ਤਾਜਾ ਖ਼ਬਰਾਂ


ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਰੈਲੀ 'ਚ ਜ਼ਖਮੀ ਹੋਏ ਲੋਕਾਂ ਦਾ ਜਾਣਿਆ ਹਾਲ
. . .  1 day ago
ਕੋਲਕਾਤਾ, 19 ਜੁਲਾਈ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 16 ਜੁਲਾਈ ਨੂੰ ਪੰਡਾਲ ਟੁੱਟਣ ਕਾਰਨ ਜ਼ਖਮੀ ਹੋਏ ਲੋਕਾਂ ਨਾਲ ਹਸਪਤਾਲ ਜਾ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ ...
ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ
. . .  1 day ago
ਨਵੀਂ ਦਿੱਲੀ ,19 ਜੁਲਾਈ -ਗਾਇਕ ਅਮਨਦੀਪ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਇਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ , ਨੌਕਰੀ ਦਿਵਾਉਣ ਅਤੇ ਜਬਰ ਜਨਾਹ ਕਰਨ ਦੇ ਦੋਸ਼ ਲਗਾਏ ...
ਪ੍ਰਸਿੱਧ ਗੀਤਕਾਰ ਗੋਪਾਲ ਦਾਸ ਨੀਰਜ ਦਾ ਦੇਹਾਂਤ
. . .  1 day ago
ਦਿੱਲੀ, 19 ਜੁਲਾਈ - ਪ੍ਰਸਿੱਧ ਗੀਤਕਾਰ, ਹਿੰਦੀ ਸਾਹਿੱਤਕਾਰ ਅਤੇ ਕਵੀ ਗੋਪਾਲ ਦਾਸ ਨੀਰਜ ਦਾ 93 ਸਾਲ ਦੀ ਉਮਰ ਵਿਚ ਦਿੱਲੀ ਦੇ ਏਮਜ਼ ਵਿਖੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਰਾਜ ਕਪੂਰ...
ਝਾਰਖੰਡ 'ਚ 2 ਲੜਕੀਆਂ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ
. . .  1 day ago
ਰਾਂਚੀ, 19 ਜੁਲਾਈ - ਝਾਰਖੰਡ 'ਚ 2 ਲੜਕੀਆਂ ਨੂੰ 2 ਦਿਨ ਬੰਧਕ ਬਣਾ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ ਜਨਾਹ ਕੀਤਾ ਗਿਆ, ਜਿਨ੍ਹਾਂ ਨੂੰ ਛੁਡਾ ਲਿਆ ਗਿਆ ਹੈ। ਇਸ ਮਾਮਲੇ...
ਮਹਾਰਾਸ਼ਟਰ ਸਰਕਾਰ ਵੱਲੋਂ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ
. . .  1 day ago
ਮੁੰਬਈ, 19 ਜੁਲਾਈ - ਮਹਾਰਾਸ਼ਟਰ ਸਰਕਾਰ ਨੇ ਡੇਅਰੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਡੇਅਰੀ ਕਿਸਾਨਾਂ ਲਈ ਦੁੱਧ ਦੀ ਘੱਟੋ ਘੱਟ ਕੀਮਤ 25 ਰੁਪਏ ਪ੍ਰਤੀ ਲੀਟਰ ਤੈਅ ਕੀਤੀ ਹੈ। ਵਧੀਆਂ...
ਮੁੱਠਭੇੜ 'ਚ ਇੱਕ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 19 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਹੰਦਵਾੜਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਰਾਜ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਰਾਜ ਸਭਾ ਵਿਚ ਅੱਜ ਭ੍ਰਿਸ਼ਟਾਚਾਰ ਰੋਕਥਾਮ (ਸੋਧ) ਬਿਲ 2013 ਪਾਸ ਕਰ ਦਿੱਤਾ ਗਿਆ...
2 ਕਰੋੜ 14 ਲੱਖ ਦੀਆਂ ਨਸ਼ੀਲੀਆਂ ਦਵਾਈਆਂ ਸਮੇਤ 2 ਗ੍ਰਿਫ਼ਤਾਰ
. . .  1 day ago
ਲੁਧਿਆਣਾ, 19 ਜੁਲਾਈ - ਲੁਧਿਆਣਾ ਪੁਲਸ ਦੀ ਐੱਸ.ਟੀ.ਐੱਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਅਤੇ ਉਸ ਦੇ ਸਾਥੀ ਨੂੰ 2 ਕਰੋੜ 14 ਲੱਖ ਦੀਆਂ...
ਭਾਜਪਾ ਮੰਡਲ ਛੇਹਰਟਾ ਦੇ ਅਹੁਦੇਦਾਰਾਂ ਵੱਲੋਂ ਅਸਤੀਫ਼ੇ
. . .  1 day ago
ਛੇਹਰਟਾ, 19 ਜੁਲਾਈ (ਵਡਾਲੀ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀਆਂ ਤਾਨਾਸ਼ਾਹੀ ਨੀਤੀਆਂ ਤੋਂ ਅੱਕ ਕੇ ਭਾਜਪਾ ਮੰਡਲ ਛੇਹਰਟਾ...
ਸੀ.ਬੀ.ਆਈ 'ਤੇ ਦੋਸ਼ ਪੱਤਰ ਲਈ ਪਾਇਆ ਗਿਆ ਦਬਾਅ - ਪੀ. ਚਿਦੰਬਰਮ
. . .  1 day ago
ਨਵੀਂ ਦਿੱਲੀ, 19 ਜੁਲਾਈ - ਏਅਰਸੈੱਲ-ਮੈਕਸਿਸ ਡੀਲ ਸਬੰਧੀ ਤਾਜ਼ਾ ਦੋਸ਼ ਪੱਤਰ 'ਚ ਨਾਂਅ ਆਉਣ ਤੋਂ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸੀ.ਬੀ.ਆਈ...
ਭਗੌੜੇ ਆਰਥਿਕ ਅਪਰਾਧੀ ਬਿੱਲ 2018 ਲੋਕ ਸਭਾ 'ਚ ਪਾਸ
. . .  1 day ago
ਨਵੀਂ ਦਿੱਲੀ, 19 ਜੁਲਾਈ - ਭਗੌੜੇ ਆਰਥਿਕ ਅਪਰਾਧੀ ਬਿੱਲ 2018 ਨੂੰ ਅੱਜ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ...
ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਲਈ ਫ਼ੌਜ ਸਿੱਧੇ ਤੌਰ 'ਤੇ ਜ਼ਿੰਮੇਵਾਰ ਨਹੀ - ਆਸਿਫ਼ ਗ਼ਫ਼ੂਰ
. . .  1 day ago
ਇਸਲਾਮਾਬਾਦ, 19 ਜੁਲਾਈ - ਪਾਕਿਸਤਾਨ 'ਚ ਆਮ ਚੋਣਾਂ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਆਸਿਫ਼ ਗ਼ਫ਼ੂਰ ਨੇ ਸਪਸ਼ਟ ਕੀਤਾ ਹੈ ਕਿ...
ਪੀ.ਚਿਦੰਬਰਮ ਤੇ ਕਾਰਤੀ ਚਿਦੰਬਰਮ ਦਾ ਨਾਂਅ ਦੋਸ਼ ਪੱਤਰ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 19 ਜੁਲਾਈ - ਸੀ.ਬੀ.ਆਈ ਵੱਲੋਂ ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਪਟਿਆਲਾ ਹਾਊਸ ਕੋਰਟ 'ਚ ਤਾਜ਼ਾ ਦੋਸ਼ ਪੱਤਰ ਦਾਖਲ ਕੀਤਾ ਗਿਆ ਹੈ, ਜਿਸ ਵਿਚ ਸਾਬਕਾ...
ਸ਼ੈਲਰ ਦੇ ਗੋਦਾਮ 'ਚੋਂ 30 ਲੱਖ ਦੇ ਚੌਲ ਚੋਰੀ
. . .  1 day ago
ਬਾਘਾ ਪੁਰਾਣਾ, 19 ਜੁਲਾਈ (ਬਲਰਾਜ ਸਿੰਗਲਾ) - ਬਾਘਾ ਪੁਰਾਣਾ-ਮੁਦਕੀ ਰੋਡ 'ਤੇ ਸਥਿਤ ਇੱਕ ਸ਼ੈਲਰ ਦੇ ਨਾਲ ਲੱਗਦੇ ਗੋਦਾਮ 'ਚੋਂ ਬਾਸਮਤੀ ਦੇ ਚੌਲ਼ਾਂ ਦੇ 810 ਗੱਟੇ (50 ਕਿੱਲੋ ਪ੍ਰਤੀ ਗੱਟਾ) ਚੋਰੀ...
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਟਾਰਨੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 19 ਜੁਲਾਈ - ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਨਿਆਂ ਵਿਭਾਗ ਨੇ ਲੋਕ ਹਿਤ ਅਤੇ ਪ੍ਰਬੰਧਕੀ ਆਧਾਰ 'ਤੇ ਡਾਇਰੈਕਟਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਵਿਚ...
ਨਸ਼ਾ ਰੋਕਣ ਲਈ ਕੈਪਟਨ ਨੇ ਗੁਆਂਢੀ ਸੂਬਿਆ ਤੋਂ ਮੰਗਿਆ ਸਹਿਯੋਗ
. . .  1 day ago
ਦਰਖਤਾਂ ਦੀ ਕਟਾਈ ਦਾ ਮਾਮਲਾ : ਐਨ.ਜੀ.ਟੀ ਨੇ ਜਵਾਬ ਲਈ ਦਿੱਤਾ ਹੋਰ ਸਮਾਂ
. . .  1 day ago
ਏਅਰਸੈੱਲ-ਮੈਕਸਿਸ ਡੀਲ ਮਾਮਲੇ 'ਚ ਸੀ.ਬੀ.ਆਈ ਵੱਲੋਂ ਦੋਸ਼ ਪੱਤਰ ਦਾਖਲ
. . .  1 day ago
ਜੇ.ਪੀ ਐਸੋਸੀਏਟਡ ਲਿਮਟਿਡ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਸੁਰੱਖਿਅਤ
. . .  1 day ago
ਰਿਜ਼ਰਵ ਬੈਂਕ ਜਲਦ ਜਾਰੀ ਕਰੇਗਾ 100 ਰੁਪਏ ਦਾ ਨਵਾਂ ਨੋਟ
. . .  1 day ago
ਸਪੈਸ਼ਲ ਫੋਰਸ ਦੇ ਨਿਰੀਖਣ ਲਈ ਬਹਾਦਰਗੜ੍ਹ ਕਿਲ੍ਹੇ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਜਦੋਂ ਤਕ ਕੋਈ ਫ਼ੈਸਲਾ ਨਹੀਂ ਆਉਂਦਾ ਭੁੱਖ ਹੜਤਾਲ ਜਾਰੀ ਰਹੇਗੀ- ਰਾਜੋਆਣਾ ਦੀ ਭੈਣ
. . .  1 day ago
ਸੋਨਾਲੀ ਬੇਂਦਰੇ ਨੇ ਸੋਸ਼ਲ ਅਕਾਉਂਟ 'ਤੇ ਸਾਂਝੀ ਕੀਤੀ ਭਾਵੁਕ ਪੋਸਟ
. . .  1 day ago
ਤੇਜ਼ ਵਹਾਅ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਾਣੀ 'ਚ ਰੁੜ੍ਹੇ
. . .  1 day ago
ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਭੀੜ ਵੱਲੋਂ ਹੱਤਿਆਵਾਂ 'ਤੇ ਬੋਲੇ ਰਾਜਨਾਥ - ਹਿੰਸਾ ਰੋਕਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ
. . .  1 day ago
ਬ੍ਰਾਂਡਿਡ ਕੱਪੜੇ ਬਣਾਉਣ ਵਾਲੀ ਫ਼ੈਕਟਰੀ 'ਚ ਧਮਾਕਾ, ਮਜ਼ਦੂਰ ਦੀ ਮੌਤ
. . .  1 day ago
ਬਠਿੰਡਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  1 day ago
ਮਾਨਸੂਨ ਇਜਲਾਸ : ਸੰਸਦ ਭਵਨ 'ਚ ਕਾਂਗਰਸ ਸੰਸਦਾਂ ਦਾ ਵਿਰੋਧ ਪ੍ਰਦਰਸ਼ਨ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੱਪਲੀ ਵਿਖੇ ਰੱਖੀ ਗਈ ਪਹਿਲੀ ਚੋਣ ਰੈਲੀ- ਸੁਖਬੀਰ ਸਿੰਘ
. . .  1 day ago
ਬਾਬਾ ਬਜਿੰਦਰ ਸਿੰਘ ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ ਲੈ ਕੇ ਪਹੁੰਚੀ ਪੁਲਿਸ
. . .  1 day ago
ਡੂੰਘੀ ਖੱਡ 'ਚ ਡਿਗੀ ਬੱਸ, 10 ਲੋਕਾਂ ਦੀ ਮੌਤ
. . .  1 day ago
ਨਰਸਾਂ ਵੱਲੋਂ ਧਰਨਾ ਪ੍ਰਦਰਸ਼ਨ
. . .  1 day ago
ਮੁੱਖ ਮੁਨਸ਼ੀ ਦੀ ਗੋਲੀ ਲੱਗਣ ਕਾਰਨ ਮੌਤ
. . .  1 day ago
ਕੇਰਲਾ 'ਚ ਸੜਕ ਹਾਦਸਾ- 5 ਮੌਤਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਹਾੜ ਸੰਮਤ 550
ਿਵਚਾਰ ਪ੍ਰਵਾਹ: ਅਜਿਹਾ ਹਰ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੈ, ਜਿਹੜਾ ਦਹਿਸ਼ਤ ਨਾਲ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ। -ਅਲਬਰਟ ਆਈਨਸਟਾਈਨ
  •     Confirm Target Language  

ਔਰਤਾਂ ਦੇ ਸਸ਼ਕਤੀਕਰਨ ਲਈ ਆਰਥਿਕ ਤੌਰ 'ਤੇ ਆਤਮ ਨਿਰਭਰਤਾ ਜ਼ਰੂਰੀ-ਮੋਦੀ

ਪ੍ਰਧਾਨ ਮੰਤਰੀ ਨੇ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਨਾਲ 'ਐਪ' ਰਾਹੀਂ ਕੀਤੀ ਗੱਲਬਾਤ
ਨਵੀਂ ਦਿੱਲੀ, 12 ਜੁਲਾਈ (ਉਪਮਾ ਡਾਗਾ ਪਾਰਥ)-'ਔਰਤਾਂ ਦੇ ਸਸ਼ਕਤੀਕਰਨ' ਲਈ ਸਭ ਤੋਂ ਅਹਿਮ ਜ਼ਰੂਰਤ ਉਨ੍ਹਾਂ (ਔਰਤਾਂ) ਨੂੰ ਆਪਣੀ ਤਾਕਤ, ਸਮਰੱਥਾ ਅਤੇ ਹੁਨਰ ਨੂੰ ਪਛਾਣਨ ਦੇ ਮੌਕੇ ਉਪਲਬਧ ਕਰਵਾਉਣਾ ਹੈ | ਔਰਤਾਂ ਦੇ ਆਰਥਿਕ ਤੌਰ 'ਤੇ ਸੁਤੰਤਰਤ ਹੋਣਾ ਹੀ ਹਰ ਫ਼ੈਸਲੇ 'ਚ ਭਾਗੀਦਾਰੀ ਵਿਖਾਉਣ ਦਾ ਇਕ ਵੱਡਾ ਕਾਰਨ ਬਣਦਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੈਲਫ਼ ਹੈਲਪ ਗਰੁੱਪ ਦੀਆਂ ਔਰਤਾਂ ਨਾਲ ਗੱਲਬਾਤ ਕਰਦਿਆਂ ਉਕਤ ਵਿਚਾਰ ਪ੍ਰਗਟਾਏ | ਸੈਲਫ਼ ਹੈਲਪ ਗਰੁੱਪ ਦੀਆਂ ਤਕਰੀਬਨ ਇਕ ਕਰੋੜ ਔਰਤਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਔਰਤ ਸਸ਼ਕਤੀਕਰਨ ਦਾ ਮਤਲਬ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ | ਔਰਤਾਂ ਦੀ ਸਮਰੱਥਾ ਅਤੇ ਹੁਨਰ ਦੀ ਸ਼ਲਾਘਾ ਕਰਦਿਆਂ ਮੋਦੀ ਨੇ ਕਿਹਾ ਕਿ ਪਰਿਵਾਰ, ਸਮਾਜ ਅਤੇ ਦੇਸ਼ ਦਾ ਿਖ਼ਆਲ ਰੱਖਣ ਅਤੇ ਸਮੇਂ ਦੀ ਸਹੀ ਪ੍ਰਬੰਧ ਕਰਨ ਵਾਲੀਆਂ ਦੇਸ਼ ਦੀਆਂ ਔਰਤਾਂ 'ਚ ਸਮਰਥਾ ਵੀ ਹੈ ਅਤੇ ਉਹ ਸਫ਼ਲਤਾ ਲਈ ਕੁਝ ਕਰ ਗੁਜ਼ਰਨ ਦੀ ਤਾਕਤ ਵੀ ਰੱਖਦੀਆਂ ਹਨ | ਹਰ ਖੇਤਰ 'ਚ ਔਰਤਾਂ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਖੇਤਰ 'ਚ ਔਰਤਾਂ ਵੱਡੀ ਤਦਾਦ 'ਚ ਕੰਮ ਕਰਦੀਆਂ ਨਜ਼ਰ ਆਉਣਗੀਆਂ |
ਉਨ੍ਹਾਂ ਖੇਤੀਬਾੜੀ ਅਤੇ ਡੇਅਰੀ ਖੇਤਰ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਤਰਾਂ 'ਚ ਔਰਤਾਂ ਦੇ ਯੋਗਦਾਨ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਮੋਦੀ ਨੇ ਗਰੁੱਪ ਦੀਆਂ ਮੈਂਬਰ ਔਰਤਾਂ ਨੂੰ ਸੰਕਲਪ, ਉੱਦਮਸ਼ੀਲਤਾ ਅਤੇ ਸਾਂਝੀਆਂ ਕੋਸ਼ਿਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਹ ਗਰੁੱਪ ਔਰਤਾਂ ਦੀ ਉੱਨਤੀ ਦਾ ਆਧਾਰ ਬਣੇ ਹੋਏ ਹਨ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਇਕ ਲੜੀ ਤਹਿਤ ਨਰਿੰਦਰ ਮੋਦੀ ਐਪ ਰਾਹੀਂ ਵੱਖ-ਵੱਖ ਖੇਤਰਾਂ ਦੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ | ਹਾਲੇ ਤੱਕ ਕਿਸਾਨਾਂ, ਡਿਜੀਟਲ ਇੰਡੀਆ ਦੇ ਲਾਭਪਾਤਰੀਆਂ ਸਮੇਤ ਉਹ ਅੱਠ ਖੇਤਰਾਂ ਦੇ ਲੋਕਾਂ ਨੂੰ ਸੰਬੋਧਨ ਕਰ ਚੁੱਕੇ ਹਨ | ਅੱਜ ਇਸ ਲੜੀ 'ਚ ਉਨ੍ਹਾਂ ਨੇ ਨੌਵੀਂ ਵਾਰ ਸੰਬੋਧਨ ਕੀਤਾ ਹੈ | ਇਸ ਵੀਡੀਓ ਕਾਨਫ਼ਰੰਸਿੰਗ 'ਚ ਪ੍ਰਧਾਨ ਮੰਤਰੀ ਨੇ ਦੀਨ ਦਿਆਲ ਅੰਤੋਦਿਆ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਅਤੇ ਡੀ.ਡੀ.ਯੂ, ਜੀ.ਕੇ.ਵਾਈ. ਅਤੇ ਆਰ. ਐਸ. ਟੀ. ਵੀ. ਆਏ ਦੇ ਤਹਿਤ ਸੈਲਫ਼ ਹੈਲਪ ਗਰੁੱਪ ਦੇ ਮੈਂਬਰਾਂ ਨਾਲ ਸੰਵਾਦ ਕੀਤਾ | ਇਸ ਵਿਚ ਫਰੀਦਕੋਟ ਜ਼ਿਲ੍ਹੇ ਦੀਆਂ ਔਰਤਾਂ ਵੀ ਸ਼ਾਮਿਲ ਸਨ | ਦੀਨ ਦਿਆਲ ਅੰਤੋਦਿਆ ਯੋਜਨਾ ਰਾਸ਼ਟਰੀ ਦਿਹਾਤੀ ਆਜੀਵਿਕਾ ਮਿਸ਼ਨ ਨੇ ਹੁਣ ਤੱਕ 29 ਰਾਜ ਅਤੇ 5 ਕੇਂਦਰ ਸ਼ਾਸਿਤ ਰਾਜਾਂ ਦੇ 600 ਜ਼ਿਲਿ੍ਹਆਂ 'ਚ ਫ਼ੈਲੇ ਬਲਾਕਾਂ 'ਚ ਕੰਮ ਸ਼ੁਰੂ ਕਰ ਦਿੱਤਾ ਹੈ | ਮਈ 2018 ਤੱਕ 45 ਲੱਖ ਸੈਲਫ਼ ਹੈਲਪ ਗਰੁੱਪਾਂ 'ਚ 5 ਕਰੋੜ ਤੋਂ ਵੱਧ ਔਰਤਾਂ ਨੂੰ ਸੰਗਠਿਤ ਕੀਤਾ ਗਿਆ ਹੈ | ਮਹਿਲਾ ਕਿਸਾਨ ਸਸ਼ਕਤੀਕਰਨ ਦੇ ਰਾਹੀਂ 33 ਲੱਖ ਔਰਤ ਕਿਸਾਨਾਂ ਨੂੰ ਸਿਖਲਾਈ ਵੀ ਦਿੱਤੀ ਗਈ ਹੈ |

ਪੁਰਾਤੱਤਵ ਵਿਰਾਸਤ ਦੀ ਸੰਭਾਲ 'ਚ ਲੋਕਾਂ ਦੀ ਸ਼ਮੂਲੀਅਤ 'ਤੇ ਜ਼ੋਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੀ ਪੁਰਾਤੱਤਵ ਵਿਰਾਸਤ ਦੀ ਸੰਭਾਲ ਵਿਚ ਲੋਕਾਂ ਦੀ ਸ਼ਮੂਲੀਅਤ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨਿਯਮਾਂ 'ਤੇ ਸਵਾਲ ਉਠਾਇਆ ਜਿਹੜੇ ਕੁਝ ਸਮਾਰਕਾਂ 'ਤੇ ਲੋਕਾਂ ਨੂੰ ਤਸਵੀਰਾਂ ਖਿੱਚਣ ਤੋਂ ਮਨ੍ਹਾਂ ਕਰਦੇ ਹਨ | ਉਨ੍ਹਾਂ ਕਿਹਾ ਕਿ ਨੌਜਵਾਨ ਲੋਕਾਂ ਨੂੰ ਸੈਲਾਨੀ ਗਾਈਡ ਵਜੋਂ ਸਿਖਲਾਈ ਦੇਣ ਨਾਲ ਰੁਜ਼ਗਾਰ ਪੈਦਾ ਕਰਨ ਵਿਚ ਮਦਦ ਮਿਲੇਗੀ ਅਤੇ ਲੋਕਾਂ ਦਾ ਪੁਰਾਤੱਤਵ ਥਾਵਾਂ ਵਿਚ ਰੁਚੀ ਵੀ ਵਧੇਗੀ ਜਿਸ ਨਾਲ ਸੈਰਸਪਾਟੇ ਨੂੰ ਉਤਸ਼ਾਹ  ਮਿਲੇਗਾ | ਨਵੀਂ ਦਿੱਲੀ ਵਿਚ ਭਾਰਤ ਦੇ ਪੁਰਾਤੱਤਵ ਵਿਭਾਗ ਦੇ ਹੈਡਕੁਆਟਰਜ਼ ਵਿਖੇ ਨਵੀਂ ਇਮਾਰਤ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਹਿਾ ਕਿ ਦੇਸ਼ ਦੀ ਪੁਰਾਤੱਤਵ ਵਿਰਾਸਤ ਦੀ ਸੰਭਾਲ ਤੇ ਰਾਖੀ ਲਈ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ | ਉਨ੍ਹਾਂ ਹੈਰਾਨੀ ਜ਼ਾਹਿਰ ਕੀਤੀ ਕਿ ਪੁਰਾਤੱਤਵ ਵਿਭਾਗ ਲੋਕਾਂ ਨੂੰ ਕੁਝ ਸਮਾਰਕਾਂ ਦੀਆਂ ਤਸਵੀਰਾਂ ਖਿੱਚਣ ਤੋਂ ਰੋਕਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਤਕਨਾਲੋਜੀ ਦੇ ਸਹਾਰੇ ਉਪਗ੍ਰਹਿਾਂ ਨਾਲ ਦੂਰੋਂ ਤਸਵੀਰਾਂ ਖਿੱਚ ਲਈਆਂ ਜਾਂਦੀਆਂ ਹਨ ਤਾਂ ਲੋਕਾਂ ਨੂੰ ਤਸਵੀਰਾਂ ਖਿੱਚਣ ਤੋਂ ਰੋਕਣਾ ਠੀਕ ਨਹੀਂ |

ਮੁੱਖ ਮੰਤਰੀ ਨੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਵਿੱਤ ਮੰਤਰੀ ਨੂੰ 100 ਕਰੋੜ ਜਾਰੀ ਕਰਨ ਲਈ ਆਖਿਆ

ਚੰਡੀਗੜ੍ਹ, 12 ਜੁਲਾਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੇ ਵਿੱਤ ਮੰਤਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਕੰਮਾਂ ਲਈ ਤੁਰੰਤ 100 ਕਰੋੜ ਰੁਪਏ ਜਾਰੀ ਕਰਨ ਲਈ ਆਖਿਆ | ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਵਿਕਾਸ ਲਈ ਅਗਲੇ ਵਿੱਤੀ ਸਾਲ ਦੇ ਬਜਟ ਵਿਚ ਹੋਰ 100 ਕਰੋੜ ਦਾ ਉਪਬੰਦ ਕਰਨ ਲਈ ਵੀ ਕਿਹਾ | ਪ੍ਰਕਾਸ਼ ਪੁਰਬ ਦੇ ਸਮਾਗਮ ਲਈ ਕਾਇਮ ਕੀਤੀ ਸੂਬਾ ਕਮੇਟੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪ੍ਰਮੁੱਖ ਸਕੱਤਰ ਨੂੰ ਇਸ ਪਵਿੱਤਰ ਮੌਕੇ ਵੱਖ-ਵੱਖ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਸੂਬਾ ਸਰਕਾਰ ਵਲੋਂ ਕੇਂਦਰ ਨੂੰ ਸੌਾਪੀ 2145 ਕਰੋੜ ਰੁਪਏ ਦੀ ਤਜਵੀਜ਼ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਕੋਲ ਪੈਰਵੀ ਕਰਨ ਲਈ ਆਖਿਆ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ ਜਿਥੇ ਗੁਰੂ ਸਾਹਿਬ ਜੋਤੀ-ਜੋਤਿ ਸਮਾਏ ਸਨ, ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ ਮੁੱਖ ਸਮਾਗਮਾਂ ਦੌਰਾਨ ਘੱਟੋ-ਘੱਟ ਇਕ ਹਫ਼ਤਾ ਵਿਸ਼ੇਸ਼ ਲਾਂਘੇ ਰਾਹੀਂ ਖੁੱਲ੍ਹੇ ਤੌਰ 'ਤੇ ਜਾਣ ਦੇਣ ਦੀ ਆਗਿਆ ਲਈ ਉਹ ਭਾਰਤੀ ਵਿਦੇਸ਼ੀ ਮੰਤਰਾਲੇ ਨੂੰ ਪੱਤਰ ਲਿਖਣਗੇ ਕਿ ਇਹ ਮਾਮਲਾ ਪਾਕਿਸਤਾਨੀ ਹਮਰੁਤਬਾ ਕੋਲ ਉਠਾਇਆ ਜਾਵੇ | ਕਮੇਟੀ ਵਲੋਂ ਦਿੱਤੇ ਇਕ ਹੋਰ ਸੁਝਾਅ ਦੇ ਜਵਾਬ 'ਚ ਮੁੱਖ ਮੰਤਰੀ ਨੇ
ਸਭਿਆਚਾਰਕ ਮਾਮਲਿਆਂ ਦੇ ਪ੍ਰਮੁੱਖ ਸਕੱਤਰ ਨੂੰ ਧਾਰਮਿਕ ਸੈਰ ਸਪਾਟੇ ਵਜੋਂ ਪੰਜ ਤਖ਼ਤ ਸਾਹਿਬਾਨ ਨੂੰ ਜੋੜਦੀ ਇਕ ਵਿਸ਼ੇਸ਼ ਰੇਲਗੱਡੀ ਚਲਾਉਣ ਦੀ ਸੰਭਾਵਨਾ ਤਲਾਸ਼ਣ ਦੀ ਹਦਾਇਤ ਕੀਤੀ | ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਮਹਾਨਤਾ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਸਦਭਾਵਨਾ ਵਜੋਂ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਨੂੰ ਪਹਿਲਾਂ ਜਾਰੀ ਪ੍ਰਥਾ ਅਨੁਸਾਰ ਉਨ੍ਹਾਂ ਦੇ ਚੰਗੇ ਅਤੇ ਤਸੱਲੀਬਖ਼ਸ਼ ਆਚਰਨ ਦੇ ਮੱਦੇਨਜ਼ਰ ਰਿਹਾਅ ਕਰਨ ਦੀ ਤਜਵੀਜ਼ ਨਾਲ ਸਹਿਮਤੀ ਜ਼ਾਹਿਰ ਕੀਤੀ | ਮੁੱਖ ਮੰਤਰੀ ਨੇ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ, 2019 ਨੂੰ ਮੁੱਖ ਸਮਾਗਮ ਕਰਵਾਉਣ ਲਈ ਰੂਪ-ਰੇਖਾ ਉਲੀਕਣ ਵਾਸਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਵਿਜੇਇੰਦਰ ਸਿੰਗਲਾ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ 'ਤੇ ਆਧਾਰਿਤ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ | ਇਹ ਕਮੇਟੀ ਮੁੱਖ ਸਮਾਗਮਾਂ ਦਾ ਸਮਾਂ, ਨਨਕਾਣਾ ਸਾਹਿਬ ਤੋਂ ਅਟਾਰੀ ਸਰਹੱਦ ਵਾਇਆ ਸੁਲਤਾਨਪੁਰ ਲੋਧੀ-ਬਟਾਲਾ ਅਤੇ ਡੇਰਾ ਬਾਬਾ ਨਾਨਕ, ਨਗਰ ਕੀਰਤਨ ਸਜਾਉਣ ਦੇ ਰੂਟ ਬਾਰੇ ਸੁਝਾਅ ਦੇਵੇਗੀ | ਮੁੱਖ ਮੰਤਰੀ ਨੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਹਰੇਕ ਮਹੀਨੇ ਜਾਇਜ਼ਾ ਲੈਣ ਦਾ ਵੀ ਐਲਾਨ ਕੀਤਾ | ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਬਿਆਸ ਦੇ ਆਸ-ਪਾਸ ਸ੍ਰੀ ਗੁਰੂ ਨਾਨਕ ਦੇਵ ਨਗਰ ਨਾਂ 'ਤੇ ਇਕ ਨਵਾਂ ਸ਼ਹਿਰ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਸਬੰਧੀ ਮਕਾਨ ਤੇ ਸ਼ਹਿਰੀ ਵਿਕਾਸ ਵਿਭਾਗ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ | ਕੈਪਟਨ ਅਮਰਿੰਦਰ ਸਿੰਘ ਨੇ ਇਸ ਪਵਿੱਤਰ ਸਮਾਗਮ ਮੌਕੇ ਆਲਮੀ ਅੰਤਰ-ਧਰਮੀ ਸੰਮੇਲਨ ਕਰਵਾਉਣ ਦਾ ਸੁਝਾਅ ਵੀ ਦਿੱਤਾ | ਉਨ੍ਹਾਂ ਇਸ ਇਤਿਹਾਸਕ ਮੌਕੇ 'ਤੇ ਦੇਸ਼ ਅਤੇ ਵਿਦੇਸ਼ ਦੇ ਉੱਘੇ ਸ਼ਾਸਤਰੀ ਸੰਗੀਤਕਾਰਾਂ ਵਲੋਂ ਗੁਰਬਾਣੀ 'ਤੇ ਸੰਗੀਤਕ ਸਮਾਗਮ ਕਰਵਾਉਣ ਦਾ ਸੁਝਾਅ ਦਿੱਤਾ | ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਦਰਸ਼ਨ ਨੂੰ ਮੂਰਤੀਮਾਨ ਕਰਦੀ ਚਿੱਤਰਕਾਰੀ, ਦੁਰਲੱਭ ਹੱਥ ਲਿਖਤ ਖਰੜੇ ਅਤੇ ਪਵਿੱਤਰ ਨਿਸ਼ਾਨੀਆਂ 'ਤੇ ਇਕ ਪ੍ਰਦਰਸ਼ਨੀ ਤੋਂ ਇਲਾਵਾ ਰਵਾਇਤੀ ਕੀਰਤਨ ਅਤੇ ਕਵੀ ਦਰਬਾਰ ਕਰਵਾਉਣ ਦੇ ਨਾਲ-ਨਾਲ ਦੇਸ਼ ਦੇ ਪ੍ਰਸਿੱਧ ਵਿਦਵਾਨਾਂ ਦੇ ਸੈਮੀਨਾਰ ਕਰਵਾਉਣ ਦਾ ਵੀ ਪ੍ਰਸਤਾਵ ਰੱਖਿਆ | ਵਿਚਾਰ-ਚਰਚਾ 'ਚ ਹਿੱਸਾ ਲੈਂਦਿਆਂ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ 80 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ 40 ਪਿੰਡਾਂ, ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਦਾ ਸੁਭਾਗ ਹਾਸਲ ਹੋਇਆ ਹੈ, ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਤੇ ਸੁੰਦਰੀਕਰਨ ਦੀ ਪੇਸ਼ਕਸ਼ ਕੀਤੀ | ਮੀਟਿੰਗ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮਾਲ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ, ਸਿੱਖਿਆ ਮੰਤਰੀ ਓ.ਪੀ. ਸੋਨੀ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਸੁਲਤਾਨਪੁਰ ਲੋਧੀ ਨਵਤੇਜ ਸਿੰਘ ਚੀਮਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ ਜਲ ਸਰੋਤ ਜਸਪਾਲ ਸਿੰਘ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ ਤੇ ਡਾਇਰੈਕਟਰ ਸੱਭਿਆਚਾਰਕ ਮਾਮਲੇ ਸ਼ਿਵਦੁਲਾਰ ਸਿੰਘ ਢਿੱਲੋਂ ਹਾਜ਼ਰ ਸਨ |

ਔਰਤ ਮੁਲਾਜ਼ਮਾਂ ਦਾ ਨਹੀਂ ਹੋਵੇਗਾ ਡੋਪ ਟੈਸਟ

ਸਰਕਾਰ ਨੇ ਫ਼ੈਸਲੇ 'ਚ ਕੀਤੀ ਸੋਧ
ਚੰਡੀਗੜ੍ਹ, 12 ਜੁਲਾਈ (ਹਰਕਵਲਜੀਤ ਸਿੰਘ)-ਮੁਲਾਜ਼ਮਾਂ ਦੇ ਵੱਖ-ਵੱਖ ਵਰਗਾਂ ਵਲੋਂ ਡੋਪ ਟੈਸਟ ਕਰਵਾਉਣ ਸਬੰਧੀ ਰਾਜ ਸਰਕਾਰ ਦੇ ਫ਼ੈਸਲੇ ਦੇ ਵਿਰੋਧ ਨੂੰ ਮੁੱਖ ਰੱਖਦਿਆਂ ਰਾਜ ਸਰਕਾਰ ਵਲੋਂ ਮੁਲਾਜ਼ਮਾਂ ਦੇ ਡੋਪ ਟੈਸਟ ਸਬੰਧੀ ਆਪਣੇ ਪਹਿਲੇ ਹੁਕਮਾਂ ਨੂੰ ਕੁਝ ਸੋਧਣ ਦਾ ਫ਼ੈਸਲਾ ਲਿਆ ਹੈ, ਜਿਸ ਅਨੁਸਾਰ ਔਰਤ ਮੁਲਾਜ਼ਮਾਂ ਨੂੰ ਡੋਪ ਟੈਸਟ ਤੋਂ ਛੋਟ ਦਿੱਤੀ ਗਈ ਹੈ | ਰਾਜ ਸਰਕਾਰ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ 50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਮੁਲਾਜ਼ਮ ਕਿਉਂਕਿ ਕਿਸੇ ਨਾ ਕਿਸੇ ਬਿਮਾਰੀ ਦੀ ਦਵਾਈ ਖਾਂਦੇ ਹਨ, ਜਿਸ ਕਾਰਨ ਉਨ੍ਹਾਂ ਦਾ ਡੋਪ ਟੈਸਟ ਪਾਜ਼ੀਟਿਵ ਆ ਸਕਦਾ ਹੈ, ਇਸ ਲਈ 50 ਸਾਲ ਤੋਂ ਵੱਧ ਦੀ ਉਮਰ ਦੇ ਮੁਲਾਜ਼ਮਾਂ ਦੇ ਡੋਪ ਟੈਸਟ ਦਾ ਵੀ ਕੋਈ ਲਾਭ ਨਹੀਂ ਹੋਵੇਗਾ | ਇਸ ਲਈ ਰਾਜ ਸਰਕਾਰ 50 ਸਾਲ ਤੋਂ ਵੱਧ ਦੇ ਮੁਲਾਜ਼ਮਾਂ ਨੂੰ ਵੀ ਡੋਪ ਟੈਸਟ ਤੋਂ ਛੋਟ ਦੇਣ ਦਾ ਫ਼ੈਸਲਾ ਲੈ ਰਹੀ ਹੈ | ਹਰੇਕ ਮੁਲਾਜ਼ਮ ਦੇ ਡੋਪ ਟੈਸਟ ਲਈ ਆਉਣ ਵਾਲੇ ਕੋਈ 1500 ਰੁਪਏ ਦੇ ਖ਼ਰਚੇ ਸਬੰਧੀ ਵੀ ਰਾਜ ਸਰਕਾਰ ਵਲੋਂ ਫ਼ੈਸਲਾ ਲਿਆ ਗਿਆ ਹੈ ਕਿ ਮੁਲਾਜ਼ਮਾਂ ਨੂੰ ਇਹ ਖ਼ਰਚਾ ਆਪਣੇ ਮੈਡੀਕਲ ਬਿੱਲ 'ਚ ਲੈਣ ਦੀ ਸਹੂਲਤ ਦਿੱਤੀ ਜਾਵੇ, ਜਿਸ ਨੂੰ ਕਿ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ ਪਰ ਜੋ ਮੁਲਾਜ਼ਮ ਮਹੀਨੇ ਦਾ ਤੈਅ ਮੈਡੀਕਲ ਭੱਤਾ ਪ੍ਰਾਪਤ ਕਰਦੇ ਹਨ ਉਨ੍ਹਾਂ ਸਬੰਧੀ ਅਜੇ ਸਥਿਤੀ ਸਪੱਸ਼ਟ ਨਹੀਂ ਕਿਉਂਕਿ ਖ਼ਜ਼ਾਨਾ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ੁਟਕਲ ਮੈਡੀਕਲ ਖ਼ਰਚਿਆਂ ਲਈ ਤੈਅ ਭੱਤਾ ਦਿੱਤਾ ਜਾ ਰਿਹਾ ਹੈ | ਲੇਕਿਨ ਸੰਭਵ ਹੈ ਕਿ ਰਾਜ ਸਰਕਾਰ ਇਹ ਖ਼ਰਚਾ ਵੀ ਮੁਲਾਜ਼ਮਾਂ ਦੇ ਸਿਰ ਪਾਉਣ ਦੀ ਥਾਂ ਸਰਕਾਰੀ ਖ਼ਜ਼ਾਨੇ 'ਚੋਂ ਕਰਨ ਦਾ ਫ਼ੈਸਲਾ ਲੈ ਲਵੇ | ਵਰਨਣਯੋਗ ਹੈ ਕਿ ਰਾਜ ਸਰਕਾਰ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਮੁਲਾਜ਼ਮਾਂ ਨੂੰ ਤਰੱਕੀ ਮੌਕੇ ਵੀ ਡੋਪ ਟੈਸਟ ਕਰਵਾਉਣਾ ਹੋਵੇਗਾ ਅਤੇ ਨਵੇਂ

ਨਸ਼ਿਆਂ ਦਾ ਰੁਝਾਨ ਵਧਣ ਕਾਰਨ ਪੰਜਾਬ 'ਚ ਏਡਜ਼ ਪੀੜਤਾਂ ਦੀ ਗਿਣਤੀ 'ਚ ਹੋਇਆ ਵਾਧਾ

ਅੰਮਿ੍ਤਸਰ ਤੇ ਚੰਡੀਗੜ੍ਹ 'ਚ 20-20 ਹਜ਼ਾਰ ਨੂੰ ਅੱਪੜਿਆ ਅੰਕੜਾ
ਲੁਧਿਆਣਾ, 12 ਜੁਲਾਈ (ਸਲੇਮਪੁਰੀ)-10-15 ਸਾਲ ਪਹਿਲਾਂ ਸਮੁੱਚੇ ਸਮਾਜ 'ਚ ਇਹ ਧਾਰਨਾ ਪਾਈ ਜਾਂਦੀ ਸੀ ਕਿ ਟਰੱਕ ਡਰਾਈਵਰਾਂ 'ਚ ਨਾਮੁਰਾਦ ਬਿਮਾਰੀ ਏਡਜ਼ ਆਮ ਪਾਈ ਜਾਂਦੀ ਹੈ ਪਰ ਹੁਣ ਉਕਤ ਧਾਰਨਾ ਬਿਲਕੁਲ ਬਦਲਦੀ ਨਜ਼ਰ ਆ ਰਹੀ ਹੈ, ਕਿਉਂਕਿ ਹੁਣ ਟਰੱਕ ਡਰਾਈਵਰਾਂ ਦੇ ਨਾਲ-ਨਾਲ ਚੰਗੇ ਪੜ੍ਹੇ-ਲਿਖੇ ਅਤੇ ਖਾਂਦੇ ਪੀਂਦੇ ਪਰਿਵਾਰਾਂ ਨਾਲ ਸਬੰਧ ਰੱਖਦੇ ਡਾਕਟਰਾਂ, ਵਕੀਲਾਂ, ਅਫ਼ਸਰਾਂ ਤੇ ਵਪਾਰੀਆਂ 'ਚ ਵੀ ਇਹ ਬਿਮਾਰੀ ਪਾਈ ਜਾਣ ਲੱਗੀ ਹੈ, ਜੋ ਕਿ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ | ਐਚ. ਆਈ. ਵੀ. ਪੀੜਤ ਮਰੀਜ਼ਾਂ ਲਈ ਕੌਾਸਲਿੰਗ ਦਾ ਕੰਮ ਕਰ ਰਹੇ ਵੱਖ-ਵੱਖ ਮਨੋਵਿਗਿਆਨਕਾਂ ਤੇ ਕੌਾਸਲਰਾਂ ਨੇ ਦੱਸਿਆ ਹੈ ਕਿ ਜਿਉਂ-ਜਿਉਂ ਪੰਜਾਬ 'ਚ ਨਸ਼ਿਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ, ਤਿਉਂ-ਤਿਉਂ ਐਚ. ਆਈ. ਵੀ./ਏਡਜ਼ ਪੀੜਤਾਂ ਦੀ ਗਿਣਤੀ 'ਚ ਵੀ ਬੇਹੱਦ ਹੈਰਾਨੀਜਨਕ ਵਾਧਾ ਹੋ ਰਿਹਾ ਹੈ | ਇਕੱਠੀ ਕੀਤੀ ਜਾਣਕਾਰੀ ਮੁਤਾਬਿਕ ਲੁਧਿਆਣਾ 'ਚ ਔਸਤਨ 8400, ਅੰਮਿ੍ਤਸਰ 'ਚ 20,000, ਚੰਡੀਗੜ੍ਹ 'ਚ 20,000, ਪਟਿਆਲਾ 'ਚ 10,000, ਬਠਿੰਡਾ 'ਚ 6000, ਫਰੀਦਕੋਟ 'ਚ 10,000, ਹੁਸ਼ਿਆਰਪੁਰ 'ਚ 10,000, ਜਲੰਧਰ 'ਚ 12000 ਜਦਕਿ ਮੋਗਾ 'ਚ 1500 ਦੇ ਕਰੀਬ ਮਰੀਜ਼ ਸਾਹਮਣੇ ਆਏ ਹਨ | ਇਹ ਉਹ ਮਰੀਜ਼ ਹਨ ਜੋ ਕਿਸੇ ਬਿਮਾਰੀ ਕਾਰਨ ਹਸਪਤਾਲਾਂ ਤੇ ਏਡਜ਼ ਕੰਟਰੋਲ ਸੰਸਥਾਵਾਂ 'ਚ ਖੂਨ ਟੈਸਟ ਕਰਾਉਣ ਲਈ ਪਹੁੰਚੇ ਤਾਂ ਬਿਮਾਰੀ ਦੀ ਪਛਾਣ ਹੋਈ | ਜਾਣਕਾਰੀ ਮੁਤਾਬਿਕ ਸੰਗਰੂਰ, ਫਾਜ਼ਿਲਕਾ, ਪਠਾਨਕੋਟ, ਤਰਨ ਤਾਰਨ, ਨਵਾਂਸ਼ਹਿਰ, ਮਾਨਸਾ, ਗੁਰਦਾਸਪੁਰ, ਮੁਹਾਲੀ ਆਦਿ ਜ਼ਿਲਿ੍ਹਆਂ 'ਚ ਵੀ ਏਡਜ਼ ਪੀੜਤਾਂ ਦੀ ਗਿਣਤੀ 'ਚ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ | ਲੁਧਿਆਣਾ 'ਚ ਏਡਜ਼ ਕੰਟਰੋਲ ਸੁਸਾਇਟੀ ਵਲੋਂ ਚਲਾਏ ਜਾ ਰਹੇ ਕੇਂਦਰ 'ਚ ਕੰਮ ਕਰ ਰਹੇ ਕੌਾਸਲਰ ਦਵਿੰਦਰ ਸ਼ਰਮਾ ਨੇ ਦੱਸਿਆ ਹੈ ਕਿ ਸਰਕਾਰ ਵਲੋਂ ਸੂਈ/ਸਰਿੰਜ 'ਤੇ ਰੋਕ ਲਗਾਏ ਜਾਣ 'ਤੇ ਪੰਜਾਬ 'ਚ ਐਚ. ਆਈ. ਵੀ. ਪੀੜਤਾਂ ਦੀ ਗਿਣਤੀ 'ਚ ਹੋਰ ਵੱਡਾ ਵਾਧਾ ਹੋ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਜਦੋਂਕਿ ਲੁਧਿਆਣਾ 'ਚ ਨਸ਼ਾ ਪੀੜਤਾਂ ਦਾ ਇਲਾਜ ਕਰ ਰਹੇ ਡਾ. ਇੰਦਰਜੀਤ ਸਿੰਘ ਢੀਂਗਰਾ ਦਾ ਕਹਿਣਾ ਹੈ ਕਿ ਨਸ਼ਿਆਂ ਨੂੰ ਜ਼ਬਰਦਸਤੀ ਬੰਦ ਨਹੀਂ ਕੀਤਾ ਜਾ ਸਕਦਾ, ਜੇ ਸੱਚਮੁੱਚ ਹੀ ਸਰਕਾਰ ਨਸ਼ਾ ਬੰਦ ਕਰਨਾ ਚਾਹੁੰਦੀ ਹੈ ਤਾਂ ਨਸ਼ਾ ਪੀੜਤਾਂ ਦੀ ਕੌਾਸਲਿੰਗ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ |

'ਓ ਨਾ ਮਾਰਿਓ-ਨਾ ਮਾਰਿਓ ਮੈਨੂੰ' ਪਿਸਤੌਲ ਸੁੱਟ ਕੇ ਦਿਲਪ੍ਰੀਤ ਨੇ ਪੁਲਿਸ ਨੂੰ ਕਿਹਾ

ਬਾਬਾ ਘੁੰਮਦਾ ਰਿਹਾ ਮੁਹਾਲੀ-ਚੰਡੀਗੜ੍ਹ, ਪੁਲਿਸ ਲੱਭਦੀ ਰਹੀ ਪਹਾੜਾਂ 'ਚ
ਐੱਸ. ਏ. ਐੱਸ. ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)-ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਜਿਵੇਂ ਹੀ ਚੰਡੀਗੜ੍ਹ ਦੇ ਸੈਕਟਰ-43 ਵਿਚਲੇ ਬੱਸ ਅੱਡੇ ਕੋਲ ਪੁੱਜਾ ਤਾਂ ਪੁਲਿਸ ਨੇ ਉਸ ਨੂੰ ਚਾਰੇ ਪਾਸਿਉਂ ਘੇਰਾ ਪਾ ਲਿਆ ਤੇ ਬਾਬੇ ਨੇ ਫਾਇਰ ਕਰ ਕੇ ਪੁਲਿਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਜਿਵੇਂ ਹੀ ਬਾਬੇ ਦੇ ਪੱਟ 'ਚ ਗੋਲੀ ਵੱਜੀ, ਉਸ ਨੇ ਆਪਣਾ ਪਿਸਤੌਲ ਸੁੱਟ ਕੇ ਦੋਵੇਂ ਹੱਥ ਖੜੇ੍ਹ ਕਰਦਿਆਂ ਕਿਹਾ ਕਿ 'ਓ ਨਾ ਮਾਰਿਓ, ਨਾ ਮਾਰਿਓ ਮੈਨੂੰ' | ਇਸ ਤੋਂ ਬਾਅਦ ਪੁਲਿਸ ਦਾ ਇਕ ਸਬ-ਇੰਸਪੈਕਟਰ ਜ਼ਖ਼ਮੀ ਦਿਲਪ੍ਰੀਤ ਸਿੰਘ ਬਾਬੇ ਨੂੰ ਗੱਡੀ 'ਚ ਪਾ ਕੇ ਤੁਰੰਤ ਸਿਵਲ ਹਸਪਤਾਲ ਮੁਹਾਲੀ ਵਿਖੇ ਲੈ ਗਿਆ, ਜਿਥੋਂ ਡਾਕਟਰਾਂ ਨੇ ਬਾਬੇ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਤਬਦੀਲ ਕਰ ਦਿੱਤਾ | ਪੁਲਿਸ ਸੂਤਰਾਂ ਮੁਤਾਬਿਕ ਜਦੋਂ ਉਹ ਬਾਬੇ ਨੂੰ ਹਸਪਤਾਲ ਲਿਜਾ ਰਹੇ ਸਨ ਤਾਂ ਬਾਬਾ ਉਸ ਸਮੇਂ ਨਸ਼ੇ 'ਚ ਸੀ ਕਿਉਂਕਿ ਬਾਬੇ ਨੇ ਜਿਸ ਵਿਅਕਤੀ ਨੂੰ ਮਿਲਣਾ ਸੀ, ਉਸ ਨੂੰ ਸੈਕਟਰ-43 ਦੇ ਬੱਸ ਅੱਡੇ 'ਤੇ ਮਿਲਣ ਦਾ ਸਮਾਂ ਦੇ ਕੇ ਮੁੜ ਜਗ੍ਹਾ ਤਬਦੀਲ ਨਹੀਂ ਕੀਤੀ ਅਤੇ ਪਹਿਲਾਂ ਹੀ ਤਿਆਰ ਖੜ੍ਹੀ ਪੁਲਿਸ ਨੇ ਜਿਵੇਂ ਹੀ ਬਾਬੇ ਦੀ ਗੱਡੀ 'ਤੇ ਪੱਥਰ ਮਾਰਨੇ ਸ਼ੁਰੂ ਕੀਤੇ ਤਾਂ ਬਾਬੇ ਨੇ ਗੱਡੀ ਪਿੱਛੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਪਹਿਲਾਂ ਤੋਂ ਪਿੱਛੇ ਖੜ੍ਹੇ ਇੰਸਪੈਕਟਰ ਨੇ ਬਾਬੇ ਦੀ ਗੱਡੀ 'ਚ ਆਪਣੀ ਗੱਡੀ ਮਾਰ ਕੇ ਬਾਬੇ ਨੂੰ ਭੱਜਣ ਦਾ ਮੌਕਾ ਹੀ ਨਹੀਂ ਦਿੱਤਾ | ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਡੀ. ਐੱਸ. ਪੀ. ਤਜਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਬਾਬੇ ਦੀ ਸਾਥਣ ਰੁਪਿੰਦਰ ਕੌਰ ਰੂਬੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਗਾਇਕ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਤੋਂ ਬਾਅਦ ਬਾਬਾ 2 ਦਿਨਾਂ ਬਾਅਦ ਉਸ ਕੋਲ ਚੰਡੀਗੜ੍ਹ ਵਿਖੇ ਆ ਗਿਆ ਸੀ | ਵਿੱਕੀ ਗੌਾਡਰ ਦੇ ਮੁਕਾਬਲੇ ਤੋਂ ਬਾਅਦ ਬਾਬਾ ਬਹੁਤ ਡਰ ਗਿਆ ਸੀ ਅਤੇ ਉਸ ਨੇ ਰੋਪੜ ਪੁਲਿਸ ਨਾਲ ਆਤਮ-ਸਮਰਪਣ ਕਰਨ  ਸਬੰਧੀ ਸੰਪਰਕ ਵੀ ਕੀਤਾ ਸੀ, ਪਰ ਬਾਅਦ 'ਚ ਉਸ ਨੇ ਆਤਮ-ਸਮਰਪਣ ਨਹੀਂ ਸੀ ਕੀਤਾ | ਰੂਬੀ ਮੁਤਾਬਿਕ ਬਾਬਾ ਜਦੋਂ ਨਸ਼ੇ 'ਚ ਹੁੰਦਾ ਸੀ ਤਾਂ ਉਸ ਦੀ ਕੁੱਟਮਾਰ ਵੀ ਕਰਦਾ ਸੀ, ਜਿਸ ਕਾਰਨ ਉਸ ਨੂੰ ਇਕ ਵਾਰ ਚੰਡੀਗੜ੍ਹ ਦੇ ਇਕ ਹਸਪਤਾਲ ਵਿਖੇ ਦਾਖ਼ਲ ਵੀ ਹੋਣਾ ਪਿਆ ਸੀ | ਡੀ. ਐੱਸ. ਪੀ. ਤਜਿੰਦਰ ਸਿੰਘ ਮੁਤਾਬਿਕ ਦਿਲਪ੍ਰੀਤ ਸਿੰਘ ਬਾਬੇ ਦੀਆਂ ਨੂਰਪੁਰ ਬੇਦੀ ਅਤੇ ਹਰਿਆਣਾ ਵਿਚਲੀਆਂ ਦੋ ਠਾਹਰਾਂ ਬਾਰੇ ਪੁਸ਼ਟੀ ਹੋ ਗਈ ਹੈ, ਜਦਕਿ ਹੋਰਨਾਂ ਬਾਰੇ ਜਾਂਚ ਚੱਲ ਰਹੀ ਹੈ |
6 ਜੁਲਾਈ ਨੂੰ ਬਾਬੇ ਬਾਰੇ ਪੁਲਿਸ ਨੂੰ ਮਿਲੀ ਸੀ ਪੱਕੀ ਸੂਚਨਾ
ਜਲੰਧਰ ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਬਾਬਾ ਪੰਜਾਬ 'ਚ ਹੈ ਅਤੇ ਉਹ ਸੋਮਵਾਰ ਕਿਸੇ ਨੂੰ ਮਿਲਣ ਲਈ ਆ ਰਿਹਾ ਹੈ | 9 ਜੁਲਾਈ ਨੂੰ ਸਵੇਰ ਸਮੇਂ ਪੁਲਿਸ ਨੂੰ ਪੱਕੀ ਸੂਚਨਾ ਮਿਲੀ ਸੀ ਕਿ ਦਿਲਪ੍ਰੀਤ ਸਿੰਘ ਬਾਬਾ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਅੱਡੇ ਕੋਲ ਆ ਰਿਹਾ ਹੈ | ਪੰਜਾਬ ਪੁਲਿਸ ਵਲੋਂ ਇਸ ਸਬੰਧੀ ਤੁਰੰਤ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਸੂਚਨਾ ਦਿੱਤੀ ਗਈ ਅਤੇ ਆਖ਼ਰਕਾਰ ਬਾਬਾ ਕਾਬੂ ਕਰ ਲਿਆ ਗਿਆ |
ਜਨਵਰੀ 'ਚ ਪੀ. ਜੀ. ਆਈ. ਵਿਖੇ ਰਿਹਾ ਸੀ ਦਾਖ਼ਲ
ਪੁਲਿਸ ਸੂਤਰਾਂ ਮੁਤਾਬਿਕ ਜਨਵਰੀ 2018 'ਚ ਦਿਲਪ੍ਰੀਤ ਸਿੰਘ ਬਾਬਾ ਸੈਕਟਰ-38, ਚੰਡੀਗੜ੍ਹ ਵਿਚਲੇ ਰੁਪਿੰਦਰ ਕੌਰ ਰੂਬੀ ਦੇ ਘਰ ਦੇ ਬਾਹਰ ਚਿੱਟੇ ਦੀ ਓਵਰ ਡੋਜ਼ ਕਾਰਨ ਡਿਗ ਗਿਆ ਸੀ | ਰੂਬੀ ਵਲੋਂ ਕਿਸੇ ਹੋਰ ਨਾਂਅ ਹੇਠ ਦਿਲਪ੍ਰੀਤ ਸਿੰਘ ਬਾਬਾ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਕਿ ਕਰੀਬ 2 ਦਿਨਾਂ ਤੱਕ ਉਸ ਦਾ ਇਲਾਜ ਚਲਦਾ ਰਿਹਾ | ਬਾਬਾ ਚੰਡੀਗੜ੍ਹ•-ਮੁਹਾਲੀ 'ਚ ਆਮ ਘੁੰਮਦਾ ਰਹਿੰਦਾ ਸੀ, ਪ੍ਰੰਤੂ ਇਸ ਦੇ ਉਲਟ ਮੁਹਾਲੀ ਅਤੇ ਚੰਡੀਗੜ੍ਹ ਦੀ ਪੁਲਿਸ ਉਸ ਨੂੰ ਹਿਮਾਚਲ ਦੀਆਂ ਪਹਾੜੀਆਂ 'ਚ ਲੱਭਦੀ ਰਹੀ |

ਪਾਕਿ ਅਦਾਲਤ ਵਲੋਂ ਈ.ਟੀ.ਪੀ.ਬੀ. ਅਧਿਕਾਰੀ ਤੇ ਪੁਲਿਸ ਅਫ਼ਸਰ ਤਲਬ

ਅੰਮਿ੍ਤਸਰ, 12 ਜੁਲਾਈ (ਸੁਰਿੰਦਰ ਕੋਛੜ)-ਲਾਹੌਰ ਸ਼ਹਿਰ ਦੇ ਪਿੰਡ ਡੇਰਾ ਚਾਹਲ ਵਿਚਲੇ ਗੁਰਦੁਆਰਾ ਜਨਮ ਅਸਥਾਨ ਬੇਬੇ ਨਾਨਕੀ 'ਤੇ ਕਬਜ਼ੇ ਨੂੰ ਲੈ ਕੇ ਟ੍ਰੈਫਿਕ ਵਾਰਡਨ ਗੁਲਾਬ ਸਿੰਘ ਸ਼ਾਹੀਨ ਵਲੋਂ ਭਲਕੇ ਲਾਹੌਰ ਜ਼ਿਲ੍ਹਾ ਸੈਸ਼ਨ ਕੋਰਟ 'ਚ ਦਰਜ ਕਰਵਾਈ ਗਈ ਅਪੀਲ ਦੇ ਆਧਾਰ 'ਤੇ ਅੱਜ ਅਦਾਲਤ ਵਲੋਂ ਸ਼ਿਕਾਇਤਕਰਤਾ ਨਾਲ ਬਦਸਲੂਕੀ ਕਰਨ, ਪਗੜੀ ਉਤਾਰਨ ਅਤੇ ਕਾਨੂੰਨੀ ਕਾਰਵਾਈ 'ਚ ਅੜਚਣ ਪਾਉਣ ਦੇ ਦੋਸ਼ 'ਚ ਐਸ. ਐਚ. ਓ. ਮੁਹੰਮਦ ਜੁਲਕੇਰਨੈਣ, ਇੰਸਪੈਕਟਰ ਇਮਤਿਆਜ਼ ਅਹਿਮਦ, ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਤਾਰਿਕ ਵਜ਼ੀਰ
ਅਤੇ ਲਾਹੌਰ ਦੇ ਸਹਾਇਕ ਪ੍ਰਬੰਧਕ ਅਕਰਮ ਜ਼ੋਇਆ ਨੂੰ ਤਲਬ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਲਾਬ ਸਿੰਘ ਸ਼ਾਹੀਨ ਨੇ ਦੱਸਿਆ ਕਿ ਕਥਿਤ ਤੌਰ 'ਤੇ ਗੁਰਦੁਆਰੇ 'ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਤੋਂ ਲਾਹੌਰ ਸੈਸ਼ਨ ਕੋਰਟ 'ਚ ਮਾਮਲਾ ਵਿਚਾਰ ਅਧੀਨ ਹੈ ਅਤੇ ਇਸ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਣੀ ਬਾਕੀ ਹੈ | ਜਦਕਿ ਈ. ਟੀ. ਪੀ. ਬੀ. ਦੇ ਵਧੀਕ ਸਕੱਤਰ ਤਾਰਿਕ ਵਜ਼ੀਰ ਨੇ ਕਾਨੂੰਨ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪੁਲਿਸ ਫੋਰਸ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਜ਼ਬਰਦਸਤੀ ਉਸ ਨੂੰ ਪਰਿਵਾਰ ਸਮੇਤ ਮਾਰਕੁੱਟ ਕਰਕੇ ਘਰੋਂ ਬਾਹਰ ਕਰ ਦਿੱਤਾ | ਉਸ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਸਬੰਧਿਤ ਪੁਲਿਸ ਥਾਣੇ 'ਚ ਦਰਜ ਕਰਾਉਣ ਲਈ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ | ਜਿਸ ਕਾਰਨ ਉਸ ਨੂੰ ਅਦਾਲਤ 'ਚ ਅਪੀਲ ਦਾਇਰ ਕਰਨੀ ਪਈ |
ਉੱਧਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਧਿਕਾਰੀਆਂ 'ਤੇ ਲਗਾਏ ਮਾਰ ਕੁਟਾਈ ਤੇ ਪਗੜੀ ਉਤਾਰਨ ਦੇ ਦੋਸ਼ਾਂ ਨੂੰ ਲੈ ਕੇ ਪਾਕਿਸਤਾਨ ਸਰਕਾਰ ਵਿਰੁੱਧ ਭਾਰਤ ਸਰਕਾਰ ਤੇ ਸਿੱਖ ਜਥੇਬੰਦੀਆਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ | ਇਸ ਮਾਮਲੇ ਦੇ 3 ਦਿਨ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਗੁਲਾਬ ਸਿੰਘ ਦੇ ਭਰਾ ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ 'ਚ ਕਿਸੇ ਪ੍ਰਕਾਰ ਦੀ ਜ਼ਿਆਦਤੀ ਨਹੀਂ ਹੋਣ ਦੇਣਗੇ | ਉਨ੍ਹਾਂ ਗੁਲਾਬ ਸਿੰਘ ਨੂੰ ਪਗੜੀ ਤੇ ਉਸ ਦੀ ਪਤਨੀ ਨੂੰ ਚੁੰਨੀ ਭੇਟ ਕਰਦਿਆਂ ਉਸ ਨੂੰ ਮਾਮਲੇ ਦੇ ਨਜਿੱਠੇ ਜਾਣ ਤੱਕ ਕਿਰਾਏ ਦੇ ਘਰ 'ਚ ਰਹਿਣ ਦੀ ਸਲਾਹ ਦਿੱਤੀ, ਜਿਸ ਨੂੰ ਗੁਲਾਬ ਸਿੰਘ ਵਲੋਂ ਨਾਮਨਜ਼ੂਰ ਕਰ ਦਿੱਤਾ ਗਿਆ | ਬਿਸ਼ਨ ਸਿੰਘ ਨੇ ਕਿਹਾ ਕਿ ਕਮੇਟੀ ਦੇ ਅਹੁਦੇਦਾਰਾਂ ਅਤੇ ਪਾਕਿਸਤਾਨ ਸਿੱਖ ਸੰਗਤ ਦੇ ਆਗੂਆਂ ਵਲੋਂ ਈ. ਟੀ. ਪੀ. ਬੀ. ਅਧਿਕਾਰੀਆਂ ਨਾਲ ਗੱਲਬਾਤ ਕਰਕੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਜਾਵੇਗਾ |
ਗੁਲਾਬ ਸਿੰਘ ਵਲੋਂ ਪਗੜੀ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕੀਤੇ ਜਾਣ ਦੇ ਦੋਸ਼ਾਂ ਦੇ ਜਵਾਬ 'ਚ ਬਿਸ਼ਨ ਸਿੰਘ ਨੇ ਕਿਹਾ ਕਿ ਗੁਲਾਬ ਸਿੰਘ ਜਜ਼ਬਾਤੀ ਕਿਸਮ ਦਾ ਨੌਜਵਾਨ ਹੈ ਅਤੇ ਉਕਤ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਨੂੰ ਕਬਜ਼ਾ ਮੁਕਤ ਕਰਾਉਣ ਗਈ ਪੁਲਿਸ ਫੋਰਸ ਅਤੇ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਗੁਲਾਬ ਸਿੰਘ ਜਾਂ ਉਸ ਦੇ ਪਰਿਵਾਰ ਨਾਲ ਕਿਸੇ ਪ੍ਰਕਾਰ ਦੀ ਜ਼ੋਰ-ਜ਼ਬਰਦਸਤੀ ਜਾਂ ਮਾਰ-ਕੁਟਾਈ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਵਲੋਂ ਉਸ ਦੀ ਪਗੜੀ ਹੀ ਉਤਾਰੀ ਗਈ ਹੈ | ਉਨ੍ਹਾਂ ਨੇ ਭਾਰਤੀ ਮੀਡੀਆ 'ਤੇ ਇਸ ਮਾਮਲੇ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤੇ ਜਾਣ ਦਾ ਵੀ ਦੋਸ਼ ਲਗਾਇਆ |
ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਗੁਲਾਬ ਸਿੰਘ ਦੇ ਖ਼ੁਲਾਸੇ 'ਤੇ
ਜ਼ਿਕਰਯੋਗ ਹੈ ਕਿ ਗੁਲਾਬ ਸਿੰਘ ਵਲੋਂ ਲਗਾਤਾਰ ਤਾਰਿਕ ਵਜ਼ੀਰ, ਸਹਾਇਕ ਸਕੱਤਰ ਇਮਰਾਨ ਖ਼ਾਂ ਗੌਾਦਲ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਕਤ ਤਿੱਕੜੀ ਵਲੋਂ ਗੁਆਂਢੀ ਮੁਲਕ (ਭਾਰਤ) ਦੇ 2 ਭਗੌੜੇ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਸੰਭਾਵਨਾ ਜਤਾਈ ਜਾ ਰਹੀ ਹੈ ਕਿ ਗੁਲਾਬ ਸਿੰਘ ਕਿਸੇ ਵੀ ਵਕਤ ਉਕਤ ਦੋਵੇਂ ਵਿਅਕਤੀਆਂ ਦੇ ਨਾਂਅ ਅਤੇ ਦਸਤਾਵੇਜ਼ ਜਨਤਕ ਕਰ ਸਕਦਾ ਹੈ | ਜਿਸ ਨਾਲ ਪਾਕਿਸਤਾਨ ਦੀਆਂ ਮੁਸ਼ਕਿਲਾਂ 'ਚ ਇਜ਼ਾਫਾ ਹੋਣਾ ਤੈਅ ਹੈ ਅਤੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੀਆਂ ਨਜ਼ਰਾਂ ਉਸ ਦੇ ਇਸੇ ਖ਼ੁਲਾਸੇ 'ਤੇ ਟਿਕੀਆਂ ਹੋਈਆਂ ਹਨ |

ਹਿਮਾ ਦਾਸ ਵਿਸ਼ਵ ਜੂਨੀਅਰ ਅਥਲੈਟਿਕਸ 'ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਦੌੜਾਕ ਬਣੀ

ਟੈਂਪੇਰੇ (ਫਿਨਲੈਂਡ), 12 ਜੁਲਾਈ (ਏਜੰਸੀ)-ਭਾਰਤ ਦੀ ਹਿਮਾ ਦਾਸ ਨੇ ਅੱਜ ਇੱਥੇ ਇਤਿਹਾਸ ਸਿਰਜਦੇ ਹੋਏ ਆਈ.ਏ.ਏ.ਐਫ. ਵਿਸ਼ਵ ਅੰਡਰ-20 ਅਥਲੈਟਿਕਸ ਵਿਚ ਸੋਨ ਤਗਮਾ ਜਿੱਤਿਆ | ਇਸ ਜਿੱਤ ਦੇ ਨਾਲ ਹੀ ਉਹ ਪਹਿਲੀ ਭਾਰਤੀ ਬਣ ਗਈ ਹੈ ਜਿਸ ਨੇ ਇਹ ਮੁਕਾਮ ਹਾਸਲ ਕੀਤਾ ਹੈ | ਉਸ ਨੇ ਅੱਜ ...

ਪੂਰੀ ਖ਼ਬਰ »

ਐਲ.ਪੀ.ਜੀ. ਦੀ ਸਬਸਿਡੀ 60 ਫ਼ੀਸਦੀ ਵਧੀ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਰਸੋਈ ਗੈਸ ਐਲ. ਪੀ. ਜੀ. ਦੀ ਸਬਸਿਡੀ 'ਚ ਪਿਛਲੇ ਦੋ ਮਹੀਨਿਆਂ 'ਚ 60 ਫ਼ੀਸਦੀ ਵਾਧਾ ਹੋਇਆ ਹੈ ਕਿਉਂਕਿ ਅੰਤਰਰਾਸ਼ਟਰੀ ਕੀਮਤਾਂ 'ਚ ਵਾਧਾ ਹੋਣ ਦੇ ਬਾਵਜੂਦ ਸਰਕਾਰ ਨੇ ਕੀਮਤਾਂ ਨੂੰ ਸਥਿਰ ਰੱਖਿਆ | ਇੰਡੀਅਨ ਆਇਲ ਕਾਰਪੋਰੇਸ਼ਨ ਦੇ ਚੇਅਰਮੈਨ ...

ਪੂਰੀ ਖ਼ਬਰ »

ਪਾਕਿ 'ਚ ਸਿੱਖ ਪੁਲਿਸ ਅਧਿਕਾਰੀ ਨੂੰ ਘਰੋਂ ਕੱਢਣ ਦੇ ਮਾਮਲੇ 'ਚ ਵਿਦੇਸ਼ ਮੰਤਰਾਲੇ ਨੇ ਲਿਆ ਸਖ਼ਤ ਨੋਟਿਸ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਪਾਕਿਸਤਾਨ ਦੇ ਪਹਿਲੇ ਪੁਲਿਸ ਅਧਿਕਾਰੀ ਗੁਲਾਬ ਸਿੰਘ ਸ਼ਹੀਨ ਨੂੰ ਲਾਹੌਰ ਵਿਚ ਉਸ ਦੇ ਘਰੋਂ ਬਾਹਰ ਕੱਢਣ ਦੀ ਨਿਖੇਧੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ...

ਪੂਰੀ ਖ਼ਬਰ »

ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 18 ਨੂੰ

ਚੰਡੀਗੜ੍ਹ, 12 ਜੁਲਾਈ (ਐਨ. ਐਸ. ਪਰਵਾਨਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੀ 18 ਜੁਲਾਈ ਨੂੰ ਇਥੇ ਮੀਟਿੰਗ ਬੁਲਾਈ ਹੈ, ਜਿਸ ਵਿਚ ਕਈ ਮਹੱਤਵਪੂਰਨ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ | ਇਹ ਪ੍ਰਗਟਾਵਾ ਮੁੱਖ ਮੰਤਰੀ ...

ਪੂਰੀ ਖ਼ਬਰ »

ਰੈਫ਼ਰੈਂਡਮ 2020 ਲੰਡਨ ਐਲਾਨਨਾਮੇ ਦੀਆਂ ਤਿਆਰੀਆਂ 'ਤੇ ਭਾਰਤ ਨੇ ਜਤਾਇਆ ਇਤਰਾਜ਼

ਨਵੀਂ ਦਿੱਲੀ/ਲੰਡਨ, 12 ਜੁਲਾਈ (ਏਜੰਸੀ, ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਦੀ ਅਜ਼ਾਦੀ ਨੂੰ ਲੈ ਕੇ ਸਿੱਖਸ ਫ਼ਾਰ ਜਸਟਿਸ ਵਲੋਂ ਰੈਫ਼ਰੈਂਡਮ 2020 ਕਰਵਾਉਣ ਲਈ ਚਲਾਈ ਗਈ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਲੰਡਨ ਐਲਾਨਨਾਮੇ ਦੇ ਸਿਰਲੇਖ ਹੇਠ 12 ਅਗਸਤ ਨੂੰ ਲੰਡਨ ਦੇ ...

ਪੂਰੀ ਖ਼ਬਰ »

ਕੁਪਵਾੜਾ 'ਚ ਜਾਰੀ ਆਪ੍ਰੇਸ਼ਨ ਦੌਰਾਨ ਇਕ ਅੱਤਵਾਦੀ ਦੀ ਲਾਸ਼ ਤੇ ਅਸਲ੍ਹਾ ਬਰਾਮਦ

ਸ੍ਰੀਨਗਰ, 12 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਜਾਰੀ ਅੱਤਵਾਦ ਵਿਰੋਧੀ ਕਾਰਵਾਈ ਦੌਰਾਨ ਅੱਜ ਇਕ ਅਣਪਛਾਤਾ ਅੱਤਵਾਦੀ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ 'ਚ ਮਾਰਿਆ ਗਿਆ ਹੈ, ਜਦਕਿ ਹੋਰ ਅੱਤਵਾਦੀਆਂ ਦੀ ਭਾਲ ਲਈ ਆਪ੍ਰੇਸ਼ਨ ਜਾਰੀ ਹੈ | ...

ਪੂਰੀ ਖ਼ਬਰ »

ਮਾਣਹਾਨੀ ਮਾਮਲਾ

ਟਾਈਟਲਰ ਨੇ ਹਾਈਕੋਰਟ 'ਚੋਂ ਪਟੀਸ਼ਨ ਵਾਪਸ ਲਈ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ ਅੱਜ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਪ੍ਰਤੀਨਿਧਤਾ ਕਰ ਰਹੇ ਸੀਨੀਅਰ ਵਕੀਲ ਵਲੋਂ ਦਾਇਰ ਮਾਣਹਾਨੀ ਦੇ ਮਾਮਲੇ 'ਚ ਉਸ ਵਿਰੁੱਧ ਦੋਸ਼ ਤੈਅ ਕਰਨ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ...

ਪੂਰੀ ਖ਼ਬਰ »

ਹਾਈਕੋਰਟ ਦੇ ਜੱਜਾਂ ਲਈ ਸਰਕਾਰ ਨੇ 69 ਨਾਂਅ ਸੁਪਰੀਮ ਕੋਰਟ ਕਾਲਜੀਅਮ ਨੂੰ ਭੇਜੇ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਕਾਨੂੰਨ ਮੰਤਰਾਲੇ ਨੇ ਹਾਈਕੋਰਟ ਦੇ ਜੱਜਾਂ ਦੀ ਨਿਯੁਕਤੀ ਲਈ 69 ਉਮੀਦਵਾਰਾਂ ਦੇ ਨਾਂਅ ਸੁਪਰੀਮ ਕੋਰਟ ਕਾਲਜੀਅਮ ਨੂੰ ਭੇਜੇ ਹਨ | ਤੈਅ ਪ੍ਰਕਿਰਿਆ ਮੁਤਾਬਿਕ ਹਾਈਕੋਰਟਾਂ ਦੇ ਕਾਲਜੀਅਮਾਂ ਵਲੋਂ ਚੁਣੇ ਗਏ ਉਮੀਦਵਾਰਾਂ ਦੇ ਨਾਂਅ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਦੋ ਥਾਈਾ ਤਾਲਿਬਾਨ ਹਮਲਿਆਂ 'ਚ 19 ਸੁਰੱਖਿਆ ਜਵਾਨ ਹਲਾਕ

ਕਾਬੁਲ, 12 ਜੁਲਾਈ (ਏ. ਪੀ.)-ਅਫ਼ਗਾਨਿਸਤਾਨ 'ਚ ਤਾਲਿਬਾਨ ਵਲੋਂ ਦੋ ਸੂਬਿਆਂ 'ਚ ਕੀਤੇ ਗਏ ਹਮਲਿਆਂ 'ਚ 19 ਸੁਰੱਖਿਆ ਬਲ ਮਾਰੇ ਗਏ | ਪੂਰਬੀ ਅਫ਼ਗਾਨਿਸਤਾਨ ਦੇ ਕੁੰਾਦੂਜ਼ ਪ੍ਰਾਂਤ 'ਚ ਕੀਤੇ ਗਏ ਹਮਲੇ 'ਚ 15 ਜਵਾਨਾਂ ਦੀ ਮੌਤ ਹੋ ਗਈ ਜਦਕਿ ਫ਼ਰ੍ਹਾ ਪ੍ਰਾਂਤ 'ਚ ਤਾਲਿਬਾਨ ਵਲੋਂ ...

ਪੂਰੀ ਖ਼ਬਰ »

ਕੁਲਭੂਸ਼ਣ ਜਾਧਵ ਮਾਮਲਾ

ਪਾਕਿ 17 ਨੂੰ ਦੂਸਰਾ ਜਵਾਬ ਦਾਅਵਾ ਦਾਇਰ ਕਰੇਗਾ

ਇਸਲਾਮਾਬਾਦ, 12 ਜੁਲਾਈ (ਪੀ. ਟੀ. ਆਈ.)-ਪਾਕਿਸਤਾਨ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਜਿਸ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿਚ ਪਾਕਿਸਤਾਨ ਦੀ ਸੈਨਿਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ ਦੀ ਸਜ਼ਾ ਬਾਰੇ ਕੌਮਾਂਤਰੀ ਨਿਆਂ ਅਦਾਲਤ ਵਿਚ 17 ਜੁਲਾਈ ਨੂੰ ਭਾਰਤ ...

ਪੂਰੀ ਖ਼ਬਰ »

ਅਧਿਆਤਮਕ ਆਗੂ ਵਾਸਵਾਨੀ ਨਹੀਂ ਰਹੇ

ਪੁਣੇ, 12 ਜੁਲਾਈ (ਪੀ. ਟੀ. ਆਈ.)-ਅਧਿਆਤਮਕ ਨੇਤਾ ਤੇ 'ਸਾਧੂ ਵਾਸਵਾਨੀ ਮਿਸ਼ਨ' ਦੇ ਮੁਖੀ ਦਾਦਾ ਜੇ. ਪੀ. ਵਾਸਵਾਨੀ ਦਾ ਵਡੇਰੀ ਉਮਰ ਕਾਰਨ ਦਿਹਾਂਤ ਹੋ ਗਿਆ | ਮਿਸ਼ਨ ਦੇ ਇਕ ਮੈਂਬਰ ਨੇ ਦੱਸਿਆ ਕਿ ਉਹ 99 ਵਰਿ੍ਹਆਂ ਦੇ ਸਨ | ਉਹ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੇ ਇਕ ਨਿੱਜੀ ...

ਪੂਰੀ ਖ਼ਬਰ »

ਥਾਈਲੈਂਡ ਦੀ ਗੁਫ਼ਾ ਹੋਵੇਗੀ ਅਜਾਇਬ ਘਰ 'ਚ ਤਬਦੀਲ

ਮੇ ਸਾਈ (ਥਾਈਲੈਂਡ), 12 ਜੁਲਾਈ (ਏਜੰਸੀ)-ਥਾਈਲੈਂਡ ਦੀ ਇਕ ਗੁਫ਼ਾ 'ਚ ਹੜ੍ਹ ਕਾਰਨ ਫਸੇ 12 ਫੁੱਟਬਾਲ ਖਿਡਾਰੀਆਂ ਨੂੰ ਉਨ੍ਹਾਂ ਦੇ ਕੋਚ ਸਮੇਤ ਕਰੀਬ 2 ਹਫ਼ਤਿਆਂ ਬਾਅਦ ਬਚਾਅ ਕਰਮੀ ਬਾਹਰ ਕੱਢਣ 'ਚ ਸਫਲ ਹੋ ਗਏ ਸਨ | ਹੁਣ ਉਸ ਗੁਫ਼ਾ ਨੂੰ ਅਜਾਇਬ ਘਰ 'ਚ ਤਬਦੀਲ ਕਰਨ ਦੀ ਯੋਜਨਾ ...

ਪੂਰੀ ਖ਼ਬਰ »

ਪੈਟਰੋਲ 6 ਤੇ ਡੀਜ਼ਲ 7 ਪੈਸੇ ਮਹਿੰਗਾ ਮਹੀਨੇ 'ਚ 7ਵੀਂ ਵਾਰ ਵਧੀਆਂ ਕੀਮਤਾਂ

ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਇਸ ਮਹੀਨੇ ਲਗਾਤਾਰ 7ਵੀਂ ਵਾਰ ਵਾਧਾ ਦਰਜ ਕੀਤਾ ਗਿਆ ਹੈ | ਅੱਜ ਪੈਟਰੋਲ 6 ਅਤੇ ਡੀਜ਼ਲ 7 ਪੈਸੇ ਮਹਿੰਗਾ ਹੋਇਆ ਹੈ | ਤੇਲ ਬਾਜ਼ਾਰ ਦੀਆਂ ਕੰਪਨੀਆਂ ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 76.59 ਅਤੇ ...

ਪੂਰੀ ਖ਼ਬਰ »

ਦਿੱਲੀ 'ਚੋਂ ਕੁਤਬ ਮੀਨਾਰ ਜਿੱਡੇ ਕੂੜੇ ਦਾ ਪਹਾੜ ਕਦੋਂ ਹਟਾਓਗੇ?

ਸੁਪਰੀਮ ਕੋਰਟ ਵਲੋਂ ਉਪ-ਰਾਜਪਾਲ ਨੂੰ ਸਖ਼ਤ ਝਾੜ ਨਵੀਂ ਦਿੱਲੀ, 12 ਜੁਲਾਈ (ਜਗਤਾਰ ਸਿੰਘ)-ਦਿੱਲੀ 'ਚ ਕੂੜੇ ਦਾ ਉਚਿਤ ਪ੍ਰਬੰਧਨ ਕਰਨ 'ਚ ਨਾਕਾਮ ਰਹਿਣ ਅਤੇ ਇਸ ਲਈ ਕੋਈ ਪ੍ਰਭਾਵੀ ਕਦਮ ਨਾ ਉਠਾਉਣ 'ਤੇ ਸੁਪਰੀਮ ਕੋਰਟ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਸਖਤ ਝਾੜ ...

ਪੂਰੀ ਖ਼ਬਰ »

ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਫੌਜੀ ਤਾਕਤ

ਚੀਨ ਤੋਂ ਪਿੱਛੇ ਅਤੇ ਪਾਕਿਸਤਾਨ ਤੋਂ ਕਿਤੇ ਅੱਗੇ ਨਵੀਂ ਦਿੱਲੀ, 12 ਜੁਲਾਈ (ਉਪਮਾ ਡਾਗਾ ਪਾਰਥ)—ਹਰ ਸਾਲ ਵੱਖ-ਵੱਖ ਦੇਸ਼ਾਂ ਦੀ ਫੌਜੀ ਤਾਕਤ ਦਾ ਮੁਆਇਨਾ ਕਰਨ ਵਾਲੀ ਸੰਸਥਾ 'ਗਲੋਬਲ ਫਾਇਰ ਪਾਵਰ' ਵਲੋਂ ਜਾਰੀ ਕੀਤੀ ਰਿਪੋਰਟ ਮੁਤਾਬਿਕ ਫੌਜੀ ਤਾਕਤ ਦੇ ਮਾਮਲੇ 'ਚ ਭਾਰਤ ...

ਪੂਰੀ ਖ਼ਬਰ »

ਬਿਹਾਰ 'ਚ ਜੇ.ਡੀ.ਯੂ.-ਭਾਜਪਾ ਦਾ ਗੱਠਜੋੜ ਅਟੁੱਟ-ਅਮਿਤ ਸ਼ਾਹ

ਪਟਨਾ, 12 ਜੁਲਾਈ (ਏਜੰਸੀ)-ਬਿਹਾਰ 'ਚ ਐਨ. ਡੀ. ਏ. ਗੱਠਜੋੜ 'ਚ ਸੀਟ ਬਟਵਾਰੇ ਨੂੰ ਲੈ ਕੇ ਟਕਰਾਅ ਦੀਆਂ ਖ਼ਬਰਾਂ ਦਰਮਿਆਨ ਵੀਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਜੇ. ਡੀ. ਯੂ. ਪ੍ਰਧਾਨ ਨਿਤਿਸ਼ ਕੁਮਾਰ ਨੇ ਕਰੀਬ 45 ਮਿੰਟ ਮੀਟਿੰਗ ਕੀਤੀ | ਇਸ ਮੀਟਿੰਗ ਦੇ ਨਾਲ ਇਹ ...

ਪੂਰੀ ਖ਼ਬਰ »

ਬੰਗਲਾਦੇਸ਼ ਸਰਕਾਰ ਦੇ ਦਬਾਅ ਹੇਠ ਭਾਰਤ ਨੇ ਮੇਰਾ ਵੀਜ਼ਾ ਰੱਦ ਕੀਤਾ

ਯੂ. ਕੇ. ਦੇ ਕਾਨੂੰਨਘਾੜੇ ਐਲਗਜੇਂਡਰ ਕਾਰਲਾਈਲ ਨੇ ਲਾਇਆ ਦੋਸ਼ ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਬਿ੍ਟਿਸ਼ ਕਾਨੂੰਨਘਾੜੇ ਲਾਰਡ ਐਲਗਜੇਂਡਰ ਕਾਰਲਾਈਲ, ਜੋ ਜੇਲ੍ਹ 'ਚ ਕੈਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦਾ ਕਾਨੂੰਨੀ ਸਲਾਹਕਾਰ ਹੈ, ਨੇ ...

ਪੂਰੀ ਖ਼ਬਰ »

ਮਹਿੰਗੀਆਂ ਹੋਣਗੀਆਂ ਲਗਜ਼ਰੀ ਚੀਜ਼ਾਂ

ਜੀ.ਐਸ.ਟੀ. 'ਚ ਟੈਕਸ ਦੇ ਨਾਲ ਲੱਗੇਗਾ ਖੇਤੀਬਾੜੀ ਸੈੱਸ, ਸਰਕਾਰ ਨੇ ਦਿੱਤੀ ਮਨਜ਼ੂਰੀ ਨਵੀਂ ਦਿੱਲੀ, 12 ਜੁਲਾਈ (ਏਜੰਸੀ)-ਜੀ. ਐੱਸ. ਟੀ. ਦੇ ਸਲੈਬ 'ਤੇ ਜਲਦੀ ਹੀ 1 ਫ਼ੀਸਦੀ ਸੈਸ ਲੱਗਣ ਵਾਲਾ ਹੈ | ਇਸ ਨਾਲ ਆਮ ਆਦਮੀ ਦੀਆਂ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX