕੇਂਦਰ ਵਲੋਂ ਅੱਜ ਪਿੰਡ ਗਿੱਲ ਪੱਤੀ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੀਤੀ ਗਈ | ਜ਼ਿਲ੍ਹਾ ਸਾਂਝ ਕਮੇਟੀ ਮੈਂਬਰ ਐਡਵੋਕੇਟ ਰਣਬੀਰ ਸਿੰਘ ਬਰਾੜ ਅਤੇ ਥਾਣਾ ਥਰਮਲ ਸਾਂਝ ...
ਤਲਵੰਡੀ ਸਾਬੋ, 11 ਜੁਲਾਈ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖਤ-ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਆਰੰਭੀ ਗਈ ਗੁਰਮਤਿ ਪ੍ਰਚਾਰ ਲਹਿਰ ...
ਕੋਟਫੱਤਾ, 11 ਜੁਲਾਈ (ਰਣਜੀਤ ਸਿੰਘ ਬੁੱਟਰ)-ਬਹੁਜਨ ਮੁਕਤੀ ਪਾਰਟੀ ਨੇ ਬਠਿੰਡਾ ਜ਼ਿਲ੍ਹੇ ਦੇ ਸੱਭਿਆਚਾਰਕ ਵਿੰਗ ਦੇ ਅਹੱੁਦੇਦਾਰਾਂ ਦਾ ਐਲਾਨ ਕੀਤਾ | ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਜਗਸੀਰ ਸਿੰਘ ਮਰ੍ਹਾੜ ਫੂਸ ਮੰਡੀ ਨੇ ਦੱਸਿਆ ਕਿ ਪਾਰਟੀ ਦੇ ਸੂਬਾ ...
ਭੁੱਚੋ ਮੰਡੀ, 11 ਜੁਲਾਈ (ਬਿੱਕਰ ਸਿੰਘ ਸਿੱਧੂ)-ਰੂਲਰ ਏਰੀਆ ਕੈਮਿਸਟ ਯੂਨੀਅਨ ਬਲਾਕ ਭੁੱਚੋ ਦੀ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਭਲੇਰੀਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਨਸ਼ਿਆਂ ਿਖ਼ਲਾਫ਼ ਚੱਲ ਰਹੀ ਮੁਹਿੰਮ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ | ਨਸ਼ਿਆਂ ...
ਤਲਵੰਡੀ ਸਾਬੋ, 11 ਜੁਲਾਈ (ਰਵਜੋਤ ਸਿੰਘ ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤਲਵੰਡੀ ਸਾਬੋ ਵਿਖੇ ਸਥਿੱਤ ਰਿਜ਼ਨਲ ਸੈਂਟਰ ਵਿਖੇ ਐਮ. ਬੀ. ਏ. (ਐਗਰੀਬਿਨਜ਼ਸ) ਕੋਰਸ ਦੀ ਸ਼ੁਰੂਆਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਐੱਸ. ਬਤਰਾ ਡੀਨ ਅਕਾਦਮਿਕ ...
ਭਗਤਾ ਭਾਈਕਾ, 11 ਜੁਲਾਈ (ਸੁਖਪਾਲ ਸਿੰਘ ਸੋਨੀ)-ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਅਤੇ ਭਾਈ ਬਹਿਲੋਂ ਚੌਾਕ ਦੀ ਸੰੁਦਰਤਾ ਵਧਾਉਣ ਲਈ ਕੌਾਸਲਰ ਅਜਾਇਬ ਸਿੰਘ ਦੀ ਅਗਵਾਈ ਹੇਠ ਸਥਾਨਕ ਚੌਾਕ ਅੰਦਰ ਬੂਟੇ ਲਗਾਏ ਗਏ, ਬੂਟੇ ਲਗਾਉਣ ਦੀ ਰਸਮ ਸਥਾਨਕ ਪੁਲਿਸ ਸਟੇਸ਼ਨ ਦੇ ਐਸ. ...
ਗੋਨਿਆਣਾ, 11 ਜੁਲਾਈ (ਲਛਮਣ ਦਾਸ ਗਰਗ)- ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਡਰੀਮ ਪ੍ਰੋਜੈਕਟ 'ਪੜੋ੍ਹ ਪੰਜਾਬ ਪੜਾਓ ਪੰਜਾਬ' ਤਹਿਤ ਪਿਛਲੇ ਸਾਲ ਦੇ ਸਾਲਾਨਾ ਨਤੀਜਿਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਪ੍ਰਸ਼ੰਸਾ ਪੱਤਰ ...
ਰਾਮਾਂ ਮੰਡੀ, 11 ਜੁਲਾਈ (ਤਰਸੇਮ ਸਿੰਗਲਾ)-ਬੀਤੇ ਦਿਨ ਸੜਕ ਹਾਦਸੇ 'ਚ ਇਕ ਮਹਿਲਾ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਫ਼ਾਜ਼ਿਲਕਾ ਨੇ ਰਾਮਾਂ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਆਪਣੇ ਸਹੁਰੇ ...
ਭਾਈਰੂਪਾ, 11 ਜੁਲਾਈ (ਵਰਿੰਦਰ ਲੱਕੀ)-ਥਾਣਾ ਫੂਲ ਦੇ ਸਾਂਝ ਕੇਂਦਰ ਵਲੋਂ ਨੇੜਲੇ ਪਿੰਡ ਸੇਲਬਰਾਹ ਵਿਖੇ ਲੋਕਾਂ ਨੂੰ ਨਸ਼ੇ, ਟ੍ਰੈਫਿਕ ਨਿਯਮਾਂ ਤੇ ਲੜਕੀਆਂ ਲਈ ਸ਼ੁਰੂ ਕੀਤੀ ਸ਼ਕਤੀ ਐਪ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ, ਜਿਸ 'ਚ ਥਾਣਾ ਫੂਲ ਦੇ ਮੁੱਖ ਅਫਸਰ ...
ਭਾਈਰੂਪਾ, 11 ਜੁਲਾਈ (ਵਰਿੰਦਰ ਲੱਕੀ)-ਸਰਕਾਰੀ ਪ੍ਰਾਇਮਰੀ ਹੈਲਥ ਸੈਂਟਰ ਭਾਈਰੂਪਾ ਵਲੋਂ ਡੇਂਗੂ ਜਾਗਰੂਕਤਾ ਕੈਂਪ ਤੇ ਦਸਤ ਰੋਕੂ ਪੰਦਰਵਾੜਾ ਮਨਾਇਆ ਗਿਆ ਜਿਸ 'ਚ ਸਿਹਤ ਇਸਪੈਕਟਰ ਰਾਮ ਗੋਪਾਲ ਜੇਠੀ ਨੇ ਲੋਕਾਂ ਨੂੰ ਡੇਂਗੂ ਦੇ ਲੱਛਣ ਤੇ ਬਚਾਅ ਸਬੰਧੀ ਵਿਸਥਾਰਪੂਰਵਕ ...
ਸੀਂਗੋ ਮੰਡੀ, 11 ਜੁਲਾਈ (ਪਿ੍ੰਸ ਸੌਰਭ ਗਰਗ)- ਤੰਦਰੁਸਤ ਮਿਸ਼ਨ ਪੰਜਾਬ ਤਹਿਤ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਿੰਡ ਲਹਿਰੀ ਵਿਖੇ ਪੌਦੇ ਲਗਾਏ ਗਏ | ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਆਲੇ ਦੁਆਲੇ ਦੀ ਸਾਫ-ਸਫਾਈ ਕੀਤੀ ਗਈ ਅਤੇ ਕਈ ਤਰ੍ਹਾਂ ਦੇ ਬੂਟੇ ਲਗਾਏ ਗਏ | ...
ਤਲਵੰਡੀ ਸਾਬੋ, 11 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬ ਵਿਚ ਸਿਹਤ ਸਹੂਲਤਾਂ ਲਈ ਚੱਲ ਰਹੀ ਡਾਇਲ 108 ਐਾਬੂਲੈਂਸ ਸੇਵਾ ਦੇ ਮੁਲਾਜ਼ਮਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ 12 ਘੰਟੇ ਦੀ ਮੁਕੰਮਲ ਹੜ੍ਹਤਾਲ ਕੀਤੀ ਗਈ | ਜਿਸ ਨਾਲ ਜਿਥੇ ਤਲਵੰਡੀ ਸਾਬੋ ਇਲਾਕੇ ਵਿਚ ...
ਬਠਿੰਡਾ, 11 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਮਰੀਕਾ ਵਿਚ ਹੋਣ ਵਾਲੇ ਕਬੱਡੀ ਮੈਚਾਂ 'ਚ ਹਿੱਸਾ ਲੈਣ ਲਈ ਰਾਸ਼ਟਰੀ ਕਬੱਡੀ ਕੋਚ ਮਦਨ ਲਾਲ ਡਡਵਿੰਡੀ ਸਮੇਤ ਭਾਰਤੀ ਕਬੱਡੀ ਟੀਮ ਅਮਰੀਕਾ ਪੁੱਜ ਗਏ ਹਨ ਜਿਥੇ ਉਨ੍ਹਾਂ ਦੀ ਅਗਵਾਈ ਵਿਚ ਭਾਰਤੀ ਦੀ 10 ਮੈਂਬਰੀ ਕਬੱਡੀ ...
ਬਠਿੰਡਾ, 11 ਜੁਲਾਈ (ਭਰਪੂਰ ਸਿੰਘ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਏ ਪੰਜ ਪਿਆਰੇ ਸਾਹਿਬਾਨਾਂ ਨੇ ਪਿੰਡ ਜੰਡੀਆਂ ਹਲਕਾ ਬੱਲੂਆਣਾ ਵਿਖੇ ਅੰਮਿ੍ਤ ਦਾ ਬਾਟਾ ਤਿਆਰ ਕੀਤਾ | ਅੱਜ ਪਿੰਡ ਜੰਡੀਆਂ ਦੀ ਸੰਗਤ ਨੇ ਵੱਡੀ ਗਿਣਤੀ ਵਿਚ ਅੰਮਿ੍ਤ ਛੱਕਕੇ ਗੁਰੂ ...
ਬਠਿੰਡਾ, 11 ਜੁਲਾਈ (ਕੰਵਲਜੀਤ ਸਿੰਘ ਸਿੱਧੂ)- ਬਾਬਾ ਫ਼ਰੀਦ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਬਠਿੰਡਾ ਦੇ 160 ਤੋਂ ਵਧੇਰੇ ਵਿਦਿਆਰਥੀਆਂ ਨੇ ਆਪਣਾ ਨਾਂ ਇਸ 'ਸਵੱਛ ਭਾਰਤ ਸਮਰ ਇੰਟਰਨਸ਼ਿਪ' ਲਈ ਦਰਜ ਕਰਵਾਇਆ ਹੈ | ਹਰੇਕ ਵਿਦਿਆਰਥੀ ਨੇ ਆਪਣੇ ਸਾਰਥਿਕ ਯਤਨਾਾ ...
ਬਠਿੰਡਾ, 11 ਜੁਲਾਈ (ਕੰਵਲਜੀਤ ਸਿੰਘ ਸਿੱਧੂ)-ਸਿਹਤ ਵਿਭਾਗ ਬਠਿੰਡਾ ਵਲੋਂ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦੀ ਯੋਗ ਅਗਵਾਈ ਹੇਠ ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਬਠਿੰਡਾ ਵਿਖੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ...
ਭੁੱਚੋ ਮੰਡੀ, 11 ਜੁਲਾਈ (ਬਿੱਕਰ ਸਿੰਘ ਸਿੱਧੂ)- ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਪਿੰਡ ਕਮੇਟੀ ਦੇ ਪ੍ਰਧਾਨ ਤੁੱਲਾ ਸਿੰਘ ਦੀ ਅਗਵਾਈ ਵਿਚ ਨਸ਼ਿਆਂ ਦੇ ਿਖ਼ਲਾਫ਼ ਪਿੰਡ ਭੁੱਚੋ ਖ਼ੁਰਦ ਦੇ ਸਮੂਹ ਲੋਕਾਂ ਦੇ ਸਹਿਯੋਗ ਨਾਲ ਰੋਸ ਰੈਲੀ ਕੀਤੀ ਗਈ ਜਿਸ ਵਿਚ ...
ਬਠਿੰਡਾ ਛਾਉਣੀ, 11 ਜੁਲਾਈ (ਪਰਵਿੰਦਰ ਸਿੰਘ ਜੌੜਾ)-ਭੁੱਚੋ ਖ਼ੁਰਦ ਵਾਸੀਆਂ ਨੇ ਸ਼ਰਾਬ ਤਸਕਰਾਂ ਅਤੇ ਲੱਤਾਂ ਤੋੜਨ ਦੀਆਂ ਧਮਕੀਆਂ ਦੇਣ ਵਾਲੇ ਨਜਾਇਜ਼ ਸ਼ਰਾਬ ਕਾਰੋਬਾਰੀਆਂ ਿਖ਼ਲਾਫ਼ ਢਿੱਲ ਵਰਤਣ ਦਾ ਦੋਸ਼ ਲਾਉਂਦਿਆਂ ਥਾਣਾ ਕੈਂਟ ਅੱਗੇ 15 ਜੁਲਾਈ ਨੂੰ ਧਰਨਾ ਲਾਉਣ ...
ਬਠਿੰਡਾ, 11 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਰ.ਬੀ.ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਦੀ ਐਨ.ਸੀ.ਸੀ.ਸ਼ਾਖਾ ਦੁਆਰਾ 'ਰੁੱਖ ਲਗਾਉ-ਰੁੱਖ ਬਚਾਓ' ਰੈਲੀ ਕੱਢੀ ਗਈ | ਰੈਲੀ 'ਚ ਸਕੂਲ ਦੇ 100 ਵਿਦਿਆਰਥੀਆਂ ਅਤੇ 10 ਅਧਿਆਪਕਾਂ ਨੇ ਭਾਗ ਲਿਆ | ਪਿ੍ੰਸੀਪਲ ...
ਸੀਂਗੋ ਮੰਡੀ, 11 ਜੁਲਾਈ (ਲੱਕਵਿੰਦਰ ਸ਼ਰਮਾ)- ਪਿੰਡ ਨਥੇਹਾ ਦੀ ਐਮ.ਐਸ.ਸੀ. ਕਮਸਿਟਰੀ 'ਚ ਟਾਪ ਕਰਨ ਵਾਲੀ ਲੜਕੀ ਨੂੰ ਨਕਦ ਰਾਸੀ ਦੇ ਕੇ ਸਨਮਾਨਿਤ ਕਰਕੇ ਲੜਕੀਆਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ | ਜਾਣਕਾਰੀ ਅਨੁਸਾਰ ਸਰਪੰਚ ਕੁਲਵੰਤ ਸਿੰਘ ਦੀ ਭਤੀਜੀ ...
ਭੁੱਚੋ ਮੰਡੀ, 11 ਜੁਲਾਈ (ਬਿੱਕਰ ਸਿੰਘ ਸਿੱਧੂ)- ਭੁੱਚੋ ਮੰਡੀ-ਬਠਿੰਡਾ ਮੁੱਖ ਸੜਕ ਤੇ ਸਥਿਤ ਗਰੇਟਰ ਟਾਊਨ ਸਿੱਪ ਕਾਲੋਨੀ ਵਿਚ ਸਹੂਲਤਾਂ ਦੀ ਘਾਟ ਸਬੰਧੀ ਕਾਲੋਨੀ ਵਿਚ ਪਲਾਟ ਲੈਣ ਵਾਲੇ ਲੋਕਾਂ ਦੀ ਇਕ ਬੈਠਕ ਹਰਦੀਪ ਸਿੰਘ ਦੀ ਅਗਵਾਈ ਵਿਚ ਹੋਈ | ਪੰਜ ਸਾਲ ਬੀਤ ਜਾਣ ਦੇ ...
ਤਲਵੰਡੀ ਸਾਬੋ, 11 ਜੁਲਾਈ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਜਨਲ ਸੈਂਅਰ ਤਲਵੰਡੀ ਸਾਬੋ ਵਿਖੇ ਡਾ.ਜੀ.ਐਸ ਬਤਰਾ, ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ | ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ...
ਭੁੱਚੋ ਮੰਡੀ, 11 ਜੁਲਾਈ (ਬਲਵਿੰਦਰ ਸਿੰਘ ਸੇਠੀ)-ਸਥਾਨਕ ਸ਼ਾਂਤੀ ਹਾਲ ਵਿਚ ਪੰਜਾਬ ਫਰਟੀਲਾਈਜ਼ਰ ਪੈਸਟੀਸਾਈਡ ਅਤੇ ਸੀਡ ਐਸੋਸੀਏਸ਼ਨ, ਭੁੱਚੋ ਮੰਡੀ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ ਬਠਿੰਡਾ ਵਲੋਂ ''ਇਕ ਰੁੱਖ ਸੋ ਸੁੱਖ'' ਮੁਹਿੰਮ ਤਹਿਤ ਵੱਧ ਤੋਂ ਵੱਧ ਪੌਦੇ ...
ਭੁੱਚੋ ਮੰਡੀ, 11 ਜੁਲਾਈ (ਬਿੱਕਰ ਸਿੰਘ ਸਿੱਧੂ)-ਸਰਕਾਰੀ ਪ੍ਰਾਇਮਰੀ ਸਕੂਲ ਭੁੱਚੋ ਖੁਰਦ ਵਿਖੇ ਹਮੀਰ ਕੌਰ ਅਤੇ ਗੋਰਾ ਸਿੰਘ ਵਲੋਂ ਆਪਣੇ ਬੇਟੇ ਹਰਦੀਪ ਸਿੰਘ ਦੀ ਯਾਦ ਵਿਚ ਬੱਚਿਆਂ ਨੂੰ ਪੀਣ ਲਈ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਰ. ਓ. ਸਿਸਟਮ ਅਤੇ ਵਾਟਰ ...
ਰਾਮਾਂ ਮੰਡੀ, 11 ਜੁਲਾਈ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਫੁੱਲੋਖਾਰੀ ਵਿਖੇ ਸਥਿਤ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੇ ਐਲ.ਪੀ.ਜੀ ਗੈਸ ਬਾਟਿਲੰਗ ਪਲਾਂਟ ਅਤੇ ਟਰਮੀਨਲ ਵਿਖੇ ਸਹਾਇਕ ਡਾਇਰੈਕਟਰ ਫੈਕਟਰੀ ਸਾਹਿਲ ਗੋਇਲ ਦੀ ਵਿਸ਼ੇਸ਼ ਅਗਵਾਈ ...
ਰਾਮਾਂ ਮੰਡੀ, 11 ਜੁਲਾਈ (ਅਮਰਜੀਤ ਸਿੰਘ ਲਹਿਰੀ)- ਸਥਾਨਕ ਬੰਗੀ ਰੋਡ 'ਤੇ ਸਥਿਤ ਆਰ.ਐਮ.ਐਮ.ਡੀ.ਏ.ਵੀ ਪਬਲਿਕ ਸਕੂਲ ਵਿਚ ਐੈਨ.ਸੀ.ਸੀ (ਨੇਵਲ) ਦੇ ਅਧਿਕਾਰੀਆਂ ਨੇ ਸਾਲ 2018-20 ਲਈ ਕੈਡਿਟਾਂ ਦੀ ਚੋਣ ਕੀਤੀ | ਇਸ ਦੌਰਾਨ 3 ਪੰਜਾਬ ਨੇਵਲ ਯੂਨਿਟ ਬਠਿੰਡਾ ਵਲੋਂ ਅੱਠਵੀਂ ਅਤੇ ਨੌਵੀਂ ...
ਰਾਮਪੁਰਾ ਫੂਲ 11 ਜੁਲਾਈ (ਗੁਰਮੇਲ ਸਿੰਘ ਵਿਰਦੀ)-ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐਜ਼ੂਕੇਸ਼ਨ ਵਿਭਾਗ ਦੇ ਬੈਚਲਰ ਆਫ਼ ਐਜੂਕੇਸ਼ਨ (ਬੀ. ਐੱਡ) ਪਹਿਲਾ ਸਮੈਸਟਰ ਦੇ ਨਤੀਜਿਆਂ ਵਿਚ ਵਿਦਿਆਰਥਣਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ | ਐਜ਼ੂਕੇਸ਼ਨ ਵਿਭਾਗ ਦੇ ...
ਭੀਖੀ, 11 ਜੁਲਾਈ (ਪ. ਪ.)- ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ ਬਲਾਕ ਭੀਖੀ ਦੀ ਇਕੱਤਰਤਾ ਸ਼ਿਵ ਮੰਦਰ ਭੀਖੀ ਵਿਖੇ ਪ੍ਰਧਾਨ ਚਰਨਜੀਤ ਸਿੰਘ ਧਲੇਵਾਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਬੁਲਾਰਿਆਂ ਨੇ ਸਰਕਾਰ ਤੋਂ ਪੈਨਸ਼ਨਰਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX