ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਾਸੀ ਅੱਜ ਜਿੱਥੇ ਸੜਕਾਂ ਦੀ ਮਾੜੀ ਹਾਲਤ, ਗੰਦੇ ਪਾਣੀ ਦੀ ਨਿਕਾਸੀ, ਪਾਰਕਿੰਗ ਨਾ ਹੋਣ ਕਾਰਨ ਟਰੈਫ਼ਿਕ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਉੱਥੇ ਪਿਛਲੇ ਕੁਝ ਸਮੇਂ ਤੋਂ ਸ਼ਹਿਰ ਦੇ ਕੁਝ ਖੇਤਰਾਂ ਵਿਚ ਸੀਵਰੇਜ ਓਵਰਫ਼ਲੋਅ ਦੀ ਮੁਸ਼ਕਿਲ ਨਾਲ ਵੀ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਦੱਸਣਯੋਗ ਹੈ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਸਮੇਂ ਅਤੇ ਹੁਣ ਪਿਛਲੇ ਸਵਾ ਸਾਲ ਤੋਂ ਮੌਜੂਦਾ ਕਾਂਗਰਸ ਸਰਕਾਰ ਦੇ ਆਗੂ ਸ਼ਹਿਰ ਬਰਨਾਲਾ ਦੇ ਵਿਕਾਸ ਦੀਆਂ ਦੁਹਾਈਆਂ ਦਿੰਦੇ ਅਤੇ ਇਸ ਨੂੰ ਨੰਬਰ ਇੱਕ ਜ਼ਿਲ੍ਹਾ ਬਣਾਉਣ ਦੇ ਦਮਗਜ਼ੇ ਮਾਰਦੇ ਤਾਂ ਜ਼ਰੂਰ ਦੇਖੇ ਗਏ ਹਨ ਪਰ ਇਨ੍ਹਾਂ ਆਗੂਆਂ ਵਲੋਂ ਅਜੇ ਤੱਕ ਸ਼ਹਿਰ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਸਕੀਆਂ | ਇਨ੍ਹਾਂ ਮੁੱਢਲੀਆਂ ਸਹੂਲਤਾਂ ਵਿਚ ਹੀ ਸੜਕਾਂ, ਗੰਦੇ ਪਾਣੀ ਦੀ ਨਿਕਾਸੀ, ਸੀਵਰੇਜ, ਸਟਰੀਟ ਲਾਈਟਾਂ ਆਦਿ ਆਉਂਦੇ ਹਨ ਜਿਨ੍ਹਾਂ ਦਾ ਸ਼ਹਿਰ ਬਰਨਾਲਾ ਵਿਚ ਇਸ ਸਮੇਂ ਬਹੁਤ ਜ਼ਿਆਦਾ ਮਾੜਾ ਹਾਲ ਹੈ | ਜੇਕਰ ਸ਼ਹਿਰ ਵਿਚ ਸੀਵਰੇਜ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਸ਼ਹਿਰ ਦੇ ਰਾਏਕੋਟ ਰੋਡ ਤੋਂ ਰਾਮਗੜ੍ਹੀਆ ਰੋਡ, ਸੇਖਾ ਰੋਡ ਦੀਆਂ ਗਲੀਆਂ, ਆਵਾ ਬਸਤੀ ਦਾ ਏਰੀਆ, ਘੜੂੰਆ ਚੌਾਕ ਦਾ ਖੇਤਰ, ਸੰਧੂ ਪੱਤੀ ਦੇ ਕੁਝ ਖੇਤਰ ਵਿਚ ਸੀਵਰੇਜ ਦਾ ਗੰਦਾ ਪਾਣੀ ਬਹੁਤ ਜ਼ਿਆਦਾ ਓਵਰਫ਼ਲੋ ਹੋਣ ਕਾਰਨ ਸੜਕਾਂ ਉੱਪਰ ਕਈ-ਕਈ ਫੱੁਟ ਜਦੋਂ ਮਰਜ਼ੀ ਦੇਖਿਆ ਜਾ ਸਕਦਾ ਹੈ ਪਰ ਸ਼ਹਿਰ ਦੇ ਰਾਜਨੀਤਕ ਆਗੂਆਂ ਅਤੇ ਪ੍ਰਸ਼ਾਸਨ ਨੂੰ ਸ਼ਾਇਦ ਇਹ ਗੰਦਾ ਪਾਣੀ ਸੜਕਾਂ 'ਤੇ ਨਜ਼ਰ ਨਹੀਂ ਆ ਰਿਹਾ | ਸ਼ਾਇਦ ਇਸੇ ਕਾਰਨ ਹੀ ਓਵਰਫ਼ਲੋ ਹੋ ਰਹੇ ਗੰਦੇ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹੈ | ਸੇਖਾ ਰੋਡ ਗਲੀ ਨੰ: 5 ਵਾਸੀਆਂ ਰਾਕੇਸ਼ ਕੁਮਾਰ ਰਾਧੇ, ਅਜੈਦੀਪ ਸਿੰਘ, ਨਨੂੰ ਰਾਮ, ਕਰਨੈਲ ਸਿੰਘ ਆਦਿ ਨੇ ਦੱਸਿਆ ਕਿ ਸੀਵਰੇਜ ਦੇ ਓਵਰਫ਼ਲੋ ਕਾਰਨ ਗੰਦਾ ਪਾਣੀ ਸੜਕਾਂ 'ਤੇ ਆ ਗਿਆ ਹੈ | ਪਰ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਇਹ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋਣ ਲੱਗਾ ਹੈ ਅਤੇ ਇਸ ਖੇਤਰ ਦੇ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਇਸੇ ਤਰ੍ਹਾਂ ਰਾਏਕੋਟ ਰੋਡ ਤੋਂ ਰਾਮਗੜ੍ਹੀਆ ਰੋਡ 'ਤੇ ਪਿਛਲੇ ਕਾਫ਼ੀ ਦਿਨਾਂ ਤੋਂ ਖੜੇ ਸੀਵਰੇਜ ਦੇ ਓਵਰਫ਼ਲੋ ਕਾਰਨ ਗੰਦੇ ਪਾਣੀ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਸਿੰਘ ਪਨੇਸਰ ਨੇ ਦੱਸਿਆ ਕਿ ਇੱਥੋਂ ਦੇ ਵਸਨੀਕਾਂ ਵਲੋਂ ਕਈ ਵਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਜ਼ੁਬਾਨੀ ਅਤੇ ਲਿਖਤੀ ਤੌਰ 'ਤੇ ਕਿਹਾ ਜਾ ਚੁੱਕਾ ਹੈ ਪਰ ਉਨ੍ਹਾਂ 'ਤੇ ਕੋਈ ਅਸਰ ਨਹੀਂ | ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸੁੱਧ ਅਤੇ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਵਾਇਆ ਜਾ ਸਕੇ ਪਰ ਦੂਸਰੇ ਪਾਸੇ ਅਧਿਕਾਰੀਆਂ ਵਲੋਂ ਸਰਕਾਰ ਦੇ ਇਸ ਮਿਸ਼ਨ ਨੂੰ ਬਿਲਕੁਲ ਨਜ਼ਰਅੰਦਾਜ਼ ਕਰਦਿਆਂ ਲੋਕਾਂ ਨੂੰ ਗੰਦਗੀ ਵਿਚ ਜਿਊਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਸ਼ਹਿਰ ਵਾਸੀਆਂ ਨੇ ਸੱਤਾਧਾਰੀ ਧਿਰ ਦੇ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦਾ ਵਿਕਾਸ ਸਿਰਫ਼ ਜ਼ੁਬਾਨੀ ਤੌਰ 'ਤੇ ਨਹੀਂ ਬਲਕਿ ਅਮਲੀ ਤੌਰ 'ਤੇ ਕਰਵਾਇਆ ਜਾਵੇ ਅਤੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇ |
ਧਨੌਲਾ, 11 ਜੁਲਾਈ (ਚੰਗਾਲ)-ਦਲਿਤ ਜਬਰ ਵਿਰੋਧੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪਿੰਡ ਕਾਲੇਕੇ ਵਿਖੇ ਹੱਡਾ ਰੋੜੀ ਦੇ ਸਬੰਧ ਵਿਚ ਪੜਤਾਲ ਕਰ ਕੇ ਦਲਿਤਾਂ ਨਾਲ ਹੋਏ ਧੱਕੇ ਦੀ ਨਿਖੇਧੀ ਕੀਤੀ ਗਈ | ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਾਮਰੇਡ ਖੁਸ਼ੀਆ ...
ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਪਿੰਡ ਕਾਲੇਕੇ ਵਿਖੇ ਪਿਛਲੇ ਦਿਨੀਂ ਹੱਡਾ ਰੋੜੀ ਵਾਲੀ ਪੰਚਾਇਤੀ ਜਗ੍ਹਾ ਨੂੰ ਲੈ ਕੇ ਕਿਸਾਨ ਤੇ ਦਲਿਤ ਭਾਈਚਾਰੇ ਵਿਚ ਟਕਰਾਅ ਹੋ ਗਿਆ ਸੀ | ਪੁਲਿਸ ਵਲੋਂ ਝਗੜਾ ਨਿਪਟਾਉਣ ਦੀ ਥਾਂ ਲਾਠੀਚਾਰਜ ਕਰ ਕੇ ਪਿੰਡ ਦੀਆਂ ਔਰਤਾਂ, ...
ਬਰਨਾਲਾ, 11 ਜੁਲਾਈ (ਰਾਜ ਪਨੇਸਰ)-ਜ਼ਿਲ੍ਹਾ ਸੁਧਾਰ ਘਰ ਵਿਚ ਇਕ ਹਵਾਲਾਤੀ ਦੀ ਇਲਾਜ ਅਧੀਨ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਸਟੈਂਡ ਚੌਕੀ ਦੇ ਇੰਚਾਰਜ ਏ.ਐਸ.ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੁਧਾਰ ਘਰ ਵਿਚ ਸੂਚਨਾ ਮਿਲੀ ਕਿ ਬੀਤੀ ...
ਬਰਨਾਲਾ, 11 ਜੁਲਾਈ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ਸਾਬਕਾ ਸੈਨਿਕ ਕੋਲ ਗੁਜ਼ਾਰੇ ...
ਮਹਿਲ ਕਲਾਂ, 11 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਬੀਤੀ 2 ਜੁਲਾਈ ਨੂੰ ਮਨੀਲਾ ਦੇ ਦਬਾਓ ਸ਼ਹਿਰ ਵਿਚ ਪਿੰਡ ਛੀਨੀਵਾਲ ਕਲਾਂ ਦੇ ਨੌਜਵਾਨ ਦੀ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਅੱਜ ਨੌਵੇਂ ਦਿਨ ਮਿ੍ਤਕ ਜਸਵਿੰਦਰ ਸਿੰਘ ਉਰਫ਼ ਜੱਸੀ ...
ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਆਰ. ਐਮ. ਪੀ.ਆਈ (ਪਾਸਲਾ ਗਰੁੱਪ) ਅਤੇ ਸੀ. ਪੀ. ਆਈ. (ਐਮ.ਐਲ.) ਲਿਬਰੇਸ਼ਨ ਦੀਆਂ ਸੂਬਾਈ ਕਮੇਟੀਆਂ ਦੇ ਫ਼ੈਸਲੇ ਅਨੁਸਾਰ ਜ਼ਿਲ੍ਹਾ ਬਰਨਾਲਾ ਵਲੋਂ ਸੂਬੇ ਅੰਦਰ ਹਰ ਰੋਜ ਨਸ਼ੇ ਨਾਲ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਕਾਰਨ ਡਿਪਟੀ ...
ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਸੀ.ਐਸ. ਇਮੀਗੇ੍ਰਸ਼ਨ ਰਾਏਕੋਟ ਵਲੋਂ ਪੜ੍ਹਾਈ ਤੋਂ ਬਾਅਦ ਕੈਨੇਡਾ ਵਿਚ ਵਰਕ ਪਰਮਿਟ 'ਤੇ ਪੀ.ਆਰ ਹੋਣ ਤੱਕ ਮਦਦ ਕੀਤੀ ਜਾ ਰਹੀ ਹੈ | ਕੰਪਨੀ ਦੇ ਐਮ.ਡੀ, ਆਈ.ਸੀ.ਸੀ.ਆਰ.ਸੀ ਮੈਂਬਰ ਰਮਨ ਚਾਹਲ ਅਤੇ ਸਮਨ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ...
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬ੍ਰਾਂਚ ਬਰਨਾਲਾ ਦੇ ਵਿਦਿਆਰਥੀਆਂ ਵਲੋਂ ਆਈਲੈਟਸ ਵਿਚੋਂ ਵਧੀਆ ਅੰਕ ਹਾਸਲ ਕੀਤੇ ਜਾ ਰਹੇ ਹਨ | ਸੰਸਥਾ ਦੇ ਐਮ.ਡੀ. ਸ: ...
ਮਹਿਲ ਕਲਾਂ, 11 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਜ਼ਿਲ੍ਹਾ ਪ੍ਰੋਗਰਾਮ ਅਫਸਰ ਬਰਨਾਲਾ ਦੇ ਹੁਕਮਾਂ ਨਿਰਦੇਸ਼ਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਮੈਡਮ ਨੇਹਾ ਸਿੰਘ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮਹਿਲ ...
ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਪਿਛਲੇ ਦਿਨੀਂ ਪਿੰਡ ਕਾਲੇਕੇ ਵਿਖੇ ਹੱਡਾ ਰੋੜੀ ਦੇ ਮਾਮਲੇ ਨੂੰ ਲੈ ਕੇ ਹੋਏ ਵਿਵਾਦ ਵਿਚ ਯੂਨਾਈਟਿਡ ਸਿੱਖ ਫੈਡਰੇਸ਼ਨ ਦੇ ਆਗੂ ਪਰਮਜੀਤ ਸਿੰਘ ਕੈਰੇ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ 'ਤੇ ਤੇਲ ਪਾ ਕੇ ਅੱਗ ਲਾ ਦਿੱਤੀ ਸੀ ਉਸ ਦਾ ...
ਧਨੌਲਾ, 11 ਜੁਲਾਈ (ਚੰਗਾਲ)-ਸਥਾਨਕ ਸਿਵਲ ਹਸਪਤਾਲ ਵਿਚ ਦਾਖ਼ਲ ਵਿਦਿਆਰਥੀ ਅਰਦਾਸ ਸਿੰਘ ਪੁੱਤਰ ਬਲਵੀਰ ਸਿੰਘ ਜੋ ਕਿ ਵਾਈ.ਐਸ. ਸਕੂਲ ਬਰਨਾਲਾ ਵਿਖੇ ਪੰਜਵੀਂ ਜਮਾਤ ਵਿਚ ਪੜ੍ਹਦਾ ਹੈ ਕਿਸੇ ਸਹਿਪਾਠੀ ਦੀ ਕੀਤੀ ਸ਼ਰਾਰਤ ਕਾਰਨ ਹਾਲਤ ਨਾਜ਼ੁਕ ਬਣੀ ਹੋਈ ਹੈ | ਪ੍ਰਾਪਤ ...
ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਸਿਹਤ ਵਿਭਾਗ ਦੀਆਂ ਟੀਮ ਨੇ ਸ਼ਹਿਰ ਅੰਦਰ ਰੇਹੜੀਆਂ 'ਤੇ ਵਿਕਣ ਵਾਲੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨਾਲ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਭੱਟੀ ਵੀ ...
ਬਰਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਦੀ ਪ੍ਰਧਾਨਗੀ ਹੇਠ ਮਾਲ ਵਿਭਾਗ ਦੇ ਅਧਿਕਾਰੀ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਸ਼੍ਰੀ ਗੁਪਤਾ ਨੇ ਅਧਿਕਾਰੀਆਾ ਨੂੰ ਹਦਾਇਤ ਕੀਤੀ ਕਿ ਮਾਲ ਵਿਭਾਗ ਦੇ ਰਿਕਾਰਡ ਦੀ ...
ਮਹਿਲ ਕਲਾਂ, 11 ਜੁਲਾਈ (ਤਰਸੇਮ ਸਿੰਘ ਚੰਨਣਵਾਲ)-ਕਸਬਾ ਮਹਿਲ ਕਲਾਂ ਦੀ ਉੱਘੀ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਸਕੂਲ ਪਿ੍ੰਸੀਪਲ ਡਾ: ਹਿਮਾਂਸ਼ੂ ਦੱਤ ਸ਼ਰਮਾ ਦੀ ਅਗਵਾਈ ਹੇਠ ਸਕੂਲ ਵਿਚ ਫੁੱਲ, ਫਲ ਅਤੇ ਛਾਂਦਾਰ ਬੂਟੇ ਵੱਡੀ ...
ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ਼ਹਿਣਾ ਮੈਡਮ ਨਿਕਿਤਾ ਢੀਂਗਰਾ ਸੀ.ਡੀ.ਪੀ.ਓ. ਦੀ ਅਗਵਾਈ ਵਿਚ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਉਪਲ ਪੱਤੀ ਬਾਹਰਲੀ ਬਸਤੀ ਸ਼ਹਿਣਾ ਦੇ ਆਂਗਣਵਾੜੀ ਸੈਂਟਰ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ...
ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਣਾ ਲੜਕੇ ਵਿਖੇ ਸੈਂਟਰ ਹੈਡ ਟੀਚਰ ਸ੍ਰੀ ਨਰਿੰਦਰ ਕੁਮਾਰ ਦੀ ਅਗਵਾਈ ਵਿਚ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ | ਇਸ ਮੌਕੇ ਭਰਤ ਕੁਮਾਰ ਨੇ ਸਵੇਰ ਦੀ ਸਭਾ ਦੌਰਾਨ ਕਿਹਾ ਕਿ ਆਬਾਦੀ ਪੱਖੋਂ ਸਾਡਾ ...
ਭਦੌੜ, 11 ਜੁਲਾਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਪੇਂਡੂ ਇਲਾਕਿਆਂ ਦੇ ਲਈ ਮੁਫ਼ਤ ਸਿਹਤ ਸੇਵਾਵਾਂ ਦੇਣ ਦੀ ਚਲਾਈ ਗਈ ਮੁਹਿੰਮ ਤਹਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਭਦੌੜ (ਅੰਦਰਲਾ) ਵਿਖੇ ...
ਮਹਿਲ ਕਲਾਂ, 11 ਜੁਲਾਈ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਦੇ ਸਹਿਕਾਰੀ ਅਦਾਰੇ ਮਾਰਕਫੈਡ ਵਲੋਂ ਪਸ਼ੂ ਪਾਲਕਾਂ ਨੂੰ ਮਿਆਰੀ ਖ਼ੁਰਾਕ ਪ੍ਰਤੀ ਸੁਚੇਤ ਕਰਨ ਅਤੇ ਪਸ਼ੂ ਪਾਲਕਾਂ ਨੂੰ ਵਧੀਆ ਸੇਵਾਵਾਂ ਦੇਣ ਵਜੋਂ ਪਿੰਡ ਰਾਏਸਰ ਵਿਖੇ ਬਤੌਰ ਵੈਟਰਨਰੀ ਇੰਸਪੈਕਟਰ ...
ਬਰਨਾਲਾ, 11 ਜੁਲਾਈ (ਅਸ਼ੋਕ ਭਾਰਤੀ)-ਆਰੀਆਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ | ਇਸ ਮੌਕੇ ਅਧਿਆਪਕਾ ਮੋਨਿਕਾ ਗਰਗ ਤੇ ਰੀਨਾ ਮਿਸਰਾ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ 'ਵਿਸ਼ਵ ਆਬਾਦੀ ਦਿਵਸ' ਵਿਸੇ 'ਤੇ ਭਾਸ਼ਣ ਮੁਕਾਬਲੇ ਕਰਵਾਏ ...
ਬਰਨਾਲਾ, 11 ਜੁਲਾਈ (ਧਰਮਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਪਿੰਡ ਕਾਲੇਕੇ ਵਿਖੇ ਹੱਡਾ ਰੋੜੀ ਦੀ ਜਗ੍ਹਾ ਨੂੰ ਲੈ ਕੇ ਕਿਸਾਨਾਂ ਤੇ ਦਲਿਤਾਂ ਵਿਚਕਾਰ ਹੋਏ ਝਗੜੇ ਨੂੰ ਲੈ ਕੇ ਬਸਪਾ ਦੇ ਸੂਬਾ ਸਕੱਤਰ ਡਾ: ਮੱਖਣ ਸਿੰਘ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਨ ...
ਜਾਖ਼ਲ, 11 ਜੁਲਾਈ (ਪ੍ਰਵੀਨ ਮਦਾਨ) - ਜਾਖ਼ਲ ਸਟੇਸ਼ਨ ਜੋ ਕਿ ਨਾਮੀ ਜੰਕਸ਼ਨ ਹੈ ਅਤੇ ਜਿਸ ਤੋਂ ਕਈ ਮੇਲ ਐਕਸਪੈੱ੍ਰਸ ਸ਼ਤਾਬਦੀ, ਪਸੰਜਰ ਗੱਡੀਆਂ ਅਤੇ ਮਾਲ ਗੱਡੀਆਂ ਰੋਜ਼ਾਨਾ ਤੁਰਦੀਆਂ ਹਨ ਇਸ ਜੰਕਸ਼ਨ ਤੋਂ ਦਿੱਲੀ, ਬਠਿੰਡਾ, ਗੰਗਾਨਗਰ, ਫ਼ਿਰੋਜਪੁਰ, ਮੁੰਬਈ, ਦਿੱਲੀ, ...
ਸੰਗਰੂਰ, 11 ਜੁਲਾਈ (ਬਿੱਟਾ, ਦਮਨ) - ਬੀਬੀ ਪੂਨਮ ਕਾਂਗੜਾ ਮੈਂਬਰ ਪੀ.ਪੀ.ਸੀ.ਸੀ. ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ ਨੇ ਕਿਹਾ ਕਿ ਨਸ਼ੇ ਅੱਜ ਸਮਾਜ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਨੰੂ ਲੈ ਕੇ ਜਿੱਥੇ ਕੈਪਟਨ ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ...
ਧੂਰੀ, 11 ਜੁਲਾਈ (ਸੁਖਵੰਤ ਸਿੰਘ ਭੁੱਲਰ) - ਪੰਜਾਬ ਸਰਕਾਰ ਵਲੋਂ ਸਰਕਾਰ ਤੁਹਾਡੇ ਪਿੰਡ ਵਿੱਚ ਪ੍ਰੋਗਰਾਮ ਤਹਿਤ ਵਿਧਾਨ ਸਭਾ ਧੂਰੀ ਦੇ ਪਿੰਡ ਬੰਗਾਂਵਾਲੀ ਵਿਖੇ ਬਰੜ੍ਹਵਾਲ, ਧਾਂਦਰਾ, ਸ਼ੇਰਪੁਰ ਸੋਢੀਆਂ ਅਤੇ ਮਾਨਾਂ ਦਾ ਲੋਕ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿੱਚ ...
ਭਵਾਨੀਗੜ੍ਹ, 11 ਜੁਲਾਈ (ਜਰਨੈਲ ਸਿੰਘ ਮਾਝੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਵਾਨੀਗੜ੍ਹ ਵਲੋਂ ਅੱਜ ਪਿੰਡ ਆਲੋਅਰਖ ਵਿਖੇ ਇਕਾਈ ਪ੍ਰਧਾਨ ਗੁਰਦੇਵ ਸਿੰਘ ਆਲੋਅਰਖ ਦੀ ਅਗਵਾਈ ਹੇਠ ਨਸ਼ਿਆਂ ਦੇ ਵਿਰੋਧ ਵਿਚ ਸਰਕਾਰ ਦੀ ਅਰਥੀ ਫੂਕੀ ਗਈ | ਇਸ ਮੌਕੇ ...
ਸੰਗਰੂਰ, 11 ਜੁਲਾਈ (ਅਮਨਦੀਪ ਸਿੰਘ ਬਿੱਟਾ) - ਸ਼ਹਿਰ ਦੇ ਵਾਰਡ ਨੰਬਰ 25 ਦੀ ਆਜ਼ਾਦ ਕੌਾਸਲਰ ਬੀਬੀ ਹਰਵਿੰਦਰ ਕੌਰ ਬੱਗੂਆਣਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਵਾਰਡ ਦੀ ਹਾਲਤ ਸੁਧਾਰਨ ਸਬੰਧੀ ਚਰਚਾ ਕੀਤੀ | ਜ਼ਿਕਰਯੋਗ ਹੈ ਕਿ ਇਸ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX